ਸਥਿਤੀ :
ਤਹਿਸੀਲ ਬਾਘਾ ਪੁਰਾਣਾ ਦਾ ਪਿੰਡ ਚੰਦ ਨਵਾਂ, ਮੋਗਾ – ਕੋਟਕਪੂਰਾ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮੋਗਾ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਚੰਦ ਪੁਰਾਣਾ ਵਿਚੋਂ ਹਾਕਮ ਸਿੰਘ, ਵਸਾਵਾ ਸਿੰਘ ਤੇ ਰਣ ਸਿੰਘ ਤਿੰਨ ਸਿੱਧੂ ਬਰਾੜ ਭਰਾਵਾਂ ਨੇ ਬੰਨ੍ਹਿਆ। ਇਹ ਇਲਾਕਾ ਉਸ ਸਮੇਂ ਫਰੀਦਕੋਟ ਰਿਆਸਤ ਅਧੀਨ ਹੁੰਦਾ ਸੀ। ਪਿੰਡ ਵਿੱਚ ਸਿੱਧੂ, ਵੜਿੰਗ, ਉੱਪਲ, ਧਾਲੀਵਾਲ, ਸਰਾਂ ਅਤੇ ਢਿੱਲੋਂ ਜੱਟਾਂ ਦੇ ਗੋਤ ਹਨ। ਤੀਜਾ ਹਿੱਸਾ ਆਬਾਦੀ ਹਰੀਜਨਾਂ, ਰਾਮਦਾਸੀਏ ਤੇ ਬੋਰੀਏ ਸਿੱਖਾਂ ਦੀ ਹੈ ।
ਪਿੰਡ ਦੀ ਉੱਘੀ ਹਸਤੀ ਕਾਮਰੇਡ ਇੰਦਰ ਸਿੰਘ ਕਿਰਤੀ ਸਨ ਜਿਨ੍ਹਾਂ ਨੇ ਅਜ਼ਾਦੀ ਲਈ ਜ਼ੇਲ੍ਹ ਕੱਟੀ। ਦੂਸਰੀ ਹਸਤੀ ਕਰਤਾਰ ਸਿੰਘ ਸਨ ਜੋ ਕਾਮਾਗਾਟਾਮਾਰੂ ਜਹਾਜ ਦੇ ਯਾਤਰੀ ਸਨ ਤੇ ਉਹਨਾਂ ਨੂੰ ਉਮਰ ਕੈਦ ਹੋਈ। ਜੈਤੋਂ ਦੇ ਮੋਰਚੇ ਵਿੱਚ ਬਚਨ ਸਿੰਘ ਤੇ ਬਦਨ । ਸਿੰਘ ਸ਼ਾਮਲ ਹੋਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ