ਚੱਕ ਕਲਿਆਣ ਪਿੰਡ ਦਾ ਇਤਿਹਾਸ | Chak Kalyan Village History

ਚੱਕ ਕਲਿਆਣ

ਚੱਕ ਕਲਿਆਣ ਪਿੰਡ ਦਾ ਇਤਿਹਾਸ |  Chak Kalyan Village History

ਸਥਿਤੀ:

ਤਹਿਸੀਲ ਫਰੀਦਕੋਟ ਦਾ ਪਿੰਡ ਚੱਕ ਕਲਿਆਣ, ਮੁਕਤਸਰ – ਕੋਟਕਪੂਰਾ ਸੜਕ ਤੋਂ 4 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਵਾਂਦਰ ਜਟਾਣਾ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਤਕਰੀਬਨ 180 ਸਾਲ ਪਹਿਲਾਂ ਕਲਿਆਣਾ ਮਲਕੀ (ਬਠਿੰਡਾ) ਵਿੱਚੋਂ ਆ ਕੇ ਬੰਨਿਆ ਗਿਆ ਅਤੇ ਇਸ ਦਾ ਨਾਂ ‘ਚੱਕ ਕਲਿਆਣ’ ਰੱਖਿਆ ਗਿਆ। ਬਾਹੀਏ ਦੇ ਸਰਦਾਰਾਂ ਦੇ ਬਾਈ ਪਿੰਡਾਂ ਦੇ ਸਮੂਹ ਦਾ ਇਹ ਪਿੰਡ ਵੀ ਇੱਕ ਹਿੱਸਾ ਹੈ।

ਪਿੰਡ ਵਿੱਚ ਜ਼ਿਆਦਾ ਅਬਾਦੀ ਬਰਾੜ ਜ਼ਿਮੀਦਾਰਾਂ ਦੀ ਹੈ। ਤੀਜਾ ਹਿੱਸਾ ਵਸੋਂ ਹਰੀਜਨਾਂ ਦੀ ਹੈ। ਪਿੰਡ ਦੇ ਪੂਰਬ ਵੱਲ ਸੰਤ ਬਾਬਾ ਪੂਰਨ ਦਾਸ ਜੀ ਦਾ ਡੇਰਾ ਹੈ ਜਿੱਥੇ ਹਰ ਸਾਲ 20 ਹਾੜ੍ਹ ਨੂੰ ਮੇਲਾ ਲੱਗਦਾ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!