ਚੱਕ ਕਾਲਾ ਟਿੱਬਾ ਪਿੰਡ ਦਾ ਇਤਿਹਾਸ | Chak Kala Tiba Village History

ਚੱਕ ਕਾਲਾ ਟਿੱਬਾ

ਚੱਕ ਕਾਲਾ ਟਿੱਬਾ ਪਿੰਡ ਦਾ ਇਤਿਹਾਸ | Chak Kala Tiba Village History

ਸਥਿਤੀ :

ਤਹਿਸੀਲ ਅਬੋਹਰ ਦਾ ਚੱਕ ਕਾਲਾ ਟਿੱਬਾ ਪਿੰਡ, ਅਬੋਹਰ – ਸੀਤੋ ਗੁੰਨੋ ਸੜਕ ਤੋਂ 6 ਕਿਲੋਮੀਟਰ ਦੀ ਦੂਰੀ ‘ਤੇ ਵਸਿਆ ਹੋਇਆ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਪੌਣੇ ਦੋ ਸੌ ਸਾਲ ਪੁਰਾਣਾ ਹੈ ਅਤੇ ਇਸ ਦੇ ਉੱਤਰ ਤੋਂ ਪੱਛਮ ਵੱਲ ਰਾਜਸਥਾਨ ਦੇ ਵੱਡੇ ਟਿੱਬੇ ਹਨ। ਇਹਨਾਂ ਟਿੱਬਿਆਂ ਤੋਂ ਬਰਸਾਤਾਂ ਦੇ ਮੌਸਮ ਵਿੱਚ ਕਾਲਾ ਬਾਮਨ (ਪਸ਼ੂਆਂ ਦੇ ਖਾਣ ਵਾਲਾ ਵਿਸ਼ੇਸ਼ ਘਾਹ) ਉਗਦਾ ਸੀ ਜਿਸ ਕਰਕੇ ਲੋਕ ਆਪਣੇ ਪਸ਼ੂ ਇੱਥੇ ਘਾਹ ਚਰਾਉਣ ਲਈ ਲਿਆਉਂਦੇ ਸਨ । ਇਸ ਕਰਕੇ ਇਹਨਾਂ ਟਿੱਬਿਆਂ ਦੇ ਨਾਂ ਕਾਲੇ ਟਿੱਬੇ ਸਨ ਜਿਸ ਕਰਕੇ ਪਿੰਡ ਦਾ ਨਾਂ ‘ਚੱਕ ਕਾਲਾ ਟਿੱਬਾ’ ਪਿਆ। ਇਹ ਪਿੰਡ ਪਹਿਲਾਂ ਬਾਗ ਅਲੀ ਮੁਸਲਮਾਨ ਦੇ ਅਧੀਨ ਸੀ। ਬਾਗ ਅਲੀ ਨੇ ਇਹ ਰਕਬਾ ਫਾਜ਼ਿਲਕਾ ਦੇ ਨਾਗਪਾਲ ਸੇਠਾਂ ਨੂੰ ਵੇਚ ਦਿੱਤਾ। ਉਹਨਾਂ ਨੇ ਅੱਗੋਂ ਸਰਦਾਰ ਚੜ੍ਹਤ ਸਿੰਘ ਹੇਅਰ ਪੁੱਤਰ ਸ. ਬਚਨ ਸਿੰਘ ਨੂੰ 3500 ਰੁਪਏ ਬਦਲੇ ਵੇਚ ਦਿੱਤਾ ਜੋ ਇੱਥੇ ਪਸ਼ੂਆਂ ਨੂੰ ਚਰਾਉਣ ਲਿਆਂਦੇ ਸਨ।

ਇਹ ਪਿੰਡ ਪਰਿਵਾਰਕ ਸ਼ਰੀਕੇਬਾਜ਼ੀ ਕਰਕੇ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ। ਇੱਕ ਤਿਹਾਈ ਅਬਾਦੀ ਅਬੋਹਰ ਸੀਤੋ ਗੁੰਨੋ ਸੜਕ ‘ਤੇ ਹੈ ਜਿਸ ਦਾ ਨਾਂ ‘ਚਕੜ’ ਹੈ (ਚੱਕ ਤੋਂ ਵਿਗੜਿਆ ਸ਼ਬਦ) ਬਾਕੀ ਦਾ ਹਿੱਸਾ ਕਾਲਾ ਟਿੱਬਾ ਸੜਕ ਤੋਂ ਇੱਕ ਕਿਲੋਮੀਟਰ ਦੀ ਦੂਰੀ ‘ਤੇ ਹੈ।

ਪਿੰਡ ਵਿੱਚ ਬਹੁਤੀ ਆਬਾਦੀ ਹੇਅਰ ਗੋਤ ਦੇ ਜੱਟ ਸਿੱਖਾਂ ਦੀ ਹੈ। ਬਾਕੀ ਹਰੀਜਨ, ਮਜ਼੍ਹਬੀ ਸਿੱਖ, ਤਰਖਾਣ ਤੇ ਪੰਡਤਾਂ ਦੇ ਘਰ ਹਨ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!