ਚੱਕ ਸਿੰਘਾਂ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਚੱਕ ਸਿੰਘਾਂ, ਗੜ੍ਹਸ਼ੰਕਰ – ਬਲਾਚੌਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੜ੍ਹਸ਼ੰਕਰ ਤੋਂ 8 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਿੱਖ ਮਿਸਲਾਂ ਸਮੇਂ ਹੋਂਦ ਵਿੱਚ ਆਇਆ। ਚੱਕ ਸਿੰਘਾਂ ਦੀ ਮੁਢਲੀ ਮਾਲਕ ਹੀਰਾ ਦੇਵੀ ਨਾਂ ਦੀ ਔਰਤ ਸੀ। ਬਾਅਦ ਵਿੱਚ ਮਾਹਿਲਪੁਰ ਤੋਂ ਬੈਂਸ, ਹੀਰਾ ਕਲਾਂ ਤੋਂ ਹੀਰਾ, ਬੰਗਿਆ ਤੋਂ ਸਹੋਤਾ ਆਦਿ ਗੋਤਾਂ ਦੇ ਬੰਦੇ ਇੱਥੇ ਲਿਆ ਕੇ ਵਸਾਏ ਗਏ। ਪਹਿਲੇ ਇਹ ਸਭ ਮੌਰੂਸੀ ਬਣ ਕੇ ਆਏ ਅਤੇ ਬਾਅਦ ਵਿੱਚ ਮਾਲਕ ਬਣ ਗਏ।
ਪਿੰਡ ਦੇ ਬਾਹਰ ਛੇਵੀਂ ਪਾਤਸ਼ਾਹੀ ਦਾ ਬਹੁਤ ਪ੍ਰਸਿੱਧ ਗੁਰਦੁਆਰਾ ਹੈ ਜਿੱਥੇ ਪੋਹ ਦੀ ਪੂਰਨਮਾਸੀ ਅਤੇ ਮਾਘ ਦੀ ਸੰਗਰਾਂਦ ਨੂੰ ਭਾਰੀ ਦੀਵਾਨ ਸੱਜਦੇ ਹਨ ਅਤੇ ਅੰਮ੍ਰਿਤ ਸੰਚਾਰ ਹੁੰਦਾ ਹੈ। 1940 ਤੋਂ ਪਹਿਲੇ ਇੱਥੇ ਰੋਡੇ ਸਾਧਾਂ ਦਾ ਕਬਜ਼ਾ ਸੀ ਜਿਸ ਦਾ ਮੁੱਖ ਪੁਜਾਰੀ ਬਹਾਦਰ ਸਿੰਘ ਨੂੰ ਇਹ ਥਾਂ ਛੱਡ ਕੇ ਜਾਣਾ ਪਿਆ ਉਸ ਤੋਂ ਬਾਅਦ ਪਿੰਡ ਦੇ ਅਮੀ ਚੰਦ ਨੇ ਗੁਰਦੁਆਰੇ ‘ਤੇ ਕਬਜ਼ਾ ਕਰ ਲਿਆ ਜੋ ਪਿੰਡ ਵਾਸੀਆਂ ਨੂੰ ਚੰਗਾ ਨਾ ਲੱਗਾ। ਪਿੰਡ ਵਾਸੀਆਂ ਨੇ ਨਿਹੰਗ ਸਿੰਘਾਂ ਦੇ ਤਰਨਾ ਦਲ ਨੂੰ ਬੁਲਾ ਕੇ ਅਮੀ ਚੰਦ ਤੋਂ ਗੁਰਦੁਆਰੇ ਦਾ ਕਬਜ਼ਾ ਲੈ ਲਿਆ। ਇਸ ਗੁਰਦੁਆਰੇ ਨੂੰ ਨਿਹੰਗ ਸਿੰਘਾਂ ਦੀ ਛਾਉਣੀ ਕਹਿ ਕੇ ਪੁਕਾਰਿਆ। ਜਾਂਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ