ਛਾਪਾ ਰਾਮ ਸਿੰਘ
ਸਥਿਤੀ :
ਤਹਿਸੀਲ ਅੰਮ੍ਰਿਤਸਰ ਦਾ ਪਿੰਡ ਛਾਪਾ ਰਾਮ ਸਿੰਘ, ਅੰਮ੍ਰਿਤਸਰ-ਮਹਿਤਾ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਮਾਨਾਵਾਲਾ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਜ਼ਿਲ੍ਹਾ ਸਿਆਲਕੋਟ ਦੇ ਪਿੰਡ ਨਾਰੋਵਾਲ ਦਾ ਵਾਸੀ ਸ. ਰਾਮ ਸਿੰਘ ਬਾਜਵਾ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਕੁਮੇਦਾਨ (ਜਨਰਲ) ਸੀ। ਸ. ਰਾਮ ਸਿੰਘ ਤੇ ਉਸ ਦੇ ਭਰਾ ਸ. ਕਿਸ਼ਨ ਸਿੰਘ ਨੇ ਫਤਿਹਪੁਰ ਦੇ ਰਾਜਪੂਤ ਮੁਸਲਮਾਨਾਂ ਦੀ ਰਮਣੀਕ ਜਗ੍ਹਾ ਵੇਖ ਕੇ ਲਗਭਗ ਇੱਕ ਹਜ਼ਾਰ ਏਕੜ ਤੇ ਕਬਜ਼ਾ ਕਰ ਲਿਆ। ਆਪਣੇ ਕਬਜ਼ੇ ਅਧੀਨ ਇਲਾਕੇ ਦੀ ਨਿਸ਼ਾਨਦੇਹੀ ਕਰਨ ਲਈ ਉਹਨਾਂ ਪਿੰਡ ਦੀ ਹੱਦ ‘ਤੇ ਛਾਪੇ (ਦਰਖਤ ਦੀ ਕੱਟੀ ਟਹਾਣੀ) ਗੱਡ ਦਿੱਤੇ। ਬਾਅਦ ਵਿੱਚ ਇਸ ਕਰਕੇ ਪਿੰਡ ਨੂੰ ‘ਛਾਪਾ ਰਾਮ ਸਿੰਘ’ ਕਿਹਾ ਜਾਣ ਲੱਗਾ।
ਪਿੰਡ ਵਿੱਚ ਦੋ ਗੁਰਦੁਆਰੇ ਅਤੇ ਇੱਕ ਪੀਰ ਜਾਹਰੇ ਵਲੀ ਦੀ ਖਾਨਗਾਹ ਹੈ ਜਿੱਥੇ ਹਾੜ੍ਹ ਦੇ ਪਹਿਲੇ ਵੀਰਵਾਰ ਮੇਲਾ ਲਗਦਾ ਹੈ। ਸਾਉਣ ਮਹੀਨੇ ਦੀਆਂ ਤੀਆਂ ਨੂੰ ਕਬੱਡੀ ਦੇ ਮੈਚ ਹੁੰਦੇ ਹਨ।