ਜਗਤਪੁਰਾ ਪਿੰਡ ਦਾ ਇਤਿਹਾਸ | Jagatpura Village History

ਜਗਤਪੁਰਾ

ਜਗਤਪੁਰਾ ਪਿੰਡ ਦਾ ਇਤਿਹਾਸ | Jagatpura Village History

ਸਥਿਤੀ :

ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਜਗਤਪੁਰਾ, ਮੁਕੰਦਪੁਰ – ਫਗਵਾੜਾ ਸੜਕ ਤੋਂ 7 ਕਿਲੋ ਮੀਟਰ ਤੇ ਰੇਲਵੇ ਸਟੇਸ਼ਨ ਬੰਗਾ ਤੋਂ 8 ਕਿਲੋ ਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਸ ਪਿੰਡ ਨੂੰ ਵੀ ਤਕਰੀਬਨ ਪੌਣੇ ਪੰਜ ਸੌ ਸਾਲ ਪਹਿਲੇ ਫੇਰੂ ਤੇ ਮੁਗਲੂ ਨੇ ਆਪਣੇ ਸਲਾਹਕਾਰ ‘ਜਗਤਾ’ ਦੇ ਨਾਂ ਤੇ ਵਸਾਇਆ। ਪਿੰਡ ਵਿੱਚ ਤਿੰਨ ਪੱਤੀਆਂ ਹਨ ਇੱਕ ਸਿੱਖਾਂ ਦੀ, ਧੂਮਾਂ ਦੀ ਤੇ ਮਸੰਦਾਂ ਦੀ ਪੱਤੀ। ਮਸੰਦਾਂ ਦੀ ਪੱਤੀ ਵਿੱਚ ਬਾਬੇ ਰਾਮੂ ਦੀ ਸਮਾਧ ਹੈ। ਜਿੱਥੇ ਹਰ ਵੀਰਵਾਰ ਚਰਾਗ ਬਾਲੇ ਜਾਂਦੇ ਹਨ।

ਪਿੰਡ ਵਿੱਚ ਦੋ ਗੁਰਦੁਆਰੇ ਹਨ ਜਿਨ੍ਹਾਂ ਵਿੱਚ ਪਸ਼ੂਆਂ ਦੀ ਸੁੱਖ ਲਈ ਦੋ ਅਖੰਡ ਪਾਠ ਹਾੜ੍ਹੀ ਤੇ ਸਾਉਣੀ ਕੀਤੇ ਜਾਂਦੇ ਹਨ। ਇੱਥੇ ਹਰ ਸਾਲ ਗੁਰੂ ਰਵਿਦਾਸ ਜੀ ਦਾ ਗੁਰਪੁਰਬ ਮਨਾਇਆ ਜਾਂਦਾ ਹੈ। ਨਕਸਲਵਾੜੀ ਲਹਿਰ ਵਿੱਚ ਸ਼ਹੀਦ ਹੋਏ ਰਵਿੰਦਰ ਸਿੰਘ ਦੀ ਯਾਦ ਵਿੱਚ ਹਰ ਸਾਲ 11 ਸਤੰਬਰ ਨੂੰ ਸ਼ਹੀਦੀ ਦਿਨ ਮਨਾਇਆ ਜਾਂਦਾ ਹੈ। ਕਿਸੇ ਸਮੇਂ ਜਗਤਪੁਰ ਟੂਰਨਾਮੈਂਟ ਦੁਆਬੇ ਦਾ ਮਸ਼ਹੂਰ ਟੂਰਨਾਮੈਂਨ ਹੁੰਦਾ ਸੀ। ਦੁਆਬੇ ਦਾ ਇਹ ਇੱਕ ਅਜਿਹਾ ਪਿੰਡ ਹੈ ਜਿਥੋਂ ਕੋਈ ਵੀ ਲੋਕ ਬਾਰ ਵਿੱਚ ਨਹੀਂ ਗਏ ਸਨ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!