ਜਾਡਲੀ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਜਾਡਲੀ, ਬਲਾਚੌਰ – ਨਵਾਂ ਸ਼ਹਿਰ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਜਾਡਲੇ ਦੇ ਮੁਸਲਮਾਨ ਰਾਜਪੂਤਾਂ ਦੀ ਜ਼ਮੀਨ ਤੇ ਵੱਸਿਆ ਹੋਣ ਕਰਕੇ ਜਾਡਲੀ ਕਹਾਉਣ ਲੱਗ ਪਿਆ। 1947 ਦੀ ਵੰਡ ਤੋਂ ਬਾਅਦ ਇੱਥੇ ਵੱਸੇ ਚਾਹਲ ਗੋਤ ਦੇ ਲੋਕਾਂ ਨੇ ਪਿੰਡ ਦਾ ਨਾਂ ਬਦਲ ਕੇ ਗੋਬਿੰਦਗੜ੍ਹ ਰੱਖਿਆ ਪਰ ਉਹ ਪ੍ਰਚਲਤ ਨਾਂ ਹੋ ਸਕਿਆ ਅਤੇ ਪਿੰਡ ਜਾਡਲੀ ਨਾਂ ਨਾਲ ਹੀ ਜਾਣਿਆ’ ਜਾਂਦਾ ਹੈ ।
ਪਿੰਡ ਵਿੱਚ ਇੱਕ ਗੁਰਦੁਆਰਾ ਅਤੇ ਪੰਜ ਪੀਰਾਂ ਦੀ ਥਾਂ ਹੈ ਜਿੱਥੇ ਧਾਰਮਿਕ ਪ੍ਰੋਗਰਾਮ ਹੁੰਦੇ ਹਨ। ਇਸ ਪਿੰਡ ਦੇ ਸਰਦਾਰ ਨੋਠ ਸਿੰਘ (ਬੱਬਰ ਅਕਾਲੀ), ਸੁਤੰਤਰਤਾ ਸੰਗਰਾਮੀ ਹੋਏ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ