ਜੇਠੂਕੇ
ਸਥਿਤੀ :
ਤਹਿਸੀਲ ਰਾਮਪੁਰਾ ਫੂਲ ਦਾ ਪਿੰਡ ਜੇਠੂਕੇ ਬਠਿੰਡਾ ਬਰਨਾਲਾ ਸੜਕ ਤੋਂ 2 ਕਿਲੋਮੀਟਰ ਦੂਰ ਹੈ, ਅੰਬਾਲਾ-ਬਠਿੰਡਾ ਰੇਲਵੇ ਲਾਈਨ ਤੇ ਰਾਮਪੁਰਾ ਫੂਲ ਤੋਂ 9 ਕਿਲੋਮੀਟਰ ਜੇਠੂਕੇ ਰੇਲਵੇ ਸਟੇਸ਼ਨ ਹੈ।
ਜੇਠੂਕੇ ਪਿੰਡ ਦਾ ਇਤਿਹਾਸ ਕੋਈ ਸਵਾ ਤਿੰਨ ਸੌ ਸਾਲ ਪੁਰਾਣਾ ਹੈ। ਲੋਕਾਂ ਦੇ ਕਥਨ ਅਨੁਸਾਰ ਸੰਗਰੂਰ ਜ਼ਿਲ੍ਹੇ ਦੇ ਪਿੰਡ ਢਿੱਲਵਾਂ ਮੌੜ ਦੇ ਨਿਵਾਸੀ ਜੇਠੂ ਦੇ ਨਾਂ ਤੇ ਇਸ ਪਿੰਡ ਦਾ ਨਾਂ ‘ਜੇਠੂਕੇ’ ਪਿਆ। ਇਸ ਪਿੰਡ ਦੀ ਬਹੁਤੀ ਵਸੋਂ ਢਿੱਲੋਂ ਗੋਤ ਦੇ ਜੱਟਾਂ ਦੀ ਹੈ।
ਇਹ ਪਿੰਡ ਵੱਖ-ਵੱਖ ਲਹਿਰਾਂ ਦੇ ਅਸਰ ਦਾ ਗੁੜ੍ਹ ਰਿਹਾ ਹੈ। ਪਿੰਡ ਵਿੱਚ ਜਿਸ ਵੇਲੇ ਅੰਗਰੇਜ਼ੀ ਰਾਜ ਸੀ, ਉਸ ਵੇਲੇ ਆਲੇ-ਦੁਆਲੇ ਦੇ ਪਿੰਡ ਨਾਭਾ ਜਾਂ ਪਟਿਆਲਾ ਰਿਆਸਤਾਂ ਦੇ ਅਧੀਨ ਸਨ। ਇਸ ਲਈ ਰਿਆਸਤਾਂ ਦੇ ਬਾਗੀ ਲੋਕ ਵੀ ਇਸ ਪਿੰਡ ਵਿੱਚ ਆ ਕੇ ਸ਼ਰਨ ਲੈਂਦੇ ਸਨ ਤੇ ਉਹਨਾਂ ਦਾ ਅਸਰ ਵੀ ਇਸ ਪਿੰਡ ਤੇ ਪੈਂਦਾ ਸੀ । ਦੂਸਰਾ ਕਾਰਨ ਇਹ ਵੀ ਸੀ ਕਿ ਇਸ ਪਿੰਡ ਦੇ ਬਹੁਤ ਸਾਰੇ ਵਿਅਕਤੀ ਕਲਕੱਤਾ, ਮਲਾਇਆ, ਕੈਨੇਡਾ,
ਅਮਰੀਕਾ ਤੇ ਹੋਰ ਦੇਸ਼ਾਂ ਵਿੱਚ ਗਏ ਹੋਏ ਸਨ।
ਜੇਠੂਕੇ ਦੇ ਕਿੱਸਾਕਾਰ ਪੂਰਨ ਸਿੰਘ ਤੇ • ਨੰਦ ਸਿੰਘ ਬਹੁਤ ਪ੍ਰਸਿੱਧ ਹੋਏ ਹਨ। ਇੱਥੋਂ ਦੇ ਚਰਖੇ ਮਸ਼ਹੂਰ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ