ਜੌੜਾ ਜੰਡ ਉਰਫ ਚਿਮਨੇ ਵਾਲਾ
ਸਥਿਤੀ :
ਤਹਿਸੀਲ ਫਾਜ਼ਿਲਕਾ ਦਾ ਪਿੰਡ ਜੌੜਾ ਜੰਡ ਉਰਫ ਚਿਮਨੇ ਵਾਲਾ, ਫਾਜ਼ਿਲਕਾ ਮਲੋਟ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਚੱਕ ਪੱਖੀਵਾਲਾ ਤੋਂ 12 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਵਿੱਚ ਕਾਫੀ ਸਮਾਂ ਪਹਿਲਾਂ ਦੋ ਜੰਡ ਦੇ ਦਰਖਤ ਨਾਲੋ ਨਾਲ ਸਨ ਜਿਸ ਕਰਕੇ ਇਸ ਪਿੰਡ ਦਾ ਪੁਰਾਣਾ ਨਾਂ ‘ਜੌੜਾ ਜੰਡ’ ਸੀ। ਦੇਸ਼ ਵੰਡ ਤੋਂ ਕਾਫੀ ਸਮਾਂ ਪਹਿਲਾਂ, ਪਿੰਡ ਲੰਡੇ ਰੋਡੇ ਤਹਿਸੀਲ ਮੋਗਾ ਤੋਂ ਸਿੱਧੂ ਜਾਤੀ ਦੇ ਮੁਸਲਮਾਨਾਂ ਨੇ ਪਿੰਡ ਦੀ ਚਾਰ ਪੰਜ ਸੌ ਕਿੱਲਾ ਜ਼ਮੀਨ ਲੈ ਕੇ ਪਿੰਡ ਵਸਾਇਆ ਸੀ। ਉਹਨਾਂ ਵਿੱਚੋਂ ਬਹੁਤੇ ਚਿਮਨੇ ਜਾਤ ਦੇ ਸੀ।
ਜਿਸ ਕਰਕੇ ਪਿੰਡ ਦੇ ਨਾਂ ਨਾਲ ‘ਚਿਮਨੇ ਵਾਲਾ’ ਜੁੜ ਗਿਆ। ਪਿੰਡ ਵਿੱਚ ਬਹੁਤੇ ਘਰ ਜੱਟ ਸਿੱਖਾਂ ਦੇ ਹਨ ਅਤੇ ਬਾਕੀ ਘਰ ਮਹਿਰੇ ਮੇਘਵਾਲ, ਹਰੀਜਨਾਂ ਤੇ ਮਹਾਜਨਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ