ਜੌੜਾ
ਸਥਿਤੀ :
ਤਹਿਸੀਲ ਦਸੂਆ ਦਾ ਪਿੰਡ ਜੌੜਾ, ਜਲੰਧਰ – ਪਠਾਨਕੋਟ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਚੇਲਾਂਗ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕੌਰਵਾਂ ਪਾਂਡਵਾਂ ਦੀ ਲੜਾਈ ਤੋਂ ਬਾਅਦ ਨਰੁਆਲ ਗੋਤ ਦੇ ਜੱਟ ਪਹੂਆ ਕੁਰਕਸ਼ੇਤਰ ਤੋਂ ਕਰਨਾਲ ਚਲੇ ਗਏ। ਉਹਨਾਂ ਸਮਿਆਂ ਵਿੱਚ ਦੋ ਜੌੜੇ ਭਰਾ ਕਰਨਾਲ ਤੋਂ ਆਏ ਉਹਨਾਂ ਵਿਚੋਂ ਇੱਕ ਇਸ ਪਿੰਡ ਵਿੱਚ ਬੈਠ ਗਿਆ ਅਤੇ ਦੂਸਰੇ ਭਰਾ ਨੇ ਜੌੜਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਵਸਾਇਆ।
ਇਸ ਪਿੰਡ ਵਿੱਚ ਬਾਬਾ ਕਾਹਨ ਸਿੰਘ ਦਾ ਗੁਰਦੁਆਰਾ ਹੈ ਜਿਸ ਦੀ ਪਿੰਡ ਵਿੱਚ ਬਹੁਤ ਮਾਨਤਾ ਹੈ। ਬਾਬਾ ਕਾਹਨ ਸਿੰਘ ਬਹੁਤ ਕਰਨੀ ਵਾਲੇ ਸੰਤ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ