ਜੰਡਪੁਰ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਜੰਡਪੁਰ ਚੰਡੀਗੜ੍ਹ- ਖਰੜ ਸੜਕ ਤੋਂ ਤਿੰਨ ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਕੁਰਾਲੀ ਤੋਂ 11 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ 1400 ਸਾਲ ਪਹਿਲਾਂ ਵੱਸਿਆ ਦੱਸਿਆ ਜਾਂਦਾ ਹੈ। ਜੰਡ ਦੇ ਦਰਖਤ ਹੇਠਾਂ ਇੱਕ ਮਹਾਤਮਾ ਦਾ ਸਥਾਨ ਹੈ ਜਿਸਨੂੰ ‘ਜੰਡ ਵਾਲਾ ਮਹਾਤਮਾ’ ਕਿਹਾ ਜਾਂਦਾ ਹੈ ਅਤੇ ਉਸਦੇ ਨਾਂ ‘ਤੇ ਹੀ ਪਿੰਡ ਦਾ ਨਾਂ ‘ਜੰਡਪੁਰ’ ਪਿਆ। ਗੁਰੂ ਗੋਬਿੰਦ ਸਿੰਘ ਜੀ ਵੀ ਭੰਗਾਣੀ ਦੇ ਯੁੱਧ ਤੋਂ ਬਾਅਦ ਕੁਝ ਚਿਰ ਇੱਕ ਬੋਹੜ ਦੇ ਦਰਖਤ ਹੇਠਾਂ ਰੁੱਕੇ ਜੋ ਹੁਣ ਤਿੰਨ ਵਿਘੇ ਵਿੱਚ ਫੈਲਿਆ ਹੋਇਆ ਹੈ। ਪਿੰਡ ਵਿੱਚ ਇੱਕ ਹੋਰ ਪੌਣੇ ਚਾਰ ਸੌ ਸਾਲ ਪੁਰਾਣਾ ਡੇਰਾ ਬਾਬਾ ਮਲੂਕ ਦਾਸ ਜੀ ਦਾ ਹੈ, ਜਿਨ੍ਹਾਂ ਦੀ ਇਸ ਇਲਾਕੇ ਵਿੱਚ ਕਾਫੀ ਮਾਨਤਾ ਹੈ। ਇਸ ਪਿੰਡ ਵਿੱਚ ਜੱਟਾਂ, ਸੈਣੀਆਂ ਅਤੇ ਹਰੀਜਨਾਂ ਦੀ ਮਿਲਵੀਂ ਜੁਲਵੀਂ ਅਬਾਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ