ਜੰਡਵਾਲਾ ਮੀਰਾ ਸਾਂਗਲਾ
ਸਥਿਤੀ :
ਤਹਿਸੀਲ ਫਾਜ਼ਿਲਕਾ ਦਾ ਪਿੰਡ ਜੰਡਵਾਲਾ ਮੀਰਾ ਸਾਂਗਲਾ, ਅਬੋਹਰ-ਫਾਜ਼ਿਲਕਾ ਪਤਰੇਵਾਲਾ ਸੜਕ ਤੇ ਸਥਿਤ, ਰੇਲਵੇ ਸਟੇਸ਼ਨ ਬਾਹਮਣੀ ਵਾਲਾ ਤੋਂ 10 ਕਿਲੋਮੀਟਰ ਦੂਰ वै।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਕੂਰੀਆਂ ਖਾਨਦਾਨ ਨੇ ਵਸਾਇਆ ਅਤੇ ਜੰਡ ਦੇ ਆਲੇ ਦੁਆਲੇ ਵੱਸਿਆ ਹੋਣ ਕਰਕੇ ਇਸ ਪਿੰਡ ਦਾ ਪਹਿਲਾਂ ਨਾਂ ‘ਜੰਡਵਾਲਾ ਕੂਰੀਆ’ ਸੀ। ਇੱਕ ਵਾਰੀ ਕੁਰੀਆ ਖਾਨਦਾਨ ਮਾਮਲਾ ਨਾ ਤਾਰ ਸਕਿਆ ਤਾਂ ਉਹ ਇੱਥੇ ਵਸਦੇ ਇੱਕ ਮੀਰਾ ਨਾਂ ਦੇ ਫਕੀਰ ਪਾਸ ਗਏ ਅਤੇ ਉਸਦੀ ਮਦਦ ਨਾਲ ਮਾਮਲਾ ਦਿੱਤਾ ਗਿਆ। ਫਕੀਰ ਦਾ ਗੋਤ ਸਾਂਗਲਾ ਸੀ। ਇਸ ਮਦਦ ਦੇ ਬਦਲੇ ਕੂਰੀਆ ਖਾਨਦਾਨ ਨੇ ਅੱਧਾ ਪਿੰਡ ਉਸ ਫਕੀਰ ਦੇ ਨਾਂ ਕਰ ਦਿੱਤਾ ਅਤੇ ਪਿੰਡ ਦਾ ਨਾਂ ‘ਜੰਡਵਾਲਾ ਮੀਰਾ ਸਾਂਗਲਾ ਬਣ ਗਿਆ। ਪਾਕਿਸਤਾਨ ਬਨਣ ਤੋਂ ਪਹਿਲਾਂ ਇੱਥੇ ਦੋ ਪੱਤੀਆ ਸਨ ਇੱਕ ਕੂਰੀਆ ਤੇ ਦੂਸਰੀ ਮੀਰਾ ਸਾਂਗਲਾ। ਇਹ ਪਿੰਡ ਮੁਸਲਮਾਨਾਂ ਦਾ ਪਿੰਡ ਸੀ। ਹੁਣ ਇੱਥੇ ਕੰਬੋਜ ਬਰਾਦਰੀ ਦੇ ਲੋਕ ਜ਼ਿਆਦਾ ਹਨ ਅਤੇ ਇਹਨਾਂ ਤੋਂ ਇਲਾਵਾ ਜੱਟ ਸਿੱਖ, ਰਾਏ ਸਿੱਖ, ਅਰੋੜਾ ਸਿੱਖ, ਮਹਾਜਨ ਅਤੇ ਹਰੀਜਨ ਵੀ ਹਨ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ