ਜੰਡੀਰ
ਸਥਿਤੀ :
ਤਹਿਸੀਲ ਜਲੰਧਰ ਦਾ ਇਹ ਪਿੰਡ ਜੰਡੀਰ, ਭੋਗਪੁਰ- ਬੁੱਲੋਵਾਲ ਸੜਕ ਤੋਂ 1 ਕਿਲੋਮੀਟਰ ਅਤੇ ਭੋਗਪੁਰ ਤੋਂ 4 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਦੇ ਬਜ਼ੁਰਗਾਂ ਮੁਤਾਬਕ ਪਿੰਡ ਨੂੰ ਬਣਿਆ ਕੋਈ ਪੌਣੇ ਚਾਰ ਸਦੀਆਂ ਬੀਤ ਚੁੱਕੀਆਂ ਹਨ। ਪਿੰਡ ਬੰਨ੍ਹਣ ਵਾਲਾ ਪਹਾੜਾਂ ਵਿਚੋਂ ਆਇਆ ਜੈ ਰਾਮ ਨਾਂ ਦਾ ਬੰਦਾ ਸੀ। ਉਸ ਦਾ ਗੋਤ ਜੰਡੀਰ ਸੀ ਤੇ ਇਸ ਤਰ੍ਹਾ ਪਿੰਡ ਦਾ ਨਾਂ ਵੀ ‘ਜੰਡੀਰ’ ਪੈ ਗਿਆ। ਅਜ ਵੀ ਇੱਥੇ ਦੇ ਸਾਰੇ ਸੈਣੀਆਂ ਦਾ ਗੋਤ ਜੰਡੀਰ ਹੀ ਹੈ। ਉਸ ਸਮੇਂ ਕੁਝ ਮੁਸਲਮਾਨ ਵੀ ਪਿੰਡ ਵਿੱਚ ਰਹਿੰਦੇ ਸਨ ਤੇ ‘ਅਮਾਮ ਬਖਸ਼’ ਉਹਨਾਂ ਦਾ ਮੰਤਰੀ ਸੀ ਜਿਸ ਨਾਂ ਤੇ ਪਿੰਡ ਵਿੱਚ ਇੱਕ ਪੱਤੀ ਹੈ ਤੇ ਬਾਕੀ ਤਿੰਨ ਪੱਤੀਆਂ ਸੈਣੀਆਂ ਦੀਆਂ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ