ਝਬਾਲ ਪਿੰਡ ਦਾ ਇਤਿਹਾਸ | Chabal Kalan Village History

ਝਬਾਲ

ਝਬਾਲ ਪਿੰਡ ਦਾ ਇਤਿਹਾਸ | Chabal Kalan Village History

ਸਥਿਤੀ :

ਤਹਿਸੀਲ ਤਰਨਤਾਰਨ ਦਾ ਪਿੰਡ ਝਬਾਲ, ਅੰਮ੍ਰਿਤਸਰ-ਭਿੱਖੀਵਿੰਡ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 15 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਪਿੰਡ ਝਬਾਲ ਦਾ ਪੁਰਾਣਾ ਨਾਂ ‘ਛੰਬਵਾਲ’ ਸੀ ਕਿਉਂਕਿ ਇਸ ਦੇ ਕੋਲ ਛੰਬ (ਦਰਿਆ) ਵਗਦਾ ਹੁੰਦਾ ਸੀ ਜੋ ਹੁਣ ਨਹੀਂ ਹੈ । ਛੰਬ ਦੇ ਕੋਲ ਹੋਣ ਕਰਕੇ ਪਿੰਡ ਦਾ ਨਾਂ ਛੰਬਵਾਲ ਪੈ ਗਿਆ ਜੋ ਹੌਲੀ ਹੌਲੀ ਬਦਲਦਾ ‘ਝਬਾਲ’ ਹੋ ਗਿਆ। ਪੁਰਾਣੇ ਸਮਿਆਂ ਵਿੱਚ ਲਾਹੌਰ ਤੋਂ ਦਿੱਲੀ ਜਾਣ ਵਾਲੀ ਸੜਕ ਪਿੰਡ ਝਬਾਲ ਦੇ ਨੇੜਿਓਂ ਗੁਜ਼ਰਦੀ ਸੀ।

ਪਿੰਡ ਝਬਾਲ ਵਿੱਚ ਦੋ ਇਤਿਹਾਸਕ ਗੁਰਦੁਆਰੇ ਹਨ। ਇੱਕ ਬੀਬੀ ਵੀਰੋ ਜੀ ਦਾ ਅਤੇ ਦੂਸਰਾ ਮਾਈ ਭਾਗੋ ਜੀ ਦਾ ਜਿਨ੍ਹਾਂ ਦੀ ਇਸ ਇਲਾਕੇ ਵਿੱਚ ਬਹੁਤ ਮਾਨਤਾ ਹੈ। ਬੀਬੀ ਵੀਰੋ ਜੀ, ਜੋ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਸੁਪੱਤਰੀ ਸੀ, ਦੀਆਂ ਲਾਵਾਂ ਇਸ ਪਿੰਡ ਵਿਖੇ ਹੀ ਹੋਈਆਂ ਸਨ । ਮਾਈ ਭਾਗੋ ਜੀ ਦਾ ਸਿੱਖ ਇਤਿਹਾਸ ਵਿੱਚ ਵਿਸ਼ੇਸ਼ ਸਥਾਨ ਹੈ ਅਤੇ ਉਹ ਪਿੰਡ ਝਬਾਲ ਦੇ ਹੀ ਜੰਮ ਪਲ ਸਨ।

ਪਿੰਡ ਵਿੱਚ ਪੁਰਾਣੇ ਕਿਲਿਆਂ ਅਤੇ ਸੁਰੰਗਾਂ ਦੇ ਖੰਡਰ ਹਨ। ਇੱਥੋਂ ਦਾ ਇੱਕ ਬਾਬਾ ਲੰਗਾਹ ਹੋਇਆ ਹੈ ਜਿਸ ਦੀ ਮਾਨਤਾ ਵੀ ਪਿੰਡ ਵਾਲੇ ਕਰਦੇ ਹਨ। ਝਬਾਲ ਤੋਂ ਥੋੜੀ ਦੂਰ ਬਾਬਾ ਬੁੱਢਾ ਜੀ ਦਾ ਗੁਰਦੁਆਰਾ ਹੈ। ਪਿੰਡ ਵਿੱਚ ਪੀਰਾਂ ਫਕੀਰਾਂ ਦੀਆਂ ਕਬਰਾਂ ਹਨ ਅਤੇ ਇੱਕ ਮੰਦਰ ਹੈ। ਸਿੱਖ ਇਤਿਹਾਸ ਦੇ ਪ੍ਰਸਿੱਧ ਇਤਿਹਾਸਕਾਰ ਸ. ਕਰਮ ਸਿੰਘ ਹਿਸਟੋਰੀਅਨ ਦਾ ਜਨਮ 1883ਈ ਵਿੱਚ ਝਬਾਲ ਵਿਖੇ ਹੋਇਆ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!