ਝੰਡੇਰ ਕਲਾਂ ਨੂੰਡੇਰ ਖੁਰਦ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਪਿੰਡ ਝੰਡੇਰ ਕਲਾਂ, ਬੰਗਾ-ਫਗਵਾੜਾ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਬਹਿਰਾਮ ਤੋਂ 5 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਝੰਡੇਰ ਕਲਾਂ ਅਤੇ ਖੁਰਦ ਨਾ ਦੇ ਦੋ ਪਿੰਡ ਮਾਝੇ ਵਿੱਚ ਵੀ ਮੌਜੂਦ ਦੱਸੇ ਜਾਂਦੇ ਹਨ। ਝੰਡੇਰ ਕਲਾਂ ਦੀ ਕਹਾਣੀ ਸਰਕਾਰੀ ਕਾਗਜ਼ਾਂ ਵਿੱਚ ਦਰਜ਼ ਹੈ। ਤਕਰੀਬਨ ਸਵਾ ਤਿੰਨ ਸੋ ਸਾਲ ਪਹਿਲਾਂ ਸਰਸੇ ਤੋਂ ਕੁਝ ਬੰਦੇ ਮਾਝੇ ਦੇ ਇਹਨਾਂ ਪਿੰਡਾਂ ਵਿੱਚ ਵੱਸ ਗਏ ਅਤੇ ਇਹਨਾਂ ਦਾ ਗੁਰੂ ਬਾਬਾ ਸੇਲ ਵਰ੍ਹਾ ਸੀ । ਇਹਨਾਂ ਲੋਕਾਂ ਦੀ ਮੁਸਲਮਾਨਾਂ ਨਾਲ ਲੜ੍ਹਾਈ ਹੋਈ ਅਤੇ ਉਹਨਾਂ ਨੇ ਬਾਬਾ ਸੇਲ ਵਰ੍ਹਾਂ ਨੂੰ ਮਾਰਨਾ ਚਾਹਿਆ ਜਿਸਦਾ ਸਰੀਰ ਬੰਜਰ ਸੀ ਅਤੇ ਸਿਰਫ ਭਗਤੀ ਕਰਨ ਵੇਲੇ ਹੀ ਨਰਮ ਹੁੰਦਾ ਸੀ। ਮੁਸਲਮਾਨਾਂ ਨੇ ਬਾਬਾ ਸੇਲ ਵਰ੍ਹਾ ਦਾ ਭਗਤੀ ਕਰਦਿਆਂ ਸਿਰ ਤਲਵਾਰ ਨਾਲ ਅੱਲਗ ਕਰ ਦਿੱਤਾ । ਬਾਬਾ ਸੇਲ ਵਰ੍ਹਾ ਸਿਰ ਤੋਂ ਬਿਨ੍ਹਾਂ ਲੜ੍ਹਦਾ ਰਿਹਾ ਅਤੇ ਉਸਦਾ ਧਰਮ ਭਰਾ ਭੋਗਰ ਪੀਰ, ਜੋ ਆਪਣਾ ਡੋਲਾ ਲੈ ਕੇ ਆ ਰਿਹਾ ਸੀ, ਵੀ ਇਸ ਲੜਾਈ ਵਿੱਚ ਮਾਰਿਆ ਗਿਆ। ਬਾਬਾ ਸੇਲ ਵਰ੍ਹਾ ਦੇ ਸੱਤ ਪੁੱਤਰ ਸਨ ਜੋ ਦੁਆਬੇ ਵਿੱਚ ਇਸ ਜਗ੍ਹਾ ਤੇ ਆ ਕੇ ਬੈਠ ਗਏ ਅਤੇ ਇਹ ਦੋਵੇਂ ਪਿੰਡ ਝੰਡੇਰ ਕਲਾਂ ਚਾਰ ਭਰਾਵਾਂ ਨੇ ਅਤੇ ‘ਝੰਡੇਰ ਖੁਰਦ’ ਤਿੰਨ ਭਰਾਵਾਂ ਨੇ ਆਬਾਦ ਕੀਤੇ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ