ਟਪਿਆਲਾ
ਸਥਿਤੀ:
ਤਹਿਸੀਲ ਅਜਨਾਲਾ ਦਾ ਪਿੰਡ ਟਪਿਆਲਾ, ਚੋਗਾਵਾਂ-ਅਜਨਾਲਾ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਅੰਮ੍ਰਿਤਸਰ ਤੋਂ 24 ਕਿਲੋਮੀਟਰ ਦੂਰ ਸਥਿਤ ਹੈ।.
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਹੁਤ ਪੁਰਾਣਾ ਹੈ। ਇੱਕ ਵਾਰੀ ਰਾਵੀ ਦਰਿਆ ਦੀ ਮਾਰ ਹੇਠਾਂ ਆ ਕੇ ਪਿੰਡ ਥੇਹ ਦਾ ਰੂਪ ਧਾਰਨ ਕਰ ਗਿਆ ਸੀ ਅਤੇ ਬਾਅਦ ਵਿੱਚ ਪਿੰਡ ਕੁਹਾਣਾ ਦੇ ਔਲਖ ਗੋਤ ਦੇ ਤਿੰਨ ਜੱਟ ਭਰਾਵਾਂ ਲਸ਼ਕਰਾ, ਚੂਹੜ ਤੇ ਸ਼ਾਮਾ ਨੇ ਇਸ ਥੇਹ ਹੋਏ ਪਿੰਡ ਦੀ ਉਪਜਾਊ ਜ਼ਮੀਨ ਵੇਖ ਕੇ ਇੱਥੇ ਡੇਰਾ ਲਾ ਕੇ ਇਸ ਨੂੰ ਮੁੜ ਨਵੇਂ ਸਿਰਿਓਂ ਵਸਾ ਲਿਆ। ਪਿੰਡ ਦਾ ਨਾਂ ਸ਼ੁਰੂ ਤੋਂ ਹੀ ਟਪਿਆਲਾ ਸੀ ਅਤੇ ਬਜ਼ੁਰਗਾਂ ਦੇ ਖਿਆਲ ਮੁਤਾਬਕ ਪਿੰਡ ਦੇ ਆਲੇ ਦੁਆਲੇ ਚੋਰ ਡਾਕੂਆਂ ਕਰਕੇ ਪਿੰਡ ਵਾਸੀਆਂ ਨੇ ਡੂੰਗੀ ਖਾਈ ਪੁਟ ਕੇ ਚਾਰ ਦਿਵਾਰੀ ਕੀਤੀ ਹੋਈ ਸੀ। ਖਾਈ ਕਰਕੇ ਟੱਪ ਕੇ ਆਉਣ ਕਰਕੇ ਪਿੰਡ ਦਾ ਨਾਂ ਟਪਿਆਲਾ ਪਿਆ।
ਇਹ ਪਿੰਡ ਉੱਘੇ ਸੁਤੰਤਰਤਾ ਸੰਗਰਾਮੀ ਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਕਾਮਰੇਡ ਦਲੀਪ ਸਿੰਘ ਟਪਿਆਲਾ ਕਰਕੇ ਮਸ਼ਹੂਰ ਹੈ। ਉਹਨਾਂ ਦੇ ਪਿਤਾ ਸ. ਜਨਗੇਜਾ ਸਿੰਘ ਪਹਿਲੀ ਸੰਸਾਰ ਜੰਗ ‘ ਵਿੱਚ ਸ਼ਹੀਦ ਹੋਏ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਕਾਲ ਦੌਰਾਨ ਇਸ ਪਿੰਡ ਦਾ ਕਾਹਨ ਸਿੰਘ ਮਹਾਰਾਜੇ ਦਾ ਕੁਮੇਦਾਨ ਵੀ ਰਿਹਾ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ