ਟੋਡਰ ਮਾਜਰਾ
ਸਥਿਤੀ :
ਤਹਿਸੀਲ ਖਰੜ ਦਾ ਪਿੰਡ ਟੋਡਰ ਮਾਜਰਾ, ਖਰੜ – ਚੁੰਨੀ ਕਲਾਂ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸਰਹੰਦ ਤੋਂ 28 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਸਵਾ ਤਿੰਨ ਸੌ ਸਾਲ ਪੁਰਾਣਾ ਹੈ। ਬਾਦਸ਼ਾਹ ਅਕਬਰ ਦੇ ਮਾਲ ਵਜ਼ੀਰ ਰਾਜਾ ਟੋਡਰ ਮੱਲ ਨੇ ਇੱਥੇ ਆ ਕੇ ਡੇਰੇ ਲਾਏ ਸਨ। ਇਸ ਪਿੰਡ ਨੂੰ ਪੋਪਨਾ ਪਿੰਡ ਦੇ ‘ਰੰਗੀ’ ਗੋਤ ਦੇ ਜੱਟਾਂ ਨੇ ਵਸਾਇਆ ਸੀ ਪਰ ਉਹਨਾਂ ਦੀ ਰਿਸ਼ਤੇਦਾਰੀ ਵਿੱਚ ਮਠੌਡੇ, ਗਰੇਵਾਲ ਤੇ ਸੰਧੂ ਵੀ ਇੱਥੇ ਵੱਸ ਗਏ।
ਇਸ ਪਿੰਡ ਦੇ 9 ਵਿਅਕਤੀਆਂ ਨੇ ਜੈਤੋਂ ਦੇ ਮੋਰਚੇ ਵਿੱਚ ਅਸਹ ਕਸ਼ਟ ਸਹੇ। ਸੰਤ ਸੰਤੋਖ ਸਿੰਘ ਇਸ ਪਿੰਡ ਦੀ ਮਸ਼ਹੂਰ ਸ਼ਕਸ਼ੀਅਤ ਸਨ ਜਿਨ੍ਹਾਂ ਨੇ ਸਿੱਖੀ ਦੇ ਪ੍ਰਚਾਰ ਲਈ ਜੀਵਨ ਲਾਇਆ। ਪਿੰਡ ਵਿੱਚ ਸ਼ਾਨਦਾਰ ਗੁਰਦੁਆਰਾ ਹੈ ਜਿੱਥੇ ਸੰਤ ਸੰਤੋਖ ਸਿੰਘ ਲਾਇਬਰੇਰੀ ਹੈ। ਪਿੰਡ ਵਿੱਚ ਜੱਟ, ਸੈਣੀ, ਲੁਹਾਰ, ਤਰਖਾਣ, ਨਾਈ, ਰਾਮਦਾਸੀਏ, ਬਾਲਮੀਕੀ ਅਤੇ ਮਜ਼੍ਹਬੀ ਵਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ