ਠਠਿਆਲਾ ਬੇਟ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਠਠਿਆਲਾ ਬੇਟ, ਬਲਾਚੌਰ – ਰੂਪ ਨਗਰ ਸੜਕ ਹੋ 4 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 28 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਦਾ ਮੁੱਢ ਪਿੰਡ ਕਾਠਗੜ੍ਹ (ਹੁਸ਼ਿਆਰਪੁਰ) ਦੇ ਮੁਸਲਮਾਨ ਰਾਜਪੂਤਾਂ ਦੇ ਮਰੂਸੀਆਂ ਨੇ ਬੰਨਿਆ ਸੀ। ਕਿਹਾ ਜਾਂਦਾ ਹੈ ਕਿ ਮਰੂਸੀ ਮਰਾਸੀ ਜਾਤ ਨਾਲ ਸਬੰਧਤ ਸਨ। ਜੋ ਇਲਾਕੇ ਭਰ ਵਿੱਚ ਮਖੌਲ ਕਰਨ ਕਰਕੇ ਕਾਫੀ ਪ੍ਰਸਿੱਧ ਸਨ। ਹਦੋਂ ਵੱਧ ਹਾਸਾ ਮਜ਼ਾਕ ਕਰਨ ਕਰਕੇ ਲੋਕ ਉਹਨਾਂ ਨੂੰ ਠੱਠੇ ਕਿਹਾ ਕਰਦੇ ਸਨ । ਇਸ ਸ਼ਬਦ ਤੋਂ ਹੀ ਪਿੰਡ ਦਾ ਨਾਂ ਠਠਿਆਲਾ ਪੈ ਗਿਆ। ਇਹ ਪਿੰਡ ਬੇਟ ਖੇਤਰ ਵਿੱਚ ਹੋਣ ਕਰਕੇ ਇਸ ਪਿੰਡ ਦੇ ਨਾਂ ਨਾਲ ‘ਬੇਟ’ ਸ਼ਬਦ ਵੀ ਜੁੜ ਗਿਆ।
ਪਿੰਡ ਵਿੱਚ ਇੱਕ ਗੁਰਦੁਆਰਾ, ਹਰੀਜਨ ਧਰਮਸ਼ਾਲਾ, ਬਾਬਾ ਬਾਲਕ ਨਾਥ ਦਾ ਮੰਦਰ ਅਤੇ ਇੱਕ ਮੁਸਲਮਾਨ ਪੀਰ ਠਰੰਮ ਨਾਥ ਦੀ ਜਗ੍ਹਾ ਹੈ ਜਿੱਥੇ ਧਾਰਮਿਕ ਇਕੱਠ ਹੁੰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ