ਠਾਕਰਨ ਗੋਤ ਦਾ ਇਤਿਹਾਸ | Thakaran Goat History |

ਠਾਕਰਨ ਜੱਟਾਂ ਦਾ ਇੱਕ ਬਹੁਤ ਹੀ ਪੁਰਾਣਾ ਗੋਤ ਹੈ। ਇਹ 529 ਈਸਵੀ ਦੇ ਲਗਭਗ ਪੰਜਾਬ ਵਿੱਚ ਮੱਧ ਏਸ਼ੀਆ ਤੋਂ ਹੀ ਆਏ। ਸ਼ੁਰੂ-ਸ਼ੁਰੂ ਵਿੱਚ ਇਨ੍ਹਾਂ ਦੀਆਂ ਸਥਾਨਕ ਜੱਟ ਕਬੀਲਿਆਂ ਸੱਭਰਾ ਆਦਿ ਨਾਲ ਲੜਾਈਆਂ ਵੀ ਹੋਈਆਂ। ਠਾਕਰਨ ਬਹੁਤ ਹੀ ਤਾਕਤਵਰ ਤੇ ਲੜਾਕੂ ਜੱਟ ਸਨ। ਠਾਕਰਨ ਜੱਟ ਰਾਜਪੂਤਾਂ ਵਿੱਚੋਂ ਨਹੀਂ ਹਨ। ਬਹੁਤੇ ਮੁਸਲਮਾਨ ਇਤਿਹਾਸਕਾਰ ਵੀ ਠਾਕਰਾਂ ਨੂੰ ਜੱਟ ਕਬੀਲਾ ਹੀ ਲਿਖਦੇ ਹਨ। ਪ੍ਰਸਿੱਧ ਇਤਿਹਾਸਕਾਰ ਬੁੱਧ ਪ੍ਰਕਾਸ਼ ਨੇ ਠਾਕਰ ਸ਼ਬਦ ਬਾਰੇ ਖੋਜ ਕੀਤੀ ਹੈ। ਉਸ ਦਾ ਵਿਚਾਰ ਹੈ ਕਿ ਠਾਕਰ ਸ਼ਬਦ ਪਹਿਲਾਂ ਪ੍ਰਾਕ੍ਰਿਤ ਭਾਸ਼ਾ ਵਿੱਚ ਵਰਤਿਆ ਗਿਆ। ਫਿਰ ਸੰਸਕ੍ਰਿਤ ਵਿੱਚ ਪ੍ਰਚਲਤ ਹੋਇਆ। ਪਹਿਲਾਂ ਠਾਕਰ ਸ਼ਬਦ ਇੱਕ ਜੱਟ ਕਬੀਲੇ ਲਈ ਵਰਤਿਆ ਜਾਂਦਾ ਸੀ ਫਿਰ ਇਹ ਮਾਣ ਸਤਿਕਾਰ ਦਾ ਸ਼ਬਦ ਬਣ ਗਿਆ। ਕੁਝ ਸਮੇਂ ਮਗਰੋਂ ਬ੍ਰਾਹਮਣ ਠਾਕਰ ਸ਼ਬਦ ਪ੍ਰਮਾਤਮਾ ਲਈ ਵੀ ਵਰਤਣ ਲੱਗ ਪਏ ਸਨ। ਠਾਕਰ ਤੇ ਠਾਕਰਨ ਜਾਤੀ ਵਿੱਚ ਬਹੁਤ ਫਰਕ ਹੈ। ਠਾਕਰਨ ਸਾਰੇ ਜੱਟ ਹਨ। ਠਾਕਰ ਰਾਜਪੂਤਾਂ ਦੀ ਇਕ ਜਾਤੀ ਹੈ । ਸ਼ਮਸ਼ੇਰ ਸਿੰਘ ਅਸ਼ੋਕ ਦੇ ਅਨੁਸਾਰ ਬ੍ਰਾਹਮਣਾਂ ਨੇ ਹਿੰਦੂ ਧਰਮ ਦੀ ਰੱਖਿਆ ਲਈ ਹਵਨ ਤੇ ਯੱਗ ਆਦਿ ਬ੍ਰਾਹਮਣੀ ਰਸਮਾਂ ਰਾਹੀਂ ਭਾਰਤ ਦੇ ਕੁਝ ਲੋਕਾਂ ਨੂੰ ਅੱਠਵੀਂ-ਨੌਵੀਂ ਸਦੀ ਦੇ ਲਗਭਗ ਰਾਜਪੂਤ ਬਣਾਇਆ। ਇਸ ਤੋਂ ਪਹਿਲਾਂ ਰਾਜਪੂਤ ਨਹੀਂ ਸਨ ਕੇਵਲ ਜੱਟ ਕਬੀਲੇ ਹੀ ਭਾਰਤ ਦੇ ਬਹੁਤ ਹਿੱਸਿਆਂ ਵਿੱਚ ਆਬਾਦ ਸਨ। ਉੱਚ ਜਾਤੀ ਦੇ ਰਾਜਪੂਤ ਤੇ ਠਾਕਰ ਜਾਤੀ ਦੇ ਰਾਜਪੂਤ ਵੀ ਕਰੇਵਾ ਕਰਨਾ ਠੀਕ ਨਹੀਂ ਸਮਝਦੇ। ਜੱਟਾਂ ਵਿੱਚ ਕਰੇਵੇ ਦੀ ਰਸਮ ਪ੍ਰਚਲਤ ਸੀ। ਉੱਚ-ਜਾਤੀ ਦੇ ਰਾਜਪੂਤ ਠਾਕੁਰ ਜਾਤੀ ਦੇ ਲੋਕਾਂ ਦੇ ਰਿਸ਼ਤੇ ਲੈ ਲੈਂਦੇ ਹਨ ਪਰ ਉਨ੍ਹਾਂ ਨੂੰ ਧੀਆਂ ਦਾ ਰਿਸ਼ਤਾ ਦਿੰਦੇ ਨਹੀਂ ਸਨ। ਠਾਕਰ ਤੇ ਠਾਕਰਨ ਜਾਤੀ ਵਿੱਚ ਬਹੁਤ ਫਰਕ ਹੈ। ਠਾਕਰਨ ਜੱਟ ਹੁੰਦੇ ਹਨ। ਇਸ ਲਈ ਇਹ ਜੱਟਾਂ ਨਾਲ ਹੀ ਰਿਸ਼ਤੇਦਾਰੀਆਂ ਪਾਉਂਦੇ ਹਨ।

ਠਾਕਰਨ ਗੋਤ ਦਾ ਇਤਿਹਾਸ | Thakaran Goat History |

ਚੌਧਰੀ ਯੁੱਧਵੀਰ ਸਿੰਘ ਠਾਕਰਾਨ ਹਰਿਆਣੇ ਦਾ ਪ੍ਰਸਿੱਧ ਜਾਟ ਨੇਤਾ ਸੀ । ਬੀ. ਐਸ. ਦਾਹੀਆ ਨੇ ਵੀ ਆਪਣੀ ਕਿਤਾਬ ‘ਜਾਟਸ’ ਵਿੱਚ (ਪੰਨਾ-1095) ਠਾਕਰਾਨ ਨੂੰ ਜੱਟ ਜਾਤੀ ਹੀ ਦੱਸਿਆ ਹੈ ਠਾਕਰਾਨ ਜਾਟ ਹਰਿਆਣੇ ਵਿੱਚ ਗੁੜਗਾਉਂ ਤੱਕ ਫੈਲੇ ਹੋਏ ਹਨ। ਕੁਝ ਰਾਜਸਤਾਨ ਵਿੱਚ ਵੀ ਵੱਸਦੇ ਹਨ। ਪੰਜਾਬ ਵਿੱਚ ਠਾਕਰਾਨ ਜੱਟ ਕੇਵਲ, ਮਲੋਟ ਦੇ ਆਸਪਾਸ ਦਾਨੇ ਵਾਲਾ ਆਦਿ ਪਿੰਡਾਂ ਵਿੱਚ ਹੀ ਹਨ। ਹਰਿਆਣੇ ਵਿੱਚ ਠਾਕਰਾਨ ਹਿੰਦੂ ਜਾਟ ਹਨ, ਪੰਜਾਬ ਵਿੱਚ ਜੱਟ ਸਿੱਖ ਹਨ। ਪੰਜਾਬ ਦੇ ਠਾਕਰਾਨ ਜੱਟ ਆਪਣਾ ਗੋਤ ਠਾਕਰਨ ਲਿਖਦੇ ਹਨ। ਇਹ ਕੇਵਲ ਬੋਲੀ ਦਾ ਹੀ ਫਰਕ ਹੈ। ਠਾਕਰਾਨ ਤੇ ਠਾਕਰਨ ਇੱਕੋ ਹੀ ਗੋਤ ਹੈ। ਉਚਾਰਨ ਵਿੱਚ ਫਰਕ ਹੈ ਠਾਕਰਨ ਗੋਤ ਪੰਜਾਬ ਵਿੱਚ ਬਹੁਤਾ ਉੱਘਾ ਨਹੀਂ ਹੈ। ਇਹ ਬਹੁਤਾ ਹਰਿਆਣੇ ਵਿੱਚ ਹੀ ਪ੍ਰਸਿੱਧ ਹੈ। ਜੱਟਾਂ ਦੇ ਹਰਿਆਣੇ, ਪੰਜਾਬ, ਰਾਜਸਤਾਨ, ਪੱਛਮੀ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਆਦਿ ਵਿੱਚ ਤਿੰਨ ਹਜ਼ਾਰ ਤੋਂ ਉੱਪਰ ਗੋਤ ਹਨ । ਕੁਝ ਗੋਤ ਬਹੁਤ ਪ੍ਰਸਿੱਧ ਹੁੰਦੇ ਹਨ । ਕੁਝ ਘੱਟ ਪ੍ਰਸਿੱਧ ਹੁੰਦੇ ਹਨ । ਜੱਟ ਆਪਣੀ ਜਾਤੀ ਵਿੱਚ ਹੀ ਰਿਸ਼ਤੇਦਾਰੀ ਪਾਕੇ ਮਾਣ ਮਹਿਸੂਸ ਕਰਦੇ ਹਨ ਹਿੰਦੂ ਜਾਟ ਵੀ ਸਿੱਖ ਜੱਟਾਂ ਨਾਲ ਰਿਸ਼ਤੇਦਾਰੀ ਪਾਕੇ ਖੁਸ਼ ਹੁੰਦੇ ਹਨ । ਹਿੰਦੂ ਜੱਟਾਂ ਤੇ ਸਿੱਖ ਜੱਟਾਂ ਵਿੱਚ ਖੂਨ ਦੀ ਸਾਂਝ ਹੈ । ਪਿਛੋਕੜ ਸਾਂਝਾ ਹੈ, ਸਭਿਆਚਾਰ ਵੀ ਰਲਦਾ-ਮਿਲਦਾ ਹੈ । ਜੱਟ ਮਹਾਨ ਜਾਤੀ ਹੈ । ਪੰਜਾਬ ਵਿੱਚ ਠਾਕਰਨ ਜੱਟ ਘੱਟ ਹੀ ਹਨ । ਇਸ ਕਾਰਨ ਇਹ ਗੋਤ ਪੰਜਾਬ ਵਿੱਚ ਉੱਘਾ ਨਹੀਂ ਹੈ । ਜੱਟਾਂ ਦੀਆਂ ਸਾਰੀਆਂ ਉਪਜਾਤੀਆਂ ਦਾ ਇਤਿਹਾਸ ਲਿਖਣਾ ਬਹੁਤ ਵੱਡਾ ਪ੍ਰੋਜੈਕਟ ਹੈ । ਇਹ ਕੰਮ ਯੂਨੀਵਰਸਿਟੀਆਂ ਹੀ ਕਰ ਸਕਦੀਆਂ ਹਨ। ਠਾਕਰਨ ਉਪਜਾਤੀ ਬਾਰੇ ਵੀ ਪੰਜਾਬ ਵਿੱਚ ਲੋਕਾਂ ਨੂੰ ਪੂਰੀ ਜਾਣਕਾਰੀ ਨਹੀਂ ਹੈ ।

ਠਾਕਰਨ ਗੋਤ ਦਾ ਇਤਿਹਾਸ | Thakaran Goat History |

Leave a Comment

error: Content is protected !!