ਡੱਗੋ – ਰੋਮਾਣਾ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਡਗੋ – ਰੋਮਾਣਾ, ਫਰੀਦਕੋਟ ਡਗੋ – ਰੋਮਾਣਾ ਸੜਕ ‘ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਵਾਂਦਰ ਜਟਾਣਾ ਤੋਂ 4 ਕਿਲੋ ਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਧਾਲੀਵਾਲ ਜੱਟਾਂ ਦਾ ਇਹ ਪਿੰਡ ਲਗਭਗ ਸਵਾ ਦੋ ਸੌ ਸਾਲ ਪਹਿਲਾਂ ਪਿੰਡ ਰੋਮਾਣਾ – ਅਜੀਤ ਸਿੰਘ ਵਿੱਚੋਂ ਬੱਝਾ। ਇਸ ਦਾ ਨਾਂ ਰੋਮਾਣਾ ਗੋਤ ਦੇ ਡੱਗੋ ਨਾਮੀ ਬਜ਼ੁਰਗ ਦੇ ਨਾਂ ਤੇ ਪਿਆ।
ਡੱਗੋ – ਰੋਮਾਣਾ; ਪੰਜਾਬ ਦੇ ਖੁਸ਼ਹਾਲ ਤੇ ਜਾਗ੍ਰਤ ਪਿੰਡਾਂ ਵਿੱਚੋਂ ਹੈ। ਇੱਥੋਂ ਦੇ ਵਸਨੀਕ ਸ਼ਰਾਬ, ਮੀਟ ਅਤੇ ਅੰਡਾ ਖਾਣ ਤੋਂ ਪ੍ਰੇਹੇਜ਼ ਕਰਦੇ ਹਨ। ਇਹ ਆਪਣੇ ਮ੍ਰਿਤਕਾਂ ਦੇ ਫੁੱਲ ਆਪਣੇ ਜੱਦੀ ਪਿੰਡ ਰੋਮਾਣਾ ਅਜੀਤ ਸਿੰਘ ਦੇ ਨਾਲ ਲੱਗਦੇ ਪਿੰਡ ਗੰਗਾ ਦੀ ‘ਗੰਗਾ’ ਵਿੱਚ ਪਾਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ