ਢਪਈ
ਸਥਿਤੀ :
ਤਹਿਸੀਲ ਬਟਾਲਾ ਦਾ ਪਿੰਡ ਢਪਈ, ਬਟਾਲਾ-ਸ੍ਰੀ ਹਰਿਗੋਬਿੰਦ ਸੜਕ ਤੋਂ 2 ਕਿਲੋਮੀਟਰ ਦੂਰ, ਰੇਲਵੇ ਸਟੇਸ਼ਨ ਕਾਦੀਆਂ ਤੋਂ 4 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਦੋ ਸੌ ਸਾਲ ਪਹਿਲਾਂ ਹੋਂਦ ਵਿੱਚ ਆਇਆ। ਥੇਹ ਤੇ ਵੱਸਿਆ ਹੋਣ ਕਰਕੇ ਪਹਿਲੇ ਇਸ ਦਾ ਨਾਂ ‘ਥੇਹਪਈ’ ਸੀ ਫਿਰ ਥਿਰਪਈ ਹੋ ਗਿਆ ਜੋ ਬਾਅਦ ਵਿੱਚ ਅੰਗਰੇਜ਼ਾਂ ਦੇ ਸਮੇਂ ‘ਢਪਈ’ ਹੋ ਗਿਆ। ਇਸ ਪਿੰਡ ਵਿੱਚ ਰਿਆੜ ਗੋਤ ਦੇ ਜੱਟ ਬਹੁਗਿਣਤੀ ਵਿੱਚ ਹਨ ਅਤੇ ਹੋਰ ਜਾਤਾਂ ਦੇ ਲੋਕ ਵੀ ਵਸਦੇ ਹਨ।
ਪਿੰਡ ਦਾ ਇੱਕ ਸ਼ਿਵਦੁਆਲਾ ਹੈ ਜੋ ਬਹੁਤ ਪ੍ਰਸਿੱਧ ਹੈ। ਇਹ ਪਿੰਡ ਉੱਘੇ ਹਕੀਮਾਂ ਕਰਕੇ ਵੀ ਬਹੁਤ ਜਾਣਿਆ ਜਾਂਦਾ ਹੈ ਜੋ ਸੇਵਾ ਭਾਵ ਨਾਲ ਮੁਫਤ ਇਲਾਜ ਕਰਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ