ਢੀਂਡਸਾ ਗੋਤ ਦਾ ਇਤਿਹਾਸ | Dhindsa Goat History |

ਜੇਕਰ ਅਸੀਂ ਢੀਂਡਸਾ ਗੋਤ ਦੀ ਗੱਲ ਕਰੀਏ ਤਾਂ ਅੱਠਵੀਂ ਸਦੀ ਦੇ ਆਖ਼ਰੀ ਸਾਲਾਂ ਵਿੱਚ ਤੂਰਾਂ ਨੇ ਸ਼ਾਹ ਸਰੋਆ ਦੀ ਬੰਸ ਦੇ ਲੋਕਾਂ ਢਿਲੋਂ, ਢੀਂਡਸੇ, ਦੋਸਾਂਝ, ਸੰਘੇ ਤੇ ਮਲ੍ਹੀਆਂ ਤੋਂ ਦਿੱਲੀ ਦਾ ਰਾਜ ਖੋਹ ਲਿਆ ਸੀ। ਇਸ ਕਬੀਲੇ ਦੇ ਲੋਕ ਫਿਰ ਰਾਜਸਤਾਨ ਵੱਲ ਚਲੇ ਗਏ ਸਨ । ਉੱਥੇ ਸਰੋਹੀ ਨਗਰ ਵਸਾਇਆ। ਸਰੋਹੀਆਂ ਦਾ ਰਾਜਸਤਾਨ ਵਿੱਚ ਕਾਫੀ ਜ਼ੋਰ ਰਿਹਾ। ਇਹ ਲੋਕ ਸੋਲ੍ਹਵੀਂ ਸਦੀ ਦੇ ਅੰਤ ਵਿੱਚ ਪੰਜਾਬ ਦੇ ਫਿਰੋਜ਼ਪੁਰ ਖੇਤਰ ਵਿੱਚ ਆਏ ਸਨ। ਸ਼ਾਹ ਸਰੋਆ 03 ਦੇ ਪੁੱਤਰਾਂ ਢਿਲੋਂ, ਢੀਂਡਸੇ, ਦੋਸਾਂਝ, ਸੰਘੇ ਤੇ ਮਲ੍ਹੀ ਦੇ ਨਾਮ ਤੇ ਜੱਟਾਂ ਦੇ ਪੰਜ ਨਵੇਂ ਗੋਤ ਪ੍ਰਚਲਤ ਹੋਏ । ਢੀਂਡਸਾ ਗੋਤ ਦਾ ਮੋਢੀ ਢੀਂਡਸੇ ਸੀ । ਢੀਂਡਸਾ ਗੋਤ ਦੇ ਲੋਕਾਂ ਨੇ ਫਿਰੋਜ਼ਪੁਰ ਖੇਤਰ ਵਿੱਚ ਮੋੜ੍ਹੀਗਡ ਕੇ ਨਵਾਂ ਪਿੰਡ ਢੀਂਡਸੇ ਆਬਾਦ ਕੀਤਾ। ਕੁਝ ਢੀਂਡਸੇ ਫਿਰੋਜ਼ਪੁਰ ਤੋਂ ਲੁਧਿਆਣੇ ਤੇ ਦੁਆਬੇ ਵੱਲ ਚਲੇ ਗਏ ਸਨ। ਢੀਂਡਸਾ ਗੋਤ ਦੇ ਬਹੁਤੇ ਲੋਕ ਮਲੇਰਕੋਟਲਾ, ਨਾਭਾ, ਸੰਗਰੂਰ ਤੇ ਪਟਿਆਲਾ ਖੇਤਰ ਵਿੱਚ ਹੀ ਹਨ। ਸੰਗਰੂਰ ਜ਼ਿਲ੍ਹੇ ਵਿੱਚ ਢੀਂਡਸੇ ਗੋਤ ਦੇ ਪ੍ਰਸਿੱਧ ਪਿੰਡ ਮਾਨਵੀ, ਬਰੜਵਾਲ, ਉਭਾਵਾਲ ਤੇ ਢੀਂਡਸਾ ਆਦਿ ਹਨ। ਕੁਝ ਢੀਂਡਸਾ ਜ਼ਿਲ੍ਹਾ ਰੋਪੜ ਦੇ ਪਿੰਡ ਧਨੌੜੀ ਆਦਿ ਵਿੱਚ ਵੀ ਵੱਸਦੇ ਹਨ। ਜ਼ਿਲ੍ਹਾ ਗੁਰਦਾਸਪੁਰ ਵਿੱਚ ਵੀ ਇੱਕ ਢੀਂਡਸਾ ਪਿੰਡ ਹੈ । ਮਾਝੇ ਤੋਂ ਬਹੁਤੇ ਢੀਂਡਸੇ ਪੱਛਮੀ ਪੰਜਾਬ ਦੇ ਖੇਤਰ ਸਿਆਲਕੋਟ ਤੇ ਗੁਜਰਾਤ ਵਿੱਚ ਚਲੇ ਗਏ ਸਨ ।

ਢੀਂਡਸਾ ਗੋਤ ਦਾ ਇਤਿਹਾਸ | Dhindsa Goat History |

 

ਪਾਕਿਸਤਾਨ ਵਿੱਚ ਵੀ ਇਕ ਪਿੰਡ ਦਾ ਨਾਮ ਢੀਂਡਸਾ ਹੈ । ਪੱਛਮੀ ਪੰਜਾਬ ਵਿੱਚ ਕੁਝ ਢੀਂਡਸੇ ਮੁਸਲਮਾਨ ਵੀ ਬਣ ਗਏ ਸਨ । ਹਰਿਆਣੇ ਦੇ ਅੰਬਾਲਾ, ਕਰਨਾਲ, ਜੀਂਦ, ਹਿੱਸਾਰ ਤੇ ਸਿਰਸਾ ਖੇਤਰ ਵਿੱਚ ਵੀ ਕੁਝ ਪਿੰਡਾਂ ਵਿੱਚ ਢੀਂਡਸੇ ਜੱਟ ਆਬਾਦ ਹਨ । ਇਹ ਲੋਕ ਘੱਟ ਗਿਣਤੀ ਵਿੱਚ ਹੀ ਹਨ । ਜੀਂਦ ਅਥਵਾ ਸੰਗਰੂਰ ਖੇਤਰ ਵਿੱਚ ਢੀਂਡਸਾ ਦਾ ਸਿੱਧ ਬਾਬਾ ਹਰਨਾਮ ਦਾਸ ਵੈਰਾਗੀ 17ਵੀਂ ਸਦੀ ਵਿੱਚ ਹੋਇਆ ਹੈ । ਇਸ ਦੀ ਕਰਨਾਲ ਦੇ ਜ਼ਿਲ੍ਹੇ ਵਿੱਚ ਖਰਿਆਲ ਵਿੱਚ ਸਮਾਧ ਹੈ । ਜਿਸਦੀ ਢੀਂਡਸੇ ਮਾਨਤਾ ਕਰਦੇ ਹਨ । ਸਿਆਲਕੋਟ ਦੇ ਖੇਤਰ ਵਿੱਚ ਇੱਕ ਸੱਤੀ ਦੀ ਸਮਾਧ ਦੀ ਪੂਜਾ ਕਰਦੇ ਸਨ । 1881 ਈਸਵੀਂ ਦੀ ਜਨਸੰਖਿਆ ਅਨੁਸਾਰ ਸਾਂਝੇ ਪੰਜਾਬ ਵਿੱਚ ਢੀਂਡਸੇ ਜੱਟਾਂ ਦੀ ਕੁੱਲ ਗਿਣਤੀ 14881 ਸੀ ।

ਢੀਂਡਸਾ ਗੋਤ ਦਾ ਇਤਿਹਾਸ | Dhindsa Goat History |

Leave a Comment

error: Content is protected !!