ਢੋਟੀਆਂ
ਸਥਿਤੀ :
ਤਹਿਸੀਲ ਤਰਨ ਤਾਰਨ ਦਾ ਪਿੰਡ ਢੋਟੀਆਂ, ਤਰਨਤਾਰਨ – ਡੇਰਾ ਸਾਹਿਬ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਤਰਨਤਾਰਨ ਤੋਂ 13 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਢੋਟੀਆਂ ਪਿੰਡ 900 ਸਾਲ ਪੁਰਾਣਾ ਪਿੰਡ ਹੈ। ਪਿੰਡ ਦਾ ਨਾਂ ਪੁਰਾਣੇ ਮੁਸਲਮਾਨ ਫਕੀਰ ਢੋਟਾਂ ਰਾਈ ਦੇ ਨਾਂ ਤੋਂ ਪਿਆ ਹੈ ਜੋ ਹੁਣ ਢੋਟੀਆਂ ਦੇ ਨਾਂ ਨਾਲ ਪ੍ਰਚਲਤ ਹੈ। ਇੱਥੇ ਦੇ ਇਤਿਹਾਸਕ ਗੁਰਦੁਆਰੇ ਹਨ ਜਿਨ੍ਹਾਂ ਦੀ ਇਲਾਕੇ ਵਿੱਚ ਬਹੁਤ ਮਹੱਤਤਾ ਹੈ, ਇੱਕ ਰਾਜਾ ਰਾਮ ਗੁਰਦੁਆਰਾ ਤੇ ਦੂਜਾ ਬਾਬਾ ਵੀਰ ਸਿੰਘ ਜੀ ਦਾ। ਰਾਜਾ ਰਾਮ ਵਾਲੇ ਗੁਰਦੁਆਰੇ ਨਾਲ ਸ੍ਰੀ ਰਾਮ ਚੰਦਰ, ਸੀਤਾ, ਲਵ ਤੇ ਕੁਸ਼ ਦੇ ਸਬੰਧ ਦੱਸੇ ਜਾਂਦੇ ਹਨ, ਕਿਹਾ ਜਾਂਦਾ ਹੈ ਕਿ ਇੱਥੇ ਸ੍ਰੀ ਰਾਮਚੰਦਰ ਤੇ ਲਵ ਕੁਸ਼ ਵਿਚਕਾਰ ਲੜਾਈ ਵੀ ਹੋਈ ਸੀ। ਹੋਲੇ ਮਹੱਲੇ ‘ਤੇ ਰਾਜਾ ਰਾਮ ਵਾਲੇ ਗੁਰਦੁਆਰੇ ਵਿਖੇ ਵੱਡਾ ਭਾਰੀ ਮੇਲਾ ਲੱਗਦਾ ਹੈ ਅਤੇ ਖੇਡ ਮੁਕਾਬਲੇ ਹੁੰਦੇ ਹਨ। ਪਿੰਡ ਦੇ ਸ. ਲਹਿਣਾ ਸਿੰਘ ਛੋਟੀਆਂ, ਸ਼ਾਮ ਸਿੰਘ ਅਟਾਰੀਵਾਲੇ ਦਾ ਜਰਨੈਲ ਸੀ। 1971 ਦੀ ਜੰਗ ਵਿੱਚ ਪਿੰਡ ਦੇ ਸਵਰਨਜੀਤ ਸਿੰਘ ਨੂੰ ਵੀਰ ਚੱਕਰ ਮਿਲਿਆ ਸੀ ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ