ਢੱਡਰੀਆਂ
ਸਥਿਤੀ :
ਤਹਿਸੀਲ ਸੰਗਰੂਰ ਦਾ ਇਹ ਪਿੰਡ ਢੱਡਰੀਆਂ ਸੁਨਾਮ-ਬਠਿੰਡਾ ਸੜਕ ਤੋਂ । ਕਿਲੋਮੀਟਰ ਦੂਰ ਹੈ ਤੇ ਸੰਗਰੂਰ ਰੇਲਵੇ ਸਟੇਸ਼ਨ ਤੋਂ 27 ਕਿਲੋਮੀਟਰ ਦੀ ਦੂਰੀ ‘ਤੇ ਸਥਿਤ है।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਹੁਤ ਹੀ ਪੁਰਾਣਾ ਹੈ। ਸ਼ੁਰੂ ਵਿੱਚ ਇਸ ਪਿੰਡ ਵਿੱਚ ‘ਢੀਂਡਸਾ’ ਗੋਤ ਦੇ ਹਿੰਦੂ ਜਾਟ ਰਹਿੰਦੇ ਸਨ ਅਤੇ ਢੀਂਡਸਾ ਤੋਂ ਹੀ ਢੱਡਰੀਆਂ ਨਾਂ ਪਿਆ। ਔਰੰਗਜੇਬ ਵੇਲੇ ਹਿੰਦੂਆਂ ਤੇ ਬੜ੍ਹੇ ਜ਼ੁਲਮ ਕੀਤੇ ਗਏ ਜਿਸ ਕਰਕੇ ਇੱਕ ਤਰ੍ਹਾਂ ਨਾਲ ਇਹ ਪਿੰਡ ਉਜੜ ਗਿਆ। ਜਦੋਂ ਪਿੰਡ ਖਾਲੀ ਹੋ ਗਿਆ ਤੇ ਰੰਗੜ ਤੇ ਪਠਾਣਾਂ ਨੇ ਇੱਥੇ ਆ ਕੇ ਡੇਰੇ ਲਾ ਲਏ। ਹਿੰਦੁਸਤਾਨ ਦੀ ਵੰਡ ਵੇਲੇ ਮੁਸਲਮਾਨਾਂ ਨੂੰ ਜਾਣਾ ਪਿਆ ਤੇ ਫੇਰ ਇੱਥੇ ਗੁੱਜਰਾਂਵਾਲੇ ਤੇ ਸ਼ੇਖੂਪੁਰਾ ਦੇ ਸ਼ਰਨਾਰਥੀ ਆਬਾਦ ਹੋਏ। ਕਾਫੀ ਲੋਕ ਆਪਣੇ ਆਪ ਨੂੰ ਨਵਾਬ ਕਪੂਰ ਸਿੰਘ ਤੇ ਹਰੀ ਸਿੰਘ ਦੇ ਖਾਨਦਾਨ ਨਾਲ ਸੰਬੰਧਤ ਦੱਸਦੇ ਹਨ।
ਇਸ ਪਿੰਡ ਵਿੱਚ ਤਿੰਨ ਮੁਸਲਮਾਨ ਫ਼ਕੀਰਾਂ ਦੀਆਂ ਮਜ਼ਾਰਾਂ ਹਨ। ਹਰ ਸਾਲ ਮੇਲੇ ਲੱਗਦੇ ਹਨ। ਗੁਰਦੁਆਰਾ ਅਕਾਲਗੜ੍ਹ ਹੈ ਜਿਸ ਤੇ ਨਿਹੰਗਾਂ ਤੇ ਬੁੱਢਾ ਦਲ ਦਾ ਕਬਜ਼ਾ ਹੈ। ਹਰ ਮੱਸਿਆ ਨੂੰ ਦੀਵਾਨ ਲੱਗਦਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ