ਤਲਵੰਡੀ ਸਲੇਮ
ਸਥਿਤੀ :
ਤਹਿਸੀਲ ਨਕੋਦਰ ਦਾ ਪਿੰਡ ਤਲਵੰਡੀ ਸਲੇਮ ਨਕੋਦਰ-ਕਪੂਰਥਲਾ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਨਕੋਦਰ ਤੋਂ 11 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਤਕਰੀਬਨ ਸਾਢੇ ਤਿੰਨ ਸੋ ਸਾਲ ਪਹਿਲਾਂ ਇੱਥੇ ਸਲੇਮ ਨਾਂ ਦਾ ਇੱਕ ਗੁੱਜਰ ਰਹਿੰਦਾ ਸੀ। ਉਸ ਨੇ ਇਹ ਪਿੰਡ ਆਪਣੇ ਨਾਂ ਤੇ ਵਸਾਇਆ। ਸੰਧੂ ਗੋਤ ਦੇ ਜੱਟ ਪਿੰਡ ਆਂਸਲ ਭੂਰਾ ਜਿਲ੍ਹਾ ਅੰਮ੍ਰਿਤਸਰ ਤੋਂ ਆ ਕੇ ਇੱਥੇ ਵੱਸ ਗਏ ਤੇ ਇਹ ਪੂਰੇ ਪਿੰਡ ਦਾ ਰੂਪ ਧਾਰਨ ਕਰ ਗਿਆ। ਬਟਵਾਰੇ ਤੋਂ ਪਹਿਲਾਂ ਇੱਥੇ ਅਰਾਈ ਮੁਸਲਮਾਨਾਂ ਦੀ ਕਾਫੀ ਗਿਣਤੀ ਸੀ। ਹੁਣ ਜੱਟਾਂ ਅਤੇ ਸੂਦ ਖਤਰੀਆਂ ਦੀ ਜ਼ਿਆਦਾ ਵੱਸੋਂ ਹੈ।
ਤਲਵੰਡੀ ਨਾਮ ਉਸ ਸਮੇਂ ਇਸ ਇਲਾਕੇ ਵਿੱਚ ਆਮ ਸੀ ਕਿਉਂਕਿ ਤਲਵੰਡੀ ਭਰੋ, ਤਲਵੰਡੀ ਮਾਧੋ, ਤਲਵੰਡੀ ਅਰਾਈਆਂ ਵਗੈਰਾ ਪਿੰਡ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ