ਤਾਲਬਪੁਰ
ਸਥਿਤੀ :
ਤਹਿਸੀਲ ਗੁਰਦਾਸਪੁਰ ਦਾ ਪਿੰਡ ਤਾਲਬਪੁਰ ਪੰਡੋਰੀ, ਗੁਰਦਾਸਪੁਰ-ਪੰਡੋਰੀ ਸੜਕ ਤੋਂ 1 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੁਰਦਾਸਪੁਰ ਤੋਂ 11 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਪਿੰਡੋਰੀ ਮਹੰਤਾਂ ਕਰਕੇ ਵੀ ਜਾਣਿਆ ਜਾਂਦਾ ਹੈ। ਪਿੰਡੋਰੀ ਦਾ ਮਤਲਬ ਛੋਟਾ ਪਿੰਡ ਹੈ ਅਤੇ ਜ਼ਿਲ੍ਹੇ ਗੁਰਦਾਸਪੁਰ ਤੇ ਤਰਨਤਾਰਨ ਵਿੱਚ ਪਿੰਡੋਰੀ ਦੇ ਨਾ ਨਾਲ ਕਈ ਪਿੰਡ ਮੌਜੂਦ ਹਨ। ਇਹ ਪਿੰਡ ਇੱਕ ਮੁਸਲਮਾਨ ਫਕੀਰ ‘ਤਾਲਿਬ ਸ਼ਾਹ ਬੈਂਸ’ ਨੇ ਵਸਾਇਆ ਸੀ।
ਇਹ ਪਿੰਡ ‘ਦਰਬਾਰ ਪਿੰਡੋਰੀ ਧਾਮ’ ਕਰਕੇ ਬਹੁਤ ਪ੍ਰਸਿੱਧ ਹੈ। ਵੈਸ਼ਨਵ ਧਰਮ ਦੀ ਇਹ ਗੱਦੀ ਇਸ ਪਿੰਡ ਵਿੱਚ ਸਾਢੇ ਤਿੰਨ ਸੌ ਸਾਲ ਪੁਰਾਣੀ ਹੈ ਅਤੇ ਇਸਨੂੰ ‘ਭਗਵਾਨ ਨਰੈਣ’ ਜੀ ਨੇ ਇੱਥੇ ਸਥਾਪਿਤ ਕੀਤਾ ਸੀ। ਇਹ ਇੱਕ ਕਿਲ੍ਹੇ ਦੀ ਸ਼ਕਲ ਦੀ ਇਮਾਰਤ ਹੈ ਜਿਸ ਵਿੱਚ ਇੱਕ ਭਗਵਾਨ ਨਰੈਣ ਸੰਸਕ੍ਰਿਤ ਪਾਠਸ਼ਾਲਾਂ ਹੈ ਜੋ ਸੰਸਕ੍ਰਿਤ, ਜੋਤਿਸ਼ ਅਤੇ ਧਰਮ ਦੀ ਸਿਖਲਾਈ ਲਈ ਸਾਰੇ ਭਾਰਤ ਵਿੱਚ ਮਸ਼ਹੂਰ ਹੈ। ਭਗਵਾਨ ਨਰੈਣ ਜੀ ਦੀ ਬਹੁਤ ਮਾਨਤਾ ਸੀ ਅਤੇ ਮੁਗਲ ਬਾਦਸ਼ਾਹ ਜਹਾਂਗੀਰ ਵੀ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ ਤੇ ਉਸਨੇ ਇਸ ਪਿੰਡ ਵਿੱਚ ਮਸਜਿਦ ਦੀ ਤਰ੍ਹਾਂ ਦਾ ਮੰਦਰ ‘ਭਗਵਾਨ ਨਰੈਣ’ ਜੀ ਨੂੰ ਸਮਰਪਿਤ ਕੀਤਾ। ਇੱਥੇ ਇੱਕ ਚਾਂਦੀ ਦਾ ਤਖਤ ਹੈ ਜੋ ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਮਹਾਰਾਣੀ ਜਿੰਦਾ ਦਾ ਭੇਟਾ ਕੀਤਾ ਹੋਇਆ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ