ਦੁਆਰੇ ਆਣਾ
ਸਥਿਤੀ :
ਤਹਿਸੀਲ ਫਰੀਦਕੋਟ ਦਾ ਪਿੰਡ ਦੁਆਰੇਆਣਾ, ਕੋਟਕਪੂਰਾ – ਮੁਕਤਸਰ ਸੜਕ ਤੋਂ 3 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਵਾਂਦਰ ਜਟਾਣਾ ਤੋਂ 4 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਦੱਸਿਆ ਜਾਂਦਾ ਹੈ ਕਿ ਜਦੋਂ ਇਹ ਪਿੰਡ ਵੱਸਿਆ ਤਾਂ ਉਸ ਵੇਲੇ ਇਸ ਜਗ੍ਹਾ ਤੇ ਇੱਕ ‘ਦੁਆਰਕਾ’ ਨਾਮੀ ਪੰਡਤ ਰਹਿੰਦਾ ਸੀ ਜਿਸ ਦੇ ਨਾਂ ‘ਤੇ ਇਹ ਪਿੰਡ ਵੱਸਿਆ ਅਤੇ ਪਿੰਡ ਦਾ ਨਾਂ ਦੁਆਰੇਆਣਾ ਪਿਆ।
ਇਸ ਪਿੰਡ ਵਿੱਚ ਮਜ੍ਹਬੀ ਸਿੱਖ, ਬੌਰੀਏ, ਮਹਿਰੇ, ਹਰੀਜਨ, ਬਾਜੀਗਰ, ਇਸਾਈ ਆਦਿ ਸਭ ਧਰਮਾਂ ਦੇ ਲੋਕ ਰਹਿੰਦੇ ਹਨ ਜਿਨ੍ਹਾਂ ਦਾ ਮੁੱਖ ਧੰਦਾ ਮਜ਼ਦੂਰੀ ਕਰਨਾ ਹੈ। ਇਸ ਪਿੰਡ ਵਿੱਚ ਗੁਰਦੁਆਰਾ ਅਤੇ ਡੇਰਾ ਹੈ ਜੋ ਬਾਬਾ ਹੁਕਮੀ ਨਾਥ ਦੇ ਨਾਂ ਨਾਲ ਮਸ਼ਹੂਰ ਹੈ। ਦੱਸਦੇ ਹਨ ਕਿ ਬਾਬਾ ਹੁਕਮੀ ਨਾਥ ਸ਼ਰਾਬ ਬਹੁਤ ਪੀਂਦੇ ਸਨ ਤੇ ਸ਼ਰਾਬ ਪੀ ਕੇ ਖੁਸ਼ ਹੋ ਕੇ ਕਿਸੇ ਆਦਮੀ ਨੂੰ ਸੱਟਾ ਲਾਉਣ ਦਾ ਨੰਬਰ ਦੱਸਦੇ ਸਨ ਤੇ ਸੱਟੇ ਦਾ ਉਹ ਨੰਬਰ ਜ਼ਰੂਰ ਆਉਂਦਾ ਸੀ। ਬਾਬਾ ਜੀ ਦੀ ਬਰਸੀ ਹਰ ਸਾਲ ਮਨਾਈ ਜਾਂਦੀ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ