ਦੁਸਾਂਝ ਕਲਾਂ ਪਿੰਡ ਦਾ ਇਤਿਹਾਸ | Dosanjh Kalan Village History

ਦੁਸਾਂਝ ਕਲਾਂ

ਦੁਸਾਂਝ ਕਲਾਂ ਪਿੰਡ ਦਾ ਇਤਿਹਾਸ | Dosanjh Kalan Village History

ਸਥਿਤੀ :

ਤਹਿਸੀਲ ਫਿਲੋਰ ਦਾ ਇਹ ਪਿੰਡ ਦੁਸਾਂਝ ਕਲਾਂ ਜਲੰਧਰ – ਲੁਧਿਆਣਾ ਸੜਕ ਤੋਂ 1 ਕਿਲੋ ਮੀਟਰ ਤੇ ਗੁਰਾਇਆ ਰੇਲਵੇ ਸਟੇਸ਼ਨ ਤੋਂ 5 ਕਿਲੋ ਮੀਟਰ ਦੀ ਦੂਰੀ ‘ਤੇ ਸਥਿਤ ਹੈ। ਫਗਵਾੜੇ ਤੋਂ ਮੁਕੰਦਪੁਰ ਜਾਂਦੀ ਨਹਿਰ ਦੇ ਨਾਲ ਫਗਵਾੜੇ ਤੋਂ ਇਹ ਪਿੰਡ 14 ਕਿਲੋ ਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

ਦੱਸਿਆ ਜਾਂਦਾ ਹੈ ਕਿ ਪਿੰਡ ਪੁਆਦੜਾ (ਨੇੜੇ ਨੂਰ ਮਹਿਲ) ਤੇ ਬੜੇ ਪਿੰਡੀਆਂ ਦੇ ਲੋਕਾਂ ਦਾ ਆਪਸ ਵਿੱਚ ਵੈਰ ਸੀ। ਪੁਆਦੜੇ ਦੇ ਜੱਟ ਢੱਕ ਵਿੱਚ ਲੁੱਕ ਜਾਂਦੇ ਤੇ ਆਏ ਗਏ ਨੂੰ ਲੁੱਟ ਕੇ ਗੁਜ਼ਾਰਾ ਕਰਦੇ ਸਨ। ਇੱਕ ਵਾਰੀ ਬੜੇ ਪਿੰਡ ਦੇ ਬਾਘਮਲੀਆਂ ਦੀ ਕੁੜੀ ਮਹਿਲਪੁਰ ਵਿਆਹੀ ਹੋਈ ਸੀ, ਜਦੋਂ ਵਾਪਸੀ ਵਿੱਚ ਇਸ ਜੰਗਲ ਵਿਚੋਂ ਲੰਘੀ ਤਾਂ ਲੁਟੇਰੇ ਪੈ ਗਏ, ਪਰ ਪੁਆਦੜੇ ਦੇ ਲੋਕਾਂ ਨੇ ਉਸਦੀ ਇਜ਼ਤ ਬਚਾਈ। ਲੜਕੀ ਦੇ ਕਹਿਣ ਤੇ ਉਹ ਉਸਦੇ ਪਿੰਡ ਚਲੇ ਗਏ। ਉਸਦੀ ਸਾਰੀ ਗੁੱਲ ਸੁਣ ਕੇ ਬਾਘਮਲੀਆਂ ਨੇ ਉਹਨਾਂ ਨੂੰ ਮਾਫ ਕਰ ਦਿੱਤਾ ਤੇ ਉੱਥੇ ਹੀ 1200 ਘੁਮਾਂ ਜ਼ਮੀਨ ਦੇ ਦਿੱਤੀ ਤੇ ਕਿਹਾ ਕਿ ਮਾੜੇ ਕੰਮ ਛੱਡ ਦਿਓ ਤੇ ਇੱਥੇ ਹੀ ਵੱਸ ਜਾਓ।

ਇਹ ਪਿੰਡ ਦੋ ਪਿੰਡਾਂ ਦੀ ਸਾਂਝ ਨਾਲ ਬਣਿਆ ਸੀ ਇਸ ਕਰਕੇ ਇਸਦਾ ਨਾਂ ਵੀ ਦੁਸਾਂਝ ਰੱਖ ਦਿੱਤਾ। ਇਹਨਾਂ ਲੋਕਾਂ ਦੇ ਦੋ ਸਰਦਾਰ ਸਨ ਡੱਲਾ ਤੇ ਦੋਲਾ। ਇੱਥੋਂ ਦੇ ਹਰ ਘਰ ਵਿਚੋਂ ਕੋਈ ਨਾ ਕੋਈ ਵਿਦੇਸ਼ ਗਿਆ ਹੋਇਆ ਹੈ। ਇਸ ਪਿੰਡ ਦੇ ਸੌ ਤੋਂ ਜ਼ਿਆਦਾ ਅਜ਼ਾਦੀ ਘੁਲਾਟੀਏ ਪੈਨਸ਼ਨ ਲੈਂਦੇ ਸਨ। ਇੱਥੋਂ ਦੇ ਬਾਬਾ ਕਾਲਾ ਸਿੰਘ ਨੇ ਬੱਬਰਾਂ ਨੂੰ ਬਹੁਤ ਸਹਿਯੋਗ ਦਿੱਤਾ ਸੀ। ਸ. ਜਾਗਰ ਸਿੰਘ ਤੇ ਸ. ਗੁਰਬਖਸ਼ ਸਿੰਘ ਨੇ ਰੂਸ ਤੋਂ ਆ ਕੇ ਆਪਣੀ ਸਾਰੀ ਪੂੰਜੀ ਪਾਰਟੀ ਨੂੰ ਦਾਨ ਕਰ ਦਿੱਤੀ ਸੀ। ਇੱਥੇ ਇੱਕ ਬਹੁਤ ਪੁਰਾਣਾ ਸ਼ਿਵ ਮੰਦਰ ਹੈ। ਹੈ। ਦੋ ਵੱਡੇ ‘ਗੁਰਦੁਆਰੇ ਹਨ। ਪਿੰਡ ਵਿੱਚ ਇੱਕ ਮੁਸਲਮਾਨ ਫ਼ਕੀਰ ਦੀ ਜਗ੍ਹਾ ਵੀ ਹੈ ਜਿੱਥੇ ਹਰ ਸਾਲ ਮੇਲਾ ਲੱਗਦਾ ਹੈ।

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

 

Leave a Comment

error: Content is protected !!