ਦੁੱਨੇ ਕੇ
ਸਥਿਤੀ :
ਪਿੰਡ ਦੂਨੇ ਕੇ ਤਹਿਸੀਲ ਮੋਗਾ ਦਾ ਪਿੰਡ ਹੈ ਜੋ ਮੋਗਾ – ਫਿਰੋਜ਼ਪੁਰ ਸੜਕ ‘ਤੇ ਸਥਿਤ ਹੈ ਅਤੇ ਮੋਗੇ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
‘ਦੁੱਨੇ ਕੇ’ ਪਿੰਡ ਬਾਬਾ ਦੁੱਨਾ ਨੇ ਬੰਨ੍ਹਿਆ। ਬਾਬਾ ਦੁੱਨਾ ਮੋਗੇ ਦੀ ਔਲਾਦ ਵਿਚੋਂ ਸੀ। ਮੋਗਾ ਬਿਆਲੀਆ ਤੌਰ ‘ਤੇ ਪ੍ਰਸਿੱਧ ਹੈ ਕਿਉਂਕਿ ਇਸ ਵਿਚੋਂ ਬਿਆਲੀ ਪਿੰਡ ਨਿਕਲੇ ਸਨ। ‘ਦੁੱਨੇ ਕੇ’ ਉਹਨਾਂ ਵਿਚੋਂ ਇੱਕ ਹੈ। ਇਸ ਪਿੰਡ ਦੇ ਬੱਝਣ ਸਮੇਂ ਧੱਲੇ ਕੇ ਪਿੰਡ ਵਾਸੀਆਂ ਨੇ ਵਿਰੋਧ ਕੀਤਾ ਅਤੇ ਪੰਜ ਪੀਰਾਂ ਦੇ ਸਥਾਨ ‘ਤੇ ਲੜਾਈ ਵੀ ਹੋਈ। ਮੋਗੇ ਵਿਚੋਂ ਨਿਕਲਣ ਵਾਲੇ ਸਾਰੇ ਪਿੰਡ ਗਿੱਲਾਂ ਦੇ ਹਨ।
ਇਸ ਪਿੰਡ ਵਿੱਚ ਜ਼ਿਆਦਾ ਵਸੋਂ ਮਜ਼੍ਹਬੀ ਸਿੱਖਾਂ ਦੀ ਹੈ। ਪਿੰਡ ਵਿੱਚ ਇੱਕ ਗੁਰਦੁਆਰਾ ਹੈ ਇੱਕ ਸਾਈ ਬਾਬੇ ਦਾ ਹਸਪਤਾਲ ਹੈ। ਪਿੰਡ ਦੇ ਲੋਕਾਂ ਨੇ ਅਜ਼ਾਦੀ ਦੀ ਲਹਿਰ, ਜੈਤੋਂ ਦੇ ਮੋਰਚੇ, ਖੁਸ਼ ਹੈਸੀਅਤੀ ਟੈਕਸ ਵਿਰੁੱਧ ਕਿਸਾਨ ਮੋਰਚਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ