ਦੇਸੂ ਮਾਜਰਾ
ਸਥਿਤੀ :
ਇਹ ਪਿੰਡ ਖਰੜ ਵਿੱਚ ਸ਼ਾਮਲ ਹੋ ਚੁੱਕਾ ਹੈ। ਖਰੜ – ਚੰਡੀਗੜ੍ਹ ਸੜਕ ‘ਤੇ ਖਰੜ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਲਗਭਗ ਸਵਾ ਦੋ ਸੌ ਸਾਲ ਪਹਿਲਾਂ ਹੁਸ਼ਿਆਰਪੁਰ ਦੇ ਪ੍ਰਸਿੱਧ ਪਿੰਡ ਮੋਹਨ ਪੱਟੀ ਤੋਂ ਦੋ ਭਰਾ ਦੇਸੂ ਤੇ ਸੰਧੂ ਆ ਕੇ ਨਜ਼ਦੀਕੀ ਪਿੰਡ ਮੁੰਡੀ ਖਰੜ ਵਿਖੇ ਵੱਸ ਗਏ ਪ੍ਰੰਤੂ ਉੱਥੋਂ ਦੇ ਮੁਸਲਮਾਨਾਂ ਨੇ ਉਹਨਾਂ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹਨਾਂ ਨੇ ਖਰੜ ਵਾਲੇ ਸਰਦਾਰ ਨੂੰ ਬੇਨਤੀ ਕੀਤੀ ਕਿ ਉਹਨਾਂ ਨੂੰ ਅਲੱਗ ਪਿੰਡ ਵਸਾਉਣ ਲਈ ਥਾਂ ਦਿੱਤੀ ਜਾਵੇ। ਸਰਦਾਰ ਨੇ ਉਹਨਾਂ ਦੀ ਬੇਨਤੀ ਮੰਨ ਕੇ ਇਸ ਪਿੰਡ ਦੀ ਮੋੜ੍ਹੀ ਆਪਣੇ ਹੱਥਾਂ ਨਾਲ ਗੱਡੀ ਵੱਡੇ ਭਰਾ ਦੇਸੂ ਦੇ ਨਾਂ ‘ਤੇ ਇਸ ਪਿੰਡ ਦਾ ਨਾਂ ਦੇਸੂ ਮਾਜਰਾ ਹੋਂਦ ਵਿੱਚ ਆਇਆ। ਖਰੜ ਵਾਲੇ ਸਰਦਾਰ ਨੇ ਇੱਥੇ ਖੂਹ ਵੀ ਲਗਵਾਇਆ ਜੋ ‘ਪਿੱਪਲ ਵਾਲਾ ਖੂਹ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪਿੰਡ ਇਹਨਾਂ ਦੋਹਾਂ ਭਰਾਵਾਂ ਦੀ ਔਲਾਦ ਤੋਂ ਵੱਸਿਆ ਹੈ। ਇਹ ਪਿੰਡ ਸਾਰਾ ਸੈਣੀ ਬਰਾਦਰੀ ਦਾ ਹੈ। ਕੁਝ ਘਰ ਤਰਖਾਣਾਂ ਤੇ ਹਰੀਜਨਾਂ ਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ