ਸ਼੍ਰੋਮਣੀ ਅਕਾਲੀ ਦਲ ਸਿਖ ਧਰਮ ਦੇ, ਕਿਰਤ ਕਰੋ, ਵੰਡ ਛਕੋ ਤੇ ਨਾਮ ਜਪੋ ਦੇ ਮਹਾਨ ਅਸੂਲਾਂ ਦੀ ਧਾਰਨੀ ਇਨਕਲਾਬੀ ਜਥੇਬੰਦੀ ਹੈ । ਦੁਖੀ, ਮਜ਼ਲੂਮਾਂ ਲਈ ਆਪਾ ਵਾਰਨ ਅਤੇ ਜਬਰ ਤੇ ਜ਼ੁਲਮ ਦੇ ਵਿਰੁਧ ਸੰਘਰਸ਼ ਕਰਨ ਦਾ ਜੋ ਸੰਕਲਪ ਅਨੰਦਪੁਰੀ ਧਾਰਾ ਵਿਚੋਂ ਰੂਪਮਾਨ ਹੁੰਦਾ ਹੈ ਉਹ ਸੰਕਲਪ ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਦੀ ਬੁਨਿਆਦ ਹੈ।
ਸ਼੍ਰੋਮਣੀ ਅਕਾਲੀ ਦਲ ਦਾ ਛੇ ਦਹਾਕਿਆਂ ਤੋਂ ਵੱਧ ਸਮੇਂ ਦਾ ਇਤਿਹਾਸ ਧਰਮ ਦੀ ਰਾਖੀ, ਦੇਸ਼ ਦੀ ਅਜ਼ਾਦੀ, ਅਜ਼ਾਦੀ ਦੀ ਬਹਾਲੀ ਲਈ ਅਤੇ ਪੰਜਾਬ ਤੇ ਪੰਜਾਬੀਆਂ ਨਾਲ ਕੇਂਦਰੀ ਹਾਕਮਾਂ ਵਲੋਂ ਕੀਤੇ ਜਾਂਦੇ ਵਿਤਕਰਿਆਂ ਵਿਰੁਧ ਜੂਝਣ ਦਾ ਗੌਰਵਸ਼ਾਲੀ ਇਤਿਹਾਸ ਹੈ ।
ਸੁਤੰਤਰਤਾ ਸੰਗਰਾਮ ਤੋਂ ਪਹਿਲਾਂ ਇਸ ਦੇਸ਼ ਦੇ ਮੁਖੀ ਨੇਤਾਵਾਂ ਨੇ ਸਿਖਾਂ ਨਾਲ ਕੁਝ ਵਾਅਦੇ ਕੀਤੇ ਸਨ ਜਿਨ੍ਹਾਂ ਤੇ ਵਿਸ਼ਵਾਸ ਕਰਕੇ ਸਿਖ ਲੀਡਰਸ਼ਿਪ ਨੇ ਆਪਣੀ ਕੰਮ ਦੀ ਕਿਸਮਤ ਸਦਾ ਲਈ ਭਾਰਤ ਨਾਲ ਜੋੜੀ । ਪਰ ਅਜੇ ਉਨ੍ਹਾਂ ਵਾਅਦਿਆਂ ਦੀ ਸਿਆਹੀ ਵੀ ਨਹੀਂ ਸੀ ਸੁਕੀ ਕਿ ਭਾਰਤ ਲਈ ਆਪਣਾ ਸਭ ਕੁਝ ਲੁਟਾ ਦੇਣ ਵਾਲੇ ਸਿਖਾਂ ਨੂੰ ਇਸ ਦੇਸ਼ ਦੇ ਨਵੇਂ ਹਾਕਮਾਂ ਨੇ ਜਰਾਇਮ ਪੇਸ਼ਾ ਹੋਣ ਦਾ ਖਿਤਾਬ ਦਿਤਾ । ਇਸ ਤਰ੍ਹਾਂ ਤਾਕਤ ਮਿਲਦੇ ਹੀ ਭਾਰਤ ਦਾ ਫਿਰਕੂ ਆਪਣੇ ਅਸਲ ਰੂਪ ‘ਚ ਪ੍ਰਗਟ ਹੋ ਗਿਆ ਤੇ ਸਿਖ ਇਕ ਨਵੀਂ ਗੁਲਾਮੀ ਦੇ ਸੰਗਲਾਂ ਵਿਚ ਜਕੜੇ ਗਏ ।
ਕਲਮ ਦੀ ਨੋਕ ਨਾਲ ਸਿਖਾਂ ਦੀ ਵੱਖਰੀ ਹੋਂਦ ਖਤਮ ਕਰ ਕੇ, ਸਮੁੱਚੀ ਕੰਮ ਹੀ ‘ਕੇਸਾਧਾਰੀ-ਹਿੰਦੂ’ ਕਰਾਰ ਦੇ ਦਿਤੀ ਗਈ। ਭਾਸ਼ਾਈ ਅਧਾਰ ਤੇ ਸਾਰੇ ਦੇਸ਼ ਦੀ ਵੰਡ ਹੋਈ, ਪਰ ਪੰਜਾਬ ਨੂੰ ਇਸ ਦੇ ਘੇਰੇ ਚੋਂ ਬਾਹਰ ਰੱਖਿਆ ਗਿਆ। ਇਸ ਤਰ੍ਹਾਂ ਪੈਰ ਪੈਰ ਤੇ ਹੁੰਦੇ ਨੰਗੇ ਚਿੱਟੇ ਵਿਤਕਰਿਆਂ ਤੋਂ ਤੰਗ ਆ ਕੇ, ਸ਼੍ਰੋਮਣੀ ਅਕਾਲੀ ਦਲ ਨੇ ੧੯੪੯ ਵਿਚ ਭਾਰਤ ਸਰਕਾਰ ਦੀ ਫਿਰਕੂ ਜ਼ਹਿਨੀਅਤ ਵਿਰੁਧ ਸੰਘਰਸ਼ ਛੇੜ ਦਿਤਾ, ਜੋ ਕਿ ਸਚਰ ਫਾਰਮੂਲਾ, ਰੀਜਨਲ ਫਾਰਮੂਲਾ ਅਤੇ ਪੰਜਾਬੀ ਸੂਬਾ ਆਦਿ ਕਈ ਪੜਾਵਾਂ ਵਿਚੋਂ ਲੰਘਦਾ ਹੋਇਆ ਅੱਜ ਧਰਮ-ਯੁੱਧ ਮੋਰਚੇ ਦੇ ਰੂਪ ਵਿਚ ਲੜਿਆ ਜਾ ਰਿਹਾ ਹੈ ।
ਸ਼੍ਰੋਮਣੀ ਅਕਾਲੀ ਦਲ ਨੇ ਹਰ ਸੰਭਵ ਤੇ ਸ਼ਾਂਤਮਈ ਜਤਨ ਕੀਤਾ ਹੈ ਕਿ ਪੰਜਾਬ ਅਤੇ ਸਿਖਾਂ ਦੀਆਂ ਸਮੱਸਿਆਵਾਂ ਦਾ ਹਲ, ਸਦਭਾਵਨਾ ਅਤੇ ਆਪਸੀ ਗੱਲ-ਬਾਤ ਦੁਆਰਾ ਹੋ ਜਾਵੇ । ਪਰ ਭਾਰਤ ਸਰਕਾਰ ਉਤੇ ਛਾਏ ਹੋਏ ਫਿਰਕੂ ਹਾਕਮਾਂ ਨੇ ਪੰਜਾਬ ਅਤੇ ਸਿਖਾਂ ਨੂੰ ਪਾਈਆਂ ਗਈਆਂ ਆਰਥਿਕ, ਰਾਜਸੀ ਅਤੇ ਧਾਰਮਿਕ ਗੁਲਾਮੀ ਦੀਆਂ ਜ਼ੰਜੀਰਾਂ ਨੂੰ ਹੋਰ ਕਸਣਾ ਸ਼ੁਰੂ ਕਰ ਦਿਤਾ । ਆਖਰ ੩੪ ਸਾਲਾਂ ਦੀ ਲੰਮੀ ਉਡੀਕ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਭਵਿੱਖ ਵਿਚ ਲੜੇ ਜਾਣ ਵਾਲੇ ਫੈਸਲਾਕੁੰਨ ਸੰਘਰਸ਼ ਦੀ ਰੂਪ-ਰੇਖਾ ਉਲੀਕਣ ਲਈ ੨੬ ਜੁਲਾਈ ੧੯੮੧ ਨੂੰ ਸ੍ਰੀ ਅੰਮ੍ਰਿਤਸਰ * ਵਿਖੇ ‘ਵਿਸ਼ਵ ਸਿਖ ਧਰਮ ਕਨਵੈਨਸ਼ਨ’ ਸੱਦਣ ਦਾ ਫੈਸਲਾ ਕੀਤਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰੀਮਾਨ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਵ ੨੬ ਜੁਲਾਈ ੧੯੮੧ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ, ਪੰਥ ਦੇ ਰਾਜਸੀ ਨਿਸ਼ਾਨੇ ਮਿਥਣ ਅਤੇ ਸੰਘਰਸ਼ ਦਾ ਪ੍ਰੋਗਰਾਮ ਉਲੀਕਣ ਲਈ ਵਿਸ਼ਵ ਸਿਖ ਧਰਮ ਕਨਵੈਨਸ਼ਨ ਸੱਦੀ ਗਈ ।
ਲੱਖਾਂ ਦੀ ਗਿਣਤੀ ਵਿਚ ਸਿਖਾਂ ਨੇ ਦੁਨੀਆਂ ਦੇ ਹਰ ਕੋਨੇ ਚੋਂ ਆ ਕੇ ਇਸ ਕਨਵੈਨਸ਼ਨ ਵਿਚ ਭਾਗ ਲਿਆ ਅਤੇ ਕੇਂਦਰ ਦੀ ਸਰਕਾਰ ਵਲੋਂ ਸਿਖ ਧਰਮ ਵਿਚ ਦਿਤੇ ਜਾ ਰਹੇ ਸਰਕਾਰੀ ਦਖ਼ਲ ਅਤੇ ਸਿਖਾਂ ਤੇ ਪੰਜਾਬ ਨਾਲ ਕੀਤੇ ਜਾਂਦੇ ਵਿਤਕਰਿਆਂ ਵਿਰੁਧ ਜ਼ਬਰਦਸਤ ਰੋਸ ਦਾ ਪ੍ਰਗਟਾਵਾ ਕੀਤਾ । ਕਨਵੈਨਸ਼ਨ ਨੇ ਭਾਰਤ ਸਰਕਾਰ ਦੀ ਸਿਖ ਮਾਰੂ ਤੇ ਪੰਜਾਬ ਵਿਰੋਧੀ ਨੀਤੀ ਦਾ ਖੰਡਨ ਕਰਦੇ ਹੋਏ ਇਸ ਵਿਰੁਧ ਸੰਘਰਸ਼ ਕਰਨ ਦੇ ਸਾਰੇ ਅਧਿਕਾਰ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਦੇ ਦਿਤੇ ।
ਸੰਤ ਜੀ ਨੇ ਇਸ ਕਨਵੈਨਸ਼ਨ ਵਿਚ ਭਾਰਤ ਸਰਕਾਰ ਦੀ ਸਿਖ ਵਿਰੋਧੀ ਨੀਤੀ ‘ ਵਿਰੁਧ ‘ਧਰਮ ਯੁੱਧ ਛੇੜਨ ਦਾ ਐਲਾਨ ਕੀਤਾ ਤੇ ਭਾਰਤ ਸਰਕਾਰ ਨੂੰ ੩੧ ਅਗਸਤ ੧੯੮੧ ਤਕ ਦਾ ਅਲਟੀਮੇਟਮ ਦਿਤਾ ਗਿਆ। “ਵਿਸ਼ਵ ਸਿਖ ਧਰਮ ਕਨਵੈਨਸ਼ਨ” ਵਿਚ ਭਾਰਤ ਸਰਕਾਰ ਵਲੋਂ ਸਿਖਾਂ ਅਤੇ ਪੰਜਾਬ ਨਾਲ ਕੀਤੀਆਂ ਗਈਆਂ ਵਧੀਕੀਆਂ ਅਤੇ ਮੰਗਾਂ ਦੇ ਰਲੀਜ਼ ਕੀਤੇ ਗਏ ਚਾਰਟਰ ਅਨੁਸਾਰ ਮੰਗਾਂ ਪ੍ਰਵਾਨ ਕਰਨ ਦਾ ਨੋਟਿਸ ਦਿਤਾ ।
ਵਿਸ਼ਵ ਸਿਖ ਧਰਮ ਕਨਵੈਨਸ਼ਨ ਵਿਚ ੯ ਮਤੇ ਪਾਸ ਕੀਤੇ ਗਏ । ‘ਧਰਮ ਯੁੱਧ’ ਦੇ ਐਲਾਨ ਦਾ ਫੌਰੀ ਅਸਰ ਇਹ ਹੋਇਆ ਕਿ ਦਿੱਲੀ ਸਰਕਾਰ ਨੇ ‘ਸੀਸ ਗੰਜ’ ਸਾਹਿਬ ਨਾਲ ਲਗਦੀ ਕੋਤਵਾਲੀ ਸਿਖਾਂ ਦੇ ਹਵਾਲੇ ਕਰਨ ਦਾ ਐਲਾਨ ਕੀਤਾ । ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਧਰਮ-ਯੁੱਧ ਦਾ ਐਲਾਨ ਕਰਦਿਆਂ ਕਿਹਾ ਕਿ ਜੇ ੩੧ ਅਗਸਤ ਤਕ ਸਿਖ ਮੰਗਾਂ ਪ੍ਰਵਾਨ ਨਾ ਕੀਤੀਆਂ ਗਈਆਂ ਤਾਂ ੭ ਸਤੰਬਰ ਨੂੰ ਦਿੱਲੀ ਵਿਚ ਵਿਸ਼ਾਲ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ‘ਧਰਮ ਯੁੱਧ’ ਦੇ ਐਲਾਨ ਨਾਲ ਲੋਕਾਂ ਵਿਚ ਭਾਰੀ ਜੋਸ਼ ਤੇ ਉਤਸ਼ਾਹ ਫੈਲਿਆ ।
੭ ਸਤੰਬਰ ਦਾ ਰੋਸ ਮੁਜ਼ਾਹਰਾ
ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਗੁਰਧਾਮਾਂ ਵਿਚ ਸਰਕਾਰੀ ਦਖਲ ਅਤੇ ਹੋਰ ਪੰਥਕ ਮੰਗਾਂ ਤੇ ਅਨੰਦਪੁਰ ਸਾਹਿਬ ਦੇ ਮਤੇ ਦੀ ਪੂਰਤੀ ਲਈ ੭ ਸਤੰਬਰ ਨੂੰ ਦਿੱਲੀ ਵਿਚ ਮਹਾਨ ਰੋਸ ਮੁਜ਼ਾਹਰਾ ਕਰਨ ਦਾ ਫੈਸਲਾ ਕੀਤਾ ਗਿਆ। ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰ ਨੇ ਇਸ ਮੁਜ਼ਾਹਰੇ ਨੂੰ ਰੋਕਣ ਲਈ ਹਰ ਤਰ੍ਹਾਂ ਦਾ ਜਬਰ ਤੇ ਤਸ਼ੱਦਦ ਕੀਤਾ । ਸ਼੍ਰੋਮਣੀ ਅਕਾਲੀ ਦਲ ਨੂੰ ਰੇਲਾਂ ਦੇਣ ਤੋਂ ਇਨਕਾਰ ਕੀਤਾ ਗਿਆ। ਦਿੱਲੀ ਜਾਣ ਵਾਲੇ ਲੋਕਾਂ ਦੇ ਟਰੱਕਾਂ ਅਤੇ ਬੱਸਾਂ ਦੇ ਪ੍ਰਮਿਟ ਕੈਂਸਲ ਕਰਨ ਦੀਆਂ ਧਮਕੀਆਂ ਦਿਤੀਆਂ ਗਈਆਂ । ਦਿੱਲੀ ਵੱਲ ਜਾਂਦੇ ਲੋਕਾਂ ਤੇ ਹਰਿਆਣੇ ਦੀ ਪੁਲੀਸ ਵਲੋਂ ਅੰਨ੍ਹਾ ਤਸ਼ੱਦਦ ਕੀਤਾ ਗਿਆ ਅਤੇ ‘ਮਧੂਬਨ’ ਦੇ ਅਸਥਾਨ ਤੇ ਸ਼ਾਂਤਮਈ ਮੁਜ਼ਾਹਰਾਕਾਰੀਆਂ ਤੇ ਲਾਠੀਚਾਰਜ ਤੋਂ ਬਾਅਦ ਅੰਧਾ-ਧੁੰਦ ਗੋਲੀਆਂ ਚਲਾਈਆਂ ਗਈਆਂ
ਸ੍ਰੀ ਅੰਮ੍ਰਿਤਸਰ, ਫਿਰੋਜ਼ਪੁਰ ਤੇ ਬਠਿੰਡਾ ਆਦਿ ਸ਼ਹਿਰਾਂ ਦੇ ਸਟੇਸ਼ਨਾਂ ਤੇ ਦਿੱਲੀ ਜਾਂਦੇ ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਨ੍ਹਾਂ ਤੇ ਭਾਰੀ ਤਸ਼ੱਦਦ ਕੀਤਾ ਗਿਆ, ਪਰ ਸਰਕਾਰ ਦੇ ਹਰ ਤਰ੍ਹਾਂ ਦੇ ਅਨ-ਮਨੁੱਖੀ ਜਬਰ ਤੇ ਜ਼ੁਲਮ ਦੇ ਬਾਵਜੂਦ, ਸਰਕਾਰੀ ਸ਼ਕਤੀ ‘ਰੋਸ-ਮੁਜ਼ਾਹਰੇ ਨੂੰ ਰੋਕ ਨਾ ਸਕੀ ਤੇ ਹਰ ਤਰ੍ਹਾਂ ਦਾ ਜਬਰ ਸਹਿੰਦੇ ਹੋਏ ਵੀ ਕੋਈ ਤਿੰਨ ਲੱਖ ਦੇ ਕਰੀਬ ਰੋਹ-ਭਰੇ ਸਿਖ ਮੁਜ਼ਾਹਰੇ ਵਿਚ ਸ਼ਾਮਲ ਹੋਏ ਅਤੇ ਕੋਈ ੧੦ ਹਜ਼ਾਰ ਦੇ ਲਗ ਭਗ ਸਿੰਘਾਂ ਨੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਗ੍ਰਿਫਤਾਰੀ ਦਿਤੀ ।
ਹਰਿਆਣੇ ਵਿਚ ‘ਸਮਾਲਖਾ’ ਵਿਖੇ ਦਿੱਲੀ ਜਾਂਦੇ ਮੁਜ਼ਾਹਰਾਕਾਰੀਆਂ ਤੇ ਵਹਿਸ਼ੀਆਨਾ ਲਾਠੀਚਾਰਜ ਕੀਤਾ ਗਿਆ ਅਤੇ ‘ਮਧੂਬਨ’ ਵਿਚ ਪੁਲੀਸ ਫਾਇਰਿੰਗ ਨਾਲ ਤਿੰਨ ਸਿੰਘ ਸ਼ਹੀਦ ਹੋਏ ਅਤੇ ਦਰਜਨਾਂ ਗੰਭੀਰ ਰੂਪ ‘ਚ ਜ਼ਖਮੀ ਹੋਏ । ਟਰੱਕਾਂ ਆਦਿ ਦਾ ਵੀ ਬਹੁਤ ਨੁਕਸਾਨ ਹੋਇਆ। ਸ਼੍ਰੋਮਣੀ ਅਕਾਲੀ ਦਲ ਦੇ ਇਸ ਸਫਲ ਐਕਸ਼ਨ ਤੇ ਸਰਕਾਰ ਘਬਰਾ ਗਈ ਅਤੇ ੯ ਸਤੰਬਰ ਨੂੰ ਲਾਲਾ ਜਗਤ ਨਰਾਇਣ ਦਾ ਕਤਲ ਹੋ ਗਿਆ । ਸਰਕਾਰ ਨੇ ਲੋਕਾਂ ਦਾ ਧਿਆਨ ਸ਼੍ਰੋਮਣੀ ਅਕਾਲੀ ਦਲ ਦੀਆਂ ਮੰਗਾਂ ਵਲੋਂ ਮੋੜਨ ਅਤੇ ਪੰਜਾਬ ਵਿਚ ਹਿੰਦੂ-ਸਿਖ ਖਿਚਾਅ ਪੈਦਾ ਸ ਕਰਨ ਲਈ ਲਾਲਾ ਜਗਤ ਨਰਾਇਣ ਦੇ ਕਤਲ ਦੀ ਪੂਰੀ ਵਰਤੋਂ ਕੀਤੀ। ਇਸੇ ਦੌਰਾਨ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲਿਆਂ ਦੇ ‘ਲਾਲਾ ਕਤਲ’ ਕੇਸ ਦੇ ਸਬੰਧ ਵਿਚ ਵਾਰੰਟ ਜਾਰੀ ਕਰਕੇ ਹਰਿਆਣੇ ਦੇ ਇਕ ਪਿੰਡ ‘ਚੰਦੋਕਲਾਂ’ ਵਿਚ ਸੰਤ ਜੀ ਦੀ ਗ੍ਰਿਫਤਾਰੀ ਲਈ ਛਾਪਾ ਮਾਰਿਆ ਗਿਆ, ਸੰਤ ਜੀ ਤਾਂ ਬਚ ਕੇ ਨਿਕਲ ਆਏ ਪਰ ਪੰਜਾਬ ਅਤੇ ਹਰਿਆਣੇ ਦੀ ਪੁਲੀਸ ਨੇ ਪਿੰਡ ਦੇ ਲੋਕਾਂ ਤੇ ਅੰਨ੍ਹਾ ਜਬਰ ਕੀਤਾ ਤੇ ਭਿੰਡਰਾਂ ਜਥੇ ਦੀਆਂ ਦੋ ਬੱਸਾਂ, ਸਮੇਤ ਧਾਰਮਿਕ ਪੋਥੀਆਂ ਤੇ ਗਰੰਥਾਂ ਨੂੰ ਅਗਨ ਭੇਟ ਕਰ ਦਿਤਾ ਗਿਆ । ਸਮੁਚੇ ਸਿਖ ਜਗਤ ਵਿਚ ਮਧੂਬਨ ਅਤੇ ਚੰਦੋਕਲਾਂ ਸ਼ ਦੀਆਂ ਘਟਨਾਵਾਂ ਨੂੰ ਲੈ ਕੇ ਜ਼ਬਰਦਸਤ ਰੋਹ ਫੈਲ ਗਿਆ । ਸੰਤ ਭਿੰਡਰਾਂ ਵਾਲਿਆਂ ਨੇ ਚੌਕ ਮਹਿਤਾ ਪਹੁੰਚ ਕੇ ੨੦ ਸਤੰਬਰ ਨੂੰ ਗ੍ਰਿਫਤਾਰੀ ਦੇਣ ਦਾ ਐਲਾਨ ਕੀਤਾ । ਸ਼੍ਰੋਮਣੀ ਅਕਾਲੀ ਦਲ ਨੇ ਵੀ ਸੰਤ ਭਿੰਡਰਾਂ ਵਾਲਿਆਂ ਨੂੰ ਸ਼ਾਂਤਮਈ ਢੰਗ ਨਾਲ ਗ੍ਰਿਫਤਾਰੀ ਦੇਣ ਦੀ ਸਲਾਹ ਦਿਤੀ।
੨੦ ਸਤੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸੱਦੇ ਤੇ ਚੌਕ ਮਹਿਤਾ ਵਿਚ ਭਾਰੀ ਇਕੱਠ ਹੋਇਆ ਤੇ ਸੰਤ ਭਿੰਡਰਾਂ ਵਾਲਿਆਂ ਨੇ ਗ੍ਰਿਫ਼ਤਾਰੀ ਦਿਤੀ । ਇਸ ਪ ਮੌਕੇ ਤੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅਤੇ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖੁਦ ਮੌਜੂਦ ਸਨ । ਪਰ ਕੇਂਦਰ ਦੀ ਸਰਕਾਰ ਵਲੋਂ ਗਿਣੀ ਮਿਥੀ ਸਾਜ਼ਿਸ਼ ਅਧੀਨ ਕੁਝ ਸਰਕਾਰ ਪ੍ਰਸਤ ਲੋਕਾਂ ਨੇ ਪਹਿਲਾਂ ਭੜਕਾਊ ਭਾਸ਼ਣ ਦਿਤੇ ਤੇ ਫਿਰ ਪੁਲੀਸ ਨਾਲ ਸ਼ਰਾਰਤ ਕਰਕੇ ਆਪ ਤਾਂ ਭੱਜ ਗਏ ਪਰ ਪੁਲੀਸ ਵਲੋਂ ਹੋਈ ਫਾਇਰਿੰਗ ਨਾਲ ਲਗ ਪਗ ੨੪ ਨਿਰਦੋਸ਼ ਸਿਖ ਸ਼ਹੀਦ ਹੋ ਗਏ । ਸਮੁੱਚੇ ਸਿਖ ਜਗਤ ਵਿਚ ਰੋਹ ਅਤੇ ਗੁੱਸੇ ਦੀ ਲਹਿਰ ਦੌੜ ਗਈ। ਸੰਤ ਹਰਚੰਦ ਸਿੰਘ ਜੀ ਨੇ ਅਗਲੇ ਪ੍ਰੋਗਰਾਮ ਦੇ ਐਲਾਨ ਲਈ ੨੭ ਅਕਤੂਬਰ ਨੂੰ ਲੋਕਾਂ ਨੂੰ ਆਲਮਗੀਰ (ਲੁਧਿਆਣਾ) ਵਿਖੇ ਪੁੱਜਣ ਲਈ ਸੱਦਾ ਦਿਤਾ। ਸਰਕਾਰ ਨੇ ਸ਼ਹੀਦਾਂ ਦੀਆਂ ਦੇਹਾਂ ਵੀ ਨਾ ਦਿਤੀਆਂ । ਇਸ ਵਿਗੜੀ ਹੋਈ ਤੇ ਧਮਾਕਾ-ਖੇਜ਼ ਸਥਿਤੀ ਨੂੰ ਮੁਖ ਰਖ ਕੇ ਸੰਤ ਜੀ ਨੇ ਇਸ ਸਾਰੇ ਮਸਲੇ ਨੂੰ ਆਪਣੇ ਹੱਥ ‘ਚ ਲੈ ਲਿਆ । ੨੭ ਸਤੰਬਰ ਨੂੰ ‘ਮਧੂਬਨ’ ਤੇ ਮਹਿਤੇ ਦੇ ਸ਼ਹੀਦਾਂ ਦੀ ਯਾਦ ਵਿਚ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਉਣ ਦੀ ਅਪੀਲ ਅਕਾਲੀ ਦਲ ਨੇ ਕੀਤੀ । ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਗੁ: ਆਲਮਗੀਰ ਵਿਖੇ ੨੭ ਸਤੰਬਰ ਨੂੰ ਵਰਕਿੰਗ ਕਮੇਟੀ ਦੀ ਹੋਈ ਇਕੱਤਰਤਾ ਤੋਂ ਪਿਛੋਂ ਲੱਖਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਕਾਰ ਨੂੰ ਅਲਟੀਮੇਟਮ ਦਿਤਾ ਕਿ ਜੇ ੧੬ ਅਕਤੂਬਰ ਤਕ ਸਰਕਾਰ ਨੇ ਸੰਤ ਭਿੰਡਰਾਂ ਵਾਲਾ ਨੂੰ ਰਿਹਾ ਨਾ ਕੀਤਾ ਅਤੇ ਸਿੱਖ ਮੰਗਾਂ ਪ੍ਰਵਾਨ ਨਾ ਕੀਤੀਆਂ ਤਾਂ ੧੭ ਅਕਤੂਬਰ ਤੋਂ ‘ਸਿਵਲ-ਨਾ-ਫੁਰਮਾਨੀ’ ਸ਼ੁਰੂ ਕਰ ਦਿਤੀ ਜਾਵੇਗੀ । ਪੰਜਾਬ ਵਿਚ ਸਥਿਤੀ ਬੜੀ ਨਾਜ਼ਿਕ ਹੋ ਗਈ। ਇਸ ਨੂੰ ਮੁਖ ਰਖਦਿਆਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਖੁਦ ਚੰਡੀਗੜ੍ਹ ਆਏ ਅਤੇ ਅਕਾਲੀ ਲੀਡਰਾਂ ਨੂੰ ਗੱਲ ਬਾਤ ਕਰਨ ਦਾ ਸੱਦਾ ਦਿਤਾ । ਇਸੇ ਦੌਰਾਨ ‘ਦਲ ਖਾਲਸਾ’ ਦੇ ਪੰਜ ਨੌਜਵਾਨਾਂ ਨੇ ਭਾਰਤੀ ਹਵਾਈ ਜਹਾਜ਼ ਅਗਵਾ ਕਰ ਲਿਆ ਤੇ ਉਸ ਨੂੰ ਪਾਕਿਸਤਾਨ ਲੈ ਗਏ ।
ਸ਼ਹੀਦਾਂ ਤੇ ਜ਼ਖਮੀਆਂ ਨੂੰ ਸਹਾਇਤਾ
‘ਮਧੂਬਨ’ ਅਤੇ ਚੌਕ ਮਹਿਤਾ ਵਿਚ ਸ਼ਹੀਦ ਤੇ ਜ਼ਖਮੀ ਹੋਏ ਸਿੰਘਾਂ ਦੇ ਪ੍ਰਵਾਰਾਂ ਦੀ ਸ਼੍ਰੋਮਣੀ ਅਕਾਲੀ ਦਲ ਨੇ ਮਾਲੀ ਤੇ ਹੋਰ ਹਰ ਸੰਭਵ ਸਹਾਇਤਾ ਕੀਤੀ ਤੇ ਸ਼ਹੀਦਾਂ ਦੇ ਪ੍ਰਵਾਰਾਂ ਵਲੋਂ ਪੁਆਏ ਗਏ ਅਖੰਡ ਪਾਠਾਂ ਦੇ ਭੋਗ ਸਮੇਂ ਪ੍ਰਧਾਨ ਸਾਹਿਬ ਸਮੇਤ ਮੁਖੀ ਅਕਾਲੀ ਆਗੂ ਹਾਜ਼ਰ ਹੋਏ ।
ਪੰਜਾਬ ਵਿਚ ਗੜਬੜ
ਇਸੇ ਸਮੇਂ ਦੌਰਾਨ ਜਲੰਧਰ ਅਤੇ ਸ੍ਰੀ ਤਰਨ ਤਾਰਨ ਵਿਚ ਗੌਲੀ ਕਾਂਡ ਜ਼ਖਮੀ ਹੋ ਗਏ। ਪੁਲੀਸ ਹੋਏ ਜਿਨ੍ਹਾਂ ਵਿਚ ਕਈ ਵਿਅਕਤੀ ਮਰੇ ਤੇ ਬਹੁਤ ਸਾਰੇ ਕਿਸੇ ਵੀ ਦੋਸ਼ੀ ਨੂੰ ਫੜਨ ਵਿਚ ਸਫਲ ਨਾ ਹੋ ਸਕੀ ਪਰ ਬਹੁਤ ਸਾਰੇ ਬੇਗੁਨਾਹ ਤੇ ਨਿਰਦੋਸ਼ ਸਿੰਘਾਂ ਨੂੰ ਪੁਲੀਸ ਨੇ ਇਨ੍ਹਾਂ ਕੇਸਾਂ ਵਿਚ ਫੜ ਕੇ ਤਸ਼ੱਦਦ ਕੀਤਾ ।
ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਵਿਚ ਬੰਬ ਧਮਾਕੇ ਹੋਏ ।
ਇੰਦਰਾ-ਅਕਾਲੀ ਵਾਰਤਾ
ਪੰਜਾਬ ਦੀ ਨਾਜ਼ਕ ਸਥਿਤੀ ਤੋਂ ਘਬਰਾ ਕੇ ਪ੍ਰਧਾਨ ਮੰਤਰੀ ਨੇ ਅਕਾਲੀ ਲੀਡਰਾਂ ਨੂੰ ਗੱਲ ਬਾਤ ਦਾ ਸੱਦਾ ਦਿਤਾ। ਗੱਲ ਬਾਤ ਲਈ ੧੩ ਅਕਤੂਬਰ ਤਰੀਕ ਮਿਥੀ ਗਈ ਪਰ ਅਕਾਲੀ ਆਗੂਆਂ ਨੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਦ੍ਰਿੜ੍ਹ ਸਟੈਂਡ ਲਿਆ। ਸੰਤ ਭਿੰਡਰਾਂ ਵਾਲੇ ਦੀ ਰਿਹਾਈ ਅਤੇ ‘ਚੰਦੋ ਕਲਾਂ’ ਅਤੇ ‘ਚੌਕ ਮਹਿਤਾ’ ਵਿਚ ਹੋਏ ਜਬਰ ਤੇ ਕਤਲੇਆਮ ਦੀ ਜੁਡੀਸ਼ਲ ਜਾਂਚ ਦੀ ਸ਼ਰਤ ਰੱਖੀ ਗਈ ।
ਸਰਕਾਰ ਝੁਕ ਗਈ
ਅੰਤ ਕੇਂਦਰ ਸਰਕਾਰ ਨੂੰ ਸ਼੍ਰੋਮਣੀ ਅਕਾਲੀ ਦਲ ਸਾਹਮਣੇ ਝੁਕਣਾ ਪਿਆ ਤੇ ਉਸ ਨੇ ੧੫ ਅਕਤੂਬਰ ਨੂੰ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਰਿਹਾ ਕਰ ਦਿਤਾ ਅਤੇ ‘ਚੰਦੋ ਕਲਾਂ’ ਅਤੇ ਚੌਕ ਮਹਿਤਾ ਵਿਚ ਹੋਏ ‘ਗੋਲੀ ਕਾਂਡਾਂ’ ਦੀ ਜੁਡੀਸ਼ਲ ਜਾਂਚ ਦਾ ਹੁਕਮ ਜਾਰੀ ਕਰ ਦਿਤਾ । ਇਸ ਤਰ੍ਹਾਂ ਇਤਿਹਾਸ ਵਿਚ ਪਹਿਲੀ ਵੇਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਦੇਸ਼ ਦੀ ਪ੍ਰਧਾਨ ਮੰਤਰੀ ਨੂੰ ਅਕਾਲੀ ਦਲ ਦੀਆਂ ਸ਼ਰਤਾਂ ਮੰਨਣ ਲਈ ਮਜਬੂਰ ਕੀਤਾ ।
ਪ੍ਰਧਾਨ ਮੰਤਰੀ ਨਾਲ ਗੱਲ-ਬਾਤ ਦਾ ਪਹਿਲਾ ਦੌਰ ਬੜੇ ਸੁਖਾਵੇਂ ਮਾਹੌਲ ਵਿਚ ਹੋਇਆ ਅਤੇ ਪ੍ਰਧਾਨ ਮੰਤਰੀ ਨੇ ਸਿੱਖਾਂ ਦੀਆਂ ਧਾਰਮਿਕ ਮੰਗਾਂ ਮੰਨ ਲੈਣ ਦਾ ਇਸ਼ਾਰਾ ਦਿਤਾ । ਗਲ ਬਾਤ ਨੂੰ ਮੁਖ ਰੱਖ ਕੇ ਸੰਤ ਜੀ ਨੇ ੧੮ ਅਕਤੂਬਰ ਨੂੰ ਸ਼ੁਰੂ ਹੋਣ ਵਾਲੀ ‘ਸਿਵਲ-ਨਾ-ਫੁਰਮਾਨੀ’ ਲਹਿਰ ੩੦ ਨਵੰਬਰ ਤਕ ਮੁਲਤਵੀ ਕਰ ਦਿਤੀ । ਇੰਦਰਾ ਗਾਂਧੀ ਨੂੰ ੪੫ ਮੰਗਾਂ ਦਾ ਚਾਰਟਰ ਪੇਸ਼ ਕਰ ਦਿਤਾ ਗਿਆ ਜਿਸ ਤੇ ਪ੍ਰਧਾਨ ਮੰਤਰੀ ਨੇ ਮੰਗਾਂ ਤੇ ਗੌਰ ਕਰਨ ਲਈ ਸਮਾਂ ਮੰਗਿਆ । ਸੰਤ ਜੀ ਤੇ ਦੂਜੇ ਅਕਾਲੀ ਨੇਤਾਵਾਂ ਨੇ ਪ੍ਰਧਾਨ ਮੰਤਰੀ ਨਾਲ ਗੱਲਬਾਤ ਤੇ ਸੰਤੁਸ਼ਟਤਾ ਪ੍ਰਗਟ ਕੀਤੀ ।
ਗੱਲ-ਬਾਤ ਦਾ ਦੂਜਾ ਦੌਰ
੨੨ ਅਕਤੂਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਡੈਪੂਟੇਸ਼ਨ ਨੇ ਪ੍ਰਧਾਨ ਮੰਤਰੀ ਦੇ ਪ੍ਰਤੀਨਿਧ, ਬਿਦੇਸ਼ ਮੰਤਰੀ ਨਰਸਿੰਮ੍ਹਾਂ ਰਾਓ ਨਾਲ ਗੱਲ-ਬਾਤ ਕੀਤੀ ਤੇ ਪੰਜਾਬ ਤੇ ਸਿੱਖਾਂ ਦਾ ਕੇਸ ਬੜੀ ਚੰਗੀ ਤਰ੍ਹਾਂ ਪੇਸ਼ ਕੀਤਾ।
ਪੰਜਾਬ ਸਰਕਾਰ ਦੇ ਹੱਥ-ਕੰਡੇ
ਪ੍ਰਧਾਨ ਮੰਤਰੀ ਨਾਲ ਅਕਾਲੀ ਲੀਡਰਾਂ ਦੀ ਗੱਲਬਾਤ ਤੋਂ ਪੰਜਾਬ ਦਾ ਮੁੱਖ ਕ ਮੰਤਰੀ ਘਬਰਾ ਗਿਆ ਅਤੇ ਇਸ ਨੇ ਫਿਰਕੂ ਅਨਸਰਾਂ ਦੀ ਸ਼ਹਿ ਨਾਲ ਜਿਥੇ ਇਕ ਪਾਸੇ ਪੰਜਾਬ ਦੇ ਹਾਲਾਤ ਵਿਗਾੜਨੇ ਸ਼ੁਰੂ ਕਰ ਦਿਤੇ ਤੇ ਹਿੰਦੂ-ਸਿੱਖ ਕਸ਼ੀਦਗੀ ਦ ਵਧਾਉਣ ਲਗਾ ਉਥੇ ਪੰਜਾਬ ਵਿਚ ਹੋਈਆਂ ਘਟਨਾਵਾਂ ਦੇ ਸੰਬੰਧ ਵਿਚ ਨਿਰਦੋਸ਼ ਸਿੱਖ ਨੌਜਵਾਨਾਂ, ਬੀਬੀਆਂ ਤੇ ਕੁਝ ਕਥਿਤ ਕਾਤਲਾਂ ਦੇ ਪ੍ਰਵਾਰਾਂ ਤੇ ਤਸ਼ੱਦਦ ਦਾ ਚੱਕਰ ਚਲਾ ਦਿਤਾ । ਬੇਗੁਨਾਹ ਅੰਮ੍ਰਿਤਧਾਰੀ ਸਿੰਘ ਨੌਜਵਾਨਾਂ ਤੇ ਉਨ੍ਹਾਂ ਦੇ ਪ੍ਰਵਾਰਾਂ ਦਾ ਮਾਲ ਡੰਗਰ ਕੁਰਕ ਕਰਕੇ, ਸਿੱਖਾਂ ਨੂੰ ਨਿਰਉਤਸ਼ਾਹਤ ਕਰਨ ਲਈ ਪੁਲੀਸ ਦਮਨ ਚੱਕਰ ਪੂਰੀ ਤਰ੍ਹਾਂ ਚਲ ਪਿਆ ।
ਕਾਨਗ੍ਰੰਸਾਂ ਦਾ ਜਾਲ
ਇਕ ਪਾਸੇ ਅਕਾਲੀ-ਕੇਂਦਰ ਵਾਰਤਾ ਚਲ ਰਹੀ ਸੀ, ਪਰ ਦੂਜੇ ਪਾਸੇ ਸੂਬੇ ਦਾ ਮੁਖ-ਮੰਤਰੀ ਦਮਨ ਚੱਕਰ ਚਲਾ ਕੇ, ਇਸ ਗੱਲਬਾਤ ਨੂੰ ਤਾਰਪੀਡੋ ਕਰਨਾ ਚਾਹੁੰਦਾ ਸੀ । ਸ਼੍ਰੋ: ਅਕਾਲੀ ਦਲ ਦੀ ਸੁਚੱਜੀ ਲੀਡਰਸ਼ਿਪ ਤੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਅਗਵਾਈ ਨੇ ਇਸ ਘੋਰ ਸੰਕਟ ਦੇ ਸਮੇਂ ਵਿਚ ਲੋਕਾਂ ਦਾ ਮਨੋਬਲ ਉੱਚਾ ਕਰਨ ਅਤੇ ਪੁਲੀਸ ਜਬਰ ਦਾ ਵਿਰੋਧ ਕਰਨ ਲਈ ਸਮੁਚੇ ਪੰਜਾਬ ਵਿਚ ਖਾਸ ਕਰ ਪੁਲੀਸ ਜਬਰ ਦਾ ਸ਼ਿਕਾਰ ਹੋਏ ਪਿੰਡਾਂ ਵਿਚ ਭਾਰੀ ਕਾਨਫਰੰਸਾਂ ਕਰਕੇ ਲੋਕਾਂ ਦੀ ਸਹਾਇਤਾ ਕੀਤੀ ਤੇ ਪੁਲਸ ਵਲੋਂ ਕੁਰਕ ਕੀਤਾ ਗਿਆ ਮਾਲ ਡੰਗਰ ਅਤੇ ਹੋਰ ਸਾਮਾਨ ਵਾਪਸ ਕਰਵਾਇਆ। ਇਸ ਸਬੰਧ ਵਿਚ ਇਲਾਕਾ ਤਰਨ ਤਾਰਨ ਤੇ ਪੱਟੀ ਦੇ ਕੁਹਾੜਕਾ, ਖੇਮਕਰਨ, ਮਨਿਹਾਲਾ ਆਦਿ ਪਿੰਡਾਂ, ਜ਼ਿਲਾ ਕਪੂਰਥਲਾ ਵਿਚ ਕਾਲਾ ਸੰਘਿਆਂ ਤੇ ਪਾਂਛਟਾ ਵਿਚ ਅਤੇ ਜ਼ਿਲਾ ਲੁਧਿਆਣਾ ਦੇ ਪਿੰਡ ਦਹੇੜੂ ਵਿਚ ਵਿਸ਼ਾਲ ਕਾਨਫਰੰਸਾਂ ਕਰਕੇ ਲੋਕਾਂ ਨੂੰ ਪੁਲੀਸ ਦਹਿਸ਼ਤ ਤੋਂ ਰਾਹਤ ਦੁਆਈ। ਕੁਝ ਕੇਸਾਂ ਵਿਚ ਭਗੌੜੇ ਕਰਾਰ ਦਿਤੇ ਗਏ ਨੌਜਵਾਨਾਂ ਦੇ ਪ੍ਰਵਾਰਾਂ ਦੀ ਰਖਿਆ ਕੀਤੀ ਤੇ ਕੇਸਾਂ ਦੀ ਪੈਰਵੀ ਕੀਤੀ।
ਪੂਲੀਸ ਵਲੋਂ ਸਾੜੇ ਗਏ ਮਕਾਨ ਬਨਾਉਣਾ
ਦਰਬਾਰਾ ਸਿੰਘ ਸਰਕਾਰ ਨੇ ਪੰਜਾਬ ਵਿਚ ਦਹਿਸ਼ਤ ਪੈਦਾ ਕਰਨ ਲਈ ਪੰਜਾਬ ਨੂੰ ਮੁਕੰਮਲ ਤੌਰ ਤੇ ਪੁਲੀਸ ਦੇ ਹਵਾਲੇ ਕਰ ਦਿਤਾ। ਕੁਝ ਭਗੌੜੇ ਕਰਾਰ ਦਿਤੇ ਗਏ ਨੌਜਵਾਨਾਂ ਸ: ਤਰਸੇਮ ਸਿੰਘ ਕਾਲਾ ਸੰਘਿਆਂ, ਸ: ਵਧਾਵਾ ਸਿੰਘ ਸੰਧੂਚੱਠਾ ਅਤੇ ਸ: ਤਲਵਿੰਦਰ ਸਿੰਘ ਪਾਂਛਟਾ ਦੇ ਘਰ ਪੁਲੀਸ ਨੇ ਸਾੜ ਕੇ ਤਬਾਹ ਕਰ ਦਿਤੇ ਤੇ ਪ੍ਰੀਵਾਰਾਂ ਨੂੰ ਬੇਅੰਤ ਤਸੀਹੇ ਦਿਤੇ । ਸ਼੍ਰੋਮਣੀ ਅਕਾਲੀ ਦਲ ਨੇ ਨਾ ਕੇਵਲ ਇਨ੍ਹਾਂ ਪ੍ਰਵਾਰਾਂ ਦੀ ਪੁਲੀਸ ਜਬਰ ਤੋਂ ਰੱਖਿਆ ਕੀਤੀ, ਸਗੋਂ ਭਾਰੀ ਰਕਮਾਂ ਲਾ ਕੇ ਕਾਲਾ ਸੰਘਿਆਂ ਅਤੇ ਸੰਧੂ ਚੱਠਿਆਂ ਵਿਚ ਮਕਾਨਾਂ ਦੀ ਦੁਬਾਰਾ ਉਸਾਰੀ ਕੀਤੀ। ‘ਦਲ’ ਵਲੋਂ ਪੜਤਾਲੀਆ ਰੀਪੋਰਟ ਆਉਣ ਤੇ ਪ੍ਰਧਾਨ ਸਾਹਿਬ ਖੁਦ ਹਰ ਪਿੰਡ ਵਿਚ ਗਏ ਅਤੇ ਨਿਰਦੋਸ਼ ਲੋਕਾਂ ਦੇ ਦੁੱਖੜੇ ਸੂਣੇ ।
ਗੜਬੜ ਦੀ ਜ਼ੁੰਮੇਵਾਰ ਸਰਕਾਰ
ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸਪਸ਼ਟ ਕੀਤਾ ਕਿ ਪੰਜਾਬ ਦੀ ਸਾਰੀ ਗੜਬੜ ਦੀ ਜ਼ੁੰਮੇਵਾਰੀ ਸਰਕਾਰ ਤੇ ਹੈ ਅਤੇ ਘਟਨਾਵਾਂ ਲਈ ਜ਼ੁੰਮੇਵਾਰ ਲੋਕ ਥਾਣਿਆਂ ਚੋਂ ਆਉਂਦੇ ਹਨ ਤੇ ਕਾਰਵਾਈ ਕਰਨ ਤੋਂ ਬਾਅਦ ਥਾਣਿਆਂ ਵਿਚ ਹੀ ਚਲੇ ਜਾਂਦੇ ਹਨ ।
ਪੰਜਾਬ ਕਾਂਗਰਸ ਦੀ ਸਵਰਗੀ ਪ੍ਰਧਾਨ ਸਰਲਾ ਪ੍ਰਾਸ਼ਰ ਨੇ ਵੀ ਸੰਤ ਜੀ ਦੇ ਇਸ ਵਿਚਾਰ ਦੀ ਪੁਸ਼ਟੀ ਕੀਤੀ । ਸੰਤ ਜੀ ਨੇ ਵਾਰਨਿੰਗ ਦਿਤੀ ਕਿ ਜੇ ੩੦ ਨਵੰਬਰ ਤਕ ਮੰਗਾਂ ਨਾ ਮੰਨੀਆਂ ਗਈਆਂ ਤਾਂ ‘ਸਿਵਲ ਨਾ-ਫੁਰਮਾਨੀ ਸ਼ੁਰੂ ਕਰ ਦਿਤੀ ਜਾਵੇਗੀ।
ਅਕਾਲੀ-ਕੇਂਦਰ ਵਾਰਤਾ
ਕੇਂਦਰ ਨੇ ਜਾਣ ਬੁਝ ਕੇ ਅਕਾਲੀ-ਕੇਂਦਰ ਵਾਰਤਾ ਨੂੰ ਲਮਕਾਉਣਾ ਸ਼ੁਰੂ ਕਰ ਦਿਤਾ । ਬਿਦੇਸ਼ ਮੰਤਰੀ ਨਰਸਿੰਮਹਾ ਰਾਓ ਨਾਲ ਅਕਾਲੀ ਲੀਡਰਾਂ ਦੀਆਂ ਲੰਮੀਆਂ ਮੁਲਾਕਾਤਾਂ ਹੋਈਆਂ ।
੨੫ ਨਵੰਬਰ ਨੂੰ ਅਕਾਲੀ ਨੇਤਾਵਾਂ ਦੀ ਪ੍ਰਧਾਨ ਮੰਤਰੀ ਨਾਲ ਲੰਮੀ ਗਲਬਾਤ ਹੋਈ ਤੇ ਪ੍ਰਧਾਨ ਮੰਤਰੀ ਨੂੰ ਸਿੱਖਾਂ ਅਤੇ ਪੰਜਾਬ ਦੀਆਂ ਮੰਗਾਂ ਤੋਂ ਜਾਣੂ ਕਰਵਾਇਆ ਗਿਆ ਤੇ ਦੱਸਿਆ ਗਿਆ ਕਿ ਸਿੱਖਾਂ ਨਾਲ ਹਰ ਖੇਤਰ ਵਿਚ ਵਿਤਕਰਾ ਹੋ ਰਿਹਾ ਹੈ । ਇਹ ਗੱਲਬਾਤ ਬੜੇ ਸੁਖਾਵੇਂ ਮਾਹੌਲ ਵਿਚ ਹੋਈ ਅਤੇ ਅਕਾਲੀ ਲੀਡਰ ਬੜੇ ਆਸ਼ਾਵਾਦੀ ਸਨ ।
ਇਸੇ ਅਧਾਰ ਤੇ ਸ਼੍ਰੋ: ਅਕਾਲੀ ਦਲ ਦੀ ਵਰਕਿੰਗ ਕਮੇਟੀ ਨੇ ੧ ਦਸੰਬਰ ਤੋਂ ਸ਼ੁਰੂ ਹੋਣ ਵਾਲਾ ‘ਧਰਮ ਯੁਧ’ ਮੁਲਤਵੀ ਕਰ ਦਿਤਾ ਤੇ ਸਾਰੇ ਅਧਿਕਾਰ ਸੰਤ ਜੀ ਨੂੰ ਸੌਂਪ ਦਿਤੇ ਗਏ ।
ਜਿਉਂ ਜਿਉਂ ਅਕਾਲੀ-ਕੇਂਦਰ ਵਾਰਤਾ ਸਫਲਤਾ ਵਲ ਵੱਧ ਰਹੀ ਸੀ ਤਿਉਂ ਤਿਉਂ ਹੀ ਦਰਬਾਰਾ ਸਿੰਘ ਸਰਕਾਰ ਬੇਗੁਨਾਹ ਸਿੱਖਾਂ ਤੇ ਅੰਮ੍ਰਿਤਧਾਰੀ ਸਿੱਖ ਮੁਲਾਜ਼ਮਾਂ ਤੇ ਅਫਸਰਾਂ ਤੇ ਅਤਿਆਚਾਰ ਤੋਜ਼ ਕਰ ਰਹੀ ਸੀ । ਸ਼੍ਰੋ: ਅ: ਦਲ ਨੇ ਸਿੱਖ ਮੁਲਾਜ਼ਮਾਂ ਤੇ ਅਫਸਰਾਂ ਦੇ ਹੱਕਾਂ ਵਿਚ ਪੂਰੇ ਜ਼ੋਰ ਨਾਲ ਅਵਾਜ਼ ਉਠਾਈ ਤੇ ਸਿੱਖ ਅਫਸਰਾਂ ਤੇ ਮੁਲਾਜ਼ਮਾਂ ਦੀ ਸਰਕਾਰੀ ਜਬਰ ਤੋਂ ਪੂਰੀ ਪੂਰੀ ਰੱਖਿਆ ਕੀਤੀ।
ਥਾਣਿਆਂ ਦਾ ਘਿਰਾਉ
ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋ: ਅ: ਦਲ ਨੇ ਸਰਕਲ ਅਕਾਲੀ ਜੱਥਿਆਂ ਨੂੰ ਹਦਾਇਤ ਕੀਤੀ ਕਿ ਜਿਥੇ ਵੀ ਕਿਸੇ ਨਿਰਦੋਸ਼ ਸਿੰਘਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਜਾਂ ਉਸ ਦੇ ਪ੍ਰਵਾਰਾਂ ਅਤੇ ਰਿਸ਼ਤੇਦਾਰਾਂ ਨੂੰ ਨਜਾਇਜ਼ ਤੰਗ ਕੀਤਾ ਜਾਵੇ ਤਾਂ ਅਕਾਲੀ ਜਥਾ ਲੋਕਾਂ ਨੂੰ ਨਾਲ ਲੈ ਕੇ ਉਸ ਥਾਣੇ ਦਾ ਘਿਰਾਉ ਕਰੇ । ਇਸ ਨਾਲ ਲੋਕਾਂ ਨੂੰ ਕਾਫੀ ਰਾਹਤ ਮਿਲੀ ਤੇ ਪੁਲੀਸ ਨੂੰ ਠੱਲ੍ਹ ਪਈ ।
ਰਾਵੀ ਬਿਆਸ ਪਾਣੀ ਦਾ ਪੰਜਾਬ ਮਾਰੂ ਫੈਸਲਾ
ਇਸੇ ਦੌਰਾਨ ਕੇਂਦਰ ਵਲੋਂ ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਬਾਰੇ ਐਮਰਜੰਸੀ ‘ਚ ਹੋਏ ਐਵਾਰਡ ਵਿਚ ਫੇਰ ਬਦਲ ਤੇ ਲਫਜ਼ੀ ਹੇਰਾ ਫੇਰੀ ਕਰਕੇ ਮੁੜ ਠੋਸ ਦਿੱਤਾ । ਸ਼੍ਰੋ: ਅਕਾਲੀ ਦਲ ਨੇ ਇਸ ਪੰਜਾਬ ਮਾਰੂ ਫੈਸਲੇ ਨੂੰ ਮੁਕੰਮਲ ਤੌਰ ਤੇ ਰੱਦ ਕਰ ਦਿੱਤਾ ਅਤੇ ਇਸ ਨੂੰ ਲਾਗੂ ਨਾ ਹੋਣ ਦੇਣ ਲਈ ਸੰਘਰਸ਼ ਦਾ ਐਲਾਨ ਕਰ ਦਿੱਤਾ ।
ਅੰਮ੍ਰਿਤਸਰ ਦਾ ਅੰਤਰਰਾਸ਼ਟਰੀ ਹਵਾਈ ਅੱਡਾ ਚਾਲੂ
ਸ਼੍ਰੋ: ਅਕਾਲੀ ਦਲ ਵਲੋਂ ਰੱਖੀਆਂ ਮੰਗਾਂ ਵਿਚ ਸ੍ਰੀ ਅੰਮ੍ਰਿਤਸਰ ਨੂੰ ਅੰਤਰ- ਰਾਸ਼ਟਰੀ ਹਵਾਈ ਅੱਡਾ ਬਨਾਉਣ ਦੀ ਮੰਗ ਵੀ ਸੀ ਜੋ ਸਰਕਾਰ ਨੇ ਪ੍ਰਵਾਨ ਕਰ ਲਈ । ੩ ਜਨਵਰੀ ਨੂੰ ਇਸ ਅੱਡੇ ਤੋਂ “ਬਰਮਿੰਘਮ’ ਲਈ ਪਹਿਲੀ ਉਡਾਣ ਹੋਈ ।
ਅਕਾਲੀ-ਕੇਂਦਰ ਗੱਲ-ਬਾਤ ਟੁੱਟੀ
ਕਾਫੀ ਸਮੇਂ ਤੋਂ ਲਟਕ ਰਹੀ ਅਕਾਲੀ-ਕੇਂਦਰ ਵਾਰਤਾ ੪ ਅਪ੍ਰੈਲ ਨੂੰ ਹੋਈ। ਸ਼੍ਰੋ: ਅਕਾਲੀ ਦਲ ਵਲੋਂ ਰਾਵੀ-ਬਿਆਸ ਫੈਸਲਾ ਮੁਕੰਮਲ ਤੌਰ ਤੇ ਰੱਦ ਕਰ ਦੇਣ ਦੇ ਬਾਵਜੂਦ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਹਰਿਆਣੇ ਦੀਆਂ ਮੱਧਕਾਲੀ ਚੋਣਾਂ ਨੂੰ ਮੁਖ ਰੱਖ ਕੇ ‘ਕਪੂਰੀ” ਵਿਖੇ ਸਤਲੁਜ ਜਮਨਾ ਲਿੰਕ ਨਹਿਰ ਦਾ ਉਦਘਾਟਨ ੮ ਅਪ੍ਰੈਲ ਨੂੰ ਕਰਨ ਦਾ ਐਲਾਨ ਕਰ ਦਿਤਾ । ਸ਼੍ਰੋਮਣੀ ਅਕਾਲੀ ਦਲ ਨੇ ਇਸ ਦਾ ਡੱਟ ਕੇ ਵਿਰੋਧ ਕੀਤਾ। ਗੱਲ-ਬਾਤ ਦੌਰਾਨ ਇਸ ਪੰਜਾਬ ਮਾਰੂ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ। ਅੰਤ ਇਸ ਨੁਕਤੇ ਤੇ ਅਕਾਲੀ-ਕੇਂਦਰ ਗੱਲ-ਬਾਤ ਟੁੱਟ ਗਈ ।
ਘਨੌਰ ਕਾਨਫਰੰਸ
੮ ਅਪ੍ਰੈਲ ਨੂੰ ਐਨ ਉਸੇ ਮੌਕੇ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਕਪੂਰੀ’ ਵਿਖੇ ਸਤਲੁੱਜ-ਜਮਨਾ ਲਿੰਕ ਨਹਿਰ ਦਾ ਉਦਘਾਟਨ ਕਰ ਰਹੀ ਸੀ, ਸ਼੍ਰੋਮਣੀ ਅਕਾਲੀ ਦਲ ਵਲੋਂ ਵੱਡੀ ਭਾਰੀ ਰੋਸ-ਕਾਨਰਰੰਸ ਕੀਤੀ ਗਈ । ਮੁਜ਼ਾਹਰੇ ਦੇ ਡਰੋਂ ਪ੍ਰਧਾਨ ਮੰਤਰੀ ਪਹਿਲਾਂ ਮਿਥੇ ਪ੍ਰੋਗਰਾਮ ਤੋਂ ਪਹਿਲਾਂ ਹੀ ‘ਨੀਂਹ-ਪੱਥਰ’ ਰੱਖ ਕੇ ਚਲੀ ਗਈ ਪਰ ਰੋਹ ਭਰੇ ਸਿੰਘਾਂ ਤੇ ਸਿੰਘਣੀਆਂ ਨੇ ਮੁਜ਼ਾਹਰਾ ਫੇਰ ਵੀ ਕੀਤਾ ।
‘ਸਿਵਲ ਨਾ-ਫੁਰਮਾਨੀ’ ਸ਼ੁਰੂ
੮ ਅਪ੍ਰੈਲ ਨੂੰ ਘਨੌਰ ਕਾਨਫਰੰਸ ਦੇ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਲੱਖਾਂ ਦੀ ਹਾਜ਼ਰੀ ਵਿਚ ਪੰਜਾਬ ਤੇ ਸਿਖਾਂ ਨਾਲ ਕੀਤੇ ਜਾ ਰਹੇ ਧੱਕਿਆਂ ਤੇ ਪਾਣੀਆਂ ਦੀ ਕਾਣੀ ਵੰਡ ਦੇ ਵਿਰੋਧ ਵਿਚ ਸਿਵਲ ਨਾ-ਫੁਰਮਾਨੀ ਦਾ ਐਲਾਨ ਕੀਤਾ । ਜੈਕਾਰਿਆਂ ਦੀ ਗੂੰਜ ਵਿਚ ਲੋਕਾਂ ਨੇ ਇਸ ਪ੍ਰੋਗਰਾਮ ਦੀ ਪ੍ਰਵਾਨਗੀ ਦਿਤੀ । ਇਸ ਸਬੰਧ ਵਿਚ ਸੰਤ ਜੀ ਨੇ ਲੋਕਾਂ ਨੂੰ ਸਹਿਕਾਰੀ ਕਰਜ਼ੇ ਨਾ ਮੋੜਨ ਲਈ ਕਿਹਾ ਅਤੇ ‘ਨਹਿਰ ਰੋਕੂ ਮੋਰਚੇ ਦਾ ਬਾਕਾਇਦਾ ਐਲਾਨ ਕਰ ਦਿਤਾ । ‘ਨਹਿਰ-ਰੋਕੂ’ ਮੋਰਚੇ ਦਾ ਪਹਿਲਾ ਜੱਥਾ ੨੪ ਅਪ੍ਰੈਲ ਨੂੰ ਲੈ ਕੇ ਜਾਣ ਦਾ ਫੈਸਲਾ ਕੀਤਾ ।
ਨਹਿਰ-ਰੋਕੂ ਮੋਰਚਾ ਸ਼ੁਰੂ
ਸ਼੍ਰੋਮਣੀ ਅਕਾਲੀ ਦਲ ਵਲੋਂ ਹੋਏ ਐਲਾਨ ਅਨੁਸਾਰ ਪੰਜਾਬ ਭਰ ਦੇ ਹਰ ਜ਼ਿਲੇ ਵਿਚੋਂ ੧੦੦/੧੦੦ ਵਰਕਰ ਅਤੇ ਭਾਰੀ ਗਿਣਤੀ ਵਿਚ ਜ਼ਿਲਾ ਪਟਿਆਲਾ ਦੇ ਵਰਕਰਾਂ ਤੇ ਅਧਾਰਿਤ ਕੋਈ ਲਗ ਪਗ ਦੋ ਹਜ਼ਾਰ ਵਲੰਟੀਅਰਾਂ ਦਾ ਇਕ ਜੱਥਾ ਜਥੇਦਾਰ ਅਮਰ ਸਿੰਘ ਨਲੀਨੀ ਪ੍ਰਧਾਨ ਜ਼ਿਲਾ ਅਕਾਲੀ ਜਥਾ ਪਟਿਆਲ (ਦਿਹਾਤੀ) ਦੀ ਅਗਵਾਈ ਵਿਚ ‘ਕਪੂਰੀ’ ਪੁੱਜਾ, ਜਿਥੇ ਨਹਿਰ ਦੀ ਖੁਦਾਈ ਹੋਣ ਸੀ । ਜਥੇ ਨੂੰ ਗੁਰਦੁਆਰਾ ਦੂਖ-ਨਿਵਾਰਨ ਸਾਹਿਬ ਤੋਂ ਪ੍ਰਧਾਨ ਸਾਹਿਬ ਸ਼੍ਰੋਮਣ ਅਕਾਲੀ ਦਲ ਸ੍ਰੀਮਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਸਿਰੋਪਾਓ ਦੇਕੇ ਵਿਦਾ ਕੀਤਾ । ਸਾਰੇ ਦਿਨ ਦੀ ਕਸ਼ਮਕਸ਼ ਤੋਂ ਬਾਅਦ ਸਰਕਾਰ ਗ੍ਰਿਫਤਾਰੀਆਂ ਤੋਂ ਭੱਜ ਗਈ ਅਤੇ ਜਥੇ ਨੂੰ ਕੋਤਵਾਲੀ ਲਿਆ ਕੇ ਰਿਹਾ ਕਰ ਦਿਤਾ।
ਨਹਿਰ ਰੋਕੂ ਮੋਰਚੇ ਲਈ ਲੋਕਾਂ ਵਿਚ ਭਾਰੀ ਉਤਸ਼ਾਹ ਵੇਖ ਕੇ ਸਰਕਾਰ – ਫਿਰ ਕੋਝੇ ਹੱਥ-ਕੰਡਿਆਂ ਤੇ ਉਤਰ ਆਈ । ਲੋਕਾਂ ਦਾ ਧਿਆਨ ਪੰਜਾਬ ਨਾਲ – ਪਾਣੀਆਂ ਦੀ ਵੰਡ ਵਿਚ ਹੋਈ ਨੰਗੀ ਚਿੱਟੀ ਬੇਇਨਸਾਫੀ ਨੂੰ ਛੁਪਾਉਣ ਤੇ ਲੋਕਾਂ ਦਾ ਧਿਆਨ ਇਸ ਵਲੋਂ ਹਟਾਉਣ ਲਈ ਸਰਕਾਰ ਨੇ ਪੰਜਾਬ ਵਿਚ ਹਿੰਦੂ-ਸਿਖ ਫਸਾਦ ਕਰਾਉਣ ਦੀ ਸਾਜ਼ਸ਼ ਰਚੀ।
ਇਸ ਅਨੁਸਾਰ ਅੰਮ੍ਰਿਤਸਰ ਦੇ ਕੁਝ ਮੰਦਰਾਂ ਵਿਚ ਗਊਆਂ ਦੇ ਸਿਰ ਸੁਟੇ ਗਏ ਅਤੇ ਫਿਰਕੂ ਲੋਕਾਂ ਨੂੰ ਸ਼ਹਿ ਦੇ ਕੇ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਗਿਆ ਤੇ ਪਵਿੱਤਰ ਗੁਰਧਾਮਾਂ ਵਿਚ ਸਿਗਰਟਾਂ ਸੁੱਟ ਕੇ ਸਿਖ ਜਜ਼ਬਾਤਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕੀਤੀ ਗਈ।
ਪਰ ਸ਼੍ਰੋਮਣੀ ਅਕਾਲੀ ਦਲ ਦੀ ਸੁਚੱਜੀ ਲੀਡਰਸ਼ਿਪ ਨੇ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਹੇਠ ਸਰਕਾਰ ਦੀ ਗੰਭੀਰ ਤੇ ਖ਼ਤਰਨਾਕ ਮਾਰੂ ਸਾਜ਼ਸ਼ ਨੂੰ ਫੇਲ੍ਹ ਕਰ ਕੇ ਰੱਖ ਦਿਤਾ । ਇਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਜਤਨਾਂ ਸਦਕਾ ਪੰਜਾਬ ਅੱਗ ਦੇ ਭਾਂਬੜਾਂ ਵਿਚ ਸੜਨੋਂ ਬਚ ਗਿਆ ।
ਫਰੀਦਕੋਟ ਦੀ ਚੋਣ ਵਿਚ ਜਿੱਤ
ਹਰਿਆਣੇ ਦੀਆਂ ਮੱਧ ਕਾਲੀਨ ਚੋਣਾਂ ਅਤੇ ਫਰੀਦਕੋਟ ਦੀ ਜ਼ਿਮਨੀ ਚੋਣ ਨੂੰ ਮੁਖ ਰਖਦਿਆਂ ਨਹਿਰ ਰੋਕੂ ਮੋਰਚੇ ਦਾ ਅਗਲਾ ਐਕਸ਼ਨ ੨੪ ਮਈ ਤਕ ਮੁਲਤਵੀ ਕਰ ਦਿਤਾ ਗਿਆ ਅਤੇ ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਨੇ ਐਲਾਨ ਕੀਤਾ ਕਿ ੨੪ ਮਈ ਨੂੰ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ ਵਿਚ ਹਜ਼ਾਰਾਂ ਸਿੰਘ ਗ੍ਰਿਫਤਾਰੀ ਦੇਣਗੇ ।
ਫਰੀਦਕੋਟ ਦੀ ਚੋਣ ੧੯ ਮਈ ਨੂੰ ਹੋਣੀ ਸੀ, ਪ੍ਰਧਾਨ ਸਾਹਿਬ ਸ਼੍ਰੋਮਣੀ ਅਕਾਲੀ ਦਲ ਦੀਆਂ ਹਦਾਇਤਾਂ ਅਨੁਸਾਰ ਸਮੂੰਹ ਜ਼ਿਲਾ ਜਥੇਦਾਰ ਅਤੇ ਐਮ. ਐਲ. ਏਜ਼. ਸਾਹਿਬਾਨ ਨੇ ਫਰੀਦਕੋਟ ਵਿਚ ਡੇਰੇ ਲਾ ਦਿਤੇ। ਅਕਾਲੀ ਵਰਕਰਾਂ ਤੇ ਪੰਥਕ ਨੇਤਾਵਾਂ ਦੀ ਹਿੰਮਤ ਸਦਕਾ ਸ਼੍ਰੋਮਣੀ ਅਕਾਲੀ ਦਲ ਦੀ ਪੰਥਕ ਉਮੀਦਵਾਰ ਬੀਬੀ ਜਗਦੀਸ਼ ਕੌਰ ਢਿਲੋਂ ਭਾਰੀ ਬਹੁਗਿਣਤੀ ਨਾਲ ਸਫਲ ਰਹੇ ਅਤੇ ਹੁਕਮਰਾਨ ਪਾਰਟੀ ਨੂੰ ਹਰ ਤਰ੍ਹਾਂ ਦੇ ਸਰਕਾਰੀ ਵਸੀਲੇ ਵਰਤਣ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਹਥੋਂ ਲੱਕ-ਤੋੜਵੀਂ ਹਾਰ ਹੋਈ।
ਨਹਿਰ ਰੋਕੂ ਮੋਰਚਾ ਫਿਰ ਅਰੰਭ
ਫਰੀਦਕੋਟ ਚੋਣ ਵਿਚ ਸ਼ਾਨਦਾਰ ਸਫਲਤਾ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਫਿਰ ਨਹਿਰ ਰੋਕੂ ਮੋਰਚਾ ਬਾਕਾਇਦਾ ਸ਼ੁਰੂ ਕਰ ਦਿਤਾ । ੨੪ ਮਈ ਨੂੰ ਜਥੇਦਾਰ ਗੁਰਚਰਨ ਸਿੰਘ ਜੀ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੋਈ ੬੦੦੦ ਵਰਕਰਾਂ ਸਮੇਤ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਪੇਸ਼ ਕੀਤਾ ਅਤੇ ਕਰੇਨਾਂ ਵਲੋਂ ਪੁਟੀ ਗਈ ਮਿੱਟੀ ਟੋਇਆਂ ਵਿਚ ਸੁਟ ਕੇ ਸਰਕਾਰ ਨੂੰ ਵੰਗਾਰਿਆ । ਪਰ ਸਰਕਾਰ ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਕਰਨ ਦਾ ਲਿਖਤੀ ਵਾਅਦਾ ਕਰਨ ਤੋਂ ਬਾਅਦ ਫਿਰ ਭੱਜ ਗਈ ਅਤੇ ਪਟਿਆਲਾ ਲਿਆ ਕੇ ਜਥੇ ਨੂੰ ਰਿਹਾ ਕਰ ਦਿਤਾ।
ਸਰਕਾਰ ਦੀ ਹਾਰ
ਇਸ ਮੋਰਚੇ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਮੁਕੰਮਲ ਫਤਹਿ ਹੋਈ ਹੈ ਕਿਉਂਕਿ ਪਹਿਲੇ ਦਿਨ ਤੋਂ ਬਾਅਦ ਨਹਿਰ ਪੁਟਣ ਦਾ ਕੰਮ ਬਿਲਕੁਲ ਬੰਦ ਹੋ ਚੁਕਾ ਹੈ ।
ਮੋਰਚਾ ਬਾਕਾਇਦਾ ਸ਼ੁਰੂ ਹੈ
੨੫ ਮਈ ਤੋਂ ਇਕ ਇਕ ਹਫਤੇ ਲਈ ੨੧-੨੧ ਸਿੰਘਾਂ (ਵਲੰਟੀਅਰਾਂ) ਦੇ ਜਥਿਆਂ ਦੇ ਕਪੂਰੀ ਵਿਖੇ ਧਰਨੇ ਦੇਣ ਦਾ ਪ੍ਰੋਗਾਮ ਬਣਾਇਆ ਗਿਆ, ਪਹਿਲਾ ਜਥਾ ੨੫ ਮਈ ਨੂੰ ਜਥੇਦਾਰ ਤਾਲਿਬ ਸਿੰਘ ਸੰਧੂ ਪ੍ਰਧਾਨ ਜ਼ਿ: ਅਕਾਲੀ ਜਥਾ ਲੁਧਿਆਣਾ (ਦਿਹਾਤੀ) ਦੀ ਅਗਵਾਈ ਵਿਚ ਇਕ ਹਫਤੇ ਲਈ ਧਰਨੇ ਤੇ ਬੈਠਾ। ਉਦੋਂ ਤੋਂ ਲੈ ਕੇ ਅੱਜ ਤਕ ਸੰਤ ਅਜੀਤ ਸਿੰਘ ਜੀ ਪ੍ਰਧਾਨ ਜ਼ਿਲਾ ਅਕਾਲੀ ਜਥਾ ਰੋਪੜ, ਜਥੇਦਾਰ ਗੁਰਬਖਸ਼ ਸਿੰਘ ਖਡਿਆਲ ਜ਼ਿਲਾ ਸੰਗਰੂਰ, ਜਥੇਦਾਰ ਮੁਖਤਿਆਰ ਸਿੰਘ ਜੌੜਕੀਆਂ ਜ਼ਿਲਾ ਬਠਿੰਡਾ, ਜ: ਹੀਰਾ ਸਿੰਘ ਸ੍ਰੀ ਮੁਕਤਸਰ, ਜ: ਮੋਹਣ ਸਿੰਘ ਮਟੀਆਂ ਸ੍ਰੀ ਅੰਮ੍ਰਿਤਸਰ, ਜਥੇਦਾਰ ਮਿਹਰ ਸਿੰਘ ਫੀਰੋਜ਼ਪੁਰ ਅਤੇ ਜਥੇਦਾਰ ਨਸੀਬ ਸਿੰਘ ਹੁਸ਼ਿਆਰਪੁਰ ਆਦਿ ਦੇ ਜਥੇ ਧਰਨੇ ਤੇ ਬੈਠ ਚੁਕੇ ਹਨ । ਮੋਰਚਾ ਬੜੀ ਸਫਲਤਾ ਨਾਲ ਬਕਾਇਦਾ ਚਲ ਰਿਹਾ ਹੈ ।
ਸਿਵਲ ਨਾ-ਫੁਰਮਾਨੀ ਦਾ ਪ੍ਰਚਾਰ
ਸ਼੍ਰੋ: ਅਕਾਲੀ ਦਲ ਵਲੋਂ ਉਲੀਕੇ ਪ੍ਰੋਗਰਾਮ ਅਨੁਸਾਰ ਪਹਿਲੀ ਜੂਨ ਤੋਂ ਹਰ ਜ਼ਿਲੇ ਹੈਡਕੁਆਟਰ ਤੋਂ ੨੧ ਸਿੰਘਾਂ ਦਾ ਜਥਾ ‘‘ਸਿਵਲ ਨਾ-ਫੁਰਮਾਨੀ” ਦਾ ਪ੍ਰਚਾਰ ਕਰਨ ਲਈ ਰਵਾਨਾ ਹੋਇਆ ਅਤੇ ਇਨ੍ਹਾਂ ਜਥਿਆਂ ਨੇ ਸੱਤ ਦਿਨ ਲਗਾਤਾਰ ਜ਼ਿਲੇ ਦੇ ਮੁੱਖ ਕਸਬਿਆਂ ਵਿਚ “ਸਿਵਲ ਨਾ-ਫੁਰਮਾਨੀ” ਤੇ ਸਹਿਕਾਰੀ ਕਰਜ਼ੇ ਨਾ ਮੋੜਨ ਦਾ ਪ੍ਰਚਾਰ ਕੀਤਾ । ਇਸ ਦੌਰ ਤੋਂ ਬਾਅਦ ਇਸ ਮੁਹਿੰਮ ਦਾ ਦੂਜਾ ਦੌਰ ੭ ਜੂਨ ਤੋਂ ਸ਼ੁਰੂ ਹੋਇਆ ਤੇ ੧੫ ਜੂਨ ਤਕ ਰਿਹਾ। ਇਸ ਪ੍ਰੋਗਰਾਮ ਅਧੀਨ ਹਰ ਸਰਕਲ ਹੈਡਕੁਆਟਰ ਤੋਂ ੨੧-੨੧ ਸਿੰਘਾਂ ਦੇ ਪ੍ਰਚਾਰ ਜਥੇ “ਸਿਵਲ ਨਾ- ਫੁਰਮਾਨੀ” ਦਾ ਪ੍ਰਚਾਰ ਕਰਨ ਲਈ ਨਿਕਲੇ । ੧੫ ਜੂਨ ਨੂੰ ਇਹ ਪ੍ਰੋਗਰਾਮ ਬੜੀ ਸਫਲਤਾ ਨਾਲ ਸਿਰੇ ਚੜ੍ਹਿਆ ਤੇ ਇਸ ਤਰ੍ਹਾਂ ਸਾਰਾ ਪੰਜਾਬ ‘“ਸਿਵਲ ਨਾ- ਫੁਰਮਾਨੀ” ਦੀ ਲਹਿਰ ਦੀ ਪਕੜ ਵਿਚ ਆ ਗਿਆ ।
ਸਿਵਲ ਨਾ-ਫੁਰਮਾਨੀ ਦੇ ਪ੍ਰਚਾਰ ਦੇ ਜਥੇ ਤੇ ਜਬਰ
੧੧ ਜੂਨ ਨੂੰ ਡੇਰਾ ਬਾਬਾ ਨਾਨਕ ਵਿਖੇ ਸਿਵਲ ਨਾ ਫੁਰਮਾਨੀ ਦਾ ਪ੍ਰਚਾਰ ਕਰ ਰਹੇ ਜਥੇ ਤੇ ਉਸ ਸਮੇਂ ਵਹਿਸ਼ੀਆਨਾ ਲਾਠੀਚਾਰਜ ਕੀਤਾ ਗਿਆ ਜਦੋਂ ਉਹ ਜਥਾ ਸ਼ਾਂਤਮਈ ਢੰਗ ਨਾਲ ਗੁ: ਸਾਹਿਬ ਡੇਰਾ ਬਾਬਾ ਨਾਨਕ ਵਿਚੋਂ ਬਾਹਰ ਨਿਕਲ ਰਿਹਾ ਸੀ । ਇਸ ਸ਼ਰਮਨਾਕ ਕਾਂਡ ਪਿਛੇ ਇਕ ਮੰਤਰੀ ਦਾ ਹੱਥ ਹੈ । ਲਾਠੀਚਾਰਜ ਨਾਲ ਜਥੇਦਾਰ ਸੁੱਚਾ ਸਿੰਘ ਛੋਟੇਪੁਰ ਪ੍ਰਧਾਨ ਜ਼ਿਲਾ ਅਕਾਲੀ ਜਥਾ ਗੁਰਦਾਸਪੁਰ, ਜਥੇਦਾਰ ਨਿਰਮਲ ਸਿੰਘ ਕਾਹਲੋਂ ਐਡਵੋਕੇਟ, ਜ: ਸਤਵੰਤ ਸਿੰਘ, ਸ: ਦਿਲਬਾਗ ਸਿੰਘ ਅਤੇ ਸ: ਬਲਵੰਤ ਸਿੰਘ ਰੰਧਾਵਾ ਆਦਿ ਅਕਾਲੀ ਆਗੂ ਗੰਭੀਰ ਰੂਪ ਵਿਚ ਜ਼ਖਮੀ ਹੋਏ । ਇਸ ਧੱਕੇ ਵਿਰੁਧ ਸ਼੍ਰੋ: ਅਕਾਲੀ ਦਲ ਵਲੋਂ ਡੇਰਾ ਬਾਬਾ ਨਾਨਕ ਵਿਖੇ ਕਾਨਫੰਸਾਂ ਤੇ ਵਿਖਾਵਾ ਕਰਕੇ ਅਕਾਲੀ ਵਰਕਰਾਂ ਨੇ ਸਰਕਾਰੀ ਜਬਰ ਦੀ ਨਿੰਦਾ ਕੀਤੀ ।
ਪੁਲੀਸ ਹਿਰਾਸਤ ਵਿਚ ਸਿੰਘਾਂ ਦਾ ਕਤਲ
੧੦ ਜੂਨ ਨੂੰ ਪੱਟੀ ਕਤਲ ਕਾਂਡ ਵਿਚ ਗ੍ਰਿਫਤਾਰ ਕੀਤੇ ਗਏ ਇਕ ਅੰਮ੍ਰਿਤ- ਧਾਰੀ ਸਿੱਖ ਨੌਜਵਾਨ ਸਦਾਰ ਕੁਲਵੰਤ ਸਿੰਘ ਦੀ ਪੁਲੀਸ ਤਸ਼ੱਦਦ ਨਾਲ ਪੁਲੀਸ ਹਿਰਾਸਤ ਵਿਚ ਮੌਤ ਹੋ ਗਈ । ਪਰ ਸਰਕਾਰ ਵਲੋਂ ਇਸ ਕਤਲ ਨੂੰ ਸ਼ਰਮਨਾਕ ਢੰਗ ਨਾਲ ਛੁਪਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ ਤੇ ਝੂਠਾ ਪੁਲੀਸ ਮੁਕਾਬਲਾ ਵਿਖਾ ਕੇ ਲਾਸ਼ ਵਿਚ ਗੋਲੀਆਂ ਮਾਰੀਆਂ ਗਈਆਂ । ਸ਼੍ਰੋ: ਅਕਾਲੀ ਦਲ ਵਲੋਂ ਜ਼ੋਰਦਾਰ ਅਵਾਜ਼ ਉਠਾਉਣ ਤੇ ਪੁਲੀਸ ਜਬਰ ਨੂੰ ਠੱਲ੍ਹ ਪਈ ਅਤੇ ਸਰਕਾਰ ਦੀ – ਕੁਝ ਹੋਰ ਨਿਰਦੋਸ਼ ਨੌਜਵਾਨਾਂ ਨੂੰ ਕਤਲ ਕਰਕੇ ਦਹਿਸ਼ਤ ਫੈਲਾਉਣ ਦੀ ਸਾਜ਼ਿਸ਼ ਨਾਕਾਮ ਹੋ ਗਈ । ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰੀ ਦਰਿੰਦਿਆਂ ਤੋਂ ਇਹ ਲਾਸ਼ ਕਬਜ਼ੇ ਵਿਚ ਲੈ ਕੇ ਸ਼ਹੀਦ ਸ੍ਰਦਾਰ ਕੁਲਵੰਤ ਸਿੰਘ ਜੀ ਦੇ ਵਾਰਸਾਂ ਦੇ ਜੋ ਹਵਾਲੇ ਕੀਤੀ
“ਮਾਖਾ” (ਬਠਿੰਡਾ) ਵਿਚ ਗੁਰੂ ਗ੍ਰੰਥ ਸਾਹਿਬ ਅਗਨ ਭੇਟ
੧੧ ਜੂਨ ਨੂੰ “ਮਾਖਾ” ਜ਼ਿਲਾ ਬਠਿੰਡਾ ਵਿਚ ਕਿਸੇ ਸ਼ੈਤਾਨ ਨੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ੧੫ ਬੀੜਾਂ ਅਗਨਭੇਟ ਕਰ ਦਿਤੀਆਂ । ਸਮੁੱਚੇ ਸਿੱਖ ਜਗਤ ਵਿਚ ਹਾਹਾਕਾਰ ਮੱਚ ਗਈ । ਇਸ ਹਿਰਦੇਵੇਦਕ ਘਟਨਾ ਤੇ ਪਸ਼ਚਾਤਾਪ ਕਰਨ ਲਈ ਸ਼੍ਰੋ: ਅ: ਦਲ ਤੇ ਸ਼੍ਰੋ: ਗੁ: ਪ੍ਰ: ਕਮੇਟੀ ਵਲੋਂ ੧੮ ਜੂਨ ਨੂੰ ਹੋਸ ਹੜਤਾਲ ਦੀ ਕਾਲ ਦਿਤੀ ਗਈ, ਜੋ ਕਿ ਬੇਹੱਦ ਸਫਲ ਰਹੀ। ੧੮ ਜੂਨ ਨੂੰ ਮਾਖਾ ਤੋਂ ਗੋਇੰਦਵਾਲ ਸਾਹਿਬ ਤਕ ਸ਼ਹੀਦੀ ਬੀੜਾਂ ਦਾ ਮਾਤਮੀ ਜਲੂਸ, ਸਰਕਾਰ ਵਲੋਂ ਜਲੂਸ ਰੋਕਣ ਲਈ ਅਪਣਾਏ ਗਏ ਹੱਥਕੰਡਿਆਂ ਦੇ ਬਾਵਜੂਦ ਨਿਕਲਿਆ। ੧੯ ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਿਧਾਇਕਾਂ ਅਤੇ ਸੰਸਦ ਮੈਬਰਾਂ ਨੇ ਪ੍ਰਧਾਨ ਮੰਤਰੀ ਦੀ ਕੋਠੀ ਅੱਗੇ ਧਰਨਾ ਦਿਤਾ ਤੇ ਇਨਸਾਫ ਦੀ ਮੰਗ ਕੀਤੀ ।
ਦਿੱਲੀ ਗੁਰਦੁਆਰਾ ਕਮੇਟੀ ਦੀ ਚੋਣ
ਅਦਾਲਤ ਵਲੋਂ ਦਿਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਲਈ ੨੧ ਜੂਨ ਦੀ ਤਾਰੀਖ ਮਿਥੀ ਗਈ, ਪਰ ਆਪਣੀ ਨੰਗੀ ਚਿੱਟੀ ਹਾਰ ਵੇਖ ਕੇ, ਸਰਕਾਰ ਹੋਛੇ ਹਥਿਆਰਾਂ ਤੇ ਉਤਰ ਆਈ ਤੇ ਚੋਣ ਵਿਰੁੱਧ ਸਾਰੇ ਕਾਨੂੰਨਾਂ ਨੂੰ ਛਿਕੇ ਤੇ ਟੰਗਕੇ, ਚੁਣ ਰੋਕ ਲਈ । ਇਸ ਵਾਰ ਮੈਂਬਰਾਂ ਦੀ ਭਾਰੀ ਬਹੁ-ਗਿਣਤੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀ ਤੇ ਪੰਥਕ ਜਿੱਤ ਯਕੀਨੀ ਸੀ ।
ਪੰਜਾਬ ਵਿਚ ਗੜਬੜ ਫੈਲੀ
੧੮ ਜੂਨ ਦੀ ਹੜਤਾਲ ਦੀ ਸਫਲਤਾ ਤੋਂ ਛਿੱਥਾ ਪੈ ਕੇ ਸਰਕਾਰ ਨੇ ਆਪਣੇ ਏਜੰਟਾਂ ਰਾਹੀਂ ਹਿੰਦੂ ਸਿੱਖ ਫਸਾਦ ਕਰਵਾਉਣ ਦੀ ਸਾਜ਼ਿਸ਼ ਰਚੀ ਅਤੇ ਪਟਿਆਲੇ ਵਿਚ ਸਿੱਖਾਂ ਦੀਆਂ ਦੁਕਾਨਾਂ ਸੜਵਾ ਦਿਤੀਆਂ ਹਨ। ਬੁਢਲਾਡੇ ਵਿਚ ਵੀ ਮੰਦਰ ਗੁਰਦੁਆਰੇ ਦਾ ਝਗੜਾ ਖੜਾ ਕਰ ਦਿਤਾ, ਹੋਰ ਵੀ ਕਈ ਥਾਵਾਂ ਤੇ ਸਰਕਾਰ ਵਲੋਂ ਗੜਬੜ ਕਰਵਾਉਣ ਦੀ ਕੋਸ਼ਸ਼ ਕੀਤੀ ਗਈ ਤੇ ਕੀਤੀ ਜਾ ਰਹੀ ਹੈ, ਪਰ ਸ਼੍ਰੋਮਣੀ ਅਕਾਲੀ ਦਲ ਦੀ ਸੁਚੱਜੀ ਲੀਡਰਸ਼ਿਪ ਦੀ ਸੂਝਵਾਨ ਅਗਵਾਈ ਸਦਕਾ ਸਰਕਾਰ ਆਪਣੇ ਨਾਪਾਕ ਮਿਸ਼ਨ ਵਿਚ ਸਫਲ ਨਹੀਂ ਹੋ ਸਕੀ ।
ਜਥੇਦਾਰ ਸਾਹਿਬਾਨ ਅਤੇ ਵਿਧਾਇਕਾਂ ਦੀਆਂ ਮੀਟਿੰਗਾਂ
ਸਿਵਲ ਨਾਫੁਰਮਾਨੀ ਅਤੇ ਨਹਿਰ-ਰੋਕੂ ਮੋਰਚੇ ਦਾ ਜਾਇਜ਼ਾ ਲੈਣ,ਵਰਤਮਾਨ ਸੰਕਟ ਹਾਲਾਤ ਅਤੇ ਰਾਸ਼ਟਰਪਤੀ ਦੀ ਚੋਣ ਬਾਰੇ ਵਿਚਾਰਾਂ ਲਈ ੨੪ ਅਤੇ ੨੮ ਜੂਨ ਨੂੰ ਪੰਥਕ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀਆਂ ਅਤੇ ੩੦ ਜੂਨ ਨੂੰ ਜ਼ਿਲਾ ਜਥੇਦਾਰ ਸਾਹਿਬਾਨ ਦੀਆਂ ਹੰਗਾਮੀ ਮੀਟਿੰਗਾਂ ਹੋਈਆਂ ਜਿਨ੍ਹਾਂ ਵਿਚ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸਾਹਮਣੇ ਬੜੀਆਂ ਖੁਲ੍ਹ ਕੇ ਵਿਚਾਰਾਂ ਹੋਈਆਂ।
ਅਕਾਲੀ ਵਿਧਾਇਕਾਂ ਅਤੇ ਜਥੇਦਾਰ ਸਾਹਿਬਾਨ ਦੀਆਂ ਇਨ੍ਹਾਂ ਮੀਟਿੰਗਾਂ ਵਿਚ ਗੰਭੀਰ ਵਿਚਾਰ ਵਟਾਂਦਰੇ ਤੋਂ ਬਾਅਦ, ਰਾਸ਼ਟਰਪਤੀ ਦੀ ਚੋਣ ਵਿਚ ਵੋਟਾਂ ਪਾਉਣ ਦੇ ਫੈਸਲੇ ਦੇ ਅਧਿਕਾਰ, ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਸੌਂਪ ਦਿਤੇ ਗਏ।
ਇਹ ਬੜਾ ਨਾਜ਼ਕ ਮੌਕਾ ਸੀ । ਸ਼੍ਰੋਮਣੀ ਅਕਾਲੀ ਦਲ ਸਦਾ ਹੀ ਕਾਂਗਰਸ ਸਰਕਾਰ ਦਾ ਵਿਰੋਧੀ ਰਿਹਾ ਹੈ, ਕਿਉਂਕਿ ਅਕਾਲੀ ਦਲ ਸਮਝਦਾ ਹੈ ਕਿ ਅਜ਼ਾਦੀ ਤੋਂ ਪਹਿਲਾਂ ਕਾਂਗਰਸੀ ਆਗੂਆਂ ਵਲੋਂ ਸਿਖਾਂ ਨਾਲ ‘ਬਤੌਰ ਕੌਮ’ ਕੀਤੇ ਗਏ ਵਾਅਦਿਆਂ ਤੋਂ ਮੁਨਕਰ ਹੋ ਕੇ, ਕਾਗਰਸ ਪਾਰਟੀ ਨੇ ਸਿਖਾਂ ਨਾਲ ਵਿਸ਼ਵਾਸਘਾਤ ਕੀਤਾ ਹੈ ਅਤੇ ਅਜ਼ਾਦੀ ਤੋਂ ਬਾਦ ਵੀ ਕੇਂਦਰੀ ਸਰਕਾਰ ਦਾ ਰਵਈਆ ਸਦਾ ਹੀ ਪੰਜਾਬ-ਮਾਰੂ ਤੇ ਸਿੱਖ-ਵਿਰੋਧੀ ਰਿਹਾ ਹੈ, ਪਰ ਰਾਸ਼ਟਪਤੀ ਦੀ ਚੋਣ ਵਿਚ ਅਕਾਲੀ ਦਲ ਵਲੋਂ ਅਪੋਜ਼ੀਸ਼ਨ ਪਾਰਟੀਆਂ ਦੇ ਉਮੀਦਵਾਰ ਦਾ ਵਿਰੋਧ ਕਰਕੇ ਅਤੇ ਕਾਂਗਰਸੀ ਉਮੀਦਵਾਰ ਗਿਆਨੀ ਜ਼ੈਲ ਸਿੰਘ ਦੀ ਹਮਾਇਤ ਦਾ ਐਲਾਨ ਕਰਕੇ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਸਿਆਸੀ ਮਾਹਰਾਂ ਤੇ ਰਾਜਨੀਤੀਵਾਨਾਂ ਨੂੰ ਅਚੰਭੇ ਵਿਚ ਪਾ ਦਿਤਾ। ਇਹ ਸੰਤ ਜੀ ਦਾ ਇਕ ਇਤਿਹਾਸਕ ਤੇ ‘ਸਿੱਖ ਕੰਮ’ ਦੀਆਂ ਭਾਵਨਾਵਾਂ ਦੇ ਅਨਕੂਲ ਫੈਸਲਾ ਸੀ ।
ਸੰਤ ਜੀ ਵਲੋਂ ਇਹ ਫੈਸਲਾ ਲੈਣ ਦਾ ਕਾਰਨ ਇਹ ਸੀ ਕਿ ਸ਼੍ਰੋਮਣੀ ਅਕਾਲੀ ਦਲ ਪਹਿਲਾਂ ਹੀ ਮੰਗ ਕਰ ਚੁਕਿਆ ਸੀ ਕਿ ਰਾਸ਼ਟਰਪਤੀ ਕਿਸੇ ਘੱਟ- ਗਿਣਤੀ ਦੇ ਵਿਅਕਤੀ ਨੂੰ ਬਣਾਇਆ ਜਾਵੇ । ਜਿਥੇ ਕਾਂਗਰਸ ਪਾਰਟੀ ਨੇ ਆਪਣਾ ਉਮੀਦਵਾਰ, ਇਕ ਅਹਿਮ ਘੱਟ-ਗਿਣਤੀ, ਸਿਖਾਂ ਵਿਚੋਂ ਚੁਣਿਆ ਉਥੇ ਅਪੋਜ਼ੀਸ਼ਨ ਨੇ ਰਾਸ਼ਟਰਪਤੀ ਦੀ ਚੋਣ ਵਿਚ ਵੀ ਫਿਰਕਾਪ੍ਰਸਤੀ ਨਾ ਤਿਆਗੀ, ਇਸ ਲਈ ਸ਼੍ਰੋਮਣੀ ਅਕਾਲੀ ਦਲ ਨੇ ਗਿਆਨੀ ਜ਼ੈਲ ਸਿੰਘ, ਜੋ ਕਿ ਸਿਖ ਹੋਣ ਤੋਂ ਇਲਾਵਾ ਇਕ ਪਛੜੇ ਵਰਗ ਨਾਲ ਸਬੰਧਤ ਸਨ, ਦਾ ਡੱਟ ਕੇ ਸਾਥ ਦਿਤਾ, ਭਾਵੇਂ ਇਸ ਨਾਲ ਅਕਾਲੀ ਦਲ ਨੂੰ ਅਪੋਜ਼ੀਸ਼ਨ ਦੇ ਮਿਹਣੇ ਵੀ ਸਹਿਣੇ ਪਏ ਪਰ ਫਿਰ ਵੀ ਅਕਾਲੀ ਦਲ, ਆਪਣੇ ਘੱਟ-ਗਿਣਤੀਆਂ ਦੇ ਮੁਦੱਈ ਹੋਣ ਦੇ ਦਾਅਵੇ ਤੇ ਡਟਿਆ ਰਿਹਾ ।
ਸਮੂੰਹ ਅਕਾਲੀ ਮੈਂਬਰਾਂ ਨੇ ਰਾਸ਼ਟਰਪਤੀ ਦੀ ਚੋਣ ਵਿਚ ਗਿਆਨੀ ਜ਼ੈਲ ਸਿੰਘ ਨੂੰ ਵੋਟਾਂ ਪਾਈਆਂ ।
ਬਹੁਤ ਸਾਰੇ ਸਿਖਾਂ ਨੂੰ ਇਹ ਆਸ ਸੀ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਅਸੂਲ-ਪ੍ਰਸਤੀ ਦੇ ਅਧਾਰ ਤੇ ਵਿਖਾਈ ਗਈ ਇਸ ਸਦਭਾਵਨਾ ਦਾ ਚੰਗਾ ਅਸਰ ਪਵੇਗਾ ਤੇ ਕੇਂਦਰ ਸਰਕਾਰ ਅਕਾਲੀ ਦਲ ਨਾਲ ਗਲਬਾਤ ਕਰਕੇ, ਸਿਖਾਂ ਅਤੇ ਪੰਜਾਬੀਆਂ ਦੀਆਂ ਹੱਕੀ ਮੰਗਾਂ ਸਵੀਕਾਰ ਕਰ ਲਵੇਗੀ ।
ਪਰ ਕਾਂਗਰਸ ਪਾਰਟੀ ਤੇ ਕੇਂਦਰੀ ਸਰਕਾਰ ਦਾ ਰਵਈਆ ਨਾ ਬਦਲਿਆ ਅਤੇ ਨਾ ਗਿਆਨੀ ਜ਼ੈਲ ਸਿੰਘ ਨੇ ਸਿਖਾਂ ਦੇ ਕਿਸੇ ਮਸਲੇ ਵਿਚ ਦਿਲਚਸਪੀ ਲਈ। ਸਰਕਾਰ ਦੇ ਇਸ ਰਵਈਏ ਨਾਲ ਜਿਨ੍ਹਾਂ ਪੰਜਾਬੀਆਂ ਨੂੰ ਗਿਆਨੀ ਜ਼ੈਲ ਸਿੰਘ ਦੇ ਰਾਸ਼ਟਰਪਤੀ ਬਨਣ ਦਾ ਚਾਅ ਸੀ, ਵਿਚ ਮਾਯੂਸੀ ਆਈ।
ਬਜਾਏ ਅਕਾਲੀ ਦਲ ਦਾ ਧੰਨਵਾਦ ਕਰਨ ਦੇ, ਪੰਜਾਬ ਸਰਕਾਰ ਨੇ ਕੇਂਦਰ ਦੀ ਸ਼ਹਿ ਤੇ ਸਗੋਂ ਜ਼ੁਲਮ ਜਬਰ ਦਾ ਦੌਰ ਤੇਜ਼ ਕਰ ਦਿਤਾ ਅਤੇ ਬੇਗੁਨਾਹ ਲੋਕਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿਤਾ।
ਇਨ੍ਹਾਂ ਹੀ ਦਿਨਾਂ ਵਿਚ ਮਹਿਤੇ ਚੌਕ ਤੇ ਚੰਦੋਕਲਾਂ ਦੀ ਇਨਕੁਆਇਰੀ ਚਲ ਰਹੀ ਸੀ, ਪੋਲੀਸ ਦੇ ਕਈ ਵੱਡੇ ਅਫਸਰ ਇਸ ਵਿਚ ਫਸਦੇ ਸਨ, ਇਸ ਲਈ ਉਹ ਇਸ ਜਾਂਚ ਵਿਚ ਰੁਕਾਵਟਾਂ ਖੜੀਆਂ ਕਰਨਾ ਚਾਹੁੰਦੇ ਸਨ । ੧੬/੧੭ ਜੁਲਾਈ ਦੀ ਰਾਤ ਨੂੰ ਕੁਝ ਸਿੰਘ ਮਹਿਤੇ ਜ਼ੌਕ ਨੂੰ ਜਾਂਦੇ ਗ੍ਰਿਫਤਾਰ ਕਰ ਲਏ, ਜਦੋਂ ਉਨ੍ਹਾਂ ਦੀ ਪੈਰਵੀ ਕਰਨ ਲਈ ਭਾਈ ਅਮਰੀਕ ਸਿੰਘ ਪ੍ਰਧਾਨ ਸਿਖ ਸਟੂਡੈਂਟ ਫੈਡਰੇਸ਼ਨ ਕਚਹਿਰੀ ਵਿਚ ਪੁਜੇ ਤਾਂ ਉਨ੍ਹਾਂ ਨੂੰ ਅਚਾਨਕ ਘੇਰਾ ਪਾ ਕੇ ਪੋਲੀਸ ਨੇ ਗ੍ਰਿਫਤਾਰ ਕਰ ਲਿਆ ਅਤੇ ਉਨ੍ਹਾਂ ਤੇ ਇਕ ਜੋਗਿੰਦਰ ਸਿੰਘ ਸ਼ਾਂਤ ਨਾਂ ਦੇ ਨਿਰੰਕਾਰੀ ਉਤੇ ਕਾਤਲਾਨਾ ਹਮਲਾ ਕਰਨ ਦਾ ਕੇਸ ਪਾ ਦਿਤਾ । ਇਹ ੧੮ ਜੁਲਾਈ ਦੀ ਗੱਲ ਹੈ ।
ਸੰਤ ਭਿੰਡਰਾਂ ਵਾਲਿਆਂ ਨੇ ਸਰਕਾਰ ਦੇ ਇਸ ਜਬਰ ਦੇ ਵਿਰੁਧ ਰੋਸ ਦਾ ਪ੍ਰਗਟਾਵਾ ਕਰਨ ਲਈ ਅਤੇ ਫੜੇ ਬੰਦੇ ਛੁਡਾਉਣ ਲਈ ੫੧/੫੧ ਸਿੰਘਾਂ ਦੇ ਜਥੇ ੧੯ ਜੁਲਾਈ ਤੋਂ ਗ੍ਰਿਫਤਾਰੀ ਲਈ ਭੇਜਣੇ ਸ਼ੁਰੂ ਕਰ ਦਿਤੇ ।
ਉਧਰ ਸ਼੍ਰੋਮਣੀ ਅਕਾਲੀ ਦਲ ਦਾ ਨਹਿਰ ਰੋਕੂ ਮੋਰਚਾ ਪੂਰੇ ਜ਼ੋਰ ਨਾਲ ਚਲ ਰਿਹਾ ਸੀ ਅਤੇ ਹਫਤੇ ਹਫਤੇ ਲਈ ਅਕਾਲੀ ਵਰਕਰਾਂ ਦੇ ਜਥੇ ਕਪੂਰੀ ਵਿਖੇ ਉਸ ਥਾਂ ਤੇ ਧਰਨੇ ਦੇ ਰਹੇ ਸਨ ਜਿਥੋਂ ਸਤਲੁਜ-ਜਮਨਾ ਲਿੰਕ ਨਹਿਰ ਨਿਕਲਦੀ ਸੀ
ਨਹਿਰ ਰੋਕੂ ਮੋਰਚੇ ਨੂੰ ਨਵਾਂ ਰੂਪ ਦੇਣ ਲਈ ਅਤੇ ਹੋਰ ਪੰਥਕ ਪ੍ਰੋਗਰਾਮ ਉਲੀਕਣ ਲਈ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦੇ ਦਲ ਨੇ ੨੬ ਜੁਲਾਈ ੧੯੮੨ ਨੂੰ ਜਨਰਲ ਇਜਲਾਸ ਬੁਲਾਇਆ ਹੋਇਆ ਸੀ ।
ਜਦੋਂ ਭਾਈ ਅਮਰੀਕ ਸਿੰਘ ਦੇ ਕੇਸ ਦੀ ਪੁਛ ਗਿੱਛ ਕਰਨ ਤੇ ਜ਼ਮਾਨਤ ਦਾ ਪ੍ਰਬੰਧ ਕਰਨ ਲਈ ਗੁਰਦੁਆਰਾ ਸਾਹਿਬ ਮਹਿਤਾ ਦੇ ਪ੍ਰਬੰਧਕ ਬਾਬਾ ਠਾਰਾ ਸਿੰਘ ਜੀ ਅੰਮ੍ਰਿਤਸਰ ਕਚਹਿਰੀ ਵਿਚ ਪੁਜੇ ਤਾਂ ਪੋਲੀਸ ਨੇ ਉਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਲਿਆ। ਪੋਲੀਸ ਦੀ ਇਸ ਧਕੱੜ ਸ਼ਾਹੀ ਨਾਲ ਸਿੱਖਾਂ ਵਿਚ ਕਾਫੀ ਰੋਸ ਜਾਗਿਆ।
੨੫ ਜੁਲਾਈ ੧੯੮੨ ਨੂੰ ਅਕਾਲੀ ਹਾਈ ਕਮਾਂਡ ਦੀ ਇਕ ਇਕੱਤਰਤਾ 7 ਸ੍ਰੀ ਫਤਹਿ ਗੜ੍ਹ ਸਾਹਿਬ ਵਿਚ ਹੋਈ ਜਿਸ ਵਿਚ ਮੁਖੀ ਅਕਾਲੀ ਨੇਤਾਵਾਂ ਨੇ 1 ਪੰਜਾਬ ਦੇ ਹਾਲਾਤਾਂ ਤੇ ਡੂੰਘੀ ਸੋਚ ਵਿਚਾਰ ਕੀਤੀ ਤੇ ਭਾਵੀ ਪ੍ਰੋਗਰਾਮ ਉਲੀਕਿਆ ।
੨੫ ਜੁਲਾਈ ਨੂੰ ਹੀ ਸੰਤ ਭਿੰਡਰਾਂ ਵਾਲਿਆਂ ਨੇ ਅੰਮ੍ਰਿਤਸਰ ਵਿਚ ਇਕੱਠ ਬੁਲਾਇਆ ।
੨੬ ਜੁਲਾਈ ੧੯੮੨ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਜਨਰਲ ਇਜਲਾਸ ਹੋਇਆ ਜਿਸ ਵਿਚ ਪੰਥਕ ਲੀਡਰਾਂ ਨੇ ਕਾਫੀ ਡੂੰਘੇ ਵਿਚਾਰ ਵਟਾਂਦਰੇ ਤੋਂ ਬਾਅਦ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੂੰ ਸਾਰੇ ਅਧਿਕਾਰ ਸੌਂਪ ਦਿਤੇ । ਸੰਤ ਜੀ ਨੇ, ਸਮੇਂ ਦੀ ਲੋੜ ਨੂੰ ਮੁਖ ਰਖਦਿਆਂ ਅਤੇ ਕੇਂਦਰ ਦੀ ਜਾਬਰ ਸਰਕਾਰ ਨਾਲ ਫੈਸਲਾਕੁੰਨ ਟੱਕਰ ਲੈਣ ਲਈ, ਕਪੂਰੀ ਦਾ ਨਹਿਰ ਰੋਕੂ ਮੋਰਚਾ ਅੰਮ੍ਰਿਤਸਰ ਤਬਦੀਲ ਕਰਨ ਅਤੇ ੪ ਅਗਸਤ ਤੋਂ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਧਾਰਮਿਕ, ਰਾਜਸੀ ਤੇ ਆਰਥਿਕ ਮੰਗਾਂ ਦੀ ਪੂਰਤੀ ਲਈ ਧਰਮ-ਯੁੱਧ ਮੋਰਚਾ ਆਰੰਭ ਕਰਨ ਦਾ ਐਲਾਨ ਕਰ ਦਿਤਾ । ਸੰਤ ਜੀ ਨੇ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਅਤੇ ਹੋਰ ਬੇਗੁਨਾਹ ਸਿੰਘਾਂ ਨੂੰ ਰਿਹਾ ਕਰਨ ਦੀ ਮੰਗ ਵੀ ਆਪਣੇ ਮੰਗ-ਚਾਰਟਰ ਵਿਚ ਸ਼ਾਮਲ ਕਰ ਲਈ । ਸ਼੍ਰੋਮਣੀ ਅਕਾਲੀ ਦਲ ਵਲੋਂ ਹੋਏ ਫੈਸਲੇ ਅਨੁਸਾਰ ਸੰਤ ਬਾਬਾ ਹਰਚੰਦਸਿੰਘ ਜੀ ਲੌਂਗੋਵਾਲ ਜੋ ਕਿ ਇਸ ‘ਧਰਮ-ਯੁਧ’ ਮੋਰਚੇ ਦੇ ਡਿਕਟੇਟਰ ਥਾਪੇ ਗਏ ਸਨ, ਨੇ ਐਲਾਨ ਕੀਤਾ ਕਿ ੪ ਅਗਸਤ ਨੂੰ ਇਕ ਬਹੁਤ ਵਡਾ ਜਥਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਬਕਾ ਮੁਖ-ਮੰਤਰੀ ਪੰਜਾਬ ਦੀ ਅਗਵਾਈ ਵਿਚ, ਪੰਜਾਬੀਆਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਗ੍ਰਿਫਤਾਰੀ ਦੇਵੇਗਾ ।
ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ, ਅਕਾਲੀ ਵਰਕਰਾਂ ਅਤੇ ਵਿਸ਼ਾਲ ਜਨ-ਸਮੂੰਹ ਦੇ ਸਾਹਮਣੇ ਜਦੋਂ ਸੰਤ ਜੀ ਨੇ ਇਹ ਪ੍ਰੋਗਰਾਮ ਰਖਿਆ ਤਾਂ ਜੈਕਾਰਿਆਂ ਦੀ ਗੂੰਜ ਨਾਲ ਆਸਮਾਨ ਗੂੰਜ ਉਠਿਆ। ਲੋਕਾਂ ਵਿਚ ਜੋਸ਼ ਤੇ ਉਤਸ਼ਾਹ ਦਾ ਹੜ ਆ ਗਿਆ।
੩ ਅਗਸਤ ਤਕ ਕਪੂਰੀ ਵਿਖੇ ‘ਨਹਿਰ ਰੋਕੂ ਮੋਰਚਾ ਚਲਦਾ ਰਿਹਾ । ਬਿਅ ੪ ਅਗਸਤ ਨੂੰ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ, ਸਾਬਕ ਮੁਖ-ਮੰਤਰੀ ਪੰਜਾਬ ਹੀਰਾਂ ਵਲੋਂ ਦੋ ਹਜ਼ਾਰ ਤੋਂ ਵਧ ਅਕਾਲੀ ਵਰਕਰਾਂ ਸਮੇਤ ਗ੍ਰਿਫਤਾਰੀ ਦੇਣ ਦੇ ਨਾਲ ਹੀ ‘ਧਰਮ-ਯੁੱਧ’ ਮੋਰਚਾ ਬਕਾਇਦਾ ਆਰੰਭ ਹੋ ਗਿਆ ।
ਚਾਹੀਦਾ ਤਾਂ ਇਹ ਸੀ ਕਿ, ਕੇਂਦਰ ਸਰਕਾਰ ਦੀ ਪੰਜਾਬ ਮਾਰੂ ਤੇ ਸਿੱਖ ਵਿਰੋਧੀ ਨੀਤੀ ਦੇ ਵਿਰੁੱਧ ਹੱਕ, ਸੱਚ ਤੇ ਇਨਸਾਫ ਦੇ ਪ੍ਰਾਪਤੀ ਲਈ ਲੜੇ ਜਾ ਰਹੇ ਹ੍ ਅ ਇਸ ਹੱਕੀ ਤੇ ਸੰਵਿਧਾਨਕ ਸੰਘਰਸ਼ ਵਿਚ ਅਪੋਜ਼ੀਸ਼ਨ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦਿੰਦੀਆਂ, ਪਰ ਆਸ ਦੇ ਉਲਟ ਭਾਜਪਾ, ਸੀ.ਪੀ.ਆਈ. ਤੇ ਸੀ.
ਪੀ.ਐਮ. ਆਦਿ ਨੇ ਆਪਣੇ ਸੌੜੇ ਰਾਜਸੀ ਹਿਤਾਂ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰੋਗਰਾਮ, ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਅਤੇ ਹੋਰ ਪੰਜਾਬੀਆਂ ਦੀਆਂ ਸਾਂਝੀਆਂ ਮੰਗਾਂ ਦਾ ਡਟਵਾਂ ਵਿਰੋਧ ਕਰਨਾ ਸ਼ੁਰੂ ਕਰ ਦਿਤਾ ਅਤੇ ਅਕਾਲੀ ਦਲ ਨੂੰ ਵੱਖਵਾਦੀ ਛ ਤੇ ਅੱਤਵਾਦੀ ਕਰਾਰ ਦੇ ਕੇ, ਉਸ ਵਿਰੁੱਧ ਪੰਦਰਵਾੜੇ ਮਨਾਉਣੇ ਸ਼ੁਰੂ ਕਰ ਦਿਤੇ ।
ਇਸ ਤਰ੍ਹਾਂ ਭਾਵੇਂ ਹੁਕਮਰਾਨ ਪਾਰਟੀ ਦੇ ਨਾਲ ਨਾਲ ਅਪੋਜ਼ੀਸ਼ਨ ਪਾਰਟੀਆਂ ਵੀ ਸਾਥ ਛੱਡ ਗਈਆਂ ਪਰ ਸ਼੍ਰੋਮਣੀ ਅਕਾਲੀ ਦਲ, ਬੜੀ ਮਜ਼ਬੂਤੀ ਤੇ ਦ੍ਰਿੜਤਾ ਨਾਲ, ਹੱਕ, ਸੱਚ ਤੇ ਇਨਸਾਫ ਪ੍ਰਾਪਤੀ ਲਈ, ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਅਗਵਾਈ ਵਿਚ ਆਪਣੀ ਡਗਰ ਦੇ ਚਲਦਾ ਰਿਹਾ।
ਸਰਕਾਰ ਨੂੰ ਆਸ ਸੀ ਕਿ ਇਹ ਮੋਰਚਾ ਬਹੁਤੇ ਦਿਨ ਨਹੀਂ ਚਲ ਸਕੇਗਾ, ਪਰ ਸਰਕਾਰ ਦੀ ਇਸ ਆਸ ਦੇ ਉਲਟ, ਮੋਰਚਾ ਦਿਨੋ-ਦਿਨ ਭਖਦਾ ਹੀ ਗਿਆ ਕ ਅਤੇ ਜਿਵੇਂ ਜਿਵੇਂ ਸਰਕਾਰ ਹੋਛੇ ਹਥਿਆਰਾਂ ਤੇ ਆਉਂਦੀ ਗਈ ਤਿਉਂ ਤਿਉਂ ਮੋਰਚੇ ਲਈ ਜੋਸ਼ ਤੇ ਉਤਸ਼ਾਹ ਵਧਦਾ ਗਿਆ ।
ਮੰਤਰੀ ਪਿੰਡਾਂ ਵਿਚ
ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਵਜ਼ੀਰ ਪਿੰਡਾਂ ਵਿਚ ਜਾਕੇ, ਪੰਚਾਇਤਾਂ ਕੋਲੋਂ ਲਿਖਵਾਉਣ ਕਿ ਉਨ੍ਹਾਂ ਦਾ ਮੋਰਚੇ ਨਾਲ ਕੋਈ ਸਬੰਧ ਨਹੀਂ । ਕੈਂਦਰੀ ਮਾਲਕਾਂ ਦੇ ਹੁਕਮ ਅਨੁਸਾਰ ਵਜ਼ੀਰਾਂ ਨੇ ਪਿੰਡਾਂ ਵਿਚ ਅਕਾਲੀ ਮੋਰਚੇ ਵਿਰੁਧ ਜਹਾਦ ਖੜਾ ਕਰ ਦਿਤਾ ਅਤੇ ਸਰਕਾਰੀ ਮਸ਼ੀਨਰੀ ਅਤੇ ਸਾਧਨ ਵਰਤਕੇ ਪੰਚਾਇਤਾਂ ਤੋਂ ਮੋਰਚੇ ਵਿਚ ਨਾ ਜਾਣ ਦੇ ਬਿਆਨ ਦਿਵਾਏ ਗਏ ।
ਸਰਕਾਰ ਨੂੰ ਪਤਾ ਨਹੀਂ ਇਸ ਮੁਹਿੰਮ ਦਾ ਕੋਈ ਫਾਇਦਾ ਹੋਇਆ ਜਾਂ ਨਾ ਪਰ ਇਸ ਨਾਲ ਅਕਾਲੀ ਮੋਰਚੇ ਦਾ ਪ੍ਰਚਾਰ ਘਰ ਘਰ ਪੁੱਜ ਗਿਆ ਅਤੇ ਸਤਿਆਗ੍ਰਹੀ ਜਥਿਆਂ ਦੀ ਗਿਣਤੀ ਵਧ ਗਈ । ਅਕਾਲੀ ਵਲੰਟੀਅਰਾਂ ਨੇ ਸ੍ਰੀ ਅਮ੍ਰਿਤਸਰ ਵਲ 1 ਵਹੀਰਾਂ ਘਤ ਦਿੱਤੀਆਂ ।
ਪੰਚਾਇਤਾਂ ਦੇ ਰੈਜ਼ੂਲੇਸ਼ਨ ਧਰੇ ਧਰਾਏ ਰਹਿ ਗਏ ਅਤੇ ਸਮੁਚੀਆਂ ਪੰਚਾਇਤਾਂ ਧਰਮ-ਯੁੱਧ ਮੋਰਚੇ ਵਿਚ ਕੁਦ ਪਈਆਂ ।
ਸੰਤ ਜੀ ਨੇ ਸਰਕਾਰ ਨੂੰ ਚੈਲਿੰਜ ਕੀਤਾ, ਸਰਕਾਰ ਕਿਸੇ ਵੀ ਪਿੰਡ ਦਾ ਨਾਮ ਲਵੇ, ਅਕਾਲੀ ਦਲ ਦਾ ਉਥੋਂ ਜਥਾ ਤਿਆਰ ਹੋਕੇ ਆਵੇਗਾ। ਸੰਤ ਜੀ ਦੇ ਇਸ ਚੈਲਿੰਜ ਨੇ ਸਰਕਾਰ ਦਾ ਲੱਕ ਤੋੜ ਦਿਤਾ ਤੇ ਵਜ਼ੀਰਾਂ ਨੂੰ ਦੰਦਲਾਂ ਪੈ ਗਈਆਂ। ਮੋਰਚੇ ਲਈ ਲੋਕਾਂ ਵਿਚ ਜੋਸ਼ ਤੇ ਉਤਸ਼ਾਹ ਦਾ ਹੜ੍ਹ ਆ ਗਿਆ। ਸਰਕਾਰ ਦੇ ਸਾਰੇ ਮਨਸੂਬੇ ਧਰੇ ਦੇ ਧਰੇ ਰਹਿ ਗਏ।
ਹਾਰ ਕੇ ਸਰਕਾਰ ਨੇ ਹਜ਼ਾਰਾਂ ਉਘੇ ਅਕਾਲੀ ਵਰਕਰਾਂ ਨੂੰ ਛਾਪੇ ਮਾਰ ਕੇ ਘਰਾਂ ਵਿਚੋਂ ਗ੍ਰਿਫਤਾਰ ਕਰ ਲਿਆ ਤਾਕਿ ਜਥੇ ਨਾ ਆ ਸਕਣ ਪਰ ਸਰਕਾਰ ਦੀ ਇਹ ਚਾਲ ਵੀ ਅਸਫਲ ਹੋ ਗਈ ।
ਮੋਰਚੇ ਦੀ ਚੜ੍ਹਤ
੧੮ ਅਗਸਤ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਦੇਸ਼ ਭਰ ਦੀਆਂ ਸਿਖ ਸੰਪਰਦਾਵਾਂ ਅਤੇ ਸੰਤਾਂ ਮਹਾਂਪੁਰਸ਼ਾਂ ਦੀ ਇਕ ਇਕੱਤਰਤਾ ਹੋਈ ਜਿਸ ਵਿਚ ਸਰਬ ਸੰਮਤੀ ਨਾਲ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਦੀ ਅਗਵਾਈ ਵਿਚ ਭਰੋਸਾ – ਪ੍ਰਗਤ ਕੀਤਾ ਗਿਆ ਅਤੇ ਉਨ੍ਹਾਂ ਨੂੰ ਧਰਮ ਯੁਧ ਮੋਰਚੇ ਵਿਚ ਸਰਗਰਮ ਹਿੱਸਾ ਲੈਣ ਤੇ ਹਰ ਕੁਰਬਾਨੀ ਕਰਨ ਦਾ ਵਿਸ਼ਵਾਸ ਦਿਵਾਇਆ ਗਿਆ ।
ਪੜਤਾਲੀਆ ਕਮੇਟੀ
੧੮ ਅਗਸਤ ਨੂੰ ਮੁਖ ਮੰਤਰੀ ਤੇ ਬੰਬ ਸੁਟਣ ਦਾ ਪ੍ਰਪੰਚ ਰਚ ਕੇ ਇਕ ਸਿਖ ਨੌਜਵਾਨ ਗੁਰਮੀਤ ਸਿੰਘ ਧੂੜ ਕੋਟ ਨੂੰ ਝੂਠੇ ਪੁਲਸ ਮੁਕਾਬਲੇ ਵਿਚ ਸ਼ਹੀਦ ਕਰ ਦਿਤਾ ਗਿਆ । ਇਸੇ ਤਰ੍ਹਾਂ ੨੦ ਅਗਸਤ ਨੂੰ ਇਕ ਇੰਡੀਅਨ ਬੋਇੰਗ ੭੩੭ ਜਹਾਜ਼ 1 ਅਗਵਾ ਕਰਨ ਦੇ ਦੋਸ਼ ਵਿਚ ਰਾਜਾਸਾਂਸੀ ਹਵਾਈ ਅੱਡੇ ਤੇ ਗੋਲੀ ਦਾ ਨਿਸ਼ਾਨਾ ਬਣਾ ਦਿਤਾ ਗਿਆ । ਪੰਜਾਬ ਪੁਲੀਸ ਦੇ ਇਨ੍ਹਾਂ ਗੈਰ-ਕਨੂੰਨੀ ਪੁਲਸ ਅਤਿਆਚਾਰਾਂ ਨੂੰ ਵੇਖਦੇ ਹੋਏ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਨੇ ਸੀਨੀਅਰ ਕਨੂੰਨਦਾਨ ਸ: ਅਜੀਤ ਸਿੰਘ ਸਰਹੱਦੀ ਦੀ ਅਗਵਾਈ ਵਿਚ ਇਕ ਜਾਂਚ ਕਮੇਟੀ ਬਣਾਈ ਜਿਸ ਨੇ ਪੰਜਾਬ ਭਰ ਵਿਚ ਹੋਏ ਅਖੌਤੀ ਪੁਲਸ ਮੁਕਾਬਲਿਆਂ ਦੀ ਜਾਂਚ ਕਰ ਕੇ ਆਪਣੀ ਰਿਪੋਰਟ ਸੰਤ ਜੀ ਨੂੰ ਦਿਤੀ ਅਤੇ ਇਨ੍ਹਾਂ ਰਾਜ- ਮੁਕਾਬਲਿਆਂ ਨੂੰ ਬਿਲਕੁਲ ਝੂਠੇ ਪਾਇਆ ।
ਇਸ ਧਰਮ ਯੁਧ ਮੋਰਚੇ ਦੌਰਾਨ ਅਕਾਲੀ ਵਰਕਰਾਂ ਨੇ ਜਿਸ ਸਿਦਕ ਅਤੇ ਵਿਚਾ ਸਬਰ ਦਾ ਪ੍ਰਗਟਾਵਾ ਕੀਤਾ ਉਹ ਵੀ ਅਦੁੱਤੀ ਸੀ । ਕਈ ਅਕਾਲੀ ਵਰਕਰਾਂ ਜੋ ਕਿ ਰਾਜ- ਜੇਲ੍ਹਾਂ ਵਿਚ ਬੰਦ ਸਨ ਦੇ ਪਿਆਰੇ ਰਿਸ਼ਤੇਦਾਰ (ਪੁੱਤਰ, ਪਿਤਾ ਜਾਂ ਭਾਈ) ਅਕਾਲ ਚਲਾਣਾ ਕਰ ਗਏ ਪਰ ਅਕਾਲੀ ਵਰਕਰਾਂ ਨੇ ਲੀਡਰਸ਼ਿਪ ਦੇ ਕਹਿਣ ਦੇ ਬਾਵਜੂਦ ਜ਼ਮਾਨਤਾਂ ਕਰਵਾਉਣ ਤੋਂ ਇਨਕਾਰ ਕਰ ਦਿਤਾ।
ਜਦੋਂ ਸ਼੍ਰੋਮਣੀ ਅਕਾਲੀ ਦਲ ਨੇ ‘ਧਰਮ-ਯੁੱਧ ਮੋਰਚਾ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਸੀ ਤਾਂ ਸਰਕਾਰ ਤੋਂ ਇਲਾਵਾ ਭਾਰਤ ਦੀਆਂ ਕੁਲ ਅਪੋਜ਼ੀਸ਼ਨ ਪਾਰਟੀਆਂ ਖਾਸ ਕਰ, ਦੋਵੇਂ ਕਮਿਊਨਿਸਟ ਪਾਰਟੀਆਂ ਅਤੇ ਭਾਜਪਾ ਨੇ ਸ਼੍ਰੋਮਣੀ ਅਕਾਲੀ ਦਲ ਤੇ ਉਸਦੀਆਂ ਮੰਗਾਂ ਦੇ ਵਿਰੁਧ ਤੁਫਾਨਿ-ਬਦ-ਤਮੀਜ਼ੀ ਖੜਾ ਕਰ ਦਿਤਾ ਸੀ ਪਰ ਜਿਵੇਂ ਜਿਵੇਂ ਮੋਰਚਾ ਤੇਜ਼ ਹੋ ਰਿਹਾ ਸੀ, ਵਿਰੋਧੀ ਪਾਰਟੀਆਂ ਦੀ ਵਿਰੋਧਤਾ ਢਿਲੀ ਪੈ ਰਹੀ ਸੀ, ਹੁਣ ਕਮਿਊਨਿਸਟ ਪਾਰਟੀਆਂ ਖਾਸ ਕਰ ਕਾਮਰੇਡ ਹਰਕਿਸ਼ਨ ਸਿੰਘ ਸੁਰਜੀਤ ਜੋ ਕਿ ਪਹਿਲਾਂ ਬੜੇ ਜਲਾਲ ਵਿਚ ਸਨ, ਦੱਬੀ ਜ਼ਬਾਨ ਨਾਲ ਦੀ ਕਹਿਣ ਲਗ ਪਏ ਸਨ ਕਿ, ਅਕਾਲੀ ਦਲ ਦੀਆਂ ਮੰਗਾਂ ਤਾਂ ਠੀਕ ਹਨ ਪਰ ਮੋਰਚਾ ਗਲਤ ਹੈ ।
ਬਾਬੂ ਜਗਜੀਵਨ ਰਾਮ ਵਲੋਂ ਹਮਾਇਤ
ਭਾਰਤ ਦੀਆਂ ਅਪੋਜ਼ੀਸ਼ਨ ਪਾਰਟੀਆਂ ਵਿਚੋਂ ਸਭ ਤੋਂ ਪਹਿਲਾਂ ਪ੍ਰਸਿੱਧ ਹਰੀਜਨ ਨੇਤਾ ਬਾਬੂ ਜਗਜੀਵਨ ਰਾਮ ਨੇ ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਕੀਤੇ ਧਰਮ-ਯੁੱਧ ਮੋਰਚੇ ਦੀ ਹਮਾਇਤ ਕੀਤੀ ।
ਇਸੇ ਤਰ੍ਹਾਂ ਪੰਜਾਬ ਕਾਂਗਰਸ ਦੇ ਦੋ ਪ੍ਰਸਿੱਧ ਆਗੂਆਂ, ਸ: ਮਹਿੰਦਰ ਸਿੰਘ ਗਿੱਲ ਅਤੇ ਸ: ਨਸੀਬ ਸਿੰਘ ਗਿੱਲ ਨੇ, ਅਕਾਲੀ ਮੰਗਾਂ ਦੀ ਹਮਾਇਤ ਕੀਤੀ, ਜਿਸ ਤੋਂ ਕਾਂਗਰਸੀ ਆਗੂ ਪਿੱਟ ਉਠੇ !
ਗਾਂਧੀ ਪੀਸ ਫਾਊਂਡੇਸ਼ਨ
ਗਾਂਧੀ ਪੀਸ ਫਾਊਂਡੇਸ਼ਨ ਨਾਮ ਦੀ, ਗੈਰ ਰਾਜਸੀ ਸੰਸਥਾ ਦੇ ਮੁਖੀ, ਸ੍ਰੀ ਰਾਜਮੋਹਨ ਗਾਂਧੀ ਜੋਕਿ ਮਹਾਤਮਾ ਗਾਂਧੀ ਦੇ ਪੋਤਰੇ ਹਨ ਤੇ ਸ੍ਰੀ ਮਤੀ ਸੁਸ਼ੀਲਾ ਨਈਅਰ ਤੇ ਅਧਾਰਿਤ ਇਕ ਵਫਦ ਨੇ ਅਗਸਤ ਦੇ ਆਖਰੀ ਹਫਤੇ, ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਨਾਲ ਮੁਲਾਕਾਤ ਕੀਤੀ । ਇਹ ਵਫਦ ਲੁਧਿਆਣਾ ਜੇਲ੍ਹ ਵਿਚ ਸ: ਬਾਦਲ ਨੂੰ ਵੀ ਮਿਲਿਆ ਤੇ ਉਨ੍ਹਾਂ ਨਾਲ ਅਕਾਲੀ ਮੰਗਾਂ ਬਾਰੇ ਵਿਚਾਰ ਵਟਾਂਦਰਾ ਕੀਤਾ । ਪਿਛੋਂ ਪੰਜਾਬੀ ਯੂਨੀਵਰਸਿਟੀ ਵਿਚ ਬੋਲਦਿਆਂ ਸ੍ਰੀ ਰਾਜਮੋਹਨ ਗਾਂਧੀ ਨੇ ਕਿਹਾ ਕਿ, ‘ਪੰਜਾਬ ਵਿਚ ਅਮਨ ਲਈ, ਮਸਲੇ ਦਾ ਹਲ ਰਾਜਨੀਤਕ ਹੋਵੇ ।” ਉਨ੍ਹਾਂ ਨੇ ਕਈ ਅਕਾਲੀ ਮੰਗਾਂ ਦੀ ਖੁਲ੍ਹੇ ਆਮ ਹਮਾਇਤ ਕੀਤੀ । ਭਾਜਪਾ ਨੇ ਵੀ ਆਪਣੇ ‘ਬੰਗਲੌਰ ਸੈਸ਼ਨ’ ਵਿਚ, ਪੰਜਾਬ ਦੇ ਮਸਲਿਆਂ ਦੇ ਸਾਰੇ ਪੁਆੜੇ ਲਈ ਕਾਂਗਰਸ ਨੂੰ ਜੁੰਮੇਵਾਰ ਠਹਿਰਾਇਆ ।
ਜਥੇਦਾਰ ਟੌਹੜਾ ਦੀ ਗ੍ਰਿਫਤਾਰੀ
੫ ਸਤੰਬਰ ੧੯੮੨ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਨੇ ਢਾਈ ਹਜ਼ਾਰ ਤੋਂ ਵਧ ਸਿੰਘਾਂ ਸਿੰਘਣੀਆਂ ਦੇ ਇਕ ਬਹੁਤ ਵੱਡੇ ਜਥੇ ਨਾਲ ਗ੍ਰਿਫਤਾਰੀ ਦਿਤੀ । ਇਸ ਜਥੇ ਵਿਚ (ਰੀ) ਜਨਰਲ ਸੁਬੇਗ ਸਿੰਘ ਨੇ ਵੀ ਗ੍ਰਿਫਤਾਰੀ ਦਿਤੀ ।
ਇਸ ਵੱਡੇ ਜਥੇ ਦੀ ਗ੍ਰਿਫਤਾਰੀ ਨਾਲ ਜਿਥੇ ਸਰਕਾਰ ਦੇ ਪੈਰਾਂ ਤੋਂ ਜ਼ਮੀਨ ਹਿੱਲ ਗਈ ਉਥੇ ਧਰਮ ਯੁਧ ਮੋਰਚਾ ਆਪਣੇ ਪੂਰੇ ਜੋਬਨ ਤੇ ਆ ਗਿਆ । ਸਰਕਾਰ ਕਈ ਦਿਨ ਇਸ ਜਥੇ ਨੂੰ ਜੇਲ੍ਹਾਂ ਵਿਚ ਐਡਜਸਟ ਨਾ ਕਰ ਸਕੀ ।
ਦੇਸ਼ ਦੇ ਮੁਖੀ ਸਿਆਸਤਦਾਨਾਂ ਵਲੋਂ ਸੱਚ ਦਾ ਪ੍ਰਗਟਾਵਾ
ਇਨ੍ਹਾਂ ਹੀ ਦਿਨਾਂ ਵਿਚ ਸ੍ਰੀ ਹੇਮਵਤੀ ਨੰਦਨ ਬਹੁਗਣਾ ਨੇ ਸੂਬਿਆਂ ਨੂੰ ਵਧ ਅਧਿਕਾਰਾਂ ਦੀ ਖੁਲ੍ਹ ਕੇ ਹਮਾਇਤ ਕੀਤੀ । ਇਸੇ ਤੇ ਰੂਸ ਵਿਚ ਭਾਰਤ ਦੇ ਸਾਬਕਾ ਸਫੀਰ ਸ੍ਰੀ ਇੰਦਰ ਕੁਮਾਰ ਗੁਜਰਾਲ ਨੇ ਵੀ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਖੁਲ੍ਹੀ ਹਮਾਇਤ ਕਰਕੇ, ਸੂਬਿਆਂ ਲਈ ਅੰਦਰੂਨੀ ਖੁਦਮੁਖਤਿਆਰੀ ਦੀ ਮੰਗ ਕੀਤੀ । ਇਨ੍ਹਾਂ ਕੌਮੀ ਨੇਤਾਵਾਂ ਦੇ ਵਿਚਾਰਾਂ ਨਾਲ ‘ਧਰਮ ਯੁਧ ਮੋਰਚੇ’ ਨੂੰ ਬੜਾ ਬਲ ਮਿਲਿਆ।
ਪੰਜਾਬ ਦੀਆਂ ਜੇਲ੍ਹਾਂ ਭਰ ਗਈਆਂ
ਭਾਵੇਂ ਕਾਂਗਰਸੀ ਵਜ਼ੀਰ ਦਾਅਵੇ ਕਰਦੇ ਸਨ ਕਿ ਅਕਾਲੀ ਦਲ ਨੂੰ ਵਲੰਟੀਅਰ ਨਹੀਂ ਮਿਲਣੇ, ਪਰ ੧੦ ਸਤੰਬਰ ੧੯੮੨ ਤਕ ਪੰਜਾਬ ਦੀਆਂ ਜੇਲ੍ਹਾਂ ਵਿਚ ੨੦ ਹਜ਼ਾਰ ਤੋਂ ਵੱਧ ਅਕਾਲੀ ਪੁੱਜ ਚੁਕੇ ਸਨ, ਜੋ ਕਿ ਪੰਜਾਬ ਦੀਆਂ ਜੇਲ੍ਹਾਂ ਦੀ ਕੁਲ ਸਮਰੱਥਾ ਤੋਂ ਤਿੰਨ ਗੁਣਾ ਤੋਂ ਵੀ ਵਧ ਸਨ । ਸਰਕਾਰ ਅਮਲੀ ਤੌਰ ਤੇ ਹਾਰ ਚੁਕੀ ਸੀ ।
ਜੇਲ੍ਹਾਂ ਵਿਚ ਸ਼ਹਾਦਤਾਂ
ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਅਕਾਲੀ ਸਤਿਆਗ੍ਰਹੀਆਂ ਦੀ ਗਿਣਤੀ ਜੇਲ੍ਹਾਂ ਦੀ ਸਮਰਥਾ ਤੋਂ ਕਿਤੇ ਵਧ ਚੁਕੀ ਸੀ । ਇਸ ਲਈ ਜੇਲ੍ਹਾਂ ਦਾ ਸਾਰਾ ਪ੍ਰਬੰਧ ਤਹਿਸ਼ ਨਹਿਸ਼ ਹੋ ਗਿਆ ਸੀ । ਸਰਕਾਰ ਅਕਾਲੀ ਸਤਿਆਗ੍ਰਹੀਆਂ ਪ੍ਰਤੀ ਮੁਜਰਮਾਨਾ ਅਨਗਹਿਲੀ ਵਰਤ ਰਹੀ ਸੀ । ਕੈਦੀਆਂ ਦੀ ਖੁਰਾਕ, ਜੇਲ੍ਹਾਂ ਵਿਚ ਸਫਾਈ ਦਾ ਪ੍ਰਬੰਧ ਅਤਿ ਘਟੀਆ ਸੀ । ਡਾਕਟਰੀ ਸਹੂਲਤਾਂ ਨਾਂ-ਮਾਤਰ ਸਨ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਹਜ਼ਾਰਾਂ ਅਕਾਲੀ ਕੈਦੀ ਜੇਲ੍ਹਾਂ ਵਿਚ ਬਿਮਾਰ ਹੋ ਗਏ ਅਤੇ ਬਹੁਤ ਸਾਰੇ ਦੁਆਈਆਂ ਖੁਣੋਂ ਸ਼ਹੀਦ ਹੋ ਗਏ ।
ਤਰਨ ਤਾਰਨ ਰੇਲ-ਬੱਸ ਹਾਦਸਾ
੧੧ ਤੇ ੧੨ ਸਤੰਬਰ ਦੀ ਰਾਤ ਇਕ ਕਹਿਰ ਦੀ ਰਾਤ ਸੀ, ਜਿਸ ਨੂੰ ਅਸੀਂ ਧਰਮ ਯੁਧ ਮੋਰਚੇ ਦੀ ਸਭ ਤੋਂ ਵਧ ਖੂਨੀ ਰਾਤ ਕਹਿ ਸਕਦੇ ਹਾਂ । ਪੰਜਾਬ ਸਰਕਾਰ ਸੈਂਕੜੇ ਅਕਾਲੀ ਵਰਕਰਾਂ ਨੂੰ ਗ੍ਰਿਫਤਾਰ ਕਰਕੇ, ਬੜੀ ਅਨਗਹਿਲੀ ਨਾਲ ਰਾਤ ਨੂੰ ਬੱਸਾਂ ਦੇ ਕਾਫਲੇ ਦੂਰ ਦੁਰਾਡੀਆਂ ਜੇਲ੍ਹਾਂ ਵਲ ਤੋਰ ਦਿੰਦੀ ਸੀ । ੧੧ ਸਤੰਬਰ ਦੀ ਰਾਤ ਨੂੰ ਅਕਾਲੀ ਸਤਿਆਗ੍ਰਹੀਆਂ ਨਾਲ ਭਰੀਆਂ ਬੱਸਾਂ ਦਾ ਇਕ ਕਾਫਲਾ ਫਿਰੋਜ਼ਪੁਰ ਵਲ ਤੋਰ ਦਿਤਾ ਗਿਆ ।
ਤਰਨ ਤਾਰਨ ਦੇ ਫਾਟਕ ਤੇ ਅਕਾਲੀ ਵਰਕਰਾਂ ਦੀ ਭਰੀ ਹੋਈ ਬੱਸ, ਰੇਲ- ਗੱਡੀ ਨਾਲ ਟਕਰਾ ਗਈ, ਜਿਸ ਦੇ ਸਿੱਟੇ ਵਜੋਂ ੩੪ ਸਿੰਘ ਪੁਰਜ਼ਾ ਪੁਰਜ਼ਾ ਹੋ ਕੇ ਮੌਕੇ ਤੇ ਹੀ ਸ਼ਹੀਦ ਹੋ ਗਏ ਅਤੇ ਬਾਕੀ ਗੰਭੀਰ ਰੂਪ ਵਿਚ ਜ਼ਖਮੀ । ਇਸ ਬਦਕਿਸਮਤ ਬਸ ਵਿਚ ਸਰਕਲ ਨੂਰਪੁਰ ਬੇਦੀ ਅਤੇ ਜਲੰਧਰ ਜ਼ਿਲੇ ਦੇ ਸਿੰਘ ਸਨ।
ਇਸ ਭਿਆਨਕ ਸਾਕੇ ਨਾਲ ਵਿਸ਼ਵ ਭਰ ਦੇ ਸਿਖਾਂ ਵਿਚ ਗੁਸੇ ਤੇ ਜੋਸ਼ ਦੀ ਲਹਿਰ ਦੌੜ ਗਈ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੋਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਨੇ, ਇਸ ਦੁਰਘਟਨਾ ਨੂੰ, ਸਰਕਾਰ ਦੀ ਅਕਾਲੀ ਵਰਕਰਾਂ ਵਿਰੁਧ ਸਾਜ਼ਸ਼ ਕਰਾਰ ਦਿਤਾ । ਬਾਅਦ ਵਿਚ ਇਸ ਦੁਰਘਟਨਾ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਵੀ ਇਸ ਦੁਰਘਟਨਾ ਲਈ ਰੇਲਵੇ ਨੂੰ ਹੀ ਦੋਸ਼ੀ ਠਹਿਰਾਇਆ ।
ਸ਼ਹੀਦਾਂ ਦੇ ਪ੍ਰਵਾਰਾਂ ਦੀ ਸਹਾਇਤਾ ਤੇ ਜ਼ਖਮੀ ਸਿੰਘਾਂ ਦੀ ਸੇਵਾ ਸੰਭਾਲ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਦੇ ਆਦੇਸ਼ ਅਨੁਸਾਰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੇ ਧਰਮ ਯੁਧ ਮੋਰਚੇ ਵਿਚ ਇਨ੍ਹਾਂ ਮਹਾਨ ਸ਼ਹੀਦਾਂ ਦੇ ਪ੍ਰਵਾਰਾਂ ਦੀ ਸਹਾਇਤਾ ਕੀਤੀ ਅਤੇ ਜ਼ਖਮੀਆਂ ਦੀ ਸੇਵਾ ਸੰਭਾਲ ਦੀ ਜ਼ਿਮੇਂਵਾਰੀ ਵੀ ਅਕਾਲੀ ਦਲ ਨੇ ਲੈ ਲਈ । ਸ਼ਹੀਦਾਂ ਨਮਿਤ ਰਖੇ ਸ੍ਰੀ ਅਖੰਡ ਪਾਠ ਦੇ ਭੋਗ ਸਮੇਂ, ਭਰੇ ਹੋਏ ਗਲੇ ਨਾਲ ਸੰਤ ਜੀ ਨੇ ਐਲਾਨ ਕੀਤਾ ਕਿ :
“ਸ਼ਹੀਦਾਂ ਦੇ ਪ੍ਰਵਾਰ ਪੰਥ ਦੇ ਪ੍ਰਵਾਰ ਹਨ ਅਤੇ ਸ਼ਹੀਦਾਂ ਦੇ ਸੁਪਨੇ ਪੂਰੇ ਹੋਣ ਤਕ ਅਸੀਂ ਇਸ ਸੰਘਰਸ਼ ਨੂੰ ਜਾਰੀ ਰੱਖਾਂਗੇ ।’
ਬਾਬੂ ਜਗਜੀਵਨ ਰਾਮ ਤੇ ਸ੍ਰੀ ਬਹੁਗੁਣਾ ਸਮੇਤ ਦੇਸ਼ ਭਰ ਵਿਚੋਂ ਸੰਤ ਜੀ ਦੇ ਨਾਮ ਸ਼ੋਕ ਸੁਨੇਹੇ ਪੁਜੇ ।
ਅਖੰਡ ਕੀਰਤਨੀ ਜਥਾ ਵੀ ਮੈਦਾਨ ਵਿਚ
ਜਿਵੇਂ ਜਿਵੇਂ ਸਰਕਾਰੀ ਜਬਰ ਤੇਜ਼ ਹੋ ਰਿਹਾ ਸੀ, ਧਰਮ ਯੁੱਧ ਮੋਰਚਾ ਇਕ ‘ਲੋਕ-ਲਹਿਰ’ ਬਣਦਾ ਜਾ ਰਿਹਾ ਸੀ । ਸਿੱਖ ਪੰਥ ਦੇ ਸਾਰੇ ਅੰਗ ਹੌਲੀ ਹੌਲੀ ਇਸ ਧਰਮ ਯੁੱਧ ਵਿਚ ਕੁਦ ਪਏ । ਅਖੰਡ ਕੀਰਤਨੀ ਜਥੇ ਦੇ ਸਿੰਘ ਤੇ ਸਿੰਘਣੀਆਂ ਨੇ, ਜੋ ਨਾਮ-ਸਿਮਰਨ ਦੇ ਮੁਜਸਮੇ ਸਨ ਵੀ ਸਰਕਾਰ ਦੇ ਸਿੱਖੀ ਤੇ ਹੋ ਰਹੇ ਹਮਲੇ ਸਹਿਣ ਨਾ ਕਰਦੇ ਹੋਏ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਦੇ ਪੂਰਨਿਆਂ ਤੇ ਚਲਦੇ ਹੋਏ ਸੁਕਵੈਡਰਨ ਲੀਡਰ ਭਾਈ ਰਾਮ ਸਿੰਘ ਜੀ ਅਤੇ ਬੀਬੀ ਹਰਸ਼ਰਨ ਕੌਰ ਦੀ ਅਗਵਾਈ ਵਿਚ ਆਪਣੀਆਂ ਸੇਵਾਵਾਂ ਸੰਤ ਜੀ ਦੇ ਹਵਾਲੇ ਕਰ ਦਿਤੀਆਂ ਤੇ ੧੪ ਸਤੰਬਰ ੧੯੮੨ ਨੂੰ ਇਕ ਭਾਰੀ ਜਥੇ ਸਮੇਤ ਗ੍ਰਿਫ਼ਤਾਰ ਹੋਏ ।
ਚੀਫ ਖਾਲਸਾ ਦੀਵਾਨ ਵਲੋਂ ਹਮਾਇਤ
ਚੀਫ ਖਾਲਸਾ ਦੀਵਾਨ ਵਲੋਂ ਧਰਮ ਯੁੱਧ ਮੋਰਚੇ ਦੀ ਮੁਕੰਮਲ ਹਮਾਇਤ ਕੀਤੀ ਗਈ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਹ ਅਕਾਲੀ ਦਲ ਦੀਆਂ ਮੰਗਾਂ ਤੁਰੰਤ ਪ੍ਰਵਾਨ ਕਰੇ । ਸੁਰੇਸ਼ ਬਾਬੂ ਅੰਮ੍ਰਿਤਸਰ ਵਿਚ
ਕਾਂਗ੍ਰਸ ਜੇ. ਦੇ ਪ੍ਰਧਾਨ ਬਾਬੂ ਜਗਜੀਵਨ ਰਾਮ ਨੇ ਜਿਥੇ ਧਰਮ ਯੁੱਧ ਮੋਰਚੇ ਦੀ ਖੁਲ੍ਹੀ ਹਮਾਇਤ ਕੀਤੀ ਉਥੇ ਆਪਣੇ ਸਪੁੱਤਰ ਸ੍ਰੀ ਸੁਰੇਸ਼ ਰਾਮ ਅਤੇ ਕਾਂਗਰਸ (ਜੇ) ਦੇ ਜਨਰਲ ਸਕੱਤਰ ਸ੍ਰੀ ਬ੍ਰਿਜ ਮੋਹਨ ਨੂੰ ੧੭ ਸਤੰਬਰ ਨੂੰ ਉਚੇਚਾ ਅੰਮ੍ਰਿਤਸਰ ਭੇਜਿਆ । ਉਪਰੋਕਤ ਦੋਹਾਂ ਆਗੂਆਂ ਨੇ ਮੰਜੀ ਸਾਹਿਬ ਦੀ ਸਟੇਜ ਤੋਂ ਧਰਮ ਯੁਧ ਮੋਰਚੇ ਦੀ ਹਮਾਇਤ ਕੀਤੀ । ਸ੍ਰੀ ਬ੍ਰਿਜ ਮੋਹਨ ਨੇ ਕਿਹਾ ਕਿ, ‘ਸੰਤ ਜੀ ਦੀ ਸੁਚੱਜੀ ਅਗਵਾਈ ਨੇ ਦੇਸ਼ ਨੂੰ ਅੱਗ ਦੀਆਂ ਲਪਟਾਂ ਵਿਚ ਸੜਨੋਂ ਬਚਾਅ ਲਿਆ ਹੈ।’
ਸ: ਸੁਖਜਿੰਦਰ ਸਿੰਘ ਸਾਬਕ ਵਿਦਿਆ ਮੰਤਰੀ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਦੇ ਅਦੇਸ਼ ਅਨੁਸਾਰ, ਸ਼੍ਰੋਮਣੀ ਅਕਾਲੀ ਦਲ ਦੀਆਂ ਨੀਤੀਆਂ ਤੇ ਪ੍ਰੋਗਰਾਮ ਵਿਚ ਵਿਸ਼ਵਾਸ ਪ੍ਰਗਟ ਕਰਦਿਆਂ ੧੯ ਸਤੰਬਰ ਨੂੰ ਹਜ਼ਾਰਾਂ ਸਿੰਘਾਂ ਸਮੇਤ ਗ੍ਰਿਫਤਾਰੀ ਦਿਤੀ।
ਜੇਲ੍ਹ ਕਮੇਟੀ
ਪੰਜਾਬ ਭਰ ਦੀਆਂ ਜੇਲ੍ਹਾਂ ਅਕਾਲੀ ਕੈਦੀਆਂ ਨਾਲ ਨਕੋ ਨੱਕ ਭਰੀਆਂ ਹੋਈਆਂ ਸਨ । ਜੇਲ੍ਹਾਂ ਵਿਚ ਸਫਾਈ, ਇਲਾਜ ਅਤੇ ਖੁਰਾਕ ਦੀ ਬੜੀ ਮਾੜੀ ਹਾਲਤ ਸੀ, ਸੈਂਕੜੇ ਅਕਾਲੀ ਵਰਕਰ ਬਿਮਾਰ ਹੋ ਗਏ ਸਨ। ਸੋ ਜੇਲ੍ਹਾਂ ਦੇ ਪ੍ਰਬੰਧ ਅਤੇ ਅਕਾਲੀ ਸਤਿਆਗ੍ਰਹੀਆਂ ਦੀਆਂ ਲੋੜਾਂ ਦਾ ਧਿਆਨ ਰਖਣ ਲਈ ਸੰਤ ਜੀ ਨੇ ਇਕ ਜੇਲ੍ਹ ਕਮੇਟੀ ਦੀ ਸਥਾਪਨਾ ਕੀਤੀ, ਜਿਸ ਵਿਚ ਸ: ਪ੍ਰਕਾਸ਼ ਸਿੰਘ ਮਜੀਠਾ ਐਮ. ਐਲ.ਏ., ਸ: ਮਹਿੰਦਰ ਸਿੰਘ ਦੁੱਲਟ ਅਤੇ ਜ: ਹਰਭਜਨ ਸਿੰਘ ਸੰਧੂ ਮੈਂਬਰ ਲਏ ਗਏ । ਇਸ ਕਮੇਟੀ ਨੇ ਸਾਰੀਆਂ ਜੇਲ੍ਹਾਂ ਦਾ ਦੌਰਾ ਕਰਕੇ ਰਿਪੋਰਟ ਸੰਤ ਜੀ ਨੂੰ ਪੇਸ਼ ਕੀਤੀ ।
ਪੰਥਕ ਏਕਤਾ
ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿ: ਕ੍ਰਿਪਾਲ ਸਿੰਘ ਜੀ ਨੇ ਸਮੂੰਹ ਸਿਖ ਜਗਤ ਨੂੰ ਅਪੀਲ ਕੀਤੀ ਕਿ ਉਹ, ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਇਕ ਨਿਸ਼ਾਨ, ਇਕ ਪ੍ਰਧਾਨ ਤੇ ਇਕ ਵਿਧਾਨ ਵਿਚ ਇਕੱਠੇ ਹੋ ਜਾਣ । ਇਸ ਅਪੀਲ ਨੂੰ ਮੰਨਦੇ ਹੋਏ ਜਥੇਦਾਰ ਜਗਦੇਵ ਸਿੰਘ ਤਲਵੰਡੀ ਵਖਰਾ ਮੋਰਚਾ ਖਤਮ ਕਰਕੇ ਅੰਮ੍ਰਿਤਸਰ ਆਏ ਤੇ ੩੦ ਸਤੰਬਰ ਨੂੰ ਉਨ੍ਹਾਂ ਨੇ ਆਪਣੀਆਂ ਸੇਵਾਵਾਂ ਸੰਤ ਲੌਂਗੋਵਾਲ ਦੇ ਸਪੁਰਦ ਕਰ ਦਿਤੀਆਂ ।
ਸੰਤ ਜੀ ਨੇ ਉਨ੍ਹਾਂ ਨੂੰ ਸਾਰੀਆਂ ਜੇਲ੍ਹਾਂ ਵਿਚ ਜਾ ਕੇ ਅਕਾਲੀ ਨੇਤਾਵਾਂ ਨਾਲ ਵਿਚਾਰ ਵਟਾਂਦਰਾ ਕਰਨ ਤੇ ਜੇਲ੍ਹਾਂ ਦਾ ਪ੍ਰਬੰਧ ਦੇਖਣ ਲਈ ਕਿਹਾ।
ਜੇਲ੍ਹਾਂ ਦੀ ਮਾੜੀ ਹਾਲਤ
ਜੇਲ੍ਹਾਂ ਦੀ ਖੁਰਾਕ ਇੰਨੀ ਮਾੜੀ ਸੀ ਤੇ ਦਵਾਈਆਂ ਆਦਿ ਦਾ ਪ੍ਰਬੰਧ ਇੰਨਾ ¡ ਘਟੀਆ ਸੀ ਕਿ ੪ ਅਕਤੂਬਰ ਤਕ ੧੬ ਅਕਾਲੀ ਸਤਿਆਗ੍ਰਹੀ ਜੇਲ੍ਹਾਂ ਦੇ ਮਾੜੇ ਪ੍ਰਬੰਧ ਦੀ ਭੇਂਟ ਹੋ ਚੁਕੇ ਸਨ ।
ਦੇਸ਼ ਦੇ ਅਪੋਜ਼ੀਸ਼ਨ ਨੇਤਾਵਾਂ ਨੂੰ ਸੱਦਾ
ਪੰਜਾਬ ਦੀਆਂ ਜੇਲ੍ਹਾਂ ਦੀ ਹਾਲਤ ਬੜੀ ਮਾੜੀ ਸੀ । ਅਕਾਲੀ ਵਰਕਰ ਭੇਡ ਬੱਕਰੀਆਂ ਵਾਂਗ ਜੇਲ੍ਹਾਂ ਵਿਚ ਤੁੰਨੇ ਹੋਏ ਸਨ, ਸਫਾਈ ਅਤੇ ਖੁਰਾਕ ਦਾ ਪ੍ਰਬੰਧ ਨਾਕਸ ਸੀ ਅਤੇ ਦਵਾਈਆਂ ਦੀ ਬਿਲਕੁਲ ਅਨਹੋਂਦ ਸੀ । ਸੈਂਕੜੇ ਸਿੰਘ ਹਸਪਤਾਲਾਂ ਵਿਚ ਬਿਮਾਰ ਪਏ ਦੁਆਈ ਖੁਣੋ ਤੜਫ ਰਹੇ ਸਨ । ਖਾਣ ਲਈ ਦਿਤੀ ਜਾਣ ਵਾਲੀ ਖੁਰਾਕ ਪਸ਼ੂਆਂ ਦੀ ਖੁਰਾਕ ਤੋਂ ਵੀ ਭੈੜੀ ਸੀ । ਮੁਕਦੀ ਗੱਲ ਪੰਜਾਬ ਦੀਆਂ ਜੇਲ੍ਹਾਂ * ਨਰਕ ਦਾ ਪ੍ਰਤੱਖ ਨਮੂਨਾ ਸਨ।
ਐਸੀ ਹਾਲਤ ਨੂੰ ਵੇਖਦੇ ਹੋਏ ਸੰਤ ਬਾਬਾ ਹਰਚੰਦ ਸਿੰਘ ਜੀ ਲੌ’ਗੋਵਾਲ ਨੇ ਸ ਦੇਸ਼ ਦੇ ਮੁਖੀ ਨੇਤਾਵਾਂ, ਪਾਰਲੀਮੈਂਟ ਦੇ ਮੈਂਬਰ ਤੇ ਬਿਦੇਸ਼ੀ ਏਜੰਸੀਆਂ ਨੂੰ ਪੰਜਾਬ ਦੀਆਂ ਜੇਲ੍ਹਾਂ ਦਾ ਦੌਰਾ ਕਰਨ ਦਾ ਸੱਦਾ ਦਿੱਤਾ । ਇਸ ਕੰਮ ਲਈ, ਸੰਤ ਜੀ ਨੇ 1 ਸ: ਬਲਵੰਤ ਸਿੰਘ ਰਾਮੂੰਵਾਲੀਆ ਸਾਬਕ ਐਮ. ਪੀ. ਦੀ ਡਿਊਟੀ ਲਾਈ । ਸ: ਰਾਮੂੰਵਾਲੀਆ ਦੀਆਂ ਅਣਥੱਕ ਕੋਸ਼ਸ਼ਾਂ ਸਦਕਾ, ਪਾਰਲੀਮੈਂਟ ਦੇ ਮੈਂਬਰਾਂ ਦੇ ਇਕ ਵਫਦ, ਜਿਸ ਵਿਚ, ਸ੍ਰੀ ਪ੍ਰਮਿਲਾ ਦੰਡਵਤੇ ਵੀ ਸ਼ਾਮਲ ਸੀ, ਨੇ ਪੰਜਾਬ ਦੀਆਂ ਜੇਲ੍ਹਾਂ ਦਾ ਮੁਆਇਨਾ ਕੀਤਾ ਤੇ ਅਕਾਲੀ ਸਤਿਆਗ੍ਰਹੀਆਂ ਨੂੰ ਦਿਤੀ ਜਾ ਰਹੀ ਖੁਰਾਕ ਤੇ ਉਨ੍ਹਾਂ ਦੀ ਰਿਹਾਇਸ਼ਾਂ ਅੱਖੀਂ ਵੇਖੀ । ਇਨ੍ਹਾਂ ਪਾਰਲੀਮੈਂਟ ਦੇ ਮੈਂਬਰਾਂ ਨੇ ਗਲੀ ਸੜੀ ਕਣਕ ਦੀਆਂ ਰੋਟੀਆਂ, ਲੋਕ ਸਭਾ ਵਿਚ ਪੇਸ਼ ਕੀਤੀਆਂ ਅਤੇ ਜ਼ੋਰ ਨਾਲ ਕਿਹਾ ਕਿ ਅਕਾਲੀ ਵਰਕਰਾਂ ਨੂੰ ਪਸ਼ੂਆਂ ਨਾਲੋਂ ਵੀ ਭੈੜੀ ਖੁਰਾਕ ਖੁਆ ਕੇ i ‘ਕਤਲ’ ਕੀਤਾ ਜਾ ਰਿਹਾ ਹੈ ।
ਪਾਰਲੀਮੈਂਟ ਅਗੇ ਮੁਜ਼ਾਹਰਾ
ਕੇਂਦਰ ਸਰਕਾਰ ਵਲੋਂ ਪੰਜਾਬੀਆਂ ਤੇ ਵਿਸ਼ੇਸ਼ ਕਰ ਸਿਖਾਂ ਨਾਲ ਕੇਂਦਰ ਸਰਕਾਰ ਵਲੋਂ ਕੀਤੇ ਜਾ ਰਹੇ ਅਨਿਆਏ ਵਿਰੁਧ ਰੋਸ ਪ੍ਰਗਟ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਦੀਆਂ ਹੱਕੀ ਮੰਗਾਂ ਵਲ ਭਾਰਤ ਸਰਕਾਰ ਦਾ ਧਿਆਨ ਖਿਚਣ ਲਈ, ਇਕ ਹਜ਼ਾਰ ਤੋਂ ਵੱਧ ਸਿੰਘਾਂ ਦੇ ਜਥੇ ਨੇ, ਸ: ਬਲਬੀਰ ਸਿੰਘ ਬਰਾੜ ਦੀ ਅਗਵਾਈ ਵਿਚ ਪਾਰਲੀਮੈਂਟ ਅਗੇ ਜ਼ਬਰਦਸਤ ਵਿਖਾਵਾ ਕੀਤਾ ਤੇ ਅਕਾਲੀ ਮੰਗਾਂ ਦੇ ਹੱਕ ਵਿਚ ਨਾਅਰੇ ਲਾ ਕੇ ਗ੍ਰਿਫਤਾਰੀ ਦਿਤੀ ।
ਅਕਾਲੀ ਸਤਿਆਗ੍ਰਹੀ ਕਿਲ੍ਹਿਆਂ ਵਿਚ
ਸ਼੍ਰੋਮਣੀ ਅਕਾਲੀ ਦਲ ਵਲੋਂ ਸ਼ੁਰੂ ਧਰਮ ਯੁਧ ਮੋਰਚੇ ਵਿਚ ਸਤਿਆਗ੍ਰਹਿ ਵਿ ਕਰਕੇ ਗ੍ਰਿਫਤਾਰੀ ਦੇਣ ਵਾਲੇ ਲੋਕਾਂ ਦਾ ਹੜ੍ਹ ਆ ਗਿਆ । ਕੁਝ ਹੀ ਦਿਨਾਂ ਵਿਚ ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਨਕੋ ਨੱਕ ਭਰ ਗਈਆਂ। ਪਰ ਸਤਿਆਗ੍ਰਹੀ ਧੜਾ ਧੜ ਆ ਰਹੇ ਸਨ । ਅੰਤ ਹਾਰ ਕੇ ਸਰਕਾਰ ਨੇ ਫਿਲੋਰ, ਬਹਾਦਰਗੜ੍ਹ ਅਤੇ ਲੱਢਾ ਕੋਠੀ (ਸੰਗਰੂਰ) ਦੇ ਕਿਲ੍ਹੇ ਅਕਾਲੀ ਸਤਿਆਗ੍ਰਹੀਆਂ ਲਈ ਖਾਲੀ ਕਰਵਾਏ ।
ਇਨ੍ਹਾਂ ਕਿਲ੍ਹਿਆਂ ਦੀ ਹਾਲਤ ਇੰਨੀ ਮਾੜੀ ਸੀ ਕਿ ਅਕਾਲੀ ਇਕ ਇਕ ਦਿਨ ਵਿਚ ਦਰਜਨਾਂ ਸੱਪ ਤੇ ਹੋਰ ਜ਼ਹਿਰੀਲੇ ਕੀੜੇ ਮਾਰਦੇ ਸਨ । ਸੱਪਾਂ ਵਾਲੀਆਂ ਕੋਠੜੀਆਂ ਵਿਚ ਭੁਖੇ ਭਾਣੇ ਰਹਿ ਕੇ ਅਕਾਲੀ ਡਟੇ ਹੋਏ ਸਨ ।
ਅਸਥੀਆਂ ਦਾ ਜਲੂਸ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਦੇ ਅਦੇਸ਼ ਅਨੁਸਾਰ, ‘ਤਰਨ ਤਾਰਨ ਰੇਲ ਬੱਸ । ਹਾਦਸੇ’ ਵਿਚ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੀਆਂ ਅਸਥੀਆਂ ਦਾ ਜਲੂਸ ੨ ਅਕਤੂਬਰ ਨੂੰ ਸ੍ਰੀ ਅਨੰਦਪੁਰ ਸਾਹਿਬ ਤੋਂ ਆਰੰਭ ਕਰਨ ਦਾ ਫੈਸਲਾ ਕੀਤਾ ਗਿਆ । ਇਹ ਜਲੂਸ ਸ੍ਰੀ ਅਨੰਦਪੁਰ ਸਾਹਿਬ ਤੋਂ ਚਲ ਕੇ ਸ਼ਹੀਦਾਂ ਦੇ ਨਗਰਾਂ ਵਿਚੋਂ ਹੁੰਦਾ ਹੋਇਆ ੧ ਹਜ਼ਾਰ ੯ ਕਿਲੋਮੀਟਰ ਦਾ ਫਾਸਲਾ ਤਹਿ ਕਰਕੇ ੧੦ ਅਕਤੂਬਰ ਨੂੰ ਦਿੱਲੀ ਪੁਜਿਆ । ਪੰਜਾਬ, ਹਰਿਆਣਾ ਅਤੇ ਦਿੱਲੀ ਵਿਚ ਇਸ ਜਲੂਸ ਦਾ ਜੋ ਸ਼ਹਾਨਾ ਤੇ ਸ਼ਰਧਾ ਭਰਪੂਰ ਸਵਾਗਤ ਹੋਇਆ ਅਤੇ ਜਿਸ ਤਰ੍ਹਾਂ ਲੱਖਾਂ ਲੋਕਾਂ ਨੇ ਧਰਮ ਯੁਧ ਮੋਰਚੇ ਦੇ ਇਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ, ਉਸ ਨੇ ਸਰਕਾਰ ਨੂੰ ਹਿਲਾ ਕੇ ਰੱਖ ਦਿੱਤਾ । ਮਹਾਨ ਸ਼ਹੀਦੀ ਜਲੂਸ ਦੀ ੩ ਸਫਲਤਾ ਤੋਂ ਛਿਥੀ ਪੈ ਕੇ ਸਰਕਾਰ ਨੇ ਅੰਤ ਜਲੂਸ ਦੇ ਅੰਤਮ ਦਿਨ ਭਾਣਾ ਵਰਤਾ ਹੀ ਦਿੱਤਾ।
ਸੰਤ ਜੀ ਵਲੋਂ ਪਾਰਲੀਮੈਂਟ ਦੇ ਮੈਂਬਰਾਂ ਦੇ ਨਾਂ ਪੱਤਰ
ਅਕਤੂਬਰ ਵਿਚ ਸੰਤ ਜੀ ਨੇ ਪਾਰਲੀਮੈਂਟ ਦੇ ਸਾਰੇ ਮੈਂਬਰਾਂ ਨੂੰ ਪੈਂਫਲਿਟ ਦੇ ਰੂਪ ਵਿਚ ਇਕ ਖੁਲ੍ਹਾ ਪੱਤਰ ਲਿਖਿਆ ਜਿਸ ਵਿਚ ਸੰਤ ਜੀ ਨੇ ਅਕਾਲੀ ਮੰਗਾਂ ਬਾਰੇ ਵਿਸਥਾਰ ਨਾਲ ਦਸਿਆ ਅਤੇ ਸਾਬਤ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਦੀਆਂ ਸਾਰੀਆਂ ਮੰਗਾਂ ਸੰਵਿਧਾਨਕ ਅਤੇ ਦੇਸ਼ ਦੇ ਕਨੂੰਨਾਂ ਅਨੁਸਾਰ ਹਨ ।
ਕਿਲੇ ਵੀ ਭਰ ਗਏ
ਅਕਤੂਬਰ ਦੇ ਪਹਿਲੇ ਅੱਧ ਵਿਚ ਸ: ਬਲਵੰਤ ਸਿੰਘ, ਸ: ਫਤਨਵਾਲਾ, ਸ: ਸੁਖਜਿੰਦਰ ਸਿੰਘ ਆਦਿ ਦੇ ਏਨੇ ਵੱਡੇ ਵੱ ਡੇ ਜਥੇ ਗਏ, ਸਰਕਾਰ ਲਈ ਪ੍ਰਬੰਧ ਕਰਨਾ ਔਖਾ ਹੋ ਗਿਆ! ਜੇਲ੍ਹਾਂ ਤੋਂ ਇਲਾਵਾ ਕਿਲ੍ਹੇ ਵੀ ਭਰ ਗਏ । ਹੁਣ ਜੇਲ੍ਹਾਂ ਤੇ ਕਿਲ੍ਹਿਆਂ ਵਿਚ ਬਿਲਕੁਲ ਥਾਂ ਨਹੀਂ ਸੀ ।
ਅਕਾਲੀ ਸਤਿਆਗ੍ਰਹੀ ਸੜਕਾਂ ਤੇ ਬੱਸਾਂ ਨੂੰ ਹੀ ਰੈਣ ਬਸੇਰੇ ਬਣਾਈ ਬੈਠੇ ਸਨ । ਹਜ਼ਾਰਾਂ ਸਤਿਆਗ੍ਰਹੀ ਜਿਨ੍ਹਾਂ ਨੂੰ ਬਹਾਦਰਗੜ ਕਿਲ੍ਹੇ ਵਿਚ ਜਗ੍ਹਾ ਨਹੀਂ ਸੀ ਮਿਲੀ, ਪੰਜਾਬੀ ਯੂਨੀਵਰਸਿਟੀ ਦੇ ਕੰਪਾਉਂਡ ‘ਚ ਡੇਰੇ ਲਾਈ ਬੈਠੇ ਸਨ ਤੇ ਬੱਜਾਂ ਉਨ੍ਹਾਂ ਦੇ ਕਬਜ਼ੇ ਵਿਚ ਸਨ । ਸਰਕਾਰ ਦੀ ਇੰਨੀ ਤਰਸਯੋਗ ਹਾਲਤ ਸ਼ਾਇਦ ਹੀ ਕਦੀ ਹੋਈ ਹੋਵੇ ।
ਜੇਲ੍ਹਾਂ ਚ ਅੰਮ੍ਰਿਤ ਪ੍ਰਚਾਰ
ਜਿਥੇ ਇਸ ਧਰਮ ਯੁਧ ਮੋਰਚੇ ਦੀਆਂ ਹੋਰ ਬਹੁਤ ਸਾਰੀਆਂ ਪ੍ਰਾਪਤੀਆਂ ਹੋਈਆਂ ਹਨ, ਉਥੇ ਇਕ ਵਿਸ਼ੇਸ਼ ਵਰਨਣ ਯੋਗ ਪ੍ਰਾਪਤੀ ਇਹ ਹੋਈ ਹੈ ਕਿ ਇਸ ਨਾਲ ਸਿਖੀ ਪ੍ਰਚਾਰ ਨੂੰ ਇਕ ਨਵਾਂ ਹੁਲਾਰਾ ਮਿਲਿਆ ਹੈ ਅਤੇ ਸਿਖੀ ਤੋਂ ਦੂਰ ਜਾ ਰਹੇ ਲੋਕ ਖਾਸ ਕਰ ਨੌਜਵਾਨ ਆਪਣੇ ਮਹਾਨ ਵਿਰਸੇ ਵਲ ਮੁੜ ਪਰਤੇ ਹਨ । ਪੰਜਾਬ ਦੀ ਹਰ ਜੇਲ੍ਹ ਵਿਚ ਲਗ ਭਗ ਗੁਰਮਤ ਤੇ ਅੰਮ੍ਰਿਤ ਪ੍ਰਚਾਰ 3 ਸਮਾਗਮ ਹੋਏ । ਕਈ ਵਾਰੀ ਤਾਂ ਇਉ ਲਗਦਾ ਸੀ ਜਿਵੇਂ ਜੇਲ੍ਹਾਂ ਨਹੀਂ ਸਗੋਂ ਰ੍ਹੇ ‘ਗੁਰਮਤ ਟਰੇਨਿੰਗ ਕੈਂਪ’ ਲਗੇ ਹੋਣ ।
ਸ਼ਾਹੀ ਇਮਾਮ ਅੰਮ੍ਰਿਤਸਰ ‘ਚ
੧੦ ਅਕਤੂਬਰ, ੧੯੮੨ ਨੂੰ ਦਿੱਲੀ ਦੀ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਸਯਦ ਅਬਦੁਲਾ ਬੁਖਾਰੀ ਉਚੇਚੇ ਤੌਰ ਤੇ ਸ੍ਰੀ ਅੰਮ੍ਰਿਤਸਰ ਪੁਜੇ ਅਤੇ ਉਨ੍ਹਾਂ ਨੇ ਧਰਮ ਯੁਧ ਮੋਰਚੇ ਦੇ ਡਿਕਟੇਟਰ ਸੰਤ ਲੌਂਗੋਵਾਲ ਨੂੰ ਮਿਲ ਕੇ ਅਕਾਲੀ ਦਲ ਦੀਆਂ ਮੰਗਾਂ ਦਾ ਡੱਟਵਾਂ ਸਮਰਥਨ ਕੀਤਾ। ਉਨ੍ਹਾਂ ਨੇ ਇਥੋਂ ਤਕ ਕਿਹਾ ਕਿ ਅਗਰ ਸੰਤ ਲੌਂਗੋਵਾਲ ਚਾਹੁਣ ਤਾਂ ‘ਧਰਮ ਯੁਧ’ ਮੋਰਚੇ ਵਿਚ ਗ੍ਰਿਫਤਾਰੀ ਦੇਣ ਲਈ ਤਿਆਰ ਹਾਂ। ਉਨ੍ਹਾਂ ਨੇ ਦੇਸ਼ ਵਿਚ ਇਕ ‘ਘੱਟ ਗਿਣਤੀ ਫਰੰਟ’ ਬਨਾਉਣ ਤੇ ਜ਼ੋਰ ਦਿਤਾ । ਸ਼ਾਹੀ ਇਮਾਮ ਨੇ ਦੀਵਾਨ ਅਸਥਾਨ ਮੰਜੀ ਸਾਹਿਬ ਵਿਖੇ ਵੀ ਭਾਸ਼ਨ ਦਿਤਾ। ਆਪ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਮਿਲੇ । ਸ਼ਾਹੀ ਇਮਾਮ ਸ: ਬਾਦਲ ਨੂੰ ਲੁਧਿਆਣਾ ਜੇਲ੍ਹ ਵਿਚ ਮਿਲਣਾ ਚਾਹੁੰਦੇ ਸਨ, ਪਰ ਸਰਕਾਰ ਨੇ ਮਿਲਣ ਨਾ ਦਿਤਾ।
ਮਹਾਸ਼ਾ ਵਰਿੰਦਰ ਵੀ ਸੰਤਾਂ ਨੂੰ ਮਿਲਿਆ
ਹਿੰਦੂ ਸਿਖਾਂ ਵਿਚ ਫੁੱਟ ਦੇ ਬੀਜ ਬੀਜਣ ਵਾਲੇ ਤੇ ਪ੍ਰਸਿਧ ਫਿਰਕੂ ਮਹਾਸ਼ਾ ਵਰਿੰਦਰ, ਜੋ ਕਿ ਜਲੰਧਰ ‘ਪ੍ਰਤਾਪ ਤੇ ਵੀਰ ਪ੍ਰਤਾਪ’ ਦੇ ਮਾਲਕ ਹਨ, ਨੇ ਵੀ ਸੰਤਾਂ ਨਾਲ ਮੁਲਾਕਾਤ ਕੀਤੀ। ਸੰਤ ਜੀ ਨੇ ਬੜੇ ਠਰੰਮੇ ਨਾਲ ਉਸ ਅਗੇ ਪੰਜਾਬ ਦਾ ਕੇਸ ਰਖਿਆ ਅਤੇ ਦਸਿਆ ਕਿ ਅਕਾਲੀ ਦਲ ਦੀਆਂ ਮੰਗਾਂ ਕੇਵਲ ਸਿਖਾਂ ਦੀਆਂ ਹੀ ਨਹੀਂ ਸਗੋਂ ਸਮੁਚੇ ਪੰਜਾਬ ਦੀਆਂ ਹਨ । ਪਰ ਸਮਝਾਏ ਤਾਂ ਕੋਈ ਉਸ ਨੂੰ ਜੋ ਭੁਲੇਖੇ ਜਾਂ ਗਲਤ ਫਹਿਮੀ ਵਿਚ ਹੋਵੇ, ਫਿਰਕਾ ਪ੍ਰਸਤੀ ਵਿਚ ਅੰਨ੍ਹੇ ਹੋਇਆਂ ਨੂੰ ਕੌਣ ਸਮਝਾਏ ?
ਸ਼ਹੀਦੀ ਜਲੂਸ ਤੇ ਦਿੱਲੀ ਵਿਚ ਗੋਲੀ
੧੧ ਅਕਤੂਬਰ ਨੂੰ, ਭਾਰਤ ਦੀ ਰਾਜਧਾਨੀ ਦਿੱਲੀ ਵਿਚ ਪਾਰਲੀਮੈਂਟ ਦੇ ਬੂਹੇ ਤੇ ਧਰਮ ਯੁਧ ਮੋਰਚੇ ਦੇ ਨਿਰਦੋਸ਼ ਸ਼ਹੀਦਾਂ ਲਈ ਇਨਸਾਫ ਮੰਗਣ ਗਏ ਸ਼ਾਂਤ-ਮਈ ਲੋਕਾਂ ਦੇ ਖੂਨ ਨਾਲ ਭਾਰਤ ਦੀ ਅਖੌਤੀ ਧਰਮ ਨਿਰਪੇਖ ਸਰਕਾਰ ਦੀ ਵਹਿਸ਼ੀ ਪੋਲੀਸ ਨੇ ਹੋਲੀ ਖੇਡੀ।
ਸ਼ਾਂਤ-ਮਈ ਤੇ ਪੁਰਅਮਨ ਰੋਸ ਦਾ ਪ੍ਰਗਟਾਵਾ ਕਰ ਰਹੇ ਲੋਕਾਂ ਉਤੇ ਫਿਰਕੂ ਪੋਲੀਸ ਨੇ ਗੁਰਦੁਆਰਾ ਰਕਾਬ ਗੰਜ ਵਿਚ ਦਾਖਲ ਹੋ ਕੇ ਗੋਲੀ ਚਲਾਈ ਅਤੇ ਮਹਾਪੁਰਸ਼ ਸੰਤ ਜੰਗ ਸਿੰਘ ਤੇ ਸੇਵਾ ਕਰ ਰਹੇ ਤਿੰਨ ਹੋਰ ਨਿਰਦੋਸ਼ ਗੋਲੀਆਂ ਨਾਲ ਭੁੰਨੇ ਗਏ ।
ਇਸ ਤਰ੍ਹਾਂ ਭਾਰਤ ਦੀ ਪਾਰਲੀਮੈਂਟ ਦੀਆਂ ਕੰਧਾਂ ਵੀ ਸਿੰਘਾਂ ਦੇ ਖੂਨ ਨਾਲ ਰੰਗੀਆਂ ਗਈਆਂ । ਪਾਰਲੀਮੈਂਟ ਵਿਚ ਸਾਰੀਆਂ ਵਿਰੋਧੀ ਪਾਰਟੀਆਂ ਨੇ ਸਰਕਾਰੀ ਜਬਰ ਦੀ ਨਿੰਦਾ ਕੀਤੀ।
ਸਰਕਾਰ ਭੱਜ ਗਈ
ਪਾਰਲੀਮੈਂਟ ਵਿਚ ਸ੍ਰੀ ਮਤੀ ਪ੍ਰੋਮਿਲਾ ਦੰਡਵਤੇ, ਸ੍ਰੀ ਏ. ਐਨ. ਨਾਡਾਰ, ਧਨਿਕ ਲਾਲ ਮੰਡਲ ਅਤੇ ਮੁਸਲਮ ਲੀਗ ਦੇ ਸ੍ਰੀ ਜੀ. ਐਮ. ਬਨਾਤਵਾਲਾ ਵਲੋਂ ਪੰਜਾਬ ਦੀਆਂ ਜੇਲ੍ਹਾਂ ਦੀ ਸਹੀ ਤਸਵੀਰ ਅਤੇ ਜੇਲ੍ਹਾਂ ਵਿਚ ਅਕਾਲੀ ਸਤਿਆ- ਗ੍ਰਹੀਆਂ ਨਾਲ ਹੁੰਦੇ ਸਲੂਕ ਬਾਰੇ ਵਿਸਥਾਰ ਪੂਰਵਕ ਦਸਣ ਤੋਂ ਭਾਰਤ ਸਰਕਾਰ ਘਬਰਾ ਗਈ । ਸ੍ਰੀਮਤੀ ਗਾਂਧੀ ਨੇ, ਜੋ ਪਹਿਲਾਂ ਦਮਗਜੇ ਮਾਰਦੀ ਸੀ ੧੫ ਅਕਤੂਬਰ ਨੂੰ ਬਿਨਾਂ ਸ਼ਰਤ ਸਾਰੇ ਅਕਾਲੀ ਸਤਿਆਗ੍ਰਹੀ ਰਿਹਾ ਕਰਨ ਦਾ ਹੁਕਮ ਦੇ ਦਿੱਤਾ । ਇਸ ਤਰ੍ਹਾਂ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ਮੁਕਾਬਲੇ ਬੁਰੀ ਤਰ੍ਹਾਂ ਹਾਰ ਖਾ ਕੇ ਭਜ ਉਠੀ ।
ਸ਼ਰਦ ਪਵਾਰ ਤੇ ਅੰਬਿਕਾ ਸੋਨੀ ਪੰਜਾਬ ‘ਚ
੧੪ ਅਕਤੂਬਰ ਨੂੰ ਮਹਾਂਰਾਸ਼ਟਰ ਦੇ ਸਾਬਕ ਮੁਖ ਮੰਤਰੀ ਅਤੇ ਸ੍ਰੀ ਅੰਬਿਕਾ ਸੋਨੀ, ਲੁਧਿਆਣਾ ਮਾਡਲ ਜੇਲ੍ਹ ਵਿਚ ਬੰਦ ਅਕਾਲੀ ਆਗੂ ਸ: ਪ੍ਰਕਾਸ਼ ਸਿੰਘ ਬਾਦਲ ਨੂੰ ਮਿਲੇ ਤੇ ਪਿਛੋਂ : ਉਨ੍ਹਾਂ ਨੇ ਸ੍ਰੀ ਅੰਮ੍ਰਿਤਸਰ ਪੁੱਜ ਕੇ ਸੰਤ ਲੌਂਗੋਵਾਲ ਨਾਲ ਵੀ ਮੁਲਾਕਾਤ ਕੀਤੀ । ਸ਼ਰਦ ਪਵਾਰ ਨੇ ਅੇਲਾਨੀਆ ਕਿਹਾ ਕਿ, ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਵੱਖਵਾਦੀ ਨਹੀਂ ।
ਜੇਲ੍ਹਾਂ ਅਕਾਲੀਆਂ ਦੇ ਕਬਜ਼ੇ ‘ਚ
ਭਾਵੇਂ ਸਰਕਾਰ ਨੇ ਅਕਾਲੀਆਂ ਅੱਗੇ ਗੋਡੇ ਟੇਕ ਕੇ ਬਿਨਾਂ ਸ਼ਰਤ ਅਕਾਲੀ ਸਤਿਆਗ੍ਰਹੀਆਂ ਦੀ ਰਿਹਾਈ ਦੇ ਹੁਕਮ ਕਰ ਦਿਤੇ ਸਨ, ਪਰ ਸਾਰੀਆਂ ਜੇਲ੍ਹਾਂ ਤੇ ਕਿਲ੍ਹਿਆਂ ਵਿਚੋਂ ਅਕਾਲੀ ਵਰਕਰਾਂ ਨੇ ਉੱਨਾ ਚਿਰ ਰਿਹਾ ਹੋਣ ਤੋਂ ਇਨਕਾਰ ਕਰ ਦਿੱਤਾ ਜਦ ਤਕ ਧਰਮ ਯੁਧ ਮੋਰਚੇ ਦੇ ਡਿਕਟੇਟਰ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਦਾ ਅਦੇਸ਼ ਨਹੀਂ ਮਿਲਦਾ ।
ਇਕ ਹਫਤਾ ਤਕ ਇਸੇ ਤਰ੍ਹਾਂ ਹੀ ਕਸ਼ਮਕਸ਼ ਚਲਦੀ ਰਹੀ । ਪੋਲੀਸ ਅਕਾਲੀਆਂ ਨੂੰ ਬਾਹਰ ਕੱਢਣ ਲਈ ਜ਼ੋਰ ਲਾਉਂਦੀ ਸੀ ਤੇ ਅਕਾਲੀ ਅੰਦਰ ਰਹਿਣ ਲਈ । ਭਾਵੇਂ ਕੁਝ ਜੇਲ੍ਹਾਂ ਵਿਚ ਅਕਾਲੀਆਂ ਉਤੇ ਤਸ਼ੱਦਦ ਵੀ ਹੋਇਆ, ਪਰ ਅੰਤ ਇਸ ਮੋਰਚੇ ਉਤੇ ਵੀ ਸਰਕਾਰ ਨੂੰ ਹਾਰ ਹੋਈ ਅਤੇ ਜੇਲ੍ਹ ਅਧਿਕਾਰੀ, ਜੇਲ੍ਹਾਂ ਛੱਡ ਕੇ ਭੱਜ ਗਏ । ਇਕ ਹਫਤਾ ਪੂਰਾ ਜੇਲ੍ਹਾਂ ਵਿਚ ਅਕਾਲੀ ਵਰਕਰਾਂ ਦਾ ਰਾਜ ਰਿਹਾ। ਉਹ ਆਪ ਹੀ ਜੇਲ੍ਹ ਅਧਿਕਾਰੀ ਸਨ ਤੇ ਆਪ ਹੀ ਕੈਦੀ । ਪੰਜਾਬ ਦੀਆਂ ਸਾਰੀਆਂ ਜੇਲ੍ਹਾਂ ਤੇ ਕਿਲ੍ਹਿਆਂ ਉਤੇ ਕੇਸਰੀ ਨਿਸ਼ਾਨ ਝੂਲ ਰਹੇ ਸਨ। ਅੰਤ ਜਦੋਂ ਸਫਾਈ ਕਰਮਚਾਰੀ ਵੀ ਜੇਲ੍ਹਾਂ ਛੱਡ • ਗਏ ਤਾਂ ਸੰਤ ਜੀ ਨੇ ਅਕਾਲੀ ਵਰਕਰਾਂ ਨੂੰ ਵਾਪਸ ਆਉਣ ਦੇ ਅਦੇਸ਼ ਦਿਤੇ ।
ਧਰਮ ਯੁਧ ਮੋਰਚਾ ਟ੍ਰਾਂਸਪੋਰਟ
ਸਰਕਾਰ ਨੇ ਸ਼ਾਇਦ ਸੋਚਿਆ ਹੋਵੇਗਾ ਕਿ ਅਕਾਲੀਆਂ ਨੂੰ ਇਕ ਦਮ ਰਿਹਾ ਕਰਕੇ ਉਹ ਸੁਰਖਰੂ ਹੋ ਜਾਏਗੀ, ਪਰ ਹੋਇਆ ਇਸ ਦੇ ਉਲਟ। ਹੁਣ ਸਰਕਾਰ ਸਗੋਂ ਹਰ ਕੁੜਿੱਕੀ ‘ਚ ਫਸ ਗਈ, ਕਿਉਂਕਿ ਜੇਲ੍ਹਾਂ ਵਿਚੋਂ ਰਿਹਾ ਹੋਣ ਤੋਂ ਬਾਦ ਬਹੁਤ ਸਾਰੇ ਅਕਾਲੀ ਘਰਾਂ ਨੂੰ ਜਾਣ ਦੀ ਬਜਾਏ, ਫਿਰ ਅੰਮ੍ਰਿਤਸਰ ਪੁਜ ਗਏ ।
ਹੁਣ ਜਥੇ ਸਗੋਂ ਪਹਿਲਾਂ ਤੋਂ ਵੀ ਵੱਡੇ ਜਾਣ ਲੱਗ ਪਏ । ੧੫ ਅਕਤੂਬਰ ਤੋਂ ੧੯ ਅਕਤੂਬਰ ਤਕ ਜਥੇਦਾਰ ਤਲਵੰਡੀ, ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ, ਸ: ਸੁਰਜੀਤ ਸਿੰਘ ਬਰਨਾਲਾ ਅਤੇ ਬਾਬਾ ਹਰਨਾਮ ਸਿੰਘ ਰਾਮਪੁਰ ਖੇੜੇ ਵਾਲਿਆਂ ਦੀ ਅਗਵਾਈ ਵਿਚ ਹਜ਼ਾਰਾਂ ਸਿੰਘਾਂ ਨੇ ਗ੍ਰਿਫਤਾਰੀ ਦਿਤੀ।
ਸਰਕਾਰ ਦੀ ਇੱਛਾ ਸੀ ਕਿ ਇਨ੍ਹਾਂ ਜਥਿਆਂ ਨੂੰ ਕਿਤੇ ਦੂਰ ਦੁਰਾਡੇ ਲੈਜਾ ਕੇ ਕਿਤੇ ਛੱਡ ਆਵਾਂਗੇ, ਪਰ ਅਕਾਲੀਆਂ ਨੇ ਉਹ ਬੱਸਾਂ ਜਿਨ੍ਹਾਂ ਤੇ ਉਹ ਸਵਾਰ ਸਨ ਛੱਡਣ ਤੋਂ ਇਨਕਾਰ ਕਰ ਦਿੱਤਾ । ਕੁਝ ਹੀ ਦਿਨਾਂ ਵਿਚ ਸੈਂਕੜੇ ਬੱਸਾਂ ਅਕਾਲੀਆਂ ਦੇ ਕਬਜ਼ੇ ‘ਚ ਆ ਗਈਆਂ ਅਤੇ ਉਨ੍ਹਾਂ ਉਤੇ ਲਿਖਿਆ ਹੋਇਆ ਸੀ, ‘ਧਰਮ ਯੁਧ ਮੋਰਚਾ ਟ੍ਰਾਂਸਪੋਰਟ” ।
ਅੰਤ ਸਰਕਾਰ ਨੂੰ ਇਨ੍ਹਾਂ ਜਥਿਆਂ ਨੂੰ ਗ੍ਰਿਫਤਾਰ ਕਰਨਾ ਪਿਆ । ਸੰਤ ਰਾਮਪੁਰ ਖੇੜੇ ਵਾਲਿਆਂ ਨੇ ਕਈ ਦਿਨ ਬਠਿੰਡੇ ਜ਼ਿਲੇ ਦੇ ਕਿਸੇ ਪਿੰਡ ਦੇ ਸਕੂਲ ਵਿਚ ਡੇਰਾ ਲਾਈ ਰਖਿਆ ਤੇ ਉਥੇ ਹੀ ਸੈਂਕੜੇ ਲੋਕਾਂ ਨੂੰ ਉਨ੍ਹਾਂ ਅੰਮ੍ਰਿਤ ਪਾਨ ਕਰਵਾਇਆ ।
ਫਸਾਦ ਸਿੰਘ ਸੰਧੂ ਲਈ ਪਟਨਾ ਨਾਲ ਨੇਤਾਵ ਨਹੀ ਸਰਕਾਰ ਵਲੋਂ ਇਸ ਤਰ੍ਹਾਂ ਅਕਾਲੀਆਂ ਨੂੰ ਰਿਹਾ ਕਰਨਾ ਪਿਆ ਅਤੇ ਸਗੋਂ ਅਕਾਲੀਆਂ ਨੂੰ ਨਾ ਫੜਨ ਦੀ ਨੀਤੀ ਨੂੰ ਸੰਤ ਲੌਂਗੋਵਾਲ ਵਲੋਂ ਸਰਕਾਰ ਦੀ ਨੈਤਿਕਹਾਰ ਦਾ ਨਾਂਅ ਦਿੱਤਾ ।
ਅਕਾਲੀ ਹਾਈ ਕਮਾਂਡ ਦੀ ਮੀਟਿੰਗ
੧੯ ਅਕਤੂਬਰ ਨੂੰ ਅਕਾਲੀ ਹਾਈ ਕਮਾਂਡ ਦੀ ਇਕ ਹੰਗਾਮੀ ਇਕੱਤਰਤਾ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸੰਤ ਬਾਬਾ ਹਰਚੰਦ ਸਿੰਘ ਜੀ ਲੋਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਹੇਠ ਹੋਈ । ਜਿਸ ਵਿਚ ਸਰਕਾਰ ਵਲੋਂ ਅਕਾਲੀਆਂ ਦੀਆਂ ਬਿਨਾਂ ਸ਼ਰਤ ਰਿਹਾਈਆਂ, ੧੭ ਅਕਤੂਬਰ ਨੂੰ ਅੰਮ੍ਰਿਤਸਰ ਵਿਚ ਗੜਬੜ ਤੇ ਇਕ ਸਿਖ ਦੇ ਕਤਲ ਆਦਿ ਮਸਲਿਆਂ ਤੇ ਵਿਚਾਰ ਵਟਾਂਦਰਾ ਹੋਇਆ। ਡੂੰਘੇ ਵਿਚਾਰ ਵਟਾਂਦਰੇ ਤੋਂ ਬਾਅਦ ਸੰਤ ਜੀ ਨੇ ਐਲਾਨ ਕੀਤਾ ਕਿ ਮੋਰਚਾ ਨਿਰੰਤਰ ਜਾਰੀ ਰਹੇਗਾ ਅਤੇ ਅਗਲੇ ਪ੍ਰੋਗਰਾਮ ਬਾਰੇ ੪ ਨਵੰਬਰ ਨੂੰ ਐਲਾਨ ਕੀਤਾ ਜਾਵੇਗਾ ।
ਸੰਤ ਜੀ ਵਲੋਂ ਸ਼ਾਂਤੀ ਸੈਨਾ ਦਾ ਗਠਨ
ਅੰਮ੍ਰਿਤਸਰ ਦੇ ਵਿਗੜੇ ਹਾਲਤਾਂ ਅਤੇ ਸਰਕਾਰ ਵਲੋਂ ਹਿੰਦੂ ਸਿਖਾਂ ਵਿਚ ਫਸਾਦ ਕਰਾਉਣ ਦੀ ਨਾਪਾਕ ਸਾਜਸ਼ ਨੂੰ ਮੁਖ ਰਖਦੇ ਹੋਏ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਨੇ ਜ: ਹਰਭਜਨ ਸਿੰਘ ਸੰਧੂ ਅਤੇ ਸ: ਸ਼ਸ਼ਪਾਲ ਸਿੰਘ ਦੀ ਅਗਵਾਈ ਵਿਚ ‘ਸ਼ਾਂਤੀ ਸੈਨਾ’ ਸਥਾਪਤ ਕੀਤੀ ਜਿਸ ਨੇ ਅੰਮ੍ਰਿਤਸਰ ਵਿਚ ਅਮਨ ਕਾਇਮ ਕਰਨ ਤੇ ਹਿੰਦੂ ਸਿਖ ਸਦਭਾਵਨਾ ਲਈ ਅੰਮ੍ਰਿਤਸਰ ਦੇ ਬਜ਼ਾਰਾਂ ਵਿਚ ਸ਼ਾਂਤੀ ਮਾਰਚ ਕੀਤਾ।
ਚੰਦਰਸ਼ੇਖਰ, ਗੁਜਰਾਲ ਤੇ ਪਟਨਾਇਕ ਅੰਮ੍ਰਿਤਸਰ ‘ਚ
੨੩ ਅਕਤੂਬਰ ਨੂੰ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਚੰਦਰ ਸ਼ੇਖਰ, ਸ੍ਰੀ ਬੀਜੂ ਪਟਨਾਇਕ, ਸ੍ਰੀ ਇੰਦਰ ਕੁਮਾਰ ਗੁਜਰਾਲ ਸਾਬਕਾ ਰਾਜਦੂਤ ਤੇ ਕੁਝ ਹੋਰ ਲੋਕਾਂ ਨਾਲ ਸ੍ਰੀ ਅੰਮ੍ਰਿਤਸਰ ਪੁਜੇ ਤੇ ਸੰਤ ਜੀ ਨਾਲ ਵਾਰਤਾ ਕੀਤੀ। ਬਾਅਦ ਵਿਚ ਇਨ੍ਹਾਂ ਨੇਤਾਵਾਂ ਨੇ ਇਕ ਪ੍ਰੈਸ ਬਿਆਨ ‘ਚ ਸਪਸ਼ਟ ਕਿਹਾ ਕਿ ਅਕਾਲੀ ਦਲ ਵੱਖਵਾਦੀ ਨਹੀ । ਯਾਦ ਰਹੇ ਸ੍ਰੀ ਗੁਜਰਾਲ ਨੇ ਇਸ ਤੋਂ ਪਹਿਲਾਂ ਟੀ.ਵੀ. ਦੇ ਇਕ ਪ੍ਰੋਗਰਾਮ ਵਿਚ ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦੀ ਖੁਲ੍ਹੀ ਹਮਾਇਤ ਕੀਤੀ ਸੀ ।
ਪੰਜ ਮੈਂਬਰੀ ਕਮੇਟੀ
ਇਸ ਦੌਰਾਨ ਸਰਕਾਰ ਵਲੋਂ ਸ: ਸਵਰਨ ਸਿੰਘ ਸਾਬਕ ਕੇਂਦਰੀ ਮੰਤਰੀ ਨੇ ਪੰਜਾਬ ਮਸਲਾ ਸੁਲਝਾਉਣ ਲਈ ਜਤਨ ਅਰੰਭੇ । ਸਵਰਨ ਸਿੰਘ ਨਾਲ ਗੱਲਬਾਤ ਕਰਨ ਲਈ ਸੰਤ ਜੀ ਨੇ ਇਕ ਪੰਜ ਮੈਂਬਰੀ ਵਾਰਤਾ ਕਮੇਟੀ ਬਣਾ ਦਿਤੀ ਜਿਸ ਵਿਚ ਜ: ਟੌਹੜਾ, ਸ: ਬਾਦਲ, ਜ: ਤਲਵੰਡੀ, ਸ: ਬਲਵੰਤ ਸਿੰਘ ਅਤੇ ਸ: ਸੁਖਜਿੰਦਰ ਸਿੰਘ ਮੈਂਬਰ ਲਏ ਗਏ ।
ਸਵਰਨ ਸਿੰਘ ਅੰਮ੍ਰਿਤਸਰ ‘ਚ
ਇਸ ਤੋਂ ਪਹਿਲਾਂ ੨੪ ਅਕਤੂਬਰ ਨੂੰ ਸ: ਸਵਰਨ ਸਿੰਘ ਪੁਜੇ ਤੇ ਉਨ੍ਹਾਂ ਨੇ ਲੰਮਾ ਸਮਾਂ ਧਰਮ ਯੁਧ ਮੋਰਚੇ ਦੇ ਡਿਕਟੇਟਰ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤੇ ਸੰਤ ਭਿੰਡਰਾਂ ਵਾਲਿਆਂ ਨਾਲ ਵਿਚਾਰ ਵਟਾਂਦਰਾ ਕੀਤਾ।
ਅੰਮ੍ਰਿਤਸਰ ‘ਚ ਬੰਬ ਧਮਾਕਾ
੨੬ ਅਕਤੂਬਰ ਨੂੰ ਸ੍ਰੀ ਦਰਬਾਰ ਸਾਹਿਬ ਨੇੜੇ ਇਕ ਬੰਬ ਧਮਾਕਾ ਹੋਇਆ ਜਿਸ ਵਿਚ ਬਹੁਤ ਸਾਰੇ ਲੋਕ ਜ਼ਖਮੀ ਹੋਏ ਤੇ ਇਕ ਵਿਅਕਤੀ ਹਲਾਕ ਹੋਇਆ।
ਉਧਰ ਪੋਲੀਸ ਨੇ ਸਰੇਆਮ ਗੋਲੀ ਨਾਲ ਇਕ ਨਿਹੰਗ ਸਿੰਘ ਕਤਲ ਕਰ ਦਿਤਾ ।
ਸੰਤ ਜੀ ਨੇ ਇਨ੍ਹਾਂ ਘਟਨਾਵਾਂ ਲਈ ਸਰਕਾਰ ਨੂੰ ਦੋਸ਼ੀ ਠਹਿਰਾਇਆ ।
ਸਵਰਨ ਸਿੰਘ ਅਕਾਲੀ ਵਾਰਤਾ
੨੮ ਅਕਤੂਬਰ ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਕੇਂਦਰ ਦੇ ਏਲਚੀ ਅਤੇ ਅਕਾਲੀ ਵਾਰਤਾ ਕਮੇਟੀ ਦੀ ਪੰਜ ਘੰਟੇ ਮੀਟਿੰਗ ਹੋਈ ਤੇ ਪੰਜਾਬ ਮਸਲੇ ਬਾਰੇ ਵਿਚਾਰ ਵਟਾਂਦਰਾ ਹੋਇਆ।
੨੯ ਅਕਤੂਬਰ ਨੂੰ ਚੰਡੀਗੜ੍ਹ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਬ ਆਫਿਸ ਵਿਚ ਸ: ਸਵਰਨ ਸਿੰਘ ਤੇ ਪੰਜ ਮੈਂਬਰੀ ਵਾਰਤਾ ਕਮੇਟੀ ਦੀ ਫਿਰ ਮੀਟਿੰਗ ਹੋਈ ।
ਇੰਦਰਾ ਵਲੋਂ ਖੇਤਰੀ ਪਾਰਟੀਆਂ ਦੀ ਵਿਰੋਧਤਾ
ਇਸੇ ਦੌਰਾਨ ਸ੍ਰੀ ਮਤੀ ਗਾਂਧੀ ਨੇ ਇਕ ਭਾਸ਼ਨ ਵਿਚ ਖੇਤਰੀ ਪਾਰਟੀਆਂ ਦੀ ਵਿਰੋਧਤਾ ਕੀਤੀ ਹਾਲਾਂ ਕਿ ਉਹ ਆਪ ਸਮੇਂ ਸਮੇਂ ਖੇਤਰੀ ਪਾਰਟੀਆਂ ਨਾਲ ਸਮਝੌਤੇ ਕਰਦੇ ਰਹੇ ਹਨ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ-ਯੁੱਧ ਮੋਰਚਾ ਨੇ ੩ ਨਵੰਬਰ ਨੂੰ ਅਕਾਲੀ ਹਾਈ ਕਮਾਂਡ ਦੀ ਇਕ ਮੀਟਿੰਗ ਬੁਲਾਈ ਜਿਸ ਵਿਚ ੪ ਨਵੰਬਰ ਨੂੰ ਕੀਤੇ ਜਾਣ ਵਾਲੇ ਅੰਲਾਨ ਬਾਰੇ ਅੰਤਮ ਫੈਸਲਾ ਕੀਤਾ ਗਿਆ । ਸੰਤ ਜੀ ਨੇ ਲੋਕਾਂ ਨੂੰ ੪ ਨਵੰਬਰ ਨੂੰ ਅੰਮ੍ਰਿਤਸਰ ਪੁਜਣ ਲਈ ਕਿਹਾ। ਅਕਾਲੀ ਦਲ ਦੀ ਪੰਜ ਮੈਂਬਰੀ ਕਮੇਟੀ ਨੇ ਸੰਤ ਜੀ ਨੂੰ ਆਪਣੀ ਰਿਪੋਰਟ ਪੇਸ਼ ਕੀਤੀ ।
ਏਸ਼ਿਆਈ ਖੇਡਾਂ ਸਮੇਂ ਰੋਸ ਵਿਖਾਵੇ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਵਲੋਂ ੪ ਨਵੰਬਰ ਨੂੰ ਮੰਜੀ ਸਾਹਿਬ ਦੀ ਸਟੇਜ ਤੋਂ ਐਲਾਨ ਕੀਤਾ ਗਿਆ ਕਿ ਸ਼੍ਰੋਮਣੀ ਅਕਾਲੀ ਦਲ ਏਸ਼ਿਆਈ ਖੇਡਾਂ ਸਮੇਂ ਦਿਲੀ ਵਿਚ ਰੋਸ ਵਿਖਾਵੇ ਕਰੇਗਾ ਅਤੇ ਜਿੰਨੇ ਦਿਨ ਖੇਡਾਂ ਹੁੰਦੀਆਂ ਰਹਿਣਗੀਆਂ, ਰੋਜ਼ਾਨਾ ਜਥੇ ਦਿਲੀ ਵਿਚ ਗ੍ਰਿਫਤਾਰੀ ਦੇਣ ਲਈ ਜਾਂਦੇ ਰਹਿਣਗੇ । ਸੰਤ ਜੀ ਨੇ ਸਪਸ਼ਟ ਕੀਤਾ ਕਿ ਅਕਾਲੀ ਮੋਰਚਾ ਪੁਰਅਮਨ ਰਹੇਗਾ ।
ਹਰਿਆਣੇ ਦੇ ਸਿੱਖਾਂ ਦੇ ਲਸੰਸ ਕੈਂਸਲ
੧੯ ਨਵੰਬਰ ਨੂੰ ਦਿਲੀ ਵਿਖੇ ਹੋਣ ਵਾਲੀਆਂ ਏਸ਼ਿਆਈ ਖੇਡਾਂ ਸਮੇਂ ਅਕਾਲੀ ਦਲ ਵਲੋਂ ਜੋ ਰੋਸ ਵਿਖਾਵੇ ਕਰਨ ਦਾ ਪ੍ਰੋਗਰਾਮ ਬਣਾਇਆ ਗਿਆ, ਉਸ ਨੂੰ ਮੁਖ ਰਖਕੇ ਹਰਿਆਣੇ ਦੇ ਮੁਖ ਮੰਤਰੀ ਭਜਨ ਲਾਲ ਨੇ ਹਰਿਆਣੇ ਦੇ ਸਿਖਾਂ ਤੇ ਜਬਰ ਤੇਜ਼ ਕਰ ਦਿਤਾ ਅਤੇ ਉਨ੍ਹਾਂ ਦੇ ਅਸਲੇ ਦੇ ਲਾਇਸੰਸ ਕੈਂਸਲ ਕਰ ਦਿਤੇ ।
ਸਰਹੱਦਾਂ ਸੀਲ
ਦਿੱਲੀ ਦੀਆਂ ਏਸ਼ਿਆਈ ਖੇਡਾਂ ਸਮੇਂ ਹੋਣ ਵਾਲੇ ਰੋਸ ਵਿਖਾਵੇ ਰੋਕਣ ਲਈ ਦਿਲੀ ਦੇ ਚਾਰੇ ਪਾਸੇ ਤੋਂ ਨਾਕਾਬੰਦੀ ਕਰ ਲਈ ਗਈ । ਪੰਜਾਂ ਰਾਜਾਂ ਦੀਆਂ ਸਰਕਾਰਾਂ ਅਕਾਲੀ ਦਲ ਵਿਰੁਧ ਸਰਗਰਮ ਹੋ ਗਈਆਂ। ਗੱਡੀਆਂ, ਬੱਸਾਂ ਦੀ ਚੈਕਿੰਗ ਸ਼ੁਰੂ ਹੋ ਗਈ ।
ਫਾਰੂਖ ਅਬਦੁੱਲਾ ਅੰਮ੍ਰਿਤਸਰ ‘ਚ
ਇਸੇ ਦੌਰਾਨ ਜੰਮੂ ਕਸ਼ਮੀਰ ਦੇ ਮੁਖ ਮੰਤਰੀ ਜਨਾਬ ਫਾਰੂਖ ਅਬਦੁੱਲਾ ਨੇ ੧੪ ਨਵੰਬਰ ਨੂੰ ਅੰਮ੍ਰਿਤਸਰ ਪੁਜ ਕੇ ਸੰਤ ਬਾਬਾ ਹਰਚੰਦ ਸਿੰਘ ਲੌਂਗੋਵਾਲ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸੰਤ ਭਿੰਡਰਾਂ ਵਾਲੇ ਤੇ ਹੋਰ ਅਕਾਲੀ ਮੁਖੀਆਂ ਨਾਲ ਵਿਚਾਰ ਵਟਾਂਦਰਾ ਕੀਤਾ । ਉਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੰਗਾਂ ਦੀ ਹਮਾਇਤ रोडी ।
ਗ੍ਰਿਫਤਾਰੀਆਂ ਦਾ ਚੱਕਰ
ਦਿੱਲੀ ਦੀਆਂ ਏਸ਼ਿਆਈ ਖੇਡਾਂ ਸਮੇਂ, ਰੋਸ ਪ੍ਰਗਟਾਵਾ ਕਰਨ ਲਈ ਜਾ ਰਹੇ ਸਿੱਖਾਂ ਨੂੰ ਰੋਕਣ ਲਈ ਚਾਰ ਰਾਜਾਂ ਦੀਆਂ ਸਰਕਾਰਾਂ ਸਰਗਰਮ ਹੋ ਗਈਆਂ। ਸ਼ਾਹੀ ਹਰਿਆਣਾ, ਪੰਜਾਬ, ਦਿਲੀ, ਉੱਤਰ ਪ੍ਰਦੇਸ਼, ਹਿਮਾਚਲ ਤੇ ਰਾਜਸਥਾਨ ਵਿਚਲੇ ਦਿਤੀ ਬਹੁਤ ਸਾਰੇ ਅਕਾਲੀ ਗ੍ਰਿਫਤਾਰ ਕਰ ਲਏ ਗਏ ।
ਝੂਠੇ ਪੁਲਸ ਮੁਕਾਬਲੇ ‘ਚ ੨ ਸ਼ਹੀਦ
ਪੰਜਾਬ ਪੁਲੀਸ ਨੇ ਸਿੱਖਾਂ ਵਿਚ ਦਹਿਸ਼ਤ ਪੈਦਾ ਕਰਨ ਲਈ ਮੋਗੇ ਨੇੜੇ ਦੋ ਸ਼ਿਕਾ ਸਿੱਖ ਨੌਜਵਾਨ ਭੋਲਾ ਸਿੰਘ ਤੇ ਕਸ਼ਮੀਰਾ ਸਿੰਘ ਨੂੰ ਝੂਠੇ ਪੁਲਸ ਮੁਕਾਬਲੇ ਰਾਹੀਂ ਕਤਲ ਕਰ ਦਿਤਾ ।
ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਅਸਤੀਫੇ ਮੰਗੇ
ਧਰਮ ਯੁੱਧ ਮੋਰਚੇ ਨੂੰ ਨਵਾਂ ਰੂਪ ਦੇਣ ਤੇ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਹੋਰ ਤੇਜ਼ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਲੋਂਗੋਵਾਲ ਨੇ ੧੮ ਨਵੰਬਰ ਨੂੰ ਐਲਾਨ ਕੀਤਾ ਕਿ ਸਮੂੰਹ ਅਕਾਲੀ ਵਿਧਾਇਕ ਅਤੇ ਸੰਸਦ ਮੈਂਬਰ, ੩੦ ਨਵੰਬਰ ਤਕ ਆਪਣੀਆਂ ਮੈਂਬਰੀਆਂ ਦੇ ਅਸਤੀਫੇ ਉਨ੍ਹਾਂ ਨੂੰ ਦੇ ਦੇਣ । ਅਸਤੀਫੇ ਸਿਧੇ ਸਪੀਕਰ ਜਾਂ ਯੋਗ ਅਧਿਕਾਰੀ ਦੇ ਨਾਮ ਹੋਣ । ਸੰਤ ਜੀ ਦੇ ਇਸ ਇਤਿਹਾਸਕ ਐਲਾਨ ਨੇ ਧਰਮ ਯੁਧ ਮੋਰਚੇ ਵਿਚ ਇਕ ਨਵੀਂ ਰੂਹ ਫੂਕ ਦਿਤੀ ।
ਏਸ਼ੀਆਡ ਸਮੇਂ ਮੁਜ਼ਾਹਰਾ ਹੋਇਆ
੧੯ ਨਵੰਬਰ ਨੂੰ ਜਦੋਂ ਏਸ਼ੀਆਈ ਖੇਡਾਂ ਆਰੰਭ ਹੋਈਆਂ ਤਾਂ ਲੱਖ ਜਤਨ ਕਰਨ ਦੇ ਬਾਵਜੂਦ ਪੁਲੀਸ ਤੇ ਫੌਜ ਅਕਾਲੀਆਂ ਦਾ ਮੁਜ਼ਾਹਰਾ ਨਾ ਰੋਕ ਸਕੀ । ਬੇਦਾ ਏਸ਼ਿਆਈ ਖੇਡਾਂ ਦੇ ਪਹਿਲੇ ਦਿਨ, ਗੁਰਦੁਆਰਾ ਬੰਗਲਾ’ ਸਾਹਿਬ ਵਿਚੋਂ ਸੈਂਕੜੇ ਹੀ ਸਿੰਘਾਂ ਸ: ਪ੍ਰਕਾਸ਼ ਸਿੰਘ ਮਜੀਠਾ ਦੀ ਅਗਵਾਈ ਵਿਚ ਸਰਕਾਰੀ ਪਾਬੰਦੀਆਂ ਦੀਆਂ ਸ਼੍ਰੇਣੀ ਧੱਜੀਆਂ ਉਡਾ ਕੇ ਗ੍ਰਿਫਤਾਰੀ ਦਿਤੀ । ਇਥੇ ਹੀ ਬਸ ਨਹੀਂ ਸਗੋਂ ਏਸ਼ਿਆਈ ਖੇਡਾਂ ਗਤ ਦੇ ਦੌਰਾਨ ਦਰਜਨਾਂ ਨੌਜਵਾਨਾਂ ਨੇ ਅਕਾਲੀ ਦਲ ਦੀਆਂ ਮੰਗਾਂ ਦੇ ਹੱਕ ‘ਚ ਨਾਅਰੇ ਜ਼ਸ –ਲਾਕੇ ਗ੍ਰਿਫਤਾਰੀ ਦਿਤੀ। ਪੁਲੀਸ ਵਲੋਂ ਉਨ੍ਹਾਂ ਨੌਜਵਾਨਾਂ ਤੇ ਅੰਨ੍ਹਾ ਤਸ਼ੱਦਦ ਕੀਤਾ ਗਿਆ ।
ਹਰਿਆਣਾ ਸਰਕਾਰ ਦਾ ਜਬਰ
ਹਰਿਆਣੇ ਦੇ ਮੁਖ ਮੰਤਰੀ ਭਜਨ ਲਾਲ ਤੇ ਉਥੋਂ ਦੀ ਫਿਰਕੂ ਅਫਸਰ ਸ਼ਾਹੀ ਨੇ ਏਸ਼ਿਆਈ ਖੇਡਾਂ ਦੀ ਆੜ ਵਿਚ, ਸਿੱਖਾਂ ਤੇ ਜ਼ੁਲਮ ਸਬਰ ਦੀ ਹੱਦ ਮੁਕਾ ਦਿਤੀ । ਹੁਣ ਅਕਾਲੀ ਜਾਂ ਗੈਰ-ਅਕਾਲੀ ਦਾ ਕੋਈ ਸਵਾਲ ਨਹੀਂ ਸੀ ਰਹਿ ਗਿਆ ਹਰ ਸਿੱਖ, ਜਿਸ ਦੇ ਮੂੰਹ ਤੇ ਦਾੜ੍ਹੀ ਤੇ ਸਿਰ ਪਗੜੀ ਸੀ, ਦੀ ਬੱਸਾਂ ਤੇ ਰੇਲਾਂ ਚੋਂ ਉਤਾਰ ਉਤਾਰ ਕੇ ਬੇਇਜ਼ਤੀ ਕੀਤੀ ਗਈ। ਇਥੋਂ ਤਕ ਕਿ ਕਈ, ਮੋਨੇ ਜਿਨ੍ਹਾਂ ਨੇ ਕੜੇ ਪਹਿਣੇ ਹੋਏ ਸਨ ਉਹ ਵੀ ਭਜਨ ਲਾਲ ਦੀ ‘ਧਰਮ ਨਿਰਪੇਖਤਾ’ ਦਾ ਝੋ। ਸ਼ਿਕਾਰ ਹੋਏ ।
ਇਸ ਤਰ੍ਹਾਂ ਹਰਿਆਣਾ ਸਰਕਾਰ ਨੇ ਚਿਟੇ ਦਿਨ ਸੈਕੁਲਰਇਜ਼ਮ ਤੇ ਲੋਕਤੰਤਰ ਦੀਆਂ ਧਜੀਆਂ ਉਡਾ ਦਿਤੀਆਂ । ਹਰਿਆਣਾ ਪੁਲੀਸ ਦੇ ਇਸ ਜਬਰ ਦਾ ਸ਼ਿਕਾਰ ਸਿਰਫ ਅਕਾਲੀ ਵਰਕਰ ਹੀ ਨਹੀਂ ਸਗੋਂ ਰੀਟਾਇਰਡ ਜਨਰਲ, ਫੌਜੀ ਅਫਸਰ, ਖਿਡਾਰੀ, ਪੁਲੀਸ ਅਫਸਰ ਤੇ ਰਾਜਨੀਤਕ, ਸਿਵਲ ਤੇ ਵਡੇ ਅਫਸਰ ਵੀ ਹੋਏ। ਸਰਕਾਰ ਦੇ ਇਸ ਅਹਿਮਕਾਨਾ ਵਤੀਰੇ ਤੇ ਧਕੇਸ਼ਾਹੀ ਨੇ ਸਿੱਖਾਂ ਵਿਚ ਰੋਹ ਫੈਲਾ ਦਿਤਾ । ਇਕ ਵਾਰ ਫੇਰ ਸਿੱਖਾਂ ਨੇ ਮਹਿਸੂਸ ਕੀਤਾ ਕਿ ਉਹ ‘ਗੁਲਾਮ’ ਹਨ ।
ਅਮਰਿੰਦਰ ਸਿੰਘ ਦੇ ਜਤਨ
੨੦ ਨਵੰਬਰ ਨੂੰ ਕੈਪਟਨ ਅਮਰਿੰਦਰ ਸਿੰਘ ਐਮ. ਪੀ. ਨੇ ਸੰਤ ਜੀ ਨਾਲ ਮੁਲਾਕਾਤ ਕੀਤੀ ਅਤੇ ਉਹਨਾਂ ਤੋਂ ਅਕਾਲੀ ਦਲ ਦੀਆਂ ਮੰਗਾਂ ਬਾਰੇ ਜਾਣਕਾਰੀ ਲਈ ।
ਟੌਹੜਾ ਸਾਹਿਬ ਦਿੱਲੀ ਪੁਜੇ
ਹਰਿਆਣਾ ਸਰਕਾਰ ਵਲੋਂ ਲਾਈਆਂ ਸਖਤ ਪਾਬੰਦੀਆਂ ਦੇ ਬਾਵਜੂਦ ਜਥੇਦਾਰ ਗੁਰਚਰਨ ਸਿੰਘ ਟੌਹੜਾ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਪੁੱਜਣ ਵਿਚ ਸਫਲ ਹੋ ਗਏ ਅਤੇ ਸੈਂਕੜੇ ਸਾਥੀਆਂ ਸਮੇਤ ਗ੍ਰਿਫਤਾਰੀ ਦਿਤੀ। ਸ਼੍ਰੋਮਣੀ ਅਕਾਲੀ ਦਲ ਵਲੋਂ ਬਣੇ ਪ੍ਰੋਗਰਾਮ ਅਨੁਸਾਰ ਏਸ਼ੀਆਈ ਖੇਡਾਂ ਦੇ ਸਮੇਂ ਲਗਾਤਾਰ ਰੋਜ਼ ਗ੍ਰਿਫਤਾਰੀਆਂ ਲਈ ਜਥੇ ਜਾਂਦੇ ਰਹੇ ਅਤੇ ਰੋਜ਼ਾਨਾ ਖੇਡ ਗਰਾਊਂਡਾਂ ਵਿਚ ਸਿਖ ਨੌਜਵਾਨਾਂ, ਸਿਖ ਵਕੀਲ ਤੇ ਬੀਬੀਆਂ ਅਕਾਲੀ ਦਲ ਦੀਆਂ ਮੰਗਾਂ ਦੇ ਹੱਕ ਵਿਚ ਨਾਅਰੇ ਲਾਉਂਦੇ ਰਹੇ । ਇਸ ਤਰ੍ਹਾਂ ਕੇਂਦਰ ਤੇ ਹਰਿਆਣਾ ਅਤੇ ਪੰਜਾਬ ਸਰਕਾਰ ਦਾ ਹਰ ਜਬਰ ਤੇ ਜ਼ੁਲਮ ਅਸਫਲ ਰਿਹਾ ਅਤੇ ਅਕਾਲੀ ਦਲ ਆਪਣੇ ਮਿਸ਼ਨ ਵਿਚ ਕਾਮਯਾਬ ਰਿਹਾ ।
ਟੌਹੜਾ ਮੁੜ ਪ੍ਰਧਾਨ ਬਣੇ
੩੦ ਨਵੰਬਰ ਨੂੰ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਲਾਨਾ ਅਜ਼ ਪ੍ਰਧਾਨਗੀ ਚੋਣ ਵਿਚ ਜਥੇਦਾਰ ਗੁਰਚਰਨ ਸਿੰਘ ਟੌਹੜਾ ਮੁੜ ਪ੍ਰਧਾਨ ਚੁਣੇ ਗਏ । ਪਰ ਉਹਨਾਂ ਦਾ ਨਾਂ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਪੇਸ਼ ਕੀਤਾ । ਇਸ ਗੁਰਧ ਤਰ੍ਹਾਂ ਪੰਥ ਵਿਚ ਹੋਈ ਇਸ ਅਦੁੱਤੀ ਏਕਤਾ ਨਾਲ ਵੀ ਲੋਕਾਂ ਵਿਚ ਧਰਮ ਯੁਧ ਉਹਣ ਲਈ ਉਤਸ਼ਾਹ ਵਧਿਆ ।
੪ ਦਸੰਬਰ ਨੂੰ ਸ: ਬਾਦਲ ਨੇ ਦਿੱਲੀ ਗ੍ਰਿਫਤਾਰੀ ਦਿੱਤੀ
ਕੇਂਦਰੀ ਸਰਕਾਰ ਵਲੋਂ ਏਸ਼ੀਆਈ ਖੇਡਾਂ ਸਮੇਂ ਰੋਸ ਮੁਜ਼ਾਹਰੇ ਨਾ ਹੋਣ ਦੇਣ ਹੇ ਮ ਦੇ ਕੀਤੇ ਚੈਲਿੰਜ ਦਾ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ,ਨੇਤਾਵਾਂ ਅਤੇ ਜਥੇਦਾਰਾਂ ਨੇ ਬੜਾ ਤਸੱਲੀ-ਬਖਸ਼ ਜਵਾਬ ਦਿਤਾ। ਜਿਥੇ ਦਿੱਲੀ ਵਿਚ ਖੇਡਾਂ ਦੌਰਾਨ ਭਾਰੀ ਮੁਜ਼ਾਹਰੇ ਹੋਏ ਅਤੇ ਸ: ਟੌਹੜਾ, ਸ: ਬਾਦਲ ਅਤੇ ਹੋਰ ਮੁਖੀ ਅਕਾਲੀ ਆਗੂਆਂ, ਵਿਧਾਇਕਾਂ ਤੇ ਜਥੇਦਾਰਾਂ ਨੇ ਵੱਡੇ ਵੱਡੇ ਜਥਿਆਂ ਨਾਲ ਰੋਜ਼ਾਨਾ ਗ੍ਰਿਫਤਾਰੀਆਂ ਸਿਖਾਂ ਦਿੱਤੀਆਂ ਉਥੇ ਹਰ ਰੋਜ਼ ਖੇਡ ਦੇ ਮੈਦਾਨ, ਸਿਖ ਨੌਜਵਾਨਾਂ ਦੇ ਨਾਅਰਿਆਂ ਨਾਲ ਗੂੰਜਦੇ ਰਹੇ ।
ਜਥੇਦਾਰ ਟੌਹੜਾ ਤੇ ਸ: ਬਾਦਲ ਪੰਜਾਬ ਹਰਿਆਣਾ ਅਤੇ ਦਿੱਲੀ ਪੋਲੀਸ ਦੀਆਂ ਅੱਖਾਂ ਵਿਚ ਧੂਲ ਝੋਂਕ ਕੇ ਦਿੱਲੀ ਪੁਜੇ । ਅੰਤਮ ਦਿਨ ਜਿਥੇ ਖੇਡ ਮੈਦਾਨ ਵਿਚ ਜੈਕਾਰੇ ਗੂੰਜੇ ਤੇ ਨਾਅਰੇ ਲਗੇ ਉਥੇ ਸ: ਬਾਦਲ ਦੀ ਅਗਵਾਈ ਵਿਚ ਹਜ਼ਾਰਾਂ ਸੀ। ਸਿੰਘਾ ਨੇ ਗ੍ਰਿਫਤਾਰੀ ਦਿਤੀ।
੧੦ ਦਸੰਬਰ ਨੂੰ ਮੀਟਿੰਗ
ਸੰਤ ਜੀ ਨੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੇ ਅਸਤੀਫਿਆਂ ਤੇ ਵਿਚਾਰ ਕਰਨ ਲਈ ੧੦ ਦਸੰਬਰ ਨੂੰ ਹਾਈ ਕਮਾਂਡ ਦੀ ਮੀਟਿੰਗ ਬੁਲਾਈ ।
ਮੀਟਿੰਗ ਵਿਚ ਫੈਸਲਾ ਕੀਤਾ ਗਿਆ ਜੇ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਦਆਂ ਹੱਕੀ ਤੇ ਸੰਵਿਧਾਨਕ ਮੰਗਾਂ ਨਾ ਮੰਨੀਆਂ ਤਾਂ ੨੬ ਜਨਵਰੀ ਵਾਲੇ ਦਿਨ ਅਕਾਲੀ ਦਲ ਦੇ ਸਾਰੇ ਸੰਸਦ ਮੈਂਬਰ ਤੇ ਵਿਧਾਇਕ ਅਸਤੀਫੇ ਦੇ ਦੇਣਗੇ । ਸੰਤ ਜੀ ਨੇ ਕਿਹਾ ਕਿ ਕੇਂਦਰੀ ਸਰਕਾਰ ਵਲੋਂ ਸਿਖਾਂ ਨਾਲ ਕੀਤੇ ਜਾ ਰਹੇ ਘਟੀਆ ਸਲੂਕ ਕਾਰਨ, ਸਿਖਾਂ ਦਾ ਸੰਵਿਧਾਨ ਤੋਂ ਭਰੋਸਾ ਉਠਦਾ ਜਾ ਰਿਹਾ ਹੈ ।
ਅਮਰੀਕਾ ਤੇ ਕਨੇਡਾ ਦੇ ਸਿਖਾਂ ਨਾਲ ਦੁਰਵਿਵਹਾਰ
ਬਿਦੇਸ਼ਾਂ ਵਿਚ ਰਹਿੰਦੇ ਸਿਖ ਪੰਥ ਦਾ ਨਰੋਆ ਅੰਗ ਹਨ ਅਤੇ ਉਹਨਾਂ ਨੇ ਅਜ਼ਾਦੀ ਜੰਗ ਤੋਂ ਲੈ ਕੇ ਹਰ ਸੰਘਰਸ਼ ਵਿਚ ਅਕਾਲੀ ਦਲ ਦਾ ਸਾਥ ਦਿੱਤਾ ਹੈ ।
ਪਰ ਅਜ਼ਾਦ ਭਾਰਤ ਦੀ ਸਰਕਾਰ ਨੇ ਬਿਦੇਸ਼ਾਂ ਵਿਚੋਂ ਏਸ਼ੀਆਡ ਵੇਖਣ ਆਏ ਜਾਂ ‘ ਗੁਰਧਾਮਾਂ ਦੀ ਯਾਤਰਾ ਕਰਨ ਆਏ ਸਿਖਾਂ ਨਾਲ ਜੋ ਘਟੀਆ ਸਲੂਕ ਕੀਤਾ ਅਤੇ ਉਹਨਾਂ ਤੇ ਝੂਠੇ ਮੁਕੱਦਮੇ ਬਣਾਏ ਹਨ, ਉਸ ਨੇ ਸਿਖਾਂ ਦੇ ਇਸ ਅਹਿਸਾਸ ਨੂੰ ਹੋਰ ਦ੍ਰਿੜ੍ਹ ਕੀਤਾ ਹੈ ਕਿ ਸਿਖ ਇਸ ਦੇਸ਼ ਵਿਚ ਦੂਜੇ ਦਰਜੇ ਦੇ ਸ਼ਹਿਰੀ ਹਨ। ਕੁਝ ਸਿੰਘਾਂ ਨੂੰ ਬੜੀ ਬੇਇਜ਼ਤੀ ਭਰੇ ਢੰਗ ਨਾਲ ਪਾਲਮ ਏਅਰਪੋਰਟ ਤੋਂ ਵਾਪਸ ਭੇਜ ਦਿਤਾ ਗਿਆ, ਕੁਝ ਨੂੰ ਜਿਨ੍ਹਾਂ ਦੇ ਆਗੂ ਸ: ਸੰਪੂਰਨ ਸਿੰਘ ਚੀਮਾਂ (ਅਮਰੀਕਾ) ਸਨ, ਨੂੰ ਝੂਠੇ ਮੁਕੱਦਮਿਆਂ ਵਿਚ ਜੇਲ੍ਹਾਂ ਵਿਚ ਡੱਕ ਦਿਤਾ।
ਕੇਂਦਰ ਸਰਕਾਰ ਦੀ ਸ਼ਹਿ ਤੇ ਹਰਿਆਣਾ ਵਿਚ ਏਸ਼ੀਆਡ ਸਮੇਂ ਜਿਸ ਤਰ੍ਹਾਂ ਸਿਖਾਂ ਦਾ ਅਪਮਾਨ ਕੀਤਾ ਗਿਆ ਤੇ ਹੋਰ ਲੋਕਾਂ ਦੇ ਸਾਹਮਣੇ ਉਹਨਾਂ ਨੂੰ ਜ਼ਲੀਲ ਕੀਤਾ ਗਿਆ। ਉਸ ਦੇ ਨਾਲ ਹਰ ਵਰਗ ਦਾ ਸਿਖ ਦੁਖੀ ਹੋਇਆ । ਸਾਬਕ ਫੌਜੀ ਅਫ਼ਸਰ ਤਾਂ ਰੋਹ ਨਾਲ ਭਰੇ ਹੋਏ ਸਨ । ਅਜਿਹੇ ਸਮੇਂ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਨੇ, ਸਿਖ ਹੱਕਾਂ ਦੀ ਰਾਖੀ ਲਈ ਲੜਨ ਲਈ ਵੰਗਾਰਿਆ ਤੇ ੨੩ ਦਸੰਬਰ ਨੂੰ ਸਾਬਕ ਫੌਜੀਆਂ ਦੀ ਇਕ ਕਨਵੈਨਸ਼ਨ ਸੱਦੀ ।
ਸੰਤ ਜੀ ਵਲੋਂ ਇਹ ਇਕੱਤਰਤਾ ਸੱਦਣ ਤੇ ਦਿੱਲੀ ਸਰਕਾਰ ਤੇ ਉਸ ਦੇ ਟਾਊਟ ਪਿੱਟ ਉਠੇ । ਪਰ ਸਾਬਕ ਫੌਜੀਆਂ ਵਲੋਂ ਇਸ ਕਨਵੈਨਸ਼ਨ ਨੂੰ ਬੜਾ ਭਰਵਾਂ ਹੁੰਗਾਰਾ ਮਿਲਿਆ । ਦਰਜਨਾਂ ਜਰਨੈਲਾਂ, ਸੈਂਕੜੇ ਅਫਸਰਾਂ ਸਮੇਤ ਇਸ ਇਕੱਤ੍ਰਤਾ ਵਿਚ ੧੫ ਹਜ਼ਾਰ ਦੇ ਲਗ ਭਗ ਸਾਬਕ ਫੌਜੀ ਆਏ ਅਤੇ ਸਭ ਨੇ ਇਕ ਜ਼ਬਾਨ ਹੋਂ ਕੇ ਅਕਾਲੀ ਦਲ ਦੀਆਂ ਮੰਗਾਂ ਦੀ ਹਮਾਇਤ ਕੀਤੀ ।
ਹਰਿਆਣੇ ‘ਚ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ ਲਈ ਕਮੇਟੀ ੨੯ ਦਸੰਬਰ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਨੇ ਹਰਿਆਣਾ ਵਿਚ ਰਹਿ ਗਏ ਪੰਜਾਬੀ ਬੋਲਦੇ ਇਲਾਕਿਆਂ ਦਾ ਕੇਸ ਤਿਆਰ ਕਰਨ ਲਈ ਸ: ਜਸਦੇਵ ਸਿੰਘ ਸੰਧੂ ਅਤੇ ਸ: ਦਾਰਾ ਸਿੰਘ ਐਡਵੋਕੇਟ ਤੇ ਅਧਾਰਿਤ ਇਕ ਕਮੇਟੀ ਬਣਾਈ ।
੯ ਜਨਵਰੀ ੧੯੮੩ ਨੂੰ ਸੰਤ ਜੀ ਨੇ ਇਕ ਬੁਧੀਜੀਵੀ ਕਨਵੈਨਸ਼ਨ ਸ੍ਰੀ ਅੰਮ੍ਰਿਤਸਰ ਸੱਦੀ । ਇਸ ਕਨਵੈਨਸ਼ਨ ਨੂੰ ਵੀ ਸਾਬਕਾ ਫੌਜੀਆਂ ਦੀ ਕਨਵੈਨਸ਼ਨ ਵਾਂਗ ਬੜਾ ਭਰਵਾਂ ਹੁੰਗਾਰਾ ਮਿਲਿਆ। ਇਸ ਇਕੱਤਰਤਾ ਵਿਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੇ ਤਿੰਨ ਸਾਬਕਾ ਵਾਈਸ ਚਾਂਸਲਰ, ਪ੍ਰੋਫੈਸਰ, ਪ੍ਰਿੰਸੀਪਲ, ਵਕੀਲ ਤੇ ਰੀਟਾਇਰਡ ਉੱਚ ਸਰਕਾਰੀ ਅਫਸਰ, ਪੱਤਰਕਾਰ, ਅਧਿਆਪਕ ਆਦਿ ਸ਼ਾਮਲ ਹੋਏ । ਕਨਵੈਨਸ਼ਨ ਨੇ ਜ਼ੋਰਦਾਰ ਸ਼ਬਦਾਂ ਵਿਚ ਅਕਾਲੀ ਦਲ ਦੀਆਂ ਮੰਗਾਂ ਦੀ ਪ੍ਰੋੜ੍ਹਤਾ ਕੀਤੀ ਤੇ ਸੰਤ ਲੌਂਗੋਵਾਲ ਜੀ ਦੀ ਲੀਡਰਸ਼ਿਪ ਵਿਚ ਭਰੋਸੇ ਦਾ ਪ੍ਰਗਟਾਵਾ ਕੀਤਾ।
ਅਕਾਲੀ ਕੇਂਦਰ ਵਾਰਤਾ
ਭਾਰਤ ਸਰਕਾਰ ਵਲੋਂ ਸੱਦਾ ਪੱਤਰ ਭੇਜੇ ਜਾਣ ਉਪਰੰਤ ੧੧ ਜਨਵਰੀ ਨੂੰ ਅਕਾਲੀ ਕੇਂਦਰ ਵਾਰਤਾ ਅਰੰਭ ਹੋਈ। ਗੱਲਬਾਤ ਅਕਾਲੀ ਦਲ ਦੀ ਮਰਜ਼ੀ ਅਨੁਸਾਰ ਦਿੱਲੀ ਦੀ ਬਜਾਏ ਚੰਡੀਗੜ੍ਹ ਵਿਖੇ ਹੋਈ । ਵਾਰਤਾ ਲਈ ਕੇਂਦਰੀ ਵਜ਼ੀਰਾਂ ਦੀ ਸਬ-ਕਮੇਟੀ ਦੀ ਅਗਵਾਈ ਗ੍ਰਹਿ ਮੰਤਰੀ ਸੇਠੀ ਕਰ ਰਹੇ ਸਨ। ਅਕਾਲੀ ਕਮੇਟੀ ਜਥੇਦਾਰ ਟੌਹੜਾ, ਸ: ਬਾਦਲ, ਜ: ਤਲਵੰਡੀ, ਸ: ਬਰਨਾਲਾ, ਸ: ਬਲਵੰਤ ਸਿੰਘ, ਸ: ਸੁਖਜਿੰਦਰ ਸਿੰਘ ਤੇ ਸ: ਰਵੀਇੰਦਰ ਸਿੰਘ ਤੇ ਅਧਾਰਿਤ ਸੀ । ਇਸ ਕਮੇਟੀ ਦੀਆਂ ਬੈਠਕਾਂ ਕਰਮਵਾਰ ੧੧ ਜਨਵਰੀ ਤੇ ੧੮ ਜਨਵਰੀ ਨੂੰ ਹੋਈਆਂ ਪਰ ਸਰਕਾਰ ਦੀ ਫੋਕੀ ਜ਼ਿਦ ਕਾਰਨ ਕੋਈ ਸਿੱਟਾ ਨਾ ਨਿਕਲ ਸਕਿਆ ।
ਅਕਾਲੀ ਹਾਈ ਕਮਾਂਡ ਦੀ ਇਕੱਤ੍ਰਤਾ
ਇਸੇ ਦੌਰਾਨ ਸੰਤ ਜੀ ਨੇ ੧੫ ਜਨਵਰੀ ਨੂੰ ਅਕਾਲੀ ਹਾਈ ਕਮਾਂਡ ਦੀ ਇਕੱਤ੍ਰਤਾ ਸੱਦੀ ਜਿਸ ਵਿਚ ਚੰਡੀਗੜ੍ਹ ਵਿਚ ਹੋਈ ਅਕਾਲੀ ਕੇਂਦਰ ਵਾਰਤਾ ਦਾ ਜਾਇਜ਼ਾ ਲਿਆ ਗਿਆ ਤੇ ਅਗਲੀ ਗੱਲਬਾਤ ਲਈ ਪਾਰਟੀ ਨੀਤੀ ਤਹਿ ਕੀਤੀ ਗਈ।
ਸ਼੍ਰੋਮਣੀ ਕਮੇਟੀ ਤੇ ਅਹੁਦੇਦਾਰਾਂ ਦੇ ਅਸਤੀਫੇ
੧੭ ਜਨਵਰੀ ਨੂੰ ਸੰਤ ਜੀ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਮੇਤ ਸਭ ਆਹੁਦੇ- ਦਾਰਾਂ ਨੂੰ ਅਸਤੀਫੇ ਦੇ ਦੇਣ ਲਈ ਕਿਹਾ । ਪ੍ਰਧਾਨ ਸਾਹਿਬ ਅਤੇ ਸਭ ਅਹੁਦੇਦਾਰਾਂ ਨੇ ਆਪਣੇ ਅਸਤੀਫੇ ਸੰਤਾਂ ਦੇ ਹਵਾਲੇ ਕਰ ਦਿਤੇ ।
ਸ੍ਰੀਮਤੀ ਇੰਦਰਾ ਗਾਂਧੀ ਨੇ ਦੂਜੀਆਂ ਪਾਰਟੀਆਂ ਨੂੰ ਅਕਾਲੀ ਦਲ ਤੋਂ ਦੂਰ ਕਰਨ ਲਈ ਤ੍ਰੈ ਪੱਖੀ ਗੱਲਬਾਤ ਦੀ ਚਾਲ ਚਲੀ। ਉਸ ਨੂੰ ਆਸ ਸੀ ਕਿ ਅਕਾਲੀ ਤੇ ਅਪੋਜ਼ੀਸ਼ਨ ਆਪਸ ਵਿਚ ਉਲਝ ਕੇ ਰਹਿ ਜਾਣਗੇ । ਪਰ ੨੪ ਤੇ ੨੫ ਜਨਵਰੀ ਨੂੰ ਦਿੱਲੀ ਵਿਚ ਸਰਕਾਰ ਅਪੋਜ਼ੀਸ਼ਨ ਤੇ ਅਕਾਲੀ ਦਲ ਵਿਚਕਾਰ ਜੋ ਗੱਲਬਾਤ ਹੋਈ, ਉਸ ਵਿਚ ਅਕਾਲੀ ਨੁਮਾਇੰਦਿਆਂ, ਸ: ਬਰਨਾਲਾ, ਸ: ਬਲਵੰਤ ਸਿੰਘ ਅਤੇ ਸ: ਰਵੀਇੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਬੜੀ ਯੋਗਤਾ ਤੇ ਮਿਹਨਤ ਨਾਲ ਪੇਸ਼ ਕੀਤਾ, ਜਿਸ ਤੋਂ ਅਪੋਜੀਸ਼ਨ ਪਾਰਟੀਆਂ ਕਾਫੀ ਪ੍ਰਭਾਵਤ ਹੋਈਆਂ ।
ਅਸਤੀਫੇ ਦਿਤੇ
ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਪਹਿਲਾਂ ਕੀਤੇ ਐਲਾਨ ਅਨੁਸਾਰ, ਸਮੂੰਹ ਅਕਾਲੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਨੇ ਮੈਂਬਰੀਆਂ ਤੋਂ ਅਸਤੀਫੇ ਦੇ ਦਿਤੇ । ਅਕਾਲੀ ਮੈਂਬਰ ਇਕ ਜਲੂਸ ਦੀ ਸ਼ਕਲ ਵਿਚ ਅੰਮ੍ਰਿਤਸਰ ਤੋਂ ਚੰਡੀਗੜ੍ਹ ਪੁਜੇ । ਰਸਤੇ ਵਿਚ ਹਜ਼ਾਰਾਂ ਲੋਕਾਂ ਨੇ ਉਨ੍ਹਾਂ ਦਾ ਥਾਂ ਪੁਰ ਥਾਂ ਸਵਾਗਤ ਕੀਤਾ। ਇਸ ਤਰ੍ਹਾਂ ਕਰਕੇ ਅਕਾਲੀ ਮੈਂਬਰਾਂ ਨੇ, ਭਾਰਤ ਦੇ ਲੋਕਤੰਤਰੀ ਇਤਿਹਾਸ ਵਿਚ, ਮੈਂਬਰੀਆਂ ਨੂੰ ਠੁਕਰਾਉਣ ਦਾ ਇਕ ਨਵਾਂ ਮੀਲ ਪੱਥਰ ਗਡਿਆ। ਅਪੋਜ਼ੀਸ਼ਨ ਮੈਂਬਰਾਂ ਦੇ ਕਹਿਣ ਤੇ ਅਸਤੀਫਿਆਂ ਉਤੇ ੨੧ ਫਰਵਰੀ ਦੀ ਤਰੀਕ ਪਾਈ ਗਈ ।
ਅਕਾਲੀ ਹਾਈ ਕਮਾਂਡ ਦੀ ਇਕੱਤਰਤਾ
ਸੰਤ ਜੀ ਨੇ ੬ ਫਰਵਰੀ ੧੯੮੩ ਨੂੰ ਅਕਾਲੀ ਹਾਈ ਕਮਾਂਡ ਦੀ ਇਕ ਹੰਗਾਮੀ ਇਕੱਤਰਤਾ ਸੱਦੀ ਜਿਸ ਵਿਚ ੮ ਫਰਵਰੀ ਨੂੰ ਹੋਣ ਵਾਲੀ ਤ੍ਰੈ ਪੱਖੀ ਗੱਲਬਾਤ ਬਾਰੇ ਰਣਨੀਤੀ ਤਿਆਰ ਕੀਤੀ ਗਈ ।
ਤ੍ਰੈ ਪੱਖੀ ਗੱਲਬਾਤ ਮੁੜ ਸ਼ੁਰੂ
ਭਾਵੇਂ ਇਹ ਗੱਲ ਸਾਫ ਦਿਸਦੀ ਸੀ ਕਿ ਸ੍ਰੀਮਤੀ ਗਾਂਧੀ ਸਿਰਫ ਟਾਲ ਮਟੋਲ ਕਰਨ ਅਤੇ ਸਮਸਿਆਵਾਂ ਉਲਝਾਉਣ ਲਈ ਤ੍ਰੈ ਪੱਖੀ ਵਾਰਤਾ ਦਾ ਢੰਗ ਰਚ ਰਹੀ ਹੈ, ਫਿਰ ਵੀ ਸ਼੍ਰੋਮਣੀ ਅਕਾਲੀ ਦਲ ਨੇ ਅਪੋਜ਼ੀਸ਼ਨ ਤੇ ਆਮ ਲੋਕਾਂ ਤੋਂ ਸੱਚਾ ਹੋਣ ਲਈ ਹਿਸਾ ਲਿਆ । ੮, ੯, ੧੦, ੧੫, ੧੮, ੧੯ ਅਤੇ ੨੦ ਫਰਵਰੀ ਨੂੰ ਹੋਈਆਂ ਇਹ ਲੰਮੀਆਂ ਵਾਰਤਾਵਾਂ ਭਾਵੇਂ ਕੋਈ ਸਿੱਟਾ ਨਾ ਕੱਢ ਸਕੀਆਂ ਪਰ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਤ੍ਰੈਮੁਖੀ ਵਾਰਤਾ ਦਾ ਬੜਾ ਲਾਭ ਹੋਇਆ । ਸਾਡੇ ਨੁਮਾਇੰ ਦਿਆਂ ਨੇ ਅਪੋਜ਼ੀਸ਼ਨ ਪਾਰਟੀਆਂ ਨੂੰ ਪੂਰੀ ਤਰ੍ਹਾਂ ਕਾਇਲ ਕਰ ਲਿਆ। ਸਾਰੇ ਸੰਸਾਰ ਨੂੰ ਪਤਾ ਲਗ ਗਿਆ ਕਿ ਅਕਾਲੀ ਸੱਚੇ ਹਨ ਤੇ ਇਨ੍ਹਾਂ ਦੀਆਂ ਮੰਗਾਂ ਹੱਕੀ ਤੇ ਸੰਵਿਧਾਨਕ ਹਨ । ਅਕਾਲੀ ਨੁਮਾਇੰਦਿਆਂ ਨੇ ਸਖਤ ਤੇ ਲਿਆ ਅਤੇ ੧੯੫੫ ਦਾ ਪਾਣੀ ਬਾਰੇ ਫੈਸਲਾ ਰੱਦ ਕਰਨ ਦੀ ਮੰਗ ਸਰਕਾਰ ਰਾਜਸਥਾਨ ਤੇ ਹਰਿਆਣੇ ਦਾ ਬਹਾਨਾ ਲਾਕੇ ਭੱਜ ਗਈ ਤੇ ਇਸ ਤਰ੍ਹਾਂ ਇਹਨਾਂ ਵਾਰਤਾਵਾਂ ਦਾ ਕੋਈ ਸਿੱਟਾ ਨਾ ਨਿਕਲ ਸਕਿਆ । ਦ੍ਰਿੜ੍ਹ ਸਟੈਂਡ ਕੀਤੀ ਅਤੇ
ਡਾ: ਫਾਰੂਖ ਅਬਦੁੱਲਾ ਫਿਰ ਅੰਮ੍ਰਿਤਸਰ ‘ਚ
੨੫ ਫਰਵਰੀ ਨੂੰ ਜੰਮੂ-ਕਸ਼ਮੀਰ ਦੇ ਮੁਖ-ਮੰਤਰੀ ਡਾ: ਫਾਰੂਖ ਅਬਦੁੱਲਾ ਨੇ ਸ੍ਰੀ ਅੰਮ੍ਰਿਤਸਰ ਪੁੱਜ ਕੇ, ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨਾਲ ਮੁਲਾਕਾਤ ਕੀਤੀ ਤੇ ਪੰਜਾਬ ਦੀ ਸਮਸਿਆ ਬਾਰੇ ਹੋਰ ਜਾਣਕਾਰੀ ਲਈ ।
ਭਾਰਤ ਸਰਕਾਰ ਦਾ ਸਿੱਖਾਂ ਨਾਲ ਮਖੌਲ
ਇਸੇ ਦੌਰਾਨ ਕੇਂਦਰ ਸਰਕਾਰ ਨੇ ਸਿੱਖਾਂ ਦੀਆਂ ਤਿੰਨ ਅੱਧ-ਪਚੱਧੀਆਂ ਮੰਗਾਂ ਮੰਨਣ ਦਾ ਐਲਾਨ ਕਰ ਦਿਤਾ :
(੧) ਸ੍ਰੀ ਦਰਬਾਰ ਸਾਹਿਬ ਦੇ ਲਾਗਿਓਂ ਨਸ਼ੇ, ਮੀਟ ਤੇ ਤੰਬਾਕੂ ਦੀਆਂ ਦੁਕਾਨਾਂ ਹਟਾਉਣਾ ।
(੨) ਅਕਾਸ਼ਵਾਣੀ ਜਲੰਧਰ ਦੁਆਰਾ ਸ੍ਰੀ ਦਰਬਾਰ ਸਾਹਿਬ ਤੋਂ ਸਿੱਧਾ ਕੀਰਤਨ ਰਿਲੇਅ ਕਰਨਾ।
(੩) ਛੇ ਇੰਚ ਬਲੇਡ ਵਾਲੀ ਕ੍ਰਿਪਾਨ ਪਾ ਕੇ ਹਵਾਈ ਸਫਰ ਕਰ ਸਕਣਾ ।
ਸੰਤ ਜੀ ਨੇ ਇਸ ਐਲਾਨ ਤੇ ਟਿਪਣੀ ਕਰਦਿਆਂ ਇਸ ਨੂੰ ‘ਫ਼ਰਾਡ’ ਕਿਹਾ ਸੀ ਜੋ ਕਿ ਸੱਚ ਸਾਬਤ ਹੋਇਆ, ਕਿਉਂਕਿ ਸਰਕਾਰ ਨੇ ਹੁਣ ਤਕ ਕਿਸੇ ਇਕ ਮੰਨੀ ਮੰਗ ਤੇ ਅਮਲ ਨਹੀਂ ਕੀਤਾ । ਸੰਤ ਜੀ ਨੇ ਸਪੱਸ਼ਟ ਕਿਹਾ ਕਿ ਸਾਡਾ ਅੰਦੋਲਨ ਓਦੋਂ ਤਕ ਜਾਰੀ ਰਹੇਗਾ, ਜਦੋਂ ਤਕ ਸਾਰੀਆਂ ਮੰਗਾਂ ਨਹੀਂ ਮੰਨਵਾ ਲੈਂਦੇ।
ਅਕਾਲੀ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਰਾਸ਼ਟਰਪਤੀ ਨਾਲ ਮੁਲਾਕਾਤ ੨ ਮਾਰਚ ੧੯੮੩ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਮੂੰਹ ਅਸਤੀਫਾ ਦੇ ਚੁਕੇ ਵਿਧਾਇਕ ਅਤੇ ਸੰਸਦ ਮੈਂਬਰ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੂੰ ਮਿਲੇ ਅਤੇ ਉਨ੍ਹਾਂ ਤੋਂ ਮੰਗ ਕੀਤੀ ਕਿ ਉਹ ਦੇਸ਼ ਦੇ ਸੰਵਿਧਾਨ ਦੀ ਰਖਿਆ ਨਹੀਂ ਕਰ ਸਕੇ ਅਤੇ ਸਿਖ ਪ੍ਰਤੀਨਿਧੀ ਦੇ ਤੌਰ ਰਾਸ਼ਟਰਪਤੀ ਬਣ ਕੇ, ਦੇਸ਼ ਵਿਚਲੇ ਸਿਖਾਂ ਤੇ ਪੰਜਾਬ ਨੂੰ ਇਨਸਾਫ ਨਹੀਂ ਦੁਆ ਸਕੇ, ਇਸ ਲਈ ਤੁਸੀਂ ਮੁਸਤਫੀ ਹੋਵੋ । ਪਰ ਅਤੇ ਰਾਸ਼ਟਰਪਤੀ ਨੇ ਇਹ ਮੰਗ ਰੱਦ ਕਰ ਦਿਤੀ।
ਇਜਲਾਸ ਦਾ ਬਾਈਕਾਟ
੬ ਮਾਰਚ ਨੂੰ ਪੰਜਾਬ ਅਸੈਂਬਲੀ ਦਾ ਇਜਲਾਸ ਸ਼ੁਰੂ ਹੋਇਆ । ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਵਿਧਾਇਕਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਅਦੇਸ਼ਾਂ ਅਨੁਸਾਰ ਮੁਕੰਮਲ ਬਾਈਕਾਟ ਕੀਤਾ ।
ਹਾਈ ਕਮਾਂਡ ਦੀ ਇਕੱਤ੍ਰਤਾ
੧੨ ਮਾਰਚ ੧੯੮੩ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਹਾਈ ਕਮਾਂਡ ਦੀ ਇਕ ਇਕੱਤ੍ਰਤਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੋਈ, ੨੧ ਮਾਰਚ ਤੋਂ ੬ ਅਪ੍ਰੈਲ ਤਕ ਕਾਨਫੰਸਾ ਕਰਕੇ ਲਾਮਬੰਦ ਕਰਨ ਦਾ ਫੈਸਲਾ ਕੀਤਾ ਗਿਆ । ਉਸ ਵਿਚ ਪੰਜਾਬ ਭਰ ਵਿਚ ਅਗਲੇ ਪ੍ਰੋਗਰਾਮ ਲਈ ਲੋਕਾਂ ਨੂੰ ਹਾਈ ਕਮਾਂਡ ਦੇ ਮੈਂਬਰਾਂ ਨਾਲ ਡੂੰਘੀ ਸੋਚ ਵਿਚਾਰ ਤੋਂ ਬਾਅਦ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਨੇ ੪ ਅਪ੍ਰੈਲ ੧੯੮੩ ਨੂੰ ਪੰਜਾਬ ਵਿਚ ਮੁਕੰਮਲ ਆਵਾਜਾਈ ਠੱਪ ਕਰਨ ਦਾ ਐਲਾਨ ਕੀਤਾ ਅਤੇ ਅਕਾਲੀ ਵਰਕਰਾਂ ਨੂੰ ਇਸ ਪ੍ਰੋਗਰਾਮ ਨੂੰ ਸਫਲ ਕਰਨ ਲਈ ਜੁੱਟ ਜਾਣ ਲਈ ਕਿਹਾ ।
ਦਰਬਾਰ ਸਾਹਿਬ ਦੀ ਨਾਕਾਬੰਦੀ
ਸਰਕਾਰ ਵਲੋਂ ਦਹਿਸ਼ਤ ਪੈਦਾ ਕਰਕੇ, ਸਿਖਾਂ ਨੂੰ ਡਰਾਉਣ ਲਈ ਹੱਥਕੰਡੇ ਵਰਤੇ ਗਏ । ਮਾਨਾਂਵਾਲਾ ਕਾਂਡ, ਜਿਸ ਵਿਚ ਪੋਲੀਸ ਨੇ ਮਹਿਤਾ ਚੌਕ ਨੂੰ ਜਾ ਰਹੇ ਨਿਹੱਥੇ ਸਿੰਘਾਂ ਵਿਚੋਂ ਇਕ ਨੂੰ ਕਤਲ ਤੇ ਕੁਝ ਨੂੰ ਜ਼ਖਮੀ ਕਰ ਦਿੱਤਾ ਸੀ, ਪਿਛੋਂ ਪੋਲੀਸ ਨੇ ਸ੍ਰੀ ਦਰਬਾਰ ਸਾਹਿਬ ਦੀ ਨਾਕਾਬੰਦੀ ਕਰ ਦਿਤੀ । ਇਥੋਂ ਤਕ ਕਿ ਜਲ੍ਹਿਆਂ ਵਾਲੇ ਬਾਗ ਲਾਗੇ ਬੰਰੀਅਰ ਲਾ ਕੇ, ਹਰ ਕਾਰ, ਟਰੱਕ ਆਦਿ ਦੀ ਤਲਾਸ਼ੀ ਲਈ ਜਾਣ ਲੱਗੀ ।
੨੮ ਮਾਰਚ ਨੂੰ ਸੰਤ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਸਰਕਾਰ ਨੂੰ ਵਾਰਨਿੰਗ ਦਿਤੀ ਕਿ ੨੪ ਘੰਟੇ ਦੇ ਅੰਦਰ ਅੰਦਰ ਬੈਰੀਅਰ ਨਾ ਪੁਟੇ ਗਏ ਤਾਂ ਇਨ੍ਹਾਂ ਨੂੰ ਅਕਾਲੀ ਵਰਕਰ ਪੁੱਟ ਦੇਣਗੇ । ਕੁਝ ਘੰਟਿਆਂ ਵਿਚ ਹੀ ਸਰਕਾਰ ਨੇ ਬੈਰੀਅਰ ਹਟਾ ਲਏ ।।
ਸੜਕਾਂ ਬੰਦ ਟਰੈਫਿਕ ਜਾਮ
੪ ਅਪਰੈਲ ੧੯੮੩ ਦਾ ਦਿਨ ਪੰਜਾਬ ਦੇ ਇਤਿਹਾਸ ਦਾ ਇਕ ਹੋਰ ਲਹੂ ਭਿਜਿਆ ਦਿਨ ਸੀ । ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਵਲੋਂ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਉਹ ੪ ਅਪਰੈਲ ਨੂੰ ਪੰਜਾਬ ਦੀਆਂ ਸੜਕਾਂ ਤੇ ਚਲਦੇ ਟਰੈਫਿਕ ਨੂੰ ਮੁਕੰਮਲ ਜਾਮ ਕਰ ਦੇਣ ।
ਸੰਤ ਜੀ ਦੀ ਅਪੀਲ ਨੂੰ ਇੰਨਾ ਭਰਵਾਂ ਹੁੰਗਾਰਾ ਲੋਕਾਂ ਵਲੋਂ ਮਿਲਿਆ ਕਿ ਸੱਚਮੁਚ ਉਸ ਦਿਨ ਪੰਜਾਬ ਦੀਆਂ ਸੜਕਾਂ ਤੇ ਕੀੜੀ ਤੱਕ ਨਾ ਚੱਲ ਸਕੀ ।
ਸਰਕਾਰ ਆਪਣੀ ਇਸ ਬੇਸ਼ਰਮੀ ਭਰੀ ਹਾਰ ਤੋਂ ਬੌਖਲਾਅ ਉਠੀ । ਕੇਂਦਰੀ ਸਰਕਾਰ ਵਲੋਂ ਪੂਰਾ ਤਰਾਣ ਲਾਉਣ ਦੇ ਬਾਵਜੂਦ ਦਰਬਾਰਾ ਸਿੰਘ ਇਕ ਇੰਚ ਵੀ ਬੱਸਾਂ ਨਾ ਚਲਾ ਸਕਿਆ। ਇਸ ਹਾਰ ਤੋਂ ਛਿਥਿਆਂ ਪੈ ਕੇ ਸੀ.ਆਰ.ਪੀ. ਤੇ ਪੰਜਾਬ ਪੋਲੀਸ ਨੇ ਦਰਬਾਰਾ ਸਿੰਘ ਦੇ ਹੁਕਮ ਨਾਲ ਸੜਕਾਂ ਉਤੇ ‘ਸਤਿਨਾਮ ਵਾਹਿਗੁਰੂ’ ਦਾ ਜਾਪ ਕਰ ਰਹੇ ਲੋਕਾਂ ਦੇ ਖੂਨ ਦੀ ਹੋਲੀ ਖੇਡੀ । ਜਾਬਰ ਪੋਲੀ ਨੇ ੨੬ ਦੇ ਲਗ ਭਗ ਬੇਗੁਨਾਹ ਤੇ ਨਿਰਦੋਸ਼ ਲੋਕ ਗੋਲੀਆਂ ਨਾਲ ਭੁੰਨ ਸੁਟੇ ।
ਲੋਕ ਪੁਲਸੀ ਤਸ਼ੱਦਦ ਝਲਦੇ ਹੋਏ ਵੀ ਨਾਅਰੇ ਲਾ ਰਹੇ ਸੀ :
‘੪ ਅਪਰੈਲ ਦਾ ਕੀ ਪ੍ਰੋਗਰਾਮ ? -ਸੜਕਾਂ ਬੰਦ ਟਰੈਫਿਕ ਜਾਮ ।’
ਸੀ.ਆਰ.ਪੀ. ਤੇ ਪੋਲੀਸ ਨੇ ਮਲੇਰਕੋਟਲੇ ਅਤੇ ਕੁੱਪ ਕਲਾਂ ਵਿਖੇ ਵਹਿਸ਼ਤ ਦਾ ਨੰਗਾ ਨਾਚ ਨਚਿਆ ਅਤੇ ਦਰਜਨਾਂ ਅਕਾਲੀ ਵਰਕਰ ਜਿਹਨਾਂ ਵਿਚ ਹਿੰਦੂ, ਮੁਸਲਮਾਨ ਵੀ ਸ਼ਾਮਲ ਗੋਲੀਆਂ ਨਾਲ ਭੁੰਨੇ ਤੇ ਸੈਂਕੜੇ ਜ਼ਖਮੀ ਕਰਕੇ ਸਦਾ ਲਈ ਨਕਾਰਾ ਕਰ ਦਿਤੇ । ਇਥੇ ਹੀ ਬੱਸ ਨਹੀਂ, ਵਹਿਸ਼ੀ ਪੋਲੀਸ ਨੇ ਕਿਸਾਨਾਂ ਦੇ ਦਰਜਨਾਂ ਟਰੈਕਟਰ ਫੂਕ ਸੁਟੇ ਅਤੇ ਗਰੀਬ ਦੁਕਾਨਦਾਰਾਂ ਦੀਆਂ ਦੁਕਾਨਾਂ ਤੇ ਰੇੜੀਆਂ ਲੁੱਟ ਲਈਆਂ ।
ਇਸ ਤੋਂ ਇਲਾਵਾ ਭੁਚੋ ਮੰਡੀ (ਜ਼ਿਲਾ ਬਠਿੰਡਾ), ਫਗਵਾੜਾ (ਜ਼ਿਲਾ ਕਪੂਰਥਲਾ), ਪਿਆਰੇਆਣਾ (ਜ਼ਿਲਾ ਫਿਰੋਜ਼ਪੁਰ), ਡੇਰਾ ਬਸੀ ਤੇ ਰਾਜਪੁਰਾ (ਜ਼ਿਲਾ ਪਟਿਆਲਾ) ਵਿਚ ਵੀ ਪੋਲੀਸ ਨੇ ਨਿਰਦੋਸ਼ ਲੋਕਾਂ ਨੂੰ ਗੋਲੀਆਂ ਨਾਲ ਉਡਾਇਆ ਅਤੇ ਤਸ਼ੱਦਦ ਕੀਤਾ ।
੪ ਅਪਰੈਲ ਨੂੰ ਸ਼ਹੀਦ ਤੇ ਜ਼ਖਮੀ ਹੋਣ ਵਾਲਿਆਂ ਵਿਚ ਸਿਖ, ਮੁਸਲਮਾਨ, ਹਿੰਦੂ, ਹਰੀਜਨ ਅਤੇ ਔਰਤਾਂ ਵੀ ਸ਼ਾਮਲ ਸਨ । ਜਿਸ ਤੋਂ ਸਪਸ਼ਟ ਹੈ ਕਿ ਸੰਤ ਜੀ ਦੀ ਅਗਵਾਈ ਵਿਚ ਲੜਿਆ ਜਾ ਰਿਹਾ ਇਹ ‘ਧਰਮ ਯੁਧ ਮੋਰਚਾ’ ਸਮੁਚੇ ਪੰਜਾਬੀਆਂ ਦੀ ਭਾਰਤ ਦੀ ਸਰਕਾਰ ਵਿਰੁਧ ਜੰਗ ਹੈ ।
ਸ਼ਹੀਦਾਂ ਦੇ ਪ੍ਰਵਾਰਾਂ ਤੇ ਜ਼ਖਮੀਆਂ ਦੀ ਸਹਾਇਤਾ
ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੪ ਅਪ੍ਰੈਲ ਦੇ ‘ਟਰੈਫਿਕ ਜਾਮ’ ਪ੍ਰੋਗਰਾਮ ਸਮੇਂ ਸ਼ਹੀਦ ਹੋਣ ਵਾਲੇ ਸ਼ਹੀਦਾਂ ਦੇ ਪ੍ਰਵਾਰਾਂ ਨੂੰ ੧੫ ਹਜ਼ਾਰ ਰੁਪਿਆ ਪ੍ਰਤੀ ਪ੍ਰਵਾਰ ਸਹਾਇਤਾ ਦਿਤੀ । ਇਸ ਤੋਂ ਇਲਾਵਾ ਇਸ ਮੌਕੇ ਤੇ ਪੋਲੀਸ ਤਸ਼ੱਦਦ ਨਾਲ ਜ਼ਖਮੀ ਹੋਏ ਲੋਕਾਂ ਦੀ ਡਾਕਟਰੀ ਤੇ ਮਾਲੀ ਸਹਾਇਤਾ ਕੀਤੀ ਗਈ । ਪੋਲੀਸ ਹਥੋਂ ਜਿਨ੍ਹਾਂ ਕਿਸਾਨਾਂ ਦੇ ਟਰੈਕਟਰ ਸੜੇ ਸਨ ਜਾਂ ਜਿਨ੍ਹਾਂ ਦੁਕਾਨਦਾਰਾਂ ਦੀਆਂ ਦੁਕਾਨਾਂ ਸੜੀਆਂ ਸਨ, ਉਨ੍ਹਾਂ ਦੇ ਨੁਕਸਾਨ ਦਾ ਜਾਇਜ਼ਾ ਲੈਣ ਲਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਦੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਨੇ ਸ: ਸੁਰਜੀਤ ਸਿੰਘ ਬਰਨਾਲਾ, ਸ: ਸੁਖਜਿੰਦਰ ਸਿੰਘ ਅਤੇ ਕੁਝ ਨੇਤਾਵਾਂ ਤੇ ਅਧਾਰਿਤ ਜਾਇਜ਼ਾ ਕਮੇਟੀਆਂ ਬਣਾ ਦਿਤੀਆਂ, ਜਿਹਨਾਂ ਵਲੋਂ ਆਈਆਂ ਰਿਪੋਰਟਾਂ ਦੇ ਅਧਾਰ ਤੇ ਸ਼੍ਰੋਮਣੀ ਅਕਾਲੀ ਦਲ ਨੇ ਉਨ੍ਹਾਂ ਦੇ ਨੁਕਸਾਨ ਦੀ ਪੂਰਤੀ ਕੀਤੀ।
ਇਸ ਤਰ੍ਹਾਂ ੫ ਲੱਖ ਤੋਂ ਵੱਧ ਰੁਪਿਆ ਸ਼੍ਰੋਮਣੀ ਅਕਾਲੀ ਦਲ ਨੇ ਸਹਾਇਤਾ ਦਿਤੀ। ਇਸ ਤੋਂ ਇਲਾਵਾ ੨ ਲਖ ੪੦ ਹਜ਼ਾਰ ਰੁਪਿਆ ਸ਼੍ਰੋਮਣੀ ਕਮੇਟੀ ਨੇ ਸਹਾਇਤਾ ਦਿਤੀ ।
ਮਰਜੀਵੜਿਆਂ ਪ੍ਰਣ ਲਿਆ
ਹਿੰਦੂ ਧਰਮ ਯੁਧ ਮੋਰਚੇ ਦੇ ਡਿਕਟੇਟਰ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਸਦ ਨੇ ਕੇਂਦਰੀ ਸਰਕਾਰ ਨਾਲ ਫੈਸਲਾ ਕੁੰਨ ਤੇ ਲੰਮੀ ਲੜਾਈ ਲਈ ਕੌਮ ਕੋਲੋਂ ਇਕ ਲੱਖ ਮਰਜੀਵੜਿਆਂ ਦੀ ਮੰਗ ਕੀਤੀ ਜੋ ਆਪਣਾ ਆਪ ਪੰਥ ਦੇ ਅਰਪਨ ਕਰਨ ਦਾ ਪ੍ਰਣ ਸ੍ਰੀ ਅਕਾਲ ਤਖਤ ਸਾਹਿਬ ਦੇ ਹਜ਼ੂਰ ਲੈਣ ।
ਸੋ ੧੩ ਅਪਰੈਲ ੧੯੮੩ ਨੂੰ ਖਾਲਸੇ ਦੇ ਸਿਰਜਨਾ ਦਿਵਸ ਤੇ ਤੇਤੀ ਹਜ਼ਾਰ ਤੋਂ ਵੱਧ ਮਰਜੀਵੜਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪੰਥ ਲਈ ਆਪਾ ਵਾਰਨ ਦਾ ਪ੍ਰਣ ਲਿਆ ।
ਰੋਸ-ਦਿਵਸ ਮਨਾਇਆ
੧੭ ਅਪਰੈਲ ਨੂੰ ਸੰਤ ਜੀ ਦੇ ਆਦੇਸ਼ ਅਨੁਸਾਰ ਵਿਸ਼ਵ ਭਰ ਵਿਚ ਸਿਖਾਂ ਨੇ ੪ ਅਪਰੈਲ ਨੂੰ ‘ਟਰੈਫਿਕ ਜਾਮ’ ਸਮੇਂ ਕੀਤੇ ਗਏ ਵਹਿਸ਼ੀਆਨਾ ਅਤਿਆਚਾਰ ਵਿਰੁਧ ਰੋਸ ਦਿਵਸ ਮਨਾਇਆ ਤੇ ਸਰਕਾਰ ਦੇ ਜ਼ੁਲਮ ਤੇ ਜਬਰ ਵਿਰੁਧ ਮਤੇ ਪਾਸ ਕਰਕੇ ਨਿੰਦਾ ਕੀਤੀ ਗਈ।
ਬਿਦੇਸ਼ਾਂ ਦੇ ਸਿੰਘਾਂ ਵਲੋਂ ਮੋਰਚੇ ਦਾ ਸਮਰਥਨ
ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਅਤੇ ਸਿਖ ਹਿਤਾਂ ਦੀ ਰਾਖੀ ਲਈ ਸ਼ੁਰੂ ਕੀਤੇ ਗਏ ਧਰਮ ਯੁਧ ਮੋਰਚੇ ਨੂੰ ਸੰਸਾਰ ਦੇ ਕੋਨੇ ਕੋਨੇ ਵਿਚ ਵਸਦੇ ਸਿਖਾਂ ਵਲੋਂ ਭਰਪੂਰ ਸਮਰਥਨ ਮਿਲਿਆ । ਬਿਦੇਸ਼ਾਂ ਵਿਚ ਵਸਦੇ ਸਿੰਘਾਂ ਵਲੋਂ ਲੰਡਨ ਟਰਾਂਟੋ, ਵੈਨਕੋਵਰ ਆਦਿ ਵਿਚ ਭਾਰਤੀ ਸਫਾਰਤਖਾਨਿਆਂ ਤੇ ਮੁਜ਼ਾਹਰੇ ਕਰਨ ਤੋਂ ਇਲਾਵਾ ਯੂ.ਐਨ.ਓ. ਦੇ ਮੁਖ ਦਫਤਰ ਅਗੇ ਵੀ ਰੱਸ-ਮਈ ਮੁਜ਼ਾਹਰਾ ਕੀਤਾ ।
ਬਿਦੇਸ਼ੀ ਸਿਖਾਂ ਨੇ ਤਨ, ਮਨ ਤੇ ਧਨ ਰਾਹੀਂ ਇਸ ਧਰਮ ਯੁਧ ਮੋਰਚੇ ਵਿਚ ਭਰਪੂਰ ਯੋਗਦਾਨ ਪਾਇਆ ਹੈ ਅਤੇ ਪਾ ਰਹੇ ਹਨ ।
ਸ੍ਰੀ ਮਤੀ ਗਾਂਧੀ ਜਦੋਂ ਬਿਦੇਸ਼ੀ ਦੌਰੇ ਤੇ ਗਏ ਸਨ ਤਾਂ ਡੈਨਮਾਰਕ ਤੇ ਨਾਰਵੇ ਵਿਚ ਉਨ੍ਹਾਂ ਵਿਰੁਧ ਸਿਖਾਂ ਨੇ ਮੁਜ਼ਾਹਰੇ ਕਰਕੇ ਪੰਜਾਬ ਤੇ ਸਿਖਾਂ ਨਾਲ ਕੀਤੇ ਜਾ ਰਹੇ ਵਿਤਕਰੇ ਵਿਰੁਧ ਰੋਸ ਪ੍ਰਗਟਾਇਆ ।
ਅਟਵਾਲ ਕਤਲ
ਵਿਸ਼ਵ ਭਰ ਦੇ ਸਿਖਾਂ ਤੇ ਪੰਜਾਬਂ ਦੇ ਆਮ ਲੋਕਾਂ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਹੱਕੀ ਤੇ ਸੰਵਿਧਾਨਕ, ਧਰਮ ਯੁਧ ਮੋਰਚੇ ਨੂੰ ਮਿਲੇ ਸਮਰਥਨ ਤੋਂ ਸਰਕਾਰ ਘਬਰਾ ਉਠੀ । ਸਰਕਾਰ ਨੇ ਲੋਕਾਂ ਦਾ ਧਿਆਨ ਅਸਲ ਸਮਸਿਆਵਾਂ ਤੋਂ ਲਾਂਭੇ ਕਰਨ ਲਈ ਤੇ ਸਿਖਾਂ ਨੂੰ ਬਦਨਾਮ ਕਰਨ ਲਈ ੨੫ ਅਪਰੈਲ ਨੂੰ ਸ: ਏ.ਐਸ. ਅਟਵਾਲ ਡੀ.ਆਈ.ਜੀ. ਜਲੰਧਰ ਰੇਂਜ ਦਾ ਕਤਲ ਦਰਬਾਰ ਸਾਹਿਬ ਦੇ ਬਾਹਰ ਕਰਵਾ ਦਿਤਾ।
ਸੰਤ ਜੀ ਅਤੇ ਹੋਰ ਅਕਾਲੀ ਲੀਡਰਾਂ ਵਲੋਂ ਇਸ ਬੁਜ਼ਦਿਲਾਨਾ ਕਤਲ ਦੀ ਸਖਤ ਨਿੰਦਾ ਕੀਤੀ ਗਈ, ਕਿਉਂਕਿ ਕੋਈ ਵੀ ਸਿਖ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਇਸ ਤਰ੍ਹਾਂ ਦਾ ਕੰਮ ਨਹੀਂ ਕਰ ਸਕਦਾ ।
ਗੰਭੀਰ ਸਾਜ਼ਸ਼
ਪਰ ਸਰਕਾਰ ਵਲੋਂ ਇਹ ਸਭ ਕੁਝ ਇਕ ਗੰਭੀਰ ਸਾਜ਼ਸ਼ ਅਧੀਨ ਕੀਤਾ ਜਾ ਰਿਹਾ ਸੀ । ਸੋ ਅਟਵਾਲ ਕਤਲ ਤੋਂ ਤੁਰੰਤ ਬਾਅਦ ਬਿਨਾਂ ਕਿਸੇ ਜਾਂਚ ਪੜਤਾਲ ਦੇ ਭਾਰਤ ਸਰਕਾਰ ਨੇ ਧਮਕੀ ਦੇ ਦਿਤੀ ਕਿ ਇਕ ਹਫਤੇ ਦੇ ਅੰਦਰ ਅੰਦਰ ਦੋਸ਼ੀ ਸਰਕਾਰ ਦੇ ਹਵਾਲੇ ਕਰ ਦਿਉ, ਵਰਨਾ ਪੋਲੀਸ ਸ੍ਰੀ ਦਰਬਾਰ ਸਾਹਿਬ ‘ਚ ਦਾਖਲ ਹੋਵੇਗੀ । ਹੈਰਾਨੀ ਦੀ ਗੱਲ ਸੀ ਕਿ ਸੀ.ਬੀ.ਆਈ. ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਸਰਕਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਲਟੀਮੇਟਮ ਦੇ ਦਿਤਾ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਨੇ ਸਰਕਾਰ ਦੀ ਇਸ ਗੰਭੀਰ ਤੇ ਖਤਰਨਾਕ ਸਾਜ਼ਸ਼ ਨੂੰ ਸਮਝਦਿਆਂ ਹੋਇਆਂ ਸਖਤ ਤਾੜਨਾ ਕੀਤੀ ਕਿ ਪੋਲੀਸ ਦੇ ਸ੍ਰੀ ਹਰਿਮੰਦਰ ਸਾਹਿਬ ਵਿਚ ਦਾਖਲੇ ਨੂੰ ਸਿਖ ਸਹਿਨ ਨਹੀਂ ਕਰਨਗੇ । ਸੰਤ ਜੀ ਨੇ ਕਿਹਾ ਕਿ ਸ੍ਰੀ ਹਰਿਮੰਦਰ ਸਾਹਿਬ ਦੀ ਪਾਵਨ ਪਵਿਤਰ ਧਰਤੀ ਵਿਚ ਦਾਖਲ ਹੋਣ ਤੋਂ ਪਹਿਲਾਂ ਪੋਲੀਸ ਨੂੰ ਮੇਰੀ ਲਾਸ਼ ਤੋਂ ਲੰਘ ਕੇ ਜਾਣਾ ਪਵੇਗਾ । ਅੰਤ ਸਰਕਾਰ ਨੂੰ ਅਲਟੀਮੇਟਮ ਵਾਪਸ ਲੈਣਾ ਪਿਆ।
ਅਸਥੀਆਂ ਦਾ ਜਲੂਸ
ਇਕ ਤੋਂ ਪੰਜ ਮਈ ਤਕ ੪ ਅਪਰੈਲ ਦੇ ਸ਼ਹੀਦਾਂ ਦੀਆਂ ਅਸਥੀਆਂ ਦਾ ਜਲੂਸ ਕਢਿਆ ਗਿਆ । ਇਕ ਮਈ ਨੂੰ ਭੁਚੋ ਮੰਡੀ ਤੋਂ ਇਹ ਜਲੂਸ ਸ਼ੁਰੂ ਹੋਇਆ ਅਤੇ ਜਿਥੇ ਵੀ ਪੋਲੀਸ ਗੋਲੀ ਨਾਲ ਲੋਕ ਸ਼ਹੀਦ ਹੋਏ ਉਨ੍ਹਾਂ ਸਥਾਨਾਂ ਤੋਂ ਹੁੰਦਾ ਹੋਇਆ ੫ ਮਈ ਨੂੰ ਸ੍ਰੀ ਕੀਰਤਪੁਰ ਸਾਹਿਬ ਪੁਜਾ, ਜਿਥੇ ਸ਼ਹੀਦਾਂ ਦੀਆਂ ਅਸਥੀਆਂ ਪਤਾਲਪੁਰੀ ਸਾਹਿਬ ਵਿਚ ਜਲ ਪ੍ਰਵਾਹ ਕੀਤੀਆਂ ਗਈਆਂ । ਸ਼ਹੀਦਾਂ ਦੀਆਂ ਅਸਥੀਆਂ ਨੂੰ ੧ ਤੋਂ ੫ ਮਈ ਤਕ ਲਖਾਂ ਲੋਕਾਂ ਨੇ ਭਾਵ-ਭਿੰਨੀ ਸ਼ਰਧਾਂਜਲੀ ਭੇਂਟ ਕੀਤੀ।
ਪਟਿਆਲੇ ‘ਚ ਗੜਬੜ ਤੇ ਕਰਫਿਊ
ਸਰਕਾਰ ਸ਼੍ਰੋਮਣੀ ਅਕਾਲੀ ਦਲ ਦੇ ‘ਧਰਮ ਯੁਧ’ ਮੋਰਚੇ ਨੂੰ ਮਿਲੇ ਵਿਸ਼ਾਲ ਜਨ ਸਮਰਥਨ ਤੋਂ ਘਬਰਾ ਗਈ ਅਤੇ ਪੰਜਾਬੀਆਂ ਦੇ ਏਕੇ ਨੂੰ ਤੜਨ ਅਤੇ ਧਰਮ ਯੁਧ ਮੋਰਚੇ ਨੂੰ ਫੇਲ੍ਹ ਕਰਨ ਲਈ ਰਚੀ ਗਈ ਇਕ ਗੰਭੀਰ ਸਾਜ਼ਸ਼ ਅਧੀਨ ਪਟਿਆਲੇ ‘ਚ ਫਿਰਕੂ ਫਸਾਦ ਕਰਵਾਏ ਗਏ । ਸ਼ਹਿਰ ਵਿਚ ਦੁਕਾਨਾਂ ਲੁਟੀਆਂ ਤੇ ਸਾੜੀਆਂ ਗਈਆਂ ਤੇ ਲੋਕਾਂ ਦਾ ਕਾਫੀ ਨੁਕਸਾਨ ਹੋਇਆ ।
ਪੋਲੀਸ ਦੀ ਗੋਲੀ ਨਾਲ ਇਕ ਅਸ਼ੋਕ ਕੁਮਾਰ ਨਾਂਅ ਦਾ ਨੌਜਵਾਨ ਮਾਰਿਆ ਗਿਆ। ਸੰਤ ਜੀ ਨੇ ਸ: ਬਰਨਾਲਾ, ਸ: ਖਾਲਸਾ ਤੇ ਬੀਬੀ ਰਾਜਿੰਦਰ ਕੌਰ ਤੇ ਅਧਾਰਿਤ ਇਕ ਜਾਂਚ ਕਮੇਟੀ ਬਣਾਈ ।
ਜਾਂਚ ਕਮੇਟੀ ਦੀ ਰਿਪੋਰਟ ਅਨੁਸਾਰ, ਇਨ੍ਹਾਂ ਫਸਾਦਾਂ ਪਿਛੇ ਕਾਂਗਰਸ ਪਾਰਟੀ ਦਾ ਹੱਥ ਪਾਇਆ ਗਿਆ।
ਕਈ ਹੋਰ ਏਜੰਸੀਆਂ ਵਲੋਂ ਪੜਤਾਲ ਕਰਨ ਤੋਂ ਬਾਅਦ ਇਹ ਗਲ ਨਿਖਰ ਕੇ ਸਾਹਮਣੇ ਆ ਗਈ ਕਿ ਇਹ ਫਸਾਦ ਕਾਂਗਰਸ ਪਾਰਟੀ ਦੇ ਦੋ ਧੜਿਆਂ ਦੀ ਆਪਸੀ ਲੜਾਈ ਦਾ ਸਿੱਟਾ ਸਨ ।
ਸੇਠੀ, ਕੌਸ਼ਲ ਤੇ ਚਤੁਰਵੇਦੀ ਪਟਿਆਲਾ ‘ਚ
ਇਕ ਗੱਲ ਲੋਕਾਂ ਬੜੀ ਸਿਦਕ ਨਾਲ ਮਹਿਸੂਸ ਕੀਤੀ ਕਿ ਧਰਮ ਯੁਧ ਮੋਰਚੇ ਦੌਰਾਨ ਸੈਂਕੜੇ ਬੇਗੁਨਾਹ ਵਰਕਰ ਸ਼ਹੀਦ ਹੋਏ, ਪਰ ਕਿਸੇ ਵਜ਼ੀਰ ਨੇ ਇਕ ਬੋਲ ਵੀ ਹਮਦਰਦੀ ਦਾ ਨਹੀਂ ਕਿਹਾ, ਪਰ ਇਕ ‘ਹਿੰਦੂ’ ਨੌਜਵਾਨ ਦੀ ਮੌਤ (ਜਿਸ ਦੀ ਕਿ ਸੰਤ ਜੀ ਅਤੇ ਅਕਾਲੀ ਦਲ ਨੇ ਨਿੰਦਾ ਕੀਤੀ) ਹੋਣ ਉਤੇ ਗ੍ਰਹਿ ਮੰਤ੍ਰੀ ਸੇਠੀ, ਕਨੂੰਨ ਮੰਤ੍ਰੀ ਜਗਨਨਾਥ ਕੋਸਲ,ਸ੍ਰੀ ਚਤ੍ਰਵੇਦੀ ਤੇ ਮੁਖ ਮੰਤ੍ਰੀ ਖੁਦ ਪਟਿਆਲੇ ਆਏ ।
ਪੜਤਾਲੀਆ ਕਮੇਟੀ ਦੀ ਰਿਪੋਰਟ ਅਨੁਸਾਰ ਕਰਫਿਊ ਦੌਰਾਨ ਸਿਖਾਂ ਦੀਆਂ ਦੁਕਾਨਾਂ ਲੁਟੀਆਂ ਤੇ ਸਾੜੀਆਂ ਗਈਆਂ ਅਤੇ ਗ੍ਰਿਫਤਾਰੀਆਂ ਵੀ ਸਿਖਾਂ ਦੀਆਂ ਹੀ ਕੀਤੀਆਂ ਗਈਆਂ । ਸਰਕਾਰ ਦਾ ਸਿੱਖ ਵਿਰੋਧੀ ਰੁੱਖ ਸਪੱਸ਼ਟ ਸੀ।
ਚੰਦਰਜੀਤ ਯਾਦਵ ਅੰਮ੍ਰਿਤਸਰ ‘ਚ
੫ ਮਈ ਨੂੰ ਭਾਰਤੀ ਜਨਵਾਦੀ ਪਾਰਟੀ ਦੇ ਨੇਤਾ ਸ੍ਰੀ ਚੰਦਰਜੀਤ ਯਾਦਵ ਜਿਨ੍ਹਾਂ ਦਾ ਕਿ, ਤ੍ਰ ਪੱਖੀ ਗੱਲਬਾਤ ਸਮੇਂ ਰੁਖ ਬੜਾ ਉਸਾਰੂ ਸੀ, ਅੰਮ੍ਰਿਤਸਰ ਪੁਜੇ ਤੇ ਸੰਤ ਜੀ ਨਾਲ ਮੁਲਾਕਾਤ ਕੀਤੀ । ਸੰਤ ਜੀ ਨੇ ਸ਼੍ਰੋਮਣੀ ਅਕਾਲੀ ਦਲ ਦਾ ਸਟੈਂਡ ਸਪਸ਼ਟ ਕੀਤਾ ।
ਸੁਬਰਾਮਨੀਅਮ ਸੁਆਮੀ ਅੰਮ੍ਰਿਤਸਰ ‘ਚ
ਜਨਤਾ ਪਾਰਟੀ ਦੇ ਨੇਤਾ ਤੇ ਕੌਮਾਂਤਰੀ ਸ਼ੋਹਰਤ ਪ੍ਰਾਪਤ ਵਿਦਵਾਨ ਸ੍ਰੀ ਸੁਬਰਾ- ਮਨੀਅਮ ਸੁਆਮੀ ਅੰਮ੍ਰਿਤਸਰ ਆਏ ਅਤੇ ਉਨ੍ਹਾਂ ਨੇ ਸੰਤ ਲੌਂਗੋਵਾਲ ਨਾਲ ਹੋਈ ਗੱਲਬਾਤ ਤੋਂ ਸੰਤੁਸ਼ਟ ਹੋ ਕੇ ਕਿਹਾ ਕਿ, ਅਕਾਲੀ ਦਲ ਦਾ ਸਟੈਂਡ ਦਰੁਸਤ ਹੈ।
ਆਪ ਸੰਤ ਭਿੰਡਰਾਂ ਵਾਲਿਆਂ ਨੂੰ ਵੀ ਮਿਲੇ ਅਤੇ ਗੁਰੂ ਨਾਨਕ ਨਿਵਾਸ ਦੇ ੩੨ ਨੰਬਰ ਕਮਰੇ ਵਿਚ ਵੀ ਗਏ । ਆਪ ਨੇ ਪਾਰਲੀਮੈਂਟ ਵਿਚ ਤਸਵੀਰਾਂ ਪੇਸ਼ ਕਰਕੇ ਕਿਹਾ, ‘ਗੁਰੂ ਨਾਨਕ ਨਿਵਾਸ’ ਵਿਚ ਅਤਿਵਾਦੀ ਤੇ ਖਾਲਸਤਾਨੀ ਹੋਣ ਦਾ ਪ੍ਰਚਾਰ ਝੂਠਾ ਤੇ ਨਿਰਅਧਾਰ ਹੈ ।
ਮਰਜੀਵੜਿਆਂ ਨੇ ਪ੍ਰਣ ਲਿਆ
੧੧ ਮਈ ਨੂੰ ਪੰਥ ਲਈ ਆਪਾ ਕੁਰਬਾਨੀਆਂ ਕਰਨ ਵਾਲੇ ਮਰਜੀਵੜਿਆਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁਖ ਪ੍ਰਣ ਲਿਆ । ਇਨ੍ਹਾਂ ਵਿਚ ਸ: ਬਾਦਲ, ਜ: ਟੌਹੜਾ, ਸ: ਬਰਨਾਲਾ, ਸ: ਬਲਵੰਤ ਸਿੰਘ, ਸ: ਰਵੀਇੰਦਰ ਸਿੰਘ ਤੇ ਸ: ਢੀਂਡਸਾ ਵੀ ਸ਼ਾਮਲ ਸਨ ।
ਇਸੇ ਤਰ੍ਹਾਂ ੧੨ ਮਈ ਨੂੰ ਵੀ ਮਰਜੀਵੜਿਆਂ ਨੇ ਪ੍ਰਣ ਲਿਆ । ੧੨ ਮਈ ਤਕ ਸ੍ਰੀ ਅਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਹੁਕਮ, ਪ੍ਰਣ ਕਰਨ ਵਾਲੇ ਲੋਕਾਂ ਦੀ ਗਿਣਤੀ ੧ ਲੱਖ ਚੁੱਕੀ ਸੀ, ਜਦੋਂ ਕਿ ਮੰਗ ਇਕ ਲੱਖ ਸਿਰ-ਵਾ ਪੰਥ ਲਈ ਆਪਾ ਵਾਰਨ ਦਾ ੧੫ ਹਜ਼ਾਰ ਤੇ ੭੦੨ ਤਕ ਪੁੱਜ ਯੋਧਿਆਂ ਦੀ ਕੀਤੀ ਗਈ ਸੀ ।
ਜਨਤਾ ਲੀਡਰ ਅੰਮ੍ਰਿਤਸਰ ‘ਚ
੧੭ ਮਈ ੧੯੮੩ ਨੂੰ ਜਨਤਾ ਪਾਰਟੀ ਦੇ ਪ੍ਰਸਿਧ ਨੇਤਾ ਤੇ ਮਜ਼ਦੂਰ ਆਗੂ ਜਾਰਜ ਫਰਨਾਡਜ਼ ਸ੍ਰੀ ਸੁਰਿੰਦਰ ਮੋਹਨ, ਸ੍ਰੀ ਸ਼ਾਹਬੂਦੀਨ ਅਤੇ ਸ੍ਰੀ ਲਾਡਲੀ ਮੋਹਨ ਨਿਗਮ (ਚਾਰੇ ਐਮ.ਪੀ.) ਅੰਮ੍ਰਿਤਸਰ ਪੁਜੇ ਅਤੇ ਸੰਤ ਜੀ ਨਾਲ ਮੁਲਾਕਾਤ ਕਰਕੇ ਸ਼੍ਰੋਮਣੀ ਅਕਾਲੀ ਦਲ ਦੀਆਂ ਮੰਗਾਂ ਬਾਰੇ ਗੱਲਬਾਤ ਕੀਤੀ । ਸੰਤ ਜੀ ਨਾਲ ਗੱਲਬਾਤ ਤੋਂ ਬਾਅਦ ਇਹ ਚਾਰੇ ਨੇਤਾ ਬਿਲਕੁਲ ਸੰਤੁਸ਼ਟ ਹੋਏ ਅਤੇ ਅਕਾਲੀ ਸਟੈਂਡ ਦੀ ਹਮਾਇਤ ਕੀਤੀ ।
ਇੰਦਰਾ ਦਾ ਦੋਸ਼ ਤੇ ਸੰਤ ਜੀ ਦਾ ਚੈਲਿੰਜ
ਇਸੇ ਦੌਰਾਨ ਪ੍ਰਧਾਨ ਮੰਤ੍ਰੀ ਇੰਦਰਾ ਗਾਂਧੀ ਨੇ ਅਕਾਲੀ ਅੰਦੋਲਨ ਪਿਛੇ ਬਿਦੇਸ਼ੀ ਹੱਥ ਹੋਣ ਦਾ ਦੋਸ਼ ਲਾਇਆ । ਜਿਸ ਨੂੰ ਚੈਲਿੰਜ ਕਰਦੇ ਹੋਏ ਸੰਤ ਜੀ ਨੇ ਕਿਹਾ ਕਿ ਜੇ ਸ੍ਰੀ ਮਤੀ ਗਾਂਧੀ ਇਹ ਦੋਸ਼ ਸਾਬਤ ਕਰ ਦੇਣ ਤਾਂ ਮੈਂ ਪ੍ਰਧਾਨਗੀ ਛੱਡ ਦਿਆਂਗਾ । ਪ੍ਰਧਾਨ ਮੰਤ੍ਰੀ ਨੂੰ ਚੁੱਪ ਹੋਣਾ ਪਿਆ ।
ਇੰਦਰਾ ਪੰਜਾਬ ‘ਚ
‘ਧਰਮ ਯੁਧ ਮੋਰਦੇ’ ਦਾ ਮੁਕਾਬਲਾ ਕਰਨ ਲਈ ਕਾਂਗਰਸੀਆਂ ਵਿਚ ਉਤਸ਼ਾਹ ਭਰਨ ਲਈ ੨੯ ਮਈ ਨੂੰ ਪ੍ਰਧਾਨ ਮੰਤ੍ਰੀ ਸ੍ਰੀ ਮਤੀ ਗਾਂਧੀ ਨੇ ਪੰਜਾਬ ਦਾ ਦੌਰਾ ਕੀਤਾ ਅਤੇ ਸੰਗੀਨਾਂ ਦੀ ਛਾਵੇ ਸ੍ਰੀ ਮਤੀ ਗਾਂਧੀ ਜੀ ਨੇ ਅਕਾਲੀ ਦਲ ਦੇ ਅੰਦੋਲਨ ਦਾ ਵਿਰੋਧ ਕੀਤਾ । ਸਾਰਾ ਪੰਜਾਬ ਪੋਲੀਸ ਛਾਉਣੀ ਬਣਾ ਦਿੱਤਾ ਗਿਆ ਸੀ।
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਦੇ ਅਦੇਸ਼ ਅਨੁਸਾਰ, ੬ ਤੋਂ ੯ ਜੂਨ ਤਕ, ਸ੍ਰੀ ਅਨੰਦਗੜ੍ਹ ਸਾਹਿਬ ਦੇ ਕਿਲੇ ਵਿਚ, ‘ਮਰਜੀਵੜਾ ਟਰੇਨਿੰਗ ਕੈਂਪ’ ਲੱਗਾ । ਜਿਸ ਵਿਚ ਮੁਖੀ ਅਕਾਲੀ ਆਗੂਆਂ, ਵਿਦਵਾਨਾਂ ਤੇ ਜਨਰਲਾਂ ਨੇ ਪੰਥ ਲਈ ਆਪਾ ਕੁਰਬਾਨ ਕਰਨ ਵਾਲੇ ਲਗਭਗ ਇਕ ਹਜ਼ਾਰ ਮਰਜੀਵੜਿਆਂ ਨੂੰ ਟਰੇਂਡ ਕੀਤਾ । ਵਰਕਰਾਂ ਵਿਚ ਭਾਰੀ ਉਤਸ਼ਾਹ ਤੇ ਜੋਸ਼ ਸੀ ।
ਸਰਕਾਰ ਵਲੋਂ ਗੱਲਬਾਤ ਲਈ ਸੱਦਾ
ਇਸੇ ਦੌਰਾਨ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਸੇਠੀ ਵਲੋਂ ਸੰਤ ਜੀ ਨੂੰ ਪੰਜਾਬ ਮਸਲੇ ਬਾਰੇ ਗੱਲਬਾਤ ਲਈ ਲਿਖਤੀ ਸਦਾ ਆਇਆ, ਜਿਸ ਤੇ ਸੰਤ ਜੀ ਨੇ ਭਾਰਤ ਸਰਕਾਰ ਨੂੰ ਕੁਝ ਸਪਸ਼ਟੀਕਰਨ ਦੇਣ ਬਾਰੇ ਲਿਖਿਆ ।
ਜਗਜੀਵਨ ਰਾਮ ਅੰਮ੍ਰਿਤਸਰ ‘ਚ
੧੧ ਜੂਨ ਨੂੰ ਭਾਰਤ ਦੇ ਬਜ਼ੁਰਗ ਨੇਤਾ ਸ੍ਰੀ ਜਗਜੀਵਨ ਰਾਮ ਜੀ ਸ੍ਰੀ ਅੰਮ੍ਰਿਤਸਰ ਪੁਜੇ । ਆਪ ਨੇ ਸੰਤ ਜੀ ਨਾਲ ਵਿਚਾਰ ਵਟਾਂਦਰਾ ਕੀਤਾ ਤੇ ਅਕਾਲੀ ਦਲ ਦੰਆਂ ਮੰਗਾਂ ਦੀ ਡੱਟ ਕੇ ਹਮਾਇਤ ਕੀਤੀ । ਆਪ ਨੇ ਪੰਜਾਬ ਮਸਲੇ ਦੇ ਹੱਲ ਲਈ ਦੇਰੀ ਲਈ ਸਰਕਾਰ ਦੇ ਅੜੀਅਲ ਤੇ ਹੱਠੀ ਵਤੀਰੇ ਨੂੰ ਦੋਸ਼ੀ ਠਹਿਰਾਇਆ ।
ਨੈਸ਼ਨਲ ਕਾਨਫ੍ਰਾਂਸ ਦੀ ਜਿੱਤ
ਇਸੇ ਦੌਰਾਨ, ਜੰਮੂ ਕਸ਼ਮੀਰ ਵਿਧਾਨ ਸਭਾ ਦੀਆਂ ਚੋਣਾਂ ਵਿਚ ਸ੍ਰੀਮਤੀ ਗਾਂਧੀ ਦੇ ਲੱਖ ਜਤਨਾਂ ਤੇ ਕਾਂਗਰਸੀਆਂ ਵਲੋਂ ਕੀਤੇ ਗਏ ਜ਼ਹਿਰੀਲੇ ਫਿਰਕੂ ਪ੍ਰਚਾਰ ਦੇ ਬਾਵਜੂਦ, ਨੈਸ਼ਨਲ ਕਾਨਫ੍ਰੇਸ ਦੀ ਸ਼ਾਨਦਾਰ ਜਿੱਤ ਹੋਈ । ਸ਼੍ਰੋਮਣੀ ਅਕਾਲੀ ਦਲ ਨੇ ਇਸ ਚੋਣ ਵਿਚ ਨੈਸ਼ਨਲ ਕਾਨਫਸ ਦੀ ਮਦਦ ਕੀਤੀ ਸੀ ।
ਰੇਲਾਂ ਰੋਕੋ
ਸੰਤ ਜੀ ਨੇ ਭਾਰਤ ਸਰਕਾਰ ਵਲੋਂ ਪੰਜਾਬ ਅਤੇ ਸਿਖਾਂ ਨਾਲ ਕੀਤੇ ਜਾ ਰਹੇ ਵਿਤਕਰਿਆਂ ਵਿਰੁਧ ਰੋਸ ਪ੍ਰਗਟ ਕਰਨ ਅਤੇ ਪੰਜਾਬੀਆਂ ਦੀਆਂ ਹੱਕੀ ਤੇ ਸੰਵਿਧਾਨਕ ਮੰਗਾਂ ਦੀ ਪੂਰਤੀ ਲਈ ਲੋਕਾਂ ਨੂੰ ਲਾਮਬੰਦ ਕਰਨ ਲਈ, ੧੭ ਜੂਨ ਨੂੰ ‘ਰੇਲ ਦਾ ਪਹੀਆ ਜਾਮ’ ਕਰਨ ਦਾ ਸੱਦਾ ਦਿਤਾ। ਪਹਿਲਾਂ ਤਾਂ ਮੰਤਰੀਆਂ ਤੇ ਕਾਂਗਰਸੀ ਨੇਤਾਵਾਂ ਨੇ ਆਪਣੀ ਆਦਤ ਅਨੁਸਾਰ ਕੁਚਲ ਦੇਣ ਦੀਆਂ ਧਮਕੀਆਂ ਦਿਤੀਆਂ ਅਤੇ ਪੰਜਾਬ ਭਰ ਵਿਚੋਂ ਹਜ਼ਾਰਾਂ ਅਕਾਲੀ ਵਰਕਰਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ। ਪਰ ਲੋਕਾਂ ਦਾ = ਰੋਹ ਤੇ ਜੋਸ਼ ਅਤੇ ਸੰਤ ਜੀ ਦੀ ਦ੍ਰਿੜਤਾ ਵੇਖ ਕੇ ਭਾਰਤ ਸਰਕਾਰ ਯਰਕ ਗਈ ਤੇ – ਉਸ ਨੇ ਖੁਦ ਹੀ ੧੭ ਜੂਨ ਨੂੰ ਰੇਲ-ਸੇਵਾ ਮੁਅੱਤਲ ਕਰ ਦਿੱਤੀ । ਪੰਜਾਬ ਸਰਕਾਰ । ਨੇ ਕੇਂਦਰ ਤੋਂ ਵੱਧ ਕਾਹਲੀ ਨਾਲ, ਪੰਜਾਬ ਦੀ ਬੱਸ-ਸੇਵਾ ੧੭ ਜੂਨ ਲਈ ਮੁਅੱਤਲ ਕਰ ਦਿਤੀ । ਇਸ ਤਰ੍ਹਾਂ ਸਰਕਾਰ ਅਕਾਲੀ ਦਲ ਦੇ ਮੁਕਾਬਲੇ ਤੋਂ । ਭੱਜ ਗਈ
ਮਲੇਰ ਕੋਟਲਾ ਵਿਖੇ ਫ਼ਸਾਦ
ਕਾਂਗਰਸੀਆਂ ਵਲੋਂ ਰਚੀ ਗਈ ਸਾਜ਼ਿਸ਼ ਅਧੀਨ ਮਲੇਰ ਕੋਟਲਾ ਵਿਖੇ, ਬ ਹਿੰਦੂ-ਮੁਸਲਿਮ ਫ਼ਸਾਦ ਕਰਾਏ ਗਏ ਜਿਨ੍ਹਾਂ ਵਿਚ ਇਕ ਜਾਨ ਗਈ। ਦੁਕਾਨਾਂ ਨੇ ਲੁੱਟੀਆਂ ਤੇ ਸਾੜੀ ਆਂ ਗਈਆਂ ਤੇ ਸੈਂਕੜੇ ਲੋਕ ਜ਼ਖਮੀ ਹੋਏ। ਸਿੱਖਾਂ ਤੇ ਵਿਸ਼ੇਸ਼ ਕਰ ਅਕਾਲੀ ਵਰਕਰਾਂ ਨੇ ਇਥੇ ਫਸਾਦ ਰੋਕਣ ਤੇ ਅਮਨ ਕਾਇਮ ਕਰਨ ਵਿਚ ਮਹੱਤਵ ਪੂਰਨ ਹਿੱਸਾ ਪਾਇਆ ।
ਅਰੂਨਾ ਆਸਿਫ ਅਲੀ ਅੰਮ੍ਰਿਤਸਰ ‘ਚ
ਇਨ੍ਹਾਂ ਦਿਨਾਂ ਵਿਚ ‘ਸ਼ਾਂਤੀ-ਮਾਰਚਾਂ’ ਦਾ ਮੌਸਮ ਬੜਾ ਗਰਮ ਰਿਹਾ । ਪ੍ਰਧਾਨ ਲ ਮੰਤਰੀ ਨੂੰ ਖੁਸ਼ ਕਰਨ ਲਈ ਹਰ ਕੋਈ ਪੰਜਾਬ ਵਲ ਸ਼ਾਂਤੀ-ਮਾਰਚ ਕਰਨ ਤੁਰ ਤੁਰ ਪੈਂਦਾ । ਦੇਸ਼ ਦੀ ਪ੍ਰਸਿਧ ਇਸਤਰੀ ਆਗੂ ਸ੍ਰੀਮਤੀ ਅਰੂਨਾ ਆਸਫ ਅਲੀ ਵੀ, ਇਸਤਰੀਆਂ ਦੇ ਇਕ ਵੱਡੇ ਡੈਪੂਟੇਸ਼ਨ ਸਮੇਤ, ਅੰਮ੍ਰਿਤਸਰ ਪੁੱਜੀ । ਵਫਦ ਵਿਚ ਸ੍ਰੀ ਵਿਮਲਾ ਫਰੂਕੀ ਅਤੇ ਕੁਝ ਹੋਰ ਮੈਂਬਰ ਪਾਰਲੀਮੈਂਟ ਸਨ। ਉਨ੍ਹਾਂ ਵਲੋਂ ਮਤੀ ਅਮਨ ਦੀ ਅਪੀਲ ਕਰਨ ਤੇ ਸੰਤ ਜੀ ਨੇ ਬੜੇ ਬਾਦਲੀਲ ਢੰਗ ਨਾਲ ਉਹਨਾਂ ਸਾਹਮਣੇ ਪੰਜਾਬ ਦਾ ਕੇਸ ਰਖਿਆ ਅਤੇ ਕਿਹਾ ਕਿ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕਿਉਂਕਿ ਸ੍ਰੀਮਤੀ ਇੰਦਰਾ ਗਾਂਧੀ ਹੈ, ਇਸ ਲਈ ਸ਼ਾਂਤੀ ਮਾਰਚ ਦੀ, ਿ ਅੰਮ੍ਰਿਤਸਰ ਨਹੀਂ ਸਗੋਂ ਦਿੱਲੀ ਵਿਚ ਜ਼ਿਆਦਾ ਲੋੜ ਹੈ ।
ਸੰਤ ਜੀ ਨਾਲ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਇਸਤਰੀ ਪ੍ਰਤੀਨਿਧ ਮੰਡਲ ਕਾਫੀ ਸੰਤੁਸ਼ਟ ਸੀ ।
ਪੰਥਕ ਏਕਤਾ ਹੋਰ ਬਜ਼ਬੂਤ
ਭਾਰਤ ਸਰਕਾਰ ਦੇ ਅਨਿਆਂ ਤੇ ਅਤਿਆਚਾਰਾਂ ਵਿਰੁਧ ਸੰਘਰਸ਼ ਕਰ ਰਹੇ ਅਕਾਲੀ ਦਲ ਨੂੰ ਉਸ ਸਮੇਂ ਹੋਰ ਸ਼ਕਤੀ ਮਿਲੀ ਜਦੋਂ ਦਿੱਲੀ ਵਿਚ ਮਾਸਟਰ ਜੀ ਦੇ ਨਾਂ ਤੇ ਚਲਦੇ ਅਕਾਲੀ ਦਲ ਦੇ ਮੁਖੀ ਆਗੂਆਂ ਜਥੇਦਾਰ ਹਰਬੰਸ ਸਿੰਘ ਫਰੰਟੀਅਰ ਤੇ ਸ: ਅਵਤਾਰ ਸਿੰਘ ਆਟੋਪਿੰਨ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋਕੇ ਸੰਤ ਜੀ ਦੀ ਲੀਡਰਸ਼ਿਪ ਵਿਚ ਵਿਸ਼ਵਾਸ ਦਾ ਪ੍ਰਗਟਾਵਾ ਕਰ ਦਿਤਾ ।
ਦੋ ਸਿਖ ਫੌਜੀਆਂ ਦਾ ਕਤਲ
ਇਹਨਾਂ ਦਿਨਾਂ ਵਿਚ, ਕਿਸੇ ਸਟੇਨ ਗੰਨ ਦੇ ਚੋਰੀ ਹੋਣ ਦੇ ਸਬੰਧ ਵਿਚ ਅੰਮ੍ਰਿਤਸਰ ਜ਼ਿਲੇ ਵਿਚ ਪਿੰਡ ਮਹਾਵਾ ਦੇ ਨੇੜੇ, ਫੌਜੀ ਅਫ਼ਸਰਾਂ ਨੇ ਪੰਜ ਅੰਮ੍ਰਿਤ- ਧਾਰੀ ਸਿੱਖ ਫੌਜੀਆਂ ਤੇ ਬੜਾ ਅਨ-ਮਨੁੱਖੀ ਤੇ ਵਹਿਸ਼ੀਆਨਾ ਤਸ਼ੱਦਦ ਕੀਤਾ। ਉਹਨਾਂ ਦੇ ਅੰਮ੍ਰਿਤਧਾਰੀ ਹੋਣ ਕਾਰਨ, ਉਹਨਾਂ ਤੇ ਅਤਿਵਾਦੀ ਹੋਣ ਦਾ ਸ਼ੱਕ ਕੀਤਾ ਗਿਆ । ਸਿਟੇ ਵਜੋਂ ਜ਼ਾਲਮਾਨਾ ਤਸ਼ੱਦਦ ਕਾਰਨ, ਦੋ ਸਿੱਖ ਫੌਜੀਆਂ ਸ: ਸੀਤਲ ਸਿੰਘ ਤੇ ਸ: ਬੀਰ ਸਿੰਘ ਦੀ ਮੌਤ ਹੋ ਗਈ । ਸ਼੍ਰੋਮਣੀ ਅਕਾਲੀ ਦਲ ਨੇ ਇਸ ਕੇਸ ਦੇ ਸਬੰਧ ਵਿਚ ਕੇਂਦਰੀ ਸਰਕਾਰ ਨਾਲ ਲਿਖਾ-ਪੜ੍ਹੀ ਕੀਤੀ, ਅਵਾਜ਼ ਉਠਾਈ ਤੇ ਦੋਸ਼ੀ ਅਫਸਰਾਂ ਵਿਰੁਧ ਕਾਰਵਾਈ ਲਈ ਜ਼ੋਰ ਦਿਤਾ ।
ਸੇਠੀ ਵਲੋਂ ਸੱਦਾ
ਜੂਨ ਦੇ ਆਖਰੀ ਹਫ਼ਤੇ ਭਾਰਤ ਦੇ ਗ੍ਰਹਿ ਮੰਤਰੀ ਸ੍ਰੀ ਪੀ. ਸੀ. ਸੇਠੀ ਨੇ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਨੂੰ ਪੱਤਰ ਲਿਖ ਕੇ ਕੁਝ ਸ਼ਰਤਾਂ ਸਹਿਤ ਗੱਲਬਾਤ ਦਾ ਸੱਦਾ ਦਿਤਾ ਜਿਸ ਨੂੰ ਸੰਤ ਜੀ ਨੇ ਰੱਦ ਦਿਤਾ ਤੇ ਕੋਈ ਸ਼ਰਤ ਮੰਨਣ ਤੋਂ ਇਨਕਾਰ ਕਰ ਦਿਤਾ ।
‘ਪ੍ਰਤਾਪ’ ’ਚ ਧਮਾਕਾ ਤੇ ਗੁ: ਸੋਢਲ ਦਾ ਝਗੜਾ
੨੪ ਜੂਨ ਨੂੰ ‘ਪ੍ਰਤਾਪ’ ਅਖਬਾਰ ਦੇ ਦਫਤਰ ਵਿਚ ਪਾਰਸਲ ਬੰਬ ਫਟਣ ਨਾਲ, ਤਿੰਨ ਵਰਕਰ ਹਲਾਕ ਹੋ ਗਏ । ਸੰਤ ਜੀ ਨੇ ਇਸ ਘਟਨਾ ਦੀ ਨਿਖੇਧੀ ਕੀਤੀ। ਇਸੇ ਸਮੇਂ ਹੀ ਜਲੰਧਰ ਦੇ ਗੁਰਦੁਆਰਾ ਸੋਢਲ ਦਾ ਮੁਆਮਲਾ ਫਿਰ ਛਿੜ ਪਿਆ। ਕਾਂਗਰਸੀਆਂ ਦੀ ਸ਼ਹਿ ਤੇ ਕੁਝ ਫਿਰਕੂ ਸ਼ਰਾਰਤੀਆਂ ਵਲੋਂ i ਸਿਖਾਂ ਤੇ ਹਮਲੇ ਕੀਤੇ ਗਏ ਤੇ ਗੁ: ਸਾਹਿਬ ਤੋਂ ਨਿਸ਼ਾਨ ਸਾਹਿਬ ਹਟਾਉਣ ਦੀ ਮੰਗ ਲੈ ਕੇ ਜਲੂਸ ਕੱਢਣ ਦੀ ਕੋਸ਼ਸ਼ ਕੀਤੀ ਗਈ, ਸਿਟੇ ਵਜੋਂ ਪੋਲੀਸ ਨਾਲ ਟਕਰਾਓ ਕਾਰਨ, ੨ ਵਿਅਕਤੀ ਮਾਰੇ ਗਏ । ਜਲੰਧਰ ‘ਚ ਕਰਫੀਊ ਲਗ ਗਿਆ । ੨੪ ਜੂਨ ਨੂੰ ਹੀ ਇਕ ਬੰਬ ਦੇ ਫਟਣ ਨਾਲ ੨ ਬੰਦੇ ਮਰ ਗਏ ।
ਜੇ ਪਟਿਆਲਾ, ਮਲੇਰਕੋਟਲਾ, ਅੰਮ੍ਰਿਤਸਰ ਤੇ ਜਲੰਧਰ ਦੀਆਂ ਸਾਰੀਆਂ ਘਟਨਾਵਾਂ ਬਾਰੇ ਧਿਆਨ ਨਾਲ ਘੋਖਿਆ ਜਾਵੇ ਤਾਂ ਇਸ ਪਿਛੇ ਕਾਂਗਰਸੀ ਵਜ਼ੀਰਾਂ ਦਾ ਸਪਸ਼ਟ ਹੱਥ ਨਜ਼ਰ ਆਵੇਗਾ, ਕਿਉਂਕਿ ਉਹ ਹਿੰਦੂ-ਸਿਖ ਫਸਾਦ ਨਾਲ ਹੀ ਆਪਣੀ ਗੱਦੀ ਕਾਇਮ ਰੱਖ ਸਕਦੇ ਹਨ । ਸੰਤ ਜੀ ਨੇ ਸਮੂਹ ਪੰਜਾਬੀਆਂ ਨੂੰ ਇਨ੍ਹਾਂ ਕਾਂਗਰਸੀ ਹੱਥ-ਕੰਡਿਆਂ ਤੋਂ ਸੁਚੇਤ ਰਹਿ ਕੇ, ਸੂਬੇ ਵਿਚ ਫਿਰਕੂ ਅਮਨ ਤੇ ਸਦਭਾਵਨਾ ਕਾਇਮ ਰੱਖਣ ਲਈ ਅਪੀਲ ਕੀਤੀ ।
ਚੰਦਰ ਸ਼ੇਖਰ ਮੁੜ ਅੰਮ੍ਰਿਤਸਰ ‘ਚ
੨੮ ਜੂਨ ਨੂੰ ਜਨਤਾ ਪਾਰਟੀ ਦੇ ਪ੍ਰਧਾਨ ਸ੍ਰੀ ਚੰਦਰ ਸ਼ੇਖਰ ਆਪਣੇ ਸੀਨੀਅਰ ਸਾਥੀਆਂ ਸ੍ਰੀ ਬੀਜੂ ਪਟਨਾਇਕ, ਸ੍ਰੀ ਇੰਦਰ ਕੁਮਾਰ ਗੁਜਰਾਲ, ਸ੍ਰੀ ਭੋਲਾ ਪਾਸਵਾਨ ਤੇ ਸ੍ਰੀ ਮਤੀ ਅੰਬਿਕਾ ਸੋਨੀ ਨਾਲ ਸ੍ਰੀ ਅੰਮ੍ਰਿਤਸਰ ਪੁਜੇ । ਸੰਤ ਜੀ ਨਾਲ ਵਿਚਾਰ- ਵਟਾਂਦਰਾ ਕਰਨ ਤੋਂ ਬਾਅਦ ਸ੍ਰੀ ਸ਼ੇਖਰ ਨੇ ਅਕਾਲੀ ਦਲ ਦੀਆਂ ਮੰਗਾਂ ਤੇ ਖਾਸਕੇਰ ਵੱਧ ਅਧਿਕਾਰਾਂ ਦੀ ਮੰਗ ਦੀ ਹਮਾਇਤ ਕੀਤੀ ਤੇ ਪੰਜਾਬ ਦੀਆਂ ਸਮੱਸਿਆਵਾਂ ਲਈ ਸ੍ਰੀ ਮਤੀ ਗਾਂਧੀ ਨੂੰ ਜ਼ੁੰਮੇਵਾਰ ਠਹਿਰਾਇਆ ਜੋ ਕਿ ਆਪਣੇ ਰਾਜਸੀ ਸੌੜੇ ਹਿਤਾਂ ਲਈ ਪੰਜਾਬ ਦੇ ਮਸਲੇ ਨੂੰ ਉਲਝਾ ਰਹੇ ਹਨ ।
ਭਾਰਤ ਦੀਆਂ ਅਪੋਜ਼ੀਸ਼ਨ ਪਾਰਟੀਆਂ ਦੀ ਇਕੱਤਰਤਾ
੩੦ ਜੂਨ ਨੂੰ ਭਾਰਤ ਦੀਆਂ ਲਗਭਗ ਸਾਰੀਆਂ ਅਪੋਜ਼ੀਸ਼ਨ ਪਾਰਟੀਆਂ ਨੇ ਦਿੱਲੀ ਵਿਚ ਇਕੱਤਰਤਾ ਕਰਕੇ ਚੰਡੀਗੜ੍ਹ ਪੰਜਾਬ ਨੂੰ ਦੇਣ ਅਤੇ ਇਲਾਕਾਈ ਅਤੇ ਦਰਿਆਈ ਮਸਲਿਆਂ ਬਾਰੇ ਟ੍ਰਿਬਿਊਨਲ ਬਨਾਉਣ ਦੀ ਮੰਗ ਕੀਤੀ । ਸਾਰੀਆਂ ਅਪੋਜ਼ੀਸ਼ਨ ਪਾਰਟੀਆਂ ਦੇ ਨੇਤਾਵਾਂ ਨੇ ਪੰਜਾਬ ਦੇ ਮਸਲੇ ਲਈ ਕੇਂਦਰੀ ਸਰਕਾਰ ਤੇ ਸ੍ਰੀ ਮਤੀ ਗਾਂਧੀ ਨੂੰ ਜ਼ੁੰਮੇਵਾਰ ਠਹਿਰਾਇਆ ।
ਬਾਬਾ ਬਕਾਲਾ ਅਤੇ ਤਰਨ ਤਾਰਨ ਕਾਂਡ
੨ ਜੁਲਾਈ ਨੂੰ ਜ਼ਿਲਾ ਅੰਮ੍ਰਿਤਸਰ ਵਿਚ ਬਾਬਾ ਬਕਾਲਾ ਅਤੇ ਤਰਨ-ਤਾਰਨ ਵਿਖੇ ਪੋਲੀਸ ਨੇ ਬਿਨਾਂ ਭੜਕਾਹਟ ਗੋਲੀ ਚਲਾ ਕੇ ੨ ਸਿੰਘ ਸ਼ਹੀਦ ਕਰ ਦਿਤੇ । ਇਥੇ ਹੀ ਬਸ ਨਹੀਂ ਪੋਲੀਸ ਨੇ ਤਰਨਾ ਦਲ ਨਿਹੰਗ ਸਿੰਘਾਂ ਦੀ ਛਾਉਣੀ ਉਤੇ ਕਬਜ਼ਾ ਕਰ ਲਿਆ ਤੇ ਲੁਟ ਮਾਰ ਕੀਤੀ । ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਵਲੋਂ ਵਾਰਨਿੰਗ ਦੇਣ ਤੇ ਛਾਉਣੀ ਤੋਂ ਪੁਲਸ ਕਬਜ਼ਾ ਹਟਿਆ । ਸੰਤ ਜੀ ਨੇ ਇਨ੍ਹਾਂ ਦੁਖਦਾਈ ਕਾਂਡਾਂ ਦੀ ਨਿਖੇਧੀ ਕੀਤੀ ਅਤੇ ਬਾਬਾ ਬਕਾਲਾ ਤੇ ਤਰਨ ਤਾਰਨ ਵਿਚ ਭਾਰੀ ਰੋਸ ਕਾਨਫਰੰਸਾਂ ਕੀਤੀਆਂ ਗਈਆਂ ।
ਜ਼ੈਲ ਸਿੰਘ ਵਲੋਂ ਸਿਖ ਕੌਮ ਦੀ ਵਿਰੋਧਤਾ
੪ ਜੁਲਾਈ ਨੂੰ ਭਾਰਤ ਦੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਨੇ ਇਕ ਬਿਆਨ ਦਿਤਾ ਕਿ ਸਿਖ ਇਕ ਵੱਖਰੀ ਕੌਮ ਨਹੀਂ ਹਨ । ਇਹ ਇਤਿਹਾਸਕ ਝੂਠ ਬੋਲਣ ਲਗਿਆਂ ਇਕ ਵਾਰ ਤਾਂ ਗਿਆਨੀ ਜ਼ੈਲ ਸਿੰਘ ਦੀ ਆਤਮਾ ਵੀ ਕੰਬੀ ਹੋਵੇਗੀ ਪਰ ਮਰ ਚੁਕੀ, ਅਣਖ ਅਤੇ ਗੈਰਤ ਵਾਲੇ ਲੋਕਾਂ ਤੋਂ ਹੋਰ ਆਸ ਵੀ ਕੀ ਹੋ ਸਕਦੀ ਹੈ । ਸ੍ਰੀ ਮਤੀ ਗਾਂਧੀ ਦੀ ਖੁਸ਼ਨੂਦੀ ਹਾਸਲ ਕਰਨ ਲਈ ਦਿਤੇ ਗਏ ਇਸ ਬਿਆਨ ਤੇ ਟਿਪਣੀ ਕਰਦਿਆਂ ਕਿਹਾ ਸੀ ਕਿ, ਸਿਖ ਵੱਖਰੀ ਕੌਮ ਨਹੀਂ ਹਨ, ਦੇ ਕਹਿ ਕੇ ਜਿਥੇ ਗਿਆਨੀ ਜ਼ੈਲ ਸਿੰਘ ਨੇ ਇਤਿਹਾਸ ਨੂੰ ਝੁਠਲਾਇਆ ਹੈ ਉਥੇ ਆਪਣੇ ਅਹੁਦੇ ਦਾ ਮਾਨ ਵੀ ਘਟਾਇਆ ਹੈ । ਇਸ ਬਿਆਨ ਤੋਂ ਬਾਅਦ ਹੁਣ ਕਿਸੇ ਸਬੂਤ ਦੀ ਲੋੜ ਨਹੀਂ ਕਿ ਗਿਆਨੀ ਜ਼ੈਲ ਸਿੰਘ ਇੰਦਰਾ ਗਾਂਧੀ ਦੇ ਹੱਥਾਂ ਦੀ ਕੇਵਲ ਕਠਪੁਤਲੀ ਮਾਤਰ ਹਨ ।
ਮੋਰਚੇ ‘ਚ ਸਭ ਵਰਗਾਂ ਦਾ ਯੋਗਦਾਨ
ਪੰਜਾਬ ਦੀਆਂ ਹੱਕੀ ਤੇ ਸੰਵਿਧਾਨਕ ਮੰਗਾਂ ਤੇ ਸਿਖਾਂ ਦੀ ਅਜ਼ਾਦ ਹਸਤੀ ਦੀ ਰਾਖੀ ਲਈ ਸ਼ੁਰੂ ਕੀਤੇ ਇਸ ਧਰਮ ਯੁਧ ਵਿਚ ਯੂਥ ਵਿੰਗ ਸ਼੍ਰੋਮਣੀ ਅਕਾਲੀ ਦਲ, ਸਿਖ ਸਟੂਡੈਂਟਸ ਫੈਡਰੇਸ਼ਨ, ਇਸਤਰੀ ਅਕਾਲੀ ਦਲ,ਪੱਛੜੀਆਂ ਸ਼੍ਰੇਣੀਆਂ ਦੇ ਸਿੰਘਾਂ ਅਤੇ ਸ਼ਹਿਰਾਂ ਤੇ ਪਿੰਡਾਂ ਵਿਚ ਵੱਸਦੇ ਸਾਰੇ ਵਰਗਾਂ ਦੇ ਲੋਕਾਂ ਨੇ ਬੜਾ ਮਹੱਤਵਪੂਰਨ ਯੋਗਦਾਨ ਪਾਇਆ ਹੈ ।
ਹਰਿਆਣੇ ਵਿਚ ਸਿੱਖਾਂ ਤੇ ਹਮਲੇ
ਕਾਂਗਰਸ ਪਾਰਟੀ ਅਤੇ ਸਰਕਾਰ ਦੀ ਇੱਛਾ ਸੀ ਕਿ ਆਪਣੇ ਹੱਕਾਂ ਤੇ ਅਧਿ- ਵੀ। ਕਾਰਾਂ ਲਈ ਜੂਝ ਰਹੇ ਪੰਜਾਬੀਆਂ ਨੂੰ ਪਾੜਿਆ ਜਾਵੇ ਤੇ ਹਿੰਦੂ ਸਿੱਖ ਫਸਾਦ ਕਰਵਾ ਕੇ, ਧਰਮ-ਯੁੱਧ ਮੋਰਚੇ ਦਾ ਰੁਖ ਮੋੜ ਦਿਤਾ ਜਾਵੇ । ਜਦੋਂ ਕਿ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ-ਯੁੱਧ ਮੋਰਚਾ ਹਰ ਹਾਲਤ ਵਿਚ ਹਿੰਦੂ- ਸਿੱਖ ਏਕੇਤਾ ਕਾਇਮ ਰੱਖਣਾ ਚਾਹੁੰਦੇ ਸਨ । ਸੰਤ ਜੀ ਦੀ ਸੁਚੱਜੀ ਅਗਵਾਈ ਸਦਕਾ, ਕਾਂਗਰਸ ਆਪਣੇ ਨਾਪਾਕ ਮਿਸ਼ਨ ‘ਚ ਫੇਲ੍ਹ ਹੋਈ ।
ਆਪਣੀ ਇਸ ਨਾਕਾਮੀ ਤੋਂ ਛਿਥੇ ਪੈਕੇ, ਕਾਂਗਰਸ ਨੇ ‘ਹਿੰਦੂ-ਸੁਰਖਸ਼ਾ ਸੰਮਤੀ’ ਅਤੇ ‘ਹਿੰਦੂ ਸੰਘਠਨ’ ਨਾਮ ਦੀਆਂ ਜਥੇਬੰਦੀਆਂ ਬਣਾਈਆਂ ਅਤੇ ਇਨ੍ਹਾਂ ਦੀ ਕਾਲ ਤੇ ੯ ਜੁਲਾਈ ਨੂੰ ਹਰਿਆਣੇ ਦੇ ਸ਼ਹਿਰਾਂ ਵਿਚ ਜਲੂਸ ਕਢੇ ਗਏ ਤੇ ਸਿੱਖਾਂ ਤੇ ਹਮਲੇ ਹੋਏ। ਕਰਨਾਲ ਵਿਚ ਸਿੱਖਾਂ ਤੇ ਹਮਲਿਆਂ ਤੋਂ ਇਲਾਵਾ ਗੁਰਦੁਆਰਾ ਮੰਜੀ ਸਾਹਿਬ ਕਰਨਾਲ ਤੇ ਫਿਰਕੂਆਂ ਵਲੋਂ ਪਥਰਾਓ ਵੀ ਕੀਤਾ ਗਿਆ । ਜਮਨਾ ਨਗਰ ਵਿਚ ਪ੍ਰਿੰਸੀਪਲ ਸਤਿਬੀਰ ਸਿੰਘ ਮੈਂਬਰ ਸ਼੍ਰੋ: ਗੁ: ਪ੍ਰ: ਕਮੇਟੀ ਦੇ ਘਰ ਬੰਬ, ਸੁਟਿਆ ਗਿਆ । ਇਹ ਸਭ ਕੁਝ ਇਕ ਸਾਜ਼ਸ਼ ਅਧੀਨ ਕੀਤਾ ਗਿਆ ਤਾਂਕਿ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਵਿਚ ਡਰ ਤੇ ਸਹਿਮ ਪੈਦਾ ਕੀਤਾ ਜਾ ਸਕੇ ।
ਸੰਤ ਜੀ ਦੀ ਚੇਤਾਵਨੀ
ਹਰਿਆਣੇ ਵਿਚ ਵਾਪਰੀਆਂ ਹਿੰਸਕ ਘਟਨਾਵਾਂ, ਸਿੱਖਾਂ ਅਤੇ ਗੁਰਧਾਮਾਂ ਤੇ ਹੋਏ ਹਮਲਿਆਂ ਨੂੰ ਮੁਖ ਰਖਦੇ ਹੋਏ ਸੰਤ ਜੀ ਨੇ ਭਾਰਤ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇ ਪੰਜਾਬ ਤੋਂ ਬਾਹਰ ਵਸਦੇ ਸਿੱਖਾਂ ਤੇ ਹਮਲੇ ਬੰਦ ਨਾ ਹੋਏ ਤਾਂ ਨਤੀਜਾ ਦੇਸ਼ ਲਈ ਖਤਰਨਾਕ ਨਿਕਲੇਗਾ ।
ਰਾਜਨਾਰਾਇਣ ਅੰਮ੍ਰਿਤਸਰ ‘ਚ
੧੦ ਜੁਲਾਈ ੧੯੮੩ ਨੂੰ ਦੇਸ਼ ਦੇ ਪ੍ਰਸਿੱਧ ਆਗੂ ਸ੍ਰੀ ਰਾਜਨਾਰਾਇਣ ਸ੍ਰੀ ਅੰਮ੍ਰਿਤਸਰ ਪੁਜੇ ਤੇ ਉਨ੍ਹਾਂ ਨੇ ਸੰਤ ਜੀ ਨਾਲ ਮੁਲਾਕਾਤ ਕਰਕੇ, ਅਕਾਲੀ ਦਲ ਦੇ ਸਟੈਂਡ ਬਾਰੇ ਜਾਣਕਾਰੀ ਹਾਸਲ ਕੀਤੀ । ਗਲਬਾਤ ਤੋ ਉਨ੍ਹਾਂ ਸਪਸ਼ਟ ਕਿਹਾ ਕਿ ਦਰਬਾਰ ਸਾਹਿਬ ਵਿਚ ਕੋਈ ਅਤਿਵਾਦੀ ਨਹੀਂ ਹੈ ।
ਅਕਾਲੀ ਹਾਈ ਕਮਾਂਡ, ਜਥੇਦਾਰ ਸਾਹਿਬਾਨ ਤੇ ਵਿਧਾਇਕਾਂ ਦੀਆਂ ਇਕੱਤਰਤਾਵਾਂ
ਧਰਮ-ਯੁੱਧ ਮੋਰਚੇ ਨੂੰ ਨਵਾਂ ਮੋੜ ਦੇਣ ਅਤੇ ਮੋਰਚੇ ਦੀ ਨਵੀਂ, ਰਣਨੀਤੀ ਘੜਨ ਲਈ, ਸੰਤ ਜੀ ਨੇ ਅਕਾਲੀ ਹਾਈ ਕਮਾਂਡ ਦੀ ਇਕ ਹੰਗਾਮੀ ਇਕੱਤਰਤਾ ੧੫ ਜੁਲਾਈ ਸ਼ਾਮ ਨੂੰ ਸ੍ਰੀ ਅੰਮ੍ਰਿਤਸਰ ਵਿਚ ਸੱਦੀ ।
ਇਸ ਤੋਂ ਪਹਿਲਾਂ ੧੫ ਜੁਲਾਈ ਸਵੇਰ ਵੇਲੇ ਜ਼ਿਲਾ ਜਥੇਦਾਰ ਸਾਹਿਬਾਨ ਦੀ ਇਕ ਇਕੱਤਰਤਾ ਹੋਈ ਜਿਸ ਵਿਚ ਉਨ੍ਹਾਂ ਨੇ ਆਪਣੇ ਸੁਝਾਅ ਤੇ ਵਿਚਾਰ ਰਖੇ ।
੦੬ ਜੁਲਾਈ ਨੂੰ ਪੰਥਕ ਵਿਧਾਇਕਾਂ ਤੇ ਸੰਸਦ ਮੈਂਬਰਾਂ, (ਜਿਨ੍ਹਾਂ ਨੇ ਕਿ ਪੰਥ ਦਾ ਹੁਕਮ ਮੰਨਦੇ ਹੋਏ, ਮੈਂਬਰੀਆਂ ਤੋਂ ਅਸਤੀਫੇ ਦੇ ਰਖੇ ਹਨ) ਦੀ ਇਕੱਤਰਤਾ ਹੋਈ ਤੇ ਉਨ੍ਹਾਂ ਤੋਂ ਧਰਮ-ਯੁੱਧ ਮੋਰਚੇ ਬਾਰੇ ‘ਰਾਵਾਂ “ਪੁਛੀਆਂ ਗਈਆਂ । ਸਾਰੀਆਂ ਇਕੱਤਰਤਾਵਾਂ ਦੀ ਪ੍ਰਧਾਨਗੀ ਸੰਤ ਹਰਚੰਦ ਸਿੰਘ ਜੀ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਨੇ ਕੀਤੀ ।
ਬਿਜਲੀ ਦਫਤਰਾਂ ਦਾ ਘੇਰਾਓ
ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਸਰਕਲ ਇਕਾਈਆਂ ਨੂੰ ਹਦਾਇਤ ਕੀਤੀ ਕਿ ਬਿਜਲੀ ਦੀ ਵੰਡ ਵਿਚ ਪੰਜਾਬ ਨਾਲ ਕੀਤੀ ਗਈ ਬੇਇਨਸਾਫੀ ਅਤੇ ਕਿਸਾਨਾਂ ਦੀ ਕੀਤੀ ਗਈ ਬਿਜਲੀ ਕਟੌਤੀ ਵਿਰੁਧ ਰੋਸ ਪ੍ਰਗਟ ਕਰਨ ਲਈ ੨੧ ਤੋਂ ੨੩ ਜੁਲਾਈ ਤਕ ਬਿਜਲੀ ਦਫਤਰਾਂ ਅਗੇ ਧਰਨੇ ਦੇਣ ਅਤੇ ਅਫਸਰਾਂ ਦਾ ਘੇਰਾਓ ਕਰਨ । ਪੰਜਾਬ ਭਰ ਦੀਆਂ ਅਕਾਲੀ ਯੂਨਿਟਾਂ ਨੇ ਪਾਰਟੀ ਫੈਸਲੇ ਅਨੁਸਾਰ ੨੧ ਤੋਂ ੨੩ ਜੁ ਲਾਈ ਤਕ ਬਿਜਲੀ ਦਫਤਰਾਂ ਅਗੇ ਧਰਨੇ ਦਿਤੇ ।
ਪਾਰਲੀਮੈਂਟ ਦੇ ਮੈਂਬਰਾਂ ਨੂੰ ਚਿੱਠੀ
ਸੰਤ ਜੀ ਵਲੋਂ ਬਾਰ ਬਾਰ ਸਪਸ਼ਟੀਕਰਨ ਦੇਣ ਤੇ ਵੀ ਸਰਕਾਰ ਅਤੇ ਫਿਰਕੂ ਅਨਸਰਾਂ ਵਲੋਂ ‘ਸਿੱਖ ਇਕ ਵਖਰੀ ਕੌਮ’ ਬਾਰੇ ਭੁਲੇਖੇ ਪਾਏ ਗਏ। ਜਿਨ੍ਹਾਂ ਭੁਲੇਖਿਆਂ ਨੂੰ ਦੂਰ ਕਰਨ ਲਈ ਸੰਤ ਜੀ ਨੇ ੨੫ ਜੁਲਾਈ ਨੂੰ ਪਾਰਲੀਮੈਂਟ ਦੇ ਮੈਂਬਰਾਂ ਦੇ ਨਾਮ ਇਕ ਖੁਲ੍ਹੀ ਚਿੱਠੀ ਲਿਖੀ ਜਿਸ ਵਿਚ ‘ਸਿੱਖ ਇਕ ਵਖਰੀ ਕੌਮ ਅਤੇ ਹੋਰ ਮੰਗਾਂ ਬਾਰੇ ਸਪਸ਼ਟ ਕੀਤਾ ਗਿਆ ਸੀ ।
ਅਰਦਾਸ ਦਿਵਸ
੧੫/੧੬ ਜੁਲਾਈ ਨੂੰ ਅਕਾਲੀ ਹਾਈ ਕਮਾਂਡ, ਪੰਥਕ ਵਿਧਾਇਕਾਂ ਅਤੇ ਜ਼ਿਲਾ ਜਥੇਦਾਰ ਸਾਹਿਬਾਨ ਦੀਆਂ ਹੋਈਆਂ ਮੀਟਿੰਗਾਂ ਉਪਰੰਤ ਸੰਤ ਜੀ ਨੇ ਐਲਾਨ ਕੀਤਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਮ-ਯੁਧ ਮੋਰਚੇ ਦੀ ਅਗਲੀ ਰੂਪ-ਰੇਖਾ ਦਾ ਐਲਾਨ ੧੫ ਅਗਸਤ ਵਾਲੇ ਦਿਨ ਕੀਤਾ ਜਾਵੇਗਾ ।
੪ ਅਗਸਤ ਦਾ ਦਿਨ, ਜਦੋਂ ਕਿ ਧਰਮ ਯੁਧ ਮੋਰਚੇ ਨੂੰ ਚਲਦੇ ਹੋਏ ਪੂਰਾ ਇਕ ਸਾਲ ਹੋ ਜਾਇਗਾ, ‘ਅਰਦਾਸ-ਦਿਵਸ’ ਦੇ ਤੌਰ ਤੇ ਮਨਾਉਣ ਦਾ ਵੀ ਫੈਸਲਾ ਕੀਤਾ ਗਿਆ । ਸੰਤ ਜੀ ਵਲੋਂ ਸਮੁਚੇ ਸਿੱਖ ਜਗਤ ਨੂੰ ਅਪੀਲ ਕੀਤੀ ਗਈ ਕਿ ਉਹ ਵਿਸ਼ਵ ਭਰ ਵਿਚ ੪ ਅਗਸਤ ਨੂੰ ਪੰਥ ਦੀ ਚੜ੍ਹਦੀ ਕਲਾ ਅਤੇ ਧਰਮ ਯੁਧ ਮੋਰਚੇ ਦੀ ਸਫਲਤਾ ਲਈ ਅਰਦਾਸ ਕਰੇ ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿਰੁਧ ਸਾਜ਼ਸ਼
ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਬਾਰ ਬਾਰ ਕਹਿੰਦਾ ਚਲਾ ਆ ਰਿਹਾ ਹੈ ਕਿ ਕਾਂਗਰਸ ਸਰਕਾਰ ਸਿਖੀ ਸਰੂਪ, ਸਿਖ ਸਭਿਆਚਾਰ ਖਤਮ ਅਤੇ ਸਿਖ ਸ਼ਕਤੀ ਨੂੰ ਖੇਰੂੰ ਖੇਰੂੰ ਕਰਨਾ ਚਾਹੁੰਦੀ ਹੈ । ਇਸੇ ਨਾਪਾਕ ਨਿਸ਼ਾਨੇ ਨੂੰ ਮੁਖ ਰਖਕੇ, ਕਾਂਗਰਸ ਸਰਕਾਰ ਨੇ ਹੁਣ ਸਿਖ ਸ਼ਕਤੀ ਦੇ ਮਜ਼ਬੂਤ ਕੇਂਦਰ ਸ਼੍ਰੋਮਣੀ ਕਮੇਟੀ ਨੂੰ ਮੁੜ ਸਰਕਾਰੀ ਹੱਥਾਂ ਵਿਚ ਲੈਣ ਦਾ ਮਨਸੂਬਾ ਘੜਿਆ ਹੈ । ਇਹ ਇਕ ਤਰ੍ਹਾਂ ਨਾਲ ਸਿਖੀ ਤੇ ਸਿੱਧਾ ਵਾਰ ਹੈ । ਸਰਕਾਰ ਨੇ ਆਪਣੇ ਟਾਊਟਾਂ ਕੋਲੋਂ ਸੁਪਰੀਮ ਕੋਰਟ ਵਿਚ ਰਿੱਟ ਕਰਵਾਈ ਹੈ ਕਿ, ਕਿਉਂਕਿ ਗੁਰਦੁਆਰਿਆਂ ਦੀ ਦੁਰਵਰਤੋਂ ਹੋ ਰਹੀ ਹੈ। ਇਸਦਾ ਸਿਧਾ ਤੇ ਸਾਫ ਮਤਲਬ ਹੈ ਕਿ ਕਿਸੇ ਬਹਾਨੇ ਨਾਲ ਸ਼੍ਰੋਮਣੀ ਕਮੇਟੀ ਨੂੰ ਤੋੜਨਾ ਤੇ ਸਿਖ ਗੁਰਧਾਮਾਂ ਤੇ ਕਬਜ਼ਾ ਕਰਨਾ ਹੈ ਜੋ ‘ਸਿੱਖ ਕੌਮ’ ਕਦਾਚਿਤ ਸਹਿਣ ਨਹੀਂ ਕਰ ਸਕਦੀ ।
ਹਾਈ ਕਮਾਂਡ ਦੀ ਇਕੱਤਰਤਾ
ਇਕ ਅਗਸਤ ੧੯੮੩ ਨੂੰ ਅਕਾਲੀ ਹਾਈ ਕਮਾਂਡ ਦੀ ਇਕ ਹੰਗਾਮੀ ਇਕੱਤਰਤਾ ਸੰਤ ਜੀ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਸਰਕਾਰ ਵਲੋਂ ਸ਼੍ਰੋਮਣੀ ਕਮੇਟੀ ਵਿਰੁਧ ਰਚੀ ਗਈ ਗੰਭੀਰ ਤੇ ਖਤਰਨਾਕ ਸਾਜ਼ਸ਼ ਤੇ ਵਿਚਾਰ ਕੀਤੀ ਗਈ ! ਇਕੱਤਰਤਾ ਵਿਚ ਪਾਸ ਇਕ ਮਤੇ ਰਾਹੀਂ ਸਰਕਾਰ ਨੂੰ ਚੇਤਾਵਨੀ ਦਿਤੀ ਗਈ ਕਿ ਜੇ ਉਸ ਨੇ ਆਪਣੇ ਇਹ ਖਤਰਨਾਕ ਤੇ ਨਾਪਾਕ ਇਰਾਦੇ ਨਾ ਤਿਆਗੇ ਤਾਂ ਸਿਖ à ਆਪਣੇ ਗੁਰਧਾਮਾਂ ਦੀ ਰਾਖੀ ਤੇ ਆਜ਼ਾਦੀ ਲਈ ਵੱਡੀ ਤੋਂ ਵੱਡੀ ਕੁਰਬਾਨੀ ਤੋਂ ਵੀ ਗੁਰੇਜ਼ ਨਹੀਂ ਕਰਨਗੇ ।
ਪੰਥਕ ਨਿਸ਼ਾਨਾ
ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਅਤੇ ਸਿਖ ਹਿਤਾਂ ਦੀ ਰਾਖੀ ਲਈ ਸ਼ੁਰੂ ਕੀਤੇ ਗਏ ਧਰਮ ਯੁਧ ਮੋਰਚੇ ਵਿਚ ਹੁਣ ਤਕ ਇਕ ਲੱਖ ਸੱਠ ਹਜ਼ਾਰ ਤੋਂ ਵੱਧ ਮਰਜੀਵੜੇ ਗ੍ਰਿਫਤਾਰੀ ਦੇ ਚੁਕੇ ਹਨ ਅਤੇ ੨੦੦ ਦੇ ਲਗਭਗ ਸਰਕਾਰ ਦੇ ਜ਼ੁਲਮ ਤੇ ਜਬਰ ਦਾ ਸ਼ਿਕਾਰ ਹੋ ਕੇ ਸ਼ਹਾਦਤ ਦਾ ਜਾਮ ਪੀ ਚੁਕੇ ਹਨ । ਸ਼੍ਰੋਮਣੀ ਅਕਾਲੀ ਦਲ ਜੋ ਕਿ ਮਿਹਨਤਕਸ਼, ਕਾਮਿਆਂ, ਗਰੀਬ ਕਿਸਾਨਾਂ ਤੇ ਪਛੜੇ ਵਰਗਾਂ ਦੇ ਗਰੀਬ ਲੋਕਾਂ ਦੇ ਹਕਾਂ ਲਈ ਲੜਨ ਵਾਲੀ ਜੁਝਾਰੂ ਜਥੇਬੰਦੀ ਹੈ, ਦਾ ਲੋਕ ਹੱਕਾਂ, ਧਰਮ ਦੀ ਰਾਖੀ, ਹੱਕ, ਸੱਚ ਤੇ ਇਨਸਾਫ ਪ੍ਰਾਪਤੀ ਲਈ ਲੰਮੇ ਤੇ ਤਿੱਖੇ ਸੰਘਰਸ਼ਾਂ ਦਾ ਆਪਣਾ ਗੌਰਵਸ਼ਾਲੀ ਇਤਿਹਾਸ ਹੈ ।
ਸ਼੍ਰੋਮਣੀ ਅਕਾਲੀ ਦਲ ਵਲੋਂ ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਦੀ ਰਹਿਨੁਮਾਈ ਵਿਚ ਲੜਿਆ ਜਾ ਰਿਹਾ ਇਹ ਫੈਸਲਾਕੁੰਨ ਜੰਗ ਜਾਂ ਧਰਮ ਯੁਧ ਮੋਰਚਾ ਵੀ ਭਾਰਤ ਦੇ ਫਿਰਕੂ ਹੁਕਮਰਾਨਾਂ ਵਲੋਂ ਪੰਜਾਬ ਅਤੇ ਸਿਖਾਂ ਨੂੰ ਪਾਈਆਂ ਗਈਆਂ ਆਰਥਿਕ, ਰਾਜਸੀ ਅਤੇ ਧਾਰਮਿਕ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਅਤੇ ਪੰਥ ਦੀ ਅਜ਼ਾਦ ਹਸਤੀ ਦੀ ਰਾਖੀ ਲਈ ਹੈ ।
ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਜਾਬਰ ਹੁਕਮਰਾਨਾਂ ਵਿਰੁਧ ਇਹ ਫੈਸਲਾ- ਕੁੰਨ ਜੰਗ ਇਸ ਲਈ ਲੜ ਰਿਹਾ ਹੈ ਤਾਂ ਕਿ :
ਨਿਰਦੋਸ਼ ਅਤੇ ਅੰਮ੍ਰਿਤਧਾਰੀ ਸਿੰਘਾਂ ਸਿੰਘਣੀਆਂ ਤੇ ਹੋ ਰਹੇ ਅਨਮਨੁੱਖੀ ਅਤਿਆਚਾਰ ਅਤੇ ਬੇਗੁਨਾਹਾਂ ਦੇ ਕਤਲਿਆਮ ਨੂੰ ਬੰਦ ਕੀਤਾ ਜਾਵੇ ।
ਪਵਿੱਤਰ ਗੁਰਧਾਮਾਂ ਵਿਚ ਸਰਕਾਰੀ ਦਖਲ ਸਦਾ ਲਈ ਬੰਦ ਕੀਤਾ ਜਾਵੇ ਅਤੇ ਸਮੂੰਹ ਸਿਖਾਂ ਨੂੰ ਸਿਖੀ ਦੇ ਕੇਂਦਰ ਨਾਲ ਜੋੜਨ ਲਈ ਸਰਬ ਹਿੰਦ ਗੁਰਦੁਆਰਾ ਐਕਟ ਦੀ ਸਿਰਜਨਾ ਕੀਤੀ ਜਾਵੰ ।
ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਕੁਰੂਕਸ਼ੇਤਰ, ਵਾਰਾਨਸੀ ਤੇ ਹਰਿਦਵਾਰ ਵਾਂਗ ਪਵਿੱਤਰ ਸ਼ਹਿਰ ਕਰਾਰ ਦਿੱਤਾ ਜਾਵੇ ।
ਸ੍ਰੀ ਹਰਿਮੰਦਰ ਸਾਹਿਬ ਵਿਚ ਸ਼ਕਤੀਸ਼ਾਲੀ ਟ੍ਰਾਂਸਮੀਟਰ ਲਾਉਣ ਦੀ ਆਗਿਆ ਦਿੱਤੀ ਜਾਵੇ।
ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਸੂਬਿਆਂ ਨੂੰ ਅੰਦਰੂਨੀ ਖੁਦ- ਮੁਖਤਿਆਰੀ ਦਿੱਤੀ ਜਾਵੇ ਅਤੇ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਤੇ ਪੰਜਾਬ ਤੋਂ ਬਾਹਰ ਰੱਖੇ ਗਏ ਪੰਜਾਬੀ ਬੋਲਦੇ ਇਲਾਕੇ ਤੁਰੰਤ ਪੰਜਾਬ ਵਿਚ ਸ਼ਾਮਲ ਕੀਤੇ ਜਾਣ।
ਪੰਜਾਬ ਦੇ ਹੈਡ ਵਰਕਸਾਂ ਦਾ ਕੰਟਰੋਲ ਪੰਜਾਬ ਨੂੰ ਦਿਤਾ ਜਾਵੇ, ਪੰਜਾਬ ਦੇ ਦਰਿਆਵਾਂ ਦੇ ਪਾਣੀਆਂ ਦੀ ਅੰਤਰ ਰਾਸ਼ਟਰੀ ਕਾਨੂੰਨ ਅਨੁਸਾਰ ਵੰਡ ਕਰਕੇ ਪਾਣੀ ਅਤੇ ਬਿਜਲੀ ਦੀ ਕਾਣੀ ਵੰਡ ਨੂੰ ਖਤਮ ਕੀਤਾ ਜਾਵੇ ।
ਪੰਜਾਬ ਦੇ ਨਾਲ ਲਗਦੀਆਂ ਸਟੇਟਾਂ ਵਿਚ ਪੰਜਾਬੀ ਨੂੰ ਨਹਿਰੂ ਭਾਸ਼ਾਈ ਫਾਰਮੂਲੇ ਅਨੁਸਾਰ ਦੂਜੀ ਭਾਸ਼ਾ ਦਾ ਦਰਜਾ ਦਿਤਾ ਜਾਵੇ ।
ਫੌਜੀ ਭਰਤੀ ਵਿਚ ਸਿਖਾਂ ਦੀ ਪਹਿਲੀ ਪੋਜ਼ੀਸ਼ਨ ਨੂੰ ਬਹਾਲ ਕੀਤਾ ਜਾਵੇ ਅਤੇ ਕੇਂਦਰੀ ਸੇਵਾਵਾਂ ਵਿਚ ਸਿਖਾਂ ਨਾਲ ਇਨਸਾਫ ਕੀਤਾ ਜਾਵੇ ।
ਉਤਰ ਪ੍ਰਦੇਸ਼ ਅਤੇ ਹਰਿਆਣੇ ਦੇ ਸਿਖ ਪਟੇਦਾਰਾਂ ਦੇ ਉਜਾੜੇ ਨੂੰ ਰੋਕਿਆ ਜਾਵੇ ।
ਪੰਜਾਬ ਦੀ ਤਰੱਕੀ ਤੇ ਖੁਸ਼ਹਾਲੀ ਲਈ ਪੰਜਾਬ ਨੂੰ ਸੈਂਟਰ ਏਡ ਵਿਚੋਂ ਬਣਦਾ ਹਿੱਸਾ ਦਿਤਾ ਜਾਵੇ ਤੇ ਪੰਜਾਬ ਵਿਚ ਹੈਵੀ ਇੰਡਸਟਰੀ ਲਾਈ ਜਾਵੇ ।
ਇਸ ਲਈ ਆਓ, ਸ਼੍ਰੋਮਣੀ ਅਕਾਲੀ ਦਲ ਦੇ ਝੰਡੇ ਹੇਠ ਇਕਠੇ ਹੋ ਕੇ ‘ਧਰਮ-ਯੁੱਧ’ ਦੇ ਰੂਪ ਵਿਚ ਸ਼ੁਰੂ ਹੋਏ ‘ਹਿੰਦ-ਪੰਜਾਬ ਦੇ ਜੰਗ’ ਵਿਚ ਸ਼ਾਮਲ ਹੋ ਕੇ ਪੰਜਾਬ ਅਤੇ ਸਿਖਾਂ ਨੂੰ ਤਬਾਹ ਕਰਨ ਅਤੇ ਗੁਲਾਮ ਰੱਖਣ ਦੇ ਮਨਸੂਬੇ ` ਘੜਨ ਵਾਲੇ ਦਿੱਲੀ ਦੇ ਤਾਜਦਾਰਾਂ ਦੇ ਹੰਕਾਰ ਤੇ ਹੈਂਕੜ ਨੂੰ ਚਕਨਾਚੂਰ ਕਰ ਕੇ ਲੋਕ-ਕਲਿਆਣੀ ਅਨੰਦਪੁਰੀ ਮਤੇ ਦੀ ਪੂਰਤੀ ਕਰ ਕੇ ਪੰਥਕ ਨਿਸ਼ਾਨੇ ਤੇ ਪੁੱਜ ਸਕੀਏ ।
ਪੰਥ ਦੇ ਮਹਾਨ ਜਰਨੈਲ ਭਗਤੀ ਤੇ ਸ਼ਕਤੀ ਦੇ ਸੁਮੇਲ, ਸੰਤ ਬਾਬਾ ਹਰਚੰਦ ਸਿੰਘ ਜੀ ਲੌਂਗੋਵਾਲ ਡਿਕਟੇਟਰ ਧਰਮ ਯੁਧ ਮੋਰਚਾ ਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ, ਸ਼੍ਰੋਮਣੀ ਅਕਾਲੀ ਦਲ ਦਾ ਇਹ ਸੰਘਰਸ਼ ਅੰਤਮ ਜਿੱਤ ਤਕ ਜਾਰੀ ਰਹੇਗਾ ।
CREDIT – ਸੰਤ ਹਰਚੰਦ ਸਿੰਘ ਜੀ ਲਗੋਵਾਲ