ਬੱਬਰਾਂ ਦਾ ਬੁੰਗਾ : ਧਾਮੀਆਂ
ਅਜ਼ਾਦੀ ਸੰਗਰਾਮ ਦੀ ਸਿਰਲੱਥ ਬੱਬਰ ਅਕਾਲੀ ਲਹਿਰ, ਜਿਹੜੀ ਗ਼ਦਰ ਲਹਿਰ ਦੀ ਪੂਰਕ ਸੀ, ਦਰਅਸਲ ਜਿਸ ਨੂੰ ਸ਼ੁਰੂ ਕਰਨ ਵਾਲੇ ਦੀ ਬਦੇਸ਼ੋਂ ਪਰਤੇ ਗ਼ਦਰੀ ਜਾਂ ਗ਼ਦਰ ਲਹਿਰ ਤੋਂ ਪ੍ਰਭਾਵਿਤ ਸੂਰਮੇ ਸਨ, ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੀ ਉਪ ਤਹਿਸੀਲ ਹਰਿਆਣਾ ਦੇ ਪਿੰਡ ਧਾਮੀਆਂ ਕਲਾਂ, ਜਿਹੜਾ ਪ੍ਰਾਚੀਨ ਨਗਰ ਸ਼ਾਮਚੁਰਾਸੀ ਤੋਂ ਉੱਤਰ ਵੱਲ ਦੋ ਕੁ ਮੀਲ ਦੀ ਵਿੱਥ ਉੱਤੇ ਸਥਿਤ ਹੈ, ਨੇ ਰੱਤ ਡੋਲਵਾਂ ਹਿੱਸਾ ਪਾਇਆ। ਜੰਗ-ਏ-ਅਜ਼ਾਦੀ ‘ਚ ਸਮੁੱਚੇ ਪਿੰਡ ਨੇ ਐਨਾ ਸੰਤਾਪ ਹੰਢਾਇਆ ਕਿ ਇਸ ਦੀਆਂ ਸਥਾਪਤੀ ਵਿਰੋਧੀ ਬਾਗੀ ਸੁਰਾਂ ਨੇ ਇਸ ਨੂੰ ਸਵਤੰਤਰਤਾ ਸੰਘਰਸ਼ ਦੀ ਲੂਹੀ ਭਿੱਜੀ ਗਾਥਾ ਦੇ ਸੁਹੀ ਤਵਾਰੀਖ ਵਾਲੇ ‘ਚ ਪਿੰਡਾਂ ‘ ਸ਼ੁਮਾਰ ਕਰ ਦਿੱਤਾ ਹੋਇਆ ਹੈ। ਸਮੁੱਚੀ ਬੱਬਰ ਲਹਿਰ ਪ੍ਰਤੀ ਅਸੀਮ ਹਮਦਰਦੀ ਰੱਖਣ ਅਤੇ ਪੰਡੋਰੀ ਨਿੱਝਰਾਂ ਤੋਂ ਬਾਅਦ ਬੱਬਰ ਯੋਧਿਆਂ ਦੀ ਬਹੁਗਿਣਤੀ ਵਾਲੇ ਇਸ ਪਿੰਡ, ਜਿਸ ਨੇ ਗੋਰਾਸ਼ਾਹੀ ਦਾ ਕਹਿਰੀ ਜਬਰ ਸਹਿੰਦਿਆਂ ਜੁਰਮਾਨੇ ਭਰਦਿਆਂ, ਘਰੋਂ ਬੇ-ਦਰ ਹੁੰਦਿਆਂ ਪਰ ਟੈਂਅ ਨਾ ਮੰਨਦਿਆਂ, ਨੇ ਜੋਖ਼ਮ ਭਰੀ ਬਹਾਦਰਾਨਾ ਕਰਮ ਕਰਦਿਆਂ ਇਸ ਨਗਰ ਨੂੰ ਬੱਬਰਾਂ ਦੀ ਧਾਮੀਆਂ ਵਜੋਂ ਹੀ ਤਸਲੀਮ ਕਰਵਾ ਦਿੱਤਾ, ਜਿਸ ਨੂੰ ਅੱਜ ਵੀ ਬੱਬਰਾਂ ਦੀ ਧਾਮੀਆਂ ਹੀ ਆਖਿਆ ਜਾਂਦਾ ਹੈ। ਇਹੀ ਨਹੀਂ ਬੱਬਰ ਲਹਿਰ ‘ਚ ਪਾਏ ਵਿਲੱਖਣ ਯੋਗਦਾਨ ਦਾ ਹੀ ਸਿੱਟਾ ਹੈ ਕਿ ਜੇ ਜ਼ਿਲਾ ਹੁਸ਼ਿਆਰਪੁਰ ਦੇ ਜੱਸੋਵਾਲ ਨੂੰ ‘ਬੱਬਰਾਂ ਦੀ ਹਾਈ ਕੋਰਟ’, ਕੋਟ ਫਤੂਹੀ ਉਪਰੰਤ ਪੰਡੋਰੀ ਨਿੱਝਰਾਂ ਨੂੰ ਬੱਬਰਾਂ ਦੀ ‘ਚੀਫ ਕੋਰਟ’ ਆਖਿਆ ਜਾਂਦਾ ਸੀ, ਤਾਂ ਇਸ ਨਗਰ ਨੂੰ ਵੀ ‘ਬੱਬਰਾਂ ਦਾ ਬੰਗਾ’ ਕਹਿ ਕੇ ਵਡਿਆਇਆ ਜਾਂਦਾ ਸੀ।
ਵੰਨ-ਸੁਵੰਨਤਾ ਅਤੇ ਕੁਝ ਨਿਵੇਕਲੀਆਂ ਪਿਰਤਾਂ ਵਾਲਾ ਇਹ ਪਿੰਡ ਹਾਲੇ ਵੀ ਭਾਰਤੀ ਪਿੰਡਾਂ ਦੀ ਉਣਤਰ-ਬਣਤਰ ਅਤੇ ਪੁਰਾਤਨ ਨਗਰ ਦਾ ਮੁਜੱਸਮਾ ਹੈ।
ਵਾਜਬ-ਉਜ-ਅਰਜ਼ ਜਾਂ ਵਜੇਹ ਤਸਮੀਆਂ ਦੇਹ ਹਜ਼ਾ ਅਨੁਸਾਰ ਇਸ ਪਿੰਡ ਦਾ ਬਾਨੀ ਸਬਾਨੀ ਇੱਕ ਥਾਮੀ ਜੱਟ ਸੀ, ਜੋ ਪਿੰਡ ਪਿੱਪਲਾਂਵਾਲਾ (ਹੁਸ਼ਿਆਰਪੁਰ) ਤੋਂ ਉੱਠ ਕੇ ਇੱਥੇ ਅਬਾਦ ਹੋਇਆ ਸੀ। ਉਸੇ ਦੇ ਗੋਤ ਦੇ ਨਾਂਅ ‘ਤੇ ਧਾਮੀਆਂ ਨਾਂਅ ਪਿਆ ਸੀ। ਇੱਥੋਂ ਦੀ ਭੋਇੰ ਬੜੀ ਜਰਖੇਜ਼ ਹੈ ਤੇ ਸਾਰਾ ਪਿੰਡ ਧਾਮੀ ਜੱਟਾਂ ਦਾ ਹੈ। ਪੁਰਾਤਨ ਰਿਕਾਰਡ ਬੋਲਦਾ ਹੈ ਕਿ ਇੱਥੋਂ ਦੇ ਲੋਕ ਬੜੇ ਮਾਰ-ਖੋਰੇ ਪਰ ਮੋਹ ਮੱਤੇ ਸਨ। ਇੱਕ ਹੋਰ ਗਾਥਾ ਅਨੁਸਾਰ ਰਾਣਾ ਸੰਗਰਾਮ ਦੇ ਉਹ ਸਿਪਾਹੀ, ਜੋ ਉਸ ਨੇ ਬਾਬਰ (1526-1530 ਈਸਵੀ) ਨਾਲ ਪਹਿਲੀ ਸੁਲ੍ਹਾ ਸਮੇਂ ਤੋਪ, ਬੰਦੂਕ ਅਤੇ ਬਾਰੂਦ ਦੀ ਜਾਣਕਾਰੀ ਲੈਣ ਵਾਸਤੇ ਅਫ਼ਗਾਨਿਸਤਾਨ ਤੋਂ ਪਾਰਲੇ ਖਿੱਤਿਆਂ ਵੱਲ ਭੇਜੇ ਸਨ, ਬਾਬਰ ਦੇ ਭਾਰਤ ਉੱਪਰ ਹਮਲੇ ਬਾਅਦ ਰਾਣਾ ਸਾਂਗਾ ਨਾਲ ਅਣਬਣ ਹੋ ਜਾਣ ਉਪਰੰਤ ਰਾਹ ਵਿੱਚ ਹੀ ਨਿਹੱਥੇ ਕਰ ਦਿੱਤੇ ਗਏ ਸਨ, ਨੇ ਆਪਣਾ ਧੰਦਾ ਬਦਲ ਕੇ ਕਾਸ਼ਤਕਾਰੀ ਅਪਣਾਈ ਅਤੇ ਪੰਜਾਬ ਦੀ ਸ਼ਿਵਾਲਿਕ ਤਲਹੱਟੀ ਲਾਗੇ ਬਜਵਾੜਾ-ਮਲੋਤ-ਸ਼ਾਮਚੁਰਾਸੀ ਖਿੱਤੇ ਵਿੱਚ ਆਪਣੇ ਧਾਮੀ ਪਿੰਡ ਵਸਾਏ, ਜਿਸ ਵਿੱਚ ਆਪਦੀ ਪ੍ਰਾਚੀਨਤਾ ਕਾਰਨ ਪਿੱਪਲਾਂਵਾਲਾ ਅਤੇ ਬਦੌਲਤ ਬੱਬਰਾਂ ਦੇ ਧਾਮੀਆਂ ਕਲਾਂ ਜ਼ਿਆਦਾ ਪ੍ਰਸਿੱਧ ਹੋਏ। ਉਹ ਧਾਮੀ ਜਿਹੜੇ ਅਫਗਾਨਿਸਤ ਨੰ ਟਿਕੇ ਰਹੇ, ਮਗਰੋਂ ਹਾਲਤਾਂ ਵੱਸ ਪਸਲਮਾਨ ਹੋ ਗਏ। ਅੱਜ ਵੀ ਓਧਰ ਅਤੇ ਸੰਸਾਰ ਦੇ ਹੋਰ ਭਾਗਾਂ ‘ਚ ਧਾਮੀ ਵਾਂਗ ਮੁਸਲਮਾਨ (ਮਿਲਦੇ ਹਨ। ਜ਼ਿਲ੍ਹੇ ‘ਚ ਤਿੰਨ ਧਾਮੀਆਂ ਹਨ ਅਕਾਮੀਆਂ ਸ਼ਹੀਦੀ ਉਰਫ ਕਲਾਂ, ਅਲੱਖ ਰਸ਼ਿਆਰਪੁਰ ਜ਼ਿਲ੍ਹੇਆਂ ਖੁਰਦ (ਨੰਦਾਚੌਰ) ਅਤੇ ਧਾਮੀਆਂ ਭਾਦੋਂ (ਮੁਕੇਰੀਆਂ ਲਾਗ) ਧਾਮੀਆਂ ਬੱਬਰਾਂ/ ਕਿਉਂਕਿ ਇਹ ਪਿੰਡ ਪੁਰਾਣੇ ਬਹੀਦੀ ਨਗਰ ਜਿਸ ਦਾ ਥੇਹ ਅਜੇ ਵੀ ਧਾਮੀਆਂ ਕਲੋਦੀ ਨਿਉਜੜੇਵੇਂ ਉਪਰੰਤ ਦੱਸਿਆ ਮਾਲ ਰਿਕਾਰਡ ਵਿੱਚ ਅਜੇ ਵੀ ਸ਼ਹੀਦੀ ਧਾਮੀਆਂ ਵਜੋਂ ਹੀ ਬੋਲਦਾ ਹੈ ਤੇ ਧਾਮੀਆਂ ਖੁਰਦ, ਕਿਉਂਕਿ ਧਾਮੀ ਜੱਟਾਂ ਦਾ ਨਿੱਕੜਾ ਪਿੰਡ ਹੈ, ਜਿਹੜਾ ਕਲਾਂ (ਵੱਡਾ) ਤੋਂ ਛੋਟਾ (ਖੁਰਦ) ਹੈ ਅਤੇ ਧਾਮੀਆਂ ਭਾਦਾਂ-ਕਿਉਂ ਕਿਹਾ ਪਿੰਡ ਹੈ। ਸੰਗੀਰ ਕਾਰਨ ਔੜ ਉਪਰੰਤ ਜ਼ਮੀਨੀ ਭੱਦਾਂ ਪਾਟਦੀਆਂ ਹਨ। ਭਾਦਾਂ ਦਾ ਮੋਤਲ ਨੀ ਉੱਪਰ ਪਾਣੀ ਹੇਠਾਂ ਪੱਥਰ ਅਥਵਾ ਪੱਥਰ ਵਰਗੀ ਸਖ਼ਤ ਚੀਕਣੀ ਮਿੱਟੀ। ਵੈਸ ਤ ਧਾਮੀਆਂ ਹੀ ਹੁਸ਼ਿਆਰਪੁਰ ਜ਼ਿਲ੍ਹੇ ਦੇ ਸੀਰੋਵਾਲ ਖਿੱਤੇ ‘ਚ ਪੈਂਦੀਆਂ ਹਨ, ਜਿਸ ਤੋਂ (ਸੀਰੋਵਾਲ) ਭਾਵ ਉਹ ਧਰਤ ਜਿੱਥੇ ਸੀਰਾਂ (ਪਾਣੀ ਦੇ ਚਸ਼ਮੇ) ਫੁੱਟਦੀਆਂ ਸਨ, ਪ੍ਰੰਤੂ ਹੁਣ ਉਹ ਗੱਲਾਂ ਨਹੀਂ ਰਹੀਆਂ।
ਕੁਝ ਯੋਧੇ ਰਾਜਪੂਤਾਂ (ਕਸ਼ੱਤਰੀਆਂ) ਵੱਲੋਂ ਆਰਥਿਕਤਾ ਨਾਲ ਖੇਤੀਬਾੜੀ ਦਾ ਧੰਦਾ ਅਪਨਾ ਲੈਣ ਜਾਂ ਸਮਾਜਿਕ ਕਾਰਨਾਂ ਕਰਕੇ ਗੈਰ-ਜਾਤੀ ਤ੍ਰੀਮਤਾਂ ਨਾਲ ਵਿਆਹ ਕਰਵਾਉਣ ਦਾ ਫਿਰ ਸੱਭਿਆਚਾਰਕ ਕਾਰਨਾਂ ਕਰਕੇ ਰਾਜਪੂਤਾਂ ਦੇ ਕਰੜੇ ਬੰਧੇਜਾਂ ਤੋਂ ਕਿਨਾਰਾ ਕਰ ਲਏ ਜਾਣ ਉਪਰੰਤ ਉਹ ਜੱਟ ਕਹਿਲਾਏ ਜਾਣ ਲੱਗੇ, ਪ੍ਰੰਤੂ ਜੱਟਾਂ ਦੇ ਧਾਮੀ ਗੋਤ ਦੇ ਉਥਾਨ ਬਾਰੇ ਲਿਖਤੀ ਤੌਰ ‘ਤੇ ਪੁਖਤਾ ਅਤੇ ਬੱਝਵੇਂ ਸਬੂਤ ਜਾਤਾਂ-ਗੋਤਾਂ ਨਾਲ ਸੰਬੰਧਤ ਅੰਗਰੇਜ ਅਤੇ ਭਾਰਤੀ ਵਿਦਵਾਨਾਂ ਦੀਆਂ ਖੋਜ ਪੁਸਤਕਾਂ ‘ਚੋਂ ਨਹੀਂ ਥਿਆਉਂਦੇ। ਧਾਮੀ ਗੋਤ ਕਿਵੇਂ ਸਿਰਜ ਹੋਇਆ, ਇਸ ਬਾਰੇ ਕੋਈ ਬੱਝਵੀਂ ਤਸੱਲੀਬਖਸ਼ ਲਿਖਤ ਪੱਲੇ ਨਹੀਂ ਪਈ, ਪ੍ਰੰਤੂ ਇਸ ਬਾਰੇ ਇੱਕ ਨਿੱਗਰ ਕਨਸੋਅ ਹਿਮਾਚਲ ਦੀ ਸਾਬਕਾ ਧਾਮੀ ਰਿਆਸਤ ਤੋਂ ਮਿਲਦੀ ਹੈ: ਸ਼ਿਮਲਾ ਤੋਂ ਮੰਡੀ ਵੱਲ ਵਧਦਿਆਂ 22 ਕਿਲੋਮੀਟਰ ਦੀ ਦੂਰੀ ਉੱਤੇ ਇੱਕ ‘ਸੋਲਾਂ ਮੀਲ’ ਨਾਂਅ ਵਾਲਾ ਤਿੱਖਾ ਮੋੜ ਪੈਂਦਾ ਹੈ, ਜਿਸ ਤੋਂ ਹੋਰ 4 ਕੁ ਕਿਲੋਮੀਟਰ ਅੱਗੇ ਬਹੁਤ ਹੀ ਦਿਲਕਸ਼ ਕੁਦਰਤੀ ਨਜ਼ਾਰਿਆਂ ਅਤੇ ਵੰਨ-ਸੁਵੰਨੇ ਰੁੱਖਾਂ ਨਾਲ ਭਰਪੂਰ ਬੇਹੱਦ ਸ਼ਾਂਤਮਈ ਸਥਾਨ ‘ਤੇ ਕਦੇ ਇਸ ਰਿਆਸਤ ਦੀ ਰਾਜਧਾਨੀ ‘ਹੇਲੋਂਗ’ ਆਉਂਦੀ ਹੈ, ਜਿਸ ਨੂੰ ਇਸ ਖੇਤਰ ਦੀ ਪਾਰਦਰਸ਼ਕ ਤਨਹਾਈ, ਦਿਲ-ਖਿੱਚਵੀਂ ਖੂਬਸੂਰਤੀ ਅਤੇ ਅਲੌਕਿਕ ਇਤਿਹਾਸ ਤੇ ਲੋਕ-ਗਥਾਵਾਂ ਅਨੁਸਾਰ ਇੱਥੇ ਵਸਦੇ ਲੋਕਾਂ ਦੀ ਧੂਹ ਪਾਉਂਦੀ ਸਾਦਗੀ ਨੇ ਹੇਲੋਂਗ, ਜਿਸ ਨੂੰ ਪਹਾੜੀ ਲੋਕ ਇਤਿਹਾਸ-ਮਿਥਿਹਾਸ ਅਨੁਸਾਰ ‘ਧਾਮੀ’ ਦੇ ਨਾਂਅ ਨਾਲ ਪੁਕਾਰਦੇ ਹਨ, ਨੂੰ ਅਜੇ ਵੀ ਇੱਕ ਅਤਿ-ਰਹੱਸਮਈ ਅਤੇ ਆਕਰਸ਼ਕ ਸਥਿਤੀ ਪ੍ਰਦਾਨ ਕੀਤੀ ਹੋਈ ਹੈ ਤੇ ਉੱਚ ਜਾਤੜੀ ਭੋਇੰ ਮਾਲਕ ਵਾਸ਼ਿੰਦਿਆਂ ਨੂੰ ਧਾਮੀ ਕਿਹਾ ਜਾਣ ਲੱਗਾ।
ਦੰਦ ਕਥਾਵਾਂ, ਮਿਥਿਹਾਸ ਅਤੇ ਤਵਾਰੀਖੀ ਗਾਥਾ ਅਨੁਸਾਰ ਜੇ ਕੁਝ ਸਦੀਆਂ/ਪਿੱਛਲ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਧਾਮੀ ਰਿਆਸਤ 12ਵੀਂ ਸਦੀ ਦੇ ਅੰਤ ਜਾਂ 13ਵੀਂ ਸਦੀ ਦੇ ਆਰੰਭ ਵਿੱਚ ਪ੍ਰਿਥਵੀ ਰਾਜ ਚੌਹਾਨ ਦੇ ਖਾਨਦਾਨ ਵਿੱਚੋਂ ਕਿਸੇ ਇੱਕ ਨੇ ਸਥਾਪਤ ਕੀਤੀ ਸੀ। ਇਸ ਸਥਾਨ ਦੇ ‘ਧਾਮੀ’ ਨਾਂਅ ਕਾਰਨ ਮਗਰੋਂ ਉਹ ਵੀ ਧਾਮੀ ਰਾਜਪੂਤ ਹੀ ਕਹਿਲਾਏ ਅਤੇ ਇੱਧਰ ਤੁਰੀ ਆਏ। ਉਨ੍ਹਾਂ ਦੀ ਉੱਚ ਦੁਮੇਲਤੀ ਸ਼ਾਖ ਧਾਮੀ ਜੱਟਾ। ਉਸ ਯੋਧੇ ਨੂੰ ਮੁਹੰਮਦ ਗੋਰੀ (1296-1306 ਈਸਵੀ) ਦੇ ਵਾਰ-ਵਾਰ ਕੀਤਾ। ਬਾਅ ਕਾਰਨ ਦਿੱਲੀ ਨੇੜਿਓਂ ਉੱਠ ਕੇ ਪਹਿਲਾਂ ਰਾਏਪੁਰ (ਅੰਬਾਲਾ) ਆਉਣਾ ਪਿਆ। ਸੀ, ਜਿਹੜਾ ਕਾਲਕਾ ਦੇ ਉੱਪਰ ਅੰਬਾਲਾ ਦੀ ਪਹਾੜੀ ਜੂਹ ਕੰਨੀ ਹੈ, ਮਗਰੋਂ ਇਸ ਜਾਂਬਾਜ ਸੰਗ ਨੇ ਹਿਮਾਲਾ ਪਰਬਤ ਦੇ ਦਾਮਨ ਵਿੱਚ ਪਨਾਹ ਲਈ ਤੇ ਡੇਰਾ ਬੰਨ੍ਹਿਆ ਧਾਮੀ। ਇਲਾਕੇ ਵਿੱਚ। ਲੱਗਭੱਗ 28 ਵਰਗ ਮੀਲ ਵਿੱਚ ਫੈਲੀ ਇਹ ਨਵੀਂ ਰਿਆਸਤ ਕਾਫੀ ਸਮਾਂ ਕਹਿਲੂਰ (ਬਿਲਾਸਪੁਰ) ਦੀ ਜਾਗੀਰਦਾਰੀ ਰਹੀ, ਪ੍ਰੰਤੂ ਅੰਗਰੇਜ਼ੀ ਰਾਜ ਆਉਣ ਨਾਲ ਕਾਪੀ ਦੇ ਇਤਿਹਾਸ ਵਿੱਚ ਇੱਕ ਨਵਾਂ ਮੋੜ ਆਇਆ। ਗੋਰਿਆਂ ਨੇ ਧਾਮੀ ਅਤੇ ਥਲੀਆਂ ਹੋਰ ਰਿਆਸਤਾਂ ਨੂੰ ‘ਵਚਨ’ ਦਿੱਤਾ ਕਿ ਜੇ ਉਹ ਐਂਗਲੋ ਗੋਰਖਾ ਯੁੱਧ ਵਿੱਚ ਗੋਰਖਿਆਂ ਨੂੰ ਹਰਾਉਣ ਵਿੱਚ ਸਹਾਇਤਾ ਕਰਨ ਤਾਂ ਉਹ ਉਨ੍ਹਾਂ ਨੂੰ ਉਨ੍ਹਾਂ ਦੇ ਇਲਾਕੇ ਵਾਪਸ ਕਰ ਦੇਣਗੇ। ਮਦਦ ਕੀਤੀ ਗਈ, ਗੋਰਖੇ ਹਾਰ ਗਏ। ਸਿੱਟੇ ਵਜੋਂ ਸਤੰਬਰ 1815 ਵਿੱਚ ਗੋਰਿਆਂ ਨੇ ਰਿਆਸਤ ਨੂੰ ਇੱਕ ਸਨਦ ਪ੍ਰਦਾਨ ਕੀਤੀ, ਜਿਸ ਤਹਿਤ ਧਾਮੀ ਨੂੰ ਇੱਕ ਖੁਦਮੁਖਤਾਰ ਰਿਆਸਤ ਦਾ ਦਰਜਾ ਦਿੱਤਾ ਗਿਆ। ਉਹ ਕਹਿਲੂਰ ਦੀ ਬੁੱਕਲ ‘ਚੋਂ ਤਾਂ ਅਜ਼ਾਦ ਹੋ ਗਈ, ਪਰ ਅੰਗਰੇਜ਼ ਜ਼ਾਬਤੇ ਮੰਨਣੇ ਪਏ। ਗੋਰਿਆਂ ਨੇ ਇਸ ਦੇ ਹੱਕਦਾਰ ਮੁਖੀਏ ਨੂੰ ਭੂਮੀ ਮਾਲਕੀ ਦੇ ਹੱਕ ਦਾ ਵੀ ਵਚਨ ਦਿੱਤਾ, ਜੋ ਪੁਸ਼ਤ-ਦਰ-ਪੁਸ਼ਤ ਕਾਇਮ ਰਹੇਗਾ। ਉਪਰੰਤ ਇਸ ਨੂੰ ਅੰਦਰੂਨੀ ਸ਼ਾਸਨ ਸੰਬੰਧੀ ਹੱਕ-ਹਕੂਕ ਵੀ ਦਿੱਤੇ ਗਏ, ਪਰ ਇਸ ਸ਼ਰਤ ਨਾਲ ਕਿ ਧਾਮੀ ਰਿਆਸਤ ਨੂੰ ਕੁਝ ਖਾਸ ਸ਼ਰਤਾਂ ਪੂਰੀਆਂ ਕਰਨ ਦਾ ਪਾਬੰਦ ਰਹਿਣਾ ਪਏਗਾ। 1857 ਵਿੱਚ ਧਾਮੀ ਰਿਆਸਤ ਦੇ ਹਾਕਮਾਂ ਅਤੇ ਅਹਿਲਕਾਰਾਂ ਨੇ ਗੋਰਿਆਂ ਨੂੰ ਆਪਣੀ ਵਫਾਦਾਰੀ ਦਾ ਸਬੂਤ ਦੇ ਕੇ ਗ਼ਦਰ ਵਿਰੋਧੀ ਰੋਲ ਨਿਭਾਇਆ, ਪਰ ਇੱਥੋਂ ਦੇ ਕਈ ਲੋਕ ਰੁੱਸ ਗਏ। ਜਦ ਗੋਰਖਿਆਂ ਨੇ ‘ਜਦੋਗ’ ਵਿਖੇ ਗੋਰੇ ਖਿਲਾਫ਼ ਮੁੜ ਵਿਦਰੋਹ ਕੀਤਾ, ਤਦ ਵੀ ਇਹ ਅੰਗਰੇਜ਼ ਸ਼ਰਤ ਦੇ ਹੱਕ ਵਿੱਚ ਹੀ ਨਿੱਤਰੇ, ਪ੍ਰੰਤੂ 1857 ਦੇ ਦੇਸ਼-ਵਿਆਪੀ ਗ਼ਦਰ ਕਾਰਨ ਇੱਥੋਂ ਦੇ ਕੁਝ ਰਾਜਪੂਤ ਦੇਸ਼ ਪ੍ਰੇਮ ਅਤੇ ਆਪਣੇ ਹਮ-ਜਾਇਆਂ ਪ੍ਰਤੀ ਮੋਹ ਕਾਰਨ ਬਾਗੀ ਹੋ ਗਏ, ਜਿਹੜੇ ਗ਼ਦਰ ਦੀ ਅਸਫਲਤਾ ਉਪਰੰਤ ਪੰਜਾਬ ਵਿੱਚ ਆ ਟਿਕੇ। ਕਹਿਣ ਵਾਲਿਆਂ ਅਨੁਸਾਰ ਉਨ੍ਹਾਂ ਵਿੱਚੋਂ ਹੀ ਕੁਝ ਇੱਕ ਨੇ ਧਾਮੀਆਂ ਪਿੰਡ ਬੰਨ੍ਹਿਆ ਸੀ, ਜਿਸ ਦੇ ਵਸੇਰਿਆਂ ਦੀ ਬਾਗੀ ਫਿਜ਼ਾ ਨੇ ਜੰਗ-ਏ-ਅਜ਼ਾਦੀ ਦੀ ਗ਼ਦਰ ਲਹਿਰ ਅਤੇ ਬੱਬਰ ਅਕਾਲੀ ਦੌਰ ‘ਚ ਮੁੜ ਕਰਵਟ ਲਈ। ਇਸੇ ਕਾਰਨ ਹੀ ਧਾਮੀ ਰਿਆਸਤ ਵਿੱਚ ਵੱਸਦੇ ਕੁਝ ਗੈਰਤਮੰਦ ਧਾਮੀ ਕਾਸ਼ਤਕਾਰਾਂ ਨੇ ਉੱਥੋਂ ਦੇ ਲੋਕਾਂ ਨਾਲ ਮਿਲ ਕੇ ਦੇਸੀ ਹਾਕਮਾਂ ਅਤੇ ਗੋਰਾਸ਼ਾਹੀ ਵਿਰੁੱਧ ‘ਧਾਮੀ ਪਰਜਾ ਮੰਡਲ’ ਲਹਿਰ ਚਲਾਈ, ਜਿਸ ਦੇ ਲੀਹੇ-ਵੀਟਵੇਂ ਸੰਘਰਸ਼ਾਂ ਕਾਰਨ 16 ਜੁਲਾਈ 1939 ਨੂੰ ਗੋਲਾਬਾਰੀ ਹੋਈ, ਜਿਹੜੀ ‘ਧਾਮੀ ਗੋਲੀ ਕਾਂਡ’ ਵਜੋਂ ਚਰਚਿਤ ਹੋਈ, ਪਰ ਕੀ ਵਾਕਿਆ ਹੀ ਧਾਮੀ ਜੱਟ 1857 ਦੇ ਗ਼ਦਰ ਉਪਰੰਤ ਹੀ ਧਾਮੀਆਂ ਕਲਾਂ ਵੱਲ ਆ ਵਸੇ, ਇਸ ਬਾਰੇ ਸਿੱਕੇਬੰਦ ਤੱਥ ਉਪਲੱਬਧ ਨਹੀਂ ਹੋ ਸਕੇ।
ਭਾਈ ਕਾਹਨ ਸਿੰਘ ਨਾਭਾ ਵੀ ਹਿਮਾਚਲ ਦੀ ਇਸ ਨਿੱਕੜੀ ਜਿਹੀ ਧਾਮੀ ਰਿਆਸਤ ਬਾਰੇ ਇਸ਼ਾਰਾ ਕਰਦਾ ਹੈ, ਜਿੱਥੋਂ ਧਾਮੀ ਅੱਲ (ਗੋਤ) ਤੁਰੀ ਅਤੇ ਇੱਕ ਹੋਰ ਕਨਸੋਅ ਮੁਤਾਬਕ ਅਕਸਰ ਵੱਡੀਆਂ ਧਾਮਾਂ (ਮਿੱਠੜੇ ਚੌਲਾਂ ਦੇ ਦੇਗ ਜੱਗ) ਦੇਣ ਵਾਲੇ ਲੋਕ (ਜੱਟ) ਹੀ ਧਾਮੀ ਕਹਿਲਾਏ। ਫਿਰ ਵੀ ਠੋਸ ਹਕੀਕਤਾਂ ਇਸ਼ਾਰਾ ਕਰਦੀਆਂ ਹਨ ਕਿ ਗ਼ਦਰ ਤੋਂ विडे भरिलो विभाचल से मिला हिमपभी प्रभी उम से ਬਾਅਦ ‘ਚ ਗੋਤ ਜਾਤ ਧਾਰਨ ਕਰ ਗਿਆ, ਦੇ ਕੁਝ ਲੋਕਾਂ ਨੇ ਹੀ ਬਜਵਾੜੇ ਲਾਗੇ ਖੁਆਸਪੁਰ (ਫਕੀਰ ਖੁਆਸ ਖਾਂ ਦੇ ਨਾਂਅ ਕਾਰਨ) ਦੀ ਮੋੜੀ ਗੱਡੀ। ਖੁਆਸਪੁਰ, ਜਿਹੜਾ ਕਿ ਹੁਸ਼ਿਆਰਪੁਰ ਦੀ ਜੂਹ ਵਿੱਚ ਜਲੰਧਰ ਸੜਕ ਉੱਤੇ ਪੈਂਦਾ ਹੈ, ਉਦੋਂ ਹੁਸ਼ਿਆਰਪੁਰ ਬਜਵਾੜੇ ਦੀ ਜੂਹ ਵਿੱਚ ਸੀ। ਇਸ ਖੁਆਸਪੁਰ ਦੀ ਵਸੋਂ ਵਿੱਚ ਅਤੇ ਸੜਕ ਉੱਤੇ ਪਿੰਪਲਾਂ ਦੀ ਬਹੁਤਾਤ ਸੀ। ਸੜਕ ‘ਤੇ ਸਥਿਤ ਹੋਣ ਕਾਰਨ ਪ੍ਰਾਚੀਨ ਬਜਵਾੜਾ ਮੰਡੀ (ਹਿਮਾਤਲ ਦਾ ਦੌਰਾ) ਅਤੇ ਮਗਰੋਂ ਹੁਸ਼ਿਆਰਪੁਰ: ‘ ਦੇ ਮੰਡੀ ਵਜੋਂ ਵਿਕਸਤ ਹੋਣ ਕਾਰਨ ਇਸ ਨਗਰ ਬਾਣੀ ਵਪਾਰੀ ਲੋਕਾਂ ਦੀ ਆਵਾਜਾਈ ਬਣੀ ਰਹਿੰਦੀ ਸੀ। ਖੱਚਰਾਂ ਤੇ ਉਨਾਂ ਉੱਤੇ ਕੀਮਤੀ ਵਸਤਾਂ ਲਿਆਉਂਦੇ-ਲਿਜਾਂਦੇ ਵਪਾਰੀ ਆਮ ਹੀ ਖੁਆਸਪੁਰ ਦੇ ਪਿੱਪਲਾਂ ਥੱਲੇ ਠਹਿਰ ਜਾਂਦੇ, ਠੰਢੀ ਛਾਂ ਦਾ ਆਨੰਦ ਮਾਣਦੇ। ਪਿੰਡ ਵਿੱਚ ਪਿੱਪਲਾਂ ਦੀ ਬਹੁਤਾਤ ਹੋਣ ਕਾਰਨ ਵਪਾਰੀ ਅਤੇ ਘੁਮੰਤਰ ਲੋਕ ਇਸ ਨੂੰ ਪਿੱਪਲਾਂਵਾਲਾ ਕਹਿਣ ਲੱਗ ਪਏ। ਸਮਾਂ ਪਾ ਕੇ ਇਸ ਪਿੰਡ ਦਾ ਨਾਂਅ ਹੀ ਖੁਆਸਪੁਰ ਤੋਂ ਪਿੱਪਲਾਂਵਾਲਾ ਪੈ ਗਿਆ। ਅੰਗਰੇਜ਼ਾਂ ਨੇ ਪਹਿਲੇ ਬੰਦੋਬਸਤ 1884 ਸਮੇਂ ਪੱਕੇ ਤੌਰ ‘ਤੇ ਇਸੇ ਨਾਂਅ ਨਾਲ ਹੀ ਸੰਬੋਧਤ ਕਰ ਦਿੱਤਾ, ਭਾਵੇਂ ਮਾਲ ਰਿਕਾਰਡ ‘ਚ ਇਹ ਹਾਲੇ ਵੀ ਖੁਆਸਪੁਰ ਹੀ ਬੋਲਦਾ ਹੈ। ਮਗਰੋਂ ਇੱਥੇ ਧਾਮੀ ਜੱਟਾਂ ਦੀ ਚੜ੍ਹਤ ਕਾਰਨ ਇਸ ਨੂੰ ਧਾਮੀਆਂ ਦਾ ਮੁੱਖ ਕੇਂਦਰ ਪਿੱਪਲਾਂਵਾਲਾ ਦੱਸਿਆ ਜਾਣ ਲੱਗਾ, ਜਿੱਥੇ ਕਿ ਪੰਜਾਬ ਦੇ ਧਾਮੀ ਜੱਟ ਸਭ ਤੋਂ ਪਹਿਲਾਂ ਟਿਕੇ ਸਨ। ਇੱਥੋਂ ਹੀ ਕੁਝ ਧਾਮੀ ਆਪਣੀਆਂ ਸਮਾਜਿਕ, ਆਰਥਿਕ ਅਤੇ ਕੁਝ ਹੋਰ ਲੋੜਾਂ-ਕਾਰਨਾਂ ਕਰਕੇ ਸ਼ਾਮਚੁਰਾਸੀ ਵੱਲ ਪ੍ਰਸਥਾਨ ਕਰ ਗਏ ਤੇ ਧਾਮੀਆਂ ਪਿੰਡ ਦੀ ਮੋੜ੍ਹੀ ਜਾ ਗੱਡੀ।
ਇੱਕ ਹੋਰ ਮਿਥਿਹਾਸਕ-ਇਤਿਹਾਸਿਕ ਪਰਤ ਅਨੁਸਾਰ ਸਾਰੇ ਧਾਮੀ ਅਲੀਗੜ੍ਹ ਤੋਂ ਆਏ ਅਤੇ ਦੋਆਬੇ (ਹੁਸ਼ਿਆਰਪੁਰ-ਜਲੰਧਰ) ਵਿੱਚ ਅਬਾਦ ਹੋ ਗਏ। ਪਿੱਪਲਾਂਵਾਲਾ ਅਤੇ ਸ਼ੇਰਪੁਰ ਗਲਿੰਡ ਦੇ ਧਾਮੀ ਆਪਣੇ ਇੱਕ ਵਡੇਰੇ ਬਾਬਾ ਸਧਾਣਾ ਨਾਲ ਆਏ, ਜਿਹੜੇ ਆਪਣੀ ਮਰਜ਼ੀ ਨਾਲ ਨਹੀਂ, ਸਗੋਂ ਲੜਾਈ-ਫਸਾਦ ਕਾਰਨ ਕੱਢੇ ਗਏ ਸਨ। ਲੋਕਲ ਧਾੜਵੀ ਵੀ ਮਗਰ ਪੈ ਗਏ। ਯੋਧੇ ਸਧਾਣਾ ਦੀ ਅਗਵਾਈ ਹੇਠ ਜਾਨ-ਹੂਲਵਾਂ ਸੰਘਰਸ਼ ਕੀਤਾ ਗਿਆ, ਜਿਸ ਵਿੱਚ ਬਾਬਾ ਸਧਾਣਾ ਸ਼ਹੀਦ ਹੋ ਗਿਆ । ਲੋਕ ਗਾਥਾ ਅਨੁਸਾਰ ਉਸ ਦਾ ਸੀਸ ਸ਼ੇਰਪੁਰ ਡਿੱਗਿਆ ਅਤੇ ਧੜ ਚਾਰ ਮੀਲ ਦੂਰ ਪਿੱਪਲਾਂਵਾਲੇ। ਜਿੱਥੇ ਉਨ੍ਹਾ ਦਾ ਦਾਹ-ਸਸਕਾਰ ਕੀਤਾ ਗਿਆ, ਮਗਰੋਂ ਸਤਿਕਾਰ ਵਜੋਂ ਇੱਕ ਯਾਦ ਸਥਾਪਤ ਕੀਤੀ ਗਈ, ਜਿਹੜੀ ਕਿ ਸਮਾਂ ਪਾ ਕੇ ਜਠੇਰਿਆਂ-ਵਡੇਰਿਆਂ ਦੇ ਅਗਵਾਨੂੰ ਚਿੰਨ੍ਹ ਦੀ ਬਜਾਏ ਮਹਿਜ਼ ਪੂਜਾ ਅਸਥਾਨ ਦਾ ਰੂਪ ਧਾਰਨ ਕਰ ਗਈ। ਧਾਮੀਆਂ ਦੇ 22 ਪਿੰਡ ਹਨ, ਬਹੁਤੇ ਉਸ ਨੂੰ ‘ਪੂਜਦੇ’ ਹਨ, ਧਾਮੀਆਂ ਕਲਾਂ ਵਾਲੇ ਵੀ, ਪ੍ਰੰਤੂ ਇਹ ਧਾਮੀਆਂ ਕਲਾਂ ਦੇ ਹੀ ਹਿੱਸੇ ਆਇਆ ਹੈ ਕਿ ਉਨ੍ਹਾਂ ਆਪਣੇ ਬਜ਼ੁਰਗ ਸਧਾਣੇ ਦੇ ਪਦ-ਚਿੰਨ੍ਹਾਂ ਉੱਤੇ ਚੱਲਣ ਦੀ ਕਨਸੋਅ ਬੱਬਰ ਅਕਾਲੀ ਲਹਿਰ ‘ਚ ਦੇ ਕੇ ਆਪਣਾ ਯੋਧਾ ਕੌਮ ਹੋਣ ਦਾ ਸਬੂਤ ਦਿੱਤਾ।
ਪੇਤਲੇ ਜਿਹੇ ਸਬੂਤਾਂ ਅਨੁਸਾਰ ਧਾਮੀਆਂ ਦੀ ਬਹੁਤਾਤ ਜਾਂ ਧਾਮੀਆਂ ਦਾ ਕੇਂਦਰ ਪਿੱਪਲਾਂਵਾਲਾ ਲੱਗਭੱਗ 13ਵੀਂ ਸਦੀ ‘ਚ ਮੁਸਲਿਮ ਧਾੜਵੀਆਂ ਤੋਂ ਬਾਗੀ ਹੋਣ ਉਪਰੰਤ ਵੱਸਦਾ ਹੈ ਅਤੇ ਧਾਮੀਆਂ ਕਲਾਂ ਸਿੱਖ ਮਿਸਲਾਂ ਵੇਲੇ ਤਕਰੀਬਨ 18ਵੀਂ ਸਦੀ ਦੇ ਅੱਧ ‘ਚ ਭਾਵੇਂ ਕੁਝ ਤੱਥ ਇਸ ਨੂੰ 1857 ਦੇ ਗ਼ਦਰ ਸਮੇਂ ਧਾਮੀ ਰਿਆਸਤ ‘ਚੋਂ ਉੱਠਿਆ ਦੱਸਦੇ ਹਨ, ਪ੍ਰੰਤੂ ਜ਼ਿਆਦਾ ਤੋਲ-ਵਜ਼ਨ ਮਿਸਲਾਂ ਵੇਲੇ ਪੰਜਾਬ ਦੇ ਸਿੱਖਾਂ, ਖਾਸ ਕਰਕੇ ਜੱਟ ਵਸੋਂ ਵਾਲੇ ਪਿੰਡਾਂ ਦੇ ਪੱਕੇ ਪੈਰੀਂ ਟਿਕ ਜਾਣ ਦਾ ਮੌਕਾ ਮਿਲ ਜਾਣ ਵੱਲ ਹੀ ਝੁਕਦਾ ਹੈ। ਦੰਦ ਕਥਾਵਾਂ ਅਨੁਸਾਰ ਧਾਮੀਆਂ ਪਿੰਡ ਬੰਨ੍ਹਣ ਵੇਲੇ ਏਥੋਂ ਦੇ ਲੋਕਾਂ ਨੂੰ ਬਹੁਤ ਜੂਝਣਾ ਪਿਆ ਸੀ। ਇਸ ਖਿੱਤੇ ਦੇ ਪੁਰਬਲੇ ਲੋਕ ਬੜੇ ਮਾਰਖੋਰੇ ਸਨ। ਭਾਰਤੀ ਪਿੰਡਾਂ ਨੂੰ ਆਮ ਤੌਰ ‘ਤੇ ਕਈ ਭਾਗਾਂ ਵਿੱਚ ਵੰਡਿਆ ਜਾਂਦਾ ਹੈ, ਜਿਨ੍ਹਾਂ ਨੂੰ ਤਰਫ਼, ਪੱਤੀ ਆਦਿ ਦੇ ਨਾਵਾਂ ਨਾਲ ਜਾਣਿਆ। ਜਾਂਦਾ ਹੈ। ਕਈ ਵਾਰ ਇਨ੍ਹਾਂ ਦੀ ਅੱਗੇ ਹੋਰ ਵੰਡ ਕੀਤੀ ਜਾਂਦੀ ਹੈ, ਜਿਵੇਂ ਅਗਵਾਤ ਵਿਹੜਾ ਅਤੇ ਖੋਲਾ ਆਦਿ। ਕਈ ਵਾਰ ਇਹ ਵੰਡ ਪਿੰਡ ਦੀ ਵਸੋਂ ਦੀ ਜਾਂ ਉਸ ਦੀ ਭਇ ਮਾਲਕੀ ਅਤੇ ਜ਼ਮੀਨੀ ਤਰਫ਼ ਜਾਂ ਅੱਲ ਅਨੁਸਾਰ ਵਡੇਰੇ ਖਿੱਤੇ ਦੇ ਸੰਦਰਭ ‘ਚ ਵੀ ਹੁੰਦੀ ਹੈ। ਇਸ ਅਨੁਸਾਰ ਇਸ ਦੇ ਇੱਕ ਮਹੱਤਵਪੂਰਨ ਖਿੱਤੇ ਦਾ ਨਾਂਅ ‘ਬਹੀਦੀ” ਹੈ। ਦਰਅਸਲ ਬਹੀਦੀ ਨਾਂਅ ਦਾ ਇਸ ਪੁਰਾਤਨ ਪਿੰਡ ਦਾ ਸਥਲ ਹੀ ਧਾਮੀਆਂ ਕਲਾਂ ਦਾ ਉਗਮਣ ਦਾ ਮੂਲ ਸਥਾਨ ਹੈ। ਕਦੇ ਬਹੀਦੀ ਉੱਪਰ ਰੰਘੜ ਮੁਸਲਿਮ ਵਸਦੇ ਸਨ। ਆਖਿਆ ਜਾਂਦਾ ਹੈ ਕਿ ਸਮੇਂ ਮੂਜ਼ਬ ਪੁਰਾਤਨ ਬਹੀਦੀ ਪਿੰਡ ਨੂੰ ਭਜਾ-ਉਜਾੜ ਕੇ ਉਨ੍ਹਾਂ ਲੋਕਾਂ ਦੀ ਉਪਜਾਊ ਜ਼ਮੀਨ ਨੱਪ ਲਈ ਗਈ ਸੀ। ਜੀਵਨ ਵਸੇਰੇ ਲਈ ਉਦੋਂ ਇਵੇਂ ਹੈ। ਚੱਲਦਾ ਸੀ, ਪਰ ਕਿਉਂਕਿ ਬਹੀਦੀ ਰਕਬੇ ਦੀ ਜੂਹ ‘ਚ ਹੀ ਧਾਮੀਆਂ ਪਿੰਡ ਬੰਨ੍ਹਿਆ। ਗਿਆ ਸੀ, ਸੋ ਅੰਗਰੇਜ਼ ਪੂਰਨ ਮਾਲ ਰਿਕਾਰਡ ‘ਚ ਇਹ ਅਜੇ ਵੀ ਧਾਮੀਆਂ ਬਹੀਦੀ ਵਜੋਂ ਦਰਜ ਹੈ, ਬਹੀਦੀ ਧਾਮੀਆਂ ਹਦਬਸਤ ਨੰਬਰ 165, ਰਕਬਾ 1436 ਏਕਤ ਸੀਰੋਵਾਲ।
ਧਾਮੀਆਂ ਦੇ ਇੱਕ ਹੋਰ ਪ੍ਰਮੁੱਖ ਖਿੱਤੇ ਦਾ ਨਾਂਅ ‘ਬਹਿਲਾ’ ਹੈ। ਨਾਲ ਪੈਂਦੇ ਸ਼ਾਮਚੁਰਾਸੀ ਦੇ ਖੱਤਰੀ ਬਹਿਲ ਹਨ। ਹੋ ਸਕਦਾ ਹੈ ਕਿ ਲੋੜ ਅਤੇ ਸ਼ਕਤੀ ਅਨੁਸਾਰ ਉਨ੍ਹਾਂ ਇਹ ਖਿੱਤਾ ਹੀ ਖੱਤਰੀਆਂ ਤੋਂ ਲਿਆ ਹੋਵੇ ਜਾਂ ਮੱਲਿਆ ਹੋਵੇ। ਇੱਕ ਖਿੱਤਾ ‘ਲਾਲੋਵਾਲਾ ਕਹਿਲਾਉਂਦਾ ਹੈ। ਪੇਤਲੀ ਜਿਹੀ ਕਨਸੋਅ ਅਨੁਸਾਰ ਲਾਲੋ ਨਾਂਅ ਦੀ ਕਿਸੇ ਤਵਾਇਫ ਦੇ ਨਾਂਅ ਕਦੇ ਇਹ ਰਕਬਾ ਹੁੰਦਾ ਸੀ। ਬਹਿਲੇ ਬਜ਼ੁਰਗ ਦੇ ਕਿਸੇ ਕਾਰਨਾਮੇ ‘ਤੇ ਪਏ ‘ਬਹਿਲਾ’ ਨਾਂਅ ਦਾ ਧਾਮੀਆਂ ਦਾ ਇੱਕ ਹੋਰ ਖਿੱਤਾ ਪਿੰਡ ਰਾਏਪੁਰ ਤਰਫ਼ ਹੈ। ਇੱਕ ਹੋਰ ਪਾਸਾ ‘ਚੱਕ’ ਕਹਿਲਾਉਂਦਾ ਹੈ ਇਹ ਲਾਗਲੇ ਬਾਹਮਣਾਂ ਦੇ ਪਿੰਡ ਫੰਬੀਆਂ ਵਿੱਚ ਹੈ। ਬਜ਼ੁਰਗਾਂ ਅਨੁਸਾਰ ਧਾਮੀਆਂ ਦੇ ਲੋਕਾਂ ਨੇ ਆਪਣੇ ਘੋੜਿਆਂ ਦੀ ਮੋਠ ਪੈਦਾ ਕਰਨ ਵਾਸਤੇ ਇਹ ਇਲਾਕਾ ਲਿਆ ਸੀ। ਮੋਟੀ-ਠੁੱਲ੍ਹੀ ਖੁੱਲ੍ਹਦਿਲੀ ਹੋਵੇ ਜਾਂ ਵੇਲੇ ਦੀ ਅਲਪ ਸਮਝ ਕਿ ਕਾਣਿਆਂ ਦੀ ਜੂਹ ਲਾਗਲੀ 50 ਵਿਘੇ ਜਰਖੇਜ਼ ਭੋਂਇੰ ਦੇ ਕੇ ਵਟਾਂਦਰੇ ਵਜੋਂ ਦੂਰ ਪੈਂਦੀ ਮੋਠ ਪੈਦਾ ਕਰਦੀ ਇਹ ਧਰਤੀ ਲਈ ਗਈ, ਜਿਸ ਤੋਂ ਉਸ ਵਕਤ ਘੋੜਿਆਂ ਦੀ ਵੀ ਬਹੁ-ਵੰਨਗੀ ਮਹੱਤਤਾ ਉਜਾਗਰ ਹੁੰਦੀ ਹੈ ਤੇ ਧਾਮੀਆਂ ਦੇ ਘੋੜ ਸਵਾਰਾਂ ਦੀ ਵੀ। ਧਾਮੀਆਂ ਦੇ ਲਾਗੇ ਹੀ ਇੱਕ ਪਿੰਡ ਨਿਰੋਲ ਮੁਸਲਮਾਨਾਂ ਦਾ ਹੁੰਦਾ ਸੀ। ਗੁਰੀਲਾ ਐਕਸ਼ਨ ਕਰਕੇ ਇੱਥੋਂ ਦੇ ਵਾਸ਼ਿੰਦਿਆਂ ਨੇ ਉਹ ਪਿੰਡ ਵੀ ਉਜਾੜ-ਮਾਰ ਕੇ ਸਾਰੀ ਧਰਤੀ ਆਪਣੀ ਖੇਤੀ ਹੇਠ ਲੈ ਆਂਦੀ। ਉਸ ਸਮੇਂ ਇਵੇਂ ਹੀ ਹੁੰਦਾ ਸੀ, ਪ੍ਰੰਤੂ ਇੱਕ ਗਰਭਵਤੀ ਮੁਸਲਮਾਨ ਬਹੂ ਆਪਣੇ ਪੇਕੇ ਗਈ ਹੋਈ ਸੀ, ਜਿੱਥੇ ਉਸ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਜਵਾਨ ਹੋਣ ਉੱਤੇ ਉਸ ਨੂੰ ਧਾਮੀਆਂ ਦਾ ਪੁੱਤ-ਪੋਤਰਾ ਮੰਨ ਕੇ ਸੋਲਾਂ ਏਕੜ ਜ਼ਮੀਨ ਉਸ ਗੱਭਰੂ ਨੂੰ ਬਤੌਰ ਮਰੂਸ ਮੋੜ ਦਿੱਤੀ।
ਧਾਮੀ ਜੱਟ ਏਨੇ ਧੜਵੈਲ ਸਨ ਕਿ ਇੱਕ ਦਫਾ ਇਹ ਲੋਕ ਕਾਫਲਾ ਬੰਨ੍ਹ ਕੇ ਕਿਸੇ ਸਮਾਜਿਕ ਕਾਰਜ ਹਿੱਤ ਗੁਆਂਢੀ ਇਲਾਕੇ ਨੂੰ ਗਏ। ਵਾਪਸੀ ’ਤੇ ਦਰੱਖਤਾਂ ਦੀ ਜਿਸ ਸੰਘਣੀ ਰੱਖ ‘ਚ ਉਨ੍ਹਾਂ ਅਰਾਮ-ਵਿਸ਼ਰਾਮ ਕੀਤਾ। ਉਹ ਜਗ੍ਹਾ ਮਨ ਨੂੰ ਭਾਅ ਜਾਣ ਵਜੋਂ ਉਹ ਧਰਤੀ ਵੀ ਮੱਲ ਲਈ, ਹਾਲਾਂਕਿ ਇਹ ਪਿੜ ਧਾਮੀਆਂ ਤੋਂ ਕਾਫੀ ਮੀਲ ਦੂਰ ਅਤੇ ਹੱਟਵਾਂ ਸੀ, ਪ੍ਰੰਤੂ ਜ਼ਮੀਨ ਦਾ ਇਹ ਟੁਕੜਾ ਕਿਸ਼ਨਪੁਰ ਵਜੋਂ ਅਜੇ ਵੀ ਧਾਮੀਆਂ ਕੋਲ ਹੀ ਹੈ। ਹੌਲੀ-ਹੌਲੀ ਬਹੁਤ ਸਾਰੇ ਲੋਕਾਂ ਨੇ ਬਟਵਾਰੇ ਤੋਂ ਆਪ ਜਾਂ ਆਪਣੇ ਸਕੇ-ਸੋਧਰਿਆਂ ਨੂੰ ਉੱਥੇ ਵਸਾ ਦਿੱਤਾ। ਇੰਜ ਕਿਸ਼ਨਪੁਰਾ ਇੱਕ ਪੂਰੇ-ਸੂਰੇ ਪਿੰਡ ਦਾ ਰੂਪ ਧਾਰਨ ਕਰ ਗਿਆ। ਇਹ ਉਹੀ ਕਿਸ਼ਨਪੁਰਾ ਹੈ, ਜਿੱਥੋਂ ਦਾ ਗੁਰਦੁਆਰਾ ਬੱਬਰ ਚੀਫ਼ ਕਿਸ਼ਨ ਸਿੰਘ ਗੜਗੱਜ ਤੇ ਹੋਰ ਆਗੂਆਂ ਦੀ ਠਾਹਰ ਰਿਹਾ। ਇਸ ਦਾ ਇੱਕ ਕਾਰਨ ਉੱਥੋਂ ਦੇ ਮੁੱਖ ਗਰੰਥੀ ਸੰਤ ਮਿੱਤ ਸਿੰਘ ਦਾ ਹੋਣਾ ਵੀ ਸੀ, ਜਿਹੜਾ ਕਦੇ ਗੜਗੱਜ ਹੁਰਾਂ ਦੀ ਫੌਜ ਵਿੱਚ ਸਾਥੀ ਰਿਹਾ ਸੀ, ਮਗਰੋਂ ਬੱਬਰ ਲਹਿਰ ਦੇ ‘ਹਮਦਰਦ’ ਤਿੰਨ ਮਸ਼ਹੂਰ ਸੰਤਾਂ ਵਿੱਚੋਂ, ਜਿਨ੍ਹਾਂ ਦੋ ਨੇ ਗ਼ੱਦਾਰੀ ਕੀਤੀ, ਉਸ ਵਿੱਚ ਮਿੱਤ ਸਿੰਘ ਇੱਕ ਸੀ। ਕਿਹਾ ਜਾਂਦਾ ਹੈ ਕਿ ਕਿਸ਼ਨਪੁਰਾ ਦੇ ਬੱਬਰ ਪ੍ਰਭਾਵ ਹੇਠ ਆਉਣ ਕਰਕੇ ਉੱਥੋਂ ਦੇ ਧਾਮੀਆਂ ਦੀ ਬਦੌਲਤ ਜਾਂ ਜ਼ਮੀਨ ਮਾਲਕੀ ਨਾਲ ਧਾਮੀਆਂ ਕਲਾਂ ਦਾ ਸੰਬੰਧ ਹੋਣ ਕਰਕੇ ਵੀ ਧਾਮੀਆਂ ਵਾਲਿਆਂ ਦੇ ਬੱਬਰ ਲਹਿਰ ਦੇ ਸਹਿਯੋਗੀ ਹੋਣ ਦਾ ਇੱਕ ਕਾਰਨ ਬਣਿਆ, ਪ੍ਰੰਤੂ ਵਧੇਰੇ ਕਾਰਨ ਕੁਝ ਹੋਰ ਸਨ।
ਪ੍ਰਾਚੀਨ ਭਾਰਤੀ ਪਿੰਡਾਂ ਵਿੱਚ ਕੋਈ ਵੀ ਜਾਤੀ ਸਵੈ-ਨਿਰਭਰ ਨਹੀਂ ਸੀ। ਉਸ ਨੂੰ ਕਈ ਹੋਰ ਕਿੱਤਾ ਜਾਤੀਆਂ, ਜਿਨ੍ਹਾਂ ਕੋਲ ਕੁਝ ਧੰਦਿਆਂ ਜਾਂ ਪੇਸ਼ਿਆਂ ਦਾ ਪਿਤਾ-ਪੁਰਖੀ ਹੁਨਰ ਜਾਂ ਇਜ਼ਾਰੇਦਾਰੀ ਹੁੰਦੀ ਸੀ, ਦੀਆਂ ਸੇਵਾਵਾਂ ਦੀ ਲੋੜ ਪੈਂਦੀ ਸੀ। ਇੰਜ ਧਾਮੀਆਂ ਵਿੱਚ ਵੀ ਹੋਰ ਜਾਤਾਂ-ਗੋਤਾਂ ਦੇ ਹੁਨਰਮੰਦ ਅਤੇ ਗੈਰ-ਹੁਨਰਮੰਦ, ਕਾਮਾ ਅਤੇ ਸ਼ਿਲਪੀ ਸ਼੍ਰੇਣੀਆਂ ਲੋੜਾਂ ਅਨੁਸਾਰ ਲਿਆ ਕੇ ਵਸਾਏ ਗਏ ਜਾਂ ਰੋਜ਼ੀ-ਰੋਟੀ-ਰੁਜ਼ਗਾਰ ਲਈ ਖੁਦ ਆ ਕੇ ਵਸਦੇ ਰਹੇ। ਇੰਞ ਹੀ ਪ੍ਰੋਹਿਤ ਅਤੇ ਸ਼ਾਹੂਕਾਰਾ ਸ਼੍ਰੇਣੀਆਂ ਵੀ ਆਈਆਂ, ਭਾਵੇਂ ਉਹ ਜਲਦੀ ਹੀ ਨੇੜਲੇ ਕਸਬਿਆਂ ਨੂੰ ਪ੍ਰਸਥਾਨ ਕਰ ਗਈਆਂ ਸਨ, ਪ੍ਰੰਤੂ ਕਾਮਾ ਅਤੇ ਸ਼ਿਲਪੀ ਸ਼੍ਰੇਣੀਆਂ, ਜੋ ਬਹੁਤਾ ਕਰਕੇ ਵਾਹੀਕਾਰਾਂ ਨਾਲ ਸੰਬੰਧਤ ਸਨ, ਅਤੀ ਉੱਥਲ-ਪੁੱਥਲੀ ਦੌਰ ‘ਚ ਟਿਕੀਆਂ ਰਹੀਆਂ, ਇੰਞ ਹੌਲੀ-ਹੌਲੀ ਧਾਮੀਆਂ ਇੱਕ ਬਹੁ-ਵੰਨਗੀ ਪਿੰਡ ਦਾ ਰੂਪ ਧਾਰ ਗਿਆ।
1884 ਦੇ ਬੰਦੋਬਸਤ ਉਪਰੰਤ ਇਸ ਪਿੰਡ ਦੇ ਤਿੰਨ ਮੋਹਤਬਰਾਂ ਤਹਿਤ ਤਿੰਨ ਪੱਤੀਆਂ ਤਸਲੀਮ ਹੋਈਆਂ। ਪੱਤੀ ਸੰਗਤ (ਆਗੂ ਜਾਂ ਬਜ਼ੁਰਗ ਸੰਗਤ, ਤਰਫ ਚੜ੍ਹਦਾ, ਅਬਾਦੀ ਹਰ ਕਿਸਮ, ਮਾਲਕੀ ਸਾਢੇ ਤਿੰਨ ਆਨੇ), ਪਤੀ ਜੀਵਨ (ਜੀਵਨ ਬਜ਼ੁਰਗ, ਗੱਭਲੀ ਪੱਤੀ, ਵੱਸੋਂ ਤਕਰੀਬਨ ਧਾਮੀ ਜੱਟ ਮਾਲਕੀ ਨੌਂ ਅਨੇ) ਅਤੇ ਪੱਤੀ ਸਰਮੁੱਖ (ਬਜ਼ੁਰਗ ਵਾਰ ਸਰਮੁੱਖ, ਤਰਫ ਲਹਿੰਦਾ, ਮਾਲਕੀ ਸਾਢੇ ਤਿੰਨ ਆਨੇ)। ਪੀੜ੍ਹੀ-ਦਰ-ਪੀੜ੍ਹੀ ਤੁਰੀ ਆਉਂਦੀ ਗਾਥਾ ਅਨੁਸਾਰ ਭਾਵੇਂ ਤਿੰਨੇ ਆਗੂ ਬੜੇ ਧੜੱਲੇਦਾਰ ਸਨ, ਪ੍ਰੰਤੂ ਜੀਵਨ ਕੁਝ ਜ਼ਿਆਦਾ ਹੀ ਉਭਰਵਾਂ ਸੀ, ਜਿਸ ਨਾਲ ਕਈ ਗਾਥਾਵਾਂ ਜੁੜੀਆਂ ਹੋਈਆਂ ਹਨ। ਉਸ ਦੇ ਕੁਝ ਨਿਵੇਕਲੇ ਯੋਗਦਾਨ ਕਾਰਨ ਉਸ ਦੇ ਹਿੱਸੇ ਕੁੱਲ 16 ਆਨਿਆਂ ‘ਚੋਂ 9 ਆਨੇ ਮਾਲਕੀ ਆਈ ਜਾਂ ਮਨਵਾਈ ਗਈ। ਸਹਿਯੋਗੀ ਅਤੇ ਸਮਾਜਿਕ ਕਾਰਨਾਂ ਕਰਕੇ ਜਦ ਉਸ ਨੇ ਆਪਣੇ ਵੱਧ ਹਿੱਸੇ ਵਿੱਚੋਂ ਦੂਸਰੀਆਂ ਜਾਤਾਂ ਖਾਸ ਕਰਕੇ ਸ਼ਿਲਪੀ ਸ਼੍ਰੇਣੀ ਨੂੰ ਹਿੱਸਾ ਦੇ ਦਿੱਤਾ ਤਾਂ ਦੁਸਰੇ ਦੋਹਾਂ ਨੇ 7 ਆਨਿਆਂ ਦੇ ਅੱਧ-ਅੱਧ ਨੂੰ ਹੀ ਮੰਨ-ਵੰਡ ਲਿਆ। ਪਿੰਡ ਦੀ ਚੜ੍ਹਦੀ ‘ ਬਾਹੀ ਸੀਰਾਂ ਵਾਲਾ ਚੋਅ ਵਗਦਾ ਸੀ। ਹੁਣ ਵੀ ਹੈ, ਪਰ ਸੁੱਕਾ। ਪੁਰਾਤਨ ਸਮਿਆਂ ਵਿੱਚ ਪਾਣੀ ਉੱਚਾ ਸੀ, ਜ਼ਮੀਨ ਨਮ ਸੀ, ਮੀਂਹ ਵੀ ਸਮੇਂ ਮੂਜਬ ਪੈ ਜਾਂਦੇ ਸਨ, ਜਿਸ ਕਾਰਨ ਚਰਸਾਂ-ਟਿੰਡ ਖੂਹਾਂ ਦਾ ਰਿਵਾਜ ਨਾ ਪਿਆ, ਪੰਤੂ ਔਤ ਅਤੇ ਲੋਡ ਵਕਤ ਸੀਰਾਂ ਵਾਲੇ ਚੋਅ ਉਚੇਰੇ ਵਾਲੇ ਪਾਸੇ ਬੰਨ੍ਹ ਲਾ, ਲੰਮੀ ਆੜ (ਕੁਲ) ਬੰਨ੍ਹ ਖੇਤਾਂ ਨੂੰ ਸਿੰਜ ਲਿਆ ਜਾਂਦਾ ਸੀ। ਕੁਝ ਇੱਕ ਨੇ ਪਾਣੀ ਰੋਕ ਖਲਾਰ ਕੇ ਝਲਾਰਾਂ ਵੀ ਫਿੱਟ ਕੀਤੀਆਂ ਹੋਈਆਂ ਸਨ, ਜਿਨ੍ਹਾਂ ਨੂੰ ਬੇਕੇ ਚਲਾਉਂਦੇ ਅਤੇ ਮਗਰੋਂ ਚੋਅ ਕੰਢੇ ਹੀ ਟੋਇਆਂ ਟਿੰਡਾਂ ਦਾ ਚਲਨ ਵੀ ਹੋਇਆ, ਪਰ ਵਿਰਲਾ-ਵਿਰਲਾ ਉਹ ਵੀ ਥੋੜ੍ਹਾ ਚਿਰ । ਏਥੋਂ ਦੀ ਸ਼ੱਕਰ ਧੁਰ ਲਾਹੌਰ ਤੱਕ ਬੱਲੇ-ਬੱਲੇ ਲੁੱਟਦੀ। ਮੁਸਲਮਾਨ ਜੁਲਾਹਿਆ ਦੀ ਬੁਣਾਈ ਅਤੇ ਲਲਾਰੀਪੁਣਾ ਲਾਗੇ ਚਾਗੇ ਤਾਂ ਮਸ਼ਹੂਰ ਹੀ ਸੀ, ਜਿਹੜੇ ਸੰਤਾਲੀ ਦੇ ਹੱਲਿਆਂ ਸਮੇਂ ਪਾਕਿਸਤਾਨ ਚਲੇ ਗਏ। ਇੱਥੋਂ ਦੇ ਲੁਹਾਰ ਬੜੇ ਹੀ ਉੱਦਮੀ ਸ਼ਿਲਪੀ ਅਤੇ ਠੇਕੇਦਾਰ ਪ੍ਰਸਿੱਧ ਹੋਏ, ਜਿਹੜੇ ਕੋਟੇ-ਬਲੋਚ ਬਦੌਲਤ ਜਾ ਠੇਕੇ ਲੈਂਦੇ। ਪੱਛਮੀ ਪੰਜਾਬ ਦੀਆਂ ਤਿੰਨ ਨਹਿਰਾਂ ਅਪਰ, ਜੇਹਲਮ, ਅਪਰ ਚਨਾਬ ਤੇ ਲੋਇਰ ਬਾਰੀ ਦੁਆਬ ਦੀ ਠੇਕੇਦਾਰੀ ਕਰਕੇ ਇੱਥੋਂ ਦੇ ਰਾਮਗੜ੍ਹੀਆਂ ਨੇ ਬੜੇ ਪੈਸੇ ਕਮਾਏ। ਇਸੇ ਪੈਸੇ ਤੇ ਹੁਨਰ ਦੀ ਬਦੌਲਤ ਹੈੱਡ ਬੱਲੋਕੀ (ਪਾਕਿਸਤਾਨ) ਉੱਤੇ ਬਣੀਆਂ ਕੋਠੀਆਂ ਦੇ ਨਮੂਨੇ ‘ਤੇ ਇੱਥੇ ਇੱਕ ਕੋਠੀ ਤਾਮੀਰ ਹੋਈ, ਜਿਸ ਨੇ ਸ਼ਾਮਚੁਰਾਸੀ ਦੀਆਂ ਧੜਵੈਲ ਉਸਾਰੀਆਂ ਨੂੰ ਮਾਤ ਪਾ ਦਿੱਤਾ। ਕੁਦਰਤੀ ਰੌਸ਼ਨੀ ਯੁਕਤ ਇਸ ਕੋਠੀ ਉੱਤੇ ਹਥਿਆਰਬੰਦ ਗੋਰੀਆਂ ਪਲਟੂਨਾਂ ਦੀ ਬੜੀ ਅੱਖ ਰਹੀ, ਜਦੋਂ ਉਹ ਇਨਕਲਾਬੀ ਦੇਸ਼ ਭਗਤਾਂ ਦੀ ਭਾਲ ਵਿੱਚ ਇੱਧਰ ਆਉਂਦੀਆਂ। ਇੱਕ ਹੱਦ ਤੀਕ ਉਹ ਆਖਰੀ ਤੇ ਅੰਸ਼ਕ ਬੱਬਰ ਲਹਿਰ ਤੇ ਯੁੱਗ ਪਲਟਾਊ ਦਲ (1939-1940) ਸਮੇਂ ਕਬਜ਼ਾ ਕਰਨ ਵਿੱਚ ਕਾਮਯਾਬ ਵੀ ਰਹੇ, ਜਿੱਥੇ ਮਗਰੋਂ ਕੁੜੀਆਂ ਦਾ ਸਕੂਲ ਇਨ੍ਹਾਂ ਲੁਹਾਰਾਂ ਦੀ ਬਦੌਲਤ ਸ਼ੁਰੂ ਕਰ ਦਿੱਤਾ ਗਿਆ। ਧਾਮੀਆਂ ਦੇ ਸਕੂਲ ਦੇ ਮੋਢੀ ਪ੍ਰਧਾਨ ਸ੍ਰੀ ਸੰਤਾ ਸਿੰਘ ਸਨ ਅਤੇ ਖਜ਼ਾਨਚੀ ਠੇਕੇਦਾਰ ਮੇਹਰ ਸਿੰਘ। ਸਕੱਤਰ ਮਾਸਟਰ ਹਰੀ ਸਿੰਘ ਤੇ ਸਹਿਯੋਗੀ ਸ੍ਰੀ ਹਰਬੰਸ ਸਿੰਘ। ਪਹਿਲ-ਪਲੱਕੜਿਆਂ ਵਿੱਚ ਇਹ ‘ਲੁਹਾਰਾਂ ਦੇ ਸਕੂਲ’ ਵਜੋਂ ਵੱਜਦਾ ਰਿਹਾ। ਭਾਵੇਂ ਹੁਣ ਇਹ ਹਾਈ ਸਕੂਲ ਬਣ ਗਿਆ ਹੈ, ਪ੍ਰੰਤੂ ਬਹੁਤ ਪਹਿਲੇ ਸਮਿਆਂ ਵਿੱਚ ਵੀ ਇਹ ਲੁਹਾਰਾਂ ਦੀ ਹਲਟੀ ਵਾਲੀ ਹਵੇਲੀ, ਜਿੱਥੇ ਵੀਹਵੀਂ ਸਦੀ ਦੇ ਤੀਸਰੇ ਦਹਾਕੇ ਦੇ ਸ਼ੁਰੂਆਤੀ ਦੌਰ ਵਿੱਚ ਜਦ ਬੱਬਰ ਲਹਿਰ ਭਰ ਜੋਬਨ ਵਿੱਚ ਸੀ, ਵਿਖੇ ਪੁਲਸ ਚੌਂਕੀ ਪਈ ਸੀ, ਵਿੱਚ ਹੁੰਦਾ ਸੀ ਤੇ ਸੰਤਾਲੀ ਮਗਰੋਂ ਜੁਲਾਹਿਆਂ ਦੀਆਂ ਛੱਡੀਆਂ ਵੱਡੀਆਂ ਸਬਾਤਾਂ ਵਿੱਚ ਚੱਲਦਾ ਰਿਹਾ। ਪਿੰਡ ਦੇ ਲੋਕਾਂ ਆਪਣੇ ਮੁਸਲਿਮ ਹਮਸਾਇਆਂ ਨੂੰ ਆਂਚ ਨਾ ਲੱਗਣ ਦਿੱਤੀ। ਉਹ ਜਾਣਾ ਵੀ ਨਹੀਂ ਸਨ ਚਾਹੁੰਦੇ, ਪਰ ਜਦ ਧਾਮੀਆਂ ਦਾ ਮਿਸਤਰੀ ਦਰਸ਼ਨ ਸਿੰਘ ਲਾਹੌਰ ਮਾਰਿਆ ਗਿਆ ਤਾਂ ਸ਼ਰਾਰਤੀਆਂ ਨੂੰ ਅਫਵਾਹਾਂ ਫੈਲਾਉਣ ਦਾ ਮੌਕਾ ਮਿਲ ਗਿਆ, ਤਦ ਲਹੂ ਦੇ ਹੰਝੂ ਕੇਰਦਿਆਂ ਉਨ੍ਹਾਂ ਨੂੰ ਨੇਰੀਆਂ ਰਾਤਾਂ ‘ਚ ਅਛੋਪਲੇ ਜਿਹੇ ਤੋਰਨਾ ਪਿਆ। ਬੁੜ੍ਹੇ ਉਨ੍ਹਾਂ ਨੂੰ ਯਾਦ ਕਰਕੇ ਅਜੇ ਵੀ ਹੁਬਕੀਂ ਰੋ ਪੈਂਦੇ ਹਨ ਉਹ ਜੱਟਾਂ ਦੇ ਉਸ ਫੇਰੂ ਹਕੀਮ ਨੂੰ ਵੀ ਬੜਾ ਯਾਦ ਕਰਦੇ ਹਨ, ਜਿਸ ਨੇ ਪੁੰਨ-ਅਰਥੀ ਆਪਣੀ ਕਮਾਲ ਦੀ ਯੁਕਤ ਅਤੇ ਸਿਰੜੀ ਹਿਕਮਤ ਨਾਲ ਪਤਾ ਨਹੀਂ ਕਿੰਨੀ ਕੁ ਕਿਸਮ ਦੇ ਮਰੀਜ਼ ਠੀਕ ਕੀਤੇ। ਆਪ ਉਹ ਸਾਰੀ ਉਮਰ ਕੱਖਾਂ ਦੀ ਕੁੱਲੀ ਅਤੇ ਤੇੜ ਲੰਗੋਟੀ ਹੀ ਰਿਹਾ। ਦਲੇਲ ਸਿੰਘ ਭਲਵਾਨ ਇੱਥੋਂ ਦਾ ਇੱਕ ਹੋਰ ਮਸ਼ਹੂਰ ਸ਼ਖ਼ਸ ਹੋਇਆ ਸੀ, ਪਰ ਬੱਬਰ ਲਹਿਰ ਨੇ ਅਜਿਹੀ ਪੈਂਠ ਖੱਟੀ ਕਿ ਦੂਸਰੇ ਉਭਰਵੇਂ ਬੰਦੇ ਜਾਂ ਚਿੰਨ੍ਹ ਉਸ ਦੀ ਲੋਅ ‘ਚ ਚੁੰਧਿਆ ਗਏ।
ਲੰਮਾ ਸਮਾਂ ਧਾਮੀਆਂ ਇੱਕ ਸੁਖੀ ਵੱਸਦਾ ਸ਼ਾਂਤ ਜਿਹਾ ਪਿੰਡ ਰਿਹਾ। ਪ੍ਰੰਤੂ ਅਜ਼ਾਦੀ ਤਹਿਰੀਕ ਦੀ ਰੱਤ-ਡੋਲ੍ਹਵੀਂ ਬੱਬਰ ਅਕਾਲੀ ਲਹਿਰ ਸਮੇਂ ਆਪਣੇ ਜਾਏ ਬੱਬਰ ਯੋਧਿਆਂ ਵੀ ਲਹੂ-ਵੀਟਵੀਂ ਕੁਰਬਾਨੀ ਕਾਰਨ ਇਹ ਇੱਕ ਮਹਾਂ-ਚਰਚਚਿਤ ਸੰਗਰਾਮੀ ਪਿੰਡ ਭਰੋ ਉਭਰਿਆ । ਧਾਮੀਆਂ ਹੀ ਨਹੀਂ ਇਸ ਪਿੰਡ ਲਾਗਲੇ ਕਈ ਪਿੰਡ ਸਿੱਧੇ-ਅਸਿੱਧੇ ਤੌਰ ‘ਤੇ ਇਨਕਲਾਬੀ ਬੱਬਰ ਲਹਿਰ ਨਾਲ ਜੁੜੇ ਹੋਏ ਸਨ। ਇਸ ਦਾ ਇੱਕ ਕਾਰਨ ਦੇ ਖ਼ਬਰਾਂ ਦਾ ਲਾਗਲੇ ਪਿੰਛੀ ਦੇ ਲੋਕ-ਸਰੋਕਾਰਾਂ ਨਾਲ ਮੋਹ-ਭਰਿਆ ਅਤੇ ਜ਼ਿੰਮਵਾਰੀਆਂ ਦੇ ਵਾਲਾ ਹਿੱਸਾ ਪਾਉਣਾ ਵੀ ਸੀ। ਇਹ ਤਾਂ ਠੀਕ ਹੈ ਕਿ ਧਾਮੀਆਂ ਵਿੱਚ ਬੱਬਰਾਂ ਦੀ ਵਧੇਰ ਗਿਣਤੀ ਸੀ, ਪਰ ਇੱਥੇ ਵਿਚਰਦੇ ਸਾਰੇ ਦੇ ਸਾਰੇ ਬੱਬਰ ਧਾਮੀਆਂ ਦੇ ਹੀ ਨਹੀਂ ਸਨਰ ਵਰਅਸਲ ਧਾਮੀਆਂ ਦੇ ਇਰਦ-ਗਿਰਦ ਦੀ ਸਾਰੀ ਟਿੱਕਰੀ ਹੀ ਬੱਬਰਾਂ ਨਾਲ ਭਰੀ ਹੋਈ ਸੀ। ਕੋਈ ਵੀ ਸ਼ਖ਼ਸ ਐਸਾ ਨਹੀਂ ਸੀ, ਜਿਸ ਨੇ ਕਿਸੇ ਨਾ ਕਿਸੇ ਤਰ੍ਹਾਂ ਬੱਬਰਾਂ ਦੀ ਸਹਾਇਤਾ ਨਾ ਕੀਤੀ ਹੋਵੇ। ਬੱਬਰ ਲਹਿਰ ਭਾਵੇਂ ਗਿਣਤੀ ਵਜੋਂ ਵੀ ਥੋੜ੍ਹੀ ਸੀ ਤੇ ਸੀ ਵੀ ਬਹੁਤਾ ਕਰਕੇ ਦੁਆਬੇ ਦੇ ਕੁਝ ਇਲਾਕਿਆਂ ਤੱਕ ਹੀ ਸੀਮਤ, ਪਰ ਦੇਸ਼ ਭਗਤ ਗੁਰੀਲਾ ਫਾਰਵਾਈ ਇਸ ਨੇ ਆਪਣੇ ਸੀਮਤ ਸਮੇਂ ‘ਚ ਹੀ ਐਨੀ ਕੀਤੀ ਕਿ ਬਰਤਾਨੀਆ ਦੀ ਪਾਰਲੀਮੈਂਟ ਵਿੱਚ ਵੀ ਇਸ ਦੀ ਚਰਚਾ ਹੋਈ। ‘ਦੁਆਬਾ ਠਹਿਰ ਗਿਆ ਹੈ, ਜੇ ਇਹ ਲਹਿਰ ਅੱਗੇ ਵਧੀ ਤਾਂ ਪੰਜਾਬ ਹੱਥੋਂ ਜਾਂਦਾ ਰਹੇਗਾ।’ ਇਹ ਹੈ ਸੰਖੇਪ ‘ਚ ਉਹ ਤੱਤ ਨਿਚੋੜ, ਜਿਹੜਾ ਪੰਜਾਬ ਦੇ ਆਹਲਾ ਗੋਰੇ ਅਫਸਰ ਨੇ ਲੰਡਨ ਨੂੰ ਤੋਰਿਆ। ਸਿੱਟੇ ਵਜੋਂ ਮੋੜਵੇਂ ਵਾਰ ਬੱਬਰਾਂ ਦੇ ਪਿੰਡਾਂ ਉੱਤੇ ਕੀਤੇ ਗਏ। ਬਰਤਾਨੀਆ ਸਰਕਾਰ ਨੇ ਧਾਮੀਆਂ ਨੂੰ ਬਾਗ਼ੀ ਕਰਾਰ ਦੇ ਦਿੱਤਾ। ਦੂਸਰੀ ਸੰਸਾਰ ਜੰਗ ‘ਚ ਜ਼ਿੰਮੇਵਾਰ ਅਹੁਦਾ ਕਿਸੇ ਵੀ ਧਾਮੀਆਂ ਦੇ ਰਹਿਣ ਵਾਲੇ ਨੂੰ ਨਹੀਂ ਮਿਲਿਆ। ਨਾ ਹੀ ਧਾਮੀਆਂ ਨੂੰ ਕਿਸੇ ਸਕੂਲ, ਡਾਕਖਾਨੇ ਜਾਂ ਸੜਕ ਦੀ ਸਹੂਲਤ ਮਿਲੀ, ਪਰ ਧਾਮੀਆਂ ਦੇ ਲੋਕ ਆਪਣੇ ਬਲਬੂਤੇ ‘ਤੇ ਤਰੱਕੀ ਕਰਦੇ ਗਏ। ਉਨ੍ਹਾਂ ਸਰਕਾਰ ਨੂੰ ਵੀ ਸਹਿਯੋਗ ਨਾ ਦਿੱਤਾ। ਆਮ ਕਰਕੇ ਨੰਬਰਦਾਰ ਉਦੋਂ ਸਰਕਾਰ ਦੇ ਝੋਲੀ-ਚੁੱਕ ਹੁੰਦੇ ਸਨ, ਪਰ ਇੱਥੋਂ ਦੇ ਨੰਬਰਦਾਰ ਦਲੀਪ ਸਿੰਘ ਲੋਕ ਤੇ ਦੇਸ਼ ਭਗਤ ਪੱਖੀ ਹੀ ਰਿਹਾ।
ਜਦ ਦਲੀਪੇ ਨੰਬਰਦਾਰ ਦਾ ਅਹੁਦਾ ਖੋਹ ਲਿਆ ਤਾਂ ਕੋਈ ਵੀ ਉਸ ਦੀ ਜਗ੍ਹਾ ਨੰਬਰਦਾਰ ਬਣਨ ਨੂੰ ਤਿਆਰ ਨਾ ਹੋਇਆ। ਇਹ ਵੀ ਗੋਰਿਆਂ ਲਈ ਇੱਕ ਹਾਰ ਸੀ ਤੇ ਧਾਮੀਆਂ ਦੀ ਕਿਰਦਾਰ ਨਿਸ਼ਾਨੀ।
ਧਾਮੀਆਂ ਦੇ ਬੰਤਾ ਸਿੰਘ ਵੱਲੋਂ ਮੰਡੇਰਾਂ ਦੇ ਗਹਿਗੱਚ ਮੁਕਾਬਲੇ ‘ਚ ਸ਼ਹੀਦ ਹੋ ਜਾਣਾ, ਜਿਸ ਨੂੰ ਤਿੰਨ ਸੂਰਮੇ ਬਨਾਮ ਤਿੰਨ ਪਲਟੂਨਾਂ ਦਾ ਅਣਸਾਵਾਂ ਪਰ ਜੁਗਗਰਦੀ ਮੁਕਾਬਲਾ ਕਿਹਾ ਜਾਂਦਾ ਹੈ, ਨੇ ਬੰਤੇ ਨੂੰ ਵੀ ਅਮਰ ਕਰ ਦਿੱਤਾ ਸੀ ਤੇ ਉਸ ਦੀ ਜੰਮਣ ਭੋਇੰ ਧਾਮੀਆਂ ਨੂੰ ਵੀ। ਇਵੇਂ ਹੀ ਦਲੀਪਾ ਧਾਮੀਆਂ ਉਰਫ਼ ਦਲੀਪਾ ਭੁਚੰਗੀ ਵੱਲੋਂ ਮਹਿਜ਼ 17 ਵਰ੍ਹਿਆਂ ਦੀ ਉਮਰੇ ਗੋਰਾ-ਸ਼ਾਹੀ ਦੀ ਅਪੀਲ ਦੇ ਬਾਵਜੂਦ ਰਹਿਮ ਦੀ ਅਪੀਲ ਤੋਂ ਦਰ-ਕਿਨਾਰਾ ਕਰਦਿਆਂ ਖਿੜੇ-ਮੱਥੇ ਫਾਂਸੀ ‘ਤੇ ਝੂਲ ਜਾਣਾ ਅਜ਼ਾਦੀ ਦੇ ਸੰਗਰਾਮ ਦੀ ਇੱਕ ਹੈਰਤਅੰਗੇਜ਼ ਸੂਹੀ ਉਦਾਹਰਣ ਹੈ। “ਓਏ ਗੋਰਿਆ। ਮੈਂ ਤੇਰੀ ਚਲਾਕੀ ਬੁੱਝ ਗਿਆ। ਤੂੰ ਚਾਹੁੰਦਾ ਹੈ ਕਿ ਮੈਂ ਰਹਿਮ ਦੀ ਭੀਖ ਮੰਗ ਕੇ ਤੇਰੇ ਰਹਿਮੋ-ਕਰਮ ਉੱਤੇ ਕੁਝ ਵਰ੍ਹੇ ਹੋਰ ਜ਼ਿੰਦਾ ਰਹਾਂ, ਤਾਂ ਜੋ ਮੈਂ ਛੇਤੀ ਜਨਮ ਧਾਰ ਕੇ ਕਿਤੇ ਤੈਨੂੰ ਮੁੜ ਵੱਟੋ-ਵੱਟ ਨਾ ਪਾ ਦਿਆਂ, ਮੈਂ ਤਾੜ ਗਿਆ ਹਾਂ ਕਿ ਤੂੰ ਮੈਨੂੰ ਜੇਲ੍ਹਾਂ ‘ਚ ਹੀ ਬੁੱਢਾ ਤੇ ਨਿੱਸਲ ਕਰਨਾ ਚਾਹੁੰਦਾ ਹੈ।” ਪੂਰਵ ਜਨਮ ਦਾ ਫਲਸਫਾ ਭਾਵੇਂ ਸੱਚਾ ਨਹੀਂ, ਪ੍ਰੰਤੂ ਇਸ ਗਾਥਾ ‘ਚ ਜਿਸ ਯੋਧੇ ਦਾ ਦੇਸ਼ ਪ੍ਰੇਮ ਉਮਡ-ਉਮਡ ਡੁੱਲ੍ਹ ਰਿਹਾ ਹੈ, ਉਹ ਇਸੇ ਧਾਮੀਆਂ ਦਾ ਹੀ ਦਲੀਪਾ ਸੀ।
ਇੰਝ ਦਲੀਪੇ ਨੇ ਮੌਤ ਦੀ ਸਜ਼ਾ ਸੁਣੀ ਤਾਂ ਉਸ ਨੂੰ ਤਸੱਲੀ ਹੋ ਗਈ ਕਿ ਉਹ ਅਦਾਲਤ ਵਿੱਚੋਂ ਜਿੱਤ ਗਿਆ ਹੈ। ਉਸ ਨੇ ਆਪਣਾ ਸਿਰ ਹੋਰ ਉੱਚਾ ਚੁੱਕਿਆ ਤਾਂ ਕਿ ਸਾਰੀ ਦੁਨੀਆ ਮਹਿਸੂਸ ਕਰ ਲਵੇ ਕਿ ਉਹ ਵਾਕਿਆ ਹੀ ਜਿੱਤ ਗਿਆ ਹੈ। ਦਲੀਪੇ ਨੂੰ ਸੂਲੀ ਚਾੜ੍ਹ ਦਿੱਤਾ ਗਿਆ। ਇੰਞ ਗ਼ਦਰੀ ਕਰਤਾਰ ਸਿੰਘ ਸਰਾਭਾ ਤੋਂ ਬਾਅਦ ਬੇਹੱਦ ਛੋਟੀ ਉਮਰ ਦੇ ਇੱਕੋ-ਇੱਕ ਸ਼ਹੀਦ ਹੋਣ ਦਾ ਮਰਾਤਬਾ ਪਾ ਕੇ ਉਹ ਧਾਮੀਆਂ ਦਾ ਸ਼ਮਲਾ ਵੀ ਹੋਰ ਉੱਚਾ ਕਰ ਗਿਆ। ਦੂਜੀ ਗੱਲ ਤਿੰਨ ਕੁ ਸਾਲ ਦੇ ਉਸ ਸਮੇਂ (1921-1924) ਦੌਰਾਨ, ਜਦੋ ਬੱਬਰ ਲਹਿਰ ਦੁਆਬੇ ਵਿੱਚ ਪੂਰੀ ਸਰਗਰਮ ਸੀ, ਉਸ ਇਲਾਕੇ ਵਿੱਚ ਗੋਰੇ ਦਾ ਹੁਕਮ ਚੱਲਣਾ ਬੰਦ ਹੋ ਕੇ ਰਹਿ ਗਿਆ ਸੀ ਅਤੇ ਬਚੇ-ਖੁਚੇ ਅੰਗਰੇਜ਼ ਭਗਤ ਲੁਕ-ਛਿਪ ਕੇ ਦਿਨ ਕਟੀ ਕਰਨ ਲੱਗੇ। ਇਹ ਗੱਲ ਕਿਸੇ ਹੋਰ ਨੇ ਨਹੀਂ, ਸਗੋਂ ਵੇਲੇ ਦੇ ਆਹਲਾ-ਅਧਿਕਾਰੀਆਂ ਨੇ ਮੰਨੀ ਸੀ। ਧਾਮੀਆਂ ਦੇ ਬੱਬਰ ਸਿਰਫ਼ ਦੇਸ਼-ਵਿਰੋਧੀ ਵਿਅਕਤੀਆਂ ਦੇ ਸਫ਼ਾਏ ਪ੍ਰਤੀ ਹੀ ਅਸਗਰ ਨਹੀਂ ਸੀ ਰਹੇ, ਸਗੋਂ ਪਹਿਲੀ ਆਲਮੀ ਜੰਗ ਉਪਰੰਤ 1915 ਦੇ ਪੂਰਬਲੇ ਸਮਿਆਂ ਵਿੱਚ ਇੱਥੋਂ ਦੇ ਹੀ ਇੱਕ ਯੋਧੇ ਲੱਖਾ ਸਿੰਘ ਨੇ ਬਹੁਤ ਹੀ ਰਹੱਸਮਈ ਢੰਗ ਨਾਲ ਕਲਕੱਤਾ ਦੇ ਸਮੁੰਦਰੀ ਕੰਢਿਆਂ ‘ਤੇ 6 ਅੰਗਰੇਜ਼ ਉੱਚ ਅਧਿਕਾਰੀਆਂ ਨੂੰ ਮਾਰ ਮੁਕਾਇਆ ਸੀ। ਸਾਰੀ ਕਾਰਵਾਈ ਇੰਨੀ ਵਿਉਂਤ ਨਾਲ ਕੀਤੀ ਗਈ ਕਿ ਇਸ ਬਾਰੇ ਗੋਰਾ-ਸ਼ਾਹੀ ਕੋਈ ਖੁਰਾ ਖੋਜ ਨਹੀਂ ਸੀ ਨੱਪ ਸਕੀ। ਇਸ ਲੱਖਾ ਸਿੰਘ ਦੇ ਗ਼ਦਰੀਆਂ ਨਾਲ ਨੇੜਲੇ ਸੰਬੰਧ ਸਨ ਅਤੇ ਵਰਿਆਮ ਸਿੰਘ ਧਾਮੀਆਂ ਦੇ ਇਸ ਪੁੱਤ ਦੀ ਬਦੌਲਤ ਹੀ ਉਸ ਦੇ ਦੋ ਸਕੇ ਭਾਈ ਭੋਲਾ ਸਿੰਘ ਤੇ ਸ਼ਹੀਦ ਬੰਤਾ ਸਿੰਘ ਵੀ ਬੱਬਰਾਂ ਨਾਲ ਤੁਰੇ ਤੇ ਚੌਥਾ ਭਰਾ ਉੱਤਮ ਸਿੰਘ ਬਰਮਾ ਦੀ ਫੌਜ ਵਿੱਚ ਭਰਤੀ ਹੋ ਕੇ ਯਥਾਯੋਗ ਹੱਥ ਵੰਡਾਉਂਦਾ ਰਿਹਾ।
ਤੀਜੀ ਗੱਲ ਸਮੁੱਚੇ ਧਾਮੀਆਂ ਪਿੰਡ ਵੱਲੋਂ ਪਾਏ ਯੋਗਦਾਨ ਦੀ ਗਾਥਾ ਵੀ ਓਨੀ ਹੀ ਮਹਾਨ ਤੇ ਬੇਮਿਸਾਲ ਹੈ। ਏਥੋਂ ਦੇ ਇੱਕ ਬੇਹੱਦ ਗਰੀਬ ਘੁਮਿਆਰ ਜੀਵਨ ਸਿੰਘ ਉਰਫ਼ ਜੀਵਾਂ ਘੁਮਾਰ ਬੱਬਰ ਪਿਕਟਾਂ ਅਤੇ ਜੂਝਦੇ ਗੁਰੀਲਿਆਂ ਨੂੰ ਆਪਣੀ ਤੇ ਆਪਣੀ ਰੋਜ਼ੀ-ਰੋਟੀ ਦੇ ਇੱਕੋ-ਇੱਕ ਸਾਧਨ ਸਿਰਫ ਦੋ ਟੁੱਚਲ ਜਿਹੇ ਗਧਿਆਂ ਦੀ ਜਾਨ ਅਤੇ ਪੂੰਜੀ ਖਤਰੇ ਵਿੱਚ ਪਾ ਕੇ ਜਿਵੇਂ ਬਹੁਤ ਹੀ ਯੁਗਤੀ ਢੰਗ ਨਾਲ ਭੋਜਨ ਰਸਦ ਪਹੁੰਚਾਉਂਦਾ ਰਿਹਾ, ਉਸ ਦੀ ਗਾਥਾ ਵੀ ਬੜੀ ਅਲੋਕਾਰੀ ਹੈ। ਜਦੋਂ ਲਕਸ਼ ਪਾਕ ਹੋਵੇ, ਨਿਸ਼ਾਨਾ ਸਪੱਸ਼ਟ ਹੋਵੇ, ਮਨੋਰਥ ਦੀ ਪੂਰਤੀ ਅਹਿਮ ਹੋਵੇ ਤਾਂ ਗਰੀਬੀ ਅਤੇ ਮਜਬੂਰੀਆਂ ਅੜਿੱਕਾ ਨਹੀਂ ਬਣਦੀਆਂ, ਸਗੋਂ ਇਹ ਮਿਹਨਤ, ਲਗਨ ਅਤੇ ਇਮਾਨ ਨੂੰ ਬਲ ਬਖਸ਼ਦੀਆਂ ਹਨ, ਬਸ਼ਰਤੇ ਕਿ ਮਿਹਨਤ ਅਤੇ ਕੁਰਬਾਨੀ ਦਾ ਜਜ਼ਬਾ ਹੋਵੇ ਤੇ ਨੀਤ ਸਾਫ਼ ਹੋਵੇ। ਬਹੁਤੇ ਮਾਮਲਿਆਂ ਵਿੱਚ ਤਾਂ ਸਗੋਂ ਥੁੜ੍ਹਾਂ ਮਾਰਿਆਂ ਨੇ ਹੀ ਵੱਡੀਆਂ ਕੁਰਬਾਨੀਆਂ ਕੀਤੀਆਂ ਹਨ। ਥੁੜ੍ਹਾਂ ਮਾਰੇ ਘੁਮਿਆਰਾਂ ਦੀ ਕੁੱਬੀ ਹੋਈ ਪਈ ਅੰਨ੍ਹੀ ਮਾਂ ਦੇ ਇਸ ਇੱਕੋ-ਇੱਕ ਪੁੱਤ ਜੀਵਾਂ ਧਾਮੀਆਂ ਦੀ ਗਾਥਾ ਇਹੀ ਸਿੱਧ ਕਰਦੀ ਹੈ ਕਿ ਕੁਰਬਾਨੀ ਕਿਸੇ ਜਾਤ-ਕੁਜਾਤ ਜਾਂ ਸਾਧਨਾ ਨਾਲ ਨਹੀਂ ਬੱਝੀ ਹੋਈ।
ਜਿਵੇਂ ਉਸ ਨੇ ਆਜ਼ਾਦੀ ਲਹਿਰ ਦੇ ਮਹਾਂ ਕੁੰਭ ‘ਚ ਇਹ ਮਹਾਨ ਕਾਰਜ ਸਿਰੇ ਨਿਭਾਏ ਜਿਵੇਂ ਸਿਰੇ ਦੀਆਂ ਉਲਟ ਹਾਲਤਾਂ ‘ਚ ਵੀ ਉਨ੍ਹਾਂ ਬੇਮਿਸਾਲ ਦੀਦਾਗੀਰੀ ਦਾ ਸਬੂਤ ਦਿੱਤਾ।
ਮੁੱਕਦੀ ਗੱਲ ਧਾਮੀਆਂ ਪਿੰਡ ਦੇ ਅਜ਼ਾਦੀ ਘੁਲਾਟੀਆਂ ਦੀ ਹਰ ਗਾਥਾ ਮਹਾਨ ਹੈ। ਸਿਰਫ਼ ਉਨ੍ਹਾਂ ਦੀ ਹੀ ਨਹੀਂ ਬੱਬਰਾਂ ਦੇ ਜਾਏ ਇਸ ਪਿੰਡ ਦੀ ਵੀ ਜਿਸ ਨੇ ਆਪਣੇ ਸੂਰਮਿਆਂ ਨੂੰ ਸਾਂਭਣ-ਛੁਪਾਉਣ ਲਈ ‘ਲੋਕ-ਜੰਗਲ’, ਅਤੇ ‘ਮੱਛੀ ਤੇ ਪਾਣੀ’ ਵਾਲਾ ਰੋਲ ਨਿਭਾਇਆ। ਤਾਮੀਰੀ ਚੌਕੀਆਂ ਬੋਲੀਆਂ। ਜੁਰਮਾਨੇ ਭਰੋ, ਘਰੋਂ ਬੇਘਰ ਹੋਏ, ਸੰਤਾਪ ਵਾਇਆ, ਜੇਲ੍ਹਾਂ ਕੋਟੀਆਂ। ਜਿੰਨੀ ਸੁੱਚੀ ਇਹ ਲਹਿਰ ਸੀ, ਓਨਾ ਹੀ ਸੁੱਚਾ ਧਾਮੀਆਂ ਕਲਾਂ ਦਾ ਅਜ਼ਾਦੀ ਦੇ ਮਹਾਂ ਸੰਗਰਾਮ ਵਿੱਚ ਪਾਇਆ ਯੋਗਦਾਨ ਹੈ। ਸੱਚਾ ਧਾਮੀਆਂ ਲਹਿਰ 1914 ਤੋਂ ਤੁਰ ਕੇ ਸਿਰਫ਼ ਬੱਬਰ ਲਹਿਰ ਦੇ ਪਹਿਲੇ ਦੌਰ (1921-1924 ਗਵੇਰ ਦਾ ਨਹੀਂ, ਸਗੋਂ ਦੂਸਰੇ ਦੌਰ 1927-28) ਅਤੇ ਤੀਸਰੇ ਦੌਰ (1933-34) ਤੇ ਅਰੁੱਕ ਪਾਉਣ ਉਪਰੰਤ ਆਪਣੇ ਇੱਕ ਜਾਏ ਮਾਸਟਰ ਉਜਾਗਰ ਸਿੰਘ ਬੀ.ਏ, ਜਿਹੜਾ ਬੱਬਰ ਪਿਆਰਾ ਸਿੰਘ ਧਾਮੀਆਂ ਦਾ ਸਕਾ ਭਤੀਜਾ ਸੀ, ਦੀ ਬਦੌਲਤ ਹੀ ਇਹ ਸਿਹਰਾ ਵੀ ਜਾਂਦਾ ਹੈ ਕਿ ਉਸ ਨੇ 1940-1942 ‘ਚ ਬੱਬਰ ਲਹਿਰ ਦੇ ਚੌਥੇ ਦੌਰ ‘ਚ ਕੁੰਜੀਵਤ ਰੋਲ ਨਿਭਾਉਂਦਿਆਂ ਸ਼ਹੀਦ ਹਰਬੰਸ ਸਿੰਘ ਸਰਹਾਲਾ ਦੇ ‘ਯੁੱਗ ਪਲਟਾਊ ਦਲ’ ਦੀ ਸਿਰਜਣਾ ‘ਚ ਵੀ ਅਹਿਮ ਯੋਗਦਾਨ ਪਾਇਆ ਸੀ।
ਚੁੱਪ ਰਹਿੰਦਾ ਅਤੇ ਗੰਭੀਰ ਪਰ ਦੂਰ-ਅੰਦੇਸ਼ੀ ਮਾਸਟਰ ਲਾਹੌਰ ਪਾਰ ਕਿੱਥੇ ਤੇ ਕਿਵੇਂ ਸ਼ਹੀਦ ਹੋਇਆ ਅਤੇ ਉਸ ਦੀ ਯੁੱਗ-ਪਲਟਾਊ ਦਲ ਪ੍ਰਤੀ ਘਾਲਣਾ ਦੀ ਆਲੌਕਿਕ ਗਾਥਾ ਵੀ ਵੇਰਵੇ ਸਹਿਤ ਲਿਖਣ ਦਾ ਹੱਕ ਰੱਖਦੀ ਹੈ।
ਇਹੀ ਨਹੀਂ ਇਸ ਪਿੰਡ ਦੇ ਕੁੱਲ ਯੋਧਿਆਂ ਦੀ ਵੱਡੀ ਗਿਣਤੀ ਅਤੇ ਗਿਣਤੀ ਦੇ ਅਨੁਪਾਤ ਵਿੱਚ ਵੀ ਥੋੜ੍ਹੇ ਅਰਸੇ ਵਿੱਚ ਹੀ ਅੰਗਰੇਜ਼ੀ ਦਲਾਂ ਤੇ ਆਮ ਲੋਕਾਂ ਵਿਰੋਧੀ ਦੇਸੀ ਰਜਵਾੜਿਆਂ ਤੇ ਘਰਾਣਿਆਂ ਨਾਲ ਅਸਾਵੀਆਂ ਤੇ ਸਿੱਧੀਆਂ ਟੱਕਰਾਂ ਵਿੱਚ ਮਰਨ ਵਾਲਿਆਂ, ਫਾਂਸੀ ਚੜ੍ਹਨ ਵਾਲਿਆਂ ਅਤੇ ਉਮਰ ਕੈਦਾਂ ਤੇ ਵੱਖ-ਵੱਖ ਮਿਆਦ ਦੀਆਂ ਹੋਰ ਕੈਦਾਂ ਭੁਗਤਣ ਵਾਲੇ ਯੋਧਿਆਂ ਦੀ ਸਮੁੱਚੀ ਕਹਾਣੀ ਹੀ ਦੰਗ ਕਰ ਦੇਣ ਵਾਲੀ ਹੈ।
Credit – ਵਿਜੈ ਬੰਬੇਲੀ