ਨਕੌਦਰ-ਮਹਿਤਪੁਰ
ਸਥਿਤੀ :
ਤਹਿਸੀਲ ਨਕੌਦਰ ਦਾ ਇਹ ਪਿੰਡ ਨਕੌਦਰ-ਮਹਿਤਪੁਰ ਸੜਕ ਤੋਂ । ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਨਕੌਦਰ ਤੋਂ 14 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੱਜ ਤੋਂ ਦੋ ਸੌ ਸਾਲ ਪਹਿਲਾਂ ਇੱਥੇ ਰੌਲ ਲੋਕੀ ਰਹਿੰਦੇ ਸਨ ਜਿਹਨਾਂ ਨੇ 400 ਘੁਮਾਂ ਜਮੀਨ ਮੁਗਲਾਂ ਕੋਲੋਂ ਲੈ ਕੇ ਇਹ ਪਿੰਡ ਵਸਾਇਆ ਸੀ।
ਪਹਿਲੇ ਇੱਥੇ ਇੱਕ ਪ੍ਰਸਿੱਧ ਨਗਰ ਸੀ ਜੋ ਸਤਲੁਜ ਦੇ ਪਾਣੀ ਕਰਕੇ ਉਜੜ ਗਿਆ। ਤੇ ਫੇਰ ਰੌਲਾਂ ਨੇ ਇਸ ਤੇ ਕਬਜ਼ਾ ਕਰ ਲਿਆ। ਪਹਿਲਾਂ ਇਸ ਦਾ ਨਾਂ ਚੱਕ ਰੌਲ ਸੀ ਜੋ ਹੌਲੀ-ਹੌਲੀ ਬਦਲ ਕੇ ਰੌਲੀ ਦੇ ਨਾਂ ਨਾਲ ਜਾਣਿਆ ਜਾਣ ਲੱਗਾ।
ਇਸ ਪਿੰਡ ਵਿੱਚ ਇੱਕ ਇਤਿਹਾਸਕ ਖਾਨਗਾਹ ਹੈ ਤੇ ਇੱਕ ਫਜ਼ਲ ਸ਼ਾਹ ਦੀ ਖੂਹੀ ਦੀ ਬਹੁਤ ਮਾਨਤਾ ਹੈ। ਇਹ ਪਿੰਡ ਜੰਗਲਾਂ ਵਿੱਚ ਸੀ ਤੇ ਸਾਰੇ ਪਾਸੇ ਰੇਤਲਾ ਇਲਾਕਾ ਸੀ, ਹੁਣ ਸਾਰੀ ਜ਼ਮੀਨ ਵਾਹੀ ਯੋਗ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ