ਨੌਰਾ
ਸਥਿਤੀ :
ਤਹਿਸੀਲ ਨਵਾਂ ਸ਼ਹਿਰ ਦਾ ਇਹ ਪਿੰਡ ਨੌਰਾ ਬੰਗਾ – ਗੜ੍ਹਸ਼ੰਕਰ ਸੜਕ ਤੇ ਬੰਗਾ ਰੇਲਵੇ ਸਟੇਸ਼ਨ ਤੋਂ 4 ਕਿਲੋ ਮੀਟਰ ਦੀ ਦੂਰੀ ਤੇ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ
ਸੰਮਤ 1637 ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਉਠ ਕੇ ਆਇਆ ਅਜਾਇਬ ਖਾਂ ਇੱਥੇ ਆਬਾਦ ਹੋ ਗਿਆ ਅਤੇ ਇੱਥੇ ਦੇ ਵਸਿੰਦ ਮੱਥਣ ਕੌਮ ਨੂੰ ਆਪਣੀ ਤਾਕਤ ਦੇ ਜ਼ੋਰ ਅਤੇ ਮੋਕੇ ਦੀ ਹਕੂਮਤ ਦੀ ਮਦਦ ਨਾਲ ਕੱਢ ਦਿੱਤਾ। ਦੱਸਿਆ ਜਾਂਦਾ ਹੈ ਕਿ ਜਦੋਂ ਮਥੋਣ ਕੌਮ ਨੇ ਇਸ ਪਿੰਡ ਨੂੰ ਵਸਾਇਆ ਤਾਂ ਇੱਥੋਂ ਵੱਖ ਵੱਖ ਪਿੰਡਾਂ ਨੂੰ 9 ਰਾਹ ਜਾਂਦੇ ਸਨ ਜਿਸ ਕਾਰਨ ਪਿੰਡ ਦਾ ਨਾਂ ‘ਨੌਰਾ’ (ਨੌ ਰਾਹ) ਪੈ ਗਿਆ । ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਹਰ ਰਾਹ ਤੇ ਇੱਕ ਬੋਹੜ ਹੁੰਦਾ ਸੀ ਜਿਹਨਾਂ ਵਿਚੋਂ ਕੁਝ ਹੁਣ ਵੀ ਮੌਜੂਦ ਹਨ। ਸੰਮਤ 1740 ਵਿੱਚ ਅਜਾਇਬ ਖਾਂ ਨੇ ਇੱਥੇ ਹੋਰ ਲੋਕਾਂ ਨੂੰ ਵੀ ਲਿਆ ਕੇ ਵਸਾਇਆ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪਿੰਡ ਵਿੱਚ ਇੱਕ ਛੋਟਾ ਜਿਹਾ ਕਿਲ੍ਹਾ ਵੀ ਉਸਾਰਿਆ ਗਿਆ, ਸਿੱਖ ਜਰਨੈਲ ਸ. ਬਘੇਲ ਸਿੰਘ ਵੀ ਇਸੇ ਪਿੰਡ ਦਾ ਦੱਸਿਆ ਜਾਂਦਾ ਹੈ। 9 ਨਵੰਬਰ 1952 ਵਿੱਚ ਪਿੰਡ ਨੋਰਾ ਨੂੰ ‘ਪੰਜਾਬ ਦਾ ਸਭ ਤੋਂ ਚੰਗਾ ਪਿੰਡ’ ਹੋਣ ਦਾ ਸਨਮਾਨ ਦਿੱਤਾ ਗਿਆ ਅਤੇ
ਪੰਡਤ ਜਵਾਹਰ ਲਾਲ ਨਹਿਰੂ ਵੀ ਇਸ ਪਿੰਡ ਵਿੱਚ ਆਏ। ਪਿੰਡ ਦਾ ਮੁਖ ਧਾਰਮਿਕ ਅਸਥਾਨ ਬਾਬਾ ਗੁਲਾਬ ਸਿੰਘ ਦਾ ਗੁਰਦੁਆਰਾ ਹੈ ਪਿੰਡ ਵਿੱਚ ਸੈਣੀਆਂ, ਰਾਮਗੜ੍ਹੀਆ, ਆਦ-ਧਰਮੀਆਂ ਅਤੇ ਨਾਈਆਂ ਦੇ ਗੁਰਦੁਆਰੇ ਵੱਖਰੇ ਹਨ। ਇੱਕ 400 ਸਾਲ ਪੁਰਾਣਾ ਸ਼ਿਵਦੁਆਲਾ ਵੀ ਪੂਜਨੀਕ ਸਥਾਨ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ