ਨੌਸ਼ਹਿਰਾ ਪੰਨੂਆਂ
ਤਹਿਸੀਲ ਤਰਨਤਾਰਨ ਦਾ ਪਿੰਡ ਨੌਸ਼ਹਿਰਾ ਪੰਨੂਆ, ਤਰਨਤਾਰਨ – ਹਰੀਕੇ ਸੜਕ ਤੇ ਸਥਿਤ ਰੇਲਵੇ ਸਟੇਸ਼ਨ ਤਰਨਤਾਰਨ ਤੋਂ 6 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਸਾਢੇ ਤਿੰਨ ਸੋ ਸਾਲ ਪੁਰਾਣਾ ਹੈ, ਇਸ ਦੇ ਦੋ ਹਿੱਸੇ ਹਨ, ਨੌਸ਼ਹਿਰਾ ਅਤੇ ਚੌਧਰੀਵਾਲ। ਇਸ ਜਗ੍ਹਾ ਤੇ ਇੱਕ ਨਸ਼ਾਹੀਆ ਸ਼ਾਹ ਫਕੀਰ ਹੁੰਦਾ ਸੀ ਜਿਸ ਦੀ ਸੇਵਾ ਕਰਨ ਲਈ ਪਿੰਡ ਜੋੜੇ ਦਾ ਇੱਕ ਪੰਨੂ ਗੋਤ ਦਾ ਜੱਟ ਇੱਥੇ ਆਉਂਦਾ ਹੁੰਦਾ ਸੀ। ਨਸ਼ਾਹੀਆ। ਨੇ ਜੱਟ ਦੀ ਸੇਵਾ ਤੋਂ ਪ੍ਰਭਾਵਿਤ ਹੋ ਕੇ ਉਸਨੂੰ ਮੋਹੜੀ ਗੱਡ ਕੇ ਵਾਧਾ ਕਰਨ ਲਈ ਕਿਹਾ, ਇਸ ਤਰ੍ਹਾਂ ਉਥੋਂ ਦੇ ਵਸੇਬੇ ਦਾ ਨਾਂ ਨੌਸ਼ਹਿਰਾ ਪੰਨੂਆ ਪੈ ਗਿਆ। ਚੌਧਰੀਵਾਲ ਵੀ ਪੁਰਾਣੇ ਚੌਧਰੀਆਂ ਦੇ ਨਾਂ ਤੇ ਮਸ਼ਹੂਰ ਦੱਸਿਆ ਜਾਂਦਾ ਹੈ।
ਇਸ ਪਿੰਡ ਵਿੱਚ ਬਹੁਤ ਦੇਸ਼ ਭਗਤ ਹੋਏ ਹਨ ਜਿਹਨਾਂ ਹਰੇਕ ਮੋਰਚੇ ਵਿੱਚ ਅਹਿਮ ਹਿੱਸਾ ਪਾਇਆ। ਬਾਬਾ ਰਜਿੰਦਰ ਸਿੰਘ, ਹਜ਼ਾਰਾ ਬਾਗ ਜ਼ੇਲ੍ਹ ਵਿਚੋਂ ਭੱਜੇ ਸਨ ਅਤੇ ਅੰਮ੍ਰਿਤਸਰ ਵਿੱਚ ਸ਼ਹੀਦ ਹੋਏ ਸਨ। 1937 ਵਿੱਚ ਨੌਸ਼ਹਿਰਾ ਪਨੂੰਆਂ ਵਿੱਚ ਵੱਡੀ ਕਾਨਫਰੰਸ ਹੋਈ ਸੀ। ਅਜ਼ਾਦ ਹਿੰਦ ਫੌਜ ਵਿੱਚ ਪਿੰਡ ਦੇ ਮੋਹਨ ਲਾਲ ਹਕੀਮ, ਸ਼ੰਭੂ ਨਾਥ, ਤਾਰਾ ਸਿੰਘ ਅਤੇ ਮੋਹਨ ਸਿੰਘ ਰਹੇ ਹਨ।
ਪਿੰਡ ਵਿੱਚ 6 ਗੁਰਦੁਆਰੇ, 4 ਮੰਦਰ ਅਤੇ ਇੱਕ ਠਾਕੁਰ ਦੁਆਰਾ ਵੀ ਹੈ। ਇੱਥੇ ਤਿੰਨ ਥਾਵਾਂ ‘ਤੇ ਵੱਖ ਵੱਖ ਮੇਲੇ ਲੱਗਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ