ਨੰਗਲੀ
ਸਥਿਤੀ :
ਤਹਿਸੀਲ ਨੰਗਲ ਦਾ ਪਿੰਡ ਨੰਗਲੀ, ਰੂਪ ਨਗਰ – ਨੰਗਲ ਸੜਕ ਤੋਂ 3 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਅਨੰਦਪੁਰ ਸਾਹਿਬ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਸ ਪਿੰਡ ਨੂੰ ਆਬਾਦ ਹੋਏ ਤਕਰੀਬਨ 500 ਸਾਲ ਹੋ ਚੁੱਕੇ ਹਨ। ਇਸ ਧਰਤੀ ਉੱਤੇ ਪਹਿਲਾਂ ਕੁਝ ਨਹੀਂ ਸੀ ਹੁੰਦਾ। ਕੋਈ ਦਰਖਤ ਨਾ ਹੋਣ ਕਰਕੇ ਪਿੰਡ ਦਾ ਨਾਂ ‘ਨੰਗੀ ਧਰਤੀ’ ਤੋਂ ‘ਨੰਗਲੀ’ ਬਣ ਗਿਆ। ਇਸ ਪਿੰਡ ਨੂੰ ਲੁੱਦ ਨਾਂ ਦੇ ਇੱਕ ਜੱਟ ਨੇ ਵਸਾਇਆ ਸੀ। ਸਾਰੀਆਂ ਜਾਤਾਂ ਦੇ ਲੋਕ ਇਸ ਪਿੰਡ ਵਿੱਚ ਵਸਦੇ ਹਨ।
ਪਿੰਡ ਵਿੱਚ ਇੱਕ ਮੰਦਰ ਹੈ ਕਿਹਾ ਜਾਂਦਾ ਹੈ ਕਿ ਇਸ ਨੂੰ ਦੁਰਯੋਧਨ ਨੇ ਬਣਵਾਇਆ। ਸੀ। ਉਸ ਸਮੇਂ ਦੀ ਪੁਰਾਤਨਤਾ ਦੇ ਚਿੰਨ੍ਹ ਅੱਜ ਵੀ ਨਜ਼ਰ ਆਉਂਦੇ ਹਨ। ਇਸ ਮੰਦਰ ਤੇ ਹਰ ਮਹੀਨੇ ਮੇਲਾ ਲੱਗਦਾ ਹੈ। ਲੋਕਾਂ ਵਿੱਚ ਇਸ ਦੀ ਬਹੁਤ ਮਾਨਤਾ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ