ਨੰਗਲ ਅੰਬੀਆਂ ਪਿੰਡ ਦਾ ਇਤਿਹਾਸ | Nangal Ambian Village History

ਨੰਗਲ ਅੰਬੀਆਂ

ਨੰਗਲ ਅੰਬੀਆਂ ਪਿੰਡ ਦਾ ਇਤਿਹਾਸ | Nangal Ambian Village History

ਸਥਿਤੀ :

ਸ਼ਾਹਕੋਟ ਤਹਿਸੀਲ ਦਾ ਪਿੰਡ ਨੰਗਲ ਅੰਬੀਆਂ, ਸ਼ਾਹਕੋਟ ਕਪੂਰਥਲਾ ਸੜਕ ਤੋਂ 1 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਮਲਸੀਆਂ ਸ਼ਾਹਕੋਟ ਤੋਂ 3 ਕਿਲੋਮੀਟਰ ਦੂਰ ਸਥਿਤ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ

ਨੰਗਲ ਅੰਬੀਆਂ ਅਸਲ ਵਿੱਚ ਨੰਗਲ ਕੰਨੀਆਂ ਤੋਂ ਬਣਿਆ ਅਤੇ ਕੰਨੀਆਂ ਕਲਾਂ ਤੇ ਕੰਨੀਆਂ ਖੁਰਦ ਨਾਂ ਦੇ ਦੋ ਪਿੰਡ ਇਸ ਦੇ ਨਾਲ ਹੀ ਹਨ, ਕਿਸੇ ਵੇਲੇ ਜਿਹੜੇ ਇਸਦਾ ਹਿੱਸਾ ਹੀ ਸਨ। ਇਹ ਪਿੰਡ ਬੇਟ ਦਾ ਉੱਘਾ ਪਿੰਡ ਹੈ ਜਿਸਦਾ ਇੱਕ ਹਿੱਸਾ ਦਰਿਆ ਸਤਲੁਜ ਦੇ ਨਾਲ ਲੱਗਦਾ ਹੈ।

ਇਸ ਪਿੰਡ ਦੀ ਇਤਿਹਾਸਕ ਮਹਾਨਤਾ ਮਾਤਾ ਪੰਜਾਬ ਕੌਰ ਕਰਕੇ ਹੈ ਜਿਸਦਾ ਜਨਮ 1500 ਈਸਵੀ ਵਿੱਚ ਮਾਤਾ ਸਾਹਿਬ ਕੌਰ ਦੇ ਘਰ ਹੋਇਆ। ਉਸ ਵੇਲੇ ਇਹ ਪਿੰਡ ਮੁਸਲਮਾਨਾਂ ਦਾ ਵੱਡਾ ਤਜਾਰਤੀ ਕਸਬਾ ਸੀ। ਮਾਤਾ ਪੰਜਾਬ ਕੌਰ ਨੇ ਉਸ ਵੇਲੇ ਦੇ ਰੀਤੀ ਰਿਵਾਜ ਤੋੜ ਕੇ ਦੇਹਰਾਦੂਨ ਤੋਂ ਆਏ ਆਪਣੇ ਮਨ ਪਸੰਦ ਵਰ ਨਾਲ ਪਾਲਕੀ ਵਿੱਚ ਬੈਠ ਕੇ ਸ਼ਾਦੀ ਕਰਵਾਈ ਸੀ ਅਤੇ ਉਸਨੇ ਪਿੰਡ ਵਾਲਿਆਂ ਦੇ ਜ਼ੁਲਮ ਸਦਕਾ ਕੱਚੀਆਂ ਤੰਦਾਂ ਦੀ ਪੀਂਘ ਚੜ੍ਹਾ ਕੇ ਸਾਰੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਸੀ।

ਉਸ ਵੇਲੇ ਤੋਂ ਮਾਤਾ ਪੰਜਾਬ ਕੌਰ ਇੱਕ ਦੇਵੀ ਸ਼ਕਤੀ ਦਾ ਪ੍ਰਤੀਕ ਬਣ ਗਈ ਅਤੇ ਅੱਜ ਵੀ ਮਾਤਾ ਦੇ ਗੁਰਦੁਆਰੇ ਵਿੱਚ ਲੋਕ ਕੱਚੀਆਂ ਤੰਦਾਂ ਚੜਾਉਂਦੇ ਹਨ। ਇੱਥੇ 8-9 ਮਈ ਨੂੰ ਹਰ ਸਾਲ ਮੇਲਾ ਲਗਦਾ ਹੈ, ਇਹ ਤਿਉਹਾਰ ਕੁਆਰੀਆਂ ਕੁੜੀਆਂ ਦਾ ਹੈ ਅਤੇ ਉਹਨਾਂ ਵਲੋਂ ਮੰਨਤਾਂ ਮੰਨੀਆਂ ਜਾਂਦੀਆਂ ਹਨ।

 

 

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment

error: Content is protected !!