ਪਹੂ ਵਿੰਡ
ਸਥਿਤੀ :
ਤਹਿਸੀਲ ਪੱਟੀ ਦਾ ਪਿੰਡ ਪਹੂ ਵਿੰਡ, ਹਰੀਕੇ-ਖਾਲੜਾ ਸੜਕ ਤੇ ਸਥਿਤ ਹੈ ਅਤੇ ਪੱਟੀ ਤੋਂ 23 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਭਿਖੀਵਿੰਡ ਵਿਚੋਂ ਉਠ ਕੇ ਆਏ ‘ਪਹੂ’ ਨਾਮੀ ਬਜ਼ੁਰਗ ਨੇ ਬੰਨਿਆ ਅਤੇ ਉਸਦੇ ਨਾ ਤੇ ਹੀ ਇਸ ਪਿੰਡ ਦਾ ਨਾਂ ‘ਪਹੂ ਵਿੰਡ’ ਪੈ ਗਿਆ। ਵਿੰਡ ਪਿੰਡ ਦਾ ਹੀ ਵਿਗੜਿਆ ਰੂਪ ਹੈ।
ਇਹ ਪਿੰਡ ਬਾਬਾ ਦੀਪ ਸਿੰਘ ਦਾ ਜੱਦੀ ਪਿੰਡ ਹੈ। ਉਹਨਾਂ ਨੇ ਮੁਗਲਾਂ ਵਿਰੁਧ 5000 ਸਿੰਘ ਲੈ ਕੇ ਅੰਮ੍ਰਿਤਸਰ ਵੱਲ ਕੂਚ ਕੀਤਾ ਸੀ ਅਤੇ ਮੈਦਾਨੇ-ਜੰਗ ਵਿੱਚ ਬਹਾਦਰੀ ਨਾਲ ਲੜਦੇ ਸ਼ਹੀਦ ਹੋਏ ਸਨ। ਬਾਬਾ ਦੀਪ ਸਿੰਘ ਜੀ ਨੂੰ ਸਿੱਖ ਧਰਮ ਵਿੱਚ ਸ਼੍ਰੋਮਣੀ ਸ਼ਹੀਦ ਦਾ ਦਰਜਾ ਪ੍ਰਾਪਤ ਹੈ। ਬਾਬਾ ਦੀਪ ਸਿੰਘ ਜੀ ਨੇ ਚਹੂੰ ਤਖਤਾਂ ਲਈ ਚਾਰ ਬੀੜਾ ਲਿਖੀਆਂ ਅਤੇ ਗੁਰੂ ਗੋਬਿੰਦ ਸਿੰਘ ਜੀ ਪਾਸ ਆਨੰਦਪੁਰ ਰਹਿ ਕੇ ਸ਼ਸਤਰ ਵਿਦਿਆ ਵਿੱਚ ਨਿਪੁੰਨ ਹੋਣ ਦੀ ਕਲਾ ਸਿੱਖੀ। ਪਿੰਡ ਦੇ ਬਾਹਰ ਬਾਬਾ ਦੀਪ ਸਿੰਘ ਯਾਦਗਾਰੀ ਗੇਟ ਹੈ ਅਤੇ ਪਿੰਡ ਵਿੱਚ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਹੈ। ਪਿੰਡ ਵਿੱਚ ਦੋ ਹੋਰ ਗੁਰਦੁਆਰੇ ਵੀ ਹਨ, ਇੱਕ ਪੁਰਾਣਾ ਤਕੀਆ, ਪੁਰਾਣੀ ਕਬਰ ਅਤੇ ਪੁਰਾਣੀਆਂ ਚਰਾਂਗਾਂ ਹਨ।
ਪਿੰਡ ਦੇ ਬਾਬਾ ਗੁਲਾਬ ਸਿੰਘ ਹੋਏ ਹਨ ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦੇ ਜਰਨੈਲ ਸਨ। ਪਿੰਡ ਦੇ ਤਿੰਨ ਵਿਅਕਤੀ ਅਜ਼ਾਦ ਹਿੰਦ ਫੌਜ ਵਿੱਚ ਵੀ ਰਹੇ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ