ਪਿੰਡ ਦੋਦਾ
ਪਿੰਡ ਦੋਦਾ ਜ਼ਿਲ੍ਹਾ ਮੁਕਤਸਰ ਦੀ ਇੱਕ ਸਬ ਤਹਿਸੀਲ ਹੈ, ਮੁਕਤਸਰ – ਬਠਿੰਡਾ ਸੜਕ ‘ਤੇ ਸਥਿਤ ਮੁਕਤਸਰ ਤੋਂ 16 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਬਾਬਾ ਦੋਦਾ ਜੋ ਇੱਕ ਰਾਜਪੂਤ ਸੀ ਦੇ ਨਾਂ ‘ਤੇ ਵੱਸਿਆ। ਉਸਦੇ ਬਾਪੂ ਦਾ ਨਾਂ ਜੋਧਰ ਤੇ ਦਾਦੇ ਦਾ ਨਾਂ ਬਟੇਰਾ ਸੀ ਅਤੇ ਉਹ ਬੀਹਲਾ ਸਰਾਂ ਦਾ ਦੋਹਤਾ ਸੀ। ਕਈ ਲੋਕਾਂ ਅਨੁਸਾਰ ਬਾਬਾ ਦੋਦਾ ਗੁਰੂ ਨਾਨਕ ਦੇਵ ਜੀ ਨਾਲ ਰਿਹਾ ਕਿਉਂਕਿ ਜਨਮ ਸਾਖੀਆਂ. ਵਿੱਚ ਦੋਦਾ ਦਾ ਨਾਂ ਆਉਂਦਾ ਹੈ।
ਪਿੰਡ ਵਿੱਚ ਇੱਕ ਇਤਿਹਾਸਕ ਗੁਰਦੁਆਰਾ ‘ਟਿੱਬੀ ਸਾਹਿਬ’ (ਗੁਰੂ ਕੀ ਟਿੱਬੀ) ਹੈ ਜੋ ਪਿੰਡ ਤੋਂ ਇੱਕ ਕਿਲੋਮੀਟਰ ਦੂਰ ਹੈ। ਇੱਥੇ ਗੁਰੂ ਗੋਬਿੰਦ ਸਿੰਘ ਜੀ ਆ ਕੇ ਕੁੱਝ ਸਮਾਂ ਰੁਕੇ ਸਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ