ਕੁਝ ਸ਼ਬਦ ਪੂਰਨ ਹੁੰਗਾਰੇ ਨਾਲ
ਦਸ਼ਮੇਸ਼ ਯੂਥ ਸਪੋਸਟਸ ਕਲੱਬ (ਰਜਿ:) ਰੋਡੇ 1988 ਨੂੰ ਹੋਂਦ ਵਿੱਚ ਆਇਆ। ਇਸ ਦੇ ਪਹਿਲੇ ਪ੍ਰਧਾਨ ਸ. ਬੂਟਾ ਸਿੰਘ ਬਣੇ । ਉਹਨਾਂ ਨੇ ਆਪਣੇ ਸਮੇਂ ਦੌਰਾਨ ਸਮੁੱਚੇ ਅਹੁਦੇਦਾਰ ਅਤੇ ਮੈਂਬਰ ਸਹਿਬਾਨ ਅਤੇ ਪਿੰਡ ਵਾਸੀਅ ਦੇ ਸਹਿਯੋਗਨਾਲ ਪਸ਼ੂ ਭਲਾਈ ਕੈਂਪ, ਮੈਡੀਕਲ ਕੈਂਪ ਲਗਵਾਏ। 1993 ਤੱਕ ਨਿਸ਼ਕਾਮ ਨਾਮ ਸੇਵਾ ਕਰਕੇ ਦਸ਼ਮੇਸ਼ ਯੂਥ ਸਪੋਰਟਸ ਕਲੱਬ ਨੂੰ ਮੂਹਰਲੀਆਂ ਸੋ ਸਫਾਂ ਵਿੱਚ ਲਿਜਾਣ ਦਾ ਉਪਰਾਲਾ ਕੀਤਾ।
ਉਨੀਂ ਸੌ ਤਿਰੰਲਵੇਂ (1993) ਵਿੱਚ ਤ੍ਰਿਲੋਚਨ ਸਿੰਘ ਯੂਥ ਸਪੋਰਟਸ ਕਬੱਲ ਦੇ ਦੂਜੇ ਪ੍ਰਧਾਨ ਵਜੋਂ ਚੁਣੇ ਗਏ। ਇਹਨਾਂ ਨੇ ਅਤੇ ਕਲੱਬ ਦੇ ਸਮੂਹ ਮੈਂਬਰ ਅਤੇ ਅਹੁਦੇਦਾਰਾਂ ਨੇ ਤਨ,ਮਨ ਨਾਲ ਨਿਸ਼ਕਾਮ ਸੇਵਾ ਕੀਤੀ । ਇਨ੍ਹਾਂ ਦੇ ਸਮੇਂ ਵੀ ਮੈਡੀਕਲ ਕੈਂਪ ਰਾਹਾਂ ਵਿੱਚ ਭਰਤ ਪਾਉਣ ਦੇ ਕੰਮਾਂ ਅਤੇ ਗਰੀਬ ਪਰਿਵਾਰਾਂ ਨੂੰ ਸਹਾਇਤਾ ਦੇਣ ਦੀ ਨਿਸ਼ਕਾਮ ਸੇਵਾ ਕੀਤੀ 1998 ਤੱਕ ਇਨ੍ਹਾਂ ਨਿਸ਼ਕਾਮ ਸੇਵਕ ਅਤੇ ਸੇਵਾਦਾਰ ਬਣ ਕੇ ਸੇਵਾ ਕੀਤੀ।
1998 ਤੋਂ 99 ਤੱਕ ਸ. ਕੁਲਵੰਤ ਸਿੰਘ ਬਿੱਟੂ ਕਲੱਬ ਦੇ ਤੀਜੇ ਪ੍ਰਧਾਨ 1 ਵਜੋਂ ਕੰਮ ਕਰਦੇ ਰਹੇ।
ਇਲ 1999 ਵਿੱਚ ਨਵੀਂ ਚੋਣ ਹੋਈ ਸ. ਹਰਜਿੰਦਰ ਸਿੰਘ ਕਲੱਬ ਦੇ ਚੌਥੇ ਪ੍ਰਧਾਨ ਜੋ ਬਣੇ ਇਨ੍ਹਾਂ ਦੇ ਕਾਰਜ ਕਾਲ ਵਿੱਚ ਕਲੱਬ ਨੇ ਨਿਸ਼ਕਾਮ ਸੇਵਾ ਦੀ ਬਹੁਤ ਮੱਲਾਂ ਮਾਰੀਆਂ। ਕਲੱਬ ਵਲੋਂ ਇੱਕ ਲੱਖ ਵੀਹ ਹਜ਼ਾਰ ਰੁਪਏ ਖਰਚ ਕੇ ਰੋਡੇ ਤੋਂ ਬਰਾਜੇਆਣਾ ਪਹੁੰਚ ਮਾਰਗ ਤੇ ਸੂਏ ਦਾ ਪੁਲ ਬਣਾਇਆ । ਬਾਦਲ ਪੱਤੀ ਅਤੇ ਰੂਪਾ ਪੱਤੀ ਦੀ ਧਰਮਸ਼ਾਲਾ ਨੂੰ ਰੰਗ ਕਰਨ ਦੀ ਸੇਵਾ ਕੀਤੀ। ਸੜਕ ਤੇ ਭਰਤ ਪਾਉਣ ਲਈ ਪਿੰਡ ਵਾਸੀਆਂ ਦਾ ਸਹਿਯੋਗ ਦਿੱਤਾ । ਇਹ ਕਲੱਬ ਹਮੇਸ਼ਾਂ ਹੀ ਨਿਸ਼ਕਾਮ ਸੇਵਾ ਲਈ ਤੱਤਪਰ ਰਹਿੰਦਾ ਹੈ। ਇਕ ਕਲੱਬ ਪਾਰਟੀਬਾਜ਼ੀ ਤੋਂ ਉਪਰ ਉਠਕੇ ਨਿਸ਼ਕਾਮ ਸੇਵਾ ਕਰਦਾ ਹੈ। ਇਸ ਕਲੱਬ ਦੇ ਮੈਂਬਰ ਹਰ ਸਾਲ ਸਰਬਸੰਮਤੀ ਨਾਲ ਕਲੱਬ ਦੀ ਚੋਣ ਕਰਦੇ ਹਨ। ਆਓ ਸਾਰੇ ਰਲ ਮਿਲ ਕੇ ਕਾਮਨਾ ਕਰੀਏ ਕਿ ਇਹ ਕਲੱਬ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ।
ਦਸ਼ਮੇਸ਼ ਯੂਥ ਸਪੋਰਟਸ (ਰਜਿ:) ਰੋਡੇ
ਜ਼ਿਲ੍ਹਾ ਮੋਗਾ
ਯੂਨਾਨੀ ਇਤਿਹਾਸਕਾਰ ਕ੍ਰੀਟੀਆਸ ਨੇ ਹਿੰਦੋਸਤਾਨ ਦੇ ਵੱਖ-ਵੱਖ · ਕੋਨਿਆਂ ਵਿੱਚ ਵਸੀ ਬਹਾਦਰ ਤੇ ਆਜ਼ਾਦੀ ਪਸੰਦ ਜੰਗਜੂ ਯੁਧ ਪ੍ਰੇਮੀ ਬੈਰਾੜਾ। ਦੇ ਵਡਾਰੂਆਂ ਦੀ ਬੜੀ ਚਰਚਾ ਕੀਤੀ ਹੈ। ਕਈ ਪ੍ਰਾਤਨ ਲੇਖਕਾਂ ਨੇ ਇਨ੍ਹਾਂ ਨੂੰ ਅਯੁੱਧ ਜੀਵੀ ਲਿਖਿਆ ਹੈ । ਅਸੀਂ ਇਨ੍ਹਾਂ ਬਾਰੇ ਕਿੰਨਾ ਕੁ ਜਾਣਦੇ ਹਾਂ। ਇਹ ਏਨੀਆਂ ਪੁਰਾਣੀਆਂ ਯਾਨੀ ਕਈ ਸਦੀਆਂ ਪੁਰਾਣੇ ਇਤਿਹਾਸ ਦੀਆਂ ਗਲਾਂ ਅੱਜ ਨਵੇਂ ਅਤੇ ਸਾਇੰਸ ਦੀਆਂ ਨਵੀਆਂ ਕਾਢਾਂ ਅਤੇ ਇਲੈਕਟਰੋਨਿਕ ਮੀਡੀਏ ਵਿੱਚ ਗੁੱਸੀ ਹੋਈ ਨਵੀਂ ਪੀੜ੍ਹੀ ਵਿੱਚ ਇੱਕ ਤਾਂਘ ਜਿਹੀ ਪੈਦਾ ਕਰਨਗੀਆਂ। ਦੂਜੇ ਪਾਸੇ ਇਹ ਓਪਰੀਆਂ ਵੀ ਲੱਗਣਗੀਆਂ, ਨਾਲ ਹੀ ਇਹ ਕ੍ਰਾਂਤੀਕਾਰੀ ਜਿਗਆਸਾ ਵੀ ਪੈਦਾ ਕਰਨਗੀਆਂ
ਜੇ ਅਸੀਂ ਉਸ ਸਮੇਂ ਦੀ ਅਗਾਧਤਾਂ ਵਿੱਚ ਝਾਤੀ ਮਾਰੀਏ ਤੇ ਉਹਨਾਂ ਵਡਾਰੂਆਂ ਦੇ ਇਤਿਹਾਸ ਨੂੰ ਪੜੀਏ ਤਾਂ ਸਾਨੂੰ ਅੱਜ ਦੇ ਨਵੀਤ੍ਰਿਕ ਜ਼ਮਾਨੇ ਤੇ ਪਹਿਲਾਂ ਦੇ ਜ਼ਮਾਨੇ ਵਿੱਚ ਜੋ ਸਾਡੀ ਦ੍ਰਿਸ਼ਟੀ ਗੋਚਰ ਆਏਗਾ। ਇਹ ਸਾਰੀ ਹੀ ਭੂਮੀ ਇੱਕ ਯੁੱਧ ਦੇ ਮੈਦਾਨ ਦਾ ਦ੍ਰਿਸ਼ ਨਜ਼ਰ ਆਏਗੀ। ਅੱਜ ਤੱਕ ਅਸੀਂ ਇਸ ਗਿਆਨ ਤੋਂ ਵਾਂਝੇ ਰਹੇ । ਉਨ੍ਹਾਂ ਦੇ ਕਾਰਨਾਮੇ ਤੇ ਰਵਾਇਤਾਂ ਨੂੰ ਗਹੁ ਨਾਲ ਜਾਣੀਏ ਅਤੇ ਸੰਕਲਤ ਕਰੀਏ ਤਾਂ ਸਾਨੂੰ ਸਾਡੇ ਰਹਿਬਰਾਂ ਦੇ ਕਾਲ ਦਾ ਅੰਦਾਜ਼ਾ ਆ ਜਾਵੇਗਾ। ਅੱਜ ਤੱਕ ਇਨ੍ਹਾਂ ਦੀਆਂ ਯੁੱਧ ਭੂਮੀਆਂ ਦੇ ਮੈਦਾਨ ਕੁਝ ਕਜੇ ਅਤੇ ਕੁਝ ਅਣਕੱਜੇ ਹਜੇ ਵੀ ਪਏ ਹਨ। ਕਈ ਥਾਈਂ ਖੰਡਰਾਂ ਦੇ ਰੂਪ ਵਿੱਚ ਜਾਂ ਧੇਹਾਂ ਦੇ ਉਚੇ-ਉਚੇ ਰੂਪ ਵਿੱਚ ਦੇਖਣ ਨੂੰ ਮਿਲਦੇ ਹਨ। ਸਮੇਂ ਦੀਆਂ ਲਹਿਰਾਂ ਨੇ ਇਹਨਾਂ ਨੂੰ ਕਈ ਰੂਪ ਦਿੱਤੇ ਪਰ ਹਜੇ ਵੀ ਆਪਣੀ ਹਕੀਕਤ ਦਰਸਾਉਂਦੇ ਹਨ । ਕਈ ਲੇਖਕਾਂ ਨੇ ਇਸ ਜ਼ਮਾਨੇ ਦੀ ਅਗੜਾਈ ਨੂੰ ਕਲਮ ਬੰਦ ਕੀਤਾ, ਜਿਸ ਵਿਚੋਂ ਪ੍ਰਾਚੀਨ ਜੀਵਨ ਉਦੋਂ ਦਾ ਬਨਸਪਤੀ ਜੀਵਨ ਅਤੇ ਕ੍ਰਿਆਤਮਿਕ ਢੰਗਾਂ ਬਾਰੇ ਵੀ ਲਿਖਿਆ ਹੈ। ਸਾਮਾਸ਼ੀ ਕਈ ਬਜ਼ੁਰਗਾਂ ਨੇ ਸਾਨੂੰ ਕਦੇ ਕਦੇ ਇਹ ਸਦੀਆਂ ਪੁਰਾਣੀਆਂ ਪਰੀ ਕਹਾਣੀਆਂ ਵਾਂਗ ਦੱਸਿਆ। ਕਿਸ ਤਰ੍ਹਾਂ ਇਹ ਵੱਖੋ-ਵੱਖਰੇ ਗੋਤਾਂ ਦੀ ਸਾਂਝ ਨਾਲ ਕਬੀਲੇ ਹੋਂਦ ਵਿੱਚ ਆਏ ਜਿਉਂ-ਜਿਉਂ ਅਸੀਂ ਇਤਿਹਾਸ ਗਵਾਹੀਆਂ ਲਭਦੇ ਹਾਂ ਤਾਂ ਸਾਨੂੰ ਕਿਆਸ ਅਰਾਈਆਂ ਦਾ ਸਿਧਾਂਤ ਜੋ ਸਾਨੂੰ ਸਾਡੇ ਬਜ਼ੁਰਗ ਦਸਦੇ ਹਨ, ਨਿਸ਼ਚਿਤ ਰੂਪ ਵਿੱਚ ਨਜ਼ਰ ਆਉਣ ਲੱਗ ਪੈਂਦਾ ਹੈ ।
ਜੀਵਨ ਵਿਅਕਤੀਆਂ ਦਾ ਸੰਗ੍ਰਹਿ ਹੈ, ਫੇਰ ਇਹ ਇਕ ਬੋਹਲ ਦੀ ਨਿਆਂਈ ਇਹਦੇ ਇਕੱਠ ਨੂੰ ਖਿੰਡਾਇਆ ਕਿਵੇਂ ਗਿਆ ਹੈ। ਲਗਦਾ ਹੈ ਕਿ ਜਿਵੇਂ ਸਮੁੰਦਰੀ ਜਵਾਹਰ ਭਾਟੇ ਵਾਂਗ ਮਨੁੱਖਾਂ ‘ਚ ਵੀ ਜਵਾਰ ਭਾਟੇ ਆਏ ਜਾਂ ਆਉਂਦੇ ਹੋਣਗੇ। ਕਈਆਂ ਨੂੰ ਜਵਾਹਰ ਭਾਟੇ ਦੀਆਂ ਰੌਆਂ ਦੂਰ ਸੁੱਟ ਦਿੰਦੀਆਂ ਹੋਣਗੀਆਂ। ਕਈਆਂ ਨੂੰ ਹੋਰ ਦੂਰ ਬਸ ਲਗਦਾ ਇਹ ਹੀ ਅੰਤਰ ਹੈ।
ਈਸਵੀ 6000 ਤੋਂ ਲੈ ਕੇ ਈਸਵੀ ਪੂਰਬ 3000 ਤੱਕ ਕੇਵਲ ਮੈਸੋਪੋਟਾਮੀਆਂ ਤੇ ਨੀਲ ਨਦੀ ਦੀ ਵਾਦੀ ਵਿੱਚ ਹੀ ਮਨੁੱਖ ਖੇਤੀ ਕਰਨ ਜਾਂ ਜਿਥੇ ਕਿਤੇ ਵੀ ਜਲਪਾਣੀ ਸਲੱਭ ਸੀ। ਸਾਲ ਭਰ ਦਾ ਭੋਜਨ-ਪਾਣੀ ਮਿਲਣ ਦਾ ਨਿਹਚਾ ਸੀ। ਲੰਬਾ ਸਮਾਂ ਕਈ ਵੇਰ ਉਥੇ ਹੀ ਟਿਕ ਜਾਂਦੇ ਸਨ। ਏਸ਼ੀਆ ਦੀਆਂ ਵਾਦੀਆਂ ਤੇ ਭੂ-ਮੱਧ ਸਾਗਰ ਦੇ ਕੰਡਿਆਂ ਤੇ ਛੋਟੀਆਂ, ਵਾਦੀਆਂ ਸੱਭਿਅਯ ਹੋਈਆਂ । ਇਸ ਸਮੇਂ ਹੀ ਭਾਰਤ ਦੇ ਅਨਕੂਲ ਹਿਸਿਆਂ ਵਿੱਚ ਸੱਭਿਆ ਜੀਵਨ ਦਾ ਵਿਕਾਸ ਹੋਇਆ ।ਇਤਿਹਾਸ ਵਿੱਚ ਏਹੋ ਜਿਹੀਆਂ ਕਈ ਬਸਤੀਆਂ ਵਸਾਉਣ ਦਾ ਉਲੇਖ ਵੀ ਆਉਂਦਾ ਹੈ। ਮੁੱਢਲੀਆਂ ਸਭਿਆਤਾਵਾਂ ਦੀ ਪਾਕਿ ਸਥਿਤੀ ਇਸ ਤਰ੍ਹਾਂ ਸੀ। ਜਿਥੇ ਵੀ ਮਨੁੱਖ ਦੀਆਂ ਲੋੜਾਂ ਪੂਰੀਆਂ ਹੁੰਦੀਆਂ ਸਨ ਉਹ ਉਥੇ ਹੀ ਸਥਾਈ ਰੂਪ ਵਿੱਚ ਟਿੱਕ ਗਿਆ ਅਤੇ ਉਨਤੀ ਕੀਤੀ। ਇਹ ਸਰਦੀਆਂ-ਗਰਮੀਆਂ ਦੀਆਂ ਚਰਾਂਦਾ ਦੀ ਢੂੰਡ ਤੇ ਤਲਾਸ਼ ਲਈ ਦੂਰ-ਦੂਰ ਘੁੰਮਣ ਫਿਰਨ, ਡੰਗਰ ਚਾਰ ਕੇ ਗੁਜਾਰਾ ਕਰਨ ਵਾਲੀਆਂ ਨਿਆਰੀ ਕਿਸਮ ਦੀਆਂ ਸ਼੍ਰੇਣੀਆਂ ਸਨ। ਇਹ ਸਰੀਕ ਕਬੀਲਿਆਂ ਨਾਲ ਕਦੇ ਮਿਲ ਕੇ ਕਦੇ ਉਨ੍ਹਾਂ ਦੇ ਵਿਰੁੱਧ ਹੋ ਕੇ ਆਪਣੇ ਖਾਣੇ ਅਤੇ ਪਸ਼ੂਆਂ ਦੀਆਂ ਚਰਾਂਦਾ ਦਾ ਪ੍ਰਬੰਧ ਕਰਦੇ ਸਨ।
ਜੰਗਲਾਂ ਬੇਲਿਆਂ ਤੇ ਉਸ ਪੁਰਾਣੇ ਸਭਿਆ ਕਾਲ ਵਿੱਚ ਇਹ ਅਧ- ਵਸਦੀਆਂ ਫਿਰਤੂ ਸ਼੍ਰੇਣੀਆਂ ਕਈ ਹਿੱਸਿਆਂ ‘ਚ ਹੁੰਦੀਆਂ ਹਨ। ਸ਼ਿਕਾਰੀ ਖੁਰਾਕ ਲਈ ਸ਼ਿਕਾਰ ਕਰਦੇ ਸਨ। ਚਰਵਾਹੇ ਆਪਣੇ ਮਾਲ ਡੰਗਰ ਦੀ ਸੰਭਾਲ ਦੂਰ-ਦੂਰ ਤੱਕ ਚਰਾਂਦਾ ਲੱਭਣੀਆਂ ਤੇ ਪਸ਼ੂਆਂ ਨੂੰ ਚਾਰਨਾ ਪਸ਼ੂ ਧੰਨ ਦਾ ਵਿਕਾਸ ਕਰਨਾ ਉਦੋਂ ਜ਼ਿਆਦਾ ਪਸ਼ੂ ਧਨ ਹੀ ਪ੍ਰਾਪਟੀ ਸੀ, ਜਾਇਦਾਦ ਸੀ। ਇਕ ਸ਼੍ਰੇਣੀ ਵੰਡ ਵਿੱਚ ਨੀਲੀਆਂ ਅੱਖਾਂ ਵਾਲੇ ਅਤੇ ਭੂਰੇ ਰੋਮਾਂ ਕਰਕੇ ਜਾਣੇ ਜਾਂਦੇ ਕਬੀਲੇ ‘ਚੋਂ ਉਪ ਸਮਝੇ ਜਾਂਦੇ ਸਨ। ਉਹ ਦੂਰ-ਦੂਰ ਵਸੇ ਕਬੀਲਿਆਂ ਨਾਲ ਤਾਲਮੇਲ ਕਰਕੇ ਬਸਤੀਆਂ ਦੇ ਰੂਪ ਵਿੱਚ ਇਕੱਠੇ ਰਹਿਣ ਦਾ ਪ੍ਰਬੰਧ ਕਰਦੇ ਸਨ ਅਤੇ ਇਕੱਠ ਦੇ ਰੂਪ ਵਿੱਚ ਦੂਜੇ ਕਬੀਲਿਆਂ ਦੀ ਲੁੱਟ ਵੀ ਕਰਦੇ ਸਨ। ਸਮੇਂ ਦੇ ਹੇਰ ਫੇਰ ਨਾਲ ਅੰਤ ਇਸ ਜੰਗਜੂ ਅਤੇ ਬਲਵਾਨ ਵਡਾਰੂਆਂ ‘ਚੋਂ ਆਗੂ ਪੈਦਾ ਹੋਏ । ਜਿਨ੍ਹਾਂ ਨੇ ਅਗਵਾਹੀ ਕਰਕੇ ਕਬੀਲਿਆਂ ਤੇ ਜਿੱਤਾਂ ਪ੍ਰਾਪਤ ਕੀਤੀਆਂ।
ਤਕਰੀਬਨ 6250 ਈ. ਪੂਰਬ ਦੇ ਆਸ ਪਾਸ ਇਹਨਾਂ ਸ਼੍ਰੇਣੀਆਂ ਦੇ ਪੁਸ਼ਤ ਦਰ ਪੁਸ਼ਤ ਬਣੇ ਨੇਤਾ ਕਬੀਲਿਆਂ ਦੀਆਂ ਛੋਟੀਆਂ-ਛੋਟੀਆਂ ਬਸਤੀਆਂ ਨੂੰ ਜਿੱਤ ਕੇ ਭੂ ਮੰਡਲ ਦਾ ਮਾਲਕ ਬਣਕੇ ਬੈਠ ਗਏ। ਹੌਲੀ-ਹੌਲੀ ਇਹ ਕਬੀਲਿਆਂ ਦੇ ਚੌਧਰੀ ਇੱਕ ਰਾਜੇ ਦੇ ਰੂਪ ਵਿੱਚ ਰਹਿਣ ਲੱਗ ਪਏ। ਨਦੀਆਂ ਦੇ ਕਿਨਾਰਿਆਂ ਤੇ ਜਿਥੇ ਇਹ ਭੂਰੇ ਰੋਮਾਂ ਵਾਲੇ ਰਹਿੰਦੇ ਸਨ। ਇਸ ਬਸਤੀ ਨੂੰ ਹੀ ਇਹਨਾਂ ਨੇ ਆਪਣੀ ਰਾਜਧਾਨੀ ਬਣਾ ਲਿਆ। ਇਹਨਾਂ ਨਦੀਆਂ ਤੇ ਵਸੀਆਂ ਬਸਤੀਆਂ ਤੇ ਬਾਹਰੀ ਹਮਲੇ ਤੋਂ ਬਚਾਅ ਸੀ।
ਅੱਜ ਤੋਂ ਹਜ਼ਾਰਾਂ ਬਰਸ ਪਹਿਲੇ ਇਹ ਆਪਣੇ ਜ਼ਮਾਨੇ ਦੇ ਵਿਕਸਤ ਲੋਕ ਸਨ। ਇਨ੍ਹਾਂ ਮੱਧ ਏਸ਼ੀਆ ਦੇ ਵਸਿੰਦਿਆਂ ਨੇ ਜੋ ਮੌਸਮ ਦੀ ਤਬਦੀਲੀ ਵਧੇਰੇ ਗਰਮੀ ਜੰਗਲਾਂ ਦੀ ਵਧੇਰੀ ਸਿਲ ਕਾਰਨ ਇਨ੍ਹਾਂ ਨੇ ਮੱਧ-ਏਸ਼ੀਆ ਨੂੰ ਛੱਡਣ ਤੋਂ ਪਹਿਲਾਂ ਕੈਸਪੀਅਨ ਸਾਗਰ ਤੋਂ ਲੈ ਕੇ ਗਾਇਕ ਨਦੀ ਤੱਕ ਇਨ੍ਹਾਂ ਨੀਲੀਆਂ ਅੱਖਾਂ ਵਾਲਿਆਂ (ਨਾਰਡਿਕ) ਲੋਕਾਂ ਘੁੰਮ ਕੇ ਦੇਖਿਆ ਅਤੇ ਆਪਣੀ ਸਮਾਨਤਾ ਵਾਲੀ ਬੋਲੀ ਨੂੰ ਇਧਰ ਵਿਕਸਤ ਕਰਨ ਲਈ ਸੋਚਿਆ । ਉਸ ਸਮੇਂ ਇਹਨਾਂ ਦੀ ਗਿਣਤੀ ਬਾਹਲੀ ਨਹੀਂ ਸੀ, ਪਰ ਇਹਨਾਂ ਦੀ ਪੁੰਗਰਨ ਸ਼ਕਤੀ ਪ੍ਰਬਲ ਸੀ। ਇਹਨਾਂ ਦੀ ਬਦਲੀ ਕਾਇਆ ਕਲਪ ਅਤੇ ਬਦਲੇ ਹੋਏ ਪ੍ਰਵਾਜ਼ ਨਾਲ ਇਨ੍ਹਾਂ ਨੇ ਆਪਣਾ ਪ੍ਰਭਾਵ ਛੱਡਿਆ। ਵਿਨਮੋਟ ਸਮਿਥ ਦਾ ਕਹਿਣਾ ਹੈ ਕਿ ਬਦੇਸ਼ੀ ਆਰੀਆ ਆਪਣੇ ਵੱਡੇਕਿਆਂ ਵਾਂਗ ਹੀ ਆਪਣੇ ਵਿੱਚ ਧਰਮ ਜੀਰਣ ਕਰਨ ਲੈਣ ਦੀ ਅਦਭੁੱਤ ਸ਼ਕਤੀ ਰੱਖਦੇ ਸਨ। ਕਈ ਥਾਈਂ ਇਨ੍ਹਾਂ ਨੂੰ ਸੰਕੀਰਣ ਅਤੇ ਵਿਸ਼ੇਸ਼ ਕਰਕੇ ਹਿੰਦੂ ਧਾਰਮਿਕ ਸੰਕਲਪ ਨਾਲ ਜੋੜਿਆ ਗਿਆ ਹੈ । ਸਾਡੇ ਪ੍ਰਾਚੀਨ ਸਹਿਤ ਵਿੱਚ ਤਾਂ ਹਿੰਦੂ ਸ਼ਬਦ ਆਉਂਦਾ ਹੀ ਨਹੀਂ । ਮੇਰੀ ਸਮਝ ਮੁਤਾਬਕ ਇਸ ਸ਼ਬਦ ਦਾ ਪਹਿਲੀ ਵਾਰੀ ਹਵਾਲਾ ਸਾਨੂੰ ਜੇ ਕਿਤੇ ਭਾਰਤੀ ਪੁਸਤਕ ਵਿੱਚ ਮਿਲਦਾ ਹੈ ਤਾਂ ਇਹ ਕੋਈ ਤਾਂਤਰਿਕ ਗ੍ਰੰਥ ਹੈ। ਉਸ ਵਿੱਚ ਲਿਖਿਆ ਹੈ ਹਿੰਦੂ ਇਕ ਜਾਤਿ ਹੈ ਨਾ ਕਿ ਕਿਸੇ ਵਿਸ਼ੇਸ਼ ਧਰਮ ਦੇ ਅਨਿਆਈ। ਇਹ ਸ਼ਬਦ ਦੀ ਵਰਤੋਂ ਉਦੋਂ ਤੇ ਫਿਰ ਹਜ਼ਾਰ ਸਾਲ ਬਾਅਦ ਜਾਂ ਵੱਧ ਸਮੇਂ ਪਿਛੋ ਜਿਹੜੇ ਲੋਕ ਸਿੰਧ ਦਰਿਆ ਦੇ ਦੂਜੇ ਪਾਸੇ ਵਸਦੇ ਸਨ, ਇਹ ਸ਼ਬਦ ਸਿੰਧ ਤੋਂ ਵਿਗੜਕੇ ਹਿੰਦ ਅਤੇ ਹਿੰਦ ਤੋਂ ਹਿੰਦੂ । ਇਸੇ ਤਰ੍ਹਾਂ ਇੰਡਜ਼ ਤੋਂ ਇੰਡੀਆ ਨਿਕਲੇ ਹਨ।
ਪ੍ਰਸਿੱਧ ਚੀਨੀ ਯਾਤਰੀ (ਆਈ.ਸਿੰਗ) ਜਿਹੜਾ ਅੱਠਵੀਂ ਸਦੀ ਵਿੱਚ ਭਾਰਤ ਆਇਆ ਨੇ ਆਪਣੇ ਸਫਨਾਮੇ ਵਿੱਚ ਲਿਖਿਆ ਹੈ, ਮੱਧ ਏਸ਼ੀਆ ‘ਚੋਂ ਆਏ ਕਬੀਲਿਆਂ ਨੂੰ ਲੋਕ ਹਿੰਦੂ ਸੱਦਦੇ ਸਨ, ਪਰ ਉਹ ਨਾਲ ਹੀ ਲਿਖਦਾ। ਹੈ ਕਿ ਇਹ ਇਨ੍ਹਾਂ ਦਾ ਆਮ ਨਾਅ ਨਹੀਂ ਸੀ । ਇਨ੍ਹਾਂ ਲਈ ਸਭ ਤੋਂ ਵੱਧ ਢੁੱਕਦਾ ਨਾਂਅ ਸੀ ਆਰੀਆ। ਵਾਸਤਵ ਵਿੱਚ ਇਸ ਦੇ ਅਰਥ ਸਭ ਨੂੰ ਇਕੱਠਿਆਂ ਜੋੜਨਾ ਹੈ। ਆਰੀਆ ਵਿੱਚ ਬਹੁਤ ਸਾਰੇ ਗੋਤ ਆਉਂਦੇ ਹਨ, ਜਿਵੇਂ ਵੇਦਿਕ ਅਤੇ ਅਵੇਦਿਕ ਕਾਲ ਦੇ ਲੋਕ (ਜਿੰਨਾ ਦਾ ਮੁਢ ਭਾਰਤ ਵਿੱਚ ਬੱਝਾ)
ਇਨ੍ਹਾਂ ਜਾਤੀਆਂ ਦਾ ਸਮਾਜਿਕ ਰੂਪ ਜੀਵਨ ਆਪਣੇ ਨੇਤਾਵਾਂ ਦੇ ਗ੍ਰਹਿਸਤੀ ਜੀਵਨ ਵਿੱਚ ਹੀ ਕੇਂਦਰ ਸੀ, ਉਹ ਵਿਸ਼ਾਲ ਭਵਨ ਜਿਥੇ, ਇਨ੍ਹਾਂ ਦੇ ਆਗੂ ਸਥਾਈ ਰੂਪ ਵਿੱਚ ਰਹਿੰਦੇ ਸਨ, ਉਹ ਹੀ ਇਨ੍ਹਾਂ ਦੀਆਂ ਰਾਜਧਾਨੀਆਂ ਸਨ, ਇਸ ਤੋਂ ਛੁੱਟ ਡੰਗਰਾਂ ਦੇ ਰਹਿਣ ਤੇ ਖੇਤੀਬਾੜੀ ਦੇ ਕੰਮ ਲਈ ਛੋਟੀਆਂ- ਛੋਟੀਆਂ ਇਮਾਰਤਾਂ ਸਨ। ਨੀਲ ਨਦੀ ਦੀ ਇਸ ਮਹਾਨ ਸੱਭਿਆਤਾ ਨੇ ਮੱਧ ਏਸ਼ੀਆ ਦੇ ਪੱਛਮੀ ਹਿੱਸਿਆ ਵਿੱਚ ਦਿਨੋ-ਦਿਨ ਬੜੀ ਤਰੱਕੀ ਕੀਤੀ, ਇਥੋਂ ਦੀਆਂ ਮੂਲ ਜਾਤੀਆਂ ਨੂੰ ਇਨ੍ਹਾਂ ਨੇ ਦਬਾਇਆ। ਕਈ ਮੂਲ ਜਾਤੀਆਂ ਨੂੰ ਨਸ਼ਟ ਕਰ ਦਿੱਤਾ ਜਾ ਆਪਣੇ ਅਧੀਨ ਕਰ ਲਿਆ। ਇਸ ਤਰ੍ਹਾਂ ਇਨ੍ਹਾਂ ਆਰੀਆ ਕੌਮਾਂ ਨੇ ਆਪਣੀ ਬਲ ਸ਼ਕਤੀ ਨਾਲ ਇਥੋਂ ਦੀ ਪ੍ਰਾਚੀਨ ਸਭਿਆਤਾ ਨੂੰ ਦੱਬ ਲਿਆ ਯੁੱਧ ਵਿੱਚ ਆਰੀਆ ਜਾਤੀਆਂ ਹਰ ਜਗ੍ਹਾ ਹੀ ਵਿਜਈ ਹੋਈਆਂ, ਪਰ ਇਨ੍ਹਾਂ ਆਪੋਜਿਟ ਸ਼੍ਰੇਣੀਆਂ ਦੇ ਵਿਚਾਰਾਂ ਅਤੇ ਕੰਮ ਕਾਜ ਕਰਨ ਦੇ ਢੰਗਾਂ ਵਿੱਚ ਸਾਲਾਂ ਤੱਕ ਪ੍ਰਸਪਰ ਟੱਕਰ ਹੁੰਦੀ ਰਹੀ। ਇਹ ਜਦੋ-ਜਹਿਦ ਅੱਜ ਵੀ ਜਾਰੀ ਹੈ ।
ਮੁਕਦੀ ਗੱਲ ਹੈ ਇਹ ਦੇਸ਼ ਦੀ ਵਸੋਂ ਪ੍ਰਾਤਨੀ ਹੋਣ ਕਾਰਨ ਤੇ ਅੱਗ ਜਨਮਿਆਂ ਆਰੀਆ ਦੇਵਤਿਆਂ ਦਾ ਵਸਾਇਆ ਹੋਣ ਕਰਕੇ ਇਸ ਨੂੰ ਦੇਵ ਨਿਰਮਤ ਆਖਿਆ ਗਿਆ। ਜੋ ਚੀਨ, ਯੂਨਾਨ, ਮਿਸਰ, ਬੇਕਸਤਾਨ, ਬਲਖ ਆਦਿ ਦੇਸ਼ਾਂ ਦਾ ਵਿਦਿਆ ਗੁਰੂ ਹੋਣ ਕਰਕੇ ਇਹ ਦੀ ਆਰੀਆ ਕੌਮ (ਵਿਦਿਆ ਗੁਰੂ) ਕਹਾਉਂਦੀ ਹੈ। ਇਹ ਪਵਿੱਤਰ ਕੌਮ ਭਗਤੀ ਵਿੱਚ ਨਿਪੁੰਨ, ਪ੍ਰਕਿਰਤੀ ਦੇਵੀ ਦੀ ਸ਼ਕਤੀ ਵਿੱਚ ਭਰੋਸਾ ਰੱਖਕੇ ਇਸ ਨੇ ਆਪਣੀ ਸਫਲਤਾ ਦਾ ਪਸਾਰ ਕੀਤਾ। ਇਸ ਨੇ ਪ੍ਰਾਚੀਨ ਕਾਲ ਤੋਂ ਚਲੀ ਆਉਂਦੀ ਰਾਜ ਪ੍ਰਥਾ ਦੀ ਰੱਖਿਆ ਲਈ ਚੱਪਾ-ਚੱਪਾ ਥਾਂ ਤੇ ਆਪਣਾ ਖੂਨ ਡੋਲਿਆ। ਇਸ ਨੇ ਅਨੇਕਾਂ ਸੱਦੀਆਂ ਯੁੱਧ ਕਰਕੇ ਨਰਬਲੀ) ਦੀਆਂ ਯਾਜਕ ਜਾਤੀਆਂ ਨੂੰ ਦੇਸ਼ ਨਿਕਾਲਾ ਦਿੱਤਾ।
ਅਤੀਤ ਦੇ ਇਸ ਧੁੰਦਲੇ ਆਰੰਭ ਨੂੰ ਨਵਜੀਵਨ ਪ੍ਰਮੁੱਖ ਹੱਦ ਨੇ ਸਾਂਭ ਲਿਆ। ਇਕ ਗੋਰਵਮਈ ਵਿਕਸਤ ਸਭਿਅਤਾ ਇਸ ਨਿਰੰਤਰ ਜੰਗ, ਯੁੱਧਾਂ ਤੋਂ ਨਿਕਲੀ ਦੇਵ-ਦੈਂਤ ਯੁੱਧ ਪਿਛੋਂ ਚੰਦਰ ਬੰਸ ਨੇ ਕੰਧਾਰ ਦੇਸ਼ ਨੂੰ ਵਸਾਕੇ ਉਸ ਉੱਤੇ ਰਾਜਧਾਨੀ ਕਾਇਮ ਕੀਤੀ, ਜਿਸ ਵਿਚੋਂ ਦਿਵੇਦਾਸ ਨਾਮੀ ਵੱਡ ਪ੍ਰਤਾਪੀ ਰਾਜਾ ਹੋਇਆ । ਉਸ ਪਿਛੋਂ ਉਸ ਦਾ ਪੁੱਤਰ ਸਦਾਸ ਲਹੌਰ ਦਾ ਰਾਜਾ ਬਣਿਆ। ਚੰਦਰ ਬੰਸੀ ਪ੍ਰਤਾਪੀ ਰਾਜਾ ਪਰੁਤਵਾ ਦੇ ਪੋਤੇ ਨਾਹੁਸ ਨੇ ਕੰਧਾਰ ਨੂੰ ਸਭ ਤੋਂ ਪਹਿਲਾਂ ਰਾਸ਼ਟਰੀ ਨਿਯਮਾਂ ਅਨੁਸਾਰ ਆਪਣੇ ਅਧਿਕਾਰ ਵਿੱਚ ਕੀਤਾ। ਇਸ ਨੇ ਸਭ ਤੋਂ ਪਹਿਲਾਂ ਨੈਮਿਸ਼ ਲਾਗੇ ਨਗਰ ਵਸਾ ਕੇ ਆਪਣੀ ਰਾਜਧਾਨੀ ਸਥਾਪਿਤ ਕੀਤੀ। ਏਸੇ ਨੈਮਿਸ ਰਾਜੇ ਦਾ ਪੋਤਾ ਯਦੂਸੀ ਜੋ ਯਾਦਵਾਂ ਦਾ ਵੱਡਾ ਹੋਇਆ। ਇਹ ਸਮਾਂ 7000 ਹਜ਼ਾਰ ਵਰਸ਼ ਦੇ ਨੇੜੇ ਤੇੜੇ ਦਾ ਹੈ। ਇਸ ਸਮੇਂ ਹੀ ਕੁਰੂ ਰਾਜ ਸਥਾਪਿਤ ਹੋਏ । ਯਾਦਵਾਂ ਦੀ ਸਾਖਾ ਨੇ ਮੱਥਰਾ ਵਿੱਚ ਵੀ ਇਸੇ ਸਮੇਂ ਰਾਜ ਕੀਤਾ। ਜਿੰਨਾਂ ਵਿੱਚੋਂ ਕ੍ਰਿਸ਼ਨ ਜੀ ਹੋਏ ਹਨ। ਇਹਨਾਂ ਯਾਦਵਾਂ ਬੁੰਦੇਲਖੰਡ, ਮੱਧ ਪ੍ਰਦੇਸ਼, ਦੇਵਗਿਰੀ, ਮਦੁਰਾ, (ਮਥਰਾ) ਆਦਿ ਨਗਰ ਵਸਤੋਂ, ਕੋਰੋ ਇਕ ਮੰਡਲ ਪ੍ਰਦੇਸ਼ ਤਿਆਰ ਕੀਤਾ।
ਇਸ ਤੋਂ ਛੁਟ ਪੰਚਨਦ, ਤਕਸ਼ਿਲਾ, ਕੰਧਾਰ ਤੇ ਹਿਰਾਂਤ ਤੋਂ ਲੈ ਕੇ ਗੰਗਾ ਤੱਕ ‘ਤੇ ਹਿਮਾਲੇ ਤੋਂ ਵਿਦਿਆਂਚਲ ਤੱਕ ਚੰਦਰ ਬੰਸੀਆਂ ਦਾ ਰਾਜ ਸੀ। ਚੰਦਰ ਬੰਸੀਆਂ ਨੇ ਆਪਣੇ ਰਾਜ ‘ਚ ਕੁਰੂ, ਪੰਚਾਲੂ ਯਾਦਵ ਤੇ ਹੈਹਬ ਬੰਸਾ ਨੂੰ ਪੈਦਾ ਕੀਤਾ। ਚੰਦਰ ਬੰਸ ਵਿੱਚ ਪੂਰਬਕੋਤ ਪ੍ਰਕਾਰ ਦੇ ਵੇਦਿਕ ਸਮੇਂ ਵਿੱਚ ਬੜੇ ਰਾਜੇ ਹੋਏ ਹਨ, ਏਸ ਲੰਮੇ ਤੇ ਪੁਰਾਤਨ ਹੋਣ ਵਾਲੇ ਸਖਸ਼ੀ ਰਾਜ ਦੀ ਰੂਪ ਰੇਖਾ ਅਤੇ ਬੰਸਾਵਲੀਨਾਮਾ। ਇਸ ਪ੍ਰਕਾਰ ਹੈ। ਬਰਮਾ ਦਾ ਅੱਤੀ ਉਸ ਦਾ ਚੰਦਰ ਮਾ ਜਿਸ ਦੇ ਨਾਂਅ ਤੇ ਚੰਦਰ ਬੰਸ ਚਾਲੂ ਹੋਈ, ਚੰਦਰਮਾ ਦਾ ਬੁੱਧ ਹੋਇਆ ਉਸ ਦਾ ਪੁਰੂਰਵਾ ਉਸ ਦਾ ਆਯੂ ਹੋਇਆ ਉਸ ਦਾ ਨਹੁਸ ਉਸ ਦਾ ਅਯਾਤੀ ਉਸ ਦੇ ਯਦੂ ਹੋਇਆ।
ਯਦੂ ਦੀ ਬੰਸ ਵਿਚੋਂ 2 ਵੱਡੀਆਂ ਸਾਖਾਂ ਹੋਈਆਂ ਪਹਿਲੀ ਯਾਦਵ ਜਿੰਨਾ ਦੀ ਗਿਣਤੀ ਛਪੰਜਾ ਕਰੋੜ ਆਖੀ ਜਾਂਦੀ ਹੈ, ਇਸ ਯਾਦਵ ਬੰਸ ਵਿੱਚੋਂ ਸਿੱਧੂ ਬਰਾੜਾ ਦੇ ਬਜੁਰਗ ਕ੍ਰਿਸ਼ਨ ਚੰਦਰ ਹੋਏ ਹਨ, ਜੋ ਮਸ਼ਹੂਰ ਰਾਜ, ਜੋਗੀ, ਨੀਤੀਵਾਨ ਸੋਲਾਂ ਕਲਾਂ ਸੰਪੂਰਨ ਹੋਏ ਹਨ, ਕ੍ਰਿਸ਼ਨ ਚੰਦਰ ਮਾਨਸਿਕ ਰੁਚੀਆਂ ਪੂਰੀਆਂ ਕਰਨ ਵਾਲੇ ਤੇ ਮਹਾਂ ਵਿਗਿਆਨੀ ਵੀ ਸਨ। ਇਨ੍ਹਾਂ ਮਥਰਾ ਬਿੰਦਰ ਬਨ, ਵਿੱਚ ਬੜੀ ਆ ਰਾਸਾਂ ਪਾਈਆਂ, ਮਨ ਆਈਆਂ ਲੀਲਾ ਕੀਤੀਆਂ । ਇਨ੍ਹਾਂ ਨੇ ਮਹਾਭਾਰਤ ਦੇ ਯੁਧ ਵਿੱਚ ਅਰਜਨ ਨੂੰ ਰਾਜਨੀਤਕ ਗਿਆਨ ਦਿੱਤਾ ਸੀ, ਉਹ ਲੜਨ ਲਈ ਤਿਆਰ ਹੋਇਆ । ਕ੍ਰਿਸ਼ਨ ਦੀ ਮਨੋਭਾਵਨਾ ਅਨੁਸਾਰ ਮਨੁੱਖ ਦੀਆਂ ਬੁਨਿਆਦੀ ਖਾਹਸ਼ਾਂ ਪੂਰੀਆਂ ਹੋਣੀਆਂ ਚਾਹੀਦੀਆਂ ਹਨ, ਏਸੇ ਅਸੂਲ ਅਨੁਸਾਰ ਕ੍ਰਿਸ਼ਨ ਦੇ ਜ਼ਮਾਨੇ ਵਿੱਚ ਰੰਗ ਰਲੀਆਂ ਮਨਾਉਣ ਦੀ ਖੁੱਲ੍ਹ ਸੀ। ਮਰਦ ਤੀਵੀਆਂ ਰਲ ਮਿਲ ਕੇ ਰਾਸ ਪਾਉਂਦੇ ਸਨ, ਕਹਿੰਦੇ ਸਨ ਪਰਦੇ ਦਾ ਨਾਮੋ ਨਿਸ਼ਾਨ ਨਹੀਂ ਸੀ। ਆਦਿ ਗ੍ਰੰਥ ‘ਚ ਅੰਕਿਤ ਹੈ-
ਜੱਜ ਦੇ ਜੋਰ ਛਲੀ ਚੰਦਰਾਂਵਲੀ, ਕਾਨ ਕ੍ਰਿਸ਼ਨ ਯਾਦਵ ਭਇਆ॥
ਪਾਰ ਜਾਤ ਗੋਪੀ ਲੈ ਆਇਆ, ਬਿੰਦਰਾ ਬਨ ਮੇਂ ਰੰਗ ਕੀਆ।
ਰਿਸ਼ਤੇ ਨਾਤੇ ਦਾ ਰਿਵਾਜ਼ ਖੁੱਲ੍ਹਾ ਡੁੱਲਾ ਸੀ, ਆਪਣੇ ਦੇ ਹੀ ਕਬੀਲੇ ਵਿੱਚ ਖੁੱਲ੍ਹੇ ਰਿਸ਼ਤੇ ਨਾਤੇ ਹੁੰਦੇ ਸਨ। ਉਸ ਸਮੇਂ ਯਾਨੀ ਯਾਦਵ ਬੰਸ਼ ਵਿੱਚ ਮਾਮੇ ਦੀ ਧੀਅ ਨਾਲ ਖਾਸ ਵਿਆਹ ਹੁੰਦਾ ਸੀ। ਕਿਸ਼ਨ ਚੰਦਰ ਆਪਣੇ ਸਕੇ ਚਾਚੇ ਸੱਤਰਾ ਜੱਤੀ ਦੇ ਘਰ ਵਿਆਹੇ ਹੋਏ ਸਨ। ਕ੍ਰਿਸ਼ਨ ਚੰਦਰ ਦੇ ਪੁੱਤਰ ਪ੍ਰਦੁਮਣ ਆਪਣੇ ਸਕੇ ਮਾਮੇ ਰੁਕਮੀਏ ਦੇ ਘਰ ਵਿਆਹੇ ਹੋਏ ਸਨ ਅਤੇ ਪ੍ਰਦੂਮਣ ਦਾ ਲੜਕਾ ਵਜਰ ਵੀ ਆਪਣੇ ਮਾਮੇ ਦੀ ਧੀਅ ਨਾਲ ਵਿਆਹਿਆ ਹੋਇਆ ਸੀ। ਉਗਰ ਸੈਨ, ਕੰਸ, ਸਤਰਾ ਜਿਤ, ਵਾਸਦੇਵ ਸਿਸ਼ਪਾਲ ਸਾਰੇ ਯਾਦਵ, ਯਾਦਵਾਂ ਦੇ ਘਰੀਂ ਹੀ ਵਿਆਹੇ ਹੋਏ ਸਨ, ਇਹ ਤਰੀਖ ਆਇਨਾ ਬਰਾੜ ਬੰਸ ਸਫਾ 376 ਅਨੁਸਾਰ ਹੈ।
ਕ੍ਰਿਸ਼ਨ ਚੰਦਰ ਦੀ ਬੰਸ ਦੀ ਭਿੰਨ-ਭਿੰਨ ਵਸੋਂ ਦਾ ਜਿਕਰ
ਕ੍ਰਿਸ਼ਨ ਦੇ ਮਗਰੋਂ ਇਹਨਾਂ ਦੀ ਔਲਾਦ ਦੁਆਰਕਾ ਤੇ ਮੱਥਰਾ ਵਿੱਚ ਰਾਜ ਕਰਦੀ ਰਹੀ। ਤਕਰੀਬਨ 2500 ਬਰਸ ਪਹਿਲਾ ਨੰਦ ਬੰਸ ਚੋਂ ਜਿਸ ਦਾ ਪਟਨੇ ਵਿੱਚ ਨੰਦੀ ਰਾਜਾ ਹੋਇਆ, ਕ੍ਰਿਸ਼ਨ ਬੰਸ ਤੇ ਨੰਦੀ ਵਿੱਚ ਯੁੱਧ ਹੋਇਆ ਜਿਸ ਵਿੱਚ ਕ੍ਰਿਸ਼ਨ ਬੰਸ ਨੂੰ ਹਾਰ ਹੋਈ ਤੇ ਇਸ ਨੂੰ ਦਵਾਰਕਾ, ਮਥਰਾ ਚੋਂ ਕੱਢ ਦਿੱਤਾ ਗਿਆ। ਦੁਆਰਕਾ, ਮਥਰਾ ਤੋਂ ਨਿਕਲ ਕੇ ਕ੍ਰਿਸ਼ਨ ਬੰਸ ਦੋ ਥਾਈਂ ਵੰਡੀ ਗਈ।
ਇੱਕ ਹਿੱਸਾ ਯੁੱਧ ਪਿਛੋਂ ਪੰਜਾਬ ਦੇ ਬਲੋਚਿਸਤਾਨ ਦੇ ਰਸਤੇ ਚੱਲ ਕੇ ਚਤਰਾਲ ਵਿਚ ਦੀ ਖੁਰਾਸਾਨ ਵਿੱਚ ਜਾ ਵੱਸਿਆ ਜਿਸ ਨੇ ਮਾਲਾਕੰਦ ਪਾਸ ਆਪਣੇ ਵਡੇਰੇ ਦੇ ਨਾਂ ‘ਤੇ ਵਿਰਾਟ ਨਗਰ ਵਸਾਇਆ। ਇਹਨਾਂ ਦੀ ਸੰਤਾਨ ਪਾਰਥੀ ਲੋਕ ਹਨ, ਇਨ੍ਹਾਂ ‘ਚੋਂ ਹੀ ਇੱਕ ਦਲ ਅਰਜਨ ਟਾਇਨਾ ਵਿੱਚ ਜਾ ਵਸਿਆ, ਜਿਨ੍ਹ ਨੂੰ ਰੈੱਡ ਇੰਡੀਅਨ ਆਖਦੇ ਹਨ, ਇਨ੍ਹਾਂ ਦੀ ਸੰਖਿਆ ਤਕਰੀਬਨ 5 ਲੱਖ ਦੇ ਕਰੀਬ ਹੈ। ਇਨ੍ਹਾਂ ‘ਚੋਂ ਹੀ ਮਸੀਗਨ ਉਤਰੀ ਅਮਰੀਕਾ ਵਿੱਚ ਜਾ ਵੱਸਿਆ ਜੋ ਮੈਕਸੀਅਨ ਲੋਕਾਂ ਦਾ ਵੱਡਕਾ ਹੋਇਆ। ਇਨ੍ਹਾਂ ਦੇ ਧਰਮ ਸਭਿਅਤਾ ਅੱਜ ਤੱਕ ਭਾਰਤੀਆਂ ਨਾਲ ਮੇਲ ਖਾਂਦੇ ਹਨ ਅਤੇ ਦੂਜੇ ਹਿੱਸੇ ਨੇ ਦੱਖਣ ਵਿੱਚ ਦੇਵਗਿਰੀ ਮਸੂਰ ਆਦਿ ਰਿਆਸਤਾਂ ਕਾਇਮ ਕੀਤੀਆਂ। 1 ਅਫਗਾਨਿਸਤਾਨ ‘ਚ ਕ੍ਰਿਸ਼ਨ ਬੰਸ ਰਾਜੇ ਗੰਧਾਰ ਦੇਵ ਨੇ ਕੰਧਾਰ ਨਗਰ ਦੀ ਬੁਨਿਆਦ ਰੱਖੀ ਉਸ ਤੇ ਬਾਅਦ ਕ੍ਰਿਸ਼ਨ ਬੰਸੀਆਂ ਨੇ ਅਫਗਾਨਿਸਤਾਨ ‘ਚ ਰਾਜ ਕੀਤਾ।
ਕ੍ਰਿਸ਼ਨ ਤੋਂ ਬਾਅਦ ਜਾਹਵ ਹੋਇਆ,ਉਸ ਤੋਂ ਬਾਅਦ ਇਸ ਬੰਸ ਵਿੱਚੋਂ ਗਜ ਨਾਮੀ ਬੜਾ ਤਾਕਤ ਵਾਲਾ ਰਾਜਾ ਹੋਇਆ, ਇਸ ਨੇ ਆਪਣੇ ਨਾਮ ਉੱਪਰ ਗਜਨੀ ਨਗਰ ਆਬਾਦ ਕਰਕੇ ਅਫਗਾਨਿਸਤਾਨ, ਤੁਰਕਸਤਾਨ ਦੇ ਰਾਜਿਆਂ ਨੂੰ ਹਾਰ ਦੇ ਕੇ ਫਤਹਿ ਦਾ ਡੰਕਾ ਵਜਾਇਆ । ਇਸ ਤੋਂ ਬਾਅਦ ਕਸ਼ਮੀਰ ਤੇ ਚੜ੍ਹਾਈ ਕੀਤੀ। ਕਸ਼ਮੀਰ ਦੇ ਰਾਜੇ ਗਿਉਡਿਲ ਨੇ ਆਪਣੀ ਲੜਕੀ ਦਾ ਡੋਲਾ ਦੇ ਰਾਜੇ ਗਜ ਨਾਲ ਸਲਾਹ ਕਰ ਲਈ । ਇਸ ਕਸ਼ਮੀਰਨ ਰਾਣੀ ਦੇ ਪੇਟੋਂ ਗਜ . ਰਾਜ ਦੇ ਘਰ ਸਲਵਾਹਨ ਨਾਮੀ ਪੁੱਤਰ ਪੈਦਾ ਹੋਇਆ, ਇਸ ਤੋਂ ਪਿਛੋਂ ਗਜ ਦੀ ਫੇਰ ਖੁਰਾਸਾਨ ਦੇ ਬਾਦਸ਼ਾਹ ਨਾਲ ਭਿਆਨਕ ਲੜਾਈ ਹੋਈ । ਇਸ ਲੜਾਈ ਵਿੱਚ ਗਜ ਬਹਾਦਰੀ ਨਾਲ ਲੜਦਾ ਮਾਰਿਆ ਗਿਆ।
ਜਦ ਸਲਵਾਹਨ ਦਾ ਪਿਤਾ ਚਲਾਣਾ ਕਰ ਗਿਆ ਤਾਂ ਇਹ 15 ਵਰਸ਼ ਦੀ ਉਮਰ ਵਿੱਚ ਰਾਜ ਗੱਦੀ ‘ਤੇ ਬੈਠ ਕੇ ਗੁਜਰਾਤ ਵਿੱਚ ਸਬ ਪੁਰ ਦਾ ਰਾਜਾ ਬਣਿਆ। ਸਬਪੁਰ ਨਰਬਦਾ ਨਦੀ ਦੇ ਪੂਰਬ ਵਾਲੇ ਪਾਸੇ ਹੈ । ਪੱਛਮ ਵਾਲੇ ਪਾਸੇ ਰਾਜਾ ਬਿਕਰਮਾਜੀਤ ਦਾ ਰਾਜ ਸੀ । ਇਕ ਵਾਰ ਰਾਜਾ ਬਿਕ੍ਰਮਾ ਜੀਤ ਦੇ ਵਜੀਰ ਹੰਸਰਾਜ ਬ੍ਰਾਹਮਣ ਨੇ ਨਰਬਦਾ ਨਦੀ ਨੂੰ ਟੱਪ ਕੇ ਰਾਜਾ ਸਲਵਾਨ ਦੇ ਮੁਲਕ ਵਿੱਚ ਹੱਥ ਵਧਾਉਣਾ ਸ਼ੁਰੂ ਕੀਤਾ। ਭਾਵੇਂ ਰਾਜਾ ਸਲਵਾਨ ਬਿਕਰਮਾਜੀਤ ਤੋਂ ਛੋਟੇ ਮੁਲਕ ਦਾ ਬਾਦਸ਼ਾਹ ਸੀ, ਪਰ ਜਿੱਤ ਹਮੇਸ਼ਾਂ ਨੀਤੀਵਾਨ ਰਾਜਿਆਂ ਦੀ ਹੁੰਦੀ ਹੈ। ਰਾਜਾ ਸਲਵਾਨ ਨੇ ਰਾਜਾ ਬਿਕਰਮਾਜੀਤ ਨੂੰ ਆਪਣੇ ਮੇਵੜੇ ਹੱਥ ਲਿਖ ਕੇ ਭੇਜਿਆ ਤੁਸੀਂ ਨੀਤੀਵਾਨ ਬਜ਼ੁਰਗ ਸ਼ੁਧ ਆਚਰਨ ਨਿਆਕਾਰੀ ਹੋ ਅਸੀਂ ਤੁਹਾਡੇ ਨਾਲ ਲੜਾਈ ਨਹੀਂ ਕਰਨਾ ਚਾਹੁੰਦੇ। ਆਪਣੇ ਵਜੀਰ ਨੂੰ ਸਾਡੇ ਇਲਾਕੇ . ਵਿੱਚ ਸੱਦ ਲਓ। ਪਰ ਬ੍ਰਾਹਮਣ ਵਜੀਰ ਦੀ ਸ਼ਰਾਰਤ ਨਾਲ ਇਹ ਮਾਮਲਾ ਜਿਤਿਆ ਨਾ ਗਿਆ। ਅੰਤ ਸੰਮਤ 135 ਈਸਵੀ ਨੂੰ ਸਾਭਾ ਕੌਮ ਨੇ ਸਬਪੁਰ (ਗੁਜਰਾਤ) ਤੇ ਚੜ੍ਹਾਈ ਕਰ ਦਿੱਤੀ। ਰਾਜੇ ਸਲਵਾਹਨ ਦੀ ਪਤਨੀ ਰਾਣੀ ਇੱਛਰਾ ਮਤੀ ਬੜੀ ਪਤੀਵਰਤਾ ਤੇ ਈਸ਼ਵਰ ਦੀ ਭਗਤ ਸੀ, ਜਦ ਤੱਕ ਲੜਾਈ। ਹੁੰਦੀ ਰਹੀ ਰਾਣੀ ਈਸ਼ਵਰ ਦੀ ਭਗਤੀ ‘ਚ ਅੰਤਰ ਧਿਆਨ ਰਹੀ, ਜਿਸ ਸਦਕਾ ਰਾਜੇ ਸਲਵਾਨ ਦੀ ਜਿੱਤ ਹੋਈ । ਰਾਜੇ ਸਲਵਾਨ ਨੇ ਇਸ ਜਿੱਤ ਦੀ ਖੁਸ਼ੀ ਵਿੱਚ ਰਾਣੀ ਦੇ ਨਾਮ ਤੇ ਸਾਕਾ ਜਾਰੀ ਕੀਤਾ, ਜੋ ਹੁਣ 1818 ਲਿਖਿਆ ਜਾਂਦਾ ਹੈ।
ਰਾਜਾ ਸਾਲਿਬਾਹਨ ਦੇ ਸੋਲਾਂ ਪੁੱਤਰ
ਪੰਜਵੀਂ ਸਦੀ ਈਸਵੀ ਵਿੱਚ ਰਾਜੇ ਗਜ ਰਾਜ ਯਾਦਵ ਨੇ ਗਜਨੀ ਬੰਨੀ। ਛੇਵੀਂ ਸਦੀ ਦੇ ਆਰੰਭ ਵਿੱਚ ਜਦੋਂ ਭਾਰਤ ਵਿੱਚੋਂ ਹੂੰਨ ਰਾਜ ਖਤਮ ਹੋਇਆ। ਖੁਰਾਸਾਨੀਆਂ ਨੇ ਗਜਨੀ ਉੱਪਰ ਹਮਲੇ ਕਰਨੇ ਆਰੰਭ ਦਿੱਤੇ ਤਾਂ ਸਾਲਿਬਹਾਨ ਨੇ ਗਜਨੀ ਛੱਡ ਕੇ ਆਪਣੇ ਪਰਿਵਾਰ ਅਤੇ ਜਾਤਿ ਸਣੇ ਸਿਆਲਕੋਟ ਨੂੰ ਆ ਮੱਲਿਆ। ਮੇਹਰਗੁਲ ਦੀ ਜਾਤਿ ਹੂਨ ਇਹਨਾਂ ਦੇ ਅਧੀਨ ਹੋ ਕੇ ਵੱਸਣ ਲੱਗੀ। ਇਹ ਘਟਨਾ 520 ਈਸਵੀ ਦੀ ਹੈ। ਰਾਜੇ ਸਾਲਿਬਾਹਨ ਦੇ 16 ਪੁੱਤਰ ਸਨ। ਸਭ ਨਾਲੋਂ ਵੱਡਾ ਸਹਿਜ਼ਾਦਾ ਪੂਰਨ ਸੀ। ਇਸ ਨੇ ਜੰਮਦੇ ਨੇ ਹੀ ਕਈ ਸਾਲ ਭੋਰੇ ਵਿੱਚ ਕੱਟੇ ਸਨ । ਜਦ ਪੂਰਨ ਜਵਾਨ ਹੋਇਆ ਤਾਂ ਇਸ ਦੀ ਮਤਰੇਈ ਮਾਂ ਲੂਣਾਂ ਨੇ ਜਬਰ-ਜਨਾਹ ਦਾ ਝੂਠਾ ਦੋਸ਼ ਲਾ ਦਿੱਤਾ ਸੀ। ਰਾਜੇ ਸਲਵਾਨ ਨੇ ਲੂਣਾ ਆਖੇ ਲੱਗ ਕੇ ਪੂਰਨ ਨੂੰ ਕਤਲ ਕਰਨ ਦਾ ਹੁਕਮ ਦੇ ਦਿੱਤਾ ਸੀ। -ਪੂਰਨ ਕਤਲਗਾਹ ਵਿੱਚੋਂ ਖਿੱਦੂ ਨਾਮੀਂ ਜਲਾਦ ਦੀ ਮਿਹਰਬਾਨੀ ਨਾਲ ਬਚ ਕੇ ਉਸ ਜ਼ਮਾਨੇ ਦੇ ਮਸ਼ਹੂਰ ਮਹਾਤਮਾ ਗੌਰਖ ਨਾਥ ਦਾ ਚੇਲਾ ਬਣ ਗਿਆ ਸੀ। (ਇਹ ਗੌਰਖ ਨਾਥ ਮਸ਼ਹੂਰ ਅੋਲੀਆ ਸੰਤ ਹੋਇਆ। ਜਿਸ ਨੇ ਆਪਣੇ ਚੇਲਿਆਂ ਦੇ ਕੰਨਾਂ ਵਿੱਚ ਮੁੰਦਰਾਂ ਪਾ ਕੇ ਨਵਾਂ ਪੰਥ ਤੋਰਿਆ ਸੀ) ਪੂਰਨ ਨੇ ਕਈ ਸਾਲ ਗੌਰਖ ਨਾਥ ਦੇ ਟਿੱਲੋਂ ਵਿੱਚ ਭਗਤੀ ਕੀਤੀ ਤੇ ਭਗਤ ਦਾ ਪੱਦ ਪ੍ਰਾਪਤ ਕੀਤਾ। ਗੌਰਖ ਨਾਥ ਦੇ ਕਹੇ ਸਿਆਲਕੋਟ ਪਹੁੰਚਕੇ ਮਾਤਾ ਪਿਤਾ ਨੂੰ ਮਿਲਿਆ। ਇਸ ਦੇ ਸ਼ੁੱਧ ਆਚਰਣ ਦੇ ਕਿੱਸੇ ਸਾਰੇ ਪੰਜਾਬ ਵਿੱਚ ਮਸ਼ਹੂਰ ਹੋਏ।
ਮਹਾਰਾਜੇ ਸਲਵਾਨ ਤੋਂ ਮਗਰੋਂ ਉਸ ਦਾ ਦੂਜਾ ਪੁੱਤਰ ਰਾਜ ਕੁਮਾਰ ਰਸਾਲੂ ਮਹਾਰਾਜਾ ਬਣਿਆ। ਮਹਾਰਾਜਾ ਬਣਨ ਸਾਰ ਇਸ ਨੇ ਕਈ ਮੁਲਕ ਫਤਹਿ ਕੀਤੇ । ਰਿਸਾਲੂ ਨੇ ਭਾਦਸੋ (ਨਾਭਾ ਰਾਜ) ਵਿੱਚ ਬੰਨ੍ਹਿਆ। ਇਹ ਪਿੰਡ ਨਾਭਾ. ਤੋਂ ਅਮਲੋਹ ਵਾਲੀ ਸੜਕ ਤੇ ਗਿਆਰਾਂ ਮੀਲ ਦੀ ਵਿਥ ਤੇ ਹੈ। ਉਸ ਸਮੇਂ ਇੱਕ ਸਿਰਕੱਪ ਨਾਮ ਦੇ ਰਾਜਾ ਨੂੰ ਚੌਪੜ ਦੇ ਪਾਸੇ ਵਿਚੋਂ ਜਿੱਤ ਕੇ ਉਸ ਦੀ ਪੁੱਤਰੀ ਕੋਕਲਾ ਨੂੰ ਵਿਆਹ ਲਿਆਇਆ ਸੀ। ਕੋਕਲਾਂ ਹੋਡਲੇ (ਸੁਨਾਮ ਕੋਲ) ਰਾਜੇ ਸੰਕ ਬੰਸੀ ਦੀ ਪੁੱਤਰੀ ਸੀ । ਪੰਜਾਬ ਦੇ ਇਤਿਹਾਸ ਵਿੱਚ ਇਹ ਬਹੁਤ ਐਯਾਸ਼ ਰਾਜਾ ਹੋਇਆ ਹੈ। ਇਸ ਨੇ ਸੋਹਣੀਆਂ ਪਦਮਣੀਆਂ ਔਰਤਾਂ ਵਿਹਾਉਣ ਉੱਤੇ ਲੱਕ ਬੰਨਿਆ ਹੋਇਆ ਸੀ। ਇਸਨੇ ਸੰਗਲ ਦੀਪ ਆਦਿ ਦੂਰ-ਦੂਰ ਮੁਲਕਾਂ ਦੀਆਂ ਪਦਮਣੀਆਂ ਨਾਲ ਵਿਆਹ ਕਰਾਇਆ ਸੀ । ਤਰੀਖ ਆਈਨਾ ਬਰਾੜ ਬੰਸ ਵਿੱਚ ਲਿਖਿਆ ਹੈ ਕਿ ਮਹਾਰਾਜੇ ਰਸਾਲੂ ਨੇ ਮਹਾਰਾਜੇ ਭੋਜ ਦੀ ਸਹਿਜ਼ਾਦੀ ਨੂੰ ਪਸੰਦ ਕਰਕੇ ਦੂਜੀਆਂ ਰਾਣੀਆਂ ਨੂੰ ਆਜ਼ਾਦ ਕਰ ਦਿੱਤਾ ਸੀ। ਏਨੀਆਂ ਰਾਣੀਆਂ ਹੋਣ ਦੇ ਬਾਵਜੂਦ ਰਾਜੇ ਰਸਾਲੂ ਦੇ ਔਲਾਦ ਨਹੀਂ ਸੀ।
ਸ਼ਾਇਰ ਰਾਓ : ਜਿਸ ਨੇ ਸਰਹਿੰਦ ਬਸਾ ਕੇ ਆਪਣੀ ਰਾਜਧਾਨੀ ਬਣਾਈ।
ਸਰਾਓ ਗੋਤ ਦੇ ਜੱਟ ਏਸੇ ਦੀ ਸੰਤਾਨ ਸਨ । ਜੋ ਨਾਲੀ ਦੇ ਕੰਡੇ ਤੇ ਬਹੁਤ ਸਨ। ਕਹਿੰਦੇ ਹਨ ਫਿਰੋਜ਼ ਤੁਗਲਕ ਨੇ ਏਸ ਨਗਰ ਨੂੰ ਬਹੁਤ ਤਰੱਕੀ ਦਿੱਤੀ । ਅਕਬਰ ਦੇ ਸਮੇਂ ਵਿੱਚ 52 ਲੱਖ ਦੇ 32 ਪਰਗਣਿਆਂ ਦੀ ਸਰਕਾਰ ਬਣੀ। ਪੰਥ ਖਾਲਸੇ ਦੇ ਬਰਬਾਦ ਹੋਣ ਤੱਕ ਇਹ ਬਹੁਤ ਉੱਨਤੀ ਤੇ ਰਹੀ ਮੁਸਲਮਾਨ ਬਾਦਸ਼ਾਹ ਨੇ ਇਸ ਨੂੰ ਹਿੰਦੋਸਤਾਨ ਦਾ ਦਰਵਾਜਾ ਸਮਝ ਕੇ ਇਸ ਨੂੰ ਬਹੁਤ ਪ੍ਰਫੁੱਲਤ ਕੀਤਾ। ਕਹਿੰਦੇ ਹਨ ਕਿ ਇਹ ਨਗਰ 12 ਮੁਰੱਬਾ ਮੀਲ ਵਿੱਚ ਵਸਦਾ ਸੀ । ਇਹ ਮਾਲਵੇ ਦੀ ਰੂਪ ਰੇਖਾ ਬਣਾਉਣ ਦਾ ਪ੍ਰਤੀਕ ਹੈ।
ਜਗ ਸਵਾਈ : ਨੇ ਭਟਨੇਰ ਨੂੰ ਰੋਕ ਕੇ ਮਾਰਵਾੜ ਵਿੱਚ ਗੜ-ਗਜ਼ਨੀ ਵਸਾਈ।
ਮੂਲ ਰਾਜ : ਮੱਥਰਾ ਵਿੱਚ ਰਾਜ ਕੀਤਾ।
ਹੰਸ ਰਾਓ : ਨੇ ਆਪ ਹਾਸੀ ਬਸਾਕੇ ਉਸ ਨੂੰ ਆਪਣੀ ਰਾਜਧਾਨੀ
ਬਣਾਇਆ। ਝਨੇਰ ਨਗਰ ਜੋ ਮਲੇਰਕੋਟਲੇ ਵਿੱਚ ਪੈਂਦਾ ਹੈ, ਏਸੇ ਦਾ ਹੈ। ਝਨੇਰ ਮਲੇਰਕੋਟਲੇ ਤੋਂ 6 ਕੋਹ ਪੱਛਮ ਵੱਲ ਹੈ, ਇਹ ਛੇਵੀਂ ਸਦੀ ਵਿੱਚ ਆਰੰਭ ਹੋਇਆ। ਇਹ ਨਗਰ ਤਿੰਨ ਕੋਹਾਂ ਵਿੱਚ ਵਸਦਾ ਸੀ। ਇਥੇ ਗਰੇਵਾਲਾਂ ਦੀ ਵਸੋਂ ਹੈ। ਇਸ ਨੂੰ ਮਹਿਮੂਦ ਨੇ ਉਜਾੜ ਕੇ ਇਸ ਥਾਂ ਮਲਕਪੁਰ ਵਸਾ ਦਿੱਤਾ मी।
ਵਿਸ਼ੂ ਰਾਓ : ਇਸ ਨੇ ਜਲੰਧਰ ਤੇ ਤਿਹਾੜੇ ਨੂੰ ਅਬਾਦ ਕੀਤਾ। ਇਸੇ ਸ਼ਹਿਰ ਦੇ ਥੇਹ ਤੇ ਰਾਜੇ ਬਿਕਰਮਾ ਦਿੱਤ ਸਮੇਂ (ਤ੍ਰਿਗਰਤ) ਨਗਰ ਵੱਸਿਆ। ਉਸ ਦਾ ਨਾਉਂ ਇਲਾਕੇ ਤੇ ਜੋ ਤਿੰਨਾ ਪਾਸਿਆਂ ਤੋਂ ਇਕੋ ਜਿਹਾ ਸੀ, ਤਿਹਾੜਾ ਰੱਖਿਆ। ਗਿਆ । ਕਿਉਂਕਿ ਇਸ ਦੇ ਲਾਬੇ ਪੁਆਦ, ਜੰਗਲ, ਅਤੇ ਦੁਆਬਾ ਸੀ । ਇਥੋਂ ਪਾਂਡਵਾਂ ਦੇ ਗੁਪਤ ਰੂਪ ਵਿੱਚ ਕਹਿਣ ਸਮੇਂ ਦਾ ਤਾਲ ਵੀ ਮਿਲਿਆ ਹੈ, ਜੋ ਧਰਤੀ ਵਿੱਚ ਦੱਬਿਆ ਸੀ । ਜੋ ਗੁਰਦੁਆਰਾ ਬਾਉਲੀ ਸਾਹਿਬ (ਸੋਢੀਵਾਲ) ਤੋਂ ਇਕ ਮੀਲ ਵਿਥ ‘ਤੇ ਹੈ। ਜਿਸ ਦੀ ਇੱਟ ਬਹੁਤ ਵੱਡੀ ਹੈ, ਉੱਪਰ ਚੰਦਰਮਾਂ ਦਾ ਨਿਸ਼ਾਨ ਹੈ। ਇਸ ਨੂੰ ਅੱਜ ਕੱਲ੍ਹ ਕਿਰਾੜੀ ਵਾਲਾ ਥੇਹ ਆਖਿਆ ਜਾਂਦਾ ਹੈ ।
ਸ਼ਿਵਰਾਓ: ਸੂਸਕ ਤੇ ਪਰਗਣੇ ਦਾ ਮਾਲਕ ਬਣਿਆ । ਪਹਿਲੀ ਸਦੀ ਵਿੱਚ ਕੋਲ ਕੁੱਕਰਾ ਤੇ ਖਹਿਰਿਆ ਦੇ ਅੱਗੇ ਪਿੱਛੇ ਆਏ ਤੇ ਉਨ੍ਹਾਂ ਬਹਿਕ ਬਹਿਣੀ ਵਾਲ ਤੇ ਚੂਸਕ ਨਗਰ ਵਸਾਏ। ਚੂਸਕ ਹੂਨਾਂ ਦਾ ਪ੍ਰਧਾਨ ਨਗਰਸੀ ਹੂਨਾਂ ਨੇ ਇਸ ਨੂੰ ਪੰਜਵੀਂ ਸਦੀ ਵਿੱਚ ਬਰਬਾਦ ਕਰ ਦਿੱਤਾ ਸੀ। 12ਵੀਂ ਸਦੀ ਵਿੱਚ ਡੂਗਰ-ਜੱਟ ਇਥੇ ਆਬਾਦ ਹੋਏ ਉਨ੍ਹਾਂ ਆਪਣੇ ਗੋਤ ਦੇ ਨਾਉ ਤੇ ਇਥੇ ਅੰਬਰ- ਹਾਰ ਸ਼ਹਿਰ ਵਸਾਇਆ । 14ਵੀਂ ਸਦੀ ਵਿੱਚ ਮੰਜ ਰਾਜਪੂਤਾਂ ਫਿਰ ਉਜਾੜ ਦਿੱਤਾ । ਥੋੜ੍ਹੇ ਚਿਰ ਪਿਛੋਂ ਹੁਣ ਚੂਸਕ ਨਾਉਂ ਦਾ ਛੋਟਾ ਜਿਹਾ ਪਿੰਡ ਵਸਿਆ ਹੈ।
ਤੇਹਣ: ਨੇ ਸਾਲਵਾਨ ਪੂਰਾ (ਮੁਕਤਸਰ) ਕੋਲ ਬੰਨ ਕੇ ਆਪਣੀ ਰਾਜਧਾਨੀ ਬਣਾਈ। ਇਹ ਪੰਜ ਸੌ ਨੀਂਹ ਦੀ ਗੱਲ ਹੈ। ਇਸ ਦੀ ਸੰਤਾਨ ਸਾਂਗਓ, ਹੰਸਰਾਇ, ਸ਼ਿਵ ਰਾਇ, ਵਿਸਰਾਮ ਆਦਿ ਜੱਟਾ ਦੇ ਗੋਤ ਹਨ। ਇਹ 9ਵੀਂ ਸਦੀ ਵਿੱਚ ਬਗਦਾਦੀਆਂ ਨੇ ਬਰਬਾਦ ਕਰ ਦਿੱਤਾ ਸੀ। ਇਹ ਥੇਹ ਨਾਗੇ ਦੀ ਸਰਾਂ (ਗੁਰੂ ਅੰਗਦ ਦੇਵ ਜੀ ਦੇ ਜਨਮ ਅਸਥਾਨ ਦੇ ਪਾਸ ਹੈ)
ਛੀਨਾ ਰਾਓ : ਨੇ ਬਿਆਸ ਤੇ ਰਾਵੀ ਦਾ ਵਿਚਕਾਰਲਾ ਦੁਆਬਾ ਮੱਲਿਆ। ਇਥੇ ਰਾਂਵੀ ਤੇ ਬਿਆਸ ਦਾ ਸੰਗਮ ਸੀ ਇਸ ਕਰਕੇ ਦੁ+ਆਬਾ ਨਾਂ ਪੈ ਗਿਆ। ਯਾਨੀ ਦੋ ਪਾਣੀਆਂ ਦਾ ਮੇਲ।
ਪੂਰਬੀ ਰਾਓ : ਬਗਦਾਦੀ ਮੁਸਲਮਾਨਾਂ ਨੇ ਸਿਆਲਕੋਟ, ਸਾਂਗਲੇ ਦੀ ਬਾਰ ਵੀ ਇਨ੍ਹਾਂ ਤੋਂ ਖੋਹ ਲਈ। ਤਾਂ ਇਹ ਪਰਿਵਾਰ ਲੜਦਾ-ਭਿੜਦਾ ਰਾਵੀ ਤੋਂ ਉਰਾਂ ਆ ਕੇ (ਬੇਈਂ ਪੋਈ) ਗਰਾਮ ਬਣਾ ਕੇ ਬੈਠ ਗਿਆ। ਇਸ ਦਾ ਪੁੱਤਰ ਸਾਹਸੀ ਰਾਇ ਬੜਾ ਪ੍ਰਤਾਪੀ ਰਾਜ ਹੋਇਆ। ਇਸ ਦੀ ਸੰਤਾਨ ਵਿਚੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਹੋਏ ਹਨ। ਦੱਸਵੀਂ ਮਿਸਲ ਸ਼ੁੱਕਰਚਕੀਆਂ ਇਸ ਖਾਨ ਦੀ ਹੈ।
ਪੁੰਨੀ ਰਾਇ : ਸਿਆਲਕੋਟ ਵਿੱਚ ਰਾਜ ਕਰਦਾ ਸੀ। ਇਸ ਦਾ ਅਸਲ ਨਾਂਅ ਤਾਂ ਹੋਰ ਸੀ, ਪਰ ਆਪਣੇ ਭਾਈ ਪੂਰਨ ਭਗਤ (ਜੋ ਨਾਥਾਂ ਦਾ ਚੇਲਾਂ ਹੋ ਗਿਆ ਸੀ, ਉਸ ਦੇ ਨਾਂਅ ਨਾਲ ਆਪਣਾ ਨਾਂ ਰੱਖ ਕੇ ਉਸ ਦਾ ਪ੍ਰਤੀਨਿਧ ਅਖਵਾਉਂਦਾ ਸੀ, ਇਸ ਅਧੀਨ ਖਰਲ, ਚੀਮੀਆਂ, ਚੱਠਿਆਂ ਪਾਟ ਦਾ ਇਲਾਕਾ ਸੀ। ਸਾਹਸੀ, ਪੂਨੀਆ ਗੋਤ ਦੇ ਜੱਟ ਇਸ ਦੀ ਸੰਤਾਨ ਹਨ।
ਸਿਰਨਾਮ ਰਾਇ : ਜੰਮੂ ਕਸ਼ਮੀਰ ਦਾ ਇਲਾਕਾ ਮੱਲਿਆ, ਸਮਰਾਓਂ ਗੋਤ ਦੇ ਜੱਟ ਇਸ ਦੀ ਸੰਤਾਨ ਹਨ।
ਵੜਾਇਚ ਰਾਇ : ਇਸ ਨੇ ਆਂਧੀਆ ਗਰਾਮ ਵਸਾਇਆ ਤੇ ਪ੍ਰਲੋਕ ਸਿਧਾਰ ਗਿਆ । ਇਸ ਪਿਛੋਂ ਇਸ ਦੀ ਸੰਤਾਨ, ਖੇੜੇ, ਕਾਲਾ, ਖਤਾਈ, ਵੜਾਇਚਾਂ ਤੇ ਡਿਊਟ ਆਦਿ ਹੋਏ ।
ਮਾਂਗਟ ਰਾਏ ਵੀ ਪੂਰਨ ਦੀ ਨਿਆਈ ਨਾਥਾਂ ਦਾ ਚੇਲਾ ਅਤੇ ਸਿੱਧ ਸੀ। ਇਸ ਨੇ ਮਾਲਵੇ ਵਿੱਚ ਵਰਤਮਾਨ ਦੁਰਾਹੇ ਕੋਲ ਛੰਦੜਾ ਨਾਮੀ ਗਰਾਮ ਵਸਾਇਆ। ਇਸ ਦਾ ਪੁੱਤਰ ਕਾਲਾ ਮਾਂਗਟਾ ਦਾ ਮੁਖੀਆ ਸੀ।
ਝਾਂਡੇ ਰਾਏ : ਮਲੇਰਕੋਟਲੇ ਤੋਂ 4 ਮੀਲ ਉੱਤਰ ਭੱਡਲੀ ਨਦੀ ਦੇ ਝਾਂਡੇ ਨਗਰ (ਝਨੇਰ) ਨਗਰ ਵਸਾਇਆ ਜੋ 3 ਮੀਲ ਲੰਬਾ ਸੀ। ਇਹ ਮਹਿਮੂਦ ਲਟਰੇ ਨੇ ਉਜਾੜ ਦਿੱਤਾ ਸੀ ਝਾਂਡੇ ਦੀ ਔਲਾਦ ਉਥੋਂ ਉਜੜ ਕੇ ਲੁਧਿਆਣੇ ਕੋਲ ਆ ਵਸੀ ਸੀ। ਇਥੇ ਝਾਂਡੇ ਦਾ ਨਿਸ਼ਾਨ ਹਜੇ ਤੱਕ ਝਾਂਡੇ ਪੱਤੀ ਹੈ।
ਮਹਾਰਾਜਾ ਬੁਲਹ ਰਾਓ (ਬੁਲੰਦ) ਇਹ ਸਲਵਾਹਨ ਦਾ ਬੇਟਾ, ਪਹਿਲਾਂ ਅਫਗਾਨਿਸਤਾਨ ਵਿੱਚ ਹਕੂਮਤ ਕਰਦਾ ਸੀ। ਰਾਜ ਕੁਮਾਰ ਰਸਾਲੂ ਦੇ ਬੇਔਲਾਦ ਜਾਣੇ ਕਰਕੇ ਇਸ ਨੇ ਪੰਜਾਬ ਤੇ ਰਾਜ ਕੀਤਾ। ਰਾਜੇ ਬਲੰਦ ਦੇ 10 ਪੁੱਤਰ ਸਨ, ਜਿਨਾਂ ਦੇ ਨਾਂਅ ਇਹ ਹਨ-1. ਭੱਟੀ, 2. ਸਮਾਜ, 3. ਮੰਗੇਰੀਆ (ਇਸ ਦੀ ਔਲਾਦ ਬੰਗੇਰੀਏ ਜੱਟ ਹਨ), 4. ਕਲੂਰੇ (ਇਸ ਦੀ ਔਲਾਦ ਕੂਲੂਰੇ ਜੱਟ ਹਨ) 5. ਝੰਜਲਾ (ਇਸ ਦੀ ਔਲਾਦ ਝੰਗਲ ਗੋਤ ਦੇ ਲੋਕ ਹਨ), 6. ਤਨਸਰੀਚੇ (ਇਸ ਦੀ ਔਲਾਦ ਸੀਚੇ ਲੋਕ ਹਨ), 7. ਲੱਧੜ (ਇਸ ਦੀ ਬੰਸ ਲੱਧੜ ਹਨ) 8. ਝੱਜਾਵਧ, 9. ਭੂਪਤ, 10. ਦੇਵਰਾਇ।
ਭੱਟੀ
ਇਸ ਦੇ ਨਾਮ ਤੇ ਭੱਟੀ ਰਾਜਪੂਤ ਮਸ਼ਹੂਰ ਹਨ, ਇਹ ਰਾਜੇ ਬਲੰਦ ਦੇ ਗੁਜਰਨ ਮਗਰੋਂ ਸਿਆਲਕੋਟ ਗੱਦੀ ਤੇ ਬਿਰਾਜਮਾਨ ਹੋਇਆ। ਇਸ ਨੇ ਆਪਣੀ ਰਾਜਧਾਨੀ ਲਾਹੌਰ ਬਦਲ ਲਈ ਸੀ । ਲਾਹੌਰ ਵਿਖੇ ਦਰਬਾਰ ਕਰਕੇ ਪੰਜਾਬ ਅਤੇ ਪੱਛਮ ਦੇ ਰਾਜਿਆਂ ਤੋਂ ਨਜ਼ਰਾਨੇ ਲਏ। ਪੂਰਬ ਦੇ ਮਾਲਕ ਬੀਰਭਾਨ ਨਾਲ ਲੜਾਈ ਕੀਤੀ ਤੇ ਫਤਹਿ ਪ੍ਰਾਪਤ ਕੀਤੀ । ਮਾਲਵੇ ਦੇ ਰਸਤੇ ਰਾਇ ਭੱਟੀ ਵਾਪਸ ਆਉਣ ਸਮੇਂ ਉਸ ਨੇ ਘੱਗਰ ਦਰਿਆ ਟੱਪ ਕੇ ਸਤਲੁਜ ਤੱਕ ਜੰਗਲ ਹੀ ਜੰਗਲ ਵੇਖਿਆ ਇਸ ਨੂੰ ਅਬਾਦ ਕਰਨ ਦੀ ਦੀਰਘ ਵਿਚਾਰ ਕੀਤੀ। ਇਹ ਲੱਖੀ ਜੰਗਲ ਅੱਜ ਕੱਲ੍ਹ ਮਾਲਵੇ ਦੇ ਨਾਉਂ ‘ਤੇ ਮਸ਼ਹੂਰ ਹੈ। ਤਰੀਖ ਟਾਡ ਸਤਾਨ : ਟਾਂਡ ਸਾਹਿਬ ਨੇ ਲਿਖਿਆ ਹੈ ਜਦ ਰਾਇ ਭੱਟੀ ਪੂਰਬ ਦੇ ਰਾਜਿਆਂ ਨੂੰ ਫਤਹਿ ਕਰਕੇ ਮੁੜਿਆ ਸੀ, ਜੋ ਧਨ ਨਾਲ ਲਿਆਇਆ ਸੀ, 24000 ਖੱਚਰਾਂ ‘ਤੇ ਲੱਦਿਆ ਹੋਇਆ ਸੀ।
ਰਾਇ ਭੱਟੀ ਨੇ ਲੱਖੀ ਜੰਗਲ ਵਿੱਚ ਠਹਿਰ ਕੇ ਸਤਿਲੁਜ ਦਰਿਆ ਦੀ ਸ਼ਾਖ • ਭੋਡਲ ਦੇ ਕਿਨਾਰੇ (ਭਟਿੰਡਾ) ਦੇ ਭਟਿਨੇਰ ਨਾਮੀ ਦੋ ਨਗਰ ਬਸਾਏ ਦੋਹੀਂ ਥਾਈਂ ਮਜਬੂਤ ਕਿਲੇ ਵੀ ਬਣਾਏ। ਕਹਿੰਦੇ ਹਨ ਰਾਇ ਭੱਟੀ ਨੇ ਭਟਿੰਡੇ ਤੋਂ ਭਟਿ ਨੇਰ ਤੱਕ ਇੱਕ ਬੜੀ ਡੂੰਘੀ ਸੁਰੰਗ ਬਣਵਾਈ ਸੀ। ਤਵਾਰੀਖ ਗੁਰੂ ਖਾਲਸਾ ਵਿੱਚ ਇਸ ਸੁਰੰਗ ਬਾਰੇ ਪੰਨਾ 568 ‘ਤੇ ਜ਼ਿਕਰ ਹੈ । ਇਸ ‘ਚ ਊਠ ਚਲ ਸਕਦਾ ਸੀ ।
ਇਸ ਪਿਛੋਂ ਇਸ ਖਾਨਦਾਨ ਵਿੱਚ ਪਿੰਡੀ ਭੱਟੀਆ ਦਾ ਮਸ਼ਹੂਰ ਧਾੜਵੀ ਦੁੱਲਾਭੱਟੀ ਹੋਇਆ ਹੈ। ਇਹ ਅਕਬਰ ਬਾਦਸ਼ਾਹ ਨਾਲ ਲੜਦਾ ਰਿਹਾ। ਇਸ ਦੇ ਕਿੱਸੇ ਕਹਾਣੀਆਂ ਵੀ ਮਸ਼ਹੂਰ ਹਨ । ਹਰ ਪੰਜਾਬੀ ਦੀ ਜੁਬਾਨ ਉੱਤੇ ਦੁਲੇ ਭੱਟੀ ਦਾ ਨਾਮ ਚੜ੍ਹਿਆ ਹੋਇਆ ਹੈ।
ਰਾਇ ਭੱਟੀਆ ਦੀ ਮਥਰਾ ਤੋਂ ਗਜਨੀ ਤੱਕ ਹਕੂਮਤ ਸੀ, ਮਥਰਾ ਗਜਨੀ, ਭਟਿਨੇਰ, ਲਾਹੌਰ ਚਾਰ ਰਿਆਸਤਾਂ ਸਨ। ਇਸ ਵੇਲੇ ਲੜਾਈਆਂ ਦਾ ਮੈਦਾਨ ਗਜਨੀ ਤੇ ਖੁਰਾਸਾਨ ਦਾ ਇਲਾਕਾ ਸੀ। ਰਾਇ ਭੱਟੀ ਤੋਂ ਬਾਅਦ ਰਾਜਾ ਰਤਨ ਸੈਨ ਗਜਨੀ ਦਾ ਬਾਦਸ਼ਾਹ ਹੋਇਆ। ਇਸ ਵੇਲੇ ਦਾ ਹਿੰਦੋਸਤਾਨ, ਅਫਗਾਨਸਤਾਨ, ਖੁਰਾਸਾਨ, ਇਰਾਨ, ਦਾ ਮੁਜਬਇਕ ਸੀ। ਇਨ੍ਹਾਂ ਮੁਲਕਾਂ ਵਿੱਚ ਰਿਸ਼ਤੇਨਾਤੇ ਦੀ ਸਾਂਝ ਸੀ। ਇਕ ਵਾਰੀ ਰਾਜੇ ਰਤਨ ਸੈਨ ਦਾ ਭਤੀਜਾ ਬੁਖਾਰੇ । ਜਿਸ ਨੂੰ ਬਲਖ ਬੁਖਾਰਾ) ਵੀ ਕਹਿੰਦੇ ਹਨ। ਦੀ ਸ਼ਾਹੀ ਖਾਨਦਾਨ ਦੀ ਕੁੜੀ ਕੱਢ ਲਿਆਇਆ ਸੀ । ਇਸ ਤੋਂ ਨਿਰਾਜ਼ ਹੋ ਕੇ ਬਖਾਰੇ ਦਾ ਬਾਦਸ਼ਾਹ ਗਜਨੀ ਵਾਲਿਆਂ ਨਾਲ ਵੈਰ ਰੱਖਣ ਲੱਗ ਪਿਆ ਸੀ। ਏਸੇ ਈਰਖਾ ਵਿੱਚ ਬੁਖਾਰ ਦਾ ਬਾਦਸ਼ਾਹ ਬਠਿੰਡੇ ਦੀ ਚੌਧਰ (ਵਰਾਂਹਾਂ) ਨੂੰ ਦੇ ਗਿਆ ਸੀ, ਭੱਟੀਆ ਅਤੇ ਵਰਾਂਹਾ ਦੀ ਹਰ ਵੇਲੇ ਲੜਾਈ ਹੁੰਦੀ ਰਹਿੰਦੀ ਸੀ, ਜਦ ਵਰਾਂਹਾਂ ਨੇ ਭੱਟੀਆਂ ਦੇ ਮਸ਼ਹੂਰ ਰਾਜੇ ਵਿਜੇ ਰਾਏ ਦੇ ਸਹਿਜ਼ਾਦੇ ਦੇਵ ਰਾਜ ਨੂੰ ਆਪਣੀ ਲੜਕੀ ਦਾ ਰਿਸ਼ਤਾ ਦੇ ਕੇ ਸੁਲਾਹ ਕਰ ਲਈ ਸੀ। ਜਦ ਭੱਟੀ ਬਰਾਤ ਲੈ ਕੇ ਬਠਿੰਡੇ ਆਇਆ ਜਿਸ ਵਿੱਚ 800 ਆਦਮੀ ਸੀ। ਇਹ ਤਰੀਕ ਟਾਂਡ ਰਾਜਸਤਾਨ ਵਿੱਚ ਲਿਖਿਆ ਹੈ। ਜਦ ਬਰਾਤ ਰੋਟੀ ਖਾਣ ਲਈ ਕਿਲੇ ਵਿੱਚ ਦਾਖਲ ਹੋਈ ਤਾਂ ਵਰਾਂਹਾ ਨੇ ਪਿਛਲਾ ਖੋਰ ਕੱਢਣ ਲਈ ਸਾਰੀ ਬਰਾਤ ਨੂੰ ਕਤਲ ਕਰ ਦਿੱਤਾ। ਜਿਸ ਵਿਚੋਂ ਦੇਵਰਾਜ ਨੇ ਲੁਕ ਕੇ ਮਸਾਂ ਜਾਨ ਬਚਾਈ। ਇਹ ਬਰਾਤ ਤੋਂ ਪਾਸੇ ਸਾਹੀ ਕੈਂਪ ਵਿੱਚ ਸੀ, ਜਿਥ ਬਰਾਤ ਉਤਰੀ ਸੀ।
ਇਥੋਂ ਨਿਕਲ ਕੇ ਦੇਵਰਾਜ ਭੱਟ ਕੌਮ ਦੇ ਰਾਜੇ ਆਪਣੇ ਨਾਨੇ ਕੋਲ ਚਲਿਆ ਗਿਆ । ਇਥੇ ਆਪਣੇ ਨਾਨੇ ਦੀ ਸਹਾਇਤਾ ਨਾਲ ਦੇਵਰਾਜ ਨੇ ਦੇਵਗੜ੍ਹ ਦਾ ਕਿਲ੍ਹਾ ਬਣਾਇਆ, ਜਿਥੇ ਦੁਬਾਰਾ ਭੱਟੀਆਂ ਨੂੰ ਇਕੱਠਾ ਕੀਤਾ ਅਤੇ ਵਰਾਂਹਾ ਨਾਲ ਲੜਾਈ ਲੜੀ ਤੇ ਫੇਰ ਬਠਿੰਡੇ ਤੇ ਕਬਜ਼ਾ ਕੀਤਾ। ਦੇਵਗੜ੍ਹ ਨੂੰ ਰਾਜਧਾਨੀ ਬਣਾਇਆ। ਦੇਵ ਗੜ੍ਹ ਵਿਖ ਦੇਵਰਾਜ ਪਾਸ ਇੱਕ ਜੋਗੀ ਆਇਆ, ਜਿਸ ਪਾਸ਼ ਲੋਹੇ ਤੋਂ ਸੋਨਾ ਬਣਾਉਣ ਦਾ ਰਸਾਇਣੀ ਨਕਸਾ ਸੀ। ਰਾਓ ਨੇ ਜੋਗੀ ਦੀ ਸੇਵਾ ਕਰਕੇ ਇਹ ਨੁਕਸ ਪ੍ਰਾਪਤ ਕੀਤਾ । ਜੋਗੀ ਵਲੋਂ ਨੁਸਖਾ ਦੇਣ ਲਈ ਤਿੰਨ ਸ਼ਰਤਾਂ ਪੇਸ਼ ਕੀਤੀਆਂ :
- ਭਗਵੇ ਕਪੜੇ ਪਹਿਨੋ
- ਗੱਦੀ ਨਸ਼ੀਨ ਸਮੇਂ ਜੋਗੀਆਂ ਤੋਂ ਤਿਲਕ ਲਵੋ
- ਰਾਇ ਦੀ ਥਾਂ ਰਾਵਲ ਕਹਾਓ । ਇਥੋ ਰਾਜ ਜੋਗੀਆਂ ਨੂੰ ਰੱਖਣ ਦੀ ਰੀਤ ਸ਼ੁਰੂ ਹੋਈ । ਰਾਓ ਨੇ ਇਸ ਰਸਾਇਣੀ ਨੁਕਸ ਨਾਲ ਬਹੁਤ ਧੰਨ ਦੌਲਤ ਪ੍ਰਾਪਤ ਕੀਤੀ ਦੇਵ ਰਾਜ ਦੀ ਘੱਗਰ ਦਰਿਆ ਤੋਂ ਲੈ ਕੇ ਸਿੰਧ ਦਰਿਆ ਤੱਕ ਹਕੂਮਤ ਸੀ। ਰਾਵਲ ਦੇਵਰਾਜ ਸਿੰਧ ਵਿੱਚ ਪਹਾੜੀਆਂ ਵਿੱਚ ਸੈਰ ਕਰਦਾ ਚੁਨਾ ਰਾਜਪੂਤ ਹੱਥੋਂ ਲੁਕਣੇ ਵਾਰ ਨਾਲ ਮਾਰਿਆ ਗਿਆ ਸੀ । ਉਸ ਤੋਂ ਬਾਅਦ ਰਾਵਲ ਜੈਸਲ ਰਾਓ ਗੱਦੀ ਤੇ ਬੈਠੇ।
ਰਾਵਲ ਜੈਸਲ (ਰਾਓ)
ਜਦ ਰਾਵਲ ਜੈਸਲ ਰਾਓ ਗੱਦੀ ਤੇ ਬੈਠਾ ਤਾਂ ਉਸ ਦੇ ਕਬੀਲੇ ਵਿਚੋਂ ਦੁਸਾਂਝ ਅਤੇ ਵਿਜੇ ਰਾਇ ਨੇ ਬੜੀ ਵਿਰੋਧਤਾ ਕੀਤੀ। ਜੈਸਲ ਰਾਓ ਕਨੋਜੀਆ ਦਾ ਦੋਹਤਾ ਸੀ। ਵਿਜੇ ਰਾਇ ਮੇਵਾੜੀਆਂ ਨਾਨਕਿਆਂ ਦੇ ਜ਼ੋਰ ਨਾਲ ਗੱਦੀ ਹਥਿਆਉਣ ਚਾਹੁੰਦਾ ਸੀ, ਪਰ ਰਾਵਲ ਜੈਸਲ ਕਨੌਜੀਆਂ ਦੀ ਸਹਾਇਤਾ ਨਾਲ ਰਾਜਾ ਬਣਿਆ। ਰਾਓ ਜੈਸਲ ਦੇ ਰਾਜ ਭਾਗ ਸੰਭਾਲਣ ਸਾਰ ਹੀ ਮੁਹੰਮਦ ਗੌਗੀ ਪ੍ਰਿਥਵੀਰਾਜ ਪਰ ਚੜ੍ਹ ਆਇਆ। ਰਾਵਲ ਜੈਸਲ ਆਪਣੇ ਦੋਹਾਂ ਬੇਟਿਆਂ ਨੂੰ ਲੈ ਕੇ ਪੰਚ ਨੰਦ ਕੋਲ ਮੁਹੰਮਦ ਗੌਰੀ ਨੂੰ ਜਾ ਮਿਲਿਆ। ਜੰਗ ਦੇ ਮੈਦਾਨ ਵਿੱਚ ਉਸ ਦੀ ਪੂਰੀ ਮਦਦ ਕੀਤੀ । ਇਸ ਪਾਨੀਪਤ ਦੇ ਮੈਦਾਨ ਦੀ ਜਿੱਤ ਦਾ ਸਿਹਰਾ ਮੁਹੰਮਦ ਗੌਰੀ ਨੂੰ ਮਿਲਿਆ ਪਾਨੀਪਤ ਦੀ ਫਤਹਿ ਬਾਅਦ ਗੋਰੀ ਨੇ ਆਪਣੇ ਜਰਨੈਲ ਕਰੀਮ ਖਾਨ ਨੂੰ ਜੈਸਲ ਦੀ ਮੱਦਦ ਲਈ ਭੇਜਿਆ।
ਜਸਲ ਨੇ ਕਰੀਮ ਖਾਂ ਦੀ ਮੱਦਦ ਨਾਲ ਭੋਜ ਦੇਵ ਨੂੰ ਹਰਾਇਆ ਤੇ ਆਪਣੀ ਪੁਰਾਣੀ ਰਾਜਧਾਨੀ ਲੱਧਰਵਾਂ ਤੇ ਕਬਜ਼ਾ ਕੀਤਾ। ਪੁਰਾਤਨ ਰਹੁ ਰੀਤ ਰਾਜ ਜੋਗੀ ਤੋਂ ਤਿਲਕ ਲੈ ਕੇ ਗੱਦੀ ਤੇ ਬੈਠਣ ਦੀ ਰਸਮ ਅਦਾ ਕੀਤੀ। ਰਾਵਲ ਜੈਸਲ ਨੇ ਲੱਧਰਵਾਂ ਤੇ ਪੰਜ ਕੋਹ ਦੂਰ ਆਪਣੇ ਨਾਮ 1247 ਸੰਮਤ 10 ਅਸੂ ਨੂੰ ਜੈਸਲ ਨਗਰ ਵਸਾਇਆ । ਸੰਮਤ 1260 ਬਿਕਰਮੀ ਵਿੱਚ ਰਾਵਲ ਜੈਸਲ ਕਾਲ ਵਸ ਹੋ ਗਿਆ।
ਰਾਵਲ ਜੈਸਲ ਦੇ ਚਾਰ ਬੇਟੇ ਸਨ। 1. ਰਾਵਲ ਹੇਮਮੇਲ, 2. ਸਾਲਵਾਹਣ
- ਰਾਵਲ ਪੇਮ, ਰਾਵਲ ਕੇਲਣ
ਰਾਉ ਹੇਮ ਮੇਲ (ਭੀਮ ਮੱਲ)
ਚਿਤੌੜ ਦਾ ਕਿਲ੍ਹਾ ਕਿਵੇਂ ਛੱਡਿਆ
ਰਾਵਲ ਹੇਮ ਮੇਲ (ਭੀਮ ਮਲ) ਵੱਡਾ ਹੋਣ ਕਰਕੇ ਸ਼ਾਹੀ ਖਾਨਦਾਨ ਦੀ ਰਹੁਰੀਤੀ ਮੁਤਾਬਿਕ ਗੱਦੀ ਦਾ ਹੱਕਦਾਰ ਸੀ। ਪਰ ਗੱਦੀ ਤੇ ਛੋਟੇ-ਬੇਟਾ ਸਲਵਾਹਨ ਬੈਠਾ ਕਿਉਂਕਿ ਇਕ ਵਾਰ ਰਾਜ ਜੈਸਲ ਅਤੇ ਸਲਵਾਨ ਨੇ ਗੌਰੀ ਦੀ ਮੱਦਦ ਕੀਤੀ ਸੀ, ਉਸ ਮੈਦਾਨ ਵਿੱਚ ਰਾਜੇ ਜੈਸਲ ਨਾਲ ਸਾਲਵਾਹਨ ਬੜੀ ਬੀਰਤੀ ਨਾਲ ਲੜਿਆ ਸੀ । ਫਤਹਿ ਪ੍ਰਾਪਤ ਕਰਨ ਤੇ ਗੌਰੀ ਨੇ ਰਾਜੇ ਜੈਸਲ ਨੂੰ ਕਿਹਾ ਸੀ ਕਿ ਇਹ ਤੇਰਾ ਸਲਵਾਹਨ ਪੁੱਤਰ ਰਾਜ ਭਾਗ ਦੇ ਲਾਇਕ ਹੈ, ਇਹ ਤੁਹਾਡੀ ਬਾਦਸ਼ਾਹੀ ਦੀਆਂ ਹੱਦਾਂ ਦੂਰ ਤੱਕ ਫੈਲਾਅ ਸਕਦਾ ਹੈ। ਇਸੇ ਗੱਲ ਨੂੰ ਮੁੱਖ ਰੱਖ ਕੇ ਜੇਸਲ ਨੇ ਰਾਜ ਭਾਗ ਸਾਲਵਾਹਨ ਨੂੰ ਸੌਂਪ ਦਿੱਤਾ ਸੀ। ਕਹਿੰਦੇ ਹਨ ਕਿ ਭੀਮਮਲ ਆਪਣੇ ਭਰਾ ਨਾਲ ਜੋ ਗੱਦੀ ਤੇ ਬੈਠਾ ਹੋਇਆ ਸੀ, ਲੜ ਕੇ 1237 ਨੂੰ ਇਥੋਂ ਚੱਲ ਪਿਆ, ਜਦ ਮੁਹੰਮਦ ਗੌਰੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹ ਇਸ ਬਹਾਦਰ ਖਾਨਦਾਨ ਦੀ ਬੀਰਤਾ ਨੂੰ ਜਾਣਦਾ। ਹੋਇਆ ਆਉਣ ਵਾਲੇ ਜੰਗਾਂ ਯੁੱਧਾਂ ਵਿੱਚ ਲਾਹਾ ਲੈਣ ਲਈ ਭੀਮ ਮੱਲ ਨੂੰ * ਭਟਨੇਰ ਦੇ ਸਥਾਨ ਤੇ ਮਿਲਿਆ ਤੇ ਭੀਮ ਮਲ ਨਾਲ ਜੰਗਾਂ-ਯੁੱਧਾਂ ਦੀ ਸੰਧੀ ਕਰਕੇ ਉਸ ਨੂੰ ਹਸਾਰਾ ਸਰਸਾ ਭਟਨੇਰ ਦੇ ਇਲਾਕੇ ਦੀ ਚੌਧਰ ਦੇ ਦਿੱਤੀ ਇਥੇ ਹੀ ਭੀਮ ਮੱਲ ਨੇ ਇੱਕ ਜੰਗੀ ਕਿਲ੍ਹਾ ਬਣਾਇਆ।
(ਉਦੋਂ ਜੈਸਲਮੇਰ ਦੇ ਚੌਧਰੀਆਂ ਕੋਲ ਪਸ਼ੂ ਧੰਨ ਸੀ ਜਾਂ ਫਿਰ ਚੜਨ ਤੇ ਸਮਾਨ ਲਈ ਗੱਡੀਆਂ ਸਨ । ਅੱਜ ਵੀ ਰਾਜਪੂਤਾਨੇ ਦੇ ਰਾਜਦੂਤ ਇਨ੍ਹਾਂ ਗੱਡੀਆਂ ਰਾਹੀਂ ਪਿੰਡ-ਪਿੰਡ ਰੋਟੀ ਰੋਜੀ ਲਈ ਘੁੰਮ ਰਹੇ ਹਨ। ਇਥੇ ਵੀ ਭੀਮ ਮੱਲ ਨੂੰ ਟਿਕਣਾ ਨਾ ਮਿਲਆ। ਇਸ ਜ਼ਮਾਨੇ ਵਿੱਚ ਭੱਟੀਆਂ ਦਾ ਖੁਰਾਸਨ ਤੁਰਕਸਤਾਨ, ਇਰਾਨ ਆਦਿ ਨਾਲ ਮੁਕਾਬਲਾ ਚੱਲ ਰਿਹਾ ਸੀ। ਭੱਟੀਆਂ ਨੇ ਲੜਾਈ ਦਾ ਮੈਦਾਨ ਭਟਨੇਰ ਨੂੰ ਬਣਾ ਲਿਆ । ਬਹੁਤ ਲੰਬਾ ਸਮਾਂ ਲੜਾਈਆਂ ਚਲਦੀਆਂ ਕਦੇ ਭੱਟੀਆਂ ਦਾ ਪਲੜਾ ਭਾਰੀ ਕਦੇ ਪੱਛਮੀ ਦੇਸ਼ਾਂ ਦਾ ਭੀਮ ਮੱਲ ਦੇ ਇਲਾਕੇ ਦਾ ਵੀ ਇਸ ਵਿੱਚ ਬਹੁਤ ਨੁਕਸਾਨ ਹੋਇਆ। ਭੀਮ ਮੱਲ ਆਪਣੇ ਬਚਾਅ ਲਈ ਲੱਖੀ ਜੰਗਲ ਵਿੱਚ ਆ ਗਿਆ। ਜਿਥੇ ਇਸ ਦਾ ਭਤੀਜਾ ਲੱਖੀ ਚੌਧਰ ਕਰਦਾ ਸੀ (ਜਿਸ ਦੇ ਨਾਂ ‘ਤੇ ਲੱਖੀ ਜੰਗਲ ਪਿਆ) ਇਸ ਨੇ ਮੁਸਲਮਾਨੀ ਧਰਮ ਧਾਰ ਲਿਆ ਸੀ। ਇਥ ਨਵੇਂ ਮੁਸਲੇ ਨਾਲ ਏਸ ਤੋਂ ਕੱਟਿਆ ਨਾ ਗਿਆ। ਇਥੋਂ ਉਠ ਕੇ ਭੀਮ ਮੱਲ ਨੇ ਪ੍ਰਮਾਰਾ, ਸੋਢਿਆਂ ਨੂੰ ਨਾਲ ਲੈ ਕੇ ਭੱਟੀਆਂ ਨੂੰ ਖੂਬ ਚਨੇ ਚਬਾਏ । ਤੇ ਫਿਰ ਹਿਸਾਰ ਤੇ ਕਬਜ਼ਾ ਕਰ ਲਿਆ ਇਸ ਨੂੰ ਆਪਣੀ ਰਾਜਧਾਨੀ ਨਿਯੁਕਤ ਕੀਤਾ। ਆਪਣਾ ਸਾਹੀਪਦ ਰਾਵਲ ਤੋਂ ਰਾਇ ਨਿਯੁਕਤ ਕੀਤਾ । ਸੰਮਤ 1271 ਬਿਕਰਮੀ ਨੂੰ ਭੀਮ ਮੱਲ ਰਾਇ ਕਾਲਵਸ ਹੋ ਗਿਆ।
ਰਾਓ ਜੂਧੰਰ ਰਾਇ ਦੇ ਸ਼ਿਕਾਰ ਦਾ ਹਾਲ
ਰਾਓ ਜੂਧੰਰ ਬੜੀ ਧੂਮਧਾਮ ਨਾਲ ਗੱਦੀ ਤੇ ਬੈਠਾ। ਜੈਸਲ ਰਿਆਸਤ ਵਲੋਂ ਬਜ਼ੁਰਗੀ ਰਸਮਾਂ ਪਹੁੰਚੀਆਂ ਰਾਓ ਜੁਧੰਰ ਵਲੋਂ ਲੱਖੀ ਜੰਗਲ ਵਿੱਚ ਵਸਦੇ ਕਬੀਲਿਆਂ ਕੋਲੋਂ ਨਜ਼ਰਾਨੇ ਲਏ । ਆਇਨਾ ਬਰਾੜ ਬੰਸ ਵਿੱਚ ਲਿਖਿਆ ਹੈ, ਦਿੱਲੀ ਦਰਬਾਰ ਨੇ ਰਾਓ ਜੂਧੰਰ ਤੋਂ ਖਿਰਾਜ (ਮਾਵਲਾ) ਮੰਗਿਆ ਇਸ ਨੇ ਸਾਫ ਇਨਕਾਰ ਕਰ ਦਿੱਤਾ ਸੀ। ਇਨਕਾਰ ਕਰਨ ਤੇ ਦਿੱਲੀ ਦਰਬਾਰ ਦੀ ਸ਼ਾਹੀ ਫੌਜ ਨਾਲ ਟੱਕਰ ਹੋ ਗਈ। ਸ਼ਾਹੀ ਫੌਜ ਨੂੰ ਮੂੰਹ ਦੀ ਖਾਣੀ ਪਈ। ਜਿੰਨਾਂ ਦਿਨਾਂ ਵਿੱਚ ਰਾਜਾ ਜੂਧੰਰ ਹਕੂਮਤ ਕਰਦਾ ਸੀ, ਉਹਨਾਂ ਦਿਨਾਂ ਵਿੱਚ ਇਸ ਦੀ ਰਿਆਸਤ ਵਿੱਚ ਜ਼ਿਆਦਾ ਭਿਆਨਕ ਬੀਆਬਾਨ ਜੰਗਲ ਸੀ ।
ਇੱਕ ਵਾਰ ਰਾਜਾ ਸੁਧੰਰ ਸ਼ਿਕਾਰ ਲਈ ਬਾਹਰ ਨਿਕਲਿਆ। ਸ਼ਿਕਾਰ ਕਰਦਾ-ਕਰਦਾ ਰਾਜਾ ਜੂਧਰ ਅਤੇ ਵਜੀਰ ਦੂਰ ਨਿਕਲ ਗਏ, ਕਿਉਂਕਿ ਲੱਖੀ ਜੰਗਲ ਸੈਂਕੜੇ ਕੋਹਾਂ ਵਿੱਚ ਫੈਲਿਆ ਹੋਇਆ ਸੀ । ਇਨ੍ਹਾਂ ਨੂੰ ਜੰਗਲ ਵਿੱਚ ਹੀ ਰਾਤ ਪੈ ਗਈ । ਸਰਦੀ ਦਾ ਮੌਸਮ ਸੀ। ਰਾਜਾ ਸੁਧਰ ਨੂੰ ਸਰਦੀ ਨਾਲ ਨਮੂਨੀਆ ਹੋ ਗਿਆ ਤੇ ਰਾਜਾ ਬੇਹੋਸ਼ ਹੋ ਗਿਆ । ਰਾਜੇ ਦੀ ਬੇਹੋਸ਼ੀ ਵੇਖ ਕੇ ਵਜੀਰ ਤੇ ਸਾਰਾ ਅਮਲਾ ਪ੍ਰੇਸ਼ਾਨ ਹੋ ਗਿਆ । ਦੂਰ-ਦੂਰ ਜੰਗਲ ਵਿੱਚ ਭੱਜ- ਦੌੜ ਕਰਨ ਤੇ ਪ੍ਰਮਾਤਮਾ ਦੀ ਐਸੀ ਕਰਨੀ ਹੋਈ ਉਨ੍ਹਾਂ ਨੂੰ ਇੱਕ ਸੰਨਿਆਸੀ ਸੰਤ ਮਿਲਿਆ। ਵਜੀਰਾਂ ਵਲੋਂ ਉਸ ਸੰਨਿਆਸੀ ਸੰਤ ਨੂੰ ਕਿਹਾ ਸਾਡੇ ਰਾਜੇ ਦਾ ਇਲਾਜ ਕਰੋ ।ਸੰਨਿਆਸੀ ਵਲੋਂ ਬਚਨ ਕੀਤਾ ਮੈਂ ਦੁਆਈ ਬੂਟੀ ਦੇ ਦਿੰਦਾ ਹਾਂ, ਪਰ ਜੇ ਰਾਜੇ ਨਾਲ ਕੁਆਰੀ ਕੰਨਿਆ ਸੁਲਾ ਦਿੱਤੀ ਜਾਵੇ ਤਾਂ ਇਹ (ਸੁਰਸਾਮ) ਠੀਕ ਹੋ ਸਕਦਾ ਹੈ । ਦਵਾਈ ਬੂਟੀ ਦੇਣ ਤੋਂ ਬਾਅਦ ਵਜ਼ੀਰਾਂ ਜੰਗਲ ਵਿੱਚ ਭੱਜ-ਦੌੜ ਕੀਤੀ । ਜੰਗਲ ਤੋਂ ਬਾਹਰ ਬਠਿੰਡੇ ਵਾਲੇ ਪਾਸੇ ਇੱਕ ਲਤੀਨੀ ਪਿੰਡ ਸੀ। (ਹੁਣ ਇਸ ਦਾ ਇਥੇ ਧੇਹ ਹੈ) ਉਸ ਪਿੰਡ ਵਿੱਚ ਭੀਲ ਖਾਨਦਾਨ ਦੇ ਲੋਕ ਰਹਿੰਦੇ ਸਨ । ਝੌਂਪੜੀ ਦੇ ਬਾਹਰ ਬੈਠੇ ਬਜ਼ੁਰਗ ਨੂੰ ਵਜੀਰਾਂ ਨੇ ਰਾਜੇ ਜੂਧੰਰ ਦੇ ਬੇਹੋਸ਼ ਹੋਣ ਬਾਰੇ ਵਿਥਿਆ ਸੁਣਾਈ। ਸੰਨਿਆਸੀ ਨੇ ਦੱਸਿਆ ਕਿ ਉਸ ਨਾਲ ਕੁਆਰੀ ਕੰਨਿਆ ਸੁਲਾ ਦਿੱਤੀ ਜਾਵੇ ਤਾ ਰਾਜਾ ਠੀਕ ਹੋ ਸਕਦਾ ਹੈ। ਇਹ ਸੁਣ ਕੇ ਉਸ ਬਜ਼ੁਰਗ ਨੇ ਕਿਹਾ ਕਿ ਇਸ ਤਰ੍ਹਾਂ ਲੜਕੀ ਦਾ ਧਰਮ ਨਸ਼ਟ ਹੋ ਸਕਦਾ ਹੈ। ਵਜੀਰਾਂ ਕਿਹਾ ਕਿ ਮਹਾਰਾਜ ਤੁਹਾਡੀ ਗੱਲ ਤਾਂ ਠੀਕ ਪਰ ਬਾਦਸ਼ਾਹ ਦੀ ਜ਼ਿੰਦਗੀ ਦਾ ਸੁਆਲ ਹੈ ਤਾਂ ਬਜ਼ੁਰਗ ਬੋਲਿਆ ਇੱਕ ਸ਼ਰਤ ਮਨਜ਼ੂਰ ਕਰਨੀ ਪਵੇਗੀ । ਵਜੀਰਾਂ ਕਿਹਾ ਰਾਜੇ ਦੀ ਜਾਨ ਬਚ ਜਾਵੇ ਸਾਨੂੰ ਤੇਰੀ ਹਰ ਸ਼ਰਤ ਮਨਜੂਰ ਹੈ। ਇਹ ਸੁਣ ਕੇ ਬਜ਼ੁਰਗ ਨੇ ਕਿਹਾ। ਮੇਰੀ ਲੜਕੀ ਦੀ ਸ਼ਾਦੀ ਰਾਜੇ ਨਾਲ ਹੋਣੀ ਚਾਹੀਦੀ ਹੈ। ਮੇਰੀ ਲੜਕੀ ਜਮਸ਼ੇਰ ਦਾ ਨਾਂ ਸ਼ਾਹੀ ਖਾਨਦਾਨ ਵਿੱਚ ਸਦਾ ਲਈ ਅਮਰ ਰਹਿਣਾ ਚਾਹੀਦਾ ਹੈ। ਮੇਰੀ ਲੜਕੀ ਨੂੰ ਬਾਦਸ਼ਾਹ ਆ ਕੇ ਵਿਆਹ ਕੇ ਲਜਾਵੇ। ਵਜੀਰ ਸਾਰੀਆਂ ਸ਼ਰਤਾਂ ਮਨਜੂਰ ਕਰਕੇ ਜਸਮੇਰ ਨੂੰ ਰਾਜੇ ਕੋਲ ਲੈ ਗਏ।
ਰਾਜਾ ਜੂਧਰ ਠੀਕ ਹੋ ਗਿਆ। ਰਾਜੇ ਵਜੀਰਾਂ ਕੋਲੋਂ ਜਸਮੇਰ ਬਾਰੇ ਪੁੱਛਿਆ ਤਾਂ ਵਜੀਰਾਂ ਵੱਲੋਂ ਰਾਜੇ ਦੇ ਬੇਹੋਸ਼ ਹੋਣ ਦੀ ਤੇ ਸੰਨਿਆਸੀ ਦੀ ਦਵਾਈ ਬੂਟੀ ਤੇ ਲੜਕੀ ਨਾਲ ਸੁਲਾਣ ਬਾਰੇ ਦੱਸਿਆ ਅਤੇ ਜੈਸਰਮੇਰ ਦੇ ਪਿਤਾ ਵਲੋਂ ਉਨ੍ਹਾਂ ਨਾਲ ਤਿੰਨ ਬਚਨ ਕਰਨ ਬਾਰੇ ਦੱਸਿਆ । ਰਾਜਾ ਇਸ ਸਾਰੀ ਕਹਾਣੀ ਸੁਣ ਕੇ ਬਹੁਤ ਖੁਸ਼ ਹੋਇਆ। ਉਸ ਨੇ ਜੈਸਰਮੇਰ ਨੂੰ ਆਪਣੀ ਨਿਸ਼ਾਨੀ ਅੰਗੂਠੀ ਦਿੱਤੀ ਜਿਹੜੀ ਅਗੂਠੀ ਰਾਜੇ ਨੂੰ ਰਾਜ ਤਿਲਕ ਦੇਣ ਸਮੇਂ ਪਹਿਨਾਈ ਜਾਂਦੀ ਸੀ। ਤੇ ਜੈਸਰਮੇਰ ਨਾਲ ਵਾਅਦਾ ਕੀਤਾ। ਜੰਗਾਂ ਯੁੱਧਾਂ ਦਾ ਸਮਾਂ ਹੈ ਜੇਕਰ ਮੈਂ ਠੀਕ ਠਾਕ ਪਹੁੰਚ ਗਿਆ ਤਾਂ ਮੈਂ ਤੈਨੂੰ ਬਰਾਤ ਲਿਆ ਕੇ ਵਿਆਹ ਕੇ ਲੈ ਜਾਊਗਾ, ਜੇਕਰ ਕੋਈ ਅਣਸੁਖਾਵੀਂ ਘਟਨਾ ਵਾਪਰ ਗਈ ਜੋ ਵੀ ਤੇਰੇ ਪੇਟੋਂ ਪੁੱਤਰ ਪੈਦਾ ਹੋਉਗਾ ਉਸ ਨੂੰ ਮੈਂ ਆਪਣੇ ਹੱਥੀਂ ਰਾਜ ਤਿਲਕ (ਅੰਗੂਠੀ) ਦੇ ਚੱਲਿਆਂ) ਕੁਝ ਸਮੇਂ ਬਾਅਦ ਰਾਜਾ ਸੁਧਰ ਇਸ ਰਾਣੀ ਨੂੰ ਵਿਆਹ ਕੇ ਹਿਸਾਰ ਲੈ ਗਿਆ । ਰਾਓ ਜੁਧਰ ਦੇ ਘਰ ਸ਼ਿਕਾਰ ਵਾਲੀ ਰਾਣੀ ਪੇਟੋਂ ਇੱਕ ਪੁੱਤਰ ਜੰਮਿਆ, ਜਿਸ ਦਾ ਨਾਂਅ ਰਾਓ ਬਟੇ ਰਾਇ ਰੱਖਿਆ। 1247 ਸੰਮਤ 10 ਅਸੂ ਰਾਜ ਜੈਸਲ ਰਾਓ ਨੇ ਲੱਧਰਵਾ ਤੋਂ ਪੰਜ ਕੋਹ ਦੀ ਦੂਰੀ ‘ਤੇ ਜੈਸਲ ਨਗਰ ਵਸਾਇਆ ਸੀ। ਉਸ ਨੂੰ ਰਾਜਾ ਜੂਧੰਰ ਨੇ ਆਪਣੀ ਰਾਣੀ ਜਸਮੇਰ ਦਾ ਨਾਂਅ ਸਦਾ ਲਈ ਅਮਰ ਕਰਨ ਲਈ ਜੈਸਲ ਨਗਰ ਨੂੰ ਜੈਸਲਮੇਰ ਸ਼ਹਿਰ ਵਿੱਚ ਬਦਲ ਦਿੱਤਾ । ਆਪਣੀ ਨਵੀਂ ਰਾਜਧਾਨੀ ਬਣਾ ਲਈ। ਰਾਇ ਜੂਧੰਰ 1326 ਬਿਕਰਮੀ ਨੂੰ ਹਿਸਾਰ ਵਿਖੇ ਗੁਜਰ ਗਿਆ । ਰਾਇ ਜੂਧਰ ਦੇ ਇੱਕੀ ਬੇਟੇ ਸਨ। ਇਥੋਂ 21 ਮੂਹੀਆਂ ਨਿਕਲੀਆਂ । 1 ਬਿੱਟੇ ਰਾਏ ਗੱਦੀ ਨਸ਼ੀਨ ਹੋਇਆ 2. ਅਚੱਬਾ ਇਸ ਦੀ ਔਲਾਦ ਨੇਬਾਂ ਦੀ ਮੂਹੀ ਹੈ। 3. ਲੱਖਾ ਇਸ ਔਲਾਦ ਰਾਜਪੁਤਾਨੇ ਵਸਦੀ ਹੈ। 4. ਸੇਲਬਾਹਨ ਇਸ ਦੀ ਔਲਾਦ ਸੈਂਸੀ ਗੋਤ ਦੇ ਹਨ। 5. ਭੋਰੇ (ਇਸ ਸੰਚਾਰ ਭੋਰੇ ਭਾਈ ਹਨ) 6. ਰਾਇ (ਇਸ ਦੀ ਸੰਤਾਨ ਗਾਇਕੇ ਲੋਕ ਹਨ । ਰਾਇ ਦੀ ਸੰਤਾਨ ਜਿਸ ਨੇ ਮੋਕਲ ਨਗਰ ਵਸਾਇਆ ਸੀ, ਜਿਸ ਦਾ ਨਾਂਅ ਅੱਜ ਕੱਲ੍ਹ ਫਰੀਦਕੋਟ ਹੈ (7) ਮੱਝ (ਇਸ ਦੀ ਸੰਤਾਨ ਮੰਝ ਰਾਜਪੂਤ ਹਨ। 8. ਨੀਰਪਾਲ (ਇਸ ਦੀ ਸੰਤਾਨ ਨੀਰਪਾਲ ਤੇ ਡੋਗਰ ਸਨ। 9. ਰੰਧਾਵਾ (ਇਸ ਦੀ ਸੰਤਾਨ ਰੰਧਾਵੇਂ ਹਨ) 10. ਵਿਰਕ (ਇਸ ਦੀ ਔਲਾਦ ਵਿਰਕ ਜੱਟ ਹਨ), 11. ਛੀਨਾ (ਇਸ ਦੀ ਸੰਤਾਨ ਛੀਨੇ ਲੋਕ ਹਨ, ਇਸ ਦੀ ਮਾਝੇ ਵਿੱਚ ਰਿਹਾਇਸ਼ ਹੈ, 12. ਭੱਠਲ (ਇਸ ਦੀ ਸੰਤਾਨ ਭੱਠਲ ਗੋਤ ਦੇ ਹਨ। 13. ਸ਼ਿਵ ਇਸ ਦੀ ਸੰਤਾਨ ਸਿਵਾਏ ਜੱਟ ਹਨ।
ਰਾਓ ਬਟੇ ਰਾਇ ਨੂੰ ਗੱਦੀ ਕਿਵੇਂ ਪ੍ਰਾਪਤ ਹੋਈ
ਇਸਨੂੰ ਜੂਧੰਰ ਦਾ ਬਰੇਟਾ ਵੀ ਕਹਿੰਦੇ ਹਨ। ਇਹ ਇਹਨਾਂ ਤੇਜਤਰਾਰ ਚੁਸਤ ਤੇ ਫਰਤੀਲਾ ਸੀ। ਹਾਥੀ ਉੱਪਰ ਛਾਲ ਮਾਰ ਕੇ ਚੜ੍ਹ ਜਾਂਦਾ ਸੀ। ਤਵਾਰੀਕ ਆਈਨਾ ਬੈਰਾੜ ਬੰਸ ਵਿੱਚ ਲਿਖਿਆ ਹੈ ਕਿ ਬਟੇ ਰਾਇ ਨੇ ਵੀਂਹ ਮਹਿੰਮਾ ਫਤਹਿ ਕੀਤੀ ਆਸਾਨ। ਇਸ ਨੇ ਘੱਗਰ ਨਦੀ ਦੇ ਨਾਲ ਲਗਦੇ ਜੰਗਲ ਵਿੱਚ ਕਈ ਸ਼ੇਰਾਂ ਦਾ ਸ਼ਿਕਾਰ ਕੀਤਾ ਸੀ।
ਬਟੇ ਰਾਇ ਦੀ ਰਾਜ ਗੱਦੀ ਪ੍ਰਾਪਤ ਕਰਨ ਦੀ ਇੱਕ ਕਹਾਣੀ ਹੈ, ਜੋ ਪੁਰਾਣੇ ਬਜ਼ੁਰਗਾਂ ਨੇ ਪੁਰਾਣੇ ਬਜ਼ੁਰਗਾਂ ਤੋਂ ਸੁਣੀ ਇੱਕ ਦੰਦ ਕਥਾ ਹੈ, ਜੋ ਬਟੇ ਰਾਇ ਦੀ ਬਾਹੂ ਬਲ ਅਤੇ ਰਾਜਨੀਤੀ ਨੂੰ ਦਰਸਾਉਂਦੀ ਹੈ ।
ਰਾਜਾ ਜੂਧੰਰ ਬਿਰਧ ਹੋ ਗਿਆ । ਬਿਰਧ ਅਵਸਥਾ ਦੇ ਕਾਰਨ ਰਾਜਾ ਜੰਧੂਰ ਵਿਚਾਰ ਕਰਨ ਲੱਗਾ । ਗੱਦੀ ਦਾ ਮਾਲਕ ਕਿਸ ਨੂੰ ਬਣਾਇਆ ਜਾਵੇ। ਬੇਸ਼ੱਕ ‘ਉਹਨਾਂ ਦੀ ਰਾਜਬੰਸ ਵਿੱਚ ਵੱਡਾ ਪੁੱਤਰ ਹੀ ਗੱਦੀ ਨਸ਼ੀਨ ਹੁੰਦਾ ਸੀ। ਪਰ ਉਸ ਵਲੋਂ ਜੰਗਲ ਵਿੱਚ ਜਸਮੇਰ ਨਾਲ ਜੋ ਵਾਅਦਾ ਕੀਤਾ ਸੀ ਤੇ ਰਾਜ ਤਿਲਕ ਵਾਲੀ ਅੰਗੂਠੀ ਜੋ ਹਜੇ ਵੀ ਜਸਮੇਰ ਰਾਣੀ ਕੋਲ ਸੀ। ਇਹ ਸਾਰਾ ਭੇਦ ਖੁੱਲ੍ਹਣ ਤੋਂ ਘਬਰਾਉਂਦਾ ਸੀ। ਆਖਰ ਸੋਚ ਵਿਚਾਰ ਰਾਜੇ ਜੂਧਰ ਨੇ ਸਾਰੇ ਪੁੱਤਰਾਂ ਨੂੰ ਇਕੱਠਾ ਕੀਤਾ ਅਤੇ ਕਿਹਾ ਸਾਰੇ ਜੰਗਲ ਵਿੱਚ ਸ਼ਿਕਾਰ ਕਰਨ ਜਾਓ ਜਿਹੜਾ ਸ਼ੇਰ ਦਾ ਸ਼ਿਕਾਰ ਕਰਕੇ ਲਿਆਉਗਾ । ਉਹ ਰਾਜ ਭਾਗ ਦਾ ਮਾਲਕ ਹੋਵੇਗਾ। ਸਾਰੇ ਸ਼ਿਕਾਰ ਕਰਨ ਚਲੇ ਗਏ। ਸਾਰੇ ਜੁਧੰਰ ਪੁੱਤਰ ਬਟੇ ਰਾਇ ਨਾਲ ਮਨ ਵਿੱਚ ਈਰਖਾ ਰੱਖਦੇ ਸਨ, ਕਿਉਂਕਿ ਰਾਜ ਬਟੇ ਰਾਇ ਨੂੰ ਬਹੁਤ ਪਿਆਰ ਕਰਦਾ ਸੀ। ਵੀਹਾਂ ਭਰਾਵਾਂ ਨੇ ਏਕਾ ਕਰ ਲਿਆ। ਆਪਾਂ ਰਲ ਕੇ ਸ਼ੇਰ ਮਾਰ ਲਈਏ, ਰਾਜ ਭਾਗ ਪ੍ਰਾਪਤ ਕਰਕੇ ਵੀਂਹ ਰਿਆਸਤਾਂ ਵਿੱਚ ਵੰਡ ਲਵਾਂਗੇ। ਇਸ ਭੀਲ ਖੋਟ ਨੂੰ ਰਾਜ ਨਹੀਂ ਪ੍ਰਾਪਤ ਕਰਨ ਦੇਣਾ। ਆਖਰ ਜੰਗਲ ਵਿੱਚੋਂ ਸ਼ੇਰ ਨਿਕਲ ਆਇਆ। ਵੀਹ ਭਰਾ ਛਾਲਗਾਂ ਮਾਰ ਕੇ ਦਰੱਖਤਾਂ ਤੇ ਚੜ੍ਹ ਗਏ। ਬਟੇ ਰਾਇ ਪਹਿਲਾਂ ਹੀ ਸ਼ੇਰ ਦਾ ਸ਼ਿਕਾਰੀ ਸੀ, ਉਸ ਨੇ ਸ਼ੇਰ ਦਾ ਮੁਕਾਬਲਾ ਕੀਤਾ। ਸ਼ੇਰ ਨੂੰ ਮਾਰ ਦਿੱਤਾ। ਸ਼ੇਰ ਨੂੰ ਮਰਿਆ ਦੇਖ ਕੇ ਸਾਰ ਦਰੱਖਤਾਂ ਤੋਂ ਉਤਰ ਆਏ ਅਤੇ ਬਿੱਟੇ ਰਾਇ ਨੂੰ ਘੇਰਾ ਪਾ ਲਿਆ ਕਿਹਾ ਅਸੀਂ ਤੈਨੂੰ ਅੱਜ ਮਾਰ ਦੇਣਾ ਹੈ, ਇਸ ਸ਼ਰਤ ‘ਤੇ ਛੱਡ ਦਿੰਦੇ ਹਾਂ ਕਿ ਤੂੰ ਰਾਜਾ ਸਹਿਬ ਕੋਲ ਜਾ ਕੇ ਕਹਿ ਦੇਵੀਂ ਸ਼ੇਰ ਇਹਨਾਂ ਨੇ ਮਾਰਿਆ ਹੈ। ਇਹ ਸੋਚ ਕੇ ਬਿੱਟੇ ਰਾਇ ਇਹ ਆਖਣ ਲਈ ਰਾਜੀ ਹੋ ਗਿਆ । ਇਹ 20 ਜਣੇ ਹਨ, ਮੈਂ ਇਕੱਲਾ ਹਾਂ ਲੜਨ ਦਾ ਕੋਈ ਫਾਇਦਾ ਨਹੀਂ। ਉਸ ਨੇ ਅਕਲ ਤੋਂ ਕੰਮ ਲਿਆ । ਬਿੱਟਾ ਰਾਇ ਨੇ ਕਿਹਾ ਰਾਜਾ ਸਾਹਿਬ ਕੋਲ ਮੈਂ ਕਹਿ ਦੇਵਾਂਗਾ ਸੇਰ ਭਰਾਵਾਂ ਨੇ ਮਾਰਿਆ ਹੈ, ਮੇਰੀ ਇੱਕ ਸ਼ਰਤ ਹੈ, ਉਹਨਾਂ ਕਿਹਾ ਕਿ ਸ਼ਰਤ ਦੱਸ। ਬਿੱਟਾ ਰਾਇ ਨੇ ਕਿਹਾ ਤੁਸੀਂ ਸਾਰੇ ਪਿੱਠ ਤੇ ਤਾਂਬੇ ਦੇ ਪੈਸੇ ਦਾ ਨਿਸ਼ਾਨ ਬਣਾ ਲਵੋ। ਇਹ ਸੁਣ ਕੇ ਸਾਰਿਆਂ ਉਸ ਦੀ ਗੱਲ ਮੰਨ ਲਈ।
ਸਾਰੇ ਰਾਜੇ ਜੂਧੰਰ ਕੋਲ ਚਲੇ ਗਏ। ਸਾਰਿਆਂ ਕਿਹਾ ਸ਼ੇਰ ਅਸੀਂ ਮਾਰਿਆ ਹੈ, ਰਾਜੇ ਜੂਧੰਰ ਨੂੰ ਵਿਸ਼ਵਾਸ ਨਾ ਆਇਆ ਉਸ ਨੇ ਬਿੱਟੇ ਰਾਇ ਨੂੰ ਬੁਲਾਕੇ ਪੁੱਛਿਆ ਕਿ ਕੀ ਇਹ ਸਭ ਠੀਕ ਹੈ। ਬਿਟੇ ਰਾਏ ਨੇ ਕਿਹਾ ਕਿ ਸ਼ੇਰ ਮੈਂ ਮਾਰਿਆ ਹੈ। ਇਹਨਾਂ ਸਾਰਿਆਂ ਨੇ ਸ਼ੇਰ ਮਾਰਿਆ ਦੇਖ ਕੇ ਮੈਨੂੰ ਮਾਰਨ ਦੀ ਸਕੀਮ ਬਣਾ ‘ਲਈ ਮੈਂ ਇੱਕ ਸ਼ਰਤ ਰੱਖਕੇ ਜਾਨ ਬਚਾਈ। ਕਿਹਾ ਕਿ ਤੁਸੀਂ ਸਾਰੇ ਤਾਂਬੇ ਦੇ ਪੈਸੇ ਦਾ ਨਿਸ਼ਾਨ ਪਿਠ ਤੇ ਬਣਵਾ ਲਓ ਮੈਂ ਕਹਿ ਦੇਵਾਂਗਾ ਕਿ ਸ਼ੇਰ ਮੈਂ ਨਹੀਂ ਮਾਰਿਆ । ਇਹਨਾਂ ਦੀ ਪਿੱਠ ਤੇ ਨਿਸ਼ਾਨ ਦੇਖ ਲਓ। ਸਾਰੇ ਬੜੇ ਸ਼ਰਮ ਸਾਰ ਹੋਏ। ਰਾਜਾ ਜੂਧੰਰ ਬੜਾ ਖੁਸ਼ ਹੋਇਆ। ਉਸ ਦੇ ਮਨ ਦੀ ਮੁਰਾਦ ਪੂਰੀ ਹੋ ਗਈ ਸੀ, ਇਸ ਤਰ੍ਹਾਂ ਬਿਟਾ ਰਾਏ ਨੂੰ ਗੱਦੀ ਮਿਲੀ ਕੁਝ ਸਮੇਂ ਪਿਛੋਂ ਬਟੇ ਰਾਇ ਦੇ ਘਰ ਪੁੱਤਰ ਜਨਮਿਆ ਜਿਸ ਨਾਂਅ ਮੰਗਲ ਰਾਏ ਸੀ।
ਮੰਗਲ ਰਾਇ
ਮੰਗਲ ਰਾਇ ਚੌਧਰ ਸੰਭਾਲਣ ਸਾਰ ਹੀ ਲੜਾਈ ਦੇ ਮੈਦਾਨ ਵਿੱਚ ਕੁਦ ਪਿਆ। ਇਸ ਨੇ ਦਿੱਲੀ ਦੇ ਹੁਕਮਰਾਨ ਗੌਰੀਆ ਖਿਲਾਫ ਬਗਾਵਤ ਕਰ ਦਿੱਤੀ ਅਤੇ ਸਾਬੋਕੇ ਸਰਹਿੰਦਾ ਆਪਣੇ ਅਧਿਕਾਰ ‘ਚ ਕਰਨ ਲਈ ਗੌਰੀਆਂ ਨੇ ਇਸ ਬਗਾਵਤ ਦਬਾਉਣ ਲਈ ਸਲਵਾਹਨ ਦੀ ਰਾਜਧਾਨੀ ਜੈਸਲਮੇਰ ਤੇ ਹਮਲਾ ਕਰ ਦਿੱਤਾ। ਬੜੀ ਘਮਸਾਨ ਦੀ ਲੜਾਈ ਹੋਈ। ਲਿਖਿਆ ਹੈ ਇਹ ਲੜਾਈ ਰੁਕ ਰੁਕ ਕੇ ਚਾਰ ਸਾਲ ਚਲਦੀ ਰਹੀ । ਇਸ ਲੜਾਈ ਵਿੱਚ ਮੰਗਲ ਰਾਏ ਅਣਖ ਦੀ ਲੜਾਈ ਲੜਦਾ ਹੋਇਆ ਸ਼ਹੀਦ ਹੋਗਿਆ।
ਅਨੰਦ ਰਾਇ
ਰਾਇ ਮੰਗਲ ਦੇ ਮਗਰੋਂ ਇਸ ਪੁੱਤਰ ਅਨੰਦ ਰਾਇ ਚੌਧਰ ਦੀ ਗੱਦੀ ਤੇ ਬੈਠਾ। ਇਸ ਨੇ ਗੌਰੀ ਤੋਂ ਆਕੀ ਹੋ ਕੇ ਹਿਸਾਰ ਤੋਂ ਬਦਲ ਕੇ ਬਠਿੰਡਾ ਨੂੰ ਰਾਜਧਾਨੀ ਵਿੱਚ ਤਬਦੀਲ ਕਰ ਦਿੱਤਾ । ਗੌਰੀ ਜਦ ਪ੍ਰਿਥੀ ਰਾਜ ਤੋਂ ਹਾਰ ਖਾ ਕੇ ਲੁਟਦਾ ਲੁਟਾਉਂਦਾ ਜਦ ਬਠਿੰਡੇ ਕੋਲ ਦੀ ਲੰਘਣ ਲੱਗਾ ਤਾਂ ਉਸ ਨੇ ਆਨੰਦ ਰਾਇ ਤੋਂ ਨਜ਼ਰਾਨਾ ਮੰਗਿਆ। ਪਰ ਅਨੰਦ ਰਾਇ ਨੇ ਨਜ਼ਰਾਨਾ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਦੁਖੀ ਹੋ ਕੇ ਗੌਰੀ ਨੇ ਬਠਿੰਡੇ ਵੱਲ ਨੂੰ ਧਾਵਾ ਬੋਲ ਦਿੱਤਾ। ਅਨੰਦ ਰਾਇ ਨੇ ਇਸ ਥਾਂ ਤੇ ਡੱਟਵਾਂ ਮੁਕਾਬਲਾ ਕੀਤਾ । ਅਨੰਦ ਦੀਆਂ ਫੌਜਾਂ ਕੋਈ ਜ਼ਿਆਦਾ ਗਤੀਸ਼ੀਲ ਨਹੀਂ ਸਨ। ਅਨੰਦ ਰਾਇ ਨੇ ਕਈ ਗੇੜ ਵੇਖੇ ਸਨ। ਉਹ ਨਹੀਂ ਚਾਹੁੰਦੇ ਸਨ ਕਿ ਉਹ ਪਿਛੇ ਹੱਟਣ ਅੱਗੇ ਦੀ ਤਰ੍ਹਾਂ ਫੇਰ ਉਨ੍ਹਾਂ ਨੂੰ ਇਥੋਂ ਕੱਢਿਆ ਜਾਵੇ। ਉਹਨਾਂ ਨੇ ਕਈ ਵਾਸਤਵਿਕ ਵਰਤਨ ਵੇਖੇ ਸਨ। ਅਨੰਦ ਰਾਇ ਇਸ ਲੜਾਈ ਵਿੱਚ ਮਾਰਿਆ ਗਿਆ।
ਖੀਵਾ ਰਾਇ
ਖੀਵਾ ਰਾਇ ਬਠਿੰਡੇ ਦੀ ਗੱਦੀ ਤੇ ਬੈਠਾ। ਇਸ ਨੇ ਦਿੱਲੀ ਦਰਬਾਰ ਨਾਲ ਕੋਈ ਜੰਗ ਨਹੀਂ ਲੜਿਆ । ਬਹੁਤ ਐਸ਼ਪ੍ਰਸਤ ਰਾਜਾ ਸੀ । ਇਸ ਨੇ 22 ਰਾਜਪੂਤ ਰਾਣੀਆਂ ਵਿਆਹੀਆਂ । ਪਰ ਸੰਤਾਨ ਕਿਸੇ ਵੀ ਰਾਣੀ ਪੇਟੋਂ ਨਹੀਂ ਹੋਈ। ਇਸ ਨੇ ਚੌਧਰੀ ਬਸੇਰਾ ਜੱਟ ਕੌਮ ਸਰਾਓਂ ਵਸਨੀਕ ਪਿੰਡ ਲਦੂਕੋਟ (ਇਹ ਪਿੰਡ ਸਰਸੇ ਪਾਸ ਹੁਣ ਉਜੜਿਆ ਹੋਇਆ ਹੈ।) ਦੀ ਲੜਕੀ ਵਸ਼ੀਰਾ ਨਾਲ ਵਿਆਹ ਕਰਾਇਆ। ਜੱਟਾਂ ਦੇ ਘਰ ਵਿਆਹ ਕਰਾਉਣ ਤੇ ਰਾਜਪੂਤਾਂ ਨੇ ਕੁਲ- ਰੀਤੀ ਭੰਨਣ ਤੇ ਇਸ ਨੂੰ ਖੀਵਾ ਖੋਟ ਕਹਿ ਕੇ ਇਸ ਦਾ ਬਾਈਕਾਟ ਕਰ ਦਿੱਤਾ। ਮਾਲਵਾ ਇਤਿਹਾਸ ਵਿੱਚ ਪੰਨਾ 63 ਤੇ ਲਿਖਿਆ ਹੈ । ਲੱਦੂਕੋਟ ਵਾਲਿਆਂ ਨੇ ਕੁੜੀ ਦਾ ਰਿਸ਼ਤਾ ਕਰਨ ਲੱਗਿਆਂ ਇਹ ਕਿਹਾ ਸੀ ਕਿ ਜੋ ਵੀ ਇਸ ਦੇ ਪੇਟ ਵਿੱਚੋਂ ਪੁੱਤਰ ਹੋਊਗਾ। ਉਹ ਰਾਇ ਰਾਜਪੂਤ ਕਹਾਉਣ ਦੀ ਥਾਂ ਜੱਟ ਕਹਾਉਗਾ। ਖੀਵਾ ਰਾਇ ਦੇ ਘਰ ਜੱਟੀ ਰਾਣੀ ਪੇਟੋਂ ਸਧੂ ਨਾਮ ਲੜਕਾ ਉਤਪੰਨ ਹੋਇਆ। ਖੀਵਾ ਰਾਇ ਦੀਆਂ ਰਾਜਪੂਤ ਰਾਣਿਆਂ ਦੀ ਈਰਥਾ ਦੀ ਅੱਗ ਲੁੱਟ- ਲਟ ਬਲ ਉਠੀ ਉਨ੍ਹਾਂ ਦਾਈ ਨੂੰ ਲਾਲਚ ਦੇ ਕੇ ਜੰਮਦੇ ਬੱਚੇ ਨੂੰ ਬਾਹਰ ਖੁਸ਼ਕ ਨਾਲੇ ਵਿੱਚ ਸੁੱਟ ਦਿੱਤਾ। ਇਹ ਤਵਾਰੀਖ ਰਾਜਮਾਨ ਪੰਜਾਬ ਸਫਾ 13 ਮੁਤਾਬਿਕ ਹੈ। ਇਸ ਜਗ੍ਹਾ ਤੋਂ ਬਿੰਗੜ ਨਾਮੇ ਮੋਚੀ ਨੇ ਸਿੱਧੂ ਨੂੰ ਚੁੱਕ ਲਿਆ। ਇਹ ਤਵਾਰੀਖ ਖਾਲਸਾ ਸਫਾ 542 ਅਨੁਸਾਰ ਹੈ। ਕੁਝ ਸਮੇਂ ਬਾਅਦ ਇਹ ਸਾਰਾ ਭੇਦ ਖੀਵੇ ਪਾਸ ਖੁੱਲ੍ਹ ਗਿਆ । ਉਸ ਮੋਚੀ ਘਰੋਂ ਇਸ ਬਾਲਕ ਨੂੰ ਮੰਗਵਾ ਲਿਆ। ਲਿਖਿਆ ਹੈ ਇਸ ਨੂੰ ਸ਼ੁਧ ਕੀਤਾ ਗਿਆ ਫੇਰ ਇਸ ਦਾ ਨਾਂਅ ਸਿੱਧੂ ਰੱਖ ਦਿੱਤਾ। ਉਸ ਸਮੇਂ ਘੱਗਰ ਨਦੀ ਦੇ ਆਸ ਪਾਸ ਦੇਸੜੀ ਅਤੇ ਨਾਲ ਦਾ ਜੰਗਲ ਮਰਾਵਾਂ ਖੀਵੇ ਨੂੰ ਜੋਗਾ-ਰੱਲਾ ਦਾ ਪਰਗਣ ਚਾਹਲਾ ਦੀ ਚੌਧਰ ਤੇ ਕਬਜ਼ਾ ਕਰਵਾ ਦਿੱਤਾ। ਖੀਵਾ ਰਾਇ ਨੇ ਇਸ ਸਿੱਧੂ ਪੁੱਤਰ ਨੂੰ ਗਿੱਲ ਜੱਟਾਂ ਦੇ ਵਿਹਾਇਆ। ਖੀਵਾ ਰਾਇ ਬਠਿੰਡੇ ਵਿੱਚ 1370 ਨੂੰ ਕਾਲ ਵਸ ਹੋ ਗਿਆ।
ਸਿੱਧੂ ਤੋਂ ਸਿੱਧੂ ਗੋਤ ਕਿਵੇਂ ਬਣਿਆ
ਸਿੱਧੂ ਆਪਣੇ ਪਿਤਾ ਖੀਵਾ ਰਾਇ ਦੇ ਗੁਜਰਨ ਮਗਰੋਂ ਰਾਜ ਗੋਦੀ ਤੇ ਬੈਠਾ ਭਟਨੇਰ ਵਾਲੇ ਰਾਜਪੂਤ ਹਮੇਸ਼ਾਂ ਹੀ ਸਿੱਧੂ ਨੂੰ ਜੱਟ ਕਹਿਕੇ ਭੰਡਦੇ ਸਨ। ਇਹ ਦਾ ਨੁਕਸਾਨ ਕਰਦੇ ਸਨ। ਸਿੱਧੂ ਮਕੰਬਲ ਤੌਰ ‘ਤੇ ਜੱਟਾਂ ਨਾਲ ਜਾ ਮਿਲਿਆ ਸਿੱਧੂ ਆਪਣਾ ਸਿੱਧੂ ਗੋਤ ਪ੍ਰਚਲਤ ਕਰਕੇ ਕਾਲਵਸ ਹੋ ਗਿਆ। ਸਿੱਧੂ ਦੇ ਚਾਰਾਂ ਪੁੱਤਰਾਂ ਦਾ ਵੀ ਏਹੋ ਹਾਲ ਹੋਇਆ ਇਹਨਾਂ ਨੂੰ ਵੀ ਭਟਿਨੇਰ ਵਾਲੇ ਬਾਦਸ਼ਾਹ ਦੀ ਸ਼ਹਿ ਤੇ ਰਾਜਪੂਤਾਂ ਨੇ ਤੰਗ ਕਰਕੇ ਬਠਿੰਡੇ ਵਿੱਚ ਕੱਢ ਦਿੱਤਾ। ਇਹ ਚਾਰੇ ਪੁੱਤਰ ਆਪਣੇ ਨਾਨਕਿਆਂ ਦੇ ਨੇੜਲਿਆਂ ਇਲਾਕਿਆਂ ਫੱਕਰ ਸਰ ਥੇਹੜੀ, ਲੱਦੂਕੋਟ ਆਦਿ ਥਾਵਾਂ ਤੇ ਆਬਾਦ ਹੋ ਗਏ । ਸਿੱਧੂ ਦੇ ਚਾਰ ਪੁੱਤਰ ਸਨ। ਪਰ ਤਵਾਰੀਖ ਖਾਲਸਾ ਅਨੁਸਾਰ ਛੇ ਪੁੱਤਰ ਦੱਸੇ ਗਏ ਹਨ। ਪਰ ਤਵਾਰੀਖ ਆਇਨਾ ਬੈਰਾੜ ਮੁਤਾਬਕ ਚਾਰ ਪੁੱਤਰ ਸੀ।
1 ਦਾਹੜ : ਜਿਸ ਦੀ ਕੁਲ ਕੈਂਥਲ, ਚੁਬੇਵਾਲਾ, ਫਿਰੋਜ਼ਪੁਰ, ਭਾਈ ਹਰਨੌਲੀ ਵਾਲੇ ਜ਼ਿਲ੍ਹਾ ਅੰਬਾਲਾ, ਸਿਧਵਾਂ ਜ਼ਿਲ੍ਹਾ ਕਰਨਾਲ ਵਿੱਚ ਵਸੇ ਹਨ।
- ਭੂਰ : ਜਿਸ ਦੀ ਔਲਾਦ ਬਰਾੜ, ਬਾਬਾ ਆਲਾ ਹਰੀ ਕੇ ਸਿੱਧੂ ਹਨ।
- ਸੂਰਜ : ਮਿਹਰਮੀਏ ਦੇ ਸਿੱਧੂ ਫਰੀਦਕੋਟ, ਫਿਰੋਜ਼ਪੁਰ ਵਿੱਚ ਹਨ।
- ਰੂਪ : ਇਸ ਦੀ ਸੰਤਾਨ ਸ਼ਾਮ ਸਿੰਘ ਸੇਰੋਂ ਖਾਈ, ਮੁੱਥੀ ਤੇ ਪੀਰਕੇ ਸਿੱਧੂ ਹਨ।
ਭਾਈ ਰੂਪ ਚੰਦ ਦੇ ਪਿਤਾ ਤੁਗਲਾਣੀ ਨਾਮੀ ਪਿੰਡ ਦੇ ਵਸਨੀਕ ਸਨ। ਇਥੋਂ ਉਠ ਕੇ ਭਾਈ ਰੂਪ ਚੰਦ ਨੇ ਭਾਈ ਰੂਪਾ ਪਿੰਡ ਆਬਾਦ ਕੀਤਾ । ਭਾਈ ਰੂਪ ਚੰਦ ਦੇ ਮੂਰਤੀਆਂ, ਸੁੱਖਾ ਨੰਦ ਤੇ ਧਰਮ ਚੰਦ, ਪਰਮ ਚੰਦ ਇਹਨਾਂ ਦੀ ਸੰਤਾਨ ਨੇਹੀ ਵਿੱਚ ਵੱਸਦੀ ਹੈ। ਧਰਮ ਚੰਦ ਨੇ ਭਾਈ ਰੂਪੇ ਤੋਂ ਉਠ ਕੇ ਦਿਆਲ ਪੁਰਾ ਗਿਰਜਾ, ਫੇਰ ਦਿਆਲਪੁਰ ਭਾਈਕਾ ਆਬਾਦ ਕੀਤੇ । ਭਾਈ ਪਰਮ ਚੰਦ ਦੀ ਔਲਾਦ ਬਾਗੜੀਆਂ ਹੈ। ਹੋਰ ਵੀ ਸੈਂਕੜੇ ਪਿੰਡ ਤੇ ਰਿਆਸਤਾਂ ਹਨ।
ਸਿੱਧੂ ਦੇ ਪੁੱਤਰ ਭੂਰ ਤੋਂ ਲੈ ਕੇ ਮਾਹੇਰ ਰਾਇ ਤੱਕ ਇਹਨਾਂ ਦਾ ਕੋਈ ਜੰਗਾ- ਯੁੱਧਾ ਦਾ ਤਰੀਖੀ ਕਾਰਨਾਮਾ ਲੱਭਿਆ ਨਹੀਂ । ਇਤਿਹਾਸਕ ਤੱਥਾਂ ਤੋਂ ਪਤਾ ਲਗਦਾ ਹੈ ਜਿਵੇਂ ਇਹਨਾਂ ਨੇ ਜਾਂ ਤਾਂ ਸੰਨਿਆਸ ਲੈ ਲਿਆ ਲਗਦਾ ਹੈ ਜਾਂ ਦਿੱਲੀ ਦਰਬਾਰ ਨਾਲ ਜੰਗਾਂ, ਯੁਧਾਂ ਨਾ ਕਰਨ ਦਾ ਤਰੀਖੀ ਸਮਝੌਤਾ ਕਰ ਲਿਆ ਸੀ। ਅਸੀਂ ਇਹਨਾਂ ਦੀ ਸੰਤਾਨ ਦਾ ਸਜ਼ਰਾ ਨਸਬ ਹੀ ਦੇਵਾਂਗੇ।
ਰਾਇ ਬੈਰਾੜ
ਬੇਰਾੜ ਸਤਲੁਜ ਦਰਿਆ ਦੇ ਕਿਨਾਰੇ ਭਾਟੇ ਨਗਰ ਵਿੱਚ ਪੈਦਾ ਹੋਇਆ। ਮੋਹਰ ਰਾਓ ਦੀ ਮੌਤ ਤੋਂ ਬਾਅਦ ਜਦ ਇਹ ਗੱਦੀ ਤੇ ਬੈਠਾ ਤਾਂ ਬੈਠਣ ਸਾਰ ਹੀ ਇਸ ਨੇ ਆਪਣੇ ਬਜੁਰਗਾਂ ਤੋਂ ਖੁਸੀ ਬਠਿੰਡਾ ਰਾਜਧਾਨੀ ਆਪਣੇ ਕਬਜ਼ੇ ਵਿੱਚ ਲੈਣ ਲਈ ਉਤਾਵਲਾ ਹੋ ਗਿਆ । ਇਸ ਤਰ੍ਹਾਂ ਲੱਖੀ ਜੰਗਲ ਠੱਖਸਰ ਸੋਹੜੀ ਦੇ ਮੈਦਾਨ ਵਿੱਚ ਭੱਟਨੇਰੀਏ ਭੱਟੀਆ ਦੀ ਮੱਦਦਗੀਰ ਧਾਲੀਵਾਲ ਕੌਮਾਂ ਨੇ ਜੰਗਜੂ ਕੌਮ ਦੇ ਬੈਰਾੜ ਨੂੰ ਘੇਰਾ ਪਾ ਲਿਆ। ਪਰ ਬੈਰਾੜ ਨੇ ਬੜੀ ਬਹਾਦਰੀ ਨਾਲ ਦੁਸ਼ਮਣ ਦਾ ਮੁਕਾਬਲਾ ਕੀਤਾ । ਦੋਹਾਂ ਤਰਫਾਂ ਤੋਂ ਘਿਰੇ ਹੋਏ। ਬੈਰਾੜ ਨੇ ਭਰਾ ਵੀ ਹੌਂਸਲਾ ਨਹੀ ਛੱਡਿਆ। ਲਿਖਿਆ ਹੈ ਬੜੀ ਕੱਟਾ-ਵੱਢੀ ਹੋਈ ਹਜ਼ਾਰਾਂ ਦੀ ਗਿਣਤੀ ਵਿੱਚ ਆਦਮੀ ਕਤਲ ਹੋਏ। ਅੰਤ ਭੱਟੀਆਂ ਨੂੰ ਭਾਜੜ ਪੈ ਗਈ। ਬੈਰਾੜਾਂ ਨੇ ਆਪਮੀ ਪੁਰਾਣੀ ਰਾਜਧਾਨੀ ਬਠਿੰਡੇ ਤੇ ਕਬਜ਼ਾ ਕਰ ਲਿਆ। ਇਸ ਲੜਾਈ ਦਾ ਮੈਦਾਨ ਇਹਨਾਂ ਭਿਆਨਕ ਤੇ ਦਿਲ ਕੰਬਾਊ ਸੀ ਕਿ ਇਸ ਅਨੌਖੀ ਜਿੱਤ ਦੇ ਬੋਲ ਗੀਤ ਬਣਕੇ ਮਰਦ ਔਰਤਾਂ ਦੇ ਮੂੰਹੋਂ ਬੋਲ ਪਏ :
ਗੱਜਣ ਸਿੱਧੂ ਰਾਵਲ ਵੇ, ਵੱਲ ਦੂਜੀ ਜੋਧੇ ਭੱਟੀ,
ਯੁੱਧ ਛਿੜਿਆ ਰਾਵਲ ਵੇ, ਸੈਨਾ ਦੋਹਾਂ ਦਲਾਂ ਦੀ ਜੁੱਟੀ।
ਵੱਲ ਭੱਟੀਆ ਰਾਵਲ ਵੇ, ਫੌਜਾਂ ਜੋਹੀ ਬੈਰਾਹੀ ਆਈਆ
ਵਲ ਦੂਜੀ ਰਾਵਲ ਵੇ ਸਿਰ ਧੜ ਦੀਆਂ ਬਾਜ਼ੀਆਂ ਲਾਈਆਂ।
ਜੋਧੇ ਮਰ ਗਏ ਰਾਵਲ ਵੇ, ਏਥੇ ਘੋੜੇ ਮਰੇ ਹਜ਼ਾਰਾਂ
ਨਦ ਖੂਨ ਦਾ ਰਾਵਲ ਵੇ, ਮਾਰੇ ਵਿਚ ਥਲਾਂ ਦੇ ਲਹਿਰਾਂ।
ਵਿੱਚ ਜੰਗਲ ਰਾਵਲ ਵੇ, ਮਹਾਂਯੁੱਧ ਬੈਰਾੜ ਮਚਾਇਆ।
ਜੰਗ ਭਾਰਤ ਰਾਵਲ ਵੇ, ਅਜਨਜਰੀ ਲੋਕਾਂ ਆਇਆ।
ਅੰਤ ਭਾਜੜ ਰਾਵਲ ਵੇ, ਭੱਟੀਆਂ ਲੋਕਾਂ ਨੂੰ ਪਾਈਆ।
ਫਤਹਿ ਲਾੜੀ ਬਣ ਕੇ, ਰਾਵਲ ਵੇ, ਸਿੱਧੂਆਂ ਦੇ ਚਰਨੀ ਆਈਆਂ।
ਇਸ ਗੀਤ ਤੋਂ ਬੈਰਾੜ ਦੇ ਜੰਗ ਦੇ ਮੈਦਾਨ ਚੋਂ ਜਿੱਤ ਦੇ ਝੰਡੇ ਝੂਲਦੇ ਦਿਸਦੇ ਹਨ। ਇਹ ਗੀਤ ਮਹਾਰਾਜ ਦੇਵਰਾਜ ਬੈਰਾੜ ਦੇ ਬਜ਼ੁਰਗ ਨੂੰ ਮੁਖਾਲਫ ਕਰਕੇ ਲਿਖਿਆ ਗਿਆ, ਇਸ ਵਿੱਚ ਨੌ ਵਾਰੀ ਰਾਵਲ ਸ਼ਬਦ ਆਇਆ। ਮਹਾਰਾਜਾ ਦੇਵ ਰਾਜ ਨੂੰ ਸਨਿਆਸੀ ਸੰਤ ਨੇ ਰਾਓ ਤੋਂ ਰਾਵਲ ਕਹਾਉਣ ਲਈ ਕਿਹਾ ਸੀ ਅਤੇ ਵਰ ਦਿੱਤਾ ਸੀ ਸਦਾ ਹੀ ਮਾਣ ਸਤਿਕਾਰ ਬਹਾਲ ਕਰੇਗਾ।
ਬਠਿੰਡੇ ਦੇ ਕਬਜ਼ੇ ਤੋਂ ਬਾਅਦ ਬਰਾੜਾਂ ਨੇ ਭਟਿਨੇਰ ਤੇ ਲਗਾਤਾਰ ਹਮਲੇ ਕਰਕੇ ਭੈਰੋ ਭੱਟੀ ਨੂੰ ਤੰਗ ਕਰ ਦਿੱਤਾ। ਇਹਨਾਂ ਹੱਥੋਂ ਤੰਗ ਹੋ ਕੇ ਭੱਟੀ ਨੇ ਆਪਣੀ ਲੜਕੀ ਦਾ ਵਿਆਹ ਬਾਦਸ਼ਾਹ ਬਹਿਲੋਲ ਨਾਲ ਕਰ ਦਿੱਤਾ। ਬਹਿਲੋਲ ਬਾਦਸ਼ਾਹ ਤੋਂ ਮਦਦ ਲੈ ਕੇ ਭੈਰੋ ਭੱਟੀ ਨੇ ਬੈਰਾੜ ਦੀ ਬੀਦੋਵਾਲ, ਬਠਿੰਡ ਤੇ ਫੇਰ ਕਬਜ਼ਾ ਕਰ ਲਿਆ । ਇਥੋਂ ਨਿਕਲ ਕੇ ਬੈਰਾੜ ਪੰਜਗਰਾਈਆਂ ਅਤੇ ਕਾਉਂਕੇ ਨਗਰ ਆਬਾਦ ਕਰਕੇ ਬੈਠ ਗਏ। ਬੈਰਾੜ 1472 ਬਿਕਰਮੀ ਨੂੰ ਬੀਦੋ ਵਾਲ ਨਗਰ ਵਿਚ ਹੀ ਕਾਲ ਵਸ ਹੋ ਗਿਆ।
ਬੈਰਾੜ ਦੇ ਪੰਜ ਪੁੱਤਰ ਸਨ 1. ਪੌੜ 2. ਦੁੱਲਾ, 3. ਧੁੰਦਲ, 4. ਸ਼ੇਰੋ, 5. ਸਬਜਾ। ਧੁੰਦਲ, ਸ਼ੈਰੋ ਤੇ ਸਬਜ਼ਾ ਨੇ ਹੋਰ ਵੰਸ਼ਾਂ ਦੀਆਂ ਔਰਤਾਂ ਨਾਲ ਵਿਆਹ ਕਰਵਾ ਲਿਆ। ਵੰਸ਼ ਵਿਗੜ ਗਈ ਬੈਰਾੜ ਵੰਸ਼ ਤੋਂ ਬਹਾਰ ਚਲੀ ਗਈ। ਇਸ ਲਈ ਇਤਿਹਾਸ ਤੋਂ ਬਾਹਰ ਹੈ। ਦੁੱਲ ਅਤੇ ਪੌੜ ਦੀ ਵੰਸ਼ ਵਧੀ ਹੈ।
ਬੈਰਾੜਾਂ ਪੌੜ ਪੁੱਤਰ ਦੀ ਵੰਸ਼
ਜੇ ਪੌੜ ਦੀ ਵੰਸ਼ ਨੂੰ,ਬੈਰਾੜਾਂ ਦੀ ਦੱਖਣੀ ਚੌਧਰ ਮੰਨ ਲਈਏ ਤਾਂ ਕੋਈ ਅੱਤ-, ਕਥਨੀ ਨਹੀਂ ਹੋਵੇਗੀ। ਪੌੜ ਤੋਂ ਲੈ ਕਿ ਇਸ ਵੰਸ਼ ਦੇ ਵਡੇਰਿਆਂ ਨੇ ਰਿਆਸਤ ਨਾਭਾ, ਰਿਆਸਤ ਜੀਂਦ ਕਾਇਮ ਕੀਤੀਆਂ।
ਕੁਝ ਚਿਰ ਪਿਛੋਂ ਮਹਿਰਾਜ ਵੀ ਲੜਾਈ ਵਿੱਚ ਮਾਰਿਆ ਗਿਆ। ਇਸ ਤੋਂ ਬਾਅਦ ਮਹਿਰਾਜ ਦੇ ਚਾਰ ਪੁੱਤਰ ਹੋਏ, ਡਾਲਾ, ਕਾਲਾ, ਸਹਿਣਾ ਅਤੇ ਸੁੱਤੋਂ। ਚੌਧਰੀ ਬਹਿਰਾਮ ਇੱਕ ਵਾਰੀ ਹਿਮਾਯੂ ਪਾਸੋਂ ਚੌਧਰ ਦੀ ਸਨੰਦ ਲੈ ਕੇ ਆਪਣੇ ਇਲਾਕੇ ਬੀਦੋਵਾਲੀ ਪਹੁੰਚਿਆ ਤਾਂ ਭੱਟੀਆਂ ਇਸ ਨੂੰ ਇਸ ਦੇ ਪੋਤਰੇ ਸੁੱਤੋਂ ਸਮੇਤ ਕਤਲ ਕਰ ਦਿੱਤਾ ਸੀ। ਇਸ ਲਈ ਚੌਧਰੀ ਮਹਿਰਾਜ ਦੇ ਸ਼ਹੀਦ ਹੋਣ ਪਿਛੋਂ ਚੌਧਰ ਦੀ ਦਸਤਾਰ ਇਸ ਦੇ ਸ਼ਰੀਕੇ ਕਬੀਲੇ ਸੁੱਤ ਦੇ ਬੇਟੇ ਪੱਖ ਦੇ ਸਿਰ ਬੰਨੀ। ਚੌਧਰੀ ਪੱਖੋਂ ਚੰਗਾ ਸਮਝਦਾਰ ਸੀ। ਉਸ ਨੇ ਸਬ ਤੋਂ ਪਹਿਲਾਂ ਅਕਬਰ ਦੇ ਦਰਬਾਰ ਵਿੱਚ ਪੇਸ਼ ਹੋ ਕੇ ਆਪਣੇ ਬਜ਼ੁਰਗਾਂ ਦੀਆਂ ਸਾਹੀ ਸੰਨਦਾ ਵਿਖਾਈਆਂ। ਅਕਬਰ ਬਹੁਤ ਖੁਸ਼ ਹੋਇਆ। ਅਕਬਰ ਨੇ ਪੱਖੋਂ ਨੂੰ ਦੱਖਣੀ ਜੰਗਲ ਦਾ ਚੌਧਰੀ ਬਣਾ ਦਿੱਤਾ। ਪੱਖੋ ਦੇ ਚੌਧਰੀ ਬਣਨ ਤੇ ਸਰਸੇ ਦਾ ਨਵਾਬ ਮਨਸੂਰ ਖਾਂ ਭੱਟੀ ਨੂੰ ਇਹ ਗੱਲ ਚੰਗੀ ਨਾ ਲੱਗੀ। ਦਿੱਲੀ ਦਰਬਾਰ ਵਿੱਚ ਬੈਰਾੜਾਂ ਦਾ ਜ਼ੋਰ ਵੇਖ ਮਨਸੂਰਖਾਂ,ਭੱਟੀ ਨੇ ਆਪਣੀ ਧੀ ਦਾ ਡੋਲਾ ਅਕਬਰ ਬਾਦਸ਼ਾਹ ਨੂੰ ਦੇ ਦਿੱਤਾ ਅਤੇ ਬਾਦਸ਼ਾਹ ਨੂੰ ਬੈਰਾੜਾਂ ਖਿਲਾਫ ਭੜਕਾ ਦਿੱਤਾ ਕਿ ਉਹ ਬੈਰਾੜ ਚੌਧਰੀਆਂ ਤੋਂ ਵੀ ਡੋਲੇ ਮੰਗੇ। ਥੋੜ੍ਹੇ ਸਮੇਂ ਪਿਛੋਂ ਅਕਬਰ ਬਾਦਸ਼ਾਹ ਨੇ ਜੈਲ ਫੱਤੇ ਦੀ ਬੀਬੀ ਲੜਕੀ ਸੰਦਲ ਦਾ ਡੋਲਾ ਮੰਗਿਆ। ਪਰ ਰਾਜਪੂਤਾਂ ਤੋਂ ਚੌਧਰੀ ਬਣੇ ਬਹਾਦਰਾਂ ਨੇ ਡੋਲਾ ਦੇਣ ਤੋਂ ਸਾਫ ਇਨਕਾਰ ਕਰ ਦਿੱਤਾ । ਇਸ ਅਕਬਰ ਬਾਦਸ਼ਾਹ ਨੇ ਲੱਖੀ ਜੰਗਲ ਦੀ ਰਿਆਸਤ ਤੇ ਹਮਲ ਕਰ ਦਿੱਤਾ। ਚੌਧਰੀ ਪੱਖ ਜੰਗਲੀ ਰਿਆਸਤ ਛੱਡ ਕੇ ਕਈ ਮਹੀਨੇ ਜੰਗਲਾਂ ਵਿੱਚ ਫਿਰਕੇ ਭੱਟੀਆਂ ਨੂੰ ਨੁਕਸਾਨ ਪਹੁੰਚਾਉਦਾ ਰਿਹਾ। ਆਖਰ ਕੋਟ ਲਧੋਏ ਦੇ ਪਾਸ ਲੜਾਈ ਵਿੱਚ ਸ਼ਹੀਦ ਹੋ ਗਿਆ।
ਇਸ ਤੋਂ ਪਿਛੋਂ ਇਸ ਦਾ ਪੁੱਤਰ ਮੋਹਣ ਚੋਧਰੀ ਹੋਇਆ । ਕਿੰਤੂ ਭੱਟੀਆਂ ਦੀ ਛੇੜ ਛਾੜ ਤੋਂ ਤੰਗ ਆ ਕੇ (ਨਿਥਾਣੇ) ਚਲਾ ਗਿਆ । ਭੁਲਰ ਤੇ ਧਾਲੀਵਾਲ ਇਸ ਇਲਾਕੇ ਦੇ ਤੱਪੇਦਾਰ ਮਾਲਕ ਬਣ ਰਹੇ ਸਨ। ਇਹਨਾਂ ਨੇ ਇਥੇ ਵੀ ਮੋਹਣ ਨੂੰ ਟਿਕਣ ਨਾ ਦਿੱਤਾ। ਦਵੈਸ਼ ਭਾਵਨਾ ਨਾਲ ਇਹਨਾਂ ਦੁਰਕਾਰ ਦਿੱਤਾ। ਨਿਥਾਣਾ ਛੱਡ ਕੇ ਮੋਹਣ ਆਪਣੀਆਂ ਗੱਡੀਆਂ ਰਾਹੀਂ ਤੁਰਦੇ-ਤੁਰਦੇ ਮਾੜੀ ਪਿੰਡ ਵਿਖੇ ਆ ਕੇ ਖੂਹ ‘ਤੇ ਡੇਰਾ ਲਾਇਆ। ਇਸ ਖੂਹ ਤੋਂ ਦਸ-ਦਸ ਕੋਹ ਦੇ ਲੋਕ ਪਾਣੀ ਲਜਾਂਦੇ ਸਨ । ਜਦ ਇਹਨਾਂ ਦੀਆਂ ਔਰਤਾਂ ਪਾਣੀ ਲੈਣ ਜਾਂਦੀਆਂ ਤਾਂ ਮਾਨ ਭੁੱਲਰ ਇਹਨਾਂ ਤੋਂ ਚਰਸਾਂ ਖਿਚਵਾਂਦੇ ਅਤੇ ਮੂੰਹ ਆਇਆ ਗੰਦ ਬਕਦੇ। ਇਹ ਵਿਚਾਰੀਆਂ ਪਾਣੀ ਦੇ ਲਾਲਚ ਵਿੱਚ ਇਹਨਾਂ ਦੀਆਂ ਗੰਦੀ ਮੰਦੀ ਬਕਵਾਸ ਨੂੰ ਸਹਾਰਦੀਆਂ। ਅਚਨਚੇਤ ਇਹਨਾਂ ਦਿਨਾਂ ਵਿੱਚ ਸਿੱਖਾਂ ਦੇ ਛੇਵੇਂ ਪਾਤਸ਼ਾਹ ਹਰਿਗੋਬਿੰਦ ਸਾਹਿਬ ਸਿੱਖੀ ਦਾ ਪ੍ਰਚਾਰ ਕਰਦੇ ਉਸ ਜਗ੍ਹਾ ਪਹੁੰਚੇ। ਇਲਾਕੇਦੀਆਂ ਸਾਰੀਆਂ ਸੰਗਤਾਂ ਨੇ ਗੁਰੂ ਜੀ ਦੀ ਸੇਵਾ ਕਰਨ ਦੀ ਕੋਈ ਕਸਰ ਨਾ ਛੱਡੀ ਅਤੇ ਸਿੱਖ ਬਣੇ। ਇਸ ਖਾਨਦਾਨ ਦੀ ਹਾਲਾਤ ਵੇਖ ਕੇ ਕਿਹਾ ਕਿ ਮੋਹਣ ਕੁਝ ਮੰਗ? ਮੋਹਣ ਨੇ ਆਪਣੀ ਦੁਖਾਂ ਭਰੀ ਵਿਥਿਆ ਗੁਰੂ ਜੀ ਨੂੰ ਸੁਣਾਈ। ਕਰਤਾਰ ਸਿੰਘ ਕਲਾਸ ਵਾਲੀਆਂ ਨੇ ਗ੍ਰੰਥ ਖੜਗੇਸ ਪ੍ਰਕਾਸ਼ ਸਫਾ 73 ‘ਚ ਲਿਖਿਆ ਹੈ:-
ਰੁਖ ਮੋਹਨ ਨੇ ਦੇਖਿਆ ਗੁਰੂ ਜੀ ਦਾ, ਹੱਥ ਜੋੜ ਕੇ ਗਰਦਨ ਝੁਕਾਈਏ ਜੀ
ਕਹਿੰਦਾ ਤੁਠੇ ਹੋ ਜੇ ਸੱਚੇ ਪਾਤਸ਼ਾਹ, ਉਪਰ ਅੰਸਾਂ ਦੇ ਮਿਹਰ ਕਮਾਈਏ ਜੀ
ਸਾਡੇ ਪਾਸ ਨਾ ਜਿਮੀ ਦਾ ਕੋਈ ਟੋਟਾ, ਜਿਥੇ ਬੈਠ ਦੇ ਪਿੰਡ ਵਸਾਈਏ ਜੀ
ਕੜੇ ਭੁਲਰਾਂ ਦਾ ਜ਼ੋਰ ਏਸ ਪਾਸੇ, ਜਿੰਮੀ ਉਹਨਾਂ ਤੋਂ ਕੁਸ ਦਿਵਾਈਏ ਜੀ
ਲੱਖਾਂ ਵਿਘੇ ਜ਼ਮੀਨ ਉਹ ਮੱਲੀ ਬੈਠੇ, ਅਸੀਂ ਫਿਰ ਰਹੇ ਬਣ ਕੇ ਪਾਹੀਏ ਜੀ
ਬੇਨਤੀ ਕੀਤੀ ਮਾਨ ਭੁੱਲਰ ਕੌਮਾ ਆਪ ਜੀ ਦੀ ਸੇਵਕ ਬਣੀਆਂ ਹਨ। ਇਸ ਇਲਾਕੇ ਦੀਆਂ ਮਾਲਕ ਹਨ। ਹਜ਼ਾਰਾਂ ਵਿਘੇ ਜ਼ਮੀਨ ਬੇਕਾਰ ਪਈ ਹੈ। ਇਨ੍ਹਾਂ ‘ ਨੂੰ ਕਹਿ ਕੇ ਇੱਕ ਪਿੰਡ ਵਸਾਉਣ ਦੀ ਆਗਿਆ ਲੈ ਦਿਓ ਤਦ ਬੜੀ ਕਿਰਪਾ ਹੋਵੇਗੀ । ਦੂਜਾ ਸਾਡੇ ਤੇ ਇਨ੍ਹਾਂ ਦੀ ਆਪੋ ਵਿੱਚ ਰਿਸਤਿਆਂ ਦਾ ਸੰਬੰਧ ਕਰਾ ਦੇਵੋ। ਜਦ ਦੂਜੇ ਦਿਨ ਮਾਨ, ਭੁੱਲਰ ਗੁਰੂ ਜੀ ਪਾਸ ਦਰਸ਼ਨਾਂ ਨੂੰ ਆਏ ਤਾਂ ਗੁਰੂ ਜੀ ਨੇ ਕਿਹਾ ਕਿ ਇੱਕ ਪਿੰਡ ਦੀ ਜ਼ਮੀਨ ਮੇਹਰਾਜ ਦੀ ਸੰਤਾਨ ਨੂੰ ਦੇ ਦੇਵੋ। ਇਹ ਵੀ ਸਿੱਧੂ ਬੈਰਾੜ ਹਨ । ਤਾਂ ਇਹਨਾਂ ਦੇ ਚੌਧਰੀ ਲਾਲਾ ਤੇ ਬਘੇਲਾ ਨੇ ਕਿਹਾ ਗੁਰੂ ਜੀ :-
ਗਾਸ ਦੇਈਏ, ਬਾਸ ਨਾ ਦੇਈਏ।
ਇਹਨਾਂ ਵਾਸਤੇ ਤਾਂ ਇੱਕ ਇੰਚ ਵੀ ਜਗ੍ਹਾ ਨਹੀਂ ਹੋਰ ਜੋ ਵੀ ਹੁਕਮ ਕਰੋ ਮੰਨਣ ਨੂੰ ਤਿਆਰ ਹਾਂ।
ਕਾਲੇ ਮੋਹਣ ਦੇ ਪੁੱਤਰ ਨੇ ਸ਼ਕਾਇਤ ਕੀਤੀ ਜਦ ਉਨਾਂ ਦੀਆਂ ਸਵਾਣੀਆਂ ਪਾਣੀ ਭਰਨ ਜਾਂਦੀਆਂ ਹਨ ਇਹਨਾਂ ਦੇ ਜਵਾਨ ਮੁੰਡੇ ਠੱਠਾ ਮਖੌਲ ਕਰਦੇ ਹਨ। ਮਹਾਰਾਜ ਨੇ ਕਿਹਾ ਕਿ ਵਰਜਿਆ ਅਤੇ ਇਹ ਵੀ ਕਿਹਾ ਕਿ ਅੱਜ ਤੁਸੀਂ ਇਹਨਾਂ ਨਾਲ ਮੇਲ ਕਰਨ ਨੂੰ ਤਿਆਰ ਨਹੀਂ।
ਇਹ ਮਾਲਕ ਹਵੈ ਦੇਸ ਕੇ ਤੁਮ ਹੋਵੈ ਹੋ ਪਾਹੀ
ਅੱਜ ਤੁਸੀਂ ਇਹਨਾਂ ਨੂੰ ਇੱਕ ਇੰਚ ਜ਼ਮੀਨ ਦੇਣ ਨੂੰ ਤਿਆਰ ਨਹੀਂ। ਇਹ ਇਸ ਇਲਾਕੇ ਦੇ ਮਾਲਕ ਹੋਣਗੇ। ਕੋੜੇ ਭੁੱਲਰ ਆਪਣੇ ਘਰਾਂ ਨੂੰ ਚਲੇ ਗਏ । ਗੁਰੂ ਜੀ ਨੇ ਮੋਹਣ ਨੂੰ ਸੱਦ ਕੇ ਕਿਹਾ ਤੁਸੀਂ ਹੁਣੇ ਕੋੜੇ ਭੁਲਰਾਂ ਦੇ ਪਿੰਡ ਨੂੰ ਛੱਡ ਕੇ ਗੱਡੀਆਂ ਤੋਰ ਲਵੋ ਜਿਥੇ ਦਿਨ ਛਿਪ ਜਾਵੇ, ਉਥੇ ਮੋਹੜੀ ਗੱਡ ਦੇਵੋ। ਮੋਹਨ ਕਿਆ ਨੇ ਰਾਮ ਸਰ ਟੋਭੇ ਦੇ ਕਿਨਾਰੇ ਇੱਕ ਵਣ ਦੇ ਬਿਰਛ ਹੇਠ ਡੇਰੇ ਲਾ ਲਏ ਤੇ ਗੁਰੂ ਸਾਹਿਬ ਦੇ ਹੁਕਮ ਅਨੁਸਾਰ 1664 ਸੰਮਤ ਨੂੰ ਕਰਮਦੀਨ ਹੱਥੋਂ ਆਪਣੇ ਪੜਦਾਦੇ ਦੇ ਨਾਮ ਦੇ ਮੇਹਰਾਜ ਪਿਡ ਦੀ ਮੋੜੀ ਗੱਡੀ, ਮੇਹਰਾਜ ਪਿੰਡ ਦੀ ਆਬਾਦੀ ਸੁਣ ਕੇਮਾਨ. ਭੁਲਰਾਂ ਨੇ ਮੋਹਨ ਦੀ ਲਾਹਪਾਹ ਕੀਤੀ ਤੇ ਮੋਹੜੀ ਪੱਟ ਦਿੱਤੀ ਅਤੇ ਟੋਭੇ ‘ਚ ਸੁਟ ਦਿੱਤੀ । ਮੋਹਨ ਨੇ ਇਹ ਸਾਰੀ ਵਿਥਿਆ ਗੁਰੂ ਸਾਹਿਬ ਨੂੰ ਜਾ ਦੱਸੀ । ਗੁਰੂ ਸਾਹਿਬ ਫਰਮਾਇਆ ਅੱਛਾ ਬਈ ਸਿਖਾ ਕੱਲ੍ਹ ਨੂੰ ਅਸੀਂ ਤੇਰੇ ਪਿੰਡ ਦੀ ਮੋਹੜੀ ਗੱਡਾਂਗੇ। ਦੂਜੇ ਦਿਨ ਗੁਰੂ ਸਾਹਿਬ ਨੇ ਆਪ ਜਾ ਕੇ ਰਾਮਸਰ ਟੋਬੇ ਤੇ ਮੋਹੜੀ ਗੱਡ ਕੇ ਕਿਹਾ, ਤੁਹਾਡੀਆਂ ਜੜਾਂ ਪਤਾਲ `ਚ ਲੱਗ ਗਈਆਂ। ਮੋਹੜੀ ਦਾਦੇ ਦੇ ਨਾਮ ਤੇ ਗੱਡ ਦਿੱਤੀ, ਰਾਤੋ ਰਾਤ ਵਾੜਾ ਖਿਚਵਾਇਆ ਜੀ ਧਰਿਆਨਾਮ ਮਰਾਜ ਕਰਤਾਰ ਸਿੰਘ, ਘੜੀ ਨੇਕਸੀ ਕੋਈ ਸੁਣਾਇਆ ਜੀ
ਗੁਰੂ ਸਾਹਿਬ ਨੇ ਜੰਗਲ ਵਿੱਚ ਮੰਗਲ ਲਾ ਕੇ ਭਾਈ ਮੋਹਨ ਨੂੰ ਕਿਹਾ:-
ਮਾਨ ਮਿੱਤ ਨਹੀਂ, ਚਹਿਲ ਸਿੱਖ ਨਹੀਂ,
ਭੁਲਰ ਬਲਿਆਰ, ਕਿਤੇ ਦਿਸਣਗੇ ਚਾਰ।
ਮੋਹਨ ਇਹਨਾਂ ਤਿੰਨਾਂ ਤੇ ਕਦੇ ਵਿਸ਼ਵਾਸ ਨਹੀਂ ਕਰਨਾ, ਤੁਸੀਂ ਇਹਨੇ ਵਧੋਗੇ ਤੁਹਾਨੂੰ ਆਪਣਿਆਂ ਨਾਲ ਹੀ ਰਿਸ਼ਤੇ ਕਰਨੇ ਪੈਣਗੇ ਅਤੇ ਜੰਗਲ ਵਿੱਚ ਵਰ ਦਿੱਤਾ।
ਇੱਕ ਝਾੜ ਵੱਢਿਆ,
ਸੌ ਸਿੱਧੂ ਕੱਢਿਆ ਜਾਣਗੇ ਝਾੜ, ਰਹਿਣਗੇ ਬੈਰਾੜੇ
ਜਦ ਗੁਰੂ ਸਾਹਿਬ ਹੱਥੋਂ ਮੇਹਰਾਜ ਪਿੰਡ ਦੀ ਮੋਹੜੀ ਗੱਡਣ ਦੀ ਖਬਰ ਮਾਨ ਭੁੱਲਰਾਂ ਨੇ ਸੁਣੀ ਉਹ ਆਪਣੇ ਜੁਆਈ ਭੱਖੜੀ ਪਿੰਡ ਵਾਲੇ ਜੈਦ ਪੁਰਾਣੇ ਨੂੰ ਮੋਹਨ ਉੱਪਰ ਚੜਾ ਲਿਆਏ। ਪੁਰਾਣੇ ਦੇ ਆਉਣ ਦੀ ਖਬਰ ਸੁਣ ਕੇ ਮੋਹਨ ਬੜਾ ਘਬਰਾਇਆ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾ ਵਿਚ ਜਾ ਹਾਜ਼ਰ ਹੋਇਆ। ਗੁਰੂ ਸਾਹਿਬ ਨੇ ਮੋਹਨ ਦੇ ਪੁੱਤਰ ਕਾਲੇ ਨੂੰ ਥਾਪੜਾ ਦੇ ਕੇ ਕਿਹਾ। . ਜਾਓ ਜੈਦ ਨਾਲ ਲੜੋ ਜਿੱਤ ਤੁਹਾਡੀ ਹੋਵੇਗੀ । ਗੁਰੂ ਨੇ ਪੰਜ ਸਿੱਖਾਂ, ਰੂਪ ਚੰਦ, ਪੱਖੂ, ਸਰਦੂਲ, ਰਸਾਲਾ, ਇਹਨਾਂ ਦੀ ਮਦਦ ਵਾਸਤੇ ਭੇਜੇ । ਜਿਥੇ ਅੱਜਕੱਲ੍ਹ ਸਮਟ ਨਾਮ ਦੀ ਟਿੱਬੀ ਹੈ। ਉਥੇ ਦੋਹਾਂ ਧਿਰਾਂ ਦਾ ਯੁੱਧ ਹੋਇਆ । ਜੈਦ ਪੁਰਾਣੇ ਨੇ ਅੱਗੇ ਵੱਧ ਕੇ ਕਾਲੇ ਨੂੰ ਬਰਛੀ ਮਾਰੀ ਜਿਹੜੀ ਤਵਾਰੀਖ ਰਾਜ ਖਾਲਸਾ ਵਿੱਚ ਲਿਖਿਆ ਹੈ, ਜੈਦ ਪੁਰਾਣੇ ਦੀ ਸਾਂਗ ਸਵਾ ਮਣ ਦੀ ਸੀ) ਇਨੇ ਨੂੰ ਕੁਦਰਤ ਵਲੋਂ ਕੋਈ ਅਜਿਹਾ ਤੀਰ ਆਇਆ ਜੈਦ ਦੇ ਕਾਲਜੇ ਨੂੰ ਵਿੰਨ ਗਿਆ ।ਚੌਧਰੀ ਕਾਲੇ ਨੇ ਬੜੀ ਸੂਰਬੀਰਤਾ ਨਾਲ ਗੁਰੂ ਹੁਕਮ ਯਾਦ ਕਰਕੇ ਜੈਦ ਦਾ ਅੱਗੇ ਵੱਧ ਕੇ ਸਿਰ ਕੱਟ ਦਿੱਤਾ।
ਜੈਦ ਦੇ ਮਰਦਿਆਂ ਹੀ ਮਾਨ-ਕੌੜਾ ਭੁਲਰ ਨੱਸ ਗਏ। ਗੁਰੂ ਸਾਹਿਬ ਫਤਹਿ ਦਿਵਾਉਣ ਤੋਂ ਬਾਅਦ ਪੰਦਰਾਂ ਦਿਨ ਉਥੇ ਡੇਰਾ ਰੱਖਿਆ ਅਤੇ ਆਪਣੇ ਹੱਥੀਂ ਖੂਹ ਦਾ ਟੱਕ ਲਾਇਆ। ਗੁਰਬਿਲਾਸ ਪਾਤਸ਼ਾਹੀ ਛੇਵੀਂ ਵਿੱਚ ਲਿਖਿਆ ਹੈ:
ਸੁੰਦਰ ਸਮਾਂ ਨਿਹਾਰ ਕੈ, ਸ਼ੁਭ ਗ੍ਰਹ ਲਗਨ ਸੁਹਾਇ।
ਖੋੜਸ ਦਿਵਸ ਵਿਸਾਖ ਕੇ, ਵਾਰ ਸਸੀ ਸੁਖਦਾਇ।
ਸਤਿ ਨਾਮ ਕਹਿ ਟੱਕ ਲਗਾਯੋ, ਸਾਧੂ ਕੋ ਅਸ ਬਚਨ ਅਲਾਯੋ।
ਇਹਨਾ ਨੇ ਇਥੇ ਏਨੀ ਤਰੱਕੀ ਕੀਤੀ ਆਲੇ ਦੁਆਲੇ 22-22 ਕੋਹ ਤੱਕ ਜ਼ਮੀਨ ਰੋਕ ਲਈ ਬਾਕੀ 21 ਪਿੰਡ ਹੋਰ ਵਸਾਏ ਜਿਹਨਾਂ ਨੂੰ ਅੱਜ ਕੱਲ੍ਹ ਬਾਹੀਆ ਮੇਹਰਾਜ ਕਿਹਾ ਜਾਂਦਾ ਹੈ। 1699 ਬਿਕਰਮੀ ਨੂੰ ਮੋਹਨ ਬੀਦੋਵਾਲ ਦੇ ਜੰਗ ਵਿੱਚ ਮਾਰਿਆ ਗਿਆ।
ਅੱਗੇ ਚੌਧਰੀ ਮੋਹਨ ਦੀ ਵੰਸ਼ ਦਾ ਸ਼ਜਰਾ ਦਿੱਤਾ ਜਾ ਰਿਹਾ ਹੈ ਜੋ ਅੱਗੇ ਜਾ ਕੇ ਪਟਿਆਲਾ, ਨਾਭਾ, ਜੀਂਦ, ਰਿਆਸਤਾਂ ਜੋ ਬੈਰਾੜਾਂ ਨਾਲ ਮਿਲਦੀਆਂ ਹਨ
ਮਹਾਰਾਜਾ ਫੂਲ ਦੇ ਦੂਜੇ ਬੇਟੇ ਤਿਲੋਕ ਦਾ ਨਾਭੇ ਦਾ ਰਾਜ ਘਰਾਣਾ (ਰਿਆਸਤ) ਨਾਭਾ ਹੈ। ਸੰਮਤ 1753 ਬਿਕਰਮੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਚੌਧਰੀ ਤਿਲੋਕਾ ਅਤੇ ਭਾਈ ਰਾਮਾਂ ਨੂੰ ਇਕ ਹੁਕਮ ਨਾਮਾ ਲਿਖ ਕੇ ਅਨੰਦਪੁਰ ਸਾਹਿਬ ਬੁਲਾਇਆ ਸੀ।
ਨਕਲ ਹੁਕਮ ਨਾਮਾ
ਭਾਈ ਤਿਲੋਕਾ ਭਾਈ ਰਾਮਾ
ਤੁਸਾਂ ਅਸਵਾਰ ਲੈ ਕੇ ਆਪਣਾ
ਸੰਗਤ ਗੁਰੂ ਰੱਖੇਗਾ
ਹਜ਼ੂਰ ਸਾਡੇ ਜ਼ਰੂਰ ਜਮੀਅਤ ਲੈ ਕੇ ਆਪਣਾ ਤੁਸਾਂ ਉਪਰ ਸਾਡੀ ਖੁਸ਼ੀ ਮੇਹਰ ਬਾਨਗੀ ਹੈ।
ਮੇਰਾ ਘਰ ਤੇਰਾ ਘਰ ਹੈ
ਇਕ ਜੋੜਾ ਭੇਜਿਆ ਹੈ
ਰਖਾਵਣਾ ਤੁਸਾਂ ਆਵਣਾ
ਮਿਤੀ ਦੋ ਭਾਦੋ ਸੰਮਤ 1757
ਦਸਤਖਤ
ਜਦ ਗੁਰੂ ਗੋਬਿੰਦ ਸਿੰਘ ਚਮਕੌਰ ਸਾਹਿਬ ਦੀ ਲੜਾਈ ਮਗਰੋ ਦੀਨੇ ਕਾਂਗੜ ਪਹੁੰਚੇ ਸਾਰੀ ਬੈਰਾੜ ਕੌਮ ਨੇ ਗੁਰੂ ਸਾਹਿਬ ਪਾਸ ਬੇਨਤੀ ਕੀਤੀ ਸਾਡੀ ਸਾਰੀ ਬੈਰਾੜ ਕੌਮ ਦਾ ਬੱਚਾ-ਬੱਚਾ ਆਪਜੀ ਦਾ ਹੁਕਮ ਮੰਨਣ ਨੂੰ ਤਿਆਰ ਹੈ । ਇਸ ਤੋਂ ਖੁਸ਼ ਹੋ ਕੇ ਬੈਰਾੜਾਂ ਨੂੰ ਵਰ ਦਿੱਤਾ ਕੀ ਨਾ ਰਹਿਣਗੇ ਝਾੜ, ਗਜਣਗੇ ਬੈਰਾੜ।
ਇਥੇ ਹੀ ਦੀਨੇ ਬਾਗੜ ਤੋਂ ਗੁਰੂ ਨੇ 111 ਬੈਤਾਂ ਵਿੱਚ ਔਰੰਗਜੇਬ ਨੂੰ ਜ਼ਫਰਨਾਮਾ ਜਿੱਤ ਦੀ ਚਿੱਠੀ ਲਿਖਿਆ ਜਿਸ ਵਿੱਚ ਬੈਰਾੜ ਕੌਮ ਦੀ ਸਿਫਤ ਕੀਤੀ ਗਈ ਹੈ।
ਨਾ ਜਰਹ ਦਰਈ ਰਾਹ ਖਤਹਹ ਤੁਰਸਤ
ਹਮਰ ਕੌਮ ਬੈਰਾੜ ਹੁਕਮਹ ਮਰਾਸਤ
ਬੈਰਾੜਾਂ ਦੀ ਪੱਛਮੀ ਚੌਧਰ
ਬੈਰਾੜਾਂ ਦੇ ਦੁੱਲ ਪੁੱਤਰ ਦੀ ਅੰਸ ਇਥੇ ਵਸਦੀ ਹੈ। ਇਸ ਨੂੰ ਇਸ ਦੇ ਕਬੀਲੇ ਦੇ ਲੋਕ ਦੁੱਲ ਕਹਿਣ ਦੀ ਬਜਾਏ ਬੈਰਾੜ ਦਾ ਦੁੱਲ ਜ਼ਿਆਦਾ ਕਹਿੰਦੇ ਸਨ। ਦੁਲ ਦੇ ਚਾਰ ਪੁੱਤਰ ਹੋਏ ਹਨ।
- ਰਤਨਪਾਲ,
- ਲੱਖਨਪਾਲ,
- ਸਹਿਨਪਾਲ,
- ਬਿਨੇਪਾਲ
- ਰਤਨ ਪਾਲ ਦੀ ਵੰਸ਼ : ਇਹ ਅਬਲੂ ਦੇ ਨਾਮ ਨਾਲ ਪ੍ਰਸਿੱਧ ਹੈ। ਪਿੰਡ ਕੋਟਲੀ ਦਾਨ ਸਿੰਘ ਵਾਲਾ, ਅਬਲੂ, ਕਿੱਲੀ, ਭੱਸੀਆਣਾ, ਖੂਹ ਨਾਲ ਮਹਿੰਰਾਜਵਾਲਾ, ਮਹਿਮਾ ਸਰਜਾ ਮਹਿਮਾ ਭਗਵਾਨਾ, ਸ਼ਾਮਕੋਟ, ਫੂਲੇਵਾਲਾ, ਰਾਣਾ ਕੋਟ, ਅਬੋਹਰ ਆਦਿ ਆਬਾਦ ਹਨ।
- ਲੱਖਣ ਪਾਲ : ਲੱਖਣ ਪਾਲ ਦੀ ਵੰਸ਼ ਦਿਵਾਨ ਦੇ ਨਾਮ ਨਾਲ ਪ੍ਰਸਿੱਧ ਹੈ। ਦਿਵਾਨ ਬਾੜੀਆ ਵਾਲਾ, ਮੱਲਣ, ਧੂਰਕੋਟ, ਭੰਗਚੜੀ, ਸੀਰਵਾਲੀ, ਆਦਿ ਪਿੰਡ ਵਸਦੇ ਹਨ।
- ਸਹਿਨਪਾਲ : ਸਹਿਨਪਾਲ ਦੀ ਵੰਸ਼ ਨਾਗੇਦੀ ਸਰਾਂ, ਝੰਡਾ, ਫਿੱਡਾ, ਲੱਬਾ, ਘੋਗੇਆਣਾ ਆਦਿ
- ਬਿਨੇਪਾਲ : ਬਿਨੇਪਾਲ ਦਾ ਪੁੱਤਰ ਜਿੱਤ ਸੀ। ਜਿਸ ਦੇ ਪੰਜ ਪੁੱਤਰ ਹੋਏ ਹਨ। ਇਹ ਸਨ:-1. ਦੋਦਾ, 2. ਮੱਤਾ 3. ਲੋਈ 4. ਮਾਣਕ, ਕਾਉਣੀ ਦੀ ਵੰਸ਼ ਕਾਉਣੀ ਦੀਪ ਸਿੰਘ ਵਾਲਾ ਕੀਡੇ ਵਾਲਾ ਨਵੀਂ ਕਾਉਣੀ।
- ਦੋਦਾ : ਦੋਦੇ ਦੀ ਵੰਸ਼ ਭਾਗਸਰ, ਲੱਖਵਾਲੀ
- ਮੱਤਾ : ਮੱਤੇ ਦੀ ਵੰਸ਼ ਛੋਟੀ ਕਾਉਣੀ
- ਲੋਈ : ਲੋਈ ਦੀ ਵੰਸ਼ ਪਟਿਆਲਾ ਰਿਆਸਤ
- ਮਾਣਕ : ਮਾਣਕ ਦੀ ਵੰਸ ਇਸ ਦੇ ਛੇ ਪੁੱਤਰ ਹੋਏ ਹਨ।
1ਪੱਖੀ, 2. ਖੋਖਰ, 3. ਘਣੀਆ, 4. ਪੱਖ, 5. ਕਾਉਲੋ, 6. ਟੀਡਾ
- ਪੱਖੀ ਵੀ ਵੰਸ਼ ਲਾਵਦ ਗਿਆ
- ਖੋਖਰ : ਖੋਖਰ ਦੀ ਵੰਸ ਖਾਸ ਫਰੀਦਕੋਟ ਮਹੱਲਾ ਖੋਖਰ, ਕੋਟਕਪੂਰਾ
- ਘਣੀਆ : ਲਾਵਦ ਗਿਆ
- ਪੱਖ : ਲਾਵਦ ਗਿਆ
- ਕਾਉਲੋ : ਲਾਵਦ ਗਿਆ
- ਟੀਡਾਂ : ਟੀਡੇਂ ਦੀ ਵੰਸ਼ `ਚੋਂ ਛੇ ਪੁੱਤਰ ਹੋਏ ਹਨ। ਆਸੀ, ਬਾਸੀ, ਮੁੰਦ, ਕਰਪਾਲ, ਅਨੰਦ, ਹਰਪਾਲ,
ਮੁੰਦ ਦੀ ਵੰਸ਼ : ਬੀਜੂਕੇ, ਮੁਦਕੀ, ਭੱਖੜੀ, ਭਖੜਾ, ਖਿਆਲੀਵਾਲਾ, ਗੋਨੇਆਣਾ, ਜੰਡੂਵਾਲਾ, ਜੀਂਦ ਤੇ ਖਮੋ ਆਣਾ।
ਕ੍ਰਿਪਾਲ ਅਤੇ ਹਰਪਾਲ : ਇਹਨਾਂ ਦੀ ਵੰਸ਼, ਰਾਊਵਾਲਾ, ਚੰਦ ਭਾਨ. ਬਿਸ਼ਨੰਦੀ, ਜੈਤੋ, ਦਲ ਸਿੰਘ ਵਾਲਾ, ਚੰਨਾ, ਕਰੀਰਵਾਲਾ, ਡਲਿਆ ਵਾਲੀ, ਬਾਜਾਖਾਨਾ, ਜਿਤਗਿਲ, ਚੰਦਬਾਜਾ, ਪਿੰਡ ਬੱਝ।
ਅਨੰਦ : ਅਨੰਦ ਦੀ ਵੰਸ਼ ਭੁਚੋ, ਨੀਪਾਲ, ਦੇਤ ਸਿੰਘ ਵਾਲਾ, ਸੀਰਵਾਲਾ,’ ਸੁਖਣਵਾਲਾ, ਹਰੀਏਵਾਲ, ਜਿਊਣ ਵਾਲ, ਸ਼ੇਰ ਸਿੰਘ ਵਾਲਾ ਨਾਥੇਵਾਲ, ਮੁਕਤਸਰ, ਸਿੱਧੂਆਣਾ ਕਰਕੇ ਮਸ਼ਹੂਰ ਹਨ।
ਬਾਸੀ : ਬਾਸੀ ਦੀ ਵੰਸ਼ ਜੈਤੋ ਵਿੱਚ ਬਾਸੀ ਪੱਤੀ ਹੀ ਹੈ। 5
ਆਸੀ : ਆਸੀ ਦੀ ਵੰਸ਼ ਇਕੋ ਪੁੱਤਰ ਧੀਰਾ ਸੀ । ਧੀਰੇ ਦੇ ਚਾਰ ਪੁੱਤਰ
ਸਨ । ਫੱਤੂ, ਕਾਲਾ, ਮਲਕ, ਦਾਤਾ
ਦਾਤਾ : ਦਾਤੇ ਦੀ ਵੰਸ਼ ਸਕੂਰ, ਅਤੇ ਪਿਪਲੀ
ਫੱਤੂ : ਫੱਤੂ ਦੀ ਵੰਸ਼ ਸੋਨੋ, ਲੰਗਰ, ਹੰਸੂ, ਸੰਘਰ ਸੋਨੋ ਦੀ ਵੰਸ਼ ਦੀ ਪੰਜਗਰਾਈ ਵਿੱਚ ਵੱਸਦੀ ਹੈ
ਲੰਗਰ ਅਤੇ ਹੰਸੂ : ਲਾਵਦ
ਚੌਧਰੀ ਸੰਘਰ
ਸੰਘਰ ਨਾ ਦਾ ਚੌਧਰੀ ਬੈਰਾੜ ਦੀ ਨੌਵੀਂ ਥਾਂ ਤੇ ਹੋਇਆ। ਸੰਘਰ ਬਹਾਦਰ ਦੇ ਇਤਿਹਾਸਕ ਕਾਰਨਾਮੇ ਬਰਾੜ ਕੀ ਖਾਨਦਾਨ ਵਿੱਚ ਸੁਨਹਿਰੀ ਅੱਖਰਾਂ ਵਿੱਚ ਚਮਕ ਰਹੇ ਹਨ। ਇਤਿਹਾਸ ਵਿੱਚ ਲਿਖਿਆ ਹੈ ਇਸ ਦੀ ਕਮਾਂਡ ਥੱਲੇ ਹਜ਼ਾਰਾਂ ਦੀ ਗਿਣਤੀ ਵਿੱਚ ਸੂਰਬੀਰ ਯੋਧੇ ਸਨ । ਇਸ ਬੈਰਾੜਾਂ ਦੇ ਮੁਖੀਏ ਸਰਕਾਰ ਦੇ ਕੋਲ ਲੱਖਾਂ ਪਸ਼ੂ ਦੋਲਤ ਸਨ। ਇਸ ਚੌਧਰੀ ਦੇ ਵਡੇਰਿਆਂ ਦੀ ਅਕਬਰ ਬਾਦਸ਼ਾਹ ਵਲੋਂ ਡੋਲਾ ਮੰਗਣ ਤੇ ਵਿਗੜ ਗਈ ਤੇ ਅਕਬਰ ਨੇ ਇਸ ਦੇ ਵਡੇਰਿਆਂ ਤੋਂ ਚੌਧਰਾਂ ਖੋਹ ਲਈਆਂ ਸਨ। ਇਨ੍ਹਾਂ ਨੂੰ ਫਿਰ ਥਾਂਈਂ-ਥਾਂਈਂ ਜੰਗਲਾਂ ਵਿੱਚ ਘੁੰਮਣ ਲਈ ਮਜ਼ਬੂਰ ਕਰ ਦਿੱਤਾ ਸੀ । ਜਦ ਚੌਧਰ ਦੀ ਪੱਗ ਸੰਘਰ ਕੋਲ ਆਈ ਇਸ ਨੇ ਦਿੱਲੀ ਦਰਬਾਰ ਨਾਲ ਚੰਗਾ ਰਸੂਖ ਕਾਇਮ ਕਰ ਲਿਆ ਸੀ। ਗਿਆਨੀ ਗਿਆਨ ਸਿੰਘ ਤਵਾਰੀਖ ਖਾਲਸਾ ਦੇ ਪੰਨਾ 702 ਤੇ ਲਿਖਿਆ ਹੈ ਕਿ 1578 ਬਿਕਰਮੀ ਨੂੰ ਜਦ ਬਾਬਰ ਬਾਦਸ਼ਾਹ ਨੇ ਹਿੰਦੋਸਤਾਨ ਤੇ ਕਬਜ਼ਾ ਕਰਨ ਲਈ ਹਮਲਾ ਕੀਤਾ ਸੀ। ਉਸ ਵੇਲੇ ਬਾਬਰ ਪਠਾਣਾਂ ਤੋਂ ਹਾਰ ਖਾ ਕੇ ਤੰਗ ਹੋ ਕੇ ਸੰਘਰ ਨੂੰ ਜਾ ਕੇ ਮਿਲਿਆ ਸੀ। ਸੰਘਰ ਨੇ ਕਈ ਹਜ਼ਾਰ ਸੂਰਮੇ ਲੈ ਕੇ ਪਾਨੀਪਤ ਦੇ ਮੈਦਾਨ ਅੰਦਰ ਲੜਾਈ ਕਰਕੇ ਬਾਬਰ ਨੂੰ ਫਤਹਿ ਦਿਵਾਕੇ ਦਿੱਲੀ ਦੇ ਤਖਤ ਉੱਤੇ ਬਠਾਇਆ ਸੀ।
ਬੈਰਾੜਾ ਦੇ ਇਸ ਮਹਾਨ ਯੋਧੇ ਦੀ ਬਹਾਦਰੀ ਦੀ ਸਿਫਤ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਪੰਨਾ 1236 ਤੇ ਕੀਤੀ ਹੈ।
ਸੰਘਰ ਨਾਮ ਚੌਧਰੀ ਭਾਰਾ, ਭਯੋ ਸੁਭਟ ਇਸ ਕੌਮ ਮਝਾਰਾ। ਬਾਬਰ ਬਾਦਸ਼ਾਹ ਜਬ ਆਯੋ, ਸੰਘਰ ਮਦਤ ਦਈ ਮਹਾਯੋ। ਸੰਘਰ ਚੌਧਰੀ ਦੇ ਦੋ ਵਿਆਹ ਸਨ । ਇਸ ਦੇ ਚੌਦਾਂ ਪੁੱਤਰ ਸਨ ਅਤੇ ਇੱਕ ਲੜਕੀ ਬੀਬੀ ਚਾਇਆ ਸੀ । ਜੋ ਸਿਘੂ ਗਿੱਲ ਘੋਲ ਕਲਾਂ ਨਾਲ ਵਿਆਹੀ ਸੀ । ਬੀਬੀ ਚਾਇਆ ਦੇ ਵਿਆਹ ਦੀ ਕਹਾਣੀ ਇੱਕ ਅਲੋਕਿਕ ਹੈ । ਜਿਹੜੀ ਸਿਘੂ ਸੰਘਰ ਦਾ ਜਵਾਈ ਕਰਕੇ ਮਸ਼ਹੂਰ ਹੈ । ਲਿਖਿਆ ਹੈ ਜਦੋਂ ਬੀਬੀ ਚਾਇਆ ਵਿਆਉਣ ਯੋਗ ਹੋਈ ਤਾਂ ਚੌਧਰੀ ਸੰਘਰ ਨੇ ਪਿੰਡ ਦੇ ਨਾਈ ਨੂੰ ਬੀਬੀ ਚਾਇਆ ਵਾਸਤੇ ਵਰ ਲੱਭਣ ਵਾਸਤੇ ਭੇਜਿਆ ਜਦੋ ਨਾਈ (ਰਾਜਾ) ਘੱਲ ਕਲਾਂ ਪਿੰਡ ਦੇ ਬਾਹਰ ਵਾਰ ਪਹੁੰਚਿਆ ਤਾਂ ਉਥੇ ਦੇ ਪਿੰਡ ਦੇ ਮੁੰਡੇ ਖਿਦੋ ਖੂਡੀ ਖੇਡ ਰਹੇ ਸਨ। ਉਨ੍ਹਾਂ ਵਿਚੋ ਇੱਕ ਸ਼ਰਾਰਤੀ ਮੁੰਡਾ ਪਿੰਡ ਦੇ ਸਿੱਘੂ ਮੁੰਡੇ ਦਾ ਨਾਂਅ ਲੈ ਕੇ ਕਹਿ ਰਿਹਾ ਸੀ। ਖਿੱਦੋ ਆਈ ਸਿੱਘੂ ਸੰਘਰ ਦਾ ਜੁਆਈ । ਜਿਸ ਵੀ ਮੁੰਡੇ ਕੋਲ ਖਿੱਦੋ ਜਾਂਦੀ ਉਹ ਟੌਣਾ ਮਾਰ ਕਹਿ ਦਿੰਦਾ ਖਿਦੋ ਆਈ, ਸਿਘੂ ਸੰਘਰ ਦਾ ਜੁਆਈ। ਨਾਈ (ਰਾਜਾ) ਇਸ ਸ਼ਰਾਰਤ ਨੂੰ ਸਮਝ ਨਾ ਸਕਿਆ । ਵਾਪਸ ਪਿੰਡ ਪੰਜਗਰਾਈਂ ਆ ਗਿਆ। ਸਾਰੀ ਘਟਨਾ ਚੌਧਰੀ ਸੰਘਰ ਨੂੰ ਆ ਦੇ ਦੱਸੀ, ਚੌਧਰੀ ਸੰਘਰ ਨੇ ਇਸ ਅਣ-ਹੋਏ ਰਿਸ਼ਤੇ ਨੂੰ ਹੀ ਪੱਕਾ ਮੰਨ ਲਿਆ। ਮੇਰੀ ਲੜਕੀ ਉਥੇ ਹੀ ਵਿਆਹੀ ਜਾਏਗੀ । ਜਦ ਇਸ ਘਟਨਾ ਦਾ ਪਤਾ ਸੰਘਰ ਦੇ ਵੱਡੇ ਪੁੱਤਰ ਭੱਲਣ ਨੂੰ ਲੱਗਾ । ਤਾਂ ਉਸ ਨੇ ਇਸ ਦਾ ਵਿਰੋਧ ਕੀਤਾ। ਕਿਹਾ ਕਿ ਘੱਲਕਲਾ ਵਾਲੇ ਸਧਾਰਨ ਜੱਟ ਹਨ,ਅਸੀਂ ਖਾਨਦਾਨੀ ਚੌਧਰੀ ਹਾਂ ਚੌਧਰੀ ਸੰਘਰ ਨੇ ਕਿਹਾ ਇਹ ਸਾਡੀ ਨਵੀਂ-ਨਵੀ ਚੌਧਰ ਪੰਜਗਰਾਈ ਵਿੱਚ ਹੋਈ ਹੈ, ਅਸੀਂ ਇਸ ਨਵੀਂ ਜੂਹ ਵਿੱਚ ਇੱਕ ਬਾਂਹ ਪੈਦਾ ਕਰਨੀ ਹੈ, ਬਾਕੀ ਰਹੀ ਖਾਨਦਾਨੀ ਦੀ ਗੱਲ ਤੁਸੀਂ ਉਸ ਦੀ ਖਾਨਦਾਨੀ ਬਣਾਉਣੀ ਹੈ । ਆਪਣੀ ਭੈਣ ਦੇ ਦਾਜ `ਚ ਤੁਸੀਂ ਬਲਦ, ਊਠ, ਘੋੜੇ ਦਿਓ ਆਪੇ ਖਾਨਦਾਨੀ ਬਣ ਜਾਵੇਗੀ। ਇਸ ਤਰ੍ਹਾਂ ਬੀਬੀ ਚਾਇਆ ਦਾ ਵਿਆਹ ਘੱਲ ਕਲਾਂ ਦੇ ਗਿੱਲ ਨਾਲ ਹੋਇਆ।
ਸੰਘਰ ਦੇ ਚੌਦਾਂ ਪੁੱਤਰਾਂ ਦਾ ਹਾਲ
ਸੰਘਰ ਦੀ ਔਲਾਦ ਮਾਲਵੇ ਵਿੱਚ ਬਹੁਤ ਮਸ਼ਹੂਰ ਹੈ। ਸੰਘਰ ਚੌਧਰੀ ਦੇ 14 ਪੁੱਤਰ ਸਨ। ਜਿੰਨਾਂ ਦੀ ਔਲਾਦ ਮਾਲਵੇ ਦੇ ਸੈਂਕੜੇ ਪਿੰਡਾਂ ਵਿੱਚ ਵਸੀ ਹੋਈ ਹੈ। ਇਹਨਾਂ ਦੀ ਚੌਧਰ ਬਾਦਸ਼ਾਹ ਬਾਬਰ ਦੇ ਜ਼ਮਾਨੇ ਤੋਂ ਲੈ ਕੇ ਰਿਆਸਤ ਫਰੀਦਕੋਟ ਤੱਕ ਬੜੀ ਚੰਗੀ ਹਾਲਤ ਵਿੱਚ ਰਹੀ ਹੈ।
- ਬਾਬਾ ਭੰਲਣ: ਦੀ ਕੋਈ ਵੰਸ਼ ਨਹੀਂ ਇਹ ਲੜਾਈ ‘ਚ ਮਾਰਿਆ ਗਿਆ ਸੀ।
- ਰਜਾਦਾ : ਇਸ ਦੀ ਵੰਸ਼ ਵੱਡਾ ਘਰ ਹੈ।
3 ਸੂਰਤ : ਇਸ ਦੀ ਵੰਸ਼ ਛੋਟਾ ਘਰ ਹੈ।
- ਵਰਪਾਲ : ਇਹ ਲਾਵਦ ਗਿਆ
5-6 ਜੱਦ ਅਤੇ ਪੈਰੋ : ਇਨ੍ਹਾਂ ਦੀ ਵੰਸ਼ ਜਮਨਾ ਕਿਨਾਰੇ ਜ਼ਿਲ੍ਹਾ ਅੰਬਾਲਾ ‘ ਵਿੱਚ ਅਬਾਦ ਹੈ।
ਫਿਰ ਇਹ ਹਰਿਦੁਆਰ ਚਲੇ ਗਏ। ਹਰਿਦੁਆਰ ਜਾਣਦੀ ਘਟਨਾਂ ਵੀ ਇਕ ਰੌਚਕ ਕਹਾਣੀ ਹੈ। ਬਾਬਾ ਪੈਰੋ ਜੰਗਾ-ਯੁੱਧਾਂ ਤੋਂ ਅੱਕ ਕੇ ਉਸ ਨੇ ਮਨ ਬਣਾਇਆ ਹਰਿਦੁਆਰਾ ਜਾ ਕੇ ਗੰਗਾ ਦਾ ਪਵਿੱਤਰ ਇਸ਼ਨਾਨ ਕੀਤਾ ਜਾਵੇ। ਜਦ ਪੈਰੋ ਹਰਦੁਆਰ ਨੂੰ ਜਾ ਰਿਹਾ ਸੀ, ਉੱਤਰ ਪ੍ਰਦੇਸ਼ ਵਿੱਚ ਇਹ ਇੱਕ ਜਗ੍ਹਾ ਕੋਲ ਦੀ ਲੰਘਿਆ ਕੀ ਵੇਖਿਆ। ਇਕ ਲੜਕੀ ਮਣੇ ਤੇ ਬੈਠੀ ਚਿੜੀਆਂ ਉਡਾ ਰਹੀ ਸੀ। ਬਾਬਾ ਪੈਰੋ ਨੇ ਉਸ ਕੁੜੀ ਤੋਂ ਪਾਣੀ ਮੰਗਿਆ। ਕੁੜੀ ਨੇ ਹੱਥ ਦੇ ਇਸ਼ਾਰੇ ਥੱਲੇ ਘੜੇ ‘ਚੋਂ ਪਾਣੀ ਪੀਣ ਲਈ ਕਿਹਾ। ਪਾਣੀ ਪੀਕੇ ਬਾਬੇ ਪੈਰੋ ਨੇ ਉਸ ਨੂੰ ਉਜਾੜ ਜਗ੍ਹਾ ਵਿੱਚ ਇਕੱਲੀ ਬਾਰੇ ਪੁੱਛਿਆ, ਤੂੰ ਇਕੱਲੀ ਇਥੇ ਕਿਸ ਦੇ ਆਸਰੇ ਬੈਠੀ ਐ। ਉਸ ਨੇ ਬਾਬੇ ਪੈਰੋ ਨੂੰ ਕਿਹਾ ਤੂੰ ਆਪਣਾ ਨੇਜਾ ਧਰਤੀ ਵਿੱਚ ਗੱਡ ਦੇ ਫੇਰ ਦੱਸੂਗੀ । ਜਦੋਂ ਪੈਰੋ ਨੇ ਨੇਜਾ ਧਰਤੀ ਵਿੱਚ ਗੱਡ ਦਿੱਤਾ। ਤਾਂ ਉਸ ਕੁੜੀ ਨੇ ਆਪਣੀ ਗਲੇਲ ਰਾਹੀਂ ਸਾਰੇ ਗਲੇਲੇ ਨੇਜੇ ਦੀ ਧਾਰ ਤੇ ਮਾਰੇ ਪੈਰੋ ਕੁੜੀ ਦਾ ਨਿਸ਼ਾਨਾ ਦੇਖ ਕੇ ਹੈਰਾਨ ਰਹਿ ਗਿਆ।
ਅੱਗੇ ਚੱਲ ਕੇ ਉਸ ਨੇ ਪਿੰਡ ਵਾਲਿਆਂ ਨੂੰ ਹਰਿਦੁਆਰ ਜਾਣ ਦਾ ਰਸਤਾ ਪੁੱਛਿਆ। ਪਿੰਡ ਵਾਲਿਆਂ ਨੇ ਕਿਹਾ ਆ ਡੰਡੀ ਜਾਂਦੀ ਪਰ ਅੱਗੇ ਜਾ ਕੇ ਜੰਗਲ ਵਿੱਚ ਸ਼ੇਰ ਪੈਂਦਾ ਹੈ, ਉਹ ਕਿਸੇ ਨੂੰ ਜਿਉਂਦਾ ਨਹੀਂ ਛੱਡਦਾ । ਜਦ ਉਹ ਤੁਰਿਆ ਜਾ ਰਿਹਾ ਸੀ ਤਾਂ ਅਚਾਨਕ ਹੀ ਇਕ ਪਾਸਿਓਂ ਸ਼ੇਰ ਨੇ ਹਮਲਾ ਕਰ ਦਿੱਤਾ। ਬਾਬੇ ਪੈਰ ਨੇ ਨੇਜਾ ਪਾਸੇ ਸੁਟ ਕੇ ਸੇਰ ਨੂੰ ਜਬਾੜਿਆਂ ਤੋਂ ਫੜ ਲਿਆ। ਲਿਖਿਆ ਹੈ, ਜਬਾੜਿਆਂ ਤੋਂ ਫੜਕੇ ਸ਼ੇਰ ਨੂੰ ਮਾਰ ਦਿੱਤਾ। ਜਦ ਪਿੰਡ ਵਾਲਿਆਂ ਨੂੰ ਇਸ ਘਟਨਾ ਦਾ ਪਤਾ ਲੱਗਾ । ਪਿੰਡ ਵਾਲਿਆ ਪੈਰੇ ਨੂੰ ਕੁੜੀ ਦਾ ਡੋਲਾ ਦੇਣ ਦੀ ਪੇਸ਼ਕਸ਼ ਕੀਤੀ । ਪੈਰ ਨੇ ਉਸ ਕੁੜੀ ਦਾ ਡੋਲਾ ਮੰਗਿਆ ਜੋ ਰਸਤੇ ਵਿੱਚ ਬਾਜਰੇ ਤੋਂ ਚਿੜੀਆਂ ਉਡਾ ਰਹੀ ਸੀ । ਕੁੜੀ ਦੀ ਮਾਂ ਇਸ ਰਿਸ਼ਤੇ ਬਾਰੇ ਰਾਜੀ ਨਾ ਹੋਈ, ਕਿਉਂਕਿ ਉਸ ਨੂੰ ਪੈਰੋ ਦੀ ਖਾਨਦਾਨੀ ਬਾਰੇ ਪਤਾ ਨਹੀਂ ਸੀ। ਪਰ ਉਸ ਕੁੜੀ ਨੇ ਆਪਣੀ ਮਾਂ ਨੂੰ ਮਨਾ ਲਿਆ ਅਤੇ ਕਿਹਾ ਮੈਂ ਇਸ ਦੀ ਖਾਨਦਾਨੀ ਬਾਰੇ ਪਤਾ ਕਰੂਗੀ। ਕੁੜੀ ਨੇ ਆਪਣੇ ਪਿਤਾ ਨੂੰ ਕਿਹਾ ਉਹ ਪੈਰ ਨੂੰ ਸ਼ਹਿਰ ਲੈ ਜਾਣ ਅਤੇ ਪਤਾ ਕਰਨ ਇਹ ਬਜ਼ਾਰ ਚੋਂ ਕੀ ਚੀਜਾਂ ਖਰੀਦਦਾ ਹੈ। ਉਸ ਬਾਰੇ ਮੈਨੂੰ ਆ ਕੇ ਦਸਣ। ਜਦ ਪੈਰ ਬਜ਼ਾਰ ਗਿਆ ਸਬ ਤੋਂ ਪਹਿਲਾਂ ਉਸ ਨੇ ਢਾਲਾ, ਕਿਰਪਾਨਾਂ, ਨੇਜਿਆਂ ਦੇ ਭਾਅ ਦਾ ਪਤਾ ਕੀਤਾ। ਜਦ ਘਰ ਆ ਕੇ ਕੁੜੀ ਦੇ ਪਿਤਾ ਨੇ ਸਾਰੀ ਗੱਲ ਦੱਸੀ ਤਾਂ ਉਸ ਕੁੜੀ ਨੇ ਕਿਹਾ ਇਹ ਕੋਈ ਰਾਜਪੂਤ ਖਾਨਦਾਨੀ ਐ ਮੈਂ ਇਸ ਨਾਲ ਹੀ ਵਿਆਹ ਕਰਾਵਾਂਗੀ। ਇਸ ਤਰ੍ਹਾਂ ਪੈਰੋ ਨੇ ਵਿਆਹ ਕਰਾਕੇ ਉਥੇ ਆਪਣਾ ਪਿੰਡ ਬੰਨਿਆ । ਬਾਅਦ ਵਿੱਚ ਪੈਰੋ ਦਾ ਉਥੇ ਮਨ ਨਾ ਲੱਗਿਆ ਉਹ ਪਿੰਡ ਆ ਕੇ ਆਪਣੇ ਛੋਟੇ ਭਾਈ ਜੱਦੋ ਨੂੰ ਨਾਲ ਲੈ ਗਿਆ। ਪੈਰੋ ਤੇ ਜੱਦੋ ਨੇ ਉਥੇ ਗੰਗਾ ਕਿਨਾਰੇ ਗਿਆਰਾਂ ਪਿੰਡ ਵਸਾਏ ਹਨ।
- ਉਗਰਾ : ਉਗਰਾ ਦੀ ਵੰਸ਼ ਬਾਘਾਪੁਰਾਣਾ, ਦੋਵੇਂ ਆਲਮ ਵਾਲੇ, ਦੋਵੇ ਲੰਗੀਂਆਣੇ, ਦੋਦਾਹੂਰ, ਭੇਖਾ, ਦੋਵੇ ਚੰਦ, ਚੋਟੀਆ, ਜੈਵਲ ਵਾਲਾ, ਗੱਜਣ ਵਾਲਾ, ਨੱਥੂਵਾਲਾ, ਚੰਮੇਲੀ
- ਧੁਨੀ : ਧੁਨੀ ਦੀ ਵੰਸ਼ ਦੋਵੇਂ ਮਾਹੌਲੇ, ਦਾਰਾਪੁਰ-ਥਰਾਜ,
- ਗਿਆਨੇ : ਗਿਆਨੇ ਦੀ ਵੰਸ਼ ਜਿਉਣਾ ਵਾਲਾ, ਕਿਲਿਆ ਵਾਲੀ, ਭਲੂਰ, ਨਾਥੇਵਾਲਾ ਹੱਸਣ ਭੱਟੀ
- ਲਾਲਾ : ਲਾਲਾ ਦੀ ਵੰਸ਼ ਕੋਟਕਪੂਰਾ, ਸੇਵੇਵਾਲਾ, ਮਾਨੀਵਾਲਾ, ਘੁਦੂਵਾਲਾ ਰੱਤੀ ਰੋੜੀ ।
- ਰਾਵਲ : ਰਾਵਲ ਵੰਸ਼ ਵਰਪਾਲ, ਚੱਕ ਮੋਹਨ ਸਿੰਘ ਵਾਲਾ, ਗਲਾਬੇਆਣਾ, ਗੋਟਲੀ, ਗੁੜੀ ਉਦੇਕਰਨ।
- ਨੰਦ ਦੀ ਵੰਸ਼ ਨਿਆਮੀ ਵਾਲਾ
- ਚੀਦਾ : ਚੀਦੇ ਦੀ ਵੰਸ਼ ਥਰਾਜ, ਮੱਲ ਕੇ, ਚੌਧਰੀ ਵਾਲਾ, ਡੇਲੇਵਾਲਾ ਗੋਲੇਵਾਲਾ, ਰਾਏਕੋਟ, ਤੂਤਾਵਾਂਲਾ, ਕਾਬਲ ਵਾਲਾ, ਕੋਟਲਾ, ਟਿੰਡਾਂ ਵਾਲਾ, ਗਾਜੀਆਣਾ, ਕੋਟਲਾ ਰਾਇਕਾ।
- ਜੋਧਾ : ਜੋਧਾਂ ਦੀ ਵੰਸ਼ ਰੋਡੇ, ਲੰਡੇ, ਸਮਾਲਸਰ, ਦਾਤੇਵਾਲ, ਰਾਜੇਆਣਾ, ਬੁੱਧ ਸਿੰਘ ਵਾਲਾ, ਚੰਨੂਆਣਾ, ਵੈਰੋਕੇ, ਕੋਟਲਾ ਦਾਤੇ ਵਾਲਾ ਵਿੱਚ ਔਬਾਦ ਹੈ।
ਚੌਧਰੀ ਭੱਲਣ ਨੇ ਚੀਰਾ ਫਾੜਨਾ
ਸੰਘਰ ਦੀ ਮੌਤ ਤੋਂ ਮਗਰੋਂ ਜਦ ਭਲਣ ਚੌਧਰੀ ਬਣਨ ਲੱਗ ਤਾਂ ਭੱਟੀ ਕੌਮ ਦੇ ਮੁਸਲਮਾਨਾਂ ਨੇ ਬਾਬਰ ਬਾਦਸ਼ਾਹ ਕੋਲ ਜਾ ਕੇ ਉਸ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ । ਪਰ ਬਾਬਰ ਬਾਦਸ਼ਾਹ ਸਿਰ ਜੋ ਸੰਘਰ ਅਹਿਸਾਨ ਕਰ ਗਿਆ ਸੀ । ਉਸ ਨੇ ਉਸ ਅਹਿਸਾਨ ਨੂੰ ਯਾਦ ਰੱਖਿਆ ਤੇ ਬਾਬਰ ਨੇ ਭੱਲਣ ਨੂੰ ਇੱਕ ਖਿਲਅਤ ਦੇ ਕੇ ਇਸ ਇਲਾਕੇ ਦੇ ਬੈਰਾੜਾਂ ਦਾ ਸਰਦਾਰ ਬਾ ਜਗੁਜਾਰ ਬਣਾ ਦਿੱਤਾ। ਭੱਲਣ ਦੇ ਰਾਜ ਵਿੱਚ ਇਸ ਦੇ ਇਲਾਕੇ ਦੀ ਖਿਲਕਤ ਬਹੁਤ ਸੋਖੀ ਸੀ। ਬਾਕੀ ਭੁੱਲਣ ਦੀ ਬਹਾਦਰੀ ਦੇ ਕਿੱਸੇ ਉਸ ਦੀ ਚੌਧਰ ਦੇ ਇਲਾਕੇ ਵਿੱਚ ਹੀ ਨਹੀਂ ਨੇੜੇ ਦੀਆਂ ਰਿਆਸਤਾਂ ‘ਚ ਵੀ ਮਸ਼ਹੂਰ ਸਨ। ਲਿਖਿਆ ਹੈ ਚੌਧਰੀ ਭੁੱਲਣ ਦੇ ਗੰਡਾਸੇ ਦੇ ਫਲ ਦਾ ਵਜਨ ਬਾਰਾਂ ਸੇਰ ਸੀ। ਇਕ ਵਾਰੀ ਭੱਲਣ ਆਪਣੇ ਸਾਥੀਆਂ ਸਮੇਤ ਸ਼ਿਕਾਰ ਗਿਆ। ਇਸ ਨੇ ਆਪਣੇ ਕੰਬਲ ਦੀ ਢਾਲ ਬਣਾ ਕੇ ਸ਼ੇਰ ਨੂੰ ਮਾਰਿਆ ਸੀ। ਇਹ ਗੁਰੂ ਹਰਗੋਬਿੰਦ ਸਿੰਘ ਜੀ ਦੇ ਪਾਸ ਵੀ ਰਿਹਾ ਸੀ। ਉਦੋਂ ਵੀ ਉਸਨੇ ਕਰਤਾਰਪੁਰ ਵਿਖੇ ਗੁਰੂ ਜੀ ਦੇ ਅਸ਼ੀਰਵਾਦ ਨਾਲ ਗਊਆਂ ਦੇ ਕਾਤਲੀ ਸ਼ੇਰ ਨੂੰ ਮਾਰਿਆ ਸੀ ।
ਭੁੱਲਣ ਦੀ ਵਧਦੀ ਤਾਕਤ ਵੇਖ ਕੇ ਮਨਸੂਰ ਖਾਂ ਭੱਟੀ ਹਮੇਸ਼ਾਂ ਭੁੱਲਣ ਨਾਲ ਖਾਰ ਖਾਂਦਾ ਸੀ। ਮਨਸੂਰ ਖਾਂ ਅਕਬਰ ਬਾਦਸ਼ਾਹ ਸਮੇਂ ਆਪਣੀ ਭੈਣ ਦਾ ਡੋਲਾ ਦੇ ਦਿੱਲੀ ਦਰਬਾਰ ਵਿੱਚ ਰਸੂਖ ਬਣਾਈ ਬੈਠਾ ਸੀ। ਇਹਨਾਂ ਦੀ ਆਪਸ ਵਿੱਚ ਇਟ ਖੜੱਕਾ ਹੁੰਦਾ ਹੀ ਰਹਿੰਦਾ ਸੀ। ਸਰਹੰਦ ਸੂਬੇ ਨੇ ਕਈ ਵਾਰ ਇਹਨਾਂ ਦਾ ਫੈਸਲਾ ਕਰਵਾਇਆ ਸੀ, ਪਰ ਫੈਸਲਾ ਅਮਲੀ ਰੂਪ ਵਿੱਚ ਨਾ ਆਉਂਦਾ ਵੇਖ ਕੇ ਇਹਨਾਂ ਦੋਹਾਂ ਚੌਧਰੀਆਂ ਦਾ ਚਲਾਨ ਦਿੱਲੀ ਦਰਬਾਰ ਕੋਲ ਭੇਜ ਦਿੱਤਾ। ਸੀ। ਜਿਸ ਵੇਲੇ ਅਕਬਰ ਦੇ ਦਰਬਾਰ ਵਿੱਚ ਫੈਸਲਾ ਹੋਇਆ ਫੈਸਲਾ ਇੱਕ ਤਰਫਾ ਸੀ। ਦਰਬਾਰ ਨੇ ਰਿਸ਼ਤਿਆਂ ਨਾਤਿਆਂ ਨੂੰ ਮੁੱਖ ਰੱਖ ਕੇ ਫੈਸਲਾ ਮਨਸੂਰ ਖਾਂ ਦੇ ਹੱਕ ਵਿੱਚ ਕਰ ਦਿੱਤਾ, ਜਦ ਚੌਧਰ ਦੀ ਪੱਗ ਮਨਸੂਰ ਖਾਂ ਨੂੰ ਬੰਧਵਾਈ ਜਾ ਰਹੀ ਸੀ ਤਦ ਭੱਲਣ ਨੇ ਜੋ ਬੜਾ ਬਹਾਦਰ ਤੇ ਦਲੇਰ ਨਿਡਰ ਆਦਮੀ. ਸੀ। ਉਸ ਨੇ ਝੱਟ ਝਪਟਾਂ ਮਾਰ ਕੇ ਮਨਸੂਰ ਖਾਂ ਦੇ ਸਿਰ ਤੋਂ ਪਗੜੀ ਉਤਾਰ ਕੇ ਆਪਣੇ ਸਿਰ ਤੇ ਬੰਨ ਲਈ । ਦਰਬਾਰੀ ਅਹਿਲਕਾਰ ਸਭ ਹੈਰਾਨ ਰਹਿ ਗਏ। ਮਨਸੂਰ ਖਾਂ ਪਾਣੀ ਪਾਣੀ ਹੋ ਗਿਆ ਅਤੇ ਭੁੱਲਣ ਤੋਂ ਪੱਗ ਖੋਹਣ ਲੱਗਾ। ਮਾਮਲਾ ਗਾਲੀ ਗਲੋਤ ਤੱਕ ਪਹੁੰਚ ਗਿਆ। ਬੱਸ ਫੇਰ ਕੀ ਸੀ ਜਫ-ਗੜੱਫੀ ਹੋ ਪਏ। ਭੱਲਣ ਮਨਸੂਰ ਖਾਂ ਨੂੰ ਹੇਠਾਂ ਸੁਟ ਕੇ ਉਸ ਦੀ ਝਾਤੀ ਉੱਤੇ ਬੈਠ ਗਿਆ ਅਤੇ ਕਿਹਾ ਪੱਗ ਇਸ ਤਰ੍ਹਾਂ ਲਈ ਦੀ ਐ। ਆਖਰ ਫੈਸਲਾ ਇਨਸਾਫ ਨਾਲ ਹੋਇਆ । ਜਿੰਨਾ ਜਿੰਨਾ ਮਾਮਲਾ ਜਿਸ ਪਾਸ ਹੈ, ਉਹਨੀ ਹੀ ਚੌਧਰ ਉਸਨੂੰ ਦਿੱਤੀ ਗਈ। ਕਹਿੰਦੇ ਹਨ ਉਸ ਟਾਇਮ ਪੱਗ ਪਾੜ ਕੇ ਦੋ ਹਿੱਸੇ ਕਰਕੇ ਇੱਕ ਹਿੱਸਾ ਮਨਸੂਰ ਖਾਂ ਨੂੰ ਤੇ ਇੱਕ ਹਿੱਸਾ ਭੁੱਲਣ ਦੇ ਸਿਰ ਬੰਨ ਦਿੱਤਾ ਗਿਆ। . ਉਦੋਂ ਤੋਂ ਹੀ ਬੈਰਾੜ ਲੋਕ ਇਸ ਦੀ ਬਹਾਦਰੀ ਗੀਤ ਗਾਉਂਦੇ ਹਨ।
ਜਿਵੇੰ – ਬਾਦਸ਼ਾਹ ਅਮੀਰ ਸਬ ਹੈਰਾਨ ਨਿਹਾਰ
ਭੱਲਣ ਚੀਰਾ ਚਾੜਿਆ ਅਕਬਰ ਦੇ ਦਰਬਾਰ।
1526 ਨੂੰ ਬੈਰਾੜਾਂ ਨੇ ਰਾਜੈਆਣਾ ਬੰਨਿਆ।
ਬਾਬੇ ਸੰਗਰ ਦੀ ਮੌਤ ਤੋਂ ਬਾਅਦ ਇਹਨਾਂ ਬੈਰਾੜ ਭਰਾਵਾਂ ਦਾ ਕਿਸੇ ਗੱਲੋਂ ਝਗੜਾ ਹੋ ਗਿਆ। ਆਪ ਵਿੱਚ ਦੀ ਅਣਬਣ ਰਹਿਣ ਲੱਗੀ। ਬਾਬਾ ਜੋਧਾ ਛੋਟਾ ਹੋਣ ਕਰਕੇ ਇਹ ਪਸ਼ੂਆਂ ਦਾ ਵੱਗ ਚਾਰਨ ਜਾਂਦਾ ਸੀ । ਦੂਰ-ਦੂਰ ਜੰਗਲ ਵਿੱਚ ਇਸ ਨੇ ਵਗ ਚਾਰਨਾ ਅਤੇ ਬਾਹਰਲੇ ਧਾੜਵੀਆਂ ਤੋਂ ਮਾਲ ਬਚਾਉਣਾ ਇਸ ਦੀ ਜੁੰਮੇਵਾਰੀ ਸੀ। ਇਕ ਵਾਰ ਮਾਨ-ਭੁੱਲਰ ਧਾੜਵੀਆਂ ਨੇ ਜੰਗਲ ਵਿੱਚੋਂ ਇਹਨਾਂ ਦੇ ਪਸ਼ੂਆਂ ਦੀ ਚੋਰੀ ਕਰ ਲਈ ਜਦ ਸ਼ਾਮ ਨੂੰ ਵੱਗ ਇਕੱਠਾ ਹੋਇਆ ਤਾਂ ਪਸ਼ੂ ਘੱਟ ਹੋਣ ਕਰਕੇ ਬਾਬੇ ਜੋਧੇ ਨੇ ਜੰਗਲ ਵਿੱਚੋਂ ਪਸ਼ੂਆਂ ਦੀ ਭਾਲ ਕੀਤੀ । ਪਸ਼ੂ ਤਾਂ ਨਾ ਲੱਭੇ ਪਰ ਇੱਕ ਸੰਘਣੀ ਝਿੜੀ ਵਿੱਚੋਂ ਢਾਬ ਜ਼ਰੂਰ ਲੱਭ ਪਈ। ਢਾਬ ਪਾਣੀ ਨਾਲ ਖੂਬ ਭਰੀ ਸੀ।
ਬਾਬਾ ਜੋਧਾ ਗਵਾਚ ਹੋਏ ਪਸ਼ੂਆਂ ਦੀ ਸੂਹ ਨਾ ਮਿਲਣ ਤੇ ਵਾਪਸ ਵੱਗ ਕੋਲ ਆ ਗਿਆ ਤੇ ਵਾਪਸ ਪਿੰਡ ਪੰਜਗਰਾਈ ਆਇਆ ਭਰਾਵਾਂ ਨੂੰ ਪਸ਼ੂ ਚੋਰੀ ਹੋ ਜਾਣ ਦੀ ਕਹਾਣੀ ਦੱਸੀ।
ਭਰਾਵਾਂ ਨੇ ਚੋਰੀ ਹੋਏ ਪਸ਼ੂ ਬਾਬੇ ਜੋਧੇ ਦੇ ਹਿੱਸੇ ਵਿੱਚ ਪਾ ਦਿੱਤੇ ਕਿਹਾ ਤੇਰੀ ਬੇਗੋਰੀ ਨਾਲ ਇਹ ਪਸ਼ੂ ਗਵਾਚੇ, ਚੋਰੀ ਹੋਏ ਹਨ। ਇਸ ਤੋਂ ਭਰਾਵਾਂ ਦੀ ਅਣਬਣ ਹੋ ਗਈ। ਪਿਤਾ ਦਾ ਸਾਇਆ ਸਿਰ ਤੇ ਨਾ ਹੋਣ ਕਰਕੇ ਭਰਾਵਾਂ ਨੇ ਕਹਿ ਦਿੱਤਾ ਜੇ ਨਹੀਂ ਇਕੱਠ ਵਿੱਚ ਰਹਿਣਾ ਤਾਂ ਆਪਣਾ ਪਿੰਡ ਵਖਰਾ ਬੰਨ ਲੈ। ਭਰਾਵਾਂ ‘ਚੋਂ ਛੋਟਾ ਹੋਣ ਕਰਕੇ ਇਕ ਤਾਨਾ ਮਾਰਿਆ ਇਹ ਕਿਥੇ ਜਾਉਗਾ ।
ਬਾਬੇ ਜੋਧੇ ਨੇ ਭਰਾਵੀਂ ਹਿੱਸੇ ਦੀ ਵੰਡ ਕਰਾਈ ਜੋ ਮਾਲ ਡੰਗਰ ਹਿੱਸੇ ਆਇਆ ਆਪਣੇ ਸਾਧਨ ਰਾਹੀਂ ਉਸ ਢਾਬ ਵੱਲ ਨੂੰ ਚੱਲ ਪਿਆ। ਦੇਖੀ ਭਾਲੀ ਵਾਟ ਦੇ ਪੰਧ ਨੂੰ ਮੁਕਾ ਕੇ ਬਾਬਾ ਜੋਧਾ ਢਾਬ ਤੋਂ ਦੂਰ ਹੀ ਰੁਕ ਗਿਆ ਅਤੇ ਸੁਰੱਖਿਅਤ ਥਾਂ ਦੀ ਭਾਲ ਕਰਨ ਲੱਗਾ। ਢਾਬ ਕਿਨਾਰੇ ਪਹੁੰਚ ਕੇ ਬਾਬੇ ਦੇ ਮਨ ਵਿੱਚ ਕੁਝ ਆਸ ਬੱਝੀ। ਹਰ ਨਰੀਖਣ ਕੀਤਾ ਤਾਂ ਇੱਕ ਸਾਧੂ ਦੀ ਕੁਟੀਆ ਤੇ ਨਜ਼ਰ ਰੁਕ ਗਈ । ਬਾਬਾ ਸਾਧੂ ਸਰੂਪ ਦੇ ਦਰਸ਼ਨ ਕਰਨ ਲਈ ਕੁਟੀਆ ਵੱਲ ਨੂੰ ਹੋ ਤੁਰਿਆ ਜਾਂ ਨਮਸਕਾਰ ਬੁਲਾਈ। ਆਪਣੇ ਆਉਣ ਦਾ ਪ੍ਰਯੋਜਨ ਦੱਸਿਆ। ਪਿੰਡ ਬੰਨਣ ਦਾ ਨਾਂਅ ਸੁਣ ਕੇ ਸਾਧ ਅੱਗ ਬਬੂਲੇ ਹੋ ਗਿਆ ਅਤੇ ਸਾਫ ਇਨਕਾਰ ਕਰ ਦਿੱਤਾ । ਉਹ ਢਾਬ ਕਿਨਾਰੇ ਪਿੰਡ ਨਹੀਂ ਵਸਾਉਣ ਦੇਵੇਗਾ। ਜਦ ਬਾਬੇ ਜਥੇ ਨੇ ਪਿੰਡ ਬੰਨਣ ਦੀ ਜਿਦ ਕੀਤੀ ਤਾਂ ਸਾਧ ਮੰਨ ਤਾਂ ਗਿਆ ਪਰ ਢਾਬ ਤੋਂ ਦੂਰ ਪਿੰਡ ਬੰਨਿਆ ਜਾਵੇ।
ਬਾਬੇ ਜੋਧੇ ਨੇ ਉਚੀ ਜਿਹੀ ਥਾਂ ਵੇਖ ਕੇ ਡੇਰਾ ਲਾ ਲਿਆ। ਸਾਰਾ ਲਾਮ ਲਸ਼ਕਰ ਟਿਕ ਗਿਆ (ਇਹ ਉਹ ਥਾਂ ਹੈ, ਜਿਥੇ ਹੁਣ ਪਿੰਡ ਵਿੱਚਕਾਰ ਮੱਟ ਬਣਿਆ ਹੋਇਆ ਹੈ।)
ਪਾਣੀ ਦੀ ਸਮੱਸਿਆ ਹੱਲ ਕਰਨ ਲਈ ਬਾਬੇ ਨੇ ਸੰਤਾਂ ਦੀ ਜਾ ਮਿੰਨਤ ਕੀਤੀ । ਪਰ ਸਾਧ ਪੈਰਾਂ ਤੇ ਪਾਣੀ ਨਾ ਪੈਣ ਦੇਵੇ। ਇਸ ਤਰ੍ਹਾਂ ਹੀ ਕੁਝ ਸਮਾਂ ਬੀਤਿਆ ।
ਹਨੇਰੇ-ਸਵੇਰੇ ਪਾਣੀ ਦੀ ਲੋੜ ਪੂਰ ਕੀਤੀ ਜਾਂਦੀ ਰਹੀ ਪਰ ਸੰਤਾਂ ਦੀ ਕਰੋਪੀ ਤੋਂ ਡਰਦਿਆਂ ਹਮੇਸ਼ਾਂ ਸੰਤਾਂ ਦਾ ਸਤਿਕਾਰ ਹੀ ਕੀਤਾ ਜਾਂਦਾ।
ਇਕ ਦਿਨ ਸੰਤ ਨੇ ਜਾ ਮਾਨ ਭੁਲਰਾਂ ਨੂੰ ਦੱਸਿਆ ਕਿ ਉਸ ਦੀ ਢਾਬ ਤੇ ਬੈਰਾੜ ਕਬਜ਼ਾ ਕਰਦੇ ਹਨ, ਉਸ ਦੀ ਮਦਦ ਕੀਤੀ ਜਾਵੇ । ਮਾਨ ਭੁੱਲਰ ਪਹਿਲਾਂ ਹੀ ਬੈਰਾੜਾਂ ਨਾਲ ਖਹਿੰਦੇ ਸਨ । ਮਾਨ ਭੁੱਲਰਾਂ ਦਾ ਗਰੋਹ ਸੰਤ ਦੀ ਮਦਦ ਲਈ ਆਇਆ, ਜਦ ਇਹ ਬੈਰਾੜ ਢਾਬ ਤੋਂ ਪਾਣੀ ਲੈਣ ਗਏ, ਇਹਨਾਂ ਮਾਨ ਭੁਲਰਾਂ ਨੇ ਬੁਰਾ ਭਲਾ ਕਿਹਾ।
ਨੋਬਤ ਲੜਾਈ ਤੱਕ ਪਹੁੰਚ ਗਈ। ਲੜਾਈ ਵਿੱਚ ਮਾਨ ਭੁਲਰਾਂ ਦਾ ਕਾਫੀ ਨੁਕਸਾਨ ਹੋਇਆ। ਮਾਨ ਭੁੱਲਰ ਜਿਹੜੇ ਬਚੇ ਸਨ, ਜਾਨਾ ਬਚਾ ਕੇ ਭੱਜ ਗਏ। ਇਸ ਲੜਾਈ ਵਿੱਚ ਸਾਧ ਵੀ ਲੜਿਆ ਸੀ। B
ਸਾਧ ਲੜਾਈ ਵਿੱਚ ਗੰਭੀਰ ਰੂਪ ਵਿੱਚ ਫੱਟੜ ਹੋ ਗਿਆ ਸੀ। ਬਾਬਾ ਜੋਧਾ ਫੱਟੜ ਹੋਏ ਸਾਧ ਦੇ ਚਰਨਾ ਵੱਲ ਹੋ ਕੇ ਖੜ ਗਿਆ, ਸਾਧ ਨੇ ਆਪਣੀ ਆਖਰੀ ਇੱਛਾ ਪ੍ਰਗਟਾਈ, ਇਹ ਜੋ ਪਿੰਡ ਬੰਨਿਆ ਹੈ, ਇਹ ਮੇਰੇ ਨਾਅ ਤੇ ਹੋਵੇ ਤੇ ਮੇਰਾ ਸਰੀਰ ਸਾੜਿਆ ਨਾ ਜਾਵੇ । ਇਥੇ ਹੀ ਦਫਨਾਇਆ ਜਾਵੇ, ਮੇਰੀ ਮਨਤਾ ਕੀਤੀ ਜਾਵੇ।
ਬਾਬਾ ਜੋਧੇ ਨੇ ਸੰਤਾਂ ਦੇ ਬਚਨਾਂ ਨੂੰ ਮੰਨ ਕੇ ਇਸ ਪਿੰਡ ਦਾ ਨਾਮ ਰਾਜੇਆਣਾ ਰੱਖਿਆ ਇਸ ਥਾਂ ‘ਤੇ ਅੱਜ ਵੀ ਮਨਤਾਂ ਹੁੰਦੀ ਹੈ।
ਬਾਬੇ ਜੋਧੇ ਦੇ ਦੋ ਪੁੱਤਰ ਸਨ, ਆਕਲ ਅਤੇ ਦੀਪਾ। ਕੁਝ ਸਮੇਂ ਬਾਅਦ ਦੀਪਾ ਰਾਜੇਆਣਾ ਤੋਂ ਚਲਿਆ ਗਿਆ । ਇਸ ਨੇ ਨਵੀਂ ਢਾਣੀ ਨੂੰ ਜਨਮ ਦਿੱਤਾ। ਜੋ ਹੁਣ ਚੰਨੂਵਾਲਾ ਪਿੰਡ ਨਾਲ ਜਾਣੀ ਜਾਂਦੀ ਹੈ।
ਬਾਬਾ ਆਕਲ ਰਾਜੇਆਣਾ ਹੀ ਰਿਹਾ । ਇਸ ਦੇ ਪੰਜ ਪੁੱਤਰ ਸਨ। ਬਾਬਾ ਰਾਮੂ ਸਭ ਤੋਂ ਵੱਡਾ ਸੀ ਉਸ ਤੋਂ ਛੋਟਾ ਸੀ ਸਰਜਾ ਅਤੇ ਹੋਰ 4 ਸਨ, ਸੱਫੀ, ਵਿਗਾ, ਪਦਾਰਥ ਅਤੇ ਵੈਰੋ।
ਬਰਾੜਾਂ ਨੇ ਧਾੜਵੀਆਂ ਤੋਂ ਖਤਰੀਆਂ ਦੀ ਧੀ ਵਾਪਸ ਕਰਾਈ
1535 ਦੀ ਗੱਲ ਹੈ, ਉਦੋਂ ਲੁਟਾਂ, ਮਾਰਾਂ, ਧਾੜਾਂ ਇੱਕ ਸਧਾਰਨ ਜਿਹੀ ਗੱਲ ਸੀ। ਉਸ ਸਮੇਂ ਇਕ ਧਾੜਵੀਂ ਅਖਵਾਉਣਾ ਫਖ਼ਰ ਜਿਹੇ ਵਾਲੀ ਗੱਲ ਸੀ । ਪਰ ਧਾੜਾਂ, ਮਾਰਾਂ, ਮਾਰਨ ਵਾਲਿਅ ਵਿੱਚ ਫਰਕ ਜ਼ਰੂਰ ਸੀ ।
ਕਈ ਧਾੜਵੀਆਂ ਦੇ ਕਿਸੇ ਪੜ੍ਹੇ, ਕਿਸੇ ਸੁਣੇ ਕਈ ਇੱਜਤ ਅਣਖ ਤੇ ਜਤ- ਸਤ ‘ਚ ਐਨੇ ਪੱਕੇ ਸਨ, ਜਿਸ ਘਰ ਵਿੱਚ ਡਾਕਾ ਮਾਰਦੇ ਸੀ, ਉਸ ਘਰ ਦੀ ਧੀ ਨੂੰ ਉਨ੍ਹਾਂ ਧੀ ਕਹਿ ਕੇ ਬੁਲਾਇਆ ਜੇ ਭੈਣ ਸੀ, ਭੈਣ ਕਹਿ ਕੇ ਬੁਲਾਇਆ। ਇਸ ਦੀਆਂ ਕਈ ਉਦਾਹਰਣਾਂ ਵੀ ਹਨ। ਜੋ ਮਿਸਾਲਾਂ ਦੇ ਰੂਪ ਵਿੱਚ ਅੱਜ ਵੀ ਉਵੇਂ ਜਗਦੀਆਂ ਹਨ।
ਇਸੇ ਹੀ ਸਮੇਂ ਵਿੱਚ ਲਹੌਰ ਦੇ ਕੁਝ ਧਾੜਵੀਆਂ ਦਾ ਹਜੂਮ ਧਾੜਾ ਮਾਰਦਾ ਬ੍ਰਾਹਮਣਵਾਲਾ ਪਿੰਡ ਵਿੱਚ ਵੜ ਗਿਆ। ਉਨ੍ਹਾਂ ਲੁੱਟ ਮਾਰ ਕੀਤੀ, ਨਾਲ ਹੀ ਇੱਕ ਹਿੰਦੂ ਖਤਰੀਆਂ ਦੀ ਸੋਹਣੀ ਸਨੱਖੀ ਲੜਕੀ ਨੂੰ ਉਧਾਲ ਕੇ ਲੈ ਗਏ। ਲੜਕੀ ਦਾ ਪਿਤਾ ਉਨ੍ਹਾਂ ਧਾੜਵੀਆਂ ਦਾ ਧੋਹ ਪਤਾ ਕਰਨ ਲਈ ਪਿੰਡ-ਪਿੰਡ ਫਿਰਨ ਲੱਗਾ। ਕਿਤੋਂ ਵੀ ਉਨ੍ਹਾਂ ਦੀ ਸੂਹ ਪ੍ਰਾਪਤ ਨਾ ਹੋਈ । ਫਿਰਦਾ-ਫਿਰਦਾ ਉਹ ਰਾਜੇਆਣੇ ਪਹੁੰਚਿਆ। ਉਸ ਨੇ ਪਿੰਡ ਦੇ ਚੌਧਰੀ ਦਾ ਪਤਾ ਕੀਤਾ । ਉਹ ਬਾਬੇ ਆਕਲ ਕੋਲ ਆ ਗਿਆ । ਗੁਰੂ ਫਤਹਿ ਬੁਲਾਕੇ ਉਸ ਨੇ ਬਾਬੇ ਨੂੰ ਦੁਖ ਭਰੀ ਵਿਥਿਆ ਸੁਣਾਈ ਅਤੇ ਮਦਦ ਲਈ ਬੇਨਤੀ ਕੀਤੀ।
6 ਬਾਬੇ ਨੇ ਰਾਤ ਨੂੰ ਛੇਆਂ ਭਰਾਵਾਂ ਨੂੰ ਇਕੱਠੇ ਕਰਕੇ ਖਤਰੀ ਪਰਿਵਾਰ ਦੀ ਬੇਨਤੀ ਤੇ ਗੌਰ ਕਰਨ ਲਈ ਕਿਹਾ। 6 ਭਰਾ ਹੀ ਇਸ ਇੱਜਤ ਅਣਖ ਦੀ ਲੜਾਈ ਲੜਨ ਲਈ ਤਿਆਰ ਹੋ ਗਏ, ਸਾਰੀ ਸੂਹ ਵੀ ਅਸੀਂ ਕੱਢਾਂਗੇ । ਸਾਰੀ ਕਹਾਣੀ ਦਾ ਪਤਾ ਕਰਨ ਲਈ ਅਤੇ ਸੂਹ ਕੱਢਣ ਲਈ ਉਸ ਖੱਤਰੀ ਤੋਂ ਸਮਾਂ ਲਿਆ ਅਤੇ ਬਚਨ ਕੀਤਾ ਉਹ ਜਲਦੀ ਲੜਕੀ ਨੂੰ ਵਾਪਸ ਲਿਆ, ਤੁਹਾਡੇ ਪਿੰਡ ਪਹੁੰਚਾਉਣਗੇ। ਖਤਰੀ ਵਾਪਸ ਚਲਾ ਗਿਆ।
ਬਰਾੜ ਪਰਿਵਾਰ ਇਸ ਇੱਜਤ ਅਣਖ ਦੀ ਲੜਾਈ ਲੜਨ ਲਈ ਤਿਆਰ ਹੋ ਗਿਆ। ਰਾਮੂ, ਸਰਜਾ, ਵਿਘਾ, ਪਦਾਰਥ ਅਤੇ ਵਰੋ ਅਤੇ ਹੋਰ ਬੰਦਿਆਂ ਦੀ ਡਿਊਟੀ ਲਾਈ ਉਹ ਇਕੱਠ ਦੇ ਰੂਪ ਵਿੱਚ ਜਲਦੀ ਪਤਾ ਕਰਕੇ ਕੋਈ ਵੀ ਹੀਲਾ ਕਰਨਾ ਪਵੇ ਲੜਕੀ ਨੂੰ ਵਾਪਸ ਲਿਆਉਣ।
ਪਤਾ ਲੱਗਾ ਹੈ ਕਿ ਤੇਰਾਂ ਦਿਨ ਘੋੜੀਆਂ ਤੋਂ ਕਾਠੀਆਂ ਨਹੀਂ ਲਾਈਆਂ ਗਈਆਂ ਸੀ, ਲੱਗੀ ਕਾਠੀ ਹੀ ਭਾਲ ਜਾਰੀ ਰੱਖੀ, ਬੈਰਾੜ ਜੱਥਾ ਲਹੌਰ ਪੁੱਜ ਗਿਆ। ਲਹੌਰ ਵਿੱਚ ਰਾਜੇਆਣਾ ਦਾ ਇੱਕ ਲੁਹਾਰ ਰਹਿੰਦਾ ਸੀ । ਬਾਬਾ ਆਕਲ ਦੇ ਦੱਸੇ ਮੁਤਾਬਿਕ ਇਹ ਬੈਰਾੜ ਉਸ ਕੋਲ ਪਹੁੰਚ ਗਏ। ਉਸਨੇ ਬੜੀ ਆਓ ਭਗਤ ਕੀਤੀ, ਇਥੇ ਇਹਨਾਂ ਕੁਝ ਪੈਰ ਮਲਿਆ। ਇਹ ਲੁਹਾਰ ਉਸ ਸਮੇਂ ਦੇ ਧਾੜਵੀਆਂ ਨੂੰ ਛਵੀਆਂ, ਗੰਡਾਸੇ ਅਤੇ ਹੋਰ ਹਥਿਆਰ ਬਣਾ ਕੇ ਦਿੰਦਾ ਸੀ। ਉਹ ਤੋੜੇ ਵਾਲੀਆਂ ਬੰਦੂਕਾਂ ਵੀ ਬਣਾ ਲੈਂਦਾ ਸੀ । ਬੈਰਾੜ ਭਰਾਵਾਂ ਨੇ ਬਾਬੇ ਆਕਲ ਦਾ ਸਨੇਹਾ ਉਸ ਲੁਹਾਰ ਨੂੰ ਦਿੱਤਾ। ਸਾਰੀ ਜਾਣਕਾਰੀ ਲੈਣ ਵਾਲੀ ਗੱਲ ਦੱਸ ਦਿੱਤੀ। ਇਹ ਲਾਹੌਰ ਜਦ ਵੀ ਪਿੰਡ ਆਉਂਦਾ ਸੀ। ਬਾਬੇ ਆਕਲ ਕੋਲ ਸੱਤ-ਸੱਤ ਦਿਨ ਰਹਿੰਦਾ ਸੀ । ਉਸ ਲੁਹਾਰ ਨੇ ਕੁਝ ਸਮਾਂ ਪਹਿਲਾਂ ਮਾਲਵੇ ‘ਚੋਂ ਲਿਆਂਦੀ ਲੜਕੀ ਜੋ ਲੁਟ ਦੇ ਮਾਲ ਵਿੱਚ ਵੰਡੀ ਗਈ ਸੀ, ਜਿਥੇ ਵੀ ਸੀ, ਉਸ ਬਾਰੇ ਪੂਰੀ-ਪੂਰੀ ਜਾਣਕਾਰੀ ਦੇ ਦਿੱਤੀ। ਜੇ ਲੜਾਈ ਝਗੜਾ ਹੋਵੇ ਤਾਂ ਬਚਾ ਲਈ ਹਥਿਆਰ ਵੀ ਦੇ ਦਿੱਤੇ। ਸੂਹ ਮਿਲਣ ਤੇ ਸਾਰਿਆਂ ਦੇ ਮੰਨ ਵਿੱਚ ਧਰਵਾਸ ਬਨ੍ਹ ਗਿਆ। ਭਾਲੂ ਜੱਥੇ ਨੇ ਉਹ ਰਾਤ ਇਥੇ ਹੀ ਲਗਾਈ।
ਦੂਜੇ ਦਿਨ ਚਾਰ ਵਜੇ ਹੀ ਇਸ ਭਾਲੂ ਜੱਥੇ ਨੇ ਜਾ ਧਾੜਵੀਆਂ ਦੇ ਘਰ ਨੂੰ ਘੇਰਾ ਪਾਇਆ । ਧਾੜਵੀਆਂ ਨੇ ਚੋਰਾਂਨੂੰ ਮੋਰ ਪਏ ਵੇਖ ਕੇ ਅੱਗੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਗਹਿ-ਗਚ ਲੜਾਈ ਹੋਈ। ਲੱਤਾਂ ਟੁੱਟੀਆਂ ਸਿਰ ਪਾਟੇ ਹੋਰ ਵੀ ਨੁਕਸਾਨ ਹੋਇਆ, ਇਸ ਲੜਾਈ ਵਿੱਚ ਬਾਬਾ ਪਦਾਰਥ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ । ਲੜਕੀ ਪ੍ਰਾਪਤ ਕਰ ਲਈ ਗਈ । ਬਾਬੇ ਪਦਾਰਥਾਂ ਨੂੰ ਵਾਹਰ ਨੇ ਚੁੱਕ ਕੇ ਘੋੜੇ ਤੇ ਪਾ ਲਿਆ, ਘੋੜਿਆਂ ਨੂੰ ਅੱਡੀਆਂ ਲਾਈਆਂ। ਅੱਧੀ ਵਾਹਰ ਲੜਕੀ ਨੂੰ ਲੈ ਕੇ ਮਾਲਵੇ ਨੂੰ ਚੱਲ ਪਈ ਤੇ ਦੂਜੀ ਵਾਹਰ ਬਾਬੇ ਪਦਾਰਥ ਨੂੰ ਚੁੱਕ ਕੇ ਉਸ ਲੁਹਾਰ ਘਰ ਲੈ ਗਏ। ਬਾਬੇ ਪਦਾਰਥ ਨੂੰ ਉਸ ਲੁਹਾਰ ਹਵਾਲੇ ਕੀਤਾ। ਬਾਬੇ ਵੈਰੋ ਨੂੰ ਬਾਬੇ ਪਦਾਰਥ ਦੀ ਸੇਵਾ ਵਾਸਤੇ ਛੱਡ ਵਾਹਕ ਰਾਹ ਪੈ ਗਈ । ਉਹ ਲੁਹਾਰ ਧਾੜਵੀਆਂ ਨਾਲ ਰਿਹਾ ਕਰਕ ਮੁਢਲੀ ਮਰਹੱਮ ਪੱਟੀ ਦਾ ਬੜਾ ਮਾਹਰ ਸੀ, ਉਸ ਨੇ ਪੁਰੀ ਦਵਾਈ ਬੂਟੀ ਕੀਤੀ। ਉਸ ਨੇ ਬਾਬੇ ਪਦਾਰਥ ਦੇ ਛਵੀਆਂ ਨਾਲ ਪਾੜੇ ਹੋਏ ਸਰੀਰ ਦੇ ਫੱਟਾਂ ਨੂੰ ਸਿਊਣ ਲਈ ਉਸ ਸਮੇਂ ਦੀ ਕਾਢ ਵਰਤੀ। ਉਸ ਨੇ ਜ਼ਖਮਾਂ ਨੂੰ ਸਾਫ ਕਰਕੇ ਬਗਲ ਲੈ ਕੇ ਧੁੰਨੀ ਤੋਂ ਥੱਲੇ ਤੱਕ ਤੀਹ ਗਜ ਖੱਦਰ ਪੱਟੀ ਵਾਂਗੂ ਵਲੇਟ ਦਿੱਤਾ। ਕੁਝ ਦਿਨ ਵਿੱਚ ਜਰਵਾਣੇ ਸਾਨ ਵਰਗੇ ਸਰੀਰ ਦੀ ਚਰਬੀ ਜੁੜਕੇ ਫੱਟ ਭਰ ਗਏ। ਮੁਸਲਮਾਨ ਧਾੜਵੀਆਂ ਨੂੰ ਬਾਬੇ ਦੇ ਜ਼ਖਮੀ ਹਾਲਤ ਵਿੱਚ ਲੁਹਾਰ ਦੇ ਘਰ ਰਹਿਣ ਦੀ ਸੂਹ ਮਿਲ ਗਈ । ਉਹਨਾਂ ਧਾੜਵੀਆਂ ਨੇ ਅੰਦਰ ਪਏ ਬਾਬੇ ਪਦਾਰਥ ਤੇ ਹਮਲਾ ਕਰ ਦਿੱਤਾ । ਬਾਬਾ ਪਦਾਰਥ ਇਸ ਮਾਰ ਤੋਂ ਬਚ ਨਾ ਸਕਿਆ। ਉਹ ਧਾੜਵੀਆਂ ਹੱਥੋਂ ਮਾਰਿਆ ਗਿਆ । ਵੈਰੇ ਨੇ ਭੱਜ ਕੇ ਜਾਨ ਬਚਾ ਲਈ ਸੀ। ਬਾਬੇ ਪਦਾਰਥ ਦਾ ਲਾਹੌਰ ਵਿਚ ਹੀ ਲੁਹਾਰ ਅਤੇ ਵੈਰੋ ਨੇ ਸੰਸਕਾਰ ਕਰ ਦਿੱਤਾ। ਬਾਬਾ ਵੈਰੋ ਬਾਬੇ ਪਦਾਰਥ ਦੇ ਫੁੱਲ ਚੁੱਗ ਕੇ ਪਿੰਡ ਰਾਜੇਆਣਾ ਲੈ ਆਇਆ ਸੀ।
ਜਦ ਲੜਕੀ ਨੂੰ ਛੁਡਾ ਕੇ ਬੈਰਾੜ ਪਿੰਡ ਆਏ ਤਾਂ ਬਾਬੇ ਆਕਲ ਨੇ ਲੜਕੀ ਨੂੰ ਕਿਹਾ ਪੁੱਤਰ ਕੱਲ੍ਹ ਨੂੰ ਤੈਨੂੰ ਘਰ ਛੱਡਣ ਜਾਣਾ ਹੈ । ਉਸ ਲੜਕੀ ਨੇ ਕਿਹਾ। ਮੇਰਾ ਤਾਂ ਤੁਸੀਂ ਹੀ ਮਾਈ ਬਾਪ ਹੈ ਮੈਂ ਤੁਹਾਡੀ ਹੀ ਧੀ ਹਾਂ, ਲੜਕੀ ਦਾ ਪਿਤਾ ਆਇਆ ਪਰ ਲੜਕੀ ਨੇ ਜਾਣ ਤੋਂ ਇਨਕਾਰ ਕਰ ਦਿੱਤਾ।
ਕੁਝ ਸਮੇਂ ਬਾਅਦ ਇਹਨਾਂ ਭਰਾਵਾਂ ਨੇ ਇਸ ਭੈਣ ਬਣੀ ਲੜਕੀ ਦਾ ਵਿਆਹ ਬ੍ਰਾਹਮਣੀ ਵਾਲਾ ਪਿੰਡ ਵਸਾਕੇ ਬ੍ਰਾਹਮਣ ਲੜਕੇ ਨਾਲ ਵਿਆਹ ਕੀਤਾ । ਇਹ ਬ੍ਰਾਹਮਣੀ ਵਾਲਾ ਪਿੰਡ ਬ੍ਰਾਹਮਣਵਾਲਾ ਕੋਲ ਹੀ ਹੈ।
ਵੈਰੋ ਨੇ ਪਦਾਰਥ ਦੇ ਠੀਕ ਹੋਣ ਬਾਰੇ ਅਤੇ ਦੁਬਾਰਾ ਮੁਸਲਮਾਨ ਧਾੜਵੀਆਂ ਨਾਲ ਹੋਈ ਲੜਾਈ ਦੀ ਸਾਰੀ ਘਟਨਾ ਬਾਬੇ ਨੂੰ ਦੱਸੀ। ਕਿਸ ਤਰ੍ਹਾਂ ਉਹ ਦੋਨੋਂ ਭਰਾ ਲੜੇ ਪਰ ਮੁਸਲਮਾਨ ਧਾੜਵੀਆਂ ਦਾ ਗਰੋਹ ਜ਼ਿਆਦਾ ਹੋਣ ਕਰਕੇ ਅਤੇ ਪਦਾਰਥ ਦੇ ਜਖਮੀ ਹੋਣ ਕਰਕੇ ਇਹ ਮੰਗਭਾਗੀ ਘਟਨਾ ਵਾਪਰੀ।
ਕੁਝ ਸਮੇਂ ਬਾਅਦ ਉਹ ਲੁਹਾਰ ਬਾਬੇ ਕੋਲ ਹਾਰਾ ਨਾਹਰਾ ਮਾਰਨ ਆਇਆ। ਲੁਹਾਰ ਨੇ ਸਾਰੀ ਵਿਥਿਆ ਸੁਣਾਈ ਅਸਲੀ ਕਹਾਣੀ ਬਾਰੇ ਜਾਣਕਾਰੀ ਦਿੱਤੀ ਕਿ ਮੁਸਲਮਾਨ ਗਰੋਹ ਦੇ ਹਮਲੇ ਸਮੇ ਵੈਰੋ ਕਿਸ ਤਰ੍ਹਾਂ ਪਦਾਰਥ ਨੂੰ ਇਕੱਲਾ ਛੱਡ ਕੇ ਭੱਜ ਗਿਆ ਸੀ। ਲੁਹਾਰ ਨੇ ਕਿਹਾ ਕਿ ਇਹ ਵੈਰੋ ਨਾ ਭਜਦਾ ਤਾਂ ਸ਼ਾਇਦ ਇਹ ਘਟਨਾ ਨਾ ਵਾਪਦੀ । ਉਸ ਲੁਹਾਰ ਦੇ ਘਰ ਹੋਈ ਲੜਾਈ ਵਿੱਚ ਲੁਹਾਰ ਦਾ ਪਰਿਵਾਰ ਵੀ ਮਾਰਿਆ ਗਿਆ ਸੀ । ਇਹ ਲੁਹਾਰ ਬਾਅਦ ਵਿੱਚ ਬਾਬੇ ਕੋਲ ਹੀ ਰਿਹਾ, ਮੁੜ ਲਾਹੌਰ ਨਹੀਂ ਗਿਆ।
ਬਾਬੇ ਵੈਰੋ ਦੀ ਬੁਜ਼ਦਿਲੀ ਦਾ ਜਦ ਇਹਨਾਂ ਬੈਰਾੜਾਂ ਨੂੰ ਪਤਾ ਲੱਗਾ ਤਾਂ ਇਹਨਾਂ ਸਾਰੇ ਭਰਾਵਾਂ ਇਸ ਦਾ ਭਾਂਡਾ ਤਿਆਗ ਦਿੱਤਾ। ਇਸ ਦਾ ਸਾਥ ਛੱਡ ਦਿੱਤਾ ਸੀ। ਉਸ ਦਿਨ ਤੋਂ ਹੀ ਵੈਰੋ ਨੇ ਰਾਜੇਆਣਾ ਛੱਡ ਦਿੱਤਾ ਸੀ ਤੇ ਮਾਨਾ ਭੁਲਰਾਂ ਨਾਲ ਰਹਿਣ ਲੱਗ ਪਿਆ ਸੀ । ਇਹਨਾਂ ਮਾਨਾ ਭੁਲਰਾਂ ਦੀ ਸ਼ਹਿ ਨਾਲ ਇਸ ਵੈਰੋ ਨੇ ਮਾੜੀ ਕੋਲ ਦੋ ਹਜ਼ਾਰ ਦਾ ਚੱਕ ਵੈਰੋ ਕੇ ਪਿੰਡ ਬੰਨ੍ਹਿਆ। ਪੁਰਾਤਨ ਤੋਂ ਇਹ ਬੈਰਾੜ ਆਪਣੇ ਪਿਤਾ ਜਾਂ ਦਾਦੇ ਦੇ ਨਾਂ ‘ਤੇ ਪਿੰਡ ਬੰਨ੍ਹਦੇ ਸਨ, ਪਰ ਇਸ ਵੈਰੋ ਦਾ ਇਸ ਪਰਿਵਾਰ ਵੱਲੋਂ ਭਾਂਡਾ ਤਿਆਗਿਆ ਹੋਣ ਕਰਕੇ ਇਸ ਨੇ ਆਪਣੇ ਨਾਮ ਤੇ ਹੀ ਪਿੰਡ ਬੰਨਿਆ। ਇਸ ਵੈਰੋ ਨੇ ਪੁਰਾਤਨ ਰੀਤ ਤੋੜ ਦਿੱਤੀ ਸੀ ।
ਭਾਂਡਾ ਤਿਆਗਣ ਤੋਂ ਪਹਿਲਾਂ ਇਹ ਵੈਰੋ ਧਰਮਕੋਟ ਮੰਗਿਆ ਹੋਇਆ ਸੀ। ਵਿਆਹ ਬਾਰੇ ਪਿਤਾ ਨੂੰ ਆ ਕੇ ਕਹਿੰਦਾ ਨਹੀਂ ਸੀ। ਪਿੰਡ ਬੰਨਣ ਤੋਂ ਬਾਅਦ ਕੋੜੇ ਭੁਲਰਾਂ ਦੇ ਆਖੇ ਲੱਗ ਇਹ ਕਈ ਵਾਰ ਭਰਾਵਾਂ ਨਾਲ ਧਾਂਦਲੀਆਂ ਪਾ ਚੁੱਕਿਆ ਸੀ, ਪੁਰਾਣੇ ਬਜ਼ੁਰਗ ਇਸ ਵੈਰੋ ਨੂੰ ਧਾਂਦਲੀ ਵੀ ਆਖਦੇ ਸਨ, ਇਸ ਨੂੰ ਧਾਂਦਲੀ ਦੀ ਅੱਲ ਹੀ ਪੈ ਗਈ ਸੀ । ਜਦ ਵਿਆਹ ਬਾਰੇ ਭਰਾਵਾਂ ਇਸ ਦਾ ਸਹਿਯੋਗ ਨਾ ਦਿੱਤਾ ਤਾਂ ਇਹ ਮੁੜ ਰਾਜੈਆਣਾ ਨਹੀਂ ਆਇਆ। ਕੁਝ ਸਮੇਂ ਬਾਅਦ ਇਹ ਵੈਰੋ ਆਪਣੇ ਚਾਚੇ ਬਾਘੇ ਕੋਲ ਗਿਆ (ਜਿਸ ਦੇ ਨਾਂਅ ਤੇ ਬਾਘਾਪੁਰਾਣਾ ਬੱਝਿਆ, ਇਹ ਬਾਘਾ ਤੇ ਪੁਰਾਣਾ ਦੋ ਭਰਾ ਸਨ) ਉਸ ਨੂੰ ਸਾਰੀ ਵਿਥਿਆ ਸੁਣਾਈ । ਬਾਬੇ ਬਾਘੇ ਨੇ ਰਾਜੈਆਣੇ ਵਾਲੇ ਆਪਣੇ ਭਤੀਜਿਅ ਨਾਲ ਗੱਲ ਕੀਤੀ, ਇਹਨਾਂ ਸਾਫ ਇਨਕਾਰ ਕਰ ਦਿੱਤਾ। ਕਹਿ ਦਿੱਤਾ ਜੋ ਕੁਝ ਤੁਸੀਂ ਕਰਨਾ ਹੈ,ਕਰ ਦੇਵੇ।
ਬਾਬਾ ਬਾਘਾ ਕੁਝ ਹੋਰ ਸਾਥੀਆਂ ਨੂੰ ਨਾਲ ਲੈ ਕੇ ਵੈਰੋ ਦੀ ਮੰਗ ਨੂੰ ਲੈਣ ਚਲਿਆ ਗਿਆ। ਜਦ ਧੀ ਵਾਲਿਆਂ ਨਾਲ ਧਰਮਕੋਟ ਜਾ ਕੇ ਇਹਨਾਂ ਗੱਲ ਕੀਤੀ ਤਾਂ ਉਨ੍ਹਾਂ ਕੋਰਾ ਜੁਆਬ ਦੇ ਦਿੱਤਾ ਕਿ ਪਹਿਲਾਂ ਰਾਜੈਆਣੇ ਵਾਲਿਆ ਨੂੰ ਨਾਲ ਲਿਆਓ । ਬਾਬਾ ਬਾਘਾ ਤੇ ਸਹਿਯੋਗੀ ਧੱਕੇ ਨਾਲ ਬਗੈਰ ਫੇਰੇ ਲਿਆ ਹੀ ਧਰਮਕੋਟ ਵਾਲਿਆਂ ਦੀ ਕੁੜੀ ਲੈ ਆਏ ਸਨ । ਬਾਬੇ ਬਾਘੇ ਦਾ ਵੀ ਸ਼ਾਇਆ ਸਿੱਕਾ ਉਦੋਂ ਚਲਦਾ ਸੀ। ਜਦ ਇਹ ਵਾਹਰ ਵਾਪਸ ਬਾਘੇ ਆਈ ਤਾਂ ਇਥੇ ਆ ਕੇ ਬਾਬੇ ਬਾਂਘੇ ਨੇ ਕਿਹਾ ਅੱਗੇ ਤੁਸੀਂ ਚਲੇ ਜਾਓ । ਔਰਤ ਨੂੰ ਕਿਹਾ ਹੁਣ ਤੂੰ ਵੈਰੋ ਦੀ ਘੋੜੀ ਮਗਰ ਬੈਠ ਜਾ। ਉਸ ਔਰਤ ਨੇ ਕੋਰਾ ਜੁਆਬ ਦੇ ਦਿੱਤਾ ਮੇਰੇ ਕਿਹੜਾ ਇਸ ਨਾਲ ਫੇਰੇ ਹੋਏ ਹਨ। ਮੈਂ ਤਾਂ ਜਿਸ ਮਗਰ ਬੈਠ ਕੇ ਆਈ ਹਾਂ, ਇਸ ਕੋਲ ਹੀ ਰਹੂਗੀ। ਇਸ ਕੋਲ ਤਾਂ ਘੋੜੀ ਵੀ ਚੱਜ ਦੀ ਨਹੀਂ। ਮੈਂ ਇਸ ਦੇ ਟੱਟੂ ਤੇ ਨਹੀਂ ਬੈਠਣਾ। ਸੁਣਿਆ ਹੈ ਉਹ ਔਰਤ ਵੈਰੋ ਨਾਲ ਗਈ ਨਹੀਂ ਸੀ। ਜਿਸ ਤਰ੍ਹਾਂ ਵੈਦਿਕ ਸਮੇਂ ਵਿਚ ਰਾਜੇ ਮਹਾਰਾਜੇ ਹੋਏ ਹਨ। ਉਨ੍ਹਾਂ ਦਾ ਆਦਿ ਪੁਰਸ਼ ਬ੍ਰਹਮ ਜੀ ਹੋਇਆ ਹੈ। ਇਸ ਨੇ ਆਪਣੇ ਪੜੋਤੇ ਕੱਸ਼ਪ ਦੇ ਰਹਿਣ ਲਈ ਕਸ਼ਮੀਰ ਦੀ ਧਰਤੀ ‘ਤੇ ਅਮਰਾਵਤੀ ਜਿਹੇ ਸ਼ਹਿਰਾਂ ਦਾ ਨਿਰਮਾਣ ਕੀਤਾ । ਕੱਸ਼ਅਪ ਦੇ ਪੁੱਤਰ ਸੂਰਜਨੇ ਕਸ਼ਮੀਰ ਨੂੰ ਹੋਰ ਵਧੀਆ ਢੰਗ ਨਾ ਵਸਾਇਆ। ਹੋਰ ਸ਼ਹਿਰਾਂ ਦਾ ਨਿਰਮਾਣ ਕੀਤਾ। ਇਸ ਸੂਰਜ ਤੋਂ ਹੀ ਸੂਰਜ ਬੰਸਾਵਲੀ ਚੱਲੀ ਅੱਗੇ ਜਾ ਕੇ ਇਸੇ ਵਿਚੋਂ ਹੀ ਚੰਦਰ ਹੋਇਆ ਜਿਸ ਤੋਂ ਚੰਦਰ ਬੰਸਾਵਲੀ ਚੱਲੀ। ਜਿਸ ਨੇ ਵੇਦਾਂ (ਸੰਵਿਧਾਨਕ) ਦੀ ਵਿਧੀ ਅਨੁਸਾਰ ਆਪਣੇ ਰਾਜ ਭਾਗ ਨੂੰ ਚਲਾਇਆ। ਇਸ ਨੂੰ ਹਜੂਰ ਦਸਵੇਂ ਪਾਤਸ਼ਾਹ ਨੇ ਵੀ ਲਿਖਿਆ ਹੈ । ਬੇਦ ਰਾਜ ਬ੍ਰਹਮਾ ਜਥੀਓ ਇਸ ਬ੍ਰਹਮਾ ਤੋਂ ਲੈ ਕੇ ਜੋ ਵੀ ਬੰਸਾਵਲੀ ਸਾਨੂੰ ਪ੍ਰਾਪਤ ਹੋਈ ਉਸ ਦਾ ਸਿਜਰਾ ਅਸੀਂ ਰਾਮੂ ਸਰਜਾ ਅਤੇ ਪਿੰਡ ਦੀਆਂ ਪੰਜ ਪੱਤੀਆਂ ਤੱਕ ਦੇਵਾਂਗੇ।
ਰੋਡੇ ਪਿੰਡ ਬੱਝਣ ਦੀਆਂ ਇਤਿਹਾਸਕ ਤੱਥ ਤਰੀਕਾਂ
ਹਰ ਜਿਉਂਦਾ ਜੀਆ ਆਪਣੇ ਵਿਕਾਸ ਨੂੰ ਅੱਗੇ ਤੋਰਦਾ ਹੈ। ਪਰ ਉਹਨਾਂ ਦੇ ਤੁਰਨ ਦੀ ਚਾਲ ਵੱਖੋ-ਵੱਖਰੀ ਹੁੰਦੀ ਹੈ। ਇਹਨਾਂ ਵਿਕਾਸ ਕਰਨ ਵਾਲੀਆਂ ਸ਼ਕਤੀਆਂ ਵਿੱਚ ਇੱਕ ਇਨਸਾਨ ਹੈ ਜਿਸ ਦੇ ਵਿਕਾਸ ਕਰਨ ਦਾ ਢੰਗ ਵਖਰਾ ਹੈ, ਜੋ ਵਿਕਾਸ ਦੇ ਨਾਲ-ਨਾਲ ਆਪਣੀ ਕ੍ਰਿਆਤਮਿਕ ਸ਼ਕਤੀ ਨੂੰ ਕੰਟਰੋਲ ਵੀ ਕਰਦਾ ਹੈ ਅਤੇ ਆਪਣੇ ਕੀਤੇ ਹੋਏ ਵਿਕਾਸ ਨੂੰ ਸਾਂਭਦਾ ਵੀ ਹੈ।
ਇਸ ਵਿਕਾਸ ਸ਼ੀਲਤਾ ਵਿੱਚੋਂ ਦੋ ਗੁਣ ਪੈਦਾ ਹੁੰਦੇ ਹਨ, ਇਹ ਗੁਣ ਆਪਣੇ ਵੱਲ ਖਿਚਦੇ ਵੀ ਹਨ, ਤੇ ਦੂਰ ਵੱਲ ਧੱਕਦੇ ਵੀ ਹਨ, ਇਹਨਾਂ ਗੁਣਾਂ ਸਦਕਾ ਹੀ ਇਸ ਸ੍ਰਿਸ਼ਟੀ ਦਾ ਵਿਕਾਸ ਹੋਇਆ ਹੈ।
ਇਸ ਤਰ੍ਹਾਂ ਹੀ ਇਹਨਾਂ ਭਰਾਵਾਂ ਚੋਂ ਸੌਫੀ ਨੇ ਦੱਖਣ ਵਾਲੇ ਪਾਸੇ ਜਾ ਡੇਰਾ ਲਾਇਆ। ਇਸ ਥਾਂ ਤੇ ਇੱਕ ਮੁਸਲਮਾਨ ਫਕੀਰ ਸਲਮਾਨ ਖਾਂ ਰਹਿੰਦਾ ਸੀ। ਜਿਸ ਦੀ ਇੱਕ ਢਾਬ ਨੇੜੇ ਕੁਟੀਆ ਬਣਾਈ ਹੋਈ ਸੀ। ਜਦ ਸੌਫੀ ਨੇ ਮੁਸਲਮਾਨ ਫਕੀਰ ਨੂੰ ਢਾਬ ਕਿਨਾਰੇ ਪਿਡ ਬੰਨਣ ਲਈ ਪੁਛਿਆ ਤਾਂ ਉਸ ਫਕੀਰ ਨੇ ਕਿਹਾ ਪਿੰਡ ਬੰਨ ਲਵੋ ਪਰ ਪਿੰਡ ਦਾ ਨਾਂ ਮੇਰੇ ਨਾਅ ਨਾਲ ਰੱਖਿਆ ਜਾਵੇ । ਬਾਬੇ ਸੌਫੀ ਨੇ ਫਕੀਰ ਦੀ ਗੱਲ ਮੰਨ ਕੇ ਇਸ ਪਿੰਡ ਦਾ ਨਾਮ ਸਲਮਾਨ ਸਰ
ਰੱਖਿਆ, ਜੋ ਕਈ ਸਦੀਆਂ ਬਾਅਦ ਵਿਗੜ ਕੇ ਸਮਾਲਸਰ ਬਣ ਗਿਆ। ਸੌਫੀ ਦੇ ਪਿੰਡ ਬੰਨਣ ਨਾਲ ਇਥੇ ਬੈਰਾੜਾਂ ਦੀ ਆਬਾਦੀ ਵਧ ਗਈ। ਬੈਰਾੜਾਂ ਦੀ ਆਬਾਦੀ ਵੱਧ ਹੋਣ ਕਰਕੇ ਇਹ ਪਿੰਡ ਸੌਫੀ ਦੇ ਨਾਂਅ ਪੈ ਗਿਆ। ਰਾਜੈਆਣਾ ਤੋਂ ਪੱਛਮ ਵਾਲੇ ਪਾਸੇ ਦਰਿਆ ਸਤਲੁਜ ਤੱਕ ਬਹੁਤ ਭਿਆਨਕ ਜੰਗਲ ਸੀ। ਇਸ ਜੰਗਲ ਵਿੱਚ ਸਿਰਫ ਸ਼ੇਰ, ਬਗਿਆੜ ਸਨ ਜਾਂ ਫਿਰ ਕਦੇ-
ਕਦੇ ਕੁਝ ਸ਼ਿਕਾਰੀਆਂ ਦਾ ਟੋਲਾ ਆਉਂਦਾ ਸੀ, ਸ਼ਿਕਾਰ ਕਰਨ।
ਜਾਂ ਫਿਰ ਸਾਧੂ ਸੰਤ ਇਹਨਾਂ ਜੰਗਲਾਂ ਵਿੱਚ ਰਹਿੰਦੇ ਸਨ, ਭਗਤੀ ਕਰਨ ਲਈ । ਇਸ ਰਾਜੇ ਪੀਰ ਤੋਂ ਪੱਛਮ ਵਾਲੇ ਪਾਸੇ ਚਾਰ ਕੁਹ ਮੀਲ ਤੇ ਜੰਗਲ ਵਿੱਚ ਇੱਕ ਸੰਤ ਰਹਿੰਦਾ ਸੀ । ਉਦੋਂ ਦੀ ਮੱਤ ਅਨੁਸਾਰ ਰੋਡੇ ਸਰੂਪ ਵਿੱਚ ਸੀ। ਉਸ ਨੇ ਪਾਣੀ ਦੇ ਆਸਰੇ ਨੂੰ ਮੱਦੇ ਨਜ਼ਰ ਰੱਖਕੇ ਇੱਕ ਢਾਬ ਕਿਨਾਰੇ ਇੱਕ ਕੱਖਾਂ ਕਾਨਿਆਂ ਦੀ ਕੁਟੀਆ ਬਣਾਈ ਹੋਈ ਸੀ । ਜਿਸ ਵਿੱਚ ਬੈਠ ਕੇ ਉਹ ਭਜਨ ਬੰਦਗੀ ਕਰਦਾ ਸੀ।
ਉਸ ਰੋਡੇ ਸੰਤ ਦੀਆਂ ਕਈ ਗਊਆਂ ਰੱਖੀਆਂ ਹੋਈਆਂ ਸਨ। ਉਹਨਾਂ ਦਾ ਦੁੱਧ ਚੋਅ ਕੇ ਇਹ ਸੰਤ ਆਪਣੀ ਖੁਰਾਕ ਲਈ ਵਰਤਦਾ ਸੀ। ਸੁਣਿਆ ਇਹਨਾਂ। ਗਊਆਂ ਦਾ ਦੁੱਧ ਸ਼ਹਿਦ ਵਰਗਾ ਮਿੱਠਾ ਸੀ । ਜਦ ਵੀ ਕੋਈ ਰਾਹੀ ਪਾਂਧੀ ਜਾਂ ਸ਼ਿਕਾਰੀ ਇਹਨਾਂ ਸੰਤਾਂ ਕੋਲ ਆਉਂਦਾ ਉਸ ਨੂੰ ਵੀ ਇਹ ਦੁੱਧ ਹੀ ਛਕਾਉਂਦੇ ਸਨ।
ਇਸ ਏਰੀਏ ਵਿੱਚ ਸ਼ੇਰ ਪੈਂਦਾ ਹੁੰਦਾ ਸੀ, ਜਿਹੜਾ ਕਈ ਵਾਰ ਸੰਤਾਂ ਦੀਆਂ ਗਊਆਂ ਦਾ ਵੀ ਨੁਕਸਾਨ ਕਰ ਗਿਆ ਸੀ।
ਇੱਕ ਦਿਨ ਜੰਗਲ ਵਿੱਚ ਇੱਕ ਅਲੌਕਿਕ ਘਟਨਾ ਵਾਪਰੀ ਸੀ । ਇੱਕ ਸ਼ੇਰ ਅਤੇ ਇੱਕ ਜੰਗਲੀ ਬਕਰੀ ਦੀ ਘਮਸਾਨ ਦੀ ਲੜਾਈ ਹੋਈ। ਬਕਰੀ ਜ਼ਖਮੀ – ਹੋ ਕੇ ਭੱਜ ਕੇ ਸੰਤਾਂ ਦੀ ਕੁਟੀਆ ਦਾ ਆਸਰਾ ਲੈ ਕੇ ਗਊਆਂ ਕੋਲ ਆ ਗਈ। ਜਦ ਸੰਤਾਂ ਦੀ ਬਿਰਤੀ ਖੁਲ੍ਹੀ ਉਨ੍ਹਾਂ ਜ਼ਖਮੀ ਹਾਲਤ ਵਿੱਚ ਬਕਰੀ ਨੂੰ ਵੇਖਿਆ। ਸੰਤਾਂ ਨੇ ਉਸ ਬੱਕਰੀ ਦੀ ਮਰਹੱਮ ਪੱਟੀ ਕੀਤੀ ਕੁਝ ਸਮੇਂ ਵਿੱਚ ਉਹ ਬੱਕਰੀ ਰਾਜੀ ਹੋ ਗਈ ਤੇ ਗਊਆਂ ਸੰਗ ਚਰਨ ਲੱਗੀ।
ਤਕਰੀਬਨ 1600 ਦੇ ਕਰੀਬ ਬਾਬਾ ਆਕਲ ਆਪਣੇ ਪੁੱਤਰ ਰਾਮੂ ਅਤੇ ਸਰਜਾ ਸਮੇਤ ਜੰਗਲ ਵਿੱਚ ਦੀ ਲੰਘਿਆਂ ਪਾਣੀ ਦੀ ਪਿਆਸ ਬੁਝਾਉਣ ਲਈ ਉਹ ਪਾਣੀ ਦੀ ਭਾਲ ਵਿੱਚ ਵੀ ਸਨ। ਆਪਣੀਆਂ ਗੱਡੀਆਂ ਤੇ ਸਵਾਰ ਉਨ੍ਹਾਂ ਨੂੰ ਇੱਕ ਢਾਬ ਨਜ਼ਰੀ ਪਈ, ਜਿਸ ਵਿੱਚ ਬਾਰਸ਼ ਦਾ ਕਾਫੀ ਪਾਣੀ ਇਕੱਠਾ ਹੋਇਆ ਸੀ। ਇਹਨਾਂ ਢਾਬ ਕੋਲ ਜਾ ਕੇ ਆਪਣੀਆਂ ਗੱਡੀਆਂ ਰੋਕੀਆਂ।
ਗੱਡੀਆਂ ਤੋਂ ਉੱਤਰ ਕੇ ਪਾਣੀ ਪੀਣ ਲਈ ਢਾਬ ਵੱਲ ਨੂੰ ਵਧੇ ਤਾਂ ਇਹਨਾਂ ਦੀ ਨਿਗ੍ਹਾ ਇੱਕ ਕੁਟੀਆ ਤੇ ਪਈ ਜਿਸ ਵਿੱਚ ਸਾਧੂ ਸਰੂਪ ਬਿਰਾਜ਼ ਰਹੇ ਸਨ।
ਬਾਬੇ ਅਤੇ ਪੁੱਤਰਾਂ ਨੇ ਪਾਣੀ ਪੀਣ ਤੋਂ ਪਹਿਲਾਂ ਕੁਟੀਆ ਕੋਲ ਜਾ ਕੇ ਸੰਤਾਂ ਨੂੰ ਜਾ ਨਮਸਕਾਰ ਕੀਤੀ।
ਸੰਤਾਂ ਨੇ ਆਪਣੀ ਰੀਤ ਅਨੁਸਾਰ ਇਹਨਾਂ ਨੂੰ ਜਲ ਛਕਾਇਆ ਅਤੇ ਗਊਆਂ ਦਾ ਸਜਰਾ ਦੁੱਧ ਚੋਅ ਕੇ ਵੀ ਛਕਾਇਆ। ਬਾਬਾ ਆਕਲ ਅਤੇ ਪੁੱਤਰ ਸਜਰੇ ਚੋਏ ਦੁੱਧ ਵਿੱਚ ਸ਼ਹਿਦ ਵਰਗੀ ਮਿਠਾਸ ਵੇਖ ਕੇ ਹੈਰਾਨ ਰਹਿ ਗਏ।
ਉਹਨਾਂ ਨੂੰ ਸੰਤਾਂ ਵਿੱਚ ਕੋਈ ਅਲਾਹੀ ਸ਼ਕਤੀ ਨਜ਼ਰ ਆਈ। ਬਾਬੇ ਨੇ ਮਨ ਵਿੱਚ ਹੀ ਸੋਚਿਆ ਇਥੇ ਪਿੰਡ ਬੰਨਿਆ ਜਾਵੇ ਤਾਂ ਠੀਕ ਹੈ। ਇਥੇ ਪਾਣੀ ਵੀ ਹੈ ਤੇ ਸੰਤਾਂ ਮਹਾਂਪੁਰਸ਼ਾਂ ਦਾ ਆਸਰਾ ਵੀ ਹੈ।
ਮਨ ਦੀ ਕਲਪਨਾ ਨੇ ਜ਼ਬਾਨ ਵਿੱਚ ਦੀ ਸ਼ਬਦੀ ਰੂਪ ਧਾਰ ਕੇ ਸੰਤਾਂ ਨੂੰ ਬੇਨਤੀ ਕੀਤੀ ਅਤੇ ਇਸ ਜਗ੍ਹਾ ਤੇ ਪਿੰਡ ਬਝਣ ਦੀ ਇਜਾਜ਼ਤ ਮੰਗੀ । ਸੰਤ ਮਹਾਂਪੁਰਸ਼ਾਂ ਨੇ ਬਾਬੇ ਆਕਲ ਨੂੰ ਇਸ ਜੰਗਲ ਦੀ ਵਿਥਿਆ ਸੁਣਾਉਣੀ ਸ਼ੁਰੂ ਕੀਤੀ ਕਿ ਕਿਸ ਤਰ੍ਹਾਂ ਏਥੇ ਸ਼ੇਰ ਪੈਂਦਾ ਹੈ।
ਉਹ ਨੇ ਚਿਰ ਨੂੰ ਗਊਆਂ ਸੰਗ ਚਰਦੀ ਬੱਕਰੀ ਨੂੰ ਸ਼ੇਰ ਪੈ ਗਿਆ ਸੰਤਾਂ ਦੀ ਕ੍ਰਿਪਾ ਨਾਲ ਉਸ ਬੱਕਰੀ ਨੇ ਸ਼ੇਰ ਨਾਲ ਖੂਬ ਲੜਾਈ ਕੀਤੀ, ਆਖਰ ਸ਼ੇਰ ਭੱਜ ਗਿਆ ।
ਬਾਬੇ ਆਕਲ ਅਤੇ ਪੁਤਰਾਂ ਨੇ ਇਸ ਸ਼ੇਰ ਤੇ ਬੱਕਰੀ ਦੀ ਲੜਾਈ ਵੱਲ ਖੂਬ ਦੇਖਿਆ ਸੀ।
ਇਹ ਸਾਰੀ ਘਟਨਾ ਵੇਖ ਕੇ ਬਾਬੇ ਆਕਲ ਨੇ ਸੋਚਿਆ ਇਹ ਧਰਤੀ ਜਤ- ਸਤ ਵਾਲੀ ਹੈ ਅਤੇ ਸੂਰਬੀਰ ਬਹਾਦਾਰ ਇਸ ਧਰਤੀ ਵਿੱਚ ਸਮੋਏ ਹਨ। ਇਥੇ ਹੀ ਪਿੰਡ ਬੰਨਿਆ ਜਾਵੇ ਤਾਂ ਠੀਕ ਹੈ।
ਬਾਬੇ ਆਕਲ ਅਤੇ ਪੁਤਰਾਂ ਨੇ ਸੰਤਾਂ ਨੂੰ ਬੇਨਤੀ ਕੀਤੀ ਇਥੇ ਪਿੰਡ ਬੰਨਣ ਦੀ ਇਜਾਜਤ ਅਤੇ ਅਸ਼ੀਰਵਾਦ ਮੰਗਿਆ। ਸੰਤਾਂ ਨੇ ਅਸ਼ੀਰਵਾਦ ਦਿੱਤਾ, ਪਿੰਡ ਬੰਨੋ ਪਰ ਇਥੇ ਸ਼ੇਰ ਪੈਂਦਾ ਹੈ, ਬੱਬਰ ਸ਼ੇਰ ਬਣ ਕੇ ਰਹਿਣਾ ਪਉਗਾ ਅਤੇ ਬੱਬਰ ਸ਼ੇਰ ਹੀ ਪੈਦਾ ਕਰਨੇ ਹੋਣਗੇ।
ਬਾਬੇ ਆਕਲ ਨੇ ਆਪਣੀ ਪੁਰਾਤਨ ਰੀਤੀ ਅਨੁਸਾਰ ਇਸ ਪਿੰਡ ਦਾ ਨਾਂਅ ਬਾਬੇ ਜੋਧੇ ਦੇ ਨਾਮ ਤੇ ਰੱਖਣ ਲਈ ਸੰਤਾਂ ਨੂੰ ਬੇਨਤੀ ਕੀਤੀ, ਪਰ ਸੰਤਾਂ ਨੇ ਇਸ ਪਿੰਡ ਦਾ ਨਾ ‘ਰੋਡਾ’ ਰੱਖਿਆ।
(ਜੋ ਬਾਅਦ ਵਿਚ ਵਿਗੜ ਕੇ ਰੋਡੇ ਬਣਿਆ)
ਸੰਤ ਰੋਡਾ ਫਕੀਰ ਦੇ ਅਸੀਰਵਾਦ ਨੂੰ ਪਾ ਕੇ ਇਸ ਢਾਬ ਤੋਂ ਥੋੜ੍ਹੀ ਜਿਹੀ ਵਿੱਥ ਤੇ ਇੱਕ ਜੰਡ ਖੜ੍ਹੋਤਾ ਸੀ। ਬਾਬੇ ਆਕਲ ਤੇ ਪੁਤਰਾਂ ਨੇ ਸੰਤ ਰੋਡਾ ਫਕੀਰ ਤੋਂ ਇਸ ਜੰਡ ਕੋਲ ਪਿੰਡ ਰੋਡਾ ਦੀ ਮੋਹੜੀ ਗਡਵਾਈ ।
ਮੋਹੜੀ ਗੱਡ ਕੇ ਸੰਤ ਰੋਡਾ ਫਕੀਰ ਨੇ ਅਸ਼ੀਰਵਾਦ ਦਿੱਤਾ ਸੀ, ਤੁਸੀਂ ਸ਼ੇਰਾਂ ਵਾਂਗ ਅਗਵਾਈ ਕਰੋਗੇ। ਪਿੰਡ ਦੀ ਮੋਹੜੀ ਗਡਵਾਕੇ ਅਤੇ ਅਸ਼ੀਰਵਾਦ ਪ੍ਰਾਪਤ ਕਰਕੇ ਬਾਬੇ ਆਕਲ ਅਤੇ ਪੁੱਤਰਾਂ ਨੇ ਇਸ ਜੰਗਲ ਦੀਆਂ ਚਾਰੇ ਦਿਸ਼ਾਵਾਂ ਨੂੰ ਦੂਰ- ਦੂਰ ਤੱਕ ਦੇਖਿਆ। ਇਸ ਜੰਡ ਕੋਲ ਕੱਖਾਂ-ਕਾਨਿਆਂ ਨਾਲ ਕਈ ਝੌਂਪੜੀਆਂ ਤਿਆਰ ਕੀਤੀਆਂ। ਝੌਂਪੜੀਆਂ ਦੁਆਲੇ ਥੋੜ੍ਹੀ-ਥੋੜ੍ਹੀ ਦੂਰ ਦਰੱਖਤਾਂ ਦੇ ਵੱਡੇ-ਵੱਡੇ ਟਾਹਣੇ ਵੱਢ ਕੇ ਕੰਧਾਂ ਤਿਆਰ ਕੀਤੀਆਂ ਆਪਣੀ ਸੁਰੱਖਿਆ ਲਈ ਇਸ ਨੂੰ ਇੱਕ ਕਿਲੇ ਦਾ ਰੂਪ ਦਿੱਤਾ। ਕਿਉਂਕਿ ਇਸ ਜੰਗਲ ‘ਚ ਜੰਗਲੀ ਜਾਨਵਰਾਂ ਤੋਂ ਇਲਾਵਾ ਮਾਰਾਂ ਧਾੜਾਂ ਵੀ ਪੈਂਦੀਆਂ ਸਨ। ਮਾਲ ਡੰਗਰ ਦੀ ਚੋਰੀ ਆਮ ਸੀ, ਉਸ ਟਾਇਮ ਮਾਲ ਡੰਗਰ ਹੀ ਇਨ੍ਹਾਂ ਲੋਕਾਂ ਦੀ ਧੰਨ ਦੋਲਤ ਤੇ ਸਰਮਾਇਆ ਸੀ। ਪਹਿਲਾਂ ਆ ਕੇ ਵਸੇ ਹਰ ਗੋਤਾਂ ਦੇ ਲੋਕ ਨਵੇਂ ਵਸੇ ਪਿੰਡਾਂ ਤੇ ਰਲ ਕੇ ਹਮਲੇ ਕਰਦੇ ਸਨ ਅਤੇ ਲੁੱਟਮਾਰ ਕਰਨ ਚਲੇ ਜਾਂਦੇ ਸਨ। ਇਸ ਲੱਖੀ ਜੰਗਲ ਵਿੱਚ ਨਵੇਂ ਬੱਝੇ ਪਿੰਡ ਦਾ ਹਾਲ ਝੱਖੜਾਂ ਦੀ ਮਾਰ ਹੇਠ ਆਏ ਮਕਾਨ ਵਾਂਗ ਸੀ, ਜਿਸ ਦੀਆਂ ਬੂਹੇ ਬਾਰੀਆਂ ਖੁੱਲ੍ਹੇ ਜਾਂ ਅੱਧ ਪਚੱਧੇ ਖੁੱਲ੍ਹੇ ਰਹਿ ਗਏ ਹੋਣ ਤੇ ਜਿੰਨਾ ਰਾਹੀ ਤੇਜ਼ ਹਵਾ ਦੇ ਝੋਕੇ ਅੰਦਰ ਆਏ ਤੇ ਇਸ ਦੀ ਹਰ ਅੰਦਰਲੀ ਚੀਜ਼ ਨੂੰ ਤੜਫਾਕੇ ਚਲੇ ਗਏ।
ਇਸ ਪਿੰਡ ਦੇ ਪੁਰਾਤਨ ਨੂੰ ਇਹੋ ਜਿਹੇ ਪੀੜ੍ਹਤ ਕਰਨ ਵਾਲੇ ਕਈ ਮਾਰੂ ਤੂਫਾਨਾਂ ਨੇ ਬੜਾ ਤੜਫਾਇਆ। ਸਮੇਂ-ਸਮੇਂ ਇਸ ਪਿੰਡ ਤੇ ਮਾਨਕੂਲਰਾਂ ਨੇ ਹਮਲੇ ਕੀਤੇ ਪਰ ਰੋਡਾ ਫਕੀਰ ਦੇ ਅਸ਼ੀਰਵਾਦ ਨਾਲ ਇਹਨਾਂ ਲੋਕਾਂ ਨੂੰ ਆਪਣਾ ਰਾਹ ਬਦਲਨਾ ਪਿਆ। ਇਸ ਪਿੰਡ ਦਾ ਪੁਰਾਤਨ ਵਿਕਾਸ ਅਤੇ ਇਤਿਹਾਸ ਚੌਧਰੀਆਂ ਦੀਆਂ ਜਿੱਤਾਂ, ਹਾਰਾਂ, ਲੁੱਟਾਂ, ਮਾਰਾ, ਕਤਲੇਆਮ ਦੀ ਇੱਕ ਲੰਬੀ ਦਾਸਤਾਨ ਹੈ।
ਕੁਝ ਦਹਾਕਿਆਂ ਵਿੱਚ ਇਸ ਨਵੇਂ ਬਝੇ ਪਿੰਡ ਨੇ ਆਪਣਾ ਵਿਕਾਸ ਕੀਤਾ। ਕੁਝ ਘਰਾਂ ਨੇ ਇੱਕ ਢਾਣੀ ਦਾ ਰੂਪ ਧਾਰਿਆ। ਇਸ ਦੇ ਵਿਕਾਸ ਦੀ ਬਾਹਰਲੀ ਫਿਰਨੀ ਅੱਜ ਵੀ ਗੌਰ ਨਾਲ ਦੇਖੀਏ ਤਾਂ ਨਜ਼ਰ ਗੋਚਕੇ ਆਉਂਦੀ ਹੈ। ਇਸ ਮੋਹੜੀ ਵਾਲੇ ਥਾਂ ਤੇ ਇਕ ਪੁਰਾਤਨ ਕੱਚਾ ਕਿਲ੍ਹਾ ਸੀ, ਬਜ਼ੁਰਗਾਂ ਦੇ ਬਣਾਏ ਹੋਏ ਇਸ ਕਿਲ੍ਹੇ ਵਿੱਚੋਂ ਚਾਰ ਭੀੜੀਆਂ ਗਲੀਆਂ ਨਕਲਦੀਆਂ ਸਨ, ਜੋ ਉਦੋਂ ਦੀ ਫਿਰਨੀ ਨਾਲ ਮਿਲਦੀਆਂ ਸਨ। ਇਹ ਭੀੜੀਆਂ ਗਲੀਆਂ ਬਾਹਰਲੇ ਧਾੜਵੀਆਂ ਦੇ ਬਚਾਅ ਤੋਂ ਰੱਖੀਆਂ ਸਨ।
ਤਕਰੀਬਨ 1640 ਵਿੱਚ ਇਹ ਪਿੰਡ ਦੋ ਪੱਤੀਆਂ ਰਾਮੂ ਅਤੇ ਸਰਜਾ ਵਿੱਚ ਵੰਡਿਆ ਗਿਆ । ਇਸ ਪਿੰਡ ਦੀ ਵਾਹੀ ਯੋਗ ਜ਼ਮੀਨ ਵੀ ਦੋ ਹਿੱਸਿਆਂ ਵਿੱਚ ਵੰਡੀ ਗਈ। ਨਾ
ਏਕਾ ਦੋ ਪਹੀਆਂ ਤੇ ਸਵਾਰ ਹੋ ਕੇ ਵਿਕਾਸ ਦੀਆਂ ਮੰਜਲਾਂ ਤਹਿ ਕਰਨ ਲੱਗਾ। ਨਵੀਂ ਜਨਰੇਸ਼ਨ ਪੁੰਗਰਨ ਲੱਗੀ, ਲੰਮੀਆਂ ਪੁਲਾਂਘਾ ਪੈਂਡੇ ਨੂੰ ਮਾਪਣ ਲੱਗੀਆਂ। ਸਮੇਂ ਦੇ ਵਿਕਾਸ ਦਾ ਪਹੀਆ ਘੁੰਮਿਆ ਇਸ ਨੇ ਅਨੇਕਾਂ ਹੀ ਤਰੀਕਾਂ, ਸਾਲਾਂ, ਦਹਾਕਿਆਂ ਨੂੰ ਨਿਗਲ ਲਿਆ।
ਇਸ ਸਮੇਂ ਦੀ ਤੁਰਦੀ ਚਾਲ ਵਿੱਚੋਂ ਬਾਬੇ ਰਾਮੂ ਦੇ ਘਰ ਬਾਬਾ ਬਾਦਲ, ਬਾਬਾ ਰੂਪਾ, ਬਾਬਾ ਕਣੀਆ, ਬਾਬਾ ਗੁੱਦੜ ਚਾਰ ਪੁੱਤਰਾਂ ਨੇ ਜਨਮ ਲਿਆ।
ਇਸ ਤਰ੍ਹਾਂ ਹੀ ਬਾਬੇ ਸਰਜਾਂ ਦੇ ਘਰ ਬਾਬਾ ਰਾਇਆ ਅਤੇ ਬਾਬਾ ਮੇਹਰਾ ਨੇ ਜਨਮ ਲਿਆ ।
ਪੁਨਿਆ ਦਾ ਚੰਨ ਕਈ ਸੈਂਕੜੇ ਵਾਰ ਟੁੱਟੀ ਹੋਈ ਵੰਗ ਵਰਗੇ ਅਕਾਰ ਤੋਂ ਬਦਲਕੇ ਥਾਲ ਵਰਗੇ ਰੂਪ ਵਿੱਚ ਆਇਆ। ਚੰਨ ਜਿਹੇ ਮੁਖੜੇ ਆਥਣ ਦੇ ਪਰਛਾਵਿਆਂ ਵਾਂਗ ਵੱਧ ਰਹੇ ਸਨ ।
ਅਨੇਕਾਂ ਖੁਸ਼ੀਆਂ ਗਮੀਆਂ ਹੁਨਾਲ, ਸਿਆਲ ਲੰਘ ਗਏ । ਬਾਬੂ ਦੇ ਮੋਢਿਆਂ ਨਾਲ ਖਹਿੰਦੇ ਪੂਤਾਂ ਨੇ ਕੰਮ ਦੇ ਵਿਕਾਸ ਕਾਰਜ ਵਿੱਚ ਤਬਦੀਲੀ ਲੈ ਆਂਦੀ।
ਬਾਬਾ ਗੁਦੜ ਨਿੱਕਾ ਹੁੰਦਾ ਹੀ ਅਲਮਸਤ ਸੁਭਾ ਦਾ ਧਾਰਨੀ ਸੀ। ਹਮੇਸ਼ਾਂ ਹੀ ਕਿਸੇ ਨਿਰਾਲੀ ਮਸਤੀ ਵਿੱਚ ਮਸਤ ਰਹਿੰਦਾ ਸੀ। ਭਰਾਵਾਂ ਨਾਲ ਬਾਹਰ ਖੇਤੀ ਦਾ ਕੰਮ ਕਰਦੇ ਵੀ ਕਿਸੇ ਅਲੌਕਿਕ ਸ਼ਕਤੀ ਵਿੱਚ ਮਖਰੂਰ ਰਹਿੰਦਾ ਸੀ । ਮਾਤਾ ਪਿਤਾ ਨੇ ਆਪਨੇ ਫਰਜ਼ਾਂ ਦੀ ਪੂਰਤੀ ਲਈ ਦੂਜੇ ਭਰਾਵਾਂ ਵਾਂਗ ਇਸ ਦੀ ਵੀ ਸ਼ਾਦੀ ਕਰ ਦਿੱਤੀ ਸੀ। ਗ੍ਰਹਿਸਥੀ ਜੀਵਨ ਨੇ ਇਸ ਦੀ ਪ੍ਰੇਮ ਭਗਤੀ ਨੂੰ ਟੁੰਬਿਆ ਜ਼ਰੂਰ ਪਰ ਉਸ ਨੂਰ ਦੀ ਮਸਤੀ ਹਮੇਸ਼ਾਂ ਦੁਣੀ ਹੀ ਹੁੰਦੀ ਗਈ। ਬਾਬੇ ਗੁਦੜ ਦੇ ਅੰਤਰੀ ਭਾਵ ਜਗ ਕੇ ਰੁਸ਼ਨਾਈਆਂ ਕਰਨ ਲੱਗੇ ਸਨ। ਇਸ ਰੁਸ਼ਨਾਈਆਂ ਦੀਆਂ ਕਿਰਨਾਂ ਨੇ ਕਈਆਂ ਦੇ ਭਾਗਾਂ ਵਾਲੇ ਬੂਹੇ ਖੋਲ੍ਹ ਦਿੱਤੇ ਸਨ। ਇਸ ਸੰਤ ਸਰੂਪ ਦੀ ਮਹਿਮਾ ਦੋਹਾਂ ਪੱਤੀਆਂ (ਰਾਮੂ ਆਤੇ ਸਰਜਾ) ਵਿੱਚ ਮਹਿਕਣ ਲੱਗ ਪਈ ਸੀ।
ਬਾਬਾ ਜੀ ਅਨੇਕਾਂ ਵਾਰ ਸਾਧੂ ਸੰਤਾਂ ਨਾਲ ਯਾਤਰਾ ਤੇ ਚਲ ਜਾਂਦੇ ਸਨ। ਲੰਬਾ ਸਮਾਂ ਸਾਧੂ ਸੰਤਾਂ ਨਾਲ ਬਿਤਾਉਂਦੇ ਸਨ। ਬੇਸ਼ੱਕ ਇਹਨਾਂ ਦੇ ਘਰ ਇੱਕ ਪੁੱਤਰ ਨੇ ਜਨਮ ਲੈ ਲਿਆ ਸੀ, ਫੇਰ ਵੀ ਇਹ ਭਗਤੀ ਸਰੂਪ ਮੋਹ ਮਾਇਆ ਤੋਂ ਨਿਰਲੇਪ ਸੀ।
ਬਾਬਾ ਗੁਦੜ ਜੀ ਸਾਧਾ, ਸੰਤਾਂ ਦੇ ਡੇਰਿਆਂ ਭੰਡਾਰਿਆਂ ਵਿੱਚ ਲੰਬਾ ਸਮਾਂ ਬਤੀਤ ਕਰਦੇ ਸਨ। ਜਦ ਵੀ ਕਦੇ ਨਗਰ ਵਿੱਚ ਆਏ ਬੱਸ ਈਦ ਦਾ ਚੰਨ ਬਣਕੇ ਆਏ। ਇਹਨਾਂ ਦਾ ਪ੍ਰਮਾਰਥ ਵਾਦ ਬਾਰੇ ਬੋਧ ਗਿਆਨ ਅਤੀ ਨਿਰਾਲਾ । ਸੀ । ਇਹਨਾਂ ਦੀ ਸਮ-ਦ੍ਰਿਸ਼ਟੀ ਨੂੰ ਵੇਖ ਕੇ ਭਰਾਵਾਂ ਨੇ ਬਾਬਾ ਜੀ ਦੇ ਸਥੀ ਜੀਵਨ ਦਾ ਬੋਝ ਆਪੋ ਵਿੱਚ ਦੀ ਵੰਡ ਲਿਆ । ਬਾਬਾ ਜੀ ਜਿੰਨਾ ਸਮਾਂ ਪਿੰਡ ਰਹਿੰਦੇ ਸਨ, ਬਸ ਬੇਫਿਕਰੀ ਦੇ ਆਲਮ ਵਿੱਚ ਮਸਤ ਰਹਿੰਦੇ ਸਨ।
ਸਮੇਂ ਦੇ ਰੰਗ ਨਿਆਰੇ ਹੁੰਦੇ ਹਨ। ਕੁਦਰਤ ਆਪਣੀ ਰੀਤ ਅਨੁਸਾਰ ਅਣ- ਬੀਤੇ ਸਮੇਂ ਦੀ ਕਾਇਆ ਕਲਪ ਕਰਦੀ ਹੈ ਅਤੇ ਆਪਣੇ ਨਿਯਮ ਲਾਗੂ ਕਰਦੀ ਹੈ। ਇਹ ਨਿਯਮ ਜੋ ਵੀ ਸ੍ਰਿਸ਼ਟੀ ਉੱਤੇ ਪੈਦਾ ਹੋਇਆ ਹੈ, ਉਸ ਤੇ ਆਪਣਾ ਚੰਗਾ ਮਾੜਾ ਪ੍ਰਭਾਵ ਛੱਡਦੇ ਹਨ। ਪਰ ਸੰਤ ਸਰੂਪ ਕੰਵਲ ਫੁੱਲ ਦੇ ਨਿਆਈ ਹੁੰਦੇ ਹਨ। ਜੋ ਜਲ ਵਿੱਚ ਰਹਿ ਕੇ ਵੀ ਆਪਣੇ ਆਪ ਨੂੰ ਨਿਰਲੇਪ ਰੱਖਦੇ ਹਨ।
ਬਾਬਾ ਗੁਦੜ ਦਾ ਪੁੱਤਰ ਗੁਆਚਣਾ ਅਤੇ ਸੰਤਾਂ ਦੀ ਮੇਹਰ
1670 ਵਿੱਚ ਇੱਕ ਵਾਰੀ ਕਾਲ ਪੈ ਗਿਆ । ਲੋਕ ਭੁੱਖ ਨਾਲ ਦੁਖੀ ਪ੍ਰੇਸ਼ਾਨੀ ਹੋਏ, ਪਿੰਡ ਛੱਡ ਰਹੇ ਸਨ । ਲੋਕਾਂ ਪਸ਼ੂਆਂ ਦੇ ਰੱਸੇ ਵੱਡ ਦਿੱਤੇ ਸਨ। ਬਾਬਾ ਸਾਧੂ ਸੁਭਾ ਸੀ ਕੁਝ ਦਿਨ ਅਖਆਈ ਨਾਲ ਬੀਤੇ ਬਾਬਾ ਗੁਦੜ ਮਾਈ ਅਤੇ ਬੱਚੇ ਨੂੰ ਲੈ ਕਿ ਦੂਰ ਕਿਸੇ ਸੰਤਾਂ ਦੇ ਡੇਰੇ ਰਹਿਣ ਲੱਗ ਪਿਆ। ਉਸ ਡੇਰ ਦੇ ਮਹੰਤ ਨੇ ਆਪਣੀ ਰੀਤ ਅਨੁਸਾਰ ਸਲਾਨਾ ਮੋਹਸਾ ਕਰਾਇਆ। ਉਸ ਦੇ ਪੰਥ ਨਾਲ ਸੰਬੰਧਤ ਸੈਂਕੜੇ ਕੋਹਾਂ ਤੋਂ ਸੰਤ ਆਪਣੇ ਚੇਲਿਆਂ ਬਾਲਕਿਆਂ ਨਾਲ ਮੋਹਸੇ ਵਿੱਚ ਆਏ ਹੋਏ ਸਨ । ਤਿੰਨ ਦਿਨ ਚਲੇ ਇਸ ਮੋਹਸੇ ਵਿੱਚ ਅਣਗਿਣਤ ਸੰਗਤ ਨੇ ਇਸ ਮੋਹਸੇ ਵਿੱਚ ਸ਼ਮੂਲੀਅਤ ਕੀਤੀ ਸੀ।
ਬਾਬਾ ਗੁੱਦੜ ਪ੍ਰਭੂ ਭਗਤੀ ਵਿੱਚ ਲੀਨ ਹੋ ਕੇ ਤਿੰਨ ਦਿਨ ਸੰਗਤ ਦੀ ਸੇਵਾ ਕੀਤੀ ਨਾਲ ਹੀ ਮਾਈ ਨੇ ਲੰਗਰ ਦੀ ਸੇਵਾ ਕੀਤੀ। ਬਾਬਾ ਗੁਦੜ ਅਤੇ ਮਾਈਂ ਸੇਵਾ ਵਿੱਚ ਐਨੇ ਲੀਨ ਰਹੇ, ਉਨ੍ਹਾਂ ਨੂੰ ਆਪਣੇ ਪੁੱਤਰ ਬਾਰੇ ਵੀ ਪਤਾ ਨਹੀਂ। ਕਿੱਥੇ ਹੈ। ਬਾਬਾ ਬੇਪ੍ਰਵਾਹੀ ਦੇ ਆਲਮ ਵਿੱਚ ਮਸਤ ਰਿਹਾ । ਮਹੋਸ਼ਾ ਖਤਮ ਹੋਣ ਤੇ ਬਾਬੇ ਜਦ ਪੁੱਤਰ ਬਾਰੇ ਪਤਾ ਕੀਤਾ ਮਾਈ ਨੂੰ ਪੁਛਿਆ ਮਾਈ ਨੇ ਨਿਮਰਤਾ ਸਹਿਤ ਕਿਹਾ ਤੁਹਾਨੂੰ ਪਤਾ ਹੋਊਗਾ। ਬੱਚੇ ਬਾਰੇ ਕੋਈ ਵੀ ਪਤਾ ਨਾ ਲੱਗਿਆ । ਡੇਰੇ ਵਾਲੇ ਸੰਤਾਂ ਕੋਲ ਜਾ ਕੇ ਮਾਈ ਅਤੇ ਬਾਬਾ ਗੁਦੜ ਨੇ ਫਰਿਆਦ ਕੀਤੀ । ਮਹਾਰਾਜ ਮੋਹਸੇ ਵਿੱਚ ਸਾਡਾ ਪੁੱਤਰ ਗੁੰਮ ਹੋ ਗਿਆ ਹੈ । ਮਾਈ ਨੇ ਵੈਰਾਗਮਈ ਬੰਦਨਾ ਨਾਲ ਸੰਤਾਂ ਨੂੰ ਮਾਂ ਦੀ ਮਮਤਾ ਯਾਦ ਕਰਾਈ। ਖਲੀ
ਸੰਤਾਂ ਮਾਂ ਦੀ ਮਮਤਾ ਵੇਖਕੇ ਕਿਹਾ ਕਿ ਤੁਸੀਂ ਤਾਂ ਆਪ ਭੁਲਿਆ ਨੂੰ ਰਸਤੇ ਪਾਉਣ ਵਾਲੇ ਹੋ ਜੇ ਬੱਚਾ ਕਿਸੇ ਸੰਤ ਦੀ ਮੰਡਲੀ ਨਾਲ ਚਲਾ ਗਿਆ ਹੈ ਤਾਂ ਜ਼ਰੂਰ ਵਾਪਸ ਆ ਜਾਵੇਗਾ। ਸੰਤ ਦਾ ਬਚਨ ਅਟੱਲ ਸੀ ਜੋ ਮਹਾਂਪੁਰਸ਼ ਬਚਨ ਕਰ ਦਿੱਤਾ ਸੀ, ਪੂਰਨ ਹੋ ਜਾਣਾ ਸੀ । ਪਰ ਅੰਦਰਲੀ ਧੂਹ ਨੂੰ ਚੈਨ ਨਾ ਆਇਆ। ਮਾਈ ਸੰਤਾਂ ਦੇ ਚਰਨੀ ਢਹਿ ਪਈ, ਲੱਗੀ ਵੈਰਾਗਮਈ ਰੁਦਨ ਕਰਨ । ਸੰਤਾਂ ਮਾਤਾ ਨੂੰ ਧਰਵਾਸਾ ਦਿੱਤਾ, ਮਾਤਾ ਜਦ ਤੁਸੀਂ ਵਾਪਸ ਜਾਓਗੇ, ਤੁਹਾਡਾ ਪੁੱਤਰ ਤੁਹਾਡੇ ਨਾਲ ਹੋਊਗਾ। ਸਿ ਇਤਿ
ਕੁਝ ਸਮਾਂ ਬੀਤਿਆ ਮਾਤਾ ਨੇ ਬਾਬਾ ਗੁੱਦੜ ਨੂੰ ਕਿਹਾ ਆਪਾਂ ਨਗਰ ਨੂੰ ਵਾਪਸ ਚੱਲੀਏ। ਮਾਤਾ ਦੇ ਮਨ ਦੀ ਭਾਵਨਾ ਸੀ, ਸ਼ਾਇਦ ਬੱਚਾ ਪਿੰਡ ਨਾ ਚਲਿਆ ਗਿਆ ਹੋਵੇ। ਅਗਲੀ ਸਵੇਰ ਬਾਬਾ ਗੁਦੜ ਅਤੇ ਮਾਤਾ ਨੇ ਸੰਤਾਂ ਤੋਂ .ਪਿੰਡ ਜਾਣ ਲਈ ਇਜਾਜਤ ਮੰਗੀ । ਪ੍ਰਮੇਸ਼ਰ ਦੀ ਕਰਨੀ ਹੋਈ, ਉਸ ਟਾਇਮ ਮਹਾਂਪੁਰਸ਼ਾਂ ਕੋਲ ਇੱਕ ਭਚੰਗੀ ਆਇਆ ਜੋ ਭੁੱਖ ਦੁੱਖ ਦਾ ਸਤਾਇਆ ਸਮੇਂ ਦੇ ਕਾਲ ਪੈਣ ਕਰਕੇ ਮਾਪਿਆਂ ਤੋਂ ਵਿਸਰਿਆ ਸੀ. ਮਹਾਂਪੁਰਸ਼ਾਂ ਉਸ ਬੱਚੇ ਨੂੰ ਜੱਲ-ਪਾਣੀ ਛਕਾਇਆ, ਲੰਗਰ ਪ੍ਰਸ਼ਾਦਾ ਛਕਾਇਆ। ਬੱਚੇ ਦੀਆਂ ਅੰਤਰੀ ਭਾਵਣਾਂ ਨੂੰ ਜਾਣ ਕੇ ਬੱਚਾ ਮਾਤਾ ਦੇ ਹਵਾਲੇ ਕਰ ਦਿੱਤਾ ਅਤੇ ਅਸ਼ੀਰਵਾਦ ਦਿੱਤਾ ਮਾਤਾ ਜੋੜੀ ਹੋ ਗਈ 1 ਮਾਤਾ ਨੇ ਪੁੱਤਰ ਨੂੰ ਗੱਲ ਨਾਲ ਲਾ ਲਿਆ। ਫਰਕ ਬੱਸ ਏਨਾ ਹੀ ਸੀ, ਇਸ ਬੱਚੇ ਦੀ ਉਮਰ ਦੋ ਸਾਲ ਵੱਡੀ ਸੀ।
ਬਾਬਾ ਅਤੇ ਮਾਤਾ ਪੁੱਤਰ ਸਮੇਤ ਪਿੰਡ ਆ ਗਏ। ਬੀਤੇ ਸਮੇਂ ਦੀਆਂ ਯਾਦਾਂ ਹੀ ਯਾਦ ਸਨ । ਪਰ ਸਮੇਂ ਦੇ ਚੱਕਰ ਨੇ ਮਨ ਨਵਾਂ ਨਰੋਆ ਕਰ ਦਿੱਤਾ ਸੀ । ਬਾਬਾ ਗੁਦੜ ਨੇ ਭਰਾਵਾਂ ਵਿੱਚ ਬੈਠ ਕੇ ਸਾਰੀ ਵਿਥਿਆ ਸੁਣਾਈ । ਸਭ ਨੇ ਪ੍ਰਮੇਸ਼ਵਰ ਦੇ ਭਾਣੇ ਨੂੰ ਮੰਨਿਆ ਅਤੇ ਇਸ ਬੱਚੇ ਦੀ ਬੁੱਧੀ ਦੀ ਪਰਖ ਕੀਤੀ ਇਹ ਸੰਤਾਂ ਦੇ ਡੇਰੇ ਕਿਵੇਂ ਆਇਆ। ਸੰਤਾਂ ਨੇ ਮਾਤਾ ਦੀ ਝੋਲੀ ਵਿੱਚ ਪਾ ਦਿੱਤਾ। ਇਹ ਅਚਨਚੇਤ ਮਿਲਿਆ ਹੈ, ਸਾਰਿਆਂ ਭਰਾਵਾਂ ਇਸ ਦਾ ਨਾਂਅ ਅਚੇਤਾ ਰੱਖ ਦਿੱਤਾ। ਜਿਹੜਾ ਰੁਲ ਕੇ ਵੀ ਮਹਾਂਪੁਰਸ਼ ਦੇ ਡੇਰੇ ਆ ਗਿਆ।
ਇਸ ਤਰ੍ਹਾਂ ਹੀ ਹੋਰ ਸਮਾਂ ਬੀਤਿਆ। ਇਸ ਪ੍ਰਵਾਰ ‘ਚ ਕਿਸੇ ਪ੍ਰਾਣੀ ਦੀ ਮੌਤ ਹੋ ਗਈ। ਉਦੋਂ ਮਨੌਤ ਸੀ ਕਿ ਮਰ ਚੁੱਕੇ ਪ੍ਰਾਣੀ ਦੇ ਫੁਲ ਹਰਿਦੁਆਰ ਗੰਗਾ ਤੇ ਹੀ ਪਾਏ ਜਾਂਦੇ ਸਨ। ਬਾਬਾ ਬਾਦਲ ਉਸ ਪ੍ਰਾਣੀ ਦੇ ਫੁੱਲ ਪਾਉਣ ਗੰਗਾਂ ਤੇ ਗਿਆ । ਉਸ ਨੇ ਪ੍ਰਾਤਨ ਰੀਤ ਅਨੁਸਾਰ ਕ੍ਰਿਆ ਕਰਨ ਕੀਤਾ । ਪੰਡਤਾਂ ਨੂੰ ਪ੍ਰਸ਼ਾਦਾ ਛਕਾਇਆ, ਉਦੋਂ ਤੇ ਹੁਣ ਵੀ ਪੰਡਤ ਭਰਾਵਾਂ ਅਤੇ ਪੱਤਰਾਂ ਦਾ ਨਾਮ ਜ਼ਰੂਰ ਲਿਖਦੇ ਹਨ, ਜਿਹੜਾ ਵੀ ਫੁੱਲ ਪਾਉਣ ਜਾਂਦਾ ਹੈ । ਉਸ ਪੰਡਤ ਨੇ ਬਾਬੇ ਬਾਦਲ ਦੇ ਭਰਾਵਾਂ ਦੇਨਾਮ ਲਿਖੇ ਅਤੇ ਪੁੱਤਰਾਂ ਦੇ ਨਾਮ ਵੀ ਪੁੱਛੇ । ਜਦ ਪੁੱਤਰਾਂ ਦੀ ਗੱਲ ਉਸ ਪੰਡਤ ਨੇ ਪੁਛੀ ਤਾਂ ਸਾਰਿਆਂ ਦੇ ਨਾਂਅ ਲਿਖਵਾ ਕੇ ਜਦ ਬਾਬੇ ਗੁਦੜ ਦੇ ਪੁੱਤਰ ਦਾ ਨਾਂ ਲਿਖਵਾਉਣ ਦੀ ਵਾਰੀ ਆਈ, ਬਾਬੇ ਬਾਦਲ ਦੇ ਅੱਖਾਂ ਵਿੱਚ ਹੰਝੂ ਵਗ ਪਏ ਦਿਲ ਭਾਰਾ ਹੋ ਗਿਆ। ਪੰਡਤ ਹੈਰਾਨ ਹੋ ਗਿਆ, ਇਸ ਬਜ਼ੁਰਗ ਨੇ ਸਾਰੇ ਕ੍ਰਿਆ-ਕਰਮ ਬਿਨਾਂ ਉਦਾਸੀ ਤੋਂ ਕੀਤੇ ਹਨ, ਹੁਣ ਕੀ ਹੋ ਗਿਆ। ਪੰਡਤ ਨੇ ਇਸ ਦਾ ਕਾਰਨ ਪੁੱਛਿਆ ਤਾਂ ਬਾਬੇ ਬਾਦਲ ਨੇ ਜੋ ਕਹਾਣੀ ਬੀਤੀ ਸੀ, ਸੁਣਾ ਦਿੱਤੀ । ਉਸ ਬੱਚੇ ਦੇ ਨੈਣ-ਨਕਸ਼ ਵੀ ਨੋਟ ਕਰਾਏ, ਕਿਤੇ ਸੰਤਾਂ ਸੰਗ ਫਿਰਦਾ ਫਿਰਦਾ ਇਥੇ ਗੰਗਾ ਤੇ ਆ ਜਾਵੇ। ਪੰਡਤ ਉਸ ਗੰਗਾ ਤੇ ਬਚਪਨ ਤੋਂ ਆਪਣੇ ਪਿਤਾ ਨਾਲ ਕ੍ਰਿਆ ਕਰਦਾ ਸੀ। ਉਸ ਪੰਡਤ ਨੇ ਬਾਬੇ ਨੂੰ ਕਿਹਾ ਕੋਈ ਚਾਰ ਸਾਲ ਹੋ ਗਏ ਹਨ, ਇੱਕ ਨੌਜਵਾਨ ਉਮਰ ਦਾ ਲੜਕਾ ਇਥੇ ਫਿਰਦਾ ਮੈਂ ਵੇਖਦਾ ਹਾਂ, ਉਸ ਦੇ ਨੈਣ ਨਕਸ਼ ਤੁਹਾਡੇ ਦੱਸਣ ਮੁਤਾਬਿਕ ਹਨ, ਉਹ ਕੌਣ ਹੈ ਕਿਥੇ ਰਹਿੰਦਾ ਹੈ, ਇਸ ਬਾਰੇ ਮੈਨੂੰ ਪਤਾ ਨਹੀਂ ਪਰ ਹੈ ਉਹ ਸਾਧੂ ਮੱਤ ਤੁਸੀਂ ਦੋ ਦਿਨ ਹੋਰ ਇਥੇ ਰਹੇ ਸ਼ਾਇਦ ਕੋਈ ਪਤਾ ਲੱਗੇ।
ਦੂਸਰੇ ਦਿਨ ਉਹੀ ਲੜਕਾ ਇਸ਼ਨਾਨ ਕਰਨ ਆਇਆ। ਬਾਬੇ ਬਾਦਲ ਨੂੰ ਪੰਡਤ ਨੇ ਉਸ ਲੜਕੇ ਬਾਰੇ ਦੱਸਿਆ। ਬਾਬੇ ਨੇ ਪੂਰੀ ਗੌਹ ਨਾਲ ਵੇਖਿਆ ਉਸ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਾ ਆਇਆ। ਇਸ਼ਨਾਨ ਕਰਨ ਤੋਂ ਬਾਅਦ ਜਦ ਉਹ ਲੜਕਾ ਵਾਪਸ ਜਾਣ ਲੱਗਾ ਤਾਂ ਪੰਡਤ ਤੇ ਬਾਬੇ ਬਾਦਲ ਨੇ ਉਸ ਲੜਕੇ ਨੂੰ ਆਪਣੇ ਕੋਲ ਸੱਦਿਆ। ਸਰਸਰੀ ਜਿਹੀ ਵਕਫੀ ਨਾਲ ਕੁਝ ਗੱਲਾਂ ਕੀਤੀਆਂ। ਪੰਡਤ ਦੀ ਤੇਜ਼ ਤਰਾਰ ਬੁੱਧੀ ਨੇ ਉਸ ਤੋਂ ਖੋਲ੍ਹ ਕੇ ਗੱਲਾਂ ਪੁੱਛ ਲਈਆਂ। ਬਾਬੇ ਬਾਦਲ ਨੇ ਨੈਣ ਨਕਸ਼ਾਂ ਤੋਂ ਪੂਰਾ ਭਾਪ ਲਿਆ ਸੀ, ਜਦ ਗੱਲ ਹਕੀਕਤ ਵਿੱਚ ਬਦਲਦੀ ਦਿੱਸੀ ਤਾਂ ਬਾਬੇ ਅਤੇ ਪੰਡਤ ਨੇ ਉਸ ਲੜਕੇ ਤੋਂ ਸਾਰੀ ਕਹਾਣੀ ਪੁੱਛ ਲਈ । ਆਪਣੇ ਬਾਰੇ ਜਾਣਕਾਰੀ ਦਿੱਤੀ ਅਤੇ ਪਿੰਡ ਦੱਸਿਆ ਚਿਰਾਂ ਤੋਂ ਵਿਛੜੇ ਪਿਆਰ ਦੀਆਂ ਗੰਢਾਂ ਖੁੱਲ੍ਹ ਗਈਆਂ ਤੇ ਛਾਤੀਆਂ ਗਲਵਕੜੀਆਂ ਵਿੱਚ ਘੁਟੀਆਂ ਗਈਆਂ। ਅੱਖਾਂ ਵਿੱਚ ਖੁਸ਼ੀ ਦੇ ਹੰਝੂ ਝਲਕ ਆਏ। ਵਿਛੜਨ ਦੀ ਡੂੰਘੀ ਕਹਾਣੀ ਨੇ ਕਈ ਘੰਟਿਆਂ ਨੂੰ ਨਿਗਲ ਲਿਆ। ਪੁੱਤਰ ਪ੍ਰਾਪਤੀ ਦੇ ਹੰਝੂ ਬਾਬੇ ਬਾਦਲ ਦੀ ਚਿੱਟੀ ਦਾਹੜੀ ਤੋਂ ਤਿਲਕ ਕੇ ਧਰਤੀ ਵਿੱਚ ਸਮਾਈ ਜਾਂਦੇ ਸਨ।
ਅਗਲੀ ਸਵੇਰ ਬਾਬਾ ਬਾਦਲ ਪੁੱਤਰ ਲੈ ਕੇ ਗੰਗਾ ਤੋਂ ਚੱਲ ਪਿਆ । ਦੁੱਖਾਂ ਦੀ ਫੋਲ ਫਲਾਈ ਵਿੱਚ ਸਫਰ ਪੈਰਾਂ ਹੇਠ ਮਿਧਿਆ ਗਿਆ। ਸੈਂਕੜੇ ਘੰਟੇ ਦੁੱਖਾਂ- ਸੁੱਖਾਂ ਦੀ ਸਾਂਝ ਵਿੱਚ ਬੀਤ ਗਏ। ਪੁੰਨਿਆਂ ਦਾ ਚੰਨ ਲੈ ਕੇ ਬਾਬਾ ਬਾਦਲ ਘਰ ਆ ਗਿਆ। ਗੰਗਾ ਵਿੱਚ ਪਾਏ ਫੂਲਾਂ ਵਿੱਚ ਨਵੀਂ ਨਕੋਰ ਜ਼ਿੰਦਗੀ ਉਤਪਨ ਹੋ ਗਈ । ਸਾਰਿਆਂ ਨੇ ਵਾਹਿਗੁਰੂ ਦੇ ਬਖਸ਼ੇ ਮੋੜੇ ਨੂੰ ਧੰਨ ਮੰਨਿਆ। ਪਿੰਡ ਦੇ ਸਮੁੱਚੇ ਬੈਰਾੜ ਪਰਿਵਾਰ ਨੇ ਖੁਸ਼ੀ ਮਨਾਈ । ਪਰ ਇਹ ਬੱਚਾ ਹੁਣ ਡੇਰੇ ਵਾਲਾ ਨਹੀਂ ਰਿਹਾ ਸੀ । ਸਾਧਾਂ-ਸੰਤਾਂ ਦੇ ਦਰਸ਼ਨ ਅਤੇ ਗੰਗਾਂ ਦੇ ਨਿਰਮਲ ਜਲ ਦੇ ਇਸ਼ਨਾਨ ਨੇ ਲੜਕੇ ਦੀ ਬੁੱਧੀ ਨਿਰਮਲ ਕਰ ਦਿੱਤੀ ਸੀ। ਉਹ ਬਹੁਤ ਪੁਰਾਣੀਆਂ ਪ੍ਰਭੂ ਕਹਾਣੀਆਂ ਸਣਾਉਂਦਾ ਸੀ।
ਮਾਪਿਆਂ ਨੂੰ ਬਹੁਤ ਹੈਰਾਨੀ ਹੁੰਦੀ ਸੀ, ਇਸ ਦੀ ਯਾਦ ਸ਼ਕਤੀ ਵੇਖਕੇ ਉਸ ਨੂੰ ਏਨ ਚੇਤਾ ਕਿਵੇਂ ਰਹਿ ਗਿਆ। ਮਾਪਿਅ ਉਸ ਦੀ ਚੇਤੰਨ ਬੁੱਧੀ ਦਾ ਅੰਦਾਜ਼ਾ ਲਾ ਕੇ ਉਸ ਦਾ ਨਾਮ ਸਚੇਤਾ ਰੱਖ ਦਿੱਤਾ । ਇਹ ਬਾਬਾ ਮਨਸੇ ਕੇ ਠੁਲੇ ਦਾ ਵਡੇਰਾ ਹੈ।
ਸੰਤਾਂ ਦੇ ਡੇਰੇ ਵਿੱਚ ਮਾਤਾ ਦੀ ਝੋਲੀ ਪਾਇਆ ਪੁੱਤਰ ਵੱਡਾ ਹੋ ਕੇ ਕੁਕੂਆਂ ਦਾ ਵਡੇਰਾ ਹੋਇਆ । ਅੱਜ ਇਸ ਵਡੇਰੇ ਬਾਬੇ ਦੀ ਅੰਸ਼, ਭੈਣੀ ਸਾਹਿਬ, ਵਰਸਾਰੀ, ਆਦਿ ਪਿੰਡਾਂ ਵਿੱਚ ਵਸਦੀ ਹੈ। ਇਹ ਕੁਝ ਸਮਾਂ ਪਹਿਲਾਂ ਪਿੰਡੋਂ ਚਲੇ ਗਏ ਸੀ। ਇਸ ਵਰਾਡੂ ਬਜ਼ੁਰਗ ਦੀ ਵੰਸ਼ ਵਿੱਚੋਂ ਹੀ ਕੂਕਾ ਬਹਾਲ ਸਿੰਘ ਹੋਇਆ । ਜੋ ਪਹਿਲਾਂ ਇਧਰ ਦਾ ਸੂਬਾ ਸੀ, ਫੇਰ ਸਰਸੇ ਦਾ ਸੂਬਾ ਬਣਿਆ।
1685 ਵਿੱਚ ਬਾਬੇ ਕੰਣੀਏ ਦੀ ਸੱਪ ਲੜ ਕੇ ਮੌਤ ਹੋਣੀ
ਲੇਖ ਨਾ ਮਿਟਈ ਹੋ ਸਖੀ । ਜੋ ਲਿਖਿਆ ਕਰਤਾਰ ॥
ਜੋ ਵੀ ਅਕਾਲ ਪੁਰਖ ਨੇ ਕਿਸੇ ਦੇ ਲੇਖਾਂ ਵਿੱਚ ਲਿਖ ਦਿੱਤਾ, ਉਸ ਨੇ ਇਸ ਲਿਖੋ ਹੋਏ ਲੇਖਾਂ ਮੁਤਾਬਿਕ ਦੁੱਖ ਸੁੱਖ ਭੋਗਣੇ ਹੀ ਹਨ। ਮੌਤ ਇੱਕ ਅਟੱਲ ਸਚਾਈ ਹੈ। ਇੱਕ ਹਰ ਇਕ ਨੂੰ ਆਪਣਾ ਸ਼ਿਕਾਰ ਬਣਾਉਂਦੀ ਹੈ।
ਨਿਸ਼ਚਿਤ ਸਮੇਂ ਅਤੇ ਸਥਾਨ ਤੇ ਕੁਦਰਤ ਜੀਵ ਨੂੰ ਆਪ ਲਜਾਂਦੀ ਹੈ । ਜਦ ਸਮਾਂ ਸਥਾਨ ਇਕ ਹੋ ਜਾਂਦੇ ਹਨ ਤਾਂ ਕੁਦਰਤ ਦੁਨਆਵੀਂ ਵਰਤਾਰਾ ਕਰਦੀ ਹੈ। ਚੌਵੀ ਲੱਖ ਸਾਧਨ ਹੈ ਇਸ ਜੀਵ ਨੂੰ ਖਤਮ ਕਰਨ ਦੇ। ਕਿਹੜੇ ਸਾਧਨ ਨਾਲ ਕਿਸ ਜੀਵ ਨੂੰ ਖਤਮ ਕਰਨਾ ਇਸ ਬਾਰੇ ਕੁਦਰਤ ਸ਼ਕਤੀ ਹੀ ਜਾਣਦੀ ਹੈ।
ਬਾਬਾ ਕੰਣੀਆਂ ਤੇ ਬਾਬਾ ਰੂਪੇ ਦਾ ਨਿੱਕੇ ਹੁੰਦਿਆਂ ਦਾ ਹੀ ਡਾਹਢਾ ਮੋਹ ਪਿਆਰ ਸੀ। ਇਕੱਠੇ ਖੇਡ ਮੱਲ ਕੇ ਜਵਾਨ ਹੋਏ । ਇਹ ਘਰ ਖੇਤ ਦਾ ਕੰਮ ਧੰਦਾ ਇਕੱਠੇ ਹੀ ਕਰਦੇ ਸਨ। ਬਿਨਾਂ ਸ਼ੱਕ ਆਪੋ ਆਪਣੇ ਪਰਿਵਾਰਾਂ ਨਾਲ ਅੱਡੋ ਅੱਡ ਹੀ ਰਹਿੰਦੇ ਸਨ।
ਇਕ ਦਿਨ ਸੁੱਬਾ ਸੁੱਬਾ ਇਨ੍ਹਾਂ ਦੋਨਾਂ ਨੇ ਬਲਦਾਂ ਮਗਰ ਹਨਾਲੀਆ ਪਾਈਆਂ ਅਤੇ ਪੈਲੀ ਵਾਹੁਣ ਖੇਤ ਨੂੰ ਚੱਲ ਪਏ। ਉਸ ਸਮੇਂ ਦੇ ਵਿੰਗੇ-ਟੇਡੇ ਰਾਹਾਂ ਵਿਚ ਦੀ ਖੇਤ ਪਹੁੰਚ ਗਏ। ਗੂੜਾ ਹਨ੍ਹੇਰਾ ਹਰ ਚੀਜ਼ ਨੂੰ ਆਪਣਾ ਹੀ ਰੂਪ ਦੇਈ ਬੈਠਾ ਸੀ । ਬਲਦਾਂ ਦੀਆਂ ਜੋਗਾਂ ਇਕੋ ਬੁਸਕਰ ਨਾਲ ਧਾਏ ਲੱਤਾਂ ਗੱਡ ਕੇ ਖੜ ਗਈਆਂ । ਬਾਬਾ ਰੂਪਾ ਤੇ ਬਾਬਾ ਕੰਣੀਆਂ ਦੋਹਾਂ ਹਨਾਲੀਆਂ ਨੂੰ ਹੱਲ ਰੂਪ ਦੇਣ ਲਈ ਆਪੋ ਆਪਣੇ ਰੱਸੇ ਨਾੜੇ ਕੱਸਣ ਲੱਗੇ। ਨੰਗੇ ਮੂੰਹ ਵਾਲੀਆਂ ਚੌਆ ਹਥੇਲੀ ਤੋਂ ਜਵਾਂ ਥੱਲੜੇ ਵਿਚ ਫਸ ਗਈਆਂ। ਇਕੋਂ ਟਿਚਕਰ ਨਾਲ ਬਲਦਾਂ ਦੀਆਂ ਜੋੜੀਆਂ ਧਰਤੀ ਦੀ ਛਾਤੀ ਨੂੰ ਪਾੜਨ ਲੱਗੀਆਂ।
ਹਜੇ ਲੰਮੀ ਉਸਰੀ ਦਾ ਦੂਜਾ ਹੱਲਾਂ ਹੀ ਵੱਲਿਆ ਸੀ । ਇਕ ਕਾਲਾ ਨਾਗ ਬਲਦਾਂ ਦੀਆਂ ਲੱਤਾਂ ਵਿਚ ਦੀ ਖੁਰਾਂ ਦੀ ਉਗੜ ਦੁਗੜ ਵਿਚੋਂ ਘਬਰਾ ਕੇ ਬਾਬੇ ਕੰਣੀਏ ਦੇ ਪੈਰਾਂ ਵਿਚ ਵੱਜਿਆ । ਹਨ੍ਹੇਰੇ ਵਿਚ ਕੁੱਝ ਨਜਰ ਤਾਂ ਨਾ ਆਇਆ ਪਰ ਰੜਕਿਆ ਜਰੂਰ ਸੀ । ਪੋਹਲੀ ਦਾ ਕੰਡਾ ਵੱਜੇ ਵਾਂਗੂ ਮਲੂਮ ਵੀ ਹੋਇਆ। ਦਸ ਪੰਦਰਾਂ ਕਦਮਾਂ ਜਾਣ ਤੇ ਹੱਲ ਦਾ ਮੂਨਾ ਬਾਬੇ ਕਣੀਏ ਹੱਥੋਂ ਛੁੱਟ ਗਿਆ। ਡਿਗਣ ਸਾਰ ਹੀ ਬਾਬੇ ਕਣੀਏ ਦਾ ਸਰੀਰ ਸ਼ਾਂਤ ਹੋ ਗਿਆ। ਬਾਬੇ ਰੂਪੇ ਨੇ ਜੋਗ ਨੂੰ ਰੁਕਿਆ ਵੇਖ ਬਾਬੇ ਨੂੰ ਬੁਲਾਇਆ ਜਦ ਆਵਾਜ ਨਾ ਆਈ ਤਾਂ ਬਾਬੇ ਰੂਪੇ ਨੇ ਆਪਣੀ ਜੋਗ ਰੋਕ ਪਿੱਛੇ ਜਾ ਕੇ ਦੇਖਿਆ ਭਾਣਾ ਵਰਕਤ ਚੁੱਕਾ ਸੀ।
ਬਾਬੇ ਰੂਪੇ ਦੇ ਮੂੰਹੋਂ ਕਈ ਆਵਾਜਾਂ ਨਿਕਲੀਆਂ ਪਰ ਮਿੱਟੀ ਜਵਾਬ ਦੇਣ ਤੋਂ ਇਨਕਾਰੀ ਸੀ। ਸ਼ਾਂਤ ਸਰੀਰ ਹਲਾਂ ਦੀ ਸਜਰੀ ਫਰੋਲੀ ਜਮੀਨ ‘ਤੇ ਬੇਫਿਕਰ ਹੋਇਆ ਪਿਆ ਸੀ । ਬਾਬਾ ਰੂਪਾ ਘਬਰਾਹਟ ਵਿਚ ਭਰਾ ਦੀ ਥਾਏਂ ਹੋਈ ਮੌਤ ਦਾ ਕਾਰਨ ਨਾ ਲੱਭ ਸਕਿਆ ਕਿਉਂਕਿ ਮਾਰਨ ਵਾਲੀ ਸ਼ਕਤੀ ਦਾ ਬਹਾਨਾ ਸੱਪ ਵਾਹੀ ਜਮੀਨ ਦੇ ਕੁਸ ਸਿਆੜਾ ਨੂੰ ਲੱਕ ਕੇ ਅਣਵਾਹੀ ਰੱਪੜ ਵਿਚ ਦੀ ਲੰਗ ਮਨੁੱਖੀ ਜਹਿਰ ਦੇ ਨਸ਼ੇ ਵਿਚ ਮਦਹੋਸ਼ ਹੋਇਆ ਕਿੰਨੀ ਹੀ ਦੂਰ ਲੰਘ ਗਿਆ ਸੀ। ਦਿਨ ਚੜ੍ਹਾ ਵਾਲੇ ਤਾਰੇ ਮਗਰੋਂ ਕੁਝ ਸਵੇਰਾ ਹੋਇਆ ਤਾਂ ਬਾਬੇ ਰੂਪੇ ਨੇ ਵੇਖਿਆ ਕਿ ਬਾਬੇ ਕਣੀਏ ਦਾ ਗੋਰਾ ਨਸੋਅ ਸਰੀਰ ਨੀਲਾ ਹੋਇਆ ਪਿਆ ਸੀ। ਬਾਬੇ ਰੂਪੇ ਨੂੰ ਸਮਝਣ ਵਿਚ ਦੇਰ ਨਾ ਲੱਗੀ ਕਿ ਇਸ ਨੂੰ ਕੋਈ ਜਹਿਰੀਲਾ ਕੀੜਾ ਛੂਹਗਿਆ ਹੈ।
ਆਂਢ-ਗੁਆਂਢ ਪੈਲੀ ਵਾਹੁਣ ਆਏ ਹਾਲੀ ਇਕੱਠੇ ਹੋ ਗਏ। ਇਸ ਦਰਦ ਨਾਲ ਮੌਤ ਨੂੰ ਦੇਖ ਕੇ ਸਭ ਦੇ ਅੱਖਾਂ ‘ਚੋਂ ਹੰਝੂਆਂ ਦੀ ਧਰਾਲਾਂ ਵੱਗ ਤੁਰੀਆਂ। ਬਾਬੇ ਰੂਪੇ ਦੇ ਦਿਲ ਦੀਆਂ ਹੂਕਾਂ ਨੇ ਕੂਕੂ ਦਾ ਰੂਪ ਧਾਰ ਲਿਆ ਸੀ।
ਆਦਮ ਮਿੱਟੀ ਨੂੰ. .ਘਰ ਲਿਆਂਦਾ ਗਿਆ। ਪਿੰਡ ਰੋਡੇ ਦਾ ਸਾਰਾ ਬੈਰਾੜ ਪਰਿਵਾਰ ਛਿਨ ਪਲ ਵਿਚ ਇਕੱਠਾ ਹੋ ਗਿਆ । ਭਰਾਂ ਭਤੀਜੇ ਧਾਹਾਂ ਮਾਰਦੇ ਮਿੱਟੀ ਹੋਏ ਸਰੀਰ ਨੂੰ ਗਲਵਕੜੀ ਵਿਚ ਲੈਣ ਲਈ ਔਲਦੇ ਪਰ ਸਿਆਣੇ ਬਜੁਰਗ ਜ਼ਹਿਰ ਨਾਲ ਫਿਟੇ ਸਰੀਰ ਤੋਂ ਦੂਰ ਦੂਰ ਰੱਖਦੇ।
ਪੰਜ ਗਰਾਈਆਂ, ਸਮਾਲਸਰ, ਰਾਜੇਆਣਾ, ਬਾਘਾ ਪੁਰਾਣਾ, ਚੰਨੂਵਾਲਾ, ਹੋਰ ਵੀ ਚਾਚੇ ਤਾਏ ਗੁਆਂਢੀ ਪਿੰਡਾਂ ਦੇ ਇਕੱਠੇ ਹੋ ਗਏ ਤੇ ਸਿੱਖੀ ਸਸਕਾਰਾਂ ਨਾਲ ਬਾਬੇ ਕਣੀਏ ਦਾ ਸਸਕਾਰ ਕੀਤਾ। ਸਸਕਾਰ ਵਾਲੇ ਦਿਨ ਤੋਂ ਲੈ ਕੇ ਦੁਸਹਿਰੇ ਤੱਕ ਇਸ ਬੈਰਾੜ ਪਰਿਵਾਰ ਦਾ ਚੁਲਾ ਨਹੀਂ ਤਪਿਆ ਸੀ। ਉਨੇ ਦਿਨ ਰੋਟੀ, ਚਾਹ, ਬਾਹਰਲੇ ਬਰਾੜਾ ਦੇ ਪਿੰਡਾਂ ਤੋਂ ਆਈ ਸੀ । ਤਰ
ਦੁਸਹਿਰੇ ਤੋਂ ਬਾਅਦ ਇਹ ਬੈਰਾੜ ਪਰਿਵਾਰ ਇਕੱਠੇ ਹੋ ਬੈਠ ਗਏ। ਬਾਬਾ ਬਾਦਲ ਵੱਡਾ ਹੋਣ ਕਰਕੇ ਇਸ ਦਾ ਸਾਰੇ ਹੀ ਪਿਤਾ ਸਮਾਨ ਮਾਣ ਸਤਿਕਾਰ ਕਰਦੇ ਸਨ। ਦੁੱਖ ਸੁੱਖ ਦੀਆਂ ਵਿਚਾਰਾਂ ਤੋਂ ਬਾਅਦ ਆਈ ਮੁਸੀਬਤ ਦਾ ਮੁਕਾਬਲਾ ਕਿਵੇਂ ਕਰਨਾ ਹੈ। ਵਿਧਵਾ ਹੋਈ ਨੂੰ ਕੌਣ ਰੋਟੀ ਦੇਵੇਗਾ। ਕੁਸ ਲੰਮੀਆਂ ਵਿਚਾਰਾਂ ਤੋਂ ਬਾਅਦ ਬਾਬੇ ਰੂਪੋ ਨੂੰ ਭਰਾ ਦੇ ਪਰਿਵਾਰ ਦਾ ਵਾਰਸ ਬਣਾਇਆ ਗਿਆ।
ਇਸ ਮਾਈ ਦੇ ਪੇਟੇਂ ਦੇ ਬੱਚਿਆਂ ਨੇ ਜਨਮ ਲਿਆ ਵੱਡਾ ਰਜਾਦਾ ਅਤੇ ਛੋਟਾ ਸਜਾਦਾ। ਬਾਬੇ ਰਜਾਦੇ ਦੇ ਨਾਮ ‘ਤੇ ਅੱਜ ਵੀ ਰਜਾਦਾ ਪੱਤੀ ਵਿਚ ਇਸ ਵਡਾਰੂ ਬਜੁਰਗ ਦੀ ਅੰਸ ਰਹਿ ਰਹੀ ਹੈ।
ਸਜਾਦਾ ਭਰਾ ਨਾਲ ਲੜ ਕੇ ਆਪਣੇ ਚਾਚੇ ਸੌਫੀ ਕੋਲ ਚਲਿਆ ਗਿਆ। ਸੀ ਜੋ ਬਾਹਦ ਵਿਚ ਲੰਡ ਪਿੰਡ ਜਾ ਵਸਿਆ ਇਹ ਲੰਡੇ ਪਿੰਡ ਬੇਸ਼ੱਕ ਸਰਾਵਾਂ ਦਾ ਵਸਾਇਆ ਹੋਇਆ ਹੈ ਪਰ ਇਨ੍ਹਾਂ ਸਰਾਵਾਂ ਨੇ ਪਿੰਡ ਬੱਜਣ ਵਿਚ ਬਾਬੇ ਸੌਫੀ ਤੋਂ ਮਦਦ ਲਈ ਸੀ। ਇਸ ਅਹਿਸਾਨ ਬਦਲੇ ਇਨ੍ਹਾਂ ਸਰਾਵਾਂ ਨੇ ਬਾਬੇ ਸੌਫੀ ਦੇ ਦੋ ਪੁੱਤਰਾਂ ਨੂੰ ਰਿਸ਼ਤਾ ਕਰ ਦਿੱਤਾ ਸੀ। ਇਹ ਦੋਵੇਂ ਪੁੱਤਰ ਸਰਾਂਵਾਂ ਦੇ ਧੀਆਂ ਜੁਆਈ ਬਣ ਕੇ ਲੰਡੇ ਹੀ ਰਹਿਣ ਲੱਗ ਪਏ ਸਨ। ਇਨ੍ਹਾਂ ਕੋਲ ਬਾਬਾ ਸਜਾਦਾ ਰਹਿਣ ਲੱਗ ਪਿਆ। ਇਸ ਬਾਬੇ ਸਜਾਦੇ ਦੀ ਅੰਸ਼ ਵੀ ਲੰਡੇ ਹੀ ਆਬਾਦ ਹੈ।
ਇਹ ਲੰਡੇ ਪਿੰਡ ਭੰਮੇ ਲੰਡੇ ਤੋਂ ਆਏ ਸਰਾਂ ਗੋਤ ਦੇ ਲੋਕਾਂ ਨੇ ਬੰਨਿਆ ਸੀ ਪਰ ਕਈ ਵਾਰ ਬੈਰਾੜਾ ਨੇ ਇਨ੍ਹਾਂ ਸਰਾਵਾਂ ਨੂੰ ਇਥੋਂ ਕੁੱਟ ਕੇ ਭਜਾ ਦਿੱਤਾ ਸੀ। ਆਖਰ ਇਨ੍ਹਾਂ ਸਰਾਵਾਂ ਬਾਬਾ ਸੌਫੀ ਦੇ ਦੋ ਪੁੱਤਰਾਂ ਨੂੰ ਰਿਸ਼ਤਾ ਕਰਕੇ ਪਿੰਡ ਬੰਨਣ ਪਿੰਡ ਬੰਨਣ ਦੀ ਸ਼ਰਤ ਸੀ ਇਹ ਦੋਨੋ ਲੜਕੇ ਪਿੰਡ ਲੰਡੇ ਹੀ ਰਹਿਣਗੇ ਅਤੇ ਜਮੀਨ ਦਾ ਬਰਾਬਰ ਹਿੱਸਾ ਲੈਣਗੇ। ਉਦੋਂ ਤੂੰ ਹੀ ਪਿੰਡ ਲੰਡੇ ਵਿਚ ਅੱਧੀ ਵਸੋਂ ਬੈਗੜਾ ਦੀ ਚਲੀ ਆਉਂਦੀ ਹੈ।
1700 ਵਿਚ ਮੁਦਕੀ ਦੀ ਪਹਿਲੀ ਲੜਾਈ ਵਿੱਚ ਮਾਣ ਦਾ ਸਿਰ ਵੱਡਣਾ
ਮਾਣ ਮੁਦਕੀ ਵਾਲੇ ਨੇ ਆਪਣੀ ਭੈਣ ਦਾ ਰਿਸ਼ਤਾ ਮਹਾਰਾਜਾ ਫੂਲ ਨੂੰ ਕਰ ਦਿੱਤਾ ਸੀ । ਮਹਾਰਾਜਾ ਫੂਲ ਨੇ ਮਾਣ ਨੂੰ ਸੌ ਸਵਾਰ ਦੇ ਦਿੱਤੇ ਸਨ ਅਤੇ ਕਿਹਾ ਸੀ ਉਹ ਸਿਧੂ ਬੈਰਾੜਾ ਦੇ ਪਿੰਡ ਵਿਚ ਕੋਈ ਮਾੜੀ ਘਟਨਾ ਨਾ ਕਰੇ ਬਾਹਰ ਜੋ ਮਰਜੀ ਕਰਦਾ ਫਿਰੇ।
ਮਾਣ ਸਵਾਰਾਂ ਦੇ ਹੰਕਾਰ ਵਿਚ ਹਮੇਸ਼ਾ ਆਪਣੇ ਆਪ ਨੂੰ ਚੌਧਰੀ ਅਖਵਾਉਂਦਾ ਸੀ । ਬੈਰਾੜਾ ਤੇ ਚੌਧਰ ਕਰਨ ਦੀ ਇੱਛਾ ਉਸ ਦੇ ਮਨ ਵਿਚ ਦਿਨ ਰਾਤ ਪਨਪਦੀ ਸੀ। ਮਾਣ ਮਾਰਾ ਧਾੜ ਕਰਕੇ ਬਹੁਤ ਮਸ਼ਹੂਰ ਹੋ ਗਿਆ ਸੀ। ਕੁਝ ਪਿੰਡ ਉਸ ਦੀ ਈਨ ਮੰਨਣ ਲੱਗ ਪਏ ਸਨ।
ਮਾਣ ਦੀ ਗੁੰਜਾਇਸ਼ ਅਤੇ ਮਹਾਰਾਜਾ ਫੂਲ ਨਾਲ ਰਿਸ਼ਤੇਦਾਰੀ, ਇਹ ਸਾਰਾ ਕੁਝ ਵੇਖ ਕੇ ਸਮਾਲਸਰ ਵਾਲੇ ਸੈਫੀ ਕਿਆ ਨੇ ਮਾਣ ਮੁਦਕੀ ਵਾਲੇ ਨੂੰ ਰਿਸ਼ਤਾ ਕਰ ਦਿੱਤਾ। ਜਦ ਰਾਮੂ, ਸਰਾਜਾ ਅਤੇ ਹੋਰ ਬੈਰਾੜਾ ਨੂੰ ਪਤਾ ਲੱਗਾ ਉਨਾਂ ਸੌਫੀ ਕਿਆ ਨੂੰ ਰਿਸ਼ਤਾ ਵਾਪਸ ਲੈਣ ਲਈ ਕਿਹਾ। ਰਿਸ਼ਤਾ ਤਾਂ ਵਾਪਸ ਨਾ ਹੋਇਆ ਪਰ ਭਰਾ ਆਪਸ ਵਿਚ ਗੁੱਸੇ ਹੋ ਗਏ। ਵਿਆਹ ਦੇ ਦਿਨ ਸਨ ਉਦੋਂ ਕੱਚੇ ਰਸਤੇ ਸਨ ਬਰਾਤ ਨੇ ਰੋਡਿਆਂ ਕੋਲ ਦੀ ਲੰਘਣਾ ਸੀ।
ਜਦ ਬਰਾਤ ਰੋਡਿਆਂ ਕੋਲ ਦੀ ਲੰਘੀ ਤਾਂ ਕਿਸੇ ਨੇ ਵੀ ਬਰਾਤ ਨੂੰ ਜੀ ਆਇਆਂ ਨਾ ਕਿਹਾ। ਨਾ ਹੀ ਰੋਡਿਆਂ ਵਾਲੇ ਸਮਾਲਸਰ ਵਿਆਹ ਗਏ। ਨੱਕ ਨਮੂਜ ਰੱਖਣ ਲਈ ਇਕੱਲੀਆਂ ਔਰਤਾਂ ਨੂੰ ਵਿਆਹ ਭੇਜ ਦਿੱਤਾ ਸੀ।
ਮਾਣ ਦੀ ਬਰਾਤ ਵਿਚ ਪੰਜ ਸੌ ਸਵਾਰ ਸਨ ਆਪ ਮਾਣ ਮਹਾਰਾਜੇ ਫੂਲ ਤੋਂ ਲਿਆਂਦੇ ਹਾਥੀ ਤੇ ਸਵਾਰ ਸੀ। ਉਸ ਟਾਇਮ ਜੋ ਹਾਥੀ ਦਾ ਸ਼ਿੰਗਾਰ ਸੀ ਹਾਥੀ ਦੇ ਮੁੱਲ ਦਾ ਸੀ।
ਰਾਤ ਨੂੰ ਬਰਾਤ ਜਦ ਰੋਟੀ ਖਾਣ ਲਈ ਆਈ ਤਾਂ ਇਕੱਲਾ ਮਾਣ ਹੀ ਹਾਥੀ ਤੇ ਸਵਾਰ ਸੀ ਬਾਕੀ ਦੀ ਬਰਾਤ ਜੰਜ ਘਰ ਵਿਚੋਂ ਪੈਦਲ ਹੀ ਆਈ ਸੀ। ਮਾਣ ਦਾ ਸ਼ਿਗਾਰਿਆਂ ਹਾਥੀ ਝੂਲਦਾ ਆਉਂਦਾ ਸੀ । ਹਾਥੀ ਵਿਆਹ ਵਾਲੇ ਘਰ ਦੇ ਦਰਵਾਜੇ ਮੂਹਰੇ ਰੁਕ ਗਿਆ। ਕੁਝ ਰਸਮੋ ਰਿਵਾਜ ਪੂਰੇ ਕਰਨੇ ਸਨ ਉਸ ਸਮੇਂ। ਮਾਣ ਹਕਾਰ ਵਿਚ ਹਾਥੀ ਤੋਂ ਥੱਲੇ ਨਹੀਂ ਉਤਰਦਾ ਸੀ। ਉਸ ਦੀ ਮੰਗ ਸੀ ਸਮੁੱਚੇ ਪਿੰਡ ਰੋਡੇ, ਰਾਜੇਆਣਾ, ਵੈਰੋ ਦੀ ਪੰਚਾਇਤ ਉਸ ਨੂੰ ਹਾਥੀ ਤੋਂ ਸਵਾਗਤ ਨਾਲ ਉਤਾਰੇ। ਪਰ ਰੋਡੇ, ਰਾਜਿਆਣਾ ਦੇ ਲੋਕ ਗੁੱਸੇ ਵਿੱਚ ਗਏ ਨਹੀਂ । ਔਰਤਾਂ ਹੀ ਗਈਆਂ ਸਨ।
ਬਰਾਤ ਦਰ ਤੇ ਆਈ ਵੇਖ ਕੇ ਇਕੱਠੀਆਂ ਹੋਈਆਂ ਔਰਤਾਂ ਨੇ ਰਸਮੋ ਰਿਵਾਜ ਅਨੁਸਾਰ ਦੋਹੇ ਲਾਉਣੇ ਸ਼ੁਰੂ ਕਰ ਦਿੱਤੇ। ਰੋਡਿਆਂ ਦੇ ਬੈਰਾੜਾ ਦੀਆਂ ਔਰਤਾਂ ਨੇ ਦੋਹਾ ਗਾਇਆ।
ਮਾਣ ਗਾਂਡੂ ਵਿਆਹਣ ਆਇਆ।
ਹਾਥੀ ਆਵੇ ਝੂਲਦਾ।
ਭੈਣਾ ਦੇ ਕੇ ਹਾਥੀ ਲਿਆਂਦਾ।
ਹਾਥੀ ਸਾਡੇ ਫੂਲ ਦਾ।
ਦੋਹੇ ਸੁਣ ਸੁਣ ਕੇ ਮਾਣ ਦੇ ਮਨ ਵਿਚ ਗੁੱਸੇ ਦੀ ਲਹਿਰ ਫੁਟ ਪਈ ਪਰ ਉਸ ਨੇ ਗੁੱਸਾ ਜਾਹਿਰ ਨਾ ਕੀਤਾ। ਇਸ ਦੋਹੇ ਨੇ ਮਾਣ ਦੀ ਧਰੀ ਧਰਾਈ ਨਾ ਰਹਿਣ ਦਿੱਤੀ। ਔਰਤਾਂ ਨੇ ਜਾਹਰ ਕਰ ਦਿੱਤਾ ਜਿਸ ਹਾਥੀ ਤੇ ਬੈਠਾ ਤੂੰ ਆਕੜ ਕੇ ਥੱਲੇ ਨਹੀਂ ਉਤਰਦਾ ਇਹ ਹਾਥੀ ਸਾਡੇ ਬੈਰਾੜਾ ਦੇ ਫੂਲ ਦਾ ਹੈ। ਔਰਤਾਂ ਦੀ ਮਸ਼ਕਰੀ ਦੋਹੇ ਵਿਚ ਆਖੀ ਗੱਲ ਮਾਣ ਦਾ ਸੀਨਾ ਚੀਰ ਗਈ।
ਮਾਣ ਰੋਡਿਆਂ ਵਾਲੇ ਅਤੇ ਰਾਜਿਆਣੇ ਵਾਲੇ ਬੈਗਾੜ ਨਾਲ ਈਰਖਾ ਰੱਖਣ ਲੱਗ ਪਿਆ। ਉਸ ਨੇ ਇਨ੍ਹਾਂ ਪਿੰਡਾਂ ਦੀ ਲੁੱਟ ਮਾਰ ਕਰਨ ਦਾ ਮਨ ਬਣਾ ਲਿਆ। . ਰੋਡਿਆਂ ਵਾਲਿਆਂ ਕੋਲ ਸੁਰਾ ਬੂਰੀ ਮੱਝ ਸੀ ਜੋ ਸਦਾ ਬਹਾਰ ਦੁੱਧ ਦਿੰਦੀ ਸੀ। ਇਕ ਨਗਾਰਾ ਜਿਸ ਦੀ ਆਵਾਜ ਦੱਸ ਦੱਸ ਕੋਹਾਂ ਤੱਕ ਸੁਣਦੀ ਸੀ, ਇਕ ਘੋੜਾ ਸੀ ਜੋ ਜਦੋਂ ਬਾਹਰੋਂ ਜਿੱਤ ਪ੍ਰਾਪਤ ਕਰਕੇ ਆਉਂਦਾ ਸੀ ਆਵਦੀ ਜੂਹ ਵਿਚ ਆ ਕੇ ਹਿਣਕਦਾ ਸੀ ਇਹ ਬੇਲਗਾਮਾ ਸੀ।
ਮਾਣ ਦੀ ਹਮੇਸ਼ਾ ਹੀ ਇਨ੍ਹਾਂ ਤਿੰਨਾਂ ‘ਤੇ ਅੱਖ ਸੀ ਕਦੋਂ ਇਨ੍ਹਾਂ ਨੂੰ ਆਪਣੇ ਕਬਜੇ ਵਿਚ ਲਵੇ| ਇਕ ਦਿਨ ਰੋਡਿਆਂ ਵਾਲਿਆਂ ਦਾ ਵੱਗ ਚਰਦਾ ਚਰਦਾ ਦੂਰ ਨਿਕਲ ਗਿਆ ਮਾਣ ਨੇ ਮੌਕਾ ਤਾੜ ਕੇ ਸੁਰਾ ਮੱਝ ਫੜ ਲਈ ਜਦ ਛੇੜੂਆ ਨੇ ਇਸ ਦਾ ਵਿਰੋਧ ਕੀਤਾ ਤਾਂ ਮਾਣ ਨੇ ਛੇੜੂਆ ਨੂੰ ਗੰਭੀਰ ਰੂਪ ਵਿਚ ਫੱਟੜ ਕਰ ਦਿੱਤਾ ਅਤੇ ਜਬਰੀ ਮੱਝ ਲੈ ਗਿਆ।
ਸਾਰੀ ਕਹਾਣੀ ਬਜੁਰਗਾਂ ਕੋਲ ਪਹੁੰਚ ਗਈ। ਰਾਜੇਆਣਾ, ਬਾਘਾ, ਵੈਰੋ, ਦੇ ਵਡਾਰੂ, ਇਕੱਠੇ ਹੋ ਗਏ ਤੇ ਮਤਾ ਪਕਾਇਆ ਲੜਾਈ ਕਰਕੇ ਮੱਝ ਵਾਪਸ ਲਈ ਜਾਵੇ। ਦੂਜੇ ਦਿਨ ਚਾਲੀ ਪੰਜਾਹ ਸੁਆਰ ਮੁਦਕੀ ਵੱਲ ਨੂੰ ਰਵਾਨਾ ਹੋ ਗਏ। ਜਾਂਦੇ ਹੋਇਆਂ ਪਿੰਡਾਂ ਦੇ ਸਕੇ ਸਬੰਧੀਆਂ ਨੂੰ ਵੀ ਨਾਲ ਲੇ ਗਏ। ਜੋ ਮਾਣ ਦੇ ਡਰਾਏ ਧਮਕਾਏ ਹੋਏ ਸਨ। ਮਾਣ ਨਾਲ ਲੜਾਈ ਲੜਨ ਲਈ ਦੋਨੋ ਲੰਗੇਆਣੇ ਵੀ ਆ ਗਏ ਸਨ । ਚਾਰਾਂ ਪੰਜਾਂ ਪਿੰਡਾਂ ਦੇ ਲੋਕ ਮੁਦਕੀ ਦੇ ਕੋਲ ਮਾਹਲੇ ਵਾਲੇ ਪਾਸੇ ਇਕ ਝਿੜੀ ਸੀ, ਉਸ ਵਿੱਚ ਆ ਗਏ। ਮਾਣ ਨੂੰ ਕਿਸੇ ਦੱਸਿਆ ਤੇਰੀ ਝਿੜੀ ਤੇ ਕਬਜਾ ਕਰ ਲਿਆ ਗਿਆ ਹੈ । ਕੁਸ ਲੋਕਾਂ ਨਾ ਆਣ वे।
ਮਾਣ ਪੰਜਾਹ ਸਵਾਰਾਂ ਨੂੰ ਨਾਲ ਲੈ ਕੇ ਆਇਆ ਇਸ ਝਿੜੀ ਕੋਲ ਲੜਾਈ ਹੋਈ । ਬਹੁਤ ਖੂਨ ਖਰਾਬਾ ਹੋਇਆ ਕੱਟਾ ਵੱਢੀ ਹੋਈ ਮਾਣ ਤਾਂ ਘੋੜਾ ਭਜਾ ਕੇ ਭੱਜ ਗਿਆ ਪਰ ਮਾਣ ਦੇ ਸਵਾਰ ਬੈਰਾੜਾ ਦੀਆਂ ਛਬੀਆਂ ਨੇ ਖਲਾਰ ਦਿੱਤੇ। ਮਾਣ ਮੁਦਕੀ ਜਾ ਕੇ ਹੋਰ ਸਵਾਰ ਲੈ ਆਇਆ। ਮੁਦਕੀ ਦੇ ਹੋਰ ਲੋਕ ਵੀ ਇਸ ਲੜਾਈ ਵਿਚ ਆ ਗਏ।
ਰੋਡਿਆਂ ਵਾਲੇ ਬੈਰਾੜਾ ਨਾਲਇਕ ਤੜਾਗੀ ਵਾਲਾ ਤਪੱਸਵੀ ਸੰਤ ਵੀ.ਸੀ. ਜੋ ਬਿਨਾਂ ਕਪੜਿਆਂ ਤੋਂ ਰਹਿੰਦਾ ਸੀ। ਉਹ ਤੇੜ ਇਕ ਲੰਗੋਟਾ ਤੇ ਤੜਾਗੀ. ਹੀ ਰੱਖਦਾ ਸੀ । ਤੜਾਗੀ ਵਾਲਾ ਤਪੱਸਵੀ ਜਿਸ ਘੋੜੀ ‘ਤੇ ਸਵਾਰ ਸੀ, ਇਹ ਘੋੜੀ ਤੇ ਬੈਠਣ ਲਈ ਨੱਕ ਨਹੀਂ ਕਰਦਾ ਸੀ। ਇਸ ਤੇ ਦੋਹੀਂ ਸਵਾਰ ਹੁੰਦੇ ਸਨ। ਧੰਨੂ ਜਾਂ ਤੜਾਗੀ ਵਾਲਾ ਤਪੱਸਵੀ।
ਜਦ ਮਾਣ ਫੇਰ ਨਵੇਂ ਸੁਆਰ ਅਤੇ ਮਦਦ ਲਈ ਮੁਦਕੀ ਤੋਂ ਮਾਰਖੰਡੇ ਬੰਦੇ ਲੈ ਆਇਆ ਤਾਂ ਫਿਰ ਦੁਬਾਰਾ ਉਥੇ ਲੜਾਈ ਹੋਈ । ਉਸ ਲੜਾਈ ਵਿਚ ਮਾਣ ਗੰਭੀਰ ਰੂਪ ਵਿਚ ਫੱਟੜ ਹੋ ਗਿਆ। ਮਾਣ ਦੀ ਸਿੱਧੀ ਲੜਾਈ ਤੜਾਗੀ ਵਾਲੇ ਤਪੱਸਵੀ ਨਾਲ ਹੋਈ। ਤਪੱਸਵੀ ਨੇ ਤੇਈ ਸੇਰ ਭਾਰੀ ਛਵੀ ਨਾਲ ਇਕ ਐਹੋ ਜਿਹਾ ਵਾਰ ਕੀਤਾ ਕਿ ਮਾਣ ਦਾ ਸਿਰ ਲੱਥ ਕੇ ਘੁਮਾਅ ਸਾਰੀ ਵਾਟ ਰੁੜਦਾ ਗਿਆ। ਮਾਣ ਦੀ ਮੌਤ ਨਾਲ ਬਾਕੀ ਦੇ ਸਵਾਰ ਵੀ ਭੱਜ ਗਏ।
ਬੈਰਾੜਾ ਮੁਦਕੀ ਜਾ ਕੇ ਮਾਣ ਦੇ ਵਾੜੇ ਚੋਂ ਸੁਰਾ ਮੱਝ ਪ੍ਰਾਪਤ ਕੀਤੀ ਜਿੰਨਾਂ ਮਾਲ ਵਾੜੇ ਵਿਚ ਖੜਾ ਸੀ ਹੱਕ ਲਿਆਏ। ਮਾਣ ਦਾ ਸਿਰ ਤੜਾਗੀ ਵਾਲੇ ਤਪੱਸਵੀ ਦੇ ਬਰਸੇ ਵਿਚ ਟੰਗਿਆ ਹੋਇਆ ਸੀ । ਪਿੰਡ ਆ ਕੇ ਬੈਰਾੜਾ ਮਾਲ : ਡੰਗਰ ਸਾਭਿਆਂ ਤੇ ਮਾਣ ਦਾ ਸਿਰ ਲੈ ਕੇ ਜਿੱਥੇ ਹੁਣ ਰਾਜੇਆਣਾ ਦੇ ਰਾਹ ਵੱਲ ਦੋਨਾਂ ਪਿੰਡਾਂ ਦੀ ਹੱਦ ਹੈ, ਇਥੇ ਮਾਣ ਦੇ ਸਿਰ ਨਾਲ ਬੈਰਾੜਾ ਖਿੱਦੇਂ ਖੂੰਡੀ ਖੇਡੀ ਗਈ ਸੀ।
ਜਦ ਸਮਾਲਸਰ ਵਾਲਿਆਂ ਨੂੰ ਪਤਾ ਲੱਗਾ ਸਮਾਲਸਰ ਦੀ ਪੰਚਾਇਤ ਇਥੋਂ ਟੁੱਟਿਆ ਭੱਜਿਆ ਸਿਰ ਲੈ ਕੇ ਗਏ ਤੇ ਧੜ ਨਾਲ ਸਿਰ ਰੱਖਕੇ ਮਾਣ ਦਾ ਸਸਕਾਰ ਕੀਤਾ।
ਮਾਣ ਦੀ ਕਿਰਿਆ ਕਰਮ ਕਰਨ ਤੋਂ ਕੁਝ ਸਮਾਂ ਬਾਅਦ ਮਾਣ ਦੇ ਵਾਰਸਾ ਨੇ ਮਾਣ ਦੇ ਸਸਕਾਰ ਵਾਲੀ ਥਾਂ ‘ਤੇ ਇਕ ਕੱਚਾ ਥੜਾ ਬਣਾ ਦਿੱਤਾ ਜੋ ਮੁਦਕੀ ਦੇ ਸ਼ਹੀਦਾਂ ਦੀ ਯਾਦ ਜੋ ਵਿਚ ਗੇਟ ਬਣਿਆ ਜੋ ਉਸ ਗੇਟ ਤੋਂ ਪੱਛਮ ਵਾਲੇ ਪਾਸੇ ਅੱਗੇ ਜਾ ਤੇ ਸੀ।
ਰੋਡੇ ਵਾਲਿਆਂ ਨੂੰ ਇਸ ਥੜੇ ਬਾਰੇ ਪਤਾ ਸੀ । ਇਹ ਜੰਗਜੂ ਵਡਾਰੂ ਜਦ ਵੀ ਵੇਲੇ ਕਵਲੇ ਇਥੋਂ ਦੀ ਲੰਗੇ ਇਨ੍ਹਾਂ ਉਸ ਥੜੇ ਨੂੰ ਪੱਟ ਆਉਣਾ! ਇਹ ਥੜਾ ਇਨ੍ਹਾਂ ਨੇ ਅਨੇਕਾਂ ਵਾਰੀ ਪੁੱਟਿਆ ਸੀ।
ਜਾ ਕੁਸ ਸਮਾਂ ਬਾਅਦ ਤੱਕ ਵੀ ਇਹ ਗੱਲ ਮੁਦਕੀ ਵਿਚ ਚਲਦੀ ਰਹੀ। ਰੋਡਿਆਂ ਵਾਲੇ ਦੁਸ਼ਮਣ ਨੂੰ ਮਾਰਨ ਤੋਂ ਬਾਅਦ ਉਸ ਦੀ ਮਿੱਟੀ ਦਾ ਖਹਿੜਾ ਵੀ ਨਹੀਂ ਛੱਡਦੇ।
ਰੋਡਿਆਂ ਤੋਂ ਘਣੀਆਂ ਕਿਵੇਂ ਬੱਝਾ?
ਤਕਰੀਬਨ 1710 ਵਿਚ ਬਾਬੇ ਘਣੀਏ ਦੇ ਘਰੋਂ ਅਚਾਨਕ ਮੌਤ ਹੋ ਗਈ। ਭੋਗ ਪੈਣ ਤੋਂ ਮਗਰੋਂ ਬੱਚਿਆਂ ਨੂੰ ਉਨ੍ਹਾਂ ਦੀ ਨਾਨੀ ਛੋਟੀ ਪੰਜ ਗਰਾਈ ਲੈ ਗਈ। ਬੱਚਿਆਂ ਦੀ ਉਮਰ ਛੋਟੀ ਸੀ । ਬਾਬਾ ਘਣੀਆ ਛੋਟੀ ਪੰਜ ਗਰਾਈ ਮੱਛਰਾ ਦੇ ਵਿਆਹਿਆ ਹੋਇਆ ਸੀ। ਇਨ੍ਹਾਂ ਛੋਟੀ ਪੰਜ ਗਰਾਈਂ ਵਾਲਿਆਂ ਨੂੰ ਮੱਛਰਾ ਦੀ ਅੱਲ ਪੈਂਦੀ ਸੀ। ਇਹ ਪੰਜ ਭਰਾ ਡੰਡਿਆਂ ਵਰਗੇ ਸਨ। ਇਨ੍ਹਾਂ ਦਾ ਉਦੋਂ ਕਾਰੋਬਾਰ ਲਈਏ ਸੀ। ਬਹੁਤ ਮਿਹਨਤ ਕਰਦੇ ਸਨ । ਪਰ ਇਨ੍ਹਾਂ ਪੰਜਾਂ ਵਿਚ ਸਿਫਤ ਸੀ ਸਾਰਾ ਦਿਨ ਹੰਡ ਭੰਨਵੀਂ ਮਿਹਨਤ ਕਰਕੇ ਰਾਤ ਨੂੰ ਲੜਦੇ ਰਹਿੰਦੇ ਸਨ। ਦਿਨੇ ਫੇਰ ਇਕੱਠਿਆਂ ਕੰਮ ਕਰਨ ਲੱਗ ਜਾਂਦੇ ਸਨ । ਨਾ ਆਪ ਸੌਂਦੇ ਸਨ
ਅਤੇ ਨਾ ਹੀ ਸੌਣ ਦਿੰਦੇ ਸਨ । ਆਂਢ ਗੁਆਂਢ ਨੂੰ ਟਿੱਕਣ ਨਹੀਂ ਦਿੰਦੇ ਸਨ। ਆਂਡ ਗੁਆਂਢ ਨੇ ਇਨ੍ਹਾਂ ਦਾ ਨਾਂ ਮੱਛਰ ਰੱਖ ਦਿੱਤਾ ਸੀ।
ਹੌਲੀ ਹੌਲੀ ਲਹੌਰੀ ਅਤੇ ਕਰਮਾ ਨਾਨਕੀ ਪਲ ਕੇ ਜੁਆਨ ਹੋ ਗਏ । ਬਾਬੇ ਘਣੀਏ ਨੂੰ ਭਰਾਵਾਂ ਕਿਹਾ ਮਂਡੇ ਜਵਾਨ ਹੋ ਗਏ ਹਨ। ਇਨ੍ਹਾਂ ਨੂੰ ਪਿੰਡ ਲਿਆਂਦਾ। ਜਾਵੇ, ਨਾਲੇ ਕੰਮ ਧੰਦੇ ਵਿਚ ਹੱਥ ਵਟਾਉਣਗੇ। ਨਾਲੇ ਇਨ੍ਹਾਂ ਦਾ ਮੋਹ ਚਾਚੇ ਤਾਇਆਂ ਵਿਚ ਪਊਗਾ। ਇਕ ਦਿਨ ਬਾਬਾ ਘਣੀਏ ਸੌਹਰੀ ਗਿਆ। ਰਾਤ ਕੱਟੀ ਤੇ ਸਵੇਰੇ ਆਪਣੀ ਸੱਸ ਨੂੰ ਕਿਹਾ ਕਿ ਮੈਂ ਲਹੌਰੀ ਤੇ ਕਰਮੇ ਨੂੰ ਨਾਲ ਲੈ ਕੇ ਜਾਣਾ । ਹੁਣ ਸੁਖ ਨਾਲ ਜਵਾਨ ਹੋ ਚੁੱਕੇ ਹਨ ਕੁਸ ਕੰਮ ਧੰਦਾ ਕਰਨਗੇ ਨਾਲੇ ਆਵਦੀ ਜਮੀਨ ਜਾਇਦਾਦ ਸਾਂਭਣ। ਨਾਨੀ ਦਾ ਬੱਚਿਆਂ ਵਿਚ ਮੋਹ ਪਿਆ ਸੀ ਨਾਨੀ ਕੋਈ ਹੁੰਗਾਰਾ ਨਾ ਦੇਵ ਮੁੰਡਿਆਂ ਨੂੰ ਘੱਲਣ ਦਾ। ਅਖੀਰ ਪੰਜ ਗਰਾਈ ਵਾਲਿਆਂ ਅਤੇ ਮੁੰਡਿਆਂ ਦੀ ਨਾਨੀ ਲਹੌਰੀ ਨੂੰ ਘੱਲਣ ਲਈ ਤਿਆਰ ਹੋ ਗਈ। ਬਬਾ ਘਣੀਆ ਸੱਸ ਨਾਲ ਗੁੱਸੇ ਹੋ ਗਿਆ। ਗੁਸੇ ਵਿਚ ਆ ਕੇ ਕਿਹਾ
ਕਰਮਾ ਵੀ ਅਖੀਰ ਰੋਡੇ ਹੀ ਆਊਗਾ। ਇਸ ਨੂੰ ਤੂੰ ਕਿਹੜਾ ਪਿੰਡ ਬੰਨ੍ਹ ਦੇਵੇਗੀ। ਜਦ ਏਨੀ ਗੱਲ ਹੋਈ ਤਾਂ ਮਾਈ ਨੇ ਕਿਹਾ ਕਿ ਜਿੰਨੀ ਪੈਲੀ ਇਸ ਕਰਮੇ ਨੂੰ ਰੋਡਿਆ ਦੇ ਹਿੱਸੇ ਵਿਚੋਂ ਆਉਣੀ ਹੈ ਉਦੋਂ ਤੀਣਾ ਚੱਕ ਬੰਨ ਕੇ ਦੇਓ ਇਸ ਕਰਮੇ ਨੂੰ ।
ਪੰਜ ਗਰਾਈ ਵਾਲਿਆਂ ਬਾਬੇ ਘਣੀਏ ਦੀ ਗੱਲ ਦਿਲ ਵਿਚ ਰੱਖੀ ਥੋੜੇ ਚਿਰ ਪਿਛੋਂ ਹੀ 700 ਏਕੜ ਜਮੀਨ ਕਰਮੇ ਨੂੰ ਦੇ ਕੇ ਨਵਾਂ ਪਿੰਡ ਬੰਨ ਦਿੱਤਾ। ਜਿਸ ਦਾ ਨਾਂ ਕਰਮੇ ਨੇ ਪਿਤਾ ਦੇ ਨਾਂ ਤੇ ਘਣੀਆ ਰੱਖਿਆ।
ਜਦ ਪਿੰਡ ਬਨ੍ਹਣਾ ਸੀ ਕਰਮਾ ਆਪਣੇ ਪਿਤਾ ਘਣੀਏ ਨੂੰ ਲੈਣ ਆਇਆ। ਤਾਂ ਪਿਤਾ ਨੇ ਕਿਹਾ ਕਿ ਮੈਂ ਨਾਲ ਤਾਂ ਜਾਊਗਾ ਜੇ ਲਹੌਰੀ ਨੂੰ ਨਾਲ ਲੈ ਜਾਵੇਗਾ। ਜਿੱਥੇ ਰਹਿਣਾ ਦੋਵੇਂ ਭਰਾ ਇਕਠੇ ਰਹੋ। ਕਰਮਾ ਨਾਨੀ ਨੇ ਸਿਆਣਾ ਕਰ ਦਿੱਤਾ ਸੀ ਕਰਮੇ ਨੇ ਪਿਤਾ ਨੂੰ ਕਿਹਾ ਪਿੰਡ ਮੈਂ ਬਨ੍ਹਿਆ ਹੈ ਉਥੇ ਨੰਬਰਦਾਰੀ ਮੇਰੀ ਹੀ ਹੋਵੇਗੀ ਇਹ ਮੇਰੇ ਨਾਲ ਪਿੰਡ ਵਿਚ ਬਰਾਬਰ ਰਹੇ।
ਅੱਜ ਇਹ ਘਣੀਆ ਵਾਲਾ ਪਿੰਡ ਗੁਰਾ ਵਸਦਾ ਹੈ। ਬੇਸ਼ੱਕ ਇਹ ਰੋਡਿਆਂ ਦੀ ਔਲਾਦ ਹੈ, ਪਰ ਨਵੀਂ ਪੀੜੀ ਅੱਜ ਕੱਲ ਨਵੇਂ ਰਿਸ਼ਤਿਆਂ ਨਾਤਿਆਂ ਨਾਲ ਬੱਝ ਰਹੀ ਹੈ।
ਇਹ ਘਣਈਆ ਰੂਪੇ ਪੱਤੀ ਨਾਲ ਜਿਆਦਾ ਨੇੜੇ ਹੈ। ਬਾਬੇ ਜੁਲੀ ਕੇ ਬਜੁਰਗਾਂ ਦੀ ਅੰਸ ਹੈ।
ਰੋਡੇ ਪਿੰਡ ਦੇ ਦੂਜੇ ਪੜਾਹ ਦੀ ਵਿਕਾਸ ਕਹਾਣੀ
1725 ਦੇ ਵਿਕਾਸ ਦੀ ਕਹਾਣੀ ਇਕ ਹਕੀਕਤ ਹੈ ਜੋ ਅੱਜ ਵੀ ਸਾਡੀਆਂ ਅੱਖਾਂ ਦੀ ਖੋਜ ਗੋਚਰੇ ਆਉਂਦੀ ਹੈ। ਇਹ ਦੂਜੀ ਫਿਰਨੀ ਕਈ ਘਰਾਂ ਨੂੰ ਉਦੋਂ ਆਪਣੇ ਅੰਦਰਲੇ ਘੇਰੇ ਵਿਚ ਸਾਂਭੀ ਬੈਠੀ ਸੀ। ਅਜ ਵੀ ਕਈ ਦਹਾਕਿਆਂ ਤੋਂ ਬਾਅਦ ਵੇਖਣ ਵਾਲੀ ਇਹ ਫਿਰਨੀ ਅੰਦਰਲੀ ਫਿਰਨੀ ਕਰਕੇ ਜਾਣੀ ਜਾਂਦੀ है।
ਹਰ ਜਿੰਦਾ ਜੀਵ ਪੜਾ ਵਾਇਜ ਵਿਕਾਸ ਕਰਦੀ ਹੈ। ਪੜਾਵਾਂ ਨਾਲ ਸਰ ਕੀਤੀ ਮੰਜਲ ਸਥਿਰ ਅਤੇ ਸਥਾਈ ਹੁੰਦੀ ਹੈ। ਸਥਾਈ ਵਿਕਾਸ ਆਪਣੇ ਘੇਰੇ ਵਿਚ ਹੋਈਆਂ ਖੁਸ਼ੀਆਂ ਗਮੀਆਂ ਦਾ ਮਿਨਾਰ ਹੁੰਦਾ ਹੈ।
ਇਸ ਰੋਡੇ ਪਿੰਡ ਦੇ ਦੂਜੇ ਪੜਾ ਦਾ ਵਿਕਾਸ ਵੀ ਵਡਾਰੂਆਂ ਦੀਆਂ ਮਹਾਨ ਕੁਰਬਾਨੀਆਂ ਖੁਸੀਆਂ ਗਮੀਆਂ ਦਾ ਨਿਚੋੜ ਹੈ। ਇਸ ਪੜਾਅ ਵਿਚ ਬਾਬੇ ਰਾਮੂ ਅਤੇ ਸਰਜਾ ਨੇ ਜੋ ਵਿਕਾਸ ਕੀਤਾ ਇਹ ਪਿੰਡ ਦੋ ਪੱਤੀਆਂ ਤੋਂ ਪੰਜ ਪੱਤੀਆਂ ਬਾਬਾ ਬਾਦਲ, ਬਾਬਾ ਰੂਪਾ, ਬਾਬਾ ਰਾਇਆ, ਬਾਬਾ ਮੇਹਰਾ ਅਤੇ ਪੰਜਵੀਂ ਪੱਤੀ ਬਾਬੇ ਰੂਪੇ ਦੇ ਦੂਜੇ ਟੱਬਰ ਦੇ ਸਪੁੱਤਰ ਬਾਬਾ ਰਜਾਦਾ ਦੇ ਵੰਡੇ ਵਿੱਚ ਆਈ। ਨਵੀਂ ਪੀੜੀ ਨਵੀਆਂ ਉਮੰਗਾਂ ਲੈ ਕੇ ਵੱਖਰੇ-ਵੱਖਰੇ ਘੇਰਿਆਂ ਵਿਚ ਖਿਲਰ ਗਈ।
ਸਮੇਂ ਦਾ ਪਹੀਆ ਪਹਿਲਾਂ ਦੀ ਤਰ੍ਹਾਂ ਹੀ ਆਪਣੇ ਨਿਯਮ ਅਨੁਸਾਰ ਘੁੰਮਦਾ ਰਿਹਾ। ਵਿਕਾਸ ਦੀਆਂ ਨਜਰਾਂ ਨੇ ਸਮੇਂ ਦੀ ਅਗਵਾਈ ਲਈ । ਸਮੇਂ ਦੀ ਕਦਰ ਨੇ ਵਡਾਰੂਆਂ ਨੂੰ ਨਵੀਂ ਸੇਧ ਦਿੱਤੀ। ਸਮੇਂ ਦੀਆਂ ਭੀੜੀਆਂ ਗਲੀਆਂ ਨੇ ਆਪਣੇ ਅਕਾਰ ਨੂੰ ਚੌੜਾ ਕੀਤਾ। ਪਸੂਆਂ ਦੇ ਵਾੜੇ ਰਿਹਾਇਸ਼ੀ ਘਰਾਂ ਤੋਂ ਥੋੜ੍ਹਾ ਪਾਸੇ ਹੋ ਗਏ। ਛੱਪੜਾਂ ਦੇ ਗੁੰਮੇ ਘਰਾਂ ਦੀਆਂ ਦਿਵਾਰਾਂ ਬਣਨ ਲੱਗ ਪਏ। ਦਰਖਤਾਂ ਦੀਆਂ ਕਰੂੰਬਲਾਂ ਦੀਆਂ ਛੱਤਾਂ ਦੀ ਥਾਂ ਹੁਣ ਵਿੰਗੀਆਂ ਟੇਡੀਆਂ ਲਟੈਣਾਂ ਉੱਪਰ ਕੜੀਆਂ ਪੈਣ ਲੱਗੀਆਂ। ਲੰਬੇ ਲੰਬੇ ਸਰਵਾੜ ਨੂੰ ਛੱਤਾਂ ਉੱਪਰ ਪਾਉਮਾ ਉਸ ਸਮੇਂ ਦੀ ਨਵੀਂ ਕਾਢ ਸੀ।
ਖੇਤੀ ਮੀਂਹ ਤੇ ਨਿਰਭਰ ਸੀ। ਬਾਰਸ਼ ਪਈ ਤਾਂ ਦੇਸੀ ਕਣਕਾਂ ਛੱਲਾਂ ਮਾਰਦੀਆਂ ਪੰਜ ਪੰਜ ਫੁੱਟ ਵਧ ਜਾਂਦੀਆਂ ਸਨ । ਪਸੂਆਂ ਦੇ ਪੈਰਾਂ ਨਾਲ ਲਤੜ ਕੇ ਜਾਂ ਫਿਰ ਕੁਟ ਫਾਟ ਕੇ ਇਹ ਵਡਾਕੂ ਲਾਗੇ ਤੋਂ ਕਣਕ ਵੱਖ ਕਰ ਲੈਂਦੇ ਸਨ।
ਇਨ੍ਹਾਂ ਨੇ ਕਣਕ ਰੱਖਣ ਵਾਲੇ ਭੜੋਲੇ ਹੀ ਤੋਲ ਪੈਮਾਨੇ ਸਨ। ਕੱਚੇ ਮਣਾਂ ਦਾ ਤੋਲ ਉਦੋਂ ਕੁਸ਼ ਪ੍ਰਚੱਲਤ ਸੀ।
ਹੱਥੀਂ ਵੇਲੀ ਕਪਾਹ ਦੀ ਰੂਆਂ ਤੋਂ ਬਣਿਆ ਖੱਦਰ ਅਤੇ ਘਰ ਸੁਆਣੀਆਂ ਵਲੋਂ ਗੋਲ ਗਲਾਵੇ ਵਾਲਾ ਹੱਥੀਂ ਸੀਤਾ ਕੁਰਤਾ, ਪਜਾਮਾ, ਸਾਡੇ ਵਡਾਰੂਆਂ ਦਾ ਪਹਿਰਾਵਾ ਸੀ। ਔਰਤਾਂ ਦੇ ਪਹਿਰਾਵੇ ਵਿਚ ਇਕ ਘੱਗਰੀ ਤੇ ਕੁੜਤੀ ਤੇ ਸਿਰ ਕੱਜਣ ਲਈ ਰੰਗਿਆ ਹੋਇਆ ਖੱਦਰ ਇਹ ਪਹਿਰਾਵਾ ਸਾਡੀਆਂ ਬਜੁਰਗ ਮਾਤਾਵਾਂ ਦਾ ਸੀ ਉਸ ਸਮੇਂ।
ਬਜੁਰਗਾਂ ਦੇ ਉਸ ਸਮੇਂ ਦੇ ਸ਼ਬਦ ਜਿਹੜੇ ਕਿਸੇ ਹਕੀਕਤ ਨੂੰ ਜਾਹਰ ਕਰਦੇ ਸਨ, ਜਿਵੇਂ ਮਾਰੂ, ਜਿੱਥੇ ਪਹੁੰਚਣਾ ਤੇ ਆਉਣਾ ਬਸ ਮਰਨ ਵਰਗਾ ਸੀ। ਖੁੱਲ੍ਹੀ ਡੁੱਲ੍ਹੀ ਪੈਲੀ ਵਾਸਤੇ ਇਨ੍ਹਾਂ ਵੈਹਲ ਸ਼ਬਦ ਦੀ ਵਰਤੋਂ ਕੀਤੀ । ਦੂਰ ਦੀ ਪੈਲੀ ਦੱਸਣ ਵਾਸਤੇ ਲਲੂਣਾ ਸ਼ਬਦ ਵਰਤਿਆ।
ਕੁਸ ਵੀ ਹੋਵੇ ਇਨ੍ਹਾਂ ਵਡਾਰੂਆਂ ਦੀ ਵੀਹਾਂ ਕਰਕੇ ਗਿਣੀ ਜਾਣ ਵਾਲੀ ਆਬਾਦੀ ਉਸ ਸਮੇਂ ਖੁਸ਼ ਸੀ। ਖੁਸ਼ੀ ਨਾਲ ਗਮੀ, ਦੁਖ ਨਾਲ ਸੁਖ, ਇਹ ਬਰਾਬਰ ਚਲਦੇ ਹਨ। ਹਰ ਮਨੁੱਖ ਇਨ੍ਹਾਂ ਦਾ ਸਿੰਗਾਰ ਕਰਦਾ ਹੈ। ਕੋਈ ਵੱਧ ਸਮਾਂ ਕਰਦਾ ਹੈ, ਕੋਈ ਘੱਟ ਸਮਾਂ।
ਕੁਦਰਤ ਦੀ ਕਰੋਪੀ ਹੀ ਇਕ ਹੈ ਜੋ ਇਨਸਾਨ ਨੂੰ ਆਪਣੀ ਹੋਂਦ ਦਰਸਾਉਂਦੀ ਸੀ। ਉਸ ਸਮੇਂ ਕਾਲ ਪੈ ਜਾਣਾ ਇਕ ਸਧਾਰਨ ਜਿਹੀ ਗੱਲ ਸੀ। ਬਾਰਸ਼ ਹੋਈ ਤਾਂ ਸਮਾਂ ਲੰਘ ਗਿਆ ਜੇ ਨਾ ਹੋਈ ਤਾਂ ਕਾਲ ਪੈ ਗਿਆ। ਕਾਲ ਪੈਣ ਤੇ ਜੋ ਮੁਸੀਬਤਾਂ ਆਉਂਦੀਆਂ ਸਨ ਇਹਤਾਂ ਸਾੱਡੇ ਵਡਾਰੂ ਹੀ ਜਾਣਦੇਸਨ ਉਸ ਕਾਲ ਦਾ ਸਮਾਂ ਕਿਦਾ ਬੀਤਦਾ ਸੀ, ਇਸ ਕਾਲਦੇ ਭਿਆਨਕ ਸਮੇਂ ਦਾ ਟਾਕਰਾ ਕਰਨ ਲਈ ਇਹ ਕਿਦਾਂ ਤਾਂਦਲੇ ਦੇ ਤੌੜੇ ਭਰ ਕੇ ਰੱਖਦੇ ਸਨ। ਕਿਦਾਂ ਦੂਰ-ਦੂਰ ਜਾ ਕੇ ਸਮਾਂ ਬਤੀਤ ਕਰਦੇ ਸਨ।
ਜਾਂ ਫਿਰ ਪੁਰਾਤਨ ਖੂਹਾਂ ਦੇ ਨੇੜੇ ਸਰੋਂ ਬੀਜ ਦੇਣੀ ਇਸ ਖੂਹ ਦੇ ਪਾਣੀ ਨਲ ਇਸ ਸਰੋਂ ਨੂੰ ਪਾਲ ਲੈਣਾ । ਇਸ ਸਰੋਂ ਦੇ ਸਾਗ ਨਾਲ ਉਸ ਸਮੇਂ ਗੁਜਾਰਾ ਕਰਨਾ ਇਨ੍ਹਾਂ ਵਡਾਰੂਆਂ ਦਾ ਸਬਰ ਸੀ।
ਰੋਡਿਆਂ ‘ਚੋਂ ਬੱਝਿਆ ਪਿੰਡ ਨੰਦ ਸਿੰਘ ਵਾਲੀਆ ਝੁਗੀਆਂ
ਤਕਰੀਬਨ 1750 ਵਿਚ ਇਹ ਲੋਕ ਆਰਥਿਕ ਮਜਬੂਰੀਆਂ ਕਰਕੇ ਪੈਲੀ ਦੀ ਭਾਲ ਵਿਚ ਇਧਰ ਉਧਰ ਫਿਰਨ ਲੱਗੇ । ਮੁਕਤਸਰ ਤੋਂ ਸੋਹਣੇ ਵਾਲ ਫੱਤਣ ਵਾਲਾ, ਨਹਿਰਾ, ਲੱਦੂਵਾਲ ਦੇ ਅੱਡ ਨੇੜੇ ਇਹ ਸਾਰਾ ਏਰੀਆ ਮੁਸਲਮਾਨ ਨਵਾਬ ਦਾ 84 ਪਿੰਡਾਂ ਦਾ ਚੱਕ ਸੀ। ਇਹ ਇਨ੍ਹਾਂ ਪਿੰਡਾਂ ਦਾ ਚੋਧਰੀ ਅਖਵਾਉਂਦਾ ਸੀ। ਹਿੱਸੇ ਵਟਾਈ ਤੇ ਜਮੀਨ ਦਿੰਦਾ ਸੀ । ਬਾਬਾ ਜੁਆਲਾ ਸਿੰਘ ਨੇ ਨਵਾਬ ਤੋਂ ਕੁਸ ਜਮੀਨ ਹਿੱਸੇ ਤੇ ਲੈ ਕੇ ਵਾਹੁਣੀ ਸ਼ੁਰੂ ਕਰ ਦਿੱਤੀ । ਜਮੀਨ ਸੁਣਿਆ ਹੈ ਮਾਲਕ ਨੂੰ ਉਡੀਕਦੀ ਹੈ ਤੇ ਫਸਲ ਮਿਹਨਤੀ ਦਾ ਸਤਿਕਾਰ ਕਰਦੀ ਹੈ।
ਹੱਡ ਭੰਨਵੀਂ ਮਿਹਨਤ ਰੰਗ ਲਿਆਈ । ਹੌਲੀ ਹੌਲੀ ਇਹ ਪਰਿਵਾਰ ਖੁਸ਼ਹਾਲੀ ਵੱਲ ਵਧਣ ਲੱਗੇ। ਇਹ ਖੇਤਾਂ ਵਿਚ ਹੀ ਕੱਖਾਂ ਕਾਨਿਆਂ ਦੀਆਂ ਝੁੱਗੀਆਂ ਬਣਾ ਕੇ ਰਹਿੰਦੇ ਸਨ। ਬਿਨਾਂ ਸ਼ੱਕ ਇਨ੍ਹਾਂ ਨੇ ਕੜੀ ਮਿਹਨਤ ਕਰਕੇ ਆਪਣੀ ਹੈਸੀਅਤ ਘਰ ਬਣਾਉਣ ਜੋਗੀ ਬਣਾ ਲਈ ਸੀ । ਪਰ ਨਵਾਬ ਆਪਣੇ ਖੇਤਾਂ ਵਿਚ, ਹਿੱਸੇ ਵਟਾਈ ਤੇ ਪੈਲੀ ਵਾਹੁਣ ਵਾਲਿਆਂ ਨੂੰ ਪੱਕੀ ਇੱਟ ਨਹੀਂ ਲਾਉਣ ਦਿੰਦਾ ਸੀ। ਸ਼ਾਇਦ ਉਸ ਨਵਾਬ ਨੂੰ ਡਰ ਸੀ ਇਹ ਇਕ ਪੱਕੇ ਰੂਪ ਵਿਚ ਕਬਜਾ ਨਾ ਕਰ ਲੈਣ।
1947 ਦੇ ਘੱਲੂਘਾਰੇ ਸਮੇਂ ਇਹ ਨਵਾਬ ਪਾਕਿਸਤਾਨ ਚਲਾ ਗਿਆ। ਇਸ ਚੱਕ ਨੂੰ ਸਰਕਾਰ ਨੇ ਆਪਣੇ ਕੰਟਰੋਲ ਵਿਚ ਲੈਣ ਦੀ ਕੋਸ਼ਿਸ ਕੀਤੀ। ਪਾਕਿਸਤਾਨ ਦੇ ਆਏ ਲੋਕਾਂ ਨੂੰ ਅਲਾਟਮੈਂਟ ਵੀ ਕੀਤੀ ਪਰ ਇਹ ਪੌਣੀ ਸਦੀ ਦੇ ਬੈਠੇ ਲੋਕਾਂ ਕਬਜਾ ਨਹੀਂ ਛੱਡਿਆ। ਹਿੱਸੇ ਵਟਾਈ ਤੋਂ ਬਾਅਦ ਇਹ ਲੋਕ ਮੁਜਾਹਰਿਆਂ ਦੇ ਰੂਪ ਵਿਚ ਕਾਸਤ ਕਰਨ ਲੱਗ ਪਏ। 1956 ਵਿਚ ਇਕ ਨਵਾਂ ਐਕਟ ਬਣਿਆ ਜਿਸ ਨੇ ਇਨ੍ਹਾਂ ਮੁਜਾਹਰਿਆਂ ਨੂੰ ਮਾਲਕ ਬਣਾ ਦਿੱਤਾ।
ਅੱਜ ਇਸ ਪਿੰਡ ਦੇ ਲੋਕ ਵਧੀਆ ਮਕਾਨਾਂ ਐਗਰੀਕਲਚਰ ਦੀਆਂ ਸਹੂਲਤਾਂ ਨਾਲ ਖੁਸ਼ ਹਨ। ਰੋਡੇ ਪਿੰਡ ਤੋਂ ਹੀ ਇਥੇ ਆ ਕੇ ਵਸੇ ਪੁਰਾਣੇ ਵਡਾਰੂਆਂ ਦੀ ਔਲਾਦ ਵਿਚੋਂ ਇਸ ਪਿੰਡ ਵਿਚ ਲਗਾਤਾਰ ਸਰਪੰਚ ਬਣ ਰਹੇ ਹਨ। ਪਹਿਲਾ ਸਰਪੰਚ ਜੰਗ ਸਿੰਘ ਪੁੱਤਰ ਸੁਰੈਣ ਸਿੰਘ ਸੀ ਹੁਣ ਸਰਪੰਚ ਬਿੰਦਰ ਸਿੰਘ ਸਪੁੱਤਰ ਦਰਬਾਰਾ ਸਿੰਘ ਹਨ। ਕੁਸ ਵੀ ਹੋਵੇ ਇਹ ਨੰਦ ਸਿਘ ਵਾਲੀਆ ਝੁੱਗੀਆਂ ਅੱਜ ਕਿਸੇ ਪ੍ਰਾਤਨ ਇਤਿਹਾਸ ਦੀ ਝਲਕ ਦਿਖਾਉਂਦੀਆਂ ਹਨ।
ਇਨ੍ਹਾਂ ਨੰਦ ਸਿੰਘ ਵਾਲੀਆ ਝੁਗੀਆਂ ਕੋਲ ਹੀ ਇਸ ਤਰ੍ਹਾਂ ਹੀ ਰੋਡਿਆਂ ਦੇ ਬਹਾਦਰ ਮਿਹਨਤੀ ਲੋਕਾਂ ਕੱਚਾ ਕਾਲਾ ਪਿੰਡ ਬੰਨ੍ਹਿਆ ਹੈ। ਇਸ ਕੱਚੇ ਕਾਲੇ ਪਿੰਡ ਦੀ ਹੋਂਦ ਵੀ ਇਸੇ ਕਹਾਣੀ ਵਾਂਗ ਹੈ। ਇਸ ਕੱਚ ਕਾਲੇ ਪਿੰਡ `ਚ ਵੀ ਬੈਰਾੜ ਯਾਨੀ ਰੋਡਿਆਂ ਦੇ ਪੁਰਾਣੇ ਬਜੁਰਗਾਂ ਦੀ ਔਲਾਦ ਹੀ ਸਰਪੰਚੀ ਕਰਦੀ ਸੀ। ਸ਼ਾਲਾ ! ਇਸ ਬੋਹੜ ਬਾਬੇ ਇਤਿਹਾਸਿਕ ਪਿੰਡ ਰੋਡ ਚੋਂ ਨਿਕਲੀਆਂ ਸ਼ਾਖਾਂ ਸਦਾ ਹੀ ਬਹਾਰਾਂ ਨਾਲ ਖਿੜੀਆਂ ਰਹਿਣ।
1845 ਵਿਚ ਭਾਈ ਰੂਪੇ ਵਿਚ ਰੋਡਿਆਂ ਦੀ ਕੁਰਬਾਨੀ
ਨਾਬਾ ਰਿਆਸਤ ਚੌਧਰੀ ਤਿਰਲੋਕ ਸਿੰਘ ਦੀ ਬੰਸ ਦੀ ਹੈ। ਇਹ ਨਾਭਾ 1807 ਬਿਕਰਮੀ ਨੂੰ ਨਾਭੀ ਅਤੇ ਭੈਂਸ ਦੇ ਵਿਚਾਲੇ ਵਸਿਆ ਸੀ, ਮਹਾਰਾਜੇ ਨਾਭੇ ਦਾ ਇਕ ਬਹੁਤ ਹੀ ਵਿਸ਼ਵਾਸ ਪਾਤਰ ਵਜੀਰ ਸੀ ਜਿਸ ਦਾ ਨਾਮ ਸ. ਗੁਰਦਿੱਤ ਸਿੰਘ ਸੀ। ਇਹ ਗੁਰਦਿੱਤ ਸਿੰਘ ਰੋਡੇ ਵਿਆਹਿਆ ਹੋਇਆ ਸੀ। ਮਹਾਰਾਜਾ ਨਾਭਾ ਨੇ ਇਸ ਨੂੰ 700 ਘੁਮਾਅ ਜਮੀਨ ਦਿੱਤੀ ਹੋਈ ਸੀ। ਇਹ ਜਮੀਨ ਆਬਾਦ ਕਰਨਲਈ ਗੁਰਦਿੱਤ ਸਿੰਘ ਹਿੱਸੇ ਵਟਾਈ ਤੇ ਕੁਸ ਕਾਸ਼ਤਕਾਰ ਨੂੰ ਦੇ ਦਿੱਤੀ। ਉਨ੍ਹਾਂ ਕਾਸ਼ਤਕਾਰਾਂ ਵਿਚ ਮੁਸਲਮਾਨ ਹਿੰਦੂ, ਕੁਸਸਿੱਖ ਵੀ ਸਨ। ਮੁਸਲਮਾਨ ਹਿੱਸੇ ਵਟਾਈ ਦੀ ਜਮੀਨ ਵਿਚ ਵੀ ਆਪਣੇ ਆਪ ਨੂੰ ਚੌਧਰੀ ਅਖਵਾਉਂਦੇ ਸਨ । ਉਹ ਚੌਧਰਪੂਣੇ ਵਿਚ ਹਿੰਦੂ ਸਿੱਖਾਂ ਨੂੰ ਬੜਾ ਤੰਗ ਵੀ ਕਰਦੇ ਸਨ। ਸਰਕਾਰੀ ਦਰਬਾਰੇ ਇਨ੍ਹਾਂ ਦਾ ਜੋਰ ਸੀ।
ਸ. ਗੁਰਦਿੱਤ ਸਿੰਘ ਵਜੀਰ, ਤੇ ਮਹਾਰਾਜਾ ਰਾਜਾ ਨਾਭਾ ਨੂੰ ਇਹ ਚੰਗੀਅੰ ਨਾ ਲੱਗੀਆਂ ਉਸ ਨੇ ਹੈਂਕੜਬਾਜਾਂ ਨੂੰ ਜ਼ਮੀਨ ਖਾਲੀ ਕਰਨ ਲਈ ਕਿਹਾ। ਪਰ ਇਨ੍ਹਾਂ ਲੋਕਾਂ ਤੇ ਕੋਈ ਅਸਰ ਨਾ ਹੋਇਆ। ਇਨ੍ਹਾਂ ਵਿਚੋਂ ਕੁਸ ਸ਼ਰਾਰਤੀ ਲੋਕਾਂ ਨੇ ਟੋਬਿਆਂ ਵਿਚ ਹੱਡ ਸੁੱਟਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਮਜਬੂਰ ਹੋ ਕੇ ਵਜੀਰ ਨਾਭਾ ਅਤੇ ਉਸ ਦਾ ਲੜਕਾ ਸ਼ੇਰ ਸਿੰਘ ਉਥੇ ਆਏ ਜਦ ਗੁਰਦਿੱਤ ਸਿੰਘ ਨੇ ਜਮੀਨ ਖਾਲੀ ਕਰਨ ਲਈ ਕਿਹਾ ਤਾਂ ਵਟਾਈਦਾਰਾ ਦੇ ਹਜੂਮ ਨੇ ਵਜੀਰ ਗੁਰਦਿੱਤ ਸਿੰਘ ਤੇ ਹਮਲਾ ਕਰ ਦਿੱਤਾ। ਉਸ ਹਮਲੇ ਵਿਚ ਵਜੀਰੀ ਅਤੇ ਉਸ ਦਾ ਪੁੱਤਰ ਸ਼ੇਰ ਸਿੰਘ ਮਾਰੇ ਗਏ । ਮਾਰਨ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਛਿੱਟੀਆਂ ਦੇ ਕੁੰਨੂ ਵਿੱਚ ਸੁੱਟ ਕੇ ਅੱਗ ਲਗਾ ਦਿੱਤੀ। ਕੁਨੂ ਵਿਚ ਹੀ ਦੋਨੇ ਪਿਓ ਪੁੱਤਰ ਸਾੜ ਦਿੱਤੇ ਗਏ।
ਜਦ ਮਰਗ ਦੇ ਕਿਰਿਆ ਕਰਮ ਖਤਮ ਹੋਏ ਤਾਂ ਪਿੰਡ ਰੋਡਿਆਂ ਦੀ ਲੜਕੀ ਜੋ ਵਜੀਰ ਗੁਰਦਿੱਤ ਸਿੰਘ ਨੂੰ ਵਿਆਹੀ ਸੀ, ਰੋਡ ਆਈ। ਕੁੜੀ ਆਉਣ ਸਾਰ ਜੋ ਸਕੇ ਸਬੰਧੀ ਸੀ ਇਕੱਠੇ ਹੋਏ। ਦੁਖ ਸੁਖ ਸਾਂਝ ਕੀਤੇ। ਸਾਰੀ ਰਾਤ ਧੀ ਨੇ ਦੁੱਖਾਂ ਨੂੰ ਫੋਲਿਆ। ਚਾਚੇ ਤਾਇਆ ਸਕੇ ਸਬੰਧੀਆਂ ਨੇ ਫੋਲੇ ਦੁੱਖਾਂ ਨੂੰ ਵੰਡ ਲਿਆ। ਸਾਰੀ ਰਾਤ ਵਿਚਾਰਾਂ ਹੋਈਆਂ। ਦਿਨ ਚੜਦੇ ਸਾਰ ਹੀ ਜੰਗਜੂ ਜਰਵਾਣੇ ਛੱਵੀਆਂ ਗੰਡਾਸੇ ਲੈ ਕੇ ਇਕੱਠੇ ਹੋਣੇ ਸ਼ੁਰੂ ਹੋ ਗਏ। ਭਾਈ ਬੂੜ ਸਿੰਘ ਉਸ ਸਮੇਂ ਇਸ਼ਤਿਹਾਰੀ ਮੁਜਰਮ ਸੀ ਉਸ ਨੇ ਧੀ ਨੂੰ ਪਿਆਰ ਦੇ ਕੇ ਬਦਲਾ ਲੈਣ ਲਈ ਹਿੱਕ ਥਾਪੜੀ। ਭਾਈ ਥੰਮਣ ਸਿੰਘ ਨੰਬਰਦਾਰ ਡਾਂਗ ਸੋਟੀ ਦੀ ਲੜਾਈ ਨੂੰ ਜਰਵਾਣਾ ਸੀ । ਗਿਆਰਾਂ ਵਜਦੇ ਨੂੰ ਢਾਈ ਸੌ ਲੜਾਕੂਆਂ ਦੀ ਟੋਲੀ ਬੀਬੀ ਚੰਦੀ ਨੂੰ ਰੋਡੀਂ ਛੱਡ ਰਵਾਂ ਰਵੀਂ ਕੁਸ ਪੈਦਲ ਕੁਝ ਘੋੜੀਆਂ ਤੇ ਜਿਹੋ ਜਿਹਾ ਕਿਸੇ ਨੂੰ ਸਾਧਨ ਮਿਲਿਆ ਤੁਰ ਪਏ। ਰਾਤ ਨੂੰ ਜਾ ਪਹੁੰਚੇ ਭਾਈ ਰੂਪੇ ਜਾਣ ਸਾਰ ਹੀ ਜੋ ਲੜਕੀ ਨੇ ਦੱਸਿਆ ਸੀ, ਪਾ ਦਿੱਤਾ ਕਡਕਾਟ ਸਾਰੀ ਰਾਤ ਕੁਟਾਪਾ ਚਾੜਿਆ। ਕੁਸ ਮਰੇ ਸੈਂਕੜਿਆਂ ਵਿਚ ਫੱਟੜ ਹੋਏ।ਤੀ
. ਦਿਨ ਚੜਦੇ ਨੂੰ ਸਾਰੇ ਵਾਹਰੂ ਉਥੋਂ ਖਿਸਕ ਆਏ ਕੁਸ ਹੀ ਉਥੇ ਰਹੇ ਜਿਵੇਂ ਬੂੜ ਸਿੰਘ, ਨੰਬਰਦਾਰ ਥੰਮਣ ਸਿੰਘ ਤੇ ਕੁਸ ਹੋਰ। ਇਨ੍ਹਾਂ ਕਬਜਾ ਲੈਣ ਦੀ ਖੁਸ਼ੀ ਵਿਚ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ। ਸ਼ਰਾਬ ਕਾਹਦੀ ਪੀਤੀ ਪੂਰੇ ਮਸਤ ਸ਼ਰਾਬੀ ਹੋ ਗਏ। ਰਾਤ ਦੇ ਫੱਟੜਾ ਦਾ ਕੋਈ ਨਿੱਜੀ ਉਥੋਂ ਦੀ ਲੰਗਿਆ । ਉਸ ਨੇ ਇਨ੍ਹਾਂ ਦੀ ਸ਼ਰਾਬੀ ਹਾਲਤ ਵੇਖੀ ਤੇ ਸਿਆਣੀਆਂ । ਉਸ ਨੇ ਇਨ੍ਹਾਂ ਦੀ ਸ਼ਰਾਬੀ ਹਾਲਤ ਬਾਰੇ ਪਿੰਡ ਜਾ ਦੱਸਿਆ। ਪਿੰਡ ਦਾ ਹਜੂਮ ਆ ਪਿਆ । ਫਿਰ ਇਥੇ ਦੁਬਾਰਾ ਲੜਾਈ ਹੋਈ। ਥੰਮਣ ਸਿੰਘ ਇਸ ਲੜਾਈ ਵਿਚ ਮਾਰਿਆ ਗਿਆ। ਬੂੜ ਸਿੰਘ ਕਈਆਂ ਨੂੰ ਫੱਟੜ ਕਰਕੇ ਨਿਕਲ ਆਇਆ ਸੀ।ਇੱਕ । ਇਸ ਸਾਰੀ ਘਟਨਾ ਦੀ ਕਾਰਵਾਈ ਮਹਾਰਾਜਾ ਨਾਭਾ ਕੋਲ ਪਹੁੰਚ ਗਈ। ਉਹ ਸਾਰੀ ਘਟਨਾ ਦੀ ਜਾਂਚ ਲਈ ਆਪ ਆਇਆ । ਸਾਰੀ ਪੰਚਾਇਤ ਬੁਲਾਈ • ਗਈ। ਜੋ ਵੀ ਕਿਸੇ ਨੇ ਦੱਸਿਆ ਮਹਾਰਾਜੇ ਨੇ ਸੁਣਿਆ। ਇਨ੍ਹਾਂ ਵਿਚ ਦੇਵੀ ਦਾਸ ਵੀ ਖੜਾ ਸੀ ਜੋ ਮੂੰਹ ਪਾੜ ਮੋਚੀ ਗੱਲ ਆਖਣ ਦਾ ਆਦੀ ਸੀ। ਉਸ ਨੇ ਫਰਿਆਦ ਕੀਤੀ ਰਾਜਾ ਸਾਹਿਬ ਮੈਂ ਗੱਲ ਕਰਨੀ ਚਾਹੁੰਦਾ ਹਾਂ । ਇਸ ਘਟਨਾ ਬਾਰੇ ਮਹਾਰਾਜੇ ਦੇ ਹੁਕਮ ਨਾਲ ਗੱਲ ਸ਼ੁਰੂ ਹੋਈ। ਮਹਾਰਾਜਾ ਨਾਭਾ ਨੂੰ ਬੜੀ ਉਤਸੁਕਤਾ ਸੀ ਕੋਈ ਨਵੀਂ ਗੱਲ ਸਾਹਮਣੇ ਆਏਗੀ। ਮਿਸ ਓਝ ਸਤੀ ਲਾ ਜਦ ਮਹਾਰਾਜਾ ਨਾਭਾ ਦਾ ਹੁਕਮ ਹੋਇਆ ਤਾਂ ਉਸ ਖਤਰੀ ਨੇ ਕਿਹਾ ਮਹਾਰਾਜ ਇਸ ਸਾਰੀ ਘਟਨਾ ਦੇ ਆਪ ਜਿੰਮੇਵਾਰ ਹੋ। ਜੇਕਰ ਆਪ ਚਾਹੁੰਦੇ ਤਾਂ ਇਹ ਸਾਰਾ ਕੁਝ ਨਹੀਂ ਹੋਣਾ ਸੀ। ਆਪ ਪਹਿਲਾਂ ਵੀ ਆ ਸਕਦੇ ਸੀ। ਆਪ ਨੇ ਕੰਟਰੋਲ ਨਹੀਂ ਕੀਤਾ। ਕੰਟਰੋਲ ਨਾ ਹੋਣ ਦਾ ਕਾਰਨ ਇਹ ਹੋਇਆ।
ਮਹਾਰਾਜਾ ਨਾਭਾ ਨੂੰ ਦੇਵੀਦਾਸ ਦੀ ਗੱਲ ਤੀਰ ਵਾਂਗ ਚੁੱਭੀ। ਰਾਜੇ ਦੀਆਂ ਅੱਖਾਂ ਲਾਲ ਪੀਲੀਆਂ ਹੋ ਗਈਆਂ । ਰਾਜੇ ਨੇ ਕਰੋਧ ਵਿਚ ਆ ਕੇ ਕਿਹਾ ਇਸ ਨੂੰ ਹੁਣੇ ਹੀ ਫਾਂਸੀ ਦਿੱਤੀ ਜਾਵੇ। ਬਸ ਹੁਕਮ ਦੀ ਉਡੀਕ ਦੇ ਨਾਲ ਹੀ ਦੇਵੀਦਾਸ ਨੂੰ ਫਾਂਸੀ ਦੇ ਦਿੱਤੀ ਸੀ । ਜਿਸ ਥਾਂ ਤੇ ਫਾਂਸੀ ਦਿੱਤੀ ਗਈ ਸੀ, ਉਸ ‘ ਥਾਂ ਤੇ ਅੱਜ ਰੋਡਿਆਂ ਦਾ ਪਰਿਵਾਰ ਰਹਿ ਰਿਹਾ ਹੈ । ਫਾਂਸੀ ਤੋਂ ਬਾਅਦ ਮਹਾਰਾਜੇ ਨੇ ਪੁੱਛਿਆ ਇਥੇ ਬਾਹਰੋਂ ਮਦਦ ਲਈ ਕੌਣ ਆਇਆ ਸੀ । ਤਾਂ ਇਕੱਠੇ ‘ਚ ਆਵਾਜ ਆਈ ਰੋਡਿਆਂ ਤੋਂ ਦੋ ਢਾਈ ਸੌ ਆਦਮੀ ਆਇਆ ਸੀ । ਉਨ੍ਹਾਂ ਵਿੱਚ ਇਕ ਬਜੁਰਗ ਸੀ ਜੋ ਇਸ ਲੜਾਈ ‘ਚ ਮਾਰਿਆ ਗਿਆ ਅਤੇ ਇਕ ਹੋਰ ਬਜੁਰਗ ਸੀ ਜਿਸ ਨੇ ਜੰਗਲ ਦੇ ਸ਼ੇਰ ਵਾਂਗ ਇਥੇ ਖਲਾਰਾ ਪਾ ਦਿੱਤਾ ਸੀ। ਮਹਾਰਾਜ ਸਾਹਿਬ ਸੁਣਿਆ ਹੈ ਉਸ ਦੀ ਪਗੜੀ ਥੱਲੇ ਲੋਹੇ ਦਾ ਤਵਾ ਬੰਨ੍ਹਿਆ। ਹੋਇਆ ਸੀ ਤੇ ਸਰੀਰ ਤੇ ਵੀ ਕੁਸ ਬੰਨ੍ਹਿਆ ਸੀ।
ਮਹਾਰਾਜਾ ਨਾਭਾ ਨੇ ਆਪਣੇ ਗੁਪਤਚਰਾਂ ਅਤੇ ਸਰਕਾਰੀ ਅਮਲੇ ਨੂੰ ਪਤਾ ਕਰਨ ਵਾਸਤੇ ਰੋਡੀਂ ਭੇਜਿਆ। ਸਰਕਾਰੀ ਅਮਲਾ ਰੋਡੀਂ ਆਇਆ ਉਸ ਨੇ ਹਰ ਪੱਤੀ ਪੱਤੀ ਜਾ ਪੁੱਛਿਆ ਪਤਾ ਕੀਤਾ ਕਿਹੜੇ ਕਿਹੜੇ ਆਦਮੀ ਸਨ ਜਿਨ੍ਹਾਂ ਭਾਈ ਰੂਪੇ ਲੜਾਈ ਵਿਚ ਹਿੱਸਾ ਲਿਆ। ਲੋਕਾਂ ਦੇ ਮਨ ਵਿਚ ਡਰ ਪੈ ਗਿਆ। ਬਈ ਸਰਕਾਰ ਆਈ ਹੈ ਜੋ ਭਾਈ ਰੂਪੇ ਲੜਾਈ ਵਿਚ ਕਤਲੇਆਮ ਹੋਇਆ ਇਹ ਉਨ੍ਹਾਂ ਨੂੰ ਭਾਲਦੇ ਹਨ। ਡਰੇ ਹੋਏ ਲੋਕਾਂ ਨੇ ਕਿਸੇ ਵੀ ਲੜਾਈ ਵਿਚ ਗਏ ਦਾ ਥੌਹ ਪਤਾ ਨਹੀਂ ਲਿਖਾਇਆ। ਬਸ ਜਿਸ ਥੰਮਣ ਸਿੰਘ ਨੰਬਰਦਾਰ ਪੱਤੀ ਰਜਾਦਾ ਦੀ ਲੜਾਈ ਵਿਚ ਮੌਤ ਹੋਈ ਸੀ, ਉਸ ਦਾ ਨਾਂ ਆਇਆ ਜਾਂ ਬੂੜ ਸਿੰਘ ਦਾ ਲੋਕਾਂ ਨਾਂ ਲਿਆ ਜਦ ਇਹ ਲਿਸਟ ਮਹਾਰਾਜ ਨਾਭਾ ਕੋਲ ਪਹੁੰਚੀ ਤਾਂ ਉਸ ਨੂੰ ਯਕੀਨ ਹੋ ਗਿਆ ਕਿ ਇਹ ਦੋਨੋ ਰੋਡਿਆਂ ਤੋਂ ਆਈ ਵਾਹਰ ਦੇ ਲੀਡਰ ਸਨ। ਮਹਾਰਾਜਾ ਨਾਭਾ ਨੇ ਇਨ੍ਹਾਂ ਦੋਨਾਂ ਨੂੰ 35-55 ਹਜਾਰ ਏਕੜ ਜਮੀਨ ਅਲਾਟ ਕਰ ਦਿੱਤੀ । ਥੰਮਣ ਸਿੰਘ ਦਾ ਪਰਿਵਾਰ ਇਹ ਜਮੀਨ ਵਾਹੁਦਾ ਹੈ। ਥੰਮਣ ਸਿੰਘ ਦੇ ਵੰਸ਼ ਵਿਚੋਂ ਕੁਸ ਲੋਕ ਭਾਈ ਰਹਿ ਰਹੇ ਹਨ।
ਭਾਈ ਬੂੜ ਸਿੰਘ ਦਾ ਪਰਿਵਾਰ ਇਹ ਜਮੀਨ ਵੇਚ ਆਇਆ ਸੀ ਉਸ ਨੇ ਇਸ ਵੱਟ ਰੋਡੇ ਜਮੀਨ ਖਰੀਦ ਲਈ ਸੀ। ਇਹ ਜਮੀਨ ਜਦੋਂ ਭਾਈ ਦੁੱਲਾ ਸਿੰਘ ਜੈਤੋ ਦੇ ਮੋਰਚੇ ਸਮੇਂ ਰਾਸਣ ਸਿੱਟਣ ਵਿਚ ਵਰੰਨਟਿਡ ਹੋ ਗਿਆ ਸੀ, 7 ਸਾਲ ਸਰਕਾਰ ਨੇ ਜਬਤ ਕਰ ਲਈ ਸੀ ਇਕ ਘੋੜੀ ਵੀ ਜਬਤ ਕਰ ਲਈ ਸੀ ਅਤੇ 18 ਮਣ ਛੱਲੇ ਪੁਲੀਸ ਘਰੋਂ ਚੁੱਕ ਕੇ ਲੈ ਗਈ ਸੀ।
ਜਦੋਂ ਆਪਣਿਆਂ ਦੀਆਂ ਲਾਸ਼ਾਂ ਤੋਂ ਭੈਅ ਆਉਂਦਾ ਸੀ ਪਲੇਗ ਮੌਕੇ
1851 ਦਾ ਮਨਹੂਸ ਦਿਨ । ਇਸ ਦਿਨ ਹਰ ਘਰ ਸ਼ੋਕਗੁੱਸਤ ਸੀ । ਹਰ ਘਰ ਵਿਚ ਕਊ-ਕਲਾਟ ਸੀ। ਕੋਈ ਵੀ ਆਪਣੇ ਆਪ ਨੂੰ ਸਰੱਖਤ ਨਹੀਂ ਸਮਝ ਰਿਹਾ। ਸੀ। ਮੌਤ ਘਰ ਘਰ ਦੀ ਤਲਾਸ਼ੀ ਲੈ ਰਹੀ ਸੀ । ਜੋ ਵੀ ਬੁੱਢਾ ਜੁਆਨ ਉਸ ਦੀ ਢੈਅ ਚੜ੍ਹਿਆ ਇਕ ਲਾਸ਼ ਬਣ ਕੇ ਰਹਿ ਗਿਆ।
ਮਰ ਚੁਕੇ ਪ੍ਰਾਣੀ ਦੀ ਲਾਸ਼, ਲਾਸ਼ ਨਹੀਂ ਸੀ, ਉਹ ਲਾਸ਼ ਤਾਂ ਕੋਈ ਜਿੰਨ, ਭੂਤ, ਪ੍ਰੇਤ ਤੋਂ ਵੀ ਡਰੋਉਣੀ ਲੱਗ ਰਹੀ ਸੀ, ਜਿਵੇਂ ਮਰੇ ਹੋਏ ਸੱਪ ਤੋਂ ਵੀ ਡਰ ਲੱਗਦਾ ਹੈ। ਇਸ ਮਨਹੂਸ ਸਮੇਂ ਦੀਆਂ ਲਾਸ਼ਾਂ ਤਾਂ ਕਿਸੇ ਅਜਗਰ ਵਾਂਗੂ ਲੱਗਦੀਆਂ ਸਨ।
ਹਰ ਮ੍ਰਿਤਕ ਸਰੀਰ ਲਈ ਨਵੀਂ ਸੀੜੀ ਦੀ ਲੋੜ ਬਣ ਗਈ ਸੀ। ਕਿਉਂਕਿ ਹਰ ਮ੍ਰਿਤਕ ਸਰੀਰ ਨਾਲ ਸੀੜੀ ਵੀ ਸਾੜ ਦਿੱਤੀ ਜਾਂਦੀ ਸੀ । ਸੀੜੀ ਵਾਪਸ ਲਿਆਉਣੀ ਇਕ ਬਿਮਾਰੀਗ੍ਰਸਤ ਲਾਸ਼ ਬਰਾਬਰ ਹੋ ਜਾਂਦੀ ਸੀ ।
ਕਿਸੇ ਨੇ ਮ੍ਰਿਤਕ ਸਰੀਰ ਦੇ ਇਸ਼ਨਾਨ ਨਹੀਂ ਕਰਾਏ । ਬਸ ਇਕੋ ਹੀ ਚਾਰਾ ਹੁੰਦਾ ਸੀ ਇਸ ਨੂੰ ਘਰੋਂ ਬਾਹਰ ਕੱਢ ਕੇ ਕਿਵੇਂ ਖਤਮ ਕੀਤਾ ਜਾਵੇ। ਇਸ ਤੋਂ ਅੱਗੇ ਬਚਾਅ ਕੀਤਾ ਜਾਵੇ। ਡੇਢ ਸਦੀ ਪਹਿਲਾਂ ਜੋ ਲੰਗੇਆਣਾ ਰਾਹ ਤੇ ਸ਼ਮਸ਼ਾਨ ਘਾਟ ਹੈ ਇਥੇ ਇਕਠੇ ਚੌਦਾਂ ਸਿਵੇ ਬਲੇ ਸਨ। ਮਾਵਾਂ ਨੇ ਪੁੱਤ ਨਾ, ਸਿਆਣੇ ਇਹ ਵਾਕ ਪਲੇਗ ਦੀ ਬੀਮਾਰੀ ਸਮੇਂ ਲਾਗੂ ਹੋਏ ਸਨ।
ਕਿੰਨੇ ਵੱਡੇ ਜਿਗਰੇ ਵਾਲੇ ਸਨ ਸਾਡੇ ਬਜੁਰਗ ਜਿਨ੍ਹਾਂ ਨੇ ਕੰਧਿਆਂ ਤੇ ਅਣਗਿਣਤ ਮ੍ਰਿਤਕ ਸਰੀਰ ਢੋਏ, ਕਈ ਗਰੀਬ ਘਰਾਂ ਵਿਚ ਤਾਂ ਬਾਲਣ ਦੀ ਤੰਗੀ ਆ ਗਈ। ਭਾਈਚਾਰਕ ਅਤੇ ਆਪਸੀ ਪਿਆਰ ਨੇ ਜਿੱਥੇ ਵੀ ਕਿਸੇ ਦੇ ਗੀਰੇ ਪਾਥੀਆਂ ਲੱਕੜਾਂ ਸਨ ਸਭ ਸਾਂਝੇ ਦੁੱਖਾਂ ਨੂੰ ਅਰਪਨ ਕਰ ਦਿੱਤੀਆਂ ਸਨ।
ਉਸ ਟਾਇਮ ਬਾਰ੍ਹਾਂ ਆਨੇ ਸ਼ਰਾਬ ਦਾ ਰੇਟ ਸੀ। ਆਮ ਬਜੁਰਗਾਂ ਨੇ ਦਿਲ ਕਰੜਾ ਕਰਨ ਲਈ ਸ਼ਰਾਬ ਦੀ ਵਰਤੋਂ ਵੀ ਕੀਤੀ ਸੀ। ਸ਼ਮਸ਼ਾਨ ਘਾਟ ਵਿਚ ਸਸਕਾਰ ਕਰਨ ਵਾਲੇ ਉਥੇ ਹੀ ਟਿਕੇ ਹੋਏ ਸਨ।
ਇਹ ਬਿਮਾਰੀ ਕੁਲੇ ਵਿਚ ਕੋਈ ਉਠਾਹ ਜਿਹਾ ਉਠਦਾ ਸੀ। ਬਾਰਾਂ ਘੰਟੇ ਤੋਂ ਪਹਿਲਾਂ ਪਹਿਲਾਂ ਬਿਮਾਰੀਗੁੱਸਤ ਮਰੀਜ ਦੀ ਮੌਤ ਹੋ ਜਾਂਦੀ ਸੀ। ਜਿਆਦਾਤਰ ਲੋਕ ਇਸ ਤੋਂ ਬਚਣ ਲਈ ਬਾਹਰ ਖੇਤੀ ਬੰਨੀਂ ਜਾ ਕੇ ਬੈਠ ਗਏ ਸਨ।
ਔਰਤਾਂ ਨਾਲੋਂ ਮਰਦਾਂ ਦੀ ਕਿੰਨੇ ਹਿੱਸੇ ਵੱਧ ਮੌਤ ਹੋਈ ਸੀ। ਵਿਧਵਾ ਔਰਤਾਂ ਨੂੰ ਹਰ ਪੱਖੋਂ ਸਹਾਰਾ ਦਿੱਤਾ ਗਿਆ। ਬਿਮਾਰੀ ਸ਼ੁਰੂ ਹੋਣ ਪ੍ਰਤੀ ਉਦੋਂ ਕਈ ਰਾਵਾਂ ਚੱਲੀਆਂ ਸਨ। ਹੁਣ ਵੀ ਬਜੁਰਗ ਉਨ੍ਹਾਂ ਰਾਵਾਂ ਦੀ ਤਾਮੀਲ ਕਰਦੇ ਹਨ।
ਪਿੰਡ ਰੋਡੇ ‘ਚ ਮਾਝੇ ਦੇ ਕਿਸੇ ਪਿੰਡੋਂ ਬਰਾਤ ਆਈ ਸੀ। ਉਦੋਂ ਪ੍ਰਸਾਦ ਦੀ ਰੋਟੀ ਦਿੱਤੀ ਜਾਂਦੀ ਸੀ । ਰੋਟੀ ਖਾਣ ਤੋਂ ਬਾਅਦ ਹੀ ਬਰਾਤ ਚੋਂ ਛੇਆਂ ਦੀ ਮੌਤ ਹੋ ਗਈ ਸੀ।
ਅੱਜ ਕਿਸੇ ਸਿਆਣੇ ਬਜੁਰਗ ਨਾਲ ਇਸ ਪਲੇਗ ਦੀ ਬੀਮਾਰੀ ਬਾਰੇ ਗੱਲ ਕਰੋ ਤੁਹਾਨੂੰ ਉਂਗਲ ਦੇ ਪੋਟਿਆਂ ‘ਤੇ ਗਿਣ ਕੇ ਦੱਸ ਦੋਉ। ਕਿੰਨੇ ਸੈਂਕੜਿਆਂ
ਵਿੱਚ ਮਰੇ ਸੀ ਲੋਕ । ਪਰ ਫਿਰ ਵੀ ਐਨੀ ਦੁੱਖਦਾਇਕ ਘਟਨਾ ਹੈ ਬਜੁਰਗਾਂ
ਨੇ ਆਪਣੀ ਅਗਲੀ ਪੀੜੀ ਨੂੰ ਜਰੂਰ ਦੱਸੀ ਐ।
ਔਰਤਾਂ ਹਜੇ ਵੀ ਡੇਢ ਸਦੀ ਬੀਤਣ ਮਗਰੋਂ ਜੇ ਕਿਸੇ ਨੂੰ ਪੂਰੀ ਘਿਨਾਉਣੀ ਗਾਲ ਕੱਢਣੀ ਹੋਵੇ ਤਾਂ ਕਹਿ ਦਿੰਦੀਆਂ ਹਨ ਤੈਨੂੰ ਤਿਪਾਲੀ ਪਵੇ।
ਮੀਨੀਆਂ ਵਾਲ (ਰੋਡਿਆਂ ‘ਚੋਂ ਕਿਵੇਂ ਬੱਝ)
ਤਕਰੀਬਨ 1860 ਦੇ ਆਰਥਿਕ ਮੰਦਵਾੜੇ ਕਾਰਨ ਕੁਝ ਲੋਕ ਇਸ ਪਿੰਡ ਨੂੰ ਛੱਡ ਕੇ ਰੋਟੀ ਰੋਜੀ ਦੀ ਭਾਲ ਵਿਚ ਦੂਰ ਚਲੇ ਗਏ। ਇਨ੍ਹਾਂ ਨੇ ਫਾਜਲਾ ਮੰਡੀ ਨੇੜੇ ਇਕ ਢਾਬ ਦੇ ਕਿਨਾਰੇ ਪਾਣੀ ਦੀ ਆਸ ਰੱਖ ਕੇ ਡੇਰਾ ਲਾ ਲਿਆ। ਇਹ ਇਲਾਕਾ ਮੁਕਤਸਰ ਦੇ ਨਵਾਬ ਸੁਲੇਮਾਨ ਮੁਸਲਮਾਨ ਸੀ। 84 ਪਿੰਡਾਂ ਤੇ ਇਸ ਸੁਲੇਮਾਨ ਨਵਾਬ ਦਾ ਕਬਜਾ ਸੀ। ਜੋ ਵੀ ਲੋਕ ਇਸ ਪੈਲੀ ਨੂੰ ਵਾਹੁੰਦੇ ਬੀਜਦੇ ਸਨ, ਉਨ੍ਹਾਂ ਤੋਂ ਇਹ ਨਵਾਬ ਜੋ ਵੀ ਫਸਲ ਹੁੰਦੀ ਸੀ, ਉਸ ਦਾ ਚੌਥਾ ਹਿੱਸਾ ਲੈਂਦਾ ਸੀ।
ਇਨ੍ਹਾਂ ਢਾਬ ਤੇ ਬੈਠੇ ਲੋਕਾਂ ਵੀ ਨਵਾਬ ਨੂੰ ਜਾ ਫਤਿਹ ਬੁਲਾਈ ਅਤੇ ਵਾਹੀ ਕਰਨ ਲਈ ਜਮੀਨ ਦੀ ਮੰਗ ਕੀਤੀ ਤਾਂ ਨਵਾਬ ਨੇ ਇਨ੍ਹਾਂ ਬਾਰੇ ਪੁੱਛ ਪੜਤਾਲ ਕੀਤੀ। ਜਦ ਉਨ੍ਹਾਂ ਆਪਣਾ ਪਿੱਛਾ, ਰੋਡਿਆਂ ਦਾ ਦੱਸਿਆ ਤਾਂ ਨਵਾਬ ਬੜਾ ਖੁਸ਼ ਹੋਇਆ। ਉਸ ਨੂੰ ਵੀ ਜਰਵਾਣੇ ਕੁਰਬਾਨੀ ਵਾਲੇ ਲੋਕਾਂ ਦੀ ਲੋੜ ਸੀ। ਜੋ ਧੱਕੜ ਅਤੇ ਜਰਵਾਣੇ ਦਿਨ ਰਾਤ ਸਖਤ ਮਿਹਨਤ ਕਰ ਸਕਦੇ ਹੋਣ।
ਉਸ ਨਵਾਬ ਨੇ ਇਨ੍ਹਾਂ ਲੋਕਾਂ ਨੂੰ ਵਾਹੁਣ ਲਈ ਜਾਇਦਾਦ ਦੇ ਦਿੱਤੀ। ਦਿਨ ਰਾਤ ਹੱਡਭੰਨਵੀਂ ਮਿਹਨਤ ਕਰਕੇ ਇਹ ਲੋਕ ਕੁਝ ਖੁਸ਼ਹਾਲੀ ਵੱਲ ਵਧੇ। ਨਾਲ ਦੀ ਨਾਲ ਇਨ੍ਹਾਂ ਦੀ ਨਵੀਂ ਜਨਰੇਸ਼ਨ ਵੀ ਵਧਣ ਲੱਗੀ। ਤਕਰੀਬਨ ਪੰਜਾਹ ਸਾਲ ਇਨ੍ਹਾਂ ਨਵਾਬ ਦੀ ਜਾਇਦਾਦ ਹਿਸੇ ਵਟਾਈ ਤੇ ਵਾਹੀ ਨਵਾਬ ਇਨ੍ਹੇਂ ਦੀ ਮਿਹਨਤ ‘ਤੇ ਬਹੁਤ ਖੁਸ਼ ਸੀ।
1947 ਦੇ ਘੱਲੂਘਾਰੇ ਨੇ ਬੈਰਾੜਾ ਤੇ ਨਵਾਬ ਦੇ ਪਿਆਰ ਨੂੰ ਹਲੂਣਿਆ। ਤਕਰੀਬਨ ਪੌਣੀ ਸਦੀ ਦੇ ਗੂੜ੍ਹੇ ਪਿਆਰ ਵਿਚ ਕੋਈ ਆਂਚ ਨਾ ਆਈ। ਇਨ੍ਹਾਂ ਬੈਰਾੜਾ ਦੇ ਵਸੋਂ ਪਰਿਵਾਰਾਂ ਨੇ ਨਵਾਬ ਨੂੰ ਪਿਆਰ ਦਾ ਸੁਨੇਹਾ ਹੀ ਦਿੱਤਾ । ਪਰ ਮੌਕਾਪ੍ਰਸਤ ਚੌਧਰੀਆਂ ਦੀ ਪਾਈ ਵੰਡ ਕਾਰਨ ਨਵਾਬ ਮਜਬੂਰ ਹੋ ਕੇ ਇਹ ਬਰਾੜ ਪਰਿਵਾਰਾਂ ਨੂੰ ਅਲਵਿਦਾ ਆਖ ਕੇ ਅੱਖਾਂ ਵਿਚ ਛਲਕਦੇ ਹੰਝੂ ਲੈ ਕੇ ਪਾਕਿਸਤਾਨ ਚੱਲ ਪਿਆ।
ਇਹ 84 ਪਿੰਡਾਂ ਦੀ ਜਮੀਨ ਪਾਕਿਸਤਾਨ ਵਿਚੋਂ ਉਠ ਕੇ ਆਏ ਲੋਕਾਂ ਨੂੰ ਸਰਕਾਰ ਨੇ ਅਲਾਟ ਕਰ ਦਿੱਤੀ । ਪਰ ਕਾਸ਼ਤਕਾਰ ਲੋਕਾਂ ਇਸ ਦੇ ਕਬਜੇ ਨਾ ਛੱਡੇ ਮੁਜਾਹਰੇ ਬਣ ਕੇ ਕਾਸ਼ਤ ਕਰਨ ਲੱਗੇ।
1958 ‘ਚ ਸਰਕਾਰ ਵੱਲੋਂ ਮੁਜਾਹਰਾ ਐਕਟ ਪਾਸ ਕੀਤਾ ਗਿਆ। ਜਿਹੜੇ ਲੋਕ ਮੁਜਾਹਰਿਆਂ ਰੂਪ ‘ਚ ਕਾਸ਼ਤ ਕਰਦੇ ਸਨ, ਮਾਲਕ ਬਣਨ ਲੱਗੇ। ਉਸ ਸਮੇਂ ਦੇ ਮਾਲ ਮੰਤਰੀ ਛੋਟੂ ਰਾਮ ਨੇ ਇਨ੍ਹਾਂ ਨੂੰ ਮਾਲਕੀ ਹੱਕ ਪ੍ਰਾਪਤ ਕਰਕੇ ਦਿੱਤੇ। ਅੱਜ ਇਹ ਚੱਕ ਮੀਨੀਆਂ ਪਿੰਡ ਘੁੱਗ ਵਸਦਾ ਹੈ। ਸ. ਪ੍ਰਿਥੀ ਬੈਰਾੜ ਇਸ ਪਿੰਡ ਦੇ ਕਈ ਵਾਰ ਸਰਪੰਚ ਬਣ ਚੁੱਕੇ ਹਨ। ਇਸ ਪਿੰਡ ਵਿੱਚ ਬਾਬੇ ਭੂਪੇ ਦੀ ਸਾਰੀ ਬੰਸਾਵਲੀ ਵਸਦੀ ਹੈ। ਇਹ ਬਾਬੇ ਭੂਪੇ ਕੇ ਰਾਜਾਦਾ ਪੱਤੀ ਵਿੱਚੋਂ ਚੱਕ ਮੀਨੀਆਂ ਗਏ ਸਨ। ਉਹ ਅੱਜ ਵੀ ਬੜੇ ਮਾਣ ਨਾਲ ਆਪਣਾ ਪਿੱਛਾ ਪਿੰਡ ਰੋਡੇ ਦੱਸਦੇ ਹਨ।
ਰੋਡਿਆਂ ਦੇ ਤੀਜੇ ਪੜਾਅ ਦੀ ਪੁਰਾਤਨ ਅਤੇ ਇਤਿਹਾਸਿਕ ਕਹਾਣੀ
ਇਸ ਪਿੰਡ ਦਾ ਤੀਜਾ ਪੜਾ ਵੀ ਸਗੱਰਸ ਵਿਚ ਗਰੱਸਿਆ ਹੋਇਆ ਹੈ। ਪੁਰਾਤਨ ਵਾਂਗੂ ਹੀ ਇਹ ਵਡਾਰੂਆਂ ਵੀ ਜੰਗਾਂ ਯੁੱਧਾਂ ਵਿਚ ਗਤੀਸ਼ੀਲ ਰਹੇ। ਇਹ ਸਗਰਸ ਮਈ ਗਤੀਸ਼ੀਲਤਾ ਵਿਚ ਇਸ ਨਗਰ ਦੇ ਸੰਤ ਸੂਰਬੀਰਾਂ, ਸੁਤੰਤਰਤਾ ਸੰਗਰਾਮੀਆਂ ਦਾ ਇਤਿਹਾਸ ਵੀ ਇਸ ਦੇ ਧੁਰੇ ਦੁਆਲੇ ਘੁੰਮਦਾ ਹੈ। ਇਹ ਪੜਾਦੇ ਮਹਾਨ ਰਹਿਬਰਾਂ ਨੇ ਆਪਣੀਆਂ ਜਾਨਾਂ ਵਾਰ ਕੇ ਕੁਰਬਾਨੀਆਂ ਕਰਕੇ ਇਸ ਨਗਰ ਨੂੰ ਚਿਣਗ ਤੋਂ ਭਾਂਬੜ ਰੂਪ ਦਿੱਤਾ। ਉਨ੍ਹਾਂ ਵਡਾਰੂਆਂ ਅਤੇ ਤੀਜੇ ਪੜਾ ਦੇ ਕੁਰਬਾਨੀ ਵਾਲੇ ਪੁਰਸ਼ਾਂ ਕਰਕੇ ਅਤੇ ਇਥੋਂ ਦੇ ਮਿਹਨਤੀ ਕਿਸਾਨ, ਮਜਦੂਰਾਂ ਜਿਨ੍ਹਾਂ ਸਿਆਲ ਦੀਆਂ ਠੰਡੀਆਂ ਰਾਤਾਂ ਅਤੇ ਗਰਮੀ ਦੀਆਂ ਅੱਗ ਵਰਗੀਆਂ ਲੋਆਂ ਵਿਚ ਤਨ ਮਨ ਨਾਲ ਮਿਹਨਤ ਕਰਕੇ ਇਸ ਪਿੰਡ ਰੋਡ ਦਾ ਵਿਕਾਸ ਕੀਤਾ।
ਇਸ ਰੋਡੇ ਪਿੰਡ ਦੇ ਤੀਜੇ ਪੜਾਅ ਦੇ ਵਿਕਾਸ ਖੇਤਰ ਚ ਹੋਈਆਂ ਕੁਰਬਾਨੀਆਂ ਨੇ ਇਸ ਨੂੰ ਇਤਿਹਾਸ ਦੀਆਂ ਨਜਰਾਂ ਵਿਚ ਲਿਆਂਦਾ। ਇਥੋਂ ਦੇ ਰਹਿਣ, ਸਹਿਣ ਤੇ ਸਿੱਖਾਂ ਦੀ ਸਿੱਖ ਧਰਮ ਨਾਲ ਵਧੇ ਲਗਾਓ ਕਰਕੇ ਇਸ ਨਗਰ ਦੇ ਵਡਾਰੂਆਂ ਦਾ ਵਿਰਸਾ ਬੜਾ ਮਹਾਨ ਹੈ ।
ਇਸ ਪੜਾ ਦੇ ਵਿਕਾਸ ਵਿਚ ਮਕਾਨਾਂ ਦੀ ਬਣਤਰ ਵਿਚ ਕੁਝ ਤਬਦੀਲੀ ਆਈ । ਕੱਚੇ ਘਰਾਂ ਦੇ ਮੂਹਰੇ ਵੱਡੇ-ਵੱਡੇ ਕੱਚੇ ਦਲਾਨ ਹੋਂਦ ਵਿੱਚ ਆਏ। ਦਲਾਨਾਂ ਦੇ ਬਾਰ ਬਗੈਰ ਸੀਮੈਂਟ ਮਸਾਲੇਂ ਤੋਂ ਡਾਂਟਾਂ ਮੇਲਕੇ ਗੋਲ ਇਕ ਨਮੂਨਾ ਸੀ। ਕਈ ਸਰਦੇ ਘਰਾਂ ਉਦੋਂ ਲਹੌਰੀ ਨਿੱਕੀਆਂ ਇੱਟਾਂ ਨਾਲ ਵੀ ਦਲਾਨ ਉਸਾਰੇ ਸਨ। ਇਹ ਦਲਾਨ ਉਸ ਸਮੇਂ ਮਸ਼ਹੂਰ ਸੀ।
ਇਸੇ ਪੜਾਅ ਵਿੱਚ ਧਰਮਸ਼ਾਲਾ ਹੋਂਦ ਵਿਚ ਆਈਆ। ਪਹਿਲਾਂ ਬਰਾਤ ਆਉਣ ਦਿਨ ਤੋਂ ਮਹੀਨਾ ਕੁ ਪਹਿਲਾਂ ਹੀ ਖੁੱਲ੍ਹੇ ਵਾੜਿਆਂ ਦੀ ਸਫਾਈ ਕਰਨ ਲੱਗ ਜਾਂਦੇ ਸੀ। ਪੁਰਾਤਨ ਜੰਝ ਘਰ ਕੱਚੀਆਂ ਇੱਟਾਂ ਦੇ ਡਾਂਟਾਂ ਵਾਲੇ ਬੂਹੇ ਬਾਰੀਆਂ ਵਾਲੇ ਹੁੰਦੇ ਸਨ।
ਇਸੇ ਤਰ੍ਹਾਂ ਪਿੰਡ ਵਿਚ ਸਾਂਝੇ ਖੂਹ ਲਾਉਣ ਦਾ ਕੰਮ ਵੀ ਇਸੇ ਪੜਾ ਦੇ ਪਹਿਲੇ ਚਰਨ ਵਿਚ ਹੋਇਆ। ਪਹਿਲਾਂ ਸਾਰੇ ਪਿੰਡ ਦਾ ਇਕ ਸਾਂਝਾ ਖੂਹ ਹੁੰਦਾ ਸੀ। ਜਦ ਪਿੰਡ ਪੱਤੀਆਂ ਵਿਚ ਵੰਡਿਆ ਗਿਆ ਤਾਂ ਚਾਰ ਖੂਹ ਹੋਂਦ ਵਿਚ ਆਏ। ਲਾਗੀਆਂ ਦੀ ਵੰਡ ਹੋ ਗਈ । ਇਨ੍ਹਾਂ ਚਾਰਾਂ ਖੂਹਾਂ ਤੇ ਵੱਖੋ ਵੱਖਰੇ ਪੱਤੀਆਂ ਦੇ ਮਾਂਛੀ ਪਾਣੀ ਭਰਨ ਲੱਗੇ।
ਪਿੰਡ ਦੀਆਂ ਪੰਜ ਪੱਤੀਆਂ ਨੂੰ ਪਿੰਡ ਦੇ ਮੇਨ ਬਿੰਦੂ ‘ਚੋਂ ਨਿਕਲਦੀਆਂ ਗਲੀਆਂ ਇਨ੍ਹਾਂ ਦੀ ਵਖਰੀ ਹੋਂਦ ਦਰਸਾਉਂਦੀਆਂ । ਇਹ ਉਸ ਸਮੇਂ ਦੇ ਮਹਾਨ ਵਡਾਰੂਆਂ ਦੀ ਹੀ ਦਿਮਾਗੀ ਕਾਢ ਸੀ।
ਇਸ ਪਿੰਡ ਵਿਚ ਤਕਰੀਬਨ ਸਤਾਰਾਂ ਗੋਤ ਮਜਦੂਰ ਵਰਗ ਨਾਲ ਸਬੰਧਤ ਰਹਿ ਰਹੇ ਸਨ। ਜਿਨਾਂ ਦਾ ਇਥੇ ਆਉਣ ਦਾ ਸਮਾਂ ਵੱਖੋ ਵੱਖਰਾ ਹੈ। ਕੁਸ ਗੋਤ ਤਾਂ ਬੈਰਾੜ ਗੋਤ ਦੇ ਸਮਕਾਲੀ ਹੀ ਹਨ। ਜਿਨ੍ਹਾਂ ਕੋਲ ਇਸ ਪਿੰਡ ਵਿਚ ਕੁਸ ਜਮੀਨ ਜਾਇਦਾਦ ਵੀ ਸੀ। ਪ੍ਰਾਂਤਕ ਮਾਲ ਰਿਕਾਰਡ ਵਿਚ ਕੁਸ ਇਹੋ ਜਿਹੇ ਇਸ਼ਾਰੇ ਨਜਰ ਗੋਚਰੇ ਆਉਂਦੇ ਹਨ। ਇਹ ਜਮੀਨ ਜਾਇਦਾਦ ਕਿਵੇਂ ਖੁਸੀ ਕਿਵੇਂ ਇਹ ਜਮੀਨ ਜਾਇਦਾਦ ਤੋਂ ਵਾਂਝੇ ਹੋਏ ਇਹ ਇਕ ਰਹਿਸ ਭਰਿਆ ਭੇਦ ਹੈ। ਖੋਜ ਕੀਤਿਆਂ ਇਨ੍ਹਾਂ ਹਕੀਕਤਾਂ ਤੋਂ ਜਾਣੂੰ ਹੋਇਆ ਜਾ ਸਕਦਾ ਹੈ।
ਇਨ੍ਹਾਂ ਮਜਦੂਰ ਵਰਗ ਦੇ ਅਤੇ ਕਿਸਾਨ ਵਰਗਾਂ ਦੇ ਕਈ ਗੋਤਾਂ ਦਾ ਇਕ ਮਿਕ ਹੋਣਾ ਵੀ ਇਕ ਹਕੀਕਤ ਉਗਾਹੀ ਹੀ ਹੈ। ਇਹ ਮਜਦੂਰ ਵਰਗ ਪੁਰਾਤਨ ਤੋਂ ਗਰੀਬ ਨਹੀਂ ਕਿਸੇ ਸਮੇਂ ਦੇ ਹਾਲਤਾਂ ਤੰਗੀਆਂ, ਤੁਰਸ਼ੀਆਂ ਨੇ ਇਨ੍ਹਾਂ ਨੂੰ ਇਸ ਮੋੜ ‘ਤੇ ਲੈ ਆਂਦਾ। ਜਾਂ ਫਿਰ ਪ੍ਰਾਂਤਕ ਸਮੇਂ ਵਿਚ ਪੈਂਦੇ ਕਾਲ ਦੇ ਸਮਿਆਂ ਨੇ ਇਨ੍ਹਾਂ ਨੂੰ ਜੋਖਮਾਂ ਵਿਚ ਸਿੱਟ ਦਿੱਤਾ ਇਸ ਪਿੰਡ ਵਿਚ ਇਹ ਮਜਦੂਰ ਵਰਗ ਚਾਰ ਪੱਤੀਆਂ ਰਹਿ ਰਿਹਾ ਹੈ। ਇਨ੍ਹਾਂ ਦੇ ਵਡਾਰੂਆਂ ਦਾ ਵੀ ਪਿੰਡ ਦੇ ਵਿਕਾਸ ਕਾਰਜਾਂ ਵਿਚ ਅਹਿਮ ਰੋਲ ਹੈ। ਪ੍ਰਾਂਤਨ ਤੋਂ ਇਨ੍ਹਾਂ ਮਜਦੂਰ ਵਰਗਾਂ ‘ਚੋਂ, ਪਿੰਡ ਦੀਆਂ ਜਮਹੂਰੀਅਤ ਪੱਖ ਨਾਲ ਹੋਈਆਂ ਗਤੀਵਿਧੀਆਂ ਵਿਚ ਇਹ ਲੋਕ ਸਰਗਰਮੀ ਰੂਪ ਵਿਚ ਸਾਹਮਣੇ ਆਏ। ਇਨ੍ਹਾਂ ਦੇ ਬਜੁਹਗ ਰਾਮ ਸਿੰਘ ਮੈਂਬਰ ਪੰਚਾਇਤ, ਬਚਿੱਤਰ ਸਿੰਘ ਮੈਂਬਰ ਪੰਚਾਇਤ, ਕਰਤਾਰ ਸਿੰਘ ਮੈਂਬਰ ਪੰਚਇਤ ਚੁਣੇ ਗਏ।
ਬਿਨਾਂ ਸੱਕ ਇਨ੍ਹਾਂ ਦੇ ਰਸਮੋ ਰਿਵਾਜ ਪਿੰਡ ਦੀਆਂ ਖੁਸ਼ੀਆਂ ਗਮੀਆਂ ਨਾਲ ਮੇਲ ਖਾਂਦੇ ਹਨ ਪਰ ਜੰਝ ਘਰ ਅਤੇ ਸ਼ਮਸ਼ਾਨ ਘਾਟਾਂ, ਧਰਮਸ਼ਾਲਾ ਵਿਚ ਇਨ੍ਹਾਂ ਦੀ ਵੱਖਰੀ ਪਹਿਚਾਣ ਹੈ।
ਅੱਜ ਇਸ ਪਿੰਡ ਦਾ ਵਿਕਾਸ ਖੇਤਰ ਬਾਹਰਲੀ ਫਿਰਨੀ ਤਕਰੀਬਨ ਤਿੰਨ ਕਿਲੋਮੀਟਰ ਗੋਲਾਈ ਵਿਚ ਹੈ ਅਤੇ ਇਕ ਚੌਥਾਈ ਹਿੱਸਾ ਇਸ ਬਾਹਰਲੀ ਫਿਰਨੀ ਤੋਂ ਬਾਹਰ ਵਾਰ ਰਹਿ ਰਿਹਾ ਹੈ।
ਇਸ ਪਿੰਡ ਵਿੱਚੋਂ ਕਈ ਸ਼ਾਖਾਂ ਨਿਕਲ ਕੇ ਢਾਣੀਆਂ ਦੇ ਰੂਪ ਵਿਚ ਰਹਿ ਕੇ ਵਿਕਸਤ ਹੋਈਆਂ ਹਨ। ਸਨਿਆਰਿਆਂ ਵਾਲੇ ਕੋਠੇ ਇਥੇ ਮੁਖਤਿਆਰ ਸਿੰਘ ਨੇ ਪਹਿਲਾਂ ਪਹਿਲ ਜਾ ਕੇ ਰਹਿਣਾ ਸ਼ੁਰੂ ਕੀਤਾ । ਹੌਲੀ ਹੌਲੀ ਇਕ ਘਰ ਤੋਂ ਕਈ ਘਰ ਹੋ ਗਏ ਤੇ ਕੋਠਿਆਂ ਦੇ ਨਾਂ ਨਾਲ ਇਸ ਦੀ ਪਹਿਚਾਣ ਬਣ ਗਈ। ਪੈਲੀਆਂ ਦੀ ਦੂਰੀ ਨੂੰ ਮੁੱਖ ਰੱਖ ਕੇ ਹੋਰ ਵੀ ਕਿਸਾਨਾਂ ਨੇ ਆਪਣੀਆਂ ਪੈਲੀਆਂ ਵਿਚ ਘਰ ਬਣਾ ਕੇ ਰਹਿਣਾ ਸੁਰੂ ਕਰ ਦਿੱਤਾ। 1998 ਵਿਚ ਇਹ ਸਨਿਆਰਿਆਂ ਵਾਲੇ ਕੋਠੇ ਇਕ ਪਿੰਡ ਦੇ ਰੂਪ ਵਿਚ ਸਾਹਮਣੇ ਆਏ।
ਇਕ ਸ਼ਾਖ ਸਕੂਲ ਵਾਲੇ ਰਾਹ ‘ਤੇ ਰੋਡਿਆਂ ਤੋਂ ਤਕਰੀਬਨ ਦੋ ਕੁਹ ਮੀਲ ‘ਤੇ ਹੋਂਦ ਵਿਚ ਆਈ। ਕਿਸੇ ਸਮੇਂ ਇਸ ਥਾਂ ‘ਤੇ ਕੁੰਦਨ ਵਾਲ ਸ਼ਹਿਰ ਵਸਦਾ ਸੀ। ਸਮੇਂ ਦੀਆਂ ਲਹਿਰਾਂ ਵਿਚ ਇਹ ਗਰਕ ਹੋ ਗਿਆ। ਇਥੇ ਇਕ ਥੇਹ ਰੂਪ ਵਿਚ ਉੱਚੀ ਥਾਂ ਸੀ ਉਸ ਸਮੇਂ ਦੀ ਸਰਕਾਰ ਨੇ ਇਥੇ ਇਕ ਬੁਰਜ ਖੜਾ ਕੀਤਾ।
ਇਥੇ ਵਸਦੀ ਢਾਣੀ ਵੀ ਬੁਰਜ ਨਾਂਅ ਨਾਲ ਜਾਣੀ ਜਾਣ ਲੱਗੀ। ਪਿੰਡ ਤੋਂ ਜਮੀਨ ਦੂਰ ਹੋਣ ਕਰਕੇ ਲੋਕਾਂ ਨੇ ਆਪਣੀਆਂ ਪੈਲੀਆਂ ਵਿਚ ਘਰ ਘਾਟ ਬਣਾ ਲਏ। 1998 ਦੀਆਂ ਪੰਚਾਇਤ ਚੋਣਾਂ ਸਮੇਂ ਇਹ ਪਿੰਡ ਰੂਪ ਵਿਚ ਹੋਂਦ ਵਿਚ ਆਇਆ। ਇਸ ਪਿੰਡ ਦੀ ਵਖਰੀ ਹੀ ਪੰਚਾਇਤ ਹੈ।
ਇਸੇ ਰੋਡੇ ਪਿੰਡ ‘ਚੋਂ ਇਕ ਸ਼ਾਖ ਡੇਮਰੂ ਵਾਲੀ ਸੜਕ ‘ਤੇ ਸਥਿਤ ਹੈ। ਤਕਰੀਬਨ ਪਿੰਡ ਰੋਡੇ ਤੋਂ ਦੋ ਕੁਹ ਕਿਲੋਮੀਟਰ ‘ਤੇ ਇਹ ਪਹਿਲਾ ਭਗਵਾਨ ਸਿੰਘ ਵਾਲੇ ਕੋਠੇ ਕਰਕੇ ਜਾਣੀ ਜਾਂਦੀ ਸੀ
1950 ਤੋਂ ਪਹਿਲਾਂ ਇਥੇ ਪੰਜ ਕੁਹ ਘਰਾਂ ਨੇ ਪਿੰਡੋਂ ਆ ਕੇ ਇਥੇ ਆਪਣੀ ਪੈਲੀ ਵਿਚ ਘਰ ਬਣਾ ਲਏ। ਇਥੇ ਹੀ ਇਨ੍ਹਾਂ ਘਰਾਂ ਦੇ ਖੂਹ ਵਗੈਰਾ ਲਾਏ ਹੋਏ ਸਨ। ਸ. ਭਗਵਾਨ ਸਿੰਘ, ਬਖਤੌਰ ਸਿੰਘ, ਹਜਾਰਾ ਸਿੰਘ, ਕਾਨ ਸਿੰਘ ਅਤੇ ਮਾਨ ਸਿੰਘ ਨੇ ਪਹਿਲਂ ਇਥੇ ਰਹਿਣਾ ਸ਼ੁਰੂ ਕੀਤਾ।
1956 ਵਿਚ ਇਨ੍ਹਾਂ ਵਸਦੇ ਘਰਾਂ ਕੋਲ ਹੀ ਪਿੰਡ ਦੇ ਕੁਸ਼ ਹੋਰ ਲੋਕਾਂ ਨੇ ਆਪਣੀ ਪੈਲੀ ਵਿਚੋਂ ਪਲਾਟ ਕਟਵਾ ਲਏ । ਇਥੇ ਘਰ ਬਣਾ ਲਏ। ਇਨ੍ਹਾਂ ਵਿਚ ਇਕ ਘਰ ਬਾਬਾ ਜਗਿੰਦਰ ਸਿੰਘ ਦਾ ਸੀ । ਇਨ੍ਹਾਂ ਦਸਾਂ ਕੁ ਘਰਾਂ ਦੇ ਖੁੱਲ੍ਹੇ- ਖੁੱਲ੍ਹੇ ਵਿਹੜੇ ਹੋਣ ਕਰਕੇ ਇਸ ਨੇ ਇਕ ਢਾਣੀ ਦਾ ਰੂਪ ਧਾਰ ਕਰ ਲਿਆ।
ਸੰਤ ਜਰਨੈਲ ਸਿੰਘ ਜਦੋਂ ਦਮਦਮੀ ਟਕਸਾਲ ਦੇ ਚੋਧਵੇਂ ਮੁਖੀ ਵਜੋਂ ਉੱਭਰ ਕੇ ਸਾਹਮਣੇ ਆਏ ਉਦੋਂ ਇਹ ਕੋਠੇ ਸੰਤ ਜਰੈਨਲ ਸਿੰਘ ਭਿੰਡਰਾਂਵਾਲੇ ਕਰਕੇ ਜਾਣੇ ਜਾਣ ਲੱਗੇ । ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੀ ਧਰਮ ਪ੍ਰਚਾਰ ਮੁਹਿੰਮ ਨੇ ਪੰਜਾਬ ‘ਚ ਹੀ ਨਹੀਂ ਸਗੋਂ ਪੰਜਾਬ ਤੋਂ ਬਾਹਰ ਵੀ ਇਨ੍ਹਾਂ ਦੀ ਦਿਖ ਕਾਇਮ ਕਰ ਦਿੱਤੀ। ਸੰਤਾਂ ਦਾ ਜੋਸ਼ੀਲਾ ਭਾਸ਼ਣ ਅਤੇ ਧਾਰਮਿਕ ਕਟੜਤਾ ਨੇ ਹਰ ਜਿੰਦਾ ਦਿਲ ਨੂੰ ਕਾਇਲ ਕਰ ਦਿੱਤਾ।
1973 ਤੋਂ ਬਾਅਦ ਦੀਆਂ ਜੋ ਵੀ ਘਟਨਾਵਾਂ ਵਾਪਰੀਆਂ ਉਨ੍ਹਾਂ ਨੇ ਸੰਤਾਂ ਨੂੰ ਹੀ ਨਹੀਂ ਰੋਡੇ ਪਿੰਡ ਨੂੰ ਵੀ ਸਮੁੱਚੇ ਦੇਸ਼ ਵਿਚ ਮਸ਼ਹੂਰ ਕਰ ਦਿੱਤਾ। ਇਸ ਤਰ੍ਹਾਂ ਇਹ ਕੋਠੇ ਸੰਤਾਂ ਵਾਲੇ ਕੋਠੇ ਕਰਕੇ ਜਾਣੇ ਜਾਣ ਲੱਗੇ।
1993 ਵਿਚ ਪੰਚਾਇਤ ਐਕਟ ਵਿਚ ਹੋਈ ਸੋਧ ਨਾਲ ਇਥੇ ਨਵੀਂ ਪੰਚਾਇਤ (ਗੁਰੂਪੁਰਾ) ਹੋਂਦ ਵਿਚ ਆਈ।
ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਸਾਰਾ ਪਰਿਵਾਰ ਇਸੇ ਗੁਰੂਪੁਰੇ ਵਸਦਾ ਹੈ। ਅੱਜ ਇਸ ਗੁਰੂਪੁਰੇ ਦੇ 35 ਕੁਹ ਘਰ ਹਨ,ਤਿੰਨ ਸਾਢੇ ਤਿੰਨ ਸੌ ਵੋਟ ਹੈ। ਇਥੇ ਦੋ ਗੁਰਦੁਆਰੇ ਹਨ ਅਤੇ ਧਰਮਸ਼ਾਲਾ ਹੈ।
ਇਸ ਗੁਰੂ ਪੁਰੇ ਪਿੰਡ ਤਕਰੀਬਨ ਤਿੰਨ ਕੁਹ ਘਰ ਮਜ੍ਹਬੀ ਸਿੰਘਾਂ ਦੇ ਹਨ, ਬਾਕੀ ਆਬਾਦੀ ਜੱਟਾਂ ਦੀ ਹੈ।
ਇਸ ਗੁਰੂ ਪੂਰੇ ਵਿੱਚ ਦੋ ਚਰਚਿਤ ਪਰਿਵਾਰ ਵੀ ਰਹਿੰਦੇ ਹਨ। ਇੱਕ ਪਰਿਵਾਰ ਨੇ ਸਿੱਖੀ ਦੀ ਆਨ ਸ਼ਾਨ ਲਈ ਆਪਾ ਅਤੇ ਆਪਣਿਆ ਨੂੰ ਵਾਰਿਆ ਹੈ ਅਤੇ ਦੂਜਾ ਪਰਿਵਾਰ ਹੈ, ਜਿਹੜਾ ਡੇਹਰੀ ਫਾਰਮ ਦੇ ਧੰਦੇ ਵਿੱਚ ਨੈਸ਼ਨਲ ਪੱਧਰ ਤੇ ਮਸ਼ਹੂਰ ਹੋਇਆ ਹੈ। ਇਨਾਂ ਦੋਹਾਂ ਪਰਿਵਾਰਾਂ ਅਤੇ ਇਥੋਂ ਦੇ ਹੋਰ ਵਸਦੇ ਪਰਿਵਾਰਾਂ ਨੇ ਇਸ ਗੁਰੂਪੁਰੇ ਨੂੰ ਚਾਰ ਚੰਨ ਲਾਏ ।
ਇਹਨਾਂ ਤਿੰਨਾਂ ਪੜਾਵਾਂ ਵਿੱਚ ਹੋਏ ਵਿਕਾਸ ਖੇਤਰ ਵਿੱਚ ਸਮੁੱਚੇ ਰੋਡੇ ਨਗਰ ਵਿੱਚ ਤਕਰੀਬਨ ਚੌਦਾਂ ਹਜ਼ਾਰ ਲੋਕ ਵਸਦੇ ਸਨ। ਦਸ ਹਜ਼ਾਰਵਾਹੀ ਯੋਗ ਜ਼ਮੀਨ ਹੈ। ਪਿੰਡ ਰੋਡੇ ਦੇ ਪੂਰਬ ਵੱਲ ਤਕਰੀਬਨ ਚਾਰ ਕਿਲੋਮੀਟਰ ਤੇ ਬੇਰਾੜਾਂ ਦਾ ਵਸਾਇਆ ਹੋਇਆ ਪਿੰਡ ਰਾਜੇਆਣਾ ਅਤੇ ਪੱਛਮ ਵਾਲੇ ਪਾਸੇ ਡੇਮਰੂ ਕਲਾਂ ਅਤ ਡੇਮਰੂ ਖੁਰਦ ਵਸੇ ਹੋਏ ਹਨ। ਇਸ ਡੇਮਰੂ ਵਾਲੀ ਥਾਂ ‘ਤੇ ਕਿਸੇ ਸਮੇਂ ਡੇਂਬੂ ਸ਼ਹਿਰ ਵੱਸਿਆ ਹੋਇਆ ਸੀ, ਇਥੋ ਦੀ ਸਤਲੁਜ ਦਰਿਆ ਵਰਗਦਾ ਹੁੰਦਾ ਸੀ। ਦੱਖਣ ਵਾਲੇ ਪਾਸੇ ਸਮਾਲਸਰ ਹੈ। ਇਹ ਸਮਾਲਸਰ ਵੀ ਸੌਫੀ ਬੈਰਾੜ ਦਾ ਵਸਾਇਆ ਹੋਇਆ ਹੈ। ਉੱਤਰ ਵਾਲੇ ਪਾਸ ਆਲਮਵਾਲਾ ਵਸਿਆ ਹੋਇਆ ਹੈ, ਇਹ ਬਾਬੇ ਉਗਰੇ ਦੀ ਵੰਸ਼ ਦਾ ਪਿੰਡ ਹੈ। ਬਾਬਾ ਉਗਰਾ ਬਾਬੇ ਆਲਮ ਦਾ ਪੜ੍ਹਦਾਦਾ ਸੀ। ਕ
ਪਿੰਡ ਰੋਡੇ ਮੋਗਾ ਕੋਟਕਪੂਰਾ ਰੋਡ ‘ਤੇ ਬਣੇ ਗੁਰੂ ਤੇਗ ਬਹਾਦਰ ਸਕੂਲ ਦੇ ਅੱਡੇ ਤੋਂ ਪੱਛਮ ਵੱਲ ਤਿੰਨ ਕੁ ਕਿਲੋਮੀਟਰ ਲਿੰਕ ਰੋਡ ‘ਤੇ ਸਥਿਤ ਹੈ। ਇਹ ਪਿੰਡ ਮੋਗਾ ਤੋਂ ਤਕਰੀਬਨ ਤੀਹ ਕੁ ਕਿਲੋ ਮੀਟਰ ਅਤੇ ਬਾਘੇ ਪੁਰਾਣੇ ਤੋਂ ਛੇ ਕਿਲੋਮੀਟਰ ਲਿੰਕ ਰੋਡ ‘ਤੇ ਹੈ।
ਇਸ ਪਿੰਡ ‘ਚੋਂ 6 ਸੜਕਾਂ ਨਿਕਲ ਕੇ ਰਾਜੇਆਣ, ਬਾਘਾਪੁਰਾਣਾ, ਸਕੂਲ, ਨੱਥੂਵਾਲ, ਡੇਮਰੂ, ਨਗਾਹਾ ਨੂੰ ਮਿਲਾਉਦੀਆਂ ਹਨ ਅਤੇ ਦੋ ਕੱਚੇ ਰਸਤੇ ਰੋਡਿਆਂ ਤੋਂ ਲੰਡੇ ਅਤੇ ਸਮਾਲਸਰ ਨੂੰ ਮਿਲਾਉਂਦੇ ਹਨ।
ਸਰਕਾਰ ਵਲੋਂ ਇਸ ਪਿੰਡ ਨੂੰ ਮਾਡਲ ਗਰਾਮ ਨਗਰ ਦਾ ਦਰਜਾ ਦੇ ਕੇ ਇਸ ਦੀਆਂ ਗਲੀਆਂ ਨਾਲੀਆਂ ਪੱਕੀਆਂ ਕੀਤੀਆ ਗਈਆਂ ਸਨ। ਇਸ ਪਿੰਡ ਦੇ ਪੱਛਮ ਵੱਲ ਵਾਟਰ ਵਰਕਸ ਬਣਿਆ ਹੋਇਆ ਹੈ । ਇਸ ਦਾ ਨੀਂਹ ਪੱਥਰ 11- 12-1976 ਨੂੰ ਪਬਲਿਕ ਹੈਲਥ ਮਨਿਸਟਰ ਜਲਾਲ ਉਸਮਾਂ ਨੇ ਰੱਖਿਆ ਸੀ, ਜਿਸ ਤੋ ਪਿੰਡ ਵਾਸੀਆਂ ਨੂੰ ਸਵੱਸ ਪਾਣੀ ਉਪਲੱਬਧ ਹੈ।
ਪਿੰਡ ਦੀ ਸਿਹਤ ਸੰਬੰਧੀ ਜਾਣਕਾਰੀ ਇੱਕ ਨਮੂਨੇ ਦੀ ਹੈ। ਇਸ ਪਿੰਡ ਦੇ ਸੈਂਕੜਿਆਂ ਦੀ ਗਿਣਤੀ ਵਿੱਚ ਲੋਕ ਬਾਹਰਲੇ ਮੁਲਕਾਂ ਵਿੱਚ ਵੱਸ ਰਹੇ ਹਨ। ਉਨ੍ਹਾਂ ਨੇ ਆਪਣੀ ਜਨਮ-ਭੂਮੀ ਦੇ ਲੋਕਾਂ ਦੀ ਸਿਹਤ ਲਈ ਇੱਕ ਲੱਖ ਵੀਂਹ ਹਜ਼ਾਰ ਫੰਡ ਇਕੱਠਾ ਕਰਕੇ ਭੇਜਿਅ। ਉਸ ਨਾਲ ਇੱਕ ਨਵੀਨਤਕ ਕਿਸਮ ਦੀ ਡਿਸਪੈਂਸਰੀ ਉਸਾਰੀ ਗਈ। ਡਿਸਪੈਂਸਰੀ ਦੀ ਉਸਾਰੀ ਲਈ ਬਾਦਲ ਪੱਤੀ . ਵਲੋਂ ਡੇਢ ਕਿਲਾ ਜ਼ਮੀਨ ਦਾਨ ਵਿੱਚ ਦਿੱਤੀ ਗਈ। ਇਸ ਡਿਸਪੈਂਸਰੀ ਵਾਲੀ ਡੂੰਘੀ ਥਾਂ ਨੂੰ ਭਰਨ ਲਈ ਸੋਲਾਂ ਦਿਨ ਭਰਤੀ ਪਾਈ ਗਈ ਸੀ।
ਇਸ ਪਿੰਡ ਨੇ ਵਿਦਿਆ ਦੇ ਖੇਤਰ ਵਿੱਚ ਬਹੁਤ ਮੱਲਾਂ ਮਾਰੀਆਂ ਹਨ। ਪਿੰਡ ਵਿੱਚ ਰਾਜੇਆਣਾ ਦੇ ਰਾਹ ਕੋਲ ਕੰਨਿਆ ਸਰਕਾਰੀ ਹਾਈ ਸਕੂਲ ਅਤੇ ਇੱਕ ਪ੍ਰਾਇਮਰੀ ਸਕੂਲ ਬਾਘਾ ਪੁਰਾਣ ਵਾਲੀ ਰੋਡ ‘ਤੇ ਸਥਿਤ ਹੈ। ਇਸ ਪ੍ਰਾਇਮਰੀ ਸਕੂਲ ਦੀਆਂ ਦੋ ਬ੍ਰਾਂਚਾ ਹੋਰ ਦਲਦੀ ਆ ਰਹੀਆਂ ਹਨ। ਇੱਕ ਬਾਦਲ ਪੱਤੀ ਵਿੱਚ ਅਤੇ ਰੂਪਾ ਪੱਤੀ ਵਿੱਚ ਹੈ।
ਪਿੰਡ ਤੋਂ ਪੂਰਬ ਵੱਲ ਦੇ ਪਾਸੇ ਤਿੰਨ ਕੁਹ ਕਿਲੋ ਮੀਟਰ ਮੋਗਾ-ਕੋਟਕਪੂਰਾ ਰੋਡ ‘ਤੇ ਪਿੰਡ ਰੋਡਿਆਂ ਦੀ ਜਾਇਦਾਦ ਵਿੱਚ ਵਿਦਿਆ ਦੇ ਤਿੰਨ ਇਤਿਹਾਸਕ ਸੋਮੇ ਬਣੇ ਹੋਏ ਹਨ।
- ਗੌਰਮਿੰਟ ਸੀਨੀਅਰ ਸੈਕੰਡਰੀ ਗੁਰੂ ਤੇਗ ਬਹਾਦਰ ਗੜ੍ਹ ਇਸ ਸਕੂਲ ਦਾ ਨੀਂਹ 26 ਜੁਲਾਈ 1920 ਨੂੰ ਰੱਖੀ ਗਈ ਸੀ, ਇਸੇ ਹੀ ਦਿਨ ਪੰਜ ਪਿਆਰਿਆਂ ਵੱਲੋਂ ਇਸ ਸਥਾਨ ਤੇ ਨਿਸ਼ਾਨ ਸਾਹਿਬ ਝੁਲਾਇਆ ਗਿਆ ਸੀ ਬੀਬੀ ਮਾਨ ਕੌਰ ਦੀ ਯਾਦ ਵਿੱਚ ਬਣੇ ਇਸ ਸਕੂਲ ਬਾਬ ਜੁਆਲਾ ਸਿੰਘ ਅਤੇ ਬਾਬਾ ਸ਼ਾਮ ਸਿੰਘ ਨੇ ਇਹ ਜ਼ਮੀਨ ਦਾਨ ਵਿੱਚ ਦਿੱਤੀ ਸੀ। 1- 4-1920 ਮਿਡਲ ਕਲਾਸ ਤੋਂ ਸ਼ੁਰੂ ਹੋਇਆ ਇਹ ਸਕੂਲ ਅਪ੍ਰੈਲ 1944 ਵਿੱਚ ਅਪਗਰੇਡ ਹੋ ਕੇ ਹਾਈ ਸਕੂਲ ਬਣ ਗਿਆ। 1959 ਵਿੱਚ ਹਾਇਰ ਸੈਕੰਡਰੀ ਹੋ ਕੇ 20-3-1962 ਨੂੰ ਇਹ ਸਰਕਾਰੀ ਹੋ ਗਿਆ ਸ ਰ ਓ ਛਪੀ ਸਤੀ _ ਗੁਰੂ ਨਾਨਕ ਦੇਵ ਮਾਲਵਾ ਖਾਲਸਾ ਸਕੂਲ ‘ਰੋਡੇ’ ਦੇ ਨਾਂਅ ਤੋਂ ਸ਼ੁਰੂ ਹੋਇਆ ਇਹ ਸਕੂਲ ਅੱਜ ਸੀਨੀਅਰ ਸੈਕੰਡਰੀ ਤੌਰ ‘ਤੇ ਚੱਲ ਰਿਹਾ ਹੈ। ਇਸ ਦਾ ਵਿਸ਼ਾਲ ਸਟੇਡੀਅਮ ਹੈ।
- ਗੁਰੂ ਨਾਨਕ ਕਾਲਜ ਗੁਰੂ ਤੇਗ ਬਹਾਦਰ ਗੜ ਰੋਡੇ 1959 ਦੇ ਵਿੱਚ ਇਹ ਕਾਲਜ ਹੌਂਦ ਵਿੱਚ ਆਇਆ। ਕੈਪਟਨ ਭਗਵਾਨ ਸਿੰਘ ਬੁੱਧ ਸਿੰਘ ਵਾਲਾ ਦੇ ਸਹਿਯੋਗ ਨਾਲ ਗਿਆਨੀ ਜੰਗੀਰ ਸਿੰਘ, ਸ. ਕਿਸ਼ਨ ਨੇ ਇਸ ਦੀ ਬਿਲਡਿੰਗ ਦੀ ਉਸਾਰੀ ਕਰਵਾਈ ਸੀ।
1976 ਵਿੱਚ ਇਸ ਕਾਲਜ ਸਰਕਾਰ ਨੇ ਆਪਣੇ ਹੱਥ ਵਿੱਚ ਲੈ ਲਿਆ ਸੀ।
3. ਸਰਕਾਰੀ ਬਹੁ-ਤਕਨੀਕੀ ਕਾਲਜ ਜੀ.ਟੀ.ਬੀ. ਗੜ੍ਹ
ਇਸ ਕਾਲਜ ਦਾ ਨੀਂਹ ਪੱਥਰ ਮਾਨਯੋਗ ਮੁੱਖ ਮੰਤਰੀ ਸ. ਪ੍ਰਤਾਪ ਸਿੰਘ ਕੈਰੋ ਵਲੋਂ 28-3-1961 ਰੱਖਿਆ ਸੀ । ਪਿੰਡ ਰੋਡੇ ਦੀ ਗਰਾਮ ਪੰਚਾਇਤ ਸ. ਬੱਗਾ ਸਿੰਘ ਸਰਪੰਚ ਡਰੋਲੀ ਭਾਈ, ਗਿਆਨੀ ਬਿਸ਼ਨ ਸਿੰਘ, ਮਾਸਟਰ ਮਾਘ ਸਿੰਘ, ਮਾਸਟਰ ਕਰਤਾਰ ਸਿੰਘ ਸਮਾਲਸਰ ਨੇ ਵੱਡਮੁੱਲਾ ਯੋਗਦਾਨ ਪਾਇਆ ਸੀ। ਹੋਰ ਵੀ ਇਲਾਕੇ ਦੀ ਸਮੂਹ ਗਰਾਮ ਪੰਚਾਇਤਾਂ ਅਤੇ ਸੰਗਤਾਂ ਨੇ ਯੋਗਦਾਨ ਪਾਇਆ ਸੀ । ਇਹ ਕਾਲਜ ਦੂਰ-ਦੂਰ ਤੱਕ ਰੋਡ ਕਾਲਜ ਕਰਕੇ ਹੀ ਜਾਣਿਆ ਜਾਂਦਾ ਹੈ।
ਇਸ ਪਿੰਡ ਨੂੰ ਡਾਕਖਾਨਾ ਅਤੇ ਬੈਂਕ ਆਫ ਇੰਡੀਆ ਦੀ ਸਹੂਲਤ ਵੀ ਉਪਲਬਦ ਹੈ ਪਿੰਡ ਵਿੱਚ ਅੱਠ ਛੱਪੜ ਹਨ, ਜੋ ਮੀਂਹ ਦਾ ਵਾਧੂ ਪਾਣੀ ਸਾਂਭਣ ਦੇ ਨਾਲ-ਨਾਲ ਪਸ਼ੂਆਂ ਦੇ ਨਹਾਉਣ ਦਾ ਸੋਮਾ ਵੀ ਹਨ।
ਅੱਠ ਧਰਮਸ਼ਾਲਾ ਵੱਖੋਂ ਵੱਖਰੀਆਂ ਪੱਤੀਆਂ ਵਿੱਚ ਸਥਿਤ ਹਨ, ਜਿਨ੍ਹਾਂ ਵਿੱਚ ਚਾਰ ਦਲਿਤ ਜਾਤਾਂ ਨਾਲ ਸਬੰਧਤ ਹਨ । ਇਹਨਾਂ ਵਿਚੋਂ ਇੱਕ ਚਰਚਿਤ ਧਰਮਸ਼ਾਲਾ ਹੈ,ਇਹ ਪਿੰਡ ਵਿਚਕਾਰ ਹੋਣ ਕਰਕੇ ਇਥੋ ਸਿਆਸੀ, ਸਮਾਜੀ ਸਮਾਗਮ ਹੁੰਦੇ ਹਨ।
. ਇਸ ਨਗਰ ਨੂੰ ਮਾਣ ਹੈ, ਉਨ੍ਹਾਂ ਮਹਾਨ ਸਖਸ਼ੀਅਤਾਂ ਤੇ ਜਿੰਨਾ ਨੇ ਇਸ ਪਿੰਡ ਦਾ ਨਾਂਅ ਦੂਰ-ਦੂਰ ਤੱਕ ਮਸ਼ਹੂਰ ਕੀਤਾ ਇਸ ਰੋਡੇ ਪਿੰਡ ਨੂੰ ਚਾਰ ਚੰਨ ਲਾਏ।
- ਮਾਈ ਭੋਲੀ :- ਉਮਰ 110 ਸਾਲ ਭੋਗੀ ਸੀ । ਇਸ ਉਮਰ ਵਿੱਚ ਮਾਤਾ ਠੀਕ ਤਰ੍ਹਾਂ ਚੱਲ ਫਿਰ ਸਕਦੀ ਸੀ। ਅੱਖਾਂ ਠੀਕ ਸਨ ਅਤੇ ਦੰਦ ਵੀ ਠੀਕ ਸਨ, ਦਾਣੇ ਚੱਬ ਲੈਂਦੀ ਸੀ।
2. ਬਾਬਾ ਫਾਰਾਂ :- ਦਾੜੀ ਵਧਾਉਣ ਵਿੱਚ ਰਿਕਾਰਡ ਤੋੜਿਆ। ਬਾਬਾ ਜੀ ਦੀ ਦਾੜੀ ਪੰਜ ਫੁੱਟ ਅੱਠ ਇੰਚ ਲੰਬੀ ਸੀ। ਉਮਰ ਅੱਸੀ ਸਾਲ ਭੋਗੀ, ਜਵਾਨੀ ਵੇਲੇ 60 ਕਿਲੋ ਭਾਰਾ ਅਤ 20 ਫੁੱਟ ਲੰਬਾ ਸੰਗਲ ਸਿਰ ਉਤੋਂ ਦੀ ਘੁੰਮਾਉਂਦਾ ਹੁੰਦਾ ਸੀ। ਪੰਜਾਬ ਦੇ ਅਨੇਕਾਂ ਮੇਲਿਆਂ ‘ਚ ਨਾਮਨਾ ਖੱਟ ਕੇ ਰੋਡਿਆਂ ਨੂੰ ਚਾਰ ਚੰਨ ਲਾਏ।
- ਮਾਸਟਰ ਕ੍ਰਿਪਾਲ ਸਿੰਘ :- ਪਿੰਡ ਰੋਡੇ ਦੇ ਜਮਪਲ ਸਨ। ਜਿਹੜੇ ਆਪਣੇ ਸਮੇਂ ਵਿੱਚ ਪਿੰਡ ਰੋਡੇ ਵਿੱਚ ਸਭ ਤੋਂ ਵੱਧ ਪੜ੍ਹੇ ਲਿਖੇ ਸਨ। ਉਨ੍ਹਾਂ ਨੇ ਐੱਮ.ਏ. ਇੰਗਲਿਸ਼ ਦੀ ਡਿਗਰੀ ਪ੍ਰਾਪਤ ਕੀਤੀ ਅਤੇ ਬੀ.ਟੀ. ਦੀ ਮਾਸਟਰ ਡਿਗਰੀ ਪ੍ਰਾਪਤ ਕਰਕੇ ਅੰਮਿ੍ਤਸਰ ਵਰਗੇ ਵੱਡੇ-ਵੱਡੇ ਸ਼ਹਿਰਾਂ ਦੇ ਸਕੂਲਾਂ ਵਿੱਚ ਹੈੱਡਮਾਸਟਰ ਦੇ ਅਹੁਦਿਆਂ ਤੇ ਰਹਿ ਕੇ ਪਿੰਡ ਰੋਡੇ ਦਾ ਨਾਂਅ ਰੌਸ਼ਨ ਕੀਤਾ। ਇਨ੍ਹਾਂ ਦਾ ਪਰਿਵਾਰ ਇੰਗਲੈਂਡ ਵਿੱਚ ਰਹਿ ਰਿਹਾ ਹੈ।
- ਪਿੰਡ ਰੋਡੇ ਦੀਆਂ ਗਲੀਆਂ ਵਿੱਚ ਖੇਡ ਕੇ ਜਵਾਨ ਹੋਏ ਰੋਡੇ ਪਿੰਡ ਦੇ ਮਹਾਨ ਸਾਹਿਤਕਾਰ ਜੋ ਅੱਜ ਕੱਲ੍ਹ ਇੰਗਲੈਂਡ ਵਿੱਚ ਰਹਿ ਰਹੇ ਹਨ। ਇਨ੍ਹਾਂ ਦੀ ਧਰਮਪਤਨੀ ਸਰਬਜੀਤ ਕਲਸੀ ਜਿਹਨਾਂ ਨੂੰ ਬੀ ਬੀ.ਸੀ. ਵਿੱਚ ਬਤੌਰ ਅਨਾਉਂਸਰ ਸੇਵਾਵਾਂ ਨਿਭਾਉਣ ਦਾ ਮਾਣ ਪ੍ਰਾਪਤ ਹੈ। ਸ੍ਰੀਮਤੀ ਸਰਬਜੀਤ ਕਲਸੀ ਕਿਸ਼ਨ ਸਿੰਘ ਮਿਸਤਰੀ ਪਤੀ ਬਾਦਲ ਦੀ ਨੂੰਹ ਹੈ।
- ਇੰਗਲੈਂਡ ਵਿੱਚ ਪੰਜਾਬੀ ਫਿਲਮਾਂ ਵਿੱਚ ਪੰਜਾਬੀ ਸਭਿਆਚਾਰ ਨੂੰ ਪ੍ਰਫੁੱਲਤ ਕਰਨ ਵਾਲੀ ਪਹਿਲੀ ਹੀਰੋਇਨ ਅੰਮ੍ਰਿਤਾ ਮਾਨ ਵੀ ਰੋਡੇ ਪਿੰਡ ਦੀ ਜੰਮਪਲ (ਪਿੰਡ ਦਾ ਨਾਂਅ ਜੰਗੀਰ ਕੌਰ) ਫਿਲਮਾਂ ਵਿੱਚ ਇਹ ਅੰਮ੍ਰਿਤਾ ਮਾਨ ਨਾਲ ਜਾਣੀ ਜਾਂਦੀ ਹੈ। ਇਹ ਕਿਸ਼ਨ ਸਿੰਘ ਮਿਸਤਰੀ ਦੀ ਲੜਕੀ ਹੈ।
- ਕਪੂਰ ਸਿੰਘ ਪੱਤੀ ਰਾਇਆਂ ਵਲੋਂ ਸਭ ਤੋਂ ਪਹਿਲਾਂ 1928 ਵਿੱਚ ਰੋਡੇ ਪਿੰਡ ‘ਚ ਆਟਾ ਚੱਕੀ ਲਾਈ ਸੀ। ਇਸ ਚੱਕੀ ਤੋਂ ਗੁਆਂਢੀ ਪਿੰਡ ਲੰਡੇ ਡੇਮਰੂ, ਰਾਜੇਆਣਾ, ਆਦਿ ਪਿੰਡ ਆਟਾ ਪਿਸਾਉਂਦੇ ਸਨ। ਇਹ ਚੱਕੀ ਰਸਟਨ ਕੋਡ ਇੰਜਣ ਨਾਲ ਚੱਲਦੀ ਸੀ। ਜੋ ਇੰਗਲੈਂਡ ਦਾ ਬਣਿਆ ਅਤੇ ਇਹ ਪਾਵਰੀਨ ਤੇਲ ਨਾਲ ਚਲਦਾ ਸੀ। ਸ. ਕਪੂਰ ਸਿੰਘ ਵੱਲੋਂ ਹੀ 1950 ਵਿੱਚ ਰੋਡੇ ਵਿੱਚ ਟਰੈਕਟਰ ਲਿਆਂਦਾ ਗਿਆ ਸੀ। ਇਹ ਵੀ ਪਾਵਰੀਨ ਤੇਲ ਨਾਲ ਚਲਦਾ ਸੀ। ਉਸ ਸਮੇਂ ਨਵੇਂ ਜੀਟਰ.ਟੀ ਦੀ ਕੀਮਤ 9100 ਰੁਪਏ ਸੀ।
- ਮਾਸਟਰ ਹਰਨਾਮ ਸਿੰਘ ਸੁਆਮੀ ਧਾਮ ਪੱਤੀ ਬਾਦਲ ਰੋਡੇ ਪਿੰਡ ਵਿੱਚ ਸਭ ਤੌ ਪਹਿਲੇ ਡਰਾਇੰਗ ਮਾਸਟਰ ਸਨ।
- ਗੁਰਬਖਸ਼ ਸਿੰਘ ਪੱਤੀ ਬਾਦਲ ਇਹ ਲੰਡੇ ਭਾਸ਼ਾ ਦੀ ਵਿਦਿਆ ਦੇ ਮਾਹਿਰ ਸਨ। ਇਨ੍ਹਾਂ ਨੇ ਕਈ ਵਿਦਿਆਰਥੀਆਂ ਨੂੰ ਇਸ ਲੰਡੇ ਭਾਸ਼ਾ ਦਾ ਗਿਆਨ ਦਿੱਤਾ। ਆਮ ਲੋਕੀਂ ਇਸ ਨੂੰ ਮਾਸਟਰ ਗੁਰਬਖਸ਼ ਕਹਿ ਕੇ ਸੱਦਦੇ ਸਨ।
- 25 ਜੂਨ 1975 ਨੂੰ ਐਮਰਜੈਂਸੀ ਦੌਰਾਨ ਸਾਰੇ ਪਿੰਡ ਵਿੱਚੋਂ ਸਭ ਤੋਂ ਵੱਧ ਜੇਲ੍ਹ ਕੱਟਣ ਵਾਲੇ ਸ. ਨਛੱਤਰ ਸਿੰਘ ਰੋਡੇ ਵੀ ਇਤਿਹਾਸਕ ਪਿੰਡ ਰੋਡੇ ਦੇ ਜੰਮਪਲ ਹਨ। ਇਨ੍ਹਾਂ ਨੂੰ 26 ਜੂਨ 1975 ਨੂੰ ਸੂਬਾ ਠੀਕ 4 ਵਜੇ ਤਿੰਨ ਗੱਡੀਆਂ ਵਿੱਚ ਸਵਾਰ ਅਤੇ ਇੱਕ ਬੱਸ ਵਿੱਚ ਆਏ ਨੱਬੇ ਪਚੰਨਵੇ ਅਸਲਾ ਧਾਰੀਆਂ ਅਤੇ ਡੀ.ਐਸ.ਪੀ. ਦੀ ਅਗਵਾਈ ਵਿੱਚ ਗ੍ਰਿਫਤਾਰ ਕੀਤਾ ਸੀ। ਪੂਰੇ 20 ਮਹੀਨੇ ਜੇਲ੍ਹ ਵਿੱਚ ਰਹੇ ਸਨ।
- ਹਰਿਦਆਲ ਮੱਲ – ਭਾਰ ਡੇਢ ਕਵਿੰਟਰ ਸੀ, ਬੰਦਾ ਸੀ ਜਾਂ ਦਿਓ। ਜਵਾਨੀ ਸਮੇਂ ਪਸੇਰਾ ਸਿਟਦਾ ਹੁੰਦਾ ਸੀ ਅਤੇ ਮੁਗਲੀਆਂ ਫੇਰਦਾ ਸੀ । ਡਰੋਲੀ ਭਾਈ ਵਰਗੇ ਮਸ਼ਹੂਰ ਮੇਲਿਆਂ ਤੇ ਨਾਮਨ ਖੱਟ ਕੇ ਪਿੰਡ ਰੋਡਿਆਂ ਨੂੰ ਚਾਰ ਚੰਨ ਲਾਏ ਸੀ।
- ਬਚਿੰਤ ਸਿੰਘ ਬੀ.ਏ. :- ਪਿੰਡ ਰੋਡੇ ਵਿੱਚ ਉਸ ਸਮੇਂ ਪੜ੍ਹਿਆ ਲਿਖਿਆ ਵਿੱਚ ਦੂਜੇ ਸਥਾਨ ‘ਤੇ ਸੀ। ਇਸੇ ਬੀ.ਏ. ਕਰਕੇ ਬਾਘੇਪੁਰਾਣੇ ਆੜ੍ਹਤ ਦੀ ਦੁਕਾਨ ਕਰ ਲਈ ਸੀ। ਉਸ ਟਾਇਮ ਜੱਟਾਂ ਦੀ ਆੜ੍ਹਤ ਦੀ ਦੁਕਾਨ ਨਹੀਂ। ਸੀ। ਇਸ ਨੂੰ ਆਮ ਬੀ.ਏ. ਕਰਕੇ ਜਾਣਿਆ ਜਾਂਦਾ ਸੀ ।
- ਗੁਰਦੇਵ ਸਿੰਘ ਦਫੇਦਾਰ :- ਕੱਦ ਚਾਰ ਫੁੱਟ ਉਮਰ 65 ਸਾਲ ਆਪਣੀ ਉਮਰ ਦੇ ਬਜ਼ੁਰਗਾਂ ਵਿਚੋਂ ਸਭ ਤੋਂ ਛੋਟਾ ਕੱਦ ਕਰਕੇ ਪਿੰਡ ਵਿੱਚ ਚਰਚਿਤ ਚੌਂਕੀਦਾਰ ਹੈ।
- ਕਰਨੈਲ ਸਿੰਘ ਬੈਰਾੜ- ਪਿੰਡ ਰੋਡਿਆਂ ਵਿਚੋਂ ਸਬ ਤੋਂ ਪਹਿਲਾ ਲਾਅ ਪਾਸ ਕੀਤਾ। ਵਕੀਲੀ ਪ੍ਰੈਕਟਿਸ ਕਰਨ ਸਮੇਂ ਵਿੱਚ ਬਤੌਰ ਜੱਜ ਨਿਯੁਕਤ ਹੋਏ। ਪਿੰਡ ਰੋਡੇ ਦਾ ਨਾਂਅ ਰੋਸ਼ਨ ਕੀਤਾ। ਅੱਜ ਕੱਲ੍ਹ ਕੈਨੇਡਾ ਵਾਸੀ ਹਨ।
- ਅਜਮੇਰ ਰੋਡੇ :- ਪਿੰਡ ਰੋਡੇ ਨੂੰ ਅੰਤਰ ਰਾਸ਼ਟਰੀ ਪੱਧਰ ‘ਤੇ ਮਸ਼ਹੂਰ ਕਰਨ ਵਾਲੇ ਮਹਾਨ ਸਹਿਤਕਾਰ ਨਵਤੇਜ ਭਾਰਤੀ ਅਤੇ ਇਹਨਾਂ ਦੇ ਹੀ ਭਾਈ ਅਜਮੇਰ ਸਿੰਘ ਰੋਡੇ। ਇਨ੍ਹਾਂ ਨੇ ਸਹਿਤਕ ਖੇਤਰ ‘ਚ ਵੱਡੀਆਂ ਮੱਲਾਂ ਮਾਰ ਕੇ ਜਿਥੇ ਰੋਡਿਆਂ ਦਾ ਨਾਂਅ ਰੋਸ਼ਨ ਕੀਤਾ ਉਥੇ ਅਜਮੇਰ ਰੋਡੇ ਨੇ ਉਸਾਰੂ ਸਹਿਤ ਵਿੱਚ ਸੁਰਤੀ, ਸ਼ੁਭ ਚਿੰਤਕ, ਬਲਿਉ ਮੈਡੀਟੇਸ਼ਨ, ਲੀਲਾ ਜਿਹੀਆਂ ਕਾਵਿ ਪੁਸਤਕਾਂ ਵੀ ਲਿਖੀਆਂ। ਇਸ ਦੀ ਪੰਜਾਬੀ ਰੰਗ ਮੰਚ ਇੱਕ ਮਹਾਨ ਦੇਣ ਹੈ। ਇਸ ਮਹਾਨ ਲੇਖਕ ਦੀਆਂ ਰਚਨਾਵਾਂ ਜੋ ਮੇਰੇ ਪੜ੍ਹਨ ਗੋਰਚੇ ਆਈਆਂ ਅੱਖਾਂ ਦੇ ਪ੍ਰਤੀਬਿੰਬ ਵਿਚਦੀ ਜੇਹਨ ਵਿੱਚ ਧੱਸੀਆਂ ਕਦੇ-ਕਦੇ ਪਲਪਦੀਆਂ ਹਨ ਅਤੇ ਯਾਦ ਆਉਂਦੀਆਂ ਹਨ।
ਤੇਰੇ ਪਹਿਲੇ ਬੋਲ ਵਿੱਚ ਨਿੱਤ ਹਿੰਸਾਂ ਨਾ ਹੋਵੇ ਤੇਰੀ ਪਹਿਲੀ ਨਜ਼ਰ ਵਿੱਚ ਸੁਆਰਥ ਨਾ ਹੋਵੇ ਤੇਰਾ ਪਹਿਲਾ ਕਦਮ ਕਿਸੇ ਜੀਵ ਤੇ ਨਾ ਟਿਕੇ ਇਸ ਤਰ੍ਹਾਂ ਆਦਿ ਹੋਵੇ ਤੇਰੇ ਅੱਜ ਦੇ ਦਿਨ ਦਾ ਇਕ ਸਧਾਰਨ ਪਰਿਵਾਰ ਸ. ਕ੍ਰਿਸ਼ਨ ਸਿੰਘ ਮਿਸਤਰੀ ਘਰ ਪੈਦਾ ਹੋ ਕੇ ਉੱਚ ਦਰਜੇ ਦੀ ਪੜ੍ਹਾਈ ਕੀਤੀ। ਗੁਰੂ ਨਾਨਕ ਇੰਜ: ਕਾਲਜ ਲੁਧਿਆਣਾ ਵਿੱਚ ਪ੍ਰੋਫੈਸਰੀ ਕਰਨ ਲੱਗ ਪਏ । ਇਥੇ ਹੀ ਇਹਨਾਂ ਨੇ ਆਪਣੀ ਪਹਿਲੀ ਕਿਤਾਬ ‘ਵਿਸ਼ਵ ਦੀ ਨੁਹਾਰ’ ਲਿਖੀ ਅਤੇ ਇਹ ਕਿਤਾਬ ਇਸੇ ਸਾਲ 1966 ਵਿੱਚ ਪੰਜਾਬੀ ਯੂਨੀਵਰਸਿਟੀ ਨੇ ਪ੍ਰਕਾਸ਼ਕ ਕੀਤੀ।
ਸੱਤ ਸਮਦਰੋਂ ਪਾਰ ਤਕਰੀਬਨ ਪੰਜਾਹ ਹਜ਼ਾਰ ਕਿਲੋਮੀਟਰ ਦੂਰ ਬੈਠੇ ਪਿੰਡ ਰੋਡ ਦੇ ਜੰਮਪਲ, ਇਸ ਮਹਾਨ ਸਹਿਤਕਾਰ ਦੀਆਂ ਰਚਨਾਵਾਂ ਵਿੱਚ ਪਿੰਡ ਰੋਡੀ ਦੇ ਮਿੰਨੀ-ਮਿੰਨੀ ਮਹਿਕ ਆਉਂਦੀ ਹੈ।
ਸੂਏ ਕੱਸੀਆਂ ਟੱਪਦੇ ਟੱਪਦੇ ਗਏ ਸਮੁੰਦਰ ਟੱਪ,
ਜਿਡੀ ਵੱਡੀ ਚਾਲ ਸੀ ਉਡਾ ਵੱਡਾ ਦੁੱਖ।
ਮੌਲਿਕ ਰਚਨਾਵਾਂ ਨੂੰ ਜਨਮ ਦੇਣ ਵਾਲੇ ਇਸ ਸਹਿਤਕਾਰ ਨੇ ਸ. ਗੁਰਦਿਆਲ ਸਿੰਘ ਦੇ ਲਿਖੇ ਨਾਵਲ ‘ਮੜੀ ਦਾ ਦੀਵਾ’ ਦਾ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਪੰਜਾਬ ਦੀਅ ਇਤਿਹਾਸਕ ਲਿਖਤਾਂ ਨੂੰ ਸਤ ਸਮੁੰਦਰੋਂ ਪਾਰ
पहुॅलड बीडा ਪੰਜਾਬੀ ਲੇਖਕ ਮੰਚ ਅਤੇ ਲੇਖਕ ਸਭਾ ਕੈਨੇਡਾ ਦੇ ਸਰਗਰਮ ਮੈਂਬਰ ਨੂੰ 1994 ਵਿੱਚ ਭਾਸ਼ਾ ਵਿਭਾਗ ਨੇ ਵਿਦੇਸ਼ੀ ਸਹਿਤਕਾਰ ਦੇ ਪੁਰਸਕਾਰ ਨਾਲ
ਸਨਮਾਨਿਆ।
ਅੱਜ ਇਹ ਮਹਾਨ ਸਹਿਤਕਾਰ ਵੈਨਕੂਵਰ ਵਿੱਚ ਆਪਣੇ ਪਰਿਵਾਰ ਸਮੇਤ ਰਹਿ ਰਿਹਾ ਹੈ।
- ਨਵਤੇਜ ਭਾਰਤੀ :- ਪਿੰਡ ਰੋਡੇ ਵਿੱਚ ਪੈਦਾ ਹੋਏ ਇੱਕ ਮਹਾਨ ਸਹਿਤਕਾਰ ਦਾ ਰੁਤਬਾ ਪ੍ਰਾਪਤ ਕਰਨ ਵਾਲੇ ਨਵਤੇਜ ਭਾਰਤੀ ਸ. ਕਿਸ਼ਨ ਸਿਘ ਦੇ ਸਪੁੱਤਰ ਹਨ।
ਬਚਪਨ ਦਾ ਨਾਅ ਮੇਹਰ ਸਿੰਘ ਸੀ, ਪਰ ਤੇਜ਼ ਤਰਾਰ ਬੁੱਧੀ ਨੇ ਇਸ ਮੇਹਰ ਸਿੰਘ ਨੂੰ ਨਵਤੇਜ ਭਾਰਤੀ ਬਣਾ ਦਿੱਤਾ। ਇਹ ਨਾਂਅ ਇਸ ਦੀ ਭੈਣ ਜਗੀਰ ਕੌਰ ਨੇ ਰੱਖਿਆ ਸੀ। ਪ੍ਰਾਇਮਰੀ ਦੀਆਂ ਕਲਾਸਾਂ ਇਹਨਾਂ ਨੇ ਘਰ ਹੀ ਪੜ੍ਹੀਆਂ ਸਨ। ਦੱਸਵੀਂ ਗੁਰੂ ਤੇਗ ਬਹਾਦਰਗੜ੍ਹ ਤੋਂ ਪਾਸ ਕੀਤੀ।
ਮਹਿੰਦਰਾ ਕਾਲਜ ਪਟਿਆਲ ਤੋਂ ਪੰਜਾਬੀ ਦੀ ਐਮ.ਏ. ਕਰਕੇ ਇਹਨਾਂ ਨੇ ਪ੍ਰੋਫੈਸਰੀ ਦਾ ਕਿੱਤਾ ਅਪਣਾਇਆ । ਨਾਲ ਹੀ ਨਾਲ ਸਾਹਿਤਕ ਸਿਰਜਨਾ ਵੀ ਕਰਨ ਲੱਗੇ। ਇਹਨਾਂ ਦੀ ਪਹਿਲੀ ਪੁਸਤਕ ਜੇ ਭਾਰਤ ਵਿੱਚ ਰਲੀਜ਼ ਹੋਈ ‘ਸਿੰਬਲ ਦੇ ਫੂਲ’ ਸੀ। ਨਵਤੇਜ ਬੁੱਧੀ ਨੇ ਇਨ੍ਹਾਂ ਨੂੰ ਹੋਰ ਉਚੇਰੀ ਵਿਦਿਆ ਪ੍ਰਾਪਤ ਕਰਨ ਲਈ ਪ੍ਰੇਰਿਆ ਇਹ ਪ੍ਰੋਫੈਸਰੀ ਦਾ ਕਿੱਤਾ ਅੱਧਵਾਟੇ ਛੱਡ ਕੇ ਕੈਨੇਡਾ ਚਲੇ ਗਏ । ਇਥੇ ਇਨ੍ਹਾਂ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਫਿਲਾਸਫੀ ਦੀ ਐਮ.ਏ. ਕੀਤੀ।
ਲੰਡਨ ਵਿੱਚ ਪਹੁੰਚ ਕੇ ਬਰਡ ਆਈ ਪਬਲੀਕੇਸ਼ਨਜ਼ ਦੀ ਸਥਾਪਨਾ ਕੀਤੀ। ਹੁਣ ਤੱਕ ਪੰਜਾਹ ਕੁ ਲੇਖਕਾਂ ਦੀਆਂ ਪੁਸਤਕਾਂ ਪ੍ਰਕਾਸ਼ਤ ਕਰ ਚੁਕੇ ਹਨ।
ਆਪ ਨੇ ਭਾਰਤੀ ਕਵਿਤਾ ਦੀ ਭਰਪੂਰ ਰਚਨਾ ਕੀਤੀ ਹੈ, ਜਿਸ ਦੀ ਜਿਉਂਦੀ ਜਾਗਦੀ ਮਿਸਾਲ ਹੈ, ਵਰਨੇ ਦੂਰ ਇੱਕ ਰਸਾਲਾ ਜਿਸ ਦਾ ਆਪ ਨ ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤਾ ਸੀ। ਆਪ ਨੇ ਕਈ ਮਾਸਿਕ ਪੱਤਰਾਂ ਦੀ ਸਥਾਪਨਾ ਅਤੇ ਸਹਿ ਸੰਪਾਦਨਾ ਵੀ ਕੀਤੀ । ਅੱਜ ਕੱਲ੍ਹ ਆਪ ਲੰਡਨ ਵਿੱਚ ਰਹਿ ਰਹੇ ਹਨ।
- ਪਿੰਡ ਰੋਡੇ ਦੇ ਕਬੱਡੀ ਖਿਡਾਰੀ ਜਿਨ੍ਹਾ ਨੇ ਅੰਤਰ ਰਾਸ਼ਟਰੀ ਪੱਧਰ ਤੇ ਜਿੱਤਾਂ ਪ੍ਰਾਪਤ ਕਰਕੇ ਪਿੰਡ ਰੋਡੇ ਦਾ ਨਾਮ ਰੋਸ਼ਨ ਕੀਤਾ। ਕਿਲ੍ਹਾ ਰਾਏਪੁਰ ਵਰਗੇ ਮੇਲਿਆਂ ਵਿੱਚ ਨਾਮਨਾ ਖੱਟਿਆ । ਇਹ ਸਰਵੋਤਮ ਖਿਡਾਰੀ ਸਨ, ਬਾਬਾ ਮੇਹਰ ਸਿੰਘ ਮੋਹਲਾ, ਗੁਰਚਰਨ ਸਿੰਘ ਗਿੱਲ, ਨਛੱਤਰ ਸਿੰਘ ਕੂਕਾ, -ਇਨ੍ਹਾਂ ਦੀਆਂ ਕਬੱਡੀ ਦੇ ਖੇਤਰ ਵਿੱਚ ਮਾਰੀਆਂ ਮੱਲਾਂ ਦਾ ਇਤਿਹਾਸ ਵਿੱਚ ਨਾਂਅ ਚਮਕਦਾ ਰਹੇਗਾ।
ਪਟਵਾਰ ਝਰੋਖੇ ‘ਚੋਂ
ਉਨੀਂ ਵੀਂ ਸਦੀ ਤੋਂ ਪਹਿਲਾਂ ਹੀ ਰੋਡੇ ਪਿੰਡ ਅੰਗਰੇਜ਼ ਸਰਕਾਰ ਦੇ ਅਧੀਨ ਹੋ ਗਿਆ ਸੀ। ਅੰਗਰੇਜ਼ ਗੌਰਮਿੰਟ ਦੇ ਲਾਅ-ਕਾਨੂੰਨ ਇਥੇ ਲਾਗੂ ਸਨ। ਜੈਲਦਾਰ, ਸਫੈਦਪੋਸ਼ ਤਾਂ ਸਰਕਾਰ ਨਾਲ ਜੁਇੰਟ ਸਨ ਪਰ ਇਹ ਅੰਗਰੇਜ਼ ਸਰਕਾਰ ਦੇ ਅਨ-ਅਪਲਾਇਜ਼ ਮੁਲਾਜ਼ਮ ਸਨ। ਇਨ੍ਹਾਂ ਰਾਹੀਂ ਹੀ ਅੰਗਰੇਜ਼ ਸਰਕਾਰ ਕਈ ਟੈਕਸਾਂ ਦੀ ਉਗਰਾਹੀ ਕਰਦੀ ਸੀ ਅਤੇ ਕੁਝ ਜ਼ਮੀਨ ਜਾਇਦਾਦ ਤੋਂ ਟੈਕਸ ਵਸੂਲ ਕਰਦੀ ਸੀ।
ਪਰ 1911 ਵਿੱਚ ਅੰਗਰੇਜ਼ ਸਰਕਾਰ ਨੇ ਪੱਕੇ ਬੰਦੋਬਸਤ ਅਧੀਨ ਪਿੰਡ ਦੀ ਵਾਹੀਯੋਗ ਜ਼ਮੀਨ ਨੂੰ ਜਮਾਬੰਦੀ ਨੰਬਰਾਂ, ਮਸਤੀਨਾ ਵਿੱਚ ਲੈਆਂਦਾ। ਇਸੇ ਸਮੇਂ ਦੌਰਾਨ ਅੰਗਰੇਜ਼ ਸਰਕਾਰ ਨੇ, ਹਾਲੀ, ਮਾਵਲਾ, (ਯਾਨੀ ਜਾਇਦਾਦ ਟੈਕਸ) ਸ਼ੁਰੂ ਕਰ ਦਿੱਤਾ। ਪਟਵਾਰੀ ਸ਼ਬਦ ਅੱਜ ਤੋਂ ਕਈ ਸਦੀਆਂ ਪਹਿਲਾਂ ਹੋਂਦ ਵਿੱਚ ਆਇਆ। ਉਸ ਸਮੇਂ ਵੱਡੇ-ਵੱਡੇ ਰਹੀਸਾਂ, ਰਿਆਸਤੀ ਰਾਜਿਆਂ ਨੇ ਆਪਣੀ ਜਾਇਦਾਤ ਦਾ ਹਿਸਾਬ ਕਿਤਾਬ ਰੱਖਣ ਲਈ ਰੱਖੇ ਹੁੰਦੇ ਸਨ। ਉਦੋਂ ਵਾਲੇ ਪਟਵਾਰੀ ਜਿਵੇਂ ਅੱਜ ਕੱਲ੍ਹ ਲੰਡੇ ਸਿਖਣ ਦੀ ਜਾਂ ਮਨੀਮੀ ਸਿਖਣ ਦੀ ਪ੍ਰਾਈਵੇਟ ਟਰੇਨਿੰਗ ਹੈ। ਇਸ ਤਰ੍ਹਾਂ ਕਈ ਸਦੀਆਂ ਪਹਿਲਾਂ ਪਟਵਾਰੀ ਸਿਖਾਈ ਜਾਂਦੀ ਸੀ।
1954-56 ਵਿੱਚ ਪਹਿਲਾਂ ਕੱਚੀ ਮਰੱਬ ਬੰਦੀ ਹੋਈ ਅਤੇ ਫੇਰ ਪੱਕੀ ਮੁਰੱਬੇਬੰਦੀ ਹੋਈ। ਸੱਪ ਦੀ ਲੀਹ ਵਾਂਗ ਵਲ ਖਾਂਦੇ ਕੱਚੇ ਰਾਹ ਮੁਰੱਬੇ ਬੰਦੀ ਨੇ ਸਿੱਧੇ ਕਰ ਦਿੱਤੇ । ਲੋਕਾਂ ਨੇ ਇਸ ਨੂੰ ਰਾਹਾਂ ਤੋਂ ਕਰਾਹ ਆਖਿਆ। ਕੁੜੀਆਂ ਗੀਤ ਗਾਏ, ਨੀਂ ਮੁਰੱਬੇ ਬੇਦੀ ਰਾਹਾਂ ਤੋਂ ਕੁਰਾਹ ਕਰਦੀ, ਨੀਂ ਮਰੱਬ ਬੰਦੀ.” 1957 ਵਿੱਚ ਮੁਰੱਬੇਬੰਦੀ ਤੋਂ ਬਾਅਦ ਸ. ਕੇਸਰ ਸਿੰਘ ਸਾਡੇ ਰੋਡੇ ਪਿੰਡ ਵਿੱਚ ਪਹਿਲਾਂ ਪਟਵਾਰੀ ਆਏ। ਉਸ ਤੋਂ ਬਾਅਦ ਸ. ਬਲਵੰਤ ਸਿੰਘ, ਜੈ ਸਿੰਘ, ਸਰਜਾ ਸਿੰਘ, 1981-82 ਵਿੱਚ ਇਥੇ ਦੋ ਪਟਵਾਰੀਆਂ ਦੀ ਪਰਥਾ ਚਾਲੂ ਹੋਈ। ਉਸ ਟਾਇਮ ਸਰਦਾਰ ਗੁਰਬਚਨ ਸਿੰਘ ਪਟਵਾਰੀ ਸਨ। ਪਟਵਾਰ ਹਲਕੇ’ ਪਹਿਲਾਂ ਹੀ ਦੇ ਸੀ। ਇੱਕ ਨੰਬਰ ਤੇ ਦੋ ਨੰਬਰ ਜਾਂ ਰਾਮੂ ਅਤੇ ਸਰਜਾ । ਗੁਰਬਚਨ ਸਿੰਘ ਨਾਲ ਮੋਹਣ ਸਿੰਘ, ਬਲਵਿੰਦਰ ਸਿੰਘ ਪਟਵਾਰੀ ਨਾਲ ਹਰਿੰਦਰ ਪਾਲ ਸਿਘ, ਇਸ ਤੋਂ ਅਗਲੇ ਪਟਵਾਰੀ ਸ: ਕੁਲਦੀਪ ਸਿੰਘ ਇਨ੍ਹਾਂ ਨਾਲ ਪਹਿਲਾ ਸੁਖਮੰਦਰ ਸਿੰ ਤੇ ਹੁਣ ਸ. ਅਮਰਜੀਤ ਪਟਵਾਰੀ ਹਲਕਾ ਦੋ ਯਾਨੀ ਰਾਮੂ ਵੰਡ ਵਿੱਚ ਸੇਵਾਵਾਂ ਨਿਭਾਅ ਰਹੇ ਹਨ। ਤਕਰੀਬਨ ਤਿੰਨ ਕੁ ਕਿਲੋਮੀਟ ਗੋਲ ਫਿਰਨੀ, 12000 ਏਕੜ ਜਾਇਦਾਤ, 14 ਹਜ਼ਾਰ ਪਿੰਡ ਦੀ ਆਬਾਦੀ, ਜਿਸ ਵਿੱਚ 6500 ਵੋਟਰ, ਇਹਨਾਂ ਦੇ ਜੰਮਾਬੰਦੀ ਰਿਕਾਰਡ ਨੰਬਰ, ਮਸਤੀਲਾ ਲਾਲ ਲਖੀਰ ਵਾਲੇ ਘੇਰੇ ਤੋਂ ਅੰਦਰ ਅਤੇ ਬਾਹਰ, ਇਹਨਾਂ ਕੋਲ ਰਜਿਸਟਰਾਂ ਵਿੱਚ ਦਰਜ ਹੈ।
ਪੁਰਾਤਨ ਰੁਤਬਾ ਨੰਬਰਦਾਰੀ ਦਾ
ਇਹ ਰੁਤਬਾ ਅੰਗਰੇਜ਼ੀ ਰਾਜ ਸਮੇਂ ਹੀ ਸ਼ੁਰੂ ਹੋਇਆ ਲਗਦਾ ਹੈ। ਅੰਗਰੇਜਾਂ ਨੇ ਇਸ ਨੰਬਰਦਾਰੀ ਰੁਤਬੇ ਨੂੰ ਆਪਣੇ ਨਿੱਜੀ ਮੁਫਾਦ ਲਈ ਵਰਤਣ ਤੋਂ ਇਲਾਵਾ ਪਿੰਡ ‘ਚੋਂ ਟੈਕਸ ਉਗਰਾਹੀ ਪਿੰਡ ਵਿੱਚ ਆਏ ਸਰਕਾਰੀ ਅਮਲੇ ਨੂੰ ਪਿੰਡ ਦੀ ਆਮ ਜਾਣਕਾਰੀ ਦੇਣਾ ਸੀ।
1911 ਦੇ ਬੰਦੋਬਸਤ ਦੌਰਾਨ ਪਿੰਡ ਦੇ ਸਮੁੱਚੇ ਰਕਬੇ ਨੂੰ ਪਿੰਡ ਦੀਆਂ ਪੱਤੀਆਂ ਅਨੁਸਾਰ ਵੰਡਿਆ ਗਿਆ । ਜਿੰਨਾਂ ਰਕਬਾ ਇੱਕ ਪੱਤੀ ਵਿੱਚ ਆਉਂਦਾ ਸੀ, ਉਸ ਪੱਤੀ ਦਾ ਹਾਲੀ ਅਤੇ ਨਹਿਰੀ ਮਾਵਲਾ ਛਮਾਹੀ ਮਗਰੋਂ ਇਨ੍ਹਾਂ ਨੰਬਰਦਾਰ ਰਾਹੀਂ ਉਗਰਾਇਆ ਜਾਂਦਾ । ਇਸ ਮਾਵਲੇ ਦੇ ਰੂਪ ਵਿੱਚ ਇਕੱਠੀ ਹੋਈ ਰਕਮ ਨੂੰ ਤਹਿਸੀਲਦਾਰ ਤੋਂ ਦਾਖਲਾ ਕਟਵਾਕੇ, ਇਹ ਰਕਮ ਜਮਾਂ ਕਰਵਾਕੇ ਇਹਨਾਂ ਨੰਬਰਦਾਰਾਂ ਨੂੰ ਪੰਜ ਪ੍ਰਤੀਸ਼ਤ (5 %) ਹਾਲੀ ਵਿੱਚ ਅਤੇ ਤਿੰਨ ਪ੍ਰਤੀਸ਼ਤ ਨਹਿਰੀ ਵਿਚੋਂ ਅੰਗਰੇਜ ਗੌਰਮਿੰਟ ਇਨ੍ਹਾਂ ਨੂੰ ਦਿੰਦੀ ਸੀ। ਜਿਸ ਨੂੰ ਪਜੌਤਰਾ ਵੀ ਕਹਿੰਦੇ ਸੀ।
ਪਿੰਡ ਬਜਣ ਤੋਂ ਚੌਥੀ ਪੀੜੀ ਥੱਲੇ ਵੱਲ ਸ. ਸਰਦਾਰਾ ਸਿਘ ਨੰਬਰਦਾਰ ਨੂੰ ਨੰਬਰਦਾਰੀ ਦੀ ਦਸਤਾਰ ਪ੍ਰਾਪਤ ਹੋਈ (ਇਹ ਚੌਧਰ ਦੀ ਦਸਤਾਰ ਬੰਨਣ ਦੀ ਰਸਮ ਅੱਜ ਤੋਂ ਕਈ ਸਦੀਆਂ ਪਿਛੇ ਤੋਂ ਹੀ ਚਲੀ ਆਉਂਦੀ ਹੈ। ਇਸ ਤੋਂ ਬਾਅਦ ਬਾਬਾ ਦੁੱਲਾ ਸਿੰਘ ਨੂੰ ਨੰਬਰਦਾਰੀ ਦੀ ਪੱਗ ਮਿਲੀ। ਇਹਨਾਂ ਤੋਂ ਬਾਅਦ ਇਸੇ ਠੁਲੇ ਦੇ ਬਜ਼ੁਰਗ ਬਚਨ ਸਿੰਘ ਚਾਰ ਸਾਲ ਨੰਬਰਦਾਰ ਰਹੇ । ਹੁਣ ਸ. ਬਿੱਕਰ ਸਿੰਘ ਬਾਦਲ ਪੱਤੀ ਵਿੱਚ ਨੰਬਰਦਾਰ ਹਨ। ਜੇ ਇਨ੍ਹਾਂ ਦੀ ਨੰਬਰਦਾਰੀ ਨੂੰ ਪਿਤਾ ਪੁਸ਼ਤੀ ਨੰਬਰਦਾਰੀ ਕਹਿ ਦਿੱਤਾ ਜਾਵੇ ਤਾਂ ਕੋਈ ਅੱਤਕਥਨੀ ਨਹੀਂ ਹੋਵੇਗੀ, ਸ. ਬਿੱਕਰ 600 ਏਕੜ ਵਾਹੀਯੋਗ ਜ਼ਮੀਨ ਦਾ ਮਾਵਲਾ ਉਗਰਾਉਂਦੇ ਹਨ।
ਇਸੇ ਬਾਦਲ ਬਾਦਲ ਪੱਤੀ ਵਿੱਚ ਬਾਬੇ ਘੰਡ ਕੇ ਠੁਲੇ ਵਿਚੋਂ ਸ. ਸੁੰਦਰ ਸਿੰਘ ਨੰਬਰਦਾਰ ਹੋਏ ਹਨ। ਉਸ ਤੋਂ ਬਾਅਦ ਸ. ਭਗਵਾਨ ਸਿੰਘ ਨੇ ਨੰਬਰਦਾਰੀ ਦੀ ਪੱਗ ਪ੍ਰਾਪਤ ਕੀਤੀ। ਅੱਗੇ ਨੰਬਰਦਾਰੀ ਸ. ਬੰਤਾ ਸਿੰਘ ਨੂੰ ਪ੍ਰਾਪਤ ਹੋਈ। ਬੰਤਾ ਸਿੰਘ ਦੀ ਮੌਤ ਤੋਂ ਬਾਅਦ ਸ. ਬਹਾਲ ਸਿੰਘ ਹੁਣ ਨੰਬਰਦਾਰ ਹਨ। ਬਹਾਲ ਸਿੰਘ 500 ਏਕੜ ਵਾਹੀਯੋਗ ਜ਼ਮੀਨ ਦਾ ਮਾਵਲਾ ਉਗਰਾਉਂਦੇ ਸਨ। ਇਨ੍ਹਾਂ ਦੀ ਨੰਬਰਦਾਰੀ ਬਾਰੇ ਜੋ ਪਤਾ ਲੱਗਾ ਹੈ ਉਨ੍ਹਾਂ ਦੀ ਨੰਬਰਦਾਰੀ ਪ੍ਰਾਂਤਨ ਨਹੀਂ। ਇਹ ਨੰਬਰਦਾਰੀ ਬਾਬੇ ਮਸਤਾਨੇ ਕਿਆਂ ਚੋਂਸਿਲਵਰੇ ਰੂਪ ਵਿੱਚ ਮਿਲੀ ਸੀ ਇਥੇ ਹੀ ਪੱਕੇ ਪੈਰੀਂ ਜੰਮ ਗਈ।
ਇਕ ਵਾਰ ਭਗਵਾਨ ਸਿੰਘ ਨੰਬਰਦਾਰ ਸਮੇਂ ਕਿਸੇ ਕਾਰਨ ਕਰਕੇ ਫਸਲਾਂ ਮਾਰੀਆਂ ਗਈਆਂ ਸਨ । ਮਾਵਲਾ ਉਗਰਾਹੀ ਹੋ ਨਹੀਂ ਸਕੀ ਸੀ। ਸਰਕਾਰੀ ਅਧਿਕਾਰੀ ਪਿੰਡ ਆਏ ਪਿੰਡ ਦੇ ਲੋਕਾਂ ਨੂੰ ਰੋਹਬ-ਦੇਣ ਲੱਗੇ। ਉਸ ਟਾਇਮ ਸ. ਭਗਵਾਨ ਸਿੰਘ ਨੰਬਰਦਾਰ ਅਤੇ ਹੋਰ ਨੰਬਰਦਾਰਾਂ ਨੇ ਆਪਣੇ ਕੋਲੋਂ ਮਾਵਲਾ ਤਾਰ ਦਿੱਤਾ ਸੀ । ਪਿੰਡ ਦੇ ਲੋਕਾਂ ਨੂੰ ਭੋਰਾ ਵੀ ਆਂਚ ਨਹੀਂ ਆਉਣ ਦਿੱਤੀ ਸੀ।
ਪੱਤੀ ਮੇਹਰਾ ਦੀ ਨੰਬਰਦਾਰੀ ਪਹਿਲਾਂ ਬਾਬੇ ਸੰਗਤ ਸਿੰਘ ਦੇ ਠੁਲੇ ਕੋਲ ਸੀ। ਬਾਬਾ ਸੰਗਤ ਸਿੰਘ ਨੇ ਇਹ ਨੰਬਰਦਾਰੀ ਸਿਲਵਰੇ ਰੂਪ ਵਿੱਚ ਬਾਬਾ ਝਗੜ ਸਿੰਘ ਨੂੰ ਦੇ ਦਿੱਤੀ । ਇਸ ਤੋਂ ਬਾਅਦ ਨੰਬਰਦਾਰੀ ਦੀ ਦਸਤਾਰ ਪਹਾੜਾ ਸਿੰਘ ਨੂੰ ਬਨਾਈ ਗਈ। ਪਹਾੜਾ ਸਿਘ ਤੋਂ ਬਾਅਦ ਨਰੈਣ ਸਿੰਘ ਨੰਬਰਦਾਰ ਬਣੇ। ਅੱਜ ਸ. ਬਲਵੀਰ ਸਿੰਘ ਨੰਬਰਦਾਰ ਹਨ। ਇਸ ਪੱਤੀ ਵਿੱਚ ਗੈਰਮੁਮਕਿਨ ਰਕਬਾ ਜ਼ਿਆਦਾ ਹੈ । ਇਸ ਪੱਤੀ ਦਾ ਮਾਵਲਾ ਵੀ ਘੱਟ ਹੈ ਸ. ਬਲਵੀਰ ਸਿੰਘ ਤਕਰੀਬਨ 1700 ਏਕੜ ਦਾ ਮਾਵਲਾ ਉਗਰਾਉਂਦੇ ਹਨ।
ਪੱਤੀ ਰਾਇਆਂ ਵਿੱਚ ਸ. ਅਤਰ ਸਿੰਘ ਨੰਬਰਦਾਰ ਹੋਏ ਹਨ। ਇਹਨਾਂ ਦੀ ਮੌਤ ਤੋਂ ਬਾਅਦ ਸ. ਕੇਹਰ ਸਿੰਘ ਨੰਬਰਦਾਰ ਬਣੇ। ਕੇਹਰ ਸਿੰਘ ਦੀ ਮੌਤ ਤੋਂ ਬਾਅਦ ਇਹ ਨੰਬਰਦਾਰੀ ਸਿਲਵਰ ਰੂਪ ਵਿੱਚ ਦੌਲਤ ਰਾਮ ਨੇ ਕੀਤੀ। ਇਸ ਤੋਂ ਬਾਅਦ 10 ਸਾਲ ਚੰਦ ਸਿੰਘ ਨੇ ਸਿਲਵਰ ਰੂਪ ਵਿੱਚ ਨੰਬਰਦਾਰ ਰਹੇ। ਕਿਉਂਕਿ ਇਸ ਸਮੇਂ ਜੰਗ ਸਿੰਘ ਦੀ ਉਮਰ ਨਾਬਾਲਗ ਸੀ, ਇਸ ਲਈ ਚੰਦ ਸਿੰਘ ਨੇ 10 ਸਾਲ ਨੰਬਰਦਾਰੀ ਕੀਤੀ। ਅਸਲੀ ਨੰਬਰਦਾਰ ਜੰਗ ਸਿੰਘ ਬਣੇ ਅਜੇ ਵੀ ਨੰਬਰਦਾਰ ਹਨ।
ਪੱਤੀ ਰੂਪਾ ਵਿੱਚ ਨੰਬਰਦਾਰ ਬਾਬਾ ਲੀਕਲ ਸਿੰਘ ਸਨ। ਇਸ ਤੋਂ ਬਾਅਦ ਕਪੂਰ ਸਿੰਘ, ਕਪੂਰ ਸਿੰਘ ਤੋਂ ਬਾਅਦ ਮੇਹਰ ਸਿੰਘ ਨੰਬਰਦਾਰ ਬਣੇ। ਇਨ੍ਹਾਂ ਤੋਂ ਬਾਅਦ ਮਲਕੀਤ ਸਿੰਘ ਨੂੰ ਨੰਬਰਦਾਰੀ ਦੀ ਦਸਤਾਰ ਪ੍ਰਾਪਤ ਹੋਈ। ਇਨ੍ਹਾਂ ਦੀ ਮੌਤ ਤੋਂ ਬਾਅਦ ਸ. ਬਲਵੀਰ ਸਿੰਘ ਨੰਬਰਦਾਰ ਬਣੇ।
ਇਸ ਤੋਂ ਬਾਅਦ ਇਹ ਨੰਬਰਦਾਰੀ ਸ ਕਹਰ ਸਿੰਘ ਨੂੰ ਸਿਲਵਰੇ ਰੂਪ ਵਿੱਚ ਪ੍ਰਾਪ ਹੋਈ, ਇਸ ਤੋਂ ਅੱਗੇ ਕੁਝ ਸਮਾਂ ਨਛੱਤਰ ਸਿੰਘ ਨੰਬਰਦਾਰ ਰਹੇ।
ਇਸ ਤੋਂ ਅਗਲੀ ਨੰਬਰਦਾਰੀ ਕਚੈਹਿਰੀ ਹੁਕਮ ਅਨੁਸਾਰ ਸ. ਸਾਧੂ ਸਿੰਘ ਨੂੰ ਪ੍ਰਾਪਤ ਹੋਈ, ਉਨ੍ਹਾਂ ਦੀ ਮੌਤ ਤੋਂ ਬਾਅਦ ਸ. ਜਗਿੰਦਰ ਸਿੰਘ ਅੱਜ ਵੀ ਨੰਬਰਦਾਰ ਚਲੇ ਆ ਰਹੇ ਹਨ। ਇਹ 1200 ਏਕੜ ਵਾਹੀ ਯੋਗ ਜ਼ਮੀਨ ਦਾ ਮਾਵਲਾ ਉਗਰਾਉਂਦੇ ਹਨ।
ਪੱਤੀ ਰਜਾਦਾ ਇਹ ਬਾਬੇ ਰੂਪੇ ਦੇ ਪੁੱਤਰਾਂ ਦੀ ਪੱਤੀ ਹੈ। ਇਸ ਪੱਤੀ ਦਾ ਵੱਡਾ ਬਜ਼ੁਰਗ ਬਾਬਾ ਨੋਧ ਸਿੰਘ ਹੋਇਆ। ਇਨ੍ਹਾਂ ਤੋਂ ਬਾਅਦ ਬਾਬਾ ਪ੍ਰੇਮ ਸਿੰਘ ਨੰਬਰਦਾਰ ਬਣੇ। ਪ੍ਰੇਮ ਸਿੰਘ ਦੀ ਮੌਤ ਤੋਂ ਬਾਅਦ ਭਾਗ ਸਿੰਘ ਨੇ ਨੰਬਰਦਾਰੀ ਦੀ ਦਸਤਾਰ ਸਜਾਈ । ਇਨ੍ਹਾਂ ਤੋਂ ਅਗਲੇ ਨੰਬਰਦਾਰ ਸ. ਨੈਬ ਸਿੰਘ ਹੋਏ ਹਨ। ਸ. ਨੈਬ ਸਿੰਘ ਤੋਂ ਬਾਅਦ ਸ. ਬੂਟਾ ਸਿੰਘ ਅੱਜ ਪਿੰਡ ਰੋਡੇ ਪੱਤੀ ਰਜਾਦਾ ਦੇ ਨੌਜਵਾਨ ਨੰਬਰਦਾਰ ਹਨ।
ਤਕਰੀਬਨ 1982 ਵਿੱਚ ਨੰਬਰਦਾਰੀ ਵਿੱਚ ਸਰਕਾਰ ਵੱਲੋਂ ਰਿਜ਼ਰਵੇਸ਼ਨ ਲਾਗੂ ਕੀਤੀ ਗਈ। ਇਸ ਰਿਜ਼ਰਵੇਸ਼ਨ ਕੋਟੇ ਵਿੱਚ ਪਿੰਡ ਰੋਡੇ ਵਿੱਚ ਸ. ਜੱਗਾ ਸਿੰਘ ਨੰਬਰਦਾਰ ਬਣੇ।
ਰਾਜਸੀ ਬਲੀਦਾਨ ਵਿੱਚ (ਰੋਡੇ)
ਭਾਰਤ ਵਰਸ਼ ਨੂੰ ਅੰਗਰੇਜ਼ਾਂ ਦੀ ਗੁਲਾਮੀ ਤੋਂ ਆਜ਼ਾਦ ਕਰਵਾਉਣ ਲਈ ਦੇਸ਼ ਦੇ ਜਿਥੇ ਹਜ਼ਾਰਾਂ ਦੇਸ਼ ਭਗਤਾਂ ਨੇ ਜਬਰ ਤੇ ਜੁਲਮ ਨੂੰ ਸਹਿਣਸ਼ੀਲਤਾ ਨਾਲ ਸਹਫ਼ਰਦਿਆਂ ਹੋਇਆਂ ਆਪਣੀਆਂ ਜਿੰਦਾਂ ਦੀਆਂ ਅਹੂਤੀਆਂ ਦਿੱਤੀਆਂ। ਹਜਾਰਾਂ ਦੀ ਗਿਣਤੀ ਵਿੱਚ ਸ਼ਹੀਦੀਆਂ ਪਾਈਆਂ ਹਨ। ਸਿੱਖਾ ਸਭ ਤੋਂ ਵੱਧ ਦੁੱਖ ਕਸ਼ਟ ਸਹਾਰੇ ਸਨ, ਘਰ ਘਾਟ ਤਿਆਗ ਕੇ ਆਪਣੇ ਨਿਸ਼ਚੇ ਤੋਂ ਮੁੱਖ ਨਹੀਂ ਮੋੜਿਆ, ਰਾਜਸੀ ਮਨੋਰਥ ਲਈ ਆਪਾ ਵਾਰਿਆ ਭਾਰਤ ਨੂੰ ਗੁਲਾਮੀ ਦੇ ਜੂਲੇ ਥੱਲਿਉਂ ਕੱਢਿਆ । ਇਹਨਾਂ ਵਿਚੋਂ ਉਦੋਂ ਫਿਰੋਜ਼ਪੁਰ ਜ਼ਿਲ੍ਹੇ ਵਿੱਚ 4 ਸਿੰਘਾਂ ਨੂੰ ਫਾਸੀ ਮਿਲੀ। 41 ਸਿੰਘ ਸਨ ਜਿਨ੍ਹਾਂ ਉਮਰ ਭਰ ਜਲ ਕੱਟਣ ਦੀਆਂ ਸਜਾਵਾਂ ਹੋਈਆਂ। ਜਿਸ ਵਿੱਚ 11 ਸਿੰਘ ਫਿਰੋਜ਼ਪੁਰ ਦੇ ਸਨ । ਇਹਨਾ ਗਿਆਰਾਂ ਜ਼ਿਲ੍ਹਾ ਫਿਰੋਜ਼ਪੁਰ ਦੇ ਮਲਵਈ ਸਿੰਘ ਵਿੱਚ ਬਾਬਾ ਰੋਡਾ ਸਿੰਘ ਪੱਤੀ ਮੇਹਰਾ ਜਿਹਨਾਂ ਦਾ ਘਰ ਫੱਟਿਆਂ ਦੇ ਮੂਹਰੇ ਸੀ। ਇਹ ਬਾਬਾ ਰੋਡਾ ਪਿੰਡ ਰੋਡਿਆਂ ਦਾ ਜੰਮਪਲ ਸੀ, ਜਿਸ ਨੇ ਆਪਣੀ ਆਖਰੀ ਸਵਾਸਾਂ ਦੀ ਪੂੰਜੀ ਕਾਲੇ ਪਾਣੀ ਦੀ ਜੇਲ੍ਹ ਵਿੱਚ ਖਤਮ ਕੀਤੀ ਸੀ।
ਜਦ ਬਾਬਾ ਰੋਡਾ ਸਿੰਘ ਦੀਆਂ ਰਾਜਸੀ ਗਤੀਵਿਧੀਆਂ ਦੀ ਸੂਹ ਅੰਗਰੇਜ਼ ਗੌਰਮਿੰਟ ਨੂੰ ਮਿਲ ਗਈ ਤਾਂ, ਉਨ੍ਹਾਂ ਨੇ ਬਾਬਾ ਰੋਡਾ ਸਿੰਘ ਨੂੰ ਵਰੰਨਟਿਡ ਕਰ ਦਿੱਤਾ। ਵਰੰਟੀ ਹਾਲਤ ਇਹਨਾਂ ਆਪਣਾ ਪ੍ਰਚਾਰ ਜਾਰੀ ਰੱਖਿਆ । ਸਰਕਾਰੀ ਸੂਹੀਏ ਦਿਨ ਰਾਤ ਇਸ ਦੀ ਭਾਲ ਵਿੱਚ ਫਿਰ ਰਹੇ ਸਨ।
ਪਹਿਲਾਂ ਹੀ ਮਿਥੀ ਤਰੀਕ ਮੁਤਾਬਿਕ ਬਾਬਾ ਰੋਡਾ ਸਿੰਘ ਜਥੇਬੰਦੀ ਦੀ ਇੰਨਡੋਰ ਮੀਟਿੰਗ ਵਿੱਚ ਪਹੁੰਚਣ ਲਈ ਘੱਲ ਕਲਾਂ ਰੇਲਵੇ ਸਟੇਸ਼ਨ ‘ਤੇ ਪਹੁੰਚਿਆ। ਬਾਬਾ ਰੋਡਾ ਸਿੰਘ ਵਧੀਆ ਲਿਬਾਸ ਕੋਟ ਐਕਚਨ ਪਾਈ ਸਟੇਸ਼ਨ ਤੇ ਘੁੰਮ ਰਹੇ ਸਨ। ਐਕਚਨ ਦੀਆਂ ਦੋਹਾਂ ਜੇਬਾਂ ਵਿੱਚ ਆਪਣੀ ਸੁਰੱਖਿਆ ਲਈ ਰਿਵਾਲਵਰ ਪਾਏ ਹੋਏ ਸਨ। ਸਰਦੀ ਦੇ ਦਿਨ ਹੋਣ ਕਾਰਨ ਬਾਬਾ ਰੋਡਾ ਸਿੰਘ ਆਪਣੇ ਹੱਥਾਂ ਨੂੰ ਐਕਚਨ ਦੀਆਂ ਜੇਬਾਂ ਵਿੱਚ ਪਾਈ ਘੁੰਮ ਰਹੇ ਸਨ।
ਪਿੰਡ ਰੋਡੇ ਤੋਂ ਹੀ ਸੂਹੀਆ ਗੁਪਤ ਰੂਪ ਵਿੱਚ ਬਾਬਾ ਰੋਡਾ ਸਿੰਘ ਦਾ ਪਿੱਛਾ ਕਰ ਰਿਹਾ ਸੀ। ਉਸ ਸੂਹੀਏ ਦੀ ਇਤਲਾਹ ਨਾਲ ਬਾਬਾ ਰੋਡਾ ਸਿੰਘ ਸਿਵਲ ਕਪੜਿਆਂ ਵਿੱਚ ਆਈ ਫੋਰਸ ਨੇ ਦਬੋਚ ਲਿਆ। ਉਨ੍ਹਾਂ ਨੂੰ ਵੱਖ-ਵੱਖ ਤਸ਼ੱਦਦ ਕੇਂਦਰਾਂ ਵਿੱਚ ਰੱਖਿਆ ਗਿਆ। ਉਨ੍ਹਾਂ ਦੇ ਇਕੋ ਰਟਨ ਹੀ ਮੂੰਹੋਂ ਨਿਕਲਦਾ ਸੀ। ਤੁਸੀਂ ਅੰਗਰੇਜ਼ ਭਾਰਤ ਨੂੰ ਲੁੱਟਣ ਲਈ ਆਏ ਹੋ । ਅਸੀਂ ਭਾਰਤ ਨੂੰ ਲੁਟੇਰਿਆਂ ਤੋਂ ਬਚਾਉਣਾ ਹੈ। ਕਸੂਰਵਾਰ ਤੁਸੀਂ ਹੋ ਨਾ ਕਿ ਅਸੀਂ । ਆਖਰੀ ਇਹਨਾਂ ਨੂੰ ਉਮਰ ਕੈਦ ਦੀ ਸਜਾ ਦਾ ਫਤਵਾ ਲਾ ਕੇ ਕਾਲੇ ਪਾਣੀ ਭੇਜਿਆ ਗਿਆ । ਕਾਲੇ ਪਾਣੀ ‘ਚ ਹੀ ਬਾਬਾ ਰੋਡਾ ਸਿੰਘ ਨੇ ਸ਼ਹੀਦੀ ਪ੍ਰਾਪਤ ਕੀਤੀ।
ਗ਼ਦਰ ਲਹਿਰ ਦੇ ਸ਼ਹੀਦ ਬਾਬਾ ਰੋਡਾ ਸਿੰਘ ਦੀ ਬਰਸੀ
ਭਾਰਤ ਨੂੰ ਅੰਗਰੇਜ਼ ਦੀ ਗੁਲਾਮੀ ਵਿਚੋਂ ਕੱਢਣ ਲਈ ਕਈ ਲਹਿਰਾਂ ਚਲੀਆਂ ਅਤੇ ਕਈ ਵੇਰ ਹਕੂਮਤ ਵਿਰੁੱਧ ਹਥਿਆਰ ਬੰਦ ਬਗਾਵਤ ਕਰਨ ਦੇ ਸਾਧਨ ਹੋਏ। ਜੋ ਭਾਰਤ ਵਾਸੀ ਆਜ਼ਾਦ ਦੇਸ਼ਾਂ ਵਿੱਚ ਚਲੇ ਜਾਂਦੇ ਸਨ। ਆਜ਼ਾਦ ਦੇਸ਼ਾਂ ਦੇ ਵਸਨੀਕ ਇਨ੍ਹਾਂ ਨੂੰ ਧਿਰਕਾਰਾਂ ਪਾਉਂਦੇ ਸਨ, ਉਹ ਬੁਜ਼ਦਿਲੋ ਤੁਸੀਂ 7 ਸਮੁੰਦਰੋਂ ਪਾਰ 5000 ਮੀਲ ਤੋਂ ਆਏ ਮੁੱਠੀ ਭਰ ਅੰਗਰੇਜ਼ਾਂ ਦੀ ਗੁਲਾਮੀ ਤੋਂ ਨਿਕਲਣ ਦਾ ਯਤਨ ਨਹੀਂ ਕਰ ਸਕੇ।
ਪਹਿਲੀ ਲੜਾਈ ਆਰੰਭ ਹੋਣ ਸਮੇਂ ਬਾਹਰਲੇ ਦੇਸ਼ਾਂ ਵਿੱਚ ਗਏ ਭਾਰਤ ਵਾਸੀਆਂ ਨੇ ਖਿਆਲ ਕੀਤਾ ਕਿ ਅੰਗਰੇਜ਼ਾਂ ਨੂੰ ਦੇਸ਼ ਵਿਚੋਂ ਕੱਢਣ ਦਾ ਇਹ ਸੁਨਹਿਰੀ ਅਵਸਰ ਹੈ। ਅਮਰੀਕਾ, ਕੈਨੇਡਾ, ਚੀਨ, ਸ਼ੰਘਾਈ ਵਿੱਚ ਗਏ ਭਾਰਤੀਆਂ ਦਾ ਤਾਲਮੇਲ ਭਾਈ ਸੰਤੋਖ ਸਿੰਘ ਨਾਲ ਹੋਇਆ। ਇਹ ਸਾਰੇ ਭਾਰਤ ਵਿੱਚ ਆ ਗਏ। ਪਹਿਲਾਂ ਗਦਰ 1914 ਵਿੱਚ ਹੋਇਆ।
ਇਸ ਗਦਰ ਲਹਿਰ ਦਾ ਮਹਾਨ ਆਗੂ ਪਿੰਡ ਰੋਡੇ ਦਾ ਬਾਬਾ ਰੋਡਾ ਸਿੰਘ ਸਪੁੱਤਰ ਸਰਦਾਰ ਵਸਾਖਾ ਸਿੰਘ ਪੱਤੀ ਮੇਹਰਾ ਸੀ । ਜੋ ਸੰਘਾਈ ਤੋਂ ਗਦਰ ਪਾਰਟੀ ਨਾਲ ਰਲਿਆ ਸੀ । ਇਸ ਨੂੰ ਕਾਲੇ ਪਾਣੀ ‘ਚ ਉਮਰ ਕੈਦ ਦੀ ਸਜਾ ਹੋਈ ਸੀ। ਇਹ ਕਾਲੇ ਪਾਣੀ ਜੇਲ੍ਹ ਵਿੱਚ ਹੀ ਸ਼ਹੀਦ ਹੋ ਗਿਆ ਸੀ।
1969 ਨੂੰ ਇਸ ਮਹਾਨ ਦੇਸ਼ ਭਗਤ ਦੀ ਪਹਿਲੀ ਬਰਸੀ ਪੱਕੇ ਖੂਹ ਵਾਲੀ ਧਰਮਸ਼ਾਲਾ ਵਿੱਚ ਮਨਾਈ ਗਈ। ਸ਼ਹੀਦ ਬਾਬਾ ਰੋਡਾ ਸਿੰਘ ਦੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਉਪਰਾਲਾ ਰੋਡੇ ਪਿੰਡ ਦੇ ਨੌਜਵਾਨ ਅਤੇ ਅਗਾਂਹ ਵਧੂ ਖਿਆਲਾਂ ਦੇ ਬਜ਼ੁਰਗਾਂ ਰਲ ਕੇ ਕੀਤਾ ਸੀ। ਗਦਰ ਪਾਰਟੀ ਦੇ ਸਰਗਰਮ ਰਹ ਯੋਧੇ, ਸ. ਤੇਜਾ ਸਿੰਘ ਸਵਤੰਤਰ ਗੁਰਮੁੱਖ ਸਿੰਘ ਲਲਤੋਂ, ਸ਼ਹੀਦ ਆਜ਼ਮ ਭਗਤ ਸਿੰਘ ਦਾ ਭਾਣਜਾ ਪ੍ਰੋਫੈਸਰ ਮੋਹਨ ਸਿੰਘ ਇੱਕ ਦਿਨ ਪਹਿਲਾਂ ਹੀ ਪਹੁੰਚ ਗਏ ਸਨ। ਉਸ ਦਿਨ ਇਹਨਾਂ ਰਾਤ ਨੂੰ ਲੋਕਾਂ ਦੀਆਂ ਇਸ ਕਾਨਫਰੰਸਾਂ ਪ੍ਰਤੀ ਕੀ ਰਾਵਾਂ ਹਨ ਜਾਇਜਾ ਲਿਆ ਸੀ ਕਿ ਸਥਿਤੀ ਕਿਹੋ ਜਿਹੀ ਰਹੇਗੀ। ਲੰਗਰ ਦੇ ਪ੍ਰਬੰਧ ਬਾਰੇ ਜੋ ਵੀ ਗੱਲਬਾਤ ਹੋਈ । ਸੂਬਾ ਕਾਨਫਰੰਸ ਦੀ ਤਿਆਰੀ ਦੇਖ ਕੇ ਗਦਰੀ ਬਾਬਿਆਂ ਖੁਸ਼ੀ ਮਹਿਸੂਸ ਕੀਤੀ ਸੀ।
ਸਰਪੰਚ ਨਗਿੰਦਰ ਸਿੰਘ ਨੇ ਬਾਹਰਲੇ ਪਿੰਡਾਂ ਤੋਂ ਆਉਣ ਵਾਲੀ ਸੰਗਤ ਲਈ ਲੰਗਰ ਅਤੇ ਚਾਹ-ਪਾਣੀ ਦਾ ਬੰਦੋਬਸਤ ਕਰ ਦਿੱਤਾ ਸੀ।
ਦੂਰ-ਦੂਰ ਤੱਕ ਲਾਏ ਗਏ ਕਾਨਫਰੰਸ ਦੇ ਇਸ਼ਤਿਹਾਰੀ ਪ੍ਰਚਾਰ ਕਰਕੇ ਨੌ ਵਜੇ ਤੋਂ ਬਾਹਲੇ ਪਿੰਡਾਂ ਤੋਂ ਲੋਕ ਟਰਾਲੀਆਂ ਰਾਹੀਂ ਪਹੁੰਚਣੇ ਸ਼ੁਰੂ ਹੋ ਗਏ ਸਨ। ਗਿਆਰਾਂ ਵਜੇ ਨੂੰ ਇਸ ਦਿਹਾਤੀ ਕਾਨਫਰੰਸ ‘ਚ ਸੱਤ-ਅੱਠ ਸੌ ਲੋਕ ਬਾਹਰਲੇ ਪਿੰਡਾਂ ਦੇ ਪਹੁੰਚ ਗਏ ਸਨ।
ਇਸ ਕਾਨਫਰੰਸ ਕਿਉਂ ਕਰਨੀ ਪਈ ? ਇਹ ਗਦਰ ਕਿਥੋਂ ਸ਼ੁਰੂ ਹੋਇਆ? ਇਸ ਵਿੱਚ ਸੈਂਕੜੇ ਲੋਕ ਕਾਲੇਪਾਣੀ, ਮਾਡਲੇ ਜੇਲ ਬਰਮਾ ਵਿੱਚ ਬੰਦ ਕਰ ਦਿੱਤੇ । ਕਈਆਂ ਗਦਰੀਆਂ ਨੇ ਆਪਣੇ ਆਖਰੀ ਸਵਾਸ ਜਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਛੱਡੇ। ਬਾਬਾ ਗੁਰਮੁਖ ਸਿੰਘ ਲਲਤੋਂ ਅਤੇ ਤੇਜਾ ਸਿੰਘ ਸੁਤੰਤਰ ਨੇ ਬਾਬਾ ਰੋਡਾ ਸਿੰਘ ਦੇ ਜੀਵਨ ਦੀ ਝਲਕ ਬੋਲ ਕੇ ਤੇ ਗੌਰਵ ਮਈ ਵਿਰਸੇ ਉੱਤੇ ਚਾਨਣਾ ਪਾਇਆ।
ਬਾਬਾ ਰੋਡਾ ਸਿੰਘ ਅਤੇ ਰਾਮ ਸਿੰਘ ਮਹਾਰਾਜਾ ਰਣਜੀਤ ਸਿੰਘ ਦੀ ਸਿੱਖ ਫੌਜ ਵਿੱਚ ਰਹੇ ਸਨ। ਬਾਬਾ ਰੋਡਾ ਅਤੇ ਰਾਮ ਸਿੰਘ ਨੇ ਫੌਜ ਦੇ ਵਫਾਦਾਰ ਸਿਪਾਹੀ ਬਣਕੇ ਮੁਦਕੀ ਦੀ ਲੜਾਈ ਲੜੀ ਸੀ । ਬਾਬਾ ਰੋਡਾ ਸਿੰਘ ਅਤੇ ਰਾਮ ਸਿੰਘ ਨੇ ਇਕੱਠਿਆਂ ਨੇ ਹੀ ਮੁਦਕੀ ਦੀ ਲੜਾਈ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚੋਂ ਨਾਮ ਕਟਵਾ ਲਿਆ ਸੀ। ਇਹ ਸਾਰਾ ਕੁਝ ਫੌਜ ਵਿੱਚ ਗਦਾਰਾਂ ਦੀ ਘੁਸਪੈਠ ਹੋਣ ਕਰਕੇ ਕਰਨਾ ਪਿਆ। ਕਿਉਂਕਿ ਜੋ ਇਹ ਜਝਾਰੂ ਅੰਗਰੇਜ਼ਾਂ ਵਿਰੁੱਧ ਜਹਾਦ ਕਰਨਾ ਚਾਹੁੰਦੇ ਸੀ। ਫੌਜ ਰਾਹੀਂ ਉਹ ਮਿਸ਼ਨ ਪੂਰਾ ਨਹੀਂ ਹੋ ਰਿਹਾ ਸੀ।
ਬਾਬਾ ਰੋਡਾ ਸਿੰਘ ਪਿੰਡ ਰੋਡੇ ਆ ਗਿਆ ਅਤੇ ਰਾਮ ਸਿੰਘ ਆਵਦੇ ਪਿੰਡ ਚਲਾ ਗਿਆ। ਪਰ ਇਹਨਾਂ ਦੋਹਾਂ ਦੀ ਸੋਚ ਸਮਝ ਇੱਕ ਸੀ। ਰਾਮ ਸਿੰਘ ਹਰ ਦੂਜੇ ਤੀਜੇ ਦਿਨ ਇਥੇ ਬਾਬਾ ਰੋਡਾ ਸਿੰਘ ਕੋਲ ਆਉਂਦਾ ਸੀ । ਬਾਬਾ ਰੋਡਾ ਸਿੰਘ ਕੋਲ ‘ਅਜ਼ਾਦ ਸਟੇਟ’ ਦੀ ਵਾਂਗ ਡੋਰ ਸੰਭਾਲੀ ਸੀ। ਰੋਡਿਆਂ ਤੋਂ ਮੁਦਕੀ ਤੇ ਸਭਰਾਵਾਂ ਤੱਕ, ਰੋਡਿਆਂ ਤੋਂ ਹਿੰਮਤ ਪੂਰੇ ਤੱਕ, ਰੋਡਿਆਂ ਤੋਂ ਛੋਟੀ ਪੰਜਗਰਾਈਂ ਤੱਕ ਇਸ ਨੂੰ ਬਾਬਾ ਰੋਡਾ ਸਿੰਘ ਨੇ ਆਜ਼ਾਦ ਸਟੇਟ ਦਾ ਨਾਂ ਦਿੱਤਾ ਸੀ।
ਉਹ ਅੰਗਰੇਜ਼ ਰਾਜ ਦਾ ਸਮਾਂ ਜਿਸ ਸਮੇਂ ਨੂੰ ਕਈ ਬਜ਼ੁਰਗ ਇਸ ਤਰ੍ਹਾਂ ਦੱਸਦੇ ਹਨ ਕਿ ਉਸ ਸਮੇਂ ਸੂਰਜ ਛਿਪਦਾ ਨਹੀਂ ਸੀ ਉਸ ਸਮੇਂ ਬਾਬਾ ਰੋਡਾ ਸਿੰਘ ਵੀ ਆਜ਼ਾਦਾਂ ਵਾਂਗੂ ਰਿਹਾ ਸੀ।
ਬਾਬਾ ਰੋਡਾ ਸਿੰਘ ਦਾ ਗਦਰ ਪਾਰਟੀ ਵਿੱਚ ਮਹਾਨ ਯੋਗਦਾਨ ਹੋਣ ਕਰਕੇ ਉਸ ਸਮੇਂ ਇਹ ਰੋਡ ਪਿੰਡ ਗਦਰ ਦਾ ਇੱਕ ਧੁਰਾ ਬਣ ਗਿਆ ਸੀ, ਜੋ ਵੀ ਗਦਰ ਨਾਲ ਸੰਬੰਧਤ ਬਾਹਰੀ ਘਟਨਾਵਾਂ ਹੁੰਦੀਆਂ ਸਨ। ਉਨ੍ਹਾਂ ਦੀ ਸਾਰੀ ਰੂਪਰੇਖਾ ਰੋਡੇ ਤਿਆਰ ਹੁੰਦੀ ਸੀ। ਇਸ ‘ਆਜ਼ਾਦ ਸਟੇਟ ਵਿੱਚ ਜਿਨੇ ਵੀ ਗਦਰੀ ਸਨ, ਸਭ ਲਈ ਗੁਪਤ ਸੂਚਨਾ ਦਾ ਕੇਂਦਰ ਪਿੰਡ ਰੋਡ ਸੀ। ਜੇ ਆਜ਼ਾਦ ਸਟੇਟ ਤੋਂ ਬਾਹਰਲੇ ਗਦਰੀ ਸਨ। ਉਨ੍ਹਾਂ ਲਈ ਵੀ ਰੋਡੇ ਪਿੰਡ ‘ਪਨਾਹ ਦਾ ਕੇਂਦਰ’ ਸੀ।
ਜਦ ਇਨ੍ਹਾਂ ਅੰਗਰੇਜ਼ਾਂ ਨੇ ਕਿਸੇ ਕੱਟੜ ਗਦਰੀ ਨੂੰ ਗ੍ਰਿਫਤਾਰ ਕੀਤਾ ਉਸ ਨੂੰ ਤਸੀਹੇ ਟਾਰਚਰ ਭਾਰਤ ਵਿੱਚ ਕੀਤਾ ਗਿਆ, ਪਰ ਕੈਦ ਜਾਂ ਫਾਂਸੀ ਮਾਡਲੇ ਜੇਲ੍ਹ ਹੀ ਦਿੱਤੀ । ਇਸ ਦਾ ਕਾਰਣ ਇਹ ਸੀ ਕਿ ਜੇ ਇਨ੍ਹਾਂ ਨੂੰ ਭਾਰਤ ਦੀਆਂ ਜੇਲ੍ਹਾਂ ਵਿੱਚ ਰੱਖਿਆ ਗਿਆ ਤਾਂ ਪਬਲਿਕ ਇਨ੍ਹਾਂ ਨਾਲ ਤਾਲਮੇਲ ਕਰੂਗੀ। ਇਨ੍ਹਾਂ ਤੋਂ ਵਰਤਮਾਨ ਸਿੱਖਿਆ ਪ੍ਰਾਪਤ ਕਰਕੇ ਅਗਾਉਂ ਕਾਰਵਾਈ ਕਰੂਗੀ । ਇਹਨਾਂ ਗਦਰੀਆਂ ਦਾ ਭਾਰਤ ਦੇ ਲੋਕਾਂ ਨਾਲੋਂ ਨਾਤਾ ਤੋੜਨਾ ਲਈ ਇਨ੍ਹਾਂ ਨੂੰ ਬਾਹਰਲੀਆਂ ਜੇਲ੍ਹਾਂ ਵਿੱਚ ਬੰਦ ਕੀਤਾ ਗਿਆ ਅਤੇ ਮਨਮਰਜੀ ਦੀਆਂ ਸਜਾਵਾਂ ਅਤੇ ਜੇਲਾਂ ਵਿੱਚ ਤਸੀਹੇ ਦਿੱਤੇ ਗਏ।
ਬਾਬਾ ਰਾਮ ਸਿੰਘ ਜਿੰਨਾ ਨਾਮਧਾਰੀ ਪੰਥ ਚਲਾਇਆ । ਇਹ ਨਾਮਧਾਰੀ ਪੰਥ ਉਦੋਂ (ਗਦਰ ਪਾਰਟੀ ਤੇ ਬੈਨ ਸੀ, ਗਦਰੀਆਂ ਨੂੰ ਬਗਾਵਤੀ ਕਿਹਾ ਜਾਂਦਾ ਸੀ) ਪੂਰੀ ਸਰਗਰਮੀ ਨਾਲ ਹੋਂਦ ਵਿੱਚ ਆਇਆ। ਇਹ ਗਦਰ ਦਾ ਦੂਜਾ ਬਦਲਿਆ ਹੋਇਆ ਨਾਮ ਸੀ । ਇਸ ਗਦਰੀ ਪੰਥ ਨੇ ਬਾਬਾ ਰਾਮ ਸਿੰਘ ਜੀ ਦੀ ਕਮਾਂਡ ਹੇਠ ਅੰਗਰੇਜ਼ ਸਾਮਰਾਜ ਖਿਲਾਫ ਕੁਰਬਾਨੀਆਂ ਦੀ ਛੜੀ ਲਾ ਦਿੱਤੀ ਸੀ। ਇਸ ਨਾਮਧਾਰੀ ਪੰਥ ਦੀ ਦੇਸ਼ ਪ੍ਰਤੀ ਵਫਾਦਾਰੀ ਦੀ ਮਿਸਾਲ ਇਨ੍ਹਾਂ ਦੀਆਂ ਕੁਰਬਾਨੀਆਂ ਹਨ। ਇਨ੍ਹਾਂ ਦੇ ਬਦੇਸ਼ੀ ਸਾਮਰਾਜ ਪ੍ਰਤੀ ਨਫਰਤ ਦੀ ਵੀ ਇੱਕ ਵੱਖਰੀ ਮਿਸਾਲ ਹੈ। ਨਾਮਧਾਰੀਆਂ ਹਰ ਬਦੇਸ਼ੀ ਚੀਜ਼ ਦਾ ਬਾਈਕਾਟ ਕੀਤਾ । ਭਾਰਤ ਦੀ ਬਣੀ ਜਾਂ ਆਪਣੀਆਂ ਬਣੀਆਂ ਤਿਆਰ ਵਸਤੂਆਂ ਨੂੰ ਵਰਤਿਆ ਇਥੋਂ ਤੱਕ ਇਹਨਾਂ ਅੰਗਰੇਜ਼ਾਂ ਦੇ ਬਣੇ ਸਕੂਲਾਂ ਵਿੱਚ ਆਪਣੇ ਬੱਚਿਆਂ ਨੂੰ ਤਲੀਮ ਵੀ ਨਹੀਂ ਦਿਵਾਈ। ਇਸ ਬਾਈਕਾਟ ਵਾਲੀ ਮੱਧ ਨੇ ਇਸ ਪੰਥ ਨੂੰ ਅਗਾਂਹ ਦੀ ਬਜਾਏ ਪਿਛੇ ਵੱਲ ਨੂੰ ਵੀ ਧਕੇਲਿਆ । ਇਨ੍ਹਾਂ ਦੇ ਪੰਥ ਵਿੱਚ ਘੱਟ ਤਲੀਮਯਾਬਤਾ ਹੋਣ ਦਾ ਕਾਰਨ ਵੀ ਇਹੋ ਹੈ।
ਬਾਬਾ ਰੋਡਾ ਸਿੰਘ ਅਤੇ ਬਾਬਾ ਰਾਮ ਸਿੰਘ ਸਮਕਾਲੀ ਸਨ। ਗਦਰ ਪਾਰਟੀ ਵਿੱਚ ਸੱਜੀ ਖੱਬੀ ਬਾਂਹ ਬਣਕੇ ਨਿਤਰੇ ਸਨ। ਬਾਬਾ ਰਾਮ ਸਿੰਘ ਬੇਸ਼ੱਕ ਆਪਣੇ ਆਪ ਨੂੰ ਅੰਗਰੇਜ਼ ਗੁਪਤ ਚਰਾਂ ਤੋਂ ਬਚਾਉਣ ਲਈ ਸਾਧੂ ਰੂਪ ਵਿੱਚ ਹੋ ਗਏ ਸਨ, ਪਰ ਪਿੰਡ ਰੋਡੇ ਬਾਬਾ ਰੋਡਾ ਸਿੰਘ ਨਾਲ ਹਰ ਹਫਤੇ ਵਾਂਗੂ ਆ ਕੇ ਗਦਰ ਦੀ ਅਗਾਉਂ ਯੋਜਨਾ ਬਾਰੇ ਵਿਚਾਰ ਕਰਦੇ ਸਨ।
ਬਾਬਾ ਰੋਡਾ ਸਿੰਘ ਦਾ ਗਦਰ ਨਾਲ ਅਥਾਹ ਪਿਆਰ ਤੇ ਸ਼ਾਨਦਾਰ ਅਗਵਾਈ ਅਤੇ ਬਾਬਾ ਰਾਮ ਸਿੰਘ, ਬਾਬਾ ਰੋਡਾ ਸਿੰਘ ਦੀ ਸਮਕਾਲੀ ਸਰਗਰਮ ਕਰਕੇ ਇਸ ਨਗਰ ਨੂੰ ਸੂਬੇ ਦਾ ਖਿਤਾਬ ਪ੍ਰਾਪਤ ਹੋਇਆ।
ਕਾਨਫਰੰਸ ਪੰਜ ਵਜੇ ਖਤਮ ਹੋ ਗਈ। ਰਾਤ ਨੂੰ ਤੇਜਾ ਸਿੰਘ ਸੁਤੰਤਰ ਵਲੋਂ ਗਦਰ ਦਾ ਇਤਿਹਾਸ ਕੀ ਹੈ, ਗਦਰ ਕਿਵੇਂ ਕਦੋਂ ਪੈਦਾ ਹੋਇਆ ਇਸ ਵਿਸ਼ੇ ਤੇ ਸਕੂਲ ਲਾਇਆ ਸੀ।
ਗਦਰ ਦੇ ਇਤਿਹਾਸ ਵਿੱਚ ਇਸ ਭਾਰਤ ਮਾਤਾ ਦੇ ਸਪੂਤ ਦਾ ਨਾਂਅ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਹੈ। ਮਾਲਵੇ ਦੇ ਇਤਿਹਾਸ ਵਿੱਚ ਕੁਰਬਾਨੀ ਵਾਲੇ ਅਤੇ ਲੰਮੀਆਂ ਕੈਦਾਂ ਕੱਟਣ ਵਾਲੇ, ਸ਼ਹਾਦਤ ਦਾ ਜਾਮ ਪੀਣ ਵਾਲਿਆਂ ਦੀ ਲੜੀ ਵਿੱਚ ਰੋਸ਼ਨ ਮਿਨਾਰ ਹੈ। ਮੋਗੇ ਵਿੱਚ ਫਰੀਡਮ ਫਾਇਟਰਾਂ ਦੀ ਯਾਦ ਵਿੱਚ ਉਸਰੇ ਮੈਮੋਰੀਅਲ ਦੇ ਬਾਹਰਲੇ ਵੱਡੇ ਗੇਟ ਤੇ ਇਸ ਮਹਾਨ ਸਪੂਤ ਬਾਬਾ ਰੋਡਾ ਸਿੰਘ ਦਾ ਨਾਂਅ ਉਕਰਿਆ ਹੋਇਆ ਹੈ। ਪਰ ਰੋਡ ਪਿੰਡ ਵਿੱਚ ਇਸ ਮਹਾਨ ਗਦਰੀ ਬਾਬੇ ਦੀ ਯਾਦ ਵਿੱਚ ਕੋਈ ਯਾਦਗਾਰ ਨਹੀਂ ਉਸਰ ਸਕੀ।
ਪਿੰਡ ਰੋਡੇ ਵਿਖੇ ਬਰਾੜਾਂ ਦਾ ਇਤਿਹਾਸਕ ਇਕੱਠ
– 1922 ਵਿੱਚ ਸਕੂਲ ਜੀ.ਟੀ.ਬੀ. ਗੜ ਰੋਡੇ ਵਿਖੇ ਬੈਰਾੜਾਂ ਦੇ 70 ਪਿੰਡਾਂ. ‘ਦਾ ਇੱਕ ਇਤਿਹਾਸਕ ਇਕੱਠ ਹੋਇਆ ਸੀ। ਇਸ ਇਕੱਠ ਵਿੱਚ 800 ਦੇ ਕਰੀਬ ਬੈਰਾੜ ਮੋਹਤਵਾਰ ਸਫੈਦ ਪੋਸ਼, ਨੰਬਰਦਾਰ ਅਤੇ ਹੋਰ ਪਤਵੰਤੇ ਆਏ ਸਨ। ਇਹ ਇਕੱਠ ਕਪਤਾਨ ਭਗਵਾਨ ਸਿੰਘ, ਬੁੱਧ ਸਿੰਘ ਵਾਲਾ ਦੀ ਪ੍ਰਧਾਨਗੀ ਹੇਠ ਹੋਇਆ ਸੀ। ਇਸ ਇਕੱਠ ਵਿੱਚ ਪਿੰਡ ਰੋਡੇ ਦੇ ਤੇਂਤੀ ਪਤਵੰਤਿਆਂ ਹਿੱਸਾ ਲਿਆ ਸੀ। ਇਹ ਇਕੱਠ ਨਿੱਜੀ ਸੁਆਰਥਾਂ ਨੂੰ ਲਾਂਭੇ ਰੱਖ ਕੇ ਬੈਰਾੜ ਭਾਈਚਾਰੇ ਦੀ ਬੇਹਤਰੀ ਲਈ ਕੀਤਾ ਗਿਆ।
ਇਸ ਇਕੱਠ ਵਿੱਚ ਇਕ ਅਹਿਮ ਮਤਾ ਪਾਇਆ ਗਿਆ ਸੀ, ਜਿਸ ਵਿੱਚ ਪੂਰੇ ਜ਼ੋਰ ਨਾਲ ਆਖਿਆ ਗਿਆ ਸੀ ਅਤੇ ਪੂਰਨ ਰੂਪ ਵਿੱਚ ਅਮਲ ਕਰਨ ਲਈ ਕਿਹਾ ਗਿਆ ਸੀ । ਅੱਜ ਤੋਂ ਬਾਅਦ ਕੋਈ ਬੈਰਾੜ ਸੰਧੂਅ ਦੇ ਆਪਣੀ ਲੜਕੀ ਨਹੀਂ ਵਿਆਹੁਗਾ। ਨਾ ਹੀ ਅੱਜ ਤੋਂ ਬਾਅਦ ਸੰਧੂਆਂ ਦਾ ਰਿਸ਼ਤਾ ਲਉਗਾ।
ਕਿਉਂਕਿ ਇਸ ਇਕੱਠ ਤੋਂ ਕੁਝ ਮਹੀਨੇ ਪਹਿਲਾਂ ਇੱਕ ਸੰਧੂ ਪਰਿਵਾਰ ਨੇ ਬੈਰਾੜਾਂ ਦੀ ਕੁੜੀ ਵਿਆਹ ਕੇ ਉਸ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਸੀ। ਉਸ ਦਾ ਕਸੂਰ ਸੀ ਕਿ ਉਹ ਲੜਕੀ ਸਿੱਖ ਪਰਿਵਾਰ ਵਿੱਚ ਜੰਮੀ ਪਲੀ ਸਿੱਖ ਪ੍ਰੰਪਰਾਵਾਂ ਵਿੱਚ ਪ੍ਰਪੱਕ ਸੀ, ਉਹ ਕਿਸੇ ਮੜੀ ਮਸਾਣੀਂ ਨੂੰ ਨਹੀਂ ਪੂਜਦੀ मी।
ਸੰਧੂ ਪਰਿਵਾਰ ਉਸ ਲੜਕੀ ਤੋਂ ਆਪਣੀ ਰੀਤ ਅਨੁਸਾਰ ਪੂਜਾ ਕਰਵਾਉਣੀ ਚਾਹੁੰਦਾ ਸੀ । ਉਸ ਲੜਕੀ ਨੇ ਇਨ੍ਹਾਂ ਦੀਆਂ ਰੀਤਾਂ ‘ਤੋਂ ਇਨਕਾਰ ਕੀਤਾ ਤਾਂ ਉਸ ਨੂੰ ਕਤਲ ਕਰ ਦਿੱਤਾ ਗਿਆ।
ਇਸ ਇਕੱਠ ਅਤੇ ਭਾਈਚਾਰਕ ਪਿਆਰ ਨੇ ਦੁੱਖਾਂ ਸੁੱਖਾਂ ਵਿੱਚ ਸ਼ਰੀਕੇਦਾਰੀ ਨੂੰ ਇਕੱਠੇ ਹੋਣ ਦੀ ਪ੍ਰੇਰਨਾ ਦਿੱਤੀ ਆਪਣੀ ਹੈਸੀਅਤ ਇੱਕ ਅਟੁੱਟ ਰਿਸ਼ਤਾ ਹੁੰਦਾ ਹੈ। ਜੇ ਹੈਸੀਅਤ ਦੇ ਬਰਾਬਰ ਹੀ ਚੱਲਿਆ ਜਾਵੇ।
ਹਰ ਅਬਲਾ ਸਾਡੀ ਉੱਚੀ ਹੈਸੀਅਤ ਦੀ ਚੋਣ ਕਰਕੇ ਕਤਲ ਹੋਈ ਹੈ । ਚਾਹੇ ਉਹ ਪਾਤਨ ਸੀ ਜਾਂ ਵਰਤਮਾਨ । ਅੱਜ ਅਸੀਂ ਪੁਰਾਤਨ ਇਕੱਠਾਂ ਨੂੰ ਭੁੱਲ ਗਏ ਯਾਨੀ ਇਤਿਹਾਸ ਭੁਲਗਏ, ਜੋ ਲੋਕ ਆਪਣੇ ਵਿਰਸੇ ਇਤਿਹਾਸ ਭੁਲ ਜਾਂਦੇ ਹਨ, ਉਨਾਂ ਤੇ ਜ਼ਹਿਨੀਅਤ ਦੇ ਤੋਂਦੇ ਡਿਗਦੇ ਹਨ।
ਬਜੁਰਗਾਂ ਦਾ ਇਤਿਹਾਸ ਸਾਡੇ ਲਈ ਰੋਸ਼ਨ ਮਿਨਾਰਾ ਹੈ। ਸਾਡੇ ਲਈ ਸਰਚ ਲਾਇਟ ਹੈ। ਬਜ਼ੁਰਗਾਂ ਨੇ ਇੱਕ ਧੀ ਦੀ ਖਾਤਰ ਸੱਤਰ ਪਿੰਡਾਂ ਦੇ ਲੋਕ ਇਕੱਠੇ ਕਰ ਲਏ ਸਨ । ਪਰ ਅੱਜ 70 ਧੀਆਂ ਰੋਜ਼ਾਨਾਂ ਕਤਲ ਹੁੰਦੀਆਂ ਹਨ। ਸੱਤ ਪਿੰਡਾਂ ਦੇ ਲੋਕ ਇਕੱਠੇ ਹੋ ਕੇ ਦੁੱਖ ਸਾਂਝਾ ਨਹੀਂ ਕਰਦੇ। ਸ਼ਾਇਦ ਅਮ੍ਰਿਤਾ ਪ੍ਰੀਤਮ ਦੀਆਂ ਲਿਖੀਆਂ ਲਾਇਨਾਂ, ਪੁਰਾਤਨ ਨੂੰ ਟੁੰਬਦੀਆਂ ਤੇ ਨਾਲ ਹੀ ਵਰਤਮਾਨ ਨੂੰ ਵੀ ਟੁੰਬਦੀਆਂ ਹਨ।
ਨਨਕਾਣਾ ਸਾਹਿਬ ਦੇ ਸਾਕੇ ਵਿੱਚ ਰੋਡਿਆਂ ਦੀ ਗ੍ਰਿਫਤਾਰੀ
ਨਨਕਾਣਾ ਸਾਹਿਬ ਦਾ ਸਾਕਾ ਮਿਸਟਰ ਕਿੰਗ ਕਮਿਸ਼ਨਰ ਲਾਹੋਰ ਅਤੇ ਮਹੰਤ ਨਰਾਇਣਨ ਦਾਸ ਵਲੋਂ ਸਾਂਝਾ ਸਾਕਾ ਸੀ। ਅਕਾਲੀ ਲਹਿਰ ਨੂੰ ਦਬਾਉਣ ਲਈ ਮਿਸਟਰ ਕਿੰਗ ਕਮਿਸ਼ਨ ਨੇ ਮਹੰਤ ਨੂੰ ਪੂਰੀ ਸ਼ਹਿ ਦਿੱਤੀ ਹੋਈ ਸੀ। ਮਹੰਤ ਵਲੋਂ ਜਾਇਜ਼ ਨਜਾਇਜ਼ ਅਸਲਾ ਗੁਰਦੁਆਰੇ ਅੰਦਰ ਜਮ੍ਹਾ ਕੀਤਾ ਹੋਇਆ ਸੀ। ਦਰਵਾਜਿਆਂ ਦੇ ਅੰਦਰ ਮੋਰਚਾ ਬੰਦੀ ਕੀਤੀ ਹੋਈ ਸੀ। ਮਹੰਤ ਵਲੋਂ ਸਰਕਾਰੀ ਸ਼ਹਿ ਤੇ ਇਹ ਚੈਲਿੰਜ ਸੀ ਇਥੇ ਆਇਆ ਕੋਈ ਵੀ ਜੱਥਾ ਵਾਪਸ ਨਹੀਂ ਜਾਉਗਾ।
ਮਿਤੀ 25 ਮਾਰਚ 1922 ਨੂੰ ਇਕ ਜੱਥਾ ਜ਼ਿਲ੍ਹਾ ਫਿਰੋਜਪੁਰ ਵਲੋਂ ਅੰਮ੍ਰਿਤਸਰ ਨੂੰ ਰਿਵਾਨਾ ਹੋਇਆ, ਇਸ ਜਥੇ ਵਿੱਚ ਸੰਤ ਕ੍ਰਿਪਾਲ ਸਿੰਘ, ਬਾਬਾ ਜਗਿੰਦਰ ਸਿੰਘ, ਬਾਬਾ ਭਗਵਾਨ ਸਿੰਘ, ਭਾਈ ਬਲਵੰਤ ਸਿੰਘ, ਭਾਈ ਮਾਨ ਸਿੰਘ ਰਾਗੀ ਭਾਨ ਸਿੰਘ ਅਤੇ ਹੋਰਾਂ ਪਿੰਡਾਂ ਤੋਂ ਆਏ ਜਥੇਦਾਰਾਂ ਸਣੇ 25 ਸਿੰਘ ਸਨ ਸ਼ਾਮ ਨੂੰ ਜੱਥਾ ਅੰਮ੍ਰਿਤਸਰ ਪਹੁੰਚ ਗਿਆ। ਰਾਤ ਨੂੰ ਰਹਿਣ ਦਾ ਪ੍ਰਬੰਧ ਇਥੇ मी।
ਸੂਬਾ 9 ਵਜੇ ਸਰੋਵਰ ਵਿੱਚ ਇਸ਼ਨਾਨ ਕਰਕੇ ਦਰਬਾਰ ਸਾਹਿਬ ਮੱਥਾ ਟੇਕਿਆ। ਨਨਕਾਣਾ ਸਾਹਿਬ ਨੂੰ ਜਾਣ ਵਾਲਿਆਂ ਜੱਥਿਆਂ ਨੂੰ ਅਕਾਲ ਤਖਤ ਤੋਂ ਅਰਦਾਸ ਕਰਕੇ ਤੋਰਿਆ ਗਿਆ। ਜਦ ਜੱਥਾ ਨਨਕਾਣਾ ਸਾਹਿਬ ਪਹੁੰਚਿਆ ਤਾਂ ਸਾਰੇ ਜਥੇ ਨੇ ਗੁਰੂ ਸਾਹਿਬ ਦੇ ਜਨਮ ਅਸਥਾਨ ਦੀ ਮਿੱਟੀ ਚੁੱਕ ਮਸਤਕ ਨੂੰ ਲਾਈ। ਸਾਰਾ ਜੱਥਾ ਕੀਰਤਨੀ ਰੂਪ ਵਿੱਚ ਸ਼ਬਦ ਗਾਉਂਦਾ ਅੱਗ ਵੱਧ ਰਿਹਾ ਸੀ। ਕੁਝ ਨੌਜਵਾਨ ਗਰਮ ਨਾਹਰੇ ਵੀ ਲਾ ਰਹੇ ਸਨ। ਗੁਰੂ ਘਰ ਨੂੰ ਆਜ਼ਾਦ ਕਰਵਾਂਗੇ, ਅਸੀਂ ਜਿਉਂਦੇ ਘਰ ਨਹੀਂ ਜਾਵਾਂਗੇ। ਜਦ ਜੱਥਾ ਡਿਉਡੀ ਕੋਲ ਪਹੁੰਚਿਆ ਤਾਂ ਅੰਦਰੋਂ ਗੋਲੀਆਂ ਦੀ ਬਛਾੜ ਹੋਈ, ਨਾਲ ਹੀ ਗੰਡਾਸਿਆਂ-ਛਵੀਆਂ ਦੇ ਵਾਰ ਹੋਏ। ਹਫੜਾ ਦਫੜੀ ਮੱਚ ਗਈ ਸਾਰਾ ਜੱਥਾ ਖਿਲਰ ਪੁੱਲਰ ਗਿਆ। ਇਸ 25 ਸਿੰਘਾਂ ਦੇ ਜਥੇ ਵਿੱਚ ਭਾਈ ਮਾਨ ਸਿੰਘ ਰੇਡੇ ਸ਼ਹੀਦ ਹੋ ਗਿਆ।
ਲਾਠੀਆਂ ਛਵੀਆਂ ਨਾਲ ਕਈ ਸਿੰਘ ਫੱਟੜ ਹੋ ਗਏ ਪਹਿਲਾਂ ਹੀ ਬਣੀ ਪਲੈਨਿੰਗ ਅਨੁਸਾਰ ਖਿਲਰੇ ਸਿੰਘ ਇੱਕ ਥਾਂ ਇਕੱਤਰ ਹੋ ਗਏ । ਹਾਬੜੀ ਪੁਲਿਸ ਨੇ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ ਅਤੇ ਨਨਕਾਣਾ ਸਾਹਿਬ ਤੋਂ 40 ਕਿਲੋਮੀਟਰ ਦੂਰ ਲਜਾ ਕੇ ਛੱਡ ਦਿੱਤਾ।
ਦੂਜੀ ਵਾਰ ਫਿਰ ਅਗਸਤ ਵਿੱਚ ਫਿਰ ਇੱਕ ਜੱਥਾ ਨਨਕਾਣੇ ਵੱਲ ਨੂੰ ਤੁਰਿਆ । ਉਸ ਜ਼ਮਾਨੇ ਦੇ ਸਿਦਕੀ ਸਿੰਘਾਂ ਇੱਕ ਵਾਰ ਫਿਰ ਕੱਫਨਾਂ ਨੂੰ ਸਿਰ ‘ਤੇ ਬੰਨ੍ਹਿਆ। ਇਸ ਜਥੇ ਵਿੱਚ ਭਗਵਾਨ ਸਿੰਘ, ਜਗਿੰਦਰ ਸਿੰਘ, ਭਾਨ ਸਿੰਘ, ਬਲਵੰਤ ਸਿੰਘ, ਕ੍ਰਿਪਾਲ ਸਿੰਘ ਹੋਰ ਪਿੰਡਾਂ ਦੇ ਸਿੰਘ ਵੀ ਸਨ। ਇਹ ਜੱਥਾ ਮਾਣੂਕਿਆਂ ਦੇ ਜਥੇਦਾਰ ਦੀ ਅਗਵਾਈ ਵਿੱਚ ਤੁਰਿਆ । ਸ੍ਰੋਮਣੀ ਕਮੇਟੀ ਅਤੇ ਅਕਾਲੀ ਦਲ ਦੀਆਂ ਹਦਾਇਤਾਂ ਮੁਤਾਬਿਕ ਰਾਤ ਅੰਤਸਰ ਕੱਟੀ ਸੂਬਾ ਜੱਥਾ, ਨਨਕਾਣਾ ਸਾਹਿਬ ਨੂੰ ਰਵਾਨਾ ਹੋ ਗਿਆ।
ਅੱਗੇ ਹੋਣੀ ਜਬਾੜੇ ਖਿਲਾਰੀ ਖੜ੍ਹੀ ਸੀ ਫੇਰ ਵੀ ਜਥੇ ਦੇ ਸਿੰਘਾਂ ਵਿੱਚ ਅਬਾਹ ਜੋਸ਼ ਸੀ। ਥਾਂ-ਥਾਂ ਤੋਂ ਹੋਰ ਜਥੇ ਸੰਗ ਰਲ ਰਹੇ ਸਨ। ਨਨਕਾਣਾ ਸਾਹਿਬ ਵਿੱਚ ਹੋਏ ਘਾਣ ਦੀਆਂ ਖਬਰਾਂ ਨੇ ਸਿੰਘ ਦੇ ਹੌਸਲਿਆਂ ਨੂੰ ਹੋਰ ਬੁਲੰਦ ਕਰ ਦਿੱਤਾ।
ਜਦ ਇਹ ਜੱਥਾ ਨਨਕਾਣਾ ਸਾਹਿਬ ਪਹੁੰਚਿਆ ਤਾਂ ਉਥੇ ਸਾੜੇ ਹੋਏ ਸਿੰਘਾਂ ਦੀਆਂ ਲਾਸ਼ਾਂ ਹਜੇ ਵੀ ਅੱਧ ਸੜੀਆਂ ਪਈਆਂ ਹੋਈਆਂ ਸਨ । ਬੇਸ਼ੱਕ ਅੰਗਰੇਜ਼ ਸਰਕਾਰ ਨੇ ਸਮਝੌਤੇ ਅਧੀਨ ਹੋ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਚਿੱਟੀ ਝੰਡੀ ਦੇ ਦਿੱਤੀ ਸੀ ਕਿ ਸਾਰਿਆਂ ਗੁਰਦੁਆਰਿਆਂ ਦੀ ਸਾਂਭ ਸੰਭਾਲ ਕਮੇਟੀ ਕਰੇਗੀ। ਇਸ ਜਥੇ ਨੂੰ ਇਸ ਐਲਾਨ ਬਾਰੇ ਨਨਕਾਣਾ ਸਾਹਿਬ ਜਾ ਕੇ ਪਤ ਲੱਗਾ ਸੀ।
ਇਹ ਸਾਰਾ ਜੱਥਾ ਗੁਰਦੁਆਰਾ ਸਾਹਿਬ ਦੀ ਪਿਛਲੀ ਬਾਰੀ ਵੱਲ ਜਾ ਰਿਹਾ ਸੀ, ਅਚਾਨਕ ਇਨ੍ਹਾਂ ਦੀ ਨਿਗਾ ਸੰਤ ਦਿਆਲ ਦਾਸ ਤੇ ਪਈ ਜੋ ਦੀਨਾ ਸਾਹਿਬ ਗੁਰਦੁਆਰੇ ਤੇ ਸਰਕਾਰੀ ਸ਼ਹਿ ਤੇ ਕਬਜ਼ਾ ਕਰੀ ਬੈਠਾ ਸੀ। ਸਿੰਘਾਂ ਮਨ ਵਿੱਚ ਵਿਚਾਰ ਬਣਾਈ ਕਿਉਂ ਨਾ ਅੱਜ ਹੀ ਦੀਨਾ ਸਾਹਿਬ ਦੇ ਗੁਰਦੁਆਰ ਨੂੰ ਆਜ਼ਾਦ ਕਰਵਾਇਆ ਜਾਵੇ । ਸਾਰੇ ਜਥੇ ਨੇ ਉਥੇ ਗੱਡੀ ਲਈ ਤੇ ਨਰੈਣ ਸਿੰਘ ਧੂਲਕੋਟ ਵਾਲੇ ਦੇ ਘਰ ਆ ਗਏ।
ਇਸ ਨਰੈਣ ਸਿੰਘ ਨੂੰ ਅੰਗਰੇਜ਼ਾਂ ਵੱਲੋਂ ਪਦਵੀ ਮਿਲੀ ਹੋਈ ਸੀ, ਇਹ ਫਿਰੋਜ਼ਪੁਰ ਡੀ.ਸੀ ਬਰਾਬਰ ਬੈਠਦਾ ਸੀ ਉਸ ਨਾਲ ਦੀਨਾ ਸਾਹਿਬ ਗੁਰਦੁਆਰ ਨੂੰ ਆਜ਼ਾਦ ਕਰਵਾਉਣ ਬਾਰੇ ਵਿਚਾਰਾਂ ਹੋਇਆ। ਉਸ ਨੂੰ ਦੱਸਿਆ ਗਿਆ। ਕਿ ਸਰਕਾਰ ਨੇ ਕਮੇਟੀ ਨੂੰ ਗੁਰਦੁਆਰਾ ਪ੍ਰਬੰਧ ਸਾਂਭਣ ਲਈ ਚਿੱਟੀ ਝੰਡੀ ਦੇ ਦਿੱਤੀ ਹੈ, ਅਸੀਂ ਕੋਈ ਗਲਤ ਫੈਸਲਾ ਨਹੀਂ ਲਵਾਂਗੇ।
ਦੀਨਾ ਸਾਹਿਬ ਗੁਰਦੁਆਰਾ ਆਜ਼ਾਦ ਕਿਵੇਂ ਹੋਇਆ ?
ਧੂਲਕੋਟ ਤੋਂ ਰਾਤ ਨੂੰ ਇਹ ਸਿੰਘ ਦੀਨਾ ਸਾਹਿਬ ਵੱਲ ਰਵਾਨਾ ਹੋ ਗਏ। ਠੀਕ 12 ਵਜੇ ਦੀਨਾ ਸਾਹਿਬ ਪਹੁੰਚਕੇ ਇਸ ਜੱਥੇ ਨੇ ਗੱਡੀ ਇੱਕ ਪਾਸੇ ਖੜੀ ਕਰ ਦਿੱਤੀ ਅਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਗੇਟਾਂ ਮੂਹਰੇ ਜੋ ਕੰਧਾਂ ਖੜੀਆਂ ਕੀਤੀਆਂ ਸਨ, ਉਨ੍ਹਾਂ ਨੂੰ ਢਾਹੁਣਾ ਸ਼ੁਰੂ ਕਰ ਦਿੱਤਾ ਤਕਰੀਬਨ 4 ਵਜੇ ਤੱਕ ਇਨ੍ਹਾਂ ਸਿੰਘਾਂ ਗੁਰਦੁਆਰੇ ਦੇ ਦਰਵਾਜ਼ੇ ਖੋਲ੍ਹ ਲਏ ਸਨ। ਕੋਲ ਦੀ ਲੰਘਦੇ ਹਾਲੀਆਂ ਨੂੰ ਜਦ ਪਤਾ ਲੱਗਾ ਕਿ ਗੁਰਦੁਆਰੇ ‘ਚ ਕੋਈ ਧਾੜਵੀ ਆ ਗਏ ਹਨ, ਉਨ੍ਹਾਂ ਪਿੰਡ ਦੇ ਕਝ ਲੋਕਾਂ ਨੂੰ ਜਗਾਇਆ । ਇਹ ਸਾਰੇ ਲੋਕ ਗੁਰਦੁਆਰੇ ਪਹੁੰਚ ਗਏ। ਕਈ ਜੋ ਦਿਆਲਦਾਸ ਦੇ ਬਾਹਲੇ ਹਮੈਤੀ ਸਨ ਕੁਝ ਗਰਮ ਸ਼ਬਦ ਵੀਂ ਬੋਲੇ। ਬਾਬਾ ਜਗਿੰਦਰ ਸਿੰਘ ਦੀ ਗੇਟ ਤੇ ਡਿਊਟੀ ਸੀ, ਉਨ੍ਹਾਂ ਪਿਆਰ ਭਰੇ ਸ਼ਬਦਾਂ ਨਾਲ ਕਿਹਾ ਭਾਈ ਅਸੀਂ ਚੋਰ ਉੱਚਕੇ ਨਹੀਂ ਅਸੀਂ ਗੁਰਦੁਆਰੇ ਦੇ ਪ੍ਰੇਮੀ ਹਾਂ । ਅਸੀਂ ਤਾਂ ਗੁਰੂ ਘਰ ਨੂੰ ਸਾਫ ਕਰਨਾ ਅਤੇ ਧੋਣਾ ਹੈ। ਮਹਾਰਾਜ ਪ੍ਰਕਾਸ਼ ਕਰਨਾ ਹੈ, ਪਾਠ ਕਰਕੇ ਅਸੀਂ ਇਸ ਗੁਰਦੁਆਰੇ ਦੀਆਂ ਚਾਬੀਆਂ ਤੁਹਾਨੂੰ ਹੀ ਦੇਣੀਆਂ ਹਨ। ਜਦ ਫੇਰ ਵੀ ਉਨ੍ਹਾਂ ਦੇ ਮਨ ਨੂੰ ਤਸੱਲੀ ਨਾ ਹੋਈ ਤਾਂ ਬਾਬਾ ਜਗਿੰਦਰ ਸਿੰਘ ਨੇ ਕਿਹਾ ਕਿ ਭਾਈ ਤਸੱਲੀ ਨਹੀਂ . .ਆਉਂਦੀ ਤਾਂ ਅੱਗੇ ਸਾਡੇ ਜਥੇਦਾਰ ਸੰਤ ਕ੍ਰਿਪਾਲ ਸਿੰਘ ਬੈਠੇ ਹਨ। ਉਨ੍ਹਾਂ ਨਾਲ ਗੱਲਬਾਤ ਕਰ ਲਓ । ਜਦ ਲੋਕ ਅੱਗੇ ਗੁਰੂ ਦਰਬਾਰ ਵਿੱਚ ਪਹੁੰਚੇ ਸਾਰਾ ਦਰਬਾਰ ਧੋਤਾ ਹੋਇਆ ਸੀ। ਪੂਰੀ ਸਫਾਈ ਹੋ ਗਈ ਸੀ । ਗੁਰੂ ਮਹਾਰਾਜ ਜੀ, ਦੇਗ ਤਿਆਰ ਹੋ ਰਹੀ ਸੀ । ਸੰਤ ਬਾਬਾ ਕ੍ਰਿਪਾਲ ਸਿੰਘ ਮਹਾਰਾਜ ਦੀ ਤਾਬਿਆ ਵਿੱਚ ਬੈਠੇ ਪਾਠ ਕਰ ਰਹੇ ਸਨ। ਉਨ੍ਹਾਂ ਸਾਰਿਆਂ ਜੋ ਭੁਲੇਖਾ ਸੀ, ਇਹ ਗੁਰਦੁਆਰਾ ਲੁੱਟਣ ਆਏ ਧਾੜਵੀ ਹਨ, ਭੁਲੇਖਾ ਦੂਰ ਹੋ ਗਿਆ । ਕੁਝ ਪ੍ਰੇਮੀ ਇਸ ਕਾਰਵਾਈ ਨਾਲ ਸਹਿਮਤ ਵੀ ਹੋ ਗਏ। ਉਨ੍ਹਾਂ ਕੁਝ ਸਹਿਯੋਗ ਵੀ ਦਿੱਤਾ।
ਤਕਰੀਬਨ ਗਿਆਰਾਂ ਕੁ ਵਜੇ ਮਹੰਤ ਦਿਆਲ ਦਾਸ ਵੀ ਦੀਨਾ ਸਾਹਿਬ ਪਹੁੰਚ ਗਿਆ। ਰਸਤੇ ਵਿੱਚ ਮਹੰਤ ਦੇ ਹਮੈਤੀਆਂ ਨੇ ਰਾਤ ਹੋਈ ਸਾਰੀ ਘਟਨਾ ਦਸ ਦਿੱਤੀ। ਮਹੰਤ ਦਿਆਲ ਦਾਸ ਅੱਗ ਬਬੂਲ ਹੋ ਗਿਆ। ਉਸ ਨੇ ਆਪਣੇ ਚੇਲੇ ਚਪਟਿਆਂ ਨੂੰ ਇਕੱਠਾ ਕਰਕੇ ਗੁਰੂ ਘਰ ਆਇਆ। ਗੁਰੂ ਘਰ ਦੀ ਸਫਾਈ ਤੇ ਮਹਾਰਾਜ ਦਾ ਪ੍ਰਕਾਸ਼ ਵੇਖ ਕੇ ਕੁਝ ਵੀ ਨਾ ਬੋਲ ਸਕਿਆ।
ਜਲਦੀ ਹੀ ਫਿਰੋਜ਼ਪੁਰ ਪਹੁੰਚ ਕੇ ਡੀ.ਸੀ. ਨੂੰ ਸ਼ਕਾਇਤ ਕੀਤੀ ਕਿ ਗੁਰਦੁਆਰੇ ਵਿੱਚ ਧਾੜਵੀਆਂ ਨੇ ਕਬਜ਼ਾ ਕਰ ਲਿਆ ਹੈ, ਮੇਰੀ ਮਦਦ ਕਰੋ। ਡੀ.ਸੀ. ਫਿਰੋਜ਼ਪੁਰ ਨੇ ਨਰੈਣ ਸਿੰਘ ਧੂੜਕੋਟ ਨੂੰ ਬੁਲਾਇਆ ਸਾਰੀ ਕਾਰਵਾਈ ਦੱਸੋ। ਸ. ਨਰੈਣ ਸਿੰਘ ਧੂੜਕੋਟ ਨੇ ਡੀ.ਸੀ. ਸਾਹਿਬ ਨੂੰ ਦੱਸਿਆ ਉਹ ਕੋਈ ਧਾੜਵੀ ਨਹੀਂ, ਉਹ ਰੋਡਿਆਂ ਦਾ ਜੱਥਾ ਹੈ। ਉਨ੍ਹਾਂ ਗੁਰਦੁਆਰੇ ਨੂੰ ਸਾਫ ਕਰਕੇ . ਗੁਰ ਮਹਾਰਾਜ ਨੂੰ ਜੋ ਬੰਦ ਪਿਆ ਹੈ, ਪ੍ਰਕਾਸ਼ ਕਰਨਾ ਹੈ ਪਰ ਡੀ.ਸੀ. ਫਿਰੋਜ਼ਪੁਰ ਦੀ ਤਸੱਲੀ ਨਾ ਹੋਈ ਉਸ ਨੇ ਨਰੈਣ ਸਿੰਘ ਨੂੰ ਨਾਲ ਲਿਆ ਤੇ ਦੀਨਾ ਸਾਹਿਬ ਪਹੁੰਚ ਗਿਆ । ਜਦ ਡੀ.ਸੀ. ਪਹੁੰਚਿਆਂ ਭੋਗ ਪੈ ਚੁੱਕੇ ਸਨ। ਦੇਗ ਵਰਤੀਆਂ ਜਾ ਰਹੀਆਂ ਸਨ ਤੇ ਕੀਰਤਨੇ ਸਿੰਘ ਹਜੇ ਵੀ ਕੀਰਤਨ ਕਰ ਰਹੇ ਸਨ। ਬੇਸ਼ੱਕ ਭੋਗ ਪੈ ਚੁੱਕਾ ਸੀ। ਪਰ ਕੀਰਤਨ ਨੂੰ ਜਾਰੀ ਰੱਖਿਆ ਗਿਆ ਸੀ।
ਡੀ.ਸੀ. ਅਤੇ ਨਰੈਣ ਸਿੰਘ ਧੂੜਕੋਟ ਜਦ ਸਥਿਤੀ ਵੇਖੀ ਤਾਂ ਉਸ ਨੇ ਇੱਕ ਵੀ ਸ਼ਬਦ ਸਿੰਘਾ ਨੂੰ ਮਾੜਾ ਨਹੀਂ ਬੋਲਿਆ। ਪਰ ਦਿਆਲ ਦਾਸ ਨੂੰ ਖੁਸ਼ ਕਰਨ ਲਈ ਇਹ. ਸਿੰਘਾਂ ਤੇ ਗੁਰਦੁਆਰੇ ਦੇ ਜੰਦਰੇ ਤੋੜਨ ਤੇ ਜਬਰੀ ਕਬਜ਼ਾ ਕਰਨ ਦਾ ਕੇਸ ਬਣਾਕੇ ਫਿਰੋਜ਼ਪੁਰ ਅਦਾਲਤ ਵਿੱਚ ਪੇਸ਼ ਕੀਤਾ। ਸੁਣਿਆ ਹੈ ਕਿ ਸਬੂਤ ਨਾ ਮਿਲਣ ਤੇ ਕੁਝ ਸਮਾਂ ਇਹ ਕੇਸ ਚਲ ਕੇ ਬਰੀ ਹੋ ਗਿਆ ਸੀ।
‘ਪਰ ਇਹ ਦਿਆਲ ਦਾਸ ਮਹੰਤ ਇਹਨਾਂ ਡਰ ਗਿਆ ਸੀ । ਤੀਜੇ ਦਿਨ ਗੁਰਦੁਆਰਾ ਦੀਨਾ ਸਾਹਿਬ ਨੂੰ ਛੱਡ ਕੇ ਮੁਕਤਸਰ ਆ ਗਿਆ ਸੀ। ਇਹ ਦਿਆਲ ਦਾਸ (ਬਿਰਾਗੀ) ਜਗਮੀਤ ਸਿੰਘ ਬੈਰਾੜ ਦਾ ਪੜਦਾਦਾ ਸੀ । ਦੀਨਾ ਸਾਹਿਬ ਗੁਰਦੁਆਰੇ ਨੂੰ ਆਜ਼ਾਦ ਕਰਾਉਣ ਵਿੱਚ ਪੰਜਾਬ ‘ਚ ਹੀ ਨਹੀਂ ਸੰਸਾਰ ਵਿੱਚ ਉੱਘੇ ਪਿੰਡ ਰੋਡੇ ਦੀ ਅਹਿਮ ਕੁਰਬਾਨੀ ਨੂੰ ਮੰਨਿਆ ਗਿਆ ਸੀ।
ਜੇਲਾਂ ਦੇ ਸੰਘਰਸ਼ ਦਾ ਮੋਢੀ ਬੂੜ ਸਿੰਘ ਰੋਡੇ
1922 ਨੂੰ ਬੂੜ ਸਿੰਘ ਰੋਡੇ ਮੁਲਤਾਨ ਜੀ ਜੇਲ ਵਿੱਚ ਬੰਦ ਸੀ। ਆਪ ਨੇ ਜੇਲ ਕਰਮਚਾਰੀਆਂ ਨੂੰ ਸਿਰ ਨੀਵਾਂ ਕਰਕੇ ਤੁਰਨ ਲਾ ਦਿੱਤਾ ਸੀ। ਆਪ ਦਾ ਸਰੀਰ ਅਤੇ ਮੱਥੇ ਦੀ ਜੋਤ ਐਨੀ ਤੇਜ਼ ਸੀ ਕਿ ਜਦ ਵੀ ਕੋਈ ਅਫਸਰ ਮੱਥੇ ਲਗਦਾ ਸੀ, ਪਤਾ ਨਹੀਂ ਕਹਿੰਦੇ ਨੀਵੀ ਪਾ ਲੈਂਦਾ ਸੀ।
ਸ. ਬੂੜ ਸਿੰਘ ਰੋਡੇ ਆਪਣੇ ਜਮਾਨੇ ਦਾ ਪ੍ਰਸਿੱਧ ਬਹਾਦਰ ਆਦਮੀ ਅਤੇ ਮਸ਼ਹੂਰ ਧਾੜਵੀ ਸੀ। ਮਲਤਾਨ ਦੀ ਜੇਲ ਹੀ ਨਹੀਂ ਉਦੋਂ ਸਾਰੀਆਂ ਜੇਲਾਂ ਵਿੱਚ ਕੈਦੀਆਂ ਨੂੰ ਪਾਣੀ ਪੀਣ ਅਤੇ ਰੋਟੀ ਖਾਣ ਲਈ ਮਿੱਟੀ ਦੇ ਕਸੋਰੇ ਦਿੱਤੇ ਜਾਂਦੇ ਸਨ। ਬੂੜ ਸਿੰਘ ਨੂੰ ਇਹ ਗੱਲ ਚੰਗੀ ਨਾ ਲੱਗੀ । ਉਸ ਨੇ ਆਪਣੀ ਬੈਰਕ ਵਾਲੇ ਕੈਦੀਆਂ ਨਾਲ ਮਸ਼ਵਰਾ ਕਰਕੇ ਮਿੱਟੀ ਦੇ ਕਸੋਰਿਆਂ ਵਿੱਚ ਰੋਟੀ ਖਾਣੀ, ਪਾਣੀ ਪੀਣਾ ਬੰਦ ਕਰ ਦਿੱਤਾ। ਜਦ ਵੀ ਕਸੋਰੇ ਦਿੱਤੇ ਜਾਂਦੇ, ਬੂੜ ਸਿੰਘ ਕੈਦੀਆਂ ਤੋਂ ਭਨਵਾ ਦਿੰਦਾ ਸੀ । ਇਹ ਕਾਰਵਾਈ ਦੂਜੀਆਂ ਬੈਰਕਾਂ ਵਿੱਚ ਵੀ ਲਾਗੂ ਹੋ ਕਰਾਈ। ਜੇਲ ਅਧਿਕਾਰੀ ਰੋਜ ਨਵੇਂ ਕਸੋਰੇ ਦਿੰਦੇ ਤਾਂ ਬੂੜ ਸਿੰਘ ਭਨਵਾ ਦਿੰਦਾ ਸੀ।
ਇਹ ਕਾਰਵਾਈ ਲਗਾਤਾਰ ਅਠਾਈ ਦਿਨ ਚਲਦੀ ਰਹੀ । ਜਦ ਜੇਲ ਕਰਮਚਾਰੀਆਂ ਦੇ ਕੰਨ ਤੇ ਜੂਅ ਨਾ ਸਰਕੀ ਤਾਂ ਇਸ ਨੇ ਸਾਰੇ ਕੈਦੀਆਂ ਨੂੰ ਸੋਹ-ਪੂਆ ਦਿੱਤਾ ਜੋ ਕਸੋਰੇ ਸੁਭਾ ਦਿੱਤੇ ਜਾਂਦੇ ਹਨ, ਸੂਬਾ ਹੀ ਤੋੜ ਦਿੱਤੇ ਜਾਣ, ਜੋ ਸ਼ਾਮ ਨੂੰ ਦਿੱਤੇ ਜਾਂਦੇ ਹਨ, ਸ਼ਾਮ ਨੂੰ ਹੀ ਤੋੜ ਦਿੱਤੇ ਜਾਣ । ਜਦ ਇਹ ਕਾਰਵਾਈ ਰੋਜ਼ਾਨਾ ਦੀ ਤਰ੍ਹਾਂ ਵਾਪਰਨ ਲੱਗੀ ਤਾਂ ਜੇਲ ਅਧਿਕਾਰੀਆਂ ‘ਸਾਰਨ’ ਵਜਾ ਕ ਕੈਦੀਆਂ ਨੂੰ ਕੁੱਟਿਆ ਸ. ਬੂੜ ਸਿੰਘ ਦੇ 90 ਬੈਤਾਂ ਲਾਈਆਂ ਪਰ ਬੂੜ ਸਿੰਘ ਅਤੇ ਕੈਦੀ ਆਪਣੀ ਅੜੀ ‘ਤੇ ਹੀ ਰਹੇ । ਆਖਰ ਜੇਲ ਅਧਿਕਾਰੀਆਂ ਨੂੰ ਝੁਕਨਾ ਪਿਆ ਸੀ ਤੇ ਕੈਦੀਆਂ ਨੂੰ ਲੋਹੇ ਦੇ ਬਾਟੇ ਦਿੱਤੇ ਗਏ। ਅੰਗਰੇਜੀ ਰਾਜ ਦੇ ਜੇਲ ਮੈਨੂਅਲ ਨੂੰ ਬਦਲਣ ਵਾਲਾ ਅਤੇ ਅੰਗਰੇਜਾਂ ਦੇ ਕਸਾਈ ਪੂਣੇ ਵਾਲੀਆਂ ਜੇਲ੍ਹਾਂ ਵਿੱਚ ਇਤਿਹਾਸਕ ਤਬਦੀਲੀ ਕਰਨ ਵਾਲਾ ਬੂੜ ਸਿੰਘ ਰੋਡੋ ਰੇਡੇ ਪਿੰਡ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ (ਹੁਣ ਜ਼ਿਲ੍ਹਾ ਮੋਗਾ ਦਾ ਵਸਨੀਕ ਸੀ। 1925 ਵਿੱਚ ਫਿਰ ਅੰਗਰੇਜ਼ ਸਰਕਾਰ ਨੇ ਬੂੜ ਸਿੰਘ ਨੂੰ ਵਰੰਟਿਡ ਕਰ ਦਿੱਤਾ। ਦੇਸੀ ਤੇ ਬਦੇਸ਼ੀ ਸੂਹੀਏ ਇਸ ਖਾੜਕੂ ਦੀ ਭਾਲ ਵਿੱਚ ਫਿਰਨ ਲੱਗੇ। ਜਨਵਰੀ ਦੀ ਤਰੇਲੀ ਸਵੇਰ ਹੀ ਅੰਗਰੇਜੀ ਪੁਲਿਸ ਸ. ਬੂੜ ਸਿੰਘ ਦੇ ਪਿੱਛੇ ਪੈ ਗਈ। ਥਾਂ-ਥਾਂ ਛਾਪੇ ਮਾਰੇ ਜਾ ਰਹੇ ਸਨ । ਸ. ਬੂੜ ਸਿੰਘ ਇੱਕ ਸਾਥੀ ਸਮੇਤ ਲੰਡਿਆ ਵਾਲੇ ਰਸਤੇ ਲੰਡੇ ਪਹੁੰਚ ਗਿਆ। ਪੁਲਿਸ ਦੀ ਧਾੜ ਗੱਡੀਆਂ ਦੇ ਕਾਫਲੇ ਨਾਲ ਮਗਰੇ ਲੰਡੇ ਪਹੁੰਚ ਗਈ । ਬੂੜ ਸਿੰਘ ਨੇ ਵੇਖਿਆ। ਪੁਲਿਸ ਗੱਡੀਆਂ ਧੂੜਾਂ ਪੁੱਟਦੀਆਂ ਪਿੰਡ ਦੇ ਬਾਹਰ ਵਾਰ ਗੀਰਿਆਂ ਕੋਲ ਆ ਕੇ ਰੁਕ ਗਈਆਂ। ਉਨ੍ਹਾਂ ਨਾਲ ਆਏ ਮੁਖਬਰ ਨੇ ਪੱਥਕਣ ਵਿੱਚ ਬੈਠੀ ਮਾਈ ਨੂੰ ਪੁੱਛਿਆ, ਮਾਈ ਜੀ ਹੁਣੇ ਹੁਣੇ ਸਾਡੇ ਦੋ ਬੰਦੇ ਸਿਵਲ ਕਪੜਿਆਂ ਵਿੱਚ ਕੋਲ ਬੰਦੂਖਾਂ ਸਨ ਲੰਘੇ ਸੀ? ਵੇ ਭਾਈ ਲੰਘੇ ਤਾਂ ਹੁਣੇ ਐ ਦੋ ਜਾਣੇ ਉਹ ਤੁਹਾਡੇ ਨਾਲ ਦੇ ਤਾਂ ਲੱਗਦੇ ਨਹੀਂ ਸੀ। ਉਹ ਤਾਂ ਇਸ ਘਰ ਵਿੱਚ ਖਨੀ ਵੜ ਗਏ। ਬਗੇ ਬਿਗਆੜ ਨੇ ਉਸ ਮਕਾਨ ਨੂੰ ਘੇਰਾ ਪਾ ਲਿਆ। ਦੋ-ਦੋ ਕਿਲੇ ਪਾਸੇ ਖੜੇ ਵਿਚਾਰਾਂ ਕਰੀ ਜਾ ਰਹੇ ਸਨ, ਪੁਲਸੀਏ ਪਰ ਅਗਾਂਹ ਹੋਣ ਨੂੰ ਕਿਸੇ ਦਾ ਨੱਕ ਨਹੀਂ ਕਰਦਾ ਸੀ।
ਸੁਣਿਆ ਹੈ ਪਿੰਡ ਦੇ ਲੋਕਾਂ ਦੀਆਂ ਟੋਲੀਅ ਬਣਾਕੇ ਉਨ੍ਹਾਂ ਨੂੰ ਮੂਹਰੇ ਲਾ ਕੇ ਮਗਰ ਆਪ ਲੱਗ ਇਹਨਾਂ ਅੰਦਰ ਬੈਠੇ ਬੂੜ ਸਿੰਘ ਅਤੇ ਉਸ ਦੇ ਸਾਥੀ ਦੀ ਸੂਹ ਲੈ ਲਈ ਸੀ। ਅੰਗਰੇਜ਼ ਮੂਹਰੇ ਲਾਈ ਟੈਲੀ ਤੋਂ ਅਖਵਾਉਂਦਾ ਸੀ, ਬੂੜ ਸਿੰਘ ਬਾਹਰ ਆ ਜਾਓ ਨਹੀਂ ਇਹ ਅੰਗਰੇਜ਼ੀ ਪੁਲਿਸ ਸਾਡੇ ਬੱਚਿਆਂ ਨੂੰ ਮਾਰ ਦੇਵੇਗੀ ।
ਬੂੜ ਸਿੰਘ ਨੇ ਕੋਈ ਅੰਦਰੋਂ ਫਾਇਰ ਨਹੀਂ ਕੀਤਾ ਸੀ। ਬੂੜ ਸਿੰਘ ਏਨਾ ਨਿਸ਼ਾਨਚੀ ਸੀ ਮਰਨ ਤੋਂ ਪਹਿਲਾਂ ਘੱਟੋ-ਘੱਟ ਪੰਜਾਬ ਅੰਗਰੇਜ਼ ਨੂੰ ਜਰੂਰ ਫੁੰਡਦਾ।
ਹਾਲਾਤ ਨੂੰ ਭਾਂਪ ਕੇ ਬੂੜ ਸਿੰਘ ਆਪਣੇ ਸਾਥੀ ਸਮੇਤ ਅੰਦਰ ਹੀ ਰਹੇ। ਕੋਈ ਵਾਹ ਨਾ ਜਾਂਦੀ ਵੇਖ ਅੰਗਰੇਜ਼ ਅਫਸਰ ਜਿਸ ਦੀ ਨਵੀਂ ਹੀ ਪ੍ਰਮੋਸ਼ਨ ਹੋਈ ਸੀ, ਨੇ ਮਕਾਨ ਨੂੰ ਅੱਗ ਲਾ ਦਿੱਤੀ । ਜਦ ਅੱਗ ਦੀਆਂ ਲਾਟਾਂ ਪਿੰਡੇ ਨੂੰ ਲੂਹਣ ਲੱਗੀਆਂ ਦੋਨੇ ਸਾਥੀ ਛਾਲਾਂ ਮਾਰ ਕੇ ਬਾਹਰ ਆ ਗਏ ਤਾਂ ਸੈਹ ਲਾਈ ਬੈਠੇ ਅੰਗਰੇਜ਼ ਸੁਪਰਡੈਂਟਸ ਨੇ ਆਪ ਬੂੜ ਸਿੰਘ ਦੇ ਗੋਲੀ ਮਾਰੀ। ਨਾਲ ਦਾ ਸਾਥੀ ਵੀ ਗੋਲੀਆਂ ਦੀ ਵਾਛੜ ਤੋਂ ਬੱਚ ਨਾ ਸਕਿਆ। ਬਹੁਤ ਹੀ ਫੱਟੜ ਗੰਭੀਰ ਹਾਲਤ ਵਿੱਚ ਬੂੜ ਸਿੰਘ ਡਿੱਗ ਪਿਆ। ਡਿੱਗਣ ਸਾਰ ਹੀ ਅੰਗਰੇਜ਼ ਸੁਪਰਡੈਂਟ ਭੱਜ ਕੇ ਬੂੜ ਸਿੰਘ ਕੋਲ ਆ ਗਿਆ ਅਤੇ ਬੋਲਿਆ ਬੂੜ ਸਿੰਘ ਆਪ ਕੋ ਹਮ ਜਿੰਦਾ ਦੇਖਨਾ ਚਾਹੜੇ ਹੈ। ਜਦ ਬੂੜ ਸਿੰਘ ਦੀਆਂ ਲਹੂ ਭਿੱਜੀਆਂ ਅੱਖਾਂ ਮੂਹਰੇ ਅੰਗਰੇਜ਼ ਅਫਸਰ ਆਇਆ ਤਾਂ ਬੁੜ ਸਿੰਘ ਨੇ ਜੋਸ਼ ਵਿੱਚ ਆ ਕੇ ਇਕ ਐਸਾ ਥੱਪੜ ਮਾਰਿਆ। ਅੰਗਰੇਜ਼ ਦਾ ਟੈਪ ਲਹਿ ਕੇ ਦੂਰ ਡਿੱਗ ਪਿਆ। ਅੰਗਰੇਜ਼ ਅਫਸਰ ਬੋਲਿਆ ਬੂੜ ਸਿੰਘ ਆਪ ਮਰਦੇ ਦਮ ਤੱਕ ਖੂੰਖਾਰ ਹੀ ਰਹੇਂਗੇ।
ਸ. ਬੂੜ ਸਿੰਘ ਕੁਝ ਪਲਾਂ ਵਿੱਚ ਠੰਡਾ ਹੋ ਗਿਆ । ਅੰਗਰੇਜ਼ ਅਫਸਰ ਨੂੰ । ਇਸ ਬੂੜ ਸਿੰਘ ਤੋਂ ਐਨਾ ਡਰ ਲਗਦਾ ਸੀ ਕਿ ਜਦ ਬੂੜ ਸਿੰਘ ਦੀ ਲਾਸ਼ भन्ने ਤੇ ਪਾਈ ਹੋ ਗਈ ਸੀ ਮਰੇ ਪਏ ਬੂੜ ਸਿੰਘ ਦੇ ਗੁਟ ਨੂੰ ਹੱਥਕੜੀ ਲਾ ਕੇ ਮੰਜ ਨਾ ਬੰਨੀ ਹੋਈ ਸੀ ਅਤੇ ਨਾਲ ਹੀ ਸਾਥੀ ਥੱਲੇ ਪਾਇਆ ਹੋਇਆ ਸੀ। ਅੰਗਰੇਜ਼ ਮਰਨ ਉਪਰੰਤ ਵੀ ਉਸ ਮਹਾਨ ਖਾੜਕੂ ਤੇ ਉੱਘੇ ਧਾੜਵੀਂ ਦਾ ਸਤਿਕਾਰ ਕਰਦਾ ਸੀ ਕਿਉਂ ਇਹ ਧਾੜਵੀ ਜਰੂਰ ਸੀ, ਪਰ ਜਤਸਤ ਵਿੱਚ ਪੱਕਾ ਸੀ।
ਡਸਕੇ ਦੇ ਮਰੋਚੇ ਵਿੱਚ ਰੋਡਿਆਂ ਦੀ ਕੁਰਬਾਨੀ
ਅੰਗਰੇਜਾਂ ਦੀਆਂ ਲਿਖਤਾਂ ਵਿੱਚ ਹੀ ਬੇਅੰਤ ਹਵਾਲੇ ਦਿੱਤੇ ਜਾ ਸਕਦੇ ਹਨ। ਜਿਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ ਲੜਾਈਆਂ ਅਰੰਭ ਕਰਨ ਦੇ ਹਾਲਾਤ ਖੁਦ ਅੰਗਰੇਜ਼ਾਂ ਆਪ ਹੀ ਪੈਦਾ ਕੀਤੇ ਸਨ। ਪਰ ਚਲਾਕੀ ਨਾਲ ਆਪਣੀਆਂ ਵਧੀਕੀਆਂ ਛੁਪਾ ਕੇ ਦੇਸ਼ ਮੋਰਚਾ ਲਾਉਣ ਵਾਲੀਆਂ ਜਥੇਬੰਦੀਆਂ ਸਿਰ ਮੜਿਆ ਕਰਦੇ ਸਨ।
ਜਦੋਂ ਅੰਗਰੇਜ਼ ਗੌਰਮਿੰਟ ਜਪਾਨ ਅਤੇ ਹੋਰ ਚਾਰ ਮੁਲਕ ਨਾਲ ਜੰਗ ਲੜ ਰਹੀ ਸੀ। ਅੰਗਰੇਜਾਂ ਦਾ ਹੱਦ ਵੱਧ ਨੁਕਸਾਨ ਹੋ ਰਿਹਾ ਸੀ। ਅੰਗਰੇਜ਼ੀ ਫੌਜਾਂ ਦਾ ਖਿਆਲ ਸੀ ਉਹ ਆਪਣ ਨੁਕਸਾਨ ਘੱਟ ਕਰਾ ਕੇ ਦੁਸ਼ਮਣਾਂ ਦਾ ਵੱਧ ਨੁਕਸਾਨ ਕਰਕੇ ਇਨ੍ਹਾਂ ਮੁਲਕਾਂ ਤੇ ਕਬਜ਼ਾ ਕਿਵੇਂ ਕਰੇ। ਭਾਰਤ ਵਿੱਚ ਕੁਝ ਰਿਆਸਤਾਂ ਨੂੰ ਛੱਡ ਕੇ ਇਨ੍ਹਾਂ ਦਾ ਕਬਜ਼ਾ ਹੋ ਚੁੱਕਾ ਸੀ। ਬੈਰਾੜਾਂ ਨਾਲ ਸਬੰਧਤ ਕੁਝ ਰਿਆਸਤ ਆਜ਼ਾਦ ਸਨ।
ਅੰਗਰੇਜ਼ ਗੌਰਮਿੰਟ ਨੇ ਚਲਾਕੀ ਨਾਲ ਸੋਚ ਕੇ ਰਿਆਸਤੀ ਰਾਜਿਆਂ ਨੂੰ ਆਪਣੀ ਮੱਦਦ ਲਈ ਸਨੇਹੇ ਭੇਜੇ। ਕੁਝ ਝੋਲੀ ਚੁਕ ਰਿਆਸਤੀ ਰਾਜਿਆਂ ਨੇ ਸੁਨੇਹਾ ਮਿਲਦੇ ਸਾਰ ਹੀ ਆਪਣੀ ਫੌਜ ਨੂੰ ਅੰਗਰੇਜ਼ੀ ਮੱਦਦ ਲਈ ਭੇਜ ਦਿੱਤਾ।
ਮਹਾਰਾਜ ਰਿਪਦੁਮਨ ਸਿੰਘ ਨੂੰ ਵੀ ਇਨ੍ਹਾਂ ਦਾ ਸੁਨੇਹਾ ਮਿਲਿਆ ਸੀ। ਮਹਾਰਾਜਾ ਰਿਪੁਦੰਮਨ ਸਿੰਘ ਨੇ ਫੌਜ ਭੇਜਣ ਤੋਂ ਪਹਿਲਾਂ ਬੈਰਾੜ ਸੂਬੇਦਾਰਾਂ ਨਾਲ ਵਿਚਾਰਾਂ ਕੀਤੀਆਂ। ਫੈਸਲਾ ਹੋਇਆ ਅਸੀਂ ਬਦੇਸ਼ੀਆਂ ਦੀ ਲੜਾਈ ਵਿੱਚ ਆਪਣੀ ਫੌਜ ਨੂੰ ਨਹੀਂ ਮਰਾਂਵਾਗੇ। ਬੈਰਾੜ ਸੂਬੇਦਾਰ ਦੀ ਸਲਾਹ ਅਨੁਸਾਰ ਰਾਜੇ ਨੇ ਫੌਜ ਦੇਣ ਤੋਂ ਇਨਕਾਰ ਕਰ ਦਿੱਤਾ। ਇਸ ਜਵਾਬ ਨਾਲ ਅੰਗਰੇਜ਼ੀ ਫੌਜ ਨੇ ਜਬਰੀ ਮਹਾਰਾਜਾ ਰਿਪਦੁਮਨ ਸਿੰਘ ਨੂੰ ਗਿ੍ਫ਼ਤਾਰ ਕਰ ਲਿਆ।
ਲੋਕ ਇਸ ਅੰਗਰੇਜ਼ੀ ਕਾਰਵਾਈ ਖਿਲਾਫ ਭੜਕ ਉਠੇ ਕਿ ਸਾਡਾ ਰਾਜਾ ਕਿਉਂ ਗ੍ਰਿਫਤਾਰ ਕੀਤਾ ਗਿਆ। ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਜੱਥਿਆਂ ਦੇ ਰੂਪ ਵਿੱਚ ਨਾਭੇ ਵੱਲ ਨੂੰ ਕੂਚ ਕਰ ਦਿੱਤਾ । ਗ੍ਰਿਫਤਾਰੀਅ ਦੀ ਭਰਮਾਰ ਹੋ ਗਈ । ਰੋਜ਼ ਦਿਹਾੜੇ ਲਾਠੀਚਾਰਜ ਹੁੰਦਾ ਸੀ।
ਰੋਜ਼ਾਨਾ ਗ੍ਰਿਫਤਾਰੀਆਂ ਹੋ ਰਹੀਆਂ ਸਨ। ਜਦ ਇਨ੍ਹਾਂ ਗ੍ਰਿਫਤਾਰੀਆਂ ਦੀ 7 ਅੰਗਰੇਜੀ ਗੌਰਮਿੰਟ ਦੇ ਕੰਨੇ ਤੇ ਜੂਅ ਨਾ ਸਰਕੀ ਤਾਂ ਸ਼੍ਰੋਮਣੀ ਅਕਾਲੀ ਦਲ ਨੇ ਇਸ ਮੋਰਚੇ ਦੀ ਅਗਵਾਈ ਕੀਤੀ। ਜੱਥੇ ਅੰਮ੍ਰਿਤਸਰ ਪਹੁੰਚਦੇ, ਉਥੋਂ ਜੱਥੇਦਾਰਾਂ ਦੀ ਅਗਵਾਈ ਵਿੱਚ ਚਲਦੇ ਸਨ।
ਇਸ ਮੋਰਚੇ ਵਿੱਚ ਜਿਲ੍ਹਾ ਫਿਰੋਜ਼ਪੁਰ ਵਿਚੋਂ ਜੱਥ ਭੇਜਣ ਦੀ ਤਿਆਰੀ ਕੀਤੀ ਗਈ। ਇਸ ਜਥੇ ਵਿੱਚ 13 ਸਿੰਘ ਰੋਡੇ ਤੋਂ ਗਏ ਸਨ। ਇਹ ਇਕੋ ਪਿੰਡ ਦੇ ਐਨੇ ਵਰਕਰਾਂ ਦੀ ਇਤਿਹਾਸਕ ਗ੍ਰਿਫਤਾਂਰੀ ਸੀ। ਇਸ ਗ੍ਰਿਫਤਾਰ ਹੋਣ ਵਾਲੇ ਜਥੇ ਵਿੱਚ ਇੱਕ ਤੇਰ੍ਹਾਂ ਸਾਲਾਂ ਰਤਨ ਸਿੰਘ ਵੀ ਸੀ। ਇਸ ਮੋਰਚੇ ਵਿੱਚ ਰੋਡੇ ਪਿੰਡ ਦੇ ਗਿਆਨੀ ਬਿਸ਼ਨ ਸਿੰਘ, ਦੁਲਾ ਸਿੰਘ, ਕ੍ਰਿਪਾਲ ਸਿੰਘ, ਤਾਰਾ ਸਿੰਘ, ਭਾਨ ਸਿੰਘ ਚੰਦ ਭਾਈ ਆਦਿ ਸਿੰਘ ਸਨ।
ਜੈਤੋ ਦੇ ਮੋਰਚੇ ਵਿੱਚ ਰੋਡਿਆਂ ਦੀ ਕੁਰਬਾਨੀ
ਮਿਤੀ 8-2-1924 ਨੂੰ ਪਹਿਲਾਂ ਜੱਥਾ ਅੰਮ੍ਰਿਤਸਰ ਸਾਹਿਬ ਤੋਂ ਰਵਾਨਾ ਹੋਇਆ। ਪੜਾ ਵਾਇਜ ਇਹ ਜੱਥਾ ਪ੍ਰਚਾਰ ਕਰਦਾ ਹੋਇਆ ਤਰਨ ਤਾਰਨ ਵਿੱਚ ਦੀ 11 ਫਰਵਰੀ ਨੂੰ ਮਾਲਵੇ ਦੇ ਪ੍ਰਸਿੱਧ ਨਗਰ ਰੋਡੇ ਆਇਆ। ਗੁਰੂਦੁਆਰਾ ਸਾਹਿਬ ਵਿੱਚ ਇਸ ਜਥੇ ਦੇ ਪੜਾਅ ਵਾਸਤੇ ਬੰਦੋਬਸਤ ਕੀਤਾ ਹੋਇਆ ਸੀ। ਰੋਡੇ ਪਿੰਡ ਦੀਆਂ ਸਿੱਖ ਸੰਗਤਾਂ ਵਲੋਂ ਪੁਲਿਸ ਦੀ ਧਮਕੀਆਂ ਦੀ ਕੋਈ ਪ੍ਰਵਾਹ ਨਾ ਕਰਦਿਆਂ ਹੋਇਆਂ ਜਥੇ ਦੀ ਦੁੱਧ-ਚਾਹ ਲੰਗਰ ਮਠਿਆਈ ਨਾਲ ਬੜੇ ਪ੍ਰੇਮ ਨਾਲ ਸੇਵਾ ਕੀਤੀ ਕਈ ਪੁਲਿਸ ਪਿੱਠੂਆਂ ਨੇ ਡਰਾਇਆ ਧਮਕਾਇਆ ਵੀ ਸੀ ਪਰ ਸੰਤ ਬਾਬਾ ਕ੍ਰਿਪਾਲ ਸਿੰਘ ਅਤੇ ਸਿੱਖ -ਸੰਗਤਾਂ ਨੇ ਇਹਨਾਂ ਗਿੱਦੜ ਭਵਕੀਆਂ ਦੀ ਕੋਈ ਪ੍ਰਵਾਹ ਨਾ ਕੀਤੀ । ਸੇਵਾਵਾਂ ਦੇ ਜਜਬੇ ਦੀ ਜਾਗੋ ਆਈ ਸੀ, ਇਸ ਸੇਵਾ ਵਿੱਚ ਬਾਬਾ ਜਗਿੰਦਰ ਸਿੰਘ, ਬਲਵੰਤ ਸਿੰਘ, ਲਛਮਣ ਸਿੰਘ, ਭਾਨ ਸਿੰਘ, ਜਥੇਦਾਰ ਸੁੱਚਾ ਸਿੰਘ, ਦੁਲਾ ਸਿੰਘ ਨੌਜਵਾਨਾਂ ਨੇ ਤਨ-ਮਨ ਨਾਲ ਸੇਵਾ ਵਿੱਚ ਹਿੱਸਾ ਪਾਇਆ ਸੀ।
ਜੱਥੇ ਇਹਨਾਂ ਪੜਾਵਾਂ ਰਾਹੀਂ ਆਇਆ ਸੀ:-
- ਚੱਬਾ
- ਤਰਨ ਤਾਰਨ
- ਨਸ਼ਹਿਰਾ
- ਸਰਹਾਲੀ
- ਮਰਹਾਣੀ
- ਮੱਖੂ
- ਜੀਰਾ
- ਤਲਵੰਡੀ ਭਾਈ
- ਮੁਦਕੀ
- ਮਨਸੂਰ ਵਾਲ
- ਰੋਡੇ
ਸੰਗਤਾਂ ਵਿੱਚ ਅਥਾਹ ਪਿਆਰ ਸੀ, ਪ੍ਰੇਮ ਸੀ। ਗੁਰ ਕੇ ਸਿੱਖ ਇਹਨਾਂ ਮਰਜੀਵੜਿਆਂ ਲਈ ਤਨ-ਮਨ ਅਰਪਣ ਕਤਰਨ ਲਈ ਤਿਆਰ ਸਨ। ਇਸ ਜਥੇ ਦੋ ਬਗਰਾੜੀ ਪੁੱਜਣ ਤੇ ਇਸ ਵਿੱਚ. ਡਾ. ਕਿਚਲੂ ਵੀ ਸ਼ਾਮਲ ਹੋਇਆ मी।
27 ਅਗਸਤ 1924 ਵਿੱਚ ਜੈਤੋ ਵਿਖੇ ਭਾਈ ਇਕੱਠ ਹੋਇਆ ਸੀ । ਫੈਸਲਾ ਹੋਇਆ ਜੋ ਅੰਦਰ ਸਿੱਖ ਹਨ, ਉਨ੍ਹਾਂ ਨੂੰ ਰਸਦਾਂ ਆਦਿ ਸਮਾਨ ਭੇਜਿਆ ਜਾਵੇ, ਪ੍ਰਬੰਧਕਾਂ ਵਲੋਂ ਰਸਦਾਂ ਲਿਆਉਣ ਲਈ ਸੰਗਤਾਂ ਨੂੰ ਅਪੀਲ ਕੀਤੀ ਗਈ। ਇਸ ਸਮੇਂ ਰੋਡੇ ਦੇ 2 ਸਿੰਘਾਂ ਨੇ ਦਿਵਾਨ ਵਿੱਚ ਐਲਾਨ ਕੀਤਾ ਸੀ, ਰਸਦਾਂ ਅਸੀਂ ਪਹੁੰਚਾ ਆਵਾਂਗੇ । ਗੁਰੂ ਮਹਾਰਾਜ ਮੂਹਰੇ ਅਰਦਾਸ ਕੀਤੀ ਗਈ ਸੀ। ਜੈਤੋ ਦਾ ਮੋਰਚਾ ਸ਼੍ਰੋਮਣੀ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਲੜਿਆ ਜਾ ਰਿਹਾ ਸੀ। ਸ਼੍ਰੋਮਣੀ ਕਮੇਟੀ ਵਲੋਂ ਜ਼ਿਲ੍ਹਾ ਜਥੇਦਾਰ ਦੀ ਉਚੇਰੀ ਡਿਊਟੀ ਲਾਈ ਸੀ। ਇਹਨਾਂ ਜਥੇਦਾਰਾਂ ਵਿੱਚ ਸੰਤ ਕ੍ਰਿਪਾਲ ਸਿੰਘ ਰੋਡ ਵੀ ਸਨ । ਬਾਬਾ . ਸ਼ੇਰ ਸਿੰਘ ਚੋਟੀਆਂ, ਬਚਿੱਤਰ ਸਿੰਘ ਲੇਡੇ, ਭਾਈ ਪਾਲ ਸਿੰਘ ਸਮਾਧ ਭਾਈ, ਧੰਨਾ ਸਿੰਘ ਰਣਸੀਂਹਕੇ, ਉਜਾਗਰ ਸਿੰਘ ਭਲੂਰ ਆਦਿ ਸਨ।
ਮਾਲਵੇ ਦੇ ਅਣਖੀਲੇ ਅਤੇ ਹਮਦਰਦ ਸਿੰਘਾਂ ਸਖਤ ਪਾਬੰਦੀਆਂ ਹੋਣ ‘ਤੇ ਵੀ ਆਪੋ-ਆਪਣੇ ਪਿੰਡਾਂ ਵਿੱਚ ਪਹੁੰਚ ਕੇ ਰਾਸ਼ਨ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਸਾਰਾ ਰਾਸ਼ਨ ਰੋਡੇ ਇਕੱਠਾ ਹੋਇਆ, ਜਿਥੋਂ ਗੱਡਿਆਂ ਰਾਹੀਂ ਰਾਸ਼ਨ ਪਹੁੰਚਾਉਣ ਦਾ ਉਪਰਾਲਾ ਕੀਤਾ ਗਿਆ। ਕਈ ਇਤਿਹਾਸਕ ਪੁਸਤਕਾਂ ਵਿੱਚ ਲਿਖਿਆ ਹੈ ਕਿ ਉਸ ਸਮੇਂ ਰੋਡੇ ਦੇ ਸਿੰਘਾਂ ਨੇ ਜੈਤੋ ਦੇ ਮੋਰਚੇ ਵਿੱਚ ਸਿੱਖ ਭਰਾਵਾਂ ਦੀ ਸਕੇ ਸੰਬੰਧੀਆਂ ਨਾਲੋਂ ਵੱਧ ਸੇਵਾ ਕੀਤੀ ਸੀ। ਉਦੋਂ ਜਥੇਦਾਰ ਦੁੱਲਾ ਸਿੰਘ ਅਤੇ ਜਥੇਦਾਰ ਸੁੱਚਾ ਸਿੰਘ ਗਬਰੂਟ ਅਵਸਥਾ ਵਿੱਚ ਸਨ। ਇਸ ਸੇਵਾ ਵਾਸਤੇ ਸਿੰਘ ਦੇ ਚੇਹਰਿਆਂ ਤੇ ਲਾਲੀਆਂ ਦੌੜ ਰਹੀਆਂ ਸਨ। ਬੜੀ ਭਾਰੀ ਸ਼ਰਧਾ ਨਾਲ ਹਿੱਸਾ ਲੈ ਰਹੇ ਸਨ। ਰੋਡੇ ਉਸ ਸਮੇਂ ਜੈਤੋ ਦੇ ਮੋਰਚੇ ਦਾ ਕੇਂਦਰ ਸੀ।
ਗੱਡਿਆਂ ਰਾਹੀਂ ਰਾਸ਼ਨ ਬਗਰਾੜੀ ਪਹੁੰਚਾਇਆ ਗਿਆ। ਬਗਰਾੜੀ ਲੰਘ ਕੇ ਅੰਗਰੇਜ਼ ਸਰਕਾਰ ਨੇ ਰਾਹਾਂ ਤੇ ਪਹਿਰੇ ਲਾਏ ਹੋਏ ਸਨ। ਅੰਦਰਲੀਆਂ ਸੰਗਤਾਂ ਰਾਹੀਂ ਰਾਸ਼ਨ ਪਾਣੀ ਖਤਮ ਹੋਣ ਦੀਆਂ ਖਬਰਾਂ ਆ ਰਹੀਆਂ ਸਨ। ਇਹਨੀਆਂ ਪਾਬੰਦੀਆਂ ਹੋਣ ਦੇ ਕਾਰਨ ਵੀ ਸਿੰਘਾਂ ਰਾਸ਼ਨ ਪਹੁੰਚਾਉਣ ਦਾ ਪ੍ਰਣ ਕੀਤਾ। ਹੋਇਆ ਸੀ।
ਸਿੰਘਾਂ ਨੇ ਗੱਡਿਆਂ ਤੋਂ ਰਾਸ਼ਨ ਉਤਾਰ ਕੇ ਘੋੜੀਆਂ ਉੱਪਰ ਲੱਦ ਲਿਆ। ਤੇ ਪੱਗ ਡੰਡੀਆਂ ਰਾਹੀਂ ਜੈਤੋ ਦੇ ਬਾਹਰ ਵਾਰ ਪਹੁੰਚ ਗਏ। ਇਥੇ ਸਰਕਾਰ ਦੀਆਂ ਪਾਬੰਦੀਆਂ ਵੇਖ ਕੇ ਸਿੰਘਾਂ ਵਿੱਚ ਅਥਾਹ ਜੋਸ਼ ਆ ਗਿਆ । ਜੋ ਵੀ ਅੱਗੇ ਜਾਂਦਾ ਸੀ, ਉਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਸੀ।
ਸਿੰਘਾਂ ਨੇ ਖੁਫੀਆ ਨਿਗਾਹਾਂ ਨਾਲ ਚਾਰ ਚੁਫੇਰੇ ਦੇਖਿਆ ਗੁਰਦੁਆਰੇ ਦੇ ਪਿਛਲੇ ਪਾਸੇ ਢਾਬ ਵਾਲੇ ਪਾਸੇ ਘੇਰਾ ਘੱਟ ਸੀ, ਸਿੰਘਾਂ ਨੇ ਏਧਰ ਦੀ ਰਾਸ਼ਨ ਪਹੁੰਚਾਉਣਾ ਸੁਰੂ ਕਰ ਦਿੱਤਾ। ਸੁਣਿਆ ਹੈ ਭਾਈ ਸੁੱਚਾ ਸਿੰਘ ਦੀ ਡੱਬੀ ਘੋੜੀ ਰਾਹੀਂ ਉਸ ਢਾਬ ਵਿੱਚ “ਜੋ ਪਾਣੀ ਦੀ ਭਰੀ ਹੋਈ ਂ ਘੋੜੀ ਤੇ ਰਾਸ਼ਨ ਲੱਦ ਕੇ ਗੁਰਦੁਆਰੇ ਵਿੱਚ ਕਈ ਵੇਰ ਪਹੁੰਚਾਇਆ ਗਿਆ ਸੀ।
ਜਦ ਇਸ ਕਾਰਵਾਈ ਦਾ ਅੰਗਰੇਜ਼ਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੂੰ ਡੱਬੀ ਘੜੀ ਵੀ ਸਿੱਖ ਦੁਸ਼ਮਣਾਂ ਵਾਂਗ ਜਾਪਣ ਲੱਗੀ । ਜਦ ਡੱਬੀ ਘੋੜੀ ਰਾਸ਼ਨ ਸਿੱਟ ਕੇ ਪਾਣੀ ਭਰੀ ਢਾਬ ਨੂੰ ਪਾਰ ਕਰ ਰਹੀ ਸੀ ਤਾਂ ਅੰਗਰੇਜ਼ ਗੌਰਮਿੰਟ ਦੇ ਸਿਪਾਹੀਆਂ ਨੇ ਗੋਲੀਆਂ ਦੀ ਵਾਛੜ ਸ਼ੁਰੂ ਕਰ ਦਿੱਤੀ ਸੀ । ਕਿਉਂਕਿ ਅੱਗ ਵੀ ਇਸ ਡੱਬੀ ਘੋੜੀ ਵਾਲੇ ਜਥੇਦਾਰ ਦੀ ਮੱਦਦ ਨਾਲ ਮੋਰਚਾ ਤੋੜਿਆ ਸੀ। ਅਤੇ ਉਨ੍ਹਾਂ ਦਾ ਕਾਫੀ ਨੁਕਸਾਨ ਹੋਇਆ ਸੀ। ਉਦੋਂ ਘੋੜੀ ਉੱਪਰ ਸਵਾਰ ਜਥੇਦਾਰ ਸੁੱਚਾ ਸਿੰਘ ਸਨ।
ਜਦ ਢਾਬ ਪਾਰ ਕਰਦੀ ਘੋੜੀ ਤੇ ਅੰਗਰੇਜ਼ ਸਰਕਾਰ ਦੇ ਭਾੜੇ ਦੇ ਸਿਪਾਹੀਆਂ ਗੋਲੀਆਂ ਦੀ ਵਾਛੜ ਕਰ ਦਿੱਤੀ ਸੀ, ਉਸ ਟਾਇਮ ਡੱਬੀ ਘੋੜੀ ਤੇ ਭਾਈ ਚਤਰ ਸਿੰਘ ਰੋਡੇ ਸਵਾਰ ਸਨ।
ਭਾਈ ਚਤਰ ਸਿੰਘ ਬਾਰੇ ਪਤਾ ਲੱਗਾ ਹੈ ਕਿ ਇਹ ਪੁਰਸ਼ ਮਹਾਂ ਤਪੱਸਵੀ ਸੀ। ਦਿਨ ਰਾਤ ਅਕਾਲ ਪੁਰਖ ਦੀ ਰਜਾ ਵਿੱਚ ਰਹਿ ਕੇ ਭਗਤੀ ਕਰਦਾ ਸੀ, ਯਾਨੀ ਕੋਈ ਦੈਵੀ ਸ਼ਕਤੀ ਸੀ ਇਹ ਭਾਈ ਚਤਰ ਸਿੰਘ ਰੋਡੇ। ਭਾਈ ਚਤਰ ਸਿੰਘ ਹਮੇਸ਼ਾਂ ਚਿੱਟੇ ਕਪੜੇ ਪਹਿਨਦਾਂ ਸੀ, ਉਸ ਦਾ ਪ੍ਰਕਾਸ਼ ਦਾਹੜਾ ਧੁੰਨੀ ਤੋਂ ਹੇਠਾਂ ਤੱਕ ਲੰਬਾ ਸੀ। ਜਦ ਢਾਬ ਵੱਲ ਨੂੰ ਗੋਲੀਆਂ ਦੀ ਬਾਛੜ ਹੋਈ ਤਾਂ ਘੋੜੀ ਨੇ ਐਨੀ ਤੇਜ਼ ਰਫਤਾਰ ਲਈ ਕਿ ਬੱਸ ਔਹ ਗਿਆ ਔਹ ਗਿਆ ਮੂੰਹ ਵਿੱਚ ਹੀ ਰਹਿ ਗਈ। ਨਾ ਘੋੜੀ ਦੇ ਨਾ ਹੀ ਭਾਈ ਚਤਰ ਸਿੰਘ ਦੇ ਕੋਈ ਝਰੀਟ ਆਈ मी।
ਸੁਣਿਆ ਹੈ ਉਸ ਟਾਇਮ ਅੰਗਰੇਜਾਂ ਨੇ ਉਸ ਘੋੜੀ ਉੱਤੇ ਸਵਾਰ ਦੀ ਫੋਟੋ ਲੈ ਲਈ ਸੀ। ਘਟਨਾ ਵਾਪਰਨ ਤੋਂ ਬਾਅਦ ਅੰਗਰੇਜ਼ ਸਰਕਾਰ ਨੇ ਅਨੇਕਾਂ ਸਿੰਘਾਂ ਨੂੰ ਗ੍ਰਿਫਤਾਰ ਕਰ ਲਿਆ। ਕਈ ਸੈਂਕੜਿਆਂ ਵਿੱਚ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਸੀ।
ਗ੍ਰਿਫਤਾਰ ਹੋਣ ਵਾਲਿਆਂ ਵਿੱਚ ਸੰਤ ਕ੍ਰਿਪਾਲ ਸਿੰਘ ਰੋਡੇ ਭਾਈ ਦੂਲਾ ਸਿੰਘ ਰੋਡ, ਭਾਈ ਸੋਹਣ ਸਿੰਘ ਰੋਡੇ, ਭਾਈ (ਭਾਨ ਸਿੰਘ ਰੋਡ । ਸਰਕਾਰ ਨੇ ਇਨ੍ਹਾਂ ਸਿੰਘਾਂ ਤੇ ਅਤੇ ਹੋਰ ਸੈਂਕੜਿਆਂ ਵਿੱਚ ਗ੍ਰਿਫਤਾਰ ਕਰਕੇ ਵੱਖ-ਵੱਖ ਮਕੱਦਮੇ ਚਲਾਏ ਗਏ। ਭਾਈ ਸੁੱਚਾ ਸਿੰਘ ਤੇ ਮੁਕਾਬਲੇ ਅਤੇ ਜਬਰੀ ਹਥਿਆਰ ਖੋਹਣ ਦਾ ਦੋਸ਼ ਲਾਇਆ ਗਿਆ।
ਭਾਈ ਸੁੱਚਾ ਸਿੰਘ ਨੂੰ ਭਗੜਾ ਕਰਾਰ ਦਿੱਤਾ ਗਿਆ। ਘੋੜੀ ਸਮੇਤ ਵਰੰਟ ਜਾਰੀ ਕੀਤੇ ਗਏ, ਕਿਉਂਕਿ ਡੱਬੀ ਘੋੜੀ ਬਾਰੇ ਇਨ੍ਹਾਂ ਨੂੰ ਪੱਕਾ ਸਬੂਤ ਹੋ ਗਿਆ। ਸੀ ਕਿ ਇਹ ਸੁੱਚਾ ਸਿੰਘ ਦੀ ਹੈ।
ਅੰਗਰੇਜ਼ ਸਰਕਾਰ ਦੇ ਸੂਹੀਏ ਉਸ ਡੱਬੀ ਘੋੜੀ ਦੀ ਭਾਲ ਵਿੱਚ ਸਾਰੇ ਮਾਲਵੇ ਵਿੱਚ ਘਰ-ਘਰ, ਪਿੰਡ-ਪਿੰਡ ਫਿਰ ਰਹੇ ਸਨ। ਜਦ ਇਸ ਬਾਰੇ ਨਾਲ ਦੇ ਬਾਗੀ ਜਥੇਦਾਰਾਂ ਨੂੰ ਪੱਤਾ ਲੱਗਾ ਤਾਂ ਉਨ੍ਹਾਂ ਉਹ ਡੱਬੀ ਘੋੜੀ ਵੱਡ ਕੇ ਸਤਲੁਜ ਦਰਿਆ ਵਿੱਚ ਸੁੱਟ ਦਿੱਤੀ ਸੀ। ਸਾਰਾ ਸਬੂਤ ਖਤਮ ਕਰ ਦਿੱਤਾ ਸੀ।
ਜਦ ਕਚਹਿਰੀ ਵਿੱਚ ਜਥੇਦਾਰ ਸੁੱਚਾ ਸਿੰਘ ਦੇ ਮੁਕੱਦਮਾਂ ਚੱਲਿਆ ਤਾਂ ਅੰਗਰੇਜ਼ ਸਰਕਾਰ ਨੇ ਅਮਰਨਾਥ ਮੈਜਿਸਟਰੇਟ ਨੂੰ ਸੈਸ਼ਨ ਜੱਜ ਨੀਯਤ ਕੀਤਾ ਸੀ । ਜਥੇ: ਸੁੱਚਾ ਸਿੰਘ ਨਾਲ 22 ਹੋਰ ਜਥੇਦਾਰਾਂ ਤੇ ਮੁਕੱਦਮਾ ਚਲਿਆ ਸੀ।
17 ਮਈ ਨੂੰ ਪੇਸ਼ੀ ਦੌਰਾਨ ਜਦ ਗਵਾਹ ਪੇਸ਼ ਹੋਏ ਤਾਂ ਉਹ ਫੋਟੋ ਵੀ ਪੇਸ਼ ਕੀਤੀਆਂ ਗਈਆਂ। ਜਦ ਸੁੱਚਾ ਸਿੰਘ ਨਾਲ ਫੋਟੋ ਮਲਾਈ ਗਈ ਤਾਂ ਫੋਟੋ ਮਿਲ ਨਹੀਂ ਰਹੀ ਸੀ। ਡੱਬੀ ਘੋੜੀ ਦਾ ਵੀ ਕੋਈ ਸਬੂਤ ਸਰਕਾਰ ਕੋਲ ਨਹੀਂ ਸੀ. ਜਿਸ ਕਰਕੇ ਇਸ ਕੇਸ ਵਿੱਚੋਂ ਜਥੇਦਾਰ ਸੁੱਚਾ ਸਿੰਘ ਬਰੀ ਹੋ ਗਏ।
ਜੈਤੋ ਗੰਗਸਰ ਵਿਖੇ ਰਾਸ਼ਨ ਸਿਟਣ ਵਾਲਿਆਂ ਵਿੱਚ ਰੋਡੇ ਦੇ ਸੂਰਬੀਰ
- ਭਾਈ ਸੁੱਚਾ ਸਿੰਘ ਰੋਡੇ ਪੱਤੀ ਰਾਇਆ
- ਭਾਈ ਦੁਲੀ ਸਿੰਘ ਰੋਡੇ ਪੱਤੀ ਰਾਇਆ.
- ਭਾਈ ਇੰਦਰ ਸਿੰਘ ਰੋਡੇ ਪੱਤੀ ਬਾਦਲ
- ਭਾਈ ਸੋਹਣ ਸਿੰਘ ਰੋਡੇ ਪੱਤੀ ਮੇਹਰਾ
- ਭਾਈ ਸ਼ੇਰ ਸਿੰਘ ਰੋਡੇ ਪੱਤੀ ਮੇਹਰਾ
ਇਸ ਜਥੇ ਵਿੱਚ 22 ਸਿੰਘਾਂ ਵੱਖੋ-ਵੱਖਰੇ ਪਿੰਡਾਂ ਦੇ ਸਨ।
ਰੋਡਿਆਂ ਵਿੱਚ ਅਥਾਹ ਜੋਸ਼ ਦੀ ਲਹਿਰ
ਜੱਥਿਆਂ ਉੱਪਰ ਗੋਲੀ ਚੱਲਣ ਤੋਂ ਪਿਛੋਂ ਸਮੁੱਚੇ ਮਾਲਵੇ ਵਿੱਚ ਜੋਸ਼ ਦੀ ਲਹਿਰ ਫੈਲ ਗਈ। ਇਸ ਜੋਸ਼ ਦੀ ਲਹਿਰ ਦਾ ਰੋਡੇ ਪਿੰਡ ਵਿੱਚ ਬਹੁਤ ਅਸਰ ਹੋਇਆ । ਹਰ ਘਰ ਵਿੱਚ ਜੈਤੋਂ ਦੇ ਮੋਰਚੇ ਦੀ ਚਰਚਾ ਸੀ। ਬਾਬਾ ਕ੍ਰਿਪਾਲ ਸਿੰਘ ਦੇ ਗੁਰਦੁਆਰੇ ਮੀਟਿੰਗਾਂ ਹੁੰਦੀਅ ਸਨ। ਬਾਹਰੋਂ ਆਉਂਦੇ ਜੱਥਿਆਂ ਲਈ ਰਾਸ਼ਨ ਇਕੱਠਾ ਕੀਤਾ ਜਾਂਦਾ ਸੀ। ਜਦੋਂ ਜਥੇ ਪੜ੍ਹਾ ਕਰਦੇ ਸਨ, ਰਾਤ ਨੂੰ ਤਕਰੀਰਾਂ, ਰਾਹੀ ਜੈਤੋ ਦੇ ਮੋਰਚੇ ਦੇ ਸ਼ਹੀਦਾਂ ਦੀਆਂ ਕੁਰਬਾਨੀਆਂ ਸੁਣਾਈਆਂ ਜਾਂਦੀਆਂ ਸਨ।
ਇਸ ਲਹਿਰ ਨੇ ਏਨਾ ਪ੍ਰਭਾਵ ਛੱਡਿਆ ਸੀ ਕਿ ਆਮ ਨੌਜਵਾਨਾਂ ਵਿੱਚ ਕੁਰਬਾਨੀ ਲਈ ਮੂੰਹ ਵਿੱਚੋਂ ਗੀਤ ਫੁੱਟ-ਫੁੱਟ ਜਾਂਦੇ ਸਨ। “ਮੈਂ ਜੋਤੋ ਨੂੰ ਜ਼ਰੂਰ ਜਾਊਂਗਾ ਭਾਵੇਂ ਸਿਰ ਕੱਟਿਆ ਜਾਵੇ ਮੇਰਾ।”
ਇਹਨਾਂ ਕੁਰਬਾਨੀਆਂ ਨੇ ਨੌਜਵਾਨਾਂ ਵਿੱਚ ਨਵੀਂ ਰੂਹ ਫੂਕ ਦਿੱਤੀ। ਇਧਰ ਜੈਤੋ ਵਿਖੇ ਗੋਲੀਆਂ ਨਾਲ ਸ਼ਹੀਦ ਸਿੰਘਾਂ ਦੀਆਂ ਖਬਰਾਂ ਆ ਰਹੀਆਂ ਸਨ। ਪਰ ਇਹ ਨੌਜਵਾਨ ਗੁਰੂ ਗੋਬਿੰਦ ਸਿੰਘ ਦੇ ਸਿੱਖ ‘ਮੋਹਿ ਮਰਨੇ ਕਾ ਚਾਉ ਹੈ, ਮਰੇ ਤਾਂ ਹਰਿ ਕੇ ਦੁਆਰਾ ਕਹਿ ਰਹੇ ਸਨ। 21 ਫਰਵਰੀ ਨੂੰ ਪਹਿਲੇ ਜਥੇ ਤੇ ਗੋਲੀ ਚਲੀ ਸੀ। 28 ਫਰਵਰੀ ਨੂੰ ਦੂਜੇ ਜੱਥੇ ਵਿੱਚ ਪਿੰਡ ਰੋਡੇ ਦੇ 16 ਸਿੰਘ ਕੁਰਬਾਨੀ ਲਈ ਤਿਆਰ ਹੋਏ । ਇਸ ਜਥੇ ਵਿੱਚ ਰੋਡੇ, ਲੰਗੇਆਣਾ, ਡੇਮਰੂ, ਸਮਾਲਸਰ, ਸ਼ਾਹੋ-ਮੱਲਕੇ, ਸੇਖਾ ਵੱਡਾ ਘਰ ਦੇ ਆਦਿ 42 ਸਿੰਘ ਸਨ।
ਇਸ ਜਥੇ ਵਿੱਚ ਪਿੰਡ ਦੇ ਜਿਹੜੇ ਸੋਲਾਂ ਸਿੰਘ ਜੈਤੋ ਵਿਖੇ ਸ਼ਹੀਦੀਆਂ ਪ੍ਰਾਪਤ ਕਰਨ ਗਏ ਸੀ, ਉਨ੍ਹਾਂ ਦੀ ਸੂਚੀ ਇਸ ਪ੍ਰਕਾਰ ਹੈ।
- ਸੰਤ ਕ੍ਰਿਪਾਲ ਸਿੰਘ ਪਿਤਾ ਸ. ਹਜਾਰਾ ਸਿੰਘ ਰੋਡੇ
- ਜਥੇਦਾਰ ਦੁੱਲਾ ਸਿੰਘ ਪਿਤਾ ਸ. ਬੂੜ ਸਿੰਘ ਰੋਡੇਂ
- ਸ. ਮੰਗਲ ਸਿੰਘ ਪਿਤਾ ਸ. ਸੌਣ ਸਿੰਘ ਰੋਡੇ
- ਸ. ਮੋਹਣ ਸਿੰਘ ਪੁੱਤਰ ਸ. ਰਾਮ ਸਿੰਘ ਰੋਡੇ
- ਸ. ਮੱਘਰ ਸਿੰਘ ਪੁੱਤਰ ਸ. ਸੰਤਾ ਸਿੰਘ ਰੋਡੇ
- ਸ. ਹੀਰਾ ਸਿੰਘ
- ਸ. ਅਨੋਖ ਸਿੰਘ ਪੁੱਤਰ ਸ. ਥੋਬਾ ਸਿੰਘ ਰੋਡੇ
- ਸ. ਉਜਾਗਰ ਸਿੰਘ
- ਸ. ਕਰਮ ਸਿੰਘ ਪੁੱਤਰ ਸ. ਸੋਹਣ ਸਿੰਘ ਰੋਡੇ
- ਸ. ਧੰਮਣ ਸਿੰਘ ਪੁੱਤਰ ਸ. ਹਜਾਰਾ ਸਿੰਘ ਰੋਡੇ
- ਸ. ਕੇਹਰ ਸਿੰਘ ਸਪੁੱਤਰ ਸ. ਦੇਵਾ ਸਿੰਘ ਰੋਡੇ
- ਸ. ਅਨੋਖ ਸਿੰਘ ਪੱਤੀ ਬਾਦਲ
- ਸ. ਮਾਹਲ ਸਿੰਘ ਪੁੱਤਰ ਸ. ਸ਼ੇਰ ਸਿੰਘ ਰੋਡੇ
- ਸ. ਇੰਦਰ ਸਿੰਘ ਪੁੱਤਰ ਖੁਸ਼ਹਾਲ ਸਿੰਘ ਰੋਡੇ
- ਸ. ਬਚਨ ਸਿੰਘ ਪੁੱਤਰ ਸ. ਸ਼ਾਮ ਸਿੰਘ ਰੋਡੇ
- ਸ. ਭਾਨ ਸਿੰਘ ਪੁੱਤਰ ਸ. ਚੂਹੜ ਸਿੰਘ ਰੋਡੇ
- ਸ. ਰਾਮ ਸਿੰਘ ਪੱਤੀ ਰਜਾਦਾ ਰੋਡੇ
- ਸ. ਮਾਘ ਸਿੰਘ ਘਾਲੀ ਪੱਤੀ ਬਾਦਲ ਰੋਡੇ
- ਸ. ਕਪੂਰ ਸਿੰਘ ਨੰਬਰਦਾਰ ਪੱਤੀ ਰੂਪਾ ਰੋਡੇ
ਜੈਤੋ ਦਾ ਮੋਰਚਾ ਫਤਹਿ ਹੋਣ ਉੱਤੇ ਸਿੰਘਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਅਕਾਲ ਤਖਤ ਸਾਹਿਬ ਤੋਂ ਸਿਰੋਪਾਓ ਦਿੱਤੇ ਗਏ ਸਨ।
ਇਸ ਮੋਰਚੇ ਵਿੱਚ ਰੋਡੇ ਪਿੰਡ ਦੇ ਮਹਾਨ ਸੂਰਬੀਰ ਨੇ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ 7-7 ਸਾਲ ਦੀ ਸਜ਼ਾ ਭੁਗਤੀ ਸੀ।
1931 ਦਾ ਰੋਡਿਆਂ ਲਈ ਇੱਕ ਪਵਿੱਤਰ ਤੇ ਮਹਾਨ ਦਿਨ
ਹਰ ਇੱਕ ਧਾਤ ਵਿੱਚ ਵੱਖਰੀ ਪਹਿਚਾਣ ਦਰਸਾਉਂਦੀ ਹੈ। ਇਹ ਆਪਣੀ’ ਸਖਤਾਈ, ਚਿਮਕਾਈ, ਹਿਢਾਈ ਦੇ ਗੁਣਾਂ ਕਰਕੇ ਮਸ਼ਹੂਰ ਹੈ। ਕੁਝ ਧਾਤਾ ਇਹੋ ਜਿਹੀਆਂ ਵੀ ਹਨ, ਜੋ ਦੁਨਿਆਵੀ ਸੱਚਿਆ ਵਿੱਚ ਢੱਲ ਕੇ ਜਦ ਉਹ ਸਮਾਜ ਵਿੱਚ ਵਿਚਰਦੀਆਂ ਹਨ ਸਮੇਂ ਦੇ ਉਤਰਾ, ਚੜਾਅ ਵਿੱਚ ਜਦ ਉਹ ਧਰਤੀ ਵਿੱਚ ਸਮਾਉਂਦੀਆਂ ਹਨ ਤਾਂ ਆਪਣੀ ਹੋਂਦ ਨੂੰ ਧਰਤੀ ਅਰਪਨ ਕਰ ਦਿੰਦੀਆਂ ਹਨ, ਜਾਂ ਫਿਰ ਧਰਤੀ ਵਿਚਲੇ ਕਾਬਜ਼ ਗੁਣ ਉਸ ਨੂੰ ਆਪਣੇ ਵਿੱਚ ਜਜਬ ਕਰ ਲੈਂਦੇ ਹਨ। ਇਹਨਾਂ ਧਾਂਤਾ ਵਿੱਚ ਇਕ ਸੋਨਾ ਵੀ ਹੈ ਜੋ ਆਪਣੀ ਕੀਮਤ ਕਾਰਨ ਮਸ਼ਹੂਰ ਹੈ। ਆਪਣੀ ਚਮਕ ਦਮਕ ਕਰਕੇ ਹਰ ਇੱਕ ਦਾ ਹਰਮਨ ਪਿਆਰਾ ਹੈ। ਸਦੀਆਂ ਤੱਕ ਧਰਤੀ ਵਿੱਚ ਰਹਿ ਕੇ ਅਤੇ ਲੋਕਾਂ ਵਿੱਚ ਰਹਿ ਕ ਆਪਣੀ ਸ਼ਾਨ ਸ਼ੌਕਤ ਨੂੰ ਆਂਚ ਨਹੀਂ ਆਉਣ ਦਿੰਦਾ।
ਕੁਰਬਾਨੀਆਂ ਅਤੇ ਇਤਿਹਾਸ ਵੀ ਇੱਕ ਸੋਨੇ ਦੀ ਨਿਆਈ ਹੈ। ਇਸ ਦੀ ਚਮਕ ਦਮਕ ਸਦਾ ਬਰਕਰਾਰ ਰਹਿੰਦੀ ਹੈ। ਇਹ ਕਦੇ ਵੀ ਧਰਤੀ ਦੇ ਜੀਰ, ਜਜਬ ਕਰ ਲੈਣ ਵਾਲੇ ਗੁਣਾਂ ਨੂੰ ਆਪਣੇ ਤੇ ਹਾਵੀ ਨਹੀਂ ਹੋਣ ਦਿੰਦਾ। ਨਾ ਹੀ ਬ੍ਰਹਮੰਡ ਦੇ ਗੁਣਾਂ ਵਿੱਚ ਮਿਕਸ ਹੁੰਦਾ ਹੈ। ਘਸੀ
4 ਨਵੰਬਰ 1931, 20 ਕਤਕ ਨੂੰ ਸੰਤ ਬਾਬਾ ਕ੍ਰਿਪਾਲ ਸਿੰਘ ਵਾਲੇ ਗੁਰਦੁਆਰੇ ਇੱਕ ਕੋਤਰੀ ਹੋਈ ਸੀ। ਇਹ ਰੋਡਿਆਂ ਦੇ ਇਤਿਹਾਸ ਵਿੱਚ ਜਾਂ ਇਸ ਏਰੀਏ ਵਿੱਚ ਕਹਿ ਲਈਏ ਪਹਿਲੀ ਕੋਤਰੀ ਹੋਈ ਸੀ ਤਾਂ ਕੋਈ ਅੱਤ ਕਥਨੀ ਨਹੀਂ ਹੋਵੇਗੀ। ਇਹ ਕੋਤਰੀ 4 ਮਹੀਨੇ 10 ਦਿਨ ਚੱਲੀ ਸੀ। ਇਸ ਕੋਤਰੀ ਵਿੱਚ ਸੌ ਮਹਾਰਾਜ ਦੀ ਬੀੜ ਵੱਖੋ-ਵੱਖਰੇ ਥਾਵਾਂ ਤੋਂ ਲਿਆਂਦੀ ਗਈ ਸੀ। ਰੋਜ਼ਾਨਾ ਭੋਗ ਪਾਏ ਜਾਂਦੇ ਸਨ। ਜਿਸ ਬੀੜ ਤੋਂ ਪਾਠ ਪੜ੍ਹਕੇ ਭੋਗ ਪਾਏ ਜਾਂਦੇ ਸਨ, ਉਸ ਨੂੰ ਅਰਾਮ ਲਈ ਸੁਖ ਆਸਨ ਕੀਤਾ ਜਾਂਦਾ ਸੀ। ਜਿਹੜੀ ਵੀ ਮਿਰਆਦਾ ਮਹਾਪੁਰਸ਼ਾਂ ਨੇ ਰਹਿਤ ਰੱਖਣ ਲਈ ਕਿਹਾ, ਉਸ ਦਾ ਪੂਰਾ ਪੂਰਾ ਪਾਲਣ ਹੋਇਆ ਸੀ । ਅਖੰਡ ਪਾਠ ਨਾਲ ਉਦੋਂ ਵੀ ਜਪਜੀ ਸਾਹਿਬ ਪ੍ਰਕਾਸ਼ ਸੀ। ਪੂਰਨ ਰੂਪ ਵਿੱਚ ਦੱਸੀ ਘਿਓ ਦੀ ਵਰਤੋਂ ਕੀਤੀ ਗਈ ਸੀ । ਪਰ ਇਹ ਸੰਗਤ ਦੀ ਸੇਵਾ ਸੀ। ਪਾਠੀ ਸਿੰਘ ਚਾਰ-ਚਾਰ ਸੌ ਮੀਲ ਤੋਂ ਇਥੇ ਸੇਵਾ ਵਾਸਤੇ ਆਏ ਸਨ। ਰੋਜ਼ਾਨਾ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਵਾਸਤੇ ਕੜਾਹਿਆਂ ਦੇ ਰੂਪ ਵਿੱਚ ਪ੍ਰਸ਼ਾਦ ਤਿਆਰ ਕੀਤਾ ਜਾਂਦਾ ਸੀ। ਸਾਰੀ ਕੋਤਰੀ ਵਿੱਚ ਇੱਕ ਦਿਨ ਵੀ ਚਾਹ ਨਹੀਂ ਬਣੀ ਸੀ. ਹਰ ਇੱਕ ਨੂੰ ਦੁੱਧ ਹੀ ਛਕਾਇਆ ਜਾਂਦਾ ਸੀ । ਇਹ ਕੱਤਰੀ ਕ੍ਰਿਪਾਲ ਸਿੰਘ ਦੀ ਰਹਿਨਮਾਈ ਹੇਠ ਹੋਈ ਸੀ।
ਇਸ ਕੰਤਰੀ ਦੇ ਭੋਗ ਤੋਂ ਇੱਕ ਦਿਨ ਪਹਿਲਾਂ ਅੰਮ੍ਰਿਤ ਦਾ ਬਾਟਾ ਤਿਆਰ ਹੋਇਆ ਸੀ। ਪੰਜ ਪਿਆਰਿਆਂ ਦੀ ਡਿਊਟੀ ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣਾ ਵਾਲੇ, ਬਾਬਾ ਨੰਦ ਸਿੰਘ ਜੀ ਕਲੇਰਾਂ ਵਾਲੇ, ਸੰਤ ਬਾਬਾ ਮਨੀ ਸਿੰਘ ਜੀ ਦਿਆਲਪੁਰੇ ਵਾਲੇ, ਸੰਤ ਬਾਬਾ ਅਮਰ ਸਿੰਘ ਜੀ ਰਾਮਗੜ ਵਾਲੇ ਅਤੇ ਸੰਤ ਅਜੈਬ ਸਿੰਘ ਨੇ ਨਿਭਾਈ ਸੀ। ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਗੁਰ ਮਹਾਰਾਜ ਦਾ ਪਵਿੱਤਰ ਵਾਕ ਲਿਆ ਸੀ ਅਤੇ ਪਵਿੱਤਰ ਅਰਦਾਸ ਕੀਤੀ ਸੀ। ਇਹ ਮਹਾਨ ਤੇ ਪਵਿੱਤਰ ਦਿਨ 87 ਪ੍ਰਾਣੀਆਂ ਨੇ ਅੰਮ੍ਰਿਤਪਾਨ ਕੀਤਾ ਸੀ। ਇਹ ਰੋਡਿਆਂ ਵਿੱਚ ਪਹਿਲਾ ਅੰਮ੍ਰਿਤ ਸੰਚਾਰ ਸੀ।
ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂਵਾਲੇ ਕੋਤਰੀ ਸ਼ੁਰੂ ਹਣ ਤੋਂ ਪਹਿਲਾਂ ਲਾਹੌਰ ਵਾਲੇ ਪਾਸੇ ਪ੍ਰਚਾਰ ਤੇ ਗਏ ਹੋਏ ਸਨ। ਉਨ੍ਹਾਂ ਨੂੰ ਭੋਗ ਤੇ ਲਿਆਉਣ ਦੀ ਸੇਵਾ ਬਾਬਾ ਲਾਲ ਸਿੰਘ ਟੱਲੇਵਾਲ ਦੀ ਲੱਗੀ ਹੋਈ ਸੀ । ਬਾਬਾ ਲਾਲ ਸਿੰਘ ਟੋਲੇਵਾਲ ਵਾਲਿਆਂ ਸੰਤ ਬਾਬਾ ਸੁੰਦਰ ਸਿੰਘ ਭਿੰਡਰਾਂ ਵਾਲਿਆਂ ਨੂੰ ਭਾਲ ਕੇ 34 ਚੱਕ ਪਾਕਿਸਤਾਨ ਤੋਂ ਲੈ ਕੇ ਆਏ ਸਨ।
ਭੋਗ ਦੀ ਅਰਦਾਸ ਮਗਰੋਂ ਜਲੂਸ ਕੱਢਿਆ ਗਿਆ ਸੀ। ਇਸ ਜਲੂਸ ਵਿੱਚ ਹਾਥੀਆਂ ਦੀ ਸ਼ਮੂਲੀਅਤ ਸੀ । ਜੋ ਪੂਰੀ ਸ਼ਾਨੋਸ਼ੋਕਤ ਨਾਲ ਸ਼ਿੰਗਾਰੇ ਹੋਏ ਸਨ।
ਚਾਰ-ਚਾਰ ਸੌ ਮੀਲ ਤੋਂ ਸੰਗਤਾਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਆਈਆਂ ਸਨ, ਹਜ਼ਾਰਾਂ ਦੀ ਗਿਣਤੀ ‘ਚ ਆਈ ਸੰਗਤ ਨੇ ਗੁਰੂ ਮਹਾਰਾਜਾ ਨੂੰ ਨਮਸਕਾਰ ਕੀਤੀ ਅਤੇ ਮਹਾਂਪੁਰਸ਼ਾਂ ਦੇ ਦਰਸ਼ਨ ਅਤੇ ਪ੍ਰਬਚਨ ਸਰਵਣ ਕੀਤੇ ਸਨ।
ਸੁਣਿਆ ਹੈ, ਐਨੀ ਭੀੜ ਸੀ, ਕੁਝ ਲੋਕਾਂ ਨੇ ਸਪੀਕਰ ਰਾਹੀਂ ਮਹਾਂਪੁਰਸ਼ਾਂ ਦੇ ਪ੍ਰਵਚਨ ਤਾਂ ਸਰਵਣ ਕਰ ਲਏ ਸਨ, ਪਰ ਦਰਸ਼ਨ ਦਿਦਾਰੇ ਨਹੀਂ ਹੋਏ ਸਨ। ਇਕ ਨੌਜਵਾਨ ਮੁਕਤਸਰ ਵੱਲ ਦੀ ਸੰਗਤ ਨਾਲ ਆਇਆ ਸੀ ਉਹ ਬੜੀ ਆਸ ਲੈ ਕੇ ਆਇਆ ਸੀ ਕਿ ਰੋਡੇ ਪਿੰਡ ਅਤੇ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ। ਉਸ ਨੇ ਰੋਡੇ ਪਿੰਡ ਦੇ ਦਰਸ਼ਨ ਤਾਂ ਕਰ ਲਏ । ਇਕੱਠ ਵੱਧ ਹੋਣ ਕਾਰਨ ਮਹਾਂਪੁਰਸ਼ਾਂ ਦੇ ਦਰਸ਼ਨ ਨਹੀਂ ਕਰ ਸਕਿਆ। ਇਸ ਦੇ ਮਨ ਦੀ ਅਭਿਲਾਸ਼ਾ ਪੂਰੀ ਨਾ ਹੋਈ, ਮਨ ਉਦਾਸ ਹੋ ਗਿਆ, ਉਪਰਾਮ ਹੋ ਗਿਆ। ਪਤਾ ਨਹੀਂ ਕੀ ਤਰਕ ਵੱਜੀ ਉਸ ਦੀ ਇਸ ਢਾਬ ਵਾਲੇ ਛੱਪੜ ਵਿੱਚ ਡੁੱਬ ਕੇ ਮੌਤ ਹੋ ਗਈ ਸੀ। ਇਸ ਮੌਤ ਨੂੰ ਕਈ ਘਟਨਾਵਾਂ ਨਾਲ ਵੀ ਜੋੜਿਆ ਗਿਆ ਸੀ।
ਗੁਰਦੁਆਰਾ ਭਾਈ ਫੇਰੂ ਦੇ ਪ੍ਰਸਿੱਧ ਮੋਰਚੇ ‘ਚ ਰੋਡਿਆਂ ਦੀ ਕੁਰਬਾਨੀ
2 ਜਨਵਰੀ 1928 ਨੂੰ ਗੁਰਦੁਆਰਾ ਭਾਈ ਫੇਰੂ ਦਾ ਮੋਰਚਾ ਲੱਗ ਗਿਆ ਅਤੇ ਸਿੰਘਾਂ ਦੀਅ ਗ੍ਰਿਫਤਾਰੀਆਂ ਸ਼ੁਰੂ ਹੋ ਗਈਆਂ । ਸ਼੍ਰੋਮਣੀ ਕਮੇਟੀ ਨੇ ਅੰਮ੍ਰਿਤਸਰੋਂ ਜਥੇ ਭੇਜਣੇ ਸ਼ੁਰੂ ਕਰ ਦਿੱਤੇ। ਜਦ ਇਸ ਮੋਰਚੇ ਦੀਆਂ ਖਬਰਾਂ ਅਖਬਾਰਾਂ ਵਿੱਚ ਪ੍ਰਕਾਸ਼ਤ ਹੋਈਆਂ ਤਾਂ ਪ੍ਰਿੰਸੀਪਲ ਗਿਡਵਾਨੀ ਅਤੇ ਮਿਸਟਰ ਰਹੀਮ ਅਲੀ ਹਾਸ਼ਮੀ ਮੀਤ ਸੰਪਾਦਕ ਇੰਡੀਪੈਡੈਂਸ ਅਲਾਹਾਬਾਦ ਭਾਈ ਫੇਰੂ ਪੁਜੇ। ਉਨ੍ਹਾਂ ਆਪਣੇ ਪ੍ਰਚਾਰ ਵਿੱਚ ਕਿਹਾ ਜਮੀਨ ਗੁਰਦੁਆਰੇ ਦੀ ਹੈ, ਉਸ ਦਾ ਕਬਜ਼ਾ ਸ਼੍ਰੋਮਣੀ ਕਮੇਟੀ ਲੈ ਚੁੱਕੀ ਹੈ। ਡਿਪਟੀ ਕਮਿਸ਼ਨਰ ਲਾਹੌਰ ਨੇ ਇੰਤਕਾਲ ਕਮੇਟੀ ਨਾਂ ਕਰ ਦਿੱਤਾ ਹੈ, ਪ੍ਰੰਤੂ ਸਰਕਾਰ ਸਿੰਘਾਂ ਨੂੰ ਵਿਅਰਥ ਦਬਾ ਰਹੀ ਹੈ। ਇਸ ਵਿਰੁੱਧ ਸਰਕਾਰ ਸਿੰਘ ਨੂੰ ਘਰਾਂ ਤੋਂ ਗ੍ਰਿਫਤਾਰ ਕਰਨ ਲੱਗੀ ਅਤੇ ਸਿੰਘਾਂ ਨੂੰ ਕੈਦ ਕਰਨ ਲੱਗੀ।
ਮੋਰਚਾ ਸਰਗਰਮ ਹੋ ਗਿਆ । ਅਨੇਕਾਂ ਸਿੰਘਾਂ ਵਿਰੁੱਧ ਮੁਕੱਦਮੇ ਦਰਜ ਹੈ। ਗਏ। ਇਸ ਮੋਰਚੇ ਵਿੱਚ ਰੋਜ਼ਾਨਾ 25 ਅਕਾਲੀਆਂ ਦਾ ਜੱਥਾ ਗੁਰਦੁਆਰਾ ਭਾਈ ਫੇਰ ਪਹੁੰਚ ਕੇ ਗ੍ਰਿਫਤਾਰੀ ਦਿੰਦਾ ਸੀ। ਇਸ ਮੋਰਚੇ ਵਿੱਚ 5000 ਅਕਾਲੀ ਗ੍ਰਿਫਤਾਰ ਹੋਏ। ਜਿਨ੍ਹਾਂ ਵਿੱਚ ਰੋਡੇ ਪਿੰਡ ਦੇ ਸਰਗਰਮ ਅਕਾਲੀ ਭਾਈ ਮਹਿੰਗਾ ਸਿੰਘ, ਭਾਈ ਉਜਾਗਰ ਸਿੰਘ ਪੱਤੀ ਰੂਪਾ, ਭਾਈ ਤਾਰਾ ਸਿੰਘ ਪੱਤੀ ਮੇਹਰਾ ਵੀ ਗ੍ਰਿਫਤਾਰ ਹੋਏ ਸਨ।
ਨੱਬੇ ਦੀਆਂ ਮਤੀਰੀਆਂ ਕਿਵੇਂ ਤਰੀਆਂ
(ਬਿਕ੍ਰਮੀ ਸੰਨ ਦੀ ਝਲਕ)
ਜਦ ਬਜ਼ੁਰਗਾਂ ਰਮੀ ਸੰਮਤ ਦੀ ਗੱਲ ਸੁਣਾਈ ਤਾਂ ਅੱਖਾਂ ਸਾਹਮਣੇ ਪੌਣੀ ਚਰਚਿਤ ਘਟਨਾ ਦਾ ਘਸਮੈਲਾ ਜਿਹਾ ਚਿੱਤਰ ਆ ਗਿਆ।
ਸਦੀ ਪਹਿਲਾਂ ਬੀਤੀ ਅੱਜ ਉਹ ਸਮਾਂ, ਸਾਲ, ਮਹੀਨੇ, ਦਿਨ ਨਹੀਂ ਰਹੇ ਪਰ ਅੱਜ ਉਸ ਸਮੇਂ ਦੀ ਪੁਰਾਣੀ ਯਾਦ ਜੋ ਸੁਣੀ ਸੀ, ਮੇਰੇ ਕੰਨਾ ਥਾਣੀ, ਜਿਹਨ ਵਿੱਚ ਚਲੀ ਗਈ। ਕਿਵੇਂ ਤਰੀਆਂ ਹੋਣਗੀਆਂ ਨੱਬ ਦੀਆਂ ਮਤੀਰੀਆਂ।
1890 ਬਿਕ੍ਰਮੀ ਉਦੋਂ ਬਾਰਸ਼ ਕਿਸੇ ਦੇਵੀ ਦੇਵਤਿਆਂ ਦੀ ਮੇਹਰ ਗਿਣੀ ਜਾਂਦੀ ਸੀ। ਬਾਰਸ਼ ਨਾ ਪੈਣ ਤੇ ਇੰਦਰ ਦੇਵਤੇ ਦੀ ਪੂਜਾ ਕਰਨੀ। ਜਦੋਂ ਸਮੇਂ ਸਿਰ ਬਾਰਸ਼ ਪੈ ਜਾਂਦੀ ਸੀ ਤਾਂ ਆਮ ਲੋਕੀ ਉਸ ਸਮੇਂ ਨੂੰ ਸਤਯੁਗੀ ਸਮਾਂ ਵੀ ਆਖਦੇ ਸਨ।
ਮੀਂਹ ਦੇ ਨਾਲ ਹੀ ਫਸਲ ਸੀ ਉਸ ਸਮੇਂ ਐਨਾ ਮੀਂਹ ਪਿਆ ਸੀ, ਲੋਕਾਂ ਨੇ ਖੜੀਆਂ ਕਪਾਹ ਦੀਆਂ ਛੁੱਟੀਆਂ ਵਿੱਚ ਬੈਠੀ ਪੋਲੀ ਵਿੱਚ ਹੀ ਛੋਲਿਆਂ ਦੇ ਸਿਆੜ ਕੱਢ ਦਿੱਤੇ ਸਨ । ਲੱਕ-ਲੱਕ ਲੰਮੇ ਬੂਟੇ ਵੱਧ ਗਏ ਕਈਆਂ ਨੇ ਬਾਜਰ ਵੱਡੇ ਤੇ ਛੋਲੇ ਬੀਜ ਦਿੱਤੇ। ਸਮਾਂ ਐਨਾ ਭਾਰਾ ਲੱਗਾ ਸੀ । ਪਚਵੰਜਾ ਪੰਜਵੇਜਾ ਮਣ ਛੋਲੇ ਨਿਕਲੇ ਸਨ । ਸਬ ਮਾਰੂ ਬਰਾਨੀ ਜ਼ਮੀਨਾਂ ਨੇ ਪੈਦਾਵਾਰ ਦਿੱਤੀ ਸੀ ।
ਉਸ ਨੱਬ ਵਿੱਚ ਤਿੰਨ ਵਾਰ ਸਹੀ ਸਮੇਂ ਬਾਰਸ਼ ਹੋਈ ਸੀ । ਸੌਣੀ ਦੀ ਫਸਲ ਵਿੱਚ ਨਿੱਕੀਆਂ ਨਿੱਕੀਆਂ ਬਿਨ ਬੀਜੀਆਂ ਵੇਲਾਂ ਉਗੀਆਂ, ਵਾਹਣ ਸਰਵੇ ਹੋਣ ਕਰਕੇ ਇੱਕ ਮਹੀਨੇ ਵਿੱਚ ਹੀ ਵੱਧ ਗਈਆਂ। ਉਨ੍ਹਾਂ ਨੂੰ ਛੋਟੀਆਂ-ਛੋਟੀਆਂ ਮਤੀਰੀਆਂ ਲੱਗੀਆਂ। ਬੱਸ ਨਿਰਾ ਸ਼ਹਿੰਦ ਹੀ ਸੀ । ਹਰ ਮਾਰੂ ਬਰਾਨੀ ਖੇਤ ਵਿੱਚ ਵੱਲਾਂ ਹੀ ਵੱਲਾਂ ਸਨ। ਹਰ ਵਲ ਕੱਚੀਆਂ-ਪੱਕੀਆਂ ਮਤੀਰੀਆਂ ਨਾਲ ਲੱਥ- ਪੱਥ ਹੋਈ ਪਈ ਸੀ। ਥੋੜੀ-ਥੋੜੀ ਵਿਥ ਮਗਰੋਂ ਇਹ ਤੀਜਾ ਮੀਂਹ ਸੀ। ਮੀਂਹ ਕੀ ਪਿਆ ਲੱਗਭੱਗ ਤਿੰਨ ਦਿਨ ਬਾਰਸ਼ ਹੋਈ ਸੀ। ਮੀਂਹ ਦੇ ਪਾਣੀ ਨੇ ਖੇਤਾਂ ਵਿੱਚੋਂ ਨਿਕਲ ਕੇ ਪਿੰਡ ਦਾ ਰੁਖ ਲੈ ਲਿਆ ਸੀ । ਵੀਹਾਂ-ਗਲੀਆਂ ਵਿੱਚ ਪਾਣੀ ਛੱਲਾਂ ਮਾਰਦਾ ਫਿਰਦਾ ਸੀ। ਬਾਬੇ ਸਰਜੇ ਕਾ ਪਾਣੀ ਕੱਠਾ ਹੋ ਕੇ ਬਾਬੇ ਰਾਮੂਕੇ ਫਲੇ ਵਿੱਚ ਦੀ ਵੱਗਿਆ ਸੀ। ਕਈ ਕੱਚੇ ਮਕਾਨ ਢਹਿ ਗਏ ਸਨ, ਢਹਿ ਗਏ ਘਰਾਂ ਦੀਆਂ ਕੜੀਆਂ ਵੀ ਸੁਣਿਆ ਪਾਣੀ ਤਾਰ ਕੇ ਲੈ ਗਿਆ ਸੀ।
ਖੇਤਾਂ ਵਿੱਚ ਲੰਬੀ ਨਿਗਾ ਮਾਰਿਆਂ ਪਾਣੀ ਹੀ ਪਾਣੀ ਦਿਸਦਾ ਸੀ। ਪਾਣੀ ਦੇ ਵਹਾਅ ਨੇ ਵੱਲਾਂ ਨੂੰ ਜਦੋਂ ਉਖੇੜ ਦਿੱਤਾ ਸੀ। ਵੱਲਾਂ ਦੇ ਉਖੜਨ ਨਾਲ ਛੋਟੀਆਂ-ਛੋਟੀਆਂ ਮਤੀਰੀਆਂ ਵੀ ਤਰਨ ਲੱਗੀਆਂ।
ਬਹੁਤ ਸਮਾਂ ਪੁਰਾਣੇ ਬਜ਼ੁਰਗਾਂ ਇਸ ਸਮੇਂ ਨੂੰ ਯਾਦ ਰੱਖਿਆ । ਜਦੋਂ ਵੀ ਲਗਾਤਾਰ ਮੀਂਹ ਪਈ ਜਾਣਾ ਤਾਂ ਪੁਰਾਣੇ ਬਜ਼ੁਰਗ ਦੇ ਮੂੰਹੋਂ ਇਹ ਸ਼ਬਦ ਨਿਕਲਦੇ ਸਨ, “ਐਤਕੀਂ ਲੱਗਦ ਨੱਬੇ ਦੀਆਂ ਮਤੀਰੀਆਂ ਵਾਂਗੂ ਤਾਰੂਗਾ।”
ਅੱਜ ਨਵੀਂ ਪੀੜ੍ਹੀ ਨੂੰ ਨਾ ਤਾਂ ਨਬਾ ਹੀ ਯਾਦ ਹੈ ਨਾ ਹੀ ਯਾਦ ਹਨ, ਨੱਬ ਵਿੱਚ ਤਰੀਆਂ ਮਤੀਰੀਆਂ।
ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੇ ਨਵੇਂ ਸਮੇਂ ਦੇ ਹਾਣੀ ਬਣਨ ਦੇ ਨਾਲ-ਨਾਲ ਪੁਰਾਤਨ ਦੀਆਂ ਵਾਪਰੀਆਂ ਇਤਿਹਾਸਕ ਘਟਨਾਵਾਂ ਨੂੰ ਯਾਦ ਰੱਖੀਏ।
ਇਤਿਹਾਸਿਕ ਕਾਨਫਰੰਸ ਰੋਡੇ
1936 ਦਾ ਦਿਨ ਇਸ ਪਿੰਡ ਲਈ ਇਤਿਹਾਸਿਕ ਦਿਨ ਹੈ। ਇਸ ਦਿਨ ਭਾਰਤ ਮਾਤਾ ਦੇ ਗਲੋਂ ਗੁਲਾਮੀ ਦੀਆਂ ਜੰਜ਼ੀਰਾਂ ਲਾਹੁਣ ਲਈ ਅਤੇ ਇਸ ਦੀ ਜਰਖੇਜ ਧਰਤੀ ਤੋਂ ਅੰਗਰੇਜ਼ਾਂ ਨੂੰ ਕੱਢਣ ਲਈ ਭਾਰਤ ਮਾਤਾ ਦੇ ਪੁੱਤਰਾਂ ਨੇ ਇਥੇ ਕਈ ਲੱਖਾਂ ਦੀ ਗਿਣਤੀ ਵਿਚ ਇਕੱਠ ਕੀਤਾ ਸੀ।
ਗੁਰਦਾਸਪੁਰ ਦੀ ਮੀਟਿੰਗ ਵਿਚ ਮਤਾ ਪਾਸ ਹੋਇਆ ਸੀ ਕਿ ਹਰ ਜ਼ਿਲ੍ਹਾ ਵਾਰ ਮੀਟਿੰਗਾਂ, ਕਾਨਫਰੰਸਾਂ ਕੀਤੀਆਂ ਜਾਣਾ ਜਦ ਫਿਰੋਜਪੁਰ ਜਿਲੇ ਦੀ ਵਾਰੀ ਆਈ ਅਤੇ ਫਿਰੋਜਪੁਰ ਜ਼ਿਲ੍ਹੇ ਵਿਚੋਂ ਕਿਤੇ ਵੀ ਥਾਂ ਨਾ ਮਿਲੀ। ਸ. ਜਗੀਰ ਸਿੰਘ ਰੋਡੇ ਨੇ ਬਾਬਾ ਗੁਰਬਖਸ਼ ਸਿੰਘ ਬਾਬਾ ਭਾਗ ਸਿੰਘ ਨਾਲ ਇਸ ਕਾਨਫਰੰਸ ਬਾਰੇ ਵਿਚਾਰ ਕੀਤੀ ਤਾਂ ਇਨ੍ਹਾਂ ਨੇ ਆਪਣੀ ਪੰਜ ਘੁਮਾ ਜ਼ਮੀਨ ਦੇ ਦਿੱਤੀ। ਜਿੱਥੇ ਹੁਣ ਨਿਆਈਆਂ ਵਿਚ ਇਸ ਪਰਿਵਾਰ ਨੇ ਘਰ ਪਾਇਆ ਹੈ। ਸੁਣਿਆ ਹੈ ਇਸ ਕਾਨਫਰੰਸ ਲਈ ਥਾਂ ਦੇਣ ਬਾਰੇ ਜੈਲਦਾਰਾਂ, ਤੇ ਸਫੈਦ ਪੋਸ਼ਾਂ ਨੇ ਜਾ ਕੇ ਡੀ.ਸੀ. ਨੂੰ ਸ਼ਿਕਾਇਤ ਕਰ ਦਿੱਤੀ ਪਰ ਇਨ੍ਹਾਂ ਨੂੰ ਪਰਿਵਾਰ ਸਮੇਤ-ਖਤਮ ਕਰਨ ਦੀ ਧਮਕੀ ਦਿੱਤੀ ਗਈ। ਜੋ ਵੱਲ ਵਲਿਆਂ ਤੋਂ ਪਤਾ ਲੱਗਾ ਹੈ ਕਿ ਪੰਜਾਂ ਘੁਮਾਵਾਂ ਵਿਚ ਪੰਡਾਲ ਲੱਗਾ ਹੋਇਆ ਸੀ। ਹਜ਼ਾਰਾਂ ਦੀ ਗਿਣਤੀਵਿਚ ਲੋਕਾਂ ਨੇ ਤਿੰਨ ਦਿਨ ਪਹਿਲਾਂ ਹੀ ਆਉਣਾ ਸ਼ੁਰੂ ਕਰ ਦਿੱਤਾ ਸੀ। ਕਾਨਫਰੰਸ ਵਾਲੇ ਦਿਨ ਲੋਕਾਂ ਦੇ ਇਕੱਠ ਨੇ ਵੀਹਾਂ ਘੁਮਾਵਾਂ ਜ਼ਮੀਨ ਨੂੰ ਦੱਬ ਲਿਆ ਸੀ। ਅੰਗਰੇਜ਼ ਗੌਰਮਿੰਟ ਨੇ ਪੰਡਾਲ ਤੋਂ ਪਾਸੇ ਨਾਕੇ ਲਾ ਕੇ ਮਸੀਨ ਗੰਨਾਂ ਬੀੜ ਲਈਆਂ ਸਨ । ਇਸ ਕਾਨਫਰੰਸ ਦੀ ਕਵਰਿੰਗ ਕਰਨ ਲਈ ਇਕ ਅੰਗਰੇਜ਼ ਪੱਤਰਕਾਰ ਆਇਆ ਸੀ। ਉਸ ਪੱਤਰਕਾਰ ਨੂੰ ਆਗੂ ਕਮੇਟੀ ਨੇ ਕਿਹਾ ਸੀ ਜੋ ਜੋ ਵੀ ਸ਼ਬਦ ਇਥੇ ਬੋਲੇ ਜਾਣ ਸਾਰੇ ਨੋਟ ਕੀਤੇ ਜਾਣ ਜੇ ਨਹੀਂ ਕਰਨੇ ਤਾਂ ਇਥੋਂ ਚਲੇ ਜਾਓ। ਜਿਸ ਦਿਨ ਡਾ. ਕਿਚਲੂ ਅਤੇ ਹਿੰਦੋਸਤਾਨ ਦੇ ਮਰਹੂਮ ਲੀਡਰ ਜਿਨਾਹ ਦੀ ਭੈਣ ਨੂਰ ਬੀਬੀ ਆਏ ਸਨ। ਉਨਾਂ ਨੂੰ ਲੈਣ ਵਾਸਤੇ ਭਾਈ ਸਪੂਰਾ ਸਿੰਘ ਪੱਤੀ ਰਜਾਦਾ ਦਾ ਗੋਡਾ ਸਕੂਲ ‘ਤੇ ਗਿਆ ਸੀ। ਲੋਕਾਂ ਵਿਚ ਏਨਾ ਉਤਸ਼ਾਹ ਸੀ ਜਦੋਂ ਡਾ. ਕਿਚਲੂ ਅਤੇ ਨੂਰ ਬੀਬੀ ਦੇ ਗਲ ਹਾਰ ਪੈਂਦੇ ਨਹੀਂ ਸਨ ਤਾਂ ਲੋਕਾਂ ਨੇ ਬਲਦਾਂ ਦੇ ਸਿੰਗਾਂ ਵਿਚ ਹਾਰ ਪਾ ਦਿੱਤੇ। ਤਿੰਨ ਦਿਨ ਚੱਲੀ ਇਸ ਕਾਨਫਰੰਸ ਵਿਚ ਲੱਖਾਂ ਲੋਕਾਂ ਨੇ ਆਪਣੇ ਜਜ਼ਬਾਤਾਂ ਦੀ ਰੀਝ ਪੂਰੀ ਕੀਤੀ। ਇਸ ਕਾਨਫਰੰਸ ਦੇ ਇਕੱਠ ਨੂੰ ਵੇਖ ਕੇ ਬਦੇਸ਼ੀ ਸਾਮਰਾਜ ਨੇ ਕੋਈ ਹਰਕਤ ਨਾ ਕੀਤੀ। ਅੱਜ ਆਜ਼ਾਦੀ ਆਪਣੀ ਅੱਧੀ ਸਦੀ ਆਪਣੀ ਉਮਰ ਹੰਢਾ ਚੁੱਕੀ ਹੈ। ਅੰਗਰੇਜ਼ ਸਾਮਰਾਜ ਦੀਆਂ ਫਾਇਲਾਂ ਵਿਚ ਇਹ ਕਾਨਫਰੰਸ ਹਜੇ ਵੀ ਜਿੰਦਾ ਹੈ ਪਰ ਸਾਡੇ ਆਜ਼ਾਦੀ ਦਾ ਨਿੱਘ ਮਾਣ ਰਹੇ ਕਾਲੇ ਲੀਡਰਾਂ ਨੂੰ ਚਿੱਤ ਚੇਤੇ ਵੀ ਨਹੀਂ। ਅਸੀਂ ਉਸ ਸਮੇਂ ਦੇ ਮਹਾਨ ਜਿੰਦਾ ਸ਼ਹੀਦਾਂ ਨੂੰ ਸ਼ੀਸ਼ ਝੁਕਾਉਂਦੇ ਹਾਂ, ਜਿਨ੍ਹਾਂ ਨੇ ਦੇਸ਼ ਕੌਮ ਦੀ ਆਜ਼ਾਦੀ ਲਈ ਪੂਰਨੇ ਪਾਏ।
ਪਸ਼ੂ ਟੈਕਸ ਵਿਰੁੱਧ ਮੋਰਚਿਆਂ ‘ਚ ਰੋਡਿਆਂ ਦੀ ਕੁਰਬਾਨੀ
1938 ਵਿੱਚ ਅੰਗਰੇਜ਼ ਸਰਕਾਰ ਵੱਲੋਂ ਪਸ਼ੂ ਮੰਡੀਆਂ ਵਿੱਚ ਵਿੱਕਣ ਆਏ ਪਸ਼ੂਆਂ ਤੇ ਟੈਕਸ ਲਾਉਣਾ ਸ਼ੁਰੂ ਕਰ ਦਿੱਤਾ। ਕਿਸਾਨ ਸਭਾ ਪੰਜਾਬ ਵਲੋਂ ਇਸ ਅੰਗਰੇਜ਼ਾਂ ਦੀ ਜਬਰੀ ਟੈਕਸ ਉਗਰਾਹੁਣ ਦੀ ਮਾਰੂ ਨੀਤੀ, ਖਿਲਾਫ 27 ਭਾਦੋਂ 1938 ਦਾ ਦਿਨ ਮਿਥ ਕੇ ਮੋਰਚਾ ਲਾ ਦਿੱਤਾ। ਕਿਸਾਨ ਸਭਾ ਵਲੋਂ ਇਸ ਦਿਨ ਮੰਡੀਆਂ ਤੋਂ ਦੂਰ-ਦੂਰ ਥਾਈ-ਥਾਈ ਨਾਕੇ ਲਾ ਕੇ ਮੰਡੀਆਂ ਵਿੱਚ ਪਸ਼ੂਆਂ ਨੂੰ ਆਉਣ ਤੋਂ ਰੋਕਿਆ ਗਿਆ। ਸ. ਗੁਰਬਖਸ਼ ਸਿੰਘ ਰੋਡੇ, ਪੱਤੀ ਬਾਦਲ, ਸ. ਰਤਨ ਸਿੰਘ ਰੋਡੇ ਪੱਤੀ ਮੇਹਰਾ ਜਥੇਦਾਰ ਦੁੱਲਾ ਸਿੰਘ ਰੋਡੇ ਪੱਤੀ ਰਾਇਆ, ਸ. ਪਾਲਾ ਸਿੰਘ ਰਾਜੇਆਣਾ ਦੀ ਡਿਊਟੀ ਉਸ ਦਿਨ ਘੋਲੀਏ ਵਾਲੇ ਪੁੱਲ ਸੀ ।
ਪੁੱਲ ਤੇ ਮੋਰਚਾ ਲਾਈ ਬੈਠੇ ਇਹਨਾਂ ਸਿੰਘਾਂ ‘ਤੇ ਅੰਗਰੇਜ਼ ਸਰਕਾਰ ਵਲੋਂ ਬੇਤਹਾਸ਼ਾ ਲਾਠੀਜਾਰਚ ਕੀਤਾ ਗਿਆ। ਗੰਭੀਰ ਹਾਲਤ ਵਿੱਚ ਇਹਨਾਂ ਨੂੰ ਮੋਗੇ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣ ਸਮੇਂ ਸ. ਗੁਰਬਖਸ਼ ਸਿੰਘ ਰੋਡੇ, ਸ. ਰਤਨ ਸਿੰਘ, ਸ. ਦੁਲਾ ਸਿੰਘ ਸ. ਪਾਲਾ ਸਿੰਘ ਦੀ ਲਈ ਗਈ ਫੋਟੋ ਜਿਸ ਵਿੱਚ ਪਿਛਲੇ ਪਾਸੇ ਸਿਵਲ ਹਸਪਤਾਲ ਦੇ ਪੂਰਬ ਵਾਲੇ ਪਾਸੇ ਬਰਾਡਿਆਂ ਦੇ ਥੰਮ ਵੀ ਦਿਖਾਈ ਦੇ ਰਹੇ ਹਨ।
ਪੰਜਾਬ ਦੀ ਮਸ਼ਹੂਰ ਕਬੱਡੀ ਜੀ.ਟੀ.ਬੀ ਗੜ ਰੋਡੇ
ਪਿੰਡ ਰੋਡ ਪੁਰਾਤਨ ਤੋਂ ਹੀ ਹਰ ਸਗਰਸ ਵਿੱਚ ਮਹਰੀ ਰਿਹਾ ਹੈ। ਆਜ਼ਾਦੀ ਦੀ ਲੜਾਈ ਜਾਂ ਆਜ਼ਾਦੀ ਲਈ ਲੱਗੇ ਵੱਖ-ਵੱਖ ਮੋਰਚਿਆਂ ‘ਚ ਰੋਡੇ ਪਿੰਡ ਦੀ ਸ਼ਮੂਲੀਅਤ ਹੁੰਦੀ ਹੀ ਰਹੀ ਹੈ।
1943 ਤੋਂ ਲੈ ਕੇ 1962 ਤੱਕ ਜੀ.ਟੀ.ਬੀ. ਗੜ੍ਹ ਸਕੂਲ ਰੋਡੇ ਦੇ ਗਰਾਉਂਡ ਦੀ ਕਬੱਡੀ ਸਮੁੱਚੇ ਪੰਜਾਬ ਵਿੱਚ ਮਸ਼ਹੂਰ ਰਹੀ। ਇਥੇ ਤਿੰਨ ਦਿਨ ਲਗਾਤਾਰ ਸਮੁੱਚੇ ਪੰਜਾਬ ਵਿਚੋਂ ਆਈਆਂ ਟੀਮਾਂ ਦੇ ਗਹਿਗੱਚ ਮੁਕਾਬਲੇ ਹੁੰਦੇ ਸਨ। ਇਹ ਪੰਜਾਬੀਆਂ ਦੇ ਜੋਰ ਅਜ਼ਮਾਈ ਦੀ ਖੇਡ ਇਸ ਜੀ.ਟੀ.ਬੀ. ਗੜ ਰੋੜੇ ਦੇ ਮੈਦਾਨ ਵਿੱਚ ਹੁੰਦੀ ਸੀ।
ਤੀਜੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਸੰਗਤ ਦੀ ਖਿੱਚ ਦਾ ਕੇਂਦਰ ਹੁੰਦਾ ਸੀ 15 ਮੀਲ ਲੰਬੀ ਰੇਸ ਸਕੂਲ ਤੋਂ ਕੋਟਕਪੂਰਾ ਅਤੇ ਸਕੂਲ ਤੋਂ ਮੋਗਾ, ਤੇਜ਼ ਦੁੜਾਕਾਂ ਨਾਲ ਨਾਲ ਇੱਕ ਵਹੀਕਲ ਵੀ ਚਲਦਾ ਸੀ, ਸਵੈ-ਰਾਖੀ ਲਈ।
ਇਸ ਸ਼ਾਨਦਾਰ ਕਬੱਡੀ ਮੇਲੇ ਤੇ ਲੋਕ ਜਦੋਂ ਆਉਂਦੇ ਸਨ। ਬੋਤਿਆਂ ਤੇ ਪਾਈਆਂ ਫੁਲਕਾਰੀਆਂ ਉੱਪਰ ਸੋਹਣੀਆਂ ਕਾਠੀਆਂ ਰੰਗ ਬਰੰਗੀਆਂ ਮਹਾਰਾ ਉਠਾ ਕੇ ਪੈਰੀਂ ਝਾਂਜਰਾ ਮਸਤੀ ਵਿੱਚ ਆਏ ਉਠਾ ਦੀਆਂ ਚਾਲਾਂ ਵਿੱਚ ਬੋਰਾਂ ਦੀ ਛਣਕਾਰ ਗਿੱਧੇ ਵਿੱਚ ਨਚਦੀਆਂ ਪੰਜਾਬਣ ਦੀਆਂ ਝਾਂਜਰਾਂ ਦਾ ਭੁਲੇਖਾ ਪੈ ਜਾਂਦਾ ਸੀ।
* ਇਹ ਕਬੱਡੀ ਲੰਮਾ ਸਮਾਂ ਹਰ ਸਾਲ ਦੀ ਤਰ੍ਹਾਂ ਹੁੰਦੀ ਰਹੀ। ਇਸ ਪਿੰਡ ਦੇ ਦੂਰ ਨੇੜੇ ਦੇ ਰਿਸ਼ਤੇਦਾਰ ਕਬੱਡੀ ਤੇ ਆਉਣ ਤੋਂ ਮਹੀਨਾ ਮਹੀਨਾ ਪਹਿਲਾਂ ਹੀ ਤਿਆਰੀਆਂ ਕਰਨ ਲੱਗ ਪੈਂਦੇ ਸੀ, ਐਤਕੀਂ ਯਾਰ ਦੋ ਦਿਨ ਪਹਿਲਾਂ ਹੀ ਚੱਲਣਾ ਹੈ।”
ਰੋਡੇ ਪਿੰਡ ਦੋ ਲੋਕ ਵੀ ਮਹੀਨਾ ਮਹੀਨਾ ਪਹਿਲਾਂ ਆ ਹੀ ਰਿਸ਼ਤੇਦਾਰਾਂ ਦੀ ਸੇਵਾ ਕਰਨ ਲਈ ਵੱਖ-ਵੱਖ ਤਿਆਰੀਆਂ ਕਰ ਲੈਂਦੇ ਸਨ। ਹਕੀਕਤ ਹੈ ਕਿ ਰੋਡੇ ਪਿਡ ਦੇ ਹਰ ਘਰ ਵਿੱਚ ਕਬੱਡੀ ਵਾਲੇ ਦਿਨਾਂ ਵਿੱਚ 5 ਤੋਂ ਲੈ ਕੇ ਦੱਸ- ਦੱਸ ਤੱਕ ਪ੍ਰਾਹੁਣੇ ਆਏ ਹੁੰਦੇ ਸਨ। ਖੂਬ ਮੌਜ ਮੇਲਾ ਚੱਲਦਾ ਸੀ।
ਇਹ ਕਬੱਡੀ ਵੱਖ-ਵੱਖ ਪਿੰਡਾਂ ਦੇ ਚੁਣੇ ਹੋਏ ਕਮੇਟੀ ਮੈਂਬਰ ਸਕੂਲ ਹੈੱਡਮਾਸਟਰ ਕਰਤਾਰ ਸਿੰਘ, ਕੈਪਟਨ ਭਗਵਾਨ ਸਿੰਘ,ਬੁੱਧ ਸਿੰਘ ਵਾਲਾ ਅਤੇ ਹੋਰ ਪਤਵੰਤਿਆਂ ਦੀ ਰਹਿਨੁਮਾਈ ਹੇਠ ਹੋਣੀ ਸ਼ੁਰੂ ਹੋਈ ਸੀ।
ਇਸ ਕੱਬਡੀ ਦੀ ਪੰਜਾਬ ਅੰਦਰ ਐਨੀ ਧਾਕ ਜੰਮ ਗਈ ਸੀ ਕਿ ਪੰਜਾਬ ਯੂਨੀਵਰਸਿਟੀ ਲੁਧਿਆਣਾ ਆਪਣੀਆਂ ਨਵੀਆਂ ਕਾਡਾਂ ਦੀ ਨੁਮਾਇਸ਼ ਲਾਉਣ ਲੱਗ ਪਈ ਸੀ। ਤਿੰਨ ਦਿਨ ਹੀ ਨੁਮਾਇਸ਼ ਜਾਰੀ ਰਹਿੰਦੀ ਸੀ। ਕਬੱਡੀ ਤੋਂ ਇਲਾਵਾ ਹੋਰ ਵੀ ਜ਼ੋਰਅਜਮਾਈ ਦੇ ਜੌਹਰ ਵਿਖਾਉ ਲਈ ਇਥੇ ਪੁੱਜਦੇ ਸਨ।
ਪਿੰਡ ਰੋਡੇ ਦੀ ਇੱਕ ਵਿਲੱਖਣ ਸਖਸ਼ੀਅਤ ਬਾਬਾ ਫਾਰਾ ਸਿੰਘ ਇਸ ਕਬੱਡੀ ਮੇਲੇ ਵਿੱਚ ਖਿੱਚ ਦਾ ਕੇਂਦਰ ਹੁੰਦਾ ਸੀ ਹਰ ਇੱਕ ਦੀ ਉੱਤਸੁਕਤਾ ਹੁੰਦੀ ਸੀ ਕਿ ਛੇ ਸਾਢੇ ਛੇ ਫੁੱਟ ਕੱਦ ਵਾਲੇ ਜਰਵਾਣੇ ਆਦਮੀ ਦੇ ਦਰਸ਼ਨ ਕਰੇ ਜਦ ਬਾਬਾ ਫਾਰਾ ਸਟੈਂਡ ਦੀ ਉਪਰਲੀ ਸੀਟ ‘ਤੇ ਖੜ੍ਹਦਾ ਸੀ ਤਾਂ ਪ੍ਰਕਾਸ਼ ਦਾਹੜਾ 5 ਫੁੱਟ 8 ਇੰਚ ਹਰ ਇੱਕ ਨੂੰ ਧੁਰ ਤੱਕ ਸੋਚਣ ਲਈ ਮਜ਼ਬੂਰ ਕਰ ਦਿੰਦਾ ਸੀ।
ਕਬੱਡੀ ਵਿੱਚ ਰੋਡੇ ਪਿੰਡ ਨ ਜੋ ਨਮਨਾ ਖੱਟਿਆ ਸਭ ਜੀ.ਟੀ.ਬੀ. ਗੜ ਰੋਡੇ ਦੇ ਗਰਾਉਂਡ ਦੀ ਹੀ ਮੇਹਰਬਾਨੀ ਹੈ। ਜਦ ਬਾਬਾ ਮੇਹਲੇ ਦੀ ਟੀਮ ਗੁਰਚਰਨ ਸਿੰਘ ਗਿੱਲ, ਨਛੱਤਰ ਸਿੰਘ ਕੂਕਾ, ਸ਼ੇਰੋ (ਮਾਦਰੀ) ਨੇ ਇਥੋਂ ਕਲੱਬ ਜਿੱਤੀ ਸੀ ਤੇ ਸੀਲਡ ਪ੍ਰਾਪਤ ਕੀਤੀ ਸੀ ਤਾਂ ਬਾਹਰਲੀਆਂ ਕਲੱਬਾਂ ਵਿੱਚ ਜਾ ਕੇ ਖੇਡਣ 3 ਦੀ ਮਨਜੂਰੀ ਇਸ ਰੋਡੇ ਦੇ ਗਰਾਉਂਡ ਵਿੱਚ ਹੀ ਮਿਲੀ ਸੀ।
ਅੱਜ 38 ਸਾਲ ਬੀਤ ਜਾਣ ਤੇ ਉਹ ਗਰਾਉਂਡ ਤਾਂ ਹੈ ਪਰ ਉਹ ਸਰਪ੍ਰਸਤ ਉਹ ਖਿਡਾਰੀ ਤੇ ਖਿਡਾਰੀ ਭਾਵਨਾ, ਕਿਤੇ ਨਜ਼ਰ ਨਹੀਂ ਆਉਂਦੀ, ਬੱਸ , ਯਾਦਾਂ ਪੱਲੇ ਹਨ, ਜਿਹੜੀਆਂ ਇਸ ਕਾਗਜ ਦੀ ਸੜਕੇ ਚੱਲਣ ਵਾਲੇ ਯੰਤਰ ਨਾਲ ਕੁਝ ਅਖਰਾਂ ਵਿੱਚ ਉਕਰੀਆਂ ਗਈਆਂ।
ਮੁਦਕੀ ਦੀ ਲੜਾਈ ਵਿੱਚ ਪਿੰਡ ਰੋਡੇ ਨੇ ਕੀ ਖਿਮਆਜਾ ਭੁਗਤਿਆ
9 ਦਸੰਬਰ ਸੰਨ 1945 ਸ਼ਹੀਦ ਗੰਜ ਦੇ ਸਥਾਨ ਤੇ ਇੱਕ ਇਤਿਹਾਸਕ ਲੜਾਈ ਹੋਈ ਸੀ, ਜਨਰਲ ਚਤਰ ਸਿੰਘ, ਜਨਰਲ ਰਾਮ ਸਿੰਘ, ਜਨਰਲ ਬੁੱਧ ਸਿੰਘ ਜਿਨ੍ਹਾਂ ਦੇ ਪਰੇਰੇ ਹੋਏ ਸਿੱਖ ਬਹਾਦਰੀ ਨਾਲ ਲੜੇ ਸਨ। ਇਨ੍ਹਾਂ ਦਾ ਕਦਮ ਅੱਗੇ ਹੀ ਅੱਗੇ ਵੱਧਦਾ ਗਿਆ । ਅੰਗਰੇਜੀ ਜਨਰਲ ਗਫ, ਗਿਲਬਰਟ ਪੂਰੀ ਤਰ੍ਹਾਂ ਘਬਰ ਗਏ ਸਨ । ਪ੍ਰੰਤੂ ਨਮਕ ਹਰਾਮ ਲਾਲ ਸਿੰਘ ਵਰਗੇ ਗਦਾਰ ਪਹਿਲਾਂ ਹੀ ਅੰਗਰੇਜ਼ਾਂ ਨਾਲ ਗੰਢ ਤੁਪ ਕਰ ਲਈ ਸੀ।
ਜਿੰਨੀ ਬਹਾਦਰੀ ਨਾਲ ਸਿੱਖ ਲੜੇ ਸੂਰਮਗਤੀ ਵਿਖਾਕੇ ਸ਼ਹੀਦ ਹੋਏ। ਓਨੀ ਹੀ ਗਦਾਰੀ ਦਿਖਾ ਕੇ ਲਾਲ ਸਿੰਘ ਗਿਦੜਾਂ ਵਾਂਗ ਲੁੱਕ ਸੱਤਲੁਜ ਪਾਰ ਦੇ ਜੰਗਲਾਂ ਵਿੱਚ ਅਜਿਹੀ ਥਾਂ ਲੁੱਕ ਕੇ ਬੈਠ ਗਿਆ ਸੀ, ਦੂਜੇ ਦਿਨ ਸ਼ਾਮ ਨੂੰ ਕੈਂਪ ਵਿੱਚ ਆਇਆ ਸੀ। ਇਨ੍ਹਾਂ ਲਾਲ ਸਿੰਘ ਅਤੇ ਪਹਾੜਾ ਸਿੰਘ ਗਦਾਰਾਂ ਦੀ ਗਦਾਰੀ ਕਾਰਨ ਸਿੱਖ ਫੌਜਾਂ ਨੂੰ ਹਾਰ ਦਾ ਮੂੰਹ ਵੇਖ ਵੇਖਣਾ ਪਿਆ ਸੀ।
ਇਸ ਮੁਦਕੀ ਦੀ ਲੜਾਈ ਵਿੱਚ ਪਿੰਡ ਰੋਡਿਆਂ ਦੇ ਨੌਂ ਸਿੰਘ ਲੜਾਈ ਦੇ ਮੈਦਾਨ ਵਿੱਚ ਲੜੇ ਸਨ। 3 ਸਿੰਘ ਲੰਡਿਆਂ ਦੇ ਸਨ। 2 ਸਮਾਲਸਰ ਦੇ ਅਤੇ 2 ਹੀ ਪਿੰਡ ਸੇਖਾਂ ਕਲਾਂ ਦੇ ਸਨ ਇੱਕ ਸਿੰਘ ਰਾਜੋਆਣਾ ਦਾ ਸੀ ।
ਸਿੱਖਾਂ ਦੇ ਲੜਾਈ ਦਾ ਮੈਦਾਨ ‘ਚ ਹਾਰਨ ਤੋਂ ਗਿਆਰਾਂ ਦਿਨ ਬਾਅਦ ਅੰਗਰੇਜ਼ ਨੇ ਇਨਾਂ ਪੰਜ ਪਿੰਡਾਂ ਨੂੰ ਬਾਗੀ ਕਰਾਰ ਦੇ ਦਿੱਤਾ ਸੀ। ਇਨ੍ਹਾਂ ਪੰਜਾਂ ਪਿੰਡਾਂ ਨੇ ਅੰਗਰੇਜ਼ ਰਾਜ ਦੀ ਈਨ ਨਹੀਂ ਕਬੂਲੀ ਸੀ। ਕੁਝ ਬਜ਼ੁਰਗ ਨੇ ਦੱਸਿਆ ਹੈ ਕਿ ਇਹ ਪੰਜਾਂ ਪਿੰਡਾਂ ਨ ਆਪਣੀ ਰਾਜਧਾਨੀ ਰਾਜੋਆਣਾ ਨੂੰ ਮੰਨ ਲਿਆ ਸੀ। ਜਦ ਅੰਗਰੇਜੀ ਰਾਜ ਨੂੰ ਇਸ ਦੀ ਸੂਹ ਮਿਲੀ ਤਾਂ ਸਰਕਾਰ ਨੇ ਇਨ੍ਹਾਂ ਪਿੰਡਾਂ ‘ਚੋਂ ਸਰਗਰਮ ਉਸ ਸਮੇਂ ਦੇ ਆਗੂਆਂ ਨੂੰ ਚੁੱਕ ਲਿਆ ਸੀ।
ਰੋਡੇ ਪਿੰਡ ਵਿੱਚੋਂ ਪੰਜ ਸਿੰਘਾਂ ਨੂੰ ਘੇਰਾ ਪਾ ਕੇ ਮੁਖਬਰ ਦੀ ਇਤਲਾਹ ਤੇ ਚੁੱਕ ਲਿਆ ਸੀ। ਇਨ੍ਹਾਂ ਵਿਚੋਂ ਇੱਕ ਸ: ਭੂਪ ਸਿੰਘ ਪੱਤੀ ਬਾਦਲ,ਦੂਜਾ ਜਥੇਦਾਰ ਸੁੱਚਾ ਸਿੰਘ ਦਾ ਪੜ੍ਹਦਾਦਾ ਸ. ਜੇਠੂ ਸਿੰਘ ਅਤੇ ਇੱਕ ਟੇਕ ਸਿੰਘ ਸੀ। ਇਕ ਪਿਡ ਦਾ ਮੁਸਲਮਾਨ ਨੌਜਵਾਨ ਸੀ। ਇੱਕ ਸਿੰਘ ਪੱਤੀ ਮੇਹਰਾ ਦਾ ਰਹਿਣ ਵਾਲਾ ਸੀ।
ਬਹੁਤ ਭਾਲ ਖੋਜ ਕਰਨ ‘ਤੇ ਵੀ ਇਸ ਬਾਰੇ ਪਤਾ ਨਹੀਂ ਲੱਗ ਸਕਿਆ। ਇਸ ਘਟਨਾ ਤੋਂ ਤਕਰੀਬਨ ਦਸ ਸਾਲ ਬਾਅਦ ਨਿਹੰਗੀ ਬਾਣੇ ਵਿੱਚ ਘੋੜੇ ਤੇ ਅਸਵਾਰ ਸਿੰਘ ਉਮਰ ਤਕਰੀਬਨ 80 ਸਾਲ ਆਥਣ ਵੇਲੇ ਆਇਆ, ਉਸਨੇ ਸੱਥਾਂ ਜਾਂ ਜਿਥੇ ਵੀ ਪੰਜ ਚਾਰ ਖੜ੍ਹੇ ਸਨ, ਉਨ੍ਹਾਂ ਤੋਂ ਪੁੱਛਿਆ, ਜਿਹਨਾਂ ਨੂੰ ਮੁਦਕੀ ਦੀ ਲੜਾਈ ਤੋਂ ਮਗਰੋਂ ਅੰਗਰੇਜ਼ ਨੇ ਘਰਾਂ ਤੋਂ ਚੁੱਕ ਲਿਆ ਸੀ, ਉਨ੍ਹਾਂ ਦਾ ਕੀ ਹੋਇਆ ਸੀ?
ਉਸ ਭੱਦਰ ਪੁਰਸ਼ ਨੇ ਜਿਸ ਤੋਂ ਵੀ ਪੁੱਛਿਆ ਸਭ ਨੇ ਇਹ ਜਵਾਬ ਦਿੱਤਾ ਕਿ ਉਨ੍ਹਾਂ ਦੇ ਘਰੀ ਤਾਂ ਭੋਗ ਵੀ ਪੈਗਏ ਹਨ। ਬਾਹਲਾ ਤਾਂ ਮੈਨੂੰ ਪਤਾ ਨਹੀਂ। ਉਸ ਨਿਹੰਗ ਨੇ ਇਸ ਤਰ੍ਹਾਂ ਪਿੰਡ ‘ਚੋਂ ਕਈ ਥਾਈਂ ਪੁੱਛਿਆ ਤਾਂ ਉਸ ਨੂੰ ਯਕੀਨ ਹੋ ਗਿਆ।
ਇਨ੍ਹਾਂ ਲੋਕਾਂ ਨੇ ਸਾਡੀ ਕੁਰਬਾਨੀ ਨੂੰ ਕਬੂਲ ਨਹੀਂ ਕੀਤਾ, ਬਸ ਉਹ ਜਾਣ ਲੱਗਾ ਇਹਨਾਂ ਹੀ ਕਹਿ ਗਿਆ ਸੀ ਮੈਂ ਜੇਠੂ ਸਿੰਘ ਹਾਂ। 1947 ਦੇ ਵਿੱਚ ਦੇਸ਼ ਆਜ਼ਾਦ ਹੋਇਆ। ਅੰਗਰੇਜ਼ ਭਾਰਤ ‘ਚੋਂ ਚਲ ਗਏ ਪਰ ਉਹ ਭਾਰਤ ਨੂੰ ਆਜ਼ਾਦ ਕਰਵਾਉਣ ਵਾਲੇ ਜਿੰਨਾ ਭਾਰਤ ਗਲੋਂ ਗੁਲਾਮੀ ਵਾਲੀਆਂ ਜੰਜ਼ੀਰਾਂ ਲਾਹ ਕੇ ਆਪਣੇ ਗੱਲ ਪਾਈਆਂ ਸਨ। ਉਹ ਮੁੜ ਵਾਪਸ ਨਹੀਂ ਆਏ।
ਉਨ੍ਹਾਂ ਮਹਾਨ ਯੋਧਿਆਂ ਦੇ ਸਤਿਕਾਰ ਵਿੱਚ ਸਾਡਾ ਸੀਸ ਝੁਕਦਾ ਹੈ।
ਰੋਡਿਆਂ ਵਿੱਚ ਮਨਹੂਸ ਦਿਨ ਸੀ ਇਹ
ਦਿਨ ਵਾਰ ਮਹੀਨੇ ਮਨੁੱਖ ਦੀ ਕਾਂਡ ਹੈ। ਕਿਸੇ ਚੀਜ਼ ਨੂੰ ਛੋਟੀ ਤੋਂ ਛੋਟੀ ਇਕਾਈ ‘ਚ ਵੰਡਣਾ ਅਤੇ ਇਕਾਈਆਂ ਨੂੰ ਬਹੁ ਗਿਣਤੀ ਵਿੱਚ ਇਕੱਠਾ ਕਰਨਾ ਵੀ ਦਿਮਾਗੀ ਕਲਾ ਹੈ।
ਸਮੇਂ ਦੀਆਂ ਇਹਨਾਂ ਨਿੱਕੀਆਂ ਅਤੇ ਇਕੱਠੀਆਂ ਇਕਾਈਆਂ ਵਿੱਚ ਮਨੁੱਖ ਦੇ ਜਿਹੜੇ ਪਲ ਚੰਗੇ ਬੀਤੇ ਖੁਸ਼ੀ ਦੇ ਪਲ ਸਨ । ਜਿਹੜੇ ਅਤੀ ਮਾੜੇ ਬੀਤੇ ਉਨ੍ਹਾਂ ਨੂੰ ਅਸੀਂ ਮਨਹੂਸ ਕਿਹਾ ਜਾਨੀ ਕੁਦਰਤ ਦੀ ਪੂਰੀ ਕਰੋਪੀ।
1946 ਵਿੱਚ ਇਸ ਤਰ੍ਹਾਂ ਦੀ ਕਰੋਪੀ ਪਿੰਡ ਰੋਡਿਆਂ ਵਿੱਚ ਵਾਪਰੀ। ਇਹ ਦਿਨ ਆਮ ਵਾਂਗ ਹੀ ਚੜਿਆ ਸੀ। ਘਰ ਵਿੱਚ ਖੁਸ਼ੀਆਂ ਹਾਸੇ ਮਿਨੇ ਮਿਨੇ ਰੁਮਕਦੇ ਫਿਰਦੇ ਸਨ। ਔਰਤਾਂ ਤੋਂ ਬਗੈਰ ਸਾਰੇ ਮਨੁੱਖ ਆਪੋ ਆਪਣੀ ਥਾਂ ਮਸ਼ੀਨੀ ਪੁਰਜ਼ਿਆਂ ਦੀ ਤਰ੍ਹਾਂ ਆਪਣੀ-ਆਪਣੀ ਜਗ੍ਹਾ ਫਿੱਟ ਚਲ ਰਹੇ ਸਨ।
ਕਾਰੋਬਾਰ ਜ਼ਿਆਦਾ ਹੋਣ ਕਰਕੇ ਦਿਨ ਰਾਤ ਕੰਮ ਚਲਦਾ ਸੀ ਬੇਸ਼ੱਕ ਪਿੰਡ ਵਿੱਚ ਇਕ ਦੋ ਘਰ ਸਨਿਆਰੀਆਂ ਦੇ ਹੋਰ ਵੀ ਸਨ, ਪਰ ਕਹਿੰਦੇ ਚਾਨਣ ਸਿੰਘ ਲਾਇਲਪੁਰਿਓ ਪਾਕਿਸਤਾਨੀ ਠੱਪੇ ਲਿਆਇਆ ਸੀ ਸੋਨਾ ਠੱਪਣ ਵਾਲੇ। ਏਸੇ ਕਰਕੇ ਪਟੜੀ ਫੇਰ ਪਿੰਡਾਂ ਵਿੱਚ ਮਸ਼ਹੂਰ ਹੋ ਗਿਆ ਸੀ । ਪਟੜੀ ਫੇਰ ਦੇ ਪਿੰਡ ਰੋਡਿਆਂ ਵਾਲੇ ਚਾਨਣ ਸਿੰਘ ਤੋਂ ਟੂਮਾਂ ਬਣਾਉਂਦੇ ਸਨ। ਕਈ ਬਾਹਰਲ ਮਿਸਤਰੀ ਵੀ ਰੱਖੇ ਹੋਏ ਸਨ। ਇਕ ਦਿਨ ਚਾਨਣ ਸਿੰਘ ਘਰ ਠੱਪੀਆ ਟੂਮਾਂ ਨੂੰ ਪਾਲਸ਼ ਕਰਵਾ ਕੇ ਘਰ ਵਾਪਸ ਆ ਰਿਹਾ ਸੀ, ਰਸਤੇ ਵਿੱਚ ਨਾਲ ਦੀਆਂ ਸੁਆਰੀਆਂ ਵਿਚੋਂ ਕਿਸੇ ਕਿਹਾ ਰੋਡੇ ਬੜਾ ਮਸ਼ਹੂਰ ਹੈ, ਇਥੋਂ ਦੇ ਸੁਨਿਆਰੇ ਪਾਕਿਸਤਾਨੀ ਠੱਪਿਆਂ ਨਾਲ ਟੂਮਾਂ ਘੜ੍ਹਦੇ ਹਨ। ਉਨ੍ਹਾਂ ਸਵਾਰੀਆਂ ਨਾਲ ਹੀ ਇਹ ਚਾਨਣ ਸਿੰਘ ਬੈਠਾ ਸੀ। ਉਸ ਓਪਰੀ ਸਵਾਰੀ ਨ ਗੱਲਾਂ-ਗੱਲਾਂ ਵਿੱਚ ਸਾਰੀ ਹਿਸਟਰੀ ਪੁੱਛ ਲਈ। ਭੇਦ ਲੈ ਲਿਆ।
ਦਿਨ ਛਿਪਦੇ ਨਾਲ ਹੀ ਇੱਕ ਡਾਕੂਆਂ ਦਾ ਗਰੋਹ ਪਿੰਡ ਦੀਆਂ ਗਲੀਆਂ ਚੀਰਦਾ ਹੋਇਆ ਚਾਨਣ ਸਿੰਘ ਦੇ ਘਰ ਜਾ ਪਹੁੰਚਿਆ। ਸਹਿਮੀਆਂ ਨਜ਼ਰਾਂ ਥਾਂਈ-ਥਾਂਈ ਰੁਕ ਗਈਆਂ। ਡਾਕੂਆਂ ਦੀ ਨਜ਼ਰ ਵਿੱਚ ਸਾਰਾ ਪਰਿਵਾਰ ਅਗਵਾਹ ਹੋ ਗਿਆ। ਗਲੀਆਂ, ਕੋਠਿਆ ਨੂੰ ਡਾਕੂਆਂ ਨੇ ਸਾਜ਼ਿਸ਼ ਅਨੁਸਾਰ ਮੋਰਚਿਆਂ ਰੂਪ ਵਿੱਚ ਮੱਲ ਲਿਆ। ਪਹਿਲਾਂ ਪੁੱਛ ਪੜਤਾਲ ਨਾਲ ਲੁਟਿਆ ਗਿਆ ਅਗਲੀ ਕਾਰਵਾਈ ਸੀ ਤਸ਼ੱਦਦ, ਤਸ਼ੱਦਦ ਕੀ ਸੀ ਅਣ-ਮਨੁੱਖੀ ਤਸੀਹੇ ਤੇਲ ਦੀਆਂ ਲੀਰਾਂ ਭਿਉਂ-ਭਿਉਂ ਕੇ ਅੰਗ-ਅੰਗ ਸਾੜਿਆ ਗਿਆ, ਜਿਥੇ-ਜਿਥੇ ਪੈਸਾ ਜਾਂ ਸੋਨਾ ਪਿਆ ਸੀ, ਇਹਨਾਂ ਤਸੀਹਿਅ ਰਾਹੀਂ ਲਿਆ। ਗਿਆ। ਘਰ ਵਿੱਚ ਇਹ ਕਾਰਵਾਈ ਚੱਲ ਰਹੀ ਸੀ, ਕੋਠੇ ਉੱਪਰਲੇ ਡਾਕੂਆਂ . ਦੀ ਅਵਾਜ਼ ਸੀ ਕੋਈ ਹੱਨਕਾ ਨਾ ਮਾਰਿਆ ਜਾਵੇ ਜਿਧਰ ਵੀ ਸ਼ੱਕ ਪੈਂਦੀ ਸੀ ਉਧਰ ਹੀ ਗੋਲੀਆਂ ਦੀ ਵਾਛੜ ਹੋ ਜਾਂਦੀ ਸੀ । ਕਈ ਚੌਬਾਰਿਆਂ ਦੇ ਬਨੇਰੇ ਸ਼ੱਕੀ ਹਾਲਤ ਵਿੱਚ ਵੱਜੀਆਂ ਗੋਲੀਆਂ ਨਾਲ ਉਖੜ ਗਏ ਸਨ।
ਕਈ ਘੰਟੇ ਇਹ ਘਰ ਡਾਕੂਆਂ ਦਾ ਤਸੀਹਾ ਕੇਂਦਰ ਬਣਿਆ ਰਿਹਾ। ਕੁਝ ਘੰਟਿਆਂ ਬਾਅਦ ਇਸ ਘਰ ਵਿੱਚ ਲੀੜੇ ਕੱਪੜੇ ਤਾਂ ਜ਼ਰੂਰ ਸਨ, ਜੋ ਵੀ ਘਰ ਦੀ ਚਲ ਜਾਇਦਾਤ ਸੀ, ਉਹ ਸਾਰੀ ਡਾਕੂ ਲੁੱਟ ਕੇ ਲੈ ਗਏ ਸਨ। ਬੱਸ ਘਰ ਵਿੱਚ ਰਹਿ ਗਿਆ ਸੀ ਰੌਣਾ-ਧੌਣਾ, ਅਕਹਿ ਤਸੀਹੇ ਝੱਲਣ ਵਾਲਿਆਂ ਦੀ ਚੀਕ ਪੁਕਾਰ।
1947 ਦੇ ਬਟਵਾਰੇ ਦੀ ਦੁੱਖ ਦਾਇਕ ਕਹਾਣੀ ਤੇ ਰੋਡੇ
ਜੁੰਮੇਵਾਰ ਅੰਗਰੇਜ਼ ਅਫਸਰਾਂ ਦੇ ਧੜਾ-ਧੜ ਬਿਆਨ ਆ ਰਹੇ ਸਨ ਉਹ ਹਿੰਦੋਸਤਾਨ ਨੂੰ ਛੱਡਣਾ ਚਾਹੁੰਦੇ ਹਨ। ਪਰ ਉਹ ਭਾਰਤ ਨੂੰ ਕਿਸ ਹਵਾਲੇ ਕਰਕੇ ਜਾਣ ਕੌਣ ਇਥੋਂਦੇ ਰਾਜ ਭਾਗ ਨੂੰ ਸੰਭਾਲੇਗਾ।
ਇਹਨਾਂ ਅੰਗਰੇਜ਼ ਅਫਸਰਾਂ ਦੇ ਬਿਆਨਾਂ ਨੇ ਸਾਰੇ ਫਿਰਕਿਆਂ ਦੇ ਲੀਡਰਾਂ ਵਿੱਚ ਰਾਜ ਭਾਗ ਸੰਭਾਲਣ ਦੀ ਲਾਲਸਾ ਪੈਦਾ ਕਰ ਦਿੱਤੀ । ਗਲਵਕੜੀਆਂ ਪਾ ਕੇ ਰਹਿਣ ਵਾਲੇ ਲੀਡਰ ਮਨ ਦੀ ਨਫਰਤ ਨਾਲ ਦੂਰ-ਦੂਰ ਹੋ ਗਏ । ਫਿਰਕਿਆਂ ਦੀਆਂ ਨਿੱਜੀ ਮੀਟਿੰਗਾਂ ‘ਚੋਂ ਇਕਤਰਫੀ ਵਿਚਾਰਾਂ ਨੇ ਜਨਮ ਲਿਆ । ਹਰ ਫਿਰਕੇ ਦਾ ਲੀਡਰ ਆਪਣੀ ਸੋਚ ਮੁਤਾਬਿਕ ਦੂਜਿਆਂ ਨੂੰ ਢਾਲਣਾ ਚਾਹੁੰਦਾ ਸੀ।
ਜਲਦੀ ਹੋਈਆਂ ਅਸੈਂਬਲੀ ਚੋਣਾਂ ਵਿੱਚ ਲੀਡਰਾਂ ਵਲੋਂ ਫਿਰਕੂ ਪ੍ਰਚਾਰ ਰਾਹੀਂ ਐਨਾ ਜ਼ਹਿਰ ਉਗਲਿਆ ਸੀ ਕਿ ਦੇਸ਼ ਆਜ਼ਾਦੀ ਵੱਲ ਵੱਧ ਰਿਹਾ ਸੀ ਤੇ ਫਿਰਕੂ ਲੀਡਰ ਟੁਕੜੇ-ਟੁਕੜੇ ਕਰਨ ਦੀਆਂ ਚਾਲਾਂ ਵਿੱਚ ਰੁਝੇ ਹੋਏ ਸਨ।
ਅੰਗਰੇਜ਼ ਸਰਕਾਰ ਦੀ ਫੁੱਟ ਪਾਓ ਨੀਤੀ ਜਦ ਕਾਮਚਾਬ ਹੁੰਦੀ ਦਿੱਸੀ ਤਾਂ ਇਹਨਾਂ ਨੇ ਮਚਦੀ ਤੇ ਤੇਲ ਪਾਉਣ ਲਈ ਛੇਤੀ ਹੀ ਇੱਕ ਕੈਬਨਿਟ ਮਿਸਨ ਭਾਰਤ ਭੇਜਿਆ। ਉਸਨੇ ਤਿੰਨ ਮੈਂਬਰ ਸਨ। ਹਿੰਦੋਸਤਾਨ ਵਿੱਚ ਆਏ, ਉਨ੍ਹਾਂ ਜੋ ਰਾਜ ਬਣਤਰ ਬਣਾਈ ਭਾਰਤ ਦੇ ਲੀਡਰਾਂ ਨੂੰ ਦੱਸੀ। ਇਹਨਾਂ ਅੰਗਰੇਜ਼ਾਂ ਨੇ ਹਿੰਦੋਸਤਾਨ ਵਿੱਚ ਤਿੰਨ ਫਿਰਕਿਆਂ ਨੂੰ ਜਨਮ ਦਿੱਤਾ ਸਿੱਖ, ਮੁਸਲਮਾਨ, ਤੇ ਬਿੰਦੂ ਤਿੰਨਾਂ ਫਿਰਕਿਆਂ ਦੀ ਕਲੀਸ਼ਨ ਸਰਕਾਰ ਬਣਾ ਕੇ ਇਹ ਅੰਗਰੇਜ਼ ਹਿੰਦੋਸਤਾਨ ਨੂੰ ਛੱਡਣਾ ਚਾਹੁੰਦੇ ਸਨ ਅਤੇ ਨਾਲ ਹੀ ਅੰਦਰੂਨੀ ਤੌਰ ‘ਤੇ ਆਪਣੀ ਫੁੱਟ ਪਾਓ ਪਾਲਸੀ ਲਾਗੂ ਕਰਨਾ ਚਾਹੁੰਦੇ ਸਨ।
ਆਜ਼ਾਦੀ ਦੀ ਜੰਗ ਲੜ ਰਹੇ ਲੀਡਰਾਂ ਦੇ ਆਪਸੀ ਤਨਾਓ ਵਿਚੋਂ ਮੁਸਲਮਲੀਗ ਨੇ ਡਾਇਰੈਕਟ ਐਕਸ਼ਨ ਲੈਣ ਦਾ ਨਾਅਰਾ ਲਾਇਆ ਜਿਸ ਦੇ ਫਲ ਸਰੂਪ ਮੁਸਲਮ ਲੀਗ ਨੇ ਮਾਰੂ ਹਥਿਆਰਾਂ ਨਾਲ ਲੈੱਸ ਹੋ ਕੇ ਕਲਕੱਤੇ ਵਿੱਚ ਬਹੁਤ ਭਾਰੀ ਜਲੂਸ ਕੱਢਿਆ। ਜੋ ਕੁਝ ਸਾਮਰਾਜੀ ਅੰਗਰੇਜ਼ ਚਾਹੁੰਦੇ ਸਨ, ਉਹ ਹੋ ਗਿਆ । ਫਿਰਕੂ ਫਸਾਦਾਂ ਨੇ ਜਨਮ ਲੈ ਲਿਆ । ਕਲਕੱਤੇ ਵਿੱਚ ਵੀਹ ਹਜ਼ਾਰ ਦੋਨਾ ਫਿਰਕਿਅ ਦੇ ਲੋਕ ਮਾਰੇ ਗਏ। ਦੁਕਾਨਾਂ ਲੁਟੀਆਂ ਗਈਆਂ,ਇੱਜਤਾਂ ਪੁੱਟੀਆਂ ਗਈਆਂ।
ਬੱਸਇਸ ਤੋਂ ਬਾਅਦ ਚੱਲ ਸੋ ਚੱਲ ਬਿਹਾਰ ਵਿੱਚ ਇਨਸਾਨਾਂ ਨੇ ਸ਼ੈਤਾਨਾਂ ਦਾ ਰੂਪ ਧਾਰ ਲਿਆ। ਹਰ ਫਿਰਕੇ ਦੇ ਨਾਹਰੇ ਗੂੰਜ ਰਹੇ ਸਨ। ਮੁਸਲਮਾਨ ‘ਯਾ ਅਲ ਨਾਅਰਾ ਏ ਤਕਬੀਰ ਅੱਲ ਹੂ ਅਕਬਰ’ । ਇਸੇ ਤਰ੍ਹਾਂ ਦੂਜੇ ਫਿਰਕੇ ਦੇ ਲੋਕ ਨਾਹਰੇ ਲਾ ਰਹੇ ਸਨ । ਲਹੂ ਪੀਣੀਆਂ ਬਰਸ਼ੀਆਂ, ਕਿਰਪਾਨਾਂ, ਛਵੀਆਂ ਚਮਕ ਰਹੀਆਂ ਸਨ।
ਸਰਕਾਰੀ ਮਸ਼ੀਨਰੀ ਮੋਨਰੂਪ ਧਾਰੀ ਚੁੱਪ-ਚਾਪ ਨਜ਼ਾਰਾ ਦੇਖ ਰਹੀ ਸੀ। 1947, ਮਾਰਚ ਨੂੰ ਵੱਡੇ-ਵੱਡੇ ਸ਼ਹਿਰਾਂ ਵਿੱਚ ਰੁਮਕਦੀ ਅੱਗ ਨੇ ਭਾਂਬੜ ਰੂਪ ਧਾਰ ਲਿਆ ਅਤੇ ਸਾਰੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਲਾਹੌਰ,ਅੰਮ੍ਰਿਤਸਰ, ਮੁਲਤਾਨ ਵਿੱਚ ਵੀ ਭਰਾ-ਭਰਾਵਾਂ ਦੇ ਖੂਨ ਨਾਲ ਹੋਲੀ ਖੇਡਣ ਲੱਗੇ। ਮੁਦਤਾਂ ਦੀ ਦੋਸਤੀ ਝੱਟ ਦੁਸ਼ਮਣੀਆਂ ਵਿੱਚ ਬਦਲ ਗਈ।
ਫਿਰਕੂ ਅੱਗ ਵਿੱਚ ਭਾਈਆਂ ਦੇ ਖੂਨ ਨਾਲ ਧਰਤੀ ਮਾਤਾ ਦੇ ਸਰੀਰ ਤੇ ਖੂਨ ਦੇ ਖਾਲ ਵਗੇ। ਧਰਤੀ ਖੂਨ ਨਾਲ ਸਿੰਜੀ ਗਈ। ਭਾਈਆਂ-ਭਾਈਆਂ ਦਾ ਡੁਲਿਆ ਖੂਨ ਅਤੇ ਅੰਗਰੇਜ਼ ਦੀ ਫੁੱਟ ਪਾਓ ਚਾਲ ਵਿੱਚੋਂ ਤਿੰਨ ਜੂਨ 1947 ਨੂੰ ਹਿੰਦੁਸਤਾਨ ਦੇ ਵਾਇਸ ਰਾਏ ਲਾਰਡ ਮਾਊਂਟ ਬੇਟਨ ਨੇ ਪਾਕਿਸਤਾਨ ਬਣਾਏ ਜਾਣ ਦਾ ਐਲਾਨ ਕਰ ਦਿੱਤਾ ਪਰ ਇਸ ਦਾ ਕਿਹੜਾ ਹਿੱਸਾ ਕਿਧਰ ਜਾਊਗਾ, ਕਿਹੜਾ ਹਿੱਸਾ ਕਿਸ ਪਾਸੇ ਇਹ ਫੈਸਲਾ ਹੱਦਬੰਦੀ ਕਮਿਸ਼ਨ ਨੇ ਕਰਨਾ ਸੀ । ਪਾਕਿਸਤਾਨ ਬਣਨ ਦੇ ਐਲਾਨ ਹੋਣ ਨਾਲ ਹੀ ਸਮੇਂ ਦੇ ਫਿਰਕੂ ਲੀਡਰਾਂ ਮਨ ਧਰੀਕ ਨਾਲ ਹੱਦ ਬੰਦੀਆਂ ਕੀਤੀਆਂ ਇਹਨਾਂ ਫਿਰਕੂ ਹੱਦ ਬੰਦੀਆਂ ਨੇ ਜ਼ੋਰਦਾਰ ਖੂਨ ਖਰਾਬੇ ਨੂੰ ਜਨਮ ਦੇ ਦਿੱਤਾ। ਪੰਜਾਬ ਦਾ ਹਰ ਪਿੰਡ ਇਸ ਦੀ ਲਪੇਟ ਵਿੱਚ ਆਇਆ ਹੋਇਆ ਸੀ । ਜਿਥੇ ਮੁਸਲਮਾਨ ਭਾਈਚਾਰਾ ਘੱਟ ਗਿਣਤੀ ਵਿੱਚ ਸੀ, ਉਥੇ ਇਹਨਾਂ ਨੇ ਬਨੇਰਿਆਂ ਤੇ ਇਹ ਫਿਰਕੂ ਅੱਗ ਦੀਆਂ ਲਾਟਾਂ ਉੱਚੀਆਂ ਹੋ-ਹੋ ਮੱਚੀਆਂ, ਜਿਥੇ ਸਿੱਖਾਂ ਦੀ ਆਬਾਦੀ ਘੱਟ ਸੀ. ਉਥੇ ਇਹਨਾਂ ਦੇ ਦਰਾਂ ਵਿੱਚ ਭਾਂਬੜ ਮੱਚੇ ।
ਪਿੰਡ ਰੋਡੇ ਵਿੱਚ ਇਸ ਫਿਰਕੂ ਤਨਾਅ ਦੀ ਅੱਗ ਨੇ ਕੁਝ ਮੁਸਲਮਾਨ ਭਾਈਚਾਰੇ ਨੂੰ ਆਪਣੀ ਲਪੇਟ ਵਿੱਚ ਲਿਆ। ਇਸ ਪਿੰਡ ਵਿੱਚ ਅੱਧ-ਪਚੱਧੇ ਮੁਸਲਮਾਨ ਰਹਿੰਦੇ ਸਨ। ਵੱਖ-ਵੱਖ ਕਿਤਿਆਂ ਦੀ ਮੁਹਾਰਤ ਵਿੱਚ ਉਹ ਮਾਹਰ ਸਨ। ਕਈਆਂ ਕੋਲ ਜ਼ਮੀਨ ਜਾਇਦਾਦ ਚੰਗੀ ਸੀ। ਕਈ ਪਰਿਵਾਰਾਂ ਦੇ ਚੰਗੇ ਚੰਗੇ ਅਹੁਦਿਆਂ ਤੇ ਅਫਸਰ ਵੀ ਲੱਗੇ ਹੋਏ ਸਨ।
ਸ਼ਰੀਫ ਮੁਹੰਮਦ ਰੋਡਿਆਂ ਵਿੱਚ ਮੰਨਿਆ ਪ੍ਰਮੰਨਿਆ ਮੁਸਲਮਾਨ ਸੀ। ਆਪਣੇ ਆਪ ਨੂੰ ਖੱਬੀ ਖਾਨ ਕਹਾਉਂਦਾ ਸੀ। ਇਹ ਪੂਰਾ ਰੋਹਬਦਾਰ ਖਾੜਕੂ ਸੀ ਅਤੇ ਜੰਗਜੂ ਸੀ। ਉਸ ਟਾਇਮ ਇਸ ਸ਼ਰੀਫ ਮੁਹੰਮਦ ਦਾ ਭਰਾ ਮਹੱਮਦੀ ਥਾਣੇਦਾਰ ਲੱਗਾ ਹੋਇਆ ਸੀ। ਇਹਨਾ ਦਾ ਸਰਕਾਰੇ ਦਰਬਾਰੇ ਪੂਰਾ ਜ਼ੋਰ ਸੀ। ਹਮੇਸ਼ਾਂ ਚਿੱਟੇ ਦੁੱਧ ਵਰਗੇ ਕਪੜੇ ਪਹਿਨਣੇ ਤੇ ਖਾਕੀ ਕੁਲੇ ਉੱਤੇ ਚਿੱਟੀ ਮਾਵੇ ਵਾਲੀ ਪੱਗ ਤੇ ਡੇਢ ਗਿੱਢ ਫਰਲਾ ਛੱਡਦਾ ਸੀ। ਉਹਨਾਂ ਟਾਇਮਾ ਵਿੱਚ ਮੋਗੇ ਤੋਂ ਉਰੇ ਕੋਈ ਚੰਗਾ ਡਾਕਟਰ ਨਹੀਂ ਸੀ। ਇਹ ਸਰੀਫ ਉਸ ਸਮੇਂ ਦਾ ਮੰਨਿਆ ਹੋਇਆ ਦੇਸੀ ਹਕੀਮ ਸੀ। ਮੋਇਆਂ ਵਿੱਚ ਜਾਨ ਪਾਉਣ ਵਾਲੇ ਨੁਕਸੇ ਸਨ, ਇਸ ਮੁਸਲਮਾਨ ਕੋਲ।
1935 ਵਿੱਚ ਇੱਕ ਨਾ ਮੁਰਾਦ ਬਿਮਾਰੀ ਹਾਈਯਾ ਪਈ ਸੀ ਇਹ ਬਿਮਾਰੀ ਸਿਰਫ ਬਾਰਾਂ ਪਹਿਰ ਹੀ ਰਹੀ ਸੀ। ਇਸ ਬਿਮਾਰੀ ਨਾਲ ਸਰੀਰ ਸੁੰਨ ਹੁੰਦਾ ਸੀ। ਬੇਹੋਸ਼ ਹੋ ਕੇ ਮੌਤ ਹੋ ਜਾਂਦੀ ਸੀ। ਜਿੰਨਾਂ ਨੇ ਵੀ ਇਸ ਸ਼ਰੀਫ ਤੋਂ ਦਵਾਈ ਲਈ ਉਹ ਇਸ ਨਾਮੁਰਾਦ ਬਿਮਾਰੀ ਤੋਂ ਬਚ ਗਏ ਸਨ।
ਉਸ ਸਮੇਂ ਕੂਕਿਆਂ ਨਾਲ ਇਸ ਸ਼ਰੀਫ ਦਾ ਬੜਾ ਪਿਆਰ ਸੀ। ਇਸ ਸ਼ਰੀਫ ਨੇ ਕੂਕਿਆਂ ਨੂੰ ਬਹੁਤ ਕਿਹਾ ਦਵਾਈ ਲੈਣ ਲਈ ਪਰ ਕੂਕਿਆਂ ਨੇ ਕਿਹਾ ਕਿ ਆਪਣੀ ਲਿਹਾਜ ਪੂਰੀ ਐ ਪਰ ਅਸੀਂ ਬਦੇਸ਼ੀ ਦਵਾਈ ਨਹੀਂ ਵਰਤਨੀ। ਇਸ ਵਿੱਚ ਕੂਕਿਆਂ ਦਾ ਬੜਾ ਨੁਕਸਾਨ ਹੋਇਆ ਸੀ ਕਈ ਬਜੁਰਗ ਚੜਾਈ ਕਰ ਗਏ ਸਨ।
ਸਰੀਫ ਦਾ ਆਪਣੇ ਭਾਈਚਾਰੇ ਤੋਂ ਇਲਾਵਾ ਸਿੱਖ ਭਾਈਚਾਰੇ ਨਾਲ ਵੀ ਪੂਰਾ ਪਿਆਰ ਸੀ। ਉਸ ਸਮੇਂ ਦੇ ਕਹਿੰਦੇ ਕਹਾਉਂਦਿਆਂ ਨਾਲ ਉਸ ਦਾ ਪੂਰਾ ਤਾਲਮੇਲ .ਸੀ ਅਤੇ ਕੁਝ ਅਕਾਲੀ ਆਗੂਆਂ ਨਾਲ ਇੱਟ ਖੜੱਕ ਵੀ ਪੂਰਾ ਰੱਖਦਾ ਸੀ। ਇਸ ਨਵਾਜ ਸ਼ਰੀਫ ਦਾ ਘਰ ਬੰਤੇ ਨੰਬਰਦਾਰ ਦੇ ਘਰ ਕੋਲ ਸੀ, ਬੜਾ ਖੁਲ੍ਹਾ ਡੁੱਲਾ ਘਰ ਸੀ। ਇਸ ਦੇ ਦੋ ਵਿਆਹ ਕਰਾਏ ਸਨ ਦੋਨੇ ਬੇਗਮਾਂ ਅਤੀ ਸੁੰਦਰ ਤੇ ਘਰ ਦੀ ਸਫਾਈ ਰੱਖਣ ਵਿੱਚ ਮਾਹਰ ਸਨ । ਇਹਦਾ ਕੱਚਾ ਘਰ ਹਰ ਸਮੇਂ ਲਿਪਿਆ ਪੋਚਿਆ ਪੱਕਿਆ ਨੂੰ ਮਾਤ ਪਾਉਂਦਾ ਸੀ । ਇਕ ਕੱਚੀ ਬੈਠਕ ਇਸ ਬਣਾ ਰੱਖੀ ਸੀ। ਉਸ ਬੈਠਕ ਮੂਹਰੇ ਇਹ ਮੂਹੜਾ ਡਾਹ ਕੇ ਕਈ ਇੱਕਾਦੁਕਾ ਫੈਸਲੇ ਵੀ ਕਰਦਾ ਸੀ। ਆਕੜ ਤੇ ਰੰਗੜਊ ਵਾਲੇ ਫੈਸਲੇ ਕਰਕੇ ਇਹ ਕਈਆਂ ਦੀ ਅੱਖਾਂ ਵਿੱਚ ਰੜਕਦਾ ਵੀ ਸੀ। ਪਰ ਸਰਕਾਰੀ ਦਰਬਾਰੇ ਜੋਰ ਕਰਕੇ ਆਮ ਚੁੱਪ ਸਨ। ਇੱਕ ਵਾਰੀ ਕਰਨੈਲ ਸਿੰਘ ਬੁਲੇਕੇ ਨੇ ਇਹਨੂੰ ਚੰਗਾ ਚਾਹਟਾ ਛਕਾਇਆ ਸੀ ਇਸ ਨੂੰ ਘੋੜੀ ਤੋਂ ਲਾਹ ਕੇ ਫਲੇ ਵਿੱਚ ਕੁਟਿਆ ਸੀ ਤੇ ਫਰਲੇ ਵਾਲੀ ਪੱਗਲਾਹ ਲਈ ਸੀ । ਸਰਕਾਰੀ ਦਰਬਾਰੇ ਜ਼ੋਰ ਸੀ,ਕਰਨੈਲ ਸਿੰਘ ਤੇ ਕੇਸ ਬਣ ਗਿਆ ਸੀ। ਇਸ ਵਿੱਚ ਕਰਨੈਲ ਸਿੰਘ ਨੂੰ ਪੰਜ ਸਾਲ ਦੀ ਸਜਾ ਵੀ ਹੋ ਗਈ ਸੀ।
ਹੋਰ ਵੀ ਕਈ ਮੁਸਲਮਾਨ ਪਰਿਵਾਰ ਜੋ ਖੱਬੀ ਖਾ ਅਖਵਾਉਂਦੇ ਸਨ ਤੇ ਬੜੇ ਰੋਹਬ ਸੋਹਬ ਨਾਲ ਰਹਿੰਦੇ ਸਨ। ਆਇਨਾ ਮੁਸਲਮਾਨ ਰੂਪਾ ਪੱਤੀ ਵਿੱਚ ਰਹਿੰਦਾ ਸੀ। ਐਨੀ ਆਕੜ ਤੇ ਮੂੰਹ ਪਾੜ ਸੀ, ਹਰ ਸਮੇਂ ਲੜਾਈ ਮੂਲ ਖਰੀਦਣ ਨੂੰ ਤਿਆਰ ਰਹਿੰਦਾ ਸੀ । ਕੜਿਆਂ ਵਾਲੀ ਡਾਂਗ ਉਸ ਤੋਂ ਸੌਣ ਮੌਕੇ ਪਾਸੇ ਹੁੰਦੀ मी।
ਜਦ ਉਹ ਢਾਬ ਵਾਲੇ ਛੱਪੜ ਵਿੱਚ ਮੱਝਾਂ ਨਹਾਉਣ ਜਾਂਦਾ ਸੀ । ਮੱਝਾਂ ਨੇ ਛੱਪੜ ਵਿੱਚ ਬੈਠ ਜਾਣ ਜਦ ਮੱਝਾਂ ਛੱਪੜ ਵਿੱਚੋਂ ਨਹੀਂ ਨਿਕਲਦੀਆਂ ਸਨ, ਉਸ ਦੇ ਮੂੰਹ ਦੀ ਆਵਾਜ਼ ਹੁੰਦੀ ਸੀ ਛੇਤੀ-ਛੇਤੀ ਨਿਕਲ ਆ ਅੱਜ ਮੈਂ ਫਲਾਨੇ ਨੰਬਰਦਾਰ ਦੇ ਢੁਕਣਾ । ਇਹ ਉਸ ਦੀ ਮੂੰਹ ਪਾੜਵੀਂ ਆਵਾਜ਼ ਰੌਲੇ ਗੌਲੇ ਮੌਕੇ ਉਸ ਦੀ ਮੌਤ ਦਾ ਕਾਰਨ ਬਣੀ ਸੀ।
ਇਸੇ ਤਰ੍ਹਾਂ ਹੀ ਸ਼ੇਰ ਮੁਹੰਮਦ ਸੀ ਕਰਾਲ ਗੋਤ ਦਾ ਮੁਸਲਮਾਨ । ਬੜਾ ਅੱਕ ਵੱਢ ਸੀ। ਨਮਾਜੀਆ ਬੜਾ ਪੱਕਾ ਸੀ। ਮੌਲਵੀਆਂ ਵਾਲੇ ਪਹਿਰਾਵੇ ਵਿੱਚ ਰਹਿੰਦਾ ਸੀ। ਈਦ, ਬੱਕਰਈਦ ਵਾਲੇ ਦਿਨਾਂ ਵਿੱਚ ਇਹ ਪਟੜੀ ਫੇਰ ਦੇ ਮੁਸਲਮਨਾਂ ਨੂੰ ਇਕੱਠਿਆਂ ਕਰਕੇ ਨਿਮਾਜ਼ ਕਰਦਾ ਸੀ।
ਅੰਤ ਭਾਰਤ ਦੀ ਆਜ਼ਾਦੀ ਦੇ ਪਾਤਿਸਤਾਨ ਦਾ ਜਨਮ ਦਿਨ ਆ ਗਿਆ। 15 ਅਗਸਤ ਨੂੰ ਦੋਹਾਂ ਮੁਲਕਾਂ ਦੀ ਆਜ਼ਾਦੀ ਦਾ ਐਲਾਨ ਹੋ ਗਿਆ। ਕੁਝ ਮੁਸਲਮਾਨ ਜਿੰਨਾਂ ਦਾ ਸਰਕਾਰੇ ਦਰਬਾਰ ਆਉਣਾ ਜਾਣਾ ਸੀ। ਉਨ੍ਹਾਂ ਨੂੰ ਪਹਿਲਾਂ ਹੀ ਸੂਹ ਮਿਲ ਗਈ ਸੀ ਕਿ ਭਾਰਤ ਦਾ ਬਟਵਾਰਾ ਅਵੱਸ਼ ਹੋਵੇਗਾ। ਆਪਣਾ ਬੰਦੋਬਸਤ ਕਰਕੇ ਪਹਿਲਾਂ ਹੀ ਨਿਕਲ ਗਏ ਸਨ।
ਸਿਆਣੇ ਮੁਸਲਮਾਨ ਜੋ ਪਹਿਲਾਂ ਰੋਡਿਆਂ ਵਿੱਚ ਆਕੀ ਬਣ ਕੇ ਰਹੇ ਸਨ, ਦੋ ਦਿਨ ਪਹਿਲਾਂ ਹੀ ਪਿੰਡ ਛੱਡ ਗਏ ਸੀ। ਜਦ ਪਿੰਡ ਵਿੱਚ ਇਕ ਤ੍ਰਾਸਦੀ ਵਾਪਰ ਰਹੀ ਸੀ, ਕੁਝ ਸਿੱਖਾਂ ਨੇ ਸ਼ਰੀਫ ਦੀ ਭਾਲ ਜੋਰਾ-ਸ਼ੋਰਾਂ ਨਾਲ ਕੀਤੀ ਸੀ। ਕੁਝ ਸਿੱਖ ਜੋ ਸ਼ਰੀਫ ਦੇ ਨੇੜੇ ਸਨ, ਉਨ੍ਹਾਂ ਨੇ ਸ਼ਰੀਫ ਦੇ ਪਰਿਵਾਰ ਦੀ ਰਾਖੀ ਵੀ ਕੀਤੀ ਸੀ, ਕਿਸੇ ਲੁਟੇਰੇ ਦੀ ਜੁਅਰਤ ਨਹੀਂ ਪਈ ਸੀ ਸ਼ਰੀਫ ਦੇ ਪਰਿਵਾਰ ਵੱਲ ਭੈੜੀ ਨਿਗ੍ਹਾ ਨਾਲ ਵੇਖਣ ਦੀ।
ਹਰ ਰਾਤ ਹਰ ਸਵੇਰ ਫਸਾਦ ਸੀ। ਤਕਰੀਬਨ ਮੁਸਲਮਾਨ ਭਰੇ ਭਰਾਏ ਘਰ ਛੱਡ ਕੇ ਰਾਤ ਬਰਾਤੇ ਨਿਕਲ ਗਏ ਸਨ। ਸਿਰਫ ਤਿੰਨ ਕਪੜਿਆਂ ਨਾਲ ਹੀ ਮਿਲਟਰੀ ਕੈਂਪ ਵਿੱਚ ਚਲੇ ਗਏ । ਔਰਤਾਂ ਦਾ ਕਹੂ ਕਲਾਟ ਸੀ ਹਾਏ ਮੇਰਾ ਪੁੱਤ ਕਾਫਰਾਂ ਨੇ ਅੱਖਾਂ ਸਾਹਮਣੇ ਮਾਰ ਦਿੱਤਾ। ਜਿਨ੍ਹਾਂ ਔਰਤਾਂ ਦੇ ਪੁੱਤਰ ਮਾਰੇ ਗਏ ਜਾਂ ਲੁਟੇਰਿਆਂ ਨੇ ਢਹੇ ਚੜ੍ਹ ਗੲ ਉਨ੍ਹਾਂ ਦੀਆਂ ਅੱਖਾਂ ਵਿੱਚੋਂ ਪਰਲ ਪਰਲ ਹੰਝੂ ਵਗ ਰਹੇ ਸਨ।
ਕਾਫਲਿਆਂ ਦੇ ਰੂਪ ਵਿੱਚ ਰੋਂਦੇ -ਕੁਲਾਉਂਦੇ ਤੁਰੇ ਜਾ ਰਹੇ ਸਨ, ਹਰ ਦਿਲ ਉੱਤੇ ਮਾਰੂ ਸਹਿਮ ਛਾਇਆ ਹੋਇਆ ਸੀ। ਦਿਲ ਖੁਸਦੇ ਸਨ, ਅੱਖਾਂ ਵਹਿੰਦੀਆਂ ਸਨ, ਪਰ ਜੁਬਾਨ ਬੰਦ ਸੀ।
ਅੰਗਰੇਜਾਂ ਅਤੇ ਦੋਹਾਂ ਫਿਰਕਿਆਂ ਦੀ ਇਕੱਠੇ ਬੈਠ ਕੇ ਕਾਗਜਾਂ ਉੱਤੇ ਖਿੱਚੀ ਲਕੀਰ ਧਰਤੀ ਦੀ ਹਿੱਕ ਤੇ ਵੀ ਛੱਪ ਗਈ ਸੀ। ਅੱਜ ਇਹ ਲਕੀਰਾਂ ਦਹਾਕੇ ਉਮਰ ਹੰਢਾਅ ਚੁੱਕੀ ਹੈ।
1947 ਵਿੱਚ ਇਲਾਕਾ ਤਿਹਾੜਾ ਦੇ ਘੱਲੂਘਾਰੇ ਸਮੇਂ ਰਾਖੀ ਵਿੱਚ ਰੋਡਿਆਂ ਦੀ ਕੁਰਬਾਨੀ
ਪੁਰਾਤਨ ਸ਼ਹਿਰ ਤਿਹਾੜਾ ਰਾਜੇ ਬੈਰਾਟ ਦਾ ਸ਼ਹਿਰ ਸੀ । ਇਹ ਬੈਰਾਟ ਰਾਜਾ ਚੰਦਰਬੰਸੀ ਰਾਜਾ ਸੀ । ਜਰਾ ਸੰਧ ਦੀ ਵੰਸ਼ ਵਿੱਚ ਹੋਣ ਕਰਕੇ ਆਪਣੇ ਆਪਨੂੰ ਸੰਧੂ ਕਹਾਉਂਦਾ ਸੀ। ਇਕ ਵੇਰੀ ਇਸ ਤਿਹਾੜੇ ਦਾ ਨਾਮ ਸੰਪੋਰਾ ਵੀ ਪਿਆ। ਸੀ । ਸੰਪੋਹੇ ਪਿੰਡ ਦਾ ਧੇਹ ਅੱਜ ਕੱਲ੍ਹ ਛੋਟੀ ਸਵੱਦੀ ਕੋਲ ਹੈ। ਏਸੇ ਥਾਂ ਜੀਰੇ ਕੋਲ ਸੰਧੂ ਵੀ ਨਗਰ ਹੁੰਦਾ ਸੀ। ਸਰਹਾਲੀ ਵਾਲ ਕਾਲੇ ਮਾਹਰ ਸੰਧੂ ਨੇ ਆਪਣੀ ਚੌਧਰ ਸਮੇਂ ਇਥੇ ਕੋਕਰੀ ਵੀ ਵਸਾਈ ਸੀ।
ਸੰਨ 1947 ਦੇ ਭਿਆਨਕ ਘੱਲੂਘਾਰ ਸਮੇਂ ਪਿੰਡ ਇਲਾਕਾ ਤਿਹਾੜਾ ਦੀ ਹਿਫਾਜਤ ਲਈ ਮਾਲਵੇ ਦੇ ਪਿੰਡਾਂ ਵਿੱਚੋਂ ਗੁਰੂ ਪਿਆਰੇ ਜਥੇਬੰਦ ਹੋ ਕੇ ਤਨਮਨ ਨਾਲ ਇਸ ਦੀ ਰਾਖੀਕਰਨ ਗਏ ਸਨ। ਪਿੰਡ ਰੋਡੇ ਦੇ ਸੂਰਬੀਰ ਸਿੰਘ ਵੀ ਇਸ ਤਿਹਾੜੇ ਦੀ ਰਾਖੀ ਲਈ ਆਪਣਾ ਤਨ ਮਨ ਅਰਪਨ ਕਰਨ ਲਈ ਇਥੇ ਗਏ ਸਨ। ਲਿਖਿਆ ਹੈ ਕਿ ਇਥੇ ਕਈ ਹਜ਼ਾਰਾਂ ਵਿੱਚ ਲੋਕ ਜਥੇਬੰਦ ਹੋ ਕੇ ਦਿਨ ਰਾਤ ਰਾਖੀ ਕਰਦੇ ਸਨ।
ਇਸ ਵਿੱਚ ਇਤਿਹਾਸਕ ਪਿੰਡ ਰੋਡੇ ਨੇ ਆਪਣਾ ਤਨ-ਮਨ ਨਾਲ ਸਹਿਯੋਗ ਪਾਇਆ ਸੀ। ਇਸ ਤਿਹਾੜੇ ਦੀ ਰਾਖੀ ਲਈ ਪਿੰਡ ਰੋਡੇ ਵਿੱਚੋਂ ਜਗੀਰ ਸਿੰਘ ਰੋਡੇ, ਸੁੱਚਾ ਸਿੰਘ ਰੋਡੇ, ਦੁਲਾ ਸਿੰਘ ਰੋਡੇ ਪਹੁੰਚੇ ਸਨ। ਇਥੇ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸ਼ਹੀਦ ਹੋਏ ਸਨ। ਕਈਆਂ ਨੂੰ ਜੀਪਾਂ ਵਿੱਚ ਜਬਰੀ ਬਿਠਾ ਕੇ ਬਾਹਰ ਲਿਜਾ ਕੇ ਸ਼ੂਟ ਕੀਤਾ ਗਿਆ ਸੀ।
ਪੁਰਾਤਨ ਰਹੁਰੀਤ ਸਮੁੱਚੇ ਪਿੰਡ ਦਾ ਯੱਗ
ਕਈ ਸਦੀਆਂ ਇਹ ਪੁਰਾਣੀ ਰੀਤ ਅੱਜ ਖਤਮ ਹੋ ਜਾਣ ਰਹੀ ਹੈ ਜਾਂ ਫਿਰ ਏਕੋ ਦੀ ਬਜਾਏ ਵੰਡੀਆਂ ਦੇ ਰੂਪ ਵਿੱਚ ਹੋ ਰਹੀ ਹੈ। ਇਹ ਯੱਗ ਦੀ ਰਸਮ ਹਜ਼ਾਰਾਂ ਬਰਸ਼ ਪੁਰਾਣੀ ਹੈ। ਪੁਰਾਤਨ ਰਾਜੇ ਮਹਾਰਾਜੇ ਅਸ਼ਵ-ਮੇਧ ਯੱਗ ਕਰਦਿਆ ਕਰਦੇ ਸਨ । ਪੁੱਤਰ ਰੇਸਟੀ ਯੱਗ ਕਰਿਆ ਕਰਦੇ ਸਨ । ਲਗਾਤਾਰ 40 ਦਿਨ ਹਵਨ ਹੁੰਦੇ ਸਨ । ਪੰਡਤ ਪ੍ਰੋਹਤ ਇਸ ਦੀ ਅਗਵਾਈ ਕਰਦੇ ਸਨ।
ਹਰ ਸੰਤ, ਭਗਤ,ਸੂਫੀ, ਫਕੀਰ ਨੂੰ ਸਤਿਕਾਰ ਨਾਲ ਭੰਡਾਰ ਛਕਾਇਆ ਜਾਂਦਾ ਸੀ। ਕਈ ਬ੍ਰਾਹਮਣਵਾਦੀ ਖਿਆਲਾਂ ਦੇ ਸੰਤ ਤਾਂ ਰਾਜੇ ਤੋਂ ਦੰਦ ਘਸਾਈ ਵੀ ਲੈਂਦੇ ਸਨ। ਉਸ ਟਾਇਮ ਯੱਗ ਸੰਪੂਰਨ ਹੋਣ ਦੀ ਇੱਕ ਮਨੌਤ ਸੀ ਕਿ ਜਦ ਯੱਗ ਸੰਪੂਰਨ ਹੋ ਜਾਂਦਾ ਸੀ ਤਾਂ ਘੜਿਆਲ ਵਜਦਾ ਸੀ । ਰਾਜਾ ਪਰਜਾ ਖੁਸ਼ੀ ਮਹਿਸੂਸ ਕਰਦੇ ਸਨ।
ਉਸ ਸਮੇਂ ਇੱਕ ਨਰ-ਮੇਧ ਯੱਗ ਵੀ ਕੀਤਾ ਜਾਂਦਾ ਸੀ। ਇਹ ਉਸ ਸਮੇਂ ਦੇ ਕਾਬਜ਼ ਰਾਜਿਆਂ ਦਾ ਗਲਾਮ ਹੋਏ ਰਾਜਿਆਂ ਜਾ ਫੜੇ ਗਏ ਜਸੂਸਾਂ ਨੂੰ ਖਤਮ ਕਰਨ ਲਈ ਇਸ ਯੱਗ ਦੀ ਰੀਤ ਚਲਾਈ ਸੀ ।
ਯੱਗ ਕੀ ਸੀ ਇਸ ਯੱਗ ਵਿੱਚ ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਬਲੀਆਂ ਦਿੱਤੀਆਂ ਜਾਂਦੀਆਂ ਸਨ । ਇਹ ਬਲੀਆਂ ਪਸ਼ੂਆਂ ਦੀਆਂ ਵੀ ਸਨ। ਅਤੇ ਮਨੁੱਖਾਂ ਦੀਆਂ ਵੀ ਸਨ।
ਇਸ ਨਰ ਮੇਧ ਯੱਗ ਵਿੱਚ ਅਖੀਰਲੇ ਦਿਨ ਚੌਰਾਸੀ ਵਿਅਕਤੀਆਂ ਦੀ ਬਲੀ ਦਿੱਤੀ ਜਾਂਦੀ ਸੀ। ਉਹਨਾਂ ਚੋਰਾਸੀਆਂ ਵਿਚੋਂ ਇਕ ਵਿਅਕਤੀ ਰਾਜ ਦੀ ਰਾਜਧਾਨੀ ਵਿਚੋਂ ਅਤੇ ਦੂਜੇ ਫੜੇ ਗੁਲਾਮ ਵਿਚ ਲਏ ਜਾਂਦੇ ਸਨ।
ਅੱਜ ਵੀ ਵੱਖ-ਵੱਖ ਸੰਪਰਦਾਵਾਂ ਆਪੋ ਆਪਣੀ ਰਹੁ ਰੀਤ ਅਨੁਸਾਰ ਵੱਖੋ- ਵੱਖਰੀ ਸਮੱਗਰੀ ਅਨੁਸਾਰ ਯੱਗ ਕਰਦੀਆਂ ਹਨ। ਕਈ ਸੰਪਰਦਾਵਾ ਮਾਲ ਪੂੜਿਆਂ ਦਾ ਯੱਗ ਵੀ ਕਰਦੀਆਂ ਹਨ। ਕਈਆਂ ਸੰਪਰਦਾਵਾਂ ਨੇ ਇਸ ਯੱਗ ਦੇ ਨਾਮ ਨੂੰ ਬਦਲ ਕੇ ਇਸ ਦਾ ਨਾਂਅ ਭੰਡਾਰਾ ਰੱਖ ਲਿਆ । ਕਈ ਭੰਡਾਰੇ ਦੇ ਰੂਪ ਵਿੱਚ ਯੱਗ ਕਰਦੇ ਸਨ। ਇਸੇ ਤਰ੍ਹਾਂ 1949 ਵਿੱਚ ਪਿੰਡ ਰੋਡੇ ਵਿੱਚ ਪੰਜ ਪਤੀਆਂ ਬਾਦਲ, ਰੂਪਾ ਰਾਜਦਾ, ਰਾਇਆ, ਮੇਹਰਾ ਵਲੋਂ ਸਾਂਝਾ ਯੱਗ ਕੀਤਾ ਗਿਆ।
ਇਹ ਯੁੱਗ ਆਤਮਾ ਰਾਮ ਦੇ ਡੇਰੇ ਵਿੱਚ ਕੀਤਾ ਗਿਆ । ਇਸ ਯੱਗ ਵਿੱਚ ਸਤਾਰਾਂ ਕੜਾਹੇ ਚੌਲਾ ਦੇ ਬਣਾਏ ਸਨ। ਚੋਲ ਬਣਾਉਣ ਦੀ ਸੇਵਾ ਮੁਨਸ਼ੀ ਸਿੰਘ ਅਤੇ ਹਰੀ ਸਿੰਘ ਰਾਜਾ ਸਿੱਖ ਨੇ ਕੀਤੀ ਸੀ।
ਇਸ ਯੱਗ ਦੀ ਮਹਾਨ ਵਿਲੱਖਤਾ ਸੀ । ਇਸ ਯੱਗ ਵਿੱਚ ਹਜ਼ਾਰ ਬਰਸ ਪੁਰਾਣੀ ਰੀਤ ‘ਹਵਨ’ ਵੀ ਪਾਇਆ ਗਿਆ ਸੀ। ਪੰਡਤ ਗਲਜਾਰੀ ਰਾਮ, ਪੰਡਤ ਗੁਰਦਿਆਲ ਰਾਮ ਅਤੇ ਤਿੰਨ ਹੋਰ ਪੰਡਤਾਂ ਇੰਦਰ ਦੇਵਤੇ ਨੂੰ ਖੁਸ਼ ਕਰਨ ਲਈ ਹਵਨ ਵੀ ਕੀਤਾ ਸੀ। ਗਿਆਰਾਂ ਵਜੇ ਇਹ ਹਵਨ ਦੀ ਕਾਰਵਾਈ ਸ਼ੁਰੂ ਹੋਈ ਸੀ। ਇੱਕ ਗੋਲ ਟੋਇਆ ਪੁਟਿਆ ਗਿਆ ਸੀ,ਉਸ ਦੇ ਪੰਜ ਪੰਜ ਫੁੱਟ ਪਾਸੇ ਗਊ ਗੌਬਰ ਫੇਰਿਆ ਗਿਆ ਹਵਨ ਸਮੱਗਰੀ ਪਹਿਲਾਂ ਹੀ ਮੰਗਵਾਈ ਗਈ ਸੀ। ਪੰਜ ਪੰਡਤ ਉਸ ਹਵਨ ਕੁੰਡ ਦੁਆਲ ਬੈਠ ਗਏ । ਉਸ ਹਵ ਕੁੰਡ ਵਿੱਚ ਬੇਰੀ ਦੀਆਂ ਲਕੜੀਆਂ ਨੂੰ ਅੱਗ ਲਾਈ ਗਈ । ਜਦ ਅੱਗ ਪੂਰੀ ਮੱਘ ਗਈ ਤਾਂ ਇਹਨਾਂ ਪੰਡਤਾਂ ਕਾਰਵਾਈ ਸ਼ੁਰੂ ਕੀਤੀ।
ਇੱਕ ਪੰਡਤ ਮੰਤਰ ਪੜ੍ਹਦਾ ਸੀ, ਜਦ ਮੰਤਰ ਖਤਮ ਹੁੰਦਾ ਸੀ ਤਾਂ ਉਹ ਪੰਡਤ ਮੁਠ ਭਰ ਕੇ ਸਮੱਗਰੀ ਹਵਨ ਕੁੰਡ ਵਿੱਚ ਸਿੱਟ ਕੇ ‘ਸਵਾਹਾ ਆਖ ਦਿੰਦਾ ਸੀ। ਵਾਰੋ-ਵਾਰੀ ਪੰਜਾਂ ਨੇ ਇਹ ਕਾਰਵਾਈ ਚਾਰ ਵਜੇ ਤੱਕ ਜਾਰੀ ਰੱਖੀ। ਉਧਰ ਚੋਲਾਂ ਦੇ ਭੰਡਾਰੇ ਚੱਲ ਰਹੇ ਸਨ। ਇਧਰ ਤਿਖੜੇ ਦੁਪਹਿਰੇ ਧੁੱਪੇ ਪੰਡਤ ਹਵਨ ਵਿੱਚ ਰੁਝੇ ਹੋਏ ਸਨ।
ਜੋ ਵੀ ਜਾਣਕਾਰੀ ਮਿਲੀ ਹੈ, ਕੁਦਰਤ ਮਾਲਕ ਦੀ । ਪੰਜ ਵਜੇ ਇੱਕ ਛੋਟੀ ਜਿਹੀ ਬਦਲੀ ਉਠੀ ਬੱਸ ਨਿੱਕੀ-ਨਿੱਕੀ ਕਿਣਮਿਣ ਸ਼ੁਰੂ ਹੋ ਗਈ। ਬੱਸ ਪੰਡਤ ਮਸਾਂ ਹੀ ਉਠੇ ਹਵਨ ਕੁੰਡ ਕੋਲ ਜੁਆਕਾਂ ਦੇ ਚੌਲ ਖਾਣ ਵਾਲੇ ਛੰਨੇ ਮੀਂਹ ਦੇ ਪਾਣੀ ਨਾਲ ਭਰ ਗਏ ਸਨ । ਉਸ ਯੱਗ ਵਿੱਚ ਕੁਝ ਅਸੂਲਾਂ ਨੂੰ ਲਾਗੂ ਕੀਤਾ ਗਿਆ ਸੀ ਹਰ ਪਿੰਡ ਦੇ ਬੁੱਢੇ ਬਜ਼ੁਰਗ, ਕੁੜੀਆਂ, ਬੁੜੀਆਂ ਨਿੱਕੇ ਵੱਡੇ ਨੇ ਪੰਗਤ ਵਿੱਚ ਬੈਠ ਕੇ ਭੰਡਾਰਾ ਛੱਕਿਆ ਸੀ । ਕੋਈ ਵੀ ਘਰ ਵਿਚ ਚੋਲਾਂ ਦਾ ਦਾਣਾ ਨਹੀਂ ਲੈ ਕੇ ਗਿਆ ਸੀ।
ਅੱਜ ਸਾਇੰਸ ਦੇ ਯੁੱਗ ਵਿੱਚ ਅਸੀਂ ਇੱਕਵੀਂ ਸਦੀ ਵਿੱਚ ਜਾਣ ਨੂੰ ਤਿਆਰ ਹਾਂ । ਲੋਕ ਪੁਰਾਣੀਆਂ ਰਹੁ ਰੀਤਾਂ ਨੂੰ ਵਿਸਾਰ ਰਹੇ ਹਨ। ਇਹ ਯੱਗ ਦੀ ਰੀਤ ਜਿਨੀ ਕਿਸੇ ਪੁਰਾਤਨ ਨਾਲ ਬੱਝੀ ਹੋਈ ਹੈ। ਦੂਜੇ ਪਾਸੇ ਇਹ ਰੀਤ ਸਮੁੱਚੇ ਭਾਈਚਾਰੇ ਨੂੰ ਪਿਆਰ ਅਤੇ ਏਕ ਦੇ ਬੰਦਨਾ ਵਿੱਚ ਵੀ ਬੰਨ੍ਹਦੀ ਸੀ। ਸਮੁੱਚੇ ਨਗਰ ਦੇ ਲੋਕਾਂ ਨੂੰ ਇੱਕ ਦਿਨ ਇਹੋ ਜਿਹਾ ਖਾਣਾ ਇਕੋ ਸਮੇਂ ਇੱਕ ਥਾਂ ਬੈਠ ਕੇ ਉਹ ਵੀ ਪੰਗਤ ਵਿੱਚ ਖਾਣ ਦੀ ਪ੍ਰੇਰਨਾ ਦਿੰਦੀ ਸੀ।
ਸ਼ਾਲਾ ਉਹ ਕਿੰਨੇ ਖੁਸ਼ ਕਿਸਮਤ ਲੋਕ ਸਨ, ਜਿਨ੍ਹਾਂ ਨੇ ਸਾਂਝੇ ਰੀਤਾਂ ਰਿਵਾਜਾਂ ਨੂੰ ਸਾਂਝੇ ਪਿੰਡ ਦੇ ਪਿੜਾਂ ਵਿੱਚ, ਸਾਂਝੀਆਂ ਪਿਆਰ ਸਾਂਝਾ ਨਾਲ ਸਾਂਝੇ ਪਿਆਰ ਦੇ ਤੰਦ ਕੱਢ ਕੇ ਇੱਕ ਸਾਂਝਾ ਤਾਣਾ ਤਣਕੇ ਇੱਕ ਸਾਂਝਾ ਬਾਣਾ ਤਿਆਰ ਕੀਤਾ ਸੀ। ਇਸ ਸਾਂਝੇ ਬਾਣੇ ਨੂੰ ਉਹ ਤਨ ਦੇ ਹੰਢਾ ਕੇ ਸਾਨੂੰ ਉਹ ਖੁਸ਼ੀਆਂ ਖੇੜੇ ਬਖਸ਼ ਗਏ। ਕਾਸ਼ ਉਹ ਸਾਂਝੇ ਪਿੜ ਅੱਜ ਵੀ ਹੁੰਦੇ। ਉਨ੍ਹਾਂ ਵਡਾਰੂਆਂ ਦੇ ਚਰਨਾਂ ਦੀ ਧੂੜ ਮਸਤਕ ਨੂੰ ਲਾਉਣ ਲਈ ਪ੍ਰਾਪਤ ਹੁੰਦੀ ।
ਰਿਜ਼ਰਵੇਸ਼ਨ ਬਹਾਲ ਕਰਾਉਣ ਲਈ ਮੋਰਚਾ
ਭਾਰਤ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਹਿੰਦੂਆਂ ਦੀਆਂ 36 ਜਾਤੀਆਂ ਨੂੰ ਰਿਜ਼ਰਵੇਸ਼ਨ ਦੇਣ ਦਾ ਐਲਾਨ ਕਰ ਦਿੱਤਾ। ਸਿੱਖਾਂ ਦੇ ਸ਼੍ਰੋਮਣੀ ਲੀਡਰ ਮਾਸਟਰ ਤਾਰਾ ਸਿੰਘ ਨੇ ਜਵਾਹਰ ਲਾਲ ਨੂੰ ਚਿੱਠੀ ਲਿਖੀ ਤੁਸੀਂ ਸਿੱਖਾਂ ਦੀਆਂ ਕੁਰਬਾਨੀਆਂ ਨਾਲ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਪਰ ਰਿਜ਼ਰਵੇਸ਼ਨ ਦਾ ਲਾਹਾ ਤੁਸੀਂ ਇਕੱਲ ਹਿੰਦੂਆਂ ਨਾਲ ਸੰਬੰਧ ਰੱਖਣ ਵਾਲੀਆਂ ਜਾਤੀਆਂ ਨੂੰ ਦੇ ਕੇ ਸਿੱਖਾਂ ਨਾਲ ਵਿਸ਼ਵਾਸ ਘਾਤ ਕੀਤਾ ਹੈ । ਅਸੀਂ ਇਸ ਦੇ ਰੋਸ ਵਜੋਂ ਮੋਰਚਾ ਲਾਵਾਂਗੇ । ਜਨਵਰੀ 1952 ਨੂੰ ਮਾਸਟਰ ਤਾਰਾ ਸਿੰਘ ਨੂੰ ਅਨਰੋਲ ਸਟੇਸ਼ਨ ਤੋਂ ਗ੍ਰਿਫਤਾਰ ਕਰ ਲਿਆ ਗਿਆ। ਅਕਾਲੀ ਦਲ ਵਿੱਚ ਮਾਸਟਰ ਤਾਰਾ ਸਿੰਘ ਦੀ ਗ੍ਰਿਫਤਾਰੀ ਵਾਲੀ ਖਬਰ ਅੱਗ ਵਾਂਗ ਫੈਲ ਗਈ। ਅਕਾਲੀ ਦਲ ਦੇ ਫੈਸਲੇ ਅਨੁਸਾਰ ਫਰਵਰੀ 1952 ਵਿੱਚ ਸਿੱਖ ਜਾਤੀਆਂ ਲਈ ਰਿਜ਼ਰਵੇਸ਼ਨ ਲਾਗੂ ਕਰਾਉਣ ਲਈ ਮੋਰਚਾ ਲਾ ਦਿੱਤਾ ਗਿਆ। ਇਸ ਮੋਰਚੇ ਵਿੱਚ ਪਹਿਲਾਂ ਜੱਥੇ ਅਨੰਦਪੁਰ ਸਾਹਿਬ ਪਹੁੰਚਦੇ ਸਨ। ਉਸ ਤੋਂ ਅੱਗੇ ਜਥੇਦਾਰਾਂ ਦੀ ਅਗਵਾਈ ਵਿੱਚ ਗ੍ਰਿਫਤਾਰੀ ਦਿੰਦੇ ਸਨ। ਇਸ ਮੋਰਚੇ ਦੀ ਸਫਲਤਾ ਦੇ ਆਧਾਰ ਤੇ ਮਜ਼੍ਹਬੀ ਸਿੱਖ, ਰਾਮਦਾਸੀਏ ਸਿੱਖ, ਕਬੀਰ ਪੰਥੀਏ ਸਿੱਖ ਅਤੇ ਸਿਕਲੀਗਰਾਂ ਨੂੰ ਰਿਜ਼ਰਵੇਸ਼ਨ ਲਾਗੂ ਕੀਤੀ ਗਈ। ਉਪਰਲੀ ਤਸਵੀਰ ਵਿੱਚ ਸ਼੍ਰੋਮਣੀ ਕਵੀ ਪ੍ਰਚਾਰਕ ਸਭਾ ਅਤੇ ਅਕਾਲੀ ਜੱਥਾ ਫਿਰੋਜ਼ਪੁਰ ਗ੍ਰਿਫਤਾਰੀ ਦੇਣ ਤੋਂ ਪਹਿਲਾਂ।
ਰੋਡਿਆਂ ਦੇ ਮਹਾਨ ਦਾਨੀਆਂ ਦਾ ਸਬੂਤ ਗਊਸ਼ਾਲਾ
1954 ਦੀ ਮੁਰੱਬ ਬੰਦੀ ਹੋਣ ਸਮੇਂ ਇਹ ਗਊਸ਼ਾਲਾ ਹੋਂਦ ਵਿੱਚ ਆਈ । ਜਦ ਪਿੰਡ ਵਿੱਚ ਤਹਿਸੀਲਦਾਰ ਸਾਹਿਬ ਆਏ ਤਾਂ ਪਿੰਡ ਦੇ ਪਤਵੰਤੇ ਲੋਕ ਵੀ ਇਕੱਠੇ ਹੋ ਗਏ । ਸਮੁੱਚੇ ਇਕੱਠ ਵਿੱਚ ਬਾਬਾ ਬਚਿੱਤਰ ਸਿੰਘ ਅਤੇ ਨਿਧਾਨ ਸਿੰਘ ਨੇ ਆਪਣੀ ਇੱਕ ਕਿਲਾ ਜ਼ਮੀਨ ਗਊ ਸ਼ਾਲਾ ਵਾਸਤੇ ਦਾਨ ਕਰ ਦਿੱਤੀ। ਕੁਝ ਸਮਾਂ ਪਹਿਲਾਂ ਬਾਬਾ ਮੋਹਨ ਦਾਸ ਨੇ ਕੁਝ ਗਊਆਂ ਨੂੰ ਬਾਹਰਲੇ ਬੰਦਿਆਂ ‘ਚੋਂ ਛਡਾਇਆ ਸੀ ਉਸ ਸਮੇਂ ਤੋਂ ਹੀ ਪਤਵੰਤੇ ਲੋਕਾਂ ਦੇ ਮਨਾਂ ਵਿੱਚ ਸ਼ਰਧਾ ਸੀ, ਪਿੰਡ ਵਿੱਚ ਗਊਸ਼ਾਲਾ ਬਣਾਈ ਜਾਵੇ । ਕੁਝ ਸਮਾਂ ਇਹ ਗਊਸ਼ਾਲਾ ਲੋਕਾਂ ਦੇ ਵਾੜਿਆਂ ਆਦਿ ਵਿੱਚ ਵੀ ਰਹੀ। ਇਕ ਸਮੇਂ ਲੁਧਿਆਣੇ ਤੋਂ ਇੱਕ ਸੇਠ ਆਇਆ ਜਿਸ ਨੂੰ ਮਹਾਂਪੁਰਸ਼ ਮੋਹਨ ਦਾਸ ਨਾਲ ਅਥਾਹ ਪਿਆਰ ਅਤੇ ਸ਼ਰਧਾ ਸੀ। ਉਸ ਸੇਠ ਨੇ ਇਸ ਗਊਸ਼ਾਲਾ ਦੀ ਸੇਵਾ ਕਰਾਈ । ਇਸ ਗਊ ਸ਼ਾਲਾ ਦੇ ਪਹਿਲੇ ਸੇਵਾਦਾਰ ਬਾਬਾ ਮੋਹਨ ਦਾਸ ਜੀ ਸਨ। ਬਾਬਾ ਮੋਹਨ ਦਾਸ ਦੇ ਚੋਲ ਛੱਡਣ ਤੋਂ ਬਾਅਦ ਬਾਬਾ ਦਲੀਪ ਸਿੰਘ ਜੀ ਨੇ ਇਸ ਪਰਉਪਕਾਰ ਦੀ ਸੇਵਾ ਨਿਭਾਈ। ਇਸ ਗਊਸ਼ਾਲਾ ਵਿੱਚ ਅੱਜ ਸੈਂਕੜਿਆਂ ਦੀ ਗਿਣਤੀ ਵਿੱਚ ਗਊਆਂ ਹਨ। ਅਨੇਕਾਂ ਹੀ ਸੇਵਾ ਦੇ ਪੁੰਜ ਸ਼ਰਧਾਵਾਨ ਸੂਬਾ ਸ਼ਾਮ ਪੱਠੇ ਲਿਆਉਣ ਅਤੇ ਪਾਉਣ ਦੀ ਸੇਵਾ ਕਰਦੇ ਹਨ। ਮਨੌਤ ਹੈ ਕਿ ਇਥੇ ਗਊਆਂ ਦੀ ਸੇਵਾ ਕਰਕੇ ਅਨੇਕਾਂ ਸ਼ਰਧਾ ਵਾਨਾ ਦੀਆਂ ਮਨ ਦੀਆਂ ਮੁਰਾਦਾਂ ਪੂਰੀਆਂ ਹੋਈਆਂ ਹਨ। ਇਕ ਵਾਰ ਮਹਾਪੁਰਸ਼ ਮੋਹਨ ਦਾਸ ਜੀ ਗਊਆਂ ਦੀ ਸੇਵਾ ਲਈ ਸੇਵਾਦਾਰਾ ਆਖਣ ਗਏ। ਕੁਝ ਲੋਕਾਂ ਨੇ ਇੱਕ ਪਿੰਗਲੇ, ਲੂਲੇ ਵੱਲ ਹੱਥ ਕਰਕੇ ਕਿਹਾ ਬਾਬਾ ਜੀ ਇਸ ਨੂੰ ਲੈ ਜਾਓ ਤਾਂ ਮਹਾਂਪੁਰਸ਼ਾਂ ਸਤ ਬਚਨ ਕਹਿ ਕੇ ਕਿਹਾ ਭਾਈ ਇਸ ਨੂੰ ਗਊਸ਼ਾਲਾ ਛੱਡ ਆਓ, ਗਊਆਂ ਦੀ ਸੇਵ ਕਰਿਆ ਕਰੂਗਾ। ਮਹਾਂਪੁਰਸਾਂ ਨੇ ਐਹੋ ਜਿਹੀ ਮੇਹਰ ਦੀ ਨਿਗਾਹ ਉਸ ਪਿੰਗਲੇ ਲੂਲੇ ਵੱਲ ਕੀਤੀ। ਅੱਜ ਉਹ ਪਾਲ ਸਿੰਘ ਪੰਦਰਾਂ ਪੰਦਰਾਂ ਕੋਹਾਂ ਦੂਰ ਗਊਆਂ ਚਾਰਨ ਵੱਗ ਨਾਲ ਜਾਂਦਾ ਹੈ।
ਪੰਜਾਬੀ ਸੂਬੇ ਦੇ ਮੋਰਚੇ ਵਿੱਚ ਰੋਡਿਆਂ ਦੀ ਕੁਰਬਾਨੀ
10 ਜੁਲਾਈ 1955 ਵਿੱਚ ਕਈ ਪ੍ਰਾਂਤਾ ਵਿੱਚ ਬੋਲੀ ਆਧਾਰ ਤੇ ਸੂਬੇ ਬਣਾਏ ਜਾਣ ਦੀ ਲਹਿਰ ਚੱਲੀ ਸੀ। ਬੰਬਈ ਆਂਧਰਾ, ਗੁਜਰਾਤ ਵਰਗੇ ਸ਼ਹਿਰਾਂ ਵਿੱਚ ਵਸਦੇ ਲੋਕ ਮਹਾ ਦਿੱਲੀ ਬਣਾਉ ਦੀਆਂ ਗੱਲਾਂ ਸੋਚ ਰਹੇ ਸਨ । ਪਹਾੜੀਏ ਸ਼ਿਮਲਾ, ਕੁਲੂ, ਕਾਂਗੜਾ ਨੂੰ ਮਹਾਂ ਹਿਮਾਚਲ ਬਣਾਉਣ ਦੀ ਰੱਟ ਲਾਈ ਜਾ ਰਹੇ ਸਨ। ਪੰਜਾਬ ਦੇ ਨਾਲ ਲਗਦੇ ਇਲਾਕਿਆਂ ਵਿੱਚੋਂ ਅਵਾਜ਼ ਆਈ ਪਹਾੜੀ ਹਿੱਸੇ ਵੱਖ ਹੋ ਗਏ । ਮਹਾਂ ਨਗਰ ਵੱਖ ਹੋ ਗਏ ਬਾਕੀ ਪੰਜਾਬੀ ਬੋਲਦਾ ਪੰਜਾਬੀ ਹੀ ਰਹਿ ਗਿਆ । ਇਸ ਆਸ ਨੂੰ ਮੁੱਖ ਰੱਖ ਕੇ ਸਿੱਖਾਂ ਨੇ ਪੰਜਾਬ ਵਿੱਚ ਬੋਲੀ ਜਾਂਦੀ ਪੰਜਾਬੀ ਬੋਲੀ ਦੇ ਆਧਾਰ ‘ਤੇ ਪੰਜਾਬੀ ਸੂਬਾ ਬਣਉਣ ਦਾ ਨਾਹਰਾ ਬੁਲੰਦਾ ਕੀਤਾ। ਹੋਇਆ ਕੀ ਮਹਾਂ ਪੰਜਾਬ ਦੇ ਖਿਆਲ ਤੇ ਨਫਰਤ ਨਾਲ ਭਰੀ ਦਫਤਰੀ ਹਕੂਮਤ ਦੇ ਇਸ਼ਾਰੇ ਨਾਲ ਸਚਰ ਸਰਕਾਰ ਨੇ ਪੰਜਾਬੀ ਸੂਬਾ ਜਿੰਦਾਬਾਦ ਕਹਿਣ ਦੇ ਨਾਅਰੇ ਉੱਪਰ ਦਫਾ 144 ਦੁਆਰਾ ਪਾਬੰਦੀ ਲਾ ਦਿੱਤੀ ਸੀ। ਕੋਈ ਵੀ ਆਦਮੀ ਇਹ ਪੰਜਾਬੀ ਸੂਬੇ ਦਾ ਨਾਹਰਾ ਨਹੀਂ ਲਾ ਸਕਦਾ ਸੀ। 1 ਕੋਈ ਮੀਟਿੰਗ, ਕਾਨਫਰੰਸ, ਮੁਜ਼ਾਹਰਾ ਨਹੀਂ ਕਰ ਸਕਦਾ ਸੀ। ਇਸ ਕਾਰਵਾਈ ਨਾਲ ਸਰਕਾਰ ਨੇ ਸਿੱਖਾਂ ਦੇ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਸੀ।
ਨੀਯਤ ਕੀਤੇ ਪ੍ਰੋਗਰਾਮ ਅਨੁਸਾਰ 7 ਮਈ 1955 ਨੂੰ ਸਾਰੇ ਜ਼ਿਲ੍ਹਿਆਂ ਦੇ ਅਕਾਲੀ ਜੱਥਿਆਂ ਦੇ ਜੱਥੇਦਾਰ ਸਕੱਤਰਾਂ ਨੂੰ ਅੰਮ੍ਰਿਤਸਰ ਸੱਦਿਆ ਗਿਆ । ਪਿੰਡ ਰੋਡੇ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਅਕਾਲੀ ਜਥੇ ਦੇ ਜੱਥੇਦਾਰ ਸੰਤ ਕ੍ਰਿਪਾਲ ਸਿੰਘ ਰੋਡੇ ਵੀ ਅੰਮਿ੍ਤਸਰ ਪਹੁੰਚੇ। ਮਾਸਟਰ ਤਾਰਾ ਸਿੰਘ ਵਲੋਂ 10 ਜੂਨ ਨੂੰ ਚੰਡੀਗੜ ਵਿਖੇ ਪਹੁੰਚ ਕੇ 200 ਸਿੰਘਾਂ ਦੇ ਜਥੇ ਨਾਲ ਭੀਮ ਸੈਨ ਸੱਚਰ ਦੀ ਕੋਠੀ ਅੱਗੇ ਨਾਹਰੇ ਲਾ ਕੇ ਗਿ੍ਫ਼ਤਾਰੀ ਦਿੱਤੀ ਸੀ । ਇਸ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਪਿੰਡ ਰੋਡਿਆਂ ਦੇ ਸਿੰਘਾਂ ਵੀ ਗਿ੍ਫ਼ਤਾਰੀ ਦਿੱਤੀ ਸੀ, ਜਿਨ੍ਹਾਂ ਵਿੱਚ ਜ਼ਿਲ੍ਹਾ ਫਿਰੋਜ਼ਪੁਰ ਦੇ ਜਥੇਦਾਰ ਸੰਤ ਕ੍ਰਿਪਾਲ ਸਿੰਘ ਰੋਡੇ, ਜਥੇਦਾਰ ਸੁੱਚਾ ਸਿੰਘ ਰੋਡੇ, ਗਿਆਨੀ ਜੰਗੀਰ ਸਿੰਘ ਜਨਰਲ ਸਕੱਤਰ ਜ਼ਿਲ੍ਹਾ ਫਿਰੋਜ਼ਪੁਰ ਸ. ਹਜ਼ਾਰਾ ਸਿੰਘ, ਸ. ਭਗਵਾਨ ਸਿੰਘ, ਸ. ਘੰਦਾਰ ਸਿੰਘ ਨੇ ਗਿ੍ਫ਼ਤਾਰੀ ਦਿੱਤੀ ਸੀ।
(1959) ਗੁਰੂ ਨਾਨਕ ਕਾਲਜ ਗੁਰੂ ਤੇਗ ਬਹਾਦਰ ਗੜ ਰੋਡੇ
ਗੁਰੂ ਨਾਨਕ ਕਾਲਜ ਗੁਰੂ ਤੇਗ ਬਹਾਦਰ ਗੜ੍ਹ ਜੋ ਕਿਸੇ ਸਮੇਂ ਜੀ.ਟੀ.ਬੀ. ਗੜ੍ਹ ਰੋਡੇ ਕਰਕੇ ਮਸ਼ਹੂਰ ਸੀ । ਇਸ ਨੂੰ ਬਣਾਉਣ ਵਿੱਚ ਜੋ ਰੋਡੇ ਪਿੰਡ ਦੇ ਬਜ਼ੁਰਗਾਂ ਦਾ ਯੋਗਦਾਨ ਹੈ, ਸ਼ਾਇਦ ਹੀ ਕਿਤੋਮਿਸਾਲ ਮਿਲੂਗੀ। ਇਸ ਕਾਲਜ ਨੂੰ ਹੋਂਦ ਵਿੱਚ ਲਿਆਉਣ ਲਈ ਬਾਬਾ ਸ਼ਾਮ ਸਿੰਘ ਦਾ ਅਹਿਮ ਰੋਲ ਹੈ । ਸ਼ਾਮ ਸਿੰਘ ਸਫੇਦ ਪੋਸ਼ ਹੋਣ ਕਰਕੇ ਮਹਾਰਾਜਾ ਫਰੀਦਕੋਟ ਨਾਲ ਉਸ ਦਾ ਚੰਗਾ ਰਸੂਕ ਸੀ। ਇਸ ਕਾਲਜ ਨੂੰ ਬਣਾਉਣ ਵਾਲੀ ਕਮੇਟੀ ਕੈਪਟਨ ਭਗਵਾਨ ਸਿੰਘ, ਸ਼ਾਮ ਸਿੰਘ ਰੋਡੇ, ਜੁਆਲਾ ਸਿੰਘ ਰੋਡੇ, ਧਿਆਨ ਸਿੰਘ ਪੰਜ ਗਰਾਈਂ ਬੋਘ ਸਿੰਘ ਰਾਜੇਆਣਾ ਆਦਿ ਮੈਂਬਰਾਂ ਨੇ ਯੋਗਦਾਨ ਪਾਇਆ ਸੀ। ਪਿੰਡ ਰੋਡੇ ਦੇ ਬਜ਼ੁਰਗਾਂ ਨੇ ਇਸ ਕਾਲਜ ਨੂੰ ਜਾਇਦਾਤ ਦਾਨ ਵਿੱਚ ਪਹਿਲਾਂ ਦਿੱਤੀ ਸੀ । ਉਸ ਦੇ ਬਾਅਦ ਰਾਜੇਆਣਾ, ਵੈਰੋਕੇ, ਕੋਟਲਾ, ਸਮਾਲਸਰ ਪਿੰਡਾਂ ਨੇ ਵੀ ਜ਼ਮੀਨ ਕਾਲਜ ਨੂੰ ਦਾਨ ਵਜੋਂ ਦਿੱਤੀ ਸੀ।
1959 ਵਿੱਚ ਇਹ ਕਾਲਜ ਪ੍ਰਾਈਵੇਟ ਤੌਰ ‘ਤੇ ਸ਼ੁਰੂ ਹੋਇਆ। ਇਸ ਕਾਲਜ ਦੇ ਪਹਿਲੇ ਪ੍ਰਿੰਸੀਪਲ ਸ. ਹਰਦਿੱਤ ਸਿੰਘ ਨਿਯੁਕਤ ਹੋਏ। ਉਸ ਤੋਂ ਬਾਅਦ ਸ. ਭੁਪਿੰਦਰ ਸਿੰਘ ਬਾਬਾ ਸ਼ਾਮ ਸਿੰਘ ਰੋਡੇ ਪ੍ਰਿੰਸੀਪਲ ਨੇ ਇਥੋਂ ਦਾ ਚਾਰਜ ਸੰਭਾਲਿਆ। ਫੇਰ 1975 ਤੋਂ ਲੈ ਕੇ ਦਸੰਬਰ 76 ਤੱਕ ਧਰਮ ਸਿੰਘ ਗਿੱਲ ਇਸ ਪ੍ਰਾਈਵੇਟ ਕਾਲਜ ਦੇ ਆਖਰੀ ਪ੍ਰਿੰਸੀਪਲ ਰਹੇ। ਇਸ ਪ੍ਰਾਈਵੇਟ ਕਾਲਜ ਨੂੰ ਪਿੰਡਾਂ ਤੋਂ ਲਏ ਗਏ ਪਤਵੰਤਿਆਂ ਦੀ ਕਮੇਟੀ ਤੇ ਮਹਾਰਾਜਾ ਫਰੀਦਕੋਟ ਆਪਣੇ ਸਹਿਯੋਗੀ ਨਾਲ ਚਲਾਉਂਦੇ ਸਨ।
1-6-1977 ‘ਚ ਇੱਕ ਵਿਸ਼ਾਲ ਬਿਲਡਿੰਗ ਵਾਲਾ ਕਾਲਜ ਸਰਕਾਰ ਨੇ ਆਪਣੇ ਹੱਥਾਂ ਵਿੱਚ ਲੈ ਲਿਆ ਸੀ। ਪਰ ਇਹ ਕਾਲਜ ਸਰਕਰੀ ਹੱਥਾਂ ਵਿੱਚ ਜਾਣ ਕਰਕੇ 21 ਮਹੀਨੇ ਇਸ ਕਾਲਜ ਦੇ ਮੁਲਾਜ਼ਮਾਂ ਨੂੰ ਫਾਕਾ ਕੱਟਣਾ ਪਿਆ ਸੀ। ਇਸ ਸਰਕਾਰੀ ਹੋਏ ਕਾਲਜ ਦੇ ਪਹਿਲੇ ਪ੍ਰਿੰ: ਸ. ਗੁਰਚਰਨ ਸਿੰਘ ਸਨ। ਚੇਤ ਰਾਮ, ਸਹਿਗਲ, ਸਵਰਨ ਸਿੰਘ ਚੌਹਾਨ, ਗੁਰਦੇਵ ਸਿੰਘ ਸਿੱਧੂ, ਜਸਵੰਤ ਸਿੰਘ ਜੱਜੂ, ਗੁਰਦੇਵ ਸਿੰਘ ਸਿਧੂ, ਗੁਰਮੀਤ ਸਿੰਘ ਬਰਾੜ, ਨਰਿੰਦਰ ਕੁਮਾਰ, ਸ੍ਰੀਮਤੀ ਅਵਨਾਸ਼ ਕੌਰ, ਦਿਨੇਸ਼ ਕੁਮਾਰ ਅਗਰਵਾਲ, ਡਾ. ਆਰ.ਐਸ. ਪੁਰਬਾ, ਅਮਰ ਸਿੰਘ, ਆਰ.ਐਸ. ਗੁਪਤਾ, ਸ੍ਰੀਮਤੀ ਜੇ.ਪੀ. ਕਲਸੀ, ਐਸ.ਪੀ. ਮਹਾਜਨ, ਪ੍ਰੋ. ਬਲਦੇਵ ਸਿੰਘ ਅਤੇ ਅੱਜ ਇਸ ਦੇ ਐਡੀਸ਼ਨਲ ਇੰਚਾਰਜ ਮਹਿੰਦਰ ਕੌਰ ਸਿੱਧੂ ਹਨ। ਇਹ ਕਾਲਜ ਕਈ ਵੇਰ ਸਰਕਾਰੀ ਜਬਰ ਹੇਠ ਆਇਆ ਪਰ ਰੋਡੇ ਪਿੰਡ ਦੇ ਸੂਝਵਾਨ ਆਗੂਆਂ ਨੇ ਆਪਣ ਮਹਾਨ ਬਜ਼ੁਰਗਾਂ ਦੀ ਅਜੂਬਾ ਨਿਸ਼ਾਨੀ ਨੂੰ ਸਮਝ ਕੇ ਇਸ ਨੂੰ ਰਾਜਨੀਤੀ ਦੇ ਜਬਾੜਿਆਂ ਹੇਠ ਚਿੱਥਣ ਤੋਂ ਬਚਾ ਲਿਆ। ਕੁਝ ਵੀ ਹੋਵੇ ਅੱਜ ਇਹ ਕਾਲਜ ਪੰਜਾਬ ਦੀਆਂ ਵਿਦਿਅਕ ਸੰਸਥਾਵਾਂ ‘ਚੋਂ ਇੱਕ ਨਮੂਨਾ ਹੈ।
ਸੰਤ ਮੇਹਰ ਦਾਸ ਦਾ ਪਹਿਲਾ ਮੋਹਸਾ ਰੋਡਿਆਂ ਵਿੱਚ
1959 ਵਿੱਚ ਫੱਗਣ ਦੇ ਮਹੀਨ ਇੱਕ ਤਿੰਨ ਰੋਜਾ ਮਹਾਨ ਸਮਾਗਮ ਹੋਇਆ ਸੀ| ਸ਼ਾਇਦ ਇਸ ਤਰ੍ਹਾਂ ਦਾ ਰੋਡਿਆਂ ਵਿੱਚ ਪਹਿਲਾ ਸਮਾਗਮ ਹੋਵੇ। ਇਹ ਸਮਾਗਮ ਰੂਪਾ ਪੱਤੀ ਵਾਲੇ ਮਜ਼ਬੀ ਸਿੱਖਾਂ ਵਾਲੀ ਧਰਮਸ਼ਾਲਾ ਦੀ ਥਾਂ ‘ਤੇ ਹੋਇਆ ਸੀ। ਇਸ ਮੋਹਸੇ ਦੀ ਰੀਤ ਅਨੁਸਾਰ ਹਰ ਮੂਹੀ ਦੇ ਸੰਤਾਂ ਨੂੰ 16 ਬੁੱਕ ਖੰਡ ਇੱਕ ਬੁੱਕ ਤਮਾਕੂ, ਇੱਕ ਬੁੱਕ ਬਦਾਮ ਇਥੋਂ ਤੱਕ ਕਿ ਇਸ ਮੋਹਸੇ ਵਿੱਚ ਸੁੱਕੇ ਨਸ਼ੇ ਵੀ ਵਰਤਾਏ ਗਏ ਸਨ। ਇਹ ਵਸਤਾਂ 3 ਦਿਨ ਹੀ ਵਰਤਾਈਆਂ ਗਈਆਂ ਸਨ । ਸੰਤ ਮਹਾਤਮਾ ਆਪਣੀ ਮਸਤੀ ਵਿੱਚ ਮਸਤ ਸਨ। ਤਿੰਨ ਦਿਨ ਰਾਤ ਦਿਨ ਜਲਸੇ ਲੱਗਦੇ ਰਹੇ ਸਨ । ਉਸ ਟਾਇਮ ਬੂਟੇ ਪੱਕੇ ਵਾਲੇ ਦਾ ਜਲਸਾ ਮਸ਼ਹੂਰ ਸੀ । ਪਟੜੀ ਫੇਰ ਦੇ ਲੋਕ ਇਸ ਜਲਸੇ ਨੂੰ ਵੇਖਣ ਆਏ ਸਨ। ਬੂਟੇ ਨੇ ਮੰਨਿਆ ਸੀ ਕਿ ਇਸ ਮੋਹਸੇ ਦਾ ਇਕੱਠ ਤੇ ਮੇਰੇ ਜਲਸੇ ਵਿੱਚ ਇਕੱਠ ਸ਼ਾਇਦ ਮੇਰੀ ਜਿੰਦਗੀ ਦਾ ਪਹਿਲਾ ਇਕੱਠ ਹੈ।
ਇਸ ਮੋਹਸੇ ਵਿੱਚ ਜਲਸਿਆਂ ਤੋਂ ਇਲਾਵਾ ਕੁਸ਼ਤੀਆਂ ਘੋਲਾਂ ਵਾਲੇ ਵੀ ਵਿਸ਼ੇਸ਼ ਪਹੁੰਚੇ ਸਨ। ਸੰਤਾਂ ਦੀਆਂ ਮੂਹੀਆਂ ਵਿੱਚ ਇੱਕ ਮਹਾਂਪੁਰਸ਼ ਵੀ ਪਹੁੰਚੇ ਸਨ । ਜਦ ਉਹ ਆਪਣੀਆਂ ਜੱਟਾ ਦਾ ਜੂੜਾ ਖੋਲਦਾ ਸੀ ਤਾਂ ਖੜੇ ਦੀਆਂ ਜਟਾ ਲੱਤਾਂ ਦੀਆਂ ਖੁੱਚਾਂ ਵਿੱਚ ਖਹਿਦੀਆਂ ਸਨ। ਛੇ ਫੁੱਟ ਕੱਦ ਵਿੱਚ ਉਹ ਇੱਕ ਅਵਤਾਰੀ ਜੀਵ ਲੱਗਦਾ ਸੀ । ਇਸ ਮੋਹਸੇ ਦੀ ਮਨੌਤ ਸੀ । ਜੇ ਸੰਤਾਂ ਨੂੰ ਪੂਰਾ ਰਾਸ਼ਨ ਨਾ ਮਿਲੇ ਤਾਂ ਸਾਧ ਮੋਹਸਾ ਕਰਾਉਣ ਵਾਲੇ ਸੰਤ ਨੂੰ ਸਾੜ ਦਿੰਦੇ ਸਨ।
1960 ਜੀ.ਟੀ.ਬੀ. ਗੜ ਵਿੱਚ ਹੋਈ ਮੀਟਿੰਗ ਬਾਰੇ
1960 ਵਿੱਚ ਜੀ.ਟੀ.ਬੀ. ਗੜ ਸਕੂਲ ਵਿੱਚ ਇੱਕ ਮੀਟਿੰਗ ਹੋਈ ਸੀ। ਇਸ ਮੀਟਿੰਗ ਵਿੱਚ ਰੋਡੇ, ਸਮਾਲਸਰ, ਰਾਜੇਆਣਾ ਦੇ ਪਤਵੰਤ ਲੋਕ ਇਕੱਠੇ ਹੋਏ। ਸਨ। ਇਸ ਮੀਟਿੰਗ ਵਿੱਚ ਮਤਾ ਪਾਸ ਕੀਤਾ ਗਿਆ ਸੀ ਕਿ ਸ. ਪ੍ਰਤਾਪ ਸਿੰਘ ਕੈਰੋਂ ਮਾਸਟਰ ਸੋਹਣ ਸਿੰਘ ਅਤੇ ਚੀਦਾ ਸਾਹਿਬ ਦੀ ਚੋਣ ਲੜਨ ਤੋਂ ਬਾਅਦ ਪਿੰਡ ਮੁੱਲ ਕੇ ਆ ਰਹੇ ਹਨ। ਉਨ੍ਹਾਂ ਨੂੰ ਮਿਲਕ ਬੇਨਤੀ ਕੀਤੀ ਜਾਵੇ ਕਿ ਅਸੀਂ ਪੋਲੀਟੈਕਨਿਕ ਕਾਲਜ ਖੋਲ੍ਹਣ ਵਾਸਤੇ ਜ਼ਮੀਨ ਦੇਵਾਂਗਾ, ਕਾਲਜ ਸਾਡੇ ਏਰੀਏ ਵਿੱਚ ਬਣਾਇਆ ਜਾਵੇ। ਮੀਟਿੰਗ ਵਿੱਚ ਮਾਸਟਰ ਕਰਤਾਰ ਸਿੰਘ ਸਮਾਲਸਰ, ਦੁੱਲਾ ਸਿੰਘ ਜਥੇਦਾਰ ਰੋਡੇ ਅਤੇ ਬਿਸ਼ਨ ਸਿੰਘ ਗਿਆਨੀ ਰੋਡੇ ਅਤੇ ਹੋਰ ਪਤਵੰਤੇ ਨਜ਼ਰ ਆ ਰਹੇ ਹਨ।
1960 ਵਿੱਚ ਬਿਜਲੀ ਦਾ ਪਹਿਲਾ ਦਿਨ ਰੋਡਿਆਂ ਵਿੱਚ
1960 ਦਾ ਉਹ ਵੱਡਭਾਗਾ। ਦਿਨ ਜਿਸ ਦਿਨ ਇਹ ਭਾਖੜੇ ਦੀ ਜੰਮਪਲ ਨੇ ਪਿੰਡ ਰੋਡਿਆਂ। ਵਿੱਚ ਆਪਣੇ ਦੁੱਧ ਚਿੱਟੇ ਚਾਨਣ ਨਾਲ ਕਈ ਘਰਾਂ ਨੂੰ ਸ਼ਿੰਗਾਰਿਆ ਸੀ।ਵਿਗਿਆਨ ‘ਚ ਹੋਈ ਉਨਤੀ ਦਾ ਇਹ ਨਵਾਂ ਹੰਭਲਾ ਸੀ। ਵੀਂਹ- ਬਾਈਂ ਫੁੱਟ ਉੱਚੇ ਲੰਬੇ ਕੱਦ ਵਾਲੇ ਲੱਕੜ ਦੇ ਪੋਲਾਂ ਰਾਹੀਂ ਇਸ ਦਾ ਮਾਰਗ ਦਰਸ਼ਨ ਸੀ । ਸਕੂਲ ਵਾਲੇ ਅੱਡੇ ਤੇ ਉਸ ਦਿਨ ਇਸ ਦਾ ਪਹਿਲਾ ਪੜਾ (ਟਰਾਂਸਫਾਰਮਰ ਲੱਗਾ ਸੀ। ਇਸ ਤੋਂ ਅੱਗੇਇਸ ਨੇ ਲੋਹੇ ਦੇ ਗਾਰਡਰ ਰੂਪੀ ਖੰਬਿਆਂ ਰਾਹੀਂ ਪਿੰਡ ਵਿਚਲੀਆਂ ਗਲੀਆਂ। ਵਿੱਚ ਪ੍ਰਵੇਸ਼ ਕੀਤਾ। ਵਿੰਗ ਵਲਾਵੇਂ ਖਾਂਦੀ ਇਹ ਫਲੇ ਵਿੱਚ ਦੀ ਪੱਕੇ ਖੂਹ ਤੇ ਮਨ ਬਣਾਕੇ ਖੜ ਗਈ। ਬੱਸ ਉਦੋਂ ਇਸ ਦੀ ਮੰਜਲ ਪੰਚੀ ਗਾਰਡਰ ਖੰਬੀਅ ਤੱਕ ਹੀ ਸੀਮਤ ਸੀ। ਜਿਨ੍ਹਾਂ ਸੱਤਾ ਘਰਾਂ ਵਿੱਚ ਇਸ ਨੇ ਉਸ ਵਡਭਾਗੇ ਦਿਨ ਦੁੱਧ ਚਿੱਟਾ ਚਾਨਣ ਵੰਡਿਆ ਸੀ, ਉਹ ਘਰ ਉਸ ਦਿਨ ਆਪਣੇ ਆਪਨੂੰ ਇੱਕ ਅਜੂਬੇ ਦੀ ਤਰ੍ਹਾਂ ਮਹਿਸੂਸ ਕਰ ਰਹੇ ਸਨ। 1962 ਵਿੱਚ ਲਾਟੂਆਂ ਰਾਹੀਂ ਚਾਨਣ ਵੰਡਦੀ ਇਸ ਬਿਜਲੀ ਨੇ ਪਿੰਡ ਰੋਡੇ ਵਿੱਚ ਦੋ ਚੱਕੀ ਦੇ ਪੁੜਾਂ ਨੂੰ ਘਮਾਇਆ।
ਘੁੱਗੂ ਵਜਦੇ ਇੰਜਣਾਂ ਵਾਲੀਆਂ ਚੱਕੀਆਂ ਦੇ ਮੁਕਾਬਲੇ ਇਹ ਚੁੱਪ ਵੱਟ ਕੇ ਜ਼ਿਆਦਾ ਕੰਮ ਸਮੇਟਣ ਲੱਗੀ। ਹੋਲੀ-ਹੋਲੀ ਇਹ ਬਹੁ ਸੰਮਤੀ ਨਾਲ 1963 ਵਿੱਚ ਘਲਾੜਿਆਂ ਨੂੰ ਘਮਾਉਣ ਲੱਗੀ। ਇਸ ਨੇ ਆਪਣੀ ਵਿਕਾਸ ਸ਼ਕਤੀ ਨੂੰ ਵਧਾਇਆ ਲੋਹੇ ਦੇ ਖੰਬੀਆਂ ਨੂੰ ਅਲ-ਵਿਦਾ ਆਖਕੇ ਪੱਖਰ ਦੇ ਖੰਭਿਆਂ ਰਾਹੀਂ ਗੱਲੀਆਂ ਵਿੱਚ ਵਿਚਰਨ ਲੱਗੀ । ਕਿੰਨੀ ਕੁ ਇਸ ਦੀ ਤਬਦੀਲੀ ਵਰਣਨ ਕੀਤੀ ਜਾਵੇ। ਇਸ ਨੇ ਇਸੇ ਸਾਲ ਹੀ ਥਰੇਸ਼ਰ ਮਸ਼ੀਨ ਨੂੰ ਘੁਮਾਇਆ ਕਈ ਕਈ ਦਿਨਾਂ ਦੇ ਕੰਮ ਨੂੰ ਘੰਟਿਆਂ ਵਿੱਚ ਸਮੇਟਣ ਲੱਗ ਪਈ । ਆਮ ਲੋਕੀਂ ਇਹਦੇ ਕਿਰਪਾ ਪਾਤਰ ਬਣਨ ਲਈ ਤਾਂਘਣ ਲੱਗੇ । ਕਈ ਵੇਰ ਇਸ ਦੇ ਨਿੱਕੇ ਮੋਟੇ ਹਾਦਸਿਆਂ ਨੂੰ ਵੇਖ ਕੇ ਪੁਰਾਣੇ ਬਜ਼ੁਰਗਾਂ ਮੱਲੋ-ਮੱਲੀ ਗੱਲ ਮੌਤ ਪਈ” ਆਖ ਕੇ ਨਿੰਦਦੇ ਸਨ। ਫਿਰ ਵੀ ਉਹ ਗੁਜਰਿਆ ਜ਼ਮਾਨਾ ਸਾਢੇ ਨਾਲ ਵਾਪਰੀਆਂ ਚੰਗੀਆਂ ਮਾੜੀਆਂ ਘਟਨਾਵਾਂ ਕਰਕੇ ਸਾਨੂੰ ਯਾਦ ਆਉਂਦਾ ਹੈ, ਕਿਉਂਕਿ ਅਸੀਂ ਉਸ ਅਤੀਤ ਸਮੇਂ ਦੀ ਹੀ ਉਪਜ ਹਾਂ । ਉਸ ਅਤੀਤ ਦਾ ਥਹੁ ਪਾਉਣ ਤੋਂ ਪਹਿਲਾਂ ਅਤੀਤ ਨਾਲ ਆਪਣੇ ਆਪ ਨੂੰ ਜੋੜਨਾ ਪੈਂਦਾ ਹੈ।
ਸ਼ਹਿਰ ਵਾਂਗ ਹੀ ਹੋਲੀ-ਹੋਲੀ ਪੇਂਡੂ ਲੋਕਾਂ ਨੇ ਇਸ ਨੂੰ ਆਮ ਦੀ ਤਰ੍ਹਾਂ ਆਪਨਾ ਲਿਆ। ਇਹ ਬਹੁਤ ਸਾਰੀਆਂ ਸਾਡੀਆਂ ਘਰੇ ਲੋੜਾਂ ਨੂੰ ਪੂਰਾ ਕਰਨ ਲੱਗੀ। ਕੁਝ ਸਮੇਂ ਬਾਅਦ ਇਹ ਬਿਜਲੀ ਰਾਣੀ ਪਿੰਡ ‘ਚੋਂ ਨਿਕਲ ਕੇ ਖਾਲਿਆਂ ਬੰਨਿਆਂ ਨੂੰ ਟੱਪ ਕੇ 1965 ‘ਚ ਧੁਕ-ਧੁਕ ਕਰਦੇ ਇੰਜਣਾਂ ਦੀ ਥਾਂ ਬਿਜਲੀ ਵਾਲੀਅ ਮੋਟਰਾਂ ਰਾਹੀਂ ਬੋਰਾਂ ‘ਚੋ ਪਾਣੀ ਕੱਢਣ ਲੱਗੀ। ਢਿੱਡ ਦੀ ਖੁਰਾਕ ਵਾਂਗ ਇਸ ਦੀ ਵੀ ਲੋੜ ਹਰ ਸਮੇਂ ਹੋਣ ਲੱਗ ਪਈ। ਇਹਦੇ ਰੁਤਬੇ ਤੇ ਤਾਕਤ ਨੇ ਕਈ ਕੁਝ ਅਨੌਖਾ ਕਰ ਦਿਖਾਇਆ। ਵਿਗਿਆਨ ਅਤੇ ਨਵੀਆਂ ਕਾਂਢਾ ਦੇ ਕਾਰਜ ਨੇ ਇਸ ਦੀ ਊਰਜਾ ਸ਼ਕਤੀ ਨੂੰ ਵੰਗਾਰਿਆ । ਇਸ ਦੀ ਜਗਿਆਸਾ ਦੀ ਭਾਵਨਾ ਵਿੱਚ ਕੁਝ ਕਮੀ ਆਈ। ਇਸ ਦੀ ਅਲੌਕਿਕ ਸ਼ਕਤੀ ‘ਚ ਡੂੰਘਾ ਰਹੱਸ ਆਇਆ। ਇਹ ਸਦਾ ਇੱਕ ਸੁਰ ਰਹਿਣ ਦੀ ਬਜਾਏ ਇਸ ਪ੍ਰਕਿਰਤੀ ਦੀ ਸੁੰਦਰਤਾ ਅਤੇ ਕਾਰਜਤਾ ਵਿੱਚ ਖੜੋਤ ਆਉਣ ਲੱਗੀ । ਜੀਵਨ ਤੇ ਕਾਰਜਾਂ ਨਾਲ ਜੁੜ ਚੁੱਕੀ ਇਸ ਬਿਜਲੀ ਨੂੰ ਅਨਿੱਖੜਵੇਂ ਰੂਪ ‘ਚ ਸਦਾ ਬਹਾਰ ਰੱਕਣ ਲਈ ਮਿਤੀ 26-8-1999 ਨੂੰ ਤਕਰੀਬਨ ਸੱਤ ਕੁ ਵਜੇ ਚੌਵੀ ਘੰਟੇ ਸਪਲਾਈ ਚਾਲੂ ਰੱਖਣ ਲਈ ਸ਼ਹਿਰੀ ਫੀਡਰ ਚਾਲੂ ਹੋਇਆ । ਸਮਾਲਸਰ ਦੇ ਰਾਹ ਪਿੰਡ ਦੇ ਬਾਹਰ ਵਾਰ ਹੀ ਖੜੇ ਟਰਾਂਸਫਾਰਮਰ ਵਿਚੋਂ ਪਿੰਡ ਵਿੱਚ ਸ਼ਹਿਰੀ ਫੀਡਰ ਦੀ ਸਪਲਾਈ ਚਲਦੀ ਹੈ । ਕਈ ਸੈਂਕੜੇ ਪੱਥਰ ਦੇ ਪੋਲਾਂ ਨਾਲ ਸਾਰੇ ਪਿੰਡ ਨੂੰ ਕਵਰ ਕੀਤਾ ਹੈ। ਸ਼ਹਿਰੀ ਫੀਡਰ ਦੇ ਪੋਲਾਂ ਦੀ ਵੱਖਰੀ ਹੀ ਦਿੱਖ ਦਰਸਾਉਣ ਲਈ ਤਾਰਾਂ ਨੂੰ ਕਵਰ ਕਰਨ ਵਾਲੇ ਚੈਨਲਾਂ ਨੂੰ ਪੀਲਾ ਰੰਗ ਕੀਤਾ ਗਿਆ ਹੈ।
ਸੰਨ 2000 ਦੇ ਦ੍ਰਿਸ਼ਟੀਗੋਚਰ ਅੱਜ ਜੋ ਪਿੰਡ ਰੋਡੇ ‘ਚ ਬਿਜਲੀਕਰਨ ਹੋਇਆ ਹੈ, ਹਰ ਘਰ ਯਾਨੀ 1200 ਘਰ ਬਿਜਲੀ ਦੀ ਰੋਸ਼ਨੀ ਦਾ ਅਨੰਦ ਮਾਣਦੇ ਹਨ। ਇਸ ਨਾਲ ਚੱਕੀਆਂ, ਖਰਾਦਾਂ, ਆਰੇ, ਵੈਲਡ, ਘਰੇਲੂ ਉਪਕਰਨ ਅਤੇ ਖੇਤੀ ਨਾਲ ਸੰਬੰਧਤ ਸੰਦ ਬਣਾਉਣ ਦੀਆਂ ਵਰਕਸ਼ਾਪਾਂ ਚੱਲ ਰਹੀਆਂ ਹਨ।
ਪੋਲੀਟੈਕਨਿਕ ਕਾਲਜ ਦਾ ਨੀਂਹ ਪੱਥਰ ਰੱਖਣ ਆਏ ਕੈਰੋਂ ਦਾ ਸਵਾਗਤ
ਮਿਤੀ 30-7-1961 ਸ. ਪ੍ਰਤਾਪ ਸਿੰਘ ਕੈਰੋਂ ਗੁਰੂ ਤੇਗ ਬਹਾਦਰ ਗੜ੍ਹ ਰੋਡੇ ਵਿਖੇ ਆਏ। ਆਉਣ ਸਾਰ ਗਰਾਮ ਪੰਚਾਇਤ ਰੋਡੇ ਵਲੋਂ ਸ. ਪ੍ਰਤਾਪ ਸਿੰਘ ਕੈਰੋਂ ਦਾ ਹਾਰਦਿਕ ਸਵਾਗਤ ਕੀਤਾ ਗਿਆ।
ਸਵਾਗਤ ਕਰਤਾ ਵਿੱਚ ਗਿਆਨੀ ਬਿਸ਼ਨ ਸਿੰਘ ਰੋਡੇ, ਵਰਿਆਮ ਸਿੰਘ ਮੈਂਬਰ ਪੰਚਾਇਤ, ਸ. ਕਰਤਾਰ ਸਿੰਘ ਉਠਾਵਾਲਾ ਅਤੇ ਮਾਸਟਰ ਕਰਤਾਰ ਸਿੰਘ ਸਮਾਲਸਰ ਸ. ਪ੍ਰਤਾਪ ਸਿੰਘ ਕੈਰੋਂ ਦੇ ਗਲ ਵਿੱਚ ਫੁੱਲਾਂ ਦਾ ਹਾਰ ਪਾਉਣ ਲਈ ਤਿਆਰ ਨਜ਼ਰ ਆ ਰਹੇ ਹਨ।
1961 ਰਾਮ ਕੌਰ ਦਾ ਸਵਾਗਤ ਕਰਦੇ ਹੋਏ ਰੋਡਿਆਂ ਦੇ ਪਤਵੰਤੇ
ਮਿਤੀ 30-7-1961 ਨੂੰ ਸ. ਪ੍ਰਤਾਪ ਸਿੰਘ ਕੈਰੋਂ ਨਾਲ ਉਨਾਂ ਦੀ ਧਰਮ, ਪਤਨੀ ਸ੍ਰੀਮਤੀ ਰਾਮ ਕੌਰ ਕੈਰੋਂ ਵੀ ਜੀ.ਟੀ.ਬੀ. ਗੜ ਵਿਖੇ ਆਏ ਸਨ। ਸ੍ਰੀਮਤੀ ਰਾਮ ਕੌਰ ਰੋਡੇ ਪਿੰਡ ਨੂੰ ਸਦਾ ਹੀ ਮੋਹ ਭਿਜੀਆਂ ਨਜ਼ਰਾਂ ਨਾਲ ਵੇਖਦੇ ਸਨ। ਸ੍ਰੀਮਤੀ ਰਾਮ ਕੌਰ ਦੇ ਸਵਾਗਤ ਲਈ ਰੋਡੇ ਪਿੰਡ ਅਤੇ ਹੋਰ ਪਿੰਡਾਂ ‘ਚੋਂ ਸੈਂਕੜੇ ਦੀ ਗਿਣਤੀ ਵਿੱਚ ਔਰਤ ਪਹੁੰਚੀਆਂ ਸਨ। ਤਸਵੀਰ ਵਿੱਚ ਔਰਤਾਂ ਤੋਂ ਇਲਾਵਾ ਗਿਆਨੀ ਬਿਸ਼ਨ ਸਿੰਘ ਰੋਡੇ ਮੋਹਣ ਸਿੰਘ ਕਵੀਸ਼ਰ ਰੋਡੇ ਵੀ ਸਵਾਗਤੀ ਕਮੇਟੀ ਵਿੱਚ ਨਜ਼ਰ ਆ ਰਹੇ ਹਨ।
ਬੇਦੀ ਫਾਰਮ ਦੇ ਮੋਰਚੇ ਵਿੱਚ ਰੋਡਿਆਂ ਦੀ ਕੁਰਬਾਨੀ
ਕਾਂਗਰਸ ਦੀ ਸਰਾਕਰ ਸਮੇਂ 30 ਸਟੈਂਡਰ ਦਾ ਕਾਨੂੰਨ ਪਾਸ ਹੋ ਗਿਆ ਸੀ । ਇਸ ਸਟੈਂਡਡ ਦੇ ਘੇਰੇ ਵਿੱਚ ਆਉਂਦੇ ਜਗੀਰਦਾਰਾਂ ਨੇ ਕਾਂਗਰਸ ਸਰਕਾਰ . ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਰੱਜ ਕੇ ਵਿਰੋਧਤਾ ਕੀਤੀ ਸੀ। ਜਗੀਰੂ ਲਾਣੇ ਨੇ ਇੰਦਰਾ ਗਾਂਧੀ ਨਾਲ ਗੁਪਤ ਮੀਟਿੰਗਾਂ ਕਰਕੇ ਕਾਨੂੰਨ ਵਿੱਚ ਮਗੋਰਾ ਬਣਾ ਲਿਆ ਸੀ। ਇਸ ਮਘੋਰੇ ਰਾਹੀਂ ਇਹਨਾਂ ਜਗੀਰਦਾਰਾਂ ਨੇ ਇਸ ਕਾਨੂੰਨ ਦੇ ਘੇਰੇ ਵਿੱਚ ਆਉਂਦੀ ਪੈਲੀ ਕੁਤਿਆਂ ਕਬੂਤਰਾਂ ਨਾਂਅ ਲੁਆ ਕੇ ਆਪਣੇ ਆਪ ਨੂੰ ਸੁਰਖਰੂ ਕਰ ਲਿਆ ਸੀ।
ਅਮਲ ਨਾ ਹੁੰਦਾ ਵੇਖ ਕੇ ਕਿਸਾਨ ਸਭਾ ਅਤੇ ਭਾਰਤੀ ਕਮਿਊਨਿਸਟ ਪਾਰਟੀ ਵਲੋਂ 1962 ਵਿੱਚ ਬੇਦੀ ਫਾਰਮ ਮੋਰਚਾ ਲਾ ਦਿੱਤਾ ਗਿਆ। ਇਹ 400 ਏਕੜ ਦਾ ਫਾਰਮ ਬੰਗਲੇ ਕੋਲ ਹੈ। ਮਿਥੀ ਤਰੀਕ ਨੂੰ ਕਿਸਾਨ ਅਤੇ ਕਮਿਊਨਿਸਟ ਬੇਦੀ ਫਾਰਮ ਤੇ ਕਬਜ਼ਾ ਕਰਨ ਲਈ ਸੈਂਕੜਿਆਂ ਵਿੱਚ ਪਹੁੰਚ ਗਏ । ਜਗੀਰੂਆਂ ਨੇ ਪੁਲਿਸ ਖਰੀਦ ਕੇ ਫਾਰਮ ਦੇ ਸਾਰੇ ਰਸਤੇ ਸੀਲ ਕਰ ਦਿੱਤਾ। ਨਾਹਰੇ ਲਾਉਂਦੇ ਵਰਕਰ ਫਾਰਮ ਵੱਲ ਨੂੰ ਵੱਧੇ ਤਾਂ ਬੇਦੀ ਦੇ ਇਸ਼ਾਰ ਤੇ ਪੁਲਿਸ ਨੇ ਲਾਠੀਚਾਰਜ ਕੀਤਾ। ਅਨੇਕਾਂ ਵਰਕਰ ਫੱਟੜ ਹੋ ਗਏ। ਕਈ ਗੰਭੀਰ ਰੂਪ ਵਿੱਚ ਫੱਟੜ ਹੋਏ । ਸੈਂਕੜਿਆਂ ਵਿੱਚ ਵਰਕਰ ਗ੍ਰਿਫਤਾਰ ਕਰ ਲਏ ਗਏ। ਗ੍ਰਿਫਤਾਰ ਹੋਣ ਵਾਲਿਆਂ ਵਿੱਚ ਪਿੰਡ ਰੋਡੇ ਦੇ ਸਰਮੁੱਖ ਸਿੰਘ ਪੱਤੀ ਮੇਹਰਾ, ਬਚਿੱਤਰ ਸਿੰਘ ਪੱਤੀ ਰੂਪਾ, ਮਹਿੰਦਰ ਸਿੰਘ ਪੱਤੀ ਰੂਪਾ, ਰਤਨ ਸਿੰਘ ਪੱਤੀ ਮੇਹਰਾ ਵੀ ਗ੍ਰਿਫਤਾਰ ਹੋਏ ਸਨ।
ਮੋਹਸਾ ਸੰਤ ਖਿਉਣ ਦਾਸ ਦਾ
1962 ਵਿੱਚ ਪਿੰਡ ਰੋਡੇ ਵਿਖ ਦੂਜਾ ਮੋਹਸਾ ਹੋਇਆ। ਇਹ ਰੋਡਿਆਂ ਦੇ ਇਤਿਹਾਸ ਵਿੱਚ ਵੀ ਦੂਸਰਾ ਮੋਹਸਾ ਸੀ । ਇਸ ਮੋਹਸੇ ਦੀ ਮਰਯਾਦਾ ਸਥਾਈ ਗੱਦੀ ਦੀ ਪ੍ਰਾਪਤ ਲਈ ਇੱਕ ਪੁਰਾਤਨ ਰਹੁ ਰੀਤ ਦਾ ਇੱਕ ਯੱਗ ਸੀ। ਇਸ ਯੱਗ ਦੀ ਸੰਪੂਰਨਤਾ ਦਾ ਡੰਕਾ ਸੰਤਾਂ ਦੀਆਂ ਆਈਆਂ ਪੀੜੀ ਦਰ ਪੀੜੀ ਦੇ ਮੁਖੀਆਂ ਨੇ ਵਜਾਉਣਾ ਹੁੰਦਾ ਹੈ। ਇਸ ਮੋਹਸੇ ਵਿੱਚ ਹਰ ਇੱਕ ਸੰਤ ਦੀ ਮਨੋ ਕਾਮਨਾ ਪੁਰੀ ਕਰਨੀ ਹੁੰਦੀ ਹੈ। ਇਸੇ ਮੋਹਸੇ ਵਿੱਚ ਸੰਤਾਂ ਦੀਆਂ 25 ਗੱਦੀਆਂ ਆਈਆਂ ਸਨ ਅਤੇ ਹੋਰ ਪਟੜੀ ਫੇਰ ਦੀ ਸੰਗਤ ਸਣੇ ਰੋਜ਼ਾਨਾ ਨੌ ਦੱਸ ਹਜ਼ਾਰ ਦਾ ਇਕੱਠ ਰਿਹਾ ਸੀ।
ਸਬ ਨਾਲੋਂ ਵੱਧ ਸੰਗਤਾਂ ਨੇ ਜਲਸਿਆਂ ਨੂੰ ਪਸੰਦ ਕੀਤਾ ਸੀ। ਇਸ ਮੋਹਸੇ ਵਿੱਚ ਪੰਚੀ ਮੁਹਈਆਂ ਦੇ ਆਏ ਸੰਤਾਂ ਨੂੰ ਚਾਰ ਬੁੱਕ ਬਦਾਮ ਪੱਚੀ-ਪੱਚੀ ਬੁੱਕ ਖੰਡ, ਤੰਮਾਕੂ ਦਿੱਤਾ ਗਿਆ ਇਸ ਮੋਹਸੇ ਵਿੱਚ ਇੱਕ ਸੰਤ ਦੇ ਹੱਕੇ ਦੀ ਨੜੀ ਐਡੀ ਲੰਬੀ ਸੀ। ਉਸ ਦੇ ਚਾਰ ਚੇਲੇ ਉਸ ਲੰਬੀ ਨੜੀ ਨੂੰ ਚੁਕ ਕੇ ਵੱਖ-ਵੱਖ ਥਾਈ ਬੈਠੇ ਸੰਤਾਂ ਦੀ ਮੰਡਲੀ ਨੂੰ ਉਹ ਨੜੀ ਫੜਾਉਂਦੇ ਸਨ ।
ਇਸ ਮੋਹਸੇ ਵਿੱਚ ਤਿੰਨ ਦਿਨ ਚੱਲੇ ਭੰਡਾਰੇ ਵਿੱਚ ਦੇਸੀ ਘਿਓ ਦੇ ਮਾਲ ਪੂੜੇ ਪੱਕੇ ਸਨ। ਸਬਜੀ ਉਕਾ ਹੀ ਨਹੀਂ ਬਣੀ ਸੀ। ਇਹ ਮਾਲ ਪੂੜੇ ਇਕੱਲੇ। ਸੰਤਾਂ ਵਾਸਤੇ ਨਹੀਂ ਸੀ, ਅਟੁੱਟ ਲੰਗਰ ਵਰਤਿਆ ਸੀ।
ਇਹਨਾਂ ਮੋਹਸਿਆਂ ਦੀ ਸਫਲਤਾ ਤੇ ਹੋਰਨਾਂ ਗੱਦੀਆਂ ਵਾਂਗ ਮੋਹਸਾਸ ਕਰਾਉਣ ਵਾਲੇ ਸੰਤ ਨੂੰ ਸੰਤ ਮੰਡਲੀ ਗੱਦੀ ਬਖਸ਼ਦੀ ਸੀ, ਗੱਦੀ ਤਿਲਕ ਲਾਉਂਦੀ ਸੀ ਤੇ ਯੱਗ ਸੰਪੂਰਨ ਦਾ ਡੰਕਾ ਲਾਉਂਦੀ ਸੀ।
1964 ਸ. ਕੈਰੋ ਰੋਡੇ ਵਿਖੇ ਸੰਗਤਾਂ ਨੂੰ ਸੰਬੋਧਨ ਕਰਦੇ ਹੋਏ
ਮਿਤੀ 28-3-1964 ਨੂੰ ਸ. ਪ੍ਰਤਾਪ ਸਿੰਘ ਕੈਰੋਂ ਪਿੰਡ ਰੋਡੇ ਵਿਖੇ ਆਏ। ਸਟੇਜ ਅਤੇ ਸੰਗਤਾਂ ਦੇ ਬੈਠਣ ਦਾ ਪ੍ਰਬੰਧ ਸੰਤ ਆਤਮਾ ਰਾਮ ਦੇ ਡੇਰੇ ਦੇ ਮੂਹਰੇ (ਉਦੋਂ ਵਿਹਲੀ ਜਗ੍ਹਾ ਸੀ) ਵਿੱਚ ਕੀਤਾ ਗਿਆ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ. ਪ੍ਰਤਾਪ ਸਿੰਘ ਕੈਰੋਂ ਦੇ ਵਿਚਾਰ ਸੁਣ ਲਈ ਆਏ। ਪਿੰਡ ਕਮੇਟੀ ਵਲੋਂ ਸ. ਪ੍ਰਤਾਪ ਸਿੰਘ ਕੈਰੋਂ ਨੂੰ ਦੇਣ ਲਈ ਮੰਗ ਪੱਤ ਤਿਆਰ ਕਰਵਾਇਆ ਗਿਆ, ਜਿਸ ਵਿੱਚ ਪਿੰਡ ਦੀਆਂ ਹੋਰ ਮੰਗਾਂ ਤੋਂ ਇਲਾਵਾ ਪਿੰਡ ਵਿੱਚ ਭੱਠਾ ਲਾਉਣ ਦੀ ਮੰਗ ਵੀ ਕੀਤੀ ਗਈ ਸੀ ਇਹ ਮੰਗ ਪੱਤਰ ਗਿਆਨੀ ਬਿਸ਼ਨ ਸਿੰਘ ਵਲੋਂ ਪੜ੍ਹਿਆ ਗਿਆ।
ਇਸ ਸਮੇਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਇਕੱਠ ਨੂੰ ਸ. ਪ੍ਰਤਾਪ ਸਿੰਘ ਕੈਰੋਂ ਵਲੋਂ ਸੰਬੋਧਨ ਕੀਤਾ ਗਿਆ। ਆਪਣੀ ਸਪੀਚ ਦੌਰਾਨ ਉਨ੍ਹਾਂ ਮੰਗ ਪੱਤ ਵਿੱਚ ਲਿਖੀਆਂ ਮੰਗਾਂ ਨੂੰ ਮਨਜ਼ੂਰ ਕਰਕੇ ਭੱਠੇ ਦੀ ਮਨਜ਼ੂਰੀ ਵੀ ਉਸੇ ਟਾਇਮ ਦੇ ਦਿੱਤੀ। ਤਸਵੀਰ ਵਿੱਚ ਸ. ਪ੍ਰਤਾਪ ਸਿੰਘ ਕੈਰੋਂ ਰੋਡੇ ਪਿੰਡ ਦੇ ਨਗਰ ਨਿਵਾਸੀਆਂ ਅਤੇ ਹੋਰ ਪਤਵੰਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ। ਥੱਲੇ ਬੈਠੇ ਹਨ, ਜਥੇਦਾਰ ਸੁੱਚਾ ਸਿੰਘ, ਸੰਤ ਕ੍ਰਿਪਾਲ ਸਿੰਘ, ਗਿਆਨੀ ਬਿਸ਼ਨ ਸਿੰਘ ਅਤੇ ਹਜ਼ਾਰਾਂ ਵਿੱਚ ਬੈਠੇ ਹੋਰ ਲੋਕਾਂ ਦਾ ਇਕੱਠ।
1964 ਸੰਤ ਫਤਹਿ ਸਿੰਘ ਦਾ ਸਵਾਗਤ ਕਰਦੇ ਹੋਏ ਬਿਸ਼ਨ ਸਿੰਘ ਗਿਆਨੀ
ਮਿਤੀ 28-3-1964 ਨੂੰ ਸ. ਪ੍ਰਤਾਪ ਸਿੰਘ ਕੈਰੋਂ ਪਿੰਡ ਰੋਡੇ ਵਿਖੇ ਆਏ। ਸਟੇਜ ਅਤੇ ਸੰਗਤਾਂ ਦੇ ਬੈਠਣ ਦਾ ਪ੍ਰਬੰਧ ਸੰਤ ਆਤਮਾ ਰਾਮ ਦੇ ਡੇਰੇ ਦੇ ਮੂਹਰੇ (ਉਦੋਂ ਵਿਹਲੀ ਜਗ੍ਹਾ ਸੀ) ਵਿੱਚ ਕੀਤਾ ਗਿਆ । ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ. ਪ੍ਰਤਾਪ ਸਿੰਘ ਕੈਰੋਂ ਦੇ ਵਿਚਾਰ ਸੁਣ ਲਈ ਆਏ। ਪਿੰਡ ਕਮੇਟੀ ਵਲੋਂ ਸ. ਪ੍ਰਤਾਪ ਸਿੰਘ ਕੈਰੋਂ ਨੂੰ ਦੇਣ ਲਈ ਮੰਗ ਪੱਤ ਤਿਆਰ ਕਰਵਾਇਆ ਗਿਆ, ਜਿਸ ਵਿੱਚ ਪਿੰਡ ਦੀਆਂ ਹੋਰ ਮੰਗਾਂ ਤੋਂ ਇਲਾਵਾ ਪਿੰਡ ਵਿੱਚ ਭੱਠਾ ਲਾਉਣ ਦੀ ਮੰਗ ਵੀ ਕੀਤੀ ਗਈ ਸੀ ਇਹ ਮੰਗ ਪੱਤਰ ਗਿਆਨੀ ਬਿਸ਼ਨ ਸਿੰਘ ਵਲੋਂ ਪੜ੍ਹਿਆ ਗਿਆ।
ਇਸ ਸਮੇਂ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਦੇ ਇਕੱਠ ਨੂੰ ਸ. ਪ੍ਰਤਾਪ ਸਿੰਘ ਕੈਰੋਂ ਵਲੋਂ ਸੰਬੋਧਨ ਕੀਤਾ ਗਿਆ। ਆਪਣੀ ਸਪੀਚ ਦੌਰਾਨ ਉਨ੍ਹਾਂ ਮੰਗ ਪੱਤ ਵਿੱਚ ਲਿਖੀਆਂ ਮੰਗਾਂ ਨੂੰ ਮਨਜ਼ੂਰ ਕਰਕੇ ਭੱਠੇ ਦੀ ਮਨਜ਼ੂਰੀ ਵੀ ਉਸੇ ਟਾਇਮ ਦੇ ਦਿੱਤੀ । ਤਸਵੀਰ ਵਿੱਚ ਸ. ਪ੍ਰਤਾਪ ਸਿੰਘ ਕੈਰੋਂ ਰੋਡੇ ਪਿੰਡ ਦੇ ਨਗਰ ਨਿਵਾਸੀਆਂ ਅਤੇ ਹੋਰ ਪਤਵੰਤੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ। ਥੱਲੇ ਬੈਠੇ ਹਨ, ਜਥੇਦਾਰ ਸੁੱਚਾ ਸਿੰਘ, ਸੰਤ ਕ੍ਰਿਪਾਲ ਸਿੰਘ, ਗਿਆਨੀ ਬਿਸ਼ਨ ਸਿੰਘ ਅਤੇ ਹਜ਼ਾਰਾਂ ਵਿੱਚ ਬੈਠੇ ਹੋਰ ਲੋਕਾਂ ਦਾ ਇਕੱਠ।
1971 ਸਰਕਾਰ ਵਲੋਂ ਦਿੱਲੀ ਦੀ ਪ੍ਰਬੰਧਕ ਕਮੇਟੀ ਤੋੜਨ ਤੇ ਮੋਰਚਾ
1971 ਵਿੱਚ ਸਰਕਾਰ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਤੋੜ ਦਿੱਤੀ ਗਈ। ਇਸ ਦੀ ਥਾਂ ਸਰਕਾਰ ਨੇ ਇੱਕ ਪ੍ਰਬੰਧਕੀ ਬੋਰਡ ਬਣਾ ਦਿੱਤਾ ਸੀ। ਸਰਕਾਰ ਦੀ ਇਸ ਧੱਕੇਸ਼ਾਹੀ ਅਤੇ ਗੈਰ ਸੰਵਿਧਾਨਿਕ ਕਾਰਵਾਈ ਖਿਲਾਫ ਸ਼੍ਰੋਮਣੀ ਅਕਾਲੀ ਅਤੇ ਪ੍ਰਬੰਧਕ ਕਮੇਟੀ ਵਲੋਂ ਮੋਰਚਾ ਲਾਇਆ ਗਿਆ ਸੀ। ਜਿਸ ਵਿੱਚ ਜੱਥਿਆਂ ਦੇ ਰੂਪ ਵਿੱਚ ਗਿ੍ਫ਼ਤਾਰੀਆਂ ਦੇਣ ਦਾ ਮਤਾ ਪਾਸ ਹੋਇਆ मी।
ਇੱਕ ਜਥਾ ਅੰਮ੍ਰਿਤਸਰ ਸਾਹਿਬ ਤੋਂ ਸ. ਮੋਹਨ ਸਿੰਘ ਤੁੜ ਦੀ ਸਰਪ੍ਰਸਤੀ ਹੇਠ ਰਵਾਨਾ ਹੋਇਆ। ਇਸ ਜੱਥੇ ਦਾ ਮੀਤ ਜਥੇਦਾਰ ਸ. ਬਸੰਤ ਸਿੰਘ ਰੋਡੇ ਸੀ ਅਤੇ ਜਥੇਦਾਰ ਸ. ਆਤਮਾ ਸਿੰਘ ਸਨ । ਇਸ ਜੱਥੇ ਨੂੰ ਦਿੱਲੀ ਰੇਲਵੇ ਸਟੇਸ਼ਨ ਤੇ 9 ਵਜ ਕੇ 10 ਮਿੰਟ ਤੇ ਸੂਬਾ ਗੱਡੀਓ ਉਤਰਨ ਸਾਰ ਹੀ ਗਿ੍ਫ਼ਤਾਰ ਕਰ ਲਿਆ ਸੀ। ਇਹ ਪੰਜਾਬ ਤੋਂ ਪਹਿਲਾ ਜੱਥਾ ਸੀ ਜਿਸ ਨੂੰ ਸਰਕਾਰ ਨੇ 144 ਤੋੜਨ ਤੇ ਤਿੰਨ ਮਹੀਨੇ ਦੀ ਸਜਾ ਸੁਣਾਈ ਸੀ। ਸਾਰੇ ਜਥੇ ਨੂੰ ਤਿਹਾੜ ਜੇਲ੍ਹ ਵਿੱਚ ਭੇਜ ਦਿੱਤਾ ਗਿਆ ਸੀ । ਉਪਰਲੀ ਕਤਾਰ ਵਿੱਚ ਸ. ਬਗੇਰ ਸਿੰਘ ਰੋਡੇ, ਸ. ਤਾਰਾ ਸਿੰਘ ਰੋਡੇ, ਸ. ਬਸੰਤ ਸਿੰਘ ਅਤੇ ਅੱਠ ਨੰਬਰ ‘ਤੇ ਸ. ਦਲੀਪ ਸਿੰਘ ਰੋਡੇ ਦਿਖਾਈ ਦੇ ਰਹੇ ਹਨ । ਬੈਠਿਅ ਦੀ ਦੂਜੀ ਕਤਾਰ ਵਿੱਚ ਪੰਜ ਨੰਬਰ ਤੇ ਨੰਦ ਸਿੰਘ ਰੋਡੇ, ਹਰਚੰਦ ਸਿੰਘ ਭਾਈ ਹਨ। ਤੀਸਰੀ ਬੈਠਿਆਂ ਦੀ ਕਤਾਰ ਵਿੱਚ ਸ. ਅਜਮੇਰ ਸਿੰਘ ਰੋਡੇ, ਸ. ਜੱਗਾ ਸਿੰਘ ਰੋਡੇ ਹਨ।
1972 ਸੈਂਟਰ ਡਾਕਖਾਨਾ
ਪਹਿਲਾਂ ਇਹ ਡਾਕ ਘਰ ਗੁਰੂ ਤੇਗ ਬਹਾਦਰ ਗੜ੍ਹ ਹਾਈ ਸਕੂਲ ਵਿੱਚ ਚਲਦਾ ਸੀ ਉਦੋਂ ਇਸ ਛੋਟੀ ਬਰਾਂਚ ਦੇ ਇਨਚਾਰਜ ਮਾਸਟਰ ਗਿਆਨੀ ਜਰਨੈਲ ਸਿੰਘ ਲੰਡੇ ਸਨ । ਉਦੋਂ ਕੁਝ ਚਿੱਠੀਆਂ ਸਕੂਲ ਵਿਦਿਆਰਥੀਆਂ ਰਾਹੀਂ ਵੀ ਪਿੰਡਾਂ ਨੂੰ ਭੇਜ ਦਿੱਤੀਆਂ ਜਾਂਦੀਆਂ ਸਨ।
ਮਿਤੀ 29.2.1972 ਨੂੰ ਇਸ ਡਾਕ ਘਰ ਦੀ ਨਵੀਂ ਬਿਲਡਿੰਗ ਹੋਂਦ ਵਿੱਚ ਆਈ। ਇਸ ਨਵੀਂ ਬਿਲਡਿੰਗ ਵਿੱਚ ਰੋਡੇ,ਲੰਡੇ ਸਮਾਲਸਰ, ਮਾੜੀ, ਵੈਰੋਕੇ, ਸੁਖਾਨੰਦ ਠੱਠੀ ਭਾਈ, ਸੇਖਾ ਕਲਾਂ ਆਦਿ ਪਿੰਡਾਂ ਦਾ ਸੈਂਟਰ ਡਾਕ ਘਰ ਇਸ ਨੂੰ ਬਣਾਇਆ ਗਿਆ। ਇਹ ਸੈਂਟਰ ਡਾਕ ਘਰ ਵਿੱਚ ਪਹਿਲਾਂ ਪੋਸਟ ਮਾਸਟਰ ਬਾਬੂ ਸਿੰਘ ਜੱਪੂ ਆਇਆ ਸੀ। ਉਸ ਟਾਇਮ ਯਾਨੀ1972 ਵਿੱਚ ਪੋਸਟ ਮਾਸਟਰ ਦੀ ਤਨਖਾਹ ਇੱਕ ਸੌ ਛੱਬੀ ਰੁਪਏ ਸੀ । ਬੇਸ਼ੱਕ ਇਹ ਸੈਂਟਰ ਡਾਕ ‘ਘਰ ਸਰਕਾਰੀ ਫਾਇਲਾਂ ਵਿੱਚ ਜੀ.ਟੀ.ਬੀ. ਗੜ ਲਿਖਿਆ ਹੋਣ ਕਰਕੇ ਇਕ ਵਖਰੀ ਜਿਹੀ ਹੋਂਦ ਦਰਸਾਉਂਦਾ ਹੈ। ਪਰ ਇੱਕ ਸਮਾਂ ਸੀ ਜਦੋਂ ਕਾਲਜ ਦਾ ਨਾਂਅ ਵੀ ਜੀ.ਟੀ.ਬੀ.ਗੜ ਰੋਡੇ ਲਿਖਿਆ ਹੁੰਦਾ ਸੀ। ਹੋਰਨਾਂ ਸੰਸਥਾਵਾਂ ਦੀ ਤਰ੍ਹਾਂ ਇਹ ਡਾਕ ਘਰ ਵੀ ਪਿੰਡ ਰੋਡੇ ਦੇ ਮਹਾਨ ਬਜ਼ੁਰਗਾਂ ਦੀ ਦਾਨ ਕੀਤੀ ਹੋਈ ਜਾਇਦਾਤ ਵਿੱਚ ਬਣਿਆ ਹੈ।
ਨੌਜਵਾਨਾਂ ਵੱਲੋ ਹੱਤਿਆ ਕਾਂਡ ਵਿਰੁੱਧ ਕਾਨਫਰੰਸ
ਸ੍ਰਿਸ਼ਟੀ ਦੇ ਆਰੰਭ ਤੋਂ ਹੀ ਇਸਤਰੀ ਪੁਰਸ਼ ਮਿਲਕੇ ਸਮਾਜ ਦੀ ਉਨੱਤੀ ਵਿੱਚ ਹਿੱਸਾ ਪਾਉਂਦੇ ਆ ਰਹੇ ਹਨ। ਮਾਨਸਿਕ ਗੁਣਾਂ ਦੀ ਕਸੌਟੀ ਵਿੱਚ ਇਸਤਰੀਆਂ ਮਰਦਾਂ ਨਾਲੋਂ ਕਦੇ ਪਿੱਛੇ ਨਹੀਂ ਰਹੀਆਂ। ਪ੍ਰੰਤੂ ਸਮੇਂ ਦੇ ਹੇਰ-ਫੇਰ ਨੇ ਇਸਤਰੀਆਂ ਨੂੰ ਘਰ ਦੀ ਸਾਂਭ ਸੰਭਾਲ, ਬੱਚਿਆਂ ਦੀ ਪੈਦਾਇਸ਼ ਨੇ ਇਸ ਨੂੰ ਘਰ ਦੀ ਚਾਰ ਦੀਵਾਰੀ ਵਿੱਚ ਕੈਦ ਕਰ ਦਿੱਤਾ। ਉਸ ਸਮੇਂ ਤੋਂ ਸਰੀਰ ਬਲ ਪ੍ਰਧਾਨ ਹੋਣ ਕਰਕੇ ਮਰਦ ਹਥਿਆਰਾਂ ਨਾਲ ਕਰਕੇ ਆਪਣੀ ਸਵੈ-ਰਾਖੀ ਕਰਨ लेंगे।
ਵੱਧ ਰਹੀ ਬਲਵਾਨ ਸ਼ਕਤੀ ਨਾਲ ਮਰਦ ਆਪਣੇ ਆਪ ਨੂੰ ਖੁੱਲ੍ਹ ਕੇ ਸੁਆਮੀ ਸਮਝਣ ਲੱਗ ਪਿਆ। ਪੁਰਾਤਨ ਤੋਂ ਹੀ ਧਰਮਾਂ ਦੇ ਅਚਾਰੀਆ ਨੇ ਔਰਤ ਨੂੰ ਬਰਾਬਰ ਧਾਰਮਿਕ ਫਰਜ ਅਦਾ ਕਰਨ ਲਈ ਅਧਿਕਾਰ ਨਹੀਂ ਦਿੱਤੇ। ਇਸਲਾਮ ਧਰਮ ਅਤੇ ਹਿੰਦੂ ਧਰਮ ਨੇ ਇਸ ਪ੍ਰਤੀ ਬਹੁਤ ਤੰਗ ਦਿਲੀ ਦਿਖਾਈ ਹੈ।
ਇਸ ਹਿੰਦੂ ਧਰਮ ਅਤੇ ਇਸਲਾਮ ਧਰਮ ਦੇ ਇਸਤਰੀ ਪ੍ਰਤੀ ਨਫਰਤ ਦਾ ਦੂਜੇ ਮੱਤਾਂ ਉੱਪਰ ਵੀ ਕਾਫੀ ਅਸਰ ਪਿਆ। ਇਹਨਾਂ ਵੀ ਇਸਤਰੀ ਨੂੰ ਨੀਚ ਦਿਖਾਇਆ।
ਅੱਜ ਤੋਂ ਤਕਰੀਬਨ ਪੰਜ ਸੌ ਸਾਲ ਪਹਿਲਾਂ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਔਰਤ ਪ੍ਰਤੀ ਵਧ ਗਈ ਨਫਰਤ ਦਾ ਵਿਰੋਧ ਕੀਤਾ । ਲਿਖਤੀ ਵਿਚਾਰਾਂ ਨਾਲ ਇਸ ਔਰਤ ਨੂੰ ਮਹਾਨ ਆਖਿਆ।
ਭੰਡ ਜੰਮੀਐ ਭੰਡ ਨਿੰਮੀਐ ਭੰਡਾ ਮੰਗੇ ਵੀਆਹੁ।
ਬਿਨਾ ਸ਼ੱਕ ਗੁਰੂਆਂ ਰਹਿਬਰਾਂ ਨੇ ਇਸਤਰੀ ਜਾਤੀ ਦੇ ਹੱਕ ਹਕੂਮਤ ਬਹਾਲ ਕਰਨ ਲਈ ਵਿਚਾਰਾਂ ਦਾ ਸੰਘਰਸ਼ ਵਿੱਢਿਆ ਪਰ ਮਰਦ ਪ੍ਰਧਾਨ ਸਮਾਜ ਵਿੱਚ ਇਨ੍ਹਾਂ ਮਰਦਾਂ ਨੇ ਆਪਣੀ ਜਿਸਮਾਨੀ ਤਾਕਤ ਦਾ ਵਿਖਾਵਾ ਕਰਕੇ ਜੰਗਲੀ ਦਰੰਦਿਆਂ ਦੀ ਤਰ੍ਹਾਂ ਇਸਤਰੀ ਦੇ ਫਰਜ਼ਾਂ ਨੂੰ ਛਿੱਕੇ ਟੰਗ ਕੇ ਸਭ ਤੋਂ ਵੱਧ ਤੰਗਦਿਲੀ ਵਿਖਾਈ।
2 ਅਕਤੂਬਰ 1972 ਨੂੰ ਇਕ ਦਰਦਨਾਕ ਘਟਨਾ ਵਾਪਰੀ । ਇਹ ਘਟਨਾ ਲੂ ਕੰਡੇ ਖੜ੍ਹੇ ਕਰ ਦੇਣ ਵਾਲੀ ਸੀ। ਜਿਸ ਨੇ ਵੀ ਸੁਣਿਆ ਧਿਰਕਾਰ ਪਾਈ ਇਸ ਨੂੰ ਦਰਿੰਦਿਆਂ ਦਾ ਵਹਿਸ਼ੀ ਕ੍ਰਾਰਾ ਆਖਿਆ।
ਪਿੰਡ ਰੋਡੇ ਦੀ ਇੱਕ ਔਰਤ ਗਿਆਨ ਕੌਰ ਲੰਗੇਆਣੇ ਬੱਸ ਸਟਾਪ ਤੇ ਖੜੀ ਬੱਸ ਦੀ ਉਡੀਕ ਕਰ ਰਹੀ ਸੀ। ਉਸ ਨੇ ਆਪਣੇ ਪੇਕੇ ਝੰਡੇਆਣੇ ‘ਗਰਬੀ ਜਾਣਾ ਸੀ।
ਇੱਕ ਪ੍ਰਾਈਵੇਟ ਬੱਸ ਜੋ ਕਿਸੇ ਪਿੰਡ ਦੀ ਬਰਾਤ ਨੂੰ ਉਤਾਰ ਕੇ ਆਈ ਸੀ। ਗਿਆਨ ਕੌਰ ਨੇ ਬੱਸ ਆਉਂਦੀ ਵੇਖਕੇ ਬੱਸ ਨੂੰ ਰੋਕਣ ਲਈ ਹੱਥ ਦਾ ਇਸ਼ਾਰਾ ਕੀਤਾ । ਬੱਸ ਰੁਕ ਗਈ। ਗਿਆਨ ਕੌਰ ਪਿਛਲੇ ਬਾਰੀ ਆਪ ਖੋਲ੍ਹਕੇ ਅਗਲੀਆਂ ਸੀਟਾਂ ਤੇ ਬੈਠ ਗਈ । ਬੱਸ ਸਟਾਰਟ ਹੋਈ ਅਤੇ ਅਪਨੀ ਸਪੀਡ ਵਿੱਚ ਮਗਨ ਹੋ ਗਈ। ਸਪੀਡ ਵਿੱਚ ਧੂੜ ਪੱਟਦੀ ਬੱਸ ਨੇ ਪੁਰਾਣਾ ਲੰਗੇਆਣਾ, ਮਹਿਤਾਬਗੜ੍ਹ ਸਕੂਲ ਨੂੰ ਪਾਰ ਕੀਤਾ, ਗਿਆਨ ਕੌਰ ਦਾ ਅੱਡਾ ਨੇੜੇ ਆ ਗਿਆ ਸੀ, ਉਸ ਨੇ ਉਤਰਨ ਦੀ ਤਾਂਗ ਵਿੱਚ ਆਪਣੇ ਆਪ ਨੂੰ ਤਿਆਰ ਕੀਤਾ ਅਤੇ ਬੱਸ ਕੰਡਕਟਰ ਨੂੰ ਅਗਲੇ ਅੱਡੇ ਤੇ ਉਤਾਰਨ ਦਾ ਇਸ਼ਾਰਾ ਕੀਤਾ। ਬੱਸ ਦੀ ਸਪੀਡ ਵਿੱਚ ਕੋਈ ਢਿੱਲ ਨਾ ਆਈ, ਗਿਆਨ ਕੌਰ ਨੇ ਸੀਟ ਉੱਤੋਂ ਉਠੇ ਕੇ ਬੱਸ ਰੋਕਣ ਲਈ ਕਿਹਾ, ਉਨ੍ਹਾਂ ਤੇ ਗਿਆਨ ਕੌਰ ਦੀ ਆਵਾਜ਼ ਦਾ ਕੋਈ ਅਸਰ ਨਾ ਹੋਇਆ।
ਗਿਆਨ ਕੌਰ ਨੂੰ ਡਰਾਈਵਰ ਅਤੇ ਕੰਡਕਟਰ ਦੀ ਨੀਯਤ ਤੇ ਸ਼ੱਕ ਹੋ ਗਿਆ। ਉਸ ਨੇ ਬੱਸ ਰੋਕਣ ਲਈ ਰੋਲਾ ਪਾਉਣਾ ਸ਼ੁਰੂ ਕਰ ਦਿੱਤਾ । ਉਸ ਦਾ ਅੱਡਾ ਲੰਘ ਗਿਆ ਸੀ । ਉਸ ਨੂੰ ਉਤਾਰਿਆ ਜਾਵੇ ਪਰ ਕੰਡਕਟਰ, ਡਰਾਈਵਰ ਟੱਸ ਤੋਂ ਮੱਸ ਨਾ ਹੋਏ। ਬੱਸ ਦੀ ਸਪੀਡ ਵਿੱਚ ਰੱਤੀ ਭਰ ਵੀ ਫਰਕ ਨਾ ਆਇਆ। ਇਹ ਵੇਖ ਗਿਆਨ ਕੌਰ ਨੇ ਉਠ ਕੇ ਬਾਰੀ ਦੇ ਹੈਂਡਲ ਨੂੰ ਹੱਥ ਪਾਇਆ ਅਤੇ ਗਰਜਵੀਂ ਆਵਾਜ਼ ਵਿੱਚ ਆਖਿਆ, ਬੱਸ ਨੂੰ ਰੋਕੋ ਨਹੀਂ ਮੈਂ ਛਾਲ ਮਾਰ- ਦੇਵਾਂਗੀ। ਗਿਆਨ ਕੌਰ ਦੇ ਬਾਰੀ ਵਿੱਚ ਆਉਣ ਤੇ ਗਰਜਵੀਂ ਆਵਾਜ਼ ਦਾ ਇਨ੍ਹਾਂ ਜਾਲਮਾਂ ਤੇ ਕੋਈ ਅਸਰ ਨਾ ਹੋਇਆ। ਘਬਰਾਏ ਮਨ ਨੇ ਜਲਦੀ ਹੀ ਫੈਸਲਾ ਲੈ ਲਿਆ । ਸੱਜੇ ਹੱਥ ਨਾਲ ਪਿਛਲੀ ਬਾਰੀਦਾ ਹੈਂਡਲ ਨੱਪਿਆ ਗਿਆ । ਤੇਜ਼ ਹਵਾ ਨੇ ਅੰਦਰ ਆਉਣ ਦੀ ਤਾਂਗ ਕੀਤੀ ਨਾਲ ਹੀ ਕਾਲਰੂਪੀ ਦੈਂਤ ਨੇ ਗਿਆਨ ਕੌਰ ਨੂੰ ਬਾਹਰ ਖਿੱਚ ਲਿਆ, ਭੂਆਚਣੀਆਂ ਲੈਂਦਾ ਸਰੀਰ ਦੂਰ ਸਾਰੀ ਜਾ ਕੇ ਰੁਕ ਗਿਆ। ਅੰਦਰਲੇ ਬਚੇ-ਖੁਚੇ ਕੁਝ ਸਾਹਾਂ ਨੇ ਕਈ ਵਾਰੀ ਬਾਹਰ ਦੀ ਉਡਾਰੀ ਮਾਰੀ। ਇਕ ਉਡਾਰੀ ਸੀ, ਫੇਰ ਉਹ ਮਿੱਟੀ ਖੂਨ ਵਿੱਚ ਲੱਥ-ਪੱਥ ਪਈ ਸੀ। ਪਰ ਉਹ ਬੱਸ ਆਪਣੀ ਸਪੀਡ ਵਿੱਚ ਹੋਰ ਵਾਧਾ ਕਰਕੇ ਹੋਰ ਦੂਰ ਨਿਕਲ ਗਈ।
ਪੈਲੀ ਬੰਨਿਆਂ ਵਿੱਚ ਕੰਮ ਕਰਦੇ ਲੋਕਾਂ ਰੌਲਾ ਪਾਇਆ ਦੂਰ ਨੇੜਿਉਂ ਆਇਆ ਨੇ ਦੇਖਿਆ ਅਤੇ ਖੂਨ ‘ਚ ਲੱਥ ਪੱਥ ਸਰੀਰ ਨੂੰ ਘੇਰੇ ਵਿੱਚ ਲੈ ਲਿਆ। ਹਰ ਇੱਕ ਦਾ ਸਿਰ ਸੱਜੇ -ਖੱਬੇ ਹਿੱਲ ਰਿਹਾ ਸੀ। ਕੌਣ ਕਰੇ ਇਸ ਅਜ਼ਨਬੀ ਲਾਸ਼ ਦੀ ਪਛਾਣ ?
ਇੰਨੀ ਦਰਦਨਾਕ ਮੌਤ ਹਰ ਵੇਖਣ ਆਏ ਨੇ ਹਮਦਰਦੀ ਜਿਤਾਈ । ਪਰ ਵਾਰਸ ਕੋਲ ਨਹੀਂ ਸੀ, ਕੌਣ ਕੱਜੇ ਇਸ ਮੋਏ ਸਰੀਰ ਨੂੰ।
ਹਸਦੇ ਵੱਸਦੇ ਘਰ ਵਿੱਚ ਅਚਾਨਕ ਆਈ ਸੋਗ ਦੀ ਸਣਾਉਣੀ ਨੇ ਚੀਕ ਚਿਹਾੜਾ ਪਾ ਦਿੱਤਾ । ਖੁਸ਼ੀਆਂ ਗਮੀਆਂ ਵਿੱਚ ਬਦਲ ਗਈਆਂ। ਨਿੱਕੀਆਂ ਨਿੱਕੀਆਂ ਜਿੰਦਾਂ ਕਮਲਾ ਗਈਆਂ ਆਂਢ-ਗੁਆਂਢ ਅਤੇ ਰਿਸ਼ਤੇਦਾਰਾਂ ਦੀ ਹਮਦਰਦੀ ਨਾਲ ਕਈ ਦਿਨ ਲੰਘ ਗਏ । ਸਿਵਾ ਠੰਢਾ ਹੋ ਕੇ ਇੱਕ ਲੰਬੀ ਜਿਹੀ ਢੇਰੀ ਵਿੱਚ ਬਦਲ ਗਿਆ।
ਅਮਨ ਕਾਨੂੰਨ ਦੇ ਅਲੰਬਰਦਾਰਾਂ ਦੀ ਘਣਾਉਣੀਆਂ ਨਜ਼ਰਾਂ ਸੇਵਾ ਪਤਰੀ ਦੀ ਉਡੀਕ ਵਿੱਚ ਗੁੰਮ ਸੁੰਮ ਬੈਠੀਆਂ ਸਨ । ਕਾਤਲ ਪੁਲਿਸ ਤੋਂ ਖਰੀਦੇ ਖੰਭਾਂ ਨਾਲ ਉਡੇ ਫਿਰਦੇ ਸਨ। ਪਰ ਲੋਕਾਂ ਦੇ ਜਥੇਬੰਦ ਢਾਂਚੇ ਨੇ ਕਾਤਲਾਂ ਨੂੰ ਪੈਰਾਂ ਤੋਂ ਅਖੇੜ ਦਿੱਤਾ ਸੀ। ਲੋਕੀਂ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕਰ ਰਹੇ ਸਨ।
22 ਅਕਤੂਬਰ 1972 ਕਾਤਲਾਂ ਨੂੰ ਗਿ੍ਫ਼ਤਾਰ ਕਰਾਉਣ ਲਈ ਨੌਜਵਾਨ ਅਤੇ ਅਗਾਂਹ ਵਧੂ ਵਿਚਾਰਾਂ ਦੇ ਧਾਰਨੀ ਬਜ਼ੁਰਗਾਂ ਨੇ ਪੱਕੇ ਖੂਹ ਵਾਲੀ ਧਰਮਸ਼ਾਲਾ ਵਿੱਚ ਇੱਕ ਕਾਨਫਰੰਸ ਕੀਤੀ। ਇਸ ਕਾਨਫਰੰਸ ਵਿੱਚ ਵਿਦਿਆਰਥੀ ਜਥੇਬੰਦੀਆਂ ਦੇ ਆਗੂ ਵੀ ਆਏ। ਜੋਰਦਾਰ ਤਕਰੀਰਾਂ ਰਾਹੀਂ ਇਹ ਹੱਤਿਆ ਕਾਂਡ ਦੀ ਨਿਖੇਧੀ ਕੀਤੀ ਗਈ। ਇਸ ਰੋਸ ਕਾਨਫਰੰਸ ਵਲੋ ਕਾਤਲਾਂ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਗਈ।
- ਜਦ ਸਬੰਧਤ ਪੁਲਿਸ ਟੱਸ ਤੋਂ ਮੱਸ ਨਾ ਹੋਈ ਤਾਂ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੇ ਗੁਰੂ ਤੇਗ ਬਹਾਦਰ ਸਕੂਲ ਤੇ ਬੱਸਾਂ ਦਾ ਘਿਰਾਓ ਕੀਤਾ। ਰੋਹ ਵਿੱਚ ਆਏ ਵਿਦਿਆਰਥੀਆਂ ਨੇ ਬੱਸ ਵਿੱਚ ਸਫਰ ਕਰਨ ਰਹੇ ਪੁਲਸ ਕਰਮਚਾਰੀਆਂ ਨੂੰ ਬੱਸ ਵਿਚੋਂ ਥੱਲੇ ਉਤਾਰ ਲਿਆ । ਚੋਰਾਂ ਨਾਲ ਕੁੱਤੀ ਰਲੀ ਦਾ ਪਰਚਾ ਫਾਸ਼ ਕਰਨ ਲਈ ਇਨ੍ਹਾਂ ਕਰਮਚਾਰੀਆਂ ਦਾ ਪਿੰਡਾਂ ਵਿੱਚ ਜਲੂਸ ਵੀ ਕੱਢਿਆ।
ਪੁਲਿਸ ਨੇ ਭੜਕੇ ਵਿਦਿਆਰਥੀਆਂ ਅਤੇ ਲੋਕਾਂ ਦੇ ਰੋਹ ਨੂੰ ਠੰਢ ਕਰਨ ਲਈ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ, ਨਾਲ ਹੀ ਆਪਣੀ ਕਿੜ ਕੱਢਣ ਲਈ ਉਸ ਸਮੇਂ ਦੇ ਆਗੂਆਂ ਖਿਲਾਫ ਪਰਚਾ ਕੱਟ ਦਿੱਤਾ। ਇਸ ਵਿੱਚ ਗ੍ਰਿਫਤਾਰੀਆਂ ਵੀ ਹੋਈਆਂ ਸਨ।
1973 ਨੂੰ ਦੂਰਦਰਸ਼ਨ ਅੰਮ੍ਰਿਤਸਰ ਦਾ ਉਦਘਾਟਨ ਕਰਨ ਆਈ ਇੰਦਰਾ ਗਾਂਧੀ ਦੇ ਘਿਰਾਓ ਸਮੇਂ ਗ੍ਰਿਫਤਾਰੀਆਂ
1973 ਵਿੱਚ ਕਿਸਾਨਾਂ ਦੇ ਮੁੱਖ ਮੁਦਿਆਂ ਨੂੰ ਲੈ ਕੇ ਕਰਨਾਲ ਵਿਖੇ ਨੈਸ਼ਨਲ ਪੱਧਰ ਦਾ ਵਿਸ਼ਾਲ ਸੰਮੇਲਨ ਹੋ ਰਿਹਾ ਸੀ। ਪੰਜਾਬ ‘ਚੋਂ ਇਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਸ. ਮੋਹਨ ਸਿੰਘ ਤੁੜ ਦੇ ਜਾਣਦਾ ਮਤਾ ਪਾਸ ਹੋਇਆ। ਇਸ ਕਿਸਾਨ ਸੰਮੇਲਨ ਤੇ ਸਮੇਂ ਦੀ ਸਰਕਾਰ ਵਲੋਂ ਬੈਨ ਲਾ ਦਿੱਤਾ ਗਿਆ । ਜਿੰਨੇ ਵੀ ਕਿਸਾਨ ਸਭਾਵਾਂ ਦੇ ਲੀਡਰ ਸਨ। ਇਨ੍ਹਾਂ ਨੂੰ ਸਰਕਾਰ ਨੇ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ । ਸ. ਮੋਹਨ ਸਿੰਘ ਤੁੜ ਨੂੰ ਵੀ ਸਰਕਾਰ ਨੇ ਸੰਮੇਲਨ ਵਿੱਚ ਸ਼ਾਮਲ ਨਾ ਹੋਣ ਦਿੱਤਾ ਤੇ ਗ੍ਰਿਫਤਾਰ ਕਰ ਲਿਆ। ਇਸ ਦੇ ਰੋਸ ਵਜੋਂ ਸ਼੍ਰੋਮਣੀ ਅਕਾਲੀ ਦਲ ਵਲੋਂ ਮੀਟਿੰਗ ਕਰਕੇ ਮੋਰਚਾ ਲਾਉਣ ਦਾ ਪ੍ਰੋਗਰਾਮ ਬਣਾਇਆ ਗਿਆ। ਇਸ ਮੋਰਚੇ ਦੀ ਰੂਪ ਰੇਖਾ ਸੀ ਕਿ 1974 ਦੀ ਅਠਾਰਾਂ ਤਰੀਕ ਨੂੰ ਸ੍ਰੀਮਤੀ ਇੰਦਰਾ ਅੰਮ੍ਰਿਤਸਰ ਵਿਖੇ ਦੂਰਦਰਸ਼ਨ ਦਾ ਉਦਘਾਟਨ ਕਰਨ ਆ ਰਹੀ ਹੈ। ਪੰਥ ਵਲੋਂ ਮਤਾ ਪਾਸ ਹੋਇਆ ਕਿ ਸਰਕਾਰ ਨੇ ਸਾਨੂੰ ਕਰਨਾਲ ਵਿੱਚ ਜਾਣ ਤੋਂ ਰੋਕਿਆ ਹੈ। ਅਸੀਂ ਸ੍ਰੀਮਤੀ ਇੰਦਰਾ ਗਾਂਧੀ ਨੂੰ ਅੰਮ੍ਰਿਤਸਰ ਵਿੱਚ ਪੈਰ ਨਹੀਂ ਪਾਉਣ ਦੇਵਾਂਗੇ। ਜਿਸ ਦੇ ਫਲਸਰੂਪ ਸਿੰਘ ਜੱਥਿਆਂ ਦੇ ਰੂਪ ਵਿੱਚ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋ ਪਏ। ਜ਼ਿਲ੍ਹਾ ਫਿਰੋਜ਼ਪੁਰ ਦੇ ਜਥੇ ਵਲੋਂ ਵੀ ਇਸ ਮੋਰਚੇ ਵਿੱਚ ਗ੍ਰਿਫਤਾਰੀ ਦਿੱਤੀ ਗਈ। ਸੰਤ ਕ੍ਰਿਪਾਲ ਸਿੰਘ, ਗਿਆਨੀ ਬਿਸ਼ਨ ਸਿੰਘ ਰੋਡੇ ਅਤੇ ਹੋਰ ਆਗੂ ਗ੍ਰਿਫਤਾਰੀ ਦੇਣ ਤੋਂ ਬਾਅਦ ਹੱਥਕੜੀਆਂ ਵਿੱਚ ਜਕੜੇ ਕੇਂਦਰੀ ਜੇਲ੍ਹ ਅੰਮ੍ਰਿਤਸਰ ਵੱਲ ਜਾਣ ਲਈ ਤਿਆਰ।
ਐਮਰਜੰਸੀ ਵਿੱਚ ਰੋਡਿਆਂ ਦੀ ਕੁਰਬਾਨੀ
25 ਜੂਨ 1975 ਦੀ ਮਹੱਤਤਾ ਸਾਡੇ ਇਤਿਹਾਸ ਨਾਲ ਜੁੜੀ ਹੋਈ ਹੈ। ਆਜਾਦ ਭਾਰਤ ਦੇ ਇਤਿਹਾਸ ਵਿੱਚ ਇਸ ਦਿਨ ਇੱਕ ਕਾਲਾ ਪੰਨਾ ਲਿਖਿਆ ਗਿਆ ਸੀ। ਇਸ ਦਿਨ ਆਜ਼ਾਦ ਭਾਰਤ ਅੰਦਰ ਅੰਦਰੂਨੀ ਗੜਬੜ ਦੇ ਆਦੇਸ਼ ਦਾ ਬਹਾਨਾ ਲਗਾ ਕੇ ਅੰਦਰੂਨੀ ਐਮਰਜੈਂਸੀ ਲਾਈ ਗਈ ਸੀ।
ਐਮਰਜੰਸੀ ਕਰੀਬ ਰਾਤ ਬਾਰਾਂ ਵਜੇ ਲਾਈ ਗਈ ਸੀ। ਪਰ ਇਸ ਦਾ ਛੜਯੰਤਰ ਕੁਝ ਦਿਨ ਪਹਿਲਾਂ ਹੀ ਬੱਝ ਚੁੱਕਾ ਸੀ। ਇੰਦਰਾ ਗਾਂਧੀ ਵਲੋਂ ਚੋਣ ਵਿੱਚ ਨਾ-ਵਾਜਬ ਢੰਗ ਤਰੀਕੇ ਵਰਤਣ ਕਰਕੇ ਇਨ੍ਹਾਂ ਵਿਰੁੱਧ ਹਾਈਕੋਰਟ ਵਿੱਚ ਕੇਸ ਚਲਿਆ ਜਿਸ ਦਾ ਫੈਸਲਾ ਇੰਦਰਾ ਗਾਂਧੀ ਵਿਰੁੱਧ ਸੀ । ਹਾਈ ਕੋਰਟ ਨੇ ਇੰਦਰਾ ਗਾਂਧੀ ਦੀ ਚੋਣ ਰੱਦ ਕਰਕੇ ਇਸ ਨੂੰ ਸੁਪਰੀਮ ਕੋਰਟ ਵਿੱਚ ਅਪੀਲ ਦਾ ਸਮਾਂ ਦਿੱਤਾ ਸੀ । ਜਦ ਇਸ ਅਪੀਲ ਦਾ ਫੈਸਲਾ ਹੋਇਆ ਤਾਂ ਸਮੁੱਚੇ ਸੰਸਾਰ ਦੀਆਂ ਨਜ਼ਰਾਂ ਭਾਰਤ ਤੇ ਲੱਗੀਆਂ ਸਨ ਕਿ ਇੰਦਰਾ ਗਾਂਧੀ ਅਸਤੀਫ ਦੇਣਗੇ ਜਾਂ ਕੋਈ ਹੋਰ ਚਾਰਾ ਵਰਤਣਗੇ। ਇਸ ਫੈਸਲੇ ਨੇ ਭਾਰਤ ਵਿੱਚ ਅਜੀਬ ਕਿਸਮ ਦੀ ਹਾਲਤ ਪੈਦਾ ਕਰ ਦਿੱਤੀ ਸੀ। ਭਾਰਤ ਦਾ ਪ੍ਰਧਾਨ ਮੰਤਰੀ ਕੌਣ ਹੋਵੇਗਾ? ਹਾਈ ਕੋਰਟ ਦੇ ਫੈਸਲ ਤੋਂ ਦੋ ਦਿਨ ਪਹਿਲਾਂ ਹੀ ਇੰਦਰਾ ਗਾਂਧੀ ਦੀ ਗਿਣੀ- ਮਿੱਥੀ ਸਾਜਸ਼ ਅਨੁਸਾਰ ਸੰਜੇ ਗਾਂਧੀ ਤੇ ਇੰਦਰਾ ਗਾਂਧੀ ਦੇ ਚਹੇਤਿਆਂ ਨੇ ਕੁਝ ਕਾਂਗਰਸੀ ਨੇਤਾਵਾਂ ਨੂੰ ਧੱਕੇ ਨਾਲ ਆਪਣੇ ਨਾਲ ਲੈ ਕਿ ਮੁਜ਼ਾਹਰਾ ਕੀਤਾ ਜਿਸ
ਵਿੱਚ ਨਾਹਰਾ ਸੀ, “ਇੰਦਰਾ ਗਾਂਧੀ ਅਸਤੀਫਾ ਨਹੀਂ ਦੇਣਗੇ” ਇਹ ਪਹਿਲਾਂ ਮੌਕਾ ਸੀ, ਕਸੂਰਵਾਰ ਪ੍ਰਧਾਨ ਮੰਤਰੀ ਨੇ ਹਾਈ ਕੋਰਟ ਦੇ ਫੈਸਲੇ ਦੀ ਤਾਮੀਲ ਨਹੀਂ ਕੀਤੀ। ਫੈਸਲਾ ਨਾ ਮਨਜੂ ਕਰਕੇ ਡਿਕਟੇਟਰ ਦਾ ਸਬੂਤ ਦਿੱਤਾ। 25 ਤਰੀਕ ਦੀ ਉਸੇ ਰਾਤ ਨੂੰ ਭਾਰਤ ਦੇਸ਼ ਅੰਦਰ ਅੰਦਰੂਨੀ ਐਮਰਜੈਂਸੀ ਲਾ ਦਿੱਤੀ। ਦਲੀਲ, ਅਪੀਲ ਤੇ ਬੈਨ ਲਗ ਗਿਆ।
ਇਸੇ ਮਨਹੂਸ ਰਾਤ ਨੂੰ ਸਿਆਸੀ ਲੀਡਰਾਂ ਦੀਆਂ ਗਿ੍ਫ਼ਤਾਰੀਆਂ ਸ਼ੁਰੂ ਹੋ ਗਈਆਂ। ਚੋਟੀ ਦੇ ਨੇਤਾ ਗ੍ਰਿਫਤਾਰ ਕਰ ਲਏ ਗਏ। ਸਰਗਰਮ ਵਰਕਰ ਫੜ ਲਏ ਗਏ।
26 ਜੂਨ 1975 ਨੂੰ ਰੋਡਿਆਂ ਵਿੱਚ ਭਾਈ ਨਛੱਤਰ ਸਿੰਘ ਦੀ ਪਹਿਲੀ ਗ੍ਰਿਫਤਾਰੀ ਹੋਈ ਸੀ ।
ਇਸ ਕਾਲੇ ਕਾਨੂੰਨ ਦਾ ਅਕਾਲੀਆਂ ਨੇ ਅਤੇ ਹੋਰ ਅਗਾਂਹ ਵਧ ਖਿਆਲਾਂ ਦੀਆਂ ਪਾਰਟੀਆਂ ਨੇ ਡੱਟ ਕੇ ਵਿਰੋਧ ਕੀਤਾ ਸੀ । ਹਜ਼ਾਰਾਂ ਦੀ ਗਿਣਤੀ ਵਿੱਚ ਲੀਡਰ ਜੇਨ੍ਹੀਂ ਡੱਕੇ ਗਏ।
ਵੱਖੋ-ਵੱਖਰ ਪਿੰਡਾਂ ‘ਚੋਂ ਇਸ ਕਾਲੇ ਕਾਨੂੰਨ ਖਿਲਾਫ ਗ੍ਰਿਫਤਾਰੀਆਂ ਦੇਣ ਦੀਆਂ ਭਰਮਾਰ ਸੀ। ਪਿੰਡ ਰੋਡੇ ਵਿੱਚ ਭਾਈ ਜਗਜੀਤ ਸਿੰਘ ਦੀ ਅਗਵਾਈ ਵਿੱਚ ਇੱਕ ਜੱਥਾ ਗ੍ਰਿਫਤਾਰੀਆਂ ਦੇਣ ਲਈ ਗਿਆ ਸੀ। ਇਸ ਜੱਥੇ ਵਿੱਚ ਮਹਿੰਦਰ ਸਿੰਘ ਪੱਤੀ ਰਾਇਆ ਸ਼੍ਰੋਮਣੀ ਕਮੇਟੀ ਮੈਂਬਰ ਵੀ ਸਨ।
ਦੂਜੀ ਕੋਤਰੀ ਗੁਰੂ ਦਰਸ਼ਨ ਪ੍ਰਕਾਸ਼ ਰੋਡੇ ਵਿਖੇ
1976 ਵਿੱਚ ਦੂਜੀ ਕੋਤਰੀ ਹੋਈ ਸੀ ਇਹ ਕੋਤਰੀ ਪਹਿਲੀ ਕੋਤਰੀ ਤੋਂ 56 ਸਾਲ ਬਾਅ ਵਿੱਚ ਹੋਈ ਸੀ। ਸੰਤ ਸ਼੍ਰੋਮਣੀ ਜੋਤਸ਼ੀ ਪੰਡਤ ਦੇਵੀ ਦਿਆਲ ਨੇ ਆਪਣੀ ਜੰਤਰੀ 1962 ਵਿੱਚ ਲਿਖਿਆ। ਯੁਗਾਂ-ਯੁਗਾਂ ਵਿੱਚ ਕੋਤਰੀਆਂ ਹੋਈਆਂ। ਇਨ੍ਹਾਂ ਦਾ ਅੰਤਰ ਆਪ ਵਿੱਚ ਦੀ ਸੈਂਕੜੇ ਸਾਲਾਂ ਦਾ ਸੀ। ਇਸ ਨੇ ਅਗੇ ਲਿਖਿਆ ਹੈ ਕਿ ਕੋਤਰੀ ਦੀ ਅਰਦਾਸ ਵਿੱਚ ਵਡਭਾਗੀ ਜੀਵ ਹੀ ਭਾਗ ਲੈਂਦਾ ਹੈ ਅਤੇ ਸੋਮਵਾਰੀ ਮੱਸਿਆ ਦਾ ਕੋਈ ਦੇਵਤਾ ਸਰੀਰ ਹੀ ਇਸ਼ਨਾਨ ਕਰਦਾ ਹੈ। ਪੁਰਾਤਨ ਵਿੱਚ ਇਹ ਦੋਨੋ ਦੁਰਲੱਭ ਹਨ।
ਇਸ ਕੋਤਰੀ ਸਮਾਗਮ ਦੇ ਪ੍ਰਥਾਇ ਪੰਡਰ ਤੁਲਸੀ ਦਾਸ ਨੇ ਸ੍ਰੀ 1661 ਵਿੱਚ ਲਿਖੀ ਗਈ ਰਮਾਇਣ ਵਿੱਚ ਲਿਖਿਆ ਹੈ।
ਧੰਨ ਦਾਰਾ ਸੁਤ ਲਛਮੀ, ਪਾਪੀ ਕੇ ਵੀ ਹੋਏ ਸੰਤ ਸਮਾਗਮ ਹਰ ਕਥਾ, ਤੁਲਸੀ ਦੁਰਲੱਭ ਦੋਹੇ॥
ਇਹ ਕੋਤਰੀ ਸਿੱਖਾਂ ਦੇ ਨੌਵੇਂ ਪਾਤਸ਼ਾਹ ਦੇ 300 ਸਾਲਾ ਸ਼ਹੀਦੀ ਸਮਾਗਮ ਨੂੰ ਸਮਾਪਤ ਹੋਈ ਸੀ ਕਈ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਇਕੱਤਰ ਹੋਈ ਸੀ। ਕਈ ਕਿਲਿਆਂ ਵਿੱਚ ਪੰਡਾਲ ਲਾਏ ਗਏ ਸਨ ਸੰਗਤਾਂ ਦੇ ਜੋੜਿਆਂ ਨੂੰ ਸਾਂਭਲਣ ਲਈ ਅੰਮ੍ਰਿਤਸਰ ਤੋਂ ਸੇਵਾਦਾਰ ਆਏ ਸਨ। ਜਲ ਛਕਾਉਣ ਦੀ ਸੇਵਾ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਮੋਗਾ ਨੇ ਕੀਤੀ।
ਭਿੰਡਰਾਂਵਾਲੀ ਟਕਸਾਲ ਦੀ ਰਹਿਨੁਮਾਈ ਹੇਠ ਇਹ ਕੋਤਰੀ ਹੋਈ ਸੀ। ਇਸ ਵਿੱਚ ਪਾਠੀਆਂ ਦੀ ਸੇਵਾ ਵੀ ਟਕਸਾਲੀ ਸਿੰਘਾਂ ਨੇ ਕੀਤੀ । ਸੰਤ ਜਰਨੈਲ ਸਿੰਘ ਖਾਲਸਾ ਦੀ ਸੰਤ ਕਰਤਾਰ ਸਿੰਘ ਭਿਡਰਾਂਵਾਲਿਆਂ ਨੇ ਸਪੈਸ਼ਲ ਸੇਵਾ ਲਾਈ । ਜਦ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਇੱਕ ਦਿਨ ਪਹਿਲਾਂ ਆਏ ਤਾਂ ਉਨ੍ਹਾਂ ਸਾਰੇ ਪ੍ਰਬੰਧ ਦੀ ਜਾਣਕਾਰੀ ਲਈ। ਸਾਰਾ ਪ੍ਰਬੰਧ ਠੀਕ ਠਾਕ ਸੀ। ਪਰ ਗੁਰਦੁਆਰਾ ਸਾਹਿਬ ਨੂੰ ਕਲੀ ਨਹੀਂ ਕੀਤਾ ਗਿਆ ਸੀ । ਸੰਤ ਕਰਤਾਰ ਸਿੰਘ ਨੇ ਥੋੜ੍ਹੇ ਜਿਹੀ ਗਿਲੇ ਵਿੱਚ ਸੰਤ ਜਰਨੈਲ ਸਿੰਘ ਨੂੰ ਕਿਹਾ ਸੀ, ਸਾਰੀ ਦਿਹਾੜੀ ਬੁੜ-ਬੁੜ ਕਰਦਾ ਰਹਿੰਦਾ, ਤਾਹਨੂੰ ਪਤਾ ਨਹੀਂ ਸੀ ਗੁਰਦੁਆਰਾ ਸਾਹਿਬ ਨੂੰ ਕਲੀ ਕਰਾਉਣੀ ਹੈ। ਸੰਤ ਕਰਤਾਰ ਸਿੰਘ ਭਿੰਡਰਾਂਵਾਲਿਅ ਦੇ ਬਚਨ ਤੋਂ ਪਤਾ ਲਗਦਾ ਹੈ ਕਿ ਸੰਤ ਜਰਨੈਲ ਸਿੰਘ ਸਾਰੀ ਦਿਹਾੜੀ ਪਾਠ ਕਰਦੇ ਰਹਿੰਦੇ ਸਨ।
ਇਸ ਕੋਤਰੀ ਵਿੱਚ ਦਮਦਮੀ ਟਕਸਾਲ ਜਥਾ ਭਿੰਡਰਾਂ ਮਹਿਤਾ ਵਲੋਂ ਅੰਮ੍ਰਿਤ ਸੰਚਾਰ ਵੀ ਕੀਤਾ ਗਿਆ । ਇਸ ਕੋਤਰੀ ਵਿੱਚ ਕਈ ਸੈਂਕੜੇ ਪ੍ਰਾਣੀਆਂ। ਨੇ ਅੰਮ੍ਰਿਤ ਪਾਨ ਵੀ ਕੀਤਾ । ਇਸ ਕੋਤਰੀ ਤੋਂ ਹੋਏ ਅੰਮ੍ਰਿਤ ਸੰਚਾਰ ਦੀ ਇੱਕ ਵੱਖਰੀ ਵਿਲੱਖਣਤਾ ਸੀ। ਅੰਮ੍ਰਿਤ ਛੱਕ ਵਾਲਿਆਂ ਵਿੱਚ ਇਹ ਸਿੰਘ ਬਿਲਕੁਲ ਘੋਨਾ ਮੋਨਾ ਦਾੜੀ ਦੇ ਰੋਮ ਸਾਰੇ ਉਸਤਰੇ ਨਾਲ ਸਾਫ ਕਰਾਏ ਹੋਏ ਸਨ । ਉਸ ਨੇ ਵੀ ਅੰਮ੍ਰਿਤ ਛਕਿਆ । ਐਨਾ ਧਾਰਮਿਕ ਪ੍ਰਭਾਵ ਛੱਡਿਆ ਸੀ ਇਸ ਕੋਤਰੀ ठे।
ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਦੀ ਦਿਬ ਦ੍ਰਿਸ਼ਟੀਆਂ ਦੇ ਹੇਠ ਵੀ ਇਹ ਅੰਮ੍ਰਿਤਪਾਨ ਕਰਨ ਵਾਲਾ ਸਿੰਘ ਆਇਆ। ਤਾਂ ਉਹਨਾਂ ਸੰਤ ਜਰਨੈਲ ਸਿੰਘ ਨੂੰ ਖੁਸ਼ੀ ਜਿਹੇ ਮੂੜ ਵਿੱਚ ਆਖਿਆ ਜਰਨੈਲ ਸਿਆਂ ਘੋਨੇ ਮੋਨੇ ਤਾਂ ਛੱਡ ਲਿਆ ਕਰ । ਤਾਂ ਜਰਨੈਲ ਸਿੰਘ ਨੇ ਸੰਤ ਕਰਤਾਰ ਸਿੰਘ ਨੂੰ ਸਤਿਕਾਰ ਨਾਲ ਕਿਹਾ ਇਹ ਰਹਿ ਮਰਿਆਦਾ ਵਿੱਚ ਪ੍ਰਪੱਕਤਾ ਵਾਲਾ ਸਿੰਘ ਬਣੁਗਾ ਜੀ।
ਅੰਮ੍ਰਿਤ ਸੰਚਾਰ ਤੋਂ ਅਗਲੇ ਦਿਨ ਤੀਹ ਪੈਂਤੀ ਪਿੰਡਾਂ ਵਿੱਚ ਨਗਰ ਕੀਰਤਨ ਹੋਇਆ, ਇਹ ਨਗਰ ਕੀਰਤਨ ਰੋਡੇ ਤੋਂ ਸੂਬਾ ਸ਼ੁਰੂ ਹੋਇਆ ਦਸ ਵਜੇ ਰਾਤ ਨੂੰ ਲੱਡੇ ਪਹਚਿਆ। ਇਥੋਂ ਡੇਮਰੂ ਕਲਾਂ ਖੁਰਦ ਵਿੱਚ ਦੀ ਤਕਰੀਬਨ 11 ਵਜੇ ਮਹਾਰਾਜ ਦੇ ਸਰੂਪ ਵਾਲੀ ਗੱਡੀ ਰੋਡੇ ਪਹੁੰਚ ਗਈ ਸੀ, ਪਰ ਪਿਛਲੀ ਗੱਡੀ ਹਜੇ ਲੰਡੇ ਵਿੱਚ ਹੀ ਸੀ, ਹਜਾਰਾਂ ਦੀ ਗਿਣਤੀ ਵਿੱਚ ਵੱਖੋ-ਵੱਖਰੇ ਵਹੀਕਲ ਸਨ ।
ਇਸ ਨਗਰ ਕੀਰਤਨ ਦੀ ਇੱਕ ਵਿਲੱਖਣਤਾ ਸੀ । ਸੰਤ ਕਰਤਾਰ ਸਿੰਘ ਭਿੰਡਰਾਂਵਾਲਿਆਂ ਵਲੋਂ ਜਲੂਸ ਦੇ ਸ਼ੁਰੂ ਤੋਂ ਹੀ ਲੈ ਕੇ ਜਲੂਸ ਦੀ ਅੰਤਰਮ ਅਰਦਾਸ ਤੱਕ ਇਕੋ ਸ਼ਬਦ ਪੜ੍ਹਿਆ ਸੀ । ਆਰਾ ਪਿਆਰਾ ਲਾਗਾਤ ਹੈ। ਮਗਰ ਸੰਗਤਾਂ ਬੋਲਦੀਆਂ ਸਨ। ਮੇਰਾ ਸਿੱਖੀ ਸਿਦਕ ਨਾ ਜਾਵੇ, ਮੇਰਾ ਸਿਰ ਜਾਂਦਾ ਤਾਂ ਜਾਵੇ । ਇਹਨਾਂ ਸ਼ਬਦਾਂ ਦਾ ਗਾਇਨ ਸਮੁੱਚੀ ਸਾਧ ਸੰਗਤ ਵਲੋਂ ਵੀ ਕੀਤਾ ਗਿਆ ਸੀ । ਰਾਗੀ ਢਾਡੀ ਜੱਥਿਆਂ ਵਲੋਂ ਵੀ ਗੁਰੂ ਡੇਗ ਬਹਾਦਰ ਦੀ ਮਹਿਮਾ ਜੁਲਮ ਨੂੰ ਖਤਮ ਕਰਨ ਲਈ ਸ਼ਹਾਦਤ ਅਤੇ ਸ਼ਹੀਦੀ ਵਾਰਾਂ ਪੇਸ਼ ਕੀਤੀਆਂ ਗਈਆਂ ਸਨ।
ਬੈਂਕ ਆਫ ਇੰਡੀਆ ਬ੍ਰਾਂਚ ਰੋਡੇ
ਇਹ ਬੈਂਕ ਆਫ ਇੰਡੀਆ ਰੋਡੇ ਬ੍ਰਾਂਚ ਦੀ ਸਥਾਪਨਾ ਮਿਤੀ 22-12- 1977 ਹੋਈ । ਸ. ਦੀਪ ਸਿੰਘ ਸਰਪੰਚ ਅਤੇ ਪਤਵੰਤੇ ਨਗਰ ਨਿਵਾਸਿਆਂ ਦੇ ਸਹਿਯੋਗ ਨਾਲ ਬੈਂਕ ਦੀ ਮਨਜੂਰੀ ਮਿਲਣ ਤੇ ਇਸ ਦੀ ਇਮਾਰਤ ਸ. ਸਰਬਣ ਸਿੰਘ ਸਪੁੱਤਰ ਸ. ਸ਼ਾਮ ਸਿੰਘ ਨੇ ਕਿਰਾਏ ਲਈ ਬਣਾ ਕੇ ਦਿੱਤੀ। ਸਰਕਾਰੀ ਅਲਾਟਮਿੰਟ ਵਿੱਚ ਇਸ ਬੈਂਕ ਨੂੰ ਰੋਡੇ ਅਤੇ ਰਾਜੇਆਣਾ ਹੀ ਹਨ । ਪਰ ਇਸ ਬੈਂਕ ਨ ਆਪਣੇ ਘੇਰੇ ਨੂੰ ਐਨਾ ਵਿਸ਼ਾਲ ਕਰ ਲਿਆ ਕਿ ਅੱਜ ਇਸ ਬੈਂਕ ਆਫ ਇੰਡੀਆ ਰੋਡੇ ਦੀ ਬ੍ਰਾਂਚ ਨਾਲ ਲੈਣ ਦੇਣ ਕਰਨ ਵਾਲੇ ਪਿੰਡ ਵੈਰੋਕੇ, ਮਾੜੀ ਮੁਸਤਫਾ, ਜੀਤਾ ਸਿੰਘ ਵਾਲ, ਦੱਲੂਵਾਲ, ਕੋਟਲਾ ਮੇਹਰਾ ਸਿੰਘਵਾਲਾ ਕੋਟਲਾ ਰਾਏਕਾ, ਸਮਾਲਸਰ, ਸੰਗਤ ਪੂਰਾ, ਲੰਗੇਆਣਾ, ਸੇਖ ਕਲਾਂ ਸੇਖਾ ਖੁਰਦ, ਵੱਡਾ ਘਰ, ਮੱਲਕੇ, ਬਹੁਤ ਖੁਸ਼ ਹਨ। ਕਿਉਂਕਿਤ ਸਮੂਹ ਸਟਾਫ ਅਤੇ ਮੁੱਖ ਪ੍ਰਬੰਧਕ ਦੀ ਲੋਕਾਂ ਪ੍ਰਤੀ ਕਾਰਗੁਜਾਰੀ ਅਤੀ ਸਲਾਹੁਯੋਗ ਹੈ।
ਬੇਸ਼ੱਕ ਅੱਜ 23 ਸਾਲ ਵਿੱਚ ਇੱਕ ਬੈਂਕ ਆਫ ਇੰਡੀਆ ਦੀ ਬ੍ਰਾਂਚ ਦੀ ਡਿਪਾਜਿਟ ਛੇ ਕਰੋੜ ਪੰਜਾਹ ਲੱਖ ਦੀ ਹੈ। ਪਰ ਹੁਣ ਦੂਜੇ ਪਾਸੇ ਇਸ ਬੈਂਕ ਦਾ ਫੰਕਸ਼ਨਲ ਪੱਖ ਵੀ ਸਲਾਹੁਣਯੋਗ ਹੈ। ਇਹ ਬੈਂਕ ਨੂੰ ਕਿਸਾਨਾਂ ਨੂੰ ਐਗਰੀ ਕਲਚਰ ਵਾਸਤੇ ਪੰਜ ਕਰੋੜ ਵੀਹ ਲੱਖ ਦਾ ਲੋਨ ਦੇ ਕੇ ਉਨ੍ਹਾਂ ਦੀ ਮਦਦ ਕਰ ਰਹੀ ਹੈ। ਬੈਂਕ ਆਫ ਇੰਡੀਆ ਦੀ ਇਸੇ ਹੀ ਬਰਾਂਚ ਨੇ ਮਿੰਨੀ ਇੰਡਸਟਰੀ ਛੋਟੇ ਕਾਰੋਬਾਰ ਚਲਾਉਣ ਵਾਲਿਆਂ ਨੂੰ ਕਰੀਬ ਤੀਹ ਲੱਖ ਲੋਨ ਦੇ ਚੁੱਕੀ ਹੈ। ਜਿਥੇ ਇਸ ਬੈਂਕ ਨੇ ਐਗਰੀ ਕਲਚਰ, ਇੰਡਸਟਰੀ ਨੂੰ ਲੋਨ ਦੇਣ ਵਿੱਚ ਮੋਹਰੀ ਰਹੀ ਹੈ। ਉਥੇ ਇਸ ਨੇ ਐਸ.ਸੀ.ਬੀ.ਸੀ. ਵਰਗਾਂ ਨਾਲ ਸੰਬੰਧਤ ਗਰੀਬ ਲੋਕਾਂ ਨੂੰ ਕਰੀਬ ਤੀਹ ਲੱਖ ਦੇ ਉਸਾਰੂ ਅਤੇ ਇੰਨਕਾਮ ਵਧਾਉਣ ਵਾਲੇ ਲੋਨ ਦੇ ਕੇ ਉਨ੍ਹਾਂ ਨੂੰ ਪੈਰਾਂ ‘ਤੇ ਖੜ੍ਹਾ ਕੀਤਾ ਅਤੇ ਇਸ ਬੈਂਕ ਦੇ ਲਾਭ ਪਾਤਰਾਂ ਦੀ ਕਤਾਰ ਲੰਬੀ ਕੀਤੀ ਹੈ।
ਅੱਜ ਇਸ ਬੈਂਕਆਫ ਇੰਡੀਆ ਦੀ ਰੋਡੇ ਬ੍ਰਾਂਚ ਵਿੱਚ ਕਈ ਸੈਂਕੜਿਅ ਵਿੱਚ ਸੈਵਿੰਗ ਅਕਾਉਂਟ ਚਲ ਰਹੇ ਹਨ, ਪਰ ਮਿਤੀ 22-12-1977 ਵਾਲੇ ਦਿਨ ਦੇ ਅਕਾਉਟਾਂ ਵੱਲ ਥੋੜ੍ਹੀ ਜਿਹੀ ਝਾਤੀ ਮਾਰੀਏ ਤਾਂ ਸਾਨੂੰ ਇਸ ਦਿਨ ਦਾ ਸਭ ਤੋਂ ਪਹਿਲਾਂ ਅਕਾਉਂਟ ਸ. ਦੀਪ ਸਿੰਘ ਸਰਪੰਚ ਰੋਡੇ ਦਾ ਲਿਖਿਆ ਮਿਲਦਾ ਹੈ। ਤਕਰੀਬਨ ਤੇਈ ਕੁ ਸਾਲ ਦੀ ਉਮਰ ਵਿੱਚ ਇਸ ਭਾਗ ਭਰੀ ਬੈਂਕ ਨੇ ਕਈ ਸਟਾਫ ਮੈਂਬਰਾਂ ਨੂੰ ਅਤੇ ਮੁੱਖ ਪ੍ਰਬੰਧਕਾਂ ਨੂੰ ਜੀਆਂ ਆਇਆਂ ਅਤੇ ਅਲਵਿਦਾ ਆਖਿਆ।
ਇਸ ਬੈਂਕ ਦੇ ਸੁਭਾਗੇ ਮੈਨੇਜ ਸ. ਭਜਨੀਕ ਸਿੰਘ ਜਿਨ੍ਹਾਂ ਸਭ ਤੋਂ ਪਹਿਲਾਂ ਇਸ ਬ੍ਰਾਂਚ ਨੂੰ ਸੇਵਾਵਾਂ ਅਰਪਨ ਕੀਤੀਆਂ । ਉਸ ਤੋਂ ਬਾਅਦ ਐਮ.ਆਰ. ਗੁਪਤਾ ਜਿਨ੍ਹਾਂ ਆਪਣੇ ਕਾਰਜ ਕਾਲ ਦੌਰਾਨ ਪਿੰਡ ਰੋਡੇ ਹੀ ਰਿਹਾਇਸ਼ ਰੱਖੀ ਸੀ। ਜੀ.ਐਮ.ਵਰਾਹ ਵੀ ਇਸ ਬੈਂਕ ਵਿੱਚ ਪ੍ਰਬੰਧਕ ਵਜੋਂ ਸੇਵਾ ਕਰਦੇ ਰਹੇ । ਉਸ ਤੋਂ ਬਾਅਦ ਐਚ.ਐਸ. ਵਿਰਦੀ, ਵੀ ਐਸ. ਧਨੋਅ ਐਮ.ਐਸ. ਮਾਨ, ਸ. ਸੁਖਦੇਵ ਸਿੰਘ, ਸ. ਗੁਰਦੇਵ ਸਿੰਘ ਕਾੜੇ ਨੇ ਵੀ ਇਸ ਬੈਂਕ ਵਿੱਚ ਬਤੌਰ ਪ੍ਰਬੰਧਕ ਵਜੋਂ ਆਪਣੀਆਂ ਸੇਵਾਵਾਂ ਅਰਪਨ ਕੀਤੀਆਂ।
ਮਿਤੀ 1.6.2000 ਤੋਂ ਇਸ ਬੈਂਕ ਆਫ ਇੰਡੀਆ ਵਿੱਚ ਸ੍ਰੀ ਅਨਿਲ ਕੁਮਾਰ ਬਤੌਰ ਪ੍ਰਬੰਧਕ ਵਜੋਂ ਤਨਦੇਹੀ ਨਾਲ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ ਅੱਜ ਦੇ ਸਮੇਂ ਵਿੱਚ ਬੈਂਕ ਦੀ ਸਾਡੇ ਜੀਵਨ ਦੀ ਆਰਥਿਕ ਦਿਸ਼ਾ ਨੂੰ ਸੁਧਾਰਨ ਵਿੱਚ ਅਹਿਮ ਅਤੇ ਮਹੱਤਵਪੂਰਨ ਭੂਮਿਕ ਹੈ। ਸ਼ਾਲਾ ! ਬੈਂਕ ਅਤੇ ਉਪਭੋਗਤਾ ਸਦਾ ਹੀ ਬੁਲੰਦੀਆਂ ਨੂੰ ਸੂੰਹਦੇ ਰਹਿਣ।
1980 ਵਿੱਚ ਤੀਜੀ ਕੋਤਰੀ ਹੋਈ
ਤਕਰੀਬਨ ਚਾਰ ਸਾਲ ਬਾਅਦ ਪੂਰਨ ਮਹਾਂ ਪੁਰਸ਼ ਬ੍ਰਹਮ ਗਿਆਨੀ ਸੰਤ ਆਤਮਾ ਰਾਮ ਜੀ ਦੇ ਡੇਰੇ ਵਿਖੇ ਤੀਜੀ ਕੋਤਰੀ ਇਸੇ ਗੁਰਦੁਆਰੇ ਦੇ ਮਹੰਤ ਨੇ ਸੰਤ ਆਤਮਾ ਰਾਮ ਜੀ ਨੂੰ ਸਮਰਪਿਤ ਕਰਾਈ ਸੀ।
ਸੈਂਕੜਿਆਂ ਦੀ ਗਿਣਤੀ ਵਿੱਚ ਮਹਾਪੁਰਸ਼ ਸੰਤ, ਸੂਫੀ ਫਕੀਰ, ਸਭ ਸੰਤਾਂ ਦੀਆਂ ਮੂਹੀਆਂ ਰੋਡੀ ਪਹੁੰਚੀਆਂ। ਸੰਤ ਮੋਹਨ ਦਾਸ ਜੀ ਗਊ ਸ਼ਾਲਾ ਵਾਲੇ ਵੀ ਪਹੁੰਚੇ ਸਨ।
ਦਮਦਮੀ ਟਕਸਾਲ ਵਲੋਂ ਸਮੇਤ ਜੱਥਾ ਪਹੁੰਚ ਕੇ ਦਸ ਦਿਨ ਪਹਿਲਾਂ ਹੀ ਰੁਜ਼ਾਨਾ ਦੋ ਟਾਇਮ ਕਥਾ, ਕੀਰਤਨ ਦਾ ਪ੍ਰਵਾਹ ਚਲਾਇਆ ਗਿਆ ਸੀ। ਇਸ ਦਮਦਮੀ ਟਕਸਾਲ ਜੱਥਾ ਭਿੰਡਰਾਂ (ਮਹਿਤਾ) ਨੂੰ 23 ਗੁਰਸਿੱਖ ਪਰਿਵਾਰਾਂ ਨੇ ਭੰਡਾਰਾ ਕੀਤਾ ਸੀ। ਪਿੰਡ ਦੀ ਸਮੁੱਚੀ ਸੰਗਤ ਵਲੋਂ ਜਥੇ ਨੂੰ ਅਥਾਹ ਪਿਆਰ ਸਤਿਕਾਰ ਦਿੱਤਾ ਗਿਆ ਸੀ।
ਬਿਨਾਂ ਸ਼ੱਕ ਹਾਲਾਤ ਅਨਕੂਲ ਨਹੀਂ ਸਨ। ਖਾਸ ਕਰਕੇ ਦਮਦਮੀ ਟਕਸਾਲ ਜੱਥਾ ਭਿੰਡਰਾਂ ਵਾਸਤੇ ਕਿਉਂਕਿ 1978 ਦੀ ਦੁਖਦਾਈ ਘਟਨਾ ਵਾਪਰ ਚੁੱਕੀ ਸੀ। ਬਿਆਨਬਾਜ਼ੀ ਵੀ ਥੋੜੀ ਜਿਹੀ ਤੱਤੀ ਆਉਂਦੀ ਸੀ । ਇਹ ਕੋਤਰੀ ਪਿੰਡ ਵਿੱਚ ਸਿੱਖੀ ਪ੍ਰਚਾਰ ਨੂੰ ਸਮਰਪਤ ਹੋ ਗਈ ਸੀ। ਕਥਾ ਕਰਦਿਆਂ ਕਈ ਵਾਰ ਜੋਸ਼ ਵਿੱਚ ਆ ਕੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਉਦਾਹਰਣਾਂ ਦੇ ਕੇ ਜੁਲਮ ਕਰਨ ਵਾਲਿਆਂ ਨੂੰ ਵੰਗਾਰਿਆ ਸੀ । ਕਈ ਵੇਰ ਹਰਿਆਣੇ ਦੇ ਸਿੰਘ ਦਾ ਨਾਅ ਲੈਂਦੇ ਸੀ, ਜਿਸ ਨੂੰ ਸੰਤਾਂ ਵੰਗਾਰਿਆ ਵੀ ਸੀ ਕਿ ਭਲਾ ਸਮੁੰਦਰ ਵਿੱਚ ਘਰ ਬਣਵਾ ਲਵੀਂ ਸਿੰਘ ਤੈਨੂੰ ਉਥੇ ਵੀ ਮਿਲਣਗੇ।
ਕੋਤਰੀ ਦੇ ਭੋਗ ਵਾਲੇ ਦਿਨ ਸੰਤਾਂ ਮਹੰਤਾਂ ਤੋਂ ਬਗੈਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਚਰਨ ਸਿੰਘ ਟੌਹੜਾ, ਪ੍ਰਕਾਸ਼ ਸਿੰਘ ਬਾਦਲ, ਹਰਿਆਣਾ ਅਕਾਲੀ ਦਲ ਦਾ ਪ੍ਰਧਾਨ ਅਤੇ ਹੋਰ ਸੰਗ ਵੀ ਆਈ ਸੀ।
96 ਚਾਨਣੀਆਂ ਦੇ ਖੁੱਲ੍ਹੇ ਪੰਡਾਲ ਵਿੱਚ ਸੰਗਤਾਂ ਦਾ ਅਥਾਹ ਰਸ ਸੀ। ਹਰ ਸੰਤ, ਮਹੰਤ, ਬਾਬਿਆਂ ਨੇ ਆਪਣੇ ਪ੍ਰਬਚਨਾਂ ਰਾਹੀਂ ਸਿੱਖ ਧਰਮ ਅਤੇ ਗੁਰੂ ਗ੍ਰੰਥ ਦੇ ਸਤਿਕਾਰ ਅਤੇ ਮਰਿਆਦਾ ਬਾਰੇ ਦੱਸਿਆ ਕੁਸ਼ ਮਹਾਂਪੁਰਸ਼ਾਂ ਦੰਬੀ ਗੁਰੂ ਪ੍ਰਥਾ ਬਾਰੇ ਵੀ ਚਾਨਣਾ ਪਾਇਆ ਸੀ। ਕਿਵੇਂ ਅਸੀਂ ਗੁਰੂ ਮਿਸ਼ਨ ਭੁਲਦੇ ਜਾ ਰਹੇ ਹਾਂ, ਤੇ ਪਾਖੰਡੀ ਭਾਈਆਂ ਮਗਰ ਲੱਗ ਕੇ ਸਿੱਖੀ ਸਰੂਪ ਤੋਂ ਦੂਰ ਹੋ ਰਹੇ ਹਾਂ।
ਰਾਗੀ ਢਾਡੀਆਂ ਨੇ ਸਿੱਖ ਕੌਮ ਦੀ ਚੜ੍ਹਦੀ ਕਲਾਂ ਦੀਆਂ ਵਾਰਾਂ ਗਾਈਆਂ ਅਤੇ ਸੰਗਤਾਂ ਨੂੰ ਨਿਹਾਲ ਕੀਤਾ ਸੀ।
ਇੱਕ ਹਰਿਆਣੇ ਦੇ ਜਥੇਦਾਰ ਜਿਸ ਦਾ ਨਾਂਅ ਵਿਸੇਰਿਆ ਹੋਇਆ ਹੈ। ਸਟੇਜ ਤੇ ਇੱਕ ਗਲ ਆਖੀ ਸੀ । ਦਮਦਮੀ ਟਕਸਾਲ ਸ਼ਹੀਦਾਂ ਸੂਰਬੀਰਾਂ ਦੀ ਵਰਸੋਈ ਹੋਈ ਹੈ। ਇਸ ਟਕਸਾਲ ਦੇ ਤੇਰ੍ਹਾਂ ਮੁਖੀਆਂ ਨੇ ਜੋ ਸਿੱਖ ਕੌਮ ਲਈ, ਸਿੱਖ ਧਰਮ ਲਈ,ਬਾਣੀ ਅਤੇ ਬਾਣੇ ਦੀ ਸਵੈਰਾਖੀ ਲਈ ਅਤੇ ਗੁਰੂ ਗ੍ਰੰਥ ਸਾਹਿਬ ਦੀ ਮਰਿਆਦਾ ਲਈ ਜੋ ਘਾਲਣਾ ਘਾਲੀਆਂ ਹਨ, ਜਾਂ ਤਾਂ ਵਾਹਿਗੁਰੂ ਅਕਾਲ ਪੁਰਖ ਨੂੰ ਪਤਾ ਹੈ, ਜਾਂ ਉਹਨਾਂ ਨੂੰ ਪਤਾ ਹੈ, ਜਿਨ੍ਹਾਂ ਦੀ ਇੱਕ ਘੜੀ ਵੀ ਸੁਖ ਨਾਲ ਨਹੀਂ ਬੀਤੀ।
ਜੋਸ਼ ਵਿੱਚ ਆ ਕੇ ਸੰਤ ਜਰਨੈਲ ਸਿੰਘ ਨੂੰ ਬੇਨਤੀ ਕੀਤੀ ਸੀ ਕਿ ਸੰਤ ਜੀ ਅਸੀਂ ਤੁਹਾਨੂੰ ਸਿੱਖਿਆ ਨਹੀਂ ਦੇ ਸਕਦੇ । ਕਿਉਂਕਿ ਤੁਸੀਂ ਕਲਗੀਆਂ ਵਾਲੇ ਪਾਤਸ਼ਾਹ ਦੀ ਵਰੋਸਾਈ ਗਈ ਟਕਸਾਲ ਦੇ ਚੌਦਵੇਂ ਮੁਖੀ ਹੋ। ਇਹ ਸਿਆਸੀ ਲੀਡਰ ਚਾਹੇ ਇਹ ਪੰਡਾਲ ਵਿੱਚ ਬੈਠੇ ਹਨ, ਜਾਂ ਰਾਜਨੀਤੀ ਦੇ ਪਿੜ ਵਿੱਚ ਕਿੱਤੇ ਫਿਰਦੇ ਹਨ। ਚਾਹੇ ਮੈਂ ਹਾਂ, ਇਹਨਾਂ ਦਾ ਭੋਰਾ ਵਿਸ਼ਵਾਸ ਨਾ ਕਰਿਓ। ਇਹ ਸੱਪ ਹਨ, ਸੱਪਾਂ ਦੇ ਪੁੱਤ ਕਦੇ ਮਿੱਤ ਨਹੀਂ ਹੁੰਦੇ। ਭਾਵੇਂ ਚੁਲੀਏ ਦੁੱਧ ਪਿਆਈਏ।” ਇਸ ਸਿੱਖ ਦੇ 13 ਲਫਜਾਂ ਨੇ ਪੰਡਾਲ ਵਿੱਚ ਸੁਨਮਸਾਨ ਵਰਤਾ ਦਿੱਤੀ ਸੀ। ਇਸ ਧਾਰਮਿਕ ਸਟੇਜ ਤੇ ਹੋਰ ਕੋਈ ਵੀ ਹਾਈ ਕਮਾਂਡ ਦਾ ਸਿਆਸੀ ਲੀਡਰ ਨਹੀਂ ਬੋਲਿਆ ਸੀ ਕਈ ਹਜ਼ਾਰਾਂ ਵਿੱਚ ਪਹੁੰਚੀ ਸੰਗਤ ਵਾਸਤੇ ਪਿੰਡ ਵੱਲੋਂ ਲੰਗਰ ਅਤੇ ਚਾਹ ਪਾਣੀ ਦਾ ਲੰਗਰ ਖੂਬ ਵਰਤਿਆ ਸੀ।
ਪੰਚਾਇਤ ਦੀ ਇਤਿਹਾਸਕ ਚੋਣ
ਵੀਹਵੀ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਵਲੋਂ 1983 ਵਿੱਚ ਅੰਮ੍ਰਿਤਸਰ ਸਾਹਿਬ ਨਾਨਕ ਨਿਵਾਸ ਦੀ ਉਪਰਲੀ ਮੰਜਲ ਦੀ ਛੱਤ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚੀ ਰੋਡੇ ਪਿੰਡ ਦੀ ਸੰਗਤ ਵਿੱਚ ਗਰਾਮ ਪੰਚਾਇਤ ਰੋਡੇ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਸ. ਦੀਪ ਸਿੰਘ ਸਰਪੰਚ, ਸ. ਕੌਰ ਸਿੰਘ ਮੈਂਬਰ, ਗੁਰਦੇਵ ਸਿੰਘ ਮੈਂਬਰ, ਲਖਵੀਰ ਸਿੰਘ ਮੈਂਬਰ, ਮਹਿੰਦਰ ਸਿੰਘ ਮੈਂਬਰ, ਜਗਰਾਜ ਸਿੰਘ ਮੈਂਬਰ, ਮਹਿੰਦਰ ਸਿੰਘ ਮੈਂਬਰ, ਲਾਲ ਸਿੰਘ ਮੈਂਬਰ, ਹਰਪਾਲ ਸਿੰਘ ਮੈਂਬਰ, ਤਾਰਾ ਸਿੰਘ ਮੈਂਬਰ, ਸਾਧੂ ਸਿੰਘ ਮੈਂਬਰ ਅਤੇ ਦੋ ਮਹਿਲਾ ਪੰਚ ਕੁਲਵੰਤ ਕੌਰ ਅਤੇ ਭਾਗਵੰਤੀ ਦੀ ਚੋਣ ਹੋਈ ਸੀ
ਚੰਡੀਗੜ੍ਹ ਦੇ ਮੁਜ਼ਾਹਰੇ ਵਿੱਚ ਰੋਡਿਆਂ ਦੀ ਜ਼ੋਰ ਅਜਮਾਈ
23 ਮਾਰਚ 1984 ਜਦੋਂ ਕੋਈ ਵੀ ਆਪਣੇ ਆਪ ਨੂੰ ਸੁਰੱਖਿਅਤ ਨਹੀਂ ਸਮਝਦਾ ਸੀ। ਜਦ ਵੀ ਕੋਈ ਦੂਰ ਨੇੜੇ ਜਾਂਦਾ ਸੀ ਘਰ ਵਾਲੇ ਉਸ ਨੂੰ ਘਰ ਵਿੱਚ ਪਹੁੰਚੇ ਨੂੰ ਹੀ ਜਿੰਦਾ ਸਮਝਦੇ ਸਨ। ਬੱਸ-ਗੱਡੀਆਂ ਦਾ ਸਫਰ ਅਨ-
ਸੁਰੱਖਿਅਤ ਸੀ। ਇਸ ਦਿਨ ਚੰਡੀਗੜ੍ਹ ਵਿਖੇ ਕਿਸਾਨ ਸਭਾ ਵਲੋਂ ਭਾਰਤੀ ਕਮਿਊਨਿਸਟ ਪਾਰਟੀ ਦੇ ਸਹਿਯੋਗ ਨਾਲ ਇੱਕ ਬਹੁਤ ਭਾਰੀ ਮੁਜ਼ਾਹਰਾ ਕੀਤਾ ਜਾ ਰਿਹਾ ਸੀ। ਇਹ ਮੁਜ਼ਾਹਰਾ ਮਜ਼ਦੂਰ ਨੂੰ ਬੱਝਵੀ ਦਿਹਾੜੀ ਦੀ ਮੰਗ ਕਰਦਾ ਸੀ।
ਕਿਸਾਨੀ ਜਿੰਨਸਾ ਦੇ ਭਾਅ ਸੂਚਕ ਅੰਕ ਨਾਲ ਜੋੜਨ ਦੀ ਮੰਗ ਕਰਦਾ ਸੀ। ਇਕ ਲਾਮਬੰਦੀ ਰੂਪ ਵਿੱਚ ਇਹ ਵਰਕਰ ਵਿਧਾਨ ਸਭਾ ਹਾਉਸ ਵੱਲ ਨੂੰ ਵੱਧ ਰਹੇ ਸਨ। ਪੁਲਿਸ ਨੇ ਲਾਠੀ ਚਾਰਜ ਕੀਤਾ । ਕਈਆਂ ਦੇ ਮਾਮੂਲੀ ਸੱਟਾਂ ਲੱਗੀਆਂ। ਮੁਜ਼ਾਹਰਾ ਕਾਰੀਆਂ ਨਾਲੋਂ ਵੱਧ ਪਹੁੰਚੀ ਫੋਰਸ ਨੇ ਵਰਕਰਾਂ ਨੂੰ ਗੱਡੀਆਂ ਵਿੱਚ ਤਾੜ ਲਿਆ। ਸਾਰਿਆਂ ਨੂੰ ਬੜੇਲ ਜੇਲ ਵਿੱਚ ਭੇਜ ਦਿੱਤਾ ਗਿਆ। ਇਹਨਾਂ ਵਿੱਚ ਰੋਡੇ ਦੇ ਵਰਕਰ ਸਨ, ਮਹਿੰਦਰ ਸਿਘ, ਰਤਨ ਸਿੰਘ ਤੇ ਨਿਰਮਲ ਸਿੰਘ, ਇਹਨਾਂ ਨੂੰ ਅਪ੍ਰੈੱਲ 1984 ਨੂੰ ਸ਼ਾਮ ਪੰਜ ਵਜੇ ਰਿਹਾਅ ਕੀਤਾ ਗਿਆ ਸੀ।
1986 ਦੀ ਮਾਰਚ ਨੇ ਜਦੋਂ ਅਨਮੋਲ ਹੀਰੇ ਨੂੰ ਨਿਗਲ ਲਿਆ
ਹਿੰਦੋਸਤਾਨ ਦੀ ਸਮਾਂ ਪ੍ਰਣਾਲੀ ਵਿੱਚ ਕੋਈ ਸਾਲ, ਕੋਈ ਮਹੀਨਾ, ਕੋਈ ਹਫਤਾ ਦਿਨ ਵਾਰ ਇਥੋਂ ਤੱਕ ਕਿ ਕੋਈ ਘੰਟਿਆਂ ਦਾ ਸਮਾਂ ਵੀ ਨਹੀਂ ਜਿਸ ਸਮੇਂ ਸਿੱਖ ਸੂਰਬੀਰਾਂ, ਸੰਤਾਂ, ਮਹੰਤਾਂ, ਬ੍ਰਹਮ ਗਿਆਨੀਆਂ, ਗੁਰਮੁੱਖਾਂ, ਗੁਰਸਿੱਖਾਂ, ਮਹਾਂਦਾਨੀਆਂ, ਤਿਆਗੀਆਂ, ਸਮਦਰਸ਼ੀ ਜੋਧਿਆਂ, ਸਿਦਕੀ, ਸੇਵਕਾਂ, ਦਾਤਿਆਂ ਦੀ ਕੁਰਬਾਨੀ ਤੋਂ ਵਾਂਹਝਾ ਹੋਵੇ।
ਪਰਉਪਕਾਰੀ ਰਾਜਸੀ ਸ਼ਹੀਦਾਂ ਦੀ ਕੁਰਬਾਨੀ ਦਾ ਦਰਜਾ ਵੀ ਪ੍ਰਮਾਤਮਾ ਨਾਲ ਇੱਕ ਮਿਕ ਹੋਣ ਵਾਲੇ ਭਗਤਾਂ ਦੀ ਰੁਹਾਨੀ ਅਵਸਥਾ ਤੋਂ ਘੱਟ ਨਹੀਂ।ਜਿਸ ਤਰ੍ਹਾਂ ਧਾਰਮਿਕ ਸ਼ਹੀਦ ਪ੍ਰਮਾਤਮਾ ਦੇ ਪਿਆਰ ਵਿੱਚ ਭਿੱਜ ਕੇ ਐਨਾ ਸਿਜ ਜਾਂਦੇ ਸਨ, ਉਹ ਡਰੋਣੀ ਮੌਤ ਨੂੰ ਵੀ ਜੀ ਆਇਆਂ ਆਖਦੇ ਸਨ। ਸਮੇਂ-ਸਮੇਂ ਦੇ .ਮੋਰਚਿਆਂ ਵਿੱਚ ਸਿੱਖਾਂ ਨੇ ਨੂੰ ਕਿਸੇ ਅਦੁੱਤੀ ਚਾਓ ਲਈ ਕੁਰਬਾਨੀਆਂ ਦਿੱਤੀਆਂ ਹਨ ਸਦੀਆਂ ਤੋਂ ਗੁਲਾਮੀ ਦੀਆਂ ਜੰਗੀਰਾਂ ਵਿੱਚ ਜਕੜੀ ਸਿੱਖ ਕੌਮ ਨੂੰ ਆਜ਼ਾਦ ਕਰਾਉਣ ਲਈ ਬੀੜਾ ਵੀ ਇਨ੍ਹਾਂ ਹੀ ਚੁਕਿਆ। ਇਹਨਾਂ ਦੇਸ਼ ਪ੍ਰਦੇਸ਼ਾਂ ਵਿੱਚ ਧੂਮਾ ਪਾ ਦਿੱਤੀਆਂ ਅਤੇ ਖੁਦ ਮੁਖਤਿਆਰੀ ਵਾਸਤੇ ਰਾਜਸੀ ਜਾਗ੍ਰਿਤਾ ਪੈਦਾ ਕੀਤੀ।
17 ਮਾਰਚ 1986 ਨੂੰ ਮੋਗੇ ਦੀ ਧਰਤੀ ਤੇ ਇੱਕ ਰਾਜਸੀ ਕਾਨਫਰੰਸ ਹੋਈ। ਇਹ ਕਾਨਫਰੰਸ 21 ਮਾਰਚ ਦੇ ਚੰਡੀਗੜ੍ਹ ਅਸੈਂਬਲੀ ਘਿਰਾਓ ਨੂੰ ਸਮਰੱਪਿਤ ਤਿਆਰੀ ਸੀ। ਕਈ ਹਜ਼ਾਰਾਂ ਦੀ ਗਿਣਤੀ ਵਿੱਚ ਪੀਲੀਆਂ ਦਸਤਾਰਾਂ ਸਜਾਈ ਸਿੰਘ ਸੂਰਮਿਆਂ ਨੇ ਇਸ ਕਾਨਫਰੰਸ ਵਿੱਚ ਭਾਗ ਲਿਆ ਸੀ।
ਇਸ ਕਾਨਫਰੰਸ ਦੇ ਮਹੌਲ ‘ਤੇ ਨਜਰ ਰੱਖਣ ਲਈ ਖੁਫੀਆ ਏਜੰਸੀਆਂ ਲੰਗੋਟੇ ਕੱਸੀ ਫਿਰਦੀਆਂ ਸਨ ਅਤੇ ਨੰਗੀਆਂ ਏਜੰਸੀਆਂ ਨੇ ਇਸ ਕਾਨਫਰੰਸ ਤੋਂ ਦੂਰ-ਦੂਰ ਚਾਰ ਚੁਫੇਰੇ ਪੁਲੀਸ ਛਾਊਣੀ ਜਿਹੀ ਪਾ ਲਈ ਸੀ । ਹਰ ਬੁਲਾਰੇ ਦੇ ਬੋਲ ਨੂੰ ਨੋਟ ਕਰਨ ਲਈ ਸਰਕਾਰੀ ਕਲਮਾਂ ਕਾਗਜ ਦੀ ਸੜਕੇ ਦੋੜ ਰਹੀਆਂ ਸਨ। ਹਰ ਸ਼੍ਰੋਮਣੀ ਬੁਲਾਰੇ ਨੇ ਸਰਕਾਰ ਦੀ ਸਿੱਖ ਮਾਰੂ ਨੀਤੀਆਂ ਦੀ ਨਿਖੇਧੀ ਕੀਤੀ। ਜੇਲੀਂ ਬੰਦ ਕੀਤੇ ਨੌਜਵਾਨਾਂ ਨੂੰ ਰਿਹਾਅ ਕਰਾਉਣ ਦੀ ਗੱਲ ਕੀਤੀ।
ਇਸ ਕਾਨਫਰੰਸ ਵਿੱਚ ਭਾਈ ਜਗਜੀਤ ਸਿੰਘ ਰੋਡੇ ਕਰੀਬ 1 ਘੰਟਾ 13 ਮਿੰਟ ਬੋਲਿਆ ਸੀ। ਇਹਨਾਂ ਨੇ ਆਪਣੇ ਪ੍ਰਚਾਰ ਵਿੱਚ ਸਮੇਂ ਦੀ ਸਰਕਾਰ ਨੂੰ ਚੇਤਾਵਨੀ ਦਿੱਤੀ। ਜੇ ਸਰਕਾਰ ਨੇ ਨੌਜਵਾਨਾਂ ਤੇ ਪਾਏ ਝੂਠੇ ਕੇਸ ਵਾਪਸ ਨਾ ਲਏ । ਚੰਡੀਗੜ ਅਸੈਂਬਲੀ ਘਿਰਾਓ ਤੋਂ ਪਹਿਲਾਂ ਪਹਿਲਾਂ ਫੜੇ ਗਏ ਨੌਜਵਾਨ ਰਿਹਾਅ ਨਾ ਕੀਤੇ ਤਾਂ ਸਰਕਾਰ ਨੂੰ ਇਸ ਦਾ ਖਿਮਿਆਜਾ ਜ਼ਰੂਰ ਭੁਗਤਨਾ ਪਵੇਗਾ। ਅਸੈਂਬਲੀ ਘਿਰਾਓ ਐਹੋ ਜਿਹਾ ਹੋਵੇਗਾ, ਸ਼ਾਇਦ ਇਤਿਹਾਸ ‘ਚ ਨਾ ਹੋਇਆ ਹੋਵੇਗਾ ਨਾ ਹੋਵੇਗਾ। ਸ਼ਾਮ ਨੂੰ ਤਕਰੀਬਨ ਛੇ ਵਜੇ ਇਹ ਇਤਿਹਾਸਕ
ਕਾਨਫਰੰਸ ਖਤਮ ਹੋਈ। 17, 18 ਮਾਰਚ ਦੀ ਗੂੜੀ ਸ਼ਾਮ ਆਮ ਦਿਨਾਂ ਵਰਗੀ ਸੀ। ਗੁਰਸਿੱਖ ਸ਼ਾਮ ਦੀ ਗੁਰਬਾਣੀ ਦੀ ਮਰਯਾਦਾ ਕਰਕੇ ਸੁਰਖਰੂ ਸੀ । ਅੱਗਲੇ ਦਿਨ ਦੀ ਕਾਰਜ ਯੋਜਨਾ ਅਤੇ ਸਾਂਝੀਆਂ ਵਿਚਾਰਾਂ ਤੋਂ ਵਿਹਲੇ ਹੋ ਸਭ ਨੂੰ ਗੁਰੂ ਫਤਹਿ ਬੁਲਾਈ।
ਦਿਨ ਭਰ ਦੇ ਥਕੇਵੇਂ ਨੂੰ ਦੂਰ ਕਰਨ ਲਈ ਬਿਰਾਜਨਾ ਅਤੇ ਅੰਮ੍ਰਿਤ ਵੇਲੇ ਜਾਗਣਾ ਇੱਕ ਮਰਿਆਯਾ ਸੀ । ਨੀਂਦ ਨੇ ਗੁਰਸਿੱਖ ਨੂੰ ਗੋਦ ਵਿੱਚ ਲੈ ਲਿਆ। ਸੁਤਿਆਂ ਅਚੇਤ ਮਨ ਨੇ ਕਾਲਪਨਿਕ ਭਾਵਨਾ ਨੂੰ ਮੰਜਲੇ ਮਕਸੂਦ ਪਹੁੰਚਾ ਦਿੱਤਾ ਹੈ। ਸਚੇਤ ਮਨ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਵੇਖਣਾ ਚਾਹੁੰਦਾ ਸੀ । ਅਚੇਤ ਮਨ ਨੇ ਇਸ ਕਲਪਨਾ ਨੂੰ ਸ਼ਾਇਦ ਪੂਰੇ ਹੁੰਦਾ ਵੇਖਿਆ ਸੀ| ਤਕਰੀਬ ਅੱਧੀ ਰਾਤ ਤੋਂ ਬਾਅਦ ਕੁਝ ਨਾਂਅ ਲੈ ਕੇ ਮਾਰੀਆਂ ਆਵਾਜ਼ਾਂ ਸਦਕਾ ਸਿੱਖ ਦਾ ਸਿੱਖਰਾਜ ਵੱਲ ਵੱਧਦੇ ਕਦਮਾਂ ਵਾਲਾ ਸੁਪਨਾ ਅਧੂਰਾ ਹੀ ਟੁੱਟ ਗਿਆ। ਕੁਝ ਪਛਾਣੀਆਂ ਅਵਾਜ਼ਾਂ ਦਾ ਭੁਲੇਖਾ ਜਿਹਾ ਪਿਆ । ਸਿੱਖ ਦੇ ਰਾਤ ਵਾਲੇ ਬਸਤਰ ਸਿਰ ਤੇ ਕੇਸਕੀ, ਆਮ ਕੁੜਤੇ ਪਜਾਮੇ ‘ਚ ਲੱਕੜ ਦਾ ਦਰਵਾਜਾ ਖੋਲ੍ਹ ਕੇ ਗੁਰੂ ਫਤਹਿ ਬੁਲਾਈ । ਵਾਪਸ ਆ ਕੇ ਖੁਲ੍ਹਿਆ ਗੇਟ ਭੇੜਨ ਦਾ ਮੌਕਾ ਨਹੀਂ ਦਿੱਤਾ। ਉਨ੍ਹਾਂ ਨੂੰ ਬੱਸ ਆਖਰੀ ਵਾਰੀ ਜਿੰਦਾ (ਡੇਮਰੂ ਖੁਰਦ ਦੇ ਪੁਲ ‘ਤੇ ਅਖੰਡ ਪਾਠ ਪ੍ਰਕਾਸ਼ ਸੀ, ਸੇਵਾ ਵਾਲੇ ਸਿੰਘਾਂ ਨੇ ਵੇਖਿਆ ਸੀ) ਕਿਸੇ ਟੂ ਵਹੀਕਲ ਦੇ ਤਿੰਨ ਸੁਆਰ ਸਨ ਸਿੱਖ ਵਿਚਕਾਰ ਬੈਠਾ ਸੀ।
ਹਰ ਰੋਜ਼ ਦੀ ਤਰ੍ਹਾਂ ਪਿਤਾ ਬਾਬਾ ਜੁਗਿੰਦਰ ਸਿੰਘ ਨੇ ਉਨ੍ਹਾਂ ਨੂੰ ਉਡੀਕਿਆ ਦਿਨ ਭਰ ਦੇ ਟੂਰ ਪ੍ਰੋਗਰਾਮ ਦੀ ਤਿਆਰੀ ਕਰਨ ਲਈ । ਘਰ ਪਰਿਵਾਰ ਦ ਵਿਚਾਰ ਸੀ ਕਿ ਰੋਜ ਦੀ ਤਰ੍ਹਾਂ ਬਾਬਾ ਜੀ ਕੋਲ ਚਲੇ ਗਏ ਹੋਣਗੇ। ਤਕਰੀਬਨ ਦੱਸ ਵਜੇ ਇਹ ਅਣਸੁੱਖਾਵੀਂ ਘਟਨਾ ਦੀ ਖਬਰ ਸਾਰੇ ਪਿੰਡ ‘ਚ ਭੈਲ ਗਈ ਬਾਹਰਲੇ ਪਿੰਡਾਂ ਤੋਂ ਖਬਰ ਮੰਗਵਾਈਆਂ ਗਈਆਂ। ਕੋਈ ਉੱਗ ਸੁੱਗ ਨਹੀਂ ਨਿਕਲ ਰਹੀ ਸੀ। ਕਿਆਸ ਅਰਾਈਆਂ ਹਕੀਕਤ ਤੋਂ ਕੋਹਾਂ ਦੂਰ ਸਨ। ਪੁੱਲ ਵਾਲੀ ਪਹਿਚਾਣ ਤੇ ਤੱਥ ਸ਼ਹਾਦਤ ਦੇ ਨੇੜੇ ਸਨ। ਪਰ ਹਕੀਕਤ ਕੋਹਾਂ ਦੂਰ ਢੇਹੀ ਹੋਈ ਪਈ ਸੀ। ਸਮੂਹ ਦੇ ਪਿਆਰ ਨੇ ਕੋਹਾਂ ਤੱਕ ਪੱਤਾ ਪੱਤਾ ਛਾਣ ਮਾਰਿਆ। ਰਿਸ਼ਤੇਦਾਰੀਆਂ ਅਤੇ ਪਿੰਡਾਂ ਦੀ ਭੀੜ ਕੋਠਿਆਂ ਵੱਲ ਨੂੰ ਆਉਣੀ ਸ਼ੁਰੂ ਹੋ ਗਈ। ਜਾਨ-ਮਾਲ ਦੇ ਰਾਖਿਆਂ ਹਜ਼ੇ ਨਿੱਘੇ ਮੂੰਹ ਤੋਂ ਲੇਫ ਨਹੀਂ ਲਾਇਆ ਸੀ। ਹਾਂ ਏਨਾ ਜ਼ਰੂਰ ਸੀ, ਗੁਪਤਚਰ ਏਜੰਸੀਆਂ ਪੂਛ ਚੱਕੀ ਆਮ ਲੋਕਾਂ ਦਾ ਮੂੰਹ ਸੂੰਘ ਰਹੀਆਂ ਸਨ। ਵਿਰੋਧੀ ਕਿਆਸ ਅਰਾਈਆਂ ਵਿੱਚ ਸਿਵਾਏ ਜਾਬੜਾਂ ਦੇ ਭੇੜ ਤੋਂ ਸਿਵਾ ਕੁਝ ਨਹੀਂ ਸੀ। ਸਰਕਾਰ ਅੰਨ੍ਹੀ ਬੋਲੀ ਹੋਈ ਮੂੰਹ ਵਲੇਟੀ ਬੈਠੀ ਸੀ। ਤਕਰੀਬਨ ਬਾਰਾਂ ਕੁਹ ਵਜੇ ਫਰੀਦਕੋਟ ਵਲੋਂ ਇਕ ਅਫਵਾਹ ਬਣ ਕੇ ਆਈ ਦਰਦਨਾਕ ਕਹਾਣੀ ਜੋ ਬਾਅਦ ‘ਚ ਹਕੀਕਤ ਹੋ ਨਿੰਬੜੀ ਕਿ ਜਥੇ: ਜਗਜੀਤ ਸਿੰਘ ਰੇਲ ਦੁਰਘਟਨਾ ਵਿੱਚ ਚੜ੍ਹਾਈ ਕਰ ਗਿਆ । ਕੀ ਇਹ ਸਚਾਈ ਸੀ ਇਸ ਬਾਰੇ ਭੇਦ ਸੀ ਹਾਂ, ਸਚਾਈ ਸੀ ਮੌਤ ਹੋ ਗਈ ਹੈ। ਇਹ ਕਾਰਾ ਸਰਕਾਰ ਨੇ ਕੀਤਾ। ਅਸੈਂਬਲੀ ਘਿਰਾਰੋ ਨੂੰ ਸਾਬੋ-ਤਾਜ਼ ਕਰਨ ਲਈ ਜਾ ਕੋਈ ਹੋਰ ਘਟਨਾ ਸੀ। ਕਰੀਬ ਦੋ ਕੁ ਵਜੇ ਪੁਲਿਸ ਪਾਰਟੀ ਦਗੜ-ਦਗੜ ਕਰਦੀ ਆਈ ਤੇ ਆਮ
ਲੋਕਾਂ ਤੋਂ ਸਹਿਜ ਸੁਭਾਅ ਹੀ ਪੁੱਛਣ ਲੱਗੀ ਜਥੇਦਾਰ ਦਾ ਸੰਸਕਾਰ ਕਿਥੇ ਕਰਨਾ ਹੈ। ਲਕੜਾਂ ਕਿਥੇ ਸਿੱਟੀਆਂ ਹਨ। ਸ਼ਹੀਦ ਹੋਇਆ ਸਰੀਰ ਆ ਰਿਹਾ ਹੈ। – ਕੋਠਿਆਂ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸੇਜ਼ਲ ਅੱਖਾਂ ਲਈ ਜਥੇਦਾਰ ਜਗਜੀਤ ਸਿੰਘ ਦੇ ਸ਼ਹੀਦ ਹੋਏ ਸਰੀਰ ਦੀ ਉਡੀਕ ਕਰ ਰਹੇ ਸਨ। ਰੋਡੇ ਪਿੰਡ ਵਿੱਚ ਇੱਕ ਮਾਤਮ ਜਾ ਛਾਇਆ ਹੋਇਆ ਸੀ। ਹਰ ਬੱਚਾ ਬੁੱਢਾ ਜੁਆਨ ਕੋਠਿਆਂ ਵਿੱਚ ਆਇਆ ਹੋਇਆ ਸੀ।
ਕਈ ਅਖਬਾਰਾਂ ਦੇ ਪੱਤਕਾਰ ਮੌਕੇ ਦਾ ਜਾਇਦਾ ਲੈਣ ਲਈ ਆਏ ਹੋਏ ਸਨ। · ਬੇਸ਼ੱਕ ਉਨ੍ਹਾਂ ਦੇ ਅਖਬਾਰ ਨੇ ਕੁਝ ਵੀ ਲਿਖਿਆ। ਸ. ਜਗਜੀਤ ਸਿੰਘ ਦੀ ਸ਼ਹਾਦਤ ਮੌਕੇ ਇਨ੍ਹਾਂ ਦੀ ਬੋਲੀ ਉਸ ਸਰਕਾਰ ਪ੍ਰਤੀ ਨਫਰਤ ਵਾਲੀ ਸੀ।
ਕਰੀਬ ਇੱਕ ਕੁ ਵਜੇ ਗੁਰੂ ਗੋਬਿੰਦ ਮੈਡੀਕਲ ਹਸਪਤਾਲ ਦੇ ਡਾਕਟਰਾਂ ਸਰੀਰ ਦਾ ਪੋਸਟ ਮਾਰਟਮ ਕਰਨ ਤੋਂ ਬਾਅਦ ਸ਼ਹੀਦ ਹੋਇਆ ਸਰੀਰ ਵਾਰਸਾਂ ਦੇ ਹਵਾਲੇ ਕੀਤਾ ਸੀ।
ਪੋਸਟ ਮਾਰਟਮ ਦੀ ਰਿਪੋਰਟ ਨਾਲ ਸੰਬੰਧਤ ਮੈਡੀਕਲ ਅਫਸਰ ਨੇ ਦੋਚਿੱਤੀ ਵਿੱਚ ਰਿਪੋਰਟ ਤਿਆਰ ਕੀਤੀ ਸੀ। ਸੱਤਾ ਅੱਠਾਂ ਸਫਿਆਂ ਉੱਤੇ ਲਿਖੇ ਡੈਸ਼ ਛੱਡ ਛੱਡ ਕੇ ਕਾਲਮ ਹੀ ਪੂਰੇ ਕਰਨ ਹੁੰਦੇ ਹਨ । ਜਿਨ੍ਹਾਂ ਵਿੱਚ ਮੌਤ ਦਾ ਟਾਇਮ, ਮੌਤ ਕਿਵੇਂ ਹੋਈ, ਕਿਸ ਹਥਿਆਰ ਨਾਲ ਹੋਈ, ਸ਼ਰੀਰਕ ਸਥਿਤੀ ਕੀ ਸੀ। ਪੂਰੀ ਜਾਣ-ਪਛਾਣ ਸਰੀਰ ਪ੍ਰਤੀ ਦੇਣੀ ਹੁੰਦੀ ਹੈ। ਰੋਜ ਦੇ ਅਭਿਆਸੀ ਡਾਕਟਰ ਅੱਧੇ ਘੰਟੇ ਵਿੱਚ ਰਿਪੋਰਟ ਤਿਆ ਕਰ ਦਿੰਦੇ ਹਨ, ਪਰ ਇਸ ਮੈਡੀਕਲ ਡਾਕਟਰਾਂ ਨੇ ਕਈ ਘੰਟਿਆਂ ਵਿੱਚ ਇਹ ਰਿਪੋਰਟ ਲਿਖੀ ਸੀ। ਰਿਪੋਰਟ ਲਿਖਣ ਸੰਬੰਧੀ ਮੈਡੀਕਲ ਅਫਸਰ ਨੂੰ ਸਰਕਾਰੀ ਫੋਨਾਂ ਦੀਆਂ ਆਵਾਜ਼ਾਂ ਨੇ ਹੀ ਘੇਰੀ ਰੱਖਿਆ मी।
ਡਾਕਟਰ ਦੋਚਿਤੀ ਵਿੱਚ ਸੀ ਜੇ (ਡਾਕਟਰ) ਸਚਾਈ ਪੇਸ਼ ਕਰਦਾ ਸੀ ਤਾਂ ਸਰਕਾਰੀ ਭੇਦ ਖੁਲ੍ਹਦੇ ਹਨ। ਉਨ੍ਹਾਂ ਦੇ ਸਰਕਾਰੀ ਮੁਲਾਜ਼ਮ ਹੋਣ ਦੀ ਵਫਾਦਾਰੀ ਖਤਮ ਹੁੰਦੀ ਹੈ, ਨਾਲ ਹੀ ਅਣ-ਗਿਣਤ ਟੈਲੀਫੋਨ ਦੀਆਂ ਚੁੰਬਕੀ ਆਵਾਜ਼ਾਂ ਜੋ ਹਜੇ ਵੀ ਉਸ ਦੇ ਕੰਨਾਂ ਦੀਆਂ ਪ੍ਰਕਰਮਾ ਕਰ ਰਹੀਆਂ ਸਨ, ਜੋ ਬੋਲ ਉਸ ਨੇ ਸੁਣੇ ਸਨ, ਰਿਪੋਰਟ ਦਾ ਹਰ ਪੱਖ ਐਕਸੀਡੈਂਟ ਦੁਰਘਟਨਾ ਨਾਲ ਜੁੜਿਆ ਹੋਇਆ ਹੋਣਾ ਚਾਹੀਦਾ ਹੈ ਤੇ ਕੁਝ ਹੋਰ ਵੀ ਸ਼ਬਦ ਸੀ।
ਬਿਨਾਂ ਸ਼ੱਕ ਡਾਕਟਰ ਇਸ ਘਟਨਾ ਬਾਰੇ ਪੂਰੀ ਤਰ੍ਹਾਂ ਜਾਣ ਚੁਕਿਆ ਸੀ ਕਿ ਇਸ ਸਰੀਰ ਦੀ ਮੌਤ ਕਿਸੇ ਅਣ-ਮਨੁੱਖੀ ਤਸੀਹਿਆਂ ਨਾਲ ਹੋਈ ਹੈ, ਜਿਸ ਵਿੱਚ ਬਿਜਲੀ ਸ਼ਾਟਾ ਦੀ ਬੇਹੱਦ ਵਰਤੋਂ ਕੀਤੀ ਗਈ ਸੀ। ਮ੍ਰਿਤਕ ਸਰੀਰ ਤੇ ਬਿਜਲੀ ਸ਼ਾਟਾਂ ਦੇ ਨਿਸ਼ਾਨ ਕਾਲੇ ਧੱਬਿਆਂ ਵਿੱਚ ਕਈ ਥਾਈਂ ਨਜ਼ਰ ਆਉਂਦੇ ਸਨ।
ਪਰ ਉਸ ਟਾਇਮ ਉਸ ਡਾਕਟਰ ਦੇ ਹੱਥ ਵਿੱਚ ਆਪਣੀ ਕਲਮ ਹੀ ਸੀ। ਸੱਜਾ ਹੱਥ ਜਿਸ ਨੇ ਇਹ ਇਤਿਹਾਸਕਤ ਹਕੀਕਤ ਲਿਖਣੀ ਸੀ ਸਰਕਾਰ ਦੀਆਂ ਧਮਕੀਆਂ ਨਾਲ ਸੁੰਨ ਹੋਇਆ ਪਿਆ ਸੀ । ਸਰਕਾਰੀ ਦਬਾਅ ਦੀਆਂ ਧਮਕੀਆਂ ਹੇਠ ਆ ਕੇ ਆਪਣੇ ਡਾਕਟਰੀ ਫਰਜਾਂ ਨਾਲ ਕਤਾਹੀ ਕਰਕੇ ਬੱਸ ਉਹੀ ਲਿਖਿਆ ਸੀ, ਜੋ ਟੈਲੀਫੋਨ ਦੀਆਂ ਆਵਾਜ਼ਾਂ ਉਸ ਡਾਕਟਰ ਦੇ ਸੱਜੇ ਕੰਨ ਰਾਹੀਂ ਅੰਦਰ ਧੱਸੀਆਂ ਸਨ।
ਮੈਡੀਕਲ ਹਸਪਤਾਲ ਸਕੇ ਸੰਬੰਧੀਆਂ ਪਿੰਡ ਦੇ ਸ਼ੋਕਗ੍ਰਸਤ ਨਾਲ ਭਰਿਆ ਪਿਆ ਸੀ। ਵੱਖ-ਵੱਖ ਵਹੀਕਲਾਂ ਦੀ ਭੀੜ ਨੇ ਹਰ ਖਾਲੀ ਥਾਂ ਘੇਰਿਆ ਹੋਇਆ ती।
ਕਰੀਬ ਤਿੰਨ ਕੁ ਵਜੇ ਕਈ ਹਜ਼ਾਰਾਂ ਲੋਕਾਂ ਦਾ ਇਕੱਠ ਵੱਖੋ-ਵਖਰੇ ਵਹੀਕਲਾਂ ਰਾਹੀਂ ਸ਼ਹੀਦ ਜਗਜੀਤ ਸਿੰਘ ਦੇ ਮ੍ਰਿਤਕ ਸਰੀਰ ਨੂੰ ਲੈ ਕੇ ਰਵਾਨਾ ਹੋਇਆ । ਕਈ ਲਾਲ ਬੱਤੀਆਂ ਵਾਲੀਆਂ ਗੱਡੀਆਂ ਨੇ ਪਿਛੇ ਆਉਣ ਦੀ ਕੋਸ਼ਿਸ਼ ਕੀਤੀ ਪਰ ਸ਼ਹੀਦ ਦੇ ਵਾਰਸਾਂ ਨੇ ਇਨ੍ਹਾਂ ਨੂੰ ਲਾਂਭੇ ਕਰ ਦਿੱਤਾ । ਜਲੂਸ ਨੂਮਾਂ ਲੋਕਾਂ ਦੇ ਇਕੱਠ ਨੂੰ ਕਈ ਥਾਈਂ ਰੁਕਣਾ ਪਿਆ। ਲੋਕਾਂ ਨੇ ਝਲਕਦੀਆਂ ਸੇਜਲ ਅੱਖਾਂ ਨਾਲ ਸ਼ਹੀਦ ਦੇ ਮ੍ਰਿਤਕ ਸਰੀਰ ਦੇ ਦਰਸ਼ਨ ਕੀਤੇ। ਇਹ ਜਲੂਸ ਸੰਧਵਾਂ, ਕੋਟਕਪੂਰਾ ਪੰਜਗਰਾਈ, ਛੋਟੀ ਪੰਜਗਰਾਈ, ਸਮਾਲਸਰ, ਅਤੇ ਗੁਰੂ ਤੇਗ ਬਹਾਦਰ ਗੜ ਤੋਂ ਹੁੰਦਾ ਹੋਇਆ ਕਰੀਬ ਛੇ ਵਜੇ ਕੋਠੇ ਪਹੁੰਚਿਆ ਸੀ।
ਸਰਕਾਰੀ ਮਸ਼ੀਨਰੀ ਨੂੰ ਝਾਕ ਸੀ ਕਿ ਜਾਣ ਸਾਰ ਹੀ ਮ੍ਰਿਤਕ ਸਰੀਰ ਦਾ ਸੰਸਕਾਰ ਕੀਤਾ ਜਾਵੇਗਾ। ਕਈ ਪੀ.ਪੀ.ਐਸ. ਅਫਸਰਾਂ ਨੇ ਇਹ ਨੇਕ ਰਾਏ ਵੀ ਦਿੱਤੀ ਸੀ ਜਾਂ ਉਹ ਸਾਰਾ ਕੁਝ ਨਿਪਟਾ ਕੇ ਸੁਰਖਰੂ ਹੋਣਾ ਚਾਹੁੰਦੇ ਸਨ।
ਕੁਝ ਪਤਵੰਤੇ ਲੋਕਾਂ ਅਤੇ ਪਰਿਵਾਰ ਰਾਇ ਨੇ ਸੰਸਕਾਰ ਦਾ ਸਮਾਂ ਅਗਲੇ .. ਦਿਨ ਦੱਸ ਵਜੇ ਨਿਸ਼ਚਿਤ ਕੀਤਾ ਅਤੇ ਬਾਹਰੋਂ ਆਏ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਗਈ।
ਮ੍ਰਿਤਕ ਸਰੀਰ ਇੱਕ ਚਾਰ ਪਾਈ ਤੇ ਪਾਇਆ ਗਿਆ, ਸਮੁੱਚੇ ਲੋਕ ਦਰਸ਼ਨ ਲਈ ਉਤਾਵਲੇ ਸਨ। ਮ੍ਰਿਤਕ ਸੰਸਕਾਰਾਂ ਦਾ ਮਰਯਾਦਾ ਅਨੁਸਾਰ ਸ਼ਹੀਦ ਦੇ ਸਰੀਰ ਕੋਲ ‘ਧੁਰ ਕੀ ਬਾਣੀ ਆਈ ਜਿਨ ਸਗਲੀ ਚਿੰਤ ਮਿਟਾਈ’ ਦੇ ਜਪਜੀ ਸਾਹਿਬ ਦੇ ਪਾਠ ਸ਼ੁਰੂ ਹੋ ਗਏ। ਲੋਕ ਰੋਂਦੀਆਂ ਕੁਰਲਾਉਂਦੀਆਂ ਅੱਖਾਂ ਨਾਲ ਦਰਸ਼ਨ ਕਰਕੇ ਬਾਹਰ ਜਾ ਰਹੇ ਸਨ । ਸਾਰੀ ਰਾਤ ਦੁਖੀ ਹਿਰਦਿਆਂ ਦੀਆਂ ਅੱਖਾਂ ਵਿੱਚ ਤ੍ਰਿਪ-ਤ੍ਰਿਪ ਹੰਝੂ ਵਗਦੇ ਰਹੇ।
ਅਗਲੇ ਦਿਨ ਕਰੀਬ ਦਸ ਵਜਦੇ ਨੂੰ ਕਈ ਹਜ਼ਾਰਾਂ ਵਿੱਚ ਲੋਕ ਪਹੁੰਚ ਚੁੱਕੇ ਸਨ। ਸ਼ਹੀਦ ਦਾ ਸਰੀਰ ਮ੍ਰਿਤਕ ਸੰਸਕਾਰ ਪੂਰੇ ਕਰਕੇ ਬਾਹਰ ਲਿਆਂਦਾ ਗਿਆ। ਵੱਖ-ਵੱਖ ਧਾਰਮਿਕ ਜਥੇਬੰਦੀਆਂ, ਵੱਖ-ਵੱਖ ਧਾਰਮਿਕ ਸੰਪ੍ਰਦਾਵਾਂ, ਰਾਜਸੀ ਪਾਰਟੀਆਂ, ਸ਼ਹੀਦ ਦੇ ਸਰੀਰ ਤੇ ਫੁੱਲ ਮਾਲਾ ਚੜਾਈਆਂ ਅਤੇ ਸ਼ਰਧਾਜਲੀਆਂ ਭੇਂਟ ਕੀਤੀਆਂ।
ਕਰੀਬ ਬਾਰਾਂ ਸਾਢੇ ਬਾਰਾਂ ਵਜੇ ਚਿੱਖਾ ਨੂੰ ਅਗਨੀ ਦਿਖਾਈ ਗਈ। ਮ੍ਰਿਤਕ ਦੇ ਆਖਰੀ ਸੰਸਕਾਰ ਕੀਰਤਨ ਸੋਹਿਲੇ ਦਾ ਪਾਠ ਕੀਤਾ ਗਿਆ। ਅੱਗ ਦੀਆਂ ਲਾਟਾਂ ਨੇ ਚਿਖਾ ਨੂੰ ਘੇਰ ਲਿਆ ਸੀ।
ਮਿਥੀ ਤਰੀਕ ਅਨੁਸਾਰ ਤਕਰੀਬਨ ਦੋ ਵਜੇ ਸਾਰੀ ਸੰਗਤ ਨੂੰ ਚੰਡੀਗੜ੍ਹ ਜਾਣ ਵਾਸਤੇ ਅਤੇ ਕੱਲ੍ਹ ਨੂੰ ਹੋਰ ਰਹੇ ਅਸੈਂਬਲੀ ਘਿਰਾਓ ਦੀ ਸਪੀਕਰ ਰਾਹੀਂ ਜਾਣਕਾਰੀ ਦਿੱਤੀ ਗਈ। ਕੁਝ ਲੋਕ ਤੇ ਸਰਕਾਰੀ ਮਸ਼ਨੀਰੀ ਧੁਰ ਤੱਕ ਸੋਚਣ ਲਈ ਮਜ਼ਬੂਰ ਹੋ ਗਈ, ਇੱਕ ਪਾਸੇ ਚਿੱਖਾ ਬਲ ਰਹੀ ਹੈ, ਦੂਜੇ ਪਾਸੇ ਜੇਲ੍ਹ ਬੰਦ ਕੀਤੇ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਕੱਲ੍ਹ ਨੂੰ ਅਸੈਂਬਲੀ ਦਾ ਘਿਰਾਓ ਕੀ ਇਹ ਹੋ ਸਕਦਾ ਹੈ। ਅਦੁੱਤੀ ਕੁਰਬਾਨੀ ਦੀ ਮਿਸਾਲ ਪੈਦਾ ਹੋ ਰਹੀ ਹੈ। ਅੱਜ ਚਿੱਖਾ ਬਲ ਰਹੀ ਹੈ, ਪਿਤਾ ਕੌਮੀ ਸਗਰਸ ਦੀ ਅਗਵਾਈ ਕਰਨ ਲਈ ਜਾ ਰਿਹਾ ਸੀ।
ਸੰਤ ਕ੍ਰਿਪਾਲ ਸਿੰਘ ਨਮਿਤ ਕਰਾਈ ਕੋਤਰੀ
ਅਕਤੂਬਰ 1988 ਵਿੱਚ ਸੰਤ ਕ੍ਰਿਪਾਲ ਸਿੰਘ ਨਮਿਤ ਕੋਤਰੀ ਕਰਵਾਈ ਗਈ ਇਹ ਕੋਤਰੀ ਬਾਬਾ ਜਗਿੰਦਰ ਸਿੰਘ ਦੀ ਰਹਿਨੁਮਾਈ ਹੇਠ ਹੋਈ ਸੀ। ਇਹ ਕੋਤਰੀ ਬਾਰੇ ਸੰਤ ਕ੍ਰਿਪਾਲ ਸਿੰਘ ਦੇ ਪ੍ਰਲੋਕ ਸਿਧਾਰਨ ਤੋਂ ਕੁਝ ਸਮਾਂ ਪਹਿਲਾਂ ਸੰਤ ਕ੍ਰਿਪਾਲ ਸਿੰਘ ਅਤੇ ਬਾਬਾ ਜਗਿੰਦਰ ਸਿੰਘ ਦੀ ਆਪਸ ਵਿੱਚ ਗੱਲਬਾਤ ਹੋ ਗਈ ਸੀ।
ਸੰਤ ਕ੍ਰਿਪਾਲ ਸਿੰਘ ਦੀ ਅੰਤਿਮ ਇੱਛਾ ਸੀ, ਉਸ ਦੇ ਸਰੀਰ ਛੱਡਣ ਤੋਂ ਬਾਅਦ ਉਸ ਦੇ ਨਮਿਤ ਇਕੋਤਰੀ ਕਰਾਈ ਜਾਵੇ। ਸੰਤ ਮਹਾਤਮਾ ਨੂੰ ਭੰਡਰਾ ਕੀਤਾ ਜਾਵੇ। ਗੁਰੂ ਕਾ ਲੰਗਰ ਉਨ੍ਹਾਂ ਸਮਾਂ ਹੀ ਅਟੁੱਟ ਵਰਤੇ।
ਇਸ ਇਕੋਤਰੀ ਤੇ ਜੋ ਮਾਇਆ ਖਰਚ ਹੋਣੀ ਉਸ ਮਾਇਆ ਦਾ ਬੰਦੋਬਸਤ ਸੰਤ ਬਾਬਾ ਕ੍ਰਿਪਾਲ ਸਿੰਘ ਆਪਣੇ ਸੰਗੀਆਂ ਸਪੁੱਰਦ ਕਰ ਗਏ ਸੀ। ਉਨ੍ਹਾਂ ਦੀ ਦੱਸੀ ਹੋਈ ਵਿੱਧੀ ਅਨੁਸਾਰ ਹੀ ਹੋਇਆ ਜੋ ਉਨ੍ਹਾਂ ਦੀ ਅੰਤਿਮ ਇੱਛਾ ਸੀ।
ਇਸ ਇਕੋਤਰੀ ਸਮੇਂ ਹਲਾਤ ਏਨੇ ਖਤਰਨਾਕ ਸੀ, ਭੋਗ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਹੀ ਰੋਡੇ ਪਿੰਡ ਸੀ.ਆਰ.ਪੀ. ਅਤੇ ਪੰਜਾਬ ਪੁਲਿਸ ਦੀ ਛਾਉਣੀ ਵਿੱਚ ਬਦਲ ਗਿਆ ਸੀ । ਪਿੰਡ ਨੂੰ ਆਉਣ ਵਾਲੇ ਹਰ ਰਾਹ ਸੜਕ ਤੇ ਪੰਜਾਬ ਪੁਲਸ ਅਤੇ ਸੀ.ਆਰ.ਪੀ. ਦਾ ਨਾਕਾ ਲੱਗਾ ਹੋਇਆ ਸੀ, ਕਿਸੇ ਨੂੰ ਬਾਹਰੋਂ ਨਹੀਂ ਆਉਣ ਦਿੱਤਾ ਸੀ । ਫਿਰ ਵੀ ਨੇੜੇ ਤੇੜੇ ਦੀ ਸੰਗਤ ਰਾਹੋ ਕੁਰਾਹੇ ਪੈ ਕੇ ਅਰਦਾਸ ਵਿੱਚ ਸ਼ਾਮਲ ਹੋ ਗਈ ਸੀ। ਇਸ ਇਕੌਤਰੀ ਵਿੱਚ ਸੰਗਤ ਤੋਂ ਇਲਾਵਾ ਬਾਹਰੋਂ ਕੋਈ ਵੀ ਨਹੀਂ ਆਇਆ ਸੀ । ਗੁਰੂ ਦਾ ਲੰਗਰ ਅਟੁੱਟ ਵਰਤਿਆ ਸੀ।
ਰੋਡਿਆਂ ਦੇ ਇਤਿਹਾਸ ਦੇ ਵਾਰਸ
ਰੋਡੇ ਪਿੰਡ ਵਿਚ ਤਕਰੀਬਨ ਦਲਿਤ ਕੌਮ ਨਾਲ ਸਬੰਧਤ ਬਾਬਾ ਜੀਵਨ ਸਿੰਘ ਦੇ ਮਜ੍ਹਬੀ ਸਿੱਖ ਸਮਾਜ ਨਾਲ ਸਬੰਧਤ ਇਥੇ ਵੱਖ ਵੱਖ ਗੋਤਾਂ ਵਿਚ ਆਬਾਦ ਹਨ। ਜਿਵੇਂ ਸੰਧੂ ਗੋਤ ਹੈ। ਇਸ ਪਿੰਡ ਵਿਚ ਅਬਾਦ ਸੰਧੂ ਬਾਬੇ ਗਧੀਲੇ ਦੀ ਸੰਤਾਨ ਹੈ। ਜੋ ਤਕਰੀਬਨ ਤਿੰਨ ਸੌ ਸਾਲ ਤੋਂ ਇਥੇ ਆਬਾਦ ਹੈ। ਇਨ੍ਹਾਂ ਦੇ ਸੰਧੂ ਗੋਤ ਬਾਰੇ ਜੋ ਜਾਣਕਾਰੀ ਮਿਲੀ ਹੈ। ਇਹ ਬਾਬੇ ਕਾਲੇ ਮਾਹਰ ਦੀ ਅੰਸ਼ ਹੈ। (ਜਿਸ ਦਾ ਮਰਾਣਾ ਹਰ ਸਾਲ ਸਿੱਖਾਂ ਵਾਲੇ ਬੀੜ ਵਿਚ ਲੱਗਦਾ ਹੈ) ਬਾਬਾ ਕਾਲਾ ਮਾਹਰ ਬੋਘੇ ਸੰਧੂ ਸਰਦਾਰ ਦਾ ਪੁੱਤਰ ਸੀ ਜੋ ਪਿੰਡ ਮਰਾਣਾ ਜ਼ਿਲ੍ਹਾ ਅੰਮ੍ਰਿਤਸਰ ਦਾ ਵਸਨੀਕ ਸੀ। ਇਨ੍ਹਾਂ ਸੰਧੂਆਂ ਦਾ ਪਿੱਛਾ ਵੀ ਅੰਮ੍ਰਿਤਸਰ ਜ਼ਿਲ੍ਹੇ ਦਾ ਲਗਦਾ ਹੈ। ਮਾਲਵੇ ਦੇ ਇਤਿਹਾਸ ਵਿਚ ਲਿਖਿਆ ਹੈ ਕਿ ਪਿੰਡ ਵਲਟੋਹਾ ‘ ਜਿਹੜਾ ਖੇਮਕਰਨ ਵਾਲੀ ਸੜਕ ‘ਤੇ ਹੈ। ਇਹ ਪਿੰਡ ਬਾਬੇ ਬੁੱਘੇ ਸੰਧੂ ਸਰਦਾਰ ਨੇ ਵਸਾਇਆ ਸੀ। ਸਿੱਧੂ ਬੈਰਾੜਾ ਦੇ ਇਤਿਹਾਸ ਵਿਚ ਲਿਖਿਆ ਹੈ ਕਿ ਇਹ ਖਾਨਦਾਨ ਸ੍ਰੀ ਰਾਮ ਚੰਦਰ ਦੀ ਔਲਾਦ ਹੈ। ਇਸ ਖਾਨਦਾਨ ਦਾ ਵੀ ਸ਼ੁਰ ਕਵਿ ਚੰਦ ਦੀ ਸ਼ਾਹੀ ਖਾਨਦਾਨ ਦੀ ਫਰਿਸ਼ਤ ਵਿਚ ਉਨੀਵੇਂ ਨੰਬਰ ‘ਤੇ ਨਾਮ ਦਰਜ ਹੈ। ਸਿੱਖਾਂ ਦੀਆਂ ਬਾਰਾਂ ਮਿਸਲਾਂ ਵਿਚੋਂ ਚਾਰ ਮਿਸਲਾਂ ਇਸ ਖਾਨਦਾਨ ਦੀਆਂ ਹਨ। ਮਿਸਲ ਘਨਯਾ, ਮਿਸਲ ਕਨੱਯਾ, ਮਿਸਲ ਸ਼ਹੀਦਾਂ, ਮਿਸਲ ਕਲਸੀਆਂ। ਸ਼ਹੀਦਾਂ ਦੀ ਮਿਸਲ ਦੇ ਜਥੇਦਾਰ ਸੂਬਾ ਸਿੰਘ ਦੇ ਗੁਜ਼ਰਨ ਮਗਰੋਂ ਕਰਮ ਸਿੰਘ ਸੰਧੂ ਦੇ ਹੱਥ ਵਿਚ ਆਈ। 12 ਮਿਸਲਾਂ ਦੇ ਜ਼ਮਾਨੇ ਵਿਚ ਇਸ ਸੰਧੂ ਲੋਕਾਂ ਨੇ ਮਾਝੇ ਵਿਚੋਂ ਉਠ ਕੇ ਮਾਲਵੇ, ਬਾਗਰ ਮੌਣ ਦੁਆਰ ਵਿਚ ਆ ਕੇ ਵਸ ਗਏ। ਪੰਜਾਬ ਦੀਆਂ ਰਿਆਸਤਾਂ ਵਿਚੋਂ ਕਲਸੀਆ ਰਿਆਸਤ ਇਨ੍ਹਾਂ ‘ਚੋ ਇੱਕ ਹੈ।
- ਕਨਈਆ ਮਿਸਲ ਦਾ ਮੋਢੀ ਜੈ ਸਿੰਘ ਸੰਧੂ ਚੂਨੀਆਂ ਦੇ ਇਲਾਕੇ ਦਾ ਵਾਸੀ ਸੀ।
- .ਕਰੌੜੀਆ ਮਿਸਲ-ਇਹ ਮਿਸਲ ਕਰੋੜਾ ਸਿੰਘ ਸੰਧੂ ਨੇ ਕਾਇਮ ਕੀਤੀ ਸੀ।
- ਸ਼ਹੀਦਾਂ ਵਾਲੀ ਮਿਸਲ-ਬਾਬਾ ਦੀਪ ਸਿੰਘ ਤੋਂ ਬਾਹਦ ਸਰਦਾਰ ਸੋਦਾ ਸਿੰਘ ਜੀ ਇਸ ਮਿਸਲ ਦੇ ਜਥੇਦਾਰ ਬਣੇ।
(ਸੰਤ ਮਹਾਂਪੁਰਸ਼ਾਂ ਦੀ ਜੀਵਨ ਗਾਥਾ)
ਸੰਤ ਹਰ ਨਰਾਇਣ ਜੀ
ਆਪ ਜੀ ਦਾ ਜਨਮ ਪਿੰਡ ਬੱਜੂਆਣਾ ਵਿਖੇ ਹੋਇਆ। ਪਿੰਡ ਬਜੂਆਣਾ ਰਾਮਪੁਰੇ ਵਾਲੀ ਸੜਕ ਉੱਪਰ ਹੈ । ਬਾਬਾ ਜੀ ਨਿਰਮਲੇ ਪੰਥ ਨਾਲ ਸੰਬੰਧਤ ਸਨ। ਇਥੇ ਪ੍ਰਾਤਨ ਤੋਂ ਨਿਰਮਲੇ ਸੰਤਾਂ ਦਾ ਡੇਰਾ ਸੀ। ਇਸ ਡੇਰੇ ਦੀ ਬਾਬਾ ਹਰਨਰਾਇਣ ਜੀ ਸੇਵਾ ਕਰਦੇ ਸਨ। ਡਾਲੀ ਇੱਕ ਵੱਖਰੀ ਢੰਗ ਨਾਲ ਕਰਦੇ ਸਨ। ਇਨ੍ਹਾਂ ਕੋਲ ਇਕ ਕੰਗਣੀ ਵਾਲਾ ਗਲਾਸ ਸੀ। ਡਾਲੀ ਕਰਨ ਗਏ ਇਕ ਘਰ ਤੋਂ ਪ੍ਰਸ਼ਾਂਦੇ ਲਏ ਗਲਾਸ ਘਿਊ ਨਾਲ ਭਰਵਾਲਿਆ, ਉਥੇ ਬੈਠ ਕੇ ਹੀ ਪ੍ਰਸ਼ਾਦੇ ਛਕ ਕੇ ਘਿਊ ਪੀ ਲੈਂਦੇ ਸਨ। ਦੂਜੇ ਘਰ ਜਾ ਕੇ ਕੰਗਣੀਵਾਲਾ ਗਿਲਾਸ ਭਰਵਾ ਕੇ ਮੁੜ ਆਉਂਦੇ ਉਹ ਘਿਊ ਇਸ ਤਰ੍ਹਾਂ ਜੋੜ ਕੇ ਸਾਲ ਪਿਛੋਂ ਮੋਹਸਾ ਕਰਦੇ ਸਨ। ਜਿਸ ਵਿੱਚ ਨਿਰਮਲੇ ਪੰਥ ਦੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਤ ਆਉਂਦੇ ਸੀ ਅਤੇ ਸੰਗਤ ਆਉਂਦੀ ਸੀ। ਮੋਹਸਾ ਖਤਮ ਹੋਣ ਤੇ ਸੰਗਤ ਅਤੇ ਸੰਤਾਂ ਦੇ ਸਹਿਯੋਗ ਨਾਲ ਰਸਤੇ ਸਾਫ ਕਰਨ ਅਤੇ ਭਰਨ ਦੀ ਸੇਵਾ ਕਰਾਈ ਜਾਂਦੀ ਸੀ।
ਬਾਬਾ ਹਰ ਨਰਾਇਣ ਜੀ ਦੁਨਿਆਵੀ ਵਿਦਿਆ ਦੇ ਨਾਲ-ਨਾਲ ਅਨੁਭਵੀ ਵਿਦਿਆ ਦੇ ਧਨੀ ਸਨ। ਜਿਨ੍ਹਾਂ ਵੀ ਵਿਦਿਆਰਥੀਅ ਆਪ ਤੋਂ ਵਿਦਿਆ ਪ੍ਰਾਪਤ ਕੀਤੀ ਬ੍ਰਹਮ ਗਿਆਨੀ ਬਣੇ। ਆਪ 1845 ਵਿੱਚ ਇਸ ਮਾਤਲੋਕ ਤੇ ਆਏ 80. ਸਾਲ ਸੰਤ ਸਰੂਪ ਜੀਵਨ ਬਿਤਾਕੇ ਮਾਲਕ ਦੀ ਰਜਾ ਅਨੁਸਾਰ ਤਕਰੀਬਨ 1925 ਵਿੱਚ ਆਪ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਜਾ ਬਿਰਾਜੇ। ਅੱਜ ਆਪ ਜੀ ਦੇ ਡੇਰੇ ਵਾਲੇ ਥਾਂ ਇੱਕ ਬਹੁਤ ਹੀ ਸੁੰਦਰ ਇਮਾਰਤ ਗੁਰਦੁਆਰਾ ਬਾਬਾ ਹਰਨਰਾਇਣਨ ਵਾਲਾ ਹੈ, ਜਿਥੇ ਆਪ ਨੇ ਭਜਨ ਬੰਦਗੀ ਕੀਤੀ, ਅੱਜ ਵੀ ਉਥੇ ਰੋਜ਼ਾਨਾ ਕਥਾ ਕੀਰਤਨ ਦਾ ਪ੍ਰਵਾਹ ਚਲਦਾ ਹੈ।
ਸੰਤ ਆਤਮਾ ਰਾਮ ਜੀ
ਸੰਤ ਆਤਮਾ ਰਾਮ ਜੀ ਦਾ ਜਨਮ ਪਿਤਾ ਸ. ਜਿਊਣ ਸਿੰਘ ਦੇ ਘਰ 1865 ਨੂੰ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਮਾਤਾ ਪਿਤਾ ਨੇ ਪਹਿਲਾਂ ਇਹਨਾਂ ਦਾ ਨਾਂਅ ਗੋਪਾਲ ਸਿੰਘ ਰੱਖਿਆ ਸੀ, ਸੰਤ ਸਰੂਪ ਧਾਰਨ ਕਰਕੇ ਅਤੇ ਸੰਤ ਦਿਆਲ ਦਾਸ ਦੀ ਲੰਮਾ ਸਮਾਂ ਸੇਵਾ ਕਰਕੇ ਜਦ ਉਨ੍ਹਾਂ ਨੂੰ ਗੁਰੂ ਧਾਰਿਆ ਤਾਂ ਸੰਤ ਦਿਆਲ ਦਾਸ ਜੀ ਨੇ ਇਨ੍ਹਾਂ ਨੂੰ ਗੋਪਾਲ ਸਿੰਘ ਤੋਂ ਆਤਮਾ ਰਾਮ ਬਣਾ ਦਿੱਤਾ ।
ਆਪ ਗੁਰਮੁਖੀ ਜਾਣਦੇ ਸਨ ਅਤੇ ਵਧੀਆ ਪਾਠੀ ਵੀ ਸਨ। ਆਪਨੇ ਵੈਦਗੀ ਦੀ ਵਿਦਿਆ ਵੀ ਇਹਨਾਂ ਹੀ ਮਹਾਂਪੁਰਸ਼ਾਂ ਤੋਂ ਪ੍ਰਾਪਤ ਕੀਤੀ। ਸੰਤ ਆਤਮਾ ਰਾਮ ਜੀ ਨਾੜੀ ਪ੍ਰੀਸਾ ਦੇ ਬਹੁਤ ਮਾਹਰ ਸਨ। ਇਕ ਵਾਰ ਸੁਣਿਆ ਆਪ ਦਾ ਮਨ ਇਸ ਕੁੜ ਦੀ ਦੁਨੀਆਂ ਤੋਂ ਉਪਰਾਮ ਹੋ ਗਿਆ, ਆਪਨੇ ਕਿਤੇ ਬਾਹਰ ਤੀਰਥਾਂ ਧਾਂਮਾ ਤੇ ਜਾਣ ਦਾ ਪ੍ਰੋਗਰਾਮ ਬਣਾ ਲਿਆ। ਜਦ ਪਿੰਡ ਦੀ ਸੰਗਤ ਨੂੰ ਇਸ ਬਾਰੇ ਚਾਨਣ ਹੋਇਆ ਤਾਂ ਸੰਗਤ ਨੇ ਆਪ ਦੇ ਸੀਤਲ ਸੁਭਾ ਕਰਕੇ ਆਪ ਨੂੰ ਜਾਣ ਤੋਂ ਰੋਕ ਲਿਆ ਅਤੇ ਸੰਗਤ ਨੇ ਵਿਚਾਰ ਕਰਕੇ ਪਿੰਡ ਵਿੱਚ ਨਿਹੰਗਾਂ ਦੇ ਅਸਥਾਨ ਤੇ ਜੋ ਵੇਹਲਾ ਪਿਆ ਸੀ ਆਪ ਨੂੰ ਬਿਠਾ ਦਿੱਤਾ, ਜੋ ਬਾਅਦ ਵਿੱਚ ਆਤਮਾ ਰਾਮ ਦਾ ਡੇਰਾ ਕਰਕੇ ਮਸ਼ਹੂਰ ਹੋਇਆ।
ਆਪ ਬੜਾ ਲੰਬਾ ਸਮਾਂ ਗੁਰੂ ਮਹਾਰਾਜ ਦੀ ਸੇਵਾ ਕਰਦੇ ਰਹੇ ਤੇ ਆਖਰ 1955 ਵਿੱਚ ਆਪ ਅਕਾਲ ਪੁਰਖ ਵਲੋਂ ਮਿਲੀ ਸਵਾਸਾਂ ਪੂੰਜੀ ਨੂੰ ਭੋਗ ਅਕਾਲ ਚਲਾਣਾ ਕਰ ਗਏ।
ਬ੍ਰਹਮ ਗਿਆਨੀ ਬੀਬੀ ਮਾਨ ਕੌਰ
ਬੀਬੀ ਮਾਨ ਕੌਰ ਸਪੁੱਤਰੀ ਸ. ਰਾਮ ਸਿੰਘ ਦਾ ਜਨਮ 1820 ਨੂੰ ਉਹਨਾਂ ਦੇ ਨਾਨਕੇ ਪਿੰਡ ਮਾਮਾ ਸੰਤ ਦਰਦੂਲ ਸਿੰਘ ਦੇ ਘਰ ਹੋਇਆ । ਬੀਬੀ ਦਾ ਬਚਪਨ ਬੜਾ ਸੀਤਲ ਸੁਭਾਅ ਅਤੇ ਅਲਮਸਤ ਸੀ । ਆਪ ਬਚਪਨ ਦੀਆਂ ਖੇਡਾਂ ਤੋਂ ਇਲਾਵਾ ਜਦ ਵੀ ਬੀਬੀ ਜੀ ਦੇ ਮਾਮਾ ਸੰਤ ਸਰਦੂਲ ਸਿੰਘ ਜੀ ਬਾਣੀ ਦਾ ਪਾਠ ਕਰਿਆ ਕਰਦੇ ਸਨ ਤਾਂ ਬੀਬੀ ਜੀ ਨੇ ਚੌਕੜਾ ਮਾਰ ਕੇ ਬੈਠ ਜਾਣਾ ਜਿੰਨਾ ਚਿਰ ਪਾਠ ਦਾ ਭੋਗ ਨਾ ਪੈਂਦਾ ਬੀਬੀ ਜੀ ਉਠ ਦੇ ਨਹੀਂ ਸਨ ।ਬੀਬੀ ਜੀ ਦੇ ਸੀਤਲ ਸੁਭਾ ਤੇ ਵਿਰਸੇ ਵਿੱਚ ਮਿਲੇ ਗੁਰਬਾਣੀ ਦੇ ਪਿਆਰ ਸਦਕਾ ਉਹਨਾਂ ਨੇ ਗ੍ਰਸਿਥੀ ਜੀਵਨ ਤੋਂ ਲਾਂਭੇ ਹੋ ਕੇ ਪ੍ਰਮਾਰਥੀ ਜੀਵਨ ਨੂੰ ਅਪਨਾ ਲਿਆ । ਹਰ ਵਕਤ ਪ੍ਰਭੂ ਭਗਤੀ ਵਿੱਚ ਲੀਨ ਰਹਿਣ ਲੱਗੇ । ਆਪ ਗੁਰਬਾਣੀ ਅਤੇ ਬ੍ਰਹਮ ਗਿਆਨ ਦੇ ਧਨੀ ਸਨ । ਆਪ ਜੀ ਤੋਂ ਬਾਬਾ ਦਲ ਸਿੰਘ, ਸੰਤ ਕ੍ਰਿਪਾਲ ਸਿੰਘ, ਭਾਈ ਚਤਰ ਸਿੰਘ, ਗਿਆਨੀ ਹਰੀ ਸਿੰਘ ਨੇ ਵਿਦਿਆਂ ਪ੍ਰਾਪਤ ਕੀਤੀ ਅਤੇ ਚਾਰੇ ਬ੍ਰਹਮ ਗਿਆਨੀ ਸੰਤ ਬਣੇ। ਸੰਤ ਸੁੰਦਰ ਸਿੰਘ ਜੀ ਭਿੰਡਰਾਂ ਵਾਲੇ ਬੀਬੀ ਜੀ ਨਾਲ ਬਚਨ ਬਿਲਾਸ ਕਰਨ ਆਇਆ ਕਰਦੇ ਸਨ। ਇਕ ਵੇਰ ਸੰਤ ਸੁੰਦਰ ਸਿੰਘ ਜੀ ਬਚਨ ਬਿਲਾਸ ਕਰਕੇ ਬੀਬੀ ਤੋਂ ਪੁੱਛਿਆ ਤੁਹਾਡੀ ਅੰਤਿਮ ਇਸ਼ਿਆ ਕੀ ਹੈ ਤਾਂ ਬੀਬੀ ਜੀ ਨੇ ਕਿਹਾ, ਇਥੇ ਵਿਦਿਆ ਦੀ ਬਹੁਤ ਘਾਟ ਹੈ। ਇਥੇ ਵਿੱਦਿਆ ਦਾ ਸੋਮਾ ਪੈਦਾ ਕੀਤਾ ਜਾਵੇ । ਬੀਬੀ ਜੀ ਸੌ ਬਰਸ ਦੀ ਆਯੂ ਭੋਗ ਕੇ 1920 ਈ: ਨੂੰ ਪ੍ਰਲੋਕ ਸਿਧਾਰ ਗਏ । ਉਨ੍ਹਾਂ ਦੇ ਮੋਹਸੇ ਤੇ ਇਲਾਕੇ ਦੀ ਸੰਗਤ ਤੋਂ ਇਲਾਵਾ ਪੰਜ ਮਹਾਂਪੁਰਸ਼ ਆਏ। ਅਤਰ ਸਿੰਘ ਮਸਤੂਆਣੇ ਵਾਲੇ, ਨੰਦ ਸਿੰਘ ਜੀ ਕਲੇਰਾਂ ਵਾਲੇ, ਮਨੀ ਸਿੰਘ ਜੀ ਦਿਆਲਪੁਰੇ ਵਾਲੇ, ਸੰਤ ਅਜੈਬ ਸਿੰਘ ਰਾਮਪੁਰੇ ਵਾਲੇ, ਸੰਤ ਮੱਘਰ ਸਿੰਘ ਰਾਮਗੜ੍ਹ ਵਾਲੇ ਮੋਹਸੇ ਉਪਰੰਤ ਸੰਤ ਸੁੰਦਰ ਸਿੰਘ ਜੀ ਨੇ ਮਹਾਂਪੁਰਸ਼ਾਂ ਨੂੰ ਬੀਬੀ ਦੀ ਅੰਤਿਮ ਇਸ਼ਾ ਬਾਰੇ ਦੱਸਿਆ। ਤਾਂ ਮਹਾਂਪੁਰਸ਼ਾਂ ਸੰਗਤ ਨਾਲ ਵਿਚਾਰ ਕੀਤੀ ਤਾਂ ਉਸ ਦਾ ਟਾਇਮ ਬਾਬਾ ਜੁਆਲਾ ਸਿੰਘ ਨੇ ਚਾਰ ਕਿਲੇ ਜ਼ਮੀਨ ਦਾਨ ਵਿੱਚ ਦਿੱਤੀ। ਉਥੇ ਮਹਾਂਪੁਰਸ਼ਾਂ ਨੇ ਅਰਦਾਸ ਕਰਕੇ 26 ਜਨਵਰੀ 1920 ਨੂੰ ਬੀਬੀ ਮਾਨ ਕੌਰ ਦੀ ਯਾਦ ਵਿੱਚ ਸਕੂਲ ਦਾ ਨੀਂਹ ਪੱਥਰ ਰੱਖਿਆ ਅਤੇ ਨਿਸ਼ਾਨ ਸਾਹਿਬ ਝੁਲਾਇਆ। ਅੱਜ ਬੀਬੀ ਮਾਨ ਕੌਰ ਦੀ ਅੰਤਮ ਇਸ਼ਾ ਅਤੇ ਉਨ੍ਹਾਂ ਦੀ ਪਵਿੱਤਰ ਆਤਮਿਕ ਰੂਹ ਵਿਚਲੀ ਅਵਾਜ਼ ਨਾਲ ਸਿਰਜਿਆ ਵਿਦਿਆ ਦਾ ਸੋਮਾ ਸੀਨੀਅਰ ਸੈਕੰਡਰੀ ਬਣ ਗਿਆ ਹੈ। ਨਾਲ ਹੀ ਆਰਟਸ ਕਾਲਜ ਅਤੇ ਪੋਲੀਟੈਕਨੀਕ ਕਾਲਜ ਵੀ ਚਲ ਰਿਹਾ ਹੈ।
ਬ੍ਰਹਮ ਗਿਆਨੀ ਬਾਬਾ ਦਲ ਸਿੰਘ
ਬਾਬਾ ਦਲ ਸਿੰਘ ਜੀ ਦਾ ਜਨਮ 1899 ਨੂੰ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ । ਆਪ ਜੀ ਦਾ ਬਚਪਨ ਬੇਫਿਕਰੀ ਦੇ ਆਲਮ ਵਿੱਚ ਗੁਜਰਿਆ ਆਪ ਸਦਾ ਅਲ-ਮਸਤ ਇੱਕ ਮੁਗਧ ਕਰ ਦੇਣ ਵਾਲੀ ਇਲਾਹੀ ਧੁੰਨ ਵਿੱਚ ਰਹਿੰਦੇ ਸਨ! ਪਿਤਾ ਨੇ ਆਪ ਨੂੰ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਨਾਲ ਜੋੜਨ ਦੀ ਕੋਸ਼ਿਸ਼ ਕੀਤੀ। ਪਰ ਆਪ ਦੀ ਮਗਨ ਬਿਰਤੀ ਸਦਾ ਦੁਨਿਆਵੀ ਧੰਦਿਆਂ ਤੋਂ ਦੂਰ mp ਰਹਿੰਦੀ। ਪਿਤਾ ਵਲੋਂ ਆਪ ਨੂੰ ਅਵਾਰਾ ਡੰਗਰਾਂ ਤੋਂ ਖੇਤ ਨੂੰ ਬਚਾਉਣ. ਲਈ ਖੇਤ ਦੀ ਰਾਖੀ ਲਈ ਭੇਜਣਾ। ਪਰ ਆਪ ਨੇ ਬਾਬਾ ਕ੍ਰਿਪਾਲ ਸਿੰਘ ਕੋਲ ਆ ਕੇ ਗੁਰਦੁਆਰਾ ਸਾਹਿਬ ਦੀ ਸੇਵਾ ਵਿੱਚ ਜੁਟ ਜਾਣਾ। ਸੁਣਿਆ ਹੈ ਹੋਰ ਆਂਢ-ਗੁਆਂਢ ਦਾ ਪਸ਼ੂ ਅਜਾੜਾ ਕਰ ਜਾਂਦੇ ਪਰ ਇਹਨਾਂ ਦੇ ਕਦੇ ਅਜਾੜਾ ਨਹੀਂ ਹੋਇਆ ਸੀ।
ਆਪ ਜੀ ਨੇ ਬੀਬੀ ਮਾਨ ਕੌਰ ਜੀ ਬ੍ਰਹਮ ਗਿਆਨੀ ਕੋਲ ਵਿਦਿਆ ਅਤੇ ਬਾਣੀ ਦੀ ਦਾਤ ਪ੍ਰਾਪਤ ਕੀਤੀ । ਬ੍ਰਹਮ ਗਿਆਨੀ ਆਪ ਪ੍ਰਮੇਸ਼ਰ, ਬ੍ਰਹਮ ਗਿਆਨੀ ਬੀਬੀ ਜੀ ਨੇ ਵਿਦਿਆਰਥੀਆਂ ਨੂੰ ਵੀ ਬ੍ਰਹਮ ਦਾ ਰੂਪ ਦੇ ਦਿੱਤਾ । ਆਪ ਜੀ ਨੂੰ ਏਨੀ ਬਾਣੀ ਕੰਠ ਸੀ ਸਾਰਾ-ਸਾਰਾ ਦਿਨ ਜਬਾਨੀ ਪਾਠ ਕਰੀ ਜਾਂਦੇ ਸੀ।
“ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨੇ । ਸੰਤ ਗੁਰਬਚਨ ਸਿੰਘ ਖਾਲਸਾ ਭਿੰਡਰਾਂਵਾਲੇ ਜਦ ਵੀ ਰੋਡੀ ਆਏ ਆਪ ਜੀ ਦੇ ਦਰਸ਼ਨ ਜ਼ਰੂਰ ਕਰਕੇ ਜਾਇਆ ਕਰਦੇ ਸਨ। ਕੁਝ ਸਮੇਂ ਪਿਛੋਂ ਆਪ ਬ੍ਰਹਮ ਵਿੱਚ ਏਨੇ ਲੀਨ ਹੋ ਗਏ, ਸਬ ਨੂੰ ਇਕੋ ਰੂਪ ਦੇਖ ਆਪ ਕੂਕਰਾਂ ਨਾਲ ਇਕੋ ਬਰਤਨ ਵਿੱਚ ਭੋਜਨ ਪਦਾਰਥ ਛੱਕ ਜਾਂਦੇ ਸੀ। ਇਕ ਮਨੌਤ ਸੀ, ਜਿਸ ਭਾਵਨਾ ਨਾਲ ਬਾਬਾ ਜੀ ਦੇ ਦਰਸ਼ਨ ਕਰਕੇ ਕੋਈ ਸੁਖਨਾ ਸੁਖ ਲਏ ਉਹੀ ਭਾਵਨਾ ਪੂਰੀ ਹੋ ਜਾਂਦੀ ਸੀ। ਇਹੀ ਮਨੌਤ ਉਹਨਾਂ ਦੇ ਅਸਥਾਨ ‘ਤੇ ਹੁੰਦੀ ਹੈ । ਇਹ ਮਹਾਂਪੁਰਸ਼ ਆਪਣੀ ਸੰਸਾਰਕ ਯਾਤਰਾ ਪੂਰੀ ਕਰਕੇ 1969 ਨੂੰ ਹੱਡ-ਮਾਸ ਦੇ ਚੋਲੇ ਨੂੰ ਅਲ-ਵਿਦਾ ਆਖ ਕੇ ਗੁਰੂ ਚਰਨਾ ਵਿੱਚ ਜਾ ਬਿਰਾਜੇ।
ਬਾਬਾ ਅਰਜਨ ਸਿੰਘ
ਬਾਬਾ ਅਰਜਨ ਸਿੰਘ ਦਾ ਜਨਮ ਤਕਰੀਬਨ 1904 ਵਿੱਚ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਦਕੋਟ ਵਿਖੇ ਹੋਇਆ। ਆਪ ਬਚਪਨ ਤੋਂ ਹੀ ਵਿਵੇਕ ਬੁਧੀ ਦੇ ਮਾਲਕ ਸਨ। ਨਿਕੇ ਹੁੰਦੀ ਹੀ ਮਾਤਾ ਨਾਲ ਸੰਤਾਂ ਦੇ ਦਰਸ਼ਨ ਕਰਨ ਦੀ ਜਿੱਦ ਕਰਦੇ ਸਨ। ਉਹਨਾਂ ਪ੍ਰਤੀ ਜੋ ਵਲਵਲੇ ਸੁਣੇ ਹਨ। ਪਤਾ ਲਗਦਾ ਹੈ ਕਿ ਜਦ ਮਹਾਂਪੁਰਸ਼ਾਂ ਦੇ ਦਰਸ਼ਨ ਕਰਨ ਜਾਣਾ ਤਾਂ ਨਮਸਕਾਰ ਕਰਕੇ ਮੂਹਰੇ ਚੌਂਕੜਾ ਮਾਰ ਬੈਠ ਜਾਂਦੇ ਸਨ। ਇਹਨਾਂ ਦੀ ਮਾਤਾ ਨੂੰ ਮਹਾਂਪੁਰਸ਼ਾਂ ਨੇ ਕਹਿਣਾ ਇਹ ਲੜਕਾ ਸੀਤਲ ਸੁਭਾ ਦਾਨੀ ਪੁਰਸ਼ ਅਤੇ ਸੰਤ ਸਰੂਪ ਹੋਊਗਾ। ਆਪ ਨੇ ਗੁਰਮੁਖੀ ਦੀ ਵਿਦਿਆ ਡੇਰੇ ‘ਚੋਂ ਮਹਾਪੁਰਖਾਂ ਤੋਂ ਪ੍ਰਾਪਤ ਕੀਤੀ ਅਤੇ ਨਾਲ ਹੀ ਗੁਰਬਾਣੀ ਦੀ ਵਿਦਿਆ ਪ੍ਰਾਪਤ ਕਰਕੇ ਪਾਠੀ ਬਣੇ। ਸਿੱਖ ਧਰਮ ਨੂੰ ਪ੍ਰਫੁੱਲਤ ਕਰਨ ਲਈ ਅਤੇ ਸੰਗਤ ਨੂੰ ਗੁਰੂ ਮਹਾਰਾਜ ਦੇ ਚਰਨਾਂ ਨਾਲ ਜੋੜਨ ਲਈ ਆਪਣੀ ਪੈਲੀ ਵਿੱਚ ਗੁਰਦੁਆਰਾ ਸਾਹਿਬ ਬਣਾਇਆ। ਸੁਣਿਆ ਹੈ ਕਿ ਆਪ ਨੇ ਬਿਨਾਂ ਕਿਸੇ ਉਗਰਾਹੀ ਤੋਂ ਇਸ ਦੀ ਉਸਾਰੀ ਕੀਤੀ ਜੋ ਵੀ ਪਾਠ ਕਰਨ ਤੇ ਤਿਲ ਫੁਲ ਪ੍ਰਾਪਤ ਹੋਇਆ। ਉਨ੍ਹਾਂ ਨੇ ਗੁਰੂ ਘਰ ਤੇ ਹੀ ਲਾਇਆ । ਆਪ ਆਖਰੀ ਦਮ ਤੱਕ ਗੁਰੂ ਘਰ ਦੇ ਸੇਵਾਦਾਰ ਬਣਕੇ ਸੇਵਾ ਕੀਤੀ। ਪਰ ਜੋ ਅਕਾਲ ਪੁਰਖ ਨੂੰ ਮਨਜੂਰ ਆਪ ਤਕਰੀਬਨ ਅੱਧੇ ਦਹਾਕੇ ਦੀ ਉਮਰ ਭੋਗ ਕੇ 1954 ਵਿੱਚ ਗੁਰੂ ਚਰਨਾ ਵਿੱਚ ਜਾ ਬਿਰਾਜੇ । ਹੁਣ ਤੱਕ ਜੋ ਗੁਰਦੁਆਰਾ ਬਾਬਾ ਅਰਜਨ ਸਿੰਘ ਵਾਲਾ ਸੀ । ਅੱਜ ਉਸ ਗੁਰਦੁਆਰੇ ਨੇ ਠਾਠ ਦਾ ਰੂਪ ਧਾਰ ਲਿਆ ਹੈ, ਇਸ ਗੁਰਦੁਆਰਾ ਸਾਹਿਬ ਦਾ ਕੰਟਰੋਲ ਗਲੋ ਹੁਣ ਨਾਨਕਸਰ ਵਾਲਿਆਂ ਦੀ ਇਕ ਸ਼ਾਖ ਕੋਲ ਹੈ। ਸੁਣਿਆ ਹੈ ਨਾਨਕਸਰ ਦੀ ਮਰਿਆਦਾ ਅਤੇ ਸਿੱਖ ਧਰਮ ਦੀ ਮਰਿਆਦਾ ਵਿੱਚ ਕੋਹਾਂ ਦਾ ਫਰਕ ਹੈ। ਠਾਠ ਵਾਲੇ ਨਿਸ਼ਾਨ ਸਾਹਿਬ ਨੂੰ ਮਾਨਤਾ ਨਹੀਂ ਦਿੰਦੇ।
ਬਾਬਾ ਰੋਡਾ ਸਿੰਘ ਗਦਰੀ
ਬਾਬਾ ਰੋਡਾ ਸਿੰਘ ਦਾ ਜਨਮ ਪਿਤਾ ਵਸਾਵਾ ਸਿੰਘ ਦੇ ਘਰ ਪਿੰਡ ਰੋਡੇ ਜ਼ਿਲ੍ਹਾ ਉਦੋ ਫਿਰੋਜਪੁਰ ਵਿਖੇ ਹੋਇਆ। ਆਪ ਜਵਾਨੀ ਵਿੱਚ ਹੀ ਅੰਗਰੇਜ਼ ਸਰਕਾਰ ਵਿਰੁੱਧ ਸੰਘਰਸ਼ ਵਿੱਚ ਸਰਗਰਮ ਹੋ ਗਏ ਸਨ। ਆਪ ਵਰੰਟੀ ਹਾਲਤ ਵਿੱਚ ਆਪਣੇ ਸਾਥੀਆਂ ਸਮੇਤ ਅੰਗਰੇਜ਼ ਸਰਕਾਰ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਦੇ ਰਹੇ । ਆਪ ਕੁਝ ਸਮਾਂ ਬਾਬਾ ਰਾਮ ਜੀ ਕੂਕਾ ਲਹਿਰ ਦੇ ਬਾਨੀ ਦੇ ਸੰਪਰਕ ਵਿੱਚ ਵੀ ਰਹੇ।
ਬਾਬਾ ਰੋਡਾ ਜੇਲ ਨਜ਼ਰ ਬੰਦੀ ਸਮੇਂ ਸਾਥੀਆਂ ਨੂੰ ਕਿਹਾ ਕਰਦਾ ਸੀ ਅਸੀਂ ਦਿੱਲੀ ਦਾ ਰਾਜ-ਭਾਗ ਪ੍ਰਾਪਤ ਕਰਨਾ ਹੈ। ਗੋਰਿਆਂ ਨੂੰ ਹਿੰਦ ਵਿੱਚ ਕਿਸ ਨੇ ਬੁਲਾਇਆ ਹੈ। ਇਹ ਚੋਰ ਹਨ, ਹਿੰਦ ਨੂੰ ਲੁਟਦੇ ਹਨ । ਅਸੀਂ ਹਿੰਦ ਨੂੰ ਬਚਾਉਂਦੇ ਹਾਂ। ਕਸੂਰ ਇਹਨਾਂ ਦਾ ਹੈ ਕਿ ਸਾਡਾ। ਬਾਬਾ ਰੋਡਾ ਸਿੰਘ ਸੰਘਈ ਤੋਂ ਗਦਰ ਪਾਰਟੀ ‘ਚ ਰਲਿਆ ਸੀ । ਗਦਰੀ ਬਾਬਿਆਂ ਨੇ ਉਸ ਦੀਆਂ ਕੁਰਬਾਨੀਆਂ ਨੂੰ ਵੇਖ ਕੇ ਉਸ ਨੂੰ ਬਹਾਦਰ ਅਤੇ ਜੋਸ਼ੀਲਾ ਹੋਣ ਦਾ ਖਿਤਾਬ ਦਿੱਤਾ ਸੀ। ਅੰਗਰੇਜ਼ੀ ਸਰਕਾਰ ਵਿਰੁੱਧ ਕਾਰਵਾਈਆਂ ਬਹੁਤ ਚਿਰ ਲੁਕੀਆਂ ਨਾ ਰਹਿ ਸਕੀਆਂ । ਅੰਗਰੇਜਾਂ ਦੀ ਪਕੜ ਸਖਤ ਹੁੰਦੀ ਗਈ ਅੰਤ ਬਾਬਾ ਰੋਡਾ ਸਿੰਘ ਪਕੜ ਲਏ ਗਏ ਅਤੇ ਮਾਡਲ ਜੇਲ੍ਹ (ਬਰਮਾ) ਵਿੱਚ ਉਨ੍ਹਾਂ ਨੂੰ ਫਾਂਸੀ ਦਿੱਤੀ ਗਈ। ਇਕ ਇਤਿਹਾਸਕਾਰ ਦੀ ਲਿਖਤ ਅਨੁਸਾਰ ਆਪ ਦੀ ਮੌਤ ਕਾਲੇ ਪਾਣੀ ਜੇਲ੍ਹ ਵਿੱਚ ਹੋਈ ਲਿਖੀ ਗਈ ਹੈ।
ਸੰਤ ਕ੍ਰਿਪਾਲ ਸਿੰਘ ਰੋਡੇ 15/4 ਦੇ ਹੈੱਡ ਜਥੇਦਾਰ
ਜਿਸ ਨੇ ਆਪਣੇ ਸੁਆਰਥ ਤੋਂ ਲਾਂਭੇ ਹੋ ਕੇ ਸਚਾਈ ਪ੍ਰਉਪਕਾਰੀ ਤੇ ਕੌਮੀ ਆਨ ਸ਼ਾਨ ਲਈ ਆਪਾ ਵਾਰ ਦਿੱਤਾ ਹੋਵੇ। ਉਸ ਨੂੰ ‘ਸ਼ਹੀਦ’ ਕਿਹਾ ਜਾਂਦਾ ਹੈ। ਸ਼ਹੀਦ ਚਾਹੇ ਕਿਸੇ ਕੌਮ ਕਿਸੇ ਜਾਤ ਵਿੱਚ ਪਲਿਆ ਹੋਵੇ। ਆਪਣੀ ਉੱਚੀ ਕੁਰਬਾਨੀ ਕਰਕੇ ਸਮੁੱਚੇ ਦੇਸ਼ ਦਾ ਹੀ ਹੀਰਾ ਬਣ ਜਾਂਦਾ ਹੈ ਤਿਨੁ ਧਨੁ ਜਣੈਦੀ ਮਾਓ ਆਦਿ ਸਫਲ ਸੇ (ਆਸਾ ਫਰੀਦ)
ਅਤੇ ਪਿਛਲਿਆਂ ਵਾਸਤੇ ਇੱਕ ਮਿਸਾਲ ਕਾਇਮ ਕਰ ਜਾਂਦਾ ਹੈ। ਇਤਿਹਾਸ ਵਿੱਚ ਇਹਨਾਂ ਕੁਰਬਾਨੀ ਕਰਨ ਵਾਲਿਆਂ ਦੇ ਨਾਂਅ ਹਮੇਸ਼ਾਂ ਲਈ ਰੋਸ਼ਨ ਹੋ ਜਾਂਦੇ ਹਨ। ਇਹਨਾਂ ਰੋਡਿਆਂ ਦੇ ਮਹਾਨ ਸਪੂਤਾਂ ਦਾ ਇਤਿਹਾਸ ਵਿੱਚ ਐਨਾ ਪ੍ਰਕਾਸ਼ ਹੈ, ਦੇਖ ਕੇ ਅੱਖਾਂ ਚੁਧਿਆ ਜਾਂਦੀਆਂ ਹਨ।
ਆਪ ਦਾ ਜਨਮ ਪਿੰਡ ਰੋਡੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਸ. ਹਜ਼ਾਰਾ ਸਿੰਘ ਜੀ ਦੇ ਘਰ ਮਾਤਾ ਰਾਮ ਕੌਰ ਦੀ ਕੁਖੋਂ 1952 ਬ੍ਰਿਕਮੀ ਵਿੱਚ ਹੋਇਆ। ਬਚਪਨ ਵਿੱਚ ਹੀ ਸਤਿ ਸੰਗੀ ਬਣ ਗਏ ਅਤੇ ਧਾਰਮਿਕ ਵਿਦਿਆ ਪੜ੍ਹਨ ਵਿੱਚ ਆਪ ਦੀ ਰੁਚੀ ਵੱਧ ਗਈ ਸੀ। ਸੰਤ ਚਰਨ ਸਿੰਘ ਵਿਰੱਕਤ ਜਦੋਂ ਅਮਰੀਕਾ ‘ਚੋਂ ਆਏ ਤਾਂ ਆਪ ਨੇ ਉਹਨਾਂ ਦੇ ਪ੍ਰਵਚਨਾਂ ਨੂੰ ਸੁਣਿਆ। ਆਪਣੇ ਜੀਵਨ ਨੂੰ ਅਨਿੱਤ ਸਮਝਣ ਲੱਗ ਪਏ ਸਨ । ਆਪ ਜੀ ਦੀਆਂ ਰੁਚੀਆਂ ਪੂਰੀ ਧਾਰਮਿਕ ਬਣ ਗਈਆਂ ਸਨ।
ਆਪ ਜੀ ਦੇ ਮਾਤਾ ਪਿਤਾ ਵੀ ਸੰਤ ਸੇਵਾ ਤੇ ਸ਼ਾਂਤ ਸੁਭਾਅ ਜੀਵਨ ਵਾਲੇ ਸਨ। ਇਸ ਕਰਕੇ ਆਪ ਦਾ ਜੀਵਨ ਧਾਰਮਿਕ ਗਹਿਰੀ ਰੰਗਣ ਵਿੱਚ ਰੰਗਿਆ ਗਿਆ।
ਆਪ ਦੇ ਦਿਲ ਵਿੱਚ ਪੰਥਕ ਪਿਆਰ ਦਾ ਜ਼ਜਬਾ ਠਾਠਾ ਮਾਰ ਰਿਹਾ ਸੀ। ਇਸ ਕਰਕੇ ਆਪ ਨੇ ਗ੍ਰਿਸਥੀ ਜੀਵਨ ਦਾ ਤਿਆਗ ਕਰਕ ਸਾਰਾ ਜੀਵਨ ਪੰਥ ਸੇਵਾਵਾਂ ਲਈ ਵਕਫ ਕਰਨ ਦਾ ਫੈਸਲਾ ਕੀਤਾ ਸੀ । ਮੰਗਣੀ ਛੱਡ ਕੇ ਮਾਪਿਆਂ ਨੂੰ ਕਹਿ ਦਿੱਤਾ ਮੈਂ ਤਿਆਗੀਆਂ ਵਾਲਾ ਜੀਵਨ ਬਤੀਤ ਕਰਨਾ ਹੈ। ਕੌਮ ਦੀ ਸੇਵਾ ਕਰਨੀ ਹੈ।
1921 ਵਿੱਚ ਅਕਾਲੀ ਲਹਿਰ ਸ਼ੁਰੂ ਹੋਈ। ਅਕਾਲੀ ਲਹਿਰ ਦੇ ਆਰੰਭ ਵਿੱਚ ਜਦ ਅਕਾਲੀ ਗ੍ਰਿਫਤਾਰੀਆਂ ਦਿੱਤੀਆਂ ਤਾਂ ਉਸ ਜਥੇ ਨਾਲ ਗ੍ਰਿਫਤਾਰ ਹੋਏ ਨੌ ਮਹੀਨੇ ਜੇਲ੍ਹ ਵਿੱਚ ਨਜ਼ਰੰਬਦ ਰਹੇ ।
ਗੁਰੂ ਕੇ ਬਾਗ ਦਾ ਮੋਰਚਾ 1928 ਵਿੱਚ ਲੱਗ ਗਿਆ। ਆਪ ਆਪਣੇ ਜੱਥੇ ਸਮੇਤ ਗਿ੍ਫ਼ਤਾਰ ਹੋਏ ਅਤ ਅਟਕ ਤੇ ਮੁਲਤਾਨ ਦੀਆਂ ਜੇਲ੍ਹਾਂ ਵਿੱਚ ਆਪ ਨੇ ਤਸੀਹ ਝੋਲੇ।
25 ਅਪ੍ਰੈੱਲ ਨੂੰ ਆਮ ਰਿਹਾਈ ਸ਼ੁਰੂ ਹੋ ਗਈ ਸੀ। 3 ਮਈ 1922 ਨੂੰ ਸਾਰੇ ਫਤਾਰ ਸਿੰਘ ਰਿਹਾ ਹੋ ਕੇ ਅੰਮ੍ਰਿਤਸਰ ਪਹੁੰਚ ਗਏ । ਇਸ ਗੁਰ ਕੇ ਬਾਗ ਦੇ ਮੋਰਚੇ ਵਿੱਚ ਰੋਡਿਆਂ ਦੇ ਮਹਾਨ ਸਪੂਤ ਦੀ ਕੁਰਬਾਨੀ ਸੀ।
1923 ਵਿੱਚ ਅੰਮਿ੍ਤਸਰ ਵਿੱਚ ਹਿੰਦੂ ਮੁਸਲਿਮ ਫਸਾਦ ਹੋਇਆ ਇਸ ਨੂੰ ਰੋਕਣ ਲਈ ਸਿੱਖਾਂ ਕਾਫੀ ਹਿੱਸਾ ਪਾਇਆ। ਇਸ ਅਮਨ ਕਰਾਉਣ ਵਿੱਚ ਆਪ ਮੋਹਰੀਆ ਵਿਚੋਂ ਸਨ।
ਇਸ ਅਮਨ ਬਹਾਲ ਕਰਾਉਣ ਕਰਕੇ 1923 ਨੂੰ ਹੀ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਕਿ ਜਿਸ ਤਰ੍ਹਾਂ ਸਿੱਖਾਂ ਨੇ ਹਿੰਦੂ ਮੁਸਲਿਮ ਫਸਾਦ ਰੋਕਣ ਵਿੱਚ ਸਾਡੀ ਮੱਦਦ ਕੀਤੀ ਹੈ। ਡਿਪਟੀ ਕਮਿਸ਼ਨ ਅੰਮ੍ਰਿਤਸਰ ਦੀ ਸਿਫਾਰਸ਼ ਤੋਂ ਗੁਰੂ ਕੇ ਬਾਗ ਦੇ ਰਹਿੰਦੇ ਕੈਦੀ ਵੀ ਰਿਹਾਅ ਕਰ ਦਿੱਤੇ ਸਨ। ਗੁਰੂ ਕੇ ਬਾਗ ਦੇ ਮੋਰਚੇ ਦੀ ਜਿੱਤ ਦੀ ਖੁਸ਼ੀ ਵਿੱਚ ਜ਼ਿਲ੍ਹਾ ਜਥੇਦਾਰਾਂ ਨੂੰ ਅਕਾਲ ਤਖਤ ਤੋਂ ਸਿਰੋਪਾਓ ਦਿੱਤੇ ਗਏ ਸਨ । ਸਿਰੋਪਾਓ ਲੈਣ ਵਾਲਿਆਂ ਵਿੱਚ ਸੰਤ ਕ੍ਰਿਪਾਲ ਸਿੰਘ ਰੋਡੇ ਵੀ ਸੀ।
14 ਸਤੰਬਰ 1923 ਜੈਤੋਂ ਵਿਖੇ ਗੁਰਦੁਆਰਾ ਸਾਹਿਬ ਵਿੱਚ ਅਖੰਡ ਪਾਠ ਕਰਦੇ ਸਿੰਘਾਂ ਨੂੰ ਸਰਕਾਰੀ ਕਰਮਚਾਰੀਆਂ ਨੇ ਧੂਹ-ਖਿੱਚ ਕੇ ਗਿ੍ਫ਼ਤਾਰ ਕੀਤਾ। ਅਖੰਡ ਪਾਠ ਖੰਡਤ ਕੀਤੇ ਗਏ। ਇਸ ਵਿਰੁੱਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 8 ਫਰਵਰੀ 1923 ਨੂੰ 500 ਸਿੰਘਾਂ ਦਾ ਪਹਿਲਾ ਜੱਥਾ ਅਖੰਡ ਪਾਠ ਦੁਬਾਰਾ ਸ਼ੁਰੂ ਕਰ ਲਈ ਭੇਜਿਆ। ਜਿਸ ਵਿੱਚ ਰੋਡਿਆਂ ਦੇ ਸੰਤ ਕ੍ਰਿਪਾਲ ਸਿੰਘ, ਭਾਨ ਸਿੰਘ ਅਤੇ ਨਰੈਣ ਸਿੰਘ ਰਾਗੀ ਗਏ ਸਨ ਅਤੇ ਗ੍ਰਿਫਤਾਰੀ ਦਿੱਤੀ ਸੀ। ਗੁਰਦੁਆਰਾ ਗੰਗਸਰ ਜੈਤੋਂ ਵਿੱਚ ਜਦ ਅੰਗਰੇਜ਼ੀ ਹਕੂਮਤ ਨੇ ਸਿੰਘਾਂ ਨੂੰ ਘੇਰ ਵਿੱਚ ਲੈ ਲਿਆ ਸੀ। ਆਪ ਨੇ ਸ. ਰਣਜੀਤ ਸਿੰਘ ਕਾਉਂਕੇ ਨਾਲ ਮਿਲ ਜੈਤੋ ਲਈ ਰਾਸ਼ਨ ਇਕੱਠਾ ਕਰਨ ਵਿੱਚ ਪੂਰਾ ਯੋਗਦਾਨ ਪਾਇਆ ਸੀ। ਪਿੰਡ ਕਾਉਂਕੇ ਤੋਂ ਮਲਕੀਅਤ ਤੇ ਸ. ਕੇਸਰ ਸਿੰਘ ਜੋ ਆਪ ਨਾਲ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਰਹੇ ਸਨ। ਰਾਸ਼ਣ ਸਿਟਣ ਲਈ ਆਪ ਉਨ੍ਹਾਂ ਦਾ ਗੱਡਾ ਲੈ ਕਿ ਆਏ ਸਨ।
ਇਹ 80 ਸਿੰਘਾਂ ਦਾ ਡੁਰਲੀ ਜੱਥਾ ਜਿਹੜਾ ਰਾਸ਼ਣ ਸਿੱਟਣ ਜਾ ਰਿਹਾ ਸੀ। ਉਸ ਨੂੰ ਜੋ ਜ਼ਰੂਰੀ ਹਦਾਇਤਾਂ ਸਨ, ਆਪਨੇ ਜ਼ਿਲ੍ਹਾ ਜੱਥੇਦਾਰ ਵਜੋਂ ਦਿੱਤੀਆਂ ਸਨ।
ਰਾਸ਼ਨ ਸੁੱਟਣ ਵਾਲੀ ਰਾਤ ਸਰਕਾਰੀ ਕਰਮਚਾਰੀਆਂ ਨਾਲ ਮੁਠਭੇੜ ਵੀ ਹੋਈ ਸੀ ਕੁਝ ਮੁਲਾਜਮ ਕੁੱਟੇ ਗਏ ਸਨ, ਜਿਸ ਕਰਕੇ ਸੰਤਾਂ ਨੂੰ 35 ਮੀਲ ਰਾਤ ਨੂੰ ਹੀ ਤੁਰ ਕੇ ਸਫਰ ਕਰਨਾ ਪਿਆ ਸੀ।
ਇਸ ਤੋਂ ਉਪਰੰਤ ਆਪ ਜੱਥਾ ਨੰਬਰ ਪੰਦਰਾਂ ਦੇ ਜਥੇਦਾਰ ਬਣਕੇ ਜੈਤੋਂ ਗਏ ਅਤੇ ਗ੍ਰਿਫਤਾਰ ਹੋ ਕੇ ਨਾਭਾ ਜੇਲ੍ਹ ਵਿੱਚ ਬਹੁਤ ਸਾਰੇ ਕਸ਼ਟ ਸਹਾਰੇ।
1931 ਆਪ ਦੀ ਰਹਿਨੁਮਾਈ ਵਿੱਚ ਇਥੇ ਗੁਰਦੁਆਰਾ ਸਾਹਿਬ ਵਿੱਚ ਪਹਿਲੀ ਕੋਤਰੀ ਹੋਈ ਸੀ । ਇਹ ਸੌ-ਸੌ ਮੀਲ ਦੇ ਘੇਰੇ ਵਿੱਚ ਪਹਿਲੀ ਕੋਤਰੀ ਹੋਈ ਸੀ। ਇਸ ਕੋਤਰੀ ਵਿੱਚ ਸੰਤ ਬਾਬਾ ਸੁੰਦਰ ਸਿੰਘ ਜੀ, ਭਿੰਡਰਾਂਵਾਲੇ ਅਤੇ ਪੰਜ ਹੋਰ ਮਹਾਂਪੁਰ ਪਹੁੰਚੇ ਸਨ।
ਇਸ ਕੋਤਰੀ ਦੇ ਭੋਗ ਵਾਲੇ ਦਿਨ ਹੀ ਰੋਡਿਆਂ ਵਿੱਚ ਪਹਿਲਾ ਅੰਮ੍ਰਿਤ ਸੰਚਾਰ ਹੋਇਆ ਜਿਸ ਵਿੱਚ 87 ਪ੍ਰਾਣੀਆਂ ਨੇ ਅੰਮ੍ਰਿਤ ਪਾਨ ਕੀਤਾ ਸੀ।
ਸੰਤ ਕ੍ਰਿਪਾਲ ਸਿੰਘ ਸੰਗਤਾਂ ਨੂੰ ਹਮੇਸ਼ਾਂ ਗੁਰ ਲੜ ਲੱਗਣ ਦਾ ਉਪਦੇਸ਼ ਦੇਇਆ ਕਰਦੇ ਸਨ। ਆਪ ਗੁਰੂ ਸਾਹਿਬ ਦੀ ਮਹਿਮਾ ਨੂੰ ਪਿੰਡ ਵਿੱਚ ਪ੍ਰਫੁੱਲਤ ਕਰਨ ਲਈ 1945 ਵਿੱਚ ਗੁਰੂ ਘਰ ਦੀ ਨਵੀਂ ਬਿਲਡਿੰਗ ਦੀ ਉਸਾਰੀ ਕਰਾਈ, ਜਿਸ ਦੀ ਨੀਂਹ ਸੰਤ ਗੁਰਬਚਨ ਸਿੰਘ ਭਿੰਡਰਾਂਵਾਲਿਆਂ ਨੇ ਰੱਖੀ मी।
ਪਹਿਲਾਂ ਇਸ ਥਾਂ ‘ਤੇ ਸੁਥਰਿਆਂ ਦੇ ਡੇਰਾ ਹੁੰਦਾ ਸੀ । ਇਹ ਸੁਥਰਿਆ ਦਾ ਡੇਰਾ ਇੱਕ ਕੇਂਦਰ ਦੇ ਰੂਪ ਵਿੱਚ ਜਾਣਿਆ ਜਾਂਦਾ ਸੀ। ਇਸ ਥਾਂ ਤੇ ਸੁਥਰੇ ਸੰਤ ਨੇ ਪੰਜ ਛੇ ਫੁੱਟ ਡੂੰਘਾ ਟੋਆ ਪੁੱਟ ਕੇ ਧੂੰਆਂ ਲਾਇਆ ਸੀ। ਇਸ ਧੂੰਏ ਵਿੱਚ ਸਦਾ ਹੀ ਅੱਗ ਰਹਿੰਦੀ ਸੀ । ਇਹ ਸੁਥਰੇ ਸੰਤ ਮਨ ਤੋਂ ਬੇਮੁੱਖ ਸਨ, ਜੋ ਵੀ ਮਨ ਵਿੱਚ ਕਲਪਨਾ ਆਈ ਉਹ ਨਹੀਂ ਕਰਨੀ । ਉਸ ਤੋਂ ਉਲਟ ਕਰਨੀ ਹੈ। ਇਹਨਾਂ ਦੀ ਰਵਾਇਤ ਸੀ ਜਦ ਮਨ ਵਿੱਚ ਫੁਰਨਾ ਆਇਆ ਸੌਣ ਦਾ ਤਾਂ ਇਸ ਨੇ ਪਿਪਲ ਨਾਲ ਰੋਸਾ ਬੰਨਿਆ ਹੋਇਆ ਸੀ ਉਸ ਨਾਲ ਪੁੱਠਾ ਲਟਕ ਜਾਣਾ।
ਇਸ ਥਾਂ ਤੇ ਹਰ ਸਾਲ ਸੁਥਰਿਆਂ ਦਾ ਮੇਲ ਲਗਦਾ ਸੀ, ਜਿਸ ਵਿੱਚ ਸਾਰੇ ਸੁਥਰੇ ਇਕੱਠੇ ਹੁੰਦੇ ਸਨ। ਇਸ ਨੂੰ ਇਹ ਰੌਸ਼ਨੀ ਆਖਦੇ ਸਨ । ਇਹ ਤਿੰਨ ਦਿਨ ਚਲਦੀ ਰੋਸ਼ਨੀ ਤੇ ਬਹੁਤ ਦੂਰੋਂ ਦੂਰੋਂ ਰਾਸਧਾਰੀਏ ਇਥੇ ਆ ਕੇ ਰਾਸਾਂ ਪਾਉਂਦੇ ਸਨ। ਇਹ ਤਿੰਨ ਦਿਨ ਸੁਥਰਿਆਂ ਦੀ ਮਨ ਦੀ ਖੁਸ਼ੀ ਦੇ ਹੁੰਦੇ ਸਨ। ਇਨ੍ਹਾਂ ਦਿਨਾਂ ਵਿੱਚ ਜੋ ਮਨ ਨੇ ਕਿਹਾ ਉਹੀ ਹਾਜ਼ਰ ਹੁੰਦਾ ਸੀ।
ਬਜ਼ੁਰਗਾਂ ਦੇ ਵਲਵਲਿਆਂ ‘ਚੋ ਜੋ ਇਸ਼ਾਰੇ ਸਾਹਮਣੇ ਆਏ ਹਨ ਕਿ ਉਹ ਸੁਥਰੇ ਸੰਤ ਨੂੰ ਕਿਸੇ ਨੇ ਸੁਤਾ ਨਹੀਂ ਵੇਖਿਆ ਸੀ, ਜਦੋਂ ਵੀ ਵੇਖਿਆ ਜਾਂ ਉਹ ਧੂੰਏਂ ਤੇ ਬੈਠਾ ਭਗਤੀ ਕਰਦਾ ਸੀ ਜਾਂ ਫਿਰ ਪਿੱਪਲ ਨਾਲ ਪੁੱਠਾ ਲਟਕੀ ਜਾਂਦਾ ਸੀ ।
ਉਸ ਭਗਤੀ ਵਾਲੇ ਅਸਥਾਨ ਤੇ ਇਹ ਸ਼ਕਤੀ ਦਾ ਮੰਦਰ ਉਸਰਿਆ। ਇਸ ਗੁਰੂ ਮੰਦਰ ਦੀ ਉਸਾਰੀ ਵਿੱਚ ਪਿੰਡ ਦੀ ਸੰਗਤ ਦਾ ਬਹੁਤ ਵੱਡਮੁੱਲਾ ਯੋਗਦਾਨ ਹੈ। ਇਹ ਗੁਰਦੁਆਰਾ ਸਾਹਿਬ ਗੁਰਦੁਆਰਾ ‘ਕਾਲੀ ਘਾਟ’ ਕਲਕੱਤਾ ਦੇ ਨਕਸ਼ੇ ਦੇ ਆਧਾਰ ‘ਤੇ ਬਣਾਇਆ ਗਿਆ ਸੀ।
ਜਥੇਦਾਰ ਦੁੱਲਾ ਸਿੰਘ ਰੋਡੇ
ਸ੍ਰੀ ਦੁੱਲਾ ਸਿੰਘ ਸਪੁੱਤਰ ਸ੍ਰੀ ਬੂੜ ਸਿੰਘ ਦਾ ਜਨਮ ਸੰਨ 1894 ਨੂੰ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਦੇਸ਼ ਭਗਤੀ ਦਾ ਪਿਆਰ ਆਪ ਨੂੰ ਪ੍ਰਵਾਰਿਕ ਵਿਰਸੇ ਵਿੱਚੋਂ ਮਿਲਿਆ। ਦੇਸ਼ ਭਗਤੀ ਦੀ ਗੁੜਤੀ ਨੇ ਆਪ ਨੂੰ ਘਰ ਨਾ ਬਹਿਣ ਦਿੱਤਾ। ਆਪ ਜਲਦੀ ਹੀ ਸੂਰਬੀਰ ਯੋਧਿਆਂ ਦੇਸ਼ ਭਗਤਾਂ ਦੇ ਸੰਪਰਕ ਵਿੱਚ ਆ ਗਏ। ਆਪ ਨੇ ਡਸਕੇ ਦੇ ਮੋਰਚੇ ਵਿੱਚ ਹਿੱਸਾ ਲਿਆ ਤੇ ਜੈਤੋਂ ਦੇ ਮੋਰਚੇ ਵਿੱਚ ਡਾਗਾਂ ਖਾਧੀਆਂ ਅਤੇ ਤਸੀਹੇ ਝੱਲੇ । ਆਪ ਨੇ ਸੱਤ ਸਾਲ ਜੇਲ੍ਹ ਕੱਟੀ।
‘ ਆਪ ਨੇ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਵੀ ਡਾਂਗਾ ਖਾਧੀਆਂ ਤਸੀਹੇ ਝੱਲੇ ਤੇ ਜੇਲ੍ਹਾਂ ਕੱਟੀਆਂ। ਆਪ ਸਾਰੀ ਉਮਰ ਬਾਣੀ ਅਤੇ ਬਾਣੇ ਨਾਲ ਪਿਆਰ ਕੀਤਾ। ਗੁਰੂ ਸਿੱਖ ਜੀਵਨ ਬਤੀਤ ਕੀਤਾ। ਆਪ ਨੇ ਪਿੰਡ ਦੇ ਭਲਾਈ ਕੰਮਾਂ ਵਿੱਚ ਮੋਹਰੀ ਬਣਕੇ ਵਿਚਰਦੇ ਸਨ । ਅੰਤ ਆਪ ਜਲਾਈ 1968 ਨੂੰ ਬੇਕੁੰਠ ਧਾਮ ਜਾ ਬਿਰਾਜੇ।
ਸ. ਗਿਆਨੀ ਜਗੀਰ ਸਿੰਘ ਰੋਡੇ
ਆਪ ਦਾ ਜਨਮ ਪਿੰਡ ਰੋਡੇ ਵਿੱਚ ਸ. ਬੂੜਾ ਸਿੰਘ ਜੀ ਦੇ ਘਰ ਮਾਤਾ ਚੰਦ ਕੌਰ ਜੀ ਦੀ ਕੁਖੋਂ 1910 ਵਿੱਚ ਹੋਇਆ । ਆਪ ਨੇ ਭੂਪਿੰਦਰਾ ਹਾਈ ਸਕੂਲ ਤੋਂ ਦੱਸਵੀਂ ਪਾਸ ਕੀਤੀ ‘ਤੇ ਉਪਰੰਤ ਗਿਆਨੀ ਦਾ ਇਮਤਿਹਾਨ ਪਾਸ ਕੀਤਾ। ਪਹਿਲਾਂ ਆਪ ਪੁਲਿਸ ਵਿੱਚ ਭਰਤੀ ਹੋਏ ਪਰ ਪੁਲਿਸ ਦਾ ਮਹਿਕਮਾ ਆਪ ਨੂੰ ਚੰਗਾ ਨਾ ਲੱਗਾ। ਆਪ ਨੌਕਰੀ ਛਡ ਦਿੱਤੀ ਤੇ ਮਲਾਇਆ ਚਲੇ ਗਏ। ਮਲਾਇਆ ਵਿੱਚ 9 ਮਹੀਨੇ ਰਹੇ ਤੇ ਵਾਪਸ ਆ ਗਏ। ਇਥੇ ਡਿਪਟੀ ਕਮਿਸ਼ਨਰ ਦੀ ਕਚਹਿਰੀ ਵਿੱਚ ਨਾਜ਼ਰ ਲੱਗ ਗਏ । ਇਥੇ ਨੌਕਰੀ ਨਾਲ-ਨਾਲ ਸਿੰਘ ਸਭਾ ਸਕੱਤਰ ਦੀ ਸੇਵਾ ਵੀ ਕਰਦੇ ਸਨ। ਥੋੜ੍ਹੇ ਚਿਰ ਪਿਛੋਂ ਆਪ ਨੇ ਇਹ ਨੌਕਰੀ ਵੀ ਛੱਡ ਦਿੱਤੀ।
ਇਸ ਤੋਂ ਬਾਅਦ ਆਪ ਲਾਹੌਰ ਚਲੇ ਗਏ ਇਥੋਂ ਉੱਚ ਵਿਦਿਆ ਪ੍ਰਾਪਤ ਕੀਤੀ। ਇਸ ਕਾਲਜ ਵਿੱਚ ਕਈ ਸਿੱਖ ਬੁੱਧ ਜੀਵੀਆਂ ਨਾਲ ਆਪ ਦਾ ਵਿਚਾਰ ਵਟਾਂਦਰਾ ਹੋਇਆ ਦੇਸ਼ ਪ੍ਰਤੀ ਸੇਵਾ ਦੀ ਭਾਵਨਾ ਅਤੇ ਪੂਰੀ ਲਗਨ ਇਥੋਂ ਲੱਗੀ ਸੀ। ਇਥੋਂ ਵਿਦਿਆ ਪ੍ਰਾਪਤ ਕਰਕੇ ਆਪ ਅੰਮ੍ਰਿਤਸਰ ਆ ਗਏ। ਇਥੇ ਆ ਕੇ ਆਪ ਸਿੱਖ ਮਿਸ਼ਨਰੀ ਕਾਲਜ ਵਿੱਚ ਦਾਖਲ ਹੋ ਗਏ। ਪ੍ਰਚਾਰਕ ਕਲਾਸ ਪਾਸ ਕੀਤੀ।
ਇਥੋਂ ਅੰਮ੍ਰਿਤਸਰ ਤੋਂ ਆਪ ਨੂੰ ਪ੍ਰਵਾਰ ਨੇ ਪਿੰਡ ਬੁਲਾਇਆ। ਜਦ ਆਪ ਪਿੰਡ ਆਏ ਤਾਂ ਮਾਤਾ ਪਿਤਾ ਵੱਲੋਂ ਆਪ ਨੂੰ ਗ੍ਰਿਸਤੀ ਜੀਵਨ ਅਪਣਾਉਣ ਨੂੰ ਕਿਹਾ, ਪਰ ਆਪ ਨੇ ਕੌਰਾ ਜੁਆਬ ਦੇ ਦਿੱਤਾ। ਆਪ ਨੇ ਮਨ ਦੀ ਆਖ ਦਿੱਤੀ ਕਿ ਉਹ ਸਾਰੀ ਉਮਰ ਦੇਸ਼ ਸੇਵਾ ਕਰੂਗਾ। ਨਾ ਹੀ ਵਿਆਹ ਆਦਿ ਕਰਾਉਗਾ।
ਆਪ ਪਿੰਡੋਂ ਚਲੇ ਗਏ ਅਤੇ ਸਰਗਰਮੀ ਨਾਲ ਕਾਂਗਰਸ ਵਿੱਚ ਕੰਮ ਕਰਨ ਲੱਗੇ। ਪਿੰਡ ਰੋਡਿਆਂ ਵਿੱਚ 1936 ਵਿੱਚ ਇੱਕ ਬਹੁਤ ਭਾਰੀ ਕਾਨਫਰੰਸ ਹੋਈ ਸੀ, ਜਿਸ ਵਿੱਚ ਡਾ. ਕਿਚਲੂ ਅਤੇ ਮਿ. ਜਹਾਨ ਦੀ ਭੈਣ ਨਸੀਬ ਬੀਬੀ ਆਏ ਸਨ। ਆਪ ਉਸ ਕਾਨਫਰੰਸ ਦੀ ਸੁਆਗਤੀ ਕਮੇਟੀ ਦੇ ਪ੍ਰਧਾਨ ਸਨ। ਆਪ ਨੂੰ ਮਾਸਟਰ ਤਾਰਾ ਸਿੰਘ ਦੀ ਸੱਜੀ ਬਾਂਹ ਹੋਣ ਦਾ ਮਾਣ ਪ੍ਰਾਪਤ ਵੀ ਸੀ। ਆਪ ਪ੍ਰਚਾਰਕ ਜੱਥੇ ਨਾਲ ਕਈ ਵਾਰ ਪ੍ਰਚਾਰਕ ਤੌਰ ‘ਤੇ ਮਨਾਇਆ, ਬਰਮਾਂ,ਸਿੰਘਪੁਰਾ, ਥਾਈਲੈਂਡ ਗਏ। ਆਪ ਨੂੰ ਮਲਾਇਆ ਵਿੱਚ ਵਸਦੇ ਸਿੱਖਾਂ ਨੇ ਦੋਸ਼ਾਲਾ ਅਤੇ ਸਾਪ ਪਾ ਕੇ ਸਨਮਾਨਿਤ ਵੀ ਕੀਤਾ ਸੀ। ਮਲਾਇਆ ਤੋਂ ਵਾਪਸ ਆ ਕੇ ਆਪ ਨ ‘ਨਵਾਂ ਸੰਸਾਰ ਮੋਗਾ’ ਦੇ ਆਡੀਟਰ ਲੱਗ ਗਏ। ਆਪ ਅੰਗਰੇਜ਼ੀ ਪੁਲਿਸ ਦੀਆਂ ਵਧੀਕੀਅ ਵਿਰੁੱਧ ਬੜੇ ਧੜੱਲੇਦਾਰ ਲੇਖ ਲਿਖਿਆ ਕਰਦੇ ਸਨ। ਅੰਗਰੇਜ਼ੀ ਸਰਕਾਰ ਨੇ 1941 ਵਿੱਚ ਆਪ ਨੂੰ ਜਾਪਾਨ ਦਾ ਇਜੰਟ ਹੋਣ ਦਾ ਦੋਸ਼ ਲਾ ਕੇ ਗ੍ਰਿਫਤਾਰ ਕਰ ਲਿਆ ਗਿਆ। ਪਰ ਪੁਲਿਸ ਕੋਲ ਕੋਈ ਸਬੂਤ ਨਹੀਂ ਸੀ, ਇਸ ਕਰਕੇ ਪੁਲਿਸ ਕੋਈ ਕੇਸ ਨਾ ਚਲਾ ਸਕੀ।
ਆਪ ਪੰਥਕ ਕੰਮਾਂ ਵਿੱਚ ਵੱਧ ਚੜ੍ਹਕੇ ਹਿੱਸਾ ਲੈਣ ਵਾਲੇ ਜਸ਼ੀਲੇ ਨੌਜਵਾਨ ਪੰਥ ਲਈ ਕੁਰਬਾਨੀ ਲਈ ਸਦਾ ਤਿਆਰ ਰਹਿੰਦੇ ਸਨ। ਮਾਰਚ 1953 ਵਿੱਚ ਮੋਗਾ ਵਿਖੇ ਨੌਵੀ ਸਰਬ ਹਿੰਦ ਅਕਾਲੀ ਕਾਨਫਰੰਸ ਹੋਈ। ਉਸ ਸਮੇਂ ਆਪ ਜ਼ਿਲ੍ਹਾ ਫਿਰੋਜ਼ਪੁਰ ਦੇ ਜਨਰਲ ਸਕੱਤਰ ਸੀ ਆਪ ਨੇ ਇਸ ਕਾਨਫਰੰਸ ਦੀ ਸਟੇਜ ਸੈਕਟਰੀ ਕੀਤੀ ਸੀ। ਭੂਮਿਕਾ ਭਾਸ਼ਣ ਦੌਰਾਨ ਆਪ ਇਹ ਘੰਟਾ 23 ਮਿੰਟ ਭਾਸ਼ਣ ਦਿੱਤਾ ਸੀ। ਇਸ ਕਰਕੇ ਆਪ ਦਾ ਇਲਾਕੇ ਵਿੱਚ ਬਹੁਤ ਸਤਿਕਾਰ ਵੱਧ ਗਿਆ ਸੀ।
ਉਸ ਸਮੇਂ ਮੋਗਾ ਦੇਸ਼ ਪ੍ਰਤੀ ਹਮਦਰਦਾਂ ਦਾ ਮੇਨ ਕੇਂਦਰ ਸੀ। ਆਪ ਮੇਨ ਰੂਪ ਵਿੱਚ ਮੋਗੇ ਜਾ ਅੰਮ੍ਰਿਤਸਰ ਰਹਿੰਦੇ ਸਨ। 1954 ਦਾ ਦਿਨ ਆਮ ਵਾਂਗ ਚੜ੍ਹਿਆ। ਆਪ ਤਿਆਰ ਹੋ ਕੇ ਅੰਮ੍ਰਿਤਸ ਲਈ ਰਵਾਨਾ ਹੋਏ ਤਾਂ ਅਚਾਨਕ ਆਪਣੇ ਚੂਲੇ ਵਿੱਚ ਕੁਝ ਦਰਦ ਹੋਇਆ ਆਪ ਆਰਾਮ ਲਈ ਲੰਮੇ ਪੈ ਗਏ। ਸਰੀਰ ਸੁਨ ਹੋਣਾ ਸ਼ੁਰੂ ਹੋ ਗਿਆ । ਜਥੇਦਾਰਾਂ ਵਲੋਂ ਆਪ ਨੂੰ ਮੁਢਲੀ ਦਵਾਈ ਬੂਟੀ ਦਿਵਾਈ ਗਈ। ਪਰ ਤਖਲੀਫ ਵਧਦੀ ਹੀ ਜਾਂਦੀ ਸੀ । ਜਥੇਦਾਰਾਂ ਗੱਡੀ ਦਾ ਬੰਦੋਬਸਤ ਕਰਕੇ ਆਪ ਨੂੰ ਅੰਮ੍ਰਿਤਸਰ ਪਹੁੰਚਾਇਆ ਗਿਆ। ਡਾਕਟਰੀ ਟੀਮ ਵੱਲੋਂ ਚੈੱਕ ਕਰਕੇ ਬੇਹੋਸ਼ੀ ਜਿਹੀ ਹਾਲਤ ਵਿੱਚ ਆਪ ਨੂੰ ਐਮਰਜੈਂਸੀ ਵਾਰਡ ਵਿੱਚ ਦਾਖਲ ਕਰ ਲਿਆ ਗਿਆ। ਡਾਕਟਰਾਂ ਨੇ ਨਾਲੀਆਂ ਰਾਹੀਂ ਆਪਣੇ ਮੇਹਦੇ ਨੂੰ ਪੂਰੀ ਤਰ੍ਹਾਂ ਸਾਫ ਕਰ ਦਿੱਤਾ ਸੀ, ਪਰ ਜ਼ਹਿਰੀਲਾ ਸਾਲਟ ਖੂਨ ਵਿੱਚ ਰੱਲ ਗਿਆ। ਡਾਕਟਰੀ ਟੀਮ ਵੱਲੋਂ ਮੰਦਭਾਗੀ ਘਟਨਾ ਟਲਦੀ ਨਹੀਂ ਸੀ। ਸਮੁੱਚੀ ਟੀਮ ਐਮਰਜੈਂਸੀ ਵਾਰਡ ਦੇ ਕਮਰੇ ਵਿੱਚ ਗਿਆਨੀ ਜਗੀਰ ਸਿੰਘ ਉਦਾਲੇ ਖੜ੍ਹੀ ਸੀ। ਮਰਨਾ ਤਾਂ ਇੱਕ ਦਿਨ ਹੈ, “ਜੋ ਆਇਆ ਸੋ ਚਲਸੀ ਸਭਿ ਕੇ ਆਈ ਵਾਰੀ ਐ” ਜੋ ਕਿਸ ਦੇ ਸਿਰ ਤੋਂ ਟਲ ਨਹੀਂ ਸਕਦੀ । ਇਹ ਭਾਰਤ ਮਾਤਾ ਦਾ ਸਪੂਤ ਕੌਮੀ ਸ਼ਾਨ ਨੂੰ ਉੱਚਾ ਚੁੱਕਣ ਲਈ ਜੂਝਦਾ ਹੋਇਆ । 1954 ਨੂੰ ਅੰਮ੍ਰਿਤਸਰ ਦੇ ਹਸਪਤਾਲ ਵਿੱਚ ਹੀ ਸ਼ਹੀਦ ਹੋ ਗਿਆ।
ਇਸ ਮਹਾਨ ਸ਼ਹੀਦ ਦੀਆਂ ਕੁਰਬਾਨੀਆਂ ਦਾ ਜ਼ਿਕਰ ਇਤਿਹਾਸ ਵਿੱਚ ਸੁਨਹਿਰੀ ਅੱਖਾਂ ਵਿੱਚ ਲਿਖਿਆ ਹੋਇਆ ਹੈ। ਜਦ ਵੀ ਇਤਿਹਾਸ ਵਿੱਚ ਗਿਆਨੀ ਤੇ ਪ੍ਰਚਾਰਕਾਂ ਦੀ ਲਿਸਟ ਛੱਪਦੀ ਹੈ ਤਾਂ ਗਿਆਨੀ ਜਗੀਰ ਸਿੰਘ ਰੋਡੇ ਦਾ ਨਾਮ ਮੂਹਰੇ ਛਾਪਿਆ ਹੁੰਦਾ ਹੈ।
ਬੇਸ਼ੱਕ ਆਪ ਕੌਮੀ ਕਾਰਜ ਦੀ ਯਾਤਰਾ ਅਧੂਰੀ ਛੱਡ ਗਏ ਪਰ ਆਪ ਦੇ ਪਾਏ ਪੂਰਨਿਆਂ ਤੋਂ ਰੋਡੇ ਪਿੰਡ ਦੇ ਵਾਸੀ ਹਮੇਸ਼ਾਂ ਚੱਲਦੇ ਰਹਿਣਗੇ।
ਜਥੇਦਾਰ ਸੁੱਚਾ ਸਿੰਘ ਰੋਡੇ
ਸ. ਸੁੱਚਾ ਸਿੰਘ ਸਪੁੱਤਰ ਸ. ਸੁੰਦਰ ਸਿੰਘ ਦਾ ਜਨਮ ਮਿਤੀ 7 ਅਕਤੂਬਰ 1885 ਨੂੰ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ । ਜੋ ਬਾਅਦ ਵਿੱਚ ਜੱਥੇਦਾਰ ਸੁੱਚਾ ਸਿੰਘ ਕਰਕੇ ਮਸ਼ਹੂਰ ਹੋਏ । ਜਥੇਦਾਰ ਸੁੱਚਾ ਸਿੰਘ ਦੀ ਪਾਲਣ ਪੋਸ਼ਣਾ ਐਹੋ ਜਿਹੇ ਮਾਹੌਲ ਵਿੱਚ ਹੋਈ। ਦੇਸ਼ ਭਗਤ ਸ਼ਹੀਦਾਂ ਦਾ ਪੋਤਰਾ ਹੋਣ ਕਰਕੇ ਆਪ ਅੰਗਰੇਜ਼ਾਂ ਦੀਆਂ ਮਾਰੂ ਨੀਤੀਆਂ ਖਿਲਾਫ ਆਪਣੇ ਜਜਬਾਤਾਂ ਨੂੰ ਕਾਬੂ ਨਾ ਰੱਖ ਸਕੇ । 1915 ਵਿੱਚ ਕਾਮਾਗਾਟਾ ਮਾਰੂ ਜਹਾਜ਼ ਰਾਹੀਂ ਦੇਸ਼ ਪਰਤੇ ਬਾਬਿਆਂ ਦੇ ਵਿਚਾਰ ਜਾਨਣ ਲਈ ਆਪ ਆਪਣੇ ਸਾਥੀਆਂ ਸਮੇਤ ਜ਼ਲ੍ਹਿਆਂਵਾਲਾ ਬਾਗ ਪਹੁੰਚੇ ਅੰਗਰੇਜ਼ਾਂ ਵਿਰੁੱਧ ਸੰਘਰਸ਼ ਕਰਨ ਦਾ ਪ੍ਰਣ ਕੀਤਾ । ਆਪ ਨੇ ਗੁਰਦੁਆਰਾ ਸੁਧਾਰ ਲਹਿਰ ਵਿੱਚ ਆਗੂ ਰੂਪ ਵਿੱਚ ਸੰਘਰਸ਼ ਕੀਤਾ । ਅਖੰਡ ਪਾਠਾਂ ਨੂੰ ਸੰਪੂਰਨ ਕਰਨ ਲਈ ਜੈਤੋ ਦਾ ਮੋਰਚਾ ਲੱਗਾ ਆਪ ਨੇ ਫੌਜ ਵਲੋਂ ਮਸ਼ੀਨ ਗੰਨਾਂ ਦੇ ਘੇਰੇ ਨੂੰ ਤੋੜ ਕੇ ਅੰਦਰ ਰਾਸ਼ਨ ਪਹੁੰਚਾਇਆ। ਆਪ ਨੂੰ ਗੜਬੜ ਕਰਨ ਅਤੇ ਪੁਲਿਸ ਮੁਕਾਬਲੇ ਕਰਨ ਵਿੱਚ 7 ਸਾਲ ਦੀ ਸਜਾ ਸੁਣਾਈ ਗਈ । ਜੈਤੋ ਦੇ ਮੋਰਚੇ ਦੀ ਬਹਾਦਰੀ ਕਰਕੇ ਡਾ. ਕਿਚਲੂ ਨੇ 1936 ਦੀ ਕਾਨਫਰੰਸ ਵਿੱਚ ਆਪ ਨੂੰ ਸਨਮਾਨਿਤ ਕੀਤਾ ਸੀ।
ਆਪ ਸ਼੍ਰੋਮਣੀ ਕਮੇਟੀ ਦੇ ਮੈਂਬਰ ਵੀ ਰਹੇ । ਗੁਰਦੁਆਰਾ ਕਮੇਟੀ ਲੋਹਗੜ੍ਹ, ਦੀਨਾ ਸਾਹਿਬ ਜਿਥੇ ਸਤਗੁਰਾਂ ਨੇ ਆਪ ਨੂੰ ਪ੍ਰਤਿਬਾ ਬਖਸ਼ੀ ਉਥੇ ਹੀ ਆਪ ਜੀ ਨੇ ਰੋਡੇ ਨਗਰ ਦਾ ਨਾਮ ਸਾਰੇ ਦੇਸ਼ ਵਿੱਚ ਉੱਚਾ ਕੀਤਾ। 23 ਜਨਵਰੀ 1982 ਨੂੰ ਆਪ ਨੂੰ ਮੁੱਖ ਮੰਤਰੀ ਦਰਬਾਰਾ ਸਿੰਘ ਵਲੋਂ ਸਨਮਾਨਿਤ ਕੀਤਾ ਗਿਆ ਸੀ। ਪਰ 1 ਫਰਵਰੀ 1982 ਦਾ ਦਿਨ ਐਸਾ ਚੜਿਆ ਜੋ ਇਸ ਨਾਮਵਰ ਦੇਸ਼ ਭਗਤ ਨੂੰ ਨਾਲ ਲੈ ਕੇ ਚਲਦਾ ਬਣਿਆ।
ਬਾਬਾ ਲਛਮਣ ਸਿੰਘ
ਬਾਬਾ ਲਛਮਣ ਸਿੰਘ ਸਪੁੱਤਰ ਸ. ਬਿਸ਼ਨ ਸਿੰਘ ਦਾ ਜਨਮ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ 1904 ਨੂੰ ਹੋਇਆ । ਆਪ ਦਾ ਪਰਿਵਾਰ ਪਹਿਲਾਂ ਤੋਂ ਗੁਰੂ ਦੇ ਸ਼ਰਧਾਲੂ ਸਨ। ਇਸ ਲਈ ਆਪ ਨੂੰ ਗੁਰਸਿੱਖੀ ਪਿਆਰ ਵਰਾਸਤ ਵਿਚੋਂ ਹੀ ਮਿਲਿਆ । ਗੁਰੂ ਘਰ ਦੀਆਂ ਸਾਖੀਆਂ ਸੁਣ- ਸੁਣ ਕੇ ਆਪ ਨੂੰ ਗੁਰਸਿੱਖੀ ਨਾਲ ਅਥਾਹ ਪਿਆਰ ਜਾਗ ਪਿਆ । ਆਪ ਨੇ ਸਤਿਕਾਰ ਯੋਗ ਬਜ਼ੁਰਗਾਂ ਤੋਂ ਗੁਰਮੁਖੀ ਸਿੱਖੀ ਅਤੇ ਜਪਜੀ ਸਾਹਿਬ ਬਾਈ ਵਾਰਾ ਭਗਤ ਬਾਣੀ ਦੀ ਸੰਥਿਆ ਪ੍ਰਾਪਤ ਕਰਕੇ ਵਧੀਆ ਅਖੰਡ ਪਾਠੀ ਬਣੇ। ਜਿਥੇ ਆਪ ਬਾਣੀ ਅਤੇ ਬਾਣੇ ਦਾ ਅਥਾਹ ਸਤਿਕਾਰ ਕਰਦੇ ਸਨ, ਉਥੇ ਆਪ ਨੇ ਜੈਤੋਂ ਜਿਹੇ ਮੋਰਚਿਆਂ ਵਿੱਚ ਜਾਣ ਵਾਲੇ ਯੋਧੇ ਜੋ ਪਿੰਡ ਠਹਿਰਦੇ ਸਨ । ਉਸ ਦੇ ਪ੍ਰਸ਼ਾਦੇ ਪਾਣੀ ਸੇਵਾ ਵਿੱਚ ਆਪ ਮੋਢੀ ਰੂਪ ਵਿੱਚ ਹੁੰਦੇ ਸਨ।
ਜੈਤੋ ਦੇ ਮੋਰਚੇ ਵਿੱਚ ਆਪ ਨੇ ਆਪਣੇ ਜੱਥੇ ਨਾਲ ਪਹੁੰਚ ਕੇ ਗ੍ਰਿਫਤਾਰੀ ਦਿੱਤੀ ਅਤੇ ਕੌਮ ਦੀ ਖਾਤਰ ਤਸੀਹੇ ਝੱਲੇ ਅਤੇ ਜੇਲ੍ਹਾਂ ਕੱਟੀਆਂ। ਡਸਕੇ ਦਾ ਮੋਰਚਾ ਲੱਗਾ ਤਾਂ ਆਪ ਜਥੇ ਸਮੇਤ ਪਹੁੰਚੇ ਤੇ ਗ੍ਰਿਫਤਾਰੀ ਦਿੱਤੀ। ਪੰਜਾਬੀ ਸੂਬੇ ਦੇ ਮੋਰਚੇ ਵਿਚ ਵੀ ਆਪ ਨੇ ਗ੍ਰਿਫਤਾਰੀ ਦਿੱਤੀ ਅਤੇ ਜੇਲ੍ਹ ਯਾਤਰਾ ਕੀਤੀ ਅਤੇ ਨੂੰ ਕਾਲ ਕੋਠੜੀਆਂ ਵਿੱਚ ਬੰਦ ਰਹਿਣਾ ਪਿਆ।
ਜਦੋਂ ਵੀ ਆਪ ਜੇਲ੍ਹਾਂ ‘ਚੋਂ ਰਿਹਾਅ ਹੋ ਕੇ ਆਉਂਦੇ ਸਨ ਤਾਂ ਇੱਕ ਸਮਾਜ ਸੇਵੀ ਰੂਪ ਵਿੱਚ ਲੋਕ ਸੇਵਾ ਵਿੱਚ ਰੁਝ ਜਾਂਦੇ ਸਨ। ਅੰਤ ਤੱਕ ਆਪ ਗੁਰਸਿੱਖੀ ਸਰੂਪ ਅਤੇ ਗੁਰਬਾਣੀ ਦੇ ਨਿਤਨੇਮ ਵਿੱਚ ਪ੍ਰਪੱਕ ਰਹੇ ਤੇ ਅਕਾਲ ਪੁਰਖ ਤੋਂ ਮਿਲੀ ਸਵਾਸਾਂ ਦੀ ਪੂੰਜੀ ਨੂੰ ਗੁਰੂ ਲੇਖੇ ਲਾ ਕੇ 1989 ਨੂੰ ਗੁਰੂ ਚਰਨਾਂ ਵਿੱਚ ਜਾ ਬਿਰਾਜੇ।
ਸ੍ਰੀ ਬਲਵੰਤ ਸਿੰਘ ਰੋਡੇ
ਸ੍ਰੀ ਬਲਵੰਤ ਸਿੰਘ ਸਪੁੱਤਰ ਸ੍ਰੀ ਸੇਵਾ ਸਿੰਘ ਦਾ ਜਨਮ ਪਿੰਡ ਰੋਡੇ ਤਹਿਸੀਲ · ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਆਪ ਪੰਜਾਬੀ ਜਾਣਦੇ ਸਨ ਅਤੇ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਵੀ ਸਨ। ਆਪ ਨੂੰ ਗੇਮਲਪੁਰ ਜੇਲ੍ਹ ਵਿੱਚ 6 ਮਹੀਨ ਨਜ਼ਰਬੰਦ ਰੱਖਿਆ ਗਿਆ ਅਤੇ ਚੱਕੀਆਂ ਪਿਸਾਈਆਂ ਗਈਆਂ ਅਤੇ ਇਸ ਤੋਂ ਇਲਾਵਾ ਆਪ ਨੇ ਸਿਵਲ ਨਾ ਫੁਰਮਾਨੀ ਲਹਿਰ ਭਾਰਤ ਛੱਡੋ ਲਹਿਰ ਵਿੱਚ ਵੀ ਭਾਗ ਲਿਆ। ਦੇਸ਼ ਕੌਮ ਲਈ ਘਾਲਣਾ ਘਾਲਣ ਵਾਲਾ ਸੂਰਬੀਰ ਮਿਤੀ 1-5-1982 ਨੂੰ ਸਵਾਸਾਂ ਦੀ ਪੂੰਜੀ ਦੇਸ਼ ਕੌਮ ਦੇ ਲੇਖੇ ਲਾ ਕੇ ਪ੍ਰਲੋਕ ਸਿਧਾਰ ਗਿਆ।
ਸ੍ਰੀ ਭਾਨ ਸਿੰਘ ਰੋਡੇ
ਸ੍ਰੀ ਭਾਨ ਸਿੰਘ ਸਪੁੱਤਰ ਸ੍ਰੀ ਚੂਹੜ ਸਿੰਘ ਦਾ ਜਨਮ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ 1 ਮਾਰਚ 1902 ਨੂੰ ਹੋਇਆ। ਆਪ ਨੇ ਪੰਜਾਬੀ ਭਾਸ਼ਾ ਦਾ ਗਿਆਨ ਆਪਣੇ ਮਾਮਾ ਮਹੰਤ ਗਿਆਨ ਸਿੰਘ ਪਾਸੋਂ ਪ੍ਰਾਪਤ ਕੀਤਾ। ਅਤੇ ਰਾਗ ਵਿਦਿਆ ਅੰਮ੍ਰਿਤਸਰ ਤੋਂ ਪ੍ਰਾਪਤ ਕੀਤੀ। ਆਪ ਜੀ ਨੇ ਅਕਾਲੀ. ਜੈਤੋ ਮੋਰਚੇ ਵਿੱਚ ਭਾਗ ਲਿਆ ਅਤੇ ਹੋਰ ਅੰਗਰੇਜ਼ੀ ਸਰਕਾਰ ਵਿਰੁੱਧ ਤਹਿਰੀਕਾਂ ਵਿੱਚ ਭਾਗ ਲਿਆ। ਆਪ ਨੇ 7 ਸਾਲ 20 ਦਿਨ ਕੈਦ ਕੱਟੀ । ਆਪ ਨੂੰ ਅਦਾਲਤ ਵਲੋਂ 100 ਰੁਪਏ ਦਾ ਜੁਰਮਾਨਾ ਵੀ ਹੋਇਆ। ਆਪ ਨੇ ਕਈ ਭੁੱਖ ਹੜਤਾਲਾਂ ਵਿੱਚ ਭਾਗ ਲਿਆ ਅਤੇ ਕੁੱਟਾਂ ਖਾਧੀਆਂ ਅਤੇ ਤਹੀਸੇ ਝੱਲੇ । ਆਪ ਦੇ ਭਾਈ ਸੱਜਣ ਸਿੰਘ ਨੇ ਵੀ ਅੰਗਰੇਜ਼ ਸਰਕਾਰ ਵਿਰੁੱਧ ਲੜਾਈ ਲੜੀ ਸੀ। ਅੰਤ ਦੇਸ਼ ਕੌਮ ਦੇ ਮਹਾਨ ਸਪੂਤ ਮਿਤੀ 12-1988 ਨੂੰ ਸਵਰਗ ਸਿਧਾਰ ਗਏ।
ਸ੍ਰੀ ਧਰਮ ਸਿੰਘ ਰੋਡੇ
ਸ੍ਰੀ ਧਰਮ ਸਿੰਘ ਦਾ ਜਨਮ ਮਿਤੀ ਪੰਜ ਫਰਵਰੀ 1903 ਨੂੰ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸ੍ਰੀ ਮੀਣਾ ਦੇ ਘਰ ਰੋਡੇ ਵਿਖੇ ਹੋਇਆ। ਆਪ ਗੁਰੂ ਗ੍ਰੰਥ ਸਾਹਿਬ ਦੇ ਗ੍ਰੰਥੀ ਸਨ। ਆਪ ਜੀ ਨੇ ਜੈਤੋ ਦੇ ਮੋਰਚੇ ਵਿੱਚ ਹਿੱਸਾ ਲਿਆ। ਇਸ ਦੌਰਾਨ ਆਪ ਨੇ ਕੁੱਟਾਂ ਖਾਧੀਆਂ ਤੇ ਤਸੀਹੇ ਝੱਲੇ। ਇਸ ਦੌਰਾਨ ਆਪ ਨੂੰ ਇੱਕ ਸਾਲ ਦੀ ਕੈਦ ਹੋਈ ਅਤੇ 1000 ਰੁਪਏ ਜੁਰਮਾਨਾ ਵੀ ਹੋਇਆ । ਆਪ ਇਸ ਤੋਂ ਇਲਾਵਾ ਬੱਬਰ ਅਕਾਲੀ ਲਹਿਰ ਵਿੱਚ ਭਾਗ ਲਿਆ ਅਤੇ ਡਾਕਟਰ ਬਖਸ਼ੀਸ਼ ਸਿੰਘ ਨਾਲ ਹਿੱਸਾ ਲਿਆ। ਆਪ ਮਿਤੀ 7-1992 ਨੂੰ ਪ੍ਰਲੋਕ ਸਿਧਾਰ ਗਏ।
ਸ੍ਰੀ ਤਾਰਾ ਸਿੰਘ ਬੈਰਾੜ ਰੋਡੇ
ਸ੍ਰੀ ਤਾਰਾ ਸਿੰਘ ਬੈਰਾੜ ਦਾ ਜਨਮ 23 ਸਤੰਬਰ 1890 ਨੂੰ ਪਿਤਾ ਸ੍ਰੀ ਹਰੀ ਸਿੰਘ ਬੈਰਾੜ ਦੇ ਘਰ ਹੋਇਆ। ਆਪ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਦੇ ਸਰਗਰਮ ਯੋਧੇ ਸਨ।
ਆਪ ਅਨਪੜ੍ਹ ਸਨ ਅਤੇ ਖੇਤੀਬਾੜੀ ਕਰਦੇ ਸਨ। ਕਹਿੰਦੇ ਹਨ ਆਪ ਦੇਸ਼ ਕੌਮ ਲਈ ਐਨੇ ਸਮਰਪੱਤ ਸਨ, ਜਦ ਵੀ ਕਦੇ ਆਪ ਨੂੰ ਖੇਤ ਹੱਲ ਵਾਉਂਦੇ ਨੂੰ ਪਤਾ ਲਗਦਾ ਸੀ ਪਿੰਡ ‘ਚੋਂ ਜੱਥਾ ਜਾ ਰਿਹਾ ਹੈ, ਆਪ ਘਰ ਨਹੀਂ ਆਉਂਦੇ ਸੀ ਖੇਤ ਹੀ ਹਨਾੜੀ ਛੱਡ ਕੇ ਜਥੇ ਸੰਗ ਰਲ ਜਾਂਦੇ ਸਨ। ਆਪ ਨੇ ਡਸਕੇ ਦੇ ਮੋਰਚੇ ਵਿੱਚ ਲਾਠੀਆਂ ਖਾਧੀਆਂ ਤੇ ਛੇ ਮਹੀਨੇ ਕੈਦ ਵੀ ਕੱਟੀ । ਆਪ ਨੂੰ ਪੰਜਾਹ ਰੁਪਏ ਜੁਰਮਾਨਾ ਵੀ ਹੋਇਆ। ਇਸ ਤੋਂ ਬਾਅਦ ਆਪ ਨੇ ਜੈਤੋ ਦੇ ਮੋਰਚੇ ‘ਚ ਵੀ ਹਿੱਸਾ ਲਿਆ। ਇਹਨੀਆਂ ਕੁਰਬਾਨੀਆਂ ਵਾਲਾ ਤਾਰਾ ਸਿੰਘ ਆਜ਼ਾਦ ਦੇਸ਼ ਦੀਆਂ ਸਰਕਾਰਾਂ ਪ੍ਰਤੀ ਗੁੱਸੇ ਦੀ ਗੰਡ ਆਪਣੇ ਢਿੱਡ ਵਿੱਚ ਬੰਨੀ ਬਨਾਈ ਲੈ ਕੇ ਮਿਤੀ 5-11-1974 ਨੂੰ ਪ੍ਰਲੋਕ ਸਿਧਾਰ ਗਿਆ । ਉਸ ਦੀ ਕਿਸੇ ਵੀ ਸਰਕਾਰ ਨੇ ਪੈਨਸ਼ਨ ਜਾਂ ਸਹਾਇਤਾ ਨਹੀਂ ਕੀਤੀ
ਸ੍ਰੀ ਹਰਚੰਦ ਸਿੰਘ ਰੋਡੇ
ਸ੍ਰੀ ਹਰਚੰਦ ਸਿੰਘ ਸਪੁੱਤਰ ਸ੍ਰੀ ਵੀਰ ਸਿੰਘ ਦਾ ਜਨਮ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ 1960 ਬਿਕਰਮੀ ਵਿੱਚ ਹੋਇਆ ਸੀ। ਆਪ ਗੁਰਮੁਖੀ ਦੀ ਵਿਦਿਆ ਜਾਣਦੇ ਸਨ। ਆਪ ਨੇ ਪੰਦਰਾਂ ਮਹੀਨੇ ਜਲੰਧਰ ਜੇਲ੍ਹ ਅਤੇ ਫਿਰੋਜ਼ਪੁਰ ਜੇਲ੍ਹ ਵਿੱਚ ਜੇਲ੍ਹ ਕੱਟੀ । ਆਪ ਨੇ ਜੈਤੋ ਦੇ ਮੋਰਚੇ ਸਮੇਂ ਨਾਭਾ ਜੇਲ੍ਹ ਵਿਖੇ 10 ਮਹੀਨੇ ਦੀ ਜੇਲ੍ਹ ਬੜੀ ਤਕਲੀਫਾਂ ਵਿੱਚ ਕੱਟੀ । ਆਪ ਨੂੰ ਦੱਸ ਮਹੀਨੇ ਕਾਲ ਕੋਠੜੀ ਵਿੱਚ ਬੰਦ ਰੱਖਿਆ ਗਿਆ। ਪਿਤਾ ਦੀ ਸਿੱਖਿਆ ਨੇ ਆਪ ਨੂੰ ਦੇਸ਼ ਕੌਮ ਦੀ ਸੇਵਾ ਵੱਲ ਮੋੜਿਆ ਸੀ। ਕਿਉਂਕਿ ਆਪ ਜੀ ਦੇ ਪਿਤਾ ਨੇ ਵੀ ਜੈਤੋਂ ਦੇ ਮੋਰਚੇ ਵਿੱਚ ਭਾਗ ਲਿਆ ਸੀ । ਆਪ ਨੂੰ ਵੀ ਸਰਕਾਰ ਵਲੋਂ ਤਾਮਰ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਆਪ ਮਿਤੀ 13-9- 1988 ਸਵਾਸਾਂ ਦੀ ਪੂੰਜੀ ਨੂੰ ਸਫਲ ਕਰਕੇ ਗੁਰਪੁਰੀ ਜਾ ਬਿਰਾਜੇ।
ਸ੍ਰੀ ਸੋਹਣ ਸਿੰਘ ਰੋਡੇ
ਸ੍ਰੀ ਸੋਹਣ ਸਿੰਘ ਸਪੁੱਤਰ ਸ੍ਰੀ ਟਾਹਿਲ ਸਿੰਘ ਦਾ ਜਨਮ 1884 ਵਿੱਚ ਪਿੰਡ ਰੋਡੇ ਪੱਤੀ ਮੇਹਰਾ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਆਪ ਛੇ ਜਮਾਤਾਂ ਵਰਨੈਕੁਲਰ ਦੀ ਪਾਸ ਸਨ।
ਆਪ ਜੀ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਆਪ ਅਕਾਲੀ ਲਹਿਰ ਸਮੇਂ ਜੈਤੋਂ ਦੇ ਮੋਰਚੇ ਸਮੇਂ ਸੱਤ ਸਾਲ ਨਾਭਾ ਜੇਲ੍ਹ ਵਿੱਚ ਕੈਦ ਕੱਟੀ। ਆਪ ਛੇ ਮਹੀਨੇ ਪੰਜਾਬੀ ਸੂਬੇ ਵੇਲੇ ਵੀ ਜੇਲ੍ਹ ਕੱਟੀ ਇਹ ਜੇਲ੍ਹ ਦਾ ਸਮਾਂ ਆਪ ਨੇ ਫਿਰੋਜ਼ਪੁਰ ਜੇਲ੍ਹ ਵਿੱਚ ਕੁੱਟਿਆ । ਆਪ ਜਦ ਵੀ ਜੇਲ੍ਹ ਯਾਤਰਾ ਤੋਂ ਪਿੰਡ ਆਉਂਦੇ ਪੰਥ ਦੇ ਮਹਾਨ ਕਾਰਜਾਂ ਤੋਂ ਇਲਾਵਾ ਪਿੰਡ ਵਿਖੇ ਲੋਕ ਭਲਾਈ ਦੇ ਕੰਮ ਵੀ ਕਰਦੇ ਸਨ । ਆਪ ਨੂੰ 1972 ਵਿੱਚ ਤਾਮਰ ਪੱਤਰ ਦੇ ਕੇ ਸਨਮਾਨਿਆ ਗਿਆ। ਆਪ ਦੇਸ਼ ਕੌਮ ਦੀ ਚੜ੍ਹਦੀ ਕਲਾ ਲਈ ਲੜਦੇ ਪਿੰਡ ਰੋਡੇ ਵਿਖੇ ਅਕਾਲ ਪੁਰਖ ਦੇ ਭਾਣੇ ਅਨੁਸਾਰ ਮਿਤੀ 25-11-1983 ਨੂੰ ਪ੍ਰਲੋਕ ਸਿਧਾਰ ਗਏ।
ਸ੍ਰੀ ਮਾਹਲਾ ਸਿੰਘ ਰੋਡੇ
ਸ੍ਰੀ ਮਾਹਲਾ ਸਿੰਘ ਬੈਰਾੜ ਸਪੁੱਤਰ ਸ੍ਰੀ ਸ਼ੇਰ ਸਿੰਘ ਬੈਰਾੜ ਦਾ ਜਨਮ 23
ਸਤੰਬਰ 1897 ਨੂੰ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ। ਆਪ ਅਨਪੜ੍ਹ ਸਨ ਤੇ ਆਪ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਆਪ ਨੇ ਜੈਤੋ ਦੇ ਮੋਰਚੇ ਵਿੱਚ ਡੇਢ ਸਾਲ ਨਾਭੇ ਜੇਲ੍ਹ ਵਿੱਚ ਜੇਲ੍ਹ ਕੱਟੀ। ਆਪ ਨੂੰ ਫਿਰੋਜ਼ਪੁਰ ਅਦਾਲਤ ਵਲੋਂ ਪੰਜਾਹ ਰੁਪਏ ਜੁਰਮਾਨਾ ਕੀਤਾ। ਇਸ ਤੋਂ ਇਲਾਵਾ ਆਪ ਨੇ ਲਾਲਾ ਲਾਜਪਤ ਰਾਏ ਨਾਲ ਵੀ ਲਾਠੀਆਂ ਖਾਧੀਆਂ ਅਤੇ ਹੋਰ ਵੀ ਸਰਕਾਰ ਦੇ ਵਿਰੁੱਧ ਸਾਜਸ਼ਾਂ ਵਿੱਚ ਭਾਗ ਲਿਆ। ਆਪ ਨੇ ਸਾਰੀ ਉਮਰ ਗੁਰਸਿੱਖ ਜੀਵਨ ਬਤੀਤ ਕੀਤਾ । ਅੰਤ ਇਹ ਦੇਸ਼ ਕੌਮ ਦਾ ਯੋਧਾ ਮਿਤੀ 5 ਅਪ੍ਰੈਲ 1987 ਨੂੰ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ।
ਬਹਾਲ ਸਿੰਘ ਕੂਕਾ
ਬਹਾਲ ਸਿੰਘ ਕੂਕੂ ਦਾ ਜਨਮ ਪਿਤਾ ਜੱਗਾ ਸਿੰਘ ਦੇ ਘਰ ਪਿੰਡ ਰੋਡੇ ਵਿਖੇ 1906 ਨੂੰ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ ਮਾਤਾ ਕਿਸ਼ਨ ਕੌਰ ਦੀ ਕੁੱਖੋਂ ਹੋਇਆ। ਆਪ ਦਾ ਪਰਿਵਾਰ ਮੁਢ ਤੋਂ ਹੀ ਕੂਕਾ ਸੰਪ੍ਰਦਾਇ ਨਾਲ ਜੁੜਿਆ ਹੋਣ ਕਰਕੇ ਹਰ ਸਮੇਂ ਘਰ ਵਿੱਚ ਗੁਰਬਾਣੀ ਦਾ ਪਰਵਾਹ ਚਲਦਾ ਰਹਿੰਦਾ ਸੀ। ਇਸ ਲਈ ਆਪ ਨੂੰ ਗੁਰਬਾਣੀ ਸਿੱਖਿਆ ਵਿਰਾਸਤ ਵਿਚੋਂ ਹੀ ਮਿਲੀ। ਆਪ ਹਰ ਰੋਜ ਮਾਤਾ ਨਾਲ ਗੁਰੂ ਘਰ ਆਉਂਦੇ ਸਨ । ਦਿਵਾਨਾ ਵਿੱਚ ਬੈਠ ਕੇ ਆਪਣੇ ਰਹਿਬਰਾਂ ਦੀ ਵਡਿਆਈ ਸੁਣਦੇ ਸਨ।
ਆਪ ਗੁਰਮੁਖੀ ਤੱਕ ਹੀ ਵਿਦਿਆ ਪ੍ਰਾਪਤ ਕਰਕ ਸਕੇ। ਆਪਣੀ ਨਿਤਨੇਮ ਜਿੰਨੀ ਬਾਣੀ ਇਨ੍ਹਾਂ ਕੰਠ ਕਰ ਲਈ ਸੀ ਅਤੇ ਮਾਤਾ ਪਿਤਾ ਨਾਲ ਖੇਤੀ ਕੰਮ ਕਰਦੇ ਭਜਨ ਬੰਦਗੀ ਵਿੱਚ ਮਸਤ ਰਹਿੰਦੇ ਸਨ।
1940 ਵਿੱਚ ਆਪ ਨੇ ਗੁਰੂ ਘਰ ਦੀ ਵਡਿਆਈ ਕਰਨ ਲਈ ਕਵੀਸ਼ਰੀ ਜੱਥਾ ਤਿਆਰ ਕੀਤਾ। ਇਸ ਬਾਣੇ ਨਾਲ ਸੰਬੰਧ ਦਿਵਾਨਾਂ ਵਿੱਚ ਕਵੀਸ਼ਰੀ ਕਰਨ ਲੱਗੇ। ਹੋਲੀ-ਹੋਲੀ ਆਪ ਜਥੇ ਸਮੇਤ ਬਾਹਰਲੇ ਨਗਰਾਂ ਵਿੱਚ ਪਹੁੰਚ ਕੇ ਸੰਗਤਾਂ ਨੂੰ ਗੁਰਇਤਿਹਾਸ ਸੁਣਾ ਕੇ ਨਿਹਾਲ ਕਰਦੇ ਰਹੇ। ਆਪ ਦੇ ਗੁਰਸਿੱਖੀ ਜੀਵਨ ਅਤੇ ਸੰਪ੍ਰਦਾ ਪ੍ਰਤੀ ਪ੍ਰਪਕਤਾ ਵੇਖ ਆਪ ਨੂੰ ਸਤਿਗੁਰਾਂ ਵਲੋਂ ਸੂਬੇ ਦਾ ਖਿਤਾਬ ਬਖਸ਼ਿਆ ਗਿਆ। 1965 ਵਿੱਚ ਪਿੰਡ ਫਰਵਾਹੀ ਚਲੇ ਗਏ। ਉਥੇ ਰਿਹਾਇਸ਼ ਕਰਕੇ ਆਪ ਨੂੰ ਸਤਿਗੁਰ ਨੇ ਸਿਰਸੇ ਦਾ ਸੂਬਾ ਬਣਾ ਦਿੱਤਾ । ਅੰਤ ਸਮੇਂ ਆਪ ਭੈਣੀ ਸਾਹਿਬ ਸਤਗੁਰਾਂ ਦੇ ਚਰਨਾਂ ਵਿੱਚ ਸਨ, ਅੰਤ ਮਿਤੀ 2 ਹਾੜ 1991 ਨੂੰ ਲੈ ਕੇ ਆਏ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਕੇ ਗੁਰਪੁਰੀ ਵਿੱਚ ਜਾ ਬਿਰਾਜੇ।
ਬਾਬਾ ਜਗਿੰਦਰ ਸਿੰਘ
ਬਾਬਾ ਜਗਿੰਦਰ ਸਿੰਘ ਦਾ ਜਨਮ ਵੀਹਵੀਂ ਸਦੀ ਦੇ ਪਹਿਲੇ ਦਹਾਕੇ 1909 ਵਿੱਚ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਮੋਗਾ ਪਿੰਡ ਰੋਡੇ ਪਿਤਾ ਹਰਨਾਮ ਸਿੰਘ ਦੇ ਘਰ ਮਾਤਾ ਨੰਦ ਕੌਰ ਦੀ ਕੁਖੋਂ ਹੋਇਆ। ਛੋਟੀ ਉਮਰ ਤੋਂ ਹੀ ਆਪ ਧਾਰਮਿਕ ਰੁਚੀਆਂ ਦੇ ਧਾਰਨੀ ਸਨ । ਆਪ ਬਚਪਨ ਵਿੱਚ ਹੀ ਗੁਰੂ ਘਰ ਦੀਆਂ ਸਾਖੀਆਂ ਸੁਣਨ ਵਿੱਚ ਖਾਸ ਰੁਚੀ ਰੱਖਦੇ ਸਨ। ਆਪ ਜੀ ਨੇ ਸੰਤ ਕ੍ਰਿਪਾਲ ਸਿੰਘ ਤੋਂ ਗੁਰਮੁਖੀ ਅਤੇ ਧਾਰਮਿਕ ਵਿਦਿਆ ਗ੍ਰਹਿਣ ਕੀਤੀ। ਸੰਤ ਕ੍ਰਿਪਾਲ ਸਿੰਘ ਸਦਕਾ ਆਪ ਛੋਟੀ ਉਮਰ ਵਿੱਚ ਪਿੰਡ ਦੀ ਧਾਰਮਿਕ ਕਮੇਟੀ ਦੇ ਮੈਂਬਰ ਬਣੇ। ਤੇ ਸਰਗਰਮੀਆਂ ਵਿੱਚ ਜੁਟ ਗਏ। ਸੰਤ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਤੋਂ ਆਪ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ।
ਬਾਬਾ ਜੀ ਦਾ ਪਿਤਾ ਪੁਰਖੀ ਕਿੱਤਾ ਖੇਤੀਬਾੜੀ ਸੀ । ਆਪ ਖੇਤੀ ਕਰਦੇ ਵੀ ਪ੍ਰਭੂ ਸਿਮਰਨ ਵਿੱਚ ਜੁਟੇ ਰਹਿੰਦੇ ਸਨ। ਆਪ ਜੀ ਦੇ ਦੋ ਵਿਆਹ ਸਨ ਆਪ ਜੀ ਦੇ ਭਰਾ ਦੀ ਮਿਰਤੂ ਹੋਣ ਕਾਰਨ ਉਨ੍ਹਾਂ ਦੀ ਮੰਗੇਤਰ ਨਾਲ ਵੀ ਆਪ ਨੇ ਵਿਆਹ ਕਰਵਾ ਲਿਆ ਸੀ । ਮਾਤਾ ਧੰਨ ਕੌਰ ਦੀ ਕੁਖੋਂ ਪੰਜ ਪੁੱਤਰਾਂ ਨੇ ਜਨਮ ਲਿਆ ਅਤੇ ਮਾਤਾ ਨਿਹਾਲ ਕੌਰ ਦੀ ਕੁਖੋਂ ਵੀਰ ਸਿੰਘ ਅਤੇ ਜਰਨੈਲ ਸਿੰਘ ਦਾ ਜਨਮ ਹੋਇਆ।
ਜਦ ਵੀ ਭਿੰਡਰਾਂ ਦੀ ਟਕਸਾਲ ਪਿੰਡ ਆਉਂਦੀ ਸੀ ਆਪ ਲੰਗਰ ਪਾਣੀ ਦੀ ਸੇਵਾ ਆਪਣੇ ਹੱਥੀਂ ਕਰਦੇ ਸਨ । ਇੱਕ ਵੇਰ ਸੰਤ ਗੁਰਬਚਨ ਸਿੰਘ ਭਿੰਡਰਾਂ ਵਾਲਿਆਂ ਦਾ ਜੱਥਾ ਪਿੰਡ ਰੋਡੇ ਆਇਆ ਤਾਂ ਬਾਬਾ ਜੀ ਜੱਥੇ ਨੂੰ ਪ੍ਰਸ਼ਾਦਾ ਛਕਾਉਣ ਲਈ ਘਰ ਲੈ ਗਏ। ਇਸੇ ਦਿਨ ਹੀ ਸੰਤ ਗੁਰਬਚਨ ਸਿੰਘ ਭਿੰਡਰਾਂਵਾਲਿਆਂ ਨੇ ਜਰਨੈਲ ਸਿੰਘ ਨੂੰ ਦਮਦਮੀ ਟਕਸਾਲ ਲਈ ਲੈ ਲਿਆ ਸੀ । ਜੋ ਬਾਅਦ ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਰਕੇ ਮਸ਼ਹੂਰ ਹੋਏ। ਆਪ ਨੇ ਜੈਤੋ ਦੇ ਮੋਰਚੇ ਲਈ ਪਿੰਡਾਂ ‘ਚੋਂ ਰਾਸ਼ਨ ਇਕੱਠਾ ਕਰਨ ਦੀ ਜਿੰਮੇਵਾਰੀ ਲੈ ਕੇ ਰਾਸ਼ਨ ਇਕੱਠਾ ਕਰਕੇ ਜਥੇਦਾਰ ਸੁੱਚਾ ਸਿੰਘ ਦੁਲਾ ਸਿੰਘ ਰਾਹੀ ਜੈਤੋਂ ਗੰਗਸਰ ਵਿਖੇ ਪਹੁੰਚਾਇਆ। ਆਪ ਦਾ ਦੀਨਾ ਕਾਗੜ ਗੁਰਦੁਆਰਾ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ ਮਹਾਨਯੋਗਦਾਨ ਹੈ। ਆਪ ਨੇ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਵੀ ਗ੍ਰਿਫਤਾਰੀ ਦਿੱਤੀ ਸੀ ਅਤੇ ਅੰਬਾਲਾ ਦੀ ਜੇਲ੍ਹ ਵਿੱਚ ਜੇਲ੍ਹ ਕੱਟੀ । ਆਪ ਜਿਥੇ ਵੀ ਜੇਲ ਕੱਟੀ ਉਥੇ ਸਮੂਹ ਕੈਦੀਆਂ ਵਿੱਚ ਸੂਰਜ ਪ੍ਰਕਾਸ਼ ਗ੍ਰੰਥ ਦੀ ਕਥਾ ਕਰਦੇ ਸਨ ਅਤੇ ਕੈਦੀਆਂ ਨੂੰ ਧਾਰਮਿਕ ਸਿੱਖਿਆ ਦਿੰਦੇ ਸਨ। ਐਮਰਜੈਂਸੀ ਦੌਰਾਨ ਵੀ ਬਾਬਾ ਜੀ ਨੇ ਜੇਲ੍ਹ ਕੱਟੀ ਇਸ ਸਮੇਂ ਦੌਰਾਨ ਵੀ ਆਪ ਜੇਲ੍ਹ ਅੰਦਰ ਕਥਾ ਦਾ ਪ੍ਰਵਾਹ ਚਲਾਉਂਦੇ ਰਹੇ।
ਇਹਨਾਂ ਨੇ ਸਮੁੱਚੇ ਪੰਜਾਬ ਵਿੱਚ ਅੰਮ੍ਰਿਤ ਪ੍ਰਚਾਰ ਦੀ ਮੁਹਿੰਮ ਚਲਾ ਕੇ ਲੱਖਾਂ ਪ੍ਰਾਣੀਆਂ ਨੂੰ ਗੁਰੂ ਲੜ ਲਾਇਆ। ਉਹ ਅਖੀਰਲੇ ਦਮ ਤੱਕ ਪੰਥ ਦੀ ਚੜ੍ਹਦੀ ਕਲਾ ਦੀਆਂ ਅਰਦਾਸਾਂ ਕਰਦੇ ਰਹੇ । ਉਨ੍ਹਾਂ ਦਾ ਕਹਿਣਾ ਸੀ ਸਾਨੂੰ ਕਿਸੇ ਵੀ ਧਰਮ ਪ੍ਰਤੀ ਨਫਰਤ ਨਹੀਂ ਕਰਨੀ ਚਾਹੀਦੀ । ਅੰਤ ਨੂੰ ਜੁਲਮ ਦਾ ਨਾਸ ਹੁੰਦਾ ਹੈ। ਆਪ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਕੇ ਪ੍ਰਲੋਕ ਸਿਧਾਰ ਗਏ।
ਬਾਬਾ ਭਗਵਾਨ ਸਿੰਘ
ਆਪ ਜੀ ਦਾ ਜਨਮ ਪਿਤਾ ਲਹਿਣਾ ਸਿੰਘ ਦੇ ਘਰ ਜ਼ਿਲ੍ਹਾ ਫਿਰੋਜ਼ਪੁਰ ਤਹਿਸੀਲ ਮੋਗਾ ਵਿਖੇ 1909 ਨੂੰ ਰੋਡੇ ਪਿੰਡ ਮਾਤਾ ਬਿਸ਼ਨ ਕੌਰ ਦੀ ਕੁਖੋਂ ਹੋਇਆ। ਆਪ ਦਾ ਪ੍ਰਵਾਰ ਧਾਰਮਿਕ ਖਿਆਲਾਂ ਦਾ ਹੋਣ ਕਰਕੇ ਆਪ ਦੇ ਬਚਪਨ ਵਾਲੇ ਜੀਵਨ ਤੇ ਗੁਰਸਿੱਕੀ ਦਾ ਪ੍ਰਭਾਵ ਪਿਆ। ਆਪ ਨੇ ਸੰਤ ਕ੍ਰਿਪਾਲ ਸਿੰਘ ਤੋਂ ਧਾਰਮਿਕ ਵਿਦਿਆ ਪ੍ਰਾਪਤ ਕੀਤੀ ਅਤੇ ਦੁਨਿਆਵੀ ਵਿਦਿਆ ਪਿੰਡ ਵਿੱਚ ਚਲਦੇ ਸਕੂਲ ਤੋਂ ਪ੍ਰਾਪਤ ਕੀਤੀ।
ਆਪ ‘ਤੇ ਧਾਰਮਿਕ ਰੁਚੀਆਂ ਦਾ ਐਨਾ ਪ੍ਰਭਾਵ ਪਿਆ ਕਿ ਜਦ ਵੀ ਸੰਤ ਗਿਆਨੀ ਗੁਰਬਚਨ ਸਿੰਘ ਭਿੰਡਰਾਂਵਾਲੇ ਪਿੰਡ ਰੋਡੇ ਆਉਂਦੇ ਸਨ, ਆਪ ਮਹੀਨਾ ਭਰ ਲਗਾਤਾਰ ਆਏ ਜੱਥੇ ਦੀ ਸੇਵਾ ਕਰਦੇ ਸਨ । ਆਪ ਨੇ ਇਸੇ ਟਕਸਾਲ ਤੋਂ ਹੀ ਅੰਮ੍ਰਿਤ ਦੇ ਬਾਟੇ ਦੀ ਦਾਤ ਪ੍ਰਾਪਤ ਕੀਤੀ ਸੀ।
ਆਪ ਗੁਰੂ ਘਰ ਦੇ ਪ੍ਰੇਮੀ ਹੋਣ ਨਾਲ-ਨਾਲ ਇੱਕ ਵਧੀਆ ਅਖੰਡ ਪਾਠੀ ਵੀ ਸਨ, ਜਦ ਭਿੰਡਰਾਂ ਦੀ ਟਕਸਾਲ ਕਥਾ ਕੀਰਤਨ ਕਰਕੇ ਵਾਪਸ ਚਲੀ ਜਾਂਦੀ ਸੀ ਤਾਂ ਆਪ ਸਿੱਖ ਸੰਗਤਾਂ ਨੂੰ ਗੁਰੂ ਘਰ ਨਾਲ ਜੋੜੀ ਰੱਖਣ ਲਈ ਕੋਠਿਆਂ ਤੋਂ ਪੈਦਲ ਤੁਰ ਕੇ ਇਥੇ ਗੁਰਦੁਆਰਾ ਸਾਹਿਬ ਵਿਖੇ ਕਥਾ ਕਰਦੇ ਸਨ। ਆਪ ਨੇ ਜੈਤੋ ਦੇ ਮੋਰਚੇ ਵਿੱਚ ਜਾਣ ਵਾਲੇ ਜੋ ਜੱਥੇ ਇਥੇ ਠਹਿਰਦੇ ਸਨ, ਆਪ ਉਨ੍ਹਾਂ ਦੀ ਤਨ-ਮਨ ਨਾਲ ਸੇਵਾ ਕਰਦੇ ਸਨ। ਆਪ ਨੇ ਦੀਨਾ-ਕਾਗੜ ਦੇ ਗੁਰਦੁਆਰਾ ਸਾਹਿਬ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਲਈ ਲਾਏ ਮੋਰਚੇ ਵਿੱਚ ਭਰਪੂਰ ਯੋਗਦਾਨ ਪਾਇਆ।
ਆਪਣੇ ਪੰਜਾਬੀ ਸੂਬੇ ਦੇ ਮੋਰਚੇ ਵਿੱਚ ਜੇਲ੍ਹ ਕੱਟੀ। ਆਪ ਨੇ ਐਮਰਜੈਂਸੀ ਦੌਰਾਨ ਵੀ ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਲੰਬਾ ਸਮਾਂ ਗੁਜਾਰਿਆ। ਜਦ ਆਪ ਜੇਲ੍ਹਾਂ ਤੋਂ ਵਾਪਸ ਆਉਂਦੇ ਸਨ ਤਾਂ ਪਿੰਡ ਆਉਣ ਸਾਰ ਹੀ ਇਕ ਸੋਸਲ ਵਰਕਰ ਦੇ ਰੂਪ ਵਿੱਚ ਨਿਸ਼ਕਾਮ ਸੇਵਾ ਕਰਦੇ ਸਨ। ਆਪ ਸਦਾ ਹੀ ਆਪਣੀ ਸੰਤਾਨ ਅਤੇ ਲੋਕਾਂ ਨੂੰ ਗੁਰਸਿੱਖੀ ਜੀਵਨ ਬਤੀਤ ਕਰਨ ਦੀ ਪ੍ਰੇਰਨਾ ਦਿੰਦੇ ਰਹਿੰਦੇ ਸਨ। ਆਪ ਆਖਰੀ ਦੱਮ ਤੱਕ ਗੁਰਸਿੱਖੀ ਦੀ ਰਹਿਤ ਮਰਯਾਦਾ ਅਤੇ ਗੁਰਬਾਣੀ ਨਾਲ ਜੁੜੇ ਰਹੇ ਆਖਰ ਆਪ ਅਕਾਲ ਪੁਰਖ ਦੀ ਬਖਸ਼ੀ ਸਵਾਸਾਂ ਦੀ ਪੂੰਜੀ ਨੂੰ ਸਫਲ ਕਰਕੇ 1992 ਨੂੰ ਪਿੰਡ ਗੁਰੂਪੁਰਾ ਰੋਡੇ ਵਿਖੇ ਪ੍ਰਲੋਕ ਸਿਧਾਰ ਗਏ।
ਸ੍ਰੀ ਕਰਤਾਰ ਸਿੰਘ ਰੋਡੇ
ਆਪ ਜੀ ਦਾ ਜਨਮ 1908 ਈ. ਨੂੰ ਪਿੰਡ ਰੋਡੇ ਵਿੱਚ ਸ੍ਰੀ ਬਿਸ਼ਨ ਸਿੰਘ ਦੇ ਘਰ ਹੋਇਆ। ਆਪ ਜੀ ਨੇ ਉਰਦੂ ਦੀਆਂ ਚਾਰ ਜਮਾਤਾਂ ਤੱਕ ਵਿਦਿਆ ਹਾਸਲ ਕੀਤੀ। ਆਜ਼ਾਦ ਹਿੰਦ ਫੌਜ ਵਿੱਚ ਭਰਤੀ ਹੋ ਕੇ 1942 ਤੋਂ 1954 ਈ. ਤੱਕ ਦੇਸ਼ ਸੇਵਾ ਕੀਤੀ। ਇਸ ਸਮੇਂ ਦੌਰਾਨ ਆਪ ਜੀ ਨੂੰ ਨੌ ਮਹੀਨੇ ਜੇਲ੍ਹ ਵੀ ਭੋਗਣੀ ਪਈ। ਮਾਂਡਲੇ ਵਿੱਚ ਅਕਤੂਬਰ ਤੋਂ ਜਨਵਰੀ ਤੱਕ ਤੇ ਕੈਂਪ ਕਲਕੱਤਾ ਵਿਖੇ ਫਰਵਰੀ ਤੋਂ ਜੂਨ ਤੱਕ ਜੇਲ੍ਹ ਯਾਤਰਾ ਕਰਨੀ ਪਈ।
ਆਪ ਜੀ ਦੇ ਪਿਤਾ ਸ੍ਰੀ ਬਿਸ਼ਨ ਸਿਘ ਵੀ ਇੱਕ ਉੱਘੇ ਆਜ਼ਾਦੀ ਘੁਲਾਟੀਏ ਹੋਏ ਸਨ। ਜੈਤੋ ਦੇ ਮੋਰਚੇ ਵਿੱਚ ਦੇਸ਼ ਦੀ ਆਜ਼ਾਦੀ ਲਈ ਜੌਹਰ ਵਿਖਾਉਂਦੇ ਸ਼ਹੀਦ ਹੋ ਗਏ। ਆਪ ਜੀ ਦੇ ਪਿਤਾ ਸ੍ਰੀ ਬਿਸ਼ਨ ਸਿੰਘ ਦੀ ਸਿੱਖਿਆ ਨੇ ਆਪ ਨੂੰ ਕੌਮ ਦੀ ਸੇਵਾ ਵੱਲ ਮੋੜਿਆ ਸੀ। ਆਪ 27-2-1989 ਨੂੰ ਰੋਡੇ ਦੀ ਮਹਾਨ ਧਰਤੀ ਨੂੰ ਅਲ-ਵਿਦਾ ਆਖ ਕੇ ਪ੍ਰਲੋਕ ਸਿਧਾਰ ਗਏ।
ਗਿਆਨੀ ਹਰੀ ਸਿੰਘ
ਗਿਆਨੀ ਹਰੀ ਸਿੰਘ ਸਪੁੱਤਰ ਸ. ਕੇਸਰ ਸਿੰਘ ਦਾ ਜਨਮ 1890 ਈ. ਨੂੰ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ ਹੋਇਆ । ਆਪ ਬਚਪਨ ਤੋਂ ਅੱਖੀਆਂ ਦੀ ਨਜ਼ਰ ਤੋਂ ਵਾਂਝੇ ਸਨ । ਪਰ ਆਪ ਦੀ ਸੁਰਤੀ ਬਾਰੇ ਜੋ ਸੁਣਿਆ ਹੈ ਕਿ ਆਪ ਆਪਣੇ ਖੇਤ ਜਾਂਦੇ ਸਨ ਤਾਂ ਪੱਠੇ ਵਗੈਰਾ ਵੱਢ ਲੈਂਦੇ ਸਨ। ਆਪ ਗੁਰਸਿੱਖ ਸਰੂਪ ਵਿੱਚ ਪ੍ਰਪੱਕ ਸਨ। ਇਸ ਕਾਰਨ ਇਹਨਾਂ ਦਾ ਪਿਤਾ ਜੀ ਵਧੀਆ ਗੁਰਸਿੱਖ ਅਤੇ ਗੁਰੂ ਮਹਾਰਾਜ ਦੇ ਸੇਵਕ ਸਨ। ਬੇਸ਼ੱਕ ਆਪ ਨੇਤਰਹੀਣ ਹੋਣ ਕਰਕੇ ਅੱਖਰੀ ਵਿਦਿਆ ਨਹੀਂ ਪ੍ਰਾਪਤ ਕਰ ਸਕੇ ਪਰ ਜੋ ਆਪ ਦਾ ਅੰਤਰੀ ਭਾਵ ਗਿਆਨ ਸੀ, ਉਸ ਦੀ ਜੋ ਮਿਸਾਲ ਮਿਲਦੀ ਹੈ, ਪਤਾ ਲਗਦਾ ਹੈ ਕਿ ਉਹ ਘਰ-ਘਰ ਵਿੱਚ ਵਿਦਿਆ ਦੀ ਕਿਰਨ ਨੂੰ ਲਿਜਾ ਕੇ ਹਰ ਘਰ ਨੂੰ ਰੋਸ਼ਨ ਕਰਨਾ ਚਾਹੁੰਦੇ ਸਨ। ਉਨ੍ਹਾਂ ਨੇ ਆਪਣੀ ਤਪੱਸਵੀ ਜਿੰਦਗੀ ਵਿੱਚ ਇੱਕ ਮਹਾਨ ਕਾਰਜ ਕੀਤਾ ਪਿੰਡ ਵਿੱਚ ਸਕੂਲ ਬਣਾਉਣ ਲਈ ਤਕਰੀਬਨ 5 ਏਕੜ ਜ਼ਮੀਨ ਦਾਨ ਦਿੱਤੀ। ਜਿਸ ਸਦਕਾ ਅੱਜ ਗਰਲਜ਼ ਹਾਈ ਸਕੂਲ ਅਤੇ ਪ੍ਰਾਇਮਰੀ ਸਕੂਲ ਚੱਲ ਰਿਹਾ ਹੈ । ਸਕੂਲ ਦੇ ਸਰਕਾਰੀ ਹੋਣ ਤੋਂ ਪਹਿਲਾਂ ਆਪ ਨੇ ਸਮਕਾਲੀ ਸੰਤਾਂ ਅਤੇ ਸੰਗਤ ਦੇ ਸਹਿਯੋਗ ਨਾਲ ਸਕੂਲ ਨੂੰ ਚਾਲੂ ਰੱਖਿਆ। ਆਪ ਆਪਣੇ ਆਖਰੀ ਦਮ ਤੱਕ ਇਸ ਵਿਦਿਆ ਦੇ ਮੰਦਰ ਦੀ ਹਰ ਤਰ੍ਹਾਂ ਨਾਲ ਸੇਵਾ ਕਰਦੇ ਰਹੇ । ਉਹ ਮਹਾਤਿਆਗੀ ਮਹਾਦਾਨੀ ਯੁਧ ਪੁਰਸ਼ ਵਿਦਿਆ ਦੇ ਮਹਾਨ ਯੋਗ ਨੂੰ ਚਾਲੂ ਕਰਕੇ ਅਕਾਲਪੁਰਖ ਦੀ ਦਿੱਤੀ ਸਵਾਸਾਂ ਦੀ ਪੂੰਜੀ ਨੂੰ ਵਿਦਿਆ ਦੇ ਲੇਖੇ ਲਾ ਕੇ ਤਕਰੀਬਨ 90 ਸਾਲ ਦੀ ਉਮਰ ਭੋਗ ਕੇ 1970 ਨੂੰ ਪ੍ਰਲੋਕ ਸਿਧਾਰ ਗਏ।
ਸ੍ਰੀ ਮੋਹਨ ਸਿੰਘ ਕਵੀਸ਼ਰ ਰੋਡੇ
ਸ੍ਰੀ ਮੋਹਨ ਸਿੰਘ ਕਵੀਸ਼ਰ ਸਪੁੱਤਰ ਸ੍ਰੀ ਨਿਧਾਨ ਸਿੰਘ ਦਾ ਜਨਮ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ 15 ਅਗਸਤ 1901 ਨੂੰ ਹੋਇਆ । ਆਪ ਆਪਣੇ ਸਮੇਂ ਵਿੱਚ ਮਾਲਵਾ ਹੀ ਨਹੀਂ ਸਮੁੱਚੇ ਪੰਜਾਬ ਦੇ ਮੰਨੇ ਪ੍ਰਮੰਨੇ ਕਵੀਸ਼ਰ ਸਨ। ਕੁਝ ਸਮਾਂ ਆਪ ਲੋਕ ਸੰਪਰਕ ਵਿਭਾਗ ਵਿੱਚ ਪ੍ਰਚਾਰਕ ਤੌਰ ਤੇ ਹੀ ਰਹੇ । ਆਪ ਦੇਸ਼ ਕੌਮ ਦੀ ਭਰਪੂਰ ਸੇਵਾ ਕੀਤੀ। ਆਪ ਨੇ ਜੈਤੋ ਦੇ ਮੋਰਚੇ ਵਿੱਚ ਭਾਗ ਲਿਆ ਅਤੇ ਛੇ ਮਹੀਨੇ ਕੈਦ ਵੀ ਕੱਟੀ। ਤੇ ਫਿਰੋਜ਼ਪੁਰ ਅਦਾਲਤ ਵਲੋਂ ਆਪ ਨੂੰ 50 ਰੁਪਏ ਜੁਰਮਾਨਾ ਵੀ ਕੀਤਾ ਗਿਆ । ਹੋਰ ਵੀ ਕਈ ਆਜ਼ਾਦੀ ਸਮਾਗਮਾਂ ਮੋਰਚਿਆਂ ਵਿੱਚ ਕੈਦ ਕੱਟੀ ਅੰਤ ਤੱਕ ਆਪ ਦੇ ਮਨ ਵਿੱਚ ਦੇਸ਼ ਉਸਾਰੀ ਦੀ ਚਿਣਗ ਜਗਦੀ ਰਹੀ। ਮਿਤੀ 25-11-1983 ਨੂੰ ਆਪ ਇਸ ਸੰਸਾਰ ਤੋਂ ਸਦਾ ਲਈ ਕੂਚ ਕਰ ਗਏ।
ਗਿਆਨੀ ਬਿਸ਼ਨ ਸਿੰਘ
ਗਿਆਨੀ ਬਿਸ਼ਨ ਸਿੰਘ ਦਾ ਜਨਮ 1919 ਨੂੰ ਪਿਤਾ ਸ. ਰਤਨ ਸਿੰਘ ਦੇ ਘਰ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ ਮੁਢਲੀ ਵਿਦਿਆ ਬਾਬਾ ਅਰਜਨ ਸਿੰਘ ਤੋਂ ਪ੍ਰਾਪਤ ਕੀਤੀ। ਆਪ ਬਚਪਨ ਤੋਂ ਗੁਰੂਘਰ ਦੇ ਪ੍ਰੇਮੀ ਸਨ। ਆਪ ਦਾ ਬਚਪਨ ਗੁਰੂ ਘਰ ਵਿੱਚ ਹੀ ਗੁਜਰਿਆ। ਸੰਗੀਤ ਵਿਦਿਆ ਵੀ ਆਪ ਨੇ ਇਥੋਂ ਹੀ ਪ੍ਰਾਪਤ ਕੀਤੀ। ਆਪ ਨੂੰ ਸੰਗੀਤ ਨਾਲ ਅਥਾਹ ਪਿਆਰ ਸੀ, ਆਪ ਕੀਰਤਨ ਕਰਨ ਵਿੱਚ ਅਤੇ ਗੁਰਬਾਣੀ ਦੀ ਵਿਆਖਿਆ ਕਰਨ ਬਹੁਤ ਗਿਆਨ ਰੱਖਦੇ ਸਨ। ਆਪ ਨੂੰ ਸੰਗਤ ਵਿੱਚੋਂ ਹੀ ਗਿਆਨੀ ਪੱਦ ਪ੍ਰਾਪਤ ਹੋਇਆ ਸੀ। ਆਪ ਦੇ ਪਿਤਾ ਸ. ਰਤਨ ਸਿੰਘ ਆਜ਼ਾਦੀ ਘੁਲਾਟੀਏ ਸਨ, ਇਸ ਲਈ ਦੇਸ਼ ਭਗਤੀ ਦੀ ਲਗਣ ਆਪ ਨੂੰ ਘਰ ਵਿਚੋਂ ਹੀ ਪ੍ਰਾਪਤ ਹੋਈ ਸੀ।
1949 ਵਿੱਚ ਪੈਪਸੂ ਦਾ ਮੋਰਚਾ ਲੱਗਾ । ਇਸ ਮੋਰਚੇ ਵਿੱਚ ਇੱਕ ਆਗੂ ਰੂਪ ਅਗਵਾਹੀ ਕਰਕੇ ਜੱਥਿਆਂ ਨੂੰ ਲੈ ਕੇ ਪਹੁੰਚੇ। ਸਮੇਂ ਦੀ ਸਰਕਾਰ ਵਲੋਂ 144 ਲਾਈ ਹੋਈ ਸੀ ਆਪ ਨੇ ਜੱਥੇ ਦੀ ਅਗਵਾਈ ਕਰਕੇ 144 ਤੋੜੀ ਸੀ, ਜਿਸ ਕਾਰਨ ਆਪ ਨੂੰ ਇੱਕ ਸਾਲ ਦੀ ਸਜਾ ਹੋਈ ਸੀ।
14 ਮਈ 1958 ਨੂੰ ਪੰਜਾਬੀ ਸੂਬੇ ਦਾ ਮੋਰਚਾ ਲੱਗਾ। ਆਪ ਨੇ ਇਸ ਮੋਰਚੇ ਵਿੱਚ ਛੇ ਮਹੀਨੇ ਜੇਲ੍ਹ ਵਿੱਚ ਰਹਿ ਕੇ ਤਸੀਹੇ ਝੱਲੇ। ਸੰਤ ਫਤਹਿ ਸਿੰਘ ਵਲੋਂ ਜਨ ਮੋਰਚਾ’ ਲਾਇਆ ਗਿਆ ਆਪ ਨੇ ਆਪਣੇ ਇਲਾਕੇ ਦੇ ਜੱਥਿਆਂ ਦੀ ਅਗਵਾਈ ਕੀਤੀ ਤੇ ਫਿਰੋਜ਼ਪੁਰ ਵਿੱਚ ਆਪ ਨੂੰ ਚੱਕੀਏ ਬੰਦ ਕੀਤਾ ਗਿਆ। 29 ਦਸੰਬਰ 1993 ਨੂੰ ਇੰਦਰਾ ਗਾਂਧੀ ਵਲੋਂ ਅੰਮਿ੍ਤਸਰ ਟੀ.ਵੀ. ਉਦਘਾਟਨ ਕਰਨ ਸਮੇਂ ਆਪ ਨੇ ਆਪਣੇ ਸਾਥੀਆਂ ਸਮੇਤ ਰੋਸ ਮਾਰਚ ਕੀਤਾ ਅਤੇ ਗ੍ਰਿਫਤਾਰ ਹੋਏ।
ਆਪ ਪੰਥ ਦੀ ਚੜ੍ਹਦੀ ਕਲਾ ਲਈ ਬਦੇਸ਼ਾਂ ਵਿੱਚ ਵੀ ਮਲੇਸ਼ੀਆ, ਸਿੰਘਾਪੁਰ, ਥਾਈਲੈਂਡ, ਪ੍ਰਚਾਰਕ ਤੌਰ ‘ਤੇ ਜਾਂਦੇ ਰਹੇ ਸਨ। ਆਪ ਪੰਥ ਦੇ ਸੇਵਕ ਹੋਣ ਨਾਲ-ਨਾਲ ਸਮਾਜ ਸੇਵੀ ਵੀ ਬਹੁਤ ਸਨ, ਆਪ ਨੇ ਅਗਵਾਈ ਕਰਕੇ ਸ. ਪ੍ਰਤਾਪ ਸਿੰਘ ਕੈਰੋਂ ਦੇ ਮੁੱਖ ਮੰਤਰੀ ਹੋਣ ਸਮੇਂ ਪਿੰਡ ਰੋਡੇ ਦੀ ਧਰਤੀ ਤੇ ਇੱਕ ਮਹਾਨ ਵਿਦਿਅਕ ਸੰਸਥਾ ਪੋਲੀਟੈਕਨਿਕ ਕਾਲਜ ਬਣਾਉਣ ‘ਚ ਆਪ ਦਾ ਪੂਰਾ ਯੋਗਦਾਨ ਹੈ।
ਆਪ ਹਮੇਸ਼ਾਂ ਹੀ ਦੇਸ਼ ਕੌਮ, ਸਮਾਜ ਦੇ ਵਫਾਦਾਰ ਲੀਡਰਾਂ ਦੇ ਸੰਪਰਕ ਵਿੱਚ ਰਹੇ ਅਤੇ ਸਮਾਜ ਸੇਵੀ ਬਣਕੇ ਅਗਵਾਈ ਕਰਦੇ ਰਹੇ। ਆਖਰ 1987 ਨੂੰ ਆਪਣੀ ਸੰਸਾਰਕ .ਆਤਮ ਪੂਰੀ ਕਰਕੇ ਪ੍ਰਲੋਕ ਗਮਨ ਕਰ ਗਏ।
ਇੱਕ ਵੱਖਰੀ ਸਖਸ਼ੀਅਤ ਬਾਬਾ ਫਾਰਾ ਸਿੰਘ ਰੋਡੇ
ਜਦ ਵੀ ਕਦੇ ਰੋਡੇ ਪਿੰਡ ਦੀ ਗੱਲ ਛਿੜਦੀ ਹੈ । ਇਥੇ ਦੇ ਮਹਾਨ ਯੋਧੀਆਂ ਦੇ ਚਰਚਿਤ ਨਾਵਾਂ ਦੀ ਝੜੀ ਲੱਗ ਜਾਂਦੀ ਹੈ। ਇਨ੍ਹਾਂ ਨਾਵਾਂ ਵਿੱਚ ਇੱਕ ਵਿਲੱਖਣ ਸਖਸ਼ੀਅਤ ਹੈ, ਬਾਬਾ ਫਾਰਾ ਸਿੰਘ ਰੋਡੇ।
ਬਾਬਾ ਫਾਰਾ ਸਿੰਘ ਦਾ ਜਨਮ ਪਿਤਾ ਸ. ਤੋਤਾ ਸਿੰਘ ਦੇ ਘਰ 1896 ਨੂੰ ਪਿੰਡ ਰੋਡੇ ਤਹਿ: ਮੋਗ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਾਤਾ ਨੰਦ ਕੌਰ ਦੀ ਕੁਖੋਂ ਹੋਇਆ । ਪਿੰਡ ਵਿੱਚ ਸਕੂਲੀ ਪੜ੍ਹਾਈ ਦੀ ਘਾਟ ਹੋਣ ਕਾਰ ਆਪ ਵਿਦਿਆ ਪ੍ਰਾਪਤੀ ਨਾ ਕਰ ਸਕੇ. ਆਪ ਨੇ ਜਵਾਨੀ ਦੀ ਉਮਰ ਨੂੰ ਖੇਤੀਬਾੜੀ ਨਾਲ ਜੋੜਿਆ। ਆਪ ਵਿੱਚ ਖੇਡ ਭਾਵਨਾ ਐਨੀ ਪ੍ਰਬਲ ਸੀ, ਜਦ ਵੀ ਕੰਮ ਤੋਂ ਵਿਹਲੇ ਮਿਲਦੀ ਸੀ, ਜ਼ੋਰ ਅਜਮਾਈ ਵਿੱਚ ਜੁੱਟ ਜਾਂਦੇ। 9 ਮਣ ਕੱਚਾ ਭਾਰ ਚੁੱਕ ਕੇ ਕਈ ਕਈ ਮੀਲ ਤੁਰ ਕੇ ਵਰਜਸ਼ ਕਰਦੇ ਸਨ। ਆਪ ਦਾ ਕੱਟ 6 ਫੁੱਟ 3 ਇੰਚ ਸੀ ਪਰ ਆਪ ਵਿੱਚ ਇੱਕ ਖਾਸ ਵਿਲੱਖਤਾ ਸੀ, ਜਿਸ ਨੇ ਆਪ ਨੂੰ ਪੰਜਾਬ ਪ੍ਰਸਿੱਧ ਮੇਲਿਆਂ ਵਿੱਚ ਮਾਣ ਸਤਿਕਾਰ ਦਿਵਾਇਆ। ਆਪ ਦਾ ਪ੍ਰਕਾਸ਼ ਕੀਤਾ ਦਾਹੜਾ ਆਪ 5 ਫੁੱਟ 8 ਇੰਚ ਸੀ। ਦਾੜਾ ਵਧਾਉਣ ਵਿੱਚ ਆਪ ਦਾ ਰਿਕਾਰਡ ਸੀ ਆਪ ਨੇ ਪੰਜਾਬ ਦੇ ਪ੍ਰਮੁੱਖ ਮੇਲਿਆਂ ਵਿੱਚ 40 ਫੁੱਟ ਲੰਬੇ ਅਤੇ 55 ਕਿਲੋ ਭਾਰੇ ਸੰਗਲ ਨੂੰ ਘੁੰਮ ਕੇ ਨਾਮਨਾ ਖੱਟਿਆ ਸੀ।
1968 ਵਿੱਚ ਆਪ ਦੀ ਇੱਕ ਮੈਂਬਰ ਵਜੋਂ ਚੋਣ ਹੋਈ। ਆਪ ਲੋਕ ਸੇਵਕ ਵਜੋਂ ਲੋਕਾਂ ਵਿੱਚ ਵਿਚਰਨ ਲੱਗੇ । 1970 ਵਿੱਚ ਕਰਤਾਰ ਸਿੰਘ, ਸਰਪੰਚ ਦੀ ਮੌਤ ਕਾਰਨ ਆਪ ਨੂੰ 1970 ਦੇ ਆਖਰੀ ਮਹੀਨੇ ਸਰਪੰਚ ਚੁਣ ਲਿਆ ਗਿਆ। 1973 ਤੱਕ ਆਪ ਨੇ ਰੋਡੇ ਪਿੰਡ ਦੀ ਸਰਪੰਚੀ ਕੀਤੀ।
ਬਾਬਾ ਫਾਰਾ ਸਿੰਘ ਰੋਡੇ ਇੱਕ ਵੱਖਰੀ ਸਖਸ਼ੀਅਤ ਪੰਜਾਬ ਦੇ ਖੇਡ ਮੇਲਿਆਂ ਦੀ ਰੌਣਕ 98 ਸਾਲ ਦੀ ਲੰਬੀ ਉਮਰ ਭੋਗ ਕੇ ਮਿਤੀ 30-5-1994 ਨੂੰ ਇਸ ਸੰਸਾਰ ਤੋਂ ਚਲੇ ਗਏ।
ਅੱਜ ਵੀ ਜਦ ਕਦੇ ਸੱਥਾਂ ਫੱਲਿਆ ਥੱੜੀਆਂ ਤੇ ਗੱਲ ਚੱਲਦੀ ਹੈ ਬਾਬੇ ਫਾਰੇ ਦੀ ਤਾਂ ਉਸ ਦੀ ਲੰਬੀ ਦਾੜ੍ਹੀ ਦਾ ਵਿਸ਼ਾ ਕਈ ਕਈ ਘੰਟਿਆਂ ਤੱਕ ਚਲਦਾ ਰਹਿੰਦਾ ਹੈ।
ਬਾਬਾ ਰਤਨ ਸਿੰਘ ਰੋਡੇ
ਸ. ਰਤਨ ਸਿੰਘ ਰੋਡੇ ਸਪੁੱਤਰ ਸ. ਪ੍ਰਤਾਪ ਸਿੰਘ ਦਾ ਜਨਮ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਾਤਾ ਧਰਮ ਕੌਰ ਦੀ ਕੁਖੋਂ ਹੋਇਆ। ਕੁਰਬਾਨੀਆਂ ਵਾਲਾ ਵਿਰਸਾ ਹੋਣ ਕਰਕੇ ਆਪ 13 ਸਾਲ ਦੀ ਉਮਰ ਵਿੱਚ ਜਦੋਂ ਠੱਸਕੇ ਦਾ ਮੋਰਚਾ ਲੱਗਾ ਪਿੰਡ ਵਿਚੋਂ ਗ੍ਰਿਫਤਾਰੀ ਦੇਣ ਲਈ ਜੱਥਾ ਤਿਆਰੀ ਕਰ ਰਿਹਾ ਸੀ ਆਪ ਨੇ ਉਸ ਜਥੇ ਵਿੱਚ ਸ਼ਾਮਲ ਹੋ ਗ੍ਰਿਫਤਾਰੀ ਦਿੱਤੀ ਉਸ ਜਥੇ ਵਿੱਚ ਆਪ ਸਭ ਤੋਂ ਛੋਟੀ ਉਮਰ ਦੇ ਸਨ । ਉਸ ਤੋਂ ਬਾਅਦ ਦੀਨਾ ਸਾਹਿਬ ਗੁਰਦੁਆਰੇ ਨੂੰ ਮਹੰਤਾਂ ਤੋਂ ਆਜ਼ਾਦ ਕਰਾਉਣ ਦਾ ਮੋਰਚਾ ਲੱਗਾ। ਉਸ ਵਿੱਚ ਆਪ ਨੂੰ ਅਦਾਲਤ ਵਲੋਂ ਪੰਜਾਹ ਰੁਪਏ ਜੁਰਮਾਨਾ ਕੀਤਾ ਗਿਆ। ਆਪ ਨੂੰ ਅਟਕ ਜੇਲ੍ਹ ਭੇਜ ਦਿੱਤਾ ਗਿਆ। ਜੇਲ੍ਹ ਦਾ ਸੁਪਰਡੈਂਟ ਮੋਰਚੇ ‘ਚ ਗ੍ਰਿਫਤਾਰ ਹੋਏ ਸਿੰਘਾਂ ਤੇ ਬਹੁਤ ਜੁਲਮ ਕਰਦਾ ਸੀ। ਆਪ ਨੇ ਆਪਣੇ ਸਾਥੀਆਂ ਨਾਲ ਵਿਚਾਰ ਕਰਕੇ ਜੇਲ੍ਹ ‘ਚ ਹੀ ਜੇਲ੍ਹ ਸੁਧਾਰ ਲਈ ਮੋਰਚਾ ਲਾ ਦਿੱਤਾ। ਜੇਲ੍ਹ ਸੁਪਰਡੈਂਟ ਨੇ ਆਪ ਨੂੰ ਬਗਾਵਤੀ ਕਹਿ ਕੇ ਡੰਡਾ ਬੇੜੀ ਲਾ ਕੇ ਚੌਂਕੀਏ ਬੰਦ ਕਰ ਦਿੱਤਾ। ਕੁਝ ਦਿਨਾਂ ਬਾਅਦ ਆਪ ਨੂੰ ਸਖਤ ਤਸੀਹੇ ਦੇਣ ਲਈ ਕੈਮਲਪੁਰ ਜੇਲ੍ਹ ਭੇਜ ਦਿੱਤਾ। ਆਪ ਜਿਥੇ ਜਿਥੇ ਵੀ ਜੇਲ੍ਹ ਕੱਟੀ ਹਮੇਸ਼ਾਂ ਹੀ ਜੇਲ੍ਹ ਸੁਧਾਰ ਲਈ ਮੋਰਚਾ ਲਾਈ ਰੱਖਿਆ। 1940 ਵਿੱਚ ਆਪ ਭਾਰਤੀ ਕਮਿਊਨਿਸਟ ਪਾਰਟੀ ‘ਚ ਇੱਕ ਵਲੰਟੀਅਰ ਬਣਕੇ ਸੇਵਾ ਕਰਨ ਲੱਗੇ। ਆਖਰੀ ਸਮੇਂ ਤੱਕ ਆਪ ਕਮਿਊਨਿਸਟ ਪਾਰਟੀ ਦੇ ਵਫਾਦਾਰ ਸਿਪਾਹੀ ਰਹੇ। ਆਖਰ 17-8- 89 ਨੂੰ ਸਵਾਸਾਂ ਦੀ ਪੂੰਜੀ ਨੂੰ ਦੇਸ਼ ਸੁਧਾਰਾਂ ਦੇ ਲੇਖ ਲਾ ਕੇ ਪ੍ਰਲੋਕ ਸਿਧਾਰ ਗਏ।
ਜਥੇਦਾਰ ਜੁਗਰਾਜ ਸਿੰਘ
ਸ. ਜੁਗਰਾਜ ਸਿੰਘ ਸਪੁੱਤਰ ਸ. ਪੂਰਨ ਸਿੰਘ ਦਾ ਜਨਮ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਮਾਤਾ ਆਸ ਕੌਰ ਦੀ ਕੁਖੋਂ ਮਿਤੀ 10.11.1919 ਨੂੰ ਹੋਇਆ। ਆਪ ਬਚਪਨ ਤੋਂ ਸੀਤਲ ਸੁਭਾਅ, ਮਿਠ ਬੋਲੜੇ, ਨਿਰਪੱਖ ਰਾਇ ਦੇ ਧਾਰਨੀ ਸਨ। ਧਾਰਮਿਕ ਰੁਚੀਆਂ ਦੀ ਲਗਣ ਅਤੇ ਸਮਾਜ ਸੇਵੀ ਤੌਰ ਵੀ ਆਪ ਇੱਕ ਮਿਸਾਲ ਸਨ, ਜਿਸ ਕਰਕੇ ਆਪ ਨੇ ਪਿੰਡ ਦੀ ਗਰਾਮ ਪੰਚਾਇਤ ਵਿੱਚ ਲੰਬਾ ਸਮਾਂ ਬਤੌਰ ਇੱਕ ਮੈਂਬਰ ਕਹਿ ਕੇ ਸੇਵਾ ਕੀਤੀ ।1983 ਵਿੱਚ ਸੰਤ ਜਰਨੈਲ ਸਿੰਘ ਵੱਲੋਂ ਨਾਨਕ ਨਿਵਾਸ ਅੰਮ੍ਰਿਤਸਰ ਵਿੱਚ ਸਰਬ ਸੰਮਤੀ ਨਾਲ ਚੁਣੀ ਗਈ ਪੰਚਾਇਤ ਆਪ ਮੈਂਬਰ ਸਨ । 1986 ਵਿੱਚ ਕੋਆਪਰੇਟਿਵ ਸੋਸਾਇਟੀ ਦੇ ਪ੍ਰਧਾਨ ਰਹਿ ਕੇ ਸੇਵਾ ਕੀਤੀ ।
1987 ਵਿੱਚ ਆਪ ਲੈਡ ਮਾਰਗੇਜ ਬੈਂਕ ਸਰਕਲ ਮੋਗਾ ਦੇ ਪ੍ਰਧਾਨ ਵਜੋਂ ਚੁਣੇ ਗਏ। ਆਪ ਹਮੇਸ਼ਾਂ ਹੀ ਕਿਸਾਨਾਂ, ਮਜ਼ਦੂਰਾਂ ਦੇ ਹਾਮੀ ਸਨ।
ਮਿਤੀ 21-6-99 ਨੂੰ ਆਪ ਸਰੀਰ ਬਿਮਾਰੀ ਕਰਕੇ 80 ਸਾਲ ਦੀ ਉਮਰ ਭੋਗ ਆਪ ਸੁਰਗਵਾਸ ਹੋ ਗਏ।
ਆਪ ਜੀ ਯਾਦ ਵਿੱਚ ਆਪ ਨੇ ਪਰਿਵਾਰ ਵੱਲੋਂ ਪੈਂਤੀ ਹਜ਼ਾਰ ਰੁਪਏ ਖਰਚ ਕੇ ਸਰਕਾਰੀ ਕੰਨਿਆ ਹਾਈ ਸਕੂਲ ਨੂੰ ਵਾਟਰ ਕੂਲਰ ਦਾਨ ਕੀਤਾ।
ਸੰਤ ਜਰਨੈਲ ਸਿੰਘ ਭਿੰਡਰਾਂਵਾਲੇ
ਸੰਤ ਜਰਨੈਲ ਸਿੰਘ ਦਾ ਜਨਮ 1947 ਈਸਵੀਂ ਵਿੱਚ ਪਿੰਡ ਰੋਡੇ ਜ਼ਿਲ੍ਹਾ ਫਰੀਦਕੋਟ ਵਿੱਚ ਹੋਇਆ। ਆਪ ਦੇ ਪਿਤਾ ਦਾ ਨਾਮ ਸ. ਜਗਿੰਦਰ ਸਿੰਘ ਸੀ। ਗੁਰਸਿੱਖ ਪਰਿਵਾਰ ਵਿੱਚ ਪੈਦਾ ਹੋਣ ਕਰਕੇ ਸਿੱਖੀ ਦੀ ਦਾਤ ਆਪ ਨੂੰ ਵਿਰਾਸਤ ਵਿੱਚੋਂ ਹੀ ਪ੍ਰਾਪਤ ਹੋਈ। ਗੁਰਬਾਣੀ ਦਾ ਪਹਿਲਾ ਪਾਠ ਪਿਤਾ ਜੀ ਪਾਸੋਂ ਹੀ ਪੜ੍ਹਿਆ । ਗੁਰਬਾਣੀ ਵਿੱਚ ਆਪ ਦੀ ਏਨੀ ਲਗਨ ਵੱਧ ਗਈ ਕਿ ਆਪ ਛੋਟੀ ਉਮਰ ਵਿੱਚ ਹੀ ਰੋਜ਼ਾਨਾ ਜਪਜੀ ਸਾਹਿਬ ਦੇ 101 ਪਾਠ ਕਰਨ ਲਗ ਪਏ ਸਨ। ਉਨ੍ਹਾਂ ਦਾ ਬਚਪਨ ਆਮ ਬਾਲਕਾਂ ਵਰਗਾਂ ਨਹੀਂ ਸੀ। ਪਿਤਾ ਜੋਗਿੰਦਰ ਸਿੰਘ ਜਦ ਨਿਤਨੇਮ ਕਰਦੇ ਸਨ ਤਾਂ ਆਪ ਚੌਂਕੜਾ ਮਾਰ ਕੇ ਅਤੇ ਇਕਾਗਰ ਬਿਰਤੀ ਕਰਕੇ ਬੈਠ ਜਾਂਦੇ ਸਨ। ਪਿਤਾ ਜੀ ਦੇ ਅਰਦਾਸ ਕਰਨ ਸਮੇਂ ਆਪ ਐਨੀ ਬਿਰਤੀ ਇਕਾਗਰ ਕਰਕੇ ਪ੍ਰਭੂ ਬਿਰਤੀ ਵਿੱਚ ਲੀਨ ਹੋ ਜਾਂਦੇ ਸਨ। ਜਦ ਪਿਤਾ ਜੀ ਆਖਰ ਤੇ ਫਤਹਿ ਗਜਾਉਂਦੇ ਸਨ ਤਾਂ ਆਪ ਕਿਸੇ ਮਸਤੀ ਵਿੱਚ ਹੀ ਕਿੰਨਾ-ਕਿੰਨਾ ਸਮਾਂ ਉਸੇ ਤਰ੍ਹਾਂ ਹੀ ਖੜ੍ਹੇ ਰਹਿੰਦੇ ਸਨ।
ਸੁਣਿਆ ਹੈ ਕਿ ਸੰਤ ਜੀ ਦੇ ਪੈਰਾਂ ਦੀਆਂ ਤਲੀਆਂ ਵਿੱਚ ਕੁਝ ਰੇਖਾਵਾਂ ਦੀ ਤਰ੍ਹਾਂ ਨਿਸ਼ਾਨ ਸੀ ਜੋ ਇਹ ਇੱਕ ਮਹਾਨ ਰਹਿਬਰ ਹੋਣ ਦੀ ਨਿਸ਼ਾਨੀ ਹੈ। ਇਹਨਾਂ ਦੇ ਬਚਪਨ ਦੀਆਂ ਹੋਰ ਵੀ ਘਟਨਾਵਾਂ ਹਨ, ਜੋ ਅੱਜ ਹਰੀਕਤ ਹੋ ਨਿਬੜੀਆਂ। ਇਹਨਾਂ ਨੂੰ ਬਚਪਨ ਵਿੱਚ ‘ਵੰਡ ਖਾਣੇ’ ਦੀ ਅਲ ਪੈ ਗਈ। ਇਹ ਨਾਂਅ ਨਾਲ ਜੁੜੀ ਅੱਲ ਚੌਵੀ ਸਾਲ ਬਾਅਦ ਹਰੀਕਤ ਬਣਕੇ ਸਾਹਮਣੇ ਆਈ। ਜਦੋਂ ਸੰਤਾਂ ਨੇ ਸਿੱਖ ਕੌਮ ਦੇ ਹੱਕਾਂ ਦੀ ਗੱਲ ਕੀਤੀ। ਸਿੱਖ ਕੌਮ ਦੇ ਸਾਂਝੀ ਵਾਲਤਾ ਦੇ ਮਦੱਈ ਬਣਕੇ ਤਿੰਨਵੇ ਪ੍ਰਤੀਸ਼ਤ ਕੁਰਬਾਨੀਆਂ ਕਰਨ ਵਾਲੀ ਕੌਮ ਨੂੰ ਬ੍ਰਾਹਮਣਵਾਦ ‘ ਦੇ ਮਲਗੋਬੇ ‘ਚੋਂ ਕੱਢ ਕੇ ਆਜ਼ਾਦੀ ਤੋਂ ਪਹਿਲਾਂ ਤੇ ਆਜ਼ਾਦੀ ਸਮੇਂ ਕੀਤੀਆਂ ਕੁਰਬਾਨੀਆਂ ਦੇ ਆਧਾਰ ਤੇ ਬਣਦਾ ਹਿੱਸਾ ਵੰਡਣ ਦੀ ਗੱਲ ਕੀਤੀ। ਇਸੇ ਤਰ੍ਹਾਂ ਹੀ ਵੱਡੇ-ਵੱਡੇ ਭੰਡਾਰ ਵੰਡਣ ਵਰਤਾਉਣ ਲੱਗਾ।
ਇਹਨਾਂ ਦੇ ਬਚਪਨ ਦੀਆਂ ਖੇਡਾਂ ਜੋ ਪਰਵਾਰ ਤੋਂ ਪਤਾ ਲੱਗਾ। ਕਈ ਵੇਰ ਹਾਣੀ ਮੁੰਡਿਆਂ ਬਾਬਾ ਜੀ ਕੋਲ ਆ ਕੇ ਸ਼ਿਕਾਇਤ ਕੀਤੀ ਜਰਨੈਲ ਸਾਡੇ ਨਾਲ ਲੁਕਣ ਮੀਚੀ ਨਹੀਂ ਖੇਡਦਾ,ਜਦ ਪਿਤਾ ਜੀ ਬੱਚਿਆਂ ਨਾਲ ਖੇਡਣ ਲਈ ਆਖਦੇ ਤਾਂ ਜਰਨੈਲ ਸਿੰਘ ਆਖਦਾ ਪਿਤਾ ਜੀ ਮੈਂ ਤਾਂ ਰੋਜ਼ਾਨਾ ਹੀ ਇਹਨਾਂ ਨਾਲ ਖੇਡਦਾ ਹਾਂ ਅੱਜ ਵੀ ਅਸੀਂ ਸਾਰੇ ਲੁਕਣ-ਮੀਚੀ ਖੇਡੇ ਸੀ ਸਾਰੇ ਹਾਣੀ ਮੁੰਡਿਆਂ ਦੇ ਨਾਂਅ ਦੱਸ ਕੇ ਕੀਹਨੇ-ਕੀਹਨੇ ਅੱਜ ਦਾਈ ਦਿੱਤੀ ਸੀ ਤਾਂ ਸਾਰੇ ਬੱਚੇ ਹੈਰਾਨ ਹੋ ਕੇ ਚੁੱਪ ਹੋ ਜਾਂਦੇ ।
ਸੰਤ ਜਰਨੈਲ ਸਿੰਘ ਨੇ ਮੁਢਲੀ ਵਿਦਿਆ ਪਿੰਡ ਵਿਚੋਂ ਪ੍ਰਾਪਤ ਕੀਤੀ ਸੀ ਤੇ ਪੰਜਵੀਂ ਜਮਾਤ ਦਾ ਇਮਿਤਹਾਨ ਪਾਸ ਕੀਤਾ ਸੀ। ਇਹਨਾਂ ਦੀ ਲਿਵ ਹਰ ਵੇਲੇ ਗੁਰੂ ਚਰਨਾ ਵਿੱਚ ਹੀ ਲੱਗੀ ਰਹਿੰਦੀ। ਇਸ ਲਈ ਸਕੂਲੀ ਪੜ੍ਹਾਈ ਜਾਰੀ ਨਾ ਰੱਖ ਸਕੇ ਤੇ ਖੇਤੀਬਾੜੀ ਵਿੱਚ ਭਰਾਵਾਂ ਨਾਲ ਹੱਥ ਵਟਾਉਣ ਲੱਗੇ। ਇਹਨਾਂ ਨੇ ਪੰਜ ਸਾਲ ਦੀ ਉਮਰ ਵਿੱਚ ਹੀ ਅੰਮ੍ਰਿਤਪਾਨ ਕਰ ਲਿਆ ਸੀ । ਇਹਨਾਂ ਦਿਨਾਂ ਵਿੱਚ ਹੀ ਇੱਕ ਅਜਿਹੀ ਘਟਨਾ ਵਾਪਰੀ ਜਿਸ ਨੇ ਜਰਨੈਲ ਸਿੰਘ ਦੀ ਜ਼ਿੰਦਗੀ ਵਿੱਚ ਇੱਕ ਨਵਾਂ ਮੋੜ ਲੈ ਆਂਦਾ । ਇਹਨਾਂ ਦੇ ਘਰ ਸੰਤ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਆਏ ਇਹਨਾਂ ਦਾ ਬਾਬਾ ਜੋਗਿੰਦਰ ਸਿੰਘ ਨਾਲ ਅਥਾਹ ਪਿਆਰ ਸੀ। ਸੰਤ ਗੁਰਬਚਨ ਸਿੰਘ ਨੇ ਗਲਾਂਬਾਤਾਂ ਦੌਰਾਨ ਆਖਿਆ ਕਿ ਤੁਹਾਡੇ ਕਿੰਨੇ ਲੜਕੇ ਹਨ। ਇਹਨਾਂ ਵਿਚੋਂ ਇੱਕ ਸਾਨੂੰ ਦੇ ਦਿਓ। ਸ. ਜੋਗਿੰਦਰ ਸਿੰਘ ਨੇ ਕਿਹਾ ਜਿਹੜਾ ਜੀਆ ਚਾਹੇ ਲੈ ਲਵੋ | ਇਹ ਸੁਣ ਕੇ ਸੰਤ ਗੁਰਬਚਨ ਸਿੰਘ ਨੇ ਜਰਨੈਲ ਸਿੰਘ ਨੂੰ ਥਾਪੀ ਦਿੱਤੀ ।
ਸੰਚ ਗੁਰਬਚਨ ਸਿੰਘ ਖਾਲਸਾ ਜਰਨੈਲ ਸਿੰਘ ਨੂੰ ਆਪਣੇ ਨਾਲ ਗੁਰਦੁਆਰਾ ਨਾਭਾ ਸਾਹਿਬ ਚੰਡੀਗੜ੍ਹ ਲੈ ਗਏ ਅਤੇ ਆਪਣ ਜੱਥੇ ਵਿੱਚ ਸ਼ਾਮਲ ਕਰ ਲਿਆ। ਜਰਨੈਲ ਸਿੰਘ ਨੇ 1965 ਵਿੱਚ ਭਿੰਡਰਾਂਵਾਲੇ ਜੱਥੇ ਵਿੱਚ ਸ਼ਾਮਲ ਹੋ ਕੇ 1966 ਤੋਂ ਜਥੇ ਦੀ ਮਰਿਆਦਾ ਅਨੁਸਾਰ ਵਿਦਿਆ ਪ੍ਰਾਪਤ ਕੀਤੀ । ਜਰਨੈਲ ਸਿੰਘ ਨੂੰ ਜੱਥੇ ਵਿੱਚ ਸਭ ਤੋਂ ਪਹਿਲੀ ਸੰਥਿਆ ਸੰਤ ਗੁਰਬਚਨ ਸਿੰਘ ਨੇ ਆਪ ਦਿੱਤੀ। ਭਿੰਡਰਾਂ ਦੇ ਜੱਥੇ ਦੀ ਰਹਿਤ ਮਰਿਆਦਾ ਅਨੁਸਾਰ ਰਹਿ ਕੇ ਪੜ੍ਹਾਈ ਦਾ ਕੋਰਸ ਪੂਰਾ ਕੀਤਾ।
ਇਕ ਸਾਲ ਦੀ ਪੜ੍ਹਾਈ ਕਰਕੇ ਜਰਨੈਲ ਸਿੰਘ ਵਾਪਸ ਪਿੰਡ ਆ ਕੇ ਭਰਾਵਾਂ ਸੰਗ ਰਹਿ ਕੇ ਖੇਤੀਬਾੜੀ ਕਰਨ ਲੱਗੇ । ਉਸ ਸਮੇਂ ਦੌਰਾਨ ਯਾਨੀ 1966 ਵਿੱਚ ਆਪ ਦੀ ਸ਼ਾਦੀ ਪਿੰਡ ਬਿਲਾਸਪੁਰ ਦੇ ਗੁਰਮੁੱਖ ਪਰਿਵਾਰ ਵਿੱਚ ਪ੍ਰੀਤਮ ਕੌਰ ਨਾਲ ਹੋਈ।
ਸੰਤ ਜਰਨੈਲ ਸਿੰਘ ਨੇ ਗ੍ਰਹਿਸਥੀ ਜੀਵਨ ਵਿੱਚ ਪ੍ਰਵੇਸ਼ ਕਰਨ ਸਮੇਂ ਦੋ ਵਾਰ ਅਨੰਦਕਾਰਜ ਪੜ੍ਹਾਕੇ ਸੀ । ਦੱਸਿਆ ਜਾਂਦਾ ਹੈ ਕਿ ਗ੍ਰੰਥੀ ਸਿੰਘ ਨੇ ਜੋੜੀ ਨੂੰ ਗੁਰੂ ਮਹਾਰਾਜ ਦੇ ਸਨਮੁਖ ਬਿਠਾ ਕੇ ਲਾਵਾਂ ਦਾ ਪਾਠ ਕਰ ਦਿੱਤਾ । ਅਜਿਹਾ ਜਰਨੈਲ ਸਿੰਘ ਨੂੰ ਗੁਰਮਰਿਆਦਾ ਦੇ ਉਲਟ ਲੱਗਾ ਤਾਂ ਉਸ ਟਾਇਮ ਹੀ ਸੰਤ ਜੀ ਨੇ ਗ੍ਰੰਥੀ ਸਿੰਘ ਅਤੇ ਘਰ ਵਾਲਿਆਂ ਦੇ ਗਲ ਨੋਟਿਸ ਵਿੱਚ ਲਿਆਂਦੀ ਕਿ ਆਨੰਦ ਕਾਰਜ ਗੁਰਮਰਿਯਾਦਾ ਨਾਲ ਨਹੀਂ ਹੋਇਆ । ਪ੍ਰਕਰਮਾ (ਫੇਰਿਆਂ) ਦੀ ਰਸਮ ਅਧੂਰੀ. ਹੈ। ਇਸਤੇ ਗ੍ਰੰਥੀ ਸਾਹਿਬ ਵਲੋਂ ਕੁਤਾਹੀ ਕਰਨ ਦੀ ਮਾਫੀ ਮੰਗੀ ਗਈ ਅਤੇ ਦੁਬਾਰਾ ਫੇਰੇ ਕਰਾਕੇ ਲਾਵਾਂ ਪੜ੍ਹੀਆਂ ਗਈਆਂ ਅਤੇ ਅਨੰਦ ਜੋ ਕਾਰਜ ਦੀ ਰਸਮ ਪੂਰੀ ਹੋਈ।
ਸੰਤ ਜੀ ਦੇ ਦੋ ਭਚੰਗੀ ਹਨ। ਈਸ਼ਰ ਸਿੰਘ ਜਨਮ 1971 ਵਿੱਚ ਹੋਇਆ ਅਤੇ ਇੰਦਰਜੀਤ ਸਿੰਘ ਦਾ ਜਨਮ 1975 ਵਿੱਚ ਹੋਇਆ। ਸੰਤ ਜਰਨੈਲ ਸਿੰਘ ਨੇ 25 ਅਗਸਤ 1977 ਨੂੰ ਭਿੰਡਰਾਂ ਜੱਥੇ ਦੀ ਸੇਵਾ ਸੰਭਾਲੀ। ਟਕਸਾਲ ਲਈ ਸਿੱਖੀ ਪ੍ਰਚਾਰ ਵਿੱਚ ਉਭਾਰ ਲਿਆਉਣ ਲਈ ਅਤੇ ਅੰਮ੍ਰਿਤ ਪ੍ਰਚਾਰ ਦੀ 6 ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਪ੍ਰਚਾਰ ਯਾਤਰਾ ਵਿੱਢ ਦਿੱਤੀ। ਸਮੁੱਚੇ 0 ਪੰਜਾਬ ਦਾ ਦੌਰਾ ਕੀਤਾ। 1982 ਤੱਕ ਦੇਸ਼ ਦੇ ਕੋਨੇ-ਕੋਨੇ ਤੱਕ ਅੰਮ੍ਰਿਤ ਛਕੋ ਅਤੇ ਸਿੰਘ ਸਜੋ ਗੁਰੂ ਗੋਬਿੰਦ ਸਿੰਘ ਦਾ ਸੰਦੇਸ਼ ਘਰ-ਘਰ ਪਹੁੰਚਾਉਣ ਲਈ, ਧੁਰ ਕੀ ਬਾਣੀ ਦਾ ਗਿਆਨ ਪ੍ਰਕਾਸ਼ ਹਨੇਰੀਆਂ ਨੁਕਰਾਂ ਤੱਕ ਪਹੁੰਚਾਉਣ ਲਈ ਪੰਜਾਬ ਤੋਂ ਬਾਹਰ ਦਾ ਵੀ ਦੌਰਾ ਕੀਤਾ।
ਸੰਤ ਜੀ ਕਿਹਾ ਕਰਦੇ ਸਨ ਪ੍ਰਾਧੀਨਤਾ ਪਾਪ ਹੈ। ਉਹਨਾਂ ਦਾ ਦ੍ਰਿੜ੍ਹ ਸੰਕਲਪ ਸੀ ਉਹ ਅਕਾਲ ਪੁਰਖ ਤੋਂ ਸਿਵਾਏ ਕਿਸੇ ਦੀ ਅਧੀਨਗੀ ਥੱਲੇ ਨਹੀਂ ਰਹਿਣਗੇ। ਉਹਨਾਂ ਦਾ ਵਿਚਾਰ ਸੀ ਕਿ ਜਿਥੇ-ਜਿਥੇ ਵੀ ਬਾਹਰਲੇ ਦੇਸ਼ਾਂ ਵਿੱਚ ਗੁਰਧਾਮ ਹਨ, ਉਹ ਕਿਸੇ ਸਰਕਾਰ ਦੀ ਅਧੀਨਗੀ ਹੇਠ ਗੁਰਧਾਮਾਂ ਦੇ ਦਰਸ਼ਨ ਦਿਦਾਰੇ ਨਹੀਂ ਕਰਨਗੇ, ਜੇ ਅਕਾਲ ਪੁਰਖ ਦੀ ਮਿਹਰ ਹੋ ਗਈ ਤਾਂ ਖੁਲ੍ਹੇ ਦਰਸ਼ਨ ਦਿਦਾਰੇ ਜਰੂਰ ਕਰਨਗੇ।
4 ਅਗਸਤ 1982 ਨੂੰ ਸ਼੍ਰੋਮਣੀ ਅਕਾਲੀ ਦਲ ਨੇ ਅੰਮ੍ਰਿਤਸਰ ਤੋ ਧਰਮ ਯੁੱਧ ਮੋਰਚਾ ਆਰੰਭ ਕਰ ਦਿੱਤਾ । ਆਪ ਨੇ ਧਰਮ ਯੁੱਧ ਮੋਰਚੇ ਦੇ ਡਿਕਟੇਟਰ ਲੌਂਗੋਵਾਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਤੇ ਜੂਝ ਰਹੀਆਂ ਸਿੱਖ ਸੰਗਤਾਂ ਦਾ ਮਾਰਗ ਦਰਸ਼ਨ ਕਰਨਾ ਆਰੰਭ ਕਰ ਦਿੱਤਾ। ਸੰਤ ਭਿੰਡਰਾਂ ਵਾਲਿਆਂ ਨੇ ਮੰਜੀ ਸਾਹਿਬ ਦਿਵਾਨ ਹਾਲ ਵਿੱਚ ਬੋਲਦਿਆਂ ਕਿਹਾ ਸੀ, ਅਨੰਦਪੁਰ ਦੇ ਮੱਤੇ ਲਈ ਅਤੇ ਇਸ ਦੀ ਪੂਰਤੀ ਲਈ ਸਾਨੂੰ ਪੂਰੇ-ਪੂਰੇ ਮਿਲਵਰਤਨ ਵਿੱਚ ਰਹਿਣਾ ਚਾਹੀਦਾ ਹੈ। ਕੇਸਰੀ ਨਿਸ਼ਾਨ ਥੱਲੇ ਇਕੱਤਰ ਹੋ ਕੇ ਆਪਣਾ ਨਿਜਬੱਲ ਪੈਦਾ ਕਰਨਾ ਚਾਹੀਦਾ ਹੈ। ਕੌਮ ਜੋ ਵੀ ਚਿਤਵੇਗੀ ਉਹੀ ਮਿਲੇਗਾ । ਜਿੱਤ ਸਿੱਖ ਕੌਮ ਦੀ ਹੋਵੇਗੀ। ਸੰਤ ਜਰਨੈਲ ਸਿੰਘ ਜੀ ਪੂਰਨ ਸੰਤ ਸਨ। ਉਹ ਸੂਬਾ ਤਿੰਨ ਵਜੇ ਜਾਗਦੇ ਸਨ । ਰਾਤ ਨੂੰ ਉਹ ਭਾਵੇਂ ਕਿੰਨੇ ਵਜੇ ਕਿਉਂ ਨਾ ਪੈਣ। ਇਸਨਾਨ ਕਰਨ ਤੋਂ ਬਾਅਦ ਅੰਮ੍ਰਿਤ ਵੇਲੇ ਪੜੀਆਂ ਜਾਣ ਵਾਲੀਆਂ ਬਾਣੀਆਂ ਜੋ ਜਪੁਜੀ ਸਾਹਿਬ, ਜਾਪ ਸਾਹਿਬ, ਤਵਪ੍ਰਸ਼ਾਦਿ ਸਵੱਯੇ, ਚੋਪਈ ਸਾਹਿਬ, ਅਨੰਦ ਸਾਹਬਿ ਸ਼ਾਮ ਨੂੰ ਰਹਿਰਾਸ ਸਾਹਿਬ ਤੇ ਸੌਣ ਵੇਲੇ ਕੀਰਤਨ ਸੋਹਿਲਾ ਦਾ ਪਾਠ ਕਰਦੇ ਸਨ। ਨਿਤਨੇਮ ਤੋਂ ਬਾਅਦ ਬਹੁਤ ਹਿੱਸਾ ਗੁਰਬਾਣੀ ਦੀ ਕਥਾ, ਧਰਮ ਪ੍ਰਚਾਰ, ਅੰਮ੍ਰਿਤ ਪ੍ਰਚਾਰ ਅਤੇ ਸੰਗਤ ਨਾਲ ਬਚਨ ਬਿਲਾਸ ਕਰਦੇ ਸਨ। ਸਹਿਤਕ ਭਾਸ਼ਾ ਵਿੱਚ ਸੰਤ ਨੂੰ ਸੰਤ ਸਿਪਾਹੀ ਦਾ ਆਕਰਸ਼ਕ ਮੇਲ ਵੀ ਕਿਹਾ ਜਾ ਸਕਦਾ ਹੈ।
ਸੰਤਾ ਦਾ ਜੀਵਨ ਇੱਕ ਖੁੱਲ੍ਹੀ ਕਿਤਾਬ ਸੀ । ਸੰਤ ਜੀ ਫਰਮਾਉਂਦੇ ਹੁੰਦੇ ਸੀ ਮੇਰਾ ਕੰਮ ਤਾਂ ਪੋਥੀ ਦਾ ਪ੍ਰਚਾਰ ਕਰਨਾ ਹੈ। ਸਿੱਖ ਸੰਗਤ ਵਿੱਚ ਕਥਾ ਰਾਹੀਂ ਪ੍ਰਚਾਰ ਰਾਹੀਂ ਸਿੱਖਾਂ ਦੇ ਅਮਰ ਇਤਿਹਾਸ ਦੀ ਚੇਤਨਾ ਜਗਾ ਕੇ ਸਿੱਖ ਪੰਥ ਵਿੱਚ ਜਾਗ੍ਰਿਤੀ ਲਿਆਉਣਾ ਹੈ ਅਤੇ ਅੰਮ੍ਰਿਤ ਛਕਾਉਣਾ ਹੈ। ਅਕਾਲ ਤਖ਼ਤ ਤੇ ਹਰਿਮੰਦਰ ਨਾਲ ਜੋੜਨਾ ਹੈ। ਸਿੱਖ ਨੂੰ ਪੱਕਾ ਸਿੱਖ, ਹਿੰਦੂ ਨੂੰ ਪੱਕਾ ਹਿੰਦੂ, ਮੁਸਲਮਾਨ ਨੂੰ ਪੱਕਾ ਮੁਸਲਮਾਨ ਬਣਨ ਦੀ ਪ੍ਰੇਰਨਾ ਕਰਨੀ ਮੇਰਾ ਕੰਮ ਹੈ। ਹਿੰਦੂਆਂ ਨੂੰ ਸਿਰ ਤੇ ਬੋਦੀ, ਟੋਪੀ ਪਹਿਨਣੀ, ਧੋਤੀ ਲਾਉਣੀ ਜਨੇਊ ਪਹਿਨਣਾ 12 ਤਿਲਕ ਲਾਉਣੇ, ਗੀਤਾ ਪਾਠ ਕਰਨਾ, ਚਾਹੀਦਾ ਹੈ।
ਮੁਸਲਮਾਨ ਨੂੰ ਸੱਚਾ ਮੁਸਲਮਾਨ ਬਣਨ ਲਈ ਕਲਮਾ ਪੜ੍ਹਨਾ ਨਮਾਜ਼ ਕਰਨੀ, ਕੁਰਾਨ ਸ਼ਰੀਫ ਪੜ੍ਹਨਾ, ਹਜ਼ਰਤ ਮੁਹੰਮਦ ਨੂੰ ਖੁਦਾ ਦਾ ਪੈਗੰਬਰ ਸਮਝਣਾ ਚਾਹੀਦਾ ਹੈ। ਸਿੱਖ ਨੂੰ ਸੱਚਾ ਸਿੱਖ ਬਣਨਾ ਚਾਹੀਦਾ ਹੈ । ਦਾੜੀ ਕੇਸ ਰੱਖਣੇ, ਦਸਤਾਰ ਸਜਾਉਣੀ, ਕ੍ਰਿਪਾਨ ਪਾਉਣੀ ਅੰਮ੍ਰਿਤ ਛੱਕਣਾ ਚਾਹੀਦਾ। ਹੈ। ਪੰਜ ਕਰਾਰਾਂ ਦਾ ਧਾਰਨੀ ਹੋਣਾ ਚਾਹੀਦਾ ਹੈ ਪੰਜ ਬਾਣੀਆਂ ਦਾ ਪਾਠ ਕਰਨਾ ਚਾਹੀਦਾ ਹੈ।
ਸੰਤ ਜਰਨੈਲ ਸਿੰਘ ਦਾ ਸਿਪਾਹੀ ਸਰੂਪ ਹਥਿਆਰਾਂ ਦੀ ਉਪਮਾ ਤੇ ਉਪਾਸਨ ਕਰਨ ਵਾਲੇ ਸਿੱਖਾਂ ਨੂੰ ਹੱਕਾਂ ਲਈ ਜੂਝਣ ਲਈ ਪ੍ਰੇਰਦਾ ਸੀ ਤੇ ਅੰਮ੍ਰਿਤ ਧਾਰੀ ਹੋ ਕੇ ਹਥਿਆਰ ਰੱਖਣ ਦਾ ਹੁਕਮ ਦੇਣ ਵਾਲੇ ਮਹਾਨ ਸਤਿਗੁਰੂ ਸ੍ਰੀ. ਕਲਗੀਧਰ ਦੇ ਪੁੱਤਰ ਬਣਨ ਲਈ ਆਖਦਾ ਸੀ। ਸੰਤ ਜੀ ਫਰਮਾਉਂਦੇ ਸਨ ਮੇਰਾ ਪਿਤਾ ਕਲਗੀਧਰ ਗੁਰੂ ਗੋਬਿੰਦ ਸਿੰਘ ਹੈ, ਜਿਸ ਨੂੰ ਕਕਾਰਾਂ ਤੇ ਹਥਿਆਰਾਂ ਨਾਲ ਅੰਤਾਂ ਦਾ ਮੋਹ ਸੀ। ਹਥਿਆਰ ਮਰਦ ਦਾ ਸ਼ਿੰਗਾਰ ਹਨ। ਜਿਹੜਾ ਸਿੱਖ ਹਥਿਆਰ ਨਹੀਂ ਰੱਖਦਾ ਉਹ ਤਾਂ ਕਿਸੇ ਵੀ ਸ਼ਿਕਾਰੀ ਦਾ ਸ਼ਿਕਾਰ ਹੋ ਸਕਦਾ ਹੈ। ਸ਼ਾਸਤਰ ਰੱਖ ਕੇ ਕਿਸੇ ਨਾਲ ਧੋਖਾ ਕਰਨਾ ਪਾਪ ਹੈ। ਸ਼ਾਸਤਰ ਰੱਖ ਕੇ ਹੱਕ ਪ੍ਰਾਪਤ ਨਾ ਕਰਨਾ ਵੀ ਪਾਪ ਹੈ। ਸੰਤ ਜੀ ਕਿਹਾ ਕਰਦੇ ਸਨ ਸਾਡੇ ਗੁਰੂ ਮਹਾਰਾਜ ਦਾ ਫੁਰਮਾਨ ਹੈ, ਉਸ ਸਿੱਖ ਨੂੰ ਮੇਰੇ ਦਰਸ਼ਨ ਨਹੀਂ ਹੋਣਗੇ ਜੋ ਦਸਤਾਰ ਸਜਾਕੇ ਲਾਪ੍ਰਵਾਹ ਹੈ। ਸ਼ਾਸਤਰ ਰੱਖ ਕੇ ਗਊ ਗਰੀਬ ਦੀ ਰੱਖਿਆ ਨਾ ਕਰਨੀ ਵੀ ਪਾਪ ਹੈ। ਨੀਲੇ ਘੋੜੇ ਦੇ ਅਸਵਾਰ ਚਿਟਿਆਂ ਬਾਜੇ ਵਾਲੇ ਤੀਰ ਕਮਾਨਾਂ ਵਾਲੇ ਇਨਕਲਾਬੀ ਯੋਧੇ ਨੇ ਸ਼ਾਸਤਰਾਂ ਦੀ ਤਰੀਫ ਵਿੱਚ ਬੜਾ ਕੁਝ ਲਿਖਿਅ ਹੈ । ਸਿਪਾਹੀ ਰੂਪ ਵਿੱਚ ਹਥਿਆਰ ਰੱਖਣਾ ਹਥਿਆਰ ਚਲਾਉਣਾ ਵੀ ਅਤੇ ਸਿੱਖਣਾ ਵੀ ਜ਼ਰੂਰੀ ਹੈ। ਗੁਰੂ ਗੋਬਿੰਦ ਸਿੰਘ ਨੇ ਖੰਡੇ ਦੀ ਧਾਰ ‘ਚੋਂ ਸਿਪਾਹੀ ਪੈਦਾ ਕੀਤੇ ਸਨ, ਜਿੰਨਾ ਨੂੰ ਕੰਕਾਰਾਂ ਤੋਂ ਬਿਨਾਂ ਹਥਿਆਰ ਸਜਾਉਣ ਦਾ ਹੁਕਮ ਵੀ ਸੀ । ਉਨ੍ਹਾਂ ਨੂੰ ਅਕਾਲ ਪੁਰਖ ਦੀ ਫੌਜ ਦਾ ਦਰਜਾ ਦਿੱਤਾ ਸੀ। ਦੁਨੀਆ ਭਰ ਵਿੱਚ ਚੜ੍ਹਦੀ ਕਲਾ ਦਾ ਪ੍ਰਤੀਕ ਜੰਗਜੂ ਸੰਤ ਜਰਨੈਲ ਸਿੰਘ ਜੋ ਸਿੱਖ ਨੌਜਵਾਨਾਂ ਦਾ ਪ੍ਰੇਰਨਾ ਸਰੋਤ ਵੀ ਸਨ, ਸੰਤਾਂ ਦੀ ਜਬਾਨ ਵਿਚੋਂ ਜੋ ਵੀ ਬਚਨ ਨਿਕਲ ਦਾ ਸੀ, ਨੌਜਵਾਨ ਉਸ ਤੇ ਫੁੱਲ ਚੜਾਉਂਦੇ ਸਨ । ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਰਹਿਨੁਮਾਈ ਵਿੱਚ ਸਿੰਘਾਂ ਜੋ ਦਰਬਾਰ ਸਾਹਿਬ ਤੇ ਹੋਏ ਐਕਸ਼ਨ ਦੌਰਾਨ ਜੋਹਰ ਦਿਖਾਏ ਸੀ, ਇੱਕ ਇਤਿਹਾਸਕ ਮਿਸਾਲ ਹੈ। ਸੰਤ ਭਿੰਡਰਾਂ ਵਾਲੇ ਦੀ ਜਗਤ ਪ੍ਰਸਿੱਧੀ ਨਾਲ ਰੋਡੇ ਪਿੰਡ ਦੀ ਧਰਤੀ ਨੂੰ ਭਾਗ ਲੱਗੇ ਸਨ । ਉਹਨਾਂ ਦੀ ਧਾਰਮਿਕ ਸਖਸ਼ੀਅਤ ਦਾ ਸਮੂਹ ਲੋਕਾਂ ਨਾਲ ਐਨਾ ਅਤੁੱਟ ਰਿਸ਼ਤਾ ਹੈ ਜਦ ਕਿਸੇ ਦੀ ਜੁਬਾਨ ‘ਚੋਂ ਉਸ ਮਹਾਨ ਪੁਰਸ਼ ਦਾ ਕੋਈ ਨਾਂਅ ਸੁਣਦਾ ਹੈ ਜਾਂ ਜਿਥੋਂ ਤੱਕ ਵੀ ਕਿਸੇ ਦੇ ਕੰਨਾਂ ਤੱਕ ਉਸ ਦੇ ਨਾਂਅ ਦੀ ਆਵਾਜ਼ ਜਾਂਦੀ ਹੈ। ਸੰਤ ਜਰਨੈਲ ਸਿੰਘ ਦੀ ਤਸਵੀਰ ਉਨ੍ਹਾਂ ਦੀਆਂ ਅੱਖਾਂ ਸਾਹਮਣੇ ਘੁੰਮਣ ਲੱਗ ਜਾਂਦੀ ਹੈ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦਾ ਟਕਸਾਲ ਦੇ 14ਵੇਂ ਮੁਖੀ ਹੋਣ ਦਾ ਪਿੰਡ ਰੋਡੇ ਨੂੰ ਪੂਰਾ ਮਾਣ ਹੈ।
ਗੁਰਬਚਨ ਸਿੰਘ ਰੋਡੇ
ਇਹਨਾਂ ਦਾ ਜਨਮ 25 ਦਸੰਬਰ 1947 ਨੂੰ ਪਿੰਡ ਰੋਡੇ ਵਿਖੇ ਸ. ਕਿਹਰ ਸਿੰਘ ਦੇ ਘਰ ਮਾਤਾ ਸੁਖਦੇਵ ਕੌਰ ਦੀ ਕੁੱਖੋਂ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ । ਉਨ੍ਹਾਂ ਦਾ ਬਚਪਨ ਹਾਣੀ ਮੁੰਡਿਆਂ ਨਾਲ ਖੇਡ ਦਿਆਂ ਗੁਜਰਿਆ । ਮਾਪਿਆਂ ਦੀ ਇਸ਼ਾ ਅਤੇ ਪਿਆਰ ਲਾਡ ਨਾਲ ਪ੍ਰਾਇਮਰੀ ਪਿੰਡੋਂ ਹੀ ਪਾਸ ਕੀਤੀ ਅਤੇ ਬੀ.ਏ. ਤੱਕ ਦੀ ਵਿੱਦਿਆ ਗੁਰੂ ਨਾਨਕ ਕਾਲਜ ਗੁਰੂ ਤੇਗ ਬਹਾਦਰ ਗੜ ਤੋਂ ਪਾਸ ਕੀਤੀ।
ਜਦ ਇਹ ਕਾਲਜ ਵਿੱਚ ਪੜ੍ਹਦਾ ਹੁੰਦਾ ਸੀ ਤਾਂ ਇਸ ਦਾ ਸਹਿਤ ਨਾਲ ਐਨਾ ਪਿਆਰ ਸੀ ਕਿ ਪੀਰਅਡ ਤੋਂ ਬਾਅਦ ਜਦ ਕਿਸੇ ਨੇ ਇਹਨਾਂ ਨੂੰ ਮਿਲਣਾ ਹੋਵੇ ਤਾਂ ਇੱਕੋ ਥਾਂ ਹੁੰਦੀ ਸੀ, ਲਾਇਬ੍ਰੇਰੀ। ਇਸ ਦੀ ਸਾਹਿਤਕ ਰੁਚੀ ਨੇ ਇਸ ਨੂੰ ਲਿਖਣ ਲਈ ਤਿਆਰ ਕਰ ਦਿੱਤਾ। ਇਸ ਨੇ ਆਪਣੀਆਂ ਕਵੀਤਾਵਾਂ ਰਾਹੀਂ ਹਨੇਰਿਆਂ ਨੂੰ ਫਰੋਲਿਆ। ਪਾਟੀਆਂ ਲੀਰਾਂ ਦੀ ਗੱਲ ਕੀਤੀ। ਗਰੀਬ ਮਜ਼ਦੂਰਾਂ ਦੇ ਦੁੱਖਾਂ-ਭੁੱਖਾਂ ਨੂੰ ਲਿਖਿਆ। ਉਹਨਾਂ ਦੀ ਖਾਤਰ ਹਨੇਰਿਆਂ ਨੂੰ ਫਰੋਲਿਆ ਹਰ ਇੱਕ ਮਹਿਸੂਸ ਕਰਦਾ ਸੀ, ਗੁਰਬਚਨ ਸਿੰਘ ਮੇਰੇ ਜਿੰਨਾ ਹੋਰ ਕਿਸੇ ਨੂੰ ਨਹੀਂ ਜਾਣਦਾ। ਉਸ ਦੀ ਨਿਰਛਲ ਖੁਸ਼ੀ ਵਿੱਚ ਲੋਕਾਂ ਨੂੰ ਆਪਣੇ ਵੱਲ ਖਿੱਚ ਲੈਣ ਦੀ ਬੜੀ ਭਾਰੀ ਸ਼ਕਤੀ ਸੀ।
ਜਿਨ੍ਹਾਂ ਦਿਨਾਂ ਵਿੱਚ ਉਹ ਕਾਲਜ ਦਾ ਵਿਦਿਆਰਥੀ ਸੀ, ਹਰ ਰੋਜ਼ ਰੋਡੇ ਤੋਂ ਫਰੀਦਕੋਟ ਪਹੁੰਚਦਾ ਸੀ। ਆਪਣੇ ਜਮਾਤੀਆਂ ਲਈ ਪ੍ਰੇਰਨਾ, ਮਿਲਵਰਤਨ ਅਤੇ ਮਨੁੱਖੀ ਭਾਵਨਾਵਾਂ ਦੀ ਪ੍ਰਤੱਖ ਜਾਗਦੀ ਜੋਤ ਸੀ । ਐਮ.ਏ. (ਪੰਜਾਬੀ) ਦੇ ਇਮਤਿਹਾਨ ਵਿਚੋਂ ਪੰਜਾਬੀ ਯੂਨੀਵਰਸਿਟੀ ਵਿੱਚ ਅਵਲ ਰਹਿ ਕੇ ਉਸ ਨੇ ਰਿਕਾਰਡ ਕਾਇਮ ਕੀਤਾ ਸੀ।
ਉਸ ਨੂੰ ਆਪਣੀ ਮੰਜਲ ‘ਤੇ ਪਹੁੰਚਣ ਦੀ ਐਨੀ ਕਾਹਲੀ ਸੀ ਕਿ ਉਹ ਸਦਾ ਹੀ ਆਪਣੀ ਉਮਰ ਤੋਂ ਅੱਗੇ ਹੋ ਕੇ ਤੁਰਦਾ ਸੀ । ਸਹਿਤ ਰਚਨਾ ਲਈ ਉਸ ਦੀ ਰੁਚੀ ਉਸ ਦੀਆਂ ਬਹੁਪੱਖੀ ਸੰਭਾਵਨਾਵਾਂ ਦਾ ਕੇਵਲ ਇੱਕ ਪੱਖ ਸੀ। ਹਜ਼ਰਤ ਈਸਾ ਮਸੀਹ ਦੇ ਜਨਮ ਵਾਲੀ ਰਾਤ ਜਨਮ ਲੈ ਕੇ ਗੁਰਬਚਨ ਨੇ ਅਨੇਕਾਂ ਸੰਭਾਵਨਾਵਾਂ ਨੂੰ ਸੁਚੇਤ ਰੂਪ ਵਿੱਚ ਪ੍ਰਗਟ ਕੀਤਾ ।
2 ਅਗਸਤ 1973 ਦਾ ਦਿਨ ਬਿਲਕੁਲ ਆਮ ਦਿਨਾਂ ਵਾਂਗ ਚੜ੍ਹਿਆ ਕੀ ਪਤਾ ਸੀ ਵਕਤ ਢਿੱਡ ਵਿੱਚ ਕੀ ਉਸਲ ਵੱਟੇ ਲੈ ਰਿਹਾ ਸੀ । ਗੁਰਬਚਨ ਨੂੰ ਉਸ ਸ਼ਾਮ ਦੇ ਰੰਗ ਗਿਣਨੇ ਤੇ ਮਾਨਣੇ ਨਸੀਬ ਨਾ ਹੋਏ। ਸੂਬਾ ਉਹ ਘਰੋਂ ਬਾਘੇ ਪੁਰਾਣਏ ਗਿਆ। ਵਾਪਸ ਘਰ ਪਰਤਣ ਦੀ ਥਾਂ ਕੇਵਲ ਉਸ ਦੇ ਦੁਰਘਟਨਾ ਗ੍ਰਸਤ ਹੋ ਜਾਣ ਦੀ ਚੰਦਰੀ ਖਬਰ ਹੀ ਪਹੁੰਚੀ ਉਸ ਦੀ ਮੌਤ ਤੋਂ ਬਾਅਦ ਗੁਰਬਚਨ ਸਿੰਘ ਰੋਡੇ ਯਾਦਗਾਰ ਕਮੇਟੀ ਵੱਲੋਂ ਉਸ ਦੀਆਂ ਗਜ਼ਲਾਂ, ਕਵਿਤਾਵਾਂ ਦਾ ਸੰਗ੍ਰਹਿ ਇੱਕ ਅੱਖ ਹੰਝੂ, ਇਕ ਸੋਗਾਤ 1974 ਵਿੱਚ ਪ੍ਰਕਾਸ਼ਤ ਕਰਾਈ । ਉਨ੍ਹਾਂ ਦੀ ਮਿੱਠੀ-ਮਿੱਠੀ ਯਾਦ ਹਜੇ ਵੀ ਦਿਲ ਨੂੰ ਧੂੰਅ ਜਿਹੀ ਪਾਉਂਦੀ ਰਹਿੰਦੀ ਹੈ।
ਤੁਲਸੀ ਪੰਡਤ
ਤੁਲਸੀ ਪੰਡਤ ਜੀ ਦਾ ਜਨਮ ਪਿਤਾ ਸ੍ਰੀ ਰਾਮ ਜੀ ਦੇ ਘਰ ਮਾਤਾ ਸੁਖਦੇਵੀ ਦੀ ਕੁਖੋਂ 1907 ਵਿੱਚ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ। ਆਪ ਨੇ ਠਾਠਾਂ ਮਾਰਦੀ ਜੁਆਨੀ ਵਿੱਚ ਪਿਤਾ ਪੁਰਖੀ ਧੰਦਿਆਂ ਤੋਂ ਉੱਪਰ ਉਠ ਕੇ ਖੇਤੀਬਾੜੀ ਦੇ ਧੰਦੇ ਦੇ ਨਾਲ-ਨਾਲ ਉਸ ਸਮੇਂ ਦੀ ਖੇਡ ਪੱਕੀ ਸੋਚੀ ਵਿੱਚ ਖੇਡਣਾ ਸ਼ੁਰੂ ਕੀਤਾ । ਆਪ ਦੀ ਖੇਡ ਨੂੰ ਵੇਖ ਕੇ ਪਿੰਡ ਦੇ ਬਜ਼ੁਰਗਾਂ ਨੇ ਆਪ ਨੂੰ ਸਾਬਾਸ਼ ਦਿੱਤੀ ਹਰ ਪੱਖ ਤੋਂ ਆਪ ਨੂੰ ਸਹਿਯੋਗ ਦਿੱਤਾ। ਫਿਰ ਕੀ ਸੀ, ਆਪ ਖੁਰਾਕਾਂ ਖਾ ਕੇ ਸਾਨ ਵਰਗੇ ਸਰੀਰ ਨਾਲ ਹਰ ਜਗ੍ਹਾ ਤੋਂ ਨਾਮਨਾ ਖੱਟ ਕੇ ਆਪਣੇ ਪਰਿਵਾਰ ਅਤੇ ਪਿੰਡ ਦਾ ਨਾਮ ਉੱਚਾ ਕੀਤਾ। ਆਪ ਦੀ ਖੇਡ ਦੀਆਂ ਦੂਰ-ਦੂਰ ਧੁੰਮਾਂ ਪਈਆਂ ਦਾ ਪਤਾ ਇਸ ਗੱਲ ਤੋਂ ਲੱਗਦਾ ਹੈ। ਮਹਾਰਾਜਾ ਬੀਕਾਨੇਰ ਨੇ ਆਪ ਨੂੰ ਬਾਂਹ ਵਰਗਾ ਮੋਟਾ ਚਾਂਦੀ ਦਾ ਕੜਾ ਪਾਇਆ ਸੀ। ਜਦੋਂ ਵੀ ਆਪ ਖੇਡ ਮੈਦਾਨ ਵਿੱਚ ਆਉਦੇ ਸਨ ਤਾਂ ਉਹ ਕੜਾ ਆਪ ਦੀ ਸੱਜੀ ਲੱਤ ਵਿੱਚ ਪਾਇਆ ਹੁੰਦਾ ਸੀ। ਮਹਾਰਾਜਾ ਫਰੀਦਕੋਟ ਵਲੋਂ ਜਦੋਂ ਵੀ ਆਪ ਨੂੰ ਸਨਮਾਨਿਤ ਕੀਤਾ । ਪਹਿਲਾਂ ਆਪਣੇ ਨੌਕਰ ਰਾਹੀਂ ਪੰਡਤ ਜੀ ਨੂੰ ਟਾਹਣੀ ਭੇਜਦਾ ਸੀ। ਇੱਕ ਟੋਕਰੀ ਵਿੱਚ ਫਲ ਫਰੂਟ ਉਪਰੋਂ ਲਾਲ ਕੱਪੜੇ ਨਾਲ ਬੰਨ੍ਹ ਉਪਰ ਗਲਾਬ ਦੇ ਫੁੱਲ ਲੱਗੇ ਹੁੰਦੇ ਸਨ। ਇਹ ਮਹਾਰਾਜੇ ਦਾ ਸੱਦਾ ਪੱਤਰ ਸੀ। ਪੰਚਾਸੀ ਸਾਲ ਦੀ ਉਮਰ ਭੋਗ ਕੇ 1992 ਵਿੱਚ ਇਹ ਰੋਡੇ ਪਿੰਡ ਦਾ ਯੋਧਾ ਪ੍ਰਲੋਕ ਸਿਧਾਰ ਗਿਆ।
ਬਾਬਾ ਮੇਹਰ ਸਿੰਘ (ਮੋਹਲਾਂ)
ਮੇਹਰ ਸਿੰਘ ਸਪੁੱਤਰ ਸ. ਨਰਿੰਦਰ ਸਿੰਘ ਦਾ ਜਨਮ ਸੰਨ 1926 ਨੂੰ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮਾਤਾ ਪ੍ਰੇਮ ਕੌਰ ਦੀ ਕੁਖੋਂ ਹੋਇਆ। ਬਚਪਨ ਖੇਡਣ ਮੱਲਣ ਵਿੱਚ ਗੁਜਰਿਆ । ਮਾਤਾ ਪਿਤਾ ਨੇ ਆਪ ਨੂੰ ਪੜ੍ਹਾਈ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਪਰ ਆਪ ਨੇ ਪੜ੍ਹਾਈ ਵੱਲ ਜ਼ਿਆਦਾ ਖਿਆਲ ਨਾ ਦਿੱਤਾ। ਆਪ ਰਿਸਟ ਪੁਸ਼ਟ ਸਰੀਰ ਨਾਲ ਹਾਣੀ ਮੁੰਡਿਆਂ ਨਾਲ ਖੇਡਦੇ ਖੇਡਦੇ ਘੁੱਲ ਪੈਂਦੇ ਸਨ। ਹਾਣੀ ਮੁੰਡਿਆਂ ਨਾਲ ਖੇਡਦਿਆਂ ਮਲਦਿਆਂ ਬਚਪਨ ਤੇ ਤਰੱਨਮ ਅਵਸਥਾ ਵਿੱਚ ਆਪ 1946 ਵਿੱਚ ਪਿੰਡ ਤੋਂ ਬਾਹਰਲੇ ਟੂਰਨਾਮੈਂਟ ‘ਚ ਖੇਡਣਾ ਆਰੰਭ ਕੀਤਾ ਤੇ ਟੀਮ ਦੇ ਮੋਹਰੀ ਬਣਕੇ ਖੇਡਦੇ ਰਹੇ ।
ਆਪ ਨੂੰ ਪਹਿਲੀ ਵਾਰ ਕਿਲਾ ਰਾਏਪੁਰ ਦੀਆਂ ਖੇਡਾਂ ਵਿੱਚ ਸਬ ਤੋਂ ਵਧੀਆ ਖਿਡਾਰੀ ਹੋਣ ਦਾ ਮਾਣ ਪ੍ਰਾਪਤ ਹੋਇਆ। ਆਪ ਨੂੰ 200 ਰੁਪਏ ਅਤੇ ਇੱਕ ਕੱਪ ਨਾਲ ਸਨਮਾਨਿਤ ਕੀਤਾ ਗਿਆ। ਇਥੋਂ ਮਿਲੇ ਮਾਣ ਅਤੇ ਪਰਿਵਾਰ ਵਲੋਂ ਮਿਲੇ ਹੌਂਸਲੇ ਨਾਲ ਆਪ ਸਮਰਪਿਤ ਹੋ ਕੇ ਪੂਰੀ ਲਗਨ ਨਾਲ ਮਿਹਨਤ ਕਰਨ ਲੱਗੇ। 1954 ‘ਚ ਕੈਪਟਨ ਭਗਵਾਨ ਸਿੰਘ ਮੈਮੋਰੀਅਲ ਟੂਰਨਾਮੈਂਟ ਕਮੇਟੀ ਵਲੋਂ ਗੁਰੂ ਤੇਗ ਬਹਾਦਰਗੜ੍ਹ ਰੋਡੇ ਵਿਖੇ ਕਲੱਬ ਦਾ ਭਾਰੀ
ਟੂਰਨਾਮੈਂਟ ਕਰਵਾਇਆ ਗਿਆ। ਟੂਰਨਾਮੈਂਟ ਕਮੇਟੀ ਵਲੋਂ ਆਪ ਨੂੰ ਵਧੀਆ ਖਿਡਾਰੀ ਹੋਣ ਦਾ ਮਾਣ ਦਿੱਤਾ। ਗਿਆ ਆਪ ਨੂੰ ਇਕ ਸ਼ੀਲਡ ਅਤੇ ਬਾਹਲੀਆਂ ਕਲੱਬਾਂ ‘ਚ ਖੇਡਣ ਦੀ ਪੱਕੀ ਮਾਨਤਾਂ ਦਿੱਤੀ ਗਈ। ਫੇਰ ਕੀ ਸੀ ਆਪ ਪੰਜਾਬ ਦੇ ਪੰਜਾਬੋਂ ਬਾਹਰ ਵੀ ਖੇਡੇ ਤੇ ਮਾਣ ਪ੍ਰਾਪਤ ਕੀਤਾ। ਆਪ ਨੂੰ ਲੁਧਿਆਣੇ ਵਿਖੇ ਕਲੱਬ ਦੇ ਮੈਚਾਂ ਵਿੱਚ ਕੱਪ ਪ੍ਰਾਪਤ ਅਤੇ ਅੰਮਿ੍ਤਸਰ ਪੱਟੀ ਤੋਂ ਸੀਲਡਾਂ ਪ੍ਰਾਪਤ ਕੀਤੀਆਂ । ਆਪ ਨੇ 1965 ਤੱਕ ਖੇਡ ਕੇ ਕਬੱਡੀ ਦੇ ਮੈਦਾਨ ਵਿੱਚ ਮੱਲਾਂ ਮਾਰੀਆਂ। ਹੈੱਡਮਾਸਟਰ ਕਰਤਾਰ ਸਿੰਘ ਸਮਾਲਸਰ ਦੀ ਯਾਦ ਵਿੱਚ ਖੋਲ੍ਹੇ ਮੀਡੀਆ ਅੰਗਰੇਜ਼ੀ ਸਕੂਲ ਦੀ ਕਮੇਟੀ ਵਲੋਂ ਆਪ ਨੂੰ 5001 ਰੁ: ਤੇ ਪੱਗ ਦੇ ਸਨਮਾਨਤ ਕੀਤਾ।
ਆਖਰ ਆਪ 21 ਫਰਵਰੀ 2000 ਨੂੰ ਪਿੰਡ ਰੋਡੇ ਦਾ ਨਾਮ ਸਮੁੱਚੇ ਭਾਰਤ ਵਿੱਚ ਰੋਸ਼ਨ ਕਰਕੇ ਪ੍ਰਲੋਕ ਸਿਧਾਰ ਗਏ
ਰਾਮ ਜੀ ਦਾਸ ਪੰਡਤ
ਪੰਡਤ ਰਾਮ ਜੀ ਦਾਸ ਦਾ ਜਨਮ 8 ਜੂਨ 1919 ਨੂੰ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜਪੁਰ ਵਿਖੇ ਮਾਤਾ ਜੈ ਕੌਰ ਦੀ ਕੁੱਖੋਂ ਹੋਇਆ। ਆਪ ਨੇ ਵਿਦਿਆ ਦੀਆਂ ਅੱਠ ਜਮਾਤਾਂ ਪਾਸ ਕੀਤੀਆਂ। ਪੜ੍ਹਾਈ ਵਿੱਚ ਆਪ ਦਾ ਮਨ ਨਾ ਲੱਗਾ । ਪੜ੍ਹਾਈ ਅਧਵਾਟੇ ਛੱਡ ਕੇ ਆਪ ਪਿੰਗਲ ਦੀ ਵਿਦਿਆ ਪੜ੍ਹਨ ਪੰਡਤ ਅਛਰੂ ਰਾਮ ਕੋਲ ਪਿੰਡ ਖਾਈ ਚਲੇ ਗਏ । ਵਿਦਿਆ ਪ੍ਰਾਪਤ ਕਰਕੇ ਆਪ ਪਿੰਡ ਆ ਕੇ ਗ੍ਰਹਿਸਥੀ ਜੀਵਨ ਨੂੰ ਅਪਨਾ ਲਿਆ । ਨਾਲ ਹੀ ਨਾਲ ਇੱਕ ਕਵੀ ਦੇ ਰੂਪ ਵਿੱਚ ਉਸਾਰੂ ਤੇ ਸਮਾਜ ਨੂੰ ਸੇਧ ਦੇਣ ਵਾਲੀ ਵਧੀਅ ਉਲੰਕਾਰ ਅਤੇ ਅਮੀਰ ਸੈਲੀ ਨਾਲ ਕਵਿਤਾ ਦੀ ਰਚਨਾ ਕਰਨ ਲੱਗੇ । ਆਪ ਨੇ ਸਮਾਜ, ਕੌਮ ਦੇ ਸਾਂਝੇ ਸੂਰਬੀਰਾਂ ਦੇ ਬਹਾਦਰੀ ਭਰੇ ਕਾਰਨਾਮੀਆਂ ਦੀ ਰਚਨਾ ਕੀਤੀ। ਆਪ ਦੀ ਅਨਮੋਲ ਰਚਨਾ ਕਿੱਸਾ ਸ਼ਹੀਦ ਭਗਤ ਸਿੰਘ ਛਪਿਆ । ਆਪ ਮੌਕੇ ਦੀ ਕਵਿਤਾ ਬੋਲਣੀ ਅਤੇ ਮੌਕੇ ‘ਤੇ ਕਵਿਤਾ ਜੋੜਨੀ ਇਹ ਆਪ ਵਿੱਚ ਅਨੌਖਾ ਗੁਣ ਹੈ। ਆਪ ਨੇ ਪੰਜਾਬ ਅਤੇ ਪੰਜਾਬ ਤੋਂ ਬਾਹਰ ਦੇ ਮੇਲਿਆਂ ਤੇ ਜਾ ਕੇ ਨਾਮਨਾ ਖੱਟਿਆ । ਜਿਸ ਦੀ ਜਿਉਂਦੀ ਜਾਗਦੀ ਮਿਸਾਲ ਪ੍ਰੋ. ਮੋਹਨ ਸਿਘ ਦੇ ਸਲਾਨਾ ਮੇਲੇ ਲੁਧਿਆਣੇ ਤੇ 20 ਅਕਤੂਬਰ 1996 ਨੂੰ 10.000 ਰੁਪਏ ਤੇ ਮਾਨ ਪੱਤਰ ਨਾਲ ਸਨਮਾਨਤ ਕੀਤਾ ਗਿਆ । 80 ਸਾਲ ਦੀ ਉਮਰ ਵਿੱਚ ਆਪ ਕਵਿਤਾ ਦੀ ਰਚਨਾ ਦੇ ਨਾਲ-ਨਾਲ ਹਜੇ ਵੀ ਸਟੇਜ ਤੇ ਉਨ੍ਹਾਂ ਦੀ ਆਵਾਜ਼ ਟੋਲੀ ਵਾਂਗੂ ਖੜਕਦੀ ਹੈ । ਸਾਨੂੰ ਮਾਣ ਹੈ, ਇਹੋ ਜਿਹੇ ਮਹਾਨ ਕਵੀਆਂ ਤੇ ਜਿਨ੍ਹਾਂ ਨੇ ਰੋਡੇ ਪਿੰਡ ਦਾ ਨਾਂਅ ਪੰਜਾਬ ‘ਚ ਹੀ ਨਹੀਂ ਭਾਰਤ ਵਿੱਚ ਵੀ ਉੱਚਾ ਕੀਤਾ।
ਪੰਡਤ ਸੋਮ ਨਾਥ ਰੋਡੇ
ਪੰਡਤ ਸੋਮ ਨਾਥ ਦਾ ਜਨਮ ਸ੍ਰੀ ਰਾਮ ਜੀ ਦਾਸ ਦੇ ਘਰ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ ਮਿਤੀ 21.5.1952 ਨੂੰ ਹੋਇਆ। ਇਕ ਸੁਲਝੇ ਹੋਏ ਪਰਿਵਾਰ ਵਿੱਚ ਜਨਮ ਹੋਣ ਕਰਕੇ ਆਪ ਨੂੰ ਵਿਦਿਆ ਪ੍ਰਾਪਤੀ ਵਾਸਤੇ ਪਿੰਡ ਦੇ ਸਕੂਲ ਵਿੱਚ ਲਾਇਆ ਗਿਆ। ਇਥੋਂ ਆਪ ਨੇ ਪ੍ਰਾਇਮਰੀ ਵਿਦਿਆ ਪ੍ਰਾਪਤ ਕੀਤੀ। ਸਕੂਲੀ ਵਿਦਿਆ ਦੇ ਨਾਲ-ਨਾਲ ਆਪ ਆਪਣੇ ਪਿਤਾ ਤੋਂ ਕਵੀਸ਼ਰੀ ਗਿਆਨ ਵੀ ਪ੍ਰਾਪਤ ਕਰਨ ਲੱਗੇ! ਕਈ ਵਾਰ ਸਕੂਲ ਦੀ ਬਾਲ ਸਭਾ ਵਿੱਚ ਪਿਤਾ ਦੀਆਂ ਲਿਖੀਆਂ ਕਵਿਤਾਵਾਂ ਪੜ੍ਹਕੇ ਟੀਚਰਾਂ ਤੋਂ ਸਾਬਾਸ਼ ਪ੍ਰਾਪਤ ਕਰਦੇ ਸਨ। ਦੱਸਵੀਂ ਕਲਾਸ ਵਿੱਚ ਪੜ੍ਹਦੇ ਹੀ ਆਪ ਪਿਤਾ ਦੇ ਨਾਲ ਬਾਹਰ ਕਵੀਸ਼ਰੀ ਕਰਨ ਜਾਇਆ ਕਰਦੇ ਸਨ, ਇਸ ਨਵੀਂ ਲਾਇਨ ਨੇ ਆਪ ਦਾ ਰੁਝਾਨ ਪੜ੍ਹਾਈ ਵਲੋਂ ਮੌੜ ਕੇ ਸ਼ਾਇਰੀ ਦੀ ਪੜ੍ਹਾਈ ਵੱਲ ਪਾ ਦਿੱਤਾ। ਆਪ ਨੇ ਸ. ਇਕਬਾਲ ਸਿੰਘ ਜੀਦੋਵਾਲ ਨੂੰ ਪਿੰਗਲ ਦੀ ਪੜ੍ਹਾਈ ਦਾ ਗੁਰੂ ਮੰਨ ਕੇ ਵਿਦਿਆ ਪ੍ਰਾਪਤ ਕੀਤੀ ਅਤੇ ਇੱਕ ਵਧੀਆ ਕਵੀਸ਼ਰ ਰੂਪ ਵਿੱਚ ਸੰਗਤਾਂ ਸਰੋਤਿਆਂ ਵਿੱਚ ਵਿਚਰਨ ਲੱਗੇ।
ਗੁਰੂ ਦੀ ਘਸਵੱਟੀ ਵਿੱਚ ਪਰਖੇ ਅਤੇ ਪਿੰਗੜ ਨਾਲ ਨਾਪ ਤੋਲ ਕੇ ਤਿਆਰ ਕੀਤੀ ਛੰਦਾ ਬੰਦੀ ਜਿਥੇ ਵੀ ਆਪ ਸਰੋਤਿਆਂ ਵਿੱਚ ਉਤਰੇ ਬੱਲੇ ਬੱਲੇ ਹੀ ਕਰਾ ਕੇ ਆਏ । ਚੜ੍ਹਦੀ ਜਵਾਨੀ ਦੀ ਮਿਠੀ ਸੁਰੀਲੀ ਲੈਅ ਵਾਲੀ ਆਵਾਜ਼ ਅਤੇ ਲੋਕ ਕਥਾਵਾਂ ਦੀ ਕਵੀਸ਼ਰੀ ਨੇ ਆਪ ਨੂੰ ਮਾਈਸਰ ਖਾਨੇ ਤੋਂ ਪਹਿਲੀ ਵਾਰ ਚਾਂਦੀ ਦਾ ਤਗਮਾ ਅਤੇ ਸਰਟੀਫਿਕੇਟ ਪ੍ਰਾਪਤ ਹੋਇਆ। ਬੱਸ ਫੇਰ ਕੀ ਸੀ ਆਪ ਨੂੰ ਹਰ ਥਾਂ ਮੇਲਿਆਂ ਮਸਾਵਿਆਂ ਤੇ ਸਪੈਸ਼ਲ ਇਨਾਮਾਂ ਨਾਲ ਸਨਮਾਨਤ ਕੀਤਾ ਜਾਂਦਾ। ਕਪੂਰਥਲੇ ਕਵੀ ਸ਼ਰੀ ਮੁਕਾਬਲਿਆਂ ਵਿੱਚ ਸ਼ੀਲਡ ਪ੍ਰਾਪਤ ਕਰਕੇ ਪਿੰਡ ਰੋਡੇ ਦਾ ਨਾਅ ਉੱਚਾ ਕੀਤਾ। ਇਸ ਤਰ੍ਹਾਂ ਪਿੰਡ ਸੈਦੋ ਤੋਂ ਪਹਿਲੇ ਸਥਾਨ ਤੇ ਆ ਕੇ ਮਾਣ ਪ੍ਰਾਪਤ ਕੀਤਾ।
ਪੰਜਾਬ ਦੀ ਇੱਕ ਜਾਣੀ ਪਹਿਚਾਣੀ ਸਖਸ਼ੀਅਤ ਵਜੋਂ ਉਭਰ ਕੇ ਸਾਹਮਣੇ ਆਏ। ਇਸ ਕਲਾ ਦੀ ਬਦੌਲਤ ਹੀ ਆਪ ਨੂੰ 21ਵੇਂ ਪ੍ਰੋਫੈਸਰ ਮੋਹਣ ਸਿੰਘ ਮੇਲੇ ਲੁਧਿਆਣੇ ਵਿਖੇ ਬਾਬੂ ਰਜਬ ਅਲੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਆਪ ਦੀ ਸਭ ਤੋਂ ਵੱਡੀ ਵੱਲਖਤਣਾਂ ਹੈ ਆਪ ਡੀਠ ਵਰਨਣ ਵਿੱਚ ਬਹੁਤ ਪ੍ਰਸਿੱਧ ਹਨ। ਮੌਕੇ ਦੀ ਕਵਿਤਾ ਬੋਲਣੀ ਅਤੇ ਮੌਕੇ ਤੇ ਜੋੜਨੀ ਇਹ ਆਪ ਦੀ ਵਲੱਖਣਤਾ ਹੈ ਆਪ ਦੀ ਪ੍ਰਸਿੱਧੀ ਨੂੰ ਵੇਖ ਕੇ ਦਿੱਲੀ ਦੀ ਮਸ਼ਹੂਰ ਕੰਪਨੀ ‘ਨਾਗਾ’ ਨੇ ਆਪ ਦੀ (ਬੁੜੇ ਦੀ ਪੈਨਸ਼ਨ) ਕੈਸਿਟ ਰਿਕਾਰਡ ਕੀਤੀ। ਸੀ.ਓ.ਸੀ. ਕੰਪਨੀ ਲੁਧਿਆਣਾ ਵਲੋਂ ਕੌਲਾ ਭਗਤਣੀ ਅਤੇ ਪਾਰਸ ਆਡੀਓ ਵਲੋਂ ਧਰਮੀ ਸਾਕਾ ਰਿਕਾਰਡ ਕੀਤੀ ਗਈ। ਆਪ ਦਾ ਲਿਖਿਆ ਕਿੱਸਾ ਸ਼ਹੀਦ ਭਗਤ ਸਿੰਘ ਛੱਪਿਆ। ਆਪ ਨੂੰ ਲੋਕ ਕਥਾਵਾਂ, ਸਿੱਖ ਇਤਿਹਾਸ, ਕੌਮੀ ਇਤਿਹਾਸ ਦੇ ਪੈਂਤੀ ਪ੍ਰਸੰਗ ਦਿਮਾਗੀ ਕਸਟ ‘ਚ ਰਿਕਾਰਡ ਹਨ ਅਤੇ ਜਬਾਨੀ ਸਣਾਉਣ ਦੀ ਸਮਰੱਥ ਰੱਖਦੇ ਹਨ। ਪੰਜਾਬ ਤੇ ਪੰਜਾਬ ਤੋਂ ਬਾਹਰ ਆਪਣੀ ਜਗਤ ਪ੍ਰਸਿੱਧੀ ਵਿੱਚ ਪੱਟ ਤੇ ਟੈਲੀਵਿਜ਼ਨ ਨੇ ਤੇ ਜਗਰਾਫੀਆ ਤੇ ਫੌਜੀ ਨੇ ਮੰਗਵਾਈ ਫੈਮਲੀ ਕਰਕੇ ਮਸ਼ਹੂਰ ਹਨ। ਸਾਨੂੰ ਮਾਣ ਹੈ, ਇਹੋ ਜਿਹੋ ਕਵੀਸ਼ਰਾਂ ‘ਤੇ ਜਿੰਨਾਂ ਪਿੰਡ ਰੋਡੇ ਨੂੰ ਦੋਸ਼ ਦੀਆਂ ਚਾਰੇ ਦਿਸ਼ਾਵਾਂ ‘ਚ ਮਸ਼ਹੂਰ ਕੀਤਾ।
ਰਣਧੀਰ ਸਿੰਘ ਰੋਡੇ (ਮੈਂਬਰ ਐਸ.ਜੀ.ਪੀ.ਸੀ.)
ਰਣਧੀਰ ਸਿੰਘ ਰੋਡੇ ਦਾ ਜਨਮ 10.4.1840 ਨੂੰ ਸ. ਨਰੰਗ ਸਿੰਘ ਦੇ ਘਰ ਪਿੰਡ ਢੁਡੀਕੇ ਮਾਤਾ ਬਚਨ ਕੌਰ ਦੇ ਕੁਖੋਂ ਹੋਇਆ। ਇਸ ਨੇ ਆਪਣੀ ਪਹਿਲੀ ਪੜ੍ਹਾਈ ਪਿੰਡ ਰੋਡੇ ਤੋਂ ਪ੍ਰਾਪਤ ਕੀਤੀ ਤੇ ਮੈਟ੍ਰਿਕ 1958 ਵਿੱਚ ਭੁਪਿੰਦਰਾ ਖਾਲਸਾ ਹਾਈ ਸਕੂਲ ਤੋਂ ਪਾਸ ਕੀਤੀ। ਇੰਟਰਮੀਡੀਏਟ ਡੀ.ਐੱਮ. ਕਾਲਜ ਤੋਂ ਕੀਤੀ। ਡਰਾਇੰਗ ਵਿੱਚ ਕਮਰਸੀਅਲ ਦਾ ਡਿਪਲੋਮਾ ਫਾਇਨ ਆਰਟਸ ਕਾਲਜ ਚੰਡੀਗੜ੍ਹ ਤੋਂ 1956-66 ਵਿੱਚ ਕੀਤਾ।
ਦਸੰਬਰ 1968 ਨੂੰ ਹਿਸਾਰ ਵਿਖੇ ਸਿਵਲ ਹਸਪਤਾਲ ਵਿੱਚ ਫੋਟੋ ਗਰਾਫਰ- ਕਮ ਆਰਟਿਸ ਦੀ ਪੋਸਟ ਤੇ ਨੌਕਰੀ ਸ਼ੁਰੂ ਕੀਤੀ ਪੰਜ ਮਹੀਨੇ ਮਗਰੋਂ ਦਿਲ ਨਾ ਲੱਗਣ ਕਰਕੇ ਅਸਤੀਫਾ ਦੇ ਦਿੱਤਾ ਅਤੇ ਖੇਤੀ ਦੇ ਕੰਮ ਵਿੱਚ ਜੁਟ ਗਏ। ਖੇਤੀ ਵਿੱਚ ਪੈਸੇ ਦੀ ਲੋੜ ਨੂੰ ਪੂਰਾ ਕਰਨ। ਲਈ ਡੇਅਰੀ ਦੇ ਧੰਦੇ ਦੀ ਚੋਣ ਕੀਤੀ। ਸਤੰਬਰ 1970 ਨੈਸਲੇ ਇੰਡੀਆ ਮੋਗਾ ਦਾ ਦੁੱਧ ਇਕੱਠਾ ਕਰਨ ਦਾ ਸੈਂਟਰ ਖੋਲ੍ਹਿਆ । 1977 ਵਿੱਚ 30-35 ਵਧੀਆ ਮੱਝਾਂ ਦਾ ਵੱਗ ਤਿਆਰ ਕੀਤਾ। 1977 ਵਿਚ ਰੋਪੜ ਵਿਖੇ ਖੁੱਲ੍ਹੇ ਵਿਲਾਇਤੀ ਗਊਆਂ ਦੇ ਫਾਰਮ ‘ਚੋਂ ਸਾਨ੍ਹ ਲਿਆਂਦਾ ਅਤੇ 10 ਦੇਸੀ ਗਾਈਆਂ ਖਰੀਦ ਕੇ ਗਾਈਆਂ ਦਾ ਕੰਮ ਸ਼ੁਰੂ ਕੀਤਾ। ਨਾਲ ਹੀ ਨਾਲ ਪੀ.ਏ.ਯੂ. ਲੁਧਿਆਣਾ ਤੋਂ ਰਾਏ ਮਸ਼ਵਰਾ ਲੈਣਾ ਸ਼ੁਰੂ ਕੀਤਾ, ਜਿਸ ਦੇ ਫਲਸਵਰੂਪ ਆਪ ਕੋਲ ਵਧੀਆ ਗਾਈਆਂ ਦਾ ਵੱਗ ਤਿਆਰ ਹੋ ਗਿਆ।
1986 ਵਿੱਚ ਪਟਿਆਲੇ ਪੰਜਾਬ ਪੱਧਰ ਦੇ ਪਸ਼ੂ ਮੇਲੇ ‘ਤੋਂ ਇਨ੍ਹਾਂ ਦੀ ਗਾਂ ਆਪਣੇ ਬਰੀੜ ਵਿਚੋਂ ਚੈਂਪੀਅਨ ਬਣੀ। 1988 ਅੰਮ੍ਰਿਤਸ ਪਸ਼ੂ ਮੇਲੇ ਵਿੱਚ 12 ਪਸ਼ੂਆਂ ਇਨਾਮ ਜਿੱਤੇ। ਇਸ ਤਰ੍ਹਾਂ ਪੰਜਾਬ ਦੇ ਹਰ ਪਸ਼ੂ ਮੇਲੇ ਤੋਂ ਇਨਾਮ ਜਿੱਤੇ
ਅਕਤੂਬਰ 1988 ਵਿੱਚ ਪੀ.ਏ.ਯੂ. ਲੁਧਿਆਣਾ ਵਲੋਂ ਆਪ ਨੂੰ ਅਮਰੀਕਾ ਵਿੱਚ ਪਸ਼ੂ ਮੇਲਾ ਵੇਖਣ ਲਈ ਭੇਜਿਆ ਗਿਆ। 1996 ਵਿੱਚ ਆਪ ਐਸ.ਜੀ.ਪੀ.ਸੀ. ਦੇ ਮੈਂਬਰ ਬਣੇ। ਇਹਨਾਂ ਕਾਰਨਾਂ ਕਰਕੇ ਆਪ ਦਾ ਨਾਂਅ ‘ਹੁਅਜ਼ ਹੂਅ ਇੰਨ ਡੇਅਰੀ ਅਤੇ ਹੁਅਜ਼ ਹੂਅ ਆਫ ਮੈਨ ਐਂਡ ਵੋਮਿਨ ਆਫ ਅਚੀਵਮੈਂਟ ਕਿਤਾਬ ਵਿੱਚ ਛਪਿਆ।
ਆਪ ਦੀਆਂ ਗਾਈਆਂ ਦਾ ਪੰਜਾਬ ਵਿੱਚ ਰਿਕਾਰਡ ਹੈ, ਦੁੱਧ ਮੁਕਾਬਲੇ ਵਿੱਚ ਇੱਕ ਗਾਂ ਨੇ 51 ਕਿਲੋ 300 ਗਰਾਮ ਦੁੱਧ ਦਿੱਤਾ ਸੀ। ਆਪ ਸਾਰੇ ਪੰਜਾਬ ‘ਚ ਚਿੱਟਾ ਇਨਕਲਾਬ ਲਿਆਉਣ ਵਿੱਚ ਮੋਹਰੀ ਗਿਣੇ ਜਾਂਦੇ ਹਨ।
ਸ. ਨਛੱਤਰ ਸਿੰਘ ਰੋਡੇ
ਸ. ਨਛੱਤਰ ਸਿੰਘ ਦਾ ਜਨਮ ਸ. ਮੇਹਰ ਸਿੰਘ ਦੇ ਘਰ ਮਾਤਾ ਨੰਦ ਕੌਰ ਦੀ ਕੁਖੋਂ ਮਿਤੀ 15-5-1948 ਨੂੰ ਪਿੰਡ ਰੋਡੇ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ। ਬਚਪਨ ਰੋਡੇ ਪਿੰਡ ਦੀ ਸੂਹੀ ਮਿਟੀ ਨਾਲ ਖੇਡ ਕੇ ਗੁਜਾਰਿਆ। ਮੁਢਲੀ ਪੜ੍ਹਾਈ ਪਿੰਡ ਰੋਡੇ ‘ਚ ਅਤੇ ਮੈਟ੍ਰਿਕ ਜੀ.ਟੀ.ਸੀ. ਗੜ ਤੋਂ ਪ੍ਰਾਪਤ ਕੀਤੀ।
1970 ਵਿੱਚ ਯਾਨੀ 22 ਸਾਲ ਦੀ ਨੌਜਵਾਨ ਉਮਰ ਵਿੱਚ ਆਪਨੇ ਦੇਸ਼ ਸੇਵਾ ਅਤੇ ਸਮਾਜ ਸੇਵਾ ਕਰਨ ਦਾ ਬੀੜਾ ਚੁਕਿਆ। ਸ਼ਹੀਦੇ ਆਜਮ ਭਗਤ ਸਿੰਘ, ਰਾਜਗੁਰੂ ਦੇ ਵਿਚਾਰਾਂਨੂੰ ਭਾਂਪਿਆਂ ਆਪ ਦਾ ਖੂਨ ਖੌਲਿਆ। ਸਾਥੀ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ 1970 ਵਿੱਚ ਪਿੰਡ ਵਿੱਚ ਨੌਜਵਾਨ ਭਾਰਤ ਸਭਾ ਬਣਾਈ। ਨੌਜਵਾਨ ਭਾਰਤ ਸਭਾ ਨੂੰ ਮੂਹਰਲੀਆਂ ਕਤਾਰਾਂ ਵਿੱਚ ਲਜਾਣ ਲਈ ਆਪ ਤਨ-ਮਨ ਨਾਲ ਸਮਰਪਿਤ ਹੋ ਗਏ । ਆਪ ਦੇ ਜੋਸ਼ੀਲੇ ਵਿਚਾਰਾਂ ਨੇ ਆਪ ਮੂਹਰਲੀਅ ਕਤਾਰਾਂ ਵਿੱਚ ਲਿਆ ਖੜਾ ਕੀਤਾ। ਲਗਨ ਅਤੇ ਬੁਲਾਰਾਪਣ ਨੂੰ ਵੇਖ ਕੇ ਸਾਰੇ ਆਗੂ ਆਪ ਦਾ ਸਤਿਕਾਰ ਕਰਦੇ ਸਨ।
25 ਜਨਵਰੀ 1971 ਵਿੱਚ ਅਜੈਬ ਸਿੰਘ ਕੌਕਰੀ ਦੇ ਕਤਲ ਕੇਸ ਵਿੱਚ ਸਰਕਾਰ ਨੇ ਆਪ ਨੂੰ ਭਗੌੜਾ ਕਰਾਰ ਦਿੱਤਾ ਗਿਆ। 2 ਸਾਲ ਅੰਡਰ ਗਰਾਉਂਡ ਰਹਿ ਕੇ ਆਪ ਨੇ ਜੱਥੇਬੰਦੀ ਲਈ ਪਿੰਡ-ਪਿੰਡ ਪਹੁੰਚ ਕੇ ਪ੍ਰਚਾਰ ਕੀਤਾ। ਇਸ ਸਮੇਂ ਦੌਰਾਨ ਕੁਥ ਸਾਥੀਆਂ ਦੇ ਸੁਝਾਵਾਂ ਨੂੰ ਮੰਨ ਕੇ ਅਦਾਲਤ ਵਿੱਚ ਪੇਸ਼ ਹੋ ਗਏ। ਕੁਝ ਸਮਾਂ ਕੇਸ ਅਦਾਲਤ ਵਿੱਚ ਚੱਲਿਆ ਮਾਨਯੋਗ ਜੱਜ ਸਹਿਬਾਨ ਨੇ ਆਪ ਨੂੰ ਨਿਰਦੋਸ਼ ਮੰਨ ਬਰੀ ਕਰ ਦਿੱਤਾ ਗਿਆ। ਬਰੀ ਹੋ ਕੇ ਜਥੇਬੰਦੀ ਦੀਆਂ ਸਰਗਰਮੀਅ ਦੇ ਨਾਲ-ਨਾਲ ਆਪ ਵਾਹੀਕਾਰ ਯੂਨੀਅਨ ਵਿੱਚ ਸਰਗਰਮੀ ‘ ਨਾਲ ਹਿੱਸਾ ਲੈਣ ਲਗ ਪਏ । ਦਿਨ ਰਾਤ ਕਿਸਨਾਂ ਨਾਲ ਮੀਟਿੰਗਾਂ ਕਰਕੇ ਉਹਨਾਂ ਨੂੰ ਉਨ੍ਹਾਂ ਦੇ ਹੱਕਾਂ ਤੋਂ ਜਾਣੂ ਕਰਾਇਆ। 25 ਜਨਵਰੀ 1975 ਨੂੰ ਸ੍ਰੀਮਤੀ ਇੰਦਰਾ ਗਾਂਧੀ ਦੇ ਪ੍ਰਧਾਨੀ ਕਾਰਜਕਾਲ ਦੌਰਾਨ ਐਮਰਜੈਂਸੀ ਲੱਗੀ। 26 ਜਨਵਰੀ ਦੀ ਸੂਬਾ ਨੂੰ ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜੇਲ ਵਿੱਚ ਵੱਖ- ਵੱਖ ਜਥੇਬੰਦੀਆਂ ਦੇ ਜੱਝਾਰੂ ਸਾਥੀਆਂ ਨਾਲ ਵਿਚਾਰਾਂ ਹੋਈਆਂ । ਦੇਸ਼ ਭਗਤਾਂ ਦੀਆਂ ਅਜਾਈ ਗਈਆਂ ਕੁਰਬਾਨੀਆਂ ਬਾਰੇ ਸਰਗਰਮ ਸਾਥੀਆਂ ਨਾਲ ਜੇਲ ਵਿੱਚ ਵਿਚਾਰਾਂ ਹੋਈਆਂ। ਮਨ ਵਿੱਚ ਨਵੀਆਂ ਕਲਪਨਾ ਨੇ ਜਨਮ ਲਿਆ, ਆਪ ਦਾ ਦ੍ਰਿੜ੍ਹ ਇਰਾਦਾ ਜੈਲ ਦੀ ਸਕੂਲਿੰਗ ਨਾਲ ਹੋਰ ਪ੍ਰਪੱਕਤਾ ਵਿੱਚ ਬੱਡ ਗਿਆ । 20 ਮਹੀਨੇ ਕਾਲ ਕੋਠੜੀਆਂ ਵਿੱਚ ਬਿਤਾਏ ਅਤੇ 1977 ਨੂੰ ਸਰਕਾਰ ਨੇ ਆਪ ਨੂੰ ਰਿਹਾਅ ਕਰ ਦਿੱਤਾ ਗਿਆ । ਜੈਲ ਦੀ ਸਕੂਲਿੰਗ ਨੇ ਆਪ ਨੂੰ ਘਰ ਦੀ ਚਾਰ ਦਿਵਾਰੀ ਅੰਦਰ ਨਾ ਬੈਠਣ ਦਿੱਤਾ। ਪੰਜਾਬ ਵਿੱਚ ਵਾਪਰ ਰਹੀਆਂ ਧਾਰਮਿਕ ਘੱਟ ਗਿਣਤੀਆਂ ਨਾਲ ਘਟਨਾਵਾਂ ਨੇ ਮਨ ਨੂੰ ਬੜਾ ਪਸੀਜਿਆ, ਆਪ ਨੂੰ ਗੁਰੂਆਂ ਦੇ ਮਿਸ਼ਨ ਨਾਲ ਹੋ ਰਹੇ ਵਿਤਕਰੇ ਬਾਰੇ ਪਖੰਡੀ ਅਖੌਤੀਆਂ ਵਲੋਂ ਗੁਰੂਆਂ ਦੇ ਮਿਸ਼ਨਰੀਆਂ ਤੇ ਕੀਤੇ ਜਾਂਦੇ ਜਬਰ ਜੁਲਮ ਨੇ ਵੇਖ ਕੇ ਆਪ 1981 ਵਿੱਚ ਸੰਤ ਮਹਾਂਪੁਰਸ਼ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਸੰਪਰਕ ਵਿੱਚ ਆਏ। ਸੰਤਾਂ ਦੇ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਲੇ ਪ੍ਰਪੱਕਤਾ ਵਿਚਾਰਾਂ ਨੇ ਆਪਣੇ ਜੇਹਨ ਨੂੰ ਟੁਬਿਆ। ਆਪ ਨੇ ਸੰਤਾਂ ਦੇ ਜੁਸ਼ੀਲੇ ਪਨ ਦੀ ਦੀਖਿਆ ਲਿਆ। ਆਪ ਨੇ ਸੱਚੇ ਦੇਸ਼ ਭਗਤ ਹੋਣ ਦਾ ਸਬੂਤ ਦਿੱਤਾ। ਗੁਰੂ ਗੋਬਿੰਦ ਸਿੰਘ ਦੇ ਕ੍ਰਾਂਤੀ ਕਾਰੀ ਵਿਚਾਰਾਂ ਨੂੰ ਅਪਣਾਇਆ।
9.9.1981 ਵਿੱਚ ਲਾਲਾ ਜਗਤ ਨਰਾਇਣਨ ਦਾ ਕਤਲ ਹੋਇਆ। ਆਪ ਨੂੰ ਗ੍ਰਿਫਤਾਰ ਕਰ ਲਿਆ ਗਿਆ। ਤਫਤੀਸ਼ੀ ਰਿਪੋਰਟ ਵਿੱਚ ਬੇਸ਼ੱਕ ਪੁਲੀਸ ਦੇ ਕੁਝ ਪਿੜ ਪੱਲੇ ਨਹੀਂ ਸੀ ਪਿਆ, ਪਰ ਫਿਰ ਵੀ ਸਰਕਾਰੀ ਦਬਾਅ ਥੱਲੇ ਆ ਕੇ ਜ਼ਿਲ੍ਹਾ ਸੈਸ਼ਨ ਜੱਜ ਸ੍ਰੀ ਕੇ.ਐਸ. ਭੱਲਾ ਵਲੋਂ ਮਿਤੀ 25-8-1983 ਸਮਾਂ 5 ਵਜੇ ਕੇ 35 ਮਿੰਟ ਤੇ ਆਪ ਨੂੰ ਉਮਰ ਕੈਦ ਦੀ ਸਜਾ ਸੁਣਾਈ ਗਈ ਸੀ। ਉਸ ਦਿਨ ‘ਕਚਹਿਰੀ ‘ਚ ਕਈ ਹਜ਼ਾਰਾਂ ਦੀ ਗਿਣਤੀ ਸੰਗਤਾਂ ਦਾ ਇਕੱਠ ਸੀ। ਇਸ ਕਰਕੇ ਸ਼ੈਸ਼ਨ ਵਲੋਂ ਦੋ ਵਾਰ ਜੱਜਮੈਂਟ ਲਿਖਕੇ ਪਾੜੀ ਸੀ। ਆਖਰ ਸਰਕਾਰ ਦੀਆਂ ਬਾਰ- ਬਾਰ ਵਜਦੀਆਂ ਟੈਲੀਫੂਨ ਘੰਟੀਆਂ ਦੇ ਦਬਾਅ ਥੱਲੇ ਆ ਕੇ ਜੱਜ ਨੂੰ ਇਹ ਕਾਰਵਾਈ ਕਰਨੀ ਪਈ, ਇਸੇ ਕੇਸ ਵਿੱਚ ਉਸੇ ਦਿਨ ਭਾਈ ਸਵਰਨ ਸਿੰਘ ਰੋਡੇ ਬਰੀ ਹੋ ਗਿਆ ਸੀ। ਇਸ ਬਾਹਰੀ ਦਬਾਅ ਨੇ ਸ. ਨਛੱਤਰ ਸਿੰਘ ਦੇ ਵਕੀਲ ਸ. ਧੁਹਲ ਸਿੰਘ ਹੁੰਦਲ, ਸ. ਬਲਦੇਵ ਸਿੰਘ ਬਿੰਦਰਾ ਦੀਆਂ ਠੋਸ ਦਲੀਲਾਂ ਨੂੰ ਵੀ ਛਿੱਕੇ ਟੰਗ ਦਿੱਤਾ ਸੀ। ਸ. ਨਛੱਤਰ ਸਿੰਘ ਨੂੰ ਇੱਕ ਖਤਰਨਾਕ ਦਾ ਫਤਵਾ ਲਾ ਕੇ ਜੇਲ੍ਹ ਦੀਆਂ ਕਾਲ ਕੋਠੜੀਆਂ ਵਿੱਚ ਬੰਦ ਰੱਖਿਆ । ਮੁਲਾਕਾਤਾਂ ਤੇ ਬੈਨ ਲਾ ਦਿੱਤਾ ਗਿਆ। ਆਪ ਨੂੰ ਤਸੀਹੇ ਦੇਣ ਲਈ ਪੰਜਾਬ ਦੀਆਂ ਵੱਖ ਜੇਲ੍ਹਾਂ, ਲੁਧਿਆਣਾ, ਨਾਭਾ, ਸੰਗਰੂਰ, ਪਟਿਆਲਾ ਦੇ ਨਾਲ-ਨਾਲ ਆਪ ਨੂੰ ਹਵਾਈ ਜਹਾਜ ਰਾਹੀਂ ਜੋਧਪੁਰ ਜੇਲ੍ਹ ਵਿੱਚ ਲਿਜਾਇਆ ਗਿਆ । ਕਈ ਵੇਰ ਸਰਕਾਰ ਦੀ ਅਫਸਰੀ ਲਾਬੀ ਵਲੋਂ ਆਪ ਨੂੰ ਜੇਲ੍ਹ ਵਿਚ ਕਤਲ ਕਰਨ ਦੀਆਂ ਕੋਝੀਆਂ ਸਾਜਸ਼ਾਂ ਰਚੀਆਂ ਗਈਆਂ। ਇੱਕ ਵਾਰ ਸਮੇਂ ਦੀ ਸਰਕਾਰ ਵਲੋਂ ਭਾੜੇ ਦੇ ਟੱਟੂ ਖਰੀਦ ਕੇ ਮੁਲਾਕਾਤ ਬਹਾਨੇ ਡਿਉਡੀ ਵਿੱਚ ਕਤਲ ਕਰਾਉਣ ਦੀ ਕੋਝੀ ਸਾਜਸ਼ ਰਚੀ ਗਈ । ਪਰ ਕੁਝ ਸਮਝਦਾਰ ਸਾਥੀਆਂ ਦੇ ਸਹਿਯੋਗ ਕਰਕੇ ਸਰਕਾਰ ਦੀ ਇਹ ਚਾਲ ਸਫਲ ਨਾ ਹੋ ਸਕੀ। ਆਪ ਨੂੰ ਕੈਦੀਆਂ ਵਾਲੀਆਂ ਸਾਰੀਆਂ ਸਹੂਲਤਾਂ ਤੋਂ ਵਾਂਝੇ ਰੱਖਿਆ ਗਿਆ। ਇੰਨੀ ਕੈਦ ਵਿੱਚ ਸਰਕਾਰ ਨੇ ਆਪ ਦੀ ਜੇਲ੍ਹ ਛੁੱਟੀ ਕੋਈ ਵੀ ਮਨਜੂਰ ਨਾ ਹੋਣ ਦਿੱਤੀ। ਆਖਰਕਾਰ ਜ਼ਿਲ੍ਹਾ ਸਕਿਰਟੀ ਜੇਲ ਸੰਗਰੂਰ ਤੋਂ ਮਿਤੀ 21-11-97 ਨੂੰ 2 ਵਜੇ 16 ਸਾਲ ਦੋ ਮਹੀਨੇ 15 ਦਿਨ ਦੀ ਸਜਾ ਭੁਗਤ ਕੇ ਰਿਹਾਅ ਹੋ ਗਏ। ਉਸ ਦਿਨ ਪਿੰਡ ਰੋਡੇ ‘ਚੋਂ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਅਤੇ ਸੰਗਰੂਰ ਦੇ ਜ਼ਿਲ੍ਹਾ ਜਥੇਦਾਰ ਜਗਦੀਸ਼ ਸਿੰਘ, ਜਥੇਦਾਰ ਸੁਖਦੇਵ ਸਿੰਘ ਅਤੇ ਸਮੁੱਚੀ ਪ੍ਰੈੱਸ ਹਾਜ਼ਰ ਸੀ । ਵੱਖ-ਵੱਖ ਗੁਰਦੁਆਰਿਆਂ ਦੇ ਦਰਸ਼ਨ ਕਰਕੇ ਆਪ ਸ਼ਾਮ ਤਕਰੀਬਨ 5 ਵਜੇ ਰੋਡੇ ਪੱਕੇ ਖੂਹ ਵਾਲੀ ਧਰਮਸ਼ਾਲਾ ਵਿੱਚ ਹਜ਼ਾਰ ਦੀ ਗਿਣਤੀ ‘ਚ ਸੰਗਤ ਸਮੇਤ ਪਹੁੰਚੇ। ਪਿੰਡ ਵਾਸੀਆਂ ਵਲੋਂ ਰਾਜਸੀ ਲੀਡਰਾਂ ਸਰਪੰਚ ਸ਼ਹਿਬਾਨਾਂ ਨੇ ਸਪੀਚ ਰਾਹੀਂ ਆਪ ਦੀ ਕੌਮ ਸੇਵੀ ਦੀ ਤਰੀਫ ਕੀਤੀ । ਅਖੀਰ ਵਿੱਚ ਕੇਸਰੀ ਫੁੱਲਾਂ ਦੇ ਹਾਰਾਂ ਭਰਿਆ ਚੇਹਰਾ ਲੈ ਕੇ ਆਪ ਨੇ ਰੋਡੇ ਪਿੰਡ ਦੀ ਇਕੱਤਰ ਹੋਈ ਸੰਗਤ ਤੇ ਬਾਹਰੋਂ ਆਈ ਸੰਗਤ ਦਾ ਧੰਨਵਾਦ ਕੀਤਾ । ਉਸ ਦਿਨ ਸਮੂਹ ਸੰਗਤ ਤੇ ਪਿੰਡ ਰੋਡੇ ਨੇ ਰਾਤ ਨੂੰ ਖੁਸ਼ੀ ‘ਚ ਦੀਪ ਮਾਲਾ ਕੀਤੀ ਸੀ ।
ਗੁਰਮੇਲ ਸਿੰਘ ਭਲਵਾਨ
ਗੁਰਮੇਲ ਸਿੰਘ ਸਪੁੱਤਰ ਸ. ਜਲੌਰ ਸਿੰਘ ਇਹਨਾਂ ਦਾ ਜਨਮ ਪਿੰਡ ਰੋਡੇ ਤਹਿ: ਮੋਗਾ ਜ਼ਿਲ੍ਹ ਫਿਰੋਜ਼ਪੁਰ ਵਿਖੇ ਮਾਤਾ ਬਸੰਤ ਕੌਰ ਦੀ ਕੁਖੋਂ ਹੋਇਆ। ਗੁਰਮੇਲ ਸਿੰਘ ਦਾ ਨੱਨਾ ਮੁਨਾ ਜੀਵਨ ਆਪਣੇ ਹਾਣੀਆਂ ਨਾਲ ਖੇਡਦੇ- ਖੇਡਦੇ ਘੁਲਣ ਲੱਗ ਪੈਣਾਂ ਜਾਂ ਫਿਰ ਪੁਠੀਆਂ ਸਿੱਧੀਆਂ ਝਾਲ ਲਾਉਣ ਵਿੱਚ ਗੁਜਰਿਆ । ਆਪ ਨੇ ਸਕੂਲ ਵਿਚੋਂ ਮੁਢਲੀ ਵਿਦਿਆ ਦੀ ਪ੍ਰਾਪਤ ਕੀਤੀ। ਮਨ ਪੜ੍ਹਾਈ ਵਿੱਚ ਨਾ ਲੱਗਾ। ਪੜ੍ਹਾਈ ਛੱਡ ਕੇ ਆਪ ਪਿਤਾ, ਭਰਾਵਾਂ ਸੰਗ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਣ ਲੱਗ ਪਏ, ਪਰ ਖੇਤ ਵੀ ਆਪ ਕੰਮ ਨਾਲੋਂ ਜ਼ਿਆਦਾ ਸਮਾਂ ਆਪਣੇ ਸਾਥੀ ਮੁੰਡਿਆਂ ਨਾਲ ਕੁਸ਼ਤੀ ਵਿੱਚ ਲਗਾਉਂਦੇ।
ਵੀਂਹ, ਗਿਆਰਾਂ, ਉਨੀ ਸੋ ਸੱਠ ਨੂੰ ਆਪ ਫਸਟ ਸਿਖ ਰੈਜਮੈਂਟ ਵਿੱਚ ਭਰਤੀ ਹੋ ਗਏ । ਰੰਗਰੂਟੀ ਸਮੇਂ ਵਿੱਚ ਹੀ ਆਪ ਨੇ ਆਪਣੀ ਨਿੱਜੀ ਖੇਡ ਕੁਸ਼ਤੀ ਵਿੱਚ ਸਰਸਰੀ ਹਿੱਸਾ ਲਿਆ। ਆਪ ਜਲਦੀ ਹੀ ਆਪਣੀ ਵਿਲੱਖਣਤਾ ਸਦਕਾ ਸ. ਮਹਿੰਦਰ ਸਿੰਘ ਪਹਿਲਵਾਨ ਦੇ ਸੰਪਰਕ ਵਿੱਚ ਆ ਗਏ। ਜਿਨ੍ਹਾਂ ਨੇ ਆਪ ਦੀ ਕਲਾ ਨੂੰ ਭਾਂਪ ਲਿਆ ਸੀ । ਫਿਰ ਕੀ ਸੀ ਆਪ ਆਪਣੇ ਉਸਤਾਦ ਦੀ ਰਹਿਨੁਮਾਈ ਹੇਠ ਕੁਸ਼ਤੀ ਦੀ ਸਿੱਖਿਆ ਪ੍ਰਾਪਤ ਕੀਤੀ। ਕੁਸ਼ਤੀ ਦੇ ਨਾਲ ਨਾਲ ਜੋ ਆਪ ਦਾ ਪਹਿਲਾ ਫਰਜ਼ ਭਾਰਤ ਮਾਤਾਦੀ ਸੇਵਾ ਕਰਨੀ । ਆਪ ਨੇ 1965 ਦੀ ਲੜਾਈ ਦੇ ਮੈਦਾਨ ਵਿੱਚ ਆਪ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਆਪ ਨੂੰ ਸਰਕਾਰੀ ਹਸਪਤਾਲ ਵਿੱਚ ਜੇਰੇ ਇਲਾਜ਼ ਅਧੀਨ ਮਾਨਯੋਗ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਵਲੋਂ ਆਪ ਨੂੰ ਜੰਗ ਬਹਾਦਰ ਕਹਿਕੇ ਅਸ਼ੀਰਵਾਦ ਦਿੱਤਾ।
ਉਨੀ ਸੌ ਅਠੱਤਰ ਵਿੱਚ ਆਪ ਨੂੰ ਮਾਨਯੋਗ ਰਾਸਟਰਪਤੀ ਫਕਰਦੀਨ’ ਅਲੀਅਹਿਮਦ ਵਲੋਂ ਵਧੀਆ ਪਹਿਲਵਾਨ ਦਾ ਅਸ਼ੀਰਵਾਦ ਦੇ ਕੇ ਮੈਡਲ ਨਾਲ ਸਨਮਾਨਿਤ ਕੀਤਾ। ਇਸੇ ਤਰ੍ਹਾਂ ਹੀ ਆਪ ਆਪਣੇ ਵੇਟ ਵਿੱਚ ਭਾਰਤਚੋਂ ਤੀਜੇ ਨੰਬਰ ਤੇ ਰਹੇ ਆਪ ਨੂੰ ਜਨਰਲ ਵੈਦਿਆ ਵਲੋਂ ਵੀ ਸਨਮਾਨਿਤ ਕੀਤਾ ਗਿਆ। 21 ਸਾਲ ਭਾਰਤ ਮਾਤਾ ਦੀ ਸੇਵਾ ਕਰਕੇ ਆਪ 2-11-81 ਨੂੰ ਰਿਟਾਇਰਡ ਹੋਕੇ ਘਰ ਆ ਗਏ।
ਰਿਟਾਇਰਡ ਹੋਣ ਤੋਂ ਬਾਅਦ ਵੀ ਆਪ ਨੇ, ਪਰੀਤਾ ਪਹਿਲਵਾਨ ਪੰਜਾਬ ਕੇਸਰੀ, ਦਰਸ਼ਨ ਸਿੰਘ ਪੰਜਾਬ ਕੇਸਰੀ, ਬਿਲਾ ਸਿੰਘ ਪੰਜਾਬ ਕੇਸਰੀ ਜਿਹੇ ਪਹਿਲਵਾਨਾਂ ਨਾਲ ਕੁਸ਼ਤੀ ਦੇ ਜੌਹਰ ਦਿਖਾਏ। ਅੱਜ ਵੀ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪ ਦੇ ਸ਼ਾਗਿਰਦ ਪਵਨ ਕੁਮਾਰ ਸ਼ਾਹਕੋਟ, ਅਮਰੀਕ ਸਿੰਘ ਅੰਮ੍ਰਿਤਸਰ, ਸ਼ਿੰਦਾ ਸਿੰਘ ਸਮਾਲਸਰ ਕੁਸ਼ਤੀ ਅਖਾੜਿਆਂ ਵਿੱਚ ਮਾਣ ਪ੍ਰਾਪਤ ਕਰ ਰਹੇ ।
ਹੁਣ ਤੱਕ ਆਪ ਨੇ ਠੇਗਾ ਦਾਅ, ਸਖੀ ਦਾ ਦਾਅ, ਢਾਕ ਦਾ ਦਾਅ ਅਤੇ ਨਵਾਜ ਬੰਦ ਦਾ ਦਾਅ ਵਰਤ ਕੇ ਪ੍ਰਸਿੱਧੀ ਹਾਸਲ ਕੀਤੀ ਹੈ । ਹੁਣ ਆਪ 52 ਸਾਲ ਦੀ ਉਮਰ ਵਿੱਚ ਵੀ ਲੰਗੋਟਾ ਕੱਸ ਕੇ ਅਖਾੜੇ ਵਿੱਚ ਆਉਣ ਦੀ ਜ਼ੁਹਰਤ ਰੱਖਦੇ ਹਨ। ਸਾਨੂੰ ਮਾਣ ਹੈ ਇਹੋ ਜਿਹੇ ਐਥਲੀਟਾਂ ਤੇ ਜਿਹਨਾਂ ਨੇ ਦੇਸ਼ ਦੀ ਸੇਵਾਦੇ ਨਾਲ-ਨਾਲ ਰੋਡੇ ਪਿੰਡ ਨੂੰ ਵੀ ਚਾਰ ਚੰਨ ਲਾਏ।
ਇਕ ਨਜ਼ਰ ਸਰਪੰਚਾਂ ਵੱਲ
1935 ਦੇ ਐਕਟ ਅਨੁਸਾਰ ਜੋ ਪਿੰਡ ਰੋਡੇ ਵਿੱਚ ਚੋਣ ਪ੍ਰਣਾਲੀ ਲਾਗੂ ਹੋਈ। ਬਿਨਾਂ ਸ਼ੱਕ ਉਸ ਵਿੱਚ ਰਿਜ਼ਰਵੇਸ਼ਨ ਦੀ ਕੋਈ ਗੁੰਜਾਇਸ਼ ਨਹੀਂ ਸੀ । ਨਾ ਹੀ ਉਸ ਵਿੱਚ ਔਰਤਾਂ ਨੂੰ ਕੋਈ ਚੋਣ ਲੜਨ ਦਾ ਅਧਿਕਾਰ ਸੀ । ਇਸ ਐਕਟ ਨਾਲ ਪਿੰਡ ਦੇ ਧੜੱਲੇਦਾਰ ਪਿੰਡ ਦੀਆਂ ਚੌਧਰਾਂ ਤੇ ਕਬਜ਼ਾ ਕਰ ਗਏ।
ਇਸ ਐਕਟ ਨਾਲ ਰੋਡੇ ਪਿੰਡ ਦੇ ਪਹਿਲੇ ਸਰਪੰਚ ਸ. ਰਤਨ ਸਿੰਘ ਬਣੇ। ਜਿਹੜੇ ਮਿਰਕਨੀਏ ਦੀ ਅੱਲ ਨਾਲ ਮਸ਼ਹੂਰ ਸਨ। ਇਹ ਸਰਪੰਚੀ ਪਿੰਡ ਦੀ ਚੌਧਰ ਹੀ ਸੀ ਇਨ੍ਹਾਂ ਦੇ ਸਮੇਂ ਵਿੱਚ ਕੋਈ ਗਰਾਂਟ ਵਗੈਰਾ ਨਹੀਂ ਸੀ, ਨਾ ਕੋਈ ਵਿਕਾਸ ਹੋਇਆ।
ਇਹਨਾਂ ਤੋਂ ਬਾਅਦ ਜਥੇਦਾਰ ਜਗਿੰਦਰ ਸਿੰਘ ਸਰਪੰਚ ਬਣੇ । ਇਹ ਗੁਰਮੁਖੀ ਪੜ੍ਹੇ ਹੋਏ ਸਨ, ਧਾਰਮਿਕ ਪੁਰਸ਼ ਸਨ, ਇਹਨਾਂ ਦੇ ਸਮੇਂ ਵੀ ਬਹੁਤੀ ਵਿਕਾਸ ਨਹੀਂ ਹੋਇਆ।
ਪਿੰਡ ਰੋਡੇ ਦਾ ਤੀਸਰਾ ਸਰਪੰਚ ਨਗਿੰਦਰ ਸਿੰਘ ਬੋਲਾਂ ਜਿਹ ਨਾ ਨੂੰ ਬੋਲੇ ਦੀ ਅੱਲ ਪੈਂਦੀ ਸੀ ਬਣਿਆ । ਇਹਨਾਂ ਦੇ ਸਮੇਂ ਵੀ ਕੱਚੇ ਰਾਹ ਭਰਨ ਜਾਂ ਕਿਸੇ ਗਲੀ, ਛੱਪੜ ਵਿੱਚ ਭਰਤੀ ਪਾਉਣ ਤੋਂ ਸਿਵਾ ਪਿੰਡ ਦਾ ਕੋਈ ਵਿਕਾਸ ਨਹੀਂ ਹੋਇਆ। ਇਸੇ ਐਕਟ ਰੂਲ ਮੁਤਾਬਿਕ ਚੌਥੇ ਸਰਪੰਚ ਸ. ਨਗਿੰਦਰ ਸਿੰਘ ਬਣੇ। ਜਿੰਨਾਂ ਦੇ ਪਰਿਵਾਰ ਨੂੰ ਅੱਜ ਵੀ ਲੋਕੀ ਪੁਰਾਣੇ ਸਰਪੰਚ ਕਹਿ ਕੇ ਸੱਦਦੇ ਹਨ। ਇਹ ਸੀ ਤਾਂ ਅਨਪੜ ਪਰ ਇਹਨਾਂ ਨੇ ਆਪਣੇ ਨਾਂਅ ਦੀ ਅੰਗੂਠੀ ਵਿੱਚ ਮੋਹਰ ਬਣਾਈ ਹੋਈ ਸੀ। ਇਹਨਾਂ ਦੀ ਸਰਪੰਚੀ ਪੇਂਡੂ ਝਗੜਿਆਂ ਨੂੰ ਨਬੇੜਨ ਤੱਕ ਹੀ ਸੀਮਿਤ ਰਹੀ ।
ਫੇਰ 1952 ਦੇ ਸੰਵਿਧਾਨ ਅਨੁਸਾਰ ਅਤੇ 1952 ਦੇ ਪੰਚਾਇਤ ਐਕਟ ਅਨੁਸਾਰ ਜਿਸ ਵਿੱਚ ਸਡਿਊਲਡ ਕਾਸਟਾਂ ਨੂੰ ਰਿਜ਼ਰਵੇਸ਼ਨ ਦਾ ਅਧਿਕਾਰ ਸੀ। ਇਸ ਅਨੁਸਾਰ 1960 ਵਿੱਚ ਜੋ ਚੋਣ ਹੋਈ ਉਸ ਵਿੱਚ ਸ. ਮਾਘ ਸਿੰਘ ਬੀ.ਐਸ.ਸੀ., ਬੀ. ਐਡ ਇੱਕ ਪੜ੍ਹਿਆ ਲਿਖੀਆ ਸਰਪੰਚ ਬਣਿਆ। ਜਿਸ ਨੇ ਚੇਤਿੰਨ ਬੁੱਧੀ ਅਨੁਸਾਰ ਪਿੰਡ ਨੂੰ ਕੁਝ ਵਿਕਾਸ ਵੱਲ ਤੁਰਿਆ। ਇਹਨਾਂ ਨੇ ਦੋ ਸਾਲ ਦੇ ਕਾਰਜ ਕਾਲ ਦੌਰਾਨ ਪਿੰਡ ਦੇ ਲੋਕਾਂ ਵਿੱਚ ਕੁਝ ਚੇਤਨਤਾ ਪੈਦਾ ਕੀਤੀ ਅਤੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝ ਕੇ ਇਨ੍ਹਾਂ ਨੇ ਲੋਕਾਂ ਲਈ ਕੁਝ ਕੀਤਾ। ਸਰਪੰਚੀ ਦੇ ਕਾਰਜ ਕਾਲ ਦੌਰਾਨ ਇਹਨਾਂ ਨੇ ਸਰਵਸ ਜੁਆਇਨ ਕਰ ਲਈ। ਇਹਨਾਂ ਨੇ 1962 ਵਿੱਚ ਅਸਤੀਫਾ ਦੇ ਦਿੱਤਾ।
ਇਹਨਾਂ ਦੇ ਅਸਤੀਫੇ ਨਾਲ ਮੈਂਬਰਾਂ ਵਿੱਚ ਨਵੇਂ ਸਰਪੰਚ ਦੀ ਚੋਣ ਹੋਈ। ਮੋਢੀਆਂ ਦੀ ਆਪਸੀ ਵਿਰੋਧ ਬਾਜ਼ੀ ਵਿੱਚੋਂ ਪਿੰਡ ਡਰੋਲੀ ਤੋਂ ਇਥੇ ਆਰਜੀ ਤੌਰ ‘ਤੇ ਰਹਿੰਦੇ ਸ. ਬੱਘਾ ਸਿੰਘ ਡਰੋਲੀ ਵਾਲੇ ਸਰਪੰਚ ਬਣੇ। ਸ. ਬੱਗਾ ਸਿੰਘ ਡਰੋਲੀ ਵਾਲੇ ਦਾ ਨਾਂਅ ਬਿਸ਼ਨ ਸਿੰਘ ਗਿਆਨੀ ਵੱਲੋਂ ਪੇਸ਼ ਕੀਤਾ ਗਿਆ ਸੀ। ਬੇਸ਼ੱਕ ਇਹਨਾਂ ਨੇ ਆਪਣੀ ਦਿਆਨਤਦਾਰੀ ਨਾਲ ਜਾਂ ਪੜ੍ਹਾਈ ਲਿਖਾਈ ਦੀ ਸੂਝ ਅਨੁਸਾਰ ਕੁਝ ਲੋਕਾਂ ਦੇ ਵਿਰੋਧ ਕਰਨ ਤੇ ਵੀ ਆਪਣਾ ਰਹਿੰਦਾ ਕਾਰਜ ਕਾਲ ਪੂਰਾ ਕੀਤਾ।
ਇਸ ਤੋਂ ਬਾਅਦ ਸ. ਕਰਤਾਰ ਸਿੰਘ ਜਥੇਦਾਰਾਂ ਸਰਪੰਚ ਬਣੇ ਇਹ ਵੀ ਗੁਰਮੁਖੀ ਪੜ੍ਹ ਹੋਏ ਸਨ । ਇਹਨਾਂ ਦੇ ਕਾਰਜ ਕਾਲ ਦੌਰਾਨ ਵਿਕਾਸ ਹੋਇਆ। ਕੁਝ ਗਲੀਆਂ ਨਾਲੀਆਂ ਵੀ ਪੱਕੀਆਂ ਹੋਈਆਂ ਪਿੰਡ ਦੇ ਵਿਕਾਸ ਵਿੱਚ ਕੁਝ ਤੇਜ਼ੀ ਆਈ। ਇਹ ਆਪਣਾ ਕਾਰਜ ਕਾਲ ਅਧੂਰਾ ਛੱਡ ਗਏ। ਸ ਸ
ਇਸ ਪਿੰਡ ਦੇ ਅਗਲੇ ਸਰਪੰਚ ਬਾਬਾ ਫਾਰਾ ਸਿੰਘ ਬਣੇ ਬਾਬਾ ਫਾਰਾ ਸਿੰਘ ਨੇ ਆਪਣੇ ਕਾਰਜ ਕਾਲ ਦੌਰਾਨ ਬਹੁਤ ਵਿਕਾਸ ਕੀਤਾ, ਪਿੰਡ ਦੀਆਂ ਕੁਝ ਗਲੀਆਂ ਨਾਲੀਆਂ ਜਾਂ ਹੋਰ ਵਿਕਾਸ ਹੋਇਆ। ਇਸ ਤੋਂ ਅਗਲੇ ਸਰਪੰਚ ਨੌਜਵਾਨਾਂ ਦੇ ਸਹਿਯੋਗ ਨਾਲ ਸ. ਦੀਪ ਸਿੰਘ ਆਏ । ਇਹਨਾਂ ਚੇਤਿੰਨ ਬੁੱਧੀ ਅਨੁਸਾਰ ਪਿੰਡ ਵਿੱਚ ਚੰਗਾ ਵਿਕਾਸ ਕੀਤਾ।
ਸ. ਜੱਗਾ ਸਿੰਘ ਅਗਲੇ ਸਰਪੰਚ ਹੋਂਦ ਵਿੱਚ ਆਏ, ਇਹਨਾਂ ਦੀ ਚੋਣ ਅਨ-ਡਰਿਕਟ ਹੋਈ ਮੈਂਬਰਾਂ ਰਾਹੀਂ ਚੋਣ ਹੋਈ ਸੀ। ਇਹ ਕਬੱਡੀ ਦੇ ਖਿਡਾਰੀ ਸੀ, ਇਹਨਾਂ ਦੇ ਕਾਰਜ ਕਾਲ ਦੌਰਾਨ ਪਿੰਡ ਨੇ ਚੰਗੀ ਤਰੱਕੀ ਕੀਤੀ।
ਇਹਨਾਂ ਤੋਂ ਬਾਅਦ ਫਿਰ ਦੁਬਾਰਾ ਚੋਣ ਨਹੀਂ ਹੋਈ, ਸਰਬ ਸੰਮਤੀ ਨਾਲ ਸ. ਦੀਪ ਸਿੰਘ ਸਰਪੰਚ ਬਣੇ । ਇਹ ਸਰਬ ਸੰਮਤੀ ਦੀ ਚੋਣ ਅੰਮ੍ਰਿਤਸਰ ਸਾਹਿਬ ਵਿੱਚ ਨਾਨਕ ਨਿਵਾਸ ਵਿਖੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੀ ਰਹਿਨੁਮਾਈ ਹੇਠ ਹੋਈ ਸੀ । ਸ. ਦੀਪ ਸਿੰਘ ਦਾ ਕਾਰਜਕਾਲ ਦੁਰਾਨ ਬੇਸ਼ੱਕ ਹਾਲਾਤ ਅਨਕੂਲ ਨਹੀਂ ਸਨ, ਫੇਰ ਵੀ ਅੰਸਕ ਵਿਕਾਸ ਹੋਇਆ। ਹਾਲਾਤ ਪੁਰ ਅਮਨ ਅਤੇ ਸ਼ਾਂਤੀ ਮਈ ਨਾ ਹੋਣ
ਦੇਸ਼ ਦੇ ਅਤੇ ਪੰਜਾਬ ਦੇ ਕਰਕੇ ਸ. ਦੀਪ ਸਿੰਘ ਦੀ ਸਰਪੰਚੀ ਦਾ ਸਮਾਂ ਸ਼ਾਇਦ ਦੂਣਾ ਹੋ ਗਿਆ ਸੀ । 1935 ਤੋਂ ਲੈ ਕਰਕੇ 1993 ਤੱਕ ਦੇ ਕਾਰਜ ਕਾਲ ਦੌਰਾਨ ਜਿੰਨੇ ਵੀ ਸਰਪੰਚ ਪਿੰਡ ਵਿੱਚ ਬਣੇ ਸਾਰੇ ਹੀ ਚਾਰ ਪੱਤੀਆਂ ਨਾਲ ਸਬੰਧਤ ਰਹੇ । 1993 ਦੀ ਚੋਣ ਵਿੱਚ ਸ. ਜਗਦੀਪ ਸਿੰਘ ਬੀ.ਏ., ਐਲ.ਐਲ.ਬੀ. ਸਰਪੰਚ ਬਣੇ। ਪੜ੍ਹੇ ਲਿਖੇ ਨੌਜਵਾਨ ਅਤੇ ਹੈਰਾਨੀਜਨਕ ਜਿੱਤ ਪ੍ਰਾਪਤ ਕਰਕੇ ਥੋੜੇ ਹੀ ਸਮੇਂ ਬਾਅਦ ਇਸ ਨੇ ਆਪਣੇ ਵਿਕਾਸ ਕਾਰਜ ਨੂੰ ਆਰੰਭ ਕੀਤਾ । ਇਹਨਾਂ ਨੇ ਕਾਰਜ ਕਾਲ ਦੌਰਾਨ ਬੇਹੱਦ ਵਿਕਾਸ ਹੋਇਆ । ਧਰਮਸ਼ਾਲਾਵਾਂ, ਬੱਸ ਸਟਾਪ, ਗਲੀਆਂ, ਨਾਲੀਆਂ ਅਤੇ ਸਮਸ਼ਾਨ ਘਾਟਾਂ ਤੱਕ ਵੀ ਵਿਕਾਸ ਹੋਇਆ । ਕੁਲ ਮਿਲਾਕੇ ਇਹਨਾਂ ਦੀ ਪੰਜ ਸਾਲਾਂ ਦਾ ਵਿਕਾਸ ਕਾਰਜ ਠੀਕ ਸੀ, ਇਹ ਸਾਰੇ ਸਰਪੰਚਾਂ ਨਾਲੋਂ ਵਧੀਆ ਰਹੇ ਸਨ। ਸ਼ਾਇਦ ਏਸੇ ਸਮੇਂ ਦੌਰਾਨ ਸਰਕਾਰ ਨੇ ਐਕਟ 1952 ਦੇ ਰੂਲਜ਼ ਵਿੱਚ ਕੁਝ ਤਰਮੀਮਾਂ ਕਰਕੇ ਨਵੀਂ ਪੰਚਾਇਤ ਨੂੰ ਹੋਂਦ ਵਿੱਚ ਆਉਣ ਲਈ ਦੋ ਸੌ ਵੋਟ ਜ਼ਰੂਰੀ ਨਵਾਂ ਆਰਡੀਨੈਂਸ ਜਾਰੀ ਕੀਤਾ। ਇਸ ਤਰਮੀਮ ਨਾਲ ਤਿੰਨ ਪੰਚਾਇਤਾਂ ਪਿੰਡ ਰੋਡੇ ਵਿੱਚ ਹੋਰ ਹੋਂਦ ਵਿੱਚ ਆਈਆਂ। ਰੋਡੇ ਸਰਜਾ, ਰੋਡੇ ਕਲਾ ਅਤੇ ਰੋਡੇ ਖੁਰਦ । ਇਸ ਨਵੀਂ ਚੋਣ ਪ੍ਰਣਾਲੀ ਯਾਨੀ ਨਵੀਂ ਤਰਮੀਮ ਹੋਣ ਨਾਲ ਰੋਡੇ ਪਿੰਡ ‘ਚ ਕੁਲ ਮਿਲਾ ਕੇ ਪੰਜ ਸਰਪੰਚ ਸਨ। ਸ. ਜਗਦੀਪ ਸਿੰਘ, ਸ. ਦੀਪ ਸਿੰਘ, ਸ. ਹਰਜੀਤ ਸਿੰਘ, ਸਰਦਾਰ ਰਣਜੀਤ ਸਿੰਘ, ਮਾਤਾ ਸੁਰਜੀਤ ਕੌਰ।
ਬੇਸ਼ੱਕ ਇਹ ਨਵੀਂ ਤਰਮੀਮ ਦੇ ਲਾਗੂ ਹੋਣ ਨਾਲ ਕੁਝ ਕਾਬਜ ਹੋਏ ਚੌਧਰੀਆਂ ਵਲੋਂ ਵਿਰੋਧ ਵੀ ਕੀਤਾ ਗਿਆ ਕਿ ਪਿੰਡ ਦੀ ਇਸ ਤਰ੍ਹਾਂ ਪਾਰਟੀਸ਼ਨ ਹੁੰਦੀ ਹੈ ਪਰ ਜੇ ਅਸੀਂ ਭਾਰਤ ਦੇ ਪਹਿਲੇ ਅਤੇ ਹੁਣ ਦੇ ਨਕਸ਼ੇ ਵੱਲ ਨਜ਼ਰ ਮਾਰੀਏ ਤਾਂ ਸਾਨੂੰ.ਅੱਜ ਉਹ ਭਾਰਤ ਨਜ਼ਰ ਨਹੀਂ ਆਉਦਾ। ਅੱਜ ਪੁਰਾਣਾ ਭਾਰਤ ਤਿੰਨਾਂ ਹਿੱਸਿਆ ਵਿੱਚ ਵੰਡਿਆ ਹੋਇਆ ਹੈ। ਸਾਨੂੰ ਉਹ ਪੰਜਾਬ ਨਜ਼ਰ ਨਹੀਂ ਆਊਗਾ ਜਿਸ ਦੀਆਂ ਹੱਦਾਂ ਗੰਗਾਂ ਦੇ ਕਿਨਾਰ ਨਾਲ ਖਹਿੰਦੀਆਂ ਸਨ, ਅੱਜ ਪੰਜਾਬ ਤਿੰਨ ਹਿੱਸਿਆਂ ਵਿੱਚ ਹੋਇਆ ਨਜ਼ਰ ਆਉਂਦਾ ਹੈ। ਅੱਜ ਉਹ ਜ਼ਿਲ੍ਹਾ ਫਿਰੋਜ਼ਪੁਰ ਨਜ਼ਰ ਨਹੀਂ ਆਉਂਦਾ, ਜਿਸ ਦੀਆਂ ਹੱਦਾਂ ਪੱਛਮ ਵੱਲ ਫਿਰੋਜ਼ਪੁਰ ਅਤੇ ਹੋਰ ਦਿਸ਼ਾਵਾਂ ਵਿੱਚ ਸੈਂਕੜੇ ਕੋਹਾਂ ਵਿੱਚ ਫੈਲੀਆਂ ਸੀ, ਪਰ ਉਹ ਫਿਰੋਜ਼ਪੁਰ ਵਿੱਚੋਂ ਤਿੰਨ ਹੋਰ ਜ਼ਿਲ੍ਹਿਆਂ ਨੇ ਜਨਮ ਲੈ ਲਿਆ ਹੈ। ਇਸ ਤਰ੍ਹਾਂ ਉਹ ਪੁਰਾਣਾ ਪਿੰਡ ਰੋਡੇ ਜਿਹੜਾ ਤਿੰਨ ਕਿਲੋਮੀਟਰ ਦੀ ਗੋਲ ਲੰਬਾਈ ਵਾਲੀ ਫਿਰਨੀ ਤੋਂ ਅੰਦਰਲੀ ਵਸੋ ਦੇ ਬਰਾਬਰ ਹੀ ਬਾਹਰ ਆਪਣੀ ਵਸੋਂ ਕਰੀ ਰੋ ਬੈਠਾ ਹੈ। ਸਰਕਾਰ ਦੀ ਨਵੀਂ ਤਰਮੀਮ ਨਾਲ ਇਥੇ ਤਿੰਨ ਸਰਪੰਚ ਹੋਰ ਹੋਂਦ ਵਿੱਚ ਆ ਗਏ। ਇਸ ਵਿਕਾਸ ਵਾਲੀ ਤਰਮੀਮ ਨਾਲ ਕਿੰਨੇ ਹੀ ਲੋਕ ਜਿਹਨਾਂ ਨੇ ਕਦੇ ਸੋਚਿਆ ਵੀ ਨਹੀਂ ਸੀ। ਉਹਨਾਂ ਨੂੰ ਵੀ ਸਰਪੰਚੀ ਦਾ ਤਾਜ ਪ੍ਰਾਪਤ ਹੋਇਆ। ਇਹੋ ਜਿਹੀਆਂ ਵਿਕਾਸਸ਼ੀਲ ਤਰਮੀਮਾਂ ਨਾਲ ਇਸ ਤਰ੍ਹਾਂ ਪਿੰਡਾਂ ‘ਚ ਹੋਰ ਕੀ ਵਿਕਾਸ ਹੁੰਦਾ ਹੈ। ਉਨੀਂਦਰੇ ਮੂੰਹ ਤੇ ਨਿਰਮਲ ਜਲ ਦੇ ਛਿੱਟੇ ਵੱਜ ਜਾਣ ਨਾਲ ਕਲਪਨਿਕ ਤੇ ਉਚੇਤ ਮਨ ‘ਚੋਂ ਨਿਕਲੇ ਫੁਰਨੇ, ਸੁਪਨਿਆਂ ਵਾਂਗ ਸਕਾਰ ਹੁੰਦੇ ਹਨ। ਆਉਣ ਵਾਲਾ ਭਵਿੱਖ ਹੋਰ ਵੀ ਵਿਕਾਸਸ਼ੀਲ ਹੋਵੇਗਾ।
ਜਗਦੀਪ ਸਿੰਘ ਸਰਪੰਚ
ਸ. ਜਗਦੀਪ ਸਿੰਘ ਸਪੁੱਤਰ ਸ. ਜਗਿੰਦਰ ਸਿੰਘ ਦਾ ਜਨਮ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਰੀਦਕੋਟ ਵਿਖੇ ਮਾਤਾ ਸੁਖਦੇਵ ਕੌਰ ਦੀ ਕੁੱਖੋਂ 14- 12-1967 ਨੂੰ ਹੋਇਆ। ਮੁਢਲੀ ਵਿਦਿਆ ਪਿੰਡ ‘ਚੋਂ ਪ੍ਰਾਪਤ ਕਰਕੇ ਆਪ ਨੇ ਪਿੰਡ ਲੰਗੇਆਣ ਤੋਂ ਦੱਸਵੀਂ ਪਾਸ ਕੀਤੀ । ਬਲਜਿੰਦਰਾ ਕਾਲਜ ‘ਚੋਂ ਬੀ.ਏ. ਦੀ ਡਿਗਰੀ ਪ੍ਰਾਪਤ ਕਰਕੇ ਗੁਰੂ ਨਾਨਕ ਖਾਲਸਾ ਕਾਲਜ ਗੰਗਾ ਨਗਰ ਤੋਂ ਲਾਅ ਦਾ ਕੋਰਸ ਕੀਤਾ। ਜਿਥੇ ਆਪ ਵਿਦਿਆ ਦੀ ਉੱਚ ਕੋਟੀ ਪੜ੍ਹਾਈ ਕੀਤੀ ਨਾਲ-ਨਾਲ ਖੇਤਾਂ ਦੇ ਮੈਦਾਨ ਵਿੱਚ ਵੀ ਮੱਲਾਂ ਮਾਰੀਆਂ । 1983 ਵਿੱਚ ਆਪ ਨੇ ਜੁਡੋ ਵਿੱਚ ਕਪਤਾਨੀ ਕਰਕੇ ਸੋਨੇ ਦਾ ਤਮਗਾ ਪ੍ਰਾਪਤ ਕੀਤਾ ਅਤੇ ਤਿੰਨ ਸਿਲਵਰ ਮੈਡਲ ਪ੍ਰਾਪਤ ਕੀਤੇ। 1982 ਵਿੱਚ ਆਪ ਨੂੰ ਜੁਡੋ ਦੇ ਸਟੇਟ ਲੈਵਲ ਦੇ ਖਿਡਾਰੀ ਹੋਣਕਰਕੇ ਡਿਪਟੀ ਕਮਿਸ਼ਨਰ ਫਰੀਦਕੋਟ ਵਲੋਂ ਸਨਮਾਨਿਤ ਕੀਤਾ ਗਿਆ। 1989 ਤੱਕ ਜ਼ਿਲ੍ਹਾ ਫਰੀਦਕੋਟ ਦੀ ਕਪਤਾਨੀ ਕਰਕੇ ਹੋਰ ਵੀ ਮਾਨ ਸਨਮਾਨ ਪ੍ਰਾਪਤ ਕਰਕੇ ਪਿੰਡ ਰੋਡੇ ਦਾ ਨਾਂਅ ਰੋਸ਼ਨ ਕੀਤਾ ਜਿਵੇਂ ਮੀਜੋਰਮ ਵਿਖੇ ਸਟੇਟ ਦੇ ਜੂਡੋ ਮੁਕਾਬਲਿਆਂ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਆਪ ਨੂੰ ਪੰਜਾਬ ਦੇ ਪ੍ਰਾਤਨ ਸਭਿਆਚਾਰ ਨਾਲ ਅਸੀਮ ਪਿਆਰ ਸੀ, ਕਾਲਜ ਦੀ ਭੰਗੜਾ ਟੀਮ ਵਿੱਚ ਆਪ ਦੇ ਰੰਗ ਦੀ ਇੱਕ ਵੱਖਰੀ ਹੀ ਦਿਖ ਸੀ। ਆਪ ਦੇ ਸੀਤਲ ਸੁਭਾਅ ਅਤੇ ਐਥਲੀਟਿਕ ਭਾਵਨਾਂ ਨੂੰ ਵੇਖ ਪਿੰਡ ਰੋਡੇ ਦੇ ਸਮੂਹ ਸੂਝਵਾਨ ਵਿਅਕਤੀ ਨੇ ਆਪ ਨੂੰ 1993 ਵਿੱਚ ਸਰਪੰਚੀ ਦਾ ਮਾਣ ਬਖਸ਼ਿਆ। ਆਪ ਨੇ ਲੋਕ ਸੇਵਾ ਦੀ ਭਾਵਨਾ ਲੈ ਕਿ ਲੋਕਾਂ ਦੇ ਦੁਖਾਂ ਸੁਖਾਂ ਵਿੱਚ ਸ਼ਰੀਕ ਹੋਣਾ ਇੱਕ ਧਰਮ ਮੰਨ ਲਿਆ, ਜਿਸ ਦੀ ਬਦੋਲਤ ਆਪ ਨੂੰ ਸਮੂਹ ਲੋਕਾਂ ਨੇ 1998 ਵਿੱਚ ਫਿਰ ਸਰਪੰਚੀ ਦਾ ਮਾਣ ਦਿੱਤਾ। ਪਿੰਡ ਦੇ ਸਰਪੰਚੀ ਕਾਲ ਦੌਰਾਨ ਆਪ ਨੇ ਬਹੁਤ ਵਿਕਾਸ ਕੀਤਾ। 70 ਤੋਂ ਬਾਅਦ ਜੋ ਗਲੀਆਂ ਨਾਲੀਆਂ ਦਾ ਵਿਕਾਸ ਰੁਕਿਆ ਸੀ, ਉਸ ਨੂੰ ਸਰ ਕਰਕੇ, ਗਲੀਆਂ ਨਾਲੀਆਂ, ਪ੍ਰਾਇਮਰੀ ਸਕੂਲ, ਬੱਸ ਸਟਾਪ, ਧਰਮ ਸ਼ਾਲਾ ਦੀਆਂ ਵਧੀਆ ਬਿਲਡਿੰਗ ਤਿਆਰ ਕਰਵਾਈਆਂ ਵਿਦਿਆ ਮੰਤਰੀ ਹਰਨਾਮ ਦਾਸ ਜੋਹਰ ਵਲੋ 1993 ਵਿੱਚ ਗੁਰੂ ਨਾਨਕ ਕਾਲਜ ਤੋੜ ਦਿੱਤਾ ਸੀ ਆਪਨ ਕੋਸ਼ਿਸ਼ ਕਰਕੇ ਪਿੰਡ ਦੇ ਪਤਵੰਤੇ ਲੋਕਾਂ ਨੂੰ ਨਾਲ ਲੈ ਕੇ ਕਾਲਜ ਨੂੰ ਬਹਾਲ ਕਰਾਇਆ। ਆਪ ਦੀ ਕੋਸ਼ਿਸ਼ ਸਦਕਾ ਪਿੰਡ ਨੂੰ ਚੋਵੀ ਘੰਟ ਬਿਜਲੀ ਦੀ ਸਹੂਲਤ ਪ੍ਰਾਪਤ ਹੋਈ।
ਅਥਲੈਟਿਕਸ ਭਾਵਨਾ ਅਤੇ ਸਮਾਜ ਸੇਵੀ ਨਾਇਕ ਹੋਣ ਕਰਕੇ ਆਪ ਅੱਜ ਬਲਾਕ ਸੰਮਤੀ ਮੈਂਬਰ ਵੀ ਹਨ, ਆਪ ਦੀ ਵਲੱਖਣਤਾ ਹੈ ਕਿ ਗੁਣਾਂ ਦੀ ਗੁਥਲੀ ਹੋਣ ਕਰਕੇ ਆਪ ਨੂੰ 25 ਸਾਲ 4 ਮਹੀਨੇ 4 ਦਿਨ ਦੀ ਉਮਰ ਵਿੱਚ ਹੀ ਸਰਪੰਚੀ ਦੀ ਦਾਤ ਪ੍ਰਾਪਤ ਹੋਈ ਸੀ।
ਸ. ਦੀਪ ਸਿੰਘ ਸਰਪੰਚ (ਰੋਡੇ ਸਰਜਾ)
ਸ. ਦੀਪ ਸਿੰਘ ਸਰਪੰਚ ਦਾ ਜਨਮ ਸ. ਬਚਿੱਤਰ ਸਿੰਘ ਦੇ ਘਰ ਪਿੰਡ ਰੋਡੇ ਵਿਖੇ 13-2-1940 ਨੂੰ ਮਾਤਾ ਰਤਨ ਕੌਰ ਦੀ ਕੁਖੋਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਹੋਇਆ ਆਪ ਨੇ ਬਚਪਨ ਦੀਆਂ ਖੇਡੇ ਦੇ ਨਾਲ-ਨਾਲ ਮੁਢਲੀ ਵਿਦਿਆ ਪਿੰਡ ‘ਚੋਂ ਪਾਸ ਕੀਤੀ ਅਤੇ ਨੌਵੀਂ ਤੱਕ ਪੜ੍ਹਾਈ ਜੀ.ਟੀ.ਬੀ.ਗੜ੍ਹ ਤੋਂ ਪ੍ਰਾਪਤ ਕੀਤੀ। ਕੁਝ ਸਮਾਂ ਆਪ ਨੇ ਖੇਤੀਬਾੜੀ ਵਿੱਚ ਗੁਜਾਰਿਆ ਤੇ ਫਿਰ 1967 ਵਿੱਚ ਨੌਜਵਾਨ ਸਭਾ ਦੇ ਪ੍ਰਧਾਨ ਚੁਣੇ ਗਏ। ਆਪ ਨੇ ਨੌਜਵਾਨ ਸਾਥੀਆਂ ਦੇ ਸਹਿਯੋਗ ਨਾਲ ਪੰਚਾਸੀ ਸੌ ਰੁਪਏ ਇਕੱਠੇ ਕਰਕੇ ਪਿੰਡ ਦੀ ਲਿੰਕ ਰੋਡ ਬਣਨ ਵਿੱਚ ਹਿੱਸਾ ਪਾਇਆ। ਆਪ ਸਵੈਸੇਵੀ ਨਾਇਕ ਵਜੋਂ ਉਭਰ ਕੇ ਸਾਹਮਣੇ ਆਏ। 1972 ਵਿੱਚ ਸਮੂਹ ਲੋਕਾਂ ਨੇ ਆਪ ਨੂੰ ਪਿੰਡ ਦੀ ਸਰਪੰਚ ਦਾ ਮਾਣ ਬਖਸ਼ਿਆ ।
ਇਸੇ ਤਰ੍ਹਾਂ ਹੀ 1983 ਵਿੱਚ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਵਲੋਂ ਆਪ ਨੂੰ ਸਰਬ ਸੰਮਤੀ ਨਾਲ ਸਰਪੰਚ ਬਣਾਇਆ। ਮਹਾਂਪੁਰਸ਼ਾਂ ਦੀ ਕ੍ਰਿਪਾ ਨਾਲ ਆਪ ਨੇ ਦਸ ਸਾਲ ਸਰਪੰਚੀ ਕੀਤੀ। 1987 ਵਿੱਚ ਧਰਮਯੁੱਧ ਮੋਰਚੇ ਦੌਰਾਨ ਆਪ ਦੋ ਮਹੀਨੇ ਨਾਭਾ ਜੇਲ੍ਹ ਵਿੱਚ ਜੇਲ ਵੀ ਕੱਟੀ। ਆਪ ਦੀ ਉਸਾਰੂ ਅਤੇ ਨਿਰਪੱਖਤਾ ਦੀ ਸੋਚ ਕਰਕੇ ਆਪ ਫਿਰ 1998 ਵਿੱਚ ਸਰਪੰਚੀ ਦੀ ਚੋਣ ਵਿੱਚ ਚੁਣੇ ਗਏ।
ਆਪ ਦੇ ਕਾਰਜ ਕਾਲ ਦੌਰਾਨ ਪਿੰਡ ਵਿੱਚ ਢੇਰ ਸਾਰਾ ਵਿਕਾਸ ਹੋਇਆ। ਗਲੀਆਂ-ਨਾਲੀਆਂ ਪੱਕੀਆਂ ਕਰਾਈਆਂ। ਗੋਬਰ ਗੈਸ ਪਲਾਂਟ ਦੀ ਸਹੂਲਤ ਪ੍ਰਾਪਤ ਕਰਕੇ ਦਿੱਤੀ। ਛੱਪੜਾਂ ਦੀ ਚਾਰ ਦਿਵਾਰੀ ਕਰਵਾਈ। ਪਿੰਡ ਨੂੰ ਸਵੱਸ਼ ਪਾਣੀ ਦੇਣ ਲਈ ਵਾਟਰ ਵਰਕਸ ਵੀ ਆਪ ਦੇ ਕਾਰਜਕਾਲ ਦੌਰਾਨ ਬਣਿਆ। ਦੋ ਪ੍ਰਾਇਮਰੀ ਬ੍ਰਾਂਚਾ ਸ਼ੁਰੂ ਹੋਈਆਂ ਤੇ 24 ਘੰਟੇ ਬਿਜਲੀ1 ਸਪਲਾਈ ਚਾਲੂ ਕਰਾਈ।
ਸਵੈ ਸੇਵੀ ਭਾਵਨਾ ਦੇ ਨਾਲ ਆਪ ਕਬੱਡੀ ਦੇ ਵਧੀਆ ਖਿਡਾਰੀ ਵੀ ਹਨ। ਕਪੂਰੇ ਖੇਡ ਮੇਲਾ, ਮੰਡੀ ਫੂਲ ਟੂਰਨਾਮੈਂਟ ਤੇ ਪੰਜਾਬ ਦੇ ਮਸ਼ਹੂਰ ਖੇਡ ਮੇਲੇਆਂ ਤੋਂ ਸ਼ੀਲਡਾਂ, ਕੱਪ ਪ੍ਰਾਪਤ ਕਰਕੇ ਰੋਡੇ ਪਿੰਡ ਦਾ ਨਾਂਅ ਉੱਚਾ ਕੀਤਾ। ਪਿੰਡ ਰੋਡੇ ਸਰਜਾ ਦੀ ਸਰਪੰਚੀ ਦੇ ਨਾਲ-ਨਾਲ ਆਪ ਮਾਰਕੀਟ ਕਮੇਟੀ ਬਾਘਾ ਪੁਰਾਣਾ ਦੇ 1999 ਤੋਂ ਚੇਅਰਮੈਨ ਵੀ ਚਲੇ ਆਉਂਦੇ ਹਨ
ਸ. ਹਰਜੀਤ ਸਿੰਘ ਸਰਪੰਚ (ਰੋਡੇ ਗੁਰੂਪੁਰਾ)
ਸਰਦਾਰ ਹਰਜੀਤ ਸਿੰਘ ਸਪੁੱਤਰ ਸ. ਜੁਗਿੰਦਰ ਸਿੰਘ ਦਾ ਜਨਮ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ 1946 ਨੂੰ ਮਾਤਾ ਧੰਨ ਕੌਰ ਦੀ ਕੁਖੋਂ ਹੋਇਆ। ਆਪ ਦਾ ਬਚਪਨ ਰੋਡੇ ਪਿੰਡ ਦੀ ਸੂਹੀ ਧਰਤੀ ਤੇ ਨੱਚਦੇ ਕੁੱਦਦੇ ਲਗਾਣ ਦੇ ਨਾਲ-ਨਾਲ ਛੇਵੀਂ ਤੱਕ ਹੀ ਪੜ੍ਹਾਈ ਕੀਤੀ। ਪਿਤਾ ਵਲੋਂ ਨਿਰਾਲਾ ਜਾਂ ਪਿਆਰ ਮਿਲਣ ਕਾਰਨ ਆਪ ਛੋਟੀ ਉਮਰ ਵਿੱਚ ਪਿਤਾ ਨਾਲ ਖੇਤੀਬਾੜੀ ਦੇ ਕੰਮਾਂ ਵਿੱਚ ਹੱਥ ਵਟਾਉਂਦੇ ਸਨ। ਖੇਤੀ ਵੱਲ ਵੱਧ ਧਿਆਨ ਦੇਣ ਕਰਕੇ ਆਪ ਨੇ ਪੜ੍ਹਾਈ ਅਧੂਰੀ ਛੱਡ ਕੇ ਖੇਤੀ ਵੱਲ ਪੂਰਾ ਧਿਆਨ ਦੇਣ ਲੱਗ ਪਏ। ਬੇਸੱਕ ਆਪ ਕੋਲ ਜ਼ਮੀਨ ਥੋੜ੍ਹੀ ਸੀ ਪਰ ਭਰਾਵਾਂ ਦੇ ਥਬਾਕ ਅਤੇ ਪਿਤਾ ਵਲੋਂ ਅਕਾਲ ਪੁਰਖ ਦੀ ਰਜਾ ਵਿੱਚ ਰਹਿ ਕੇ ਕੀਤੀ ਦਸਾਂ ਨਹਾਂ ਦੀ ਕਿਰਤ ਕਰਮਾਈ ਵਿੱਚ ਹਮੇਸ਼ਾਂ ਹੀ ਵਾਧਾ ਹੁੰਦਾ ਰਿਹਾ । ਬਾਣੀ ਤੇ ਬਾਣੇ ਦਾ ਪਿਆਰ ਗੁਰਸਿੱਖੀ ਜੀਵਨ ਦੀ ਜਾਚ ਆਪ ਨੂੰ ਵਿਰਾਸਤ ਵਿੱਚ ਹੀ ਪ੍ਰਾਪਤ ਹੋਈ । ਇਸ ਲਗਨ ਕਰਕੇ ਹੀ ਆਪ ਸੰਤ ਫਤਹਿ ਸਿੰਘ ਵਲੋਂ ਦਿੱਲੀ ਕੋਤਵਾਲੀ ਕੋਲੋਂ ਸ਼ੀਸ਼ ਗੰਜ ਗੁਰਦੁਆਰਾ ਸਾਹਿਬ ਦੀ ਥਾਂ ਆਜ਼ਾਦ ਕਰਾਉਣ ਲਈ ਮੋਰਚੇ ਵਿੱਚ ਤਿਹਾੜ ਜੇਲ੍ਹ ਵਿੱਚ ਤਿੰਨ ਮਹੀਨੇ ਸਜਾ ਕੱਟੀ। 1993 ਵਿੱਚ ਆਪ ਗੁਰੂਪੁਰਾ ਰੋਡੇ ਦੇ ਸਰਪੰਚ ਚੁਣੇ ਗਏ । ਹੁਣ ਤੱਕ ਵੀ ਸਰਪੰਚ ਚਲੇ ਆ ਰਹੇ ਹਨ। ਆਪ ਨੇ ਆਪਣੀ ਸਰਪੰਚੀ ਸਮੇਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਬਣਾਇਆ, ਧਰਮ ਸ਼ਾਲਾ ਬਣਵਾਈ ਅਤੇ ਗਲੀਆਂ ਨਾਲੀਆਂ ਪੱਕੀਆਂ ਕਰਵਾਈਆਂ ਆਪ ਨੇ ਕੜੀ ਮਿਹਨਤ ਕਰਕੇ ਪਿੰਡ ਦੇ ਲੋਕਾਂ ਦੀ ਮੰਗ ਸ਼ਹਿਰੀ ਫੀਡਰ ਚੌਵੀ ਘੰਟੇ ਬਿਜਲੀ ਦੀ ਸਹੂਲਤ ਪਿੰਡ ਨੂੰ ਦਿਵਾਈ। ਆਪ ਸਵੈ ਸੇਵੀ ਭਾਵਨਾਵਾਂ ਦੇ ਨਾਇਕ ਹੋਣ ਕਰਕੇ ਤੇ ਲੋਕਾਂ ਦੇ ਹਰਮਨ ਪਿਆਰੇ ਹੋਣ ਕਰਕੇ 1993 ਤੋਂ ਲੈ ਕੇ 1997 ਤੱਕ ਹਰਮਨ ਪਿਆਰੇ ਸਰਪੰਚ ਹਨ।
ਸ੍ਰੀਮਤੀ ਸੁਰਜੀਤ ਕੌਰ (ਸਰਪੰਚ ਰੋਡੇ ਖੁਰਦ)
ਸ੍ਰੀਮਤੀ ਸੁਰਜੀਤ ਕੌਰ ਸੁਪਤਨੀ ਸ. ਗੁਰਦੇਵ ਸਿੰਘ ਰੋਡੇ ਖੁਰਦੇ ਤਹਿਸੀਲ ਮੋਗਾ ਜ਼ਿਲ੍ਹਾ ਮੋਗਾ ਦੇ ਵਸਨੀਕ ਹਨ। ਇਹ ਪਿੰਡ ਜੀ.ਟੀ.ਬੀ. ਗੜ੍ਹ ਸਕੂਲ ਅਤੇ ਰੋਡੇ ਦੇ ਵਿਚਕਾਰ ਜੇ ਕਰਕੇ ਵਸਿਆ ਹੋਇਆ ਹੈ। ਇਸ ਪਿੰਡ ਨੂੰ ਵੀ ਨਵੀਂ ਪੰਚਾਇਤ ਵਜੋਂ 1998 ਵਿੱਚ ਮਾਨਤਾ ਮਿਲੀ ਸੀ। ਉਸ ਟਾਇਮ ਇਹ ਪਿੰਡ ਲੇਡੀਜ਼ ਵਾਸਤੇ ਰਿਜ਼ਰਵ ਹੋ ਗਿਆ ਅਤੇ ਪਿੰਡ ਦੇ ਸਮੂਹ ਲੋਕਾਂ ਵਲੋਂ ਸਰਬ ਸੰਮਤੀ ਨਾਲ ਮਾਤਾ ਸੁਰਜੀਤ ਕੌਰਨੂੰ ਸਰਪੰਚੀ ਲਈ ਚੁਣ ਲਿਆ ਗਿਆ। ਮਾਤਾ ਜੀ ਬੜੇ ਹੀ ਸੀਤਲ ਸੁਭਾ ਤੇ ਹਰ ਇੱਕ ਗਰੀਬ-ਅਮੀਰ ਨੂੰ ਬਰਾਬਰ ਸਤਿਕਾਰ ਦਿੰਦੇ ਹਨ। ਉਨ੍ਹਾਂ ਦੇ ਪਰਿਵਾਰ ਦੀ ਲੋਕ ਸੇਵਾ ਏਨੀ ਪ੍ਰਬਲ ਹੈ ਕਿ ਸਰਪੰਚ ਬਣਨ ਤੋਂ ਪਹਿਲਾਂ ਹੀ ਇਹਨਾਂ ਨੇ ਪ੍ਰਾਇਮਰੀ ਸਕੂਲ ਦੀ ਇਮਾਰਤ ਤਿਆਰ ਕਰਵਾ ਦਿੱਤੀ। ਮਾਤਾ ਜੀ ਨੇ ਸਰਪੰਚੀ ਦੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਵਿਕਾਸ ਦੇ ਵੱਡੇ ਕੰਮ ਕਰ ਦਿੱਤੇ। ਗਲੀਆਂ, ਨਾਲੀਆਂ, ਸਮਸ਼ਾਨ ਘਾਟ ਜਿਹੀਆਂ ਜੋ ਮੁੱਖ ਲੋੜਾਂ ਪੂਰੀਆਂ ਕੀਤੀਆਂ। ਸਭ ਤੋਂ ਵੱਡਾ ਕੰਮ ਇਸ ਪਿੰਡ ਨੂੰ ਸ਼ਹਿਰੀ ਫੀਡਰ ਵਜੋਂ ਰੋਡੇ ਖੁਰਦ ਪਿੰਡ ਵਿੱਚ ਚੌਵੀ ਘੰਟੇ ਬਿਜਲੀ ਸਪਲਾਈ ਚਾਲੂ ਕਰਵਾਈ। ਮਾਤਾ ਜੀ ਦੀ ਵਿਲੱਖਣਾ ਹੈ ਕਿ ਇਹ ਪਿੰਡ ਵਿਚਲੇ ਮਾਮੂਲੀ ਲੜਾਈ ਝਗੜਿਆਂ ਨੂੰ ਦੋਨਾ ਧਿਰਾਂ ਨੂੰ ਕੋਲ ਬਿਠਾ ਕੇ ਪਿੰਡ ਵਿੱਚ ਹੀ ਨਬੇੜਦੇ ਹਨ। ਮਾਤਾ ਜੀਦਾ ਇੱਕ ਸਰਪੰਚ ਹੋਣ ਦੇ ਨਾਤੇ ਨਾਲ ਇੱਕ ਸਵੈਸੇਵੀ ਵਲੰਟੀਅਰ ਦੀ ਭਾਵਨਾ ਨਾਲ ਇੱਕ ਉਸਾਰੂ ਸੋਚ ਨਾਲ ਬਿਨਾਂ ਕਿਸੇ ਈਰਖਾ ਦੇ ਪਿੰਡ ਰੋਡੇ (ਖੁਰਦ) ਨੂੰ ਵਿਕਾਸ ਦੀਆਂ ਲੀਹਾਂ ਤੇ ਤੋਰਨਾ ਇਕ ਵਿਲੱਖਤਾ ਹੈ। ਸਾਨੂੰ ਮਾਣ ਹੈ ਕਿ ਇਹੋ ਜਿਹੀਆਂ ਜਗ ਜਣਨੀਆਂ ਤੇ ਜੋ ਆਗੂ ਬਣਕੇ ਸਾਡੇ ਸਮਾਜ ਦੀ ਅਗਵਾਈ ਕਰਨ।
ਸ. ਦਰਸ਼ਨ ਸਿੰਘ (ਸਾਬਕਾ ਸਰਪੰਚ ਜੀ.ਟੀ.ਬੀ. ਗੜ੍ਹ)
ਸ. ਦਰਸ਼ਨ ਸਿੰਘ ਦਾ ਜਨਮ ਪਿਤਾ ਸ. ਕਪੂਰ ਸਿੰਘ ਦੇ ਘਰ ਪਿੰਡ ਰੋਡੇ ਤਹਿਸੀਲ ਮੋਗਾ ਜ਼ਿਲ੍ਹਾ ਫਿਰੋਜਪੁਰ ਵਿਖੇ ਮਾਤਾ ਪ੍ਰਸਿੰਨ ਕੌਰ ਦੀ ਕੁਖੋਂ ਹੋਇਆ। ਆਪ ਦੇ ਪਰਿਵਾਰ ਦਾ ਮੁੱਖ ਕਿੱਤਾ ਖੇਤੀਬਾੜੀ ਸੀ। ਇਸ ਲਈ ਪ੍ਰਾਇਮਰੀ ਤੱਕ ਦੀ ਪੜ੍ਹਾਈ ਪੂਰੀ ਕਰਕੇ ਖੇਤੀਬਾੜੀ ਦੇ ਧੰਦੇ ਵਿੱਚ ਪਿਤਾ ਨਾਲ ਹੱਥ ਵਟਾਉਣ ਲੱਗ ਪਏ। ਜ਼ਮੀਨ ਜਾਇਦਾਦ ਖੁਲ੍ਹੀ ਹੋਣ ਕਰਕੇ ਆਪ ਆਪਣੇ ਪਿਤਾ ਨਾਲ ਆਪਣੀ ਜ਼ਮੀਨ ‘ਚ ਮਕਾਨ ਬਣਾਇਆ ਸੀ ਜੋ ਰੋਡੇ ਪਿੰਡ ਤੋਂ ਤਕਰੀਬਨ ਤਿੰਨ ਸਾਡੇ ਤਿੰਨ ਕਿਲੋਮੀਟਰ ਦੇ ਫਾਸਲੇ ਤੇ ਮੋਗਾ-ਕੋਟਕਪੂਰਾ ਸੜਕ ਦੇ ਉੱਪਰ ਪੋਲੀਟੈਕਨਿਕ ਕਾਲਜ ਕੋਲ ਹੈ। ਇਸ ਨੂੰ ਅੱਜ ਕੱਲ੍ਹ ਜੀ.ਟੀ.ਬੀ.ਗੜ੍ਹ ਵੀ ਆਖਦੇ ਹਨ। 1993 ‘ਚ ਇਸ ਨੂੰ ਵੱਖਰੀ ਪੰਚਾਇਤ ਬਣਾਉਣ ਦੀ ਮਾਨਤਾ ਮਿਲ ਗਈ ਤੇ ਆਪ ਸਰਪੰਚ ਵਜੋਂ ਸਾਹਮਣੇ ਆਏ। ਆਪ ਬੜੀ ਹੀ ਮਿਲਵਰਤਨ ਹੱਸਮੁੱਖ ਅਤ ਮਿਲਾਪੜੇ ਹੋਣ ਕਰਕੇ ਛੇਤੀ ਹੀ ਲੋਕਾਂ ਵਿੱਚ ਹਰਮਨ ਪਿਆਰੇ ਹੋ ਗਏ, ਆਪ ਨੇ ਆਪਣੇ ਕਾਰਜ ਕਾਲ ਦੌਰਾਨ ਗਲੀਆਂ ਠੁਲੀਆਂ ਸਕੂਲ, ਧਰਮਸਾਲਾ ਆਦਿ ਸਵੈਸੇਵੀ ਕੰਮਾਂ ਨੂੰ ਨੇਪਰੇ ਚਾੜ੍ਹਿਆ। ਜਿਸ ਦੀ ਬਦੋਲਤ ਆਪ ਦਾ ਪ੍ਰਵਾਰ 1998 ਦੀਆਂ ਚੋਣਾਂ ਵਿੱਚ ਵੀ ਮੋਹਰੀ ਹੈ। ਪਿਤਾ ਪੁਰਖੀ ਹੀ ਸ. ਦਰਸ਼ਨ ਸਿੰਘ ਦਾ ਪਰਿਵਾਰ ਪਿੰਡ ਪੱਧਰ ਤੇ ਨਹੀਂ ਇਲਾਕੇ ਵਿੱਚ ਮੋਹਰੀ ਹੋਣ ਕਰਕੇ ਲੋਕਾਂ ਦੇ ਦੁੱਖਾਂ ਸੁੱਖਾਂ ਵਿੱਚ ਸ਼ਰੀਕ ਹੁੰਦਾ ਰਿਹਾ। ਪਹਿਲਾਂ ਇਹਨਾਂ ਦੇ ਦਾਦਾ ਸ. ਗੁਰਦਿੱਤਾ ਸਿੰਘ ਜੈਲਦਾਰ ਸਨ। ਸੁਣਿਆ ਜਦ ਪੁਰਾਣੇ ਜ਼ਮਾਨੇ ਵਿੱਚ ਵੋਟਾਂ ਪੈਂਦੀਆਂ ਸਨ ਤਾਂ ਰੋਡਿਆਂ ਚੋਂ ਦੋ ਵੋਟਾਂ ਪੈਂਦੀਆਂ ਸਨ। ਇਕ ਵੋਟ ਇਸ ਜੈਲਦਾਰ ਪਰਿਵਾਰ ਦੀ ਸੀ ਕਿਉਂਕਿ ਉਦੋਂ ਸੌ ਘੁੰਮਾ ਤੋਂ ਘੱਟ ਜਾਇਦਾਤ ਦੀ ਵੋਟ ਨਹੀਂ ਬਣਦੀ ਸੀ। ਇਸ ਲਈ ਇਹ ਖਾਨਦਾਨੀ ਪਰਿਵਾਰ ਪੁਰਾਤਨ ਤੋਂ ਲੈ ਕੇ ਅੱਜ ਵੀ ਲੋਕਾਂ ਦਾ ਹਰਮਨ ਪਿਆਰਾ ਪਰਿਵਾਰ ਹੈ।
ਪਿੰਡ ਦੀ ਇਤਿਹਾਸਕ ਥਾਂ ਹਾਈ ਕੋਰਟ
ਚਾਰ ਸਤੀਰੀਆਂ ਅਤੇ ਕੁੜੀਆਂ ਨਾਲ ਛੱਤੀ ਹੋਈ ਗਲੀ ਨੁਮਾ ਥਾਂ ਜਿਸ ਦੇ ਦੋਹੀਂ ਪਾਸੀਂ ਥੜੀਆਂ ਬਣੀਆਂ ਹੋਇਆ ਸਨ ਬੈਠਣ ਲਈ । ਉਸ ਸਮੇਂ ਕੋਈ ਵੀ ਪਿੰਡ ਵਿੱਚ ਲੜਾਈ ਝਗੜਾ ਹੁੰਦਾ ਸੀ, ਇਥੇ ਹੀ ਬੈਠ ਕੇ ਨਬੇੜਿਆ ਜਾਂਦਾ ਸੀ। ਇਕ ਵੇਰ ਕੋਈ ਪਿੰਡ ਦਾ ਬੰਦਾ ਜੱਜ ਦੇ ਅਗਾਹੀ ਦੇਣ ਗਿਆ। ਜਦ ਜੱਜ ਨੇ ਪੁਛਿਆ ਤੂੰ ਉਦੋਂ ਕਿਥੇ ਸੀ ਤਾਂ ਉਸ ਨੇ ਕਿਹਾ ਕਿ ਹਾਈਕੋਰਟ ਬੈਠਾ ਸੀ, ਤਾਂ ਜੱਜ ਨੇ ਕਿਹਾ ਤੂੰ ਹਾਈ ਕੋਰਟ ਬੈਠੇ ਨੇ ਰੋਡੇ ਦੀ ਲੜਾਈ ਕਿਵੇਂ ਵੇਖ ਤਾਂ ਉਸ ਬੰਦੇ ਕਿਹਾ ਜਨਾਬ ਸਾਡੇ ਪਿੰਡ ਵਿਚਕਾਰ ਇੱਕ ਥਾਂ ਹੈ, ਉਥੇ ਬੈਠ ਕੇ ਸਾਂਝੇ ਆਦਮੀ ਪਿੰਡ ਦੇ ਲੜਾਈ ਝਗੜਿਆਂ ਦੇ ਫੈਸਲੇ ਨਿਬੇੜਦੇ ਹਨ । ਇਸ ਨੂੰ ਸਾਰੇ ਹਾਈਕੋਰਟ ਕਹਿੰਦੇ ਹਨ। ਪਰ ਅੱਜ ਇਹ ਹਾਈ ਕੋਰਟ ਦੀ ਛੱਤ ਨੂੰ ਸਮੇਂ ਦੇ ਬਦਲਾਂ ਨੇ ਨਿਗਲ ਲਿਆ, ਇਹ ਅੱਜ ਵੀ ਆਪਣੇ ਹਾਈ ਕੋਰਟ ਨਾਂਅ ਨਾਲ ਮਸ਼ਹੂਰ ਹੈ।
ਇਹ ਗੋਬਰ ਗੈਸ ਪਲਾਂਟ ਸ. ਗੁਰਨਾਮ ਸਿੰਘ ਮੁੱਖ ਮੰਤਰੀ ਸਮੇਂ ਸਰਕਾਰ ਵਲੋਂ ਪਿੰਡਾਂ ਨੂੰ ਧੂੰਆਂ ਰਹਿਤ ਊਰਜਾ ਦੇਣ ਦੇ ਪ੍ਰੋਗਰਾਮ ਅਧੀਨ 1978 ਵਿੱਚ ਬਣਿਆ ਸੀ। ਪਰ ਅੱਜ ਇਹ ਬਿਮਾਰ ਹਾਲਤ ਵਿੱਚ ਪਿਆ। ਸਰਕਾਰੀ ਦਵਾਈ ਬੂਟੀ ਦੀ ਉਡੀਕ ਕਰ ਰਿਹਾ ਹੈ।
ਇਹ ਧਰਮਸ਼ਾਲਾ ਤਕਰੀਬਨ ਡੇਢ ਸੌ ਸਾਲ ਪੁਰਾਣੀ ਪਹਿਲਾਂ ਕੱਚੀਆਂ ਇੱਟਾਂ ਦੀ ਬਣੀ ਹੋਈ ਸੀ, ਫੇਰ ਪਿੰਡ ਦੀ ਉਨਤੀ ਦੇ ਨਾਲ-ਨਾਲ ਇਹ ਪੱਕੀਆਂ ਇੱਟਾਂ ਦੀ ਬਣ ਗਈ ਇਹ ਜ਼ਿਆਦਾ ਕਰਕੇ ਨਿੱਮ ਵਾਲੀ ਧਰਮਸ਼ਾਲਾ ਕਰਕੇ ਜਾਣੀ ਜਾਂਦੀ ਹੈ।
ਇਹ ਕੋਆਪਰੇਟਿ ਐਗਰੀਕਲਚਰਲ ਸੋਸਾਇਟੀ 1950 ਦੇ ਵਿੱਚ ਰਜਿਸਟਰਡ ਹੋਈ ।ਇਥੋਂ ਸਾਰੇ ਪਿੰਡ ਨੂੰ ਖੇਤੀ ਨਾਲ ਸਬੰਧਤ ਜ਼ਰਰੂਤਾਂ ਪੂਰੀਆਂ ਹੁੰਦੀਆਂ ਹਨ। ਫੇਰ ਸੰਨ 1961 ਵਿੱਚ ਫੋਟੋ ਵਿੱਚ ਦਿਸਦੀ ਇਸ ਦੀ ਨਵੀਂ ਬਿਲਡਿੰਗ ਤਿਆਰ ਕੀਤੀ ਗਈ । ਸਮੇਂ-ਸਮੇਂ ਅਨੁਸਾਰ ਇਸ ਨੂੰ ਵਧੀਆ ਢੰਗ ਨਾਲ ਚਲਾਉਂਣ ਲਈ ਪ੍ਰਧਾਨ ਅਤੇ ਕਮੇਟੀ ਦੀ ਚੋਣ ਕੀਤੀ ਗਈ। ਇਸ ਦੇ ਪ੍ਰਧਾਨ, ਸ. ਚੁੱਘਾ ਸਿੰਘ ਚੰਨਣ ਸਿੰਘ, ਮਾਘ ਸਿੰਘ, ਦੀਪ ਸਿੰਘ, ਬਲਜਿੰਦਰ ਸਿੰਘ, ਮਹਿੰਦਜਰ ਸਿੰਘ, ਦਰਸ਼ਨ ਸਿੰਘ, ਜਗਤਾਰ ਸਿੰਘ, ਬਰਜਿੰਦਰ ਸਿੰਘ, ਬਲਦੇਵ ਸਿੰਘ ਆਦਿ ਸਮੇਂ ਸਮੇਂ ਅਨੁਸਾਰ ਬਣਦੇ ਰਹੇ ਹੁਣ ਸ. ਹਰਫੂਲ ਸਿੰਘ ਬੈਰਾੜ ਇਸ ਸੋਸਾਇਟੀ ਦੇ ਪ੍ਰਧਾਨ ਹਨ।
15 ਇਹ ਪਸ਼ੂ ਹਸਪਤਾਲ ਦਾ ਨੀਂਹ ਪੱਥਰ ਸ. ਦਲੀਪ ਸਿੰਘ ਤਲਵੰਡੀ ਨੇ 27 ਜਨਵਰੀ 1978 ਨੂੰ ਆਪਣੇ ਕਰ ਕਮਲ ਨਾਲ ਰੱਖਿਆ ਸੀ । ਇਹ ਬੇਜੁਬਾਨੇ ਜਾਨਵਰਾਂ ਲਈ ਇੱਕ ਵਰਦਾਨ ਹੈ।
ਇਹ ਧਾਰਮਿਕ ਸਥਾਨ ਪਹਿਲਾਂ ਸਰੀਆਂ ਵਾਲਾ ਛੱਪੜ ਕਰਕੇ ਜਾਣਿਆ ਜਾਂਦਾ ਸੀ ਇਸ ਨੂੰ ਛੇਵੇਂ ਪਾਤਸ਼ਾਹ ਦੇ ਚਰਨਾਂ ਕਮਲਾਂ ਦੀ ਛੂਹ ਪ੍ਰਾਪਤ ਹੈ। ਪੁਰਾਣੇ ਸਮੇਂ ਵਿੱਚ ਜਦੋਂ ਬਾਰਸ਼ ਨਹੀਂ ਹੁੰਦੀ ਸੀ ਸਾਰੇ ਪਿੰਡਾਂ ਦੇ ਲੋਕ ਸ਼ਰਧਾ ਨਾਲ ਇਕੱਠੇ ਹੋ ਕੇ ਇਸ ਜਗ੍ਹਾ ਤੇ ਰੋਟ ਪਕਾਉਂਦੇ ਸਨ। ਮਨੌਤ ਹੈ ਕਿ ਰੋਟ ਪੱਕਣ ਸਾਰ ਜ਼ਰੂਰ ਬਾਰਸ਼ ਹੁੰਦੀ ਸੀ। ਹੁਣ ਇਥੇ ਗੁਰਦੁਆਰਾ ਸ਼ਹੀਦਾਂ ਬਣਿਆ ਹੋਇਆ ਹੈ, ਇਥੇ ਆ ਕੇ ਲੋਕ ਸ਼ਰਧਾ ਨਾਲ ਨਮਸਕਾਰ ਕਰਦੇ ਹਨ।
ਪਿੰਡ ਦੇ ਲੋਕਾਂ ਨੇ ਸਿਹਤ ਦੇ ਮਾਮਲੇ ਨੂੰ ਅਣਗੋਲਿਆ ਨਹੀਂ ਰਹਿਣ ਦਿੱਤਾ। ਇਸ ਪਿੰਡ ਦੇ 200 ਤੋਂ ਉੱਪਰ ਕੈਨੇਡਾ ਗਏ ਹੋਏ ਹਨ। ਜਿਨਾਂ ਨੇ ਇਸ ਬਿਲਡਿੰਗ ਦੀ ਉਸਾਰੀ ਲਈ ਇੱਕ ਲੱਖ ਵੀਹ ਹਜ਼ਾਰ ਰੁਪਏ ਫੰਡ ਭੇਜ ਸੇਵਾ ਕਰਾਈ ਸੀ। ਇਸ ਦੀ ਬਿਲਡਿੰਗ ਬਣਾਉਣ ਲਈ ਬਾਦਲ ਪੱਤੀ ਨੇ ਡੇਢ ਕਿਲ੍ਹਾ ਜ਼ਮੀਨ ਦਿੱਤੀ ਹੈ।
ਕੂਕਿਆ ਵਾਲਾ ਗੁਰਦੁਆਰਾ ਸਾਹਿਬ ਤਕਰੀਬਨ 1932 ਵਿੱਚ ਹੋਂਦ ਵਿੱਚਆਇਆ ਇਹ ਗੁਰਦੁਆਰਾ ਸਾਹਿਬ ਕੂਕਿਆਂ ਦੇ ਬਜ਼ੁਰਗ ਜੱਗਾ ਸਿੰਘ, ਬੱਗਾ ਸਿੰਘ ਨੇ ਸੰਗਤ ਦੀ ਸੇਵਾ ਦੇ ਸਹਿਯੋਗ ਨਾਲ ਬਣਾਇਆ ਸੀ । ਇਥੇ ਪੁਰਾਤਨ ਤੋਂ ਹੀ ਹਰ ਸਾਲ ਕੂਕਿਆਂ ਦਾ ਜੋੜ ਮੇਲਾ ਲਗਦਾ ਹੈ, ਜੋ ਤਿੰਨ ਦਿਨ ਲਗਾਤਾਰ ਚਲਦਾ ਹੈ। ਭਾਈ ਹਰਨਾਮ ਸਿੰਘ ਰੋਡੇ ਕੈਨੇਡਾ ਵਾਸੀ ਇਸ ਨੂੰ ਇਸ ਗੁਰਘਰ ਨਾਲ ਅਥਾਹ ਪਿਆਹ ਹੈ ਉਹ ਇਸ ਸਥਾਨ ਦੀ ਲੱਖਾਂ ਰੁਪਏ ਖਰਚ ਕਰਕੇ ਇਸ ਦੀ ਸੇਵਾ ਕਰ ਰਹੇ ਹਨ।
ਇਹ ਯਾਦਗਾਰ ਜਥੇਦਾਰ ਸੁੱਚਾ ਸਿੰਘ ਦੀ ਯਾਦ ਵਿੱਚ ਰੋਡਿਆਂ ਤੋਂ ਨੱਥੂਵਾਲਾ ਲਿੰਕ ਰੋਡ ਤੇ ਪਿੰਡ ਤੋਂ ਬਾਹਰ ਵਾਰ ਬਣੀ ਹੋਈ ਹੈ।
ਇਹ ਸਕੂਲ ਬੀਬੀ ਮਾਨ ਕੌਰ ਦੀ ਯਾਦ ‘ਚ ਪੰਜ ਪਿਆਰਿਆਂ ਦੇ ਰੂਪ ‘ਚ ਪੰਜ ਮਹਾਂਪੁਰਸ਼ਾਂ, ਮਹਾਂਪੁਰਸ਼ ਅਤਰ ਸਿੰਘ, ਬਾਬਾ ਨੰਦ ਸਿੰਘ, ਬਾਬਾ ਮਨੀ ਸਿੰਘ, ਮਹਾਂ ਪੁਰਸ਼ ਅਜੈਬ ਸਿੰਘ, ਸੰਤ ਅਮਰ ਸਿੰਘ ਨੇ ਆਪਣੇ ਕਰ ਕਮਲਾਂ ਨਾਲ 26 ਜਨਵਰੀ 1920 ਨੂੰ ਇਥੇ ਨਿਸ਼ਾਨ ਸਾਹਿਬ ਝੁਲਾਇਆ। ਸਕੂਲ ਵਾਲੇ ਥਾਂ ਦੀ ਜ਼ਮੀਨ ਬਾਬਾ ਜੁਆਲਾ ਸਿੰਘ ਵਲੋਂ ਦਿੱਤੀ ਗਈ ਹੈ। ਪੰਜ ਪਿਆਰੇ ਸੇਵਾ ਵਾਸਤੇ ਲਾਏ ਗਏ ਸਨ । ਭਗਵਾਨ ਸਿੰਘ, ਬਾਬਾ ਜੁਆਲਾ ਸਿੰਘ, ਭਾਈ ਚਤਰ ਸਿੰਘ, ਬਾਬਾ ਬੱਘਾ ਸਿੰਘ ਤੇ ਬਾਬਾ ਧਿਆਨ ਸਿੰਘ, ਇਸ ਦੀ ਸ਼ੁਰੂਆਤ ਪੰਜਵੀਂ ਤੋਂ ਹੋਈ। ਫੇਰ ਮਿੱਡਲ ਹੋਇਆ, ਕੁਝ ਸਮੇਂ ਬਾਅਦ ਹਾਈ ਸਕੂਲ ਬਣ ਗਿਆ। ਅੱਜ ਕੱਲ੍ਹ ਇਹ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਬਣ ਕੇ ਚੱਲ ਰਿਹਾ ਹੈ।
ਜੱਲ ਘਰ ਰੋਡੇ
ਇਹ ਉੱਚੀ ਲੰਬੀ ਵਾਟਰ ਵਰਕਸ ਦੀ ਪਾਣੀ ਵਾਲੀ ਟੈਂਕੀ ਹੈ, ਜਿਥੋਂ ਸਾਰੇ ਹੀ ਪਿੰਡ ਨੂੰ ਸਵੱਸ਼ ਪਾਣੀ ਉਪਲਬਧ ਹੁੰਦਾ ਹੈ। ਇਹ ਗਿਆਨੀ ਜੈਲ ਸਿੰਘ ਦੀ ਵਜ਼ਾਰਤ ਸਮੇਂ 11-12-1976 ਨੂੰ ਇਸ ਦਾ ਨੀਂਹ ਪੱਥਰ ਪਬਲਿਕ ਹੈਲਥ ਮਨਿਸਟਰ ਜਥੇਦਾਰ ਸੋਹਣ ਸਿੰਘ ਨੇ ਆਪਣੇ ਕਰ ਕਮਲਾਂ ਨਾਲ ਰੱਖਿਆ ਸੀ। ਇਹ ਚਾਰ ਏਕੜ ਜ਼ਮੀਨ ਵਿੱਚ ਪੱਤੀ ਰੂਪਾ ਵਿੱਚ ਸਥਿੱਤ ਹੈ।
ਪੁਰਾਤਨ ਬਾਬੇ ਦਾ ਬਖੂਹਾ (ਬਾਦਲ ਪਤੀ)
ਇਹ ਸੰਘਣੀ ਝਿੜੀ ਜਿਸ ਵਿੱਚ ਸੈਂਕੜੇ ਦਰਖਤਾਂ ਨੇ ਇਕ ਦੂਜੇ ਨੂੰ ਪਿਆਰ ਗੱਲਵਕੜੀਆਂ ਪਾਈਆਂ ਹਨ। ਇਹ ਪੁਰਾਤਨ ਬਾਬੇ ਦਾ ਬਖੂਹਾ ਹੈ। ਇਥੇ ਚੌਦੇ ਮੱਸਿਆ, ਦੀਵਾਲੀ, ਵਿਸਾਖੀ ਨੂੰ ਬਾਬੇ ਘੰਡੂ ਦਾ ਠੁਲਾ ਅਤੇ ਬਾਬੇ ਫੱਤੂ ਮੋਹਰੇ ਕੇ ਠੁਲੇ ਬੜੀ ਸ਼ਰਧਾ ਭਾਵਨਾ ਨਾਲ ਮਿੱਟੀ ਕੱਢਦੇ ਹਨ ਪਰ ਇਥੋਂ ਲੱਕੜ ਦੀ ਇੱਕ ਤੀਲੀ ਵੀ ਨਹੀਂ ਵਰਤ ਸਕਦੇ । ਉਲੰਘਣਾ ਕਰਨ ‘ਤੇ ਨੁਕਸਾਨ ਹੁੰਦਾ ਹੈ।
ਪੋਲੀਟਿਕਨਿਕ ਕਾਲਜ ਜੀ.ਟੀ.ਬੀ. ਗੜ
ਇਹ ਪੋਲੀਟੈਕਨਿਕਲ ਕਾਲਜ ਜਿਥੋਂ ਹਜ਼ਾਰਾਂ ਹੀ ਵਿਦਿਆਰਥੀ ਵੱਖ-ਵੱਖ ਟਰੇਡਾਂ ਦੀ ਮਹਾਰਤ ਹਾਸਲ ਕਰਕੇ ਆਪਣੇ ਭਵਿੱਖ ਨੂੰ ਰੋਸ਼ਨ ਕਰ ਗਏ ਹਨ। ਇਹ ਸੰਸਥਾ ਰੋਡੇ ਪਿੰਡ ਤੋਂ ਤਕਰੀਬਨ ਤਿੰਨ ਕੁਹ ਕਿਲੋਂ ਮੀਟਰ ਦੇ ਫਾਸਲੇ ਤੇ ਮੋਗਾ ਕੋਟ ਕਪੂਰਾ ਰੋਡ ਤੇ ਸਥਿਤ ਹੈ। ਇਹ ਸੰਸਥਾ ਦਾ ਨੀਂਹ ਪੱਥਰ ਸ. ਪ੍ਰਤਾਪ ਸਿੰਘ ਕੈਰੋਂ ਨੇ 1961 ਵਿੱਚ ਆਪਣੇ ਹੱਥਾਂ ਨਾਲ ਰੱਖਿਆ ਸੀ । ਪਿੰਡ ਰੋਡੇ ਦੀ ਜ਼ਮੀਨ ਵਿੱਚ ਉਸਰੀ ਇਸ ਦੀ ਸ਼ਾਨਦਾਰ ਅਤੇ ਆਲਾ ਦਰਜੇ ਦੀ ਬਿਲਡਿੰਗ ਇੱਕ ਨਮੂਨਾ ਹੈ । ਹੁਣ ਇਥੇ ਲੜਕੀਆਂ ਨੇ ਵੀ ਦਾਖਲਾ ਲੈਣਾ ਸ਼ੁਰੂ ਕਰ ਦਿੱਤਾ ਹੈ, ਪਿਛਲੇ ਦਹਾਕੇ ਦੇ ਵਿਕਾਸ ਵਿੱਚ ਇਥੇ ਕੰਪਿਊਟਰ ਦਾ ਕੋਰਸ ਵੀ ਚਾਲੂ ਹੈ
ਪ੍ਰਾਇਮਰੀ ਸਕੂਲ ਬ੍ਰਾਂਚ (ਬਾਦਲ ਪੱਤੀ)
ਪ੍ਰਾਇਮਰੀ ਸਕੂਲ ਬ੍ਰਾਂਚ ਬਾਦਲਪੱਤੀ ਜਦੋਂ ਸਰਕਾਰ ਨੇ ਹਾਈ ਅਤੇ ਪ੍ਰਾਇਮਰੀ ਦੇ ਡਾਇਰੈਕਟੋਰੇਟ ਵੱਖੋ-ਵੱਖ ਕਰ ਦਿੱਤੇ ਸਨ, ਉਦੋਂ ਇਹ ਹੋਂਦ ਵਿੱਚ ਆਇਆ। ਇਸ ਦੀ ਇਮਾਰਤ ਕੁਝ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਤਿਆਰ ਹੋਈ ਅਤੇ ਸੰਨ 2000 ਵਿੱਚ ਸ. ਸਪੂਰਾ ਸਿੰਘ ਅਤੇ ਸਮੂਹ ਪਰਿਵਾਰ ਵਲੋਂ 70 ਹਜ਼ਾਰ ਰੁਪਏ ਖਰਚ ਕਰਕੇ ਇਸ ਦੇ ਬਰਾਂਡਿਆਂ ਦੀ ਸੇਵਾ ਕੀਤੀ । ਜੋ ਅੱਜ ਕੱਲ੍ਹ ਇੰਗਲੈਂਡ ਨਿਵਾਸੀ ਹਨ। ਇਸ ਦੇ ਗੈਟ ਦੀ ਸੇਵਾ ਸਵਰਗੀ ਮੇਹਰ ਸਿੰਘ ਦੀ ਯਾਦ ਵਿੱਚ ਉਸ ਦੇ ਪਰਿਵਾਰ ਵਲੋਂ ਕਰਾਈ ਗਈ । ਬਾਦਲ ਪੱਤੀ ਦੇ ਸਮੂਹ ਲੋਕਾਂ ਵਲੋਂ ਵੀ ਤਨ ਮਨ ਧੰਨ ਇਥੇ ਸੇਵਾ ਕੀਤੀ ਗਈ ਸੀ।
ਬਾਬੇ ਗੁਦੜ ਦੀ ਸਮਾਧ
ਇਸ ਨੂੰ ਆਮ ਕਰਕੇ ਪਹਿਲਾਂ ਬਾਬੇ ਗੁਦੜ ਦੀ ਸਮਾਧ ਕਰਕੇ ਜਾਣਿਆ ਜਾਂਦਾ ਸੀ । ਸਬੰਧਤ ਬਾਬੇ ਮਨਸੇ ਦਾ ਠੁਲਾ ਇਥੇ ਦਿਵਾਲੀ ਜਾਂ ਦਿਨ ਦਿਹਾਰ ਮਿੱਟੀ ਕਢਦਾ ਸੀ। 1947 ਤੋਂ ਮਗਰੋਂ ਬਾਬਾ ਬਘੇਰ ਕਿਆਂ ਦੀ ਕੋਈ ਮਨ ਦੀ ਮੁਰਾਦ ਪੂਰੀ ਹੋਈ ਸੀ, ਉਹਨਾਂ ਸ਼ਰਧਾ ਨਾਲ ਇਥੇ ਇੱਕ ਕਮਰਾ ਬਣਾਇਆ ਸੀ । ਇਥੇ ਆਈ ਵਿਸਾਖੀ ਸਾਰੇ ਪਿੰਡ ਦਾ ਸ਼ਾਮ ਨੂੰ ਬੜਾ ਭਾਰੀ ਮੇਲਾ ਲਗਦਾ ਹੈ। ਉਸ ਦਿਨ ਸ਼ਰਧਾਵਾਨ ਆਪਣੀਆਂ ਸੁਖਾਂ ਵੀ ਲਾਉਂਦੇ ਹਨ। ਜਦ ਤੋਂ ਇਥੇ ਕੁਝ ਪਤਵੰਤੇ ਬੰਦਿਆਂ ਦੀ ਕਮੇਟੀ ਬਣੀ ਹੈ, ਉਦੋਂ ਤੋਂ ਹੀ ਸਥਾਨ ਕੁਝ ਵਿਕਾਸ ਕਰਨ ਲੱਗਾ ਹੈ। ਬਜ਼ੁਰਗਾਂ ਨੇ ਦੱਸਿਆ ਹੈ ਕਿ ਜਦ ਇਹ ਸਥਾਨ ਸ਼ੁਰੂ ਕੀਤਾ ਸੀ, ਇਥੇ ਦੋ ਵਾਰੀ ਕੂਕਾ ਬਹਾਲ ਸਿੰਘ ਦੇ ਜੱਥੇ ਨੇ ਦਿਵਾਨ ਸਜਾਏ ਸੀ । ਉਹ ਸਾਰੀ ਮਾਇਆ ਇਥੇ ਹੀ ਅਰਪਨ ਕਰ ਗਏ ਸੀ।
ਲਾਇਬ੍ਰੇਰੀ (ਪੱਤੀ ਬਾਦਲ)
ਇਹ ਲਾਇਬ੍ਰੇਰੀ ਲਿਟਰੇਸੀ ਮੂਵਮੈਂਟ ਦੇ ਸਹਿਯੋਗ ਨਾਲ ਰਾਜੀਵ ਗਾਂਧੀ ਫਾਉਡੇਸ਼ਨ ਦਿੱਲੀ ਤੋਂ ਪ੍ਰਾਪਤ ਹੋਈ ਸੀ। ਜਿਸ ਵਿੱਚ ਸੈਂਕੜੇ ਕਿਤਾਬਾਂ ਵੱਖ-ਵੱਖ ਵਰਗਾਂ ਨਾਲ ਸੰਬੰਧਤ ਹਨ। ਇਹ ਲਾਇਬ੍ਰੇਰੀ ਐਸ.ਸੀ. ਧਰਮਸ਼ਾਲਾ ਬਾਦਲ ਪੱਤੀ ਵਿੱਚ ਸਥਿਤ ਹੈ। ਇਸ ਨੂੰ ਸ. ਹਰਨੇਕ ਸਿੰਘ ਰੋਡੇ ਚਲਾ ਰਹੇ ਹਨ।
ਐਸ.ਸੀ. ਧਰਮਸ਼ਾਲਾ ਪੱਤੀ ਬਾਦਲ
ਇਸ ਧਰਮਸ਼ਾਲਾ ਤਕਰੀਬਨ 1955 ‘ਚ ਉਸ ਸਮੇਂ ਦੀ ਗਰਾਮ ਪੰਚਾਇਤ ਦੇ ਸਹਿਯੋਗ ਨਾਲ ਬਣੀ ਸੀ ਸਮੇਂ-ਸਮੇਂ ਅਨੁਸਾਰ ਇਸ ਦੀ ਬਿਲਡਿੰਗ ਨੂੰ ਨਵੇਂ ਸਿਰੇ ਉਸਾਰਨ ਲਈ ਦਾਨੀ ਪੁਰਸ਼ਾਂ ਨੇ ਸਹਿਯੋਗ ਦਿੱਤਾ। ਸ. ਹਰੀ ਸਿੰਘ ਕੈਨੇਡੀਅਨ ਵਲੋਂ ਇਸ ਦੇ ਬਰਾਡਿਆਂ ਦੀ 1969 ਵਿੱਚ ਸੇਵਾ ਕੀਤੀ । 1995 ‘ਚ ਫਿਰ ਇਸ ਦੀ ਪਿਛਲੀ ਚਾਰ ਦਿਵਾਰੀ ਦੀ ਸੇਵਾ ਸਬੰਧਤ ਗਰਾਮ ਪੰਚਾਇਤ ਵਲੋਂ ਕਰਾਈ ਗਈ ਸੀ । ਇਹ ਐਸ.ਸੀ. ਧਰਮਸ਼ਾਲਾ ਬਾਦਲ ਪੱਤੀ ‘ਚ ਫਿਰਨੀ ਦੇ ਬਾਹਰ ਵਾਰ ਹੈ।
ਧਰਮਸ਼ਾਲਾ ਪੱਤੀ ਬਾਦਲ
ਇਹ ਬਾਦਲ ਪੱਤੀ ਵਾਲੀ ਧਰਮਸ਼ਾਲਾ ਸਮੂਹ ਪੱਤੀ ਦੇ ਲੋਕਾਂ ਵਲੋਂ ਤਨ, ਮਨ, ਧਨ ਨਾਲ ਬਣਾਈ ਗਈ । ਇਸ ਦੀ ਮੁਢਲੀ ਉਸਾਰੀ ‘ਚ ਬਾਹਰਲੇ ਮੁਲਕਾਂ ‘ਚ ਰਹਿ ਰਹੇ ਪ੍ਰਵਾਸੀ ਭਰਾਵਾਂ ਦਾ ਪੂਰਾ ਸਟਹਿਯੋਗ ਹੈ। ਇਹ ਆਲੀਸ਼ਾਨ ਬਿਲਡਿੰਗ ਬਾਦਲ ਪੱਤੀ ‘ਚ ਇੱਕ ਨਮੂਨਾ ਹੈ।21ਵੀਂ ਸਦੀ ‘ਚ ਸੰਨ 2000 ਦੇ ਸੱਤਵੇਂ ਮਹੀਨੇ ਦਸ਼ਮੇਸ਼ ਯੂਥ ਸਪੋਰਟਸ ਕਲੱਬ ਨੇ ਇਸ ਤੇ ਰੰਗ ਰੋਗਨ ਦੀ ਸੇਵਾ ਕੀਤੀ। ਦੁੱਧ ਚਿੱਟੀ ਧਰਮਸ਼ਾਲਾ ਤਾਜ ਮਹੱਲ ਅਜੂਬੇ ਦੀ ਤਰ੍ਹਾਂ ਨਿਖਰੀ ਹੈ।
ਐਸ.ਸੀ. ਧਰਮਸ਼ਾਲਾ (ਪੱਤੀ ਰੂਪਾ)
ਇਹ ਰੂਪਾ ਪੱਤੀ ਵਾਲੀ ਧਰਮਸ਼ਾਲਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਹਿ ਸਿੰਘ ਦੇਸਹਿਯੋਗ ਨਾਲ ਉਸਾਰੀ ਸੀ । ਉਹਨਾਂ ਦੀ ਪਾਈ ਹੋਈ ਪਿਰਤਨੂੰ ਵੇਖ ਕੇ ਕਈ ਹੋਰ ਦਾਨੀਪੁਰਸ਼ਾਂ ਵੀ ਇਸ ਦੀ ਸੇਵਾ ‘ਚ ਹਿੱਸਾ ਪਾਇਆ । ਸੰਬੰਧਤ ਗਰਾਮ ਪੰਚਾਇਤ ਵਲੋਂ ਵੀ ਆਪਣਾ ਯੋਗਦਾਨ ਪਾਇਆ ਗਿਆ। ਹੁਣ ਇਸ ਦੀ ਸੇਵਾ ਦਸਮੇਸ਼ ਸਪੋਰਟਸ ਵਲੋਂ ਕਰਵਾਈ ਗਈ।
ਪ੍ਰਾਇਮਰੀ ਸਕੂਲ ਪੱਤੀ ਮੇਹਰਾ
ਇਹ ਪ੍ਰਾਇਮਰੀ ਸਕੂ ਪੱਤੀ ਮੇਹਰਾ ਵਿੱਚ ਰੋਡਿਆਂ ਤੋਂ ਬਾਘਾ ਪੁਰਾਣਾ ਜਾਣ ਵਾਲੀ ਰੋਡੇ ਤੇ ਪਿੰਡ ਤੋਂ ਥੋੜ੍ਹੀ ਦੂਰੀ ਤੇ ਸਥਿਤ ਹੈ। ਇਸ ਦੀ ਆਲੀਸ਼ਾਨ ਬਿਲਡਿੰਗ ਦੀ ਉਸਾਰੀ ‘ਚ ਸਮੇਂ-ਸਮੇਂ ਸਬੰਧਤ ਲੋਕਾਂ ਵਲੋਂ ਪੂਰਾ-ਪੂਰਾ ਯੋਗਦਾਨ ਪਾਇਆ ਹੈ। ਇਸ ਸਕੂਲ ਵਿਚਲੇ ਬੋਹੜਾਂ ਦੀ ਸੰਘਣੀ ਥਾਂ ਥੱਲੇ ਪੜ੍ਹ ਕੇ ਅਨੇਕਾਂ ਹੀ ਉੱਚ ਅਹੁਦਿਆਂ ਤੇ ਬਿਰਾਜ ਮਾਨ ਹਨ।
ਸਰਕਾਰੀ ਕੰਨੀਆ ਹਾਈ ਸਕੂਲ
ਇਹ ਗਰਲਜ਼ ਸਕੂਲ ਪਹਿਲਾਂ ਬਾਦਲ ਪੱਤੀ ‘ਚ ਹੀ ਮਹਿਰਮੀਆਂ ਦੇ ਘਰੇ ਸ਼ੁਰੂ ਕੀਤਾ ਗਿਆ ਸੀ। ਬਾਅਦ ‘ਚ ਗਿਆਨੀ ਹਰੀ ਸਿੰਘ ਵੱਲੋਂ ਆਪਨੀ ਚਾਰ ਕਨਾਲਾਂ ਜ਼ਮੀਨ ਦਾਨ ਵਿੱਚ ਦੇ ਕੇ ਇਹ ਗਰਲਜ਼ ਸਕੂਲ ਬਣਾਇਆ। ਜਦ ਇਹ ਸਕੂਲ ਮਿਡਲ ਹੋਇਆ ਤਾਂ ਜਗ੍ਹਾ ਥੋੜ੍ਹੀ ਹੋਣ ਕਰਕੇ ਇਸ ਸਕੂਲ ਦੀ ਥਾਂ ਬਦਲਣ ਦੀ ਗੱਲਬਾਤ ਚਲੀ ਤਾਂ ਗਿਆਨੀ ਹਰੀ ਸਿੰਘ ਨੇ ਕਿਹਾ ਇਹ ਸਕੂਲ ਇਥੇ ਹੀ ਰਹੂਗਾ। ਉਨ੍ਹਾਂ ਨੇ ਪੰਜ ਏਕੜ ਜ਼ਮੀਨ ਹੋਰ ਦਾਨ ਵਿੱਚ ਦੇ ਦਿੱਤੀ। ਇਸ ਮਹਾਨ ਦਾਨੀ ਦੀ ਕ੍ਰਿਪਾ ਨਾਲ ਅੱਜ ਇਹ ਪ੍ਰਾਇਮਰੀ ਤੋਂ ਸ਼ੁਰੂ ਹੋਇਆ ਸਕੂਲ ਅੱਜ ਹਾਈ ਸਕੂਲ ਬਣ ਗਿਆ ਹੈ। ਇਨ੍ਹਾਂ ਦੀ ਦਾਨ ਕੀਤੀ ਜ਼ਮੀਨ ਵਿੱਚ ਹੀ ਸਰਕਾਰੀ ਪ੍ਰਾਇਮਰੀ ਸਕੂਲ ਬਾਦਲ ਪੱਤੀ ਦੀ ਬ੍ਰਾਂਚ ਚਲ ਰਹੀ ਹੈ। ਹੁਣ ਇਸ ਦੇ ਰੰਗ ਰੋਗਨ ਦੀ ਸੇਵਾ ਦਸ਼ਮੇਸ਼ ਯੂਥ ਸਪੋਰਟਸ ਕਲੱਬ ਵਲੋਂ ਕਰਾਈ ਗਈ।
ਗੁਦੜਆਣੇ ਵਾਲਾ ਛੱਪੜ
ਇਸ ਗੁਦੜਆਣੇ ਛੱਪੜ ਦੀ ਮਹਾਨਤਾ ਕਈ ਦੰਦ ਕਥਾਵਾਂ ਨਾਲ ਜੁੜੀ ਹੋਈ ਹੈ। ਜਿਸ ਨਾਂਅ ਨਾਲ ਇਹ ਛੱਪੜ ਜਾਣਿਆ ਜਾਂਦਾ ਹੈ, ਇਹ ਇੱਕ ਅਲ-ਮਸਤ ਫਕੀਰ ਸੀ। ਜਿਸ ਨੇ ਗ੍ਰਿਸਥੀ ਜੀਵਨ ਅਪਨਾਕੇ ਥੋੜ੍ਹੇ ਸਮੇਂ ਬਾਅਦ ਇਸ ਸਥੀ ਜੀਵਨ ਨੂੰ ਅਲ-ਵਿਦਾ ਆਖ ਦਿੱਤੀ ਸੀ ਅਤੇ ਪ੍ਰਭੂ ਭਗਤੀ ਵਿੱਚ ਰਹਿਣ ਲੱਗ ਪਿਆ ਸੀ। ਬਾਬਾ ਗੁੱਦੜ ਦੇ ਨਾਂਅ ਅਤੇ ਉਨ੍ਹਾਂ ਦਾ ਭਗਤੀ ਸਥਾਨ ਕਰਕੇ ਇਸ ਛੱਪੜ ਨੇ ਇੱਕ ਵਾਰੀ ਸਰੋਵਰ ਦਾ ਰੂਪ ਧਾਰ ਲਿਆ। ਸ਼ਰਧਾਵਾਨਾਂ ਨੇ ਇਸ ਦੇ ਕਿਨਾਰੇ ਇੱਕ ਪੋਣਾ ਵੀ ਬਣਾ ਦਿੱਤਾ। ਜਿਥੇ ਔਰਤਾਂ ਇਸ਼ਨਾਨ ਕਰਕੇ ਤਨ, ਮਨ ਨੂੰ ਨਿਰਮਲ ਕਰਦੀਆਂ ਹਨ। ਇਸ ਦੀ ਮਹਾਨਤਾ ਨੂੰ ਸਮਝਕੇ ਕੁਝ ਸਮਾਂ ਪਹਿਲਾਂ ਸ. ਹਰਨਾਮ ਸਿੰਘ ਅਤੇ ਸ. ਮੰਗਲ ਸਿੰਘ ਨੇ ਇਸ ਦੇ ਚਾਰੇ ਪਾਸੇ ਪੱਕੀ ਕੰਧ ਬਣਾ ਦਿੱਤੀ ਸੀ। ਅੱਜ ਵੀ ਸ਼ਰਧਾਵਾਨ ਆਈ ਮੱਸਿਆ ਇਥੇ ਇਸ਼ਨਾਨ ਕਰਕੇ ਜਾਂਦੇ ਹਨ।
ਤਿਲਕਰਾ ਛੱਪੜ
ਇਹ ਉਗੜ-ਦੁਗੜ ਵੇ ਕਿਨਾਰਿਆਂ ਵਾਲਾ ਤਿਲਕਰਾ ਛੱਪੜ ਹੈ, ਕਹਿੰਦੇ ਹਨ ਇਹ ਤਾਰੀਏ ਲੱਗ ਜਾਵੇ ਨਾ ਫਿਰ ਪੂਰੇ ਮੀਂਹ ਪਏ ਗਿਣੇ ਜਾਂਦੇ ਹਨ। ਇਸ ਵਿੱਚ ਮੀਂਹ ਦੇ ਵਾਧੂ ਪਾਣੀ ਸਮਾਉਣਦੀ ਅਸੀਮ ਸ਼ਕਤੀ ਹੈ। ਇਸ ਨੂੰ ਬਾਦਲ ਅਤੇ ਰਜਾਦਾ ਦਾ ਸਾਂਝਾ ਛੱਪੜ ਵੀ ਆਖਦੇ ਹਨ।
ਢਾਬਾਂ ਵਾਲਾ ਛੱਪੜ
ਇਹ ਢਾਬ ਵਾਲਾ ਛੱਪੜ ਹੈ, ਇਹ ਸਰਕਾਰੀ ਤੌਰ ‘ਤੇ ਪਸ਼ੂਆਂ ਨੂੰ ਪਾਣੀ ਪੀਣ ਅਤੇ ਨਹਾਉਣ ਨੂੰ ਬਣਿਆ ਹੈ। ਸੁਣਿਆ ਹੈ ਇਸ ਢਾਬ ‘ਚੋਂ ਕਦੇ ਵੀ ਪਾਣੀ ਖਤਮ ਨਹੀਂ ਹੁੰਦਾ। ਜਦੋਂ ਔੜ ਨਾਲ ਸਾਰੇ ਛੱਪੜਾਂ ਚੋਂ ਪਾਣੀ ਸੁਕ ਜਾਂਦਾ ਸੀ। ਇਹ ਢਾਬ ਖੁਲੇ ਅਤੇ ਵਿਸ਼ਾਲ ਦਿਲ ਨਾਲ ਪਸ਼ੂਆਂ ਦੀ ਪਿਆਸ ਬਝਾਉਣ ਲਈ ਖੁੱਲ੍ਹੇ ਦਰ ਰੱਖਦੀ ਸੀ।
ਝੱਲੀਆਂ ਵਾਲਾ ਛੱਪੜ
ਇਹ ਛੱਪੜ ਝੱਲੀਆਂ ਵਾਲਾ ਕਰਕੇ ਜਾਣਿਆ ਜਾਂਦਾ ਹੈ। ਇਹ ਰੂਪਾ ਪੱਤੀ ਵਿੱਚ ਤਕਰੀਬ ਚਾਰ ਪੰਜ ਏਕੜ ਵਿੱਚ ਫੈਲਿਆ ਹੋਇਆ ਹੈ। ਜਦੋਂ ਵੀ ਔੜ ਨਾਲ ਇਹਦਾ ਪਾਣੀ ਸੁਕ ਜਾਂਦਾ ਸੀ, ਪੁਰਾਤਨ ਮਾਈਆਂ ਇਥੇ ਮਿੱਟੀ ਲਜਾਂਦੀਆਂ ਸਨ ਜਿਸ ਨਾਲ ਚੁਲ ਅਤੇ ਘਰਾਂ ਵਿੱਚ ਲਿਪ ਪੋਚ ਕੀਤੀ ਜਾਂਦੀ ਸੀ। ਸੁਣਿਆ ਹੈ ਇਸ ਦੀ ਮਿੱਟੀ ਜਿਥੇ ਵੀ ਲੱਗ ਜਾਂਦੀ ਸੀ ਖੁਰਦੀ ਬਹੁਤ ਘੱਟ ਸੀ।
Credit – ਹਰਨੇਕ ਸਿੰਘ ਰੋਡੇ