ਪੁਰੇਵਾਲ ਗੋਤ ਦਾ ਇਤਿਹਾਸ | Purewal Goat History |

ਪੁਰੇਵਾਲ ਜੱਟਾਂ ਦਾ ਇੱਕ ਛੋਟਾ ਜਿਹਾ ਗੋਤ ਹੈ। ਐਚ. ਏ. ਰੋਜ਼ ਦੀ ਪੁਸਤਕ ਗਲੌਸਰੀ ਔਫ ਦੀ ਟ੍ਰਾਈਬਜ਼ ਐਂਡ ਕਾਸਟਸ ਦੇ ਅਨੁਸਾਰ ਪੁਰੇਵਾਲ ਜੱਟ ਸੂਰਜਬੰਸੀ ਰਾਜਪੂਤ ਸਨ ਇਨ੍ਹਾਂ ਦਾ ਵੇਡਰਾ ਰਾਉਪੁਰਾ ਸੀ । ਮੁੱਗਲ ਬਾਦਸ਼ਾਹ ਅਕਬਰ ਦੋ ਸਮੇਂ ਸਿਆਲਕੋਟ ਦੇ ਨਾਰੋਵਾਲ ਪਰਗਣਾ ਵਿੱਚ ਆਬਾਦ ਸਨ। ਮੁੱਗਲਾਂ ਦੇ ਰਾਜ ਸਮੇਂ ਬਹੁਤੇ ਪੁਰੇਵਾਲ ਜੱਟ ਮੁਸਲਮਾਨ ਬਣ ਗਏ ਸਨ ਅਤੇ ਕੁੱਝ ਪੱਛਮੀ ਪੰਜਾਬ ਨੂੰ ਛੱਡ ਕੇ ਮਾਝੇ ਵਿੱਚ ਆ ਗਏ ਸਨ । ਫਿਰ ਹੌਲੀ-ਹੌਲੀ ਦੁਆਬੇ ਵਿੱਚ ਪਹੁੰਚ ਗਏ। ਦੁਆਬੇ ਦੇ ਜਲੰਧਰ ਖੇਤਰ ਵਿੱਚ ਸ਼ੰਕਰ ਪਿੰਡ ਪੁਰੇਵਾਲ ਜੱਟਾਂ ਦਾ ਮੋਢੀ ਤੇ ਉੱਘਾ ਨਗਰ ਹੈ। ਪੁਰੇਵਾਲ ਭਾਈਚਾਰੇ ਦੇ ਬਹੁਤੇ ਲੋਕ ਦੁਆਬੇ ਵਿੱਚ ਹੀ ਆਬਾਦ ਹਨ। ਸਾਰੇ ਪੁਰੇਵਾਲ ਜੱਟ ਸਿੱਖ ਹਨ। ਸਾਬਕਾ ਬਦੇਸ਼ ਮੰਤਰੀ ਸਰਦਾਰ ਸਵਰਨ ਸਿੰਘ ਪੁਰੇਵਾਲ ਜੱਟ ਸੀ। ਦੁਆਬੇ ਵਿੱਚੋਂ ਬਹੁਤੇ ਪੁਰੇਵਾਲ ਜੱਟ ਬਦੇਸ਼ਾਂ ਵਿੱਚ ਜਾਕੇ ਆਬਾਦ ਹੋ ਗਏ ਹਨ। ਇਹ ਬਹੁਤ ਮਿਹਨਤੀ ਤੇ ਸੂਝਵਾਨ ਜੱਟ ਹਨ। ਪੰਜਾਬ ਦੇ ਕੁਝ ਜੱਟ ਕਬੀਲੇ ਉੱਤਰ ਪੱਛਮ ਵਲੋਂ ਆਏ ਹਨ ਅਤੇ ਕੁਝ ਪੂਰਬ ਵਲੋਂ ਆਏ ਹਨ।

ਪੁਰੇਵਾਲ ਗੋਤ ਦਾ ਇਤਿਹਾਸ | Purewal Goat History |

ਪੁਰੇਵਾਲ ਜੱਟਾਂ ਦਾ ਪੰਜਾਬ ਦੇ ਇਤਿਹਾਸ ਵਿੱਚ ਮਹੱਤਵਪੂਰਨ ਯੋਗਦਾਨ ਹੈ। ਪੰਜਾਬ ਖਾੜਕੂ ਕ੍ਰਿਸਾਨ ਕਬੀਲਿਆਂ ਦਾ ਸਦਾ ਹੀ ਘਰ ਰਿਹਾ ਹੈ। ਜੱਟਾਂ ਨੇ ਹਮੇਸ਼ਾ ਹੀ ਆਪਣੇ ਦੇਸ਼ ਤੇ ਧਰਮ ਦੀ ਰੱਖਿਆ ਲਈ ਵੈਰੀ ਨਾਲ ਪੂਰਾ ਟਾਕਰਾ ਕੀਤਾ ਹੈ। ਪੁਰੇਵਾਲ ਜੱਟਾਂ ਦਾ ਇਕ ਉੱਘਾ ਤੇ ਛੋਟਾ ਗੋਤ ਹੈ। ਪੱਗੜੀ ਜੱਟ ਦੀ ਇੱਜ਼ਤ ਤੇ ਤਲਵਾਰ ਜੱਟ ਦੀ ਸ਼ਕਤੀ ਹੈ। ਪੱਗਵਟ ਦੋਸਤ ਨੂੰ ਜੱਟ ਆਪਣੇ ਸੱਕੇ ਭਰਾ ਤੋਂ ਵੀ ਵੱਧ ਸਮਝਦਾ ਹੈ। ਜੱਟ ਸਭਿਆਚਾਰ ਨੇ ਭਾਰਤੀ ਸਭਿਆਚਾਰ ‘ਤੇ ਬਹੁਤ ਹੀ ਚੰਗੇਰਾ ਪ੍ਰਭਾਵ ਪਾਇਆ ਹੈ। ਰਾਜਾ ਪੋਰਸ ਵੀ ਪੁਰੂ ਗੋਤ ਦਾ ਜੱਟ ਸੀ। ਪੁਰੂ ਤੇ ਪੁਰੇਵਾਲ ਇਕੋ ਭਾਈਚਾਰੇ ਵਿੱਚੋਂ ਹਨ। ਧੌਲਪੁਰ ਜਾਟ ਰਾਜਬੰਸ ਵੀ ਪੂਰਬੰਸੀ ਹਨ। ਪੁਰੂ, ਪੁਰੇਵਾਲ, ਪੋਰਸਵਾਲ, ਪੋਰਵ ਜੱਟ ਗੋਤਰ ਇਕ ਹੀ ਹਨ । ਪੁਰੂ ਗੋਤਰ ਦੇ ਜੱਟ ਪੰਜਾਬ, ਹਰਿਆਣਾ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਵਸਦੇ ਹਨ ਇਹ ਘੱਟ ਗਿਣਤੀ ਵਿੱਚ ਹੀ ਹਨ। ਪੂਰੀ ਖੱਤਰੀ ਪੋਰਸਬੰਸੀ ਹਨ।

ਪੁਰੇਵਾਲ ਗੋਤ ਦਾ ਇਤਿਹਾਸ | Purewal Goat History |

Leave a Comment

error: Content is protected !!