ਪੋਸੀ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਪੋਸੀ, ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ਤੋਂ 2 ਕਿਲੋਮੀਟਰ ਹੈ ਅਤੇ ਰੇਲਵੇ ਸਟਸ਼ੇਨ ਸੈਲਾ ਖੁਰਦ ਤੋਂ 3 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ 500 ਸਾਲ ਪਹਿਲਾਂ ਭਾਤਪੁਰ ਰਾਜੇ ਦੇ ਬਾਰਾ ਪੁਤਰਾਂ ਵਿਚੋਂ ਸਭ ਤੋਂ ਵੱਡੇ ਪੋਸਤੀ ਰਾਮ ਨੇ ਵਸਾਇਆ। ਪੋਸਤੀ ਤੋਂ ਹੌਲੀ ਹੌਲੀ ਪਿੰਡ ਦਾ ਨਾਂ ‘ਪੋਸੀ’ ਹੋ ਗਿਆ। ਪਿੰਡ ਵਿੱਚ ਇੱਕ 300 ਸਾਲ ਪੁਰਾਣਾ ਸ਼ਿਵ ਮੰਦਰ ਹੈ ਜੋ ਠਾਣਾ ਕੁੱਦੂ ਨੇ ਬਣਵਾਇਆ ਸੀ. ਇੱਕ ਸ਼ਿਵ ਮੰਦਰ (ਖੱਤਰੀਆ) ਦੋ ਸੌ ਸਾਲ ਪੁਰਾਣਾ ਹੈ ਜਿਸ ਨੂੰ ਰਾਜੂ ਮੱਲ ਨੇ ਬਣਵਾਇਆ ਸੀ। ਪਿੰਡ ਵਿੱਚ ਰਾਜਪੂਤ, • BICHC ਜੱਟ, ਸੈਣੀ, ਹਰੀਜਨ, ਘੁਮਾਰ, ਲੁਹਾਰ, ਤਰਖਾਣ ਨਾਈ, ਝੀਰ ਆਦਿ ਜਾਤਾਂ ਦੇ ਲੋਕ ਵਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ