ਪੰਡੋਰੀ ਰਣ ਸਿੰਘ
ਸਥਿਤੀ :
ਤਹਿਸੀਲ ਤਰਨਤਾਰਨ ਦਾ ਪਿੰਡ ਪੰਡੋਰੀ ਰਣ ਸਿੰਘ, ਤਰਨਤਾਰਨ-ਅੰਮ੍ਰਿਤਸਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਗੋਹਲਵੜ ਵਰਪਾਲ ਤੋਂ 7 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪਿੰਡ ਤੋਂ ਪਿੰਡੋਰੀ ਸ਼ਬਦ ਛੋਟੀ ਵਸੋਂ ਲਈ ਵਰਤਿਆ ਗਿਆ ਹੈ। । ਪੰਜ ਭਰਾ-ਤਖਤ ਸਿੰਘ, ਰਣ ਸਿੰਘ, ਸਿੱਧਾ ਸਿੰਘ, ਰੁਮਾਣਾ ਸਿੰਘ ਤੇ ਹਸਣ ਸਿੰਘ ਸਨ। ਜਿੱਥੇ ਇਹਨਾਂ ਨੇ ਆਪਣੀ ਵਸੋਂ ਕੀਤੀ, ਉੱਥੇ ਉੱਥੇ ਉਹਨਾਂ ਦੇ ਨਾਵਾਂ ‘ਤੇ ਪੰਡੋਰੀ ਤਖਤ ਸਿੰਘ, ਪੰਡੋਰੀ ਰਣ ਸਿੰਘ, ਪੰਡੋਰੀ ਸਿਧਵਾਂ, ਪੰਡੋਰੀ ਰੁਮਾਣਾ ਹੈ ਤੇ ਪੰਡੋਰੀ ਹਸਣ ਕਾਇਮ ਹੋ ਗਈਆਂ।
ਪਿੰਡ ਦੀ ਵਸੋਂ ਬਹੁ ਗਿਣਤੀ ਜੱਟਾਂ ਦੀ ਹੈ ਪਰ ਮਹਿਰੇ, ਨਾਈ, ਮੁਜ਼ਬੀ, ਰਾਮਗੜ੍ਹੀਏ, ਮੋਚੀ, ਬਾਜ਼ੀਗਰ, ਸਾਂਸੀ, ਬ੍ਰਾਹਮਣ ਖੱਤਰੀ ਅਰੋੜੇ, ਸੁਨਿਆਰ, ਲੁਹਾਰ ਆਦਿ ਸ਼੍ਰੇਣੀਆਂ ਦੇ ਲੋਕ ਵੀ ਪਿੰਡ ਵਿੱਚ ਵਸਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ