ਪੱਕਾ ਕਲਾਂ
ਸਥਿਤੀ :
ਤਹਿਸੀਲ ਤਲਵੰਡੀ ਸਾਬੋ ਦਾ ਪਿੰਡ ਪੱਕਾ ਕਲਾਂ, ਬਠਿੰਡਾ – ਡੱਬਵਾਲੀ ਸੜਕ ਤੋਂ 2 ਕਿਲੋਮੀਟਰ ਅਤੇ ਰੇਲਵੇ ਸਟੇਸ਼ਨ ਸੰਗਤ ਤੋਂ 10 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਕਿਹਾ ਜਾਂਦਾ ਹੈ ਕਿ ਮੁਗਲ ਕਾਲ ਸਮੇਂ ਇੱਥੇ ਮੁਗਲਾਂ ਨੇ ਸੁਰੱਖਿਆ ਮੰਤਵਾਂ ਲਈ ਇੱਕ ਪੱਕੇ ਕਿਲ੍ਹੇ ਦੀ ਉਸਾਰੀ ਕੀਤੀ। ਹੌਲੀ-ਹੌਲੀ ਕਿਲ੍ਹੇ ਦੇ ਆਲੇ-ਦੁਆਲੇ ਮੁਸਲਮਾਨਾਂ ਦੀ ਆਬਾਦੀ ਹੋ ਗਈ ਜਿਸ ਨੂੰ ‘ਪੱਕਾ ਕਿਲ੍ਹਾ’ ਜਾਣਿਆ ਜਾਣ ਲੱਗਾ। ਇਹ ਨਾਂ ਹੀ ਵਿਗੜ ਕੇ ‘ਪੱਕਾ ਕਲਾਂ” ਹੋ ਗਿਆ। ਕਿਲ੍ਹੇ ਦੇ ਕੁੱਝ ਨਿਸ਼ਾਨਹਾਲੀ ਵੀ ਕਿਲ੍ਹੇ ਵਾਲੀ ਪੱਤੀ ਵਿੱਚ ਵੇਖੇ ਜਾ ਸਕਦੇ ਹਨ। ਇੱਥੇ ਜ਼ਿਆਦਾ ਵੱਸੋ ਮੁਸਲਮਾਨਾਂ ਦੀ ਸੀ। ਇਹ ਪਿੰਡ ਇਲਾਕੇ ਵਿੱਚ ‘ਪਟਵਾਰੀਆਂ ਦਾ ਪਿੰਡ’ ਵਜੋਂ ਮਸ਼ਹੂਰ ਹੋਇਆ ਕਰਦਾ ਸੀ।
ਲਗਭਗ 1705 ਈ. ਵਿੱਚ ਗੁਰੂ ਗੋਬਿੰਦ ਸਿੰਘ ਜੀ ਜੱਸੀ ਬਗਸਰ ਤੋਂ ਗੁਰੂ ਕੀ ਕਾਸ਼ੀ ਦਮਦਮਾ ਸਾਹਿਬ ਵੱਲ ਆਉਂਦੇ ਹੋਏ ਇੱਥੇ ਤਿੰਨ ਦਿਨ ਠਹਿਰੇ। ਨੀਲੇ ਘੋੜੇ ਦੀ ਪਛਾੜੀ ਲਈ ਗੱਡਿਆ ਜੰਡ ਦਾ ਕਿੱਲਾ ਪਿੱਛੋਂ ਹਰਾ ਹੋ ਕੇ ਇੱਕ ਦਰਖਤ ਬਣ ਗਿਆ। ਇਸ ਇਤਿਹਾਸਕ ਜੰਡ ਦੇ ਨਾਲ ਹੀ ਗੁਰਦੁਆਰਾ ਜੰਡ ਸਾਹਿਬ ਹੈ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ