ਪੱਕਾ ਚਿਸ਼ਤੀ ਪਿੰਡ ਦਾ ਇਤਿਹਾਸ | Pacca Chishti Village History

ਪੱਕਾ ਚਿਸ਼ਤੀ

ਪੱਕਾ ਚਿਸ਼ਤੀ ਪਿੰਡ ਦਾ ਇਤਿਹਾਸ | Pacca Chishti Village History

ਸਥਿਤੀ :

ਤਹਿਸੀਲ ਫਾਜ਼ਿਲਕਾ ਦਾ ਪਿੰਡ ਪੱਕਾ ਚਿਸ਼ਤੀ, ਫਾਜ਼ਿਲਕਾ – ਬਾਰਡਰ ਸੜਕ ਤੇ ਸਥਿਤ, ਫਾਜ਼ਿਲਕਾ ਤੋਂ 12 ਕਿਲੋਮੀਟਰ ਦੂਰ ਹੈ।

ਇਤਿਹਾਸਕ ਪਿਛੋਕੜ ਤੇ ਮਹੱਤਤਾ :

ਇਹ ਪਿੰਡ ਚਿਸ਼ਤੀ ਮਹੁੰਮਦ ਦਾ ਵਸਾਇਆ ਹੋਇਆ ਹੈ ਅਤੇ ਇੱਥੇ ਸਵਾਰ ਸ਼ਾਹ ਨੂੰ 5000 ਘੁਮਾਂ ਦਾ ਰਕਬਾ ਮਿਲਿਆ ਹੋਇਆ ਸੀ। ਇੱਥੋਂ ਦੇ ਮੁਸਲਮਾਨ ਪਿੰਡ ਵਿੱਚ ਵੱਖਰੇ ਰਹਿੰਦੇ ਸਨ ਅਤੇ ਸਿਰਫ ਉਹਨਾਂ ਦੇ ਮਕਾਨ ਹੀ ਪੱਕੇ ਸਨ ਜਿਸ ਤੋਂ ਪਿੰਡ ਦਾ ਨਾਂ ‘ਪੱਕਾ’ ਪੈ ਗਿਆ। ਸੰਨ 1947 ਦੀ ਵੰਡ ਤੋਂ ਬਾਅਦ ਮੁਸਲਮਾਨ ਚਲੇ ਗਏ ਅਤੇ ਪਹਿਲੀ ਪੰਚਾਇਤ ਚੋਣਾਂ ਵਿੱਚ ਮਹਿਤਾਬ ਸਿੰਘ ਸਰਪੰਚ ਬਣਿਆ ਜਿਸ ਕਰਕੇ ਸਰਕਾਰੀ ਕਾਗਜਾਂ ਵਿੱਚ ਪਿੰਡ ਦਾ ਨਾਂ ‘ਝੁੱਗੇ ਮਹਿਤਾਬ ਸਿੰਘ’ ਹੈ ਪਰ ਪਿੰਡ ਦਾ ਪ੍ਰਚਲਤ ਨਾਂ ‘ਪੱਕਾ” ਹੈ।

ਇਸ ਪਿੰਡ ਨਾਲ ਇੱਕ ਇਤਿਹਾਸਕ ਤੱਥ ਜੁੜਿਆ ਹੋਇਆ ਹੈ। ਇਸ ਪਿੰਡ ਦੇ ਨਾਲ ਲਗਦਾ 10 ਹਜ਼ਾਰ ਏਕੜ ਰਕਬਾ 17 ਜਨਵਰੀ 1961 ਨੂੰ ਸਵਰਨ-ਸ਼ੇਖ ਸਮਝੋਤੇ ਜੋ 11 ਜਨਵਰੀ 1960 ਵਿੱਚ ਹੋਇਆ ਸੀ, ਹੁਸੈਨੀਵਾਲਾ (ਫਿਰੋਜ਼ਪੁਰ) ਵਿਖੇ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦੀ ਸਮਾਧੀ ਨੂੰ ਪ੍ਰਾਪਤ ਕਰਨ ਬਦਲੇ ਪਾਕਿਸਤਾਨ ਨੂੰ ਦੇਣਾ ਪਿਆ। ਸੁੱਰਖਿਆ ਪੱਖੋਂ ਇਹ ਸਮਝੌਤਾ ਠੀਕ ਨਹੀਂ ਸੀ । ਸੰਨ 1965 ਅਤੇ 1971 ਦੀਆਂ ਲੜਾਈਆਂ ਵਿੱਚ ਇਹ ਪਿੰਡ ਪਾਕਿਸਤਾਨੀਆਂ ਦੇ ਕਬਜ਼ੇ ਵਿੱਚ ਆ ਗਿਆ ਸੀ। ਅਤੇ ਉਹਨਾਂ ਇਸ ਨੂੰ ਖੂਬ ਲੁੱਟਿਆ ਸੀ।

 

 

Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ

Leave a Comment