ਫਿਰਨੀ ਮਜਾਰਾ
ਸਥਿਤੀ :
ਤਹਿਸੀਲ ਬਲਾਚੌਰ ਦਾ ਪਿੰਡ ਫਿਰਨੀ ਮਜਾਰਾ, ਬਲਾਚੌਰ – ਗੜ੍ਹਸ਼ੰਕਰ ਸੜਕ ਤੋਂ 5 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਨਵਾਂ ਸ਼ਹਿਰ ਤੋਂ 16 ਕਿਲੋਮੀਟਰ ਦੀ ਦੂਰੀ ‘ਤੇ ਵੱਸਿਆ ਹੋਇਆ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਅੰਗਰੇਜ਼ਾਂ ਦੇ ਰਾਜ ਸਮੇਂ ਇੱਥੇ ਕਿਸੇ ਮੁਜਾਰੇ ਨੇ ਜ਼ਮੀਨ ਦੀ ਸੰਭਾਲ ਕਰਨ ਲਈ ਰਹਿਣਾ ਸ਼ੁਰੂ ਕੀਤਾ ਅਤੇ ਹੋਰ ਲੋਕ ਵੀ ਇੱਥੇ ਵੱਸਣ ਲੱਗ ਪਏ। ਇਸ ਪਿੰਡ ਤੋਂ ਆਲੇ-ਦੁਆਲੇ ਦੇ ਸੱਤ ਪਿੰਡਾਂ ਨੂੰ ਫਿਰਨੀਆਂ (ਪਿੰਡ ਦੇ ਆਲੇ ਦੁਆਲੇ ਦੀ ਸੜਕ) ਜਾਂਦੀਆਂ ਸਨ । ਇਸ ਲਈ ਲੋਕਾਂ ਨੇ ਇਸਨੂੰ ‘ਫਿਰਨੀਆਂ ਦਾ ਮਜਾਰਾ’ ਕਹਿਣਾ ਸ਼ੁਰੂ ਕਰ ਦਿੱਤਾ ਤੇ ਬਾਅਦ ਵਿੱਚ ਇਸ ਦਾ ਨਾਂ ‘ਫਿਰਨੀ ਮਜਾਰਾ’ ਪੈ ਗਿਆ। ਪਿੰਡ ਵਿੱਚ ਇੱਕ ਗੁਰਦੁਆਰਾ, ਇੱਕ ਵਿਸ਼ਵਕਰਮਾ ਮੰਦਰ ਅਤੇ ਇੱਕ ਪੀਰ ਸ਼ਾਹ ਦਾ ਮਕਬਰਾ ਲੋਕਾਂ ਦੇ ਸ਼ਰਧਾ ਦੇ ਸਥਾਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ