ਬਘੇਕੇ ਉਤਾੜ
ਸਥਿਤੀ :
ਤਹਿਸੀਲ ਜਲਾਲਾਬਾਦ ਦਾ ਪਿੰਡ ਬਘੇਕੇ, ਫਿਰੋਜ਼ਪੁਰ-ਫਜ਼ਿਲਕਾ ਸੜਕ ਤੋਂ 2 ਕਿਲੋਮੀਟਰ ਅਤੇ ਜਲਾਲਾਬਾਦ ਰੇਲਵੇ ਸਟੇਸ਼ਨ ਤੋਂ 6 ਕਿਲੋਮੀਟਰ ਦੂਰ ਸਥਿਤ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਇਹ ਪਿੰਡ ਤਕਰੀਬਨ ਪੌਣੇ ਤਿੰਨ ਸੌ ਸਾਲ ਪੁਰਾਣਾ ਹੈ। ਬੱਘਾ ਡੋਗਰਾ ਨਾਂ ਦੇ ਮੁਸਲਮਾਲ ਨੇ ਇਸ ਨੂੰ ਸਭ ਤੋਂ ਪਹਿਲਾਂ ਵਸਾਇਆ ਸੀ, ਉਸਦੇ ਨਾਂ ਤੇ ਹੀ ਪਿੰਡ ਦਾ ਨਾਂ ਬਘੇਕੇ ਪੈ ਗਿਆ। ਬਘੇਕੇ ਉਤਾੜ ਤੇ ਬਘੇਕੇ ਹਿਠਾੜ ਪਹਿਲਾਂ ਇੱਕ ਹੀ ਪਿੰਡ ਸੀ। ਸਤਲੁਜ ਦਰਿਆ ਵਿੱਚ ਹੜ੍ਹ ਆਉਣ ਕਰਕੇ ਇਹ ਦੋ ਵਾਰੀ ਖਤਮ ਹੋ ਗਿਆ ਸੀ। ਹੜ੍ਹਾਂ ਤੋਂ ਬਾਅਦ ਪਿੰਡ ਦੋ ਹਿੱਸਿਆਂ ਵਿੱਚ ਵੰਡਿਆ ਗਿਆ ‘ਬਘੇਕੇ ਉਤਾੜ’ ਅਤੇ ‘ਬਘੇਕੇ ਹਿਠਾੜ’ । ਇਸ ਸਮੇਂ ਸਤਲੁਜ ਦਰਿਆ ਪਿੰਡ ਤੋਂ ਤਿੰਨ ਕਿਲੋ ਮੀਟਰ ਦੀ ਦੂਰੀ ਤੇ ਹੈ ਜਿਸ ਤੋਂ ਹਰ ਵੇਲੇ ਪਿੰਡ ਨੂੰ ਖਤਰਾ ਰਹਿੰਦਾ ਹੈ। ਦੂਸਰਾ ਖਤਰਾ ਸੀਮਾਂ ਤੋਂ ਸਿਰਫ ਤਿੰਨ ਕਿਲੋਮੀਟਰ ਉਰਾਂ ਹੌਣ ਦਾ ਹੈ। ਇਸ ਪਿੰਡ ਵਿੱਚ 96 ਪ੍ਰਤੀਸ਼ਤ ਰਾਏ ਸਿੱਖ ਬਰਾਦਰੀ ਦੇ ਘਰ ਹਨ ਅਤੇ 4 ਪ੍ਰਤੀਸ਼ਤ ਖਤਰੀ ਮਹਾਜਨ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ