ਆਪਣੇ ਆਗੋਸ਼ ਵਿੱਚ ਬੜਾ ਕੁਝ ਲੁਕੋਈ ਬੈਠਾ ਹੈ : ਬਜਵਾੜਾ
ਚੀਨੀ ਯਾਤਰੀ ਹਿਊਨਸਾਂਗ, ਜਿਸ ਨੇ ਸੰਨ 629 ਤੋਂ 645 ਈਸਵੀ ਤੱਕ ਭਾਰਤ ਦਾ ਭ੍ਰਮਣ ਕੀਤਾ, ਯਾਤਰਾ ਦੇ ਪਹਿਲੇ ਪੜਾਅ ਵਿੱਚ ਹੀ ਇੱਧਰ ਆਇਆ। ਜਲੰਧਰ ਜਾਂਦਿਆਂ ਦੁਆਬੇ ਦੇ ਜਿਨ੍ਹਾਂ ਦੋ ਮਹੱਤਵਪੂਰਨ ਨਗਰਾਂ ਦਾ ਉਸ ਜ਼ਿਕਰ ਕੀਤਾ ਉਹ ਹਨ ਮਾਹਿਲਪੁਰ ਤੇ ਬਜਵਾੜਾ। ਹੁਸ਼ਿਆਰਪੁਰ ਜ਼ਿਲ੍ਹੇ ਦੇ ਇਹ ਦੋਵੇਂ ਮਹੱਤਵਪੂਰਨ ਨਗਰ ਹਨ, ਪਰ ਉਸ ਨੇ ਹੁਸ਼ਿਆਰਪੁਰ ਦਾ ਕੋਈ ਜ਼ਿਕਰ ਨਹੀਂ ਕੀਤਾ, ਕਿਉਂਕਿ ਹੁਸ਼ਿਆਰਪੁਰ ਦਾ ਤਾਂ ਉਦੋਂ ਕੋਈ ਨਾਂਅ-ਥੇਹ ਵੀ ਨਹੀਂ ਸੀ। ਸਪੱਸ਼ਟ ਹੈ ਕਿ ਬਜਵਾੜਾ ਮਹੱਤਵਪੂਰਨ ਤਾਂ ਸੀ ਹੀ, ਵਸਿਆ ਹੋਇਆ ਵੀ ਸੰਨ 629 ਤੋਂ ਕਿਤੇ ਪਹਿਲਾਂ ਦਾ। ਜੇ ਹਿਊਨਸਾਂਗ ਬਜਵਾੜੇ ਦੀ ਕਾਲੀ ਸੂਫ ਦੇ ਘੱਗਰੇ ਦੀ ਗੱਲ ਕਰਦਾ ਹੈ ਤਾਂ ਉਹ ਇੱਥੋਂ ਦੇ ਮਹਿਲ-ਮੁਨਾਰਿਆਂ ਬਾਰੇ ਵੀ ਬੋਲਦਾ ਹੈ। ਮਿੱਠ-ਬੋਲੜੇ ਲੋਕਾਂ ਅਤੇ ਉਨ੍ਹਾਂ ਦੇ ਸ਼ਾਹੀ-ਠਾਠਾਂ ਦੀਆਂ ਵੀ ਬਾਤਾਂ ਪਾਉਂਦਾ ਹੈ।
ਇਹ ਇਲਾਕਾ ਕਦੇ ਨਾਰੂ ਰਾਜਪੂਤਾਂ ਦੇ ਕਬਜ਼ੇ ਵਿੱਚ ਰਿਹਾ ਹੈ, ਇਹ ਯਾਦੂ ਵੰਸ਼ ਦੇ ਸਨ। ਇਨ੍ਹਾਂ ਦਾ ਬਜ਼ੁਰਗ ਤਰਲੋਚਨ ਪਾਲ ਵਲੀ ਹਿੰਦ ਦਾ ਰਾਜਾ ਸੀ। ਇਹ ਰਿਆਸਤ ਅਫ਼ਗਾਨਿਸਤਾਨ ਵਿੱਚ ਕਾਬਲ ਤੇ ਕੰਧਾਰ ਵਾਦੀ ਦੀਆਂ ਕੋਹ-ਕਾਫ ਦੀਆਂ ਪਹਾੜੀਆਂ ਵਿਚ ਹੁੰਦੀ ਸੀ। ਮਹਿਮੂਦ ਗਜ਼ਨਵੀ ਨੇ ਤਕਰੀਬਨ ਨੌਵੀਂ ਸਦੀ ਦੇ ਅਖੀਰ ਵਿੱਚ ਇਸ ਰਿਆਸਤ ਨੂੰ ਖਤਮ ਕਰ ਦਿੱਤਾ। ਤਰਲੋਚਨ ਮਾਰਿਆ ਗਿਆ ਅਤੇ ਉਸ ਦਾ ਬੇਟਾ ਰੁਦਰਪਾਲ ਕਸ਼ਮੀਰ ਚਲਾ ਗਿਆ। ਕਸ਼ਮੀਰ ਦੀ ਤਵਾਰੀਖ ਰਾਜ ਤਰੰਗਨੀ ਵਿੱਚ ਉਸ ਦੇ ਸ਼ਹਿਜ਼ਾਦੇ ਦਾ ਜ਼ਿਕਰ ਆਉਂਦਾ ਹੈ। ਤਰਲੋਚਨ ਪਾਲ ਦਾ ਦੂਸਰਾ ਪੁੱਤਰ ਨਾਓਂ ਪਾਲ ਮਹਿਮੂਦ ਵੀ ਫੌਜ ( ਵਿੱਚ ਭਰਤੀ ਹੋ ਗਿਆ। ਉਸ ਦੀ ਬਹਾਦਰੀ ਤੋਂ ਤੋਂ ਖੁਸ਼ ਹੋ ਕੇ ਗਜ਼ਨਵੀ ਨੇ ਉਸ ਨੂੰ ਨਾਹਰ ਖਾਂ ਦਾ ਖਿਤਾਬ ਦਿੱਤਾ। ਉਸੇ ਦੀ ਔਲਾਦ ਨਾਰੂ ਰਾਜਪੂਤ ਅਖਵਾਈ। ਮਹਿਮੂਦ ਨੇ ਉਸ ਨੂੰ ਸਤਲੁਜ ਦਰਿਆ ਦੇ ਆਲੇ-ਦੁਆਲੇ ਦਾ ਇਲਾਕਾ ਦੇ ਦਿੱਤਾ। ਉਸ ਦੇ ਪੁੱਤਰ ਰਤਨ ਪਾਲ ਨੇ ਫਿਲੌਰ ਦੀ ਬੁਨਿਆਦ ਰੱਖੀ ਅਤੇ ਆਪਣੀ ਰਿਆਸਤ ਉੱਤਰ ਵੱਲ ਵਧਾ ਕੇ ਪਹਾੜੀਆਂ ਉੱਤੇ ਵੀ ਕਬਜ਼ਾ ਕਰ ਲਿਆ। ਰਤਨਪਾਲ ਦੀ ਛੇਵੀਂ ਪੁਸ਼ਤ ਵਿੱਚੋਂ ਰਾਇ ਮੱਲ ਨੇ 12ਵੀਂ ਸਦੀ ਦੇ ਸ਼ੁਰੂ ‘ਚ ਬਜਵਾੜਾ ਫ਼ਤਿਹ ਕਰ ਲਿਆ। ਉਸ ਨੇ ਇਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ। ਹਰਿਆਣਾ, ਨੰਦਾਚੌਰ ਤੇ ਸ਼ਾਮਚੁਰਾਸੀ ਦੇ ਇਲਾਕੇ ਇਸ ਰਿਆਸਤ ਦਾ ਹਿੱਸਾ ਬਣੇ। ਉਸ ਸਮੇਂ ਤੱਕ ਇੱਥੇ ਹਿੰਦੂ ਸੱਭਿਆਚਾਰ ਜ਼ਿਆਦਾ ਭਾਰੂ ਰਿਹਾ। ਰਾਇ ਮੱਲ ਦੇ ਪੰਜ ਬੇਟਿਆਂ ਵਿੱਚੋਂ ਤਿੰਨ ਪੁੱਤਰਾਂ ਰਾਣਾ ਕਿਲਚਾ, ਭੋਜਪਾਲ ਤੇ ਧੰਨਪਾਲ ਨੇ ਕਿਸੇ ਕਾਰਨਵੱਸ ਇਸਲਾਮ ਗ੍ਰਹਿਣ ਕਰ ਲਿਆ। ਰਾਣਾ ਕਿਲਚਾ ਨੂੰ ਹਰਿਆਣਾ, ਧਨੀਪਾਲ ਨੂੰ ਬੋਹਣ-ਪੱਟੀ ਅਤੇ ਰਾਣਾ ਭੋਜਪਾਲ ਨੂੰ ਬਜਵਾੜਾ ਸ਼ਾਮਚੁਰਾਸੀ ਵੇ ਖੇਤਰ ਜਾਗੀਰ ਵਜੋਂ ਮਿਲੇ। ਮੁਸਲਿਮ ਬਣਨ ਕਾਰਨ ਦਿੱਲੀ ਦਰਬਾਰ ਵਿੱਚ ਬੇਸ਼ੱਕ ਇਨ੍ਹਾਂ ਦੀ ਇੱਜ਼ਤ ਵਧ ਗਈ, ਪਰ ਹਿੰਦੂ ਰਾਜਪੂਤ ਰਾਜੇ ਇਨ੍ਹਾਂ ਨਾਲ ਖਾਰ ਖਾਣ ਲੱਗੇ ਕ ਇਨ੍ਹਾਂ ਦੇ ਬਚਾਅ ਹਿਤ ਦਿੱਲੀ ਦਰਬਾਰ ਨੇ ਇਨ੍ਹਾਂ ਰਿਆਸਤਾਂ ਦੀਆਂ ਹੱਦਾਂ ਉੱਤੇ ਫੌਜੀ ਫੋਕੀਆਂ ਸਥਾਪਤ ਕੀਤੀਆਂ, ਜਿਨ੍ਹਾਂ ਨੂੰ ਬਾਅਦ ‘ਚ ਬਸੀਆਂ ਕਿਹਾ ਜਾਣ ਲੱਗਾ। ਹੁਸ਼ਿਆਰਪੁਰ ਜਿਲ੍ਹੇ ਵਿੱਚ ਬਲੀ ਤਖੱਲਸ ਵਾਲੇ ਪਿੰਡਾਂ ਦੀ ਤਾਹੀਓਂ ਭਰਮਾਰ ਹੈ। ਸ਼ਹੂਰ ਜ਼ਿਲ੍ਹੇ ਹੁਸ਼ਿਆਰਪੁਰ ਦਾ ਬਜਵਾੜਾ ਜੋ ਹੁਣ ਲਾਗਲਾ ਪਿੰਡ ਹੈ,
ਪੰਜਾਬ ਦੇ ਮਸ਼ਹੂਰ ਤੋਂ ਹੁਸ਼ਿਆਰਪੁਰ ਨੂੰ ਕਿਤੇ ਬਾਅਦ ਸੰਨ 1324 ਤੋਂ 1351 ਦਰਮਿਆਨ ਬਜਵਾੜੇ ਦੇ ਹੀ ‘ ਬੰਨ੍ਹਿਆ ਸੀ। ਹੁਸ਼ਿਆਰਪੁਰ ਸ਼ਹਿਰ ਦੀ ਮੋਹੜੀ ਇਸੇ ਪਿੰਡ ਦੇ ਦੋ ਭਰਾਵਾਂ ਹਰਗੋਬਿੰਦ ਅਤੇ ਰਾਮ ਚੰਦ ਨੇ ਗੱਡੀ ਸੀ, ਜੋ ਪੜ੍ਹੇ-ਲਿਖੇ ਪਰ = ਬੇਵਕੂਫ਼ ਰਾਜੇ ਤੁਗਲਕ ਮੁਹੰਮਦ ਦੇ ਦੀਵਾਨ ਸਨ। ਉਹ ਕਿਸੇ ਕਾਰਨ ਬਜਵਾੜੇ ਦੀ – ਅਹਿਮੀਅਤ ਘਟਾਉਣੀ ਚਾਹੁੰਦੇ ਸਨ। ਸੁਚੇਤ ਤੌਰ ਉੱਤੇ ਦੂਸਰੀ ਵਾਰ`ਬਜਵਾੜੇ ਦੀ ਮਹੱਤਤਾ ਇੱਥੋਂ ਦੇ ਹੀ ਦੋਹਤੇ ਰਾਜਾ ਟੋਡਰਮੱਲ, ਜੋ ਬਾਦਸ਼ਾਹ ਅਕਬਰ ਦਾ ਮਾਲ ਮੰਤਰੀ – ਸੀ, ਨੇ ਘਟਾਉਣ ਦੇ ਯਤਨ ਅਧੀਨ ਲਾਗਲੇ ਉੱਪ ਨਗਰਾਂ ਸਮੇਤ ਹੁਸ਼ਿਆਰਪੁਰ ਨੂੰ ਅਹਿਮੀਅਤ ਦੇ ਕੇ ਕੀਤਾ। ਇਸੇ ਉੱਪ ਨਗਰ ਹੁਸ਼ਿਆਰਪੁਰ ਨੂੰ ਜਿਸ ਨੇ ਜ਼ਿਆਦਾ ਜੇ ਉਭਾਰਿਆ, ਉਹ ਸੀ ਬਜਵਾੜੇ ਦਾ ਹੁਸ਼ਿਆਰ ਖਾਨ। ਜਿਸ ਦੇ ਨਾਂਅ ਉੱਤੇ ਹੀ ਮਗਰੋਂ ਜੇ ਹੁਸ਼ਿਆਰਪੁਰ ਨਾਂਅ ਪ੍ਰਚੱਲਤ ਹੋਇਆ। ਕਹਿੰਦੇ ਹਨ ਕਿ ਪਹਿਲੇ ਦੋਵੇਂ ਭਰਾ ਤੇ ਹੁਸ਼ਿਆਰ ਖਾਨ ਸਮਕਾਲੀ ਤਾਂ ਸਨ ਹੀ ਜੋਟੀਦਾਰ ਵੀ ਸਨ, ਪਰ ਫਿਰ ਵੀ ਹੁਸ਼ਿਆਰਪੁਰ ਦੇ ਅੰਗਰੇਜ਼ – ਆਮਦ ਤੋਂ ਬਾਅਦ ਪ੍ਰਫੁੱਲਤ ਹੋਣ ਤੱਕ ਬਜਵਾੜੇ ਦਾ ਆਪਣਾ ਹੀ ਰੰਗ ਰਿਹਾ ਤੇ ਆਪਣੀ ਹੀ ਸ਼ਾਨ ਰਹੀ।
ਅਠਾਰ੍ਹਵੀਂ ਸਦੀ ਤੋਂ ਪਹਿਲਾਂ ਪੁਰਾਣੇ ਪੰਜਾਬ ਵਿੱਚ ਨਾ ਕੋਈ ਵੱਡਾ ਸ਼ਹਿਰ ਸੀ ਤੇ ਨਾ ਹੀ ਆਵਾਜਾਈ ਦੇ ਸਾਧਨ ਅਤੇ ਨਾ ਹੀ ਸਹੀ ਮਾਅਨਿਆਂ ‘ਚ ਕੋਈ ਸੜਕ, ਪਰ ਸੋਲ੍ਹਵੀਂ ਸਦੀ ਦੇ ਅੱਧ ਤੋਂ ਪਹਿਲਾਂ ਪੰਜਾਬ ‘ਚ ਕੱਚੀ-ਪੱਕੀ ਲੱਗਭੱਗ ਇੱਟਾਂ-ਸਿਲ ਪੱਥਰਾਂ * ਦੀ ਇੱਕ ਸੜਕ ਬਣੀ, ਲਾਹੌਰ ਤੋਂ ਦਿੱਲੀ ਬਰਾਸਤਾ ਅੰਮ੍ਰਿਤਸਰ, ਜਿਸ ਨੂੰ ਹੁਣ ਕੌਮੀ – ਬਾਹ-ਮਾਰਗ ਕਿਹਾ ਜਾਂਦਾ ਹੈ, ਪਰ ਇਸ ਤੋਂ ਪਹਿਲਾਂ ਇਸ ਨੂੰ ਆਖਿਆ ਜਾਂਦਾ ਸੀ ਸ਼ੇਰ = ਸ਼ਾਹ ਸੂਰੀ ਮਾਰਗ। ਕਿਸ ਬਣਾਈ ਸੀ ਇਹ ਸੜਕ? ਕੌਣ ਸੀ ਉਹ ਪਰਉਪਕਾਰੀ ਤੇ = ਦੂਰ-ਅੰਦੇਸ਼ੀ ਭਲਾ-ਪੁਰਸ਼? ਉਹ ਇਸੇ ਬਜਵਾੜੇ ਦਾ ਜਾਇਆ ਫਰੀਦ ਉਰਫ਼ ਸ਼ੇਰ ਖਾਨ ਸੀ। ਰੋਪੜ ਜਿਸ ਨੂੰ ਇਤਿਹਾਸਕਾਰਾਂ ਨੇ ਪਹਾੜਾਂ ਦਾ ਦਾਮਨ ਆਖਿਆ ਹੈ, ਤੋਂ ਇੱਕ = ਅਵਾਜਾਈ ਪੈਹਾ ਤੁਰਦਾ ਸੀ ਸ਼ਿਵਾਲਿਕ ਕੰਢੀ ਦੇ ਨਾਲ-ਨਾਲ ਜੋ ਪਹਾੜੀ ਤਲਹੱਟੀ ਵਿੱਚੀਂ = ਵਰਸਤਾ ਤਲਵਾੜਾ ਜਾ ਪਹੁੰਚਦਾ ਸੀ ਪਠਾਨਕੋਟ ਇਹ ਮਾਰਗ ਹੁਸ਼ਿਆਰਪੁਰ ਤੋਂ ਮਲੋਟ ਹਰਿਆਣਾ ਨਾਲ ਖਹਿ ਕੇ ਵਰਾਸਤਾ ਦਸੂਹਾ-ਕਰਤਾਰਪੁਰ ਥਾਣੀਂ ਅੰਮ੍ਰਿਤਸਰ ਨੂੰ ਵੀ ਹੋ ਜਾਂਦਾ ਸੀ। ਸ਼ਿਵਾਲਿਕ ਦੇ ਪੈਰਾਂ ਵਾਲੇ ਇਸ ਰਾਹ ਉੱਤੇ ਰੋਪੜ ਤੋਂ ਤੁਰਿਆਂ ਪਹਿਲਾਂ ਆਉਂਦਾ ਸੀ ਜੈਜੋ, ਫਿਰ ਕੋਠੀ ਕਾਂਗੜ ਤੇ ਵੱਡੀ ਬਸੀ ਦੇ ਉਪਰੋਂ ਜਾ ਪਹੁੰਚਦਾ ਸੀ। – ਰਜਵਾੜੇ। ਮੱਧ ਭਾਰਤੀ ਇਤਿਹਾਸ ਤੱਕ ਬਹੁਤੇ ਹਮਲਾਵਰਾਂ ਦਾ ਇਹੀ ਮਾਰਗ ਰਿਹਾ। ਪਹਿਲ-ਪਲੱਕੜਿਆਂ ਵਿੱਚ ਇਹ ਪਿੰਡ ਇੱਕ ਸ਼ਹਿਰ ਵਾਂਗ ਵੱਸਦਾ ਸੀ, ਜਿਸ ਵਿੱਚ ਉੱਚ-ਹਸਤੀਆਂ ਦੇ ਨਾਲ-ਨਾਲ ਅਮੀਰ ਲੋਕ ਵੱਸਦੇ ਸਨ। ਕਹਿੰਦੇ ਹਨ ਕਿ ਇੱਥੋਂ ਦੇ ਇੱਕ ਅਮੀਰ ਨੇ ਊਠਾਂ ‘ਤੇ ਲੱਦਿਆ ਕੇਸਰ ਬਣ ਰਹੇ ਮਕਾਨਾਂ ਦੇ ਗਾਰੇ ਵਿੱਚ ਸੁਟਵਾ ਕੇ।
ਉਨ੍ਹਾਂ ਨੂੰ ਇੱਕੋ ਸੰਨ ਦੇ ਸਿੱਕਿਆਂ ਨਾਲ ਲੱਦ ਦਿੱਤਾ ਸੀ। ਇੱਥੇ ਮੁਦਰਾ-ਸਵੀਰੀ ਦੇ ਤਬਦੀਲੀ ਦਾ ਹੋਣਾ ਇਸ ਗੱਲ ਦਾ ਸੰਕੇਤ ਹੈ ਕਿ ਇੱਥੋਂ ਦਸਰੇ ਰਾਜ ਦੀ ਹੱਦ ਬਦਨਾਮੀ ਸੀ। ਆਇਨ-ਏ-ਅਕਬਰੀ ਮੁਤਾਬਕ ਇਸ ਨੂੰ ਇੱਕ ਪਰਗਨਾ ਕਿਹਾ ਜਾਂਦਾ ਸੀ। ਪਰਗਨਾ ਜ਼ਿਲੇ ਦੀ ਪ੍ਰਬੰਧਕੀ ਵੰਡ ਦੇ ਇੱਕ ਭਾਗ ਨੂੰ ਕਹਿੰਦੇ ਸਨ। ਅਕਬਰ ਸਮੇਂ ਪੁਰਾਣ ਹੁਸ਼ਿਆਰਪੁਰ ਜ਼ਿਲੇ ਵਿੱਚ ਅਜਿਹੇ 36 ਮਹਿਲ ਸਨ, ਜਿਨਾਂ ਵਿਚੋਂ ਬਜਵਾੜਾ ਇਕ ਨੂੰ ਅਤੇ ਪਿੰਡ ਸਭ ਤੋਂ ਹੇਠਲੀ ਪਬੰਧਕੀ ਇਕਾਈ। ਭਾਈ ਕਾਹਨ ਸਿੰਘ ਕਰਤਾ ਲਿਖਦਾ ਹੈ ਕਿ ਮਹਾਂਵਿਦਵਾਨ ਭਗਤ ਬ੍ਰਾਹਮਣ ਕਾਰਨ ਅਕਬਰ ਸਮੇਂ ਪ੍ਰਸਿੱਧ ਰਿਹਾ ਇਹ ਮਹਾਨ ਕੇਸ ਕਸਬਾ ਅਠਾਰਾਂ ਮੀਲ ਦੇ ਘੇਰੇ ਵਿੱਚ ਫੈਲਿਆ ਹੋਇਆ ਸੀ।
ਇਸ ਕਸਬੇ ਦੀ ਇਤਿਹਾਸਕਤਾ ਦੇ ਅਨੇਕਾਂ ਪ੍ਰਮਾਣ ਹਨ। ਦੂਰ-ਦੁਰੇਡੇ ਮੀਲਾਂ ਰੂਰ ਖੇਤਾਂ ‘ਚ ਖਿੰਡਰੀਆਂ ਛੋਟੀਆਂ ਇੱਟਾਂ ਅਤੇ ਸਿਲ-ਪੱਥਰ ਤੇ ਖੰਡਰਾਤ ਮਿਲਦੇ ਹਨ। ਖੇਤਾਂਤਨ ਨਗਰ ਅਜੜਾਮ (ਜੋ ਪੁਰਾਤੱਤਵ ਵਿਭਾਗ ਨੇ ਅਡਾਪਿਡ ਕੀਤਾ ਸੀ) ਤੋਂ ਬਾਇਆ ਪੁਰਾਤਨ ਕੋਠੀ ਜੈਜੋਂ ਤੱਕ ਸੰਘਣੀ ਆਬਾਦੀ ਫੈਲੀ ਹੋਣ ਦਾ ਸਬੂਤ ਇਸ ਦੰਦ ਕਥਾ ਤੋਂ ਵੀ ਮਿਲਦਾ ਹੈ ਕਿ ਅਜੜਾਮੋਂ ਕੋਠੇ ਚੜ੍ਹੀ ਬੱਕਰੀ ਜੈਜੋਂ ਜਾ ਉੱਤਰਦੀ ਸੀ। ਬਜਵਾੜੇ ਨੂੰ ਪਹਿਲਾ ਸ਼ਾਹੀ ਦਰਵਾਜ਼ਾ ਤੇ ਜੈਜੋਂ ਨੂੰ ਦੂਜਾ ਸ਼ਾਹੀ ਦਰਵਾਜ਼ਾ ਇਸ ਕਰਕੇ ਵੀ ਆਖਿਆ ਜਾਂਦਾ ਸੀ ਕਿ ਇਹ ਦੂਰ ਉਚੇਰੇ ਪਹਾੜੀ ਖਿੱਤਿਆਂ ਲੇਹ-ਲੱਦਾਖ ਤੱਕ ਲਈ ਮੈਦਾਨਾਂ ਦੇ ਵਪਾਰਕ ਦੱਰੇ ਸਨ। ਮੈਦਾਨੀ ਤੇ ਪਹਾੜੀ ਰਾਜਾ ਦੀ ਜੂਹ-ਬੰਦੀ ਵੀ ਇੱਥੇ ਹੀ ਹੁੰਦੀ ਸੀ। ਇੱਥੋਂ ਹੀ ਮੈਦਾਨ ਤੇ ਪਹਾੜ ਸ਼ੁਰੂ ਅਤੇ ਇੱਥੇ ਹੀ ਪਹਾੜੀ ਖਤਰੇ ਜਾਂ ਹਮਲੇ ਲਈ ਕਿਲ੍ਹੇ-ਗੜ੍ਹੀਆਂ ਪ੍ਰਾਚੀਨ ਹਵੇਲੀਆਂ-ਮੁਨਾਰੇ ਸਾਡੀ ਅਮੀਰੀ ਤੇ ਸੱਭਿਆਚਾਰਕ ਵਿਰਸੇ ਦੀ ਪਛਾਣ। ਕਦੇ ਇੱਥੇ ਪਟਾਕੇ-ਆਤਿਸ਼ਬਾਜ਼ੀਆਂ ਅਤੇ ਹੋਰ ਸਾਜ਼ੋ-ਸਾਮਾਨ ਬਣਾਉਣ ਦੇ ਕਾਰਖਾਨੇ ਸਨ। ਅਕਬਰ ਸਮੇਂ ਵਧੀਆ ਨਸਲ ਦੇ ਘੋੜਿਆਂ ਦਾ ਵਪਾਰ ਇੱਥੇ ਹੁੰਦਾ ਸੀ। ਪਹਿਲਾਂ ਬਜਵਾੜੇ ਦਾ ਨਾਂਅ ਜ਼ਰੂਰ ਕੋਈ ਹੋਰ ਹੁੰਦਾ ਹੋਵੇਗਾ। ਅਬਾਦੀ ਵੀ ਨਿਰੋਲ ਹਿੰਦੂਆਂ ਦੀ ਸੀ, ਪਰ ਮਹਾਨ ਸੰਗੀਤਕਾਰ ਗਜ਼ਨੀ-ਅਫ਼ਗਾਨ ਦਾ ਬੈਜੂ ਜੋ ਸੰਗੀਤ ਪਿੱਛੇ ਬਾਵਰਾ (ਮਦਮਸਤ-ਸ਼ੁਦਾਈ) ਹੋ ਗਿਆ ਨੇ ਇਸ ਪਿੰਡ ਦੇ ਹੀ ਮਹਾਨ ਸੰਗੀਤਕਾਰ ਹਰੀ ਦਾਸ ਨੂੰ ਆਪਣਾ ਗੁਰੂ ਧਾਰਿਆ ਸੀ ਜਿਸ ਨੇ ਆਪਣੇ ਮਹਾਨ ਸ਼ਿਸ਼ ਬੈਜੂ ਨੂੰ ਨਾਂਅ ਦਿੱਤਾ ਬੈਜੂ ਬਾਵਰਾ। ਬੈਜੂ ਬਾਵਰਾ ਐਨਾ ਮਸ਼ਹੂਰ ਹੋਇਆ ਕਿ ਦੋ ਸ਼ਬਦਾਂ ਦੇ ਸੁਮੇਲ ਬੈਜੂ ਅਤੇ ਬਾਵਰਾਂ ਤੋਂ ਹੀ ਇਸ ਪਿੰਡ ਦਾ ਨਾਂਅ ਵੀ ਹੌਲੀ-ਹੌਲੀ ਬਜਵਾੜਾ ਹੀ ਪ੍ਰਚੱਲਤ ਹੋ ਗਿਆ। ਬੈਜੂ ਅਕਬਰ ਬਾਦਸ਼ਾਹ ਦਾ ਸਮਕਾਲੀ ਸੀ, ਜਿਸ ਉਸ ਦੇ ਸਿਰਮੌਰ ਸੰਗੀਤਕ ਤਾਨਸੈਨ ਦਾ ਮੁਕਾਬਲਾ ਕਰਕੇ ਇਸ ਨਗਰ ਦਾ ਨਾਂਅ ਆਪਣੇ ਹੀ ਕਲਾਵੇ ਵਿੱਚ ਸਮੇਟ ਲਿਆ। ਸੰਗੀਤ ਦੀ ਦੁਨੀਆ ਦਾ ਇੱਕ ਹੋਰ ਮਹਾਂਨਾਇਕ ਹਰਬੱਲਭ ਜਿਸ ਦੇ ਨਾਂਅ ਉੱਤੇ ਹਰ ਸਾਲ ਜਲੰਧਰ ਪੱਧਰ ਦਾ ਕਲਾਸਿਕ ਸੰਗੀਤ-ਸੰਮੇਲਨ ਹੁੰਦਾ ਹੈ, ਇਸ ਬਜਵਾੜੇ ਦਾ ਜੰਮਪਾਲ ਸੀ। ਜਲੰਧਰ ਦੇ ਇਸ ਸੁਰ-ਸੰਗੀਤ ਮੇਲੇ ਤੋਂ ਕਈ ਵਰ੍ਹਿਆਂ ਤੱਕ ਬਜਵਾੜੀਏ ਆਪਣੇ ਇਸ ਜਾਏ ਦੀ ਯਾਦ ‘ਚ ਰਾਸ ਰਚਾਉਂਦੇ ਸਨ।
ਭੂਗੋਲਿਕ ਪ੍ਰਸਥਿਤੀਆਂ ਇਸ਼ਾਰਾ ਕਰਦੀਆਂ ਹਨ ਕਿ ਕਿਸੇ ਸਮੇਂ ਬਿਆਸ ਦਰਿਆ ਬਜਵਾੜਾ-ਅਜੜਾਮ ਨਾਲ ਖਹਿ ਕੇ ਵਗਦਾ ਸੀ। ਹੋ ਸਕਦਾ ਇਸੇ ਕਾਰਨ ਵੀ ਇੱਥੇ ਆਬਾਦੀ ਕੇਂਦਰ ਸਥਾਪਤ ਹੋਏ ਹੋਣ। ਇਹ ਕਸਬਾ ਮੈਦਾਨੀ ਅਤੇ ਪਹਾੜੀ ਇਲਾਕੇ ਦੀ ਸੀਮਾਬੰਦੀ ਵੀ ਕਰਦਾ ਸੀ ਤੇ ਕਈ ਸਦੀਆਂ ਪ੍ਰਮੁੱਖ ਵਪਾਰਕ ਅਦਾਰਾ ਤੇ ਕੇਂਦਰੀ ਪੈਦਾਵਾਰੀ ਸਥਾਨ ਵੀ ਬਣਿਆ ਰਿਹਾ। ਪੁਰਾਣੇ ਪੰਜਾਬ ਵਿੱਚ ਲਾਹੌਰ ਤੋਂ ਬਿਨਾਂ ਹੋਰ ਵੀ ਦਸਤਕਾਰੀ ਦੇ ਕਈ ਕੇਂਦਰ ਸਨ। ਉਸ ਵਿੱਚ ਸਿਆਲਕੋਟ, ਮੁਲਤਾਨ, ਗੁਜਰਾਤ ਅਤੇ ਬਜਵਾੜਾ ਪ੍ਰਤੱਖ ਤੌਰ ‘ਤੇ ਪ੍ਰਸਿੱਧ ਸੀ। ਬਜਵਾੜੇ ਕੱਪੜੇ ਦੀ ਬਣਾਈ ਹੁੰਦੀ ਸੀ ਅਤੇ ਕਸ਼ੀਦਾਕਾਰੀ ਦਾ ਵਿਲੱਖਣ ਕੰਮ ਵੀ। ਸੁਨਹਿਰੀ ਕਢਾਈ ਵਾਲੇ ਕੱਪੜੇ, ਕਾਲੀ ਸੂਫ਼ (ਚਾਦਰਾ-ਘੱਗਰਾ), ਦੋ ਘੋੜੇ ਮਾਰਕਾ ਚਿੱਟੀ ਬੋਸਕੀ (ਕਮੀਜ਼ਾਂ), ਤਿੰਨ ਸੌ ਛਿਅੱਤਰ ਦੀ ਮਲਮਲ (ਪੱਗਾਂ) ਦੀ ਬਜਵਾੜਾ ਪ੍ਰਸਿੱਧ ਮੰਡੀ ਸੀ। ਵਧੀਆ ਕਿਸਮ ਦੇ ਕੱਪੜੇ ਉਨਣ ਤੇ ਪੱਗਾਂ ਅਤੇ ਕਮਰਬੰਦਾ ਉੱਤੇ ਸੋਨੇ ਦੀ ਕਢਾਈ ਲਈ ਇਹ ਵਿਸ਼ੇਸ਼ ਤੌਰ ‘ਤੇ ਮੋਹਰੀ ਸੀ। ਲੇਹ-ਲੱਦਾਖ ਤੱਕ ਤੋਂ ਉਨੀ ਤੇ ਹੋਰ ਕੀਮਤੀ ਮਾਲ, ਕਸ਼ਮੀਰ ਤੋਂ ਫਲ, ਕੇਸਰ ਤੇ ਸੰਗਾਤੀ ਰਸਤਾਂ, ਮੱਧ ਏਸ਼ੀਆ ਅਤੇ ਤਿੱਬਤ ਤੋਂ ਆਉਣ ਵਾਲਾ ਮਾਲ ਰਵਾਲਸਰ ਮੰਡੀ ਰਾਹੀਂ ਇੱਥੇ ਪਹੁੰਚਦਾ ਸੀ। 19ਵੀਂ ਸਦੀ ਦੀ ਤੀਜੀ ਚੌਥਾਈ ਤੱਕ ਬਜਵਾੜਾ ਅਤੇ 20ਵੀਂ ਸਦੀਇੱਥੇ ਪਹਿਲੀ ਚੌਥਾਈ ਤੱਕ ਜੈਜੋਂ ਵਪਾਰਕ ਤੌਰ ‘ਤੇ ਸਰ-ਬੁਲੰਦੀਆਂ ਉੱਤੇ ਰਿਹਾ। ਵਧਾਈਲਦੀ ਇਕ ਹੋਰ ਰਸਤਾ ਰਾਮਪੁਰਸ਼ ਬੁਸ਼ੇਹਰ ਰਾਹੀਂ ਵੀ ਸੀ। ਉਸ ਸਮੇਂ ਬੋਧੀਆਂ ਦਾ ਪ੍ਰਲਈ ਤੀਰਥ ਮੰਡੀ ਰਵਾਲਸਰ ਸੀ। ਉੱਥੋਂ ਦੇ ਯਾਤਰੀਆਂ ਨੇ ਬਜਵਾੜੇ ਦੀ ਸੱਭਿਅਤਾ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਇੱਥੋਂ ਦੇ ਵਸ਼ਿੰਦੇ ਸ਼ਾਂਤੀ-ਭਾਵੀ ਬਣੇ। ਸ਼ਾਇਦ ਇਸੇ ਭਰਾਤਰੀ ਗੁਣ ਦਾ ਕ੍ਰਿਸ਼ਮਾ ਸੀ ਕਿ ਹਿੰਦੂ ਗੁਰੂ ਹਰੀਦਾਸ ਦਾ ਮੁਸਲਿਮ ਚੇਲਾ ਬੈਜੂ ਇੱਕ ਹੋਰ ਹਿੰਦੂ ਮਾਣ ਤਾਨਸੈਨ ਦਾ ਮੁਕਾਬਲਾ ਕਰ ਸਕਿਆ। ਹਿੰਦੂ-ਮੁਸਲਿਮ ਸਦਭਾਵਨਾ ਸ਼ੰਕ 1947 ਦੇ ਮਹਾਂ-ਦੁਖਾਂਤ ਤੱਕ ਵੀ ਬਣੀ ਰਹੀ ਅਤੇ ਇੱਥੋਂ ਦੇ ਲੋਕਾਂ ਦੀ ਬਦੌਲਤ ਬਹੁ-ਮੁਸਲਿਮ ਅਬਾਦੀ ਸੇਜਲ ਅੱਖਾਂ ਨਾਲ ਬਿਨਾਂ ਬਲਵੇ ਤੋਂ ਹੀ ਪ੍ਰਸਥਾਨ ਕਰ ਗਈ।
ਸਹੀ ਮਾਅਨਿਆਂ ਵਿੱਚ ਬਜਵਾੜਾ ਅਫ਼ਗਾਨੀ ਕਾਲ ਵਿੱਚ ਜ਼ਿਆਦਾ ਮਸ਼ਹੂਰ ਹੋਇਆ। ਦਰਅਸਲ ਇਹ ਪਹਾੜੀ ਹਿੰਦੂ ਰਾਜਿਆਂ ਵਿਰੁੱਧ ਅਫਗਾਨ ਸ਼ਾਸਕਾਂ ਦੇ ਆਧਾਰ ਖੇਤਰ ਦਾ ਕੇਂਦਰੀ ਸਥਾਨ ਬਣਿਆ, ਜਿਸ ਨੂੰ ਮੁਸਲਿਮ ਪਠਾਨ ਪੱਟੀ ਪਰਗਨਿਆਂ ਦੇ ਸਦਰ-ਮੁਕਾਮਾਂ ਤੋਂ ਧੜਵੈਲ ਹਿੰਦੂ ਪਹਾੜੀ ਰਾਜਿਆਂ ਵਿਰੁੱਧ ਲਗਤਾਰ ਮਦਦ ਵੀ ਮਿਲਦੀ ਸੀ। ਜਿਨ੍ਹਾਂ ਇੱਥੇ ਇਸ ਕਾਰਜ ਲਈ ਆਪਣੇ ਅੱਡੇ ਸਥਾਪਤ ਕੀਤੇ ਹੋਏ ਸਨ। ਹਿਊਨਸਾਂਗ ਆਪਣੀ ਲਿਖਤ ਵਿੱਚ ਮੁਸਲਮਾਨਾਂ ਦਾ ਜ਼ਿਕਰ ਨਹੀਂ ਕਰਦਾ। ਮੁਸਲਿਮਾਂ ਨੇ ਆਪਣੀ ਆਮਦ ਸੰਨ 712 ਤੋਂ ਕਿਤੇ ਬਾਅਦ ਲੱਗਭੱਗ 8ਵੀਂ ਸਦੀ ਵਿੱਚ ਇੱਧਰ ਵਪਾਰੀਆਂ ਦੇ ਰੂਪ ਵਿਚ ਰੁਖ ਕੀਤਾ ਸੀ। ਸ਼ੇਰ ਸ਼ਾਹ ਸੂਰੀ ਦਾ ਇੱਕ ਅਹਿਲਕਾਰ ਸ਼ੇਖ ਅਮਾਓ ਮੋਦੀਨ ਜੋ ਸੂਬਾ ਕਸ਼ਮੀਰ ਦਾ ਗਵਰਨਰ ਬਣਿਆ, ਦੀ ਰਿਹਾਇਸ਼ ਇੱਥੇ ਹੀ ਸੀ, ਜਿਸ ਵਿੱਚ 19ਵੀਂ ਸਦੀ ਦੇ ਅਖੀਰ ਵਿੱਚ ਪਹਿਲਾਂ ਮਦਰੱਸਾ ਫਿਰ ਸਕੂਲ ਚੱਲਿਆ। ਖਲੀਫਿਆਂ ਦੀ ਸਰਹੱਦੀ ਸ਼ਾਖਾ ਦੇ ਪਹਿਲੇ ਸਰਹੱਦੀ ਖਲੀਫੇ ਦਾ ਉਥਾਨ ਇੱਥੇ ਹੀ ਹੋਇਆ ਸੀ। ਇਸਲਾਮ ਦੇ ਉਸਰੱਈਆਂ ਵਿੱਚੋਂ ਇੱਕ ਸੱਯਦ ਅਲਾ ਯਾਰਸ਼ਾਹ ਜੋ ਕਿ ਹਜ਼ਰਤ ਸਈਅਦ ਹਸਨ ਰੁਸ਼ਨਵਾਂ ਦੇਹਲਵੀ ਦਾ ਖਲੀਫਾ ਸੀ, ਦੀ ਔਲਾਦ ਖਲੀਫਾ ਸ਼ਾਹ ਆਜਮ ਇੱਥੇ ਆ ਕੇ ਰਿਹਾ ਤੇ ਇੱਥੋਂ ਦੀ ਹੀ ਸਰਜ਼ਮੀਂ ‘ਚ ਦਫਨ ਹੋਇਆ। ਯੁੱਧਨੀਤਕ ਪੱਖ ਤੋਂ ਅਹਿਮ ਹੋਣ ਕਾਰਨ ਬਜਵਾੜਾ ਅੰਗਰੇਜ਼ਾਂ ਦੀ ਆਮਦ ਤੱਕ ਲੱਗਭੱਗ ਸੰਗਰਾਮਾਂ ਦਾ ਕੇਂਦਰ ਬਣਿਆ ਰਿਹਾ।
ਸੰਨ 1088 ਵਿੱਚ ਜਲੰਧਰ ਦੁਆਲੇ ਪੈਂਦੇ ਬਿਸਤ ਦੋਆਬ ਦੇ ਮੈਦਾਨੀ ਇਲਾਕੇ ਸਮੇਤ ਬਜਵਾੜਾ ਇਬਰਾਹੀਮ ਗੋਹਰ ਦੀ ਅਗਵਾਹੀ ਹੇਠ ਮੁਹੰਮਡਨਾ ਅਧੀਨ ਆ ਗਏ। ਪ੍ਰੰਤੂ ਪਹਾੜੀਆਂ ਉੱਤੇ ਅਜੇ ਵੀ ਹਿੰਦ ਰਾਜੇ ਸ਼ਾਸਕ ਸਨ। ਸੰਨ 1192 ਨੂੰ ਗਜ਼ਨੀ ਵਾਪਸ ਜਾਂਦਾ ਹੋਇਆ ਸਹਾਬਉਦਦੀਨ ਰੋਪੜ ਤੋਂ ਸ਼ਿਵਾਲਕ ਦੇ ਪਹਾੜਾਂ ਦੀ ਕੰਢੀ ਕੰਢੀ ਲੰਘਿਆ ਤੇ ਉਸ ਦੀ ਲੁੱਟ ਦਾ ਸ਼ਿਕਾਰ ਬਜਵਾੜਾ ਵੀ ਹੋਇਆ। ਸੰਨ 1399 ਵਿੱਚ ਲੰਗਾ ਤੇਮਰ ਬਜਵਾੜੇ ਸਮੇਤ ਜਸਵਾਨਦੂਨ ਨੂੰ ਮਿੱਧਦਾ ਕਾਂਗੜੇ ਦੇ ਕਿਲੇ ਉੱਤੇ ਜਾ ਕਾਬਜ਼ ਹੋਇਆ। ਫਿਰ 1419-20 ਵਿੱਚ ਆਪਣੇ-ਆਪ ਨੂੰ ਸਾਰੰਗ ਖਾਨ ਅਖਵਾਉਂਦਾ ਇੱਕ ਪਾਖੰਡੀ ਜੇ ਫਿਰਲਾਂ ਜਲੰਧਰ ਸਲਤਨਤ ਉੱਤੇ ਨਿਰਭਰ ਸੀਕ ਬਲਵਾ ਆ ਪ੍ਰਗਟ ਹੋਇਆ ਅਤੇ ਪਹਿਲਾਂ ਦੁਆਲੇ ਬਹੁਤ ਸਾਰੇ ਅਨੁਆਈ ਇਕੱਠੇ ਕਰ ਲਏ। ਫਿਰ ਗਵਰਨਰ ਜਲੰਧਰ ਦੀ ਆਪਣੇ ਬੱਚਣ ਲਈ ਉਹ ਸਤਲੁਜ ਵੱਲ ਵਧਿਆ। ਹਕੂਮਤ ਤੋਂ ਅਸੰਤੁਸ਼ਟ ਰੋਪੜ ਦੇ ਕਈ ਮਾਰ ਉਸ ਨਾਲ ਰਲ ਗਏ। ਇਸ ਬਜਵਾੜੇ ਦੀ ਪੁਸ਼ਤਪਨਾਹੀ ਹੇਠ ਗੁਰੀਲੇ ਸਾਰੰਗ ਲੋਕ ਲੱਧਰ ਅਤੇ ਸਰਹੰਦ ਰਿਆਸਤਾਂ ਨੂੰ ਮਾਛੀਵਾੜਾ ਤੋਂ ਕੰਟਰੋਲ ਕਰ ਰਹੇ ਖਿਜ਼ਰ ਖਾ ਨੇ ਜਲਕਤੀ ਨੂੰ ਵੰਗਾਰਿਆ। ਜੂਨ 1419 ਨੂੰ ਸਰਹੰਦ ਦਾ ਅਮੀਰ ਸੁਲਤਾਨ ਖਾਂ ਉਸ ਨੂੰ ਦਬਾਉਣ ਲਈ ਰੋਪੜ ਵੱਲ ਭੇਜਿਆ। ਦਬਾਉਣ ਉਪਰੰਤ ਰਜਵਾੜੇ ਮਾਲਿਕ ਸੁਲਤਾਨ ਖਾ ਨੇ ਉਸ ਨੂੰ ਸ਼ਜਾ-ਏ-ਮੌਤ ਦਿੱਤੀ ਅਤੇ ਬਜਵਾੜੇ ਦੇ ਕਈ ਲੋਕਾਂ ਦਾ ਵੀ ਨਾਲ ਹੀ ਘਾਣ ਹੋ ਗਿਆ।
ਬਜਵਾੜੀਆਂ ਦੀ ਮਦਦ ਨਾਲ ਇੱਕ ਗੱਖੜ (ਖੋਖਰ) ਸਰਦਾਰ ਜਸਰਤ ਨੇ ਬਗਾਵਤ ਕਰਕੇ ਦਿੱਲੀ ਸਲਤਨਤ ਲਈ ਗੰਭੀਰ ਖਤਰਾ ਖੜਾ ਕਰ ਦਿੱਤਾ। ਜਿਸ ਨੂੰ ਲੰਮੀ ਜੱਦੋ-ਜਹਿਦ ਉਪਰੰਤ 1428 ਵਿੱਚ ਕਾਂਗੜੇ ਨੇੜੇ ਕੁਚਲ ਦਿੱਤਾ ਗਿਆ, ਪਰ ਉਹ ਪਹਾੜੀ ਜਾ ਛੁਪਣ ਹੋਇਆ। ਇਨ੍ਹਾਂ ਘਟਨਾਵਾਂ ਬਾਅਦ ਬਹੁਤ ਸਾਰੀਆਂ ਪਠਾਨ ਮਿਲਟਰੀ ਕਾਲੋਨੀਆਂ ਸ਼ਿਵਾਲਕ ਦੇ ਨਾਲ-ਨਾਲ ਪਹਿਲੇ ਟਰੁੱਪ ਸਥਲਾਂ ਬਸੀਆਂ ‘ਚ ਤਾਇਨਾਤ ਕਰ ਦਿੱਤੀਆਂ ਗਈਆਂ।
ਪਹਾੜ ਦੀ ਬਾਹੀ ਛੱਡ ਕੇ ਹੁਣ ਬਜਵਾੜੇ ਦੁਆਲੇ ਇਹ ਵੀ ਹੁਸ਼ਿਆਰਪੁਰ ਦੇ ਮਸ਼ਹੂਰ ਪਿੰਡ ਹਨ। ਉਦੋਂ ਇਨ੍ਹਾਂ ਦਾ ਸਦਰ-ਮੁਕਾਮ ਬਜਵਾੜਾ ਬਣਿਆ ਉਪਰੰਤ ਇਸ ਨਗਰ ਦੀ ਹਰ ਪੱਖੋਂ ਹੋਰ ਤਰੱਕੀ ਅਤੇ ਮਹੱਤਤਾ ਸ਼ੁਰੂ ਹੋਈ। ਇਹ ਮਿਲਟਰੀ ਕੈਂਪ ਬਾਅਦ ‘ਚ ਆਪਣੇ-ਆਪ ਕਮਾਂਡਰਾਂ ਜਾਂ ਆਗੂਆਂ ਦੇ ਨਾਂਵਾਂ ਸਮੇਤ ਵੱਖ-ਵੱਖ ਬਾਈ ਬਸੀਆਂ ਦੇ ਸਮੂਹ ਨਾਲ ਪ੍ਰਸਿੱਧ ਹੋ ਕੇ ਪਿੰਡਾਂ ਦੀ ਹੀ ਸ਼ਕਲ ਅਖਤਿਆਰ ਕਰ ਗਏ। ਜਦ ਸਰਹੰਦ ਦਿੱਲੀ ਹਕੂਮਤ ਵੱਲੋਂ 1432 ਵਿੱਚ ਮੁਬਾਰਕ ਸ਼ਾਹ ਨੂੰ ਜਲੰਧਰ ਭੇਜ ਦਿੱਤਾ ਗਿਆ ਅਤੇ ਲਾਹੌਰ ਦਾ ਚਾਰਜ ਵੀ ਨੁਸਰਤ ਖਾਂ ਕੋਲੋਂ ਮਲਿਕ ਅਲਾਹਾਬਾਦ ਕਾਕਾ ਲੋਧੀ ਨੂੰ ਦੁਆ ਦਿੱਤਾ ਉਸ ਸਮੇਂ ਖੋਖਰ ਸਰਦਾਰ ਜਸਰਤ ਨੇ ਜਦ ਗਵਰਨਰ ਲਾਹੌਰ ਦੀ ਬਦਲੀ ਸੁਣੀ ਤਾਂ ਉਹ ਪਹਾੜਾਂ ਦੇ ਆਪਣੇ ਸ਼ਰਨ ਸਥਲਾਂ ਤੋਂ ਬਾਹਰ ਆ ਗਿਆ। ਉਹ ਲਾਹੌਰ ਦੇ ਨਵੇਂ ਗਵਰਨਰ ਵਿਰੁੱਧ ਇੱਕ ਵਾਰ ਫਿਰ ਆਪਣੀ ਤਾਕਤ ਵਧਾਉਣੀ ਚਾਹੁੰਦਾ ਸੀ। ਮਲਿਕ ਅਲਾਹਾਬਾਦ ਕਾਕਾ ਲੋਧੀ ਲਾਹੌਰ ਦਾ ਚਾਰਜ ਲੈਣ ਲਈ ਅਜੇ ਰੋਪੜ ਬਜਵਾੜਾ ਲਾਹੌਰ ਦੇ ਰਾਹ ਵਿੱਚ ਹੀ ਸੀ ਤਾਂ ਜਸਰਤ ਨਵੇਂ ਗਵਰਨਰ ਵਿਰੁੱਧ ਆ ਧਮਕਿਆ ਅਤੇ ਉਸ ਨੂੰ ਜੈਜੋਂ-ਬਜਵਾੜਾ ਵਿਚਕਾਰ ਪੈਂਦੇ ਪਿੰਡ ਕੋਠੀ ਦੀ ਗੜ੍ਹੀ ਵਿੱਚ ਪਨਾਹ ਲੈਣ ਲਈ ਮਜਬੂਰ ਕਰ ਦਿੱਤਾ। ਮੁਬਾਰਕ ਸ਼ਾਹ ਦੇ ਸਾਰੇ ਸ਼ਾਸਨ ਕਾਲ ਦੌਰਾਨ ਪੰਜਾਬ ਵਿੱਚ ਲਗਾਤਾਰ ਤਰਥੱਲੀ ਮਚੀ ਰਹੀ। ਉੱਤਰ ਵਿੱਚ ਸ਼ਿਵਾਲਕ ਪਹਾੜੀਆਂ ਦੇ ਉਤਲੇ ਪਾਸੇ ਦਾ ਸਾਰਾ ਇਲਾਕਾ ਹਿੰਦੂ ਰਾਜਿਆਂ ਅਧੀਨ ਸੀ। ਭਾਵੇਂ ਜਸਰਤ ਦੇ ਕਾਂਗਤ ਵੱਲ ਪਾਸ ਜਾਣ ਦਾ ਜ਼ਿਕਰ ਆਉਂਦਾ ਨੇ ਪਰ ਇਸ ਦੀ ਕੋਈ ਬਹੁਤੀ ਸੰਭਾਵਨਾ ਨਹੀਂ ਕਿ ਉਸ ਸਮੇਂ ਦਿੱਲੀ ਵੱਲੋਂ ਕਦੇ ਕਿਸੇ ਨੇ ਭਾਰਤ ਉੱਤੇ ਰਾਜ ਕੀਤਾ ਹੋਵੇ। ਇਤਿਹਾਸ ਵਿੱਚ ਉਦੋਂ ਪਾਣੀਪਤ, ਸਰਹੰਦ, ਲੁਧਿਆਣਾ, ਜਲੰਧਰ, ਲਾਹੌਰ, ਦੀਪਾਲਪੁਰ, ਹਿਸਾਰ, ਬਠਿੰਡਾ, ਸਮਾਣਾ, ਧਾਰੀਵਾਲ, ਰਸਨਕ, ਤਲੰਬਾ, ਜੜ ਮੰਜੇਰ, ਕਾਂਗੜਾ, ਤਲਵਾੜਾ ਅਤੇ ਬਜਵਾੜਾ ਆਦਿ ਦੇ ਸਥਾਨਕ ਸਾਲਕਾਂ ਦਾ ਜ਼ਿਕਰ ਮਿਲਦਾ ਹੈ, ਪਰ ਉਨਾਂ ਦੀ ਅਧਿਕਾਰ ਸਤਹਾ ਸੀਮਤ ਜਾਪਦੀ ਹੈ। ਰਜਵਾੜੇ ਤੋਂ ਪਰੇ ਰੋਪੜ ਸੀ। ਜਿੱਥੋਂ ਸ਼ਿਵਾਲਕ ਦੀ ਤਲਹੱਟੀ ਨਾਲ-ਨਾਲ ਮਾਰਗ ਬਜਵਾੜੇ ਚੀਨ ਵਰਾਸਤਾ ਜੈਜ-ਕੋਠੀ ਜਾਂਦਾ ਸੀ। ਇਸੇ ਕੋਠੀ ਗੜੀ ਵਿੱਚ ਹੀ ਫਰਵਰੀ 1434 ਨੂੰ ਮੁਲਾਰਕ ਸ਼ਾਹ ਦਾ ਕਤਲ ਕਰ ਦਿੱਤਾ ਗਿਆ।
ਬਜਵਾੜੇ ਅਤੇ ਜਸਰਤ ਸੰਬੰਧੀ ਇੱਕ ਹੋਰ ਇਸ਼ਾਰਾ ਇੰਜ ਮਿਲਦਾ ਹੈ ਕਿ ਹਕੂਮਤ ਲੋਂ ਆਪਣੀ ਤਰਫ਼ੋਂ ਤਾਂ ਦਬਾਅ ਦਿੱਤੇ ਗਏ ਜਸਰਤ ਦੀ ਖਾੜਕੂ ਜਿੰਦਰਕੂਮਤ ਤਵਪੂਰਨ ਅੱਠਵਾਂ ਕਾਂਡ ਦਰਅਸਲ ਜੁੜਦਾ ਹੀ ਇਸ ਬਜਵਾੜੇ ਨਾਲ ਹੈ ਕਿ ਅਸਲ ਵਿੱਚ ਜਦ ਮੁਬਾਰਕ ਸ਼ਾਹ ਨੇ ਨਸਰਤ ਖਾਂ ਦੀ ਥਾਂ ਅੱਲਾਦਾਦ ਖਾਂ ਕਾਕਾ ਲੋਧੀ ਨੂੰ ਕ ਅਸਲ ਡਰ ਦਿੱਤਾ ਤਾਂ ਜਸਤ ਵੱਲੋਂ ਕੰਢਕ ਤਬਦੀਲੀ ਤਹਿਤ ਫਿਰ ਆਪਣੀ ਨੇ ਨਿਯੁਕਤ ਡਰਮਾਇਆ। ਬਜਵਾੜੇ ਵੱਲ ਕੂਚ ਕਰਕੇ ਜਦ ਉਸ ਨੇ ਨਵੇਂ ਨਾਜ਼ਿਮ ਉੱਤੇ ਹਮਲਾ ਕਰਕੇ ਉਸ ਨੂੰ ਕੋਠੀ ਪਿੰਡ ਵਿੱਚ ਪਨਾਹ ਲੈਣ ਲਈ ਮਜਬੂਰ ਕੀਤਾ ਤਾਂ ਦਿੱਲੀ ਦਰਬਾਰ ਤੋਂ ਬਾਗੇ ਸਤੇ ਨੇ ਬਜਵਾੜੇ ਇਲਾਕੇ ਵਿੱਚ ਪੱਕੇ ਪੈਰੀਂ ਹੋ ਕੇ ਫਿਰ ਅਸਗਤ 1432 ਨੂੰ ਲਾਗੀ ਵੱਲ ਧਿਆਨ ਮੋੜਿਆ ਅਤੇ ਲਾਹੌਰ ਨੂੰ ਘੇਰੇ ਵਿੱਚ ਲੈ ਲਿਆ। ਬੇਸ਼ੱਕ ਜਲੰਧਰ-ਲਾਹੌਰ ਬੈਂਕ ਦੇ ਗਵਰਨਰ ਨੁਸਰਤ ਖਾਂ ਨੇ ਜਸਰਤ ਨੂੰ ਪਹਿਲਾਂ ਦੋ ਵਾਰ ਪਛਾੜ ਦਿੱਤਾ ਸੀ, ਪਰ ਫੇਡ ਜਾਂ ਮਾਰ ਨਾ ਸਕਿਆ। ਮੁਬਾਰਕ ਸ਼ਾਹ ਦਿੱਲੀ ਨੇ ਇਸ ਕਮਜ਼ੋਰੀ ਨੂੰ ਹੀ ਇਨ੍ਹਾਂ ਹਮਲਿਆਂ ਦਾ ਕਾਰਨ ਸਮਝਿਆ। ਇਸੇ ਕਾਰਨ ਨੁਸਰਤ ਨੂੰ ਉਸ ਦੇ ਅਹੁਦੇ ਤੋਂ ਹਟਾ ਕੇ ਐਨਦਾਦ ਖਾਂ ਨੂੰ ਨਿਯੁਕਤ ਕਰ ਦਿੱਤਾ। ਇਨ੍ਹਾਂ ਤਬਦੀਲੀਆਂ ਦੇ ਪਰਦੇ ਵਿੱਚ ਹੀ ਜਸਰਤ ਨੇ ਦਿੱਲੀ ਦਰਬਾਰ ਨੂੰ ਪ੍ਰੇਸ਼ਾਨ ਕਰਨ ਵਾਸਤੇ ਅਜਿਹੇ ਸੁਭਾਗੀ ਅਵਸਰ ਵਜੋਂ ਤੱਕਿਆ ਜਿਸ ਨੂੰ ਹੱਥੋਂ ਜਾਣ ਦੇਣਾ ਉਸ ਦੀ ਬਾਗੀ ਤਬੀਅਤ ਅਨੁਸਾਰ ਨਹੀਂ ਸੀ। ਆਪਣੀ ਛੁਪਣਗਾਹ ਤਲਵਾੜੇ ਵਿੱਚੋਂ ਫੁਰਤੀ ਨਾਲ ਨਿਕਲ ਕੇ ਅਤੇ ਲਾਹੌਰ-ਜਲੰਧਰ ਨੂੰ ਪਾਸੇ ਛੱਡ ਕੇ ਬਜਵਾੜੇ ਵਿਖੇ ਔਲਾਦਾਦ ਖਾਂ ਉੱਤੇ ਹਮਲਾ ਕਰ ਦਿੱਤਾ। ਅੱਲਾਦਾਦ ਖਾਂ ਦੇ ਇਸ ਅਚਨਚੇਤੀ ਗੁਰੀਲੇ ਹਮਲੇ ਨਾਲ ਅਜਿਹੇ ਪੈਰ ਉਖੜੇ ਕਿ ਉਹ ਸ਼ਰਨ ਲੱਭਣ ਲਈ ਪਿਛਲੇ ਪਾਸੇ ਰੋਪੜ ਵੱਲ ਹਟ ਗਿਆ। ਹੇਠੀ ਮਹਿਸੂਸਦਾ ਨੁਸਰਤ ਖਾਂ ਜਸਰਤ ਨਾਲ ਸੁਲ੍ਹਾ ਮੇਲਦਾ ਬਜਵਾੜੇ ਕੋਠੀ ਇਲਾਕੇ ਵਿੱਚ ਪੱਕੇ ਤੌਰ ਉੱਤੇ ਰੁਕ ਗਿਆ। ਮੁਬਾਰਕ ਸ਼ਾਹ ਦੇ ਰਾਜ ਦਾ ਬਾਕੀ ਸਮਾਂ 1434 ਤੱਕ ਅਤੇ ਬਾਅਦ ਦਾ ਬਾਕੀ ਸਮਾਂ ਜਸਰਤ ਨੇ ਬਜਵਾੜਾ ਖਿੱਤੇ ਵਿੱਚ ਹੀ ਅਮਨ-ਚੈਨ ਨਾਲ ਗੁਜ਼ਾਰਿਆ।
ਫਿਰ ਪਹਿਲਾਂ ਹੀ ਲੱਗਭੱਗ ਅਸ਼ਾਂਤ ਪੰਜਾਬ ਦੀ ਸ਼ਾਂਤੀ 1520 ਤੋਂ 1524 ਦਰਮਿਆਨ ਉਦੋਂ ਬਹੁਤ ਹੀ ਭੰਗ ਹੋਈ ਜਦ ਮੁਗਲ ਬਾਦਸ਼ਾਹ ਬਾਬਰ ਨੇ ਹਿੰਦੋਸਤਾਨ ਨੂੰ ਰੁਚਲਣਾ ਸ਼ੁਰੂ ਕੀਤਾ। ਇਸ ਹਫੜਾ-ਦਫੜੀ ਦਾ ਲਾਭ ਲੈਂਦੇ ਹੋਏ ਇਬਰਾਹੀਮ ਨੇ ਦੌਲਤ लेपी ने ਜੇ ਜੋ ਹੁਸ਼ਿਆਰਪੁਰ-ਹਰਿਆਣਾ ਦੀਆਂ ਉੱਤਰੀ-ਪੱਛਮੀ ਪਹਾੜੀਆਂ ਵਿੱਚ ਫੂਡਿਆ ਮਲੋਟ ਦੇ ਕਿਲ੍ਹੇ ਦਾ ਕਰਤਾ ਧਰਤਾ ਸੀ ਵਿਰੁੱਧ ਫੌਜ ਭੇਜੀ, ਪਰ ਉਸ ਦੀ ਫੌਜ ਨੂੰ ਲਵਾੜੇ ਵਿਖੇ ਹੀ ਬੁਰੀ ਤਰ੍ਹਾਂ ਤੋੜ-ਮਰੋੜ ਦਿੱਤਾ ਗਿਆ। ਸੁਲਤਾਨ ਦੀ ਹਾਲਤ ਬੜੀ ਹਾਸੋਹੀਣੀ ਹੋ ਗਈ। ਬਜਵਾੜਾ-ਮਲੋਟ ਦੀ ਚਰਚਾ ਦਿੱਲੀ-ਕਾਬਲ ਤੱਕ ਪਹੁੰਚ ਗਈ। ਕੀਤਾ। ਰਾਹ ਵਿੱਚ ਗੁੱਜਰਾਂ, ਜੱਟਾਂ ਅਤੇ ਰੱਖੜਾ ਦੇ ਪਤਾ ਲੱਗਾ ਕਿ ਦੋਆ ਜਦ ਬਾਬਰ ਨੂੰ ਪੰਜਾਬ ਵਿੱਚੋਂ ਮਗਲ ਸਰਦਾਰਾਂ ਨੂੰ ਕੱਢੇ ਜਾਣ ਦੀ ਖ਼ਬਰ ਮਿਲੀ ਤਾਂ ਓ ਨੇ ਪੰਜਵੀਂ ਵਾਰ ਫਿਰ ਹਿੰਦੋਸਤਾਨ ਉੱਤੇ ਹਮਲਾ ਕਰਨ ਦਾ ਫੈਸਲਾ ਕੀਤਾ। ਸੰਨ 1925 ਨੂੰ ਬਾਬਰ ਨੇ ਕਾਬੁਲ ਤੋਂ ਕੂਚ ਕਬੀਲਿਆ ਨੂੰ ਰੌਂਦਿਆਂ। ਜਦੋਂ ਬਾਬਰ ਲਾਹੌਰ ਪੁੱਜਾ ਤਾਂ ਉਸ ਨੂੰ ਖਾਂ ਲਾਹੌਰ ਛੱਡ ਕੇ ਸ਼ਿਵਾਲਿਕ ਦੇ ਕਿਲਾ ਮਲੋਟ ਵਿੱਚ ਪਹੁੰਚ ਚੁੱਕਾ ਹੈ। ਬਾਬਰ ਨੇ M ਲਈ ਉਹੀ ਰਸਤਾ ਅਖਤਿਆਰ ਕਰ ਲਿਆ ਅਤੇ ਮਲੋਟ ਕਿਲਾ ਆ ਘੇਰਿਆ। ਦੋਸਤ ਖਾਂ ਨੂੰ ਬਾਅਦ ‘ਚ ਮੁਆਫ਼ ਕਰ ਦਿੱਤਾ ਗਿਆ, ਪਰ ਉਸ ਦਾ ਬਾਗੀ ਪੱਤਰ ਸ਼ਮਲੀ ਵਨ ਖਾਹੇ ਲੈਣ ਲਈ ਬਜਵਾੜੇ ਭੱਜ ਗਿਆ। ਉਸ ਦਾ ਪਿੱਛਾ ਕਰਨ ਲਈ ਇੱਕ ਟੁਕਅ ਪਨਾਹ ਲੈ ਕਰਕੇ ਬਾਬਰ ਵਾਪਸ ਪਰਤ ਗਿਆ। ਉਸ ਵਕਤ 1525 ‘ਚ ਵੀ ਬਾਬਰ ਨੇ ਬਜਵਾੜਾ, ਰੋਪੜ, ਸਰਹੰਦ ਤੇ ਸੁਨਾਮ ਰਾਹੀਂ ਦਿੱਲੀ ਦਾ ਰਾਹ ਅਖਤਿਆਰ ਕੀਤਾ। ਇਕ ਅਜਗਮ ਦੌਰਾਨ ਬਾਬਰ ਸ਼ਾਹ-ਮੀਰ-ਹਸਨ ਅਤੇ ਕੁਝ ਹੋਰ ਅਹਿਲਕਾਰਾਂ ਨੂੰ ਲਾਹੌਰ ਛੱਡ ਕੇ ਕਲਾਨੌਰ ਜਾ ਪੁੱਜਾ। ਉਸ ਦੌਲਤਖਾਨ ਲੋਧੀ ਅਤੇ ਗੋਰੀ ਖਾਨ ਲੋਧੀ ਨਾਲ ਦੋ ਹੱਥ ਕਰਕੇ ਉਨ੍ਹਾਂ ਨੂੰ ਮਲੋਟ ਕਿਲ੍ਹੇ ਵਿੱਚ ਜੂਹ ਬੰਦ ਕਰਨਾ ਚਾਹੁੰਦਾ ਸੀ। ਘਮਸਾਨ ਦੇ ਯੁੱਧ ਉਪਰੰਤ ਉਹ ਦੌਲਤ ਖਾਨ ਲੋਧੀ ਨੂੰ ਕੈਦੀ ਬਣਾ ਕੇ ਮਲੋਟ ਦਾ ਕਿਲ੍ਹਾ ਪ੍ਰਾਪਤ ਕੀਤਾ। ਫਿਰ ਬਾਬਰ ਜਸਵਾਨ ਦੁਨ ਰਾਹੀਂ ਸ਼ਿਵਾਲਕ ਪਾਰ ਕਰਕੇ ਰੋਪੜ ਵੱਲ ਵਧਿਆ ਅਤੇ ਸੁਲਤਾਨ ਇਬਰਾਹੀਮ ਦੇ ਸਿਪਾਹਸਲਾਰਾਂ ਨੂੰ ਰੋਪੜ ਵਿੱਚ ਹਰਾਇਆ। ਹਿਮਾਯੂੰ ਵਕਤ ਬਜਵਾੜੇ ਦੇ ਸ਼ੇਰਸ਼ਾਹ ਸੂਰੀ ਦੀ ਛਤਰ-ਛਾਇਆ ਹੇਠ ਬਜਵਾੜੀਏ ਸ਼ੇਖ ਅਮਾਓਦੀਨ ਮਲੋਟ ਕਿਲੋ ਉੱਤੇ ਆ ਕਾਬਜ਼ ਹੋਇਆ ਅਤੇ ਪਹਾੜੀ ਇਲਾਕਿਆਂ ਉੱਤੇ ਰਾਜ ਕਰਨ ਲੱਗਾ। ਉਦੋਂ ਤੱਕ ਬਜਵਾੜੇ ਕੁਝ ਗੜ੍ਹੀਆਂ ਹੀ ਸਨ। ਪਹਾੜੀਆਂ ਵਿੱਚ ਯੁੱਧਨੀਤਿਕ ਪੱਖ ਤੋਂ ਬਹਿਲੋਲ ਲੋਧੀ (1451-1489) ਦੁਆਰਾ ਬਣਵਾਇਆ ਪੱਕਾ ਦੁਰਗ ਮਲੋਟ (ਹੁਸ਼ਿਆਰਪੁਰ) ਵਿਖੇ ਹੀ ਸੀ ਜੋ ਬਜਵਾੜੇ ਤੋਂ ਬਹੁਤੀ ਦੂਰ ਨਹੀਂ ਸੀ ਪੈਂਦਾ। ਸ਼ੇਖ ਫਿਰ ਕਾਂਗੜਾ ਤੇ ਕਸ਼ਮੀਰ ਦੇ ਕੁਝ ਹਿੱਸੇ ਉੱਤੇ ਵੀ ਰਾਜ ਕਰਨ ਲੱਗਾ ਪਰ ਅਕਬਰੀ ਸਮੇਂ ਦੌਰਾਨ ਇਹ ਪੂਰਾ ਖਿੱਤਾ ਟੋਡਰ ਮੱਲ ਦੇ ਪ੍ਰਭਾਵ ਹੇਠ ਆ ਗਿਆ। ਟੋਡਰ ਮੱਲ ਦੇ ਨਾਨਕੇ ਬਜਵਾੜੇ ਦੇ ਜੈਰਥ ਖੱਤਰੀਆਂ ਦੇ ਸਨ। ਜਦ ਉਹ ਇੱਥੇ ਆਇਆ ਤਾਂ ਬਜਵਾੜੀਏ ਆਪਣੇ ਦੋਹਤੇ ਦਾ ਰੁਤਬੇ ਮੁਤਾਬਕ ਬਣਦਾ ਸਤਿਕਾਰ ਨਾ ਕਰ ਸਕੇ। ਦਰਅਸਲ ਭੋਲੇ-ਪੱਛੀ ਬਜਵਾੜੀਏ ਉਸ ਨੂੰ ਆਪਣਾ ਦੋਹਤਾ ਹੀ ਕਿਆਸਦੇ ਰਹੇ, ਇਹ ਭੁੱਲ ਬੈਠੇ ਕਿ ਉਹ ਹੁਣ ਇੱਕ ‘ਹਾਕਮ’ ਹੈ। ਇਸ ਗੱਲੋਂ ਖਿੱਝ ਕੇ ਟੋਡਰ ਮੱਲ ਨੇ ਬਜਵਾੜੇ ਦਾ ਰੁਤਬਾ ਘਟਾ ਦਿੱਤਾ ਅਤੇ ਇਸ ਨੂੰ ਕਈ ਡਵੀਜ਼ਨਾਂ ਵਿੱਚ ਵੰਡ ਕੇ ਹੋਰਨਾਂ ਖਿੱਤਿਆਂ ਖਾਸ ਕਰਕੇ ਹੁਸ਼ਿਆਰਪੁਰ ਵੱਡੀ ਬਸੀ, ਜੈਜੋਂ ਆਦਿ ਨੂੰ ਅਹਿਮੀਅਤ ਦੇਣੀ ਤੇ ਉਭਾਰਨਾ ਸ਼ੁਰੂ ਕਰ ਦਿੱਤਾ।
ਬਜਵਾੜੇ ਨੂੰ ਇਹ ਮਾਣ ਜਾਂਦਾ ਹੈ ਕਿ ਇਸ ਦੇ ਇੱਕ ਜਾਏ ਬਾਦਸ਼ਾਹ ਸ਼ੇਰਸ਼ਾਹ ਸੂਰੀ ਨੂੰ ਆਪਣੇ ਸੀਮਤ ਅਰਸੇ (1539-1545) ਦੇ ਰਾਜਕਾਲ ਦੇ ਬਾਵਜੂਦ ਅੱਜ ਵੀ ਇੱਜ਼ਤ-ਮਾਣ ਨਾਲ ਸਾਰੇ ਵਰਗਾਂ ਵੱਲੋਂ ਯਾਦ ਕੀਤਾ ਜਾਂਦਾ ਹੈ। ਉਸ ਦੇ ਕੁਸ਼ਲ ਰਾਜ ਪ੍ਰਬੰਧ ਦੀਆਂ ਤਰਕੀਬਾਂ ਨੂੰ ਥੋੜ੍ਹੇ ਬਹੁਤੇ ਫ਼ਰਕ ਨਾਲ ਉਸ ਤੋਂ ਮਗਰਲੇ ਰਾਜਿਆਂ ਹੀ ਨਹੀਂ ਬਲਕਿ ਉਨ੍ਹਾਂ ਸਮੇਤ ਅੰਗਰੇਜ਼ਾਂ ਤੋਂ ਲੈ ਕੇ ਹੁਣ ਤੱਕ ਦੇ ਰਾਜ ਪ੍ਰਬੰਧਕਾਂ ਵੱਲੋਂ ਅਪਨਾਇਆ ਜਾ ਰਿਹਾ ਹੈ। ਸਮਰਾਟ ਅਸ਼ੋਕ ਅਤੇ ਅਕਬਰ ਬਾਦਸ਼ਾਹ ਦੇ ਬਰਾਬਰ ਜੇ ਉਸ ਦੀ ਤੁਲਨਾ ਕੀਤੀ ਜਾਂਦੀ ਹੈ ਤਾਂ ਉਹ ਬਜਵਾੜੇ ਲਈ ਇੱਕ ਅਸਾਧਰਨ ਗੱਲ ਹੈ। ਅਫਗਾਨਾਂ ਦੇ ਹੀ ਵੰਸ 4 ਪਹਿਲਾਂ ਹਿੰਦ ਸਨ, ਨਾਲ ਸੰਬੰਧ ਰੱਖਣ ਵਾਲੇ ਸ਼ੇਰਸ਼ਾਹ ਸਰੀ ਨੇ ਮੱਧਕਲੀਨ ਸਮੇਂ ਪੰਜ ਸਾਲ ਤੱਕ ਰਾਜ ਕੀਤਾ। ਇਬਰਾਹੀਮ ਖ਼ਾਨ ਸਰੀ ਘੋੜਿਆਂ ਦਾ ਵਪਾਰ ਕਰਦਾ ਸੀ। ਆਪਣੇ ਪੁੱਤਰ ਹਸਨ ਨਾਲ ਅਫਗਾਨਿਸਤਾਨ ਛੱਡ ਕੇ ਹਿੰਦੋਸਤਾਨ ਨੂੰ ਚੰਗੇ ਭਵਿੱਖ ਲਈ ਕਰ ਕੀਤਾ। ਉਂਝ ਸ਼ੇਰਸ਼ਾਹ ਸੂਰੀ ਦਾ ਜਨਮ ਹਿਸਾਰ ਫਿਰੋਜਾ (ਨਾਰਨੋਲ) ਵਿਖੇ 1486 ਵਿਖੇ ਹੋਇਆ ਵੀ ਮੰਨਿਆ ਜਾਂਦਾ ਹੈ, ਪ੍ਰੰਤ ਬਹਤੇ ਇਤਿਹਾਸਕਾਰਾਂ ਅਨੁਸਾਰ ਉਸ ਦੀ ਪੈਦਾਇਸ਼ 1472ਈ. ਵਿੱਚ ਹਸ਼ਿਆਰਪੁਰ ਕੋਲ ਪੰਜਾਬ ਵਿਖੇ ਹੋਈ। ਡਾ. ਪੀ. ਸ਼ਰਨ ਅਨੁਸਾਰ ਸ਼ੇਰਸ਼ਾਹ ਸਰੀ ਜਿਸ ਦਾ ਮੁਢਲਾ ਨਾਂਅ ਫਰੀਦ ਸੀ. ਦਾ ਜਨਮ ਬਜਵਾੜਾ ਜੇ ਕਿ ਉਸ ਵਕਤ ਹੁਸ਼ਿਆਰਪੁਰ ਦੀ ਘੋੜਿਆਂ ਦੀ ਮੰਡੀ ਸੀ, ‘ਚ ਹੋਇਆ ਮੰਨਦਾ ਹੈ। ਘੋੜਿਆ ਦੇ ਘਮੰਤਰ ਵਪਾਰੀ ਹਸਨ ਦਾ ਇੱਕ ਨੌਜਵਾਨ ਪੁੱਤਰ ਨੇ 1519 ਵਿੱਚ ਬਿਹਾਰ ਦੇ ਸਬੇਦਾਰ ਬਹਾਰ ਖ਼ਾਨ ਲੋਧੀ ਪਾਸ ਨੌਕਰੀ ਸ਼ੁਰੂ ਕੀਤੀ। ਸ਼ਿਕਾਰ ਖੇਡਦੇ ਫਰੀਦ ਨੇ ਇੱਕ ਖਾਰ ਸ਼ੇਰ ਨੂੰ ਜਦ ਮਾਰ ਦਿੱਤਾ ਤਾਂ ਪ੍ਰਭਾਵਿਤ ਹੋ ਕੇ ਲੋਧੀ ਬਹਾਰ ਨੇ ਉਸ ਨੂੰ ‘ਸ਼ੇਰ ਖਾਕ ਜੀ ਉਪਾਧੀ ਦਿੱਤੀ। ਉਸ ਨੂੰ ਸ਼ੇਰ ਖਾਨ ਕਿਹਾ ਜਾਣ ਲੱਗਾ, ਪਰ ਸ਼ਾਹਾਂ ਦੇ ਪਿੰਡ ਬਥਾਨ ਤੇ ਦਾ ਹੋਣ ਕਾਰਨ ਉਹ ਸ਼ੇਰਖਾਨ ਦੀ ਬਜਾਏ ਸ਼ੇਰ ਸ਼ਾਹ ਦੇ ਤੌਰ ‘ਤੇ ਜਾਣਿਆ ਜਾ ਬਲਗਾੜੇ ਰਸੂਰੀ ਉਸ ਦੇ ਵੰਸ਼ ਦਾ ਨਾਂਅ ਸੀ। ਬਹਾਰ ਖਾਨ ਦੀ ਮੌਤ ਉਪਰੰਤ ਉਸ ਦੀ ਪਤਨੀ ਦਾਦੂ ਬੰਗਮ ਨੇ ਸ਼ੇਰਸ਼ਾਹ ਨੂੰ ਆਪਣਾ ਡਿਪਟੀ ਵਕੀਲ ਨਿਯੁਕਤ ਕੀਤਾ। ਇੱਥੋਂ ਹੀ ਇਸ ਦੇ ਰਾਜਨੀਤਿਕ ਜੀਵਨ ਦਾ ਆਰੰਭ ਹੋਇਆ ਅਤੇ ਸ਼ੇਰ ਸ਼ਾਹ ਸੂਰੀ ਬਾਬਰ ਦਾ ਪੁੱਤਰ ਰੋਮਾਯੂੰ ਦੇ ਡਾਵਾਂਡੋਲ ਸਿੰਘਾਸਨ ਦੌਰਾਨ ਭਾਰਤ ਦਾ ਬਾਦਸ਼ਾਹ ਬਣਿਆ। ਉਸ ਸਮੇਂ ਭਾਰਤ ਵਿੱਚ ਹਰ ਪਾਸੇ ਖੂਨ-ਖਰਾਬੇ ਅਤੇ ਕੁ-ਸ਼ਾਸਨ ਦਾ ਬੋਲਬਾਲਾ ਸੀ। ਮੱਧਕਾਲੀਨ ਭਾਰਤ ਦਾ ਅਧਿਐਨ ਪੁਸਤਕ ਦੇ ਕਰਤਾ ਡਾ. ਪੀ. ਸ਼ਰਨ ਅਨੁਸਾਰ ਉਹ ਸਿਰਫ਼ ਇੱਕ ਮਹਾਂ-ਜੇਤੂ ਹੀ ਨਹੀਂ ਸੀ, ਸਗੋਂ ਉੱਚੇ ਪੱਧਰ ਦਾ ਰਾਜ ਪ੍ਰਬੰਧਕ ਵੀ ਸੀ। ਆਕਸਫੋਰਡ ਹਿਸਟਰੀ ਆਫ ਇੰਡੀਆ ਪੁਸਤਕ ਦੇ ਕਰਤਾ ਡਾ. ਵੀ.ਏ. ਸਮਿੱਧ ਅਨੁਸਾਰ-ਜੇਕਰ ਸ਼ੇਰਸ਼ਾਹ ਸੂਰੀ ਨੂੰ ਕੁਝ ਸਮਾਂ ਮਿਲ ਜਾਂਦਾ ਤਾਂ ਉਹ ਆਪਣਾ ਹੀ ਰਾਜ-ਵੰਸ਼ ਸਥਾਪਿਤ ਕਰ ਲੈਂਦਾ ਅਤੇ ਮਹਾਨ ਮੁਗ਼ਲ ਫਿਰ ਇਤਿਹਾਸ ਦੇ ਰੰਗ-ਮੰਚ ਉੱਤੇ ਹੀ ਨਾ ਆਉਂਦੇ। ਬਜਵਾੜੇ ਦੇ ਇਸ ਜੰਮਪਲ ਦੀ ਇਸ ਤੋਂ ਵੱਡੀ ਮਹਾਨਤਾ ਹੋਰ ਕੀ ਹੋ ਸਕਦੀ ਹੈ ਕਿ ਉਸ ਦੇ ਬਣਾਏ ਕੁਝ ਅਹੁਦਿਆਂ ਅਤੇ ਉਨ੍ਹਾਂ ਦੇ ਮੁਖੀਆਂ ਦੇ ਨਾਂਵਾਂ ਨੂੰ ਉਸ ਵੱਲੋਂ ਪੂਰਵਗਾਮੀ ਬਾਦਸ਼ਾਹਾਂ ਨੇ ਇੰਨ-ਬਿੰਨ ਹੀ ਅਪਣਾ ਲਿਆ, ਜਿਵੇਂ ਕਿ ਦੀਵਾਨ-ਏ-ਵਜ਼ਾਰਤ (ਵਿੱਤ ਵਿਭਾਗ), ਦਿਵਾਨ-ਏ-ਆਤਿਸ਼ (ਅਸਲਾ ਵਿਭਾਗ), ਮੀਰ-ਏ-ਆਰਿਜ਼ (ਮਿਲਟਰੀ ਵਿਭਾਗ), ਮੀਰ-ਏ-ਆਤਿਸ਼ (ਅਸਲਾ ਵਿਭਾਗ), ਦੀਵਾਨ-ਏ-ਇਨਸ਼ਾ (ਦਰਬਾਰੀ ਰਿਕਾਰਡ ਵਿਭਾਗ), ਦੀਵਾਨ-ਏ-ਕਜ਼ਾਤ (ਨਿਆਂ ਵਿਭਾਗ), ਦੀਵਾਨ-ਏ-ਰਸਾਲਤ (ਲੋਕ ਭਲਾਈ ਵਿਭਾਗ), ਦੀਵਾਨ-ਏ-ਬਰੀਦ (ਖੁਫ਼ੀਆ ਵਿੰਗ), ਮੁੱਖ ਸਿਕਦਾਰ (ਲਾਅ ਐਂਡ ਆਰਡਰ), ਮੁੱਖ ਮੁਨਸਿਫ (ਕਰ ਅਧਿਕਾਰੀ), ਮੁਕੱਦਮ (ਸਰਪੰਚ, ਪਟਵਾਰੀ) ਆਦਿ। ਮਈ 1545 ‘ਚ ਇਸ ਮਹਾਨ ਯੋਧੇ ਦੀ ਮੌਤ ਉਪਰੰਤ ਉਸ ਦਾ ਪੁੱਤਰ ਸਲੀਮ ਸ਼ਾਹ ਗੱਦੀ ਉੱਤੇ ਬੈਠਾ ਅਤੇ ਮੁੱਖਤਰ ‘ਤੇ ਬਿਆਨਾ (ਯੂ.ਪੀ.) ਤੋਂ ਰਾਜ ਕਰਨ ਲੱਗਾ। ਪੰਜਾਬ ਵਿੱਚ ਨਿਆਜੀਓ ਨੇ ਬਗਾਵਤ ਕਰ ਦਿੱਤੀ, ਜੋ ਕਿ ਬਜਵਾੜੇ ਦੀ ਮੁਸਲਿਮ ਅਲਾਈ ਧਾਰਮਿਕ ਸੰਸਥਾ ਦੇ ਚੇਲੇ ਅਖਵਾਉਂਦੇ ਸਨ। ਸਲੀਮ ਨੇ ਉਨ੍ਹਾਂ ਦੇ ਪੀਰ ਮੀਆਂ ਅਬਦੂਲ ਨਿਆਜੀ, ਜੋ ਕਿ ਬਿਆਨਾ ਦੀਆਂ ਪਹਾੜੀਆਂ ਵਿੱਚ ਹੀ ਆਪਣੇ ਹਥਿਆਰਬੰਦ ਚੇਲਿਆ ਨਾਲ ਠਹਿਰਿਆ ਹੋਇਆ ਸੀ. ਨੂੰ ਦਰਬਾਰੀਆਂ ਦੇ ਗੰਮਰਾਹ ਕਰਨ ਉੱਤੇ ਅਧਮੋਇਆ ਕਰਵਾ ਕੇ ਬਾਹਰ ਸੁੱਟਵਾ ਦਿੱਤਾ ਗਿਆ। ਫਿਰ ਠੀਕ ਹੋਣ ਉਪਰੰਤ ਪੀਰ ਅਫਗਾਨਿਸਤਾਨ ਚਲਾ ਗਿਆ ਤੇ ਫਿਰ ਬਜਵਾੜੇ ਆ ਠਹਿਰਿਆ, ਪੰਤ ਬਾਅਦ ‘ਚ ਤਿੱਖੇ ਮਤਭੇਦਾਂ ਕਾਰਨ ਸਲੀਮ ਹੱਥੋਂ ਮਾਰਿਆ ਗਿਆ। ਇਸ ਘਟਨਾ ਤੋਂ ਬਾਅਦ ਬਜਵਾੜਾ ਉਦੋਂ ਚਰਚਾ ‘ਚ ਆਇਆ, ਜਦ ਬੈਗਮ ਖਾਂ, ਜਿਸ ਨੇ ਅਕਬਰ ਦੇ ਬਾਪ ਹਮਾਯੂੰ ਨੂੰ ਦਿੱਲੀ ਸਿੰਘਾਸਨ ਉੱਤੇ ਦੁਬਾਰਾ ਬੈਠਣ ਵਿੱਚ ਬਹੁਤ ਹੀ ਅਹਿਮ ਤੇ ਸਰਗਰਮ ਭੂਮਿਕਾ ਨਿਭਾਈ ਸੀ, ਦੇ ਬਾਦਸ਼ਾਹ ਅਕਬਰ ਨਾਲ ਮਤਭੇਦਾਂ ਤਹਿਤ ਉਹ ਬਾਗੀ ਹੋ ਕੇ ਪੰਜਾਬ ਦੇ ਗਣਾਚੌਰ ਲਾਗੇ 1560 ਈ. ‘ਚ ਅਕਬਰੀ, ਫੌਜੀ ਹੱਥੋਂ ਹਾਰ ਗਿਆ। ਪਹਿਲਾਂ ਉਸ ਬਜਵਾੜੇ ਪਨਾਹ ਲੈਣ ਦਾ ਯਤਨ ਕੀਤਾ, ਪ੍ਰੰਤੂ ਫਿਰ ਮਜਬੂਰ ਹੋ ਕੇ ਉਸ ਨੂੰ ਹਰਿਆਣੇ-ਭੰਗੇ ਲਾਗੇ ਹਥਿਆਰ ਸੁੱਟਣੇ ਪਏ। ਪੰਥ ਫਿਰ ਬਣਾਉਣ ਦਾ ਪ੍ਰਵੀਨ ਕਾਰੀਗਰ ਭਾਈ ਹਰਦਾਸ, ਜੋ ਜੱਸਾ ਸਿੰਘ ਰਾਮਗੜ੍ਹੀਏ ਦਾ ਦਾਦਾ ਸੀ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਅਸਲਾਖਾਨੇ ਦਾ ਇੰਚਾਰਜ ਰਾਮ ਸੰਨ 1716 ਵਿੱਚ ਬੰਦਾ ਬਹਾਦਰ ਦੀਆਂ ਫੌਜਾਂ ਸਮੇਤ ਬਜਵਾੜੇ ਹੱਲਾ ਮਾਰਨ ਆਇਆ ਮਾਰਿਆ ਗਿਆ। ਉਸ ਨਾਲ ਉਦੋ ਸੀ ਇੱਕ ਹੋਰ ਉੱਘਾ ਯੋਧਾ ਭਗਵਾਨ ਸਿੰਘ। ਬੰਦਾ ਬਹਾਦਰ ਦਾ ਇੱਥੇ ਦਖਲ-ਅੰਦਾਜ਼ੀ ਕਰਨ ਦਾ ਕਾਰਨ ਇਹ ਵੀ ਸੀ ਕਿ ਗੁਰੂ ਗੋਬਿੰਦ ਸਿੰਘ ਦੀ ਇੱਕ ਪਤਨੀ ਮਾਤਾ ਸੁੰਦਰੀ ਦੀ ਮਾਂ ਸ਼ਿਵ ਦੇਈ ਦੇ ਪੇਕੇ ਬਜਵਾੜੇ ਸਨ। ਉਦੋਂ ਦੇ ਰਿਵਾਜ ਮੁਤਾਬਿਕ ਮੰਨਿਆ ਜਾਂਦਾ ਹੈ ਕਿ ਪਹਿਲੀ ਬੇਟੀ ਸੁੰਦਰੀ ਦਾ ਜਨਮ ਆਪਣੇ ਨਾਨਕੇ ਬਜਵਾੜਾ ਵਿਖੇ ਹੋਇਆ ਸੀ, ਜਿਸ ਕਾਰਨ ਇਸ ਨਗਰ ਨਾਲ ਸਿੱਖਾਂ ਦਾ ਲਗਾਓ ਕੁਦਰਤੀ ਸੀ। ਉਦੋਂ ਪੰਜਾਬ ਦਾ ਗਵਰਨਰ ਜ਼ਕਰੀਆ ਖਾਨ ਸੀ । ਸਿੱਖ ਮਿਸਲਾਂ ਦੇ ਉਥਾਨ ਤੋਂ ਪਹਿਲਾਂ ਨਵਾਬ ਕਪੂਰ ਸਿੰਘ ਦੀ ਅਗਵਾਈ ਹੇਠ ਸਿੱਖ ਗੁਰੀਲਿਆਂ ਨੇ ਬਟਾਲਾ, ਜਲੰਧਰ, ਮੰਜਕੀ, ਫਗਵਾੜਾ ਅਤੇ ਬਜਵਾੜਾ ਨੂੰ ਬੁਰੀ ਤਰ੍ਹਾਂ ਲੁੱਟਿਆ। ਬਾਅਦ ‘ਚ ਬਜਵਾੜਾ ਸਮੇਂ-ਸਮੇਂ ਵੱਖ-ਵੱਖ ਸਿੱਖ ਮਿਸਲਾਂ ਹੇਠ ਰਿਹਾ, ਪ੍ਰੰਤੂ ਬਹੁਤਾ ਕਰਕੇ ਇਹ 1801 ਵਿੱਚ ਫੈਜ਼ਲਪੁਰੀਏ ਭੂਪ ਸਿੰਘ ਅਤੇ ਫਿਰ ਹਰਿਆਣਾ ਦੇ ਬਘੇਲ ਸਿੰਘ ਕਰੋੜ ਸਿੰਘੀਆਂ ਮਿਸਲ ਦੇ ਬਾਨੀ ਹੇਠ 1798 ਈ. ਵਿੱਚ ਰਾਜਾ ਸੰਸਾਰ ਚੰਦ ਕਟੋਚ ਨੂੰ ਜੈ ਸਿੰਘ ਕਨੱਈਆ ਮਿਸਲ ਪਾਸੋਂ ਕਾਂਗੜਾ ਦਾ ਕਿਲ੍ਹਾ ਮਿਲ ਗਿਆ ਸੀ। ਇਹ ਅਜਿੱਤ ਕਿਲ੍ਹਾ ਪ੍ਰਾਪਤ ਹੋ ਜਾਣ ਨਾਲ ਸੰਸਾਰ ਚੰਦ ਨੇ ਆਸੇ-ਪਾਸੇ ਦੇ ਪਹਾੜੀ ਰਾਜਿਆਂ ਦੀ ਘੂਰ-ਘੱਪ ਕਰਨ ਉਪਰੰਤ ਹੁਸ਼ਿਆਰਪੁਰ ਅਤੇ ਬਜਵਾੜੇ ਵੱਧ ਕੇ ਆਪਣੇ ਅਧਿਕਾਰ ਖੇਤਰ ਵਧਾਉਣ ਦਾ ਯਤਨ ਕੀਤਾ, ਪਰ ਸਿੱਖ ਮਿਸਲਾਂ ਸਮੇਤ ਰਣਜੀਤ ਸਿੰਘ ਨੇ ਉਸ ਨੂੰ ਹਟਕ ਦਿੱਤਾ । ਬਾਅਦ ‘ਚ ਆਪਣੀ ਤਾਕਤ ਵਧਾ ਕੇ ਰਾਜਾ ਸੰਸਾਰ ਚੰਦ 1804 ਵਿੱਚ ਇੱਥੇ ਸੱਤ ਬੁਰਜਾਂ ਵਾਲਾ ਕਿਲ੍ਹਾ ਤਾਮੀਰ ਕਰਵਾਉਣ ‘ਚ ਕਾਮਯਾਬ ਹੋ ਗਿਆ। ਇਹ ਇਸ ਕਰਕੇ ਵੀ ਸੀ ਕਿ ਉਹ ਮੈਦਾਨੀ ਹਮਲਾਵਰਾਂ ਦਾ ਪਹਾੜਾਂ ਦੇ ਦਾਮਨ ਵਿੱਚ ਹੀ ਰਾਹ ਰੋਕ ਸਕੇ। ਸੰਨ 1806 ਵਿੱਚ ਕਾਂਗੜੇ ਦੇ ਰਾਜਾ ਸੰਸਾਰ ਚੰਦ ਨੇ ਆਪਣੇ ਛੋਟੇ ਭਰਾ ਫਤਿਹ ਚੰਦ ਨੂੰ ਮਹਾਰਾਜਾ ਰਣਜੀਤ ਸਿੰਘ ਪਾਸ ਭੇਜ ਕੇ ਨਿਪਾਲੀ ਹਮਲਾਵਰ ਅਮਰ ਸਿੰਘ ਥਾਪਾ ਖਿਲਾਫ ਸਹਾਇਤਾ ਮੰਗੀ। ਸਮਝੌਤੇ ਵਿੱਚ ਤੈਅ ਹੋਇਆ ਕਿ ਮਹਾਰਾਜਾ ਰਣਜੀਤ ਸਿੰਘ ਦਾ ਇੱਕ ਜਰਨੈਲ ਫਤਿਹ ਸਿੰਘ ਕਾਲਾਵਾਲੀਆਂ ਉਚੇਰੇ ਪਹਾੜੀ ਹਮਲਾਵਰਾਂ ਵਿਰੁੱਧ ਅਤੇ ਦੁਆਬਾ ਬਿਸਤ ਜਲੰਧਰ ਤੇ ਬਾਜ ਅੱਖ ਰੱਖਣ ਲਈ ਬਜਵਾੜਾ ਕਿਲਾ ਵਿਖੇ ਆਪਣਾ ਪਹਾੜ ਕਾਇਮ ਕਰੇਗਾ। ਮਾਣੇਵਾਲੀਏ ਸਰਦਾਰ ਨੂੰ ਇੱਕੇ ਪੱਕਾ ਠਹਿਰਾਵਣ ਦਾ ਇੱਕ ਕਾਰਨ ਇਹ ਵੀ ਸੀ ਕਿ ਉਹ ਦੁਆਬੇ ਦੇ ਪ੍ਰਬੰਧਕਾਂ ਤੋਂ ਖਿਰਾਜ਼ ਵਸੂਲ ਕਰਕੇ ਮਹਾਰਾਜੇ ਨੂੰ ਭੇਜੇ, ਦੂਸਰਾ ਇਹ ਕਿ ਪਹਾੜਾਂ ‘ਚ ਮਹਾਰਾਜੇ ਦੀ ਦਖਲ-ਅੰਦਾਜ਼ੀ ਬਣੀ ਰਹੇ। ਇੰਜ ਇਹ ਕਿਲਾ 1825 ਤੱਕ ਮਹਾਰਾਜੇ ਦੀ ਮੁਕੰਮਲ ਛਤਰ-ਛਾਇਆ ਹੇਠ ਰਿਹਾ। ਮਹਾਰਾਜੇ ਦੀ ਮੌਤ ਉਪਰੰਤ ਸਿੱਖ ਸਮੇਂ ਬਜਵਾੜੇ ਦਾ ਕਿਲੇਦਾਰ ਵ ਪੰਜਾਬ ਨੂੰ ਤਕਰੀਬਨ ਕਬਜ਼ੇ ਹੇਠ ਕਰਨ ਉਪਰੰਤ ਅੰਗਰੇਜ਼ ਨੇ ਇਸ ਕਿਲ੍ਹੇ ਉੱਤੇ ਵਵ ਅਧੀਨ ਇਲਾਕੇ ਦੀ ਅਮਲਾਦਾਰੀ ਕੇਂਦਰਤ ਸੀ, ਕਬਜ਼ਾ ਕਰਨ ਲਈ ਵਧੇ ਤਾਂ ਫੋਅਤ ਸਾਧਨ ਦੇ ਬਾਵਜੂਦ ਗੰਧਾਰਾ ਸਿੰਘ ਫੌਜਦਾਰ ਨੇ ਡਟ ਕੇ ਮੁਕਾਬਲਾ ਕੀਤਾ, ਪਰ ਦਰਿਆ ਗਿਆ। ਸੰਨ 1841-42 ਵਿੱਚ ਇਹ ਕਿਲ੍ਹਾ ਮੁਕੰਮਲ ਤੌਰ ਉੱਤੇ ਅੰਗਰੇਜ਼ ਹੱਥ ਆ ਗਿਆ। ਅੰਗਰੇਜ਼ ਨੇ ਹੁਸ਼ਿਆਰਪੁਰ ਨੂੰ ਜ਼ਿਲ੍ਹਾ ਥਾਪ ਕੇ ਉਸ ਸ਼ਹਿਰ ਦੀਆਂ ਤਾਂ ਹੋਰ ਤਰੱਕੀ ਦੀਆਂ ਧਾਰਾਵਾਂ ਖੋਲ੍ਹ ਦਿੱਤੀਆਂ, ਪ੍ਰੰਤੂ ਹੁਸ਼ਿਆਰਪੁਰ ਦਾ ਉਸਰੀਆ ਬਜਵਾੜਾ ਹੋਰ ਰਸਾਤਲ ਵੱਲ ਜਾਣ ਲੱਗਾ।
ਦਿੱਲੀ 1857 ਦਾ ਗ਼ਦਰ ਸਮੇਂ ਹੁਸ਼ਿਆਰਪੁਰ ਦੇ ਡਿਪਟੀ ਕਮਿਸ਼ਨਰ ਮਿ. ਐਬਟ ਨੇ ਤਹਿਸੀਲ ਨੂੰ ਪੱਕਾ ਕੀਤਾ। ਨਵੇਂ ਰੰਗਰੂਟ ਭਰਤੀ ਕੀਤੇ, ਦਾ ਤੋਪਾਂ ਵੀ ਉਸ ਵਿੱਚ ਰੱਖ ਦਿੱਤੀਆਂ। ਸਾਰੇ ਅੰਗਰੇਜ਼ਾਂ ਦੀਆਂ ਮੇਮਾਂ ਨੂੰ ਧਰਮਸ਼ਾਲਾ ਭੇਜ ਦਿੱਤਾ। ਰਾਜਾ ਟਿਵਾਣਾ, ਰਾਜਾ ਆਹਲੂਵਾਲੀਆ, ਰਾਜਾ ਮੰਡੀ ਤੇ ਰਾਜਾ ਰਜੋਰੀ ਅਤੇ ਬਜਵਾੜਾ ਕਿਲ੍ਹੇ ਦੀ ਸ਼ੇਰ ਦਿਲ ਪਲਟਨ ਦਾ ਇੱਕ-ਇੱਕ ਹਿੱਸਾ ਪ੍ਰਬੰਧ ਤੇ ਰਾਖੀ ਕਰਨ ਲਈ ਨਿਯੁਕਤ ਹੋਇਆ। ਜੂਨ 7, 1857 ਨੂੰ ਜਲੰਧਰ ਦੇ ਫੌਜੀ ਵੀ ਬਗਾਵਤ ਉੱਤੇ ਉੱਤਰ ਆਏ, ਇਨ੍ਹਾਂ ਵਿੱਚੋਂ ਇੱਕ ਹਿੱਸਾ ਦਿੱਲੀ ਵੱਲ ਅਤੇ ਦੂਜਾ ਹੁਸ਼ਿਆਰਪੁਰ ਨੂੰ ਹੋ ਤੁਰਿਆ। ਉਨ੍ਹਾਂ ਦੇ ਪ੍ਰਭਾਵ ਹੇਠ 12 ਜੁਲਾਈ ਨੂੰ ਹੁਸ਼ਿਆਰਪੁਰ ਦੇ ਕੈਦੀਆਂ ਨੇ ਬਗਾਵਤ ਕਰ ਦਿੱਤੀ । ਅੰਗਰੇਜ਼ਾਂ ਨੇ ਪੰਜ ਬਾਗੀ ਆਗੂਆਂ ਨੂੰ ਬਜਵਾੜੇ ਦੇ ਕਿਲ੍ਹੇ ਵਿੱਚ ਫਾਹੇ ਟੰਗ ਦਿੱਤਾ ਅਤੇ ਬਾਕੀਆਂ ਨੂੰ ਕਿਲ੍ਹੇ ਵਿੱਚ ਕੈਦ ਕਰ ਦਿੱਤਾ। ਪ੍ਰੰਤੂ ਜਲੰਧਰੋਂ ਤੁਰੇ ਬਾਗੀ ਬਜਵਾੜੇ ਲੜਦੇ-ਲੜਦੇ ਪਹਾੜੀਆਂ ਚੜ੍ਹ ਕੇ ਸਤਲੁਜ ਪਾਰ ਕਰਕੇ ਵਰਾਸਤਾ ਨਾਲਾਗੜ੍ਹ ਸ਼ਿਮਲੇ ਵੱਲ ਵਧੇ, ਜੋ ਇਸ ਸਿੱਧੇ ਰਾਹ ਜਲੰਧਰੋਂ 130 ਮੀਲ ਦੂਰ ਸੀ। ਬਗਾਵਤ ਤਾਂ ਦਬਾਅ ਦਿੱਤੀ ਗਈ, ਪਰ ਅੰਗਰੇਜ਼ਾਂ ਨੂੰ ਲੱਗਾ ਕਿ ਬਜਵਾੜੇ ਦਾ ਕਿਲ੍ਹਾ ਦੋਆਬੀਆਂ ਦੇ ਗੌਰਵ ਨੂੰ ਵਾਰ-ਵਾਰ ਵੰਗਾਰ ਰਿਹਾ ਹੈ। ਸਹਿਮੇ ਅੰਗਰੇਜ਼ਾਂ ਨੇ ਇਸ ਦੇ 7 ਬੁਰਜਾਂ ਵਿੱਚੋਂ ਪੰਜਾਂ ਨੂੰ ਢਾਹ ਦਿੱਤਾ। ਬਾਕੀ ਦੋ ਅਜੇ ਵੀ ਸ਼ਾਹੀ ਠਾਠ ਦੇ ਹੋਕੇ ਭਰਦੇ ਜਾਪਦੇ ਹਨ।
ਬਜਵਾੜਾ ਸਿਰਫ਼ ਰਜਵਾੜਾਸ਼ਾਹੀ ਅਤੇ ਸਿਆਸੀ ਉਥਲ-ਪੁਥਲ ਦਾ ਹੀ ਖੇਤਰ ਹੀ ਨਹੀਂ ਰਿਹਾ, ਬਲਕਿ ਸ਼ੁਰੂਆਤ ‘ਚ ਜ਼ਿਕਰ ਕੀਤੇ ਗਏ ਮਹਾਨ ਮੁਹਿੰਮ ਤੋਂ ਬਿਨਾਂ ਹੋਰ ਵੀ ਬਹੁਤ ਸਾਰੇ ਕਰਮਯੋਗੀਆਂ ਦਾ ਇਹ ਰਣ ਖੇਤਰ ਰਿਹਾ ਹੈ। ਸ਼ਾਇਦ ਬਹੁਤਿਆਂ ਨੂੰ ਨਹੀਂ ਪਤਾ ਕਿ ਡੀ.ਏ.ਵੀ. ਸੰਸਥਾਵਾਂ ਦੇ ਉੱਤਰੀ ਭਾਰਤ ਦੇ ਪਹਿਲੇ ਸੰਚਾਲਕ ਤੇ ਸੰਸਥਾਪਕ ਮਹਾਤਮਾ ਹੰਸ ਰਾਜ ਜੀ ਦੀ ਜਨਮ ਭੂਮੀ ਵੀ ਇਹੋ ਬਜਵਾੜਾ ਹੈ, ਜਿਨ੍ਹਾਂ ਦਾ ਪੁੱਤਰ ਬੰਬੇ ਦਾ ਵੱਡਾ ਕਾਰੋਬਾਰੀ ਜੋਧ ਰਾਜ ਹੈ। ਫਿਲਮੀ ਹਸਤੀ ਪ੍ਰਾਣ ਨਾਥ ਭੱਲਾ, ਸਮਾਜ ਸੇਵੀ ਠਾਕੁਰ ਦਾਸ, ਰਾਮ ਮੂਰਤੀ ਚੱਢਾ ਤੇ ਅਤਰ ਚੰਦ ਤੋਂ ਬਿਨਾਂ ਲਾਲਾ ਅਮੀਂ ਚੰਦ ਆਈ.ਸੀ.ਐੱਸ., ਲਾਲਾ ਧਨੀ ਰਾਮ ਵੀ ਇੱਥੋਂ ਦੇ ਹੀ ਵਾਸ਼ਿੰਦੇ ਸਨ। ਜਿੱਥੇ ਲਾਲਾ ਅਮੀਂ ਚੰਦ ਦੀ ਔਲਾਦ ਮੰਬਈ ਦੇ ਮਸ਼ਹਰ ਕੱਪੜਾ ਉਦਯੋਗਪਤੀ ਹਨ, ਉੱਥੇ ਲਾਲਾ ਧਨੀ ਰਾਮ ਦੇ ਵੰਸ਼ਜ ਸੰਸਾਰ ਪ੍ਰਸਿੱਧ ਲਖਾਨੀ ਜੁੱਤੀਆਂ ਦੇ ਮਾਲਕ ਹਨ। ਨੈਸ਼ਨਲ ਪੱਧਰੀ ਕਾਂਗਰਸੀ ਆਗੂ ਅੰਬਿਕਾ ਸੋਨੀ ਦਾ ਸਹੁਰਾ ਪਰਿਵਾਰ ਵੀ ਇੱਥੋਂ ਦੇ ਹੀ ਮੂਲ ਵਾਸ਼ਿੰਦੇ ਖੱਤਰੀ ਸਨ। ਕਹਿੰਦੇ ਹਨ ਕਿ ਸਮਾਜ ਸੇਵਾ ਅਤੇ ਹੋਰ ਕਾਰਜਾਂ ਤਹਿਤ ਰਾਏ ਬਹਾਦਰ ਸਰਦਾਰ ਬਹਾਦਰ ਦਾ ਖਿਤਾਬ ਜਿੱਤਣ, ਪ੍ਰਾਪਤ ਕਰਨ ਵਾਲੇ ਇੱਥੋਂ ਦੇ ਦਰਜਨ ਕੁ ਭਰ ਸ਼ਖ਼ਸਾਂ ਦੇ ਇਸ ਪਿੰਡ ਦੇ ਮੁਕਾਬਲੇ ਵੱਡੇ ਸ਼ਹਿਰਾਂ ਦੇ ਸ਼ਖ਼ਸ ਵੀ ਗਿਣਤੀ ਮਤਾਬਿਕ ਐਨੇ ਖਿਤਾਬ ਨਹੀਂ ਸਨ ਪ੍ਰਾਪਤ ਕਰ ਸਕੇ। ਬੇਹੱਦ ਪ੍ਰਸਿੱਧੀ ਪ੍ਰਾਪਤ ਕਰਨ ਵਾਲੇ ਕਿੱਸੇ ਰੂਪ ਬਸੰਤ ਦਾ ਕਿਸਾਗਰ ਸ਼ਿਵ ਦਿਆਲ ਵੀ ਬਜਵਾੜੇ ਦਾ ਹੀ ਇੱਕ ਬ੍ਰਾਹਮਣ ਸੀ।
ਮੁਲਖ ਰਾਜ ਦੁਆਰਾ ਸੰਨ 1926 ਵਿੱਚ ਉਸਾਰਿਆ ਲਾਲਾ ਚੂਨੀ ਲਾਲ ਵੀ ਹਸਪ ਮਲ ਅਜੇ ਵੀ ਸੇਵਾ ਕਰ ਰਿਹਾ ਹੈ ਤਾਂ ਮੁਫਤ ਵਿੱਦਿਆ ਦੀ ਜਗਾਈ ਜੋਤ ਸੰਨ 183 ਤੋਂ ਇੱਥੇ ਅਜੇ ਵੀ ਜਗ ਰਹੀ ਹੈ। ਪੂਰੇ ਪੁਰਾਣੇ ਪੰਜਾਬ ਵਿੱਚੋਂ ਪਿੰਡਾਂ ‘ਚੋਂ ਐੱਮ.ਏ. ਕਰਨ ਵਾਲਾ ਪਹਿਲਾ ਸ਼ਖ਼ਸ ਇੱਥੋਂ ਦਾ ਹੀ ਲਾਲਾ ਅਮੀਂ ਚੰਦ ਸੀ, ਜਿਸ ਆਪਣੀ ਤਮਾਮ ਪੈਨਸ਼ਨ ਅਤੇ ਜਾਇਦਾਦ ਦਾ ਵੱਡਾ ਹਿੱਸਾ ਇੱਥੋਂ ਦੇ ਹੀ ਲਾਲਾ ਹੀਰਾ ਨੰਦ ਸਮੇਤ ਬਜਵਾਰਾ ਵਿਦਿਅਕ ਟਰੱਸਟ ਦੇ ਸਪੁਰਦ ਕਰ ਦਿੱਤਾ ਸੀ, ਜਿਨ੍ਹਾਂ ਦੇ ਨਾਂਅ ਉੱਤੇ ਹੁਣ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਈ ਦਹਾਕਿਆਂ ਤੋਂ ਚੱਲ ਰਿਹਾ ਹੈ। ਪਹਿਲ-ਪਲੱਕੜਿਆ ਵਿੱਚ ਇੱਥੇ ਪੜ੍ਹਾਈ ਧਰਮਸ਼ਾਲਾ ਜਾਂ ਮਦਰੱਸਿਆਂ ਵਿੱਚ ਹੁੰਦੀ ਰਹੀ, ਸੰਨ 1880 ਵਿੱਚ ਇੱਕੇ ਚੌਥੀ ਤੱਕ ਸਕੂਲ ਸਥਾਪਿਤ ਹੋਇਆ। ਫਿਰ 1883 ਵਿੱਚ ਲੋਅਰ ਮਿਡਲ ਤੱਕ ਦਾ ਐਂਗਲੋ ਵੈਨਕੂਲਰ ਸਕੂਲ ਬਣਿਆ। ਉਦੋਂ ਬਜਵਾੜਾ ਭਰ ਜੋਬਨ ਸੀ। ਨੌਜਵਾਨਾਂ ਨੇ ਬਜਵਾੜਾ ਐਜੁਕੇਸ਼ਨ ਫੰਡ ਕਾਇਮ ਕੀਤਾ, ਜਿਸ ਰਾਹੀਂ ਬਿਨਾਂ ਕਿਸੇ ਭੇਦ-ਭਾਵ ਤੋਂ ਹਰ ਵਰਗ ਨੂੰ ਵਿੱਦਿਅਕ ਮਦਦ ਇਸ ਆਸ ਨਾਲ ਵੀ ਕੀਤੀ ਜਾਂਦੀ ਸੀ ਕਿ ਉਹ ਰੋਜ਼ਗਾਰ ਪ੍ਰਾਪਤੀ ਉਪਰੰਤ ਵਿੱਦਿਅਕ ਕਾਰਜਾਂ ਲਈ ਵੀ ਮਦਦ ਕਰਨਗੇ। ਸੰਨ 1889 ਵਿੱਚ ਇਹ ਸਕੂਲ ਅੱਵਲ ਅੱਠਵੀਂ ਹੋ ਗਿਆ, ਜਿਸ ਦੇ ਪਹਿਲੇ ਮੁੱਖ ਅਧਿਆਪਕ ਸਨ ਲਾਲਾ ਸਾਲਿਗ ਰਾਮ ਜੀ। ਇੱਥੇ ਹੀ ਲਾਲਾ ਮਾਨ ਚੰਦ ਤੇ ਲਾਲਾ ਸਾਗਰ ਚੰਦ ਵੱਲੋਂ ਵਿੱਦਿਅਕ ਦਾਨ ਤਹਿਤ ਇੱਕ ਹੋਰ ਪ੍ਰਾਈਵੇਟ ਸਕੂਲ ਚਲਾਇਆ ਜਾਂਦਾ ਸੀ, ਜਿਸ ਨੂੰ ਇੱਕ ਹੋਰ ਮਹਾਨ ਸ਼ਖ਼ਸੀਅਤ ਲਾਲਾ ਰਲਾ ਰਾਮ ਦੀ ਸਲਾਹ ਨਾਲ ਉਕਤ ਸਕੂਲ ਵਿੱਚ ਵਲੀਨ ਕਰ ਦਿੱਤਾ ਗਿਆ। ਸੰਨ 1893 ਵਿੱਚ ਇਹੀ ਸਕੂਲ ਹਾਈ ਸਕੂਲ ਬਣਿਆ, ਜਿਸ ਦਾ ਮੈਨੇਜਰ ਲਾਲਾ ਸੰਸਾਰ ਚੰਦ ਸੀ, ਪੂਰੇ ਹੁਸ਼ਿਆਰਪੁਰ ਵਿੱਚ ਉਸ ਵਕਤ ਦੂਸਰਾ ਹਾਈ ਸਕੂਲ ਸਿਰਫ਼ ਘੰਟਾ ਘਰ ਹੁਸ਼ਿਆਰਪੁਰ ਸੀ। ਕਿਹਾ ਜਾਂਦਾ ਹੈ ਕਿ ਸੰਨ 1914 ਤੱਕ ਸਾਂਝੇ ਪੰਜਾਬ ਦੇ ਨਿਰੋਲ ਪਿੰਡਾਂ ਵਿੱਚ ਜੇਕਰ ਕੋਈ ਦਸਵੀਂ ਤੱਕ ਦਾ ਸਕੂਲ ਸੀ ਤਾਂ ਉਹ ਸਿਰਫ਼ ਤੇ ਸਿਰਫ਼ ਬਜਵਾੜੇ ਹੀ ਸੀ। ਲਾਲਾ ਭਗਤ ਰਾਮ ਮਰਗੇਈ ਬੀ.ਏ. ਦੀ ਆਗੂ ਟੀਮ ਹੇਠ ਹਰ ਪੱਖੋਂ ਅਗਾਂਹ ਵਧੂ ਇਸ ਸਕੂਲ ਨੇ ਲਾਹੌਰ ਦੇ ਵਿੱਦਿਅਕ ਖੇਤਰਾਂ ਤੱਕ ਧੁੰਮਾਂ ਪਾਈਆਂ ਹੋਈਆਂ ਸਨ। ਉਨ੍ਹਾਂ ਸਮਿਆਂ ਵਿੱਚ ਹੀ ਬੋਰਡਿਗ ਹਾਉਸ, ਹੋਸਟਲ, ਖੇਡ ਮੈਦਾਨ, ਲਬਾਰਟਰੀ, ਲਾਇਬਰੇਰੀ ਵਗੈਰਾ ਨਾਲ ਲੈਸ ਸੀ ਇਹ ਸਕੂਲ। ਬਜਵਾੜਾ ਨਗਰ ਦੀ ਅਮੀਰ ਬੌਧਿਕ ਸੱਭਿਅਤਾ ਦੀ ਇਹ ਨਿਸ਼ਾਨੀ ਹੀ ਕਹੀ ਜਾ ਸਕਦੀ ਹੈ ਕਿ 19ਵੀਂ ਸਦੀ ਦੇ ਆਖਰੀ ਦਹਾਕੇ ਵਿੱਚ ਹੀ ਇੱਥੋਂ ਦੀ ਮਸ਼ਹੂਰ ਹਸਤੀ ਈਸ਼ਵਰ ਚੰਦਰ ਦੀ ਯਾਦ ਵਿੱਚ ਇੱਕ ਲਾਇਬ੍ਰੇਰੀ ਸ਼ੁਰੂ ਕੀਤੀ ਗਈ ਅਤੇ ਸ਼ੁਰੂਆਤੀ ਦੌਰ ਵਿੱਚ ਹੀ ਉੱਥੇ ਚਾਰ ਹਜ਼ਾਰ ਕਿਤਾਬਾਂ ਸਨ। ਸੰਨ 1914ਵਿੱਚ ਇੱਕ ਵਿੱਦਿਅਕ ਟਰੱਸਟ ਦੀ ਇੱਥੇ ਸਥਾਪਨਾ ਕੀਤੀ ਗਈ, ਜੋ ਕਿ ਪੁਰਾਣੇ ਪੰਜਾਬ ਦੀ ਇੱਕ ਨਿਵੇਕਲੀ ਘਟਨਾ ਸੀ। ਇਸ ਪਿੰਡ ਦੇ ਉਸ ਸਮੇਂ ਹੀ ਲੋਕ ਪੜ੍ਹੇ-ਲਿਖੇ ਅਤੇ ਰਤਬੇ ਵਾਲੇ ਸਨ, ਇਹ ਉਸ ਵਿੱਦਿਅਕ ਟਰੱਸਟ ਦੇ ਪਹਿਲੇ 12 ਟਰੱਸਟੀਆਂ ਦੀਆਂ ਡਿਗਰੀਆਂ ਨੌਕਰੀਆਂ ਤੋਂ ਹੀ ਇਸ਼ਾਰਾ ਮਿਲ ਜਾਂਦਾ ਹੈ। ਉਹ ਸਨ ਲਾਲਾ ਰਣਬੀਰ ਚੰਦ ਸੋਨੀ ਐੱਮ.ਏ. ਪੰਜਾਬ, ਬੀ.ਏ. ਕੈਮਬਰਿਜ ਯੂਨੀਵਰਸਿਟੀ, ਲਾਲ ਸੰਸਾਰ ਚੰਦ ਸੋਨੀ ਵਿਦਿਆਰਥੀ ਇੰਡੀਅਨ ਬਰਕਲੇ ਇੰਗਲੈਂਡ, ਲਾਲਾ ਚਰੰਜੀ ਲਾਲ ਸੋਨੀ ਮੈਂਬਰ ਹਾਈ ਕੋਰਟ, ਲਾਲਾ ਹੰਸ ਰਾਜ ਭੱਲਾ ਬੀ.ਏ. ਪ੍ਰਧਾਨ ਡੀ.ਏ.ਵੀ. ਕਾਲਜ ਕਮੇਟੀ ਲਾਹੌਰ, ਪੰਡਤ ਗੰਗਾ ਰਾਮ ਸਿਵਲ ਇੰਜੀਨੀਅਰ ਅਤੇ ਮੈਂਬਰ ਜ਼ਿਲਾ ਬੋਰਡ, ਲਾਲਾ ਗੋਸਵਾਮੀ ਮਰਗੇਈ ਸੰਬ-ਇੰਸਪੈਕਟਰ ਪੁਲਸ ਸ਼ਿਮਲਾ ਲਾਲਾ ਸਾਲਿਗ ਰਾਮ ਮੁੱਖ ਅਧਿਆਪਕ ਮਰ ਗਈ ਮੈਕਸ਼ਨ, ਲਾਲਾ ਰਾਧਾ ਰਾਮ ਪਲੀਡਰ ਜਲੰਧਰ, ਲਾਲਾ ਲਾਜਪਤ ਰਾਏਕ ਮਿਡਲ (ਵਕੀਲ), ਲਾਲਾ ਰਾਮ ਨਰਾਇਣ ਮਰਗੇਈ ਵਕੀਲ, ਲਾਲਾ ਲਛਮਣ ਚੰਦ ਲੀਡਰ ਇੰਸਪੈਕਟਰ ਮਦਰੱਸਾ ਹਲਕਾ ਮੁਲਤਾਨ, ਲਾਲਾ ਰਲਾ ਰਾਮ ਵਜ਼ੀਰੇ-ਆਜ਼ਮ ਸੂਬਾ ਆਲਮ। ਇਹ ਗੱਲ ਮੈਂ 20ਵੀਂ ਸਦੀ ਦੇ ਪਹਿਲੇ ਦਹਾਕੇ ਦੀ ਕਰ ਰਿਹਾ ਹਾਂ ਅਤੇ ਇਹ ਸਾਰੇ ਲੋਕ ਬਜਵਾੜੇ ਦੇ ਜਾਏ ਸਨ। ਇਨ੍ਹਾਂ ਤੋਂ ਬਿਨਾਂ ਰਾਏ ਬਹਾਦਰ ਪਿਆਰਾ ਲਾਲ, ਰਾਏ ਬਹਾਦਰ ਅਮਰਾਓ, ਰਾਏ ਬਹਾਦਰ ਨੰਦ ਕਿਸ਼ੋਰ ਵੀ ਉੱਘੀਆਂ ਸਮਾਜ ਸੇਵੀ ਤੇ ਵਿੱਦਿਅਕ ਹਸਤੀਆਂ ਸਨ। ਬਜਵਾੜੇ ਦੀਆਂ ਇਨ੍ਹਾਂ ਵਿੱਦਿਅਕ ਸੰਸਥਾਵਾਂ ਵਿੱਚ ਲੋਅਰ ਹਿਮਾਚਲ ਸਮੇਤ ਦੁਆਬੇ ਦਾ ਵੱਡਾ ਭਾਗ ਪੜ੍ਹਨ ਆਉਂਦਾ ਸੀ। ਵੇਦਾਂ ਦੀ ਪੜਚੋਲ ਦਰ ਪੜਚੋਲ ਅਤੇ ਉਨ੍ਹਾਂ ਦੀਆਂ ਸ਼ਾਬਦਿਕ ਡਿਕਸ਼ਨਰੀਆਂ ਦਾ ਬਾਨਣੂੰ ਬੰਨ੍ਹਣ ਵਾਲੇ ਸਵਾਮੀ ਵਿਸ਼ਵੇਸ਼ਵਰਾਨੰਦ ਨੂੰ ਇੱਥੋਂ ਦੇ ਹੀ ਮਹਾਤਮਾ ਹੰਸ ਰਾਜ ਡੀ.ਏ.ਵੀ. ਨੇ ਸੰਸਕ੍ਰਿਤ ਅਤੇ ਕਈ ਭਾਸ਼ਾਵਾਂ ਦੇ ਗਿਆਤਾ ਤੇ ਪ੍ਰੋਢ ਚਿੰਤਕ ਵਿਸ਼ਵ ਬੰਧੂ ਦੀ ਦੱਸ ਪਾਈ। ਜਿਨ੍ਹਾਂ ਨੇ ਆਪਣੀ ਸਮੁੱਚੀ ਘਾਲਣਾ ਡੀ.ਏ.ਵੀ. ਕਾਲਜ ਟਰੱਸਟ ਅਤੇ ਮੈਨੇਜਮੈਂਟ ਨੂੰ ਲੋਕ ਤੇ ਖੋਜ ਭਲਾਈ ਹਿੱਤ ਸੌਂਪੀ ਹੋਈ ਸੀ। ਹੁਸ਼ਿਆਰਪੁਰ ਵਾਲੇ ਸਾਧੂ ਆਸ਼ਰਮ ਵਾਲਾ ਵੇਦ ਅਤੇ ਸੰਸਕ੍ਰਿਤ ਖੋਜ ਕੇਂਦਰ, ਜੋ 1923 ਤੱਕ ਸ਼ਿਮਲੇ ਸੀ, ਇਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਪਹਿਲਾਂ ਲਾਹੌਰ ਤੇ ਫੇਰ 1947 ਵਿੱਚ ਹੁਸ਼ਿਆਰਪੁਰ ਆਇਆ, ਇਸ ਕੇਂਦਰ ਨੂੰ ਜਗ੍ਹਾ ਅਤੇ ਸਹੂਲਤਾਂ ਮੁਹੱਈਆਂ ਕਰਾਈਆਂ ਬਜਵਾੜੇ ਦੇ ਲਾਲਾ ਧਨੀ ਰਾਮ ਨੇ। ਇੱਥੇ ਹੀ ਫਿਰ ਖੋਜ, ਲਿਖਤਾਂ, ਛਪਾਈ, ਹੱਥ ਲਿਖਤਾਂ, ਖਰੜੇ, ਪਾਂਡੂ ਲਿਪੀਆਂ। ਭੋਜ ਪੱਤਰ ਲਿਖਤਾਂ, ਪੁਰਾਣੇ ਦਸਤਾਵੇਜ਼ ਅਤੇ ਪੌਰਾਣਿਕ ਗ੍ਰੰਥਾਂ ਦਾ ਖਜ਼ਾਨਾ ਸਥਾਪਤ ਹੋਇਆ। ਪੰਜਾਬ ਯੂਨੀਵਰਸਿਟੀ ਦੀ ਵੱਡੀ ਲਾਇਬ੍ਰੇਰੀ ਸਮੇਤ ਇੱਥੇ ਹੀ ਪੁਰਾਤੱਤਵ ਵਸਤਾਂ ਤੇ ਪ੍ਰਾਚੀਨ ਸੱਭਿਆਤਾਵਾਂ ਦਾ ਸੰਗ੍ਰਿਹ ਸਥਾਪਿਤ ਹੋਇਆ। ਉੱਤਰੀ ਭਾਰਤ ਸਮੇਤ ਸਮੁੱਚੇ ਮੁਲਕ ਦੇ ਇਸ ਫਖਰਯੋਗ ਖੋਜ ਕੇਂਦਰ ਨੇ ਬਜਵਾੜੇ ਦਾ ਧਵੱਜ ਅਜੇ ਵੀ ਉੱਚਾ ਚੁੱਕਿਆ ਹੋਇਆ ਹੈ। ਵਿੱਦਿਆ ਅਤੇ ਖੋਜ ਦਾ ਇਹ ਮੰਦਰ ਬਜਵਾੜੇ ਦੀ ਸਰ-ਜ਼ਮੀਂ ‘ਚ ਸਿਰ ਉੱਚਾ ਕਰੀ ਖੜਾ ਹੈ।
ਮੁਲਕ ਦੀ ਆਜ਼ਾਦੀ ਵਿੱਚ ਵੀ ਇਸ ਨਗਰ ਨੇ ਅਹਿਮ ਭੂਮਿਕਾ ਨਿਭਾਈ। ਦੁਆਬੇ ਦੇ ਗਾਂਧੀ ਪੰਡਤ ਦੁਰਗਾ ਦਾਸ, ਜੋ ਕਿ ਲਾਲਾ ਲਾਜਪਤ ਰਾਏ ਦਾ ਨੇੜਲਾ ਸਾਥੀ ਸੀ, ਵੀ ਇਸੇ ਬਜਵਾੜੇ ਦਾ ਜੰਮਪਲ ਸੀ। ਪਿਓ ਬਾਹਰਾ ਇਹ ਸਪੂਤ ਜੋ ਆਪਣੀ ਅਤੇ ਆਪਣੀ ਮਾਂ ਦੀ ਮਿਹਨਤ ਬਦੌਲਤ ਲਾਹੌਰ ਬੀ.ਏ. ਕਰ ਰਿਹਾ ਸੀ। ਸੰਨ 1920 ਵਿੱਚ ਮਹਾਤਮਾ ਗਾਂਧੀ ਦੇ ਸੱਦੇ ਉੱਤੇ ਲੱਗ ਆਜ਼ਾਦੀ ਵਿੱਚ ਕੁਦ ਪਿਆ। ਜਦਕਿ ਐਨੇ ਪੜ੍ਹੇ-ਲਿਖੇ ਨੂੰ ਡਿਪਟੀ ਕਮਿਸ਼ਨਰ ਪੱਧਰ ਦੀ ਨੌਕਰੀ ਸਹਿਜੇ ਹੀ ਉਨੀਂ ਵਕਤੀ ਮਿਲ ਜਾਂਦੀ ਸੀ। ਸੰਨ 1922 ਦੀ ਗ੍ਰਿਫਤਾਰੀ ਬਾਅਦ ਜੇਲ ਤੋਂ ਰਿਹਾਅ ਹੋਣ ਉਪਰੰਤ ਉਸ ਲਾਇਕ ਬੰਦੇ ਨੇ ਸਪਤਾਹਿਕ ਪੈਗਾਮ-ਏ-ਵਤਨ ਸ਼ੁਰੂ ਕੀਤਾ। ਸੰਨ 1947 ਤੱਕ ਉਹ ਸਿਆਸੀ ਤੌਰ ‘ਤੇ ਆਹਲਾ ਸਰਗਰਮ ਰਿਹਾ, ਪ੍ਰੰਤੂ ਮੁਲਕ ਆਜ਼ਾਦ ਹੁੰਦਿਆਂ ਹੀ ਆਪਣੀ ਗਰੀਬੀ ਨੂੰ ਠੁਮ੍ਹਣਾ ਦੇਣ ਦੀ ਬਜਾਏ ਉਹ ਸਰਟੈਂਟ ਆਫ ਪੀਪਲਜ਼ ਸੁਸਾਇਟੀ ਦੀ ਕਾਰਜਾਂ ਅਤੇ ਮਨੁੱਖਤਾ ਦੀ ਸੇਵਾ ਵਿੱਚ ਸਾਰੀ ਉਮਰ ਜੁੱਟਿਆ ਰਿਹਾ। ਦੇਸ਼ ਭਗਤਾਂ ਦੇ ਕੱਟੜ ਵਿਰੋਧੀ ਖਾਸ ਕਰਕੇ ਜੰਡੋਲੀ ਦੇ ਅਤੇ ਲਾਗਲੇ ਪਿੰਡਾਂ ਦੇ ਦੇਸ਼ ਭਗਤ ਪਰਿਵਾਰਾਂ ਨੇ ਫੁੱਟਰ ਵਿਚੋਂ ਕਰਨ ਵਾਲੇ ਜੰਡੋਲੀ ਪਿੰਡ ਦੇ ਕਰਤਾਰੇ ਜ਼ੈਲਦਾਰ ਸਮੇਤ ਹੋਰ ਮਾੜੇ ਜ਼ੈਲਦਾ ਹੈ ਡੂੰਗ ਖੇਮ ਕਰਨ ਲਈ ਉੱਘੇ ਦੇਸ਼ ਭਗਤ ਵਕੀਰ ਚੰਦ ਹੋਈਲ ਉ ਸੀ ਸਲਾਹ ਨਾਲ ਸੰਨ 1934 ਨੂੰ ਖਤਮ ਕਰਨ ਲਈ, ਜੋ ਕੋਰ ਕਮੇਟੀ ਨੀਯਤ ਹੋਈ, ਉਸ ਵਿੱਚ ਭਾਈ ਸੁਬੇਗ ਸਿੰਘ ਵਿੱਚ ਸਾਹਿਬ, ਕ੍ਰਿਪਾਲ ਸਿੰਘ ਪੋਤਾ ਰਾਵਲਪਿੰਡੀ, ਸੋਹਣ ਸਿੰਘ ਵਡਾਲਾ, ਬਾਬਾ ਈਸ਼ਰ ਖਬਰ ਸਗਲੀ, ਸੰਤ ਇੰਦਰ ਸਿੰਘ ਮੁਰਾਰੀ, ਕਰਤਾਰ ਸਿੰਘ ਕਿਰਤੀ ਚੱਕ ਬਾਗੜੀਆਂ ਅਤੇ ਸਿੰਘ ਅਮਰ ਸਿੰਘ ਤੇਗ ਉੱਤੇ ਅਧਾਰਿਤ ਸੀ ਤਾਂ ਇਨ੍ਹਾਂ ਇਨਕਲਾਬੀਆਂ ਨੇ ਆਪਣੇ ਕਾਰਜ ਨੂੰ ਸਰ-ਅੰਜ਼ਾਮ ਦੇਣ ਲਈ ਆਪਣੀ ਪਹਿਲੀ ਅਹਿਮ ਖੁਫੀਆ ਮੀਟਿੰਗ 1934 ਵਿੱਚ ਜੁਲਾਈ 11 ਨੂੰ ਬਜਵਾੜੇ ਵਿਖੇ ਹੀ ਇੱਥੋਂ ਦੇ ਦੇਸ਼ ਭਗਤਾਂ ਦੇ ਸਰਗਰਮ ਸਮਰਥਨ ਨਾਲ ਰੱਖੀ ਸੀ। ਜੂਨ 1939 ਦੀ 25-26 ਨੂੰ ਬਜਵਾੜੇ ਵਿਖੇ ਹੋਰ ਆਜ਼ਾਦੀ ਘੁਲਾਟੀਏ ਪੈਦਾ ਕਰਨ ਅਤੇ ਕੌਮੀ ਜਜ਼ਬੇ ਨੂੰ ਜ਼ਰਬਾਂ ਦੇਣ ਲਈ ਇੱਕ ਵਰਕਰ ਕੈਂਪ ਲਾਇਆ ਗਿਆ, ਜਿਸ ਵਿੱਚ ਗ਼ਦਰੀ ਹਰਜਾਪ ਸਿੰਘ ਮਾਹਿਲਪੁਰ, ਬਲਵੰਤ ਸਿੰਘ ਦੁਖੀਆ, ਮਾਸਟਰ ਹਰੀ ਸਿੰਘ, ਪੰਡਤ ਰਾਮ ਕ੍ਰਿਸ਼ਨ ਡਰੋਲੀ, ਨਾਇਬ ਸਿੰਘ ਧੂਤ, ਮੂਲਾ ਸਿੰਘ ਬਾਹੋਵਾਲ, ਰਾਜਾ ਸਿੰਘ ਬਾੜੀਆਂ ਵਰਗੇ ਸੂਰੇ ਬਜਵਾੜਾ ਦੇ ਕੁਝ ਸਿਰਲੱਥਾਂ ਸਮੇਤ ਗ੍ਰਿਫ਼ਤਾਰ ਕਰ ਲਏ ਗਏ। ਲਾਹੌਰ ਕਿਸਾਨ ਮੋਰਚੇ ਦੇ ਉੱਘੇ ਆਗੂ ਮਾਸਟਰ ਹਰੀ ਸਿੰਘ ਧੂਤ, ਜੋ ਕਿ ਪੰਡਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਹੇਠ ਆਲ ਇੰਡੀਆ ਸਟੇਟ ਪੀਪਲਜ਼ ਕਾਨਫਰੰਸ ਦੇ ਪੰਜਾਬ ਰਿਆਸਤੀ ਪਰਜਾ ਮੰਡਲ ਦੇ ਪ੍ਰਧਾਨ ਬਣੇ, ਨੂੰ 20 ਮਈ 1940 ਨੂੰ ਬਜਵਾੜਾ ਵਿਖੇ ਹੀ ਸਾਥੀਆ ਸਮੇਤ ਉਦੋਂ ਗ੍ਰਿਫ਼ਤਾਰ ਕਰ ਲਿਆ, ਜਦੋਂ ਉਹ ਇੱਥੇ ਇੱਕ ਕਾਂਗਰਸੀ ਵਲੰਟੀਅਰ ਕੈਂਪ ਲਗਾਈ ਬੈਠੇ ਸਨ। ( ਸਥਾਪਨਾ ਕਰਕੇ ਵੱਡੇ ਕੌਮੀ ਬਜਵਾੜੇ ਦੇ ਧਨੀ ਰਾਮ ਪੁੱਤਰ ਛੱਜੂ, ਜੋ ਕਿ ਇਨਕਲਾਬੀ ਗਤੀਵਿਧੀਆਂ ਵਿੱਚ ਸ਼ਾਮਲ ਸੀ, ਨੇ ਸਖ਼ਤ ਕੈਦਾਂ ਕੱਟੀਆਂ, ਪ੍ਰੰਤੂ ਸਭ ਤੋਂ ਵਧ ਕੇ ਇੱਥੋਂ ਦੇ ਇਨਕਲਾਬੀ ਬਲਰਾਜ ਭੱਲਾ, ਜੋ ਮਹਾਤਮਾ ਹੰਸ ਰਾਜ ਬਜਵਾੜਾ ਦਾ ਪੁੱਤਰ ਸੀ, ਸੰਨ 1911 ਵਿੱਚ ਐੱਮ.ਏ. ਕਰਕੇ ਵਿਗਿਆਨ ਦੀ ਪੜ੍ਹਾਈ ਵਿੱਚ ਜੁੱਟ ਗਿਆ, ਫਿਰ ਉਸ ਸੰਨ 1940 ਤੱਕ ਬ੍ਰਿਟਿਸ਼ ਹਕੂਮਤ ਵਿਰੁੱਧ ਜਾਨ-ਹੂਲਵਾਂ ਸੰਗਰਾਮ ਲੜਿਆ। ਦਾਦਾ ਭਾਈ ਨਾਰੋ ਜੀ, ਆਰ.ਸੀ. ਦੱਤ, ਬੈਕਮ ਚੰਦਰ ਚੈਟਰਜੀ, ਪੰਡਤ ਬਾਲ ਗੰਗਾਧਰ ਤਿਲਕ ਸਮੇਤ ਬੰਗਾਲੀ ਇਨਕਲਾਬੀ ਰਾਸ ਬਿਹਾਰੀ ਬੋਸ ਅਤੇ ਖੁਦੀ ਰਾਮ ਬੋਸ ਵਰਗੇ ਉਸ ਦੇ ਸਾਥੀ ਸਨ। ਦਰਅਸਲ ਉਹ ਸਿਰਫ਼ ਸਤਾਰਾਂ ਸਾਲਾਂ ਦੀ ਉਮਰ ਵਿੱਚ ਹੀ 1905 ਵਿੱਚ ਸਿਆਸੀ ਤੌਰ ‘ਤੇ ਸਰਗਰਮ ਹੋ ਗਿਆ ਸੀ। ਭਾਰਤੀ ਫਲਸਫੇ (ਦਰਸ਼ਨ ਸ਼ਾਸਤਰ) ਅਤੇ ਰਹੱਸਵਾਦੀ ਸਾਹਿਤ ਦੇ ਗਿਆਨ ਨੇ ਉਸ ਨੂੰ ਕੱਟੜ ਅੱਤਵਾਦ ਕਿਸਮ ਦੇ ਰਾਸ਼ਟਰਵਾਦੀ ਬਣਨ ਵੱਲ ਤੋਰਿਆ। ਫਿਰ ਕੱਟੜ ਕਿਸਮ ਦਾ ਨਾਸਤਿਕ ਹੋ ਗਿਆ। ਜ਼ੋਰਦਾਰ ਕਰਮਯੋਗੀ ਸੁਭਾਅ ਦੇ ਮਾਲਕ ਬਲਰਾਜ ਜੀ ਆਪਣੇ ਨਿਸ਼ਾਨੇ ਪ੍ਰਤੀ ਬਹੁਤ ਪੱਕੇ ਤੇ ਸਪੱਸ਼ਟ ਸਨ। ਜਾਤ-ਪਾਤ, ਛੂਆ-ਛਾਤ ਅਤੇ ਧਾਰਮਿਕ ਵਖਰੇਵੇਂ ਦਾ ਕੱਟੜ ਵਿਰੋਧੀ ਮਨਮੋਹਣੀ ਸ਼ਖ਼ਸੀਅਤ ਦਾ ਮਾਲਕ ਬਲਰਾਜ ਬੇਸ਼ੱਕ ਵਿਧਵਾ ਵਿਆਹ ਦੇ ਹੱਕ ਵਿੱਚ ਸੀ, ਪਰ ਰਹੱਸਵਾਦ ਦਾ ਪਾਠਕ ਹੋਣ ਕਾਰਨ ਉਹ ਲਿੰਗ-ਭੇਦ ਤੋਂ ਉੱਪਰ ਨਾ ਉੱਠ ਸਕਿਆ। ਸੰਨ 1919 ਵਿੱਚ ਉਸ ਨੂੰ ਗਵਰਨਰ ਜਨਰਲ ਉੱਤੇ ਬੰਬ ਸੁੱਟਣ ਦੇ ਦੋਸ਼ ਵਿੱਚ ਫੜ ਕੇ ਤਿੰਨ ਸਾਲ ਲਈ ਸੀਖਾਂ ਪਿੱਛੇ ਧੱਕ ਦਿੱਤਾ ਗਿਆ। ਸੰਨ 1927 ਵਿੱਚ ਉਹ ਫਿਰ ਫੜਿਆ ਗਿਆ ਤੇ ਦੂਸਰੇ ਲਾਹੌਰ ਸਾਜ਼ਿਸ਼ ਕੇਸ ਵਿੱਚ ਉਸ ਨੂੰ ਸਾਢੇ ਸੱਤ ਸਾਲ ਸਖ਼ਤ ਕੈਦ ਹੋਈ। ਦੁਬਾਰਾ ਉਹ ਫਿਰ ਇੱਕ ਹੋਰ ਸਿਆਸੀ ਦੋਸ਼ ਅਧੀਨ ਡੇਢ ਸਾਲ ਕੈਦ ਰਿਹਾ। ਕਾਂਗਰਸ ਦੇ ਸ਼ਾਂਤੀ ਸੱਤਿਆਗ੍ਰਹਿ ਨਾਲ ਉਸ ਨੂੰ ਕੋਈ ਹਮਦਰਦੀ ਨਹੀਂ ਸੀ। ਸੰਗਰਾਮੀ ਇਨਕਲਾਬੀਆਂ ਦੀ ਤਰਜ਼ ਅਨੁਸਾਰ ਉਸ ਨੇ ਸੁਭਾਸ਼ ਚੰਦਰ ਬੋਸ ਅਤੇ ਦੂਸਰੇ ਹਮਖਿਆਲਾਂ ਨਾਲ ਰਾਬਤਾ ਰੱਖਿਆ ਹੋਇਆ ਸੀ।
ਫਿਰ ਉਹ ਵਿੱਦਿਆ ਖਾਤਰ ਇੰਗਲੈਂਡ ਗਿਆ ਤੇ ਉਥੋਂ ਚੋਰੀ ਛਿਪੇ ਜਰਮਨ ਜਾ ਪੁੱਜਾ। ਅਚਨਚੇਤ ਉਸ ਨੇ ਬੰਬਾਂ ਦੀ ਰਾਜਨੀਤੀ ਤੋਂ ਮੁੱਖ ਮੋੜ ਲਿਆ ਅਤੇ ਆਪਣੇ ਗਿਆਨ ਤੇ ਸਮਝ ਨੂੰ ਵੱਖ-ਵੱਖ ਭਾਸ਼ਾਵਾਂ ਵਿੱਚ ਲਿਖਤੀ ਪ੍ਰਗਟ ਕਰਨ ਲੱਗਾ। ਉਹ ਆਪਣੇ ਬਾਪ ਦੀ ਤਰ੍ਹਾਂ ਪੇਂਡੂ ਵਿੱਦਿਆ ਦੇ ਹੱਕ ਵਿੱਚ ਸੀ, ਪ੍ਰੰਤੂ ਆਪਣੀ ਇਨਕਲਾਬੀ ਤੇ ਚਿੰਤਨ ਗਤੀਵਿਧੀਆਂ ਕਾਰਨ ਬਹੁਤਾ ਕੁਝ ਨਾ ਕਰ ਸਕਿਆ। ਇਨਕਲਾਬੀ ਉਸ ਨੂੰ ਵਿਲੱਖਣ ਬੁੱਧੀਜੀਵੀ ਅਤੇ ਵਿੱਦਿਅਕ ਘੇਰੇ ਵਾਲਾ ਅਗਵਾਨੂੰ ਕਮਾਂਡਰ ਮੰਨਦੇ ਸਨ, ਪਰ ਉਹ ਬਹੁਤ ਸਮਾਂ ਜੀਅ ਬੇਸ਼ੱਕ ਨਾ ਸਕਿਆ, ਪਰ ਅੱਜ ਵੀ ਉਸ ਦੀ ਵਿਲੱਖਣ ਪ੍ਰਤਿਭਾ ਗਿਆਨ-ਵਿਗਿਆਨ ਕਰਕੇ ਉਹ ਜਾਣਿਆ ਜਾਂਦਾ ਹੈ।
ਬਜਵਾੜਾ ਨਗਰ ਦਾ ਖਿੰਡਰਿਆ ਅਤੇ ਅ-ਲਿਖਤ ਇਤਿਹਾਸ, ਜਿਸ ਬਾਰੇ ਨਵੀਂ ਪੀੜ੍ਹੀ ਨੂੰ ਕੁਝ ਵੀ ਨਹੀਂ ਪਤਾ, ਬਹੁਤ ਅਮੀਰ ਇਤਿਹਾਸ ਹੈ ਇਸ ਦਾ।
Credit – ਵਿਜੈ ਬੰਬੇਲੀ