ਬਡੇਸਰੋਂ
ਸਥਿਤੀ :
ਤਹਿਸੀਲ ਗੜ੍ਹਸ਼ੰਕਰ ਦਾ ਪਿੰਡ ਬਡੇਸਰੋਂ, ਗੜ੍ਹਸ਼ੰਕਰ-ਹੁਸ਼ਿਆਰਪੁਰ ਸੜਕ ਤੇ ਸਥਿਤ ਹੈ ਅਤੇ ਰੇਲਵੇ ਸਟੇਸ਼ਨ ਸਤਨੌਰ ਤੋਂ ਅੱਧਾ ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਪੰਜ ਸੌ ਸਾਲ ਪਹਿਲਾਂ ਭਨੋਟ ਰਾਜਪੂਤ ਜਦੋਂ ਰਾਜਸਥਾਨ ਤੋਂ ਰਾਹੋਂ ਆਏ ਤਾਂ ਰਾਹੋਂ ਦੇ ਪ੍ਰਸਿੱਧ ਇਤਿਹਾਸਕ ਸਥਾਨ ਸੂਰਜ ਕੁੰਡ ਤੇ ਮੁਸਲਮਾਨਾਂ ਅਤੇ ਭਨੌਟ ਰਾਜਪੂਤਾਂ ਦੀ ਆਪਸ ਵਿੱਚ ਜੰਮ ਕੇ ਲੜਾਈ ਹੋਈ, ਇਸ ਲੜਾਈ ਦੌਰਾਨ ਭਨੌਟ ਰਾਜਪੂਤਾਂ ਦਾ ਬਹੁਤ ਜਾਨੀ ਨੁਕਸਾਨ ਹੋਇਆ। ਰਾਜਪੂਤਾਂ ਦੀ ਦਾਦੀ ਆਰਵਾਂ ਆਪਣੇ ਛੋਟੇ ਬੱਚਿਆਂ ਨੂੰ ਬਚਾ ਕੇ ਉੱਥੋਂ ਬੱਚ ਨਿਕਲੀ ਅਤੇ ਗੜ੍ਹਸ਼ੰਕਰ ਤਹਿਸੀਲ ਦੇ ਪਿੰਡ ਭਾਤਪੁਰ ਆ ਵੱਸੀ। ਆਰਵਾਂ ਦੇ ਪੁੱਤਰ ਬੱਡੂ ਨੇ ਜੰਗਲ ਦਾ ਇਲਾਕਾ ਸਾਫ ਕਰਕੇ ਸਭ ਤੋਂ ਪਹਿਲਾਂ ਕਬਜ਼ੇ ਦੀ ਮੋਹੜੀ ਗੱਡੀ। ਬੱਡੂ ਦੇ ਨਾਂ ਤੇ ਹੀ ਪਿੰਡ ਦਾ ਨਾਂ ਬਡੇਸਰੋ ਪ੍ਰਚਲਿਤ ਹੋਇਆ। ਪਿੰਡ ਭਾਤਪੁਰ ਵਿੱਚ ਮਾਈ ਆਰਵਾਂ ਦੀ ਸਮਾਧ ਹੈ। ਮਾਈ ਆਰਵਾਂ ਦੀ ਔਲਾਦ ਨੇ ਹੀ 12 ਪਿੰਡ ਗੁਜਰ, ਮਹਿਦੂਦ, ਸਲੇਮਪੁਰ, ਸਤਨੌਰ, ਰਾਮਪੁਰ, ਬਿਲੜੇ, ਬਡੇਸਰੌ, ਪਦਰਾਣਾ, ਕਿੱਤਨਾ ਪੌਸੀ, ਪੱਦੀ, ਸੈਲਾ, ਨੀਲ੍ਹਾ ਆਦਿ ਵਸਾਏ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ