ਸਥਿਤੀ :
ਤਹਿਸੀਲ ਫਾਜ਼ਿਲਕਾ ਦਾ ਪਿੰਡ ਬਨਵਾਲਾ ਹਨਵੰਤਾ, ਫਾਜ਼ਿਲਕਾ – ਅਬੋਹਰ ਸੜਕ ਤੋਂ 2 ਕਿਲੋਮੀਟਰ ਦੂਰ ਅਤੇ ਰੇਲਵੇ ਸਟੇਸ਼ਨ ਫਾਜ਼ਿਲਕਾ ਤੋਂ 5 ਕਿਲੋਮੀਟਰ ਦੂਰ ਹੈ।
ਇਤਿਹਾਸਕ ਪਿਛੋਕੜ ਤੇ ਮਹੱਤਤਾ :
ਰਾਜਸਥਾਨ ਦੇ ਬਾਗੜੀ ਸੁਥਾਰ ਹਨਵੰਤਾ ਰਾਮ ਚੌਧਰੀ ਸਦਾ ਰਾਮ ਅਤੇ ਨੰਬਰਦਾਰ ਬਾਲੂਰਾਮ ਨੇ ਸੰਨ 1799 ਵਿੱਚ ਇੱਥੇ ਤਿੰਨ ਝੌਪੜੀਆਂ ਬਣਾ ਕੇ ਪਿੰਡ ਦੀ ਨੀਂਹ ਰੱਖੀ ਸੀ। ਦਰਖਤਾਂ ਵਿੱਚ ਘਿਰਿਆ ਹੋਣ ਕਰਕੇ ਅਤੇ ਹਨਵੰਤਾ ਰਾਮ ਤੋਂ ਪਿੰਡ ਦਾ ਨਾਂ ‘ਬਨਵਾਲਾ ਹਨਵੰਤਾ’ ਪੈ ਗਿਆ। ਪਿੰਡ ਦੀ ਜ਼ਿਆਦਾ ਆਬਾਦੀ ਬਾਗੜੀ ਸੁਥਾਰਾਂ ਦੀ ਹੈ ਅਤੇ ਦਸਵਾਂ ਹਿੱਸਾ ਪੰਜਾਬੀ ਪਰਿਵਾਰਾਂ ਦੀ ਹੈ।
ਪਿੰਡ ਵਿੱਚ ਇੱਕ ਬਾਬਾ ਰਾਮ ਦੇਵ ਦਾ ਮੰਦਰ ਹੈ ਜੋ ਪਿੰਡ ਦੇ ਬਨਣ ਵੇਲੇ ਦਾ ਹੀ ਬਣਿਆ ਹੋਇਆ ਹੈ। ਇਸ ਨੂੰ ਕਿਸੇ ਅਪੰਗ ਨੇ ਬਣਵਾਇਆ ਸੀ ਜਿਸ ਨੂੰ ਬਾਬਾ ਰਾਮਦੇਵ ਨੇ ਦਰਸ਼ਨ ਦਿੱਤੇ ਸਨ ਅਤੇ ਉਹ ਠੀਕ ਹੋ ਗਿਆ ਸੀ। ਇਸ ਮੰਦਰ ਦੀ ਇਸ ਸਾਰੇ ਇਲਾਕੇ ਵਿੱਚ ਬਹੁਤ ਮਾਨਤਾ ਹੈ। ਲੋਕੀ ਦੂਰੋਂ ਦੂਰੋਂ ਸੁਖਣਾ ਸੁੱਖਣ ਆਉਂਦੇ ਹਨ।
Credit – ਡਾ. ਕਿਰਪਾਲ ਸਿੰਘ ਡਾ. ਹਰਿੰਦਰ ਕੌਰ